ਜਲੰਧਰ, 21 ਜੂਨ (ਐੱਮ. ਐੱਸ. ਲੋਹੀਆ) - ਨੌਜਵਾਨਾਂ ਅੰਦਰ ਫੋਕੀ ਸ਼ੋਹਰਤ ਲਈ ਨਾਜਾਇਜ਼ ਹਥਿਆਰ ਰੱਖਣੇ ਅਤੇ ਆਪਣੀ ਹੌਂਦ ਸਾਬਤ ਕਰਨ ਲਈ ਗੋਲੀ ਚਲਾਉਣੀ ਆਮ ਜਿਹੀ ਗੱਲ ਲੱਗਣ ਲੱਗ ਪਈ ਹੈ | ਦਿਨ-ਬਾ-ਦਿਨ ਮਾਹੌਲ ਖ਼ਰਾਬ ਹੋਣ ਨਾਲ ਸ਼ਹਿਰ ਵਾਸੀਆਂ ਦੀ ਚਿੰਤਾ ਵੀ ਵਧਣ ਲੱਗੀ ਹੈ | ਲੋਕ ਹੁਣ ਜਲੰਧਰ ਨੂੰ ਵੀ ਯੂ.ਪੀ., ਬਿਹਾਰ ਵਰਗੇ ਰਾਜਾਂ ਦਾ ਹਿੱਸਾ ਸਮਝਣ ਲੱਗੇ ਹਨ, ਜਿਥੇ ਬਾਹੂਬਲੀ ਆਪਣਾ ਰੁਤਬਾ ਬਣਾਉਣ ਲਈ ਕਿਸੇ ਜਗ੍ਹਾ 'ਤੇ ਕਿਸੇ ਵੀ ਸਮੇਂ ਗੋਲੀ ਚਲਾ ਦਿੰਦੇ ਹਨ, ਜੋ ਕਿਸੇ ਵੀ ਵਿਅਕਤੀ ਦੀ ਜਾਨ ਲੈਣ ਲੱਗਿਆਂ ਥੋੜ੍ਹਾ ਜਿਹਾ ਵੀ ਵਿਚਾਰ ਨਹੀਂ ਕਰਦੇ | ਵਾਰਦਾਤ ਤੋਂ ਬਾਅਦ ਪੁਲਿਸ ਵਲੋਂ ਚਾਹੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇ ਪਰ ਜਿਸ ਦੇ ਪਰਿਵਾਰ ਦਾ ਮੈਂਬਰ ਚਲਾ ਜਾਂਦਾ ਹੈ, ਉਸ ਲਈ ਤਾਂ ਸਾਰੀ ਦੁਨੀਆਂ ਹੀ ਵਿਰਾਨ ਹੋ ਜਾਂਦੀ ਹੈ | ਜੇਕਰ ਕੁਝ ਮਾਮਲਿਆਂ ਬਾਰੇ ਵਿਚਾਰ ਕੀਤੀ ਜਾਵੇ ਤਾਂ ਪ੍ਰੀਤ ਨਗਰ ਦੇ ਖੇਤਰ 'ਚ ਦੁਕਾਨ 'ਤੇ ਬੈਠੇ ਗੁਰਮੀਤ ਸਿੰਘ ਟਿੰਕੂ ਦੀ ਸ਼ਰੇਆਮ ਹੋਈ ਹੱਤਿਆ, ਜਿਸ ਤੋਂ ਬਾਅਦ ਮੁਲਜ਼ਮ ਅਰਾਮ ਨਾਲ ਦੁਕਾਨ 'ਚ ਘੁੰਮਦੇ ਰਹੇ ਅਤੇ ਫਿਰ ਬੜੀ ਅਸਾਨੀ ਨਾਲ ਸ਼ਹਿਰ ਤੋਂ ਫਰਾਰ ਹੋ ਗਏ, ਪਰ ਪੁਲਿਸ ਵਲੋਂ ਇਸ ਸਬੰਧੀ ਐਸ.ਆਈ.ਟੀ. ਬਣਾਏ ਜਾਣ ਤੋਂ ਬਾਅਦ ਵੀ ਗੋਲੀਆਂ ਚਲਾਉਣ ਵਾਲੇ ਮੁਲਜ਼ਮਾਂ ਤੱਕ ਪਹੁੰਚ ਨਹੀਂ ਹੋ ਸਕੀ | ਦੂਸਰਾ ਮਾਮਲਾ ਸੁਖਮੀਤ ਸਿੰਘ ਡਿਪਟੀ ਦਾ ਲੈ ਲਿਆ ਜਾਵੇ ਤਾਂ ਚੱਲਦੇ ਬਾਜ਼ਾਰ 'ਚ ਇਕ ਦਰਜਨ ਤੋਂ ਵੱਧ ਗੋਲੀਆਂ ਚਲਾ ਕੇ ਡਿਪਟੀ ਦੀ ਹੱਤਿਆ ਕਰਨ ਵਾਲੇ ਬੇਖ਼ੌਫ਼ ਹੋ ਕੇ ਫਰਾਰ ਹੋ ਗਏ | ਪੁਲਿਸ ਫਿਲਹਾਲ ਮੁਲਜ਼ਮਾਂ ਦੀ ਭਾਲ 'ਚ ਹੀ ਲੱਗੀ ਹੋਈ ਹੈ | ਸੋਮਵਾਰ ਨੂੰ ਕਿਸ਼ਨਪੁਰਾ ਦੇ ਘਰ ਅੰਦਰ ਬੈਠੇ 4 ਵਿਅਕਤੀਆਂ ਦੇ ਕੋਲ ਮੌਜੂਦ ਹਥਿਆਰ 'ਚੋਂ ਅਚਾਨਕ ਗੋਲੀ ਚੱਲ ਜਾਂਦੀ ਹੈ ਜਿਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ | ਅਧਿਕਾਰੀਆਂ ਦਾ ਕਹਿਣਾ ਹੈ ਕਿ ਮਿ੍ਤਕ ਅਪਰਾਧਿਕ ਪਰਵਿਰਤੀ ਵਾਲਾ ਸੀ ਅਤੇ ਉਸ ਕੋਲ ਨਾਜਾਇਜ਼ ਹਥਿਆਰ ਸੀ | ਜੇਕਰ ਇਸ 'ਤੇ ਵੀ ਵਿਚਾਰ ਕੀਤੀ ਜਾਵੇ ਤਾਂ ਸ਼ਹਿਰ 'ਚ ਨਾਜਾਇਜ਼ ਹਥਿਆਰ ਲੈ ਕੇ ਘੁੰਮਣ ਵਾਲਾ ਹੋਰ ਲੋਕਾਂ ਲਈ ਖ਼ਤਰਾ ਸਾਬਤ ਹੋ ਸਕਦਾ ਹੈ | ਲੋਕਾਂ 'ਚ ਇਹ ਚਰਚਾ ਵੀ ਤੇਜ਼ ਹੋ ਗਈ ਹੈ ਕਿ ਇਸ ਸਭ ਪਿੱਛੇ ਰਾਜਨੀਤਿਕ ਲੋਕਾਂ ਦਾ ਹੱਥ ਹੈ, ਜੋ ਆਪਣਾ ਪ੍ਰਭਾਵ ਬਣਾਉਣ ਲਈ ਇਨ੍ਹਾਂ ਲੋਕਾਂ ਦੀ ਪਿੱਠ ਪਿੱਛੇ ਹੱਥ ਰੱਖਦੇ ਹਨ ਅਤੇ ਸਮਾਂ ਪੈਣ 'ਤੇ ਇਨ੍ਹਾਂ ਦਾ ਇਸਤੇਮਾਲ ਕਰਦੇ ਹਨ | ਅਜਿਹਾ ਚਲਣ ਸਮਾਜ ਲਈ ਘਾਤਕ ਸਾਬਤ ਹੋ ਸਕਦਾ ਹੈ | ਇਸ ਲਈ ਸਾਰਿਆਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ |
ਜਲੰਧਰ, 21 ਜੂਨ (ਐੱਮ. ਐੱਸ. ਲੋਹੀਆ) - ਕਿਸ਼ਨਪੁਰਾ ਦੇ ਇਕ ਮਕਾਨ 'ਚ ਆਪਣੇ ਦੋਸਤਾਂ ਨਾਲ ਬੈਠੇ ਗੱਲਾਂ ਕਰਦੇ ਇਕ ਵਿਅਕਤੀ ਦੀ ਅਚਾਨਕ ਚੱਲੀ ਗੋਲੀ ਨਾਲ ਮੌਤ ਹੋ ਗਈ ਹੈ | ਮਿ੍ਤਕ ਦੀ ਪਹਿਚਾਣ ਹੈਪੀ ਸੰਧੂ ਵਜੋਂ ਦੱਸੀ ਗਈ ਹੈ | ਮੌਕੇ 'ਤੇ ਪਹੁੰਚੀ ਥਾਣਾ ਰਾਮਾਂ ਮੰਡੀ ਦੀ ਪੁਲਿਸ ...
ਜਲੰਧਰ, 21 ਜੂਨ (ਐੱਮ. ਐੱਸ. ਲੋਹੀਆ) - ਸੁਖਮੀਤ ਸਿੰਘ ਡਿਪਟੀ ਦੀ ਹੋਈ ਹੱਤਿਆ ਦੇ ਮਾਮਲੇ 'ਚ ਪੁਲਿਸ ਨੇ ਅੱਜ ਡਿਪਟੀ ਦੀ ਮਿ੍ਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ, ਜਿਸ ਦਾ ਬਾਅਦ ਦੁਪਹਿਰ ਹਰਨਾਮਦਾਸਪੁਰਾ ਦੇ ਸ਼ਮਸ਼ਾਨਘਾਟ 'ਚ ਅੰਤਿਮ ...
ਜਲੰਧਰ, 21 ਜੂਨ (ਸ਼ਿਵ) - ਘਾਹ ਮੰਡੀ ਤੋਂ ਲੈ ਕੇ ਕੋਟ ਸਦੀਕ ਕਾਲਾ ਸੰਘਿਆਂ ਰੋਡ 'ਤੇ ਲੱਗ ਰਹੀਆਂ 98 ਲੱਖ ਦੀਆਂ ਘਟੀਆ ਇੰਟਲਾਕਿੰਗ ਟਾਈਲਾਂ ਲੱਗਣ ਦੀ ਪੁਸ਼ਟੀ ਨਿਗਮ ਪ੍ਰਸ਼ਾਸਨ ਨੇ ਵੀ ਕਰ ਦਿੱਤੀ ਹੈ | 'ਅਜੀਤ' 'ਚ ਪ੍ਰਮੁੱਖਤਾ ਨਾਲ ਇਸ ਮਾਮਲੇ ਦੀਆਂ ਰਿਪੋਰਟਾਂ ਛਪਣ ਤੋਂ ...
ਜਲੰਧਰ, 21 ਜੂਨ (ਸ਼ਿਵ) - ਮੇਅਰ ਜਗਦੀਸ਼ ਰਾਜਾ ਦੀ ਪ੍ਰਧਾਨਗੀ 'ਚ ਹੋਈ ਵਿੱਤ ਅਤੇ ਠੇਕਾ ਸਬ ਕਮੇਟੀ ਦੀ ਮੀਟਿੰਗ ਵਿਚ ਵਿਕਾਸ ਦੇ ਕੰਮਾਂ ਵਿਚ ਦਿੱਤੀ ਗਈ ਘੱਟ ਛੋਟ ਨੂੰ ਲੈ ਕੇ ਦੋ ਮਤਿਆਂ ਨੂੰ ਜਿਥੇ ਪੈਂਡਿੰਗ ਕਰ ਦਿੱਤਾ ਗਿਆ ਜਦਕਿ 374 ਤੇ 377 ਨੂੰ ਰੱਦ ਕਰ ਦਿੱਤਾ ਗਿਆ ਹੈ | ...
ਜਲੰਧਰ, 21 ਜੂਨ (ਐੱਮ. ਐੱਸ. ਲੋਹੀਆ) - 66 ਫੁੱਟ ਰੋਡ 'ਤੇ ਕਾਰਵਾਈ ਕਰਦੇ ਹੋਏ ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ ਨੇ ਇਕ ਵਿਅਕਤੀ ਤੋਂ 250 ਗ੍ਰਾਮ ਅਫ਼ੀਮ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮ ਦੀ ਪਹਿਚਾਣ ਬਲਵਿੰਦਰ ਸਿੰਘ ਉਰਫ਼ ਬਿੰਦਰ ਪੁੱਤਰ ਰੁਲੀਆ ...
ਜਲੰਧਰ ਛਾਉਣੀ, 21 ਜੂਨ (ਪਵਨ ਖਰਬੰਦਾ) - ਥਾਣਾ ਛਾਉਣੀ ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰਦੇ ਹੋਏ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਅਤੇ ਹੈਰੋਇਨ ਸਮੇਤ ਕਾਬੂ ਕੀਤਾ ਹੈ, ਜਿਸ ਖਿਲਾਫ ਮਾਮਲਾ ਦਰਜ ਕਰ ਕੇ ਹੋਰ ਪੁਛਗਿੱਛ ਕੀਤੀ ਜਾ ਰਹੀ ਹੈ | ...
ਜਲੰਧਰ, 21 ਜੂਨ (ਐੱਮ. ਐੱਸ. ਲੋਹੀਆ) - ਕਾਂਗਰਸ ਪਰਾਟੀ ਦੇ ਹਲਕਾ ਲੁਧਿਆਣਾ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵਲੋਂ ਦਲਿਤ ਭਾਈਚਾਰੇ ਲਈ ਕੀਤੀ ਗਈ, ਇਤਰਾਜ਼ਯੋਗ ਟਿੱਪਣੀ ਦੇ ਸਬੰਧ 'ਚ ਮੁਕੱਦਮਾ ਦਰਜ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ...
ਜਲੰਧਰ, 21 ਜੂਨ (ਐੱਮ. ਐੱਸ. ਲੋਹੀਆ) - ਕੋਰੋਨਾ ਪ੍ਰਭਾਵਿਤ 43 ਅਤੇ 51 ਸਾਲਾ 2 ਔਰਤਾਂ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 1472 ਹੋ ਗਈ ਹੈ | ਇਸ ਤੋਂ ਇਲਾਵਾ ਅੱਜ 33 ਮਰੀਜ਼ ਹੋਰ ਮਿਲਣ ਨਾਲ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 62,479 ਪਹੁੰਚ ਗਈ ਹੈ | ਮਿ੍ਤਕਾਂ 'ਚ ਸੁਨੀਤਾ ਰਾਣੀ ...
ਚੁਗਿੱਟੀ/ਜੰਡੂਸਿੰਘਾ, 18 ਜੂਨ (ਨਰਿੰਦਰ ਲਾਗੂ)-ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਵਿਧਾਇਕ ਬਾਵਾ ਹੈਨਰੀ ਵਲੋਂ ਉਚੇਚੇ ਤੌਰ 'ਤੇ ਖ਼ੇਤਰ ਦਾ ਦੌਰਾ ਕੀਤਾ ਗਿਆ | ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਐਵੀਨਿਊ ਵੈੱਲਫ਼ੇਅਰ ...
ਜਲੰਧਰ, 21 ਜੂਨ (ਸ਼ਿਵ ਸ਼ਰਮਾ)-ਸੋਮਵਾਰ ਨੂੰ ਝੋਨੇ ਦੀ ਬਿਜਾਈ ਦੇ ਮੌਸਮ 'ਚ ਪੰਜਾਬ ਅਤੇ ਹਰਿਆਣਾ ਵਿਚ ਬਿਜਲੀ ਦੀ ਮੰਗ ਇਕ ਵਾਰ ਫਿਰ ਵਧਣ ਲੱਗ ਪਈ ਹੈ | ਪੰਜਾਬ ਵਿਚ ਸੋਮਵਾਰ ਨੂੰ 12000 ਮੈਗਾਵਾਟ ਅਤੇ ਹਰਿਆਣਾ ਵਿਚ ਇਹ ਮੰਗ 9000 ਮੈਗਾਵਾਟ ਨੂੰ ਪਾਰ ਕਰ ਗਈ ਹੈ | ਪੰਜਾਬ ਵਿਚ ...
ਜਲੰਧਰ, 21 ਜੂਨ (ਐੱਮ. ਐੱਸ. ਲੋਹੀਆ) - ਪਿੰਡ ਅਲੀ ਚੱਕ ਦੇ ਰਹਿਣ ਵਾਲੇ ਅੰਮਿ੍ਤਪਾਲ ਸਿੰਘ ਪੁੱਤਰ ਪਰਮਜੀਤ ਸਿੰਘ ਨੇ ਅੱਜ ਪੱਤਰਕਾਰ ਸੰਮੇਲਨ ਕਰਕੇ ਲਾਂਬੜਾ ਪੁਲਿਸ 'ਤੇ ਦੋਸ਼ ਲਗਾਏ ਹਨ ਕਿ ਉਸ ਹਮਲਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਪੁਲਿਸ ਕਾਰਵਾਈ ਨਹੀਂ ਕਰ ਰਹੀ | ...
ਜਲੰਧਰ, 21 ਜੂਨ (ਸਾਬੀ)- ਪੰਜਾਬ ਸ਼ਤਰੰਜ ਐਸੋਸੀਏਸ਼ਨ ਦੀ ਚੋਣ ਆਲ ਇੰਡੀਆ ਸ਼ਤਰੰਜ ਫੈਡਰੇਸ਼ਨ ਦੇ ਸੁਪਰਵਾਈਜਰ ਨਰੇਸ਼ ਸ਼ਰਮਾਂ ਦੀ ਦੇਖ ਰੇਖ ਹੇਠ ਮੋਗਾ ਵਿਖੇ ਹੋਈ ਤੇ ਇਸ ਮੌਕੇ ਤੇ ਰਿਟਰਨਿੰਗ ਅਫਸਰ ਰਜਨੀਸ਼ ਧੂਸਾ ਨੇ ਇਸ ਚੋਣ ਨੂੰ ਸਹੀ ਤਰੀਕੇ ਨਾਲ ਨੇਪਰੇ ਚਾੜ੍ਹਨ ...
ਜਲੰਧਰ, 21 ਜੂਨ (ਹਰਵਿੰਦਰ ਸਿੰਘ ਫੁੱਲ) - ਡਾ. ਇਕਬਾਲ ਸਿੰਘ (ਸਾਬਕਾ ਉਪ ਰਾਜਪਾਲ ਅਤੇ ਸਾਬਕਾ ਸੰਸਦ ਮੈਂਬਰ) ਨੇ ਦੀ ਸਿਟੀਜ਼ਨ ਅਰਬਨ ਕੋ ਆਪਰੇਟਿਵ ਬੈਂਕ ਦੇ ਚੇਅਰਮੈਨ ਕੇ.ਕੇ. ਸ਼ਰਮਾ ਜਿਨ੍ਹਾਂ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਸੀ ਦੇ ਸੰਸਕਾਰ ਪਿਛੋਂ ਪੱਤਰਕਾਰਾਂ ਨਾਲ ...
ਜਲੰਧਰ, 21 ਜੂਨ (ਐੱਮ. ਐੱਸ. ਲੋਹੀਆ) - ਆਯੂਰਵੇਦ ਵਿਭਾਗ ਨੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਆਨਲਾਈਨ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ, ਜਿਸ 'ਚ 500 ਤੋਂ ਜ਼ਿਆਦਾ ਵਿਅਕਤੀਆਂ ਨੇ ਭਾਗ ਲਿਆ | ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਦੀ ਰਹਿਨੁਮਾਈ ਅਤੇ ਵਧੀਕ ਡੀ. ਸੀ. ਹਰਦੀਪ ...
ਜਮਸ਼ੇਰ ਖਾਸ, 21 ਜੂਨ (ਅਵਤਾਰ ਤਾਰੀ)-ਥਾਣਾ ਸਦਰ ਜਲੰਧਰ ਦੀ ਪੁਲਿਸ ਵਲੋਂ 91 ਨਸ਼ੇ ਦੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਲਿਆ | ਇਸ ਸਬੰਧੀ ਥਾਣੇ ਦੇ ਇੰਚਾਰਜ ਰੁਪਿੰਦਰ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਗੁਲਜ਼ਾਰ ਸਿੰਘ ਤੇ ਏ.ਐੱਸ.ਆਈ. ਰਾਜਿੰਦਰ ਸਿੰਘ ਵਲੋਂ ...
ਜਲੰਧਰ, 21 ਜੂਨ (ਸ਼ਿਵ ) - 7ਵਾਂ ਕੌਮਾਂਤਰੀ ਯੋਗ ਦਿਵਸ ਸ਼ਿਵ ਰਾਮ ਕਲਾ ਮੰਚ ਸ੍ਰੀ ਰਾਮ ਲੀਲ੍ਹਾ ਕਮੇਟੀ ਮਾਡਲ ਹਾਊਸ ਵਲੋਂ ਚਾਰ ਮਰਲਾ ਪਾਰਕ ਵਿਚ ਬੜੀ ਧੂਮਧਾਮ ਨਾਲ ਮਨਾਇਆ ਗਿਆ | ਯੋਗ ਆਚਾਰੀਆ ਰਜਨੀਸ਼ ਕੁਮਾਰ ਅਤੇ ਯੋਗ ਅਧਿਆਪਕ ਪਿ੍ਯਵਰਤ ਸ਼ਾਸਤਰੀ, ਕਿ੍ਸ਼ਨ ਲਾਲ, ...
ਜਲੰਧਰ, 21 ਜੂਨ (ਚੰਦੀਪ ਭੱਲਾ) - ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਅਤੇ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੀ ਤਾਲਮੇਲ ਕਮੇਟੀ ਵਲੋਂ ਅੱਜ ਇਕ ਕਾਨਫਰੰਸ ਸਥਾਨਕ ਪ੍ਰੈੱਸ ਕਲੱਬ ਵਿਖੇ ਕੀਤੀ ਗਈ ਜਿਸ 'ਚ ਉਨ੍ਹਾਂ ਪੰਜਾਬ ਸਰਕਾਰ ਖਿਲਾਫ ਸੰਘਰਸ਼ ਦਾ ਐਲਾਨ ...
ਜਲੰਧਰ, 21 ਜੂਨ (ਹਰਵਿੰਦਰ ਸਿੰਘ ਫੁੱਲ) - ਪੰਜਾਬ ਸਰਕਾਰ ਵਲੋਂ ਭਗਤ ਕਰੀਬ ਜੀ ਦੇ ਜਨਮ ਦਿਹਾੜੇ ਸਬੰਧੀ ਰਾਜ ਪੱਧਰੀ ਸਮਾਗਮ ਕੋਵਿਡ ਪ੍ਰੋਟੋਕਾਲ ਅਨੁਸਾਰ ਮਨਾਉਣ ਦਾ ਫ਼ੈਸਲਾ ਲਿਆ ਗਿਆ ਹੈ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ...
ਜਲੰਧਰ, 21 ਜੂਨ (ਹਰਵਿੰਦਰ ਸਿੰਘ ਫੁੱਲ) - ਸ਼ਹਿਰ ਦੇ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 426ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਲ ਰਹੇ ਸਮਾਗਮਾਂ ਦੇ ਤਹਿਤ ਸੋਮਵਾਰ ...
ਜਲੰਧਰ, 21 ਜੂਨ (ਚੰਦੀਪ ਭੱਲਾ) - ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਪਲਸ ਪੋਲੀਓ ਮਹਿੰਮ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਸੱਦੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪਲਸ ਪੋਲੀਓ ਮੁਹਿੰਮ ਦਾ ਤਿੰਨ ਦਿਨਾਂ ਉਪ ਰਾਸ਼ਟਰੀ ਟੀਕਾਕਰਨ ਗੇੜ 27 ਜੂਨ ਤੋਂ ...
ਜਲੰਧਰ, 21 ਜੂਨ (ਸਾਬੀ) - ਵਿਸ਼ਵ 'ਚ 21 ਜੂਨ ਨੂੰ ਕੌਮਾਂਤਰੀ ਯੋਗਾ ਦਿਵਸ ਦੇ ਰੂਪ 'ਚ ਮਨਾਇਆ ਜਾ ਰਿਹਾ ਹੈ ਤੇ ਇਸੇ ਸਿਲਸਿਲੇ 'ਚ ਜਲੰਧਰ ਵਿਖੇ ਵੱਖ-ਵੱਖ ਸੰਸਥਾਵਾਂ ਤੇ ਸਵੈ-ਸੇਵੀ ਸੰਸਥਾਵਾਂ ਨੇ ਇਸ ਨੂੰ ਆਨਲਾਈਨ ਮਨਾਇਆ | ਸੇਠ ਹੁਕਮ ਚੰਦ ਸਕੂਲ ਵਿਖੇ ਆਨ ਲਾਈਨ ਯੋਗ ...
ਜਲੰਧਰ, 21 (ਹਰਵਿੰਦਰ ਸਿੰਘ ਫੁੱਲ)- ਸਿੱਖਾਂ ਦੀਆਂ ਮਾਣ ਮੱਤੀਆਂ ਇਤਿਹਾਸਕ ਵਿਰਾਸਤਾਂ ਨਾਲ ਕੋਝਾ ਮਜ਼ਾਕ ਬੰਦ ਕਰੋ | ਇਹ ਕਰੜੀ ਚਿਤਾਵਨੀ ਦਿੰਦੇ ਹੋਏ ਸਿੱਖ ਤਾਲਮੇਲ ਕਮੇਟੀ ਨੇ ਆਖਿਆ ਕਿ ਪਿਛਲੇ ਸਾਲ ਕੁੱਝ ਸਮੇਂ ਤੋਂ ਸਿੱਖਾਂ ਦੀਆਂ ਮਾਣ ਮੱਤੀਆਂ ਇਤਿਹਾਸਕ ...
ਜਲੰਧਰ, 21 ਜੂਨ (ਸ਼ਿਵ)- ਡਾਕਘਰ ਜਲੰਧਰ ਦੇ ਸੀਨੀਅਰ ਸੁਪਰਡੰਟ ਨਰਿੰਦਰ ਕੁਮਾਰ ਨੇ 21 ਜੂਨ ਨੂੰ ਮਨਾਏ ਯੋਗ ਦਿਵਸ ਮੌਕੇ ਦੱਸਿਆ ਕਿ ਜਲੰਧਰ ਪੋਸਟਰ ਡਵੀਜ਼ਨ ਵਲੋਂ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਮੁਲਾਜ਼ਮਾਂ ਅਤੇ ਉਨ੍ਹਾਂ ਦੇ ...
ਸ਼ਾਹਕੋਟ, 21 ਜੂਨ (ਸੁਖਦੀਪ ਸਿੰਘ) - ਸ਼ਾਹਕੋਟ ਵਿਖੇ ਅੱਜ ਦੁਪਹਿਰ ਇਕ ਛੋਟੇ ਬੱਚੇ ਨੂੰ ਇਕੱਲਾ ਛੱਡ ਕੇ ਵਿਅਕਤੀ ਫਰਾਰ ਹੋ ਗਿਆ | ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ. ਸੁਰਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੁਪਹਿਰ ਕਰੀਬ ਢਾਈ ਵਜੇ ਇਕ ਵਿਅਕਤੀ ...
ਜਲੰਧਰ, 21 ਜੂਨ (ਜਸਪਾਲ ਸਿੰਘ) - ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ ਲਈ ਗਈ ਪੀ. ਸੀ. ਐਸ. ਪ੍ਰੀਖਿਆ 'ਚ ਸਥਾਨਕ ਕਾਲੀਆ ਕਾਲੋਨੀ ਦੇ ਨੌਜਵਾਨ ਦਿਲਪ੍ਰੀਤ ਸਿੰਘ ਨੇ 8ਵਾਂ ਰੈਂਕ ਪ੍ਰਾਪਤ ਕਰਕੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ | ਪਿਛਲੇ ਕਰੀਬ ਸਵਾ ਸਾਲ ਤੋਂ ਤਹਿਸੀਲਦਾਰ ਦੀ ...
ਚੁਗਿੱਟੀ/ਜੰਡੂਸਿੰਘਾ, 21 ਜੂਨ (ਨਰਿੰਦਰ ਲਾਗੂ)-ਸੂਰੀਆ ਇਨਕਲੇਵ ਫਰੰਟਲਾਈਨ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਬੰਧਕਾਂ ਵਲੋਂ ਇਕ ਬੈਠਕ ਚੇਅਰਮੈਨ ਵਿੱਦਿਆ ਸਾਗਰ ਜੋਸ਼ੀ ਤੇ ਪ੍ਰਧਾਨ ਮਨੀਸ਼ ਕੁਮਾਰ ਦੀ ਅਗਵਾਈ 'ਚ ਕੀਤੀ ਗਈ | ਇਸ ਮੌਕੇ ਯੋਗੇਸ਼ ਸ਼ਰਮਾ ਨੂੰ ਸੁਸਾਇਟੀ ...
ਜਲੰਧਰ, 21 ਜੂਨ (ਸਾਬੀ) - ਓਲੰਪਿਕ ਖੇਡਾਂ 'ਚ ਭਾਗ ਲੈਣ ਲਈ ਜਾਣ ਵਾਲੇ ਪੰਜਾਬ ਦੇ ਅਥਲੀਟਾਂ ਨੂੰ ਆਪਣੇ ਪ੍ਰਦਰਸ਼ਨ ਨਾਲ ਸੂਬੇ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨ ਦਾ ਸੱਦਾ ਦੇਣ ਲਈ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਵੀਡੀਓ ਕਾਨਫਰੰਸ ਕੀਤੀ ਗਈ, ਜਿਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX