ਤਾਜਾ ਖ਼ਬਰਾਂ


ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
. . .  4 minutes ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਵਜੋਂ ਚਰਨਜੀਤ ਸਿੰਘ ਚੰਨੀ ਨੇ ਸਹੁੰ ਚੁੱਕ ਲਈ ਹੈ ...
ਸਹੁੰ ਚੁੱਕ ਸਮਾਗਮ ਦੀ ਪਹਿਲੀ ਤਸਵੀਰ ਆਈ ਸਾਹਮਣੇ
. . .  8 minutes ago
ਚੰਡੀਗੜ੍ਹ, 20 ਸਤੰਬਰ - ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਦੀ ਪਹਿਲੀ ਤਸਵੀਰ ਸਾਹਮਣੇ ...
ਰਾਜ ਭਵਨ ਪਹੁੰਚੇ ਹਰੀਸ਼ ਰਾਵਤ ਅਤੇ ਸਿੱਧੂ
. . .  32 minutes ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣਨ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਅਤੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਰਾਜ ਭਵਨ...
ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੇਵੀਰ ਜਾਖੜ ਨੇ ਦਿੱਤਾ ਅਸਤੀਫ਼ਾ
. . .  27 minutes ago
ਅਬੋਹਰ, 20 ਸਤੰਬਰ (ਕੁਲਦੀਪ ਸਿੰਘ ਸੰਧੂ) - ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਤੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਚੌਧਰੀ ਸੁਨੀਲ ਜਾਖੜ ਦੇ ਭਤੀਜੇ ਅਜੇਵੀਰ ਜਾਖੜ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ...
ਰਾਜ ਭਵਨ ਪਹੁੰਚੇ ਚਰਨਜੀਤ ਸਿੰਘ ਚੰਨੀ
. . .  38 minutes ago
ਚੰਡੀਗੜ੍ਹ, 20 ਸਤੰਬਰ - ਚਰਨਜੀਤ ਸਿੰਘ ਚੰਨੀ ਰਾਜ ਭਵਨ ਸਹੁੰ ਚੁੱਕ ਸਮਾਗਮ ਲਈ ਪਹੁੰਚ ਚੁੱਕੇ ਹਨ | ਪਹਿਲੇ ਦਲਿਤ ਮੁੱਖ ਮੰਤਰੀ ਵਜੋਂ ਚਰਨਜੀਤ ਸਿੰਘ ਚੰਨੀ ਕੁਝ ਮਿੰਟਾਂ ...
ਫੇਸਬੁੱਕ ਇੰਡੀਆ ਨੇ ਸਾਬਕਾ ਆਈ.ਏ.ਐਸ. ਅਧਿਕਾਰੀ ਰਾਜੀਵ ਅਗਰਵਾਲ ਨੂੰ ਜਨਤਕ ਨੀਤੀ ਦੇ ਮੁਖੀ ਵਜੋਂ ਕੀਤਾ ਨਿਯੁਕਤ
. . .  41 minutes ago
ਨਵੀਂ ਦਿੱਲੀ, 20 ਸਤੰਬਰ - ਫੇਸਬੁੱਕ ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਉਸਨੇ ਸਾਬਕਾ ਆਈ.ਏ.ਐਸ. ਅਧਿਕਾਰੀ ਰਾਜੀਵ ਅਗਰਵਾਲ ਨੂੰ ਜਨਤਕ ਨੀਤੀ ਦਾ...
ਹਰੀਸ਼ ਰਾਵਤ ਨੂੰ ਮਿਲਣ ਤੋਂ ਬਾਅਦ ਸਹੁੰ ਚੁੱਕ ਸਮਾਗਮ ਲਈ ਰਾਜ ਭਵਨ ਜਾਣਗੇ ਚਰਨਜੀਤ ਸਿੰਘ ਚੰਨੀ
. . .  1 minute ago
ਚੰਡੀਗੜ੍ਹ, 20 ਸਤੰਬਰ - ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਰਨਜੀਤ ਚੰਨੀ ਇਸ ਵੇਲੇ ਹਰੀਸ਼ ਰਾਵਤ ਨੂੰ ਮਿਲਣ ਜਾ ਰਹੇ ਹਨ ਅਤੇ ਫਿਰ ਉਹ ਸਹੁੰ ਚੁੱਕ ਸਮਾਗਮ ਲਈ...
ਅੱਡਾ ਖਾਸਾ ਵਿਖੇ ਅੱਗ ਲੱਗਣ ਨਾਲ 2 ਦੁਕਾਨਾਂ ਸੜ ਕੇ ਸੁਆਹ
. . .  about 1 hour ago
ਖਾਸਾ,20 ਸਤੰਬਰ (ਗੁਰਨੇਕ ਸਿੰਘ ਪੰਨੂ) ਜੀ.ਟੀ ਰੋਡ ਅਟਾਰੀ ਤੋਂ ਅੰਮ੍ਰਿਤਸਰ 'ਤੇ ਸਥਿਤ ਕਸਬਾ ਖਾਸਾ ਅੱਡਾ ਵਿਖੇ 2 ਫਰੂਟ ਦੀਆਂ ਦੁਕਾਨਾਂ ਵਿਚ ਕਿਸੇ ਕਾਰਨ ਅੱਗ ਲੱਗ ਜਾਣ ਕਾਰਨ ਸੜ ਕੇ ਸੁਆਹ ਹੋਣ ਦੀ ....
ਹੁਸ਼ਿਆਰਪੁਰ: ਮੁੱਖ ਸਬਜ਼ੀ ਮੰਡੀ ਰਹੀਮਪੁਰ ਚੋਂ ਇਕ ਆੜ੍ਹਤੀ ਦੇ ਪੁੱਤਰ ਨੂੰ ਅਗਵਾ ਕਰਨ ਦੀ ਵਾਰਦਾਤ
. . .  about 1 hour ago
ਹੁਸ਼ਿਆਰਪੁਰ,20 ਸਤੰਬਰ (ਬਲਜਿੰਦਰ ਪਾਲ ਸਿੰਘ) ਹੁਸ਼ਿਆਰਪੁਰ ਦੀ ਮੁੱਖ ਸਬਜ਼ੀ ਮੰਡੀ ਰਹੀਮਪੁਰ ਚੋਂ ਇਕ ਆੜ੍ਹਤੀ ਦੇ ਪੁੱਤਰ ਨੂੰ ਅਗਵਾ ਕਰਨ ਦੀ ਵਾਰਦਾਤ ਆਈ ਸਾਹਮਣੇ। ਪੂਰੀ ਸਬਜ਼ੀ ਮੰਡੀ ਵਿਚ ਦਹਿਸ਼ਤ ਦਾ...
ਸ੍ਰੀ ਰਾਵਤ ਦਾ ਇਹ ਬਿਆਨ ਕਿ ਸਿੱਧੂ ਦੀ ਅਗਵਾਈ ਹੇਠ ਚੋਣਾਂ ਲੜੀਆਂ ਜਾਣਗੀਆਂ ਇਹ ਹੈਰਾਨ ਕਰਨ ਵਾਲਾ ਬਿਆਨ - ਸੁਨੀਲ ਜਾਖੜ
. . .  55 minutes ago
ਚੰਡੀਗੜ੍ਹ, 20 ਸਤੰਬਰ - ਸੁਨੀਲ ਜਾਖੜ ਨੇ ਟਵੀਟ ਕਰਕੇ ਕਿਹਾ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਦਿਨ 'ਤੇ ਸ੍ਰੀ ਰਾਵਤ ਦਾ ਇਹ ਬਿਆਨ ਕਿ ਸਿੱਧੂ ਦੀ ਅਗਵਾਈ ਹੇਠ ਚੋਣਾਂ ....
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 30,256 ਨਵੇਂ ਕੇਸ, 295 ਮੌਤਾਂ
. . .  about 1 hour ago
ਨਵੀਂ ਦਿੱਲੀ,20 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 30,256 ਨਵੇਂ ਕੇਸ ਅਤੇ 295 ਮੌਤਾਂ...
ਬੱਦਲ ਫਟਣ ਦੀ ਘਟਨਾ ਨੇ ਬੀ.ਆਰ.ਓ. ਮਜ਼ਦੂਰਾਂ ਦੇ ਅਸਥਾਈ ਪਨਾਹ ਗਾਹਾਂ ਨੂੰ ਕੀਤਾ ਪ੍ਰਭਾਵਿਤ
. . .  about 2 hours ago
ਉੱਤਰਾਖੰਡ,20 ਸਤੰਬਰ - ਚਮੋਲੀ ਜ਼ਿਲ੍ਹੇ ਵਿਚ ਬੱਦਲ ਫਟਣ ਦੀ ਘਟਨਾ ਨੇ ਨਾਰਾਇਣਬਾਗਰ ਬਲਾਕ ਦੇ ਪੰਗਤੀ ਪਿੰਡ ਵਿਚ ਬੀ.ਆਰ.ਓ. (ਬਾਰਡਰ ਰੋਡ ਆਰਗੇਨਾਈਜ਼ੇਸ਼ਨ) ਮਜ਼ਦੂਰਾਂ ਦੇ ਅਸਥਾਈ ਪਨਾਹ ਗਾਹਾਂ ਨੂੰ .....
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਤੜਕੇ ਪਰਿਵਾਰ ਸਮੇਤ ਸੰਤ ਬਾਬਾ ਰਾਮ ਸਿੰਘ ਜੀ ਗੰਢੂਆਂ ਵਾਲਿਆਂ ਦਾ ਅਸ਼ੀਰਵਾਦ ਲਿਆ
. . .  about 2 hours ago
ਬਸੀ ਪਠਾਣਾਂ, 20 ਸਤੰਬਰ( ਰਵਿੰਦਰ ਮੌਦਗਿਲ) ਪੰਜਾਬ ਦੇ ਨਵੇਂ ਬਣਨ ਜਾ ਰਹੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਤੜਕੇ ਪਰਿਵਾਰ ਸਮੇਤ ਬਸੀ ਪਠਾਣਾਂ ਦੇ ਪਿੰਡ ਦਫੇੜਾ....
ਬੰਦ ਕੀਤੇ ਅਫ਼ਗ਼ਾਨ 'ਚ ਲੜਕੀਆਂ ਦੇ ਸਕੂਲ ਸਿੱਖਿਆ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਕਰਦੇ - ਯੂਨੈਸਕੋ, ਯੂਨੀਸੇਫ
. . .  about 2 hours ago
ਨਵੀਂ ਦਿੱਲੀ, 20 ਸਤੰਬਰ - ਯੂਨੈਸਕੋ, ਯੂਨੀਸੇਫ ਦਾ ਕਹਿਣਾ ਹੈ ਕਿ ਬੰਦ ਕੀਤੇ ਗਏ ਅਫ਼ਗ਼ਾਨ ਲੜਕੀਆਂ ਦੇ ਸਕੂਲ ਸਿੱਖਿਆ ਦੇ ....
ਫਗਵਾੜਾ 'ਚ ਚੋਰਾਂ ਦਾ ਕਹਿਰ, ਵੱਖ-ਵੱਖ ਥਾਵਾਂ 'ਤੇ ਅੱਧੀ ਦਰਜਨ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
. . .  about 2 hours ago
ਫਗਵਾੜਾ , 20 ਸਤੰਬਰ (ਹਰਜੋਤ ਸਿੰਘ ਚਾਨਾ)- ਬੀਤੀ ਰਾਤ ਫਗਵਾੜਾ ਸ਼ਹਿਰ 'ਚ ਚੋਰਾਂ ਨੇ ਕਰੀਬ ਅੱਧੀ ਦਰਜਨ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਹਜ਼ਾਰਾ...
ਰਾਹੁਲ ਗਾਂਧੀ ਦੀ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ 'ਚ ਸ਼ਾਮਿਲ ਹੋਣ ਦੀ ਸੰਭਾਵਨਾ
. . .  about 2 hours ago
ਨਵੀਂ ਦਿੱਲੀ, 20 ਸਤੰਬਰ - ਰਾਹੁਲ ਗਾਂਧੀ ਦੇ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਵਿਚ....
ਮੁੱਖ ਮੰਤਰੀ ਭੁਪੇਂਦਰ ਪਟੇਲ ਅੱਜ ਦਿੱਲੀ 'ਚ ਰਾਸ਼ਟਰਪਤੀ ਤੇ ਪੀ.ਐਮ. ਨਾਲ ਕਰਨਗੇ ਮੁਲਾਕਾਤ
. . .  about 3 hours ago
ਗੁਜਰਾਤ,20 ਸਤੰਬਰ - ਮੁੱਖ ਮੰਤਰੀ ਭੁਪੇਂਦਰ ਪਟੇਲ ਅੱਜ ਦਿੱਲੀ ਵਿਚ ਰਾਸ਼ਟਰਪਤੀ ਕੋਵਿੰਦ ਤੇ....
ਪੰਜਾਬ ਦੇ ਮੁੱਖ ਮੰਤਰੀ-ਨਾਮਜ਼ਦ ਚਰਨਜੀਤ ਸਿੰਘ ਚੰਨੀ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਰੂਪਨਗਰ ਦੇ ਗੁਰਦੁਆਰਾ ਤੇ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
. . .  about 2 hours ago
ਚੰਡੀਗੜ੍ਹ,ਚਮਕੌਰ ਸਾਹਿਬ,20 ਸਤੰਬਰ(ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਦੇ ਮੁੱਖ ਮੰਤਰੀ-ਨਾਮਜ਼ਦ ਚਰਨਜੀਤ ਸਿੰਘ ਚੰਨੀ ਨੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਰੂਪਨਗਰ ਅਤੇ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਅਰਦਾਸ ...
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਚੇਨਈ ਨੇ ਮੁੰਬਈ ਨੂੰ 20 ਦੌੜਾਂ ਨਾਲ ਹਰਾਇਆ
. . .  1 day ago
ਚੇਨਈ ਨੇ ਮੁੰਬਈ ਨੂੰ ਦਿੱਤਾ 157 ਦੌੜਾਂ ਦਾ ਟੀਚਾ, ਗਾਇਕਵਾੜ ਨੇ ਖੇਡੀ ਸ਼ਾਨਦਾਰ ਪਾਰੀ
. . .  1 day ago
"ਅਸੀਂ ਚੰਨੀ ਨੂੰ ਇਹ ਮੌਕਾ ਦੇਣ ਲਈ ਬਹੁਤ ਖੁਸ਼ ਅਤੇ ਧੰਨਵਾਦੀ ਹਾਂ-ਸੁਰਿੰਦਰ ਕੌਰ, ਚਰਨਜੀਤ ਸਿੰਘ ਚੰਨੀ ਦੀ ਭੈਣ
. . .  1 day ago
ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਚਰਨਜੀਤ ਚੰਨੀ ,ਇਤਿਹਾਸ ’ਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇਗਾ - ਨਵਜੋਤ ਸਿੰਘ ਸਿੱਧੂ
. . .  1 day ago
ਸੁਖਬੀਰ ਸਿੰਘ ਬਾਦਲ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ’ਤੇ ਦਿੱਤੀ ਵਧਾਈ
. . .  1 day ago
ਕਿਸਾਨ ਸੰਘਰਸ਼ ‘ਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ਵਾਰਸਾਂ ਨੂੰ ਨਿੱਜੀ ਤੌਰ 'ਤੇ ਨੌਕਰੀ ਦੇ ਪੱਤਰ ਨਾ ਸੌਂਪਣ 'ਤੇ ਦੁਖੀ ਹਾਂ- ਕੈਪਟਨ
. . .  1 day ago
ਚੰਡੀਗੜ੍ਹ , 19 ਸਤੰਬਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਨੇ ਟਵੀਟ ਕਰਦਿਆਂ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਸੰਘਰਸ਼ ਵਿਚ ਆਪਣੀ ਜਾਨ ਗੁਆਉਣ ਵਾਲੇ 150 ਕਿਸਾਨਾਂ ਦੇ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9 ਹਾੜ ਸੰਮਤ 553
ਿਵਚਾਰ ਪ੍ਰਵਾਹ: ਆਪਣੀਆਂ ਯੋਗਤਾਵਾਂ ਅਤੇ ਮਿਹਨਤ ਨਾਲ ਹੀ ਅਸੀਂ ਆਪਣੇ ਟੀਚਿਆਂ ਨੂੰ ਪ੍ਰਾਪਤ ਕਰ ਸਕਦੇ ਹਾਂ। -ਰਾਬਿੰਦਰ ਨਾਥ ਟੈਗੋਰ

ਪਹਿਲਾ ਸਫ਼ਾ

ਇਸੇ ਹਫ਼ਤੇ ਕਾਂਗਰਸ ਹਾਈਕਮਾਨ ਕਰ ਸਕਦੀ ਹੈ ਪੰਜਾਬ ਲਈ ਨਵੀਂ ਟੀਮ ਦਾ ਐਲਾਨ

• ਰਾਹੁਲ ਨੇ ਦੂਜੇ ਦਿਨ ਵੀ ਜਾਰੀ ਰੱਖਿਆ ਮੀਟਿੰਗਾਂ ਦਾ ਸਿਲਸਿਲਾ • ਅੱਜ ਕਰਨਗੇ ਜਾਖੜ ਨਾਲ ਮੁਲਾਕਾਤ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 22 ਜੂਨ -ਕੈਪਟਨ ਅਮਰਿੰਦਰ ਸਿੰਘ ਦੀ ਸੀਨੀਆਰਤਾ ਅਤੇ ਨਵਜੋਤ ਸਿੰਘ ਸਿੱਧੂ ਦੀ ਅਹਿਮੀਅਤ ਦੇ ਦੋ ਪੇਚੀਦਾ ਨੁਕਤਿਆਂ 'ਚ ਉਲਝੀ ਪੰਜਾਬ ਕਾਂਗਰਸ ਦੇ ਅੜਿੱਕੇ ਨੂੰ ਸੁਲਝਾਉਣ ਲਈ ਮੰਗਲਵਾਰ ਨੂੰ ਦਿੱਲੀ 'ਚ ਮੀਟਿੰਗਾਂ ਦਾ ਦੌਰ ਚਲਦਾ ਰਿਹਾ, ਜਿੱਥੇ ਇਕ ਪਾਸੇ ਮਸਲੇ ਨੂੰ ਸੁਲਝਾਉਣ ਲਈ ਬਣੀ ਤਿੰਨ ਮੈਂਬਰੀ ਕਮੇਟੀ ਨੇ ਕੈਪਟਨ ਨਾਲ ਵੱਖਰੇ ਤੌਰ 'ਤੇ ਤਵਸੀਲੀ ਮੀਟਿੰਗ ਕੀਤੀ, ਉੱਥੇ ਰਾਹੁਲ ਗਾਂਧੀ ਨੇ ਬਾਅਦ ਦੁਪਹਿਰ ਆਪਣੀ ਰਿਹਾਇਸ਼ 'ਤੇ ਕਈ ਨਾਰਾਜ਼ ਆਗੂਆਂ ਨਾਲ ਮੁਲਾਕਾਤ ਕੀਤੀ | ਹਾਲੇ ਮੁਲਾਕਾਤਾਂ ਦਾ ਇਹ ਸਿਲਸਿਲਾ ਅੱਜ (ਬੁੱਧਵਾਰ) ਜਾਰੀ ਰਹੇਗਾ, ਜਿਸ 'ਚ ਰਾਹੁਲ ਗਾਂਧੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕਰਨਗੇ | ਕਾਂਗਰਸੀ ਹਲਕਿਆਂ ਮੁਤਾਬਿਕ ਇਸ ਹਫ਼ਤੇ ਅੰਦਰ ਪੰਜਾਬ ਲਈ ਨਵੀਂ ਟੀਮ ਦਾ ਗਠਨ ਕੀਤਾ ਜਾਵੇਗਾ |
ਰਾਹੁਲ ਦੀ ਰਿਹਾਇਸ਼ 'ਤੇ ਵੀ ਚੱਲਿਆ ਮੁਲਾਕਾਤਾਂ ਦਾ ਦੌਰ
ਰਾਹੁਲ ਗਾਂਧੀ ਦੀ ਰਿਹਾਇM 'ਤੇ ਵੀ ਮੰਗਲਵਾਰ ਨੂੰ ਮੁਲਾਕਾਤਾਂ ਦਾ ਦੌਰ ਚੱਲਿਆ | ਦੁਪਹਿਰ 3 ਵਜੇ ਤੋਂ ਸ਼ੁਰੂ ਹੋਈਆਂ ਇਹ ਮੁਲਾਕਾਤਾਂ ਸ਼ਾਮ ਤਕਰੀਬਨ 7 ਵਜੇ ਤੱਕ ਚਲਦੀਆਂ ਰਹੀਆਂ | ਰਾਹੁਲ ਨਾਲ ਮੁਲਾਕਾਤ ਕਰਨ ਆਏ ਆਗੂਆਂ 'ਚ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਰਜ਼ੀਆ ਸੁਲਤਾਨਾ, ਅਰੁਣਾ ਚੌਧਰੀ ਅਤੇ ਭਾਰਤ ਭੂਸ਼ਣ ਆਸ਼ੂ ਸ਼ਾਮਿਲ ਸਨ | ਇਸ ਤੋਂ ਇਲਾਵਾ ਵਿਧਾਇਕ ਪਰਗਟ ਸਿੰਘ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਰਾਜਾ ਵੜਿੰਗ, ਸੰਗਤ ਸਿੰਘ ਗਿਲਜੀਆਂ ਨੇ ਵੀ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ | ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਡਾ. ਅਮਰ ਸਿੰਘ ਨਾਲ ਵੀ ਰਾਹੁਲ ਨੇ ਮੁਲਾਕਾਤ ਕੀਤੀ | ਹਲਕਿਆਂ ਮੁਤਾਬਿਕ ਇਨ੍ਹਾਂ ਮੀਟਿੰਗਾਂ ਦਾ ਮਕਸਦ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਉਲੀਕਣਾ ਹੈ | ਜ਼ਿਕਰਯੋਗ ਹੈ ਕਿ ਇਕ ਤੋਂ ਬਾਅਦ ਇਕ ਸੂਬਾਈ ਚੋਣਾਂ 'ਚ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰ ਚੁੱਕੀ ਕਾਂਗਰਸ ਹਰ ਹਾਲਤ 'ਚ ਪੰਜਾਬ ਫ਼ਤਹਿ ਕਰਨਾ ਚਾਹੁੰਦੀ ਹੈ | ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਟੱੁਟਣ ਤੋਂ ਬਾਅਦ ਅਤੇ 'ਆਪ' 'ਚ ਮੁੱਖ ਮੰਤਰੀ ਦੇ ਚਿਹਰੇ 'ਤੇ ਸਪੱਸ਼ਟਤਾ ਨਾ ਹੋਣ ਕਾਰਨ ਕਾਂਗਰਸ ਨੂੰ ਪੰਜਾਬ 'ਚ ਉਮੀਦ ਵੀ ਨਜ਼ਰ ਆਉਂਦੀ ਹੈ ਪਰ ਆਪਸੀ ਧੜੇਬੰਦੀ ਇਸ ਨੂੰ ਕਮਜ਼ੋਰ ਕਰ ਰਹੀ ਹੈ |
ਜ਼ਿਆਦਾਤਰ ਆਗੂ ਏਕਾ ਕਰਵਾਉਣ ਦੇ ਹੱਕ 'ਚ

ਪਾਰਟੀ ਧੜੇਬੰਦੀ 'ਚ ਵੀ ਜ਼ਿਆਦਾਤਰ ਆਗੂ ਇਸ ਅੜਿੱਕੇ ਨੂੰ ਛੇਤੀ ਤੋਂ ਛੇਤੀ ਖ਼ਤਮ ਕਰਵਾਉਣ ਦੇ ਹੱਕ 'ਚ ਹਨ | ਕੁਝ ਪਾਰਟੀ ਆਗੂਆਂ ਨੇ 'ਅਜੀਤ' ਨਾਲ ਫ਼ੋਨ 'ਤੇ ਗੱਲ ਕਰਦਿਆਂ ਕਿਹਾ ਕਿ ਬਕਾਇਆ ਮੁੱਦੇ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਲੋਕਾਂ 'ਚ ਜਾਣ ਤੋਂ ਪਹਿਲਾਂ ਇਸ ਦਾ ਨਿਬੇੜਾ ਕਰਨਾ ਹੀ ਪਵੇਗਾ |

ਕੈਪਟਨ ਮਹੀਨੇ 'ਚ ਦੂਜੀ ਵਾਰ ਕਮੇਟੀ ਅੱਗੇ ਪੇਸ਼

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਮਹੀਨੇ 'ਚ ਮੁੜ ਦੂਜੀ ਵਾਰ 3 ਮੈਂਬਰੀ ਕਮੇਟੀ ਅੱਗੇ ਪੇਸ਼ ਹੋਏ | ਸੰਸਦ ਭਵਨ 'ਚ ਕਾਂਗਰਸ ਨੇਤਾ ਮਲਿਕ ਅਰਜੁਨ ਖੜਗੇ ਦੇ ਦਫ਼ਤਰ 'ਚ ਹੋਈ ਕੈਪਟਨ ਨਾਲ ਮੀਟਿੰਗ ਤਕਰੀਬਨ 3 ਘੰਟੇ ਚੱਲੀ | ਹਲਕਿਆਂ ਮੁਤਾਬਿਕ ਕਮੇਟੀ ਨੇ ਕੈਪਟਨ ਨੂੰ ਅਸੰਤੁਸ਼ਟ ਵਿਧਾਇਕਾਂ ਨੂੰ ਮਨਾਉਣ 'ਚ ਤੇਜ਼ੀ ਲਿਆਉਣ ਨੂੰ ਕਿਹਾ | ਕੈਪਟਨ ਨੇ ਮੀਟਿੰਗ ਤੋਂ ਪਹਿਲਾਂ ਜਾਂ ਬਾਅਦ 'ਚ ਮੀਡੀਆ
ਨਾਲ ਕੋਈ ਗੱਲਬਾਤ ਨਹੀਂ ਕੀਤੀ | ਹਲਕਿਆਂ ਮੁਤਾਬਿਕ ਕੈਪਟਨ ਵਾਰ-ਵਾਰ ਕਮੇਟੀ ਅੱਗੇ ਪੇਸ਼ ਹੋਣ ਤੋਂ ਵੀ ਖਾਸੇ ਖਫ਼ਾ ਹਨ | ਹਾਲਾਂਕਿ 4 ਜੂਨ ਅਤੇ 22 ਜੂਨ ਦੋਵੇਂ ਹੀ ਮੀਟਿੰਗਾਂ ਦੇ ਸਮੇਂ ਕੈਪਟਨ ਮਿੱਥੇ ਸਮੇਂ 'ਤੇ ਪਹੁੰਚ ਗਏ ਸਨ | ਹਲਕਿਆਂ ਮੁਤਾਬਿਕ ਕੈਪਟਨ ਨੇ ਕਮੇਟੀ ਅੱਗੇ ਸਿੱਧੂ ਵਲੋਂ ਉਨ੍ਹਾਂ 'ਤੇ ਕੀਤੇ ਸ਼ਬਦੀ ਹਮਲੇ 'ਤੇ ਖ਼ਾਸੀ ਨਾਰਾਜ਼ਗੀ ਪ੍ਰਗਟਾਈ, ਜਿਸ 'ਚ ਉਸ ਨੇ ਕਿਹਾ ਸੀ ਕਿ ਪੰਜਾਬ 'ਚ ਦੋ ਪਰਿਵਾਰ ਫਾਇਦਾ ਉਠਾ ਰਹੇ ਹਨ | ਸਿੱਧੂ ਦੇ ਇਸ ਬਿਆਨ 'ਤੇ ਕਾਂਗਰਸ ਹਾਈਕਮਾਨ ਵਲੋਂ ਵੀ ਇਤਰਾਜ਼ ਪ੍ਰਗਟਾਇਆ ਗਿਆ | ਖੜਗੇ ਨੇ ਮੁਲਾਕਾਤ ਤੋਂ ਪਹਿਲਾਂ ਮੀਡੀਆ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਗਵਾਈ 'ਚ ਲੜੇਗੀ | ਖੜਗੇ ਦਾ ਇਹ ਬਿਆਨ ਆਉਣ ਵਾਲੇ ਸਮੇਂ ਪੰਜਾਬ 'ਚ ਹੋਣ ਵਾਲੀ ਸਿਆਸੀ ਉਥਲ-ਪੁਥਲ ਵੱਲ ਵੀ ਇਸ਼ਾਰਾ ਕਰਦਾ ਹੈ | ਨਵੀਂ ਟੀਮ ਦਾ ਗਠਨ ਦੇ ਕਿਆਸਾਂ ਦਰਮਿਆਨ ਖੜਗੇ ਦੇ ਇਸ ਬਿਆਨ ਤੋਂ ਇਕ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਨਾਰਾਜ਼ ਅਤੇ ਅਸੰਤੁਸ਼ਟ ਆਗੂਆਂ ਨੂੰ ਮਨਾਉਣ ਲਈ ਅਤੇ ਧੜੇਬੰਦੀ 'ਚ ਸੰਤੁਲਨ ਬਣਾਏ ਰੱਖਣ ਲਈ ਲਏ ਜਾਣ ਵਾਲੇ ਫ਼ੈਸਲਿਆਂ ਨੂੰ ਲੈ ਕੇ ਪਾਰਟੀ ਅਜੇ ਆਪਣੇ ਕੋਈ ਵੀ ਪੱਤੇ ਨਹੀਂ ਖੋਲ੍ਹਣਾ ਚਾਹੁੰਦੀ | ਖੜਗੇ ਨੇ ਸਿੱਧੂ ਦੇ ਇਸ ਮੀਟਿੰਗ 'ਚ ਨਾ ਸ਼ਾਮਿਲ ਹੋਣ 'ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਹ ਆਪਣੇ ਵਿਚਾਰ ਰੱਖ ਚੁੱਕੇ ਹਨ | ਕੈਪਟਨ ਨਾਲ ਮੁਲਾਕਾਤ ਤੋਂ ਬਾਅਦ ਕਮੇਟੀ ਕੈਪਟਨ ਤੋਂ ਕੁਝ ਜਾਣਕਾਰੀ ਲੈਣਾ ਚਾਹੁੰਦੀ ਸੀ | ਖੜਗੇ ਦੀ ਅਗਵਾਈ ਵਾਲੀ 3 ਮੈਂਬਰੀ ਕਮੇਟੀ, ਜਿਸ 'ਚ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅਤੇ ਜੇ.ਪੀ. ਅਗਰਵਾਲ ਵੀ ਸ਼ਾਮਿਲ ਹਨ, ਨੇ ਅੰਬਿਕਾ ਸੋਨੀ, ਸਲਮਾਨ ਖੁਰਸ਼ੀਦ ਅਤੇ ਰਵਨੀਤ ਸਿੰਘ ਬਿੱਟੂ ਨਾਲ ਵੀ ਮੁਲਾਕਾਤ ਕੀਤੀ |

ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਨਵੀਂ ਸਿੱਟ ਵਲੋਂ ਬਾਦਲ ਤੋਂ ਦੋ ਘੰਟੇ ਪੁੱਛਗਿੱਛ

• ਪਹਿਲੀ ਸਿੱਟ ਵਿਰੁੱਧ ਹਾਈਕੋਰਟ ਦੇ ਸਿਆਸੀਕਰਨ ਦੇ ਦੋਸ਼ਾਂ ਦੀ ਵੀ ਜਾਂਚ ਹੋਵੇ-ਬਾਦਲ • ਇਤਰਾਜ਼ਾਂ ਬਾਅਦ ਡਾਇਰੈਕਟਰ ਪ੍ਰਾਸੀਕਿਊਸ਼ਨ ਨੂੰ ਕੀਤਾ ਪੁੱਛਗਿੱਛ ਤੋਂ ਬਾਹਰ
ਹਰਕਵਲਜੀਤ ਸਿੰਘ

ਚੰਡੀਗੜ੍ਹ, 22 ਜੂਨ - ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੋਂ ਕੋਟਕਪੂਰਾ ਗੋਲੀਕਾਂਡ ਸਬੰਧੀ ਸ੍ਰੀ ਐਲ.ਕੇ. ਯਾਦਵ ਦੀ ਅਗਵਾਈ ਵਾਲੀ ਨਵੀਂ ਜਾਂਚ ਟੀਮ ਵਲੋਂ ਐਮ.ਐਲ.ਏ. ਫਲੈਟਸ ਵਿਚਲੇ ਨਿਵਾਸ ਅਸਥਾਨ ਵਿਖੇ 2 ਘੰਟੇ ਪੁੱਛਗਿੱਛ ਕੀਤੀ ਗਈ | ਸ. ਬਾਦਲ ਜੋ ਸਿੱਟ ਵਲੋਂ ਪਹਿਲਾਂ 16 ਜੂਨ ਨੂੰ ਪੇਸ਼ ਹੋਣ ਲਈ ਦਿੱਤੇ ਨੋਟਿਸ ਮੌਕੇ ਖ਼ਰਾਬ ਸਿਹਤ ਕਾਰਨ ਜਾਂਚ 'ਚ ਸ਼ਾਮਿਲ ਨਹੀਂ ਹੋ ਸਕੇ ਸਨ, ਨੂੰ ਅੱਜ ਵੀ ਪੁੱਛਗਿੱਛ ਦੌਰਾਨ ਦੋ ਵਾਰ ਡਾਕਟਰ ਨੇ ਅੰਦਰ ਜਾ ਕੇ ਉਨ੍ਹਾਂ ਦੀ ਜਾਂਚ ਕੀਤੀ ਕਿ ਕੀ ਉਹ ਠੀਕ ਮਹਿਸੂਸ ਕਰ ਰਹੇ ਹਨ ਜਾਂ ਨਹੀਂ? ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ 'ਅਜੀਤ' ਨਾਲ ਬਾਅਦ 'ਚ ਗੱਲਬਾਤ ਕਰਦਿਆਂ ਕਿਹਾ ਕਿ ਸ. ਬਾਦਲ ਨੇ ਜਾਂਚ ਟੀਮ ਤੋਂ ਹਾਈਕੋਰਟ ਦੇ ਫ਼ੈਸਲੇ 'ਚ ਸਿਆਸੀਕਰਨ ਅਤੇ ਸਾਜਿਸ਼ ਦੇ ਲਗਾਏ ਦੋਸ਼ਾਂ ਦਾ ਨੋਟਿਸ ਲੈਂਦਿਆਂ ਮਗਰਲੀ ਜਾਂਚ ਟੀਮ ਦੀ ਕਾਰਗੁਜ਼ਾਰੀ ਦੀ ਵੀ ਜਾਂਚ ਦੀ ਮੰਗ ਕੀਤੀ ਹੈ, ਕਿਉਂਕਿ ਇਹ ਸਾਜਿਸ਼ ਅਕਾਲੀ ਦਲ ਅਤੇ ਬਾਦਲ ਪਰਿਵਾਰ ਵਿਰੁੱਧ ਹੀ ਸੀ | ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਵੀ ਜਾਂਚ ਟੀਮ ਆਪਣਾ ਕੰਮ ਡਾਇਰੈਕਟਰ ਜਨਰਲ (ਵਿਜੀਲੈਂਸ) ਦੀ ਦੇਖ-ਰੇਖ ਅਤੇ ਦਫ਼ਤਰ ਤੋਂ ਚਲਾ ਰਹੀ ਹੈ, ਜਿਸ ਦਾ ਪਿਛੋਕੜ ਅਤੇ ਕਾਰਜਸ਼ੈਲੀ ਕਿਸੇ ਤੋਂ ਲੁਕੀ ਨਹੀਂ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਸਾਬਕਾ ਡਾਇਰੈਕਟਰ ਪ੍ਰਾਸੀਕਿਊਸ਼ਨ ਸ੍ਰੀ ਵਿਜੇ ਸਿੰਗਲਾ ਜੋ ਕਿ ਜਾਂਚ ਟੀਮ ਦਾ ਮੈਂਬਰ ਵੀ ਨਹੀਂ ਹੈ ਅਤੇ ਹੁਣ ਸੇਵਾ-ਮੁਕਤ ਹੋ ਚੁੱਕਾ ਹੈ, ਜਾਂਚ ਟੀਮ ਨਾਲ ਆਪਣੇ ਆਪ ਨੂੰ ਡੀ.ਐਸ.ਪੀ. ਦੱਸ ਕੇ ਪੁੱਛਗਿੱਛ ਲਈ ਅੰਦਰ ਆ ਗਿਆ ਅਤੇ ਸਵਾਲ ਵੀ ਕਰਨ ਲੱਗਾ, ਪ੍ਰੰਤੂ ਜਦੋਂ ਉਸ ਦੀ ਪਹਿਚਾਣ ਹੋ ਗਈ ਤਾਂ ਸ. ਬਾਦਲ ਨੇ ਇਤਰਾਜ਼ ਉਠਾਇਆ ਅਤੇ ਸ੍ਰੀ ਸਿੰਗਲਾ ਨੂੰ ਪੁੱਛਗਿੱਛ ਵਾਲੇ ਕਮਰੇ ਤੋਂ ਬਾਹਰ ਕੱਢਣਾ ਪਿਆ | ਸਾਬਕਾ ਮੁੱਖ ਮੰਤਰੀ ਦੇ ਪ੍ਰਮੁੱਖ ਸਲਾਹਕਾਰ ਸ. ਹਰਚਰਨ ਸਿੰਘ ਬੈਂਸ ਨੇ ਵੀ ਕਿਹਾ ਕਿ ਸ. ਬਾਦਲ ਨੇ ਮੰਗ ਕੀਤੀ ਕਿ ਸਿੱਟ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਸਾਜਿਸ਼, ਜਿਸ ਦੀ ਹਾਈਕੋਰਟ ਨੇ ਪੁਸ਼ਟੀ ਕੀਤੀ ਹੈ, 'ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਧਿਰ ਬਣਾ ਕੇ ਇਸ ਸਾਜਿਸ਼ ਦੀ ਜਾਂਚ ਕਰੇ | ਉਨ੍ਹਾਂ ਕਿਹਾ ਕਿ ਸ. ਬਾਦਲ ਨੇ ਜਾਂਚ ਟੀਮ ਨੂੰ ਸਪਸ਼ਟ ਕੀਤਾ ਕਿ ਉਨ੍ਹਾਂ ਪਹਿਲਾਂ ਕਦੀ ਇਹ ਗੱਲ ਨਹੀਂ ਕਹੀ ਪਰ ਹਾਈ ਕੋਰਟ ਵਲੋਂ ਵੀ ਹੁਣ ਇਸ ਸਬੰਧੀ ਮੋਹਰ ਲਗਾਉਣ ਤੋਂ ਬਾਅਦ ਇਸ ਗੋਲੀਕਾਂਡ ਅਤੇ ਬੇਅਦਬੀ ਦੀਆਂ ਘਟਨਾਵਾਂ ਦੇ ਸਿਆਸੀਕਰਨ ਦੀ ਸਾਜਿਸ਼ ਨੂੰ ਨੰਗਾ ਕਰਨਾ ਜਾਂਚ ਟੀਮ ਦੀ ਜ਼ਿੰਮੇਵਾਰੀ ਬਣ ਗਈ ਹੈ | ਸ. ਬੈਂਸ ਨੇ ਕਿਹਾ ਕਿ ਜਾਂਚ ਟੀਮ ਵਲੋਂ ਅਧਿਕਾਰਤ ਟੀਮ ਤੋਂ ਇਲਾਵਾ ਸੇਵਾ-ਮੁਕਤੀ ਤੋਂ ਬਾਅਦ ਨੌਕਰੀ ਕਰ ਰਹੇ ਅਧਿਕਾਰੀ ਨੂੰ ਨਾਲ ਲੈ ਕੇ ਆਉਣਾ ਅਦਾਲਤੀ ਹੁਕਮਾਂ ਦੀ ਵੀ ਤੌਹੀਨ ਸੀ, ਕਿਉਂਕਿ ਸ੍ਰੀ ਵਿਜੇ ਸਿੰਗਲਾ ਸਰਕਾਰੀ ਨੁਮਾਇੰਦਾ ਸੀ ਅਤੇ ਹਾਈਕੋਰਟ ਵਲੋਂ ਜਾਂਚ ਟੀਮ ਨੂੰ ਸਰਕਾਰੀ ਦਬਾਅ ਤੋਂ ਮੁਕਤ ਰੱਖਣ ਦੇ ਆਦੇਸ਼ ਦਿੱਤੇ ਹੋਏ ਹਨ | ਇਸ ਮੌਕੇ ਸ. ਬਾਦਲ ਦੇ ਫਲੈਟ 'ਤੇ ਵੱਡੀ ਗਿਣਤੀ ਵਿਚ ਅਕਾਲੀ ਆਗੂ ਹਾਜ਼ਰ ਸਨ, ਜਿਨ੍ਹਾਂ 'ਚ ਸ਼ੋ੍ਰਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੀ ਸ਼ਾਮਿਲ ਸੀ | ਇਸ ਮੌਕੇ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਕਾਂਗਰਸ ਸਰਕਾਰ ਵਲੋਂ ਉਕਤ ਜਾਂਚ ਰਾਹੀਂ ਅਕਾਲੀ ਦਲ ਅਤੇ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਸਾਜਿਸ਼ਾਂ ਹੁੰਦੀਆਂ ਰਹੀਆਂ ਹਨ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਜਾਂਚ ਟੀਮ ਦੇ ਮੁਖੀ ਐਲ.ਕੇ. ਯਾਦਵ ਨੂੰ ਹੁਣ ਜਿਵੇਂ 'ਆਊਟ ਆਫ਼ ਟਰਨ' ਤਰੱਕੀ ਦਿੱਤੀ ਗਈ ਹੈ, ਉਹ ਵੀ ਜਾਂਚ ਦਾ ਮਾਮਲਾ ਹੈ | ਇਹ ਵੀ ਦੱਸਿਆ ਗਿਆ ਸ. ਬਾਦਲ ਨੂੰ ਪੁੱਛਗਿੱਛ ਦੌਰਾਨ ਉਹ ਹੀ ਸਵਾਲ ਅੱਜ ਦੁਬਾਰਾ ਪੁੱਛੇ ਗਏ, ਜਿਨ੍ਹਾਂ ਦੇ ਜਵਾਬ ਉਹ ਮਗਰਲੀ ਜਾਂਚ ਟੀਮ ਨੂੰ ਦੇ ਚੁੱਕੇ ਹਨ ਕਿ ਤੁਸੀਂ ਉਸ ਮੌਕੇ ਕਿਸ-ਕਿਸ ਨਾਲ ਟੈਲੀਫ਼ੋਨ 'ਤੇ ਕੀ ਗੱਲ ਕੀਤੀ ਅਤੇ ਕੀ ਆਦੇਸ਼ ਦਿੱਤੇ |
ਦੁਬਾਰਾ ਵੀ ਹੋ ਸਕਦੀ ਪੁੱਛਗਿੱਛ
ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਵਿਸ਼ੇਸ਼ ਜਾਂਚ ਟੀਮ ਵਲੋਂ ਪੁੱਛਗਿੱਛ ਤੋਂ ਬਾਅਦ ਸਰਕਾਰੀ ਤੌਰ 'ਤੇ ਸੰਕੇਤ ਦਿੱਤਾ ਗਿਆ ਕਿ ਸ. ਬਾਦਲ ਤੋਂ ਸਿੱਟ ਦੁਬਾਰਾ ਵੀ ਪੁੱਛਗਿੱਛ ਕਰ ਸਕਦੀ ਹੈ | ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਤੋਂ ਅੱਜ ਕੋਈ 80 ਸਵਾਲ ਰੱਖੇ ਹੋਏ ਸਨ, ਜਿਨ੍ਹਾਂ 'ਚੋਂ ਮੁੱਖ 2015 ਦੌਰਾਨ ਵਾਪਰੀ ਇਸ ਘਟਨਾ ਮੌਕੇ ਤਾਇਨਾਤ ਅਧਿਕਾਰੀਆਂ ਨੂੰ ਦਿੱਤੇ ਆਦੇਸ਼ਾਂ ਜਾਂ ਉਨ੍ਹਾਂ ਨਾਲ ਹੋਈ ਟੈਲੀਫ਼ੋਨ 'ਤੇ ਗੱਲਬਾਤ ਤੋਂ ਇਲਾਵਾ ਅਮਨ-ਕਾਨੂੰਨ ਨਾਲ ਨਜਿੱਠਣ ਲਈ ਬਣਾਈ ਕੋਈ ਟੀਮ ਅਤੇ ਕਾਰਵਾਈ ਲਈ ਜਾਰੀ ਆਦੇਸ਼ਾਂ ਸਬੰਧੀ ਹੀ ਸਨ | ਸਰਕਾਰੀ ਤੌਰ 'ਤੇ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਵਿਜੇ ਸਿੰਗਲਾ, ਜਿਨ੍ਹਾਂ ਨੂੰ ਸ. ਬਾਦਲ ਦੇ ਇਤਰਾਜ਼ ਤੋਂ ਬਾਅਦ ਪੁੱਛਗਿੱਛ ਤੋਂ ਬਾਹਰ ਕੀਤਾ ਗਿਆ, ਨੂੰ ਸਰਕਾਰ ਨੇ ਹਾਈਕੋਰਟ ਦੇ ਆਦੇਸ਼ਾਂ ਅਨੁਸਾਰ ਹੀ 7 ਮਈ ਅਤੇ 19 ਮਈ ਨੂੰ ਕੀਤੇ ਆਦੇਸ਼ਾਂ ਅਨੁਸਾਰ ਜਾਂਚ ਟੀਮ ਦੇ ਕਾਨੂੰਨੀ ਮਾਹਿਰ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਸੀ | ਜਦੋਂਕਿ ਅਕਾਲੀ ਦਲ ਦਾ ਇਤਰਾਜ਼ ਸੀ ਕਿ ਉਹ ਪਹਿਲਾਂ ਵੀ ਸ. ਬਾਦਲ ਵਿਰੁੱਧ ਕੇਸ ਲੜਦੇ ਰਹੇ ਹਨ | ਵਰਨਣਯੋਗ ਹੈ ਕਿ ਅੱਜ ਦੀ ਸਾਰੀ ਪੁੱਛਗਿੱਛ ਦੀ ਵੀਡੀਓਗ੍ਰਾਫ਼ੀ ਵੀ ਕੀਤੀ ਗਈ |

ਲੋਕਾਂ ਨੂੰ ਪ੍ਰਧਾਨ ਮੰਤਰੀ ਦੇ ਹੰਝੂਆਂ ਦੀ ਨਹੀਂ, ਆਕਸੀਜਨ ਦੀ ਲੋੜ-ਰਾਹੁਲ ਗਾਂਧੀ

ਨਵੀਂ ਦਿੱਲੀ, 22 ਜੂਨ (ਉਪਮਾ ਡਾਗਾ ਪਾਰਥ)-ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ 'ਚ ਕੋਰੋਨਾ ਦੀ ਤੀਜੀ ਲਹਿਰ ਆਉਣ ਪ੍ਰਤੀ ਕੇਂਦਰ ਸਰਕਾਰ ਨੂੰ ਸੁਚੇਤ ਕਰਦਿਆਂ ਤੀਜੀ ਲਹਿਰ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਨੂੰ ਕਿਹਾ ਹੈ, ਤਾਂ ਜੋ ਦੂਜੀ ਲਹਿਰ 'ਚ ਹੋਈਆਂ ਬੇਲੋੜੀਆਂ ਮੌਤਾਂ ਦਾ ਸੰਤਾਪ ਮੁੜ ਨਾ ਭੋਗਣਾ ਪਵੇ | ਰਾਹੁਲ ਗਾਂਧੀ ਨੇ ਇਸ ਚਿਤਾਵਨੀ ਦੇ ਨਾਲ ਕੁਝ ਸੁਝਾਅ ਵੀ ਮੰਗਲਵਾਰ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਕੀਤੀ ਪ੍ਰੈੱਸ ਕਾਨਫ਼ਰੰਸ 'ਚ ਦਿੱਤੇ, ਜਿਸ 'ਚ ਪਾਰਟੀ ਆਗੂ ਰਾਜੀਵ ਗੋਆਬਾ ਵਲੋਂ ਕੋਰੋਨਾ 'ਤੇ ਤਿਆਰ ਕੀਤਾ ਵਾਈਟ ਪੇਪਰ ਜਾਰੀ ਕੀਤਾ ਗਿਆ | ਰਾਹੁਲ ਗਾਂਧੀ ਨੇ ਦੂਜੀ ਲਹਿਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਸਮੇਂ ਪ੍ਰਧਾਨ ਮੰਤਰੀ ਦਾ ਧਿਆਨ ਆਕਸੀਜਨ 'ਤੇ ਨਹੀਂ, ਸਗੋਂ ਬੰਗਾਲ ਚੋਣਾਂ 'ਤੇ ਸੀ | ਰਾਹੁਲ ਗਾਂਧੀ ਨੇ ਦੂਜੀ ਲਹਿਰ 'ਚ ਮਾਰੇ ਗਏ ਲੋਕਾਂ ਦੀ ਮੌਤ 'ਤੇ ਮੋਦੀ ਵਲੋਂ ਪ੍ਰਗਟਾਏ ਦੁੱਖ 'ਤੇ ਤਨਜ਼ ਕਰਦਿਆਂ ਕਿਹਾ ਕਿ ਲੋਕਾਂ ਦੀ ਜਾਨ ਪ੍ਰਧਾਨ ਮੰਤਰੀ ਦੇੇ ਹੰਝੂਆਂ ਨਾਲ ਨਹੀਂ, ਸਗੋਂ ਆਕਸੀਜਨ ਨਾਲ ਬਚਾਈ ਜਾ ਸਕਦੀ ਸੀ | ਰਾਹੁਲ ਗਾਂਧੀ ਨੇ ਵਾਈਟ ਪੇਪਰ ਜਾਰੀ ਕਰਦਿਆਂ ਸਰਕਾਰ ਨੂੰ 4 ਸੁਝਾਅ ਵੀ ਦਿੱਤੇ, ਜਿਸ 'ਚ ਤੀਜੀ ਲਹਿਰ 'ਤੇ ਧਿਆਨ ਦਿੰਦਿਆਂ ਉਸ ਦੀ ਤਿਆਰੀ ਹੁਣ ਤੋਂ ਹੀ ਸ਼ੁਰੂ ਕਰਨ, ਬੁਨਿਆਦੀ ਢਾਂਚਾ ਤਿਆਰ ਕਰਨਾ, ਆਰਥਿਕ ਮਦਦ ਅਤੇ ਕੋਵਿਡ ਮੁਆਵਜ਼ਾ ਫੰਡ ਕਾਇਮ ਕਰਨਾ ਸ਼ਾਮਿਲ ਸੀ | ਰਾਹੁਲ ਗਾਂਧੀ ਮੁਤਾਬਿਕ ਜਾਰੀ ਕੀਤੇ ਗਏ ਵਾਈਟ ਪੇਪਰ ਦਾ ਮਕਸਦ ਤੀਜੀ ਲਹਿਰ ਤੋਂ ਬਚਾਉਣ ਲਈ ਦੇਸ਼ ਦੀ ਮਦਦ ਕਰਨਾ ਹੈ |

ਸੁਪਰੀਮ ਕੋਰਟ ਵਲੋਂ 12ਵੀਂ ਦੇ ਨਤੀਜੇ ਤਿਆਰ ਕਰਨ ਦੇ ਫਾਰਮੂਲੇ ਨੂੰ ਮਨਜ਼ੂਰੀ

ਨਵੀਂ ਦਿੱਲੀ, 22 ਜੂਨ (ਏਜੰਸੀ)- ਸੁਪਰੀਮ ਕੋਰਟ ਨੇ ਸੀ. ਬੀ. ਐਸ. ਈ. ਅਤੇ ਆਈ. ਸੀ. ਐਸ. ਈ. ਬੋਰਡ ਦੀਆਂ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਖ਼ਿਲਾਫ਼ ਦਾਇਰ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ | ਸੁਪਰੀਮ ਕੋਰਟ ਨੇ ਦੋਵਾਂ ਕੇਂਦਰੀ ਬੋਰਡਾਂ ਦੇ ਮੁਲਾਂਕਣ ਫਾਰਮੂਲੇ ਨੂੰ ਸਹੀ ਕਰਾਰ ਦਿੰਦੇ ਹੋਏ ਉਨ੍ਹਾਂ ਨੂੰ ਅੱਗੇ ਵਧਣ ਲਈ ਹਰੀ ਝੰਡੀ ਦੇ ਦਿੱਤੀ ਹੈ | ਸੁਪਰੀਮ ਕੋਰਟ ਨੇ ਕਿਹਾ ਕਿ ਸਰਕਾਰ ਤੇ ਬੋਰਡ ਦੋਵੇਂ ਹੀ ਵਿਦਿਆਰਥੀਆਂ ਨੂੰ ਲੈ ਕੇ ਚਿੰਤਤ ਹਨ, ਇਸ ਲਈ ਪ੍ਰੀਖਿਆਵਾਂ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ | ਜਸਟਿਸ ਏ.ਐਮ. ਖਾਨਵਿਲਕਰ ਅਤੇ ਦਿਨੇਸ਼ ਮਹੇਸ਼ਵਰੀ ਦੇ ਬੈਂਚ ਨੇ ਕਿਹਾ ਕਿ ਸੀ.ਬੀ.ਐਸ.ਈ. ਅਤੇ ਆਈ.ਸੀ.ਐਸ.ਈ. ਦੀ ਮੁਲਾਂਕਣ ਸਕੀਮ 'ਚ ਦਖ਼ਲ ਦੇਣ ਦੀ ਕੋਈ ਵਜ੍ਹਾ ਨਜ਼ਰ ਨਹੀਂ ਆ ਰਹੀ | ਅਦਾਲਤ ਨੇ ਸੀ.ਬੀ.ਐਸ.ਈ. ਕੰਪਾਰਮੈਂਟ ਪ੍ਰੀਖਿਆ ਨੂੰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਵੀ ਖਾਰਜ ਕਰ ਦਿੱਤਾ | ਸੀ.ਬੀ.ਐਸ.ਈ. ਅਤੇ ਆਈ.ਸੀ.ਐਸ.ਈ. ਦੀਆਂ 12ਵੀਂ ਦੀਆਂ ਪ੍ਰੀਖਿਆਵਾਂ ਦੀ 'ਐਵਰੇਜ ਮਾਰਕਿੰਗ ਸਕੀਮ' ਨੂੰ ਕਈ ਵਿਦਿਆਰਥੀਆਂ ਅਤੇ ਮਾਪਿਆਂ ਨੇ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਸੀ | ਮਾਪਿਆਂ ਵਲੋਂ ਪੇਸ਼ ਹੋਏ ਵਕੀਲ ਵਿਕਾਸ ਸਿੰਘ ਨੇ ਕਿਹਾ ਕਿ ਜੋ ਵਿਦਿਆਰਥੀ ਪ੍ਰੀਖਿਆ ਦੇਣਾ ਚਾਹੁੰਦੇ ਹਨ, ਉਨ੍ਹਾਂ ਦਾ ਮੁਲਾਂਕਣ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਪ੍ਰੀਖਿਆ ਦੇਣ ਦਾ ਵਿਕਲਪ ਦੇਣਾ ਚਾਹੀਦਾ ਹੈ ਤੇ ਉਨ੍ਹਾਂ ਦਾ ਮੁਲਾਂਕਣ ਨਹੀਂ ਕੀਤਾ ਜਾਣਾ ਚਾਹੀਦਾ ਹੈ | ਬੈਂਚ ਨੇ ਕਿਹਾ ਕਿ ਸੀ.ਬੀ.ਐਸ.ਈ. ਨੇ ਕਿਹਾ ਹੈ ਕਿ ਅਗਸਤ-ਸਤੰਬਰ 'ਚ ਉਨ੍ਹਾਂ ਵਿਦਿਆਰਥੀਆਂ ਦੇ ਪੇੇਪਰ ਹੋਣਗੇ, ਜੋ ਦੇਣਾ ਚਾਹੁੰਦੇ ਹਨ ਤੇ ਅਕਤੂਬਰ ਵਿਚ ਨਤੀਜੇ ਐਲਾਨੇ ਜਾਣਗੇ |

ਮਹਾਰਾਸ਼ਟਰ, ਮੱਧ ਪ੍ਰਦੇਸ਼ ਤੇ ਕੇਰਲ ਵਿਚ 'ਡੈਲਟਾ ਪਲੱਸ' ਦੇ 22 ਮਾਮਲੇ ਸਾਹਮਣੇ ਆਏ

ਨਵੀਂ ਦਿੱਲੀ, 22 ਜੂਨ (ਏਜੰਸੀ)-ਕੋਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਦੇ ਬਾਅਦ ਕੋਰੋਨਾ ਦੇ ਖ਼ਤਰਨਾਕ ਨਵੇਂ ਰੂਪ 'ਡੈਲਟਾ ਪਲੱਸ' ਨੇ ਦਸਤਕ ਦੇ ਦਿੱਤੀ ਹੈ | ਦੇਸ਼ 'ਚ 'ਡੈਲਟਾ ਪਲੱਸ' ਦੇ 22 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 16 ਮਾਮਲੇ ਮਹਾਰਾਸ਼ਟਰ 'ਚ ਅਤੇ ਬਾਕੀ ਮੱਧ ਪ੍ਰਦੇਸ਼ ਤੇ ਕੇਰਲ 'ਚ ਮਿਲੇ ਹਨ | ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ ਨੇ ਦੱਸਿਆ ਕਿ ਭਾਰਤ ਸਮੇਤ 9 ਦੇਸ਼ਾਂ 'ਚ ਕੋਰੋਨਾ ਦੇ ਨਵੇਂ ਰੂਪ 'ਡੈਲਟਾ ਪਲੱਸ' ਦੇ ਮਾਮਲੇ ਸਾਹਮਣੇ ਆਏ ਹਨ | ਭਾਰਤ ਤੋਂ ਇਲਾਵਾ ਅਮਰੀਕਾ, ਯੂ.ਕੇ., ਪੁਰਤਗਾਲ, ਸਵਿਟਜ਼ਰਲੈਂਡ, ਜਾਪਾਨ, ਪੋਲੈਂਡ, ਨਿਪਾਲ, ਚੀਨ ਅਤੇ ਰੂਸ 'ਚ 'ਡੈਲਟਾ ਪਲੱਸ' ਦੇ ਮਾਮਲੇ ਸਾਹਮਣੇ ਆਏ ਹਨ | ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਨਵੇਂ ਰੂਪ ਦੇ ਮਾਮਲੇ ਮਹਾਰਾਸ਼ਟਰ ਦੇ ਰਤਨਾਗਿਰੀ ਤੇ ਜਲਗਾਵ ਅਤੇ ਕੇਰਲ ਤੇ ਮੱਧ ਪ੍ਰਦੇਸ਼ ਦੇ ਇਲਾਕਿਆਂ 'ਚ ਮਿਲੇ ਹਨ | ਹੁਣ ਤੱਕ ਕੋਰੋਨਾ ਦੇ ਜਿੰਨੇ ਵੀ ਰੂਪ ਸਾਹਮਣੇ ਆਏ ਹਨ, ਡੈਲਟਾ ਉਨ੍ਹਾਂ 'ਚੋਂ ਸਭ ਤੋਂ ਤੇਜ਼ੀ ਨਾਲ ਫੈਲਦਾ ਹੈ | ਡੈਲਟਾ ਦੇ ਦੋ ਰੂਪ 452 ਆਰ ਅਤੇ 478 ਕੇ ਇਮਊਨਿਟੀ ਨੂੰ ਚਕਮਾ ਦੇ ਸਕਦੇ ਹਨ | ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਜ਼ਰੂਰ ਇਨ੍ਹਾਂ 'ਤੇ ਪ੍ਰਭਾਵਸ਼ਾਲੀ ਹਨ ਪਰ ਇਕ ਖ਼ੁਰਾਕ ਨਾਲ ਮਿਲਣ ਵਾਲੀ ਸੁਰੱਖਿਆ ਦਾ ਅਸਰ ਇਨ੍ਹਾਂ 'ਤੇ ਘੱਟ ਹੈ | ਬਰਤਾਨੀਆ 'ਚ ਹੋਏ ਅਧਿਐਨ ਮੁਤਾਬਿਕ ਡੈਲਟਾ ਖ਼ਿਲਾਫ਼ ਵੈਕਸੀਨ ਦੀ ਪਹਿਲੀ ਖ਼ੁਰਾਕ 23 ਫ਼ੀਸਦੀ ਸੁਰੱਖਿਆ ਦਿੰਦੀ ਹੈ, ਜਦੋਂਕਿ ਅਲਫਾ ਖ਼ਿਲਾਫ਼ ਇਹ 51 ਫ਼ੀਸਦੀ ਸੁਰੱਖਿਆ ਪ੍ਰਦਾਨ ਕਰਦੀ ਹੈ |

ਪ੍ਰਧਾਨ ਮੰਤਰੀ ਨਾਲ ਸਰਬ ਪਾਰਟੀ ਮੀਟਿੰਗ 'ਚ ਸ਼ਾਮਿਲ ਹੋਵੇਗਾ ਗੁਪਕਰ ਗੱਠਜੋੜ-ਫਾਰੂਕ

ਮਨਜੀਤ ਸਿੰਘ
ਸ੍ਰੀਨਗਰ, 22 ਜੂਨ-ਪੀਪਲਜ਼ ਅਲਾਇੰਸ ਫਾਰ ਗੁਪਕਰ ਡੈਕਲਾਰੇਸ਼ਨ (ਪੀ.ਏ.ਜੀ.ਡੀ.) ਦੀ ਮੰਗਲਵਾਰ ਨੂੰ ਫਾਰੂਕ ਅਬਦੁੱਲਾ ਦੀ ਰਿਹਾਇਸ਼ 'ਤੇ ਹੋਈ ਮੀਟਿੰਗ 'ਚ ਮਹਿਬੂਬਾ ਮੁਫਤੀ, ਮੁਹੰਮਦ ਯੂਸੁਫ ਤਰੀਗਾਮੀ, ਮੁਜ਼ੱਫਰ ਸ਼ਾਹ ਸਮੇਤ ਜੰਮੂ-ਕਸ਼ਮੀਰ ਦੇ ਕਈ ਨੇਤਾ ਸ਼ਾਮਿਲ ਹੋਏ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਕਿ ਨਵੀਂ ਦਿੱਲੀ ਵਿਖੇ 24 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਣ ਜਾ ਰਹੀ ਸਰਬ ਪਾਰਟੀ ਮੀਟਿੰਗ 'ਚ ਹਿੱਸਾ ਲਿਆ ਜਾਵੇਗਾ | ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਦੱਸਿਆ ਕਿ ਪੀ.ਏ.ਜੀ.ਡੀ. 'ਚ ਸ਼ਾਮਿਲ ਪੀ.ਡੀ.ਪੀ. ਤੇ ਨੈਸ਼ਨਲ ਕਾਨਫਰੰਸ ਸਮੇਤ ਸ਼ਾਮਿਲ ਹੋਰ ਪਾਰਟੀਆਂ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਾਲ ਮੀਟਿੰਗ 'ਚ ਹਿੱਸਾ ਲੈਣਗੇ | ਉਨ੍ਹਾਂ ਕਿਹਾ ਕਿ ਸਾਨੂੰ ਮੀਟਿੰਗ ਬਾਰੇ ਕੋਈ ਏਜੰਡਾ ਨਹੀਂ ਦਿੱਤਾ ਗਿਆ ਹੈ, ਇਸ ਲਈ ਅਸੀਂ ਆਪਣੇ ਏਜੰਡੇ ਤਹਿਤ ਹੀ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਮੀਟਿੰਗ 'ਚ ਸ਼ਾਮਿਲ ਹੋਵਾਂਗੇ | ਉਨ੍ਹਾਂ ਦਾ ਇਸ਼ਾਰਾ ਧਾਰਾ 370 ਤੇ 35ਏ ਨਾਲ ਜੰਮੂ-ਕਸ਼ਮੀਰ ਲਈ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਵੱਲ ਹੈ | ਇਸ ਮੌਕੇ ਮਹਿਬੂਬਾ ਮੁਫਤੀ ਨੇ ਕਿਹਾ ਕਿ ਗੁਪਕਰ ਗੱਠਜੋੜ ਨੂੰ ਦਿੱਲੀ ਦੇ ਏਜੰਡੇ ਬਾਰੇ ਪਤਾ ਨਹੀਂ ਹੈ, ਪਰ ਸਾਡੇ ਕੋਲ ਆਪਣਾ ਏਜੰਡਾ ਹੈ, ਜਿਸ 'ਚ ਸਾਡੇ ਕੋਲੋਂ ਜੋ ਖੋਹਿਆ ਗਿਆ ਹੈ ਅਸੀਂ ਉਸ ਨੂੰ ਮੋੜਨ ਦੀ ਗੱਲ ਕਰਾਂਗੇ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਮੀਟਿੰਗ 'ਚ ਕਸ਼ਮੀਰ ਲਈ ਵਿਸ਼ੇਸ਼ ਰਾਜ ਦੀ ਬਹਾਲੀ ਦੀ ਮੰਗ ਰੱਖਾਂਗੇ | ਉਨ੍ਹਾਂ ਕਿਹਾ ਕਿ ਕਸ਼ਮੀਰ ਮੁੱਦੇ ਦੇ ਹੱਲ ਲਈ ਕੇਂਦਰ ਨੂੰ ਪਾਕਿਸਤਾਨ ਸਮੇਤ ਹਰੇਕ ਨਾਲ ਗੱਲਬਾਤ ਕਰਨੀ ਚਾਹੀਦੀ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਵੱਡਾ ਭਰਾ ਦੱਸਣ ਵਾਲੇ ਵੱਖਵਾਦੀ ਤੋਂ ਮੁੱਖ ਧਾਰਾ 'ਚ ਸ਼ਾਮਿਲ ਹੋਏ ਪੀਪਲਜ਼ ਕਾਨਫਰੰਸ ਦੇ ਚੇਅਰਮੈਨ ਸੱਜਾਦ ਗਨੀ ਪਹਿਲਾਂ ਹੀ ਪ੍ਰਧਾਨ ਮੰਤਰੀ ਵਲੋਂ ਬੁਲਾਈ ਮੀਟਿੰਗ 'ਚ ਸ਼ਾਮਿਲ ਹੋਣ ਦਾ ਫੈਸਲਾ ਲੈਂਦੇ ਹੋਏ ਇਸ ਕਦਮ ਦਾ ਸਵਾਗਤ ਕਰ ਚੁੱਕੇ ਹਨ | ਭਾਜਪਾ ਦੀ ਸੂਬਾ ਇਕਾਈ ਵਲੋਂ ਪਾਰਟੀ ਦੇ 3 ਸੀਨੀਅਰ ਮੈਂਬਰ, ਜਿਨ੍ਹਾਂ 'ਚ ਸਾਬਕਾ ਉਪ-ਮੁੱਖ ਮੰਤਰੀ ਡਾ. ਨਿਰਮਲ ਸਿੰਘ, ਕਵਿੰਦਰ ਗੁਪਤਾ ਤੇ ਪ੍ਰਦੇਸ਼ ਪ੍ਰਧਾਨ ਰਵਿੰਦਰ ਰੈਨਾ ਮੀਟਿੰਗ 'ਚ ਸ਼ਾਮਿਲ ਹਣਗੇ | ਜੰਮੂ-ਕਸ਼ਮੀਰ ਦੀ ਅਪਨੀ ਪਾਰਟੀ ਦੇ ਪ੍ਰਧਾਨ ਸਈਦ ਅਲਤਾਫ ਬੁਖਾਰੀ ਵੀ ਪ੍ਰਧਾਨ ਮੰਤਰੀ ਨਾਲ ਮੀਟਿੰਗ 'ਚ ਸ਼ਾਮਿਲ ਹੋਣ ਦਾ ਐਲਾਨ ਕਰ ਚੁੱਕੇ ਹਨ |

ਸ਼ਰਦ ਪਵਾਰ ਦੀ ਮੇਜ਼ਬਾਨੀ 'ਚ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਬੈਠਕ

ਨਵੀਂ ਦਿੱਲੀ, 22 ਜੂਨ (ਪੀ.ਟੀ.ਆਈ.)-ਸੱਤਾਧਾਰੀ ਭਾਜਪਾ ਖ਼ਿਲਾਫ਼ ਤੀਜੇ ਮੋਰਚੇ ਦੀਆਂ ਸੰਭਾਨਾਵਾਂ ਦੀਆਂ ਅਟਕਲਾਂ ਦਰਮਿਆਨ ਤਿ੍ਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਆਮ ਆਦਮੀ ਪਾਰਟੀ, ਆਰ. ਐਲ.ਡੀ. ਤੇ ਖੱਬੇ ਪੱਖੀ ਸਮੇਤ ਕਈ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਐਨ.ਸੀ.ਪੀ. ...

ਪੂਰੀ ਖ਼ਬਰ »

ਸ੍ਰੀਨਗਰ 'ਚ ਅੱਤਵਾਦੀਆਂ ਵਲੋਂ ਸੀ.ਆਈ.ਡੀ. ਇੰਸਪੈਕਟਰ ਦੀ ਹੱਤਿਆ

ਸ੍ਰੀਨਗਰ, 22 ਜੂਨ (ਮਨਜੀਤ ਸਿੰਘ)-ਸ੍ਰੀਨਗਰ ਦੇ ਬਾਹਰਵਾਰ ਪੈਂਦੇ ਇਲਾਕੇ ਨੌਗਾਮ 'ਚ ਦੇਰ ਸ਼ਾਮ ਅੱਤਵਾਦੀਆਂ ਨੇ ਸੀ.ਆਈ.ਡੀ. ਇੰਸਪੈਕਟਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਸੂਤਰਾਂ ਅਨੁਸਾਰ ਸੀ. ਆਈ. ਡੀ. ਇੰਸਪੈਕਟਰ ਪਰਵੇਜ਼ ਅਹਿਮਦ ਡਾਰ 'ਤੇ ਕਨੀਪੋਰਾ ਇਲਾਕੇ 'ਚ ...

ਪੂਰੀ ਖ਼ਬਰ »

ਵਿਸ਼ਵ ਪੱਧਰ 'ਤੇ 5.5 ਕਰੋੜ ਖ਼ੁਰਾਕਾਂ ਮੁਹੱਈਆ ਕਰਵਾਏਗਾ ਅਮਰੀਕਾ

1.6 ਕਰੋੜ ਟੀਕੇ ਭਾਰਤ ਸਮੇਤ 18 ਏਸ਼ਿਆਈ ਦੇਸ਼ਾਂ ਨੂੰ ਮਿਲਣਗੇ ਨਵੀਂ ਦਿੱਲੀ, 22 ਜੂਨ (ਏਜੰਸੀ)-ਵਿਸ਼ਵ ਪੱਧਰ 'ਤੇ ਕੋਰੋਨਾ ਮਹਾਂਮਾਰੀ ਦੇ ਖ਼ਾਤਮੇ ਲਈ ਬਾਈਡਨ ਪ੍ਰਸ਼ਾਸਨ ਦੇ ਹੰਭਲੇ ਦੇ ਹਿੱਸੇ ਵਜੋਂ ਅਮਰੀਕਾ ਨੇ ਵਿਸ਼ਵ ਪੱਧਰ 'ਤੇ 5.5 ਕਰੋੜ ਕੋਰੋਨਾ ਰੋਕੂ ਟੀਕੇ ਵੰਡਣ ਦੀ ...

ਪੂਰੀ ਖ਼ਬਰ »

ਸਪੂਤਨਿਕ-ਵੀ ਕੋਰੋਨਾ ਦੇ ਨਵੇਂ ਰੂਪ ਖ਼ਿਲਾਫ਼ ਵੀ ਪ੍ਰਭਾਵਸ਼ਾਲੀ

ਮਾਸਕੋ, 22 ਜੂਨ (ਏਜੰਸੀ)-ਰੂਸ 'ਚ ਬਣਿਆ ਸਪੂਤਨਿਕ-ਵੀ ਟੀਕਾ ਕੋਰੋਨਾ ਦੇ ਗੰਭੀਰ ਅਤੇ ਘਾਤਕ ਮਾਮਲਿਆਂ ਖ਼ਿਲਾਫ਼ ਵੀ ਸੌ ਫ਼ੀਸਦੀ ਸੁਰੱਖਿਆ ਦੀ ਗਾਰੰਟੀ ਦਿੰਦਾ ਹੈ | ਗਾਮਾਲੇਯਾ ਖੋਜ ਕੇਂਦਰ ਦੀ ਪ੍ਰਯੋਗਸ਼ਾਲਾ ਦੇ ਮੁਖੀ ਵਲਾਦੀਮੀਰ ਗੁਸ਼ਚਿਨ ਨੇ ਇਹ ਭਰੋਸਾ ਦਿੱਤਾ ਕਿ ...

ਪੂਰੀ ਖ਼ਬਰ »

50 ਹਜ਼ਾਰ ਤੋਂ ਹੇਠਾਂ ਨਵੇਂ ਮਾਮਲੇ-1167 ਮੌਤਾਂ

ਨਵੀਂ ਦਿੱਲੀ, 22 ਜੂਨ (ਉਪਮਾ ਡਾਗਾ ਪਾਰਥ)-ਭਾਰਤ 'ਚ ਮੱਠੀ ਹੋ ਰਹੀ ਕੋਰੋਨਾ ਦੀ ਰਫ਼ਤਾਰ ਦਰਮਿਆਨ 3 ਮਹੀਨੇ ਬਾਅਦ ਪਹਿਲੀ ਵਾਰ ਕੋਰੋਨਾ ਦੇ ਨਵੇਂ ਮਾਮਲੇ 50 ਹਜ਼ਾਰ ਤੋਂ ਘੱਟ ਆਏ ਹਨ | ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਿਕ ਪਿਛਲੇ 24 ਘੰਟਿਆਂ 'ਚ ਦੇਸ਼ 'ਚ 42,640 ਨਵੇਂ ਮਾਮਲੇ ...

ਪੂਰੀ ਖ਼ਬਰ »

ਭਾਰਤ 'ਚ ਫਾਈਜ਼ਰ ਨੂੰ ਮਨਜ਼ੂਰੀ ਜਲਦੀ

ਵਾਸ਼ਿੰਗਟਨ, 22 ਜੂਨ (ਏਜੰਸੀ)-ਭਾਰਤ 'ਚ ਅਮਰੀਕੀ ਕੰਪਨੀ ਫਾਈਜ਼ਰ ਦੀ ਵੈਕਸੀਨ ਜਲਦ ਆ ਸਕਦੀ ਹੈ | ਕੰਪਨੀ ਦੇ ਸੀ. ਈ. ਓ. ਅਲਬਰਟ ਬੌਰਲਾ ਨੇ ਦੱਸਿਆ ਕਿ ਵੈਕਸੀਨ ਨੂੰ ਭਰਤ 'ਚ ਮਨਜ਼ੂਰੀ ਮਿਲਣ ਦੀ ਪ੍ਰਕਿਰਿਆ ਆਖ਼ਰੀ ਪੜਾਅ 'ਚ ਹੈ | ਮੈਨੂੰ ਉਮੀਦ ਹੈ ਕਿ ਅਸੀਂ ਸਰਕਾਰ ਨਾਲ ਜਲਦ ...

ਪੂਰੀ ਖ਼ਬਰ »

77.8 ਫ਼ੀਸਦੀ ਪ੍ਰਭਾਵੀ ਹੈ ਕੋਵੈਕਸੀਨ

ਭਾਰਤ ਬਾਇਓਟੈੱਕ ਦੇ ਟੀਕੇ ਕੋਵੈਕਸੀਨ ਨੂੰ ਤੀਜੇ ਪੜਾਅ ਦੇ ਟਰਾਇਲ 'ਚ ਵੀ ਪ੍ਰਭਾਵੀ ਪਾਇਆ ਗਿਆ | ਹਲਕਿਆਂ ਮੁਤਾਬਿਕ ਤੀਜੇ ਪੜਾਅ 'ਚ ਕੋਵੈਕਸੀਨ ਨੂੰ 77.8 ਫ਼ੀਸਦੀ ਪ੍ਰਭਾਵੀ ਪਾਇਆ ਗਿਆ | ਕੋਵੈਕਸੀਨ ਦੇ ਤੀਜੇ ਪੜਾਅ ਦਾ ਟਰਾਇਲ ਦੇਸ਼ ਭਰ 'ਚ 25,800 ਲੋਕਾਂ 'ਤੇ ਕੀਤਾ ਗਿਆ ਸੀ | ...

ਪੂਰੀ ਖ਼ਬਰ »

ਅੰਦੋਲਨ ਨੂੰ ਤੇਜ਼ ਕਰਨ ਤੇ ਦੇਸ਼ ਨੂੰ ਲੁਟੇਰਿਆਂ ਤੋਂ ਬਚਾਉਣ ਲਈ 'ਟਿ੍ਪਲ ਟੀ' ਫਾਰਮੂਲਾ ਜ਼ਰੂਰੀ- ਟਿਕੈਤ

ਨਵੀਂ ਦਿੱਲੀ, 22 ਜੂਨ (ਏਜੰਸੀ)- ਖੇਤੀ ਕਾਨੂੰਨਾਂ ਖ਼ਿਲਾਫ਼ ਬੀਤੇ 7 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ | ਅਜਿਹੇ 'ਚ ਕਿਸਾਨ ਨੇਤਾ ਹੁਣ 'ਟਿ੍ਪਲ ਟੀ' ਫਾਰਮੂਲੇ ਦਾ ਜ਼ਿਕਰ ਕਰਕੇ ਅੰਦੋਲਨ ਨੂੰ ਤੇਜ਼ ਕਰਨ ਦੀ ਕਵਾਇਦ 'ਚ ਲੱਗੇ ਹੋਏ ਹਨ | ...

ਪੂਰੀ ਖ਼ਬਰ »

ਦਾਦੂਵਾਲ ਦੀ ਅਗਵਾਈ 'ਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫ਼ਦ ਖੱਟਰ ਨੂੰ ਮਿਲਿਆ

ਚੰਡੀਗੜ੍ਹ, 22 ਜੂਨ (ਰਾਮ ਸਿੰਘ ਬਰਾੜ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਵਫ਼ਦ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ 'ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲਿਆ ਤੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਖੇਤੀ ਕਾਨੂੰਨਾਂ 'ਤੇ ...

ਪੂਰੀ ਖ਼ਬਰ »

ਨਵਨੀਤ ਕੌਰ ਰਾਣਾ ਦਾ ਜਾਤੀ ਸਰਟੀਫ਼ਿਕੇਟ ਰੱਦ ਕਰਨ ਦੇ ਹੁਕਮ 'ਤੇ ਸੁਪਰੀਮ ਕੋਰਟ ਵਲੋਂ ਰੋਕ

ਨਵੀਂ ਦਿੱਲੀ, 22 ਜੂਨ (ਏਜੰਸੀ)-ਸੁਪਰੀਮ ਕੋਰਟ ਨੇ ਬੰਬੇ ਹਾਈ ਕੋਰਟ ਦੇ ਅਮਰਾਵਤੀ ਤੋਂ ਲੋਕ ਸਭਾ ਮੈਂਬਰ ਨਵਨੀਤ ਕੌਰ ਰਾਣਾ ਦੇ ਜਾਤੀ ਪ੍ਰਮਾਣ ਪੱਤਰ ਨੂੰ ਰੱਦ ਕਰਨ ਦੇ ਆਦੇਸ਼ 'ਤੇ ਅੱਜ ਰੋਕ ਲਗਾ ਦਿੱਤੀ ਹੈ | ਰਾਣਾ ਮਹਾਰਾਸ਼ਟਰ ਦੀ ਅਮਰਾਵਤੀ ਦੀ ਰਾਖਵੀਂ ਪਾਰਲੀਮਾਨੀ ...

ਪੂਰੀ ਖ਼ਬਰ »

ਭਾਜਪਾ ਦੀ ਚੁੱਪੀ ਤੋਂ ਦੁਖੀ ਹਾਂ, ਉਨ੍ਹਾਂ ਨਾਲ ਇਕਤਰਫ਼ਾ ਸਬੰਧ ਨਹੀਂ ਰਹਿ ਸਕਦੇ-ਚਿਰਾਗ

ਨਵੀਂ ਦਿੱਲੀ, 22 ਜੂਨ (ਏਜੰਸੀ)- ਲੋਕ ਜਨਸ਼ਕਤੀ ਪਾਰਟੀ (ਐਲ.ਜੇ.ਪੀ.) ਦੇ ਨੇਤਾ ਚਿਰਾਗ ਪਾਸਵਾਨ ਨੇ ਆਪਣੀ ਪਾਰਟੀ 'ਚ ਚੱਲ ਰਹੀਆਂ ਬਾਗੀ ਸੁਰਾਂ 'ਤੇ ਭਾਜਪਾ ਵਲੋਂ ਧਾਰੀ ਚੁੱਪੀ 'ਤੇ ਕਿਹਾ ਹੈ ਕਿ ਇਸ ਨਾਲ ਦੁੱਖ ਹੁੰਦਾ ਹੈ | ਉਨ੍ਹਾਂ ਕਿਹਾ ਕਿ ਭਗਵਾ ਪਾਰਟੀ ਨਾਲ ਉਨ੍ਹਾਂ ਦੇ ...

ਪੂਰੀ ਖ਼ਬਰ »

ਬਿੱਟੂ ਨੇ ਚਲਾਏ ਸਿੱਧੂ 'ਤੇ ਸ਼ਬਦੀ ਤੀਰ

ਰਵਨੀਤ ਸਿੰਘ ਬਿੱਟੂ ਨੇ ਜਨਤਕ ਮੰਚ 'ਤੇ ਨਵਜੋਤ ਸਿੰਘ ਸਿੱਧੂ ਵਲੋਂ ਕੀਤੀ ਬਿਆਨਬਾਜ਼ੀ ਨੂੰ ਇਤਰਾਜ਼ਯੋਗ ਦੱਸਦਿਆਂ ਕਿਹਾ ਕਿ ਕਮੇਟੀ ਅਤੇ ਹਾਈਕਮਾਨ ਨੇ ਇਸ ਬਿਆਨਬਾਜ਼ੀ ਪ੍ਰਤੀ ਗੰਭੀਰ ਰੁਖ ਅਖ਼ਤਿਆਰ ਕੀਤਾ ਹੈ | ਬਿੱਟੂ ਨੇ ਤਿੱਖੇ ਸੁਰਾਂ 'ਚ ਇਹ ਵੀ ਕਿਹਾ ਕਿ ਜੇਕਰ ...

ਪੂਰੀ ਖ਼ਬਰ »

ਲਕਸ਼ਦੀਪ ਪ੍ਰਸ਼ਾਸਨ ਵਲੋਂ ਜਾਰੀ 2 ਆਦੇਸ਼ਾਂ 'ਤੇ ਹਾਈਕੋਰਟ ਨੇ ਲਗਾਈ ਰੋਕ

ਕੋਚੀ, 22 ਜੂਨ (ਏਜੰਸੀ)-ਕੇਰਲ ਹਾਈਕੋਰਟ ਨੇ ਲਕਸ਼ਦੀਪ ਪ੍ਰਸ਼ਾਸਨ ਵਲੋਂ ਡੇਅਰੀ ਫਾਰਮਾਂ ਨੂੰ ਬੰਦ ਕਰਨ ਅਤੇ ਸਕੂਲੀ ਬੱਚਿਆਂ ਲਈ ਦੁਪਹਿਰ ਦੇ ਖਾਣੇ ਦੀ ਭੋਜਨ ਸੂਚੀ 'ਚੋਂ ਮੁਰਗੇ ਦੇ ਮੀਟ ਸਮੇਤ ਮਾਸਾਹਾਰੀ ਉਤਪਾਦਾਂ ਨੂੰ ਹਟਾਉਣ ਦੇ ਹਾਲ ਹੀ ਵਿਚ ਜਾਰੀ ਕੀਤੇ ਦੋ ...

ਪੂਰੀ ਖ਼ਬਰ »

ਯੂ.ਪੀ. 'ਚ ਡੇਢ ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਬਾਅਦ ਹੱਤਿਆ-ਦੋਸ਼ੀ ਗਿ੍ਫ਼ਤਾਰ

ਬਹਰਾਇਚ, 22 ਜੂਨ (ਏਜੰਸੀ)-ਉੱਤਰ ਪ੍ਰਦੇਸ਼ ਦੇ ਬਹਰਾਇਚ ਦੇ ਇਕ ਪਿੰਡ 'ਚ ਇਕ 30 ਸਾਲਾ ਵਿਅਕਤੀ ਨੇ ਡੇਢ ਸਾਲ ਦੀ ਇਕ ਬੱਚੀ ਨਾਲ ਜਬਰ ਜਨਾਹ ਕਰਨ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ | ਪੁਲਿਸ ਨੇ ਦੱਸਿਆ ਕਿ ਪਿੰਡ ਵਾਸੀ ਵਾਸੀਆਂ ਨੇ ਦੋਸ਼ੀ ਨੂੰ ਫੜ ਲਿਆ, ਪੁਲਿਸ ਅੱਜ ਜਦੋਂ ...

ਪੂਰੀ ਖ਼ਬਰ »

ਬੰਗਾਲ ਦੀ ਵੰਡ ਨੂੰ ਲੈ ਕੇ ਰਾਜਨੀਤੀ ਗਰਮ, ਭਾਜਪਾ ਆਗੂਆਂ ਵਿਰੱੁਧ ਐਫ.ਆਈ.ਆਰ.

ਕੋਲਕਾਤਾ, 22 ਜੂਨ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ 200 ਸੀਟਾਂ ਜਿੱਤ ਕੇ ਸੱਤਾ ਹਾਸਲ ਕਰਨ ਦਾ ਸੁਪਨਾ ਪੂਰਾ ਨਾ ਹੋਣ ਤੋਂ ਬਾਅਦ ਭਾਜਪਾ ਵਲੋਂ ਹੁਣ ਬੰਗਾਲ ਦੇ ਕਈ ਹਿੱਸੇ ਕਰਨ ਦੀ ਮੰਗ ਕੀਤੀ ਜਾ ਰਹੀ ਹੈ | ਭਾਜਪਾ ਦੇ ਸੰਸਦ ਮੈਂਬਰ ਜਾਨ ਬਾਰਲਾ ਨੇ ਕੁਝ ਦਿਨ ...

ਪੂਰੀ ਖ਼ਬਰ »

ਭਾਰਤ ਤੇ ਚੀਨ ਵਿਚਾਲੇ ਪੂਰਬੀ ਲੱਦਾਖ ਮੁੱਦੇ 'ਤੇ ਕੱਲ੍ਹ ਗੱਲਬਾਤ ਦੀ ਸੰਭਾਵਨਾ

ਨਵੀਂ ਦਿੱਲੀ, 22 ਜੂਨ (ਏਜੰਸੀ)-ਭਾਰਤ ਤੇ ਚੀਨ ਵਿਚਾਲੇ ਪੂਰਬੀ ਲੱਦਾਖ ਮੁੱਦੇ 'ਤੇ ਇਸ ਹਫ਼ਤੇ ਇਕ ਹੋਰ ਦੌਰ ਦੀ ਕੂਟਨੀਤਿਕ ਗੱਲਬਾਤ ਹੋਣ ਦੀ ਸੰਭਾਵਨਾ ਹੈ, ਜਿਸ 'ਚ ਵਿਵਾਦ ਵਾਲੇ ਸਥਾਨਾਂ ਤੋਂ ਸੈਨਿਕਾਂ ਦੀ ਵਾਪਸੀ ਤੇ ਸਰਹੱਦ 'ਤੇ ਤਣਾਅ ਘੱਟ ਕਰਨ ਦੇ ਤੌਰ ਤਰੀਕਿਆਂ 'ਤੇ ...

ਪੂਰੀ ਖ਼ਬਰ »

21 ਜੂਨ ਨੂੰ ਪੇਂਡੂ ਇਲਾਕਿਆਂ 'ਚ ਹੋਇਆ ਰਿਕਾਰਡ ਟੀਕਾਕਰਨ

ਨਵੀਂ ਦਿੱਲੀ, 22 ਜੂਨ (ਏਜੰਸੀ)-ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ 'ਚ 21 ਜੂਨ ਨੂੰ ਇਕ ਦਿਨ 'ਚ ਰਿਕਾਰਡ 88.09 ਲੱਖ ਲੋਕਾਂ ਨੂੰ ਵੈਕਸੀਨ ਦਿੱਤੀ ਗਈ ਤੇ ਕਰੀਬ 64 ਫ਼ੀਸਦੀ ਟੀਕੇ ਪੇਂਡੂ ਇਲਾਕਿਆਂ 'ਚ ਲਗਾਏ ਗਏ | ਇਕ ਅਧਿਕਾਰੀ ਨੇ ਦੱਸਿਆ ਕਿ ਸਭ ਤੋਂ ਵੱਧ ਟੀਕੇ ਮੱਧ ...

ਪੂਰੀ ਖ਼ਬਰ »

ਜੇ.ਈ.ਈ.-ਮੇਨ ਪ੍ਰੀਖਿਆ ਹੋ ਸਕਦੀ ਹੈ ਜੁਲਾਈ-ਅਗਸਤ 'ਚ

ਨਵੀਂ ਦਿੱਲੀ, 22 ਜੂਨ (ਏਜੰਸੀ)-ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਿੱਖਿਆ ਮੰਤਰਾਲਾ ਜੇ.ਈ.ਈ.-ਮੇਨਜ਼ ਦੀ ਰਹਿੰਦੀ ਪ੍ਰੀਖਿਆ ਜੁਲਾਈ ਤੇ ਅਗਸਤ 'ਚ ਕਰਵਾਉਣ ਸਬੰਧੀ ਵਿਚਾਰ ਕਰ ਰਿਹਾ ਹੈ, ਜਦੋਂਕਿ ਨੀਟ ਦੀ ਪ੍ਰੀਖਿਆ ਨੂੰ ਸਤੰਬਰ ਤੱਕ ਮੁਅੱਤਲ ਕਰਨ 'ਤੇ ਵਿਚਾਰ ਕੀਤਾ ...

ਪੂਰੀ ਖ਼ਬਰ »

ਮੀਟਿੰਗ 'ਚ ਕਾਂਗਰਸ ਵੀ ਹੋਵੇਗੀ ਸ਼ਾਮਿਲ

ਜੰਮੂ, (ਏਜੰਸੀ)- ਨਵੀਂ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬੁਲਾਈ ਸਰਬ ਪਾਰਟੀ ਮੀਟਿੰਗ 'ਚ ਕਾਂਗਰਸ ਵੀ ਹਿੱਸਾ ਲਵੇਗੀ | ਇਸ ਸਬੰਧੀ ਕਾਂਗਰਸ ਵਲੋਂ ਜੰਮੂ-ਕਸ਼ਮੀਰ ਇਕਾਈ ਦੇ ਬੁਲਾਰੇ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਾਲ ਮੀਟਿੰਗ 'ਚ ...

ਪੂਰੀ ਖ਼ਬਰ »

ਸੂਬੇ 'ਚ 409 ਨਵੇਂ ਮਾਮਲੇ, 20 ਹੋਰ ਮੌਤਾਂ

ਚੰਡੀਗੜ੍ਹ, 22 ਜੂਨ (ਵਿਕਰਮਜੀਤ ਸਿੰਘ ਮਾਨ)- ਸੂਬੇ 'ਚ ਕੋਰੋਨਾ ਕਾਰਨ ਅੱਜ ਜਿਥੇ 20 ਹੋਰ ਮੌਤਾਂ ਹੋ ਗਈਆਂ, ਉਥੇ 880 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਦੂਜੇ ਪਾਸੇ ਸੂਬੇ ਵਿਚ ਵੱਖ-ਵੱਖ ਥਾਵਾਂ ਤੋਂ 409 ਨਵੇਂ ਮਾਮਲੇ ਸਾਹਮਣੇ ਆਏ ਹਨ | ਅੱਜ ਹੋਈਆਂ ਮੌਤਾਂ 'ਚੋਂ ਅੰਮਿ੍ਤਸਰ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX