ਸੰਗਰੂਰ, 21 ਜੂਨ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਜ਼ਿਲ੍ਹਾ ਪੈਨਸ਼ਨਰਜ਼ ਭਵਨ ਤਹਿਸੀਲ ਕੰਪਲੈਕਸ ਵਿਖੇ 7ਵੇਂ ਅੰਤਰ ਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਇੱਕ ਸੈਮੀਨਾਰ ਦਾ ਆਯੋਜਨ ਸਟੇਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ (ਐਮ.ਐਂਡ.ਏ.) ਦੇ ਸੂਬਾ ਪ੍ਰਧਾਨ ਸ਼੍ਰੀ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਕਰਵਾਇਆ ਗਿਆ | ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਸਰਪ੍ਰਸਤ ਇੰਜੀ. ਪਰਵੀਨ ਬਾਂਸਲ ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ, ਵਾਈਸ ਚੇਅਰਮੈਨ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਓ.ਪੀ.ਖਿੱਪਲ, ਕਰਨੈਲ ਸਿੰਘ ਸੇਖੋਂ, ਡਾ. ਮਨਮੋਹਨ ਸਿੰਘ, ਜਨਰਲ ਸਕੱਤਰ ਪਵਨ ਸ਼ਰਮਾ, ਪ੍ਰਬੰਧਕੀ ਸਕੱਤਰ ਸੁਰਿੰਦਰ ਸਿੰਘ ਸੋਢੀ, ਤਿਲਕ ਰਾਜ ਸਤੀਜਾ, ਪੀ.ਆਰ.ਓ. ਸੁਰਿੰਦਰ ਸ਼ਰਮਾ, ਓ.ਪੀ.ਅਰੋੜਾ ਅਤੇ ਅਸ਼ੋਕ ਡੱਲਾ ਮੌਜੂਦ ਸਨ | ਇਸ ਸੈਮੀਨਾਰ ਵਿੱਚ ਵਿਸ਼ੇਸ਼ ਤੌਰ 'ਤੇ ਕੈਪਟਨ ਡਾ. ਓਮ ਪ੍ਰਕਾਸ਼ ਸੇਤੀਆ, ਐਨ.ਸੀ.ਸੀ.ਅਫ਼ਸਰ 14 ਪੰਜਾਬ ਬਟਾਲੀਅਨ ਐਨ.ਸੀ.ਸੀ.ਨਾਭਾ, ਸੀਨੀਅਰ ਅੰਡਰ ਅਫ਼ਸਰ ਰਜਨੀ ਰਾਣੀ, ਅੰਡਰ ਅਫ਼ਸਰ ਗਗਨਦੀਪ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਤੇ ਬੋਲਦਿਆਂ ਸ਼੍ਰੀ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਯੋਗ ਅਪਣਾਉਣ ਨਾਲ ਰੋਗਾਂ ਦਾ ਖ਼ਾਤਮਾ ਹੁੰਦਾ ਹੈ | ਚੇਅਰਮੈਨ ਸ਼੍ਰੀ ਰਵਿੰਦਰ ਸਿੰਘ ਗੁੱਡੂ ਨੇ ਕਿਹਾ ਕਿ ਯੋਗ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਲੋੜੀਂਦਾ ਹੈ | ਇਸ ਮੌਕੇ ਤੇ ਸ਼੍ਰੀ ਰਾਮ ਸਿੰਘ ਮਹਿੰਮੀ, ਜੈ ਰਾਮ ਸਿੰਘ, ਮਹੇਸ਼ ਜੌਹਰ, ਪਿ੍ੰਸੀਪਲ ਹਰਿੰਦਰ ਸਿੰਘ ਭੱਠਲ, ਅਮਰ ਦਾਸ ਘਾਬਦਾਂ, ਬਲਦੇਵ ਸਿੰਘ ਰਤਨ, ਰੇਸ਼ਮਾ ਅਰੋੜਾ ਆਦਿ ਵੀ ਹਾਜ਼ਰ ਸਨ |
- ਭਾਰਤੀਆ ਯੋਗ ਸੰਸਥਾਨ ਸੰਗਰੂਰ ਵਲੋਂ ਸ਼ਕਤੀ ਭਵਨ ਮੰਦਰ ਮਾਤਾ ਸ਼੍ਰੀ ਕਾਲੀ ਦੇਵੀ ਵਿਖੇ ਪ੍ਰਧਾਨ ਸ਼੍ਰੀ ਮੌਦਨ ਸਿੰਘ ਦੀ ਅਗਵਾਈ ਦੇ ਹੇਠ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਜਿਸ ਦੇ ਵਿਚ ਸ਼੍ਰੀ ਦੁਰਗਾ ਸੇਵਾ ਦਲ ਸੰਗਰੂਰ ਦੇ ਪ੍ਰਧਾਨ ਸ਼੍ਰੀ ਅਰੂਪ ਸਿੰਗਲਾ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ 'ਤੇ ਮੌਦਨ ਸਿੰਘ ਨੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕੀਤਾ ਅਤੇ ਯੋਗ ਆਸਣ ਵੀ ਕਰਵਾਏ | ਇਸ ਸਮੇਂ ਤੇ ਸੰਸਥਾ ਦੇ ਆਗੂ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਜਿੰਦਲ, ਸ਼੍ਰੀ ਰਮੇਸ਼ ਕੁਮਾਰ, ਸੰਜੀਵ ਗਰਗ, ਪ੍ਰਸ਼ੋਤਮ ਕੁਮਾਰ ਵਲੋਂ ਵੀ ਯੋਗ ਆਸਣ ਕਰਵਾਏ ਗਏ | ਇਸ ਮੌਕੇ 'ਤੇ ਮੈਡਮ ਕਿਰਨ, ਅੰਜੂ ਗਰਗ, ਰੀਟਾ ਰਾਣੀ, ਨੀਲਮ ਮਿੱਤਲ ਵੀ ਮੌਜੂਦ ਸਨ |
ਲੌਂਗੋਵਾਲ, (ਵਿਨੋਦ, ਖੰਨਾ) - ਸਿੱਖਿਆ ਵਿਭਾਗ ਦਾ ਜ਼ਿਲ੍ਹਾ ਪੱਧਰੀ ਵਿਸ਼ਵ ਯੋਗ ਦਿਵਸ ਲੌਂਗੋਵਾਲ ਦੇ ਸ਼ਹੀਦ ਭਾਈ ਮਤੀ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਵਿਖੇ ਯੂਮ ਮੀਟਿੰਗ ਰਾਹੀ ਕਮਾਂਡਿੰਗ ਅਫ਼ਸਰ 14 ਪੰਜਾਬ ਬਟਾਲੀਅਨ ਐਨ.ਸੀ.ਸੀ. ਨਾਭਾ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ. ਮਲਕੀਤ ਸਿੰਘ ਖੋਸਾ ਅਤੇ ਪਿ੍ੰਸੀਪਲ ਬਿਪਨ ਚਾਵਲਾ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ ਤੇ ਮੈਡਮ ਜਸਵਿੰਦਰ ਕੌਰ ਡਿਪਟੀ ਡਾਇਰੈਕਟਰ, ਜ਼ਿਲ੍ਹਾ ਸਿੱਖਿਆਂ ਅਫ਼ਸਰ ਸ੍ਰ. ਮਲਕੀਤ ਸਿੰਘ, ਉਪ ਜ਼ਿਲ੍ਹਾ ਸਿੱਖਿਆਂ ਅਫ਼ਸਰ ਹਰਜੀਤ ਸ਼ਰਮਾ ਤੋਂ ਇਲਾਵਾ ਪਿ੍ੰਸੀਪਲ ਬਿਪਨ ਚਾਵਲਾ, ਅਧਿਆਪਕ, ਐਨ.ਸੀ.ਸੀ. ਕੈਡਟਸ ਅਤੇ ਵਿਦਿਆਰਥੀਆਂ ਨੇ ਭਾਗ ਲਿਆ | ਯੋਗਾ ਦੀਆਂ ਵੱਖ-ਵੱਖ ਕਿਰਿਆਵਾਂ ਸ੍ਰੀ ਮਤੀ ਮਨੋਜ ਗੁਪਤਾ ਲੈਕ: ਬਾਇਓ ਅਤੇ ਹਰਕੇਸ਼ ਕੁਮਾਰ ਡੀ.ਪੀ.ਈ. (ਐਨ.ਸੀ.ਸੀ. ਕੇਅਰ ਟੇਕਰ) ਦੁਆਰਾ ਬੜੇ ਹੀ ਵਧੀਆਂ ਢੰਗ ਨਾਲ ਕਰਵਾਈਆਂ ਗਈਆਂ |
-ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਪਿ੍ੰਸੀਪਲ ਸੁਧਾ ਸ਼ਰਮਾ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਜਿਸ ਵਿਚ ਨਵੋਦਿਆ ਵਿਦਿਆਲਿਆ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੇ ਭਾਗ ਲਿਆ | ਇਸ ਮੌਕੇ ਸ਼ਹੀਦ ਭਾਈ ਦਿਆਲਾ ਜੀ ਸਕੂਲ ਦੀਆਂ ਵਿਦਿਆਰਥਣਾਂ ਵੇਦਿਕਾ ਗੌੜ ਅਤੇ ਵੈਸ਼ਨਵੀ ਗੌੜ ਸਪੁੱਤਰੀਆਂ ਜਗਦੀਸ਼ ਚੰਦ ਗੋੜ ਨੇ ਯੋਗ ਆਸਣਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ |
ਮੂਨਕ, (ਗਮਦੂਰ ਸਿੰਘ ਧਾਲੀਵਾਲ) - ਸਥਾਨਕ ਯੂਨੀਵਰਸਿਟੀ ਕਾਲਜ ਦੇ ਐਨ.ਐਸ.ਐਸ. ਵਿਭਾਗ ਵਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਕਾਲਜ ਦੇ ਪਿ੍ੰਸੀਪਲ ਡਾ. ਰਾਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੋਗਾਂ ਤੋਂ ਮੁਕਤ ਰਹਿਣ ਲਈ ਸਾਨੂੰ ਸਭ ਨੂੰ ਯੋਗਾ ਕਰਨਾ ਚਾਹੀਦਾ ਹੈ | ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਰਾਜਵਿੰਦਰ ਸਿੰਘ ਨੇ ਸੰਬੋਧਨ ਕੀਤਾ |
ਚੀਮਾ ਮੰਡੀ, (ਦਲਜੀਤ ਸਿੰਘ ਮੱਕੜ) - ਕਲਗ਼ੀਧਰ ਟਰੱਸਟ ਬੜੂ ਸਾਹਿਬ ਅਧੀਨ ਅਕਾਲ ਨਸ਼ਾ ਛੁਡਾਊ ਕੇਂਦਰ ਚੀਮਾਂ ਸਾਹਿਬ ਵਿਖੇ 'ਵਿਸ਼ਵ ਯੋਗਾ ਦਿਵਸ' ਮਨਾਇਆ ਗਿਆ | ਇਸ ਮੌਕੇ ਡਾ. ਗਜਲਪ੍ਰੀਤ ਸਿੰਘ ਅਤੇ ਡਾ. ਯਸਪਾਲ ਸਿੰਗਲਾ ਵਲੋਂ ਮਰੀਜ਼ਾਂ ਨੂੰ ਯੋਗ ਦੇ ਜਰੀਏ ਨਸ਼ਿਆਂ ਤੋਂ ਦੂਰ ਰਹਿਣ ਦੀ ਸੇਧ ਦਿੱਤੀ ਗਈ ਅਤੇ ਯੋਗਾ ਟੀਚਰ ਸ੍ਰੀ ਸ਼ਨੀ ਵਲੋਂ ਮਰੀਜ਼ਾਂ ਨੂੰ ਯੋਗਾ ਕਰਵਾਉਂਦਿਆਂ ਯੋਗਾ ਰਾਹੀਂ ਹੋਣ ਵਾਲੇ ਫ਼ਾਇਦੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਵੀ ਦਿੱਤੀ |
ਧੂਰੀ, (ਸੰਜੇ ਲਹਿਰੀ, ਦੀਪਕ) - ਧੂਰੀ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਯੋਗ ਪ੍ਰੇਮੀਆਂ ਵਲੋਂ ਵੱਖ-ਵੱਖ ਥਾਂਈਾ ਯੋਗ ਦਿਵਸ ਮਨਾਇਆ ਗਿਆ | ਇਸੇ ਲੜੀ ਵਿਚ ਸ਼ਾਂਤੀ ਨਿਕੇਤਨ ਪਾਰਕ ਧੂਰੀ ਅਤੇ ਸਨਾਤਨ ਧਰਮ ਚੈਰੀਟੇਬਲ ਆਸ਼ਰਮ ਧੂਰੀ ਵਿਖੇ ਯੋਗ ਕੈਂਪ ਲਗਾਇਆ ਗਿਆ | ਇਸ ਮੌਕੇ ਮਾਨਵ ਕਲਿਆਣ ਯੋਗ ਟਰੱਸਟ ਦੇ ਬਾਨੀ ਬਾਬਾ ਜਗਤਾਰ ਸਿੰਘ ਸਟੇਟ ਐਵਾਰਡੀ ਅਤੇ ਸ਼੍ਰੀ ਨਵੀਨ ਕੁਮਾਰ ਨੇ ਦੱਸਿਆ ਕਿ ਯੋਗ, ਪ੍ਰਾਣਾਯਾਮ ਦੇ ਰੋਜ਼ਾਨਾ ਅਭਿਆਸ ਨਾਲ ਜਿੱਥੇ ਸਰੀਰ ਦਾ ਇਮਊਨਟੀ ਸਿਸਟਮ ਤਾਕਤਵਰ ਹੁੰਦਾ ਹੈ | ਇਸ ਮੌਕੇ ਰਵੀ ਸ਼ੰਕਰ, ਰੂਪ ਚੰਦ ਗਰਗ, ਰਾਮ ਕਿ੍ਸ਼ਨ, ਸੁਭਾਸ਼ ਕੁਮਾਰ, ਭਾਰਤ ਭੂਸ਼ਨ, ਸੁਖਦੇਵ ਸਿੰਘ, ਵੇਦ ਪ੍ਰਕਾਸ਼, ਪਰਮਿੰਦਰ ਸਿੰਘ, ਕਪਿਲ ਗਰਗ ਅਤੇ ਸੁਰੇਸ਼ ਕੁਮਾਰ ਆਦਿ ਵੀ ਮੌਜੂਦ ਸਨ |
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਭਾਰਤੀ ਯੋਗ ਸੰਸਥਾਨ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਸੰਸਥਾਨ ਦੇ ਆਗੂ ਕਿ੍ਸ਼ਨ ਚੰਦ ਸਿੰਗਲਾ ਨੇ ਲੋਕਾਂ ਨੂੰ ਯੋਗ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਰੋਜ਼ਾਨਾ ਯੋਗ ਕਰਕੇ ਆਪਣਾ ਸਰੀਰ ਨਿਰੋਗ ਰੱਖਣ ਲਈ ਕਿਹਾ | ਇਸ ਮੌਕੇ ਅਗਰਵਾਲ ਮਹਿਲਾ ਵਿੰਗ ਦੇ ਪ੍ਰਧਾਨ ਰੇਣੂ ਸਿੰਗਲਾ, ਕੁਲਵੰਤ ਸਿੰਘ ਗਰੇਵਾਲ, ਕੇ.ਕੇ ਸ਼ਰਮਾ, ਗਮਦੂਰ ਸਿੰਘ, ਕਮਲੇਸ਼ ਜੈਨ, ਆਸ਼ਾ ਸਿੰਗਲਾ, ਔਰਤ ਰੋਗਾਂ ਦੇ ਡਾ. ਪ੍ਰਤਿਮਾ ਸਿੰਗਲਾ, ਪਿ੍ਅੰਕਾ ਰਾਣੀ, ਰੇਖਾ ਗੋਇਲ, ਮਹਿੰਦਰ ਸਿੰਘ ਜੇ.ਈ, ਗੁਰਚਰਨ ਸਿੰਘ ਫੱਗੂਵਾਲਾ, ਪ੍ਰੇਮ ਚੰਦ ਗਰਗ ਸਾਬਕਾ ਪ੍ਰਧਾਨ ਨਗਰ ਕੌਂਸਲ, ਟਵਿੰਕਲ ਗੋਇਲ, ਅਨੀਤਾ ਸਿੰਗਲਾ, ਭੁਪਿੰਦਰ ਸਿੰਘ, ਗੁਰਮੀਤ ਸਿੰਘ ਦੇਵਾ, ਰਮੇਸ਼ ਸਿੰਗਲਾ, ਹਰੀ ਰਾਮ, ਲਾਭ ਸਿੰਘ ਠੇਕੇਦਾਰ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀ ਹਾਜ਼ਰ ਸਨ | ਇਸੇ ਤਰ੍ਹਾਂ ਹੀ ਰਹਿਬਰ ਕਾਲਜ ਵਿਖੇ ਵੀ ਯੋਗ ਦਿਵਸ ਮਨਾਇਆ ਗਿਆ, ਜਿਸ ਦੌਰਾਨ ਕਾਲਜ ਦੇ ਚੇਅਰਮੈਨ ਡਾ.ਐਮ.ਐਸ ਖ਼ਾਨ ਅਤੇ ਉ ੱਪ ਚੇਅਰਪਰਸਨ ਕਾਫ਼ਿਲਾ ਖ਼ਾਨ ਨੇ ਯੋਗ ਸਬੰਧੀ ਚਾਨਣਾ ਪਾਇਆ | ਇਸ ਮੌਕੇ 'ਤੇ ਪਿ੍ੰਸੀਪਲ ਡਾ.ਸਿਰਾਜੂਨਬੀ ਜਾਫ਼ਰੀ, ਡਾ.ਅਬਦੁਲ ਅਜ਼ੀਜ਼, ਡਾ.ਅਬਦੁਲ ਕਲਾਮ, ਰਤਨ ਲਾਲ, ਨਛੱਤਰ ਸਿੰਘ, ਸ਼ਮਿੰਦਰ ਸਿੰਘ, ਅਸਗਰ ਅਲੀ, ਹਰਵੀਰ ਕੌਰ, ਗੁਰਵਿੰਦਰ ਕੌਰ, ਸਿਮਰਜੀਤ ਕੌਰ , ਰਜਨੀ ਸ਼ਰਮਾ ਨਵਦੀਪ ਕੌਰ ਆਦਿ ਹਾਜ਼ਰ ਸਨ |
ਅਹਿਮਦਗੜ੍ਹ, (ਪੁਰੀ) - ਅੰਤਰ ਰਾਸ਼ਟਰੀ ਯੋਗ ਦਿਵਸ ਮੌਕੇ ਭਾਰਤੀਯ ਯੋਗ ਸੰਸਥਾਨ ਨੇ ਯੋਗ ਦਿਵਸ ਮਨਾਇਆ | ਪ੍ਰਧਾਨ ਭੀਮਸੈਨ ਜਿੰਦਲ ਦੀ ਅਗਵਾਈ ਹੇਠ ਸ੍ਰੀ ਗੁਰੂ ਹਰਗੋਬਿੰਦ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਛਾਪਰ ਵਿਖੇ ਮਨਾਏ ਯੋਗ ਦਿਵਸ ਵਿਚ ਵੱਡੀ ਗਿਣਤੀ 'ਚ ਸ਼ਹਿਰ ਵਾਸੀਆਂ ਨੇ ਭਾਗ ਲਿਆ | ਇਸ ਮੌਕੇ ਪਹੁੰਚੇ ਥਾਣਾ ਸਿਟੀ ਮੁਖੀ ਵਿਨਰਪ੍ਰੀਤ ਸਿੰਘ ਨੇ ਲੋਕਾਂ ਨੂੰ ਆਪਣੀ ਜ਼ਿੰਦਗੀ ਵਿਚ ਯੋਗਾ ਨੂੰ ਅਪਣਾਉਣ ਲਈ ਅਪੀਲ ਕੀਤੀ | ਇਸ ਮੌਕੇ ਪਦਮ ਕੁਮਾਰ, ਰਾਕੇਸ਼ ਗਰਗ, ਬਲਦੇਵ ਢੰਡ, ਗੋਪਾਲ ਕਿ੍ਸਨ ਟੋਨੀ, ਰਾਮ ਸਹਾਇ ਚੌਧਰੀ, ਸੁਮਨ ਗੋਇਲ, ਕਵੀਤ ਗਰਗ, ਜਤਿੰਦਰ ਜੈਨ, ਗੁਰਚਰਨ ਸਿੰਘ, ਸੰਜੀਵ ਬਾਵਾ ਆਦਿ ਹਾਜ਼ਰ ਸਨ |
ਚੀਮਾ ਮੰਡੀ, (ਜਗਰਾਜ ਮਾਨ) - ਪੈਰਾਮਾਊਾਟ ਪਬਲਿਕ ਸਕੂਲ ਚੀਮਾ ਵਿਖੇ ਯੋਗ ਦਿਵਸ ਮਨਾਇਆ ਗਿਆ ਜਿੱਥੇ ਸਾਰੇ ਸਟਾਫ਼ ਵਲੋਂ ਵਿਦਿਆਰਥੀਆਂ ਨੂੰ ਆਨ-ਲਾਇਨ ਕਲਾਸ ਵਿਚ ਯੋਗ ਦੇ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਅਤੇ ਯੋਗਾ ਕਰਵਾਇਆ ਗਿਆ | ਵਿਦਿਆਰਥੀਆਂ ਨੇ ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਅਤੇ ਫਾਸਟ ਫੂਡਜ਼ ਤੋਂ ਵੀ ਦੂਰ ਰਹਿਣ ਦਾ ਪ੍ਰਣ ਲਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਸ੍ਰ. ਜਸਵੀਰ ਸਿੰਘ ਚੀਮਾ, ਪਿ੍ੰਸੀਪਲ ਸੰਜੇ ਕੁਮਾਰ, ਮੈਡਮ ਕਿਰਨਪਾਲ ਕੋਰ ਨੇ ਬੱਚਿਆਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਯੋਗ ਕਸਰਤ ਰਾਹੀ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਪ੍ਰੇਰਿਤ ਕੀਤਾ |
- ਕਸਬੇ ਦੇ ਸਰਸਵਤੀ ਵਿਦਿਆ ਮੰਦਿਰ ਵਲੋਂ ਯੋਗ ਦਿਵਸ ਮੌਕੇ ਅਧਿਆਪਕਾਂ ਵਲੋਂ ਬੱਚਿਆਂ ਨੂੰ ਆਨ ਲਾਇਨ ਯੋਗ ਕਰਵਾਇਆ ਗਿਆ | ਇਸ ਮੌਕੇ ਸੰਸਥਾ ਦੇ ਪਿ੍ੰਸੀਪਲ ਰਾਕੇਸ਼ ਕੁਮਾਰ ਗੋਇਲ ਨੇ ਯੋਗ ਦੇ ਲਾਭ ਬਾਰੇ ਦੱਸਿਆ ਉਨ੍ਹਾਂ ਬੱਚਿਆਂ ਨੂੰ ਦੱਸਿਆ ਕਿ ਯੋਗ ਨਾਲ ਸਰੀਰ ਅਤੇ ਦਿਮਾਗ਼ ਤੰਦਰੁਸਤ ਰਹਿੰਦਾ ਹੈ |
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ) - ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਦੇ ਐਨ.ਐਸ.ਐਸ ਵਿਭਾਗ ਵਲੋਂ 7ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ | ਪਿ੍ੰਸੀਪਲ ਪ੍ਰੋ.ਤਰਸੇਮ ਚੰਦ ਨੇ ਵਿਦਿਆਰਥੀਆਂ ਨੂੰ ਯੋਗ ਪ੍ਰਤੀ ਪ੍ਰੇਰਿਤ ਕੀਤਾ | ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਡਾ.ਰਮਨਦੀਪ ਕੌਰ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਪ੍ਰੋ ਨਰਦੀਪ ਸਿੰਘ, ਪ੍ਰੋ ਚਮਕੌਰ ਸਿੰਘ, ਅਮਿਤ ਕਪੂਰ, ਰਣਜੀਤ ਸਿੰਘ, ਰਘਵੀਰ ਸਿੰਘ ਆਦਿ ਮੌਜੂਦ ਸਨ |
ਕੌਹਰੀਆਂ, (ਮਾਲਵਿੰਦਰ ਸਿੰਘ ਸਿੱਧੂ) - ਕਲਗ਼ੀਧਰ ਟਰੱਸਟ ਬੜੂ ਸਾਹਿਬ ਦੀ ਸਰਪ੍ਰਸਤੀ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਅਕਾਲ ਅਕੈਡਮੀ ਉੱਭਿਆ ਦੇ ਵਿਦਿਆਰਥੀਆਂ ਵਲੋਂ ਯੋਗਾ ਦਿਵਸ ਮਨਾਇਆ ਗਿਆ | ਸੰਸਥਾ ਦੇ ਮੁਖੀ ਪਿ੍ੰਸੀਪਲ ਮੈਡਮ ਗੁਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਯੋਗ ਆਸਣ ਕਰ ਕੇ ਆਪਣੀ ਸਿਹਤ ਨੂੰ ਚੰਗੀ ਅਤੇ ਨਰੋਈ ਰੱਖਣ ਦਾ ਸੰਦੇਸ਼ ਦਿੱਤਾ |
ਚੀਮਾ ਮੰਡੀ, (ਜਸਵਿੰਦਰ ਸਿੰਘ ਸੇਰੋਂ) - ਮਾਡਰਨ ਕਾਲਜ ਬੀਰ ਕਲਾਂ ਵਿਖੇ ਕਾਲਜ ਚੇਅਰਮੈਨ ਰਵਿੰਦਰ ਬਾਂਸਲ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਵਿਚ ਯੋਗਾ ਮਾਹਿਰ ਜਸਵੰਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਯੋਗਾ ਕਰਨ ਦੇ ਬਹੁਤ ਲਾਭ ਹਨ ਅਤੇ ਯੋਗਾ ਨਾਲ ਸ਼ਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ | ਇਸ ਸਮੇਂ ਯੋਗਾ ਮਾਹਿਰ ਦਾ ਕਾਲਜ ਦੇ ਸਟਾਫ਼ ਵਲੋਂ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਕਾਲਜ ਅਧਿਆਪਕ ਸਰਬਜੀਤ ਕੌਰ, ਚਰਨਜੀਤ ਕੌਰ,ਪਰਮਜੀਤ ਕੌਰ, ਦਇਆ ਕਿ੍ਸ਼ਨ, ਭਰਪੂਰ ਸਿੰਘ ਅਤੇ ਹੋਰ ਸਟਾਫ਼ ਸ਼ਾਮਲ ਸੀ |
ਸੁਨਾਮ ਊਧਮ ਸਿੰਘ ਵਾਲਾ, (ਰੁਪਿੰਦਰ ਸਿੰਘ ਸੱਗੂ) - ਯੋਗ ਦਿਵਸ 'ਤੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ 2 ਜ਼ਿਲ੍ਹਾ ਪ੍ਰਧਾਨ ਰਿਸ਼ੀਪਾਲ ਖੈਰਾ ਦੀ ਅਗਵਾਈ 'ਚ ਸ਼ਹੀਦ ਊਧਮ ਸਿੰਘ ਉਲੰਪਿਕ ਸਟੇਡੀਅਮ ਵਿਚ ਬੱਚਿਆਂ ਦੇ ਲਈ ਯੋਗਾ ਕੈਂਪ ਦਾ ਆਯੋਜਨ ਕੀਤਾ | ਜ਼ਿਲ੍ਹਾ ਜਨਰਲ ਸਕੱਤਰ ਭਾਜਪਾ ਸ਼ੈਲੀ ਬਾਂਸਲ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਸ਼ਕਤੀ ਬਾਂਗਰੂ ਨੇ ਕਿਹਾ ਛੋਟੀ ਉਮਰ ਵਿਚ ਬੱਚਿਆਂ ਦਾ ਖੇਡ ਅਤੇ ਯੋਗ ਆਸਨ ਨਾਲ ਜੁੜਨਾ ਉਨ੍ਹਾਂ ਲਈ ਕਾਫ਼ੀ ਫ਼ਾਇਦੇਮੰਦ ਰਹਿੰਦਾ ਹੈ | ਬੱਚੇ ਹਮੇਸ਼ਾ ਨਸ਼ੇੇ ਤੋਂ ਦੂਰ ਰਹਿੰਦੇ ਹਨ | ਇਸ ਮੌਕੇ 'ਤੇ ਜ਼ਿਲ੍ਹਾ ਕੈਸ਼ੀਅਰ ਭਗਵਾਨ ਦਾਸ ਕਾਂਸਲ, ਰਵੀ ਖਹਿਰਾ, ਜਸਬੀਰ ਸਿੰਘ ਅਰਸ਼ ਖੈਰਾ ਆਦਿ ਵੀ ਮੌਜੂਦ ਸਨ |
ਚੀਮਾ ਮੰਡੀ, (ਮੱਕੜ) - ਸ਼ਿਵਸ਼ਕਤੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਭੀਖੀ ਵਿਖੇ ਵਿਸ਼ਵ ਯੋਗ ਦਿਵਸ ਮਨਾਇਆ ਗਿਆ, ਜਿਸ ਵਿਚ ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦੇ ਰਜਿਸਟਰਾਰ ਸੰਜੀਵ ਗੋਇਲ ਡਾਕਟਰ ਅਮਨਪ੍ਰੀਤ ਕੌਰ ਏ.ਐਮ.ਓ. ਪੰਜਾਬ ਸਿਵਲ ਸਕੱਤਰ ਚੰਡੀਗੜ੍ਹ, ਡਾਕਟਰ ਸੰਦੀਪ ਖੱਤਰੀ ਐਮ.ਡੀ. ਸਿਖਾਵਤੀ ਆਯੁਰਵੈਦਿਕ ਮੈਡੀਕਲ ਕਾਲਜ ਪਿਲਾਨੀ ਰਾਜਸਥਾਨ ਵੀ ਸ਼ਾਮਲ ਹੋਏ | ਇਸ ਮੌਕੇ ਹਸਪਤਾਲ ਦੇ ਸਟਾਫ਼ ਤੋਂ ਇਲਾਵਾ ਸੰਸਥਾ ਦੇ ਚੇਅਰਮੈਨ ਡਾਕਟਰ ਸੋਮਨਾਥ ਮਹਿਤਾ ਸਕੱਤਰ, ਰਾਜ ਕੁਮਾਰ ਮਹਿਤਾ, ਐਮ.ਡੀ. ਸੂਰਜ ਕੁਮਾਰ ਮਹਿਤਾ ਵੀ ਮੌਜੂਦ ਸਨ ਡਾਕਟਰ ਮਹਿਤਾ ਨੇ ਇਸ ਚੰਗੇ ਉਪਰਾਲੇ ਦੀ ਸ਼ਲਾਘਾ ਕੀਤੀ |
ਸੰਗਰੂਰ, 21 ਜੂਨ (ਅਮਨਦੀਪ ਸਿੰਘ ਬਿੱਟਾ) - ਗੁਰਮਤਿ ਪ੍ਰਚਾਰਕ ਗ੍ਰੰਥੀ-ਰਾਗੀ ਸਭਾ, ਸਿੱਖ ਸਦਭਾਵਨਾ ਦਲ, ਸੰਗਰੂਰ ਸ਼ਹਿਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੇਵਾ ਸੁਸਾਇਟੀਆਂ ਵਲੋਂ ਸ਼ਹਿਰ ਦੇ ਬਾਜ਼ਾਰਾਂ ਵਿਚ ਗੱਤਕਾ ਮਾਰਚ ਕੱਢਿਆ ਗਿਆ | ਕੌਮਾਂਤਰੀ ਗੱਤਕਾ ...
ਸੰਗਰੂਰ, 21 ਜੂਨ (ਸੁਖਵਿੰਦਰ ਸਿੰਘ ਫੁੱਲ) - ਅਧਿਆਪਕ ਦਲ ਪੰਜਾਬ (ਜਹਾਂਗੀਰ) ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸ੍ਰ:ਅਵਤਾਰ ਸਿੰਘ ਢਢੋਗਲ, ਜ਼ਿਲ੍ਹਾ ਜਨਰਲ ਸਕੱਤਰ ਸ਼੍ਰ: ਇੰਦਰਪਾਲ ਸਿੰਘ ਸੂਲਰ, ਜ਼ਿਲ੍ਹਾ ਪੈੱ੍ਰਸ ਸਕੱਤਰ ਅਮਰੀਕ ਸਿੰਘ ਕਣਕਵਾਲ, ਸੂਬਾਈ ਆਗੂ ਗੁਰਸਿਮਰਤ ...
ਮਲੇਰਕੋਟਲਾ, 21 ਜੂਨ (ਪਾਰਸ ਜੈਨ) - ਪੰਜਾਬ ਸਰਕਾਰ ਵਲੋਂ ਪਟਵਾਰੀਆਂ ਤੇ ਕਾਨੂੰਨਗੋ ਦੀਆਂ ਮੰਗਾਂ ਨੂੰ ਅਣਗੌਲਿਆ ਕਰਨ ਤੇ ਵਿੱਤ ਮੰਤਰੀ ਪੰਜਾਬ ਦੇ ਅੜੀਅਲ ਵਤੀਰੇ ਕਾਰਨ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਦੀ ਰੈਵੀਨਿਊ ਪਟਵਾਰ ਯੂਨੀਅਨ ਅਤੇ ਦੀ ਕਾਨੂੰਗੋ ...
ਸੰਗਰੂਰ, 21 ਜੂਨ (ਅਮਨਦੀਪ ਸਿੰਘ ਬਿੱਟਾ) - ਬਹੁਜਨ ਸਮਾਜ ਪਾਰਟੀ ਵਲੋਂ ਅੱਜ ਰਾਜ ਦੇ 117 ਵਿਧਾਨ ਸਭਾ ਹਲਕਿਆਂ ਵਿਚ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਅਤੇ ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਖ਼ਿਲਾਫ਼ ਦਰਜ ਕਰਵਾਈਆਂ ਜਾ ਰਹੀਆਂ ਸ਼ਿਕਾਇਤਾਂ ਦੀ ਲੜੀ ਅਧੀਨ ...
ਮਸਤੂਆਣਾ ਸਾਹਿਬ, 21 ਜੂਨ (ਦਮਦਮੀ) - ਸ਼੍ਰੋਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਹਰਜੀਤ ਸਿੰਘ ਸੰਜੂਮਾ ਨੇ ਕਿਹਾ ਕਿ ਜਿੱਥੇ ਪੂਰੇ ਦੇਸ਼ ਵਿਚ ਬੀ.ਜੇ.ਪੀ ਦੀ ਸਰਕਾਰ ਨੇ ਹਿੰਦੂ ਏਜੰਡੇ ਨੂੰ ਥੋਪਣ ਲਈ ਅਤੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਯੋਗਾ ...
ਸੰਗਰੂਰ, 21 ਜੂਨ (ਦਮਨਜੀਤ ਸਿੰਘ) - ਟਰੈਫ਼ਿਕ ਪੁਲਿਸ ਸੰਗਰੂਰ ਦੇ ਇੰਚਾਰਜ ਥਾਣੇਦਾਰ ਪਵਨ ਕੁਮਾਰ ਦੀ ਅਗਵਾਈ ਹੇਠ ਹਰਦੇਵ ਸਿੰਘ ਇੰਚਾਰਜ ਟਰੈਫ਼ਿਕ ਐਜੂਕੇਸ਼ਨ ਸੈੱਲ ਵਲੋਂ ਸ਼ਹਿਰ ਦੇ ਟਰਾਂਸਪੋਰਟਰਾਂ ਅਤੇ ਡਰਾਈਵਰਾਂ ਨਾਲ ਵਿਸ਼ੇਸ਼ ਜਾਗਰੂਕਤਾ ਮੀਟਿੰਗ ਕੀਤੀ ਗਈ | ...
ਅਹਿਮਦਗੜ੍ਹ, 21 ਜੂਨ (ਪੁਰੀ) - ਥਾਣਾ ਸਿਟੀ ਵਲੋਂ ਪਿਛਲੇ ਦਿਨੀਂ ਹੋਈ ਠੱਗੀ ਦੇ ਮਾਮਲੇ ਵਿਚ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਡੀ.ਐਸ.ਪੀ. ਸੰਦੀਪ ਵਡੇਰਾ ਨੇ ਦੱਸਿਆ ਕਿ 29 ਮਈ ਨੂੰ ਦੀਪਸ ਕੁਮਾਰ ਪੁੱਤਰ ਮਨੋਜ ਕੁਮਾਰ ਅਹਿਮਦਗੜ੍ਹ ਜੋ 50 ਹਜਾਰ ...
ਕੁੱਪ ਕਲਾਂ, 21 ਜੂਨ (ਮਨਜਿੰਦਰ ਸਿੰਘ ਸਰੌਦ) - ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਦੀ ਮੀਟਿੰਗ ਬਸਪਾ ਦੇ ਸਰਕਲ ਪ੍ਰਧਾਨ ਸੁਖਦੇਵ ਸਿੰਘ ਫ਼ੌਜੀ ਦੇ ਯਤਨਾਂ ਸਦਕਾ ਰਾਮਦਾਸੀਆਂ ਧਰਮਸਾਲਾ ਜਿੱਤਵਾਲ ਖ਼ੁਰਦ ਵਿਖੇ ਹੋਈ | ਮੀਟਿੰਗ 'ਚ ਸ਼੍ਰੋਮਣੀ ਅਕਾਲੀ ਦਲ ਦੇ ...
ਲਹਿਰਾਗਾਗਾ, 21 ਜੂਨ (ਪ੍ਰਵੀਨ ਖੋਖਰ) - ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਵਲੋਂ ਪੰਜਾਬ ਭਰ ਵਿਚ ਦਿੱਤੇ ਕਾਂਗਰਸ ਦੇ ਸੰਸਦ ਰਵਨੀਤ ਬਿੱਟੂ ਤੇ ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਪੁਰੀ ਵਲੋਂ ਅਨੁਸੂਚਿਤ ਜਾਤੀ ਖ਼ਿਲਾਫ਼ ਬੋਲੇ ...
ਲਹਿਰਾਗਾਗਾ, 21 ਜੂਨ (ਖੋਖਰ) - ਪੰਜਾਬ ਦੇ ਲੋਕ ਪੱਖੀ ਸਭਿਆਚਾਰ, ਲੋਕ ਪੱਖੀ ਅਤੇ ਇਨਕਲਾਬੀ ਗਾਇਕੀ, ਗੀਤਕਾਰੀ ਅਤੇ ਸਮਾਜਿਕ ਤਬਦੀਲੀ ਲਈ ਤਾਂਘ ਰਹੀ ਕਲਮਕਾਰੀ ਦੇ ਪਹਿਰੇਦਾਰ ਫ਼ਨਕਾਰਾਂ ਨੂੰ ਸਾਂਭਣਾ ਸਮਾਜ ਦਾ ਮੁੱਢਲਾ ਕਰਤੱਵ ਹੈ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ...
ਚੀਮਾ ਮੰਡੀ, 21 ਜੂਨ (ਜਸਵਿੰਦਰ ਸਿੰਘ ਸ਼ੇਰੋਂ) - ਮਾਡਰਨ ਕਾਲਜ ਆਫ਼ ਐਜੂਕੇਸ਼ਨ ਬੀਰ ਕਲਾਂ ਵਿਖੇ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਵਣ ਮੰਡਲ ਵਿਸਥਾਰ ਬਠਿੰਡਾ ਵਲੋਂ ਵਿਸ਼ਵ ਮਾਰੂਥਲ ਰੋਕੋ ਦਿਵਸ ਮੌਕੇ ਸੈਮੀਨਾਰ ਕਰਵਾਇਆ ਗਿਆ | ਇਸ ...
ਲਹਿਰਾਗਾਗਾ, 21 ਜੂਨ (ਅਸ਼ੋਕ ਗਰਗ) - ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਿੰਡ ਭਾਈ ਕੀ ਪਿਸ਼ੌਰ ਵਿਖੇ 10 ਰੋਜ਼ਾ ਗੁਰਮਤਿ ਸਿਖਲਾਈ ਕੈਂਪ ਭਗਤ ਰਵੀਦਾਸ ਜੀ ਦੇ ਅਸਥਾਨ ਉੱਪਰ ਲਗਾਇਆ ਗਿਆ ਜਿਸ ਵਿਚ 25 ਬੱਚਿਆਂ ਨੇ ਭਾਗ ਲਿਆ | ਗੁਰਬਾਣੀ ਦੀ ਸੰਥਿਆ ਦੇਣ ਲਈ ...
ਸੁਨਾਮ ਊਧਮ ਸਿੰਘ ਵਾਲਾ, 21 ਜੂਨ (ਧਾਲੀਵਾਲ, ਭੁੱਲਰ) - ਸ਼੍ਰੋਮਣੀ ਅਕਾਲੀ ਦਲ (ਬਾਦਲ) ਹਲਕਾ ਸੁਨਾਮ ਬੀ. ਸੀ. ਵਿੰਗ ਦੀ ਮੀਟਿੰਗ ਪਾਰਟੀ ਦੇ ਹਲਕਾ ਇੰਚਾਰਜ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿੱਚ ਸਥਾਨਕ ਗੁਰਦੁਆਰਾ ਬਾਬਾ ਨਾਮਦੇਵ ਵਿਖੇ ਹੋਈ ਜਿਸ ਵਿਚ ...
ਸੰਗਰੂਰ, 21 ਜੂਨ (ਧੀਰਜ ਪਸ਼ੌਰੀਆ) - ਸ਼੍ਰੋਮਣੀ ਅਕਾਲੀ ਦਲ (ਬ) ਲੀਗਲ ਸੈੱਲ ਵਲੋਂ ਕਰਵਾਏ ਸੰਖੇਪ ਸਮਾਗਮ ਦੌਰਾਨ ਸਾਬਕਾ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਵਲੋਂ ਜ਼ਿਲ੍ਹਾ ਲੀਗਲ ਸੈੱਲ ਦੇ ਨਵ-ਨਿਯੁਕਤ ਅਹੁਦੇਦਾਰਾਂ ਨੰੂ ਨਿਯੁਕਤੀ ਪੱਤਰ ਦਿੱਤੇ ਗਏ | ...
ਸੰਦੌੜ, 21 ਜੂਨ (ਗੁਰਪ੍ਰੀਤ ਸਿੰਘ ਚੀਮਾ) - ਝੋਨੇ ਦੇ ਚੱਲ ਰਹੇ ਸੀਜ਼ਨ ਦੌਰਾਨ ਪਿਛਲੇ ਕੁੱਝ ਦਿਨਾਂ ਤੋਂ ਖੇਤਾਂ ਵਾਲੀ ਬਿਜਲੀ ਸਪਲਾਈ ਸਹੀ ਨਾ ਮਿਲਣ ਤੋਂ ਅੱਕੇ ਕਿਸਾਨਾਂ ਨੇ ਅੱਜ ਪਾਵਰਕਾਮ ਦੇ ਪਿੰਡ ਦਸੌਧਾ ਸਿੰਘ ਵਾਲਾ ਗਰਿਡ ਅੱਗੇ ਧਰਨਾ ਲਗਾ ਕੇ ਬਿਜਲੀ ਮਹਿਕਮੇ ...
ਭਵਾਨੀਗੜ੍ਹ, 21 ਜੂਨ (ਰਣਧੀਰ ਸਿੰਘ ਫੱਗੂਵਾਲਾ) - ਹਲਕਾ ਸੰਗਰੂਰ ਦੇ ਯੂਥ ਕਾਂਗਰਸ ਦੇ ਪ੍ਰਧਾਨ ਬੱਬੂ ਬਲਜੋਤ ਸਿੰਘ ਦੀ ਅਗਵਾਈ ਵਿੱਚ ਗੁਰੂ ਤੇਗ ਬਹਾਦਰ ਸਟੇਡੀਅਮ ਭਵਾਨੀਗੜ੍ਹ ਵਿਖੇ ਖੂਨ ਦਾਨ ਲਗਾਇਆ ਗਿਆ ਜਿਸ ਵਿਚ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਮੁੱਖ ...
ਸੰਗਰੂਰ, 21 ਜੂਨ (ਅਮਨਦੀਪ ਸਿੰਘ ਬਿੱਟਾ) - ਸਥਾਨਕ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਵਿਖੇ ਸੰਗਰੂਰ ਸ਼ਹਿਰ ਅਤੇ ਨਜ਼ਦੀਕੀ ਬਸਤੀਆਂ ਹਰੀਪੁਰਾ, ਕਿਸ਼ਨਪੁਰਾ, ਹਰੇੜੀ ਰੋਡ, ਥਲੇਸ ਬਾਗ ਦੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਬੰਧਕ ਕਮੇਟੀਆਂ ਅਤੇ ਸਮੂਹ ਧਾਰਮਿਕ ...
ਕੌਹਰੀਆਂ, 21 ਜੂਨ (ਮਾਲਵਿੰਦਰ ਸਿੰਘ ਸਿੱਧੂ) - ਬੇਰੁਜ਼ਗਾਰ ਪੰਜਾਬੀ ਸਟੈਨੋ ਟਾਈਪਿਸਟਾਂ ਦੀ ਮੀਟਿੰਗ ਬਰਿੰਦਰ ਸਿੰਘ ਖੇੜੀ ਦੀ ਅਗਵਾਈ ਹੇਠ ਪਿੰਡ ਕੌਹਰੀਆਂ ਵਿਚ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਪੰਜ ਸਾਲਾਂ ਤੋਂ ਪੰਜਾਬੀ ...
ਲਹਿਰਾਗਾਗਾ, 21 ਜੂਨ (ਪ੍ਰਵੀਨ ਖੋਖਰ) - ਲੋਕ ਚੇਤਨਾ ਮੰਚ, ਲਹਿਰਾਗਾਗਾ ਵਲੋਂ ਕਿਸਾਨ-ਅੰਦੋਲਨ ਦੇ ਸਮਰਥਨ ਵਿਚ ਬੀਤੀ ਸ਼ਾਮ ਜਾਖ਼ਲ-ਸੁਨਾਮ ਮੁੱਖ-ਮਾਰਗ 'ਤੇ ਨਹਿਰ ਦੇ ਪੁਲ 'ਤੇ ਚੌਥਾ ਅਨੋਖਾ ਹਫ਼ਤਾਵਾਰੀ ਮੂਕ-ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਮੰਚ ਦੇ ਮੈਂਬਰਾਂ ਨੇ ...
ਧੂਰੀ, 21 ਜੂਨ (ਦੀਪਕ, ਲਹਿਰੀ) - ਯੂਨੀਵਰਸਿਟੀ ਕਾਲਜ ਬੇਨੜਾਧੂਰੀ ਵਿਖੇ ਪਿ੍ੰਸੀਪਲ ਡਾ. ਸੰਜੀਵ ਦੱਤਾ ਅਤੇ ਸਮੂਹ ਸਟਾਫ਼ ਦੀ ਹਾਜ਼ਰੀ ਵਿਚ ਸ. ਦਲਵੀਰ ਸਿੰਘ ਗੋਲਡੀ ਖੰਗੂੜਾ ਹਲਕਾ ਵਿਧਾਇਕ ਧੂਰੀ ਨੇ ਕਾਲਜ ਨੂੰ ਬੱਸ ਭੇਟ ਕਰਦੇ ਸਮੇਂ ਕਿਹਾ ਕਿ ਧੂਰੀ ਕੱਕੜਵਾਲ ਚੌਂਕ ...
ਸੰਦੌੜ, 21 ਜੂਨ (ਗੁਰਪ੍ਰੀਤ ਸਿੰਘ ਚੀਮਾ)-ਪਿਛਲੇ ਕਈ ਸਾਲਾਂ ਤੋਂ ਵਾਤਾਵਰਨ ਦੀ ਸੁੱਧਤਾ ਲਈ ਹਜ਼ਾਰਾਂ ਰੁੱਖ ਲਗਾ ਚੁੱਕੇ ਉੱਘੇ ਸਮਾਜਸੇਵੀ ਅਤੇ ਕੇ.ਐਸ. ਕੰਬਾਇਨ ਗਰੁੱਪ ਦੇ ਐਮ.ਡੀ ਇੰਦਰਜੀਤ ਸਿੰਘ ਮੁੰਡੇ ਨੂੰ 'ਵਾਤਾਵਰਣ ਦੇ ਰਖਵਾਲੇ' ਐਵਾਰਡ ਨਾਲ ਸਨਮਾਨਿਤ ਕੀਤਾ ...
ਧੂਰੀ, 21 ਜੂਨ (ਸੰਜੇ ਲਹਿਰੀ, ਦੀਪਕ) - ਧੂਰੀ ਦੇ ਰਹਿਣ ਵਾਲੇ ਕਾਨੂੰਨਗੋ ਭੁਪਿੰਦਰ ਸਿੰਘ ਦੀ ਸਪੁੱਤਰੀ ਨੇ ਪੰਜਾਬ ਸਿਵਲ ਸਰਵਿਸਜ਼ ਦੀ ਪ੍ਰੀਖਿਆ ਵਿਚੋਂ ਚੌਥਾ ਸਥਾਨ ਹਾਸਲ ਕਰਕੇ ਜਿੱਥੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ, ਉੱਥੇ ਹੀ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦਾ ...
ਲਹਿਰਾਗਾਗਾ, 21 ਜੂਨ (ਖੋਖਰ, ਗਰਗ) - ਪੰਜਾਬ ਦੀ ਕੈਪਟਨ ਸਰਕਾਰ ਵਲੋਂ ਵਿਧਾਇਕਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਨੌਕਰੀਆਂ ਦੇਣਾ ਬਹੁਤ ਹੀ ਮੰਦਭਾਗੀ ਗੱਲ ਹੈ | ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਘੱਟ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ...
ਭਵਾਨੀਗੜ੍ਹ, 21 ਜੂਨ (ਰਣਧੀਰ ਸਿੰਘ ਫੱਗੂਵਾਲਾ) - ਰੋਟਰੀ ਕਲੱਬ ਸਿਟੀ ਵਲੋਂ ਟਰੱਕ ਯੂਨੀਅਨ ਵਿਖੇ ਰਾਜਿੰਦਰਾ ਹਸਪਤਾਲ ਦੇ ਸਹਿਯੋਗ ਨਾਲ ਵਿਸ਼ਾਲ ਖ਼ੂਨਦਾਨ ਕੈਂਪ ਦਾ ਲਗਾਇਆ ਗਿਆ | ਜਿਸ ਵਿਚ ਡੇਢ ਸੈਂਕੜਾ ਵਿਅਕਤੀਆਂ ਨੇ ਖ਼ੂਨ ਦਾਨ ਕੀਤਾ | ਕਲੱਬ ਦੇ ਪ੍ਰਧਾਨ ਅਨਿਲ ...
ਮੂਣਕ, 21 ਜੂਨ (ਸਿੰਗਲਾ, ਭਾਰਦਵਾਜ) - ਫਨ ਐਕਟੀਵਿਟੀ ਸਮਾਂ ਸਾਰਣੀ ਅਨੁਸਾਰ ਜ਼ਿਲ੍ਹਾ ਮੈਟਰ ਸ੍ਰੀ ਮੁਹੰਮਦ ਆਰਿਫ਼ ਸੰਗਰੂਰ, ਬਲਾਕ ਸੈਂਟਰ ਸ. ਬੂਟਾ ਸਿੰਘ ਮੂਣਕ ਦੀਆਂ ਹਦਾਇਤਾਂ ਅਨੁਸਾਰ ਸਕੂਲ ਇੰਚਾਰਜ ਨਿਸ਼ੂ ਰਾਣੀ ਦੀ ਰਹਿਨੁਮਾਈ ਅਧੀਨ ਕੰਪਿਊਟਰ ਸਾਇੰਸ ਵਿਸ਼ੇ ਦੀ ...
ਸੁਨਾਮ ਊਧਮ ਸਿੰਘ ਵਾਲਾ, 21 ਜੂਨ (ਭੁੱਲਰ, ਧਾਲੀਵਾਲ) - ਭਾਰਤੀ ਜਨਤਾ ਪਾਰਟੀ ਵਲੋਂ 25 ਜੂਨ ਨੂੰ ਸੂਬਾ ਭਰ ਵਿਚ ਕਾਲੇ ਦਿਵਸ ਵਜੋਂ ਮਨਾਇਆ ਜਾਵੇਗਾ | ਉਕਤ ਪ੍ਰਗਟਾਵਾ ਇਸ ਪੋ੍ਰਗਰਾਮ ਦੇ ਇੰਚਾਰਜ ਅਤੇ ਸੂਬਾ ਮੀਤ ਪ੍ਰਧਾਨ ਰਾਕੇਸ ਰਾਠੌਰ ਅਤੇ ਸਹਿ ਇੰਚਾਰਜ ਅਤੇ ਬਠਿੰਡਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX