ਤਾਜਾ ਖ਼ਬਰਾਂ


12:30 ਵਜੇ ਪ੍ਰੈੱਸ ਵਾਰਤਾ ਕਰਨਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
. . .  1 minute ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 12:30 ਵਜੇ ਪ੍ਰੈੱਸ ਵਾਰਤਾ ...
ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
. . .  5 minutes ago
ਨਵੀਂ ਦਿੱਲੀ ,20 ਸਤੰਬਰ - ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ....
ਪਿੰਡ ਛੀਨੀਵਾਲ ਕਲਾਂ (ਬਰਨਾਲਾ) ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤਿ ਪੁਰਬ ਮਨਾਇਆ
. . .  6 minutes ago
ਮਹਿਲ ਕਲਾਂ, 20 ਸਤੰਬਰ (ਅਵਤਾਰ ਸਿੰਘ ਅਣਖੀ) - ਪਿੰਡ ਛੀਨੀਵਾਲ ਕਲਾਂ ਵਿਖੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤਿ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਭਾਈ ਊਧਮ ਸਿੰਘ ਦੇ ਰਾਗੀ ਜਥੇ ...
ਰਾਹੁਲ ਗਾਂਧੀ ਅਤੇ ਸਿੱਧੂ ਨੇ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਵਧਾਈ
. . .  15 minutes ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ...
ਭਗਵਾਨ ਗਣੇਸ਼ ਦੀ ਮੂਰਤੀ ਵਿਸਰਜਨ ਕਰਦੇ ਸਮੇਂ ਚੱਕੀ ਦਰਿਆ 'ਚ ਪੈਰ ਫਿਸਲ ਕੇ 25 ਸਾਲਾ ਨੌਜਵਾਨ ਡੁੱਬਿਆ...
. . .  23 minutes ago
ਪਠਾਨਕੋਟ 20 ਸਤੰਬਰ (ਸੰਧੂ ) ਪਠਾਨਕੋਟ ਦੇ ਬਿਲਕੁਲ ਨਾਲ ਵਗਦੇ ਚੱਕੀ ਦਰਿਆ ਵਿਚ ਹਿਮਾਚਲ ਵਾਲੇ ਪਾਸਿਉਂ ਪਿੰਡ ਭਦਰੋਆ ਵਿਖੇ ਬੀਤੀ ਦੇਰ ਸ਼ਾਮ ਭਗਵਾਨ ਗਣੇਸ਼ ਦੀ ਮੂਰਤੀ ਵਿਸਰਜਨ ਕਰਦੇ ਸਮੇਂ ਇਕ 25 ਸਾਲਾਂ ਨੌਜਵਾਨ ਪੈਰ ਫਿਸਲ ਕੇ ਦਰਿਆ .....
ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ . ਸੋਨੀ ਪੰਜਾਬ ਦੇ ਉੱਪ ਮੁੱਖ ਮੰਤਰੀ ਬਣੇ
. . .  26 minutes ago
ਚੰਡੀਗੜ੍ਹ, 20 ਸਤੰਬਰ - ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ . ਸੋਨੀ ਪੰਜਾਬ ਦੇ ਉੱਪ ਮੁੱਖ ਮੰਤਰੀ ਬਣੇ ...
ਰਾਜ ਭਵਨ ਪਹੁੰਚੇ ਰਾਹੁਲ ਗਾਂਧੀ
. . .  28 minutes ago
ਚੰਡੀਗੜ੍ਹ, 20 ਸਤੰਬਰ - ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ ...
ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
. . .  39 minutes ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਵਜੋਂ ਚਰਨਜੀਤ ਸਿੰਘ ਚੰਨੀ ਨੇ ਸਹੁੰ ਚੁੱਕ ਲਈ ਹੈ ...
ਸਹੁੰ ਚੁੱਕ ਸਮਾਗਮ ਦੀ ਪਹਿਲੀ ਤਸਵੀਰ ਆਈ ਸਾਹਮਣੇ
. . .  43 minutes ago
ਚੰਡੀਗੜ੍ਹ, 20 ਸਤੰਬਰ - ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਦੀ ਪਹਿਲੀ ਤਸਵੀਰ ਸਾਹਮਣੇ ...
ਰਾਜ ਭਵਨ ਪਹੁੰਚੇ ਹਰੀਸ਼ ਰਾਵਤ ਅਤੇ ਸਿੱਧੂ
. . .  about 1 hour ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣਨ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਅਤੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਰਾਜ ਭਵਨ...
ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੇਵੀਰ ਜਾਖੜ ਨੇ ਦਿੱਤਾ ਅਸਤੀਫ਼ਾ
. . .  about 1 hour ago
ਅਬੋਹਰ, 20 ਸਤੰਬਰ (ਕੁਲਦੀਪ ਸਿੰਘ ਸੰਧੂ) - ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਤੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਚੌਧਰੀ ਸੁਨੀਲ ਜਾਖੜ ਦੇ ਭਤੀਜੇ ਅਜੇਵੀਰ ਜਾਖੜ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ...
ਰਾਜ ਭਵਨ ਪਹੁੰਚੇ ਚਰਨਜੀਤ ਸਿੰਘ ਚੰਨੀ
. . .  about 1 hour ago
ਚੰਡੀਗੜ੍ਹ, 20 ਸਤੰਬਰ - ਚਰਨਜੀਤ ਸਿੰਘ ਚੰਨੀ ਰਾਜ ਭਵਨ ਸਹੁੰ ਚੁੱਕ ਸਮਾਗਮ ਲਈ ਪਹੁੰਚ ਚੁੱਕੇ ਹਨ | ਪਹਿਲੇ ਦਲਿਤ ਮੁੱਖ ਮੰਤਰੀ ਵਜੋਂ ਚਰਨਜੀਤ ਸਿੰਘ ਚੰਨੀ ਕੁਝ ਮਿੰਟਾਂ ...
ਫੇਸਬੁੱਕ ਇੰਡੀਆ ਨੇ ਸਾਬਕਾ ਆਈ.ਏ.ਐਸ. ਅਧਿਕਾਰੀ ਰਾਜੀਵ ਅਗਰਵਾਲ ਨੂੰ ਜਨਤਕ ਨੀਤੀ ਦੇ ਮੁਖੀ ਵਜੋਂ ਕੀਤਾ ਨਿਯੁਕਤ
. . .  about 1 hour ago
ਨਵੀਂ ਦਿੱਲੀ, 20 ਸਤੰਬਰ - ਫੇਸਬੁੱਕ ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਉਸਨੇ ਸਾਬਕਾ ਆਈ.ਏ.ਐਸ. ਅਧਿਕਾਰੀ ਰਾਜੀਵ ਅਗਰਵਾਲ ਨੂੰ ਜਨਤਕ ਨੀਤੀ ਦਾ...
ਹਰੀਸ਼ ਰਾਵਤ ਨੂੰ ਮਿਲਣ ਤੋਂ ਬਾਅਦ ਸਹੁੰ ਚੁੱਕ ਸਮਾਗਮ ਲਈ ਰਾਜ ਭਵਨ ਜਾਣਗੇ ਚਰਨਜੀਤ ਸਿੰਘ ਚੰਨੀ
. . .  about 1 hour ago
ਚੰਡੀਗੜ੍ਹ, 20 ਸਤੰਬਰ - ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਰਨਜੀਤ ਚੰਨੀ ਇਸ ਵੇਲੇ ਹਰੀਸ਼ ਰਾਵਤ ਨੂੰ ਮਿਲਣ ਜਾ ਰਹੇ ਹਨ ਅਤੇ ਫਿਰ ਉਹ ਸਹੁੰ ਚੁੱਕ ਸਮਾਗਮ ਲਈ...
ਅੱਡਾ ਖਾਸਾ ਵਿਖੇ ਅੱਗ ਲੱਗਣ ਨਾਲ 2 ਦੁਕਾਨਾਂ ਸੜ ਕੇ ਸੁਆਹ
. . .  about 2 hours ago
ਖਾਸਾ,20 ਸਤੰਬਰ (ਗੁਰਨੇਕ ਸਿੰਘ ਪੰਨੂ) ਜੀ.ਟੀ ਰੋਡ ਅਟਾਰੀ ਤੋਂ ਅੰਮ੍ਰਿਤਸਰ 'ਤੇ ਸਥਿਤ ਕਸਬਾ ਖਾਸਾ ਅੱਡਾ ਵਿਖੇ 2 ਫਰੂਟ ਦੀਆਂ ਦੁਕਾਨਾਂ ਵਿਚ ਕਿਸੇ ਕਾਰਨ ਅੱਗ ਲੱਗ ਜਾਣ ਕਾਰਨ ਸੜ ਕੇ ਸੁਆਹ ਹੋਣ ਦੀ ....
ਹੁਸ਼ਿਆਰਪੁਰ: ਮੁੱਖ ਸਬਜ਼ੀ ਮੰਡੀ ਰਹੀਮਪੁਰ ਚੋਂ ਇਕ ਆੜ੍ਹਤੀ ਦੇ ਪੁੱਤਰ ਨੂੰ ਅਗਵਾ ਕਰਨ ਦੀ ਵਾਰਦਾਤ
. . .  about 2 hours ago
ਹੁਸ਼ਿਆਰਪੁਰ,20 ਸਤੰਬਰ (ਬਲਜਿੰਦਰ ਪਾਲ ਸਿੰਘ) ਹੁਸ਼ਿਆਰਪੁਰ ਦੀ ਮੁੱਖ ਸਬਜ਼ੀ ਮੰਡੀ ਰਹੀਮਪੁਰ ਚੋਂ ਇਕ ਆੜ੍ਹਤੀ ਦੇ ਪੁੱਤਰ ਨੂੰ ਅਗਵਾ ਕਰਨ ਦੀ ਵਾਰਦਾਤ ਆਈ ਸਾਹਮਣੇ। ਪੂਰੀ ਸਬਜ਼ੀ ਮੰਡੀ ਵਿਚ ਦਹਿਸ਼ਤ ਦਾ...
ਸ੍ਰੀ ਰਾਵਤ ਦਾ ਇਹ ਬਿਆਨ ਕਿ ਸਿੱਧੂ ਦੀ ਅਗਵਾਈ ਹੇਠ ਚੋਣਾਂ ਲੜੀਆਂ ਜਾਣਗੀਆਂ ਇਹ ਹੈਰਾਨ ਕਰਨ ਵਾਲਾ ਬਿਆਨ - ਸੁਨੀਲ ਜਾਖੜ
. . .  about 1 hour ago
ਚੰਡੀਗੜ੍ਹ, 20 ਸਤੰਬਰ - ਸੁਨੀਲ ਜਾਖੜ ਨੇ ਟਵੀਟ ਕਰਕੇ ਕਿਹਾ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਦਿਨ 'ਤੇ ਸ੍ਰੀ ਰਾਵਤ ਦਾ ਇਹ ਬਿਆਨ ਕਿ ਸਿੱਧੂ ਦੀ ਅਗਵਾਈ ਹੇਠ ਚੋਣਾਂ ....
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 30,256 ਨਵੇਂ ਕੇਸ, 295 ਮੌਤਾਂ
. . .  about 2 hours ago
ਨਵੀਂ ਦਿੱਲੀ,20 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 30,256 ਨਵੇਂ ਕੇਸ ਅਤੇ 295 ਮੌਤਾਂ...
ਬੱਦਲ ਫਟਣ ਦੀ ਘਟਨਾ ਨੇ ਬੀ.ਆਰ.ਓ. ਮਜ਼ਦੂਰਾਂ ਦੇ ਅਸਥਾਈ ਪਨਾਹ ਗਾਹਾਂ ਨੂੰ ਕੀਤਾ ਪ੍ਰਭਾਵਿਤ
. . .  about 2 hours ago
ਉੱਤਰਾਖੰਡ,20 ਸਤੰਬਰ - ਚਮੋਲੀ ਜ਼ਿਲ੍ਹੇ ਵਿਚ ਬੱਦਲ ਫਟਣ ਦੀ ਘਟਨਾ ਨੇ ਨਾਰਾਇਣਬਾਗਰ ਬਲਾਕ ਦੇ ਪੰਗਤੀ ਪਿੰਡ ਵਿਚ ਬੀ.ਆਰ.ਓ. (ਬਾਰਡਰ ਰੋਡ ਆਰਗੇਨਾਈਜ਼ੇਸ਼ਨ) ਮਜ਼ਦੂਰਾਂ ਦੇ ਅਸਥਾਈ ਪਨਾਹ ਗਾਹਾਂ ਨੂੰ .....
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਤੜਕੇ ਪਰਿਵਾਰ ਸਮੇਤ ਸੰਤ ਬਾਬਾ ਰਾਮ ਸਿੰਘ ਜੀ ਗੰਢੂਆਂ ਵਾਲਿਆਂ ਦਾ ਅਸ਼ੀਰਵਾਦ ਲਿਆ
. . .  about 2 hours ago
ਬਸੀ ਪਠਾਣਾਂ, 20 ਸਤੰਬਰ( ਰਵਿੰਦਰ ਮੌਦਗਿਲ) ਪੰਜਾਬ ਦੇ ਨਵੇਂ ਬਣਨ ਜਾ ਰਹੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਤੜਕੇ ਪਰਿਵਾਰ ਸਮੇਤ ਬਸੀ ਪਠਾਣਾਂ ਦੇ ਪਿੰਡ ਦਫੇੜਾ....
ਬੰਦ ਕੀਤੇ ਅਫ਼ਗ਼ਾਨ 'ਚ ਲੜਕੀਆਂ ਦੇ ਸਕੂਲ ਸਿੱਖਿਆ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਕਰਦੇ - ਯੂਨੈਸਕੋ, ਯੂਨੀਸੇਫ
. . .  about 3 hours ago
ਨਵੀਂ ਦਿੱਲੀ, 20 ਸਤੰਬਰ - ਯੂਨੈਸਕੋ, ਯੂਨੀਸੇਫ ਦਾ ਕਹਿਣਾ ਹੈ ਕਿ ਬੰਦ ਕੀਤੇ ਗਏ ਅਫ਼ਗ਼ਾਨ ਲੜਕੀਆਂ ਦੇ ਸਕੂਲ ਸਿੱਖਿਆ ਦੇ ....
ਫਗਵਾੜਾ 'ਚ ਚੋਰਾਂ ਦਾ ਕਹਿਰ, ਵੱਖ-ਵੱਖ ਥਾਵਾਂ 'ਤੇ ਅੱਧੀ ਦਰਜਨ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
. . .  about 3 hours ago
ਫਗਵਾੜਾ , 20 ਸਤੰਬਰ (ਹਰਜੋਤ ਸਿੰਘ ਚਾਨਾ)- ਬੀਤੀ ਰਾਤ ਫਗਵਾੜਾ ਸ਼ਹਿਰ 'ਚ ਚੋਰਾਂ ਨੇ ਕਰੀਬ ਅੱਧੀ ਦਰਜਨ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਹਜ਼ਾਰਾ...
ਰਾਹੁਲ ਗਾਂਧੀ ਦੀ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ 'ਚ ਸ਼ਾਮਿਲ ਹੋਣ ਦੀ ਸੰਭਾਵਨਾ
. . .  about 2 hours ago
ਨਵੀਂ ਦਿੱਲੀ, 20 ਸਤੰਬਰ - ਰਾਹੁਲ ਗਾਂਧੀ ਦੇ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਵਿਚ....
ਮੁੱਖ ਮੰਤਰੀ ਭੁਪੇਂਦਰ ਪਟੇਲ ਅੱਜ ਦਿੱਲੀ 'ਚ ਰਾਸ਼ਟਰਪਤੀ ਤੇ ਪੀ.ਐਮ. ਨਾਲ ਕਰਨਗੇ ਮੁਲਾਕਾਤ
. . .  about 3 hours ago
ਗੁਜਰਾਤ,20 ਸਤੰਬਰ - ਮੁੱਖ ਮੰਤਰੀ ਭੁਪੇਂਦਰ ਪਟੇਲ ਅੱਜ ਦਿੱਲੀ ਵਿਚ ਰਾਸ਼ਟਰਪਤੀ ਕੋਵਿੰਦ ਤੇ....
ਪੰਜਾਬ ਦੇ ਮੁੱਖ ਮੰਤਰੀ-ਨਾਮਜ਼ਦ ਚਰਨਜੀਤ ਸਿੰਘ ਚੰਨੀ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਰੂਪਨਗਰ ਦੇ ਗੁਰਦੁਆਰਾ ਤੇ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
. . .  about 2 hours ago
ਚੰਡੀਗੜ੍ਹ,ਚਮਕੌਰ ਸਾਹਿਬ,20 ਸਤੰਬਰ(ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਦੇ ਮੁੱਖ ਮੰਤਰੀ-ਨਾਮਜ਼ਦ ਚਰਨਜੀਤ ਸਿੰਘ ਚੰਨੀ ਨੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਰੂਪਨਗਰ ਅਤੇ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਅਰਦਾਸ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9 ਹਾੜ ਸੰਮਤ 553
ਿਵਚਾਰ ਪ੍ਰਵਾਹ: ਆਪਣੀਆਂ ਯੋਗਤਾਵਾਂ ਅਤੇ ਮਿਹਨਤ ਨਾਲ ਹੀ ਅਸੀਂ ਆਪਣੇ ਟੀਚਿਆਂ ਨੂੰ ਪ੍ਰਾਪਤ ਕਰ ਸਕਦੇ ਹਾਂ। -ਰਾਬਿੰਦਰ ਨਾਥ ਟੈਗੋਰ

ਰੂਪਨਗਰ

ਭਾਜਪਾ ਆਗੂ ਤੇ ਮੈਂਬਰ ਪਾਰਲੀਮੈਂਟ ਰਵੀ ਕਿਸ਼ਨ ਦਾ ਪਿੰਡ ਖੈਰਪੁਰ-ਢੰਗਰਾਲੀ ਵਿਖੇ ਕਿਸਾਨਾਂ ਵਲੋਂ ਵਿਰੋਧ

ਮੋਰਿੰਡਾ, 22 ਜੂਨ (ਕੰਗ)-ਪਿੰਡ ਖੈਰਪੁਰ-ਢੰਗਰਾਲੀ ਵਿਖੇ ਯੂ. ਪੀ. ਤੋਂ ਮੈਂਬਰ ਪਾਰਲੀਮੈਂਟ ਤੇ ਫ਼ਿਲਮੀ ਅਦਾਕਾਰ ਰਵੀ ਕਿਸ਼ਨ ਦਾ ਉਸ ਸਮੇਂ ਜ਼ੋਰਦਾਰ ਵਿਰੋਧ ਹੋਇਆ, ਜਦੋਂ ਉਹ ਮੋਰਿੰਡਾ ਨੇੜਲੇ ਪਿੰਡ ਖੈਰਪੁਰ ਤੇ ਢੰਗਰਾਲੀ 'ਚ ਕਿਸੇ ਐਪ ਦੀ ਸ਼ੂਟਿੰਗ ਕਰਨ ਲਈ ਪਹੁੰਚਿਆ | ਇਸ ਸਬੰਧੀ ਰਣਦੀਪ ਸਿੰਘ, ਸੁਪਿੰਦਰ ਸਿੰਘ, ਜਤਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਪਿੰਡ ਭਾਜਪਾ ਦਾ ਮੈਂਬਰ ਪਾਰਲੀਮੈਂਟ ਕਿਸੇ ਫ਼ਿਲਮ ਜਾਂ ਐਪ ਦੀ ਸ਼ੂਟਿੰਗ ਕਰਨ ਲਈ ਪਹੁੰਚਿਆ ਹੈ ਤਾਂ ਉਨ੍ਹਾਂ ਵਲੋਂ ਪਿੰਡ ਦੇ ਨੌਜਵਾਨ ਕਿਸਾਨਾਂ ਨੂੰ ਨਾਲ ਲੈ ਕੇ ਸ਼ੂਟਿੰਗ ਕਰਨ ਆਏ ਅਮਲੇ ਦਾ ਅਤੇ ਭਾਜਪਾ ਆਗੂ ਰਵੀ ਕਿਸ਼ਨ ਦਾ ਜ਼ੋਰਦਾਰ ਵਿਰੋਧ ਕੀਤਾ | ਵਿਰੋਧ ਕਾਰਨ ਭਾਜਪਾ ਆਗੂ ਨੂੰ ਤੁਰੰਤ ਹੀ ਪਿੰਡ ਤੋਂ ਵਾਪਸ ਜਾਣਾ ਪਿਆ | ਜਾਣਕਾਰੀ ਮੁਤਾਬਿਕ ਪਿੰਡ ਖੈਰਪੁਰ 'ਚ ਇਕ ਮਕਾਨ ਨੂੰ ਸ਼ੂਟਿੰਗ ਲਈ ਸਜਾਇਆ ਹੋਇਆ ਸੀ ਤੇ ਉਸ ਮਕਾਨ ਮਾਲਕ ਨੂੰ 40 ਹਜ਼ਾਰ ਰੁਪਏ ਦੇਣਾ ਤੈਅ ਹੋਇਆ ਸੀ | ਪਿੰਡ ਦੇ ਨੌਜਵਾਨ ਕਿਸਾਨਾਂ ਵਲੋਂ ਸ਼ੂਟਿੰਗ ਕਰਨ ਵਾਲਿਆਂ ਦਾ ਇਸ ਕਰਕੇ ਵਿਰੋਧ ਕੀਤਾ ਗਿਆ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਦਿੱਲੀ ਮੋਰਚੇ 'ਤੇ ਬੈਠੇ ਹਨ ਪਰ ਭਾਜਪਾ ਸਰਕਾਰ ਉਨ੍ਹਾਂ ਦੇ ਹੱਕਾਂ ਦੀ ਕੋਈ ਵੀ ਗੱਲ ਨਹੀਂ ਕਰਦੀ ਇਸੇ ਲਈ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਭਾਜਪਾ ਦੇ ਕਿਸੇ ਵੀ ਆਗੂ ਜਾਂ ਵਰਕਰ ਨੂੰ ਪੰਜਾਬ ਦੇ ਕਿਸੇ ਵੀ ਹਿੱਸੇ 'ਚ ਕਿਸੇ ਕਿਸਮ ਦੀ ਗਤੀਵਿਧੀ ਨਹੀਂ ਕਰਨ ਦਿੱਤੀ ਜਾਵੇਗੀ | ਨੌਜਵਾਨ ਕਿਸਾਨਾਂ ਵਲੋਂ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਭਾਜਪਾ ਵਰਕਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਨਾਅਰੇਬਾਜ਼ੀ ਨੂੰ ਵੇਖ ਕੇ ਮੈਂਬਰ ਪਾਰਲੀਮੈਂਟ ਰਵੀ ਕਿਸ਼ਨ ਉਥੋਂ ਖਿਸਕ ਗਏ ਤੇ ਸਾਮਾਨ ਵੀ ਚੁੱਕ ਕੇ ਲੈ ਗਏ | ਜਦੋਂ ਨੌਜਵਾਨ ਕਿਸਾਨਾਂ ਵਲੋਂ ਸ਼ੂਟਿੰਗ ਕਰ ਰਹੇ ਵਿਅਕਤੀਆਂ ਨੂੰ ਪੁੱਛਿਆ ਕਿ ਉਹ ਕਿਸ ਦੀ ਇਜਾਜ਼ਤ ਨਾਲ ਆਏ ਹਨ ਤਾਂ ਸ਼ੂਟਿੰਗ ਕਰਨ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਢੰਗਰਾਲੀ ਦੇ ਸਰਪੰਚ ਗੁਰਪ੍ਰੀਤ ਸਿੰਘ ਬਾਠ ਨੇ ਇਜਾਜ਼ਤ ਦਿੱਤੀ ਹੈ | ਇਹ ਗੱਲ ਸੁਣ ਕੇ ਕਿਸਾਨ ਗੁਰਪ੍ਰੀਤ ਸਿੰਘ ਬਾਠ ਦੇ ਘਰ ਅੱਗੇ ਚਲੇ ਗਏ ਤੇ ਉਸ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸੇ ਸਬੰਧ 'ਚ ਗੁਰਪ੍ਰੀਤ ਸਿੰਘ ਬਾਠ ਦਾ ਕਹਿਣਾ ਹੈ ਕਿ ਪਿੰਡ ਖੈਰਪੁਰ 'ਚ ਸ਼ੂਟਿੰਗ ਕਰਨ ਆਏ ਭਾਜਪਾ ਵਰਕਰਾਂ ਜਾਂ ਆਗੂਆਂ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਹੈ ਤੇ ਨਾ ਹੀ ਉਨ੍ਹਾਂ ਨੂੰ ਇਹ ਪਤਾ ਸੀ ਕਿ ਸ਼ੂਟਿੰਗ ਕਰਨ ਵਾਲੇ ਭਾਜਪਾ ਦੇ ਮੈਂਬਰ ਹਨ | ਉਨ੍ਹਾਂ ਵਲੋਂ ਕਿਸੇ ਵੀ ਸ਼ੂਟਿੰਗ ਕਰਨ ਵਾਲੇ ਨੂੰ ਆਗਿਆ ਨਹੀਂ ਦਿੱਤੀ | ਸ਼ੂਟਿੰਗ ਸਿਰਫ਼ ਖੈਰਪੁਰ 'ਚ ਹੀ ਚੱਲ ਰਹੀ ਸੀ ਤੇ ਢੰਗਰਾਲੀ ਵਿਚ ਕੋਈ ਸ਼ੂਟਿੰਗ ਨਹੀਂ ਹੋਈ |

ਕੇਂਦਰੀ ਸੈਰ ਸਪਾਟਾ ਮੰਤਰਾਲੇ ਦੇ ਉੱਚ ਅਧਿਕਾਰੀਆਂ ਵਲੋਂ ਸ੍ਰੀ ਚਮਕੌਰ ਸਾਹਿਬ ਦਾ ਦੌਰਾ

ਸ੍ਰੀ ਚਮਕੌਰ ਸਾਹਿਬ, 22 ਜੂਨ (ਜਗਮੋਹਣ ਸਿੰਘ ਨਾਰੰਗ)-ਅੱਜ ਸਵੇਰੇ ਭਾਰਤ ਸਰਕਾਰ ਦੇ ਸੈਰ ਸਪਾਟਾ ਮੰਤਰਾਲੇ ਦੀ ਇਕ ਉੱਚ ਅਧਿਕਾਰੀਆਂ ਦੀ ਟੀਮ ਨੇ ਸ੍ਰੀ ਚਮਕੌਰ ਸਾਹਿਬ ਲਈ ਕੇਂਦਰ ਸਰਕਾਰ ਵਲੋਂ ਕੈਬਨਿਟ ਮੰਤਰੀ ਤੇ ਸਥਾਨਕ ਵਿਧਾਇਕ ਚਰਨਜੀਤ ਸਿੰਘ ਚੰਨੀ ਦੀਆਂ ...

ਪੂਰੀ ਖ਼ਬਰ »

ਸਫ਼ਾਈ ਸੇਵਕਾਂ ਨੂੰ ਰੈਗੂਲਰ ਕਰਵਾਉਣ ਲਈ ਚੰਨੀ ਨੇ ਨਿਭਾਈ ਅਹਿਮ ਭੁਮਿਕਾ-ਭੰਗੂ

ਸ੍ਰੀ ਚਮਕੌਰ ਸਾਹਿਬ, 22 ਜੂਨ (ਜਗਮੋਹਣ ਸਿੰਘ ਨਾਰੰਗ)-ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਸਮਸ਼ੇਰ ਸਿੰਘ ਭੰਗੂ, ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਦੇ ਚੇਅਰਮੈਨ ਕਰਨੈਲ ਸਿੰਘ ਬਜੀਦਪੁਰ, ਵਾਈਸ ਚੇਅਰਮੈਨ ਤਰਲੋਚਨ ਸਿੰਘ ਭੰਗੂ, ਬਲਾਕ ਸੰਮਤੀ ਦੇ ਵਾਈਸ ...

ਪੂਰੀ ਖ਼ਬਰ »

ਲੋਦੀ ਮਾਜਰਾ ਵਿਖੇ ਕੋਰੋਨਾ ਵੈਕਸੀਨ ਕੈਂਪ ਲਗਾਇਆ

ਘਨੌਲੀ, 22 ਜੂਨ (ਜਸਵੀਰ ਸਿੰਘ ਸੈਣੀ)-ਗ੍ਰਾਮ ਪੰਚਾਇਤ ਪਿੰਡ ਲੋਦੀ ਮਾਜਰਾ ਵਲੋਂ ਪਿੰਡ ਦੇ ਪੰਚਾਇਤ ਘਰ 'ਚ ਦੂਜਾ ਐਂਟੀ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ | ਕੈਂਪ ਤੋਂ ਪਹਿਲਾਂ ਪਿੰਡ ਵਿਚ ਰਾਊਾਡ ਗਲਾਸ ਫਾਊਾਡੇਸ਼ਨ ਦੀ ਟੀਮ ਵਲੋਂ ਘਰ-ਘਰ ਜਾ ਕੇ ਵੈਕਸੀਨੇਸ਼ਨ ...

ਪੂਰੀ ਖ਼ਬਰ »

ਸਰਕਾਰੀ ਸਪੈਸ਼ਲ ਹਾਈ ਸਕੂਲ 'ਚ ਵਿਦਿਆਰਥੀਆਂ ਦੀ ਗਿਣਤੀ ਹੋਈ 356

ਨੰਗਲ, 22 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਸਰਕਾਰੀ ਸਪੈਸ਼ਲ ਹਾਈ ਸਕੂਲ ਦੇ ਹੈੱਡਮਾਸਟਰ ਰਾਣਾ ਰਾਜੇਸ਼ ਸਿੰਘ ਰਾਜਪੂਤ ਨੇ ਦੱਸਿਆ ਕਿ ਸਕੂਲ 'ਚ ਨਰਸਰੀ ਤੋਂ ਦਸਵੀਂ ਤੱਕ 356 ਵਿਦਿਆਰਥੀ ਹੋ ਗਏ ਹਨ ਤੇ ਸਕੂਲ 'ਚ ਪੰਜਾਬੀ, ਹਿੰਦੀ, ਅੰਗਰੇਜ਼ੀ ਮੀਡੀਅਮ ਚੱਲ ਰਿਹਾ ਹੈ | ...

ਪੂਰੀ ਖ਼ਬਰ »

ਕੌਂਸਲ ਆਫ਼ ਡਿਪਲੋਮਾ ਇੰਜੀਨੀਅਰ ਦੇ ਸੱਦੇ 'ਤੇ ਤਿੱਖੇ ਰੋਹ ਦਾ ਪ੍ਰਗਟਾਵਾ

ਰੂਪਨਗਰ, 22 ਜੂਨ (ਸਤਨਾਮ ਸਿੰਘ ਸੱਤੀ)-ਕੌਂਸਲ ਆਫ਼ ਡਿਪਲੋਮਾ ਇੰਜੀਨੀਅਰ ਪੰਜਾਬ ਦੇ ਸੂਬਾਈ ਸੱਦੇ 'ਤੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਵੱਖ-ਵੱਖ ਵਿਭਾਗਾਂ ਜਲ ਸਪਲਾਈ ਤੇ ਸੈਨੀਟੇਸ਼ਨ, ਭਵਨ ਅਤੇ ਮਾਰਗ, ਸਿੰਚਾਈ, ਪੰਚਾਇਤੀ ਰਾਜ, ਸੀਵਰੇਜ ਬੋਰਡ, ਪੁੱਡਾ ਅਧੀਨ ਕੰਮ ...

ਪੂਰੀ ਖ਼ਬਰ »

'ਆਪ' ਆਗੂਆਂ ਤੇ ਵਰਕਰਾਂ ਵਲੋਂ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ

ਘਨੌਲੀ, 22 ਜੂਨ (ਜਸਵੀਰ ਸਿੰਘ ਸੈਣੀ)-ਕੈਪਟਨ ਸਰਕਾਰ ਵਲੋਂ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦਾ ਮਾਮਲਾ ਦਿਨ ਪਰ ਦਿਨ ਭਖਦਾ ਹੀ ਜਾ ਰਿਹਾ ਹੈ | ਜਿਸ ਦੇ ਤਹਿਤ ਆਮ ਆਦਮੀ ਪਾਰਟੀ ਸਰਕਲ ਘਨੌਲੀ ਦੇ ਆਗੂਆਂ ਤੇ ਵਰਕਰਾਂ ਨੇ ਘਨੌਲੀ ਵਿਖੇ ਕੈਪਟਨ ਸਰਕਾਰ ...

ਪੂਰੀ ਖ਼ਬਰ »

ਘਨੌਲੀ ਕਨੂੰਨਗੋ ਸਰਕਲ ਦੇ 41 ਪਿੰਡਾਂ 'ਚੋਂ 34 ਪਿੰਡਾਂ ਦਾ ਪਟਵਾਰੀਆਂ ਨੇ ਵਾਧੂ ਚਾਰਜ ਦੇ ਤੌਰ 'ਤੇ ਛੱਡਿਆ ਕੰਮ

ਘਨੌਲੀ, 22 ਜੂਨ (ਜਸਵੀਰ ਸਿੰਘ ਸੈਣੀ)-ਘਨੌਲੀ ਕਾਨੂੰਨਗੋ ਸਰਕਲ ਅਧੀਨ ਪੈਂਦੇ 9 ਪਟਵਾਰ ਸਰਕਲਾਂ 'ਚੋਂ 7 ਪਟਵਾਰ ਸਰਕਲਾਂ ਦਾ ਕੰਮ ਪਟਵਾਰੀਆਂ ਨੇ ਛੱਡ ਦਿੱਤਾ ਹੈ | ਪਟਵਾਰ ਭਵਨ ਘਨੌਲੀ ਮੂਹਰੇ ਪਟਵਾਰ ਯੂਨੀਅਨ ਵਲੋਂ ਚਿਪਕਾਏ ਗਏ ਪੋਸਟਰ ਅਨੁਸਾਰ ਹੁਣ ਕਾਨੂੰਨਗੋ ਸਰਕਲ ...

ਪੂਰੀ ਖ਼ਬਰ »

ਝਾਂਡੀਆਂ ਕਲਾ ਵਿਖੇ ਦੂਨ ਗੁੱਜਰ ਵੈੱਲਫੇਅਰ ਸਭਾ ਨੂਰਪੁਰ ਬੇਦੀ ਦੀ ਮੀਟਿੰਗ

ਨੂਰਪੁਰ ਬੇਦੀ, 22 ਜੂਨ (ਵਿੰਦਰ ਪਾਲ ਝਾਂਡੀਆਂ)-ਦੂਨ ਗੁੱਜਰ ਵੈੱਲਫੇਅਰ ਸਭਾ ਨੂਰਪੁਰ ਬੇਦੀ ਵਲੋਂ ਸਭਾ ਦੀ ਨਵੀਂ ਚੋਣ ਕਰਨ ਸਬੰਧੀ ਇਲਾਕੇ ਦੇ ਪਿੰਡਾਂ 'ਚ ਵਿਚਾਰ ਵਟਾਂਦਰਾ ਕਰਨ ਸਬੰਧੀ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੀ ਕੜੀ ਤਹਿਤ ਮੀਟਿੰਗ ਸਭਾ ਦੇ ਪ੍ਰਧਾਨ ਜੀਵਨ ...

ਪੂਰੀ ਖ਼ਬਰ »

ਐਮ. ਪੀ. ਰਵਨੀਤ ਬਿੱਟੂ ਨੂੰ ਪਰਚਾ ਦਰਜ ਕਰ ਕੇ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ-ਅਕਾਲੀ-ਬਸਪਾ

ਰੂਪਨਗਰ, 22 ਜੂਨ (ਸਤਨਾਮ ਸਿੰਘ ਸੱਤੀ)-ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਵਫ਼ਦ ਵਲੋਂ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਖ਼ਿਲਾਫ਼ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਨੂੰ ਇਕ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਕਰਨ ...

ਪੂਰੀ ਖ਼ਬਰ »

ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਪਰਿਵਾਰ ਅਕਾਲੀ ਦਲ 'ਚ ਹੋਏ ਸ਼ਾਮਿਲ

ਨੂਰਪੁਰ ਬੇਦੀ, 22 ਜੂਨ (ਹਰਦੀਪ ਸਿੰਘ ਢੀਂਡਸਾ)-ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਮੀਟਿੰਗ ਪਿੰਡ ਝਾਂਡੀਆਂ ਵਿਖੇ ਬੀ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਠੇਕੇਦਾਰ ਹੇਮਰਾਜ ਝਾਂਡੀਆਂ ਦੀ ਅਗਵਾਈ ਹੇਠ ਹੋਈ | ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਸਾਬਕਾ ਸਿੱਖਿਆ ਮੰਤਰੀ ...

ਪੂਰੀ ਖ਼ਬਰ »

ਬਸਪਾ ਆਗੂ ਜਰਨੈਲ ਸਿੰਘ ਸੁਰਤਾਪੁਰ ਵਲੋਂ ਪਿੰਡਾਂ ਦਾ ਦੌਰਾ

ਬੇਲਾ 22 ਜੂਨ (ਮਨਜੀਤ ਸਿੰਘ ਸੈਣੀ)-ਬਹੁਜਨ ਸਮਾਜ ਪਾਰਟੀ ਦੇ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਆਗੂ ਜਰਨੈਲ ਸਿੰਘ ਸੁਰਤਾਪੁਰ ਨੇ ਇਲਾਕੇ ਪਿੰਡ ਝੱਲੀਆਂ, ਫ਼ਿਰੋਜਪੁਰ, ਲੱਖੋਵਾਲ, ਬੇਲਾ, ਜਗਤਪੁਰ, ਮਕੜੌਨਾ ਆਦਿ ਦਾ ਦੌਰਾ ਕੀਤਾ | ਇਸ ਦੌਰਾਨ ਜਰਨੈਲ ਸਿੰਘ ਸੁਰਤਾਪੁਰ ਨੇ ...

ਪੂਰੀ ਖ਼ਬਰ »

ਸਮਾਜ ਸੇਵਕਾ ਜੋੜੇ ਨੇ ਬਜ਼ੁਰਗਾਂ ਦੀ ਯਾਦ 'ਚ ਲਗਾਇਆ ਵਾਟਰ ਕੂਲਰ

ਨੰਗਲ, 22 ਜੂਨ (ਪ੍ਰੋ. ਅਵਤਾਰ ਸਿੰਘ)-ਸਮਾਜ ਸੇਵੀ ਜੋੜੇ ਸ਼ਿਵ ਰਾਣਾ ਤੇ ਉਨ੍ਹਾਂ ਦੀ ਪਤਨੀ ਸ਼ੋਭਾ ਰਾਣਾ ਨੇ ਮਿਲ ਕੇ ਆਪਣੇ ਪਿਤਾ ਦੀ ਯਾਦ 'ਚ ਮੁਹੱਲਾ ਰਾਜ ਨਗਰ ਵਿਚ ਵਾਟਰ ਕੂਲਰ ਲਗਵਾਇਆ | ਇਸ ਦੌਰਾਨ ਸ਼ੋਭਾ ਰਾਣਾ ਨੇ ਕਿਹਾ ਕਿ ਭਵਿੱਖ ਵਿਚ ਵੀ ਉਹ ਸਮਾਜ ਭਲਾਈ ਦੇ ਕੰਮ ...

ਪੂਰੀ ਖ਼ਬਰ »

ਨਸ਼ਿਆਂ ਨੂੰ ਰੋਕਣ ਲਈ ਪੁਲਿਸ ਵਲੋਂ ਕੌਂਸਲਰਾਂ ਨਾਲ ਪਬਲਿਕ ਮੀਟਿੰਗ

ਰੂਪਨਗਰ, 22 ਜੂਨ (ਸਤਨਾਮ ਸਿੰਘ ਸੱਤੀ)-ਸਥਾਨਕ ਪੁਲਿਸ ਵਲੋਂ ਜੈਨ ਮੁਹੱਲੇ ਵਿਚ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਤੇ ਸਮੂਹ ਕੌਂਸਲਰਾਂ ਤੇ ਸ਼ਹਿਰ ਵਾਸੀਆਂ ਨਾਲ ਨਸ਼ਿਆਂ ਨੂੰ ਰੋਕਣ ਲਈ ਮੀਟਿੰਗ ਕੀਤੀ ਗਈ | ਇਸ ਮੌਕੇ ਡੀ. ਐਸ. ਪੀ. ਮਨਜਿੰਦਰ ਸਿੰਘ ਤੇ ...

ਪੂਰੀ ਖ਼ਬਰ »

ਐਸ. ਐਚ. ਓ. ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ

ਨੰਗਲ, 22 ਜੂਨ (ਪ੍ਰੋ. ਅਵਤਾਰ ਸਿੰਘ)-ਨੰਗਲ ਥਾਣਾ ਮੁਖੀ ਪਵਨ ਕੁਮਾਰ ਚੌਧਰੀ ਨੇ ਨੰਗਲ ਦੇ ਕਿ੍ਕਟ ਗਰਾਊਾਡ 'ਚ ਜਾ ਕੇ ਨੌਜਵਾਨ ਲੜਕੇ ਲੜਕੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ | ਥਾਣਾ ਮੁਖੀ ਨੇ ਕਿਹਾ ਕਿ ਬਹੁਤ ਮੰਦਭਾਗੀ ਗੱਲ ਹੈ ਕਿ ਨੌਜਵਾਨੀ ਕੁਰਾਹੇ ਪੈਂਦੀ ...

ਪੂਰੀ ਖ਼ਬਰ »

ਕਿ੍ਕਟ ਟੂਰਨਾਮੈਂਟ 'ਚ ਸਬੌਰ ਦੀ ਟੀਮ ਰਹੀ ਜੇਤੂ

ਨੂਰਪੁਰ ਬੇਦੀ, 22 ਜੂਨ (ਹਰਦੀਪ ਸਿੰਘ ਢੀਂਡਸਾ)-ਬਲਾਕ ਨੂਰਪੁਰ ਬੇਦੀ ਦੇ ਪਿੰਡ ਸਬੋਰ 'ਚ ਏ. ਐਸ. ਆਈ. ਵਿਜੇ ਕੁਮਾਰ ਯਾਦਗਾਰੀ ਕਲੱਬ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਸੱਤਵਾਂ ਸ਼ਾਨਦਾਰ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਅਖੀਰਲੇ ਦਿਨ ਦੇ ਫਾਈਨਲ ਮੈਚ ਤੋਂ ...

ਪੂਰੀ ਖ਼ਬਰ »

ਮੋਰਿੰਡਾ ਇਲਾਕੇ 'ਚ ਯੂਰੀਏ ਦੀ ਘਾਟ

ਮੋਰਿੰਡਾ, 22 ਜੂਨ (ਕੰਗ)-ਮਗਰਲੇ ਕਾਫ਼ੀ ਸਮੇਂ ਤੋਂ ਮੋਰਿੰਡਾ ਇਲਾਕੇ ਦੀਆਂ ਸਹਿਕਾਰੀ ਸਭਾਵਾਂ 'ਚ ਯੂਰੀਆ ਨਾ ਆਉਣ ਕਾਰਨ ਕਿਸਾਨਾਂ ਵਿਚ ਬੇਚੈਨੀ ਬਣੀ ਹੋਈ ਹੈ | ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਚਲਾਕੀ, ਪਰਮਜੀਤ ਸਿੰਘ ਅਮਰਾਲੀ, ...

ਪੂਰੀ ਖ਼ਬਰ »

ਪਲਸ ਪੋਲੀਓ ਮੁਹਿੰਮ ਸਬੰਧੀ ਅਮਲੇ ਨੂੰ ਦਿੱਤੀ ਸਿਖਲਾਈ

ਸ੍ਰੀ ਚਮਕੌਰ ਸਾਹਿਬ, 22 ਜੂਨ (ਜਗਮੋਹਣ ਸਿੰਘ ਨਾਰੰਗ)-ਸਿਹਤ ਵਿਭਾਗ ਸ੍ਰੀ ਚਮਕੌਰ ਸਾਹਿਬ ਵਲੋਂ ਸਥਾਨਕ ਸਰਕਾਰੀ ਹਸਪਤਾਲ 'ਚ ਮਾਈਗ੍ਰੇਟਰੀ ਆਬਾਦੀ ਪਲਸ ਪੋਲੀਓ ਅਭਿਆਨ ਲਈ ਸੁਪਰਵਾਈਜ਼ਰ ਤੇ ਵੈਕਸੀਨੇਟਰਾਂ ਨੂੰ ਸਿਖ਼ਲਾਈ ਦਿੱਤੀ ਗਈ | ਇਸ ਮੌਕੇ ਐਸ. ਐਮ. ਓ. ਡਾ. ਸੀ. ਪੀ. ...

ਪੂਰੀ ਖ਼ਬਰ »

ਆਈ. ਈ. ਟੀ. ਭੱਦਲ ਦੇ ਸੰਸਥਾਪਕ ਇੰਜ. ਗੁਰਚਰਨ ਸਿੰਘ ਦੀ ਬਰਸੀ ਮਨਾਈ

ਪੁਰਖਾਲੀ, 22 ਜੂਨ (ਅੰਮਿ੍ਤਪਾਲ ਸਿੰਘ ਬੰਟੀ)-ਆਈ. ਈ. ਟੀ ਭੱਦਲ ਦੇ ਸੰਸਥਾਪਕ ਚੇਅਰਮੈਨ ਇੰਜ. ਗੁਰਚਰਨ ਸਿੰਘ ਦੀ 18ਵੀਂ ਬਰਸੀ ਭੱਦਲ ਕੈਂਪਸ ਵਿਖੇ ਮਨਾਈ ਗਈ | ਬਰਸੀ ਸਮਾਗਮ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਇੰਜ. ਗੁਰਚਰਨ ਸਿੰਘ ਦੁਆਰਾ ...

ਪੂਰੀ ਖ਼ਬਰ »

ਗੁ: ਅਕਾਲਗੜ੍ਹ ਸਾਹਿਬ ਘੜੂੰਆਂ ਵਿਖੇ ਧਾਰਮਿਕ ਸਮਾਗਮ

ਮੋਰਿੰਡਾ, 22 ਜੂਨ (ਕੰਗ)-ਗੁਰਦੁਆਰਾ ਅਕਾਲਗੜ੍ਹ ਸਾਹਿਬ ਘੜੂੰਆਂ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਮੁੱਖ ਸੇਵਾਦਾਰ ਬਾਈ ਦੀਪ ਸਿੰਘ ਘੜੂੰਆਂ ਤੇ ਦਿਲਬਾਗ ਸਿੰਘ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਹੈੱਡ ਗ੍ਰੰਥੀ ਮੋਹਨ ਸਿੰਘ ...

ਪੂਰੀ ਖ਼ਬਰ »

ਫ਼ੀਸਾਂ ਦੀ ਮੁਆਫ਼ੀ ਸਬੰਧੀ ਵਫ਼ਦ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਮਿਲਿਆ

ਸ੍ਰੀ ਅਨੰਦਪੁਰ ਸਾਹਿਬ, 22 ਜੂਨ (ਜੇ. ਐੱਸ. ਨਿੱਕੂਵਾਲ)-ਕੋਰੋਨਾ ਮਹਾਂਮਾਰੀ ਦੌਰਾਨ ਬੱਚਿਆਂ ਦੀ ਦਾਖਲਾ ਫ਼ੀਸ ਤੇ ਟਿਊਸ਼ਨ ਫ਼ੀਸ ਦੀ ਮਾਫ਼ੀ ਸਬੰਧੀ ਇਕ ਵਫ਼ਦ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਮਿਲਿਆ | ਮਾਪਿਆਂ 'ਚ ਜਤਿੰਦਰ ਸਿੰਘ, ਗੁਰਪਾਲ ਸਿੰਘ ...

ਪੂਰੀ ਖ਼ਬਰ »

ਇਲਾਕਾ ਸੰਘਰਸ਼ ਕਮੇਟੀ ਵਲੋਂ ਸਪੀਕਰ ਦੀ ਕੋਠੀ ਦਾ ਘਿਰਾਓ ਕੱਲ੍ਹ

ਨੰਗਲ, 22 ਜੂਨ (ਪ੍ਰੋ. ਅਵਤਾਰ ਸਿੰਘ)-ਇਲਾਕਾ ਸੰਘਰਸ਼ ਕਮੇਟੀ ਵਲੋਂ ਵਿਧਾਨ ਸਭਾ ਸਪੀਕਰ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ | ਜਿਸ ਦੀ ਹਮਾਇਤ 'ਚ ਕੁੱਲ ਹਿੰਦ ਕਿਸਾਨ ਸਭਾ, ਖੇਤ ਮਜ਼ਦੂਰ ਯੂਨੀਅਨ ਵਲੋਂ ਭਾਰੀ ਸਮਰਥਕਾਂ ਸਮੇਤ ਸ਼ਮੂਲੀਅਤ ਕੀਤੀ ਜਾਵੇਗੀ | ਇਹ ਪ੍ਰਗਟਾਵਾ ...

ਪੂਰੀ ਖ਼ਬਰ »

ਭੱਕੂਮਾਜਰਾ ਵਿਖੇ ਆਮ ਆਦਮੀ ਪਾਰਟੀ ਦੀ ਮੀਟਿੰਗ

ਸ੍ਰੀ ਚਮਕੌਰ ਸਾਹਿਬ, 22 ਜੂਨ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਭੱਕੂ ਮਾਜਰਾ ਵਿਖੇ ਆਮ ਆਦਮੀ ਪਾਰਟੀ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਭਰਵੀਂ ਮੀਟਿੰਗ ਬਲਾਕ ਇੰਚਾਰਜ ਇਕਬਾਲ ਸਿੰਘ ਜਗਤਪੁਰ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ 'ਆਪ' ਦੇ ਹਲਕਾ ਇੰਚਾਰਜ ਤੇ ਡਾਕਟਰ ਵਿੰਗ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਦੇ ਰਹਿੰਦੇ ਉਸਾਰੀ ਕਾਰਜ ਜਲਦ ਹੋਣਗੇ ਮੁਕੰਮਲ-ਜਥੇ: ਅਜਮੇਰ ਸਿੰਘ ਖੇੜਾ

ਸ੍ਰੀ ਚਮਕੌਰ ਸਾਹਿਬ, 22 ਜੂਨ (ਜਗਮੋਹਣ ਸਿੰਘ ਨਾਰੰਗ)-ਸ਼੍ਰੋਮਣੀ ਕਮੇਟੀ ਅਧੀਨ ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਦੀ ਰਹਿੰਦੀ ਚਾਰਦੀਵਾਰੀ ਤੇ ਇਮਾਰਤ ਦੇ ਰਹਿੰਦੇ ਉਸਾਰੀ ਕਾਰਜ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਮੁਕੰਮਲ ਕੀਤੇ ਜਾਣਗੇ | ਇਹ ਜਾਣਕਾਰੀ ਅਧੂਰੀ ...

ਪੂਰੀ ਖ਼ਬਰ »

ਹਿਆਤਪੁਰ ਵਿਖੇ ਕਿ੍ਕਟ ਟੂਰਨਾਮੈਂਟ ਆਰੰਭ

ਨੂਰਪੁਰ ਬੇਦੀ, 22 ਜੂਨ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਹਿਆਤਪੁਰ ਵਿਖੇ ਨੌਜਵਾਨਾਂ ਵਲੋਂ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ 'ਚ ਅਕਾਲੀ ਦਲ ਦੇ ਬੀ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਠੇਕੇਦਾਰ ਹੇਮਰਾਜ ਝਾਂਡੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

ਸ੍ਰੀ ਅਨੰਦਪੁਰ ਸਾਹਿਬ ਦੇ ਵਾਰਡ ਨੰ: 2 ਵਿਚ ਟੀਕਾਕਰਨ ਕੈਂਪ ਲਗਾਇਆ

ਸ੍ਰੀ ਅਨੰਦਪੁਰ ਸਾਹਿਬ, 22 ਜੂਨ (ਕਰਨੈਲ ਸਿੰਘ)-ਸੀਨੀਅਰ ਮੈਡੀਕਲ ਅਫ਼ਸਰ ਡਾ. ਚਰਨਜੀਤ ਕੁਮਾਰ ਨੇ ਦੱਸਿਆ ਕਿ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਲੋਂ ਸਰਕਾਰੀ ਕੰਨਿਆ ਸੀਨੀ. ਸੈਕੰ. ਸਕੂਲ 'ਚ ਨਿਯਮਿਤ ਰੂਪ ਵਿਚ ਚੱਲ ਰਹੇ ਵੈਕਸੀਨੇਸ਼ਨ ਸੈਂਟਰ ਤੋਂ ...

ਪੂਰੀ ਖ਼ਬਰ »

ਇਲਾਕੇ 'ਚ ਫੈਲ ਰਹੀ ਕੈਂਸਰ ਦੀ ਬਿਮਾਰੀ ਤੋਂ ਚਿੰਤਤ ਸਮਾਜ ਸੇਵੀ ਸੰਸਥਾਵਾਂ ਤੇ ਵਾਤਾਵਰਨ ਪ੍ਰੇਮੀਆਂ ਦੀ ਇਕੱਤਰਤਾ

ਘਨੌਲੀ, 22 ਜੂਨ (ਜਸਵੀਰ ਸਿੰਘ ਸੈਣੀ)-ਇਲਾਕੇ 'ਚ ਫੈਲ ਰਹੀ ਕੈਂਸਰ ਦੀ ਬਿਮਾਰੀ ਤੋਂ ਚਿੰਤਤ ਸਮਾਜ ਸੇਵੀ ਸੰਸਥਾਵਾਂ ਤੇ ਵਾਤਾਵਰਨ ਪ੍ਰੇਮੀਆਂ ਦੀ ਇਕੱਤਰਤਾ ਹੋਈ | ਮੀਟਿੰਗ ਦੌਰਾਨ ਕੁਦਰਤ ਕੇ ਸਭ ਬੰਦੇ ਸੰਸਥਾ ਦੇ ਪ੍ਰਧਾਨ ਵਿੱਕੀ ਧੀਮਾਨ ਨੇ ਕਿਹਾ ਕਿ ਸਾਡੇ ਖੇਤਰ 'ਚ ...

ਪੂਰੀ ਖ਼ਬਰ »

ਜੈਵਿਕ ਢੰਗਾਂ ਨਾਲ ਸਟੀਵੀਆ ਤੇ ਸਫ਼ੈਦ ਮੂਸਲੀ ਦੀ ਖੇਤੀ ਕਰ ਕਿਸਾਨ ਸੇਵਾ-ਮੁਕਤ ਖੇਤੀ ਅਫ਼ਸਰ

ਨੂਰਪੁਰ ਬੇਦੀ, 22 ਜੂਨ (ਹਰਦੀਪ ਸਿੰਘ ਢੀਂਡਸਾ)-ਰਸਾਇਣ ਖਾਦਾਂ ਤੇ ਕੀਟਨਾਸ਼ਕਾਂ ਰਹਿਤ ਜੈਵਿਕ ਖੇਤੀ ਰਾਹੀਂ ਖੇਤੀ 'ਚ ਸਮਾਜ ਨੂੰ ਨਵੀਂ ਸੇਧ ਦੇਣ ਦੀ ਲੋੜ ਹੈ | ਨੂਰਪੁਰ ਬੇਦੀ ਦੇ ਇਕ ਸੇਵਾ ਮੁਕਤ ਖੇਤੀ ਅਧਿਕਾਰੀ ਡਾ. ਕੁਲਭੂਸ਼ਨ ਨੇ ਖੇਤੀਬਾੜੀ ਵਿਭਾਗ ਵਲੋਂ ...

ਪੂਰੀ ਖ਼ਬਰ »

27 ਲੱਖ ਦੀ ਰਾਸ਼ੀ ਨਾਲ 1300 ਮੀ. ਲੰਬੀ ਸੜਕ ਦਾ ਨਿਰਮਾਣ ਜਾਰੀ

ਭਰਤਗੜ੍ਹ, 22 ਜੂਨ (ਜਸਬੀਰ ਸਿੰਘ ਬਾਵਾ)-ਰਾਜ ਸਰਕਾਰ ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਦੇ ਯਤਨਾਂ ਸਦਕਾ ਬੜਾ ਪਿੰਡ ਦੀ ਸ਼ਮਸ਼ਾਨਘਾਟ ਲਈ 27 ਲੱਖ ਰੁ: ਦੀ ਲਾਗਤ ਨਾਲ 1300 ਮੀਟਰ ਲੰਬੀ ਤੇ 12 ਫੁੱਟ ਚੌੜੀ ਸੜਕ ਦਾ ਨਿਰਮਾਣ ਜੰਗੀ ਪੱਧਰ 'ਤੇ ਚਲਾਇਆ ਹੈ | ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚਾ 26 ਨੂੰ ਦੇਵੇਗਾ ਰਾਜਪਾਲ ਨੂੰ ਮੰਗ-ਪੱਤਰ

ਨੂਰਪੁਰ ਬੇਦੀ, 22 ਜੂਨ (ਹਰਦੀਪ ਸਿੰਘ ਢੀਂਡਸਾ)-ਸੰਯੁਕਤ ਕਿਸਾਨ ਮੋਰਚਾ ਨੂਰਪੁਰ ਬੇਦੀ ਦੀ ਵਿਸ਼ੇਸ਼ ਮੀਟਿੰਗ ਗੁਰਦੁਆਰਾ ਬਾਣਗੜ੍ਹ ਸਾਹਿਬ ਜੈਤੇਵਾਲ ਵਿਖੇ ਰਾਮਪਾਲ ਅਸਾਲਤਪੁਰ ਦੀ ਅਗਵਾਈ ਵਿਚ ਕੀਤੀ ਗਈ | ਮੀਟਿੰਗ 'ਚ ਸ਼ਾਮਿਲ ਕਿਸਾਨਾਂ ਨੇ ਸਰਬਸੰਮਤੀ ਨਾਲ ...

ਪੂਰੀ ਖ਼ਬਰ »

ਸਕੂਲ ਖੁੱਲ੍ਹਦਿਆਂ ਹੀ ਵਹੀ ਖਾਤਾ ਨਾ ਖੋਲਿ੍ਹਆ ਜਾਵੇ

ਨੰਗਲ, 22 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਪਿਛਲੀ ਵਿਧਾਨ ਸਭਾ ਚੋਣ ਲੜੇ 'ਆਪ' ਆਗੂ ਡਾ. ਸੰਜੀਵ ਗੌਤਮ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰੀ ਸਕੂਲ ਖੁੱਲ੍ਹਦਿਆਂ ਹੀ ਵਿਦਿਆਰਥੀਆਂ ਤੋਂ ਸਿੱਧੇ ਜਾਂ ਵਾਇਆ ...

ਪੂਰੀ ਖ਼ਬਰ »

ਮੈਂਬਰ ਸ਼੍ਰੋਮਣੀ ਕਮੇਟੀ ਪਿ੍ੰਸੀਪਲ ਸੁਰਿੰਦਰ ਸਿੰਘ ਨੂੰ ਸਦਮਾ, ਭੈਣ ਸਵਰਗਵਾਸ

ਸ੍ਰੀ ਅਨੰਦਪੁਰ ਸਾਹਿਬ, 22 ਜੂਨ (ਜੇ. ਐੱਸ. ਨਿੱਕੂਵਾਲ)-ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਸ਼੍ਰੋਮਣੀ ਕਮੇਟੀ ਪਿ੍ੰਸੀਪਲ ਸੁਰਿੰਦਰ ਸਿੰਘ ਦੀ ਭੈਣ ਸੁਰਿੰਦਰ ਕੌਰ (68) ਪਤਨੀ ਬਲਦੇਵ ਸਿੰਘ ਵਾਸੀ ਭੱਲੜੀ ਅਚਾਨਕ ਅਕਾਲ ਚਲਾਣਾ ਕਰ ਗਏ | ਉਹ ਆਪਣੇ ਪਿੱਛੇ ਚਾਰ ਬੇਟੀਆਂ ਤੇ ...

ਪੂਰੀ ਖ਼ਬਰ »

ਭਾਕਿਯੂ (ਲੱਖੋਵਾਲ) ਜ਼ਿਲ੍ਹਾ ਰੂਪਨਗਰ ਦੀ ਮੀਟਿੰਗ

ਸ੍ਰੀ ਚਮਕੌਰ ਸਾਹਿਬ, 22 ਜੂਨ (ਜਗਮੋਹਣ ਸਿੰਘ ਨਾਰੰਗ)-ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਰੂਪਨਗਰ ਦੀ ਮੀਟਿੰਗ ਸਥਾਨਕ ਬਾਬਾ ਸੰਗਤ ਸਿੰਘ ਦੀਵਾਨ ਹਾਲ 'ਚ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਮੁੰਡੀਆਂ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਸੰਯੁਕਤ ਕਿਸਾਨ ਮੋਰਚੇ ਵਲੋਂ 26 ਜੂਨ ...

ਪੂਰੀ ਖ਼ਬਰ »

ਡੀ.ਜੇ. ਲਾਈਟ, ਭੰਗੜਾ ਐਸੋਸੀਏਸ਼ਨ ਮੋਰਿੰਡਾ ਨੇ ਐੱਸ. ਡੀ. ਐੱਮ. ਨੂੰ ਸੌਂਪਿਆ ਮੰਗ-ਪੱਤਰ

ਮੋਰਿੰਡਾ, 22 ਜੂਨ (ਕੰਗ)-ਡੀ. ਜੇ. ਲਾਈਟ, ਭੰਗੜਾ ਐਸੋਸੀਏਸ਼ਨ ਮੋਰਿੰਡਾ ਨੇ ਪ੍ਰਧਾਨ ਪਵਨ ਸ਼ਰਮਾ ਦੀ ਅਗਵਾਈ ਹੇਠ ਐੱਸ. ਡੀ. ਐੱਮ. ਮੋਰਿੰਡਾ ਜਸਬੀਰ ਸਿੰਘ ਨੂੰ ਮੰਗ-ਪੱਤਰ ਸੌਂਪਿਆ | ਇਸ ਸਬੰਧੀ ਪ੍ਰਧਾਨ ਪਵਨ ਸ਼ਰਮਾ ਨੇ ਦੱਸਿਆ ਕਿ ਕੋਵਿਡ-19 ਦੇ ਚੱਲਦਿਆਂ ਪੰਜਾਬ ਸਰਕਾਰ ...

ਪੂਰੀ ਖ਼ਬਰ »

ਕੁੰਵਰ ਵਿਜੇ ਪ੍ਰਤਾਪ ਦੇ 'ਆਪ' 'ਚ ਸ਼ਾਮਿਲ ਹੋਣ 'ਤੇ ਅਕਾਲੀ ਦਲ ਤੇ ਕਾਂਗਰਸ ਘਬਰਾਈ-ਵਿਧਾਇਕ ਸੰਦੋਆ

ਨੂਰਪੁਰ ਬੇਦੀ, 22 ਜੂਨ (ਵਿੰਦਰ ਪਾਲ ਝਾਂਡੀਆ)-ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਦੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੀ ਘਬਰਾਹਟ ਸਾਫ਼ ਨਜ਼ਰ ਆ ਰਹੀ ਹੈ | ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਵਿਧਾਇਕ ਅਮਰਜੀਤ ...

ਪੂਰੀ ਖ਼ਬਰ »

ਬੇਲਾ ਕਾਲਜ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਬੇਲਾ, 22 ਜੂਨ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਨੇ ਸੱਤਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ | ਪਿ੍ੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਸ ਸਾਲ ਦਾ ਥੀਮ 'ਯੋਗ ਫ਼ਾਰ ਵੈੱਲਨੇਸ' ਹੈ | ਇਸ ਮੌਕੇ ਪੀ. ਜੀ. ...

ਪੂਰੀ ਖ਼ਬਰ »

ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਅਧਿਆਪਕਾਂ ਨਾਲ ਧੋਖਾ-ਈ. ਟੀ. ਟੀ. ਅਧਿਆਪਕ ਯੂਨੀਅਨ

ਨੂਰਪੁਰ ਬੇਦੀ, 22 ਜੂਨ (ਹਰਦੀਪ ਸਿੰਘ ਢੀਂਡਸਾ)-ਪੰਜਾਬ ਸਰਕਾਰ ਵਲੋਂ ਸਾਢੇ ਪੰਜ ਸਾਲ ਦੀ ਦੇਰੀ ਤੋਂ ਬਾਅਦ ਜਾਰੀ ਕੀਤੀ ਗਈ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਨੂੰ ਈ. ਟੀ. ਟੀ. ਅਧਿਆਪਕ ਯੂਨੀਅਨ ਨੇ ਅਧਿਆਪਕ ਵਰਗ ਨਾਲ ਵੱਡਾ ਧੋਖਾ ਗਰਦਾਨਿਆ ਹੈ | ਜਾਰੀ ਇਕ ਬਿਆਨ ਰਾਹੀਂ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਨੂੰ ਜਲਦ ਹੀ ਸਮਾਰਟ ਸਕੂਲ ਬਣਾਵੇਗੀ ਪੰਜਾਬ ਸਰਕਾਰ-ਜ਼ਿਲ੍ਹਾ ਸਿੱਖਿਆ ਅਫ਼ਸਰ

ਮੋਰਿੰਡਾ, 22 ਜੂਨ (ਪਿ੍ਤਪਾਲ ਸਿੰਘ)-ਸਿੱਖਿਆ ਵਿਭਾਗ ਵਲੋਂ ਜਾਰੀ ਸ਼ਰਤਾਂ ਨੂੰ ਪੂਰਾ ਕਰਨ ਵਾਲੇ ਸਾਰੇ ਸਰਕਾਰੀ ਸਕੂਲਾਂ ਨੂੰ ਪੰਜਾਬ ਸਰਕਾਰ ਜਲਦ ਹੀ ਸਮਾਰਟ ਸਕੂਲ ਬਣਾਉਣ ਜਾ ਰਹੀ ਹੈ | ਇਸ ਸਬੰਧੀ ਰਾਜ ਕੁਮਾਰ ਖੋਸਲਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰੂਪਨਗਰ ...

ਪੂਰੀ ਖ਼ਬਰ »

ਪਿੰਡ ਕਾਈਨੌਰ ਵਿਖੇ ਯੋਗ ਦਿਵਸ ਮਨਾਇਆ

ਮੋਰਿੰਡਾ, 22 ਜੂਨ (ਪਿ੍ਤਪਾਲ ਸਿੰਘ)-ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਪਿੰਡ ਕਾਈਨੌਰ ਵਿਖੇ ਉਪ ਮੰਡਲ ਇੰਜੀਨੀਅਰ ਸੁਮਿਤ ਕਾਰਾ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਇਸ ਮੌਕੇ ਜੇ. ਈ. ਜਸ਼ਕਰਨਦੀਪ ਕੌਰ ਤੇ ਬਲਾਕ ਕੋਆਰਡੀਨੇਟਰ ਰਮਨਦੀਪ ...

ਪੂਰੀ ਖ਼ਬਰ »

ਨਗਰ ਕੌਂਸਲ ਵਲੋਂ ਲਗਾਈ ਰੇਹੜੀ ਫੜੀ ਵਾਲਿਆਂ ਦੀ ਵਰਕਸ਼ਾਪ

ਸ੍ਰੀ ਅਨੰਦਪੁਰ ਸਾਹਿਬ, 22 ਜੂਨ (ਜੇ. ਐੱਸ. ਨਿੱਕੂਵਾਲ)-ਸਥਾਨਕ ਨਗਰ ਕੌਂਸਲ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੀ. ਜੀ. ਆਈ. ਚੰਡੀਗੜ੍ਹ ਦੇ ਸਹਿਯੋਗ ਨਾਲ ਰੇਹੜੀ ਤੇ ਫੜੀ ਵਾਲਿਆਂ ਲਈ ਇਕ ਵਰਕਸ਼ਾਪ ਲਗਾਈ ਗਈ ਜਿਸ ਦਾ ਉਦੇਸ਼ ਗ਼ਰੀਬੀ ਰੇਖਾ ਨੂੰ ਘੱਟ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 26 ਨੂੰ ਰਾਜਪਾਲ ਹਾਊਸ ਦਾ ਘਿਰਾਓ ਲਾ ਮਿਸਾਲ ਹੋਵੇਗਾ

ਸ੍ਰੀ ਅਨੰਦਪੁਰ ਸਾਹਿਬ, 22 ਜੂਨ (ਕਰਨੈਲ ਸਿੰਘ)-ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ 'ਤੇ 26 ਜੂਨ ਨੂੰ ਗਵਰਨਰ ਹਾਊਸ ਦਾ ਘਿਰਾਓ ਲਾ ਮਿਸਾਲ ਹੋਵੇਗਾ | ਇਸ ਸਬੰਧੀ ਕੁਲ ਹਿੰਦ ਕਿਸਾਨ ਸਭਾ ਤੇ ਹੋਰ ਕਿਸਾਨ ਜਥੇਬੰਦੀਆਂ ਵਲੋਂ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ...

ਪੂਰੀ ਖ਼ਬਰ »

ਪੰਜਾਬ ਤੇ ਯੂ.ਟੀ. ਦੇ ਸਾਂਝਾ ਮੁਲਾਜ਼ਮ ਫ਼ਰੰਟ ਵਲੋਂ ਕਰਵਾਈ ਸੂਬਾ ਪੱਧਰੀ ਕਨਵੈੱਨਸ਼ਨ

ਨੰਗਲ, 22 ਜੂਨ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਤੇ ਯੂ. ਟੀ. ਦੇ ਸਾਂਝਾ ਮੁਲਾਜ਼ਮ ਫ਼ਰੰਟ ਵਲੋਂ ਸੂਬਾਈ ਕਨਵੈੱਨਸ਼ਨ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਕਰਵਾਈ ਗਈ | ਇਸ ਸਬੰਧੀ ਸਾਂਝੇ ਮੋਰਚੇ ਦੇ ਕਨਵੀਨਰ ਤੇ ਪੰਜਾਬ ਸਟੇਟ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਇੰਟਕ ...

ਪੂਰੀ ਖ਼ਬਰ »

ਧਾਮ ਝਾਂਡੀਆ ਕਲਾਂ ਵਿਖੇ ਕਬੀਰ ਜੈਅੰਤੀ ਨੂੰ ਸਮਰਪਿਤ ਤਿੰਨ ਰੋਜ਼ਾ ਸੰਤ ਸਮਾਗਮ ਸ਼ੁਰੂ

ਨੂਰਪੁਰ ਬੇਦੀ, 22 ਜੂਨ (ਵਿੰਦਰ ਪਾਲ ਝਾਂਡੀਆ)-ਕੋਰੋਨਾ ਮਹਾਂਮਾਰੀ ਨੂੰ ਮੁੱਖ ਰੱਖਦਿਆਂ ਪ੍ਰਸ਼ਾਸਨ ਦੀਆਂ ਸਖ਼ਤ ਹਦਾਇਤਾਂ 'ਚ ਰਹਿੰਦੀਆਂ ਸੰਗਤ ਦੀ ਇਕੱਤਰਤਾ ਕੀਤੇ ਬਿਨਾ ਸੀ੍ਰ੍ਰ ਸਤਿਗੁਰੂ ਭੂਰੀ ਵਾਲੇ ਗੁਰਗੱਦੀ ਪ੍ਰੰਪਰਾ ਦੇ ਮੌਜੂਦਾ ਗੱਦੀ ਨਸੀਨ ਵੇਦਾਂਤ ...

ਪੂਰੀ ਖ਼ਬਰ »

ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਵਲੋਂ ਪ੍ਰਾਸਪੈਕਟਸ ਜਾਰੀ

ਸ੍ਰੀ ਚਮਕੌਰ ਸਾਹਿਬ, 22 ਜੂਨ (ਜਗਮੋਹਣ ਸਿੰਘ ਨਾਰੰਗ)-ਸ਼੍ਰੋਮਣੀ ਕਮੇਟੀ ਅਧੀਨ ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਦੇ ਵਿੱਦਿਅਕ ਵਰ੍ਹੇ 2021-22 ਦਾ ਪ੍ਰਾਸਪੈਕਟਸ ਜਾਰੀ ਕੀਤਾ ਗਿਆ, ਜਿਸ ਨੂੰ ਜਾਰੀ ਕਰਨ ਦੀ ਰਸਮ ਵਿਸ਼ੇਸ਼ ਤੌਰ 'ਤੇ ਪੁੱਜੇ ਅਜਮੇਰ ਸਿੰਘ ਖੇੜਾ ...

ਪੂਰੀ ਖ਼ਬਰ »

ਅਕਾਲੀ-ਬਸਪਾ ਗੱਠਜੋੜ ਤੋਂ ਬਾਅਦ ਡਾ. ਚੀਮਾ ਨੇ ਆਗੂਆਂ ਤੇ ਵਰਕਰਾਂ ਨਾਲ ਕੀਤੀ ਮੀਟਿੰਗ

ਘਨੌਲੀ, 22 ਜੂਨ (ਜਸਵੀਰ ਸਿੰਘ ਸੈਣੀ)-ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਤੋਂ ਬਾਅਦ ਸ਼੍ਰੋਮਣੀ ਅਕਾਲੀ ਦੇ ਮੁੱਖ ਬੁਲਾਰੇ ਅਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਜ਼ਿਲ੍ਹਾ ...

ਪੂਰੀ ਖ਼ਬਰ »

ਚੌਗਿਰਦੇ ਦੀ ਸੰਭਾਲ ਲਈ ਨਿਰੰਤਰ ਯਤਨ ਕਰਨ ਦਾ ਸੰਕਲਪ

ਨੰਗਲ, 22 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਦੀ ਸਪੁੱਤਰੀ ਦਿਵਿਆ ਕੰਵਰ ਤੇ ਉਨ੍ਹਾਂ ਦੀਆਂ ਸਾਥਣਾਂ ਨੇ ਆਈ ਬਲਾਕ ਚੌਕ 'ਚ ਆਮ ਲੋਕਾਂ ਨੂੰ ਤੁਲਸੀ ਦੇ ਬੂਟੇ ਵੰਡੇ ਤੇ ਰਾਹਗੀਰਾਂ ਲਈ ਛਬੀਲ ਵੀ ਲਗਾਈ | ਮੈਡਮ ਦਿਵਿਆ ...

ਪੂਰੀ ਖ਼ਬਰ »

ਨੂਰਪੁਰ ਬੇਦੀ ਦੇ ਪਿੰਡਾਂ 'ਚ 610 ਮਰੀਜ਼ਾਂ ਨੂੰ ਕੋਰੋਨਾ ਫ਼ਤਹਿ ਕਿੱਟਾਂ ਵੰਡੀਆਂ

ਨੂਰਪੁਰ ਬੇਦੀ, 22 ਜੂਨ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਬਲਾਕ ਨੂਰਪੁਰ ਬੇਦੀ ਦੇ ਕਰੀਬ 610 ਮਰੀਜ਼ਾਂ ਨੂੰ ਕੋਰੋਨਾ ਫ਼ਤਿਹ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ | ਇਸ ਸਬੰਧੀ ਡਾ. ਵਿਧਾਨ ਚੰਦਰ ਸੀਨੀਅਰ ਮੈਡੀਕਲ ਅਫ਼ਸਰ ਸਰਕਾਰੀ ਹਸਪਤਾਲ ਨੂਰਪੁਰ ਬੇਦੀ ਨੇ ਕਿਹਾ ਕਿ ਸਾਡਾ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਬੀ. ਡੀ. ਪੀ. ਓ ਨੂਰਪੁਰ ਬੇਦੀ ਨੂੰ ਦਿੱਤਾ ਮੰਗ-ਪੱਤਰ

ਨੂਰਪੁਰ ਬੇਦੀ, 22 ਜੂਨ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਇਕ ਮੰਗ-ਪੱਤਰ ਬਲਾਕ ਵਿਕਾਸ ਪੰਚਾਇਤ ਅਫ਼ਸਰ ਬਲਾਕ ਨੂਰਪੁਰ ਬੇਦੀ ਬੀ. ਡੀ. ਪੀ. ਓ. ਨੂੰ ਦਿੱਤਾ ਗਿਆ | ਜਿਸ 'ਚ ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਨਵੀਂ ...

ਪੂਰੀ ਖ਼ਬਰ »

ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਦੀਆਂ ਖਿਡਾਰਨਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਮੋਰਿੰਡਾ, 22 ਜੂਨ (ਕੰਗ)-ਬਾਬਾ ਜ਼ੋਰਾਵਰ ਸਿੰਘ, ਫ਼ਤਿਹ ਸਿੰਘ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਦੀਆਂ ਖਿਡਾਰਨਾਂ ਨੇ ਪੈਨ ਚੈਕ ਸਿਲਾਟ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਇਸ ਸਬੰਧੀ ਪਿ੍ੰਸੀਪਲ ਡਾ. ਪੁਸ਼ਪਿੰਦਰ ਕੌਰ ਨੇ ...

ਪੂਰੀ ਖ਼ਬਰ »

ਬੱਚਿਆਂ ਨੂੰ ਕਰਵਾਏ ਗੁਰਦੁਆਰਾ ਬੀਬੀ ਮੁਮਤਾਜ਼ ਦੇ ਦਰਸ਼ਨ

ਪੁਰਖਾਲੀ, 22 ਜੂਨ (ਅੰਮਿ੍ਤਪਾਲ ਸਿੰਘ ਬੰਟੀ)-ਪੁਰਖਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਗਤਕਾ ਦੀ ਸਿਖਲਾਈ ਲੈ ਰਹੇ ਤੇ ਗੁਰਮਤਿ ਦੀਆਂ ਜਮਾਤਾਂ ਲਗਾ ਰਹੇ ਛੋਟੇ ਬੱਚਿਆਂ ਨੂੰ ਗੁਰਦੁਆਰਾ ਬੀਬੀ ਮੁਮਤਾਜ਼ ਜੀ ਦੇ ਤਪ ਅਸਥਾਨ ਗੁਰਦੁਆਰਾ ਸ੍ਰੀ ਬੜੀ ਸਾਹਿਬ ਦੇ ਦਰਸ਼ਨ ...

ਪੂਰੀ ਖ਼ਬਰ »

ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਸੈਮੀਨਾਰ

ਢੇਰ, 22 ਜੂਨ (ਸ਼ਿਵ ਕੁਮਾਰ ਕਾਲੀਆ)-ਸ੍ਰੀ ਅਨੰਦਪੁਰ ਸਾਹਿਬ ਥਾਣਾ ਪੁਲੀਸ ਵਲੋਂ ਪਿੰਡ ਢਾਹੇ ਵਿਖੇ ਨਸ਼ਿਆਂ ਖ਼ਿਲਾਫ਼ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਥਾਣਾ ਸ੍ਰੀ ਅਨੰਦਪੁਰ ਸਾਹਿਬ ਦੇ ਐਸ. ਐਚ. ਓ. ਰੁਪਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਆਰੰਭ ...

ਪੂਰੀ ਖ਼ਬਰ »

ਸ੍ਰੀ ਅਨੰਦਪੁਰ ਸਾਹਿਬ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਹੋਈ ਸੰਪੂਰਨ

ਸ੍ਰੀ ਅਨੰਦਪੁਰ ਸਾਹਿਬ, 22 ਜੂਨ (ਕਰਨੈਲ ਸਿੰਘ)-ਬੀਬੀ ਭਾਨੀ ਜੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸ੍ਰੀ ਅਨੰਦਪੁਰ ਸਾਹਿਬ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ ਸ਼ਹਿਰ ਦੀਆਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਇਥੋਂ ਦੇ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਵਲੋਂ ਇਕੱਤਰਤਾ

ਮੋਰਿੰਡਾ, 22 ਜੂਨ (ਕੰਗ)-ਆਮ ਆਦਮੀ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਵਲੋਂ ਹਲਕਾ ਇੰਚਾਰਜ ਡਾ. ਚਰਨਜੀਤ ਸਿੰਘ ਦੀ ਅਗਵਾਈ ਹੇਠ ਇਕੱਤਰਤਾ ਕੀਤੀ, ਜਿਸ 'ਚ ਕਿਸਾਨਾਂ ਦੀਆਂ ਕਰੋੜਾਂ ਰੁਪਏ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਐਕਵਾਇਰ ਕਰਨ ਤੇ ਤਰਸ ਦੇ ਆਧਾਰ 'ਤੇ ਵਿਧਾਇਕਾਂ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਵਲੋਂ ਇਕੱਤਰਤਾ

ਮੋਰਿੰਡਾ, 22 ਜੂਨ (ਕੰਗ)-ਸੰਯੁਕਤ ਕਿਸਾਨ ਮੋਰਚਾ ਬਲਾਕ ਮੋਰਿੰਡਾ ਵਲੋਂ ਗੁਰਦੁਆਰਾ ਸ਼ਹੀਦਗੰਜ ਮੋਰਿੰਡਾ ਵਿਖੇ ਇਕੱਤਰਤਾ ਕੀਤੀ | ਇਕੱਤਰਤਾ ਦੌਰਾਨ ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਨ ਸਬੰਧੀ ਰੋਸ ਪ੍ਰਗਟ ਕੀਤਾ | ਇਕੱਤਰਤਾ ਦੌਰਾਨ ਬੋਲਦਿਆਂ ...

ਪੂਰੀ ਖ਼ਬਰ »

ਲੋਦੀ ਮਾਜਰਾ ਵਿਖੇ ਨਸ਼ਿਆਂ ਦੀ ਰੋਕਥਾਮ ਲਈ ਜਾਗਰੂਕਤਾ ਕੈਂਪ

ਘਨੌਲੀ, 22 ਜੂਨ (ਜਸਵੀਰ ਸਿੰਘ ਸੈਣੀ)-ਪਿੰਡ ਲੋਦੀਮਾਜਰਾ ਦੇ ਖੇਡ ਗਰਾਊਾਡ 'ਚ ਪਿੰਡ ਦੇ ਨੌਜਵਾਨਾਂ ਤੇ ਬੱਚਿਆਂ ਤੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਲਈ ਕੈਂਪ ਲਗਾਇਆ ਗਿਆ | ਜਿਸ 'ਚ ਗੁਰਵੰਤ ਸਿੰਘ ਐਸ. ਐਚ. ਓ. ਸਦਰ ਰੂਪਨਗਰ, ਰਣਬੀਰ ਸਿੰਘ ਐੱਸ. ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX