ਤਾਜਾ ਖ਼ਬਰਾਂ


ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
. . .  1 minute ago
ਨਵੀਂ ਦਿੱਲੀ ,20 ਸਤੰਬਰ - ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ....
ਪਿੰਡ ਛੀਨੀਵਾਲ ਕਲਾਂ (ਬਰਨਾਲਾ) ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤਿ ਪੁਰਬ ਮਨਾਇਆ
. . .  2 minutes ago
ਮਹਿਲ ਕਲਾਂ, 20 ਸਤੰਬਰ (ਅਵਤਾਰ ਸਿੰਘ ਅਣਖੀ) - ਪਿੰਡ ਛੀਨੀਵਾਲ ਕਲਾਂ ਵਿਖੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤਿ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਭਾਈ ਊਧਮ ਸਿੰਘ ਦੇ ਰਾਗੀ ਜਥੇ ...
ਰਾਹੁਲ ਗਾਂਧੀ ਅਤੇ ਸਿੱਧੂ ਨੇ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਵਧਾਈ
. . .  11 minutes ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ...
ਭਗਵਾਨ ਗਣੇਸ਼ ਦੀ ਮੂਰਤੀ ਵਿਸਰਜਨ ਕਰਦੇ ਸਮੇਂ ਚੱਕੀ ਦਰਿਆ 'ਚ ਪੈਰ ਫਿਸਲ ਕੇ 25 ਸਾਲਾ ਨੌਜਵਾਨ ਡੁੱਬਿਆ...
. . .  19 minutes ago
ਪਠਾਨਕੋਟ 20 ਸਤੰਬਰ (ਸੰਧੂ ) ਪਠਾਨਕੋਟ ਦੇ ਬਿਲਕੁਲ ਨਾਲ ਵਗਦੇ ਚੱਕੀ ਦਰਿਆ ਵਿਚ ਹਿਮਾਚਲ ਵਾਲੇ ਪਾਸਿਉਂ ਪਿੰਡ ਭਦਰੋਆ ਵਿਖੇ ਬੀਤੀ ਦੇਰ ਸ਼ਾਮ ਭਗਵਾਨ ਗਣੇਸ਼ ਦੀ ਮੂਰਤੀ ਵਿਸਰਜਨ ਕਰਦੇ ਸਮੇਂ ਇਕ 25 ਸਾਲਾਂ ਨੌਜਵਾਨ ਪੈਰ ਫਿਸਲ ਕੇ ਦਰਿਆ .....
ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ . ਸੋਨੀ ਪੰਜਾਬ ਦੇ ਉੱਪ ਮੁੱਖ ਮੰਤਰੀ ਬਣੇ
. . .  22 minutes ago
ਚੰਡੀਗੜ੍ਹ, 20 ਸਤੰਬਰ - ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ . ਸੋਨੀ ਪੰਜਾਬ ਦੇ ਉੱਪ ਮੁੱਖ ਮੰਤਰੀ ਬਣੇ ...
ਰਾਜ ਭਵਨ ਪਹੁੰਚੇ ਰਾਹੁਲ ਗਾਂਧੀ
. . .  24 minutes ago
ਚੰਡੀਗੜ੍ਹ, 20 ਸਤੰਬਰ - ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ ...
ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
. . .  35 minutes ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਵਜੋਂ ਚਰਨਜੀਤ ਸਿੰਘ ਚੰਨੀ ਨੇ ਸਹੁੰ ਚੁੱਕ ਲਈ ਹੈ ...
ਸਹੁੰ ਚੁੱਕ ਸਮਾਗਮ ਦੀ ਪਹਿਲੀ ਤਸਵੀਰ ਆਈ ਸਾਹਮਣੇ
. . .  39 minutes ago
ਚੰਡੀਗੜ੍ਹ, 20 ਸਤੰਬਰ - ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਦੀ ਪਹਿਲੀ ਤਸਵੀਰ ਸਾਹਮਣੇ ...
ਰਾਜ ਭਵਨ ਪਹੁੰਚੇ ਹਰੀਸ਼ ਰਾਵਤ ਅਤੇ ਸਿੱਧੂ
. . .  about 1 hour ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣਨ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਅਤੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਰਾਜ ਭਵਨ...
ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੇਵੀਰ ਜਾਖੜ ਨੇ ਦਿੱਤਾ ਅਸਤੀਫ਼ਾ
. . .  58 minutes ago
ਅਬੋਹਰ, 20 ਸਤੰਬਰ (ਕੁਲਦੀਪ ਸਿੰਘ ਸੰਧੂ) - ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਤੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਚੌਧਰੀ ਸੁਨੀਲ ਜਾਖੜ ਦੇ ਭਤੀਜੇ ਅਜੇਵੀਰ ਜਾਖੜ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ...
ਰਾਜ ਭਵਨ ਪਹੁੰਚੇ ਚਰਨਜੀਤ ਸਿੰਘ ਚੰਨੀ
. . .  about 1 hour ago
ਚੰਡੀਗੜ੍ਹ, 20 ਸਤੰਬਰ - ਚਰਨਜੀਤ ਸਿੰਘ ਚੰਨੀ ਰਾਜ ਭਵਨ ਸਹੁੰ ਚੁੱਕ ਸਮਾਗਮ ਲਈ ਪਹੁੰਚ ਚੁੱਕੇ ਹਨ | ਪਹਿਲੇ ਦਲਿਤ ਮੁੱਖ ਮੰਤਰੀ ਵਜੋਂ ਚਰਨਜੀਤ ਸਿੰਘ ਚੰਨੀ ਕੁਝ ਮਿੰਟਾਂ ...
ਫੇਸਬੁੱਕ ਇੰਡੀਆ ਨੇ ਸਾਬਕਾ ਆਈ.ਏ.ਐਸ. ਅਧਿਕਾਰੀ ਰਾਜੀਵ ਅਗਰਵਾਲ ਨੂੰ ਜਨਤਕ ਨੀਤੀ ਦੇ ਮੁਖੀ ਵਜੋਂ ਕੀਤਾ ਨਿਯੁਕਤ
. . .  about 1 hour ago
ਨਵੀਂ ਦਿੱਲੀ, 20 ਸਤੰਬਰ - ਫੇਸਬੁੱਕ ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਉਸਨੇ ਸਾਬਕਾ ਆਈ.ਏ.ਐਸ. ਅਧਿਕਾਰੀ ਰਾਜੀਵ ਅਗਰਵਾਲ ਨੂੰ ਜਨਤਕ ਨੀਤੀ ਦਾ...
ਹਰੀਸ਼ ਰਾਵਤ ਨੂੰ ਮਿਲਣ ਤੋਂ ਬਾਅਦ ਸਹੁੰ ਚੁੱਕ ਸਮਾਗਮ ਲਈ ਰਾਜ ਭਵਨ ਜਾਣਗੇ ਚਰਨਜੀਤ ਸਿੰਘ ਚੰਨੀ
. . .  about 1 hour ago
ਚੰਡੀਗੜ੍ਹ, 20 ਸਤੰਬਰ - ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਰਨਜੀਤ ਚੰਨੀ ਇਸ ਵੇਲੇ ਹਰੀਸ਼ ਰਾਵਤ ਨੂੰ ਮਿਲਣ ਜਾ ਰਹੇ ਹਨ ਅਤੇ ਫਿਰ ਉਹ ਸਹੁੰ ਚੁੱਕ ਸਮਾਗਮ ਲਈ...
ਅੱਡਾ ਖਾਸਾ ਵਿਖੇ ਅੱਗ ਲੱਗਣ ਨਾਲ 2 ਦੁਕਾਨਾਂ ਸੜ ਕੇ ਸੁਆਹ
. . .  about 2 hours ago
ਖਾਸਾ,20 ਸਤੰਬਰ (ਗੁਰਨੇਕ ਸਿੰਘ ਪੰਨੂ) ਜੀ.ਟੀ ਰੋਡ ਅਟਾਰੀ ਤੋਂ ਅੰਮ੍ਰਿਤਸਰ 'ਤੇ ਸਥਿਤ ਕਸਬਾ ਖਾਸਾ ਅੱਡਾ ਵਿਖੇ 2 ਫਰੂਟ ਦੀਆਂ ਦੁਕਾਨਾਂ ਵਿਚ ਕਿਸੇ ਕਾਰਨ ਅੱਗ ਲੱਗ ਜਾਣ ਕਾਰਨ ਸੜ ਕੇ ਸੁਆਹ ਹੋਣ ਦੀ ....
ਹੁਸ਼ਿਆਰਪੁਰ: ਮੁੱਖ ਸਬਜ਼ੀ ਮੰਡੀ ਰਹੀਮਪੁਰ ਚੋਂ ਇਕ ਆੜ੍ਹਤੀ ਦੇ ਪੁੱਤਰ ਨੂੰ ਅਗਵਾ ਕਰਨ ਦੀ ਵਾਰਦਾਤ
. . .  about 2 hours ago
ਹੁਸ਼ਿਆਰਪੁਰ,20 ਸਤੰਬਰ (ਬਲਜਿੰਦਰ ਪਾਲ ਸਿੰਘ) ਹੁਸ਼ਿਆਰਪੁਰ ਦੀ ਮੁੱਖ ਸਬਜ਼ੀ ਮੰਡੀ ਰਹੀਮਪੁਰ ਚੋਂ ਇਕ ਆੜ੍ਹਤੀ ਦੇ ਪੁੱਤਰ ਨੂੰ ਅਗਵਾ ਕਰਨ ਦੀ ਵਾਰਦਾਤ ਆਈ ਸਾਹਮਣੇ। ਪੂਰੀ ਸਬਜ਼ੀ ਮੰਡੀ ਵਿਚ ਦਹਿਸ਼ਤ ਦਾ...
ਸ੍ਰੀ ਰਾਵਤ ਦਾ ਇਹ ਬਿਆਨ ਕਿ ਸਿੱਧੂ ਦੀ ਅਗਵਾਈ ਹੇਠ ਚੋਣਾਂ ਲੜੀਆਂ ਜਾਣਗੀਆਂ ਇਹ ਹੈਰਾਨ ਕਰਨ ਵਾਲਾ ਬਿਆਨ - ਸੁਨੀਲ ਜਾਖੜ
. . .  about 1 hour ago
ਚੰਡੀਗੜ੍ਹ, 20 ਸਤੰਬਰ - ਸੁਨੀਲ ਜਾਖੜ ਨੇ ਟਵੀਟ ਕਰਕੇ ਕਿਹਾ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਦਿਨ 'ਤੇ ਸ੍ਰੀ ਰਾਵਤ ਦਾ ਇਹ ਬਿਆਨ ਕਿ ਸਿੱਧੂ ਦੀ ਅਗਵਾਈ ਹੇਠ ਚੋਣਾਂ ....
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 30,256 ਨਵੇਂ ਕੇਸ, 295 ਮੌਤਾਂ
. . .  about 2 hours ago
ਨਵੀਂ ਦਿੱਲੀ,20 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 30,256 ਨਵੇਂ ਕੇਸ ਅਤੇ 295 ਮੌਤਾਂ...
ਬੱਦਲ ਫਟਣ ਦੀ ਘਟਨਾ ਨੇ ਬੀ.ਆਰ.ਓ. ਮਜ਼ਦੂਰਾਂ ਦੇ ਅਸਥਾਈ ਪਨਾਹ ਗਾਹਾਂ ਨੂੰ ਕੀਤਾ ਪ੍ਰਭਾਵਿਤ
. . .  about 2 hours ago
ਉੱਤਰਾਖੰਡ,20 ਸਤੰਬਰ - ਚਮੋਲੀ ਜ਼ਿਲ੍ਹੇ ਵਿਚ ਬੱਦਲ ਫਟਣ ਦੀ ਘਟਨਾ ਨੇ ਨਾਰਾਇਣਬਾਗਰ ਬਲਾਕ ਦੇ ਪੰਗਤੀ ਪਿੰਡ ਵਿਚ ਬੀ.ਆਰ.ਓ. (ਬਾਰਡਰ ਰੋਡ ਆਰਗੇਨਾਈਜ਼ੇਸ਼ਨ) ਮਜ਼ਦੂਰਾਂ ਦੇ ਅਸਥਾਈ ਪਨਾਹ ਗਾਹਾਂ ਨੂੰ .....
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਤੜਕੇ ਪਰਿਵਾਰ ਸਮੇਤ ਸੰਤ ਬਾਬਾ ਰਾਮ ਸਿੰਘ ਜੀ ਗੰਢੂਆਂ ਵਾਲਿਆਂ ਦਾ ਅਸ਼ੀਰਵਾਦ ਲਿਆ
. . .  about 2 hours ago
ਬਸੀ ਪਠਾਣਾਂ, 20 ਸਤੰਬਰ( ਰਵਿੰਦਰ ਮੌਦਗਿਲ) ਪੰਜਾਬ ਦੇ ਨਵੇਂ ਬਣਨ ਜਾ ਰਹੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਤੜਕੇ ਪਰਿਵਾਰ ਸਮੇਤ ਬਸੀ ਪਠਾਣਾਂ ਦੇ ਪਿੰਡ ਦਫੇੜਾ....
ਬੰਦ ਕੀਤੇ ਅਫ਼ਗ਼ਾਨ 'ਚ ਲੜਕੀਆਂ ਦੇ ਸਕੂਲ ਸਿੱਖਿਆ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਕਰਦੇ - ਯੂਨੈਸਕੋ, ਯੂਨੀਸੇਫ
. . .  about 2 hours ago
ਨਵੀਂ ਦਿੱਲੀ, 20 ਸਤੰਬਰ - ਯੂਨੈਸਕੋ, ਯੂਨੀਸੇਫ ਦਾ ਕਹਿਣਾ ਹੈ ਕਿ ਬੰਦ ਕੀਤੇ ਗਏ ਅਫ਼ਗ਼ਾਨ ਲੜਕੀਆਂ ਦੇ ਸਕੂਲ ਸਿੱਖਿਆ ਦੇ ....
ਫਗਵਾੜਾ 'ਚ ਚੋਰਾਂ ਦਾ ਕਹਿਰ, ਵੱਖ-ਵੱਖ ਥਾਵਾਂ 'ਤੇ ਅੱਧੀ ਦਰਜਨ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
. . .  about 3 hours ago
ਫਗਵਾੜਾ , 20 ਸਤੰਬਰ (ਹਰਜੋਤ ਸਿੰਘ ਚਾਨਾ)- ਬੀਤੀ ਰਾਤ ਫਗਵਾੜਾ ਸ਼ਹਿਰ 'ਚ ਚੋਰਾਂ ਨੇ ਕਰੀਬ ਅੱਧੀ ਦਰਜਨ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਹਜ਼ਾਰਾ...
ਰਾਹੁਲ ਗਾਂਧੀ ਦੀ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ 'ਚ ਸ਼ਾਮਿਲ ਹੋਣ ਦੀ ਸੰਭਾਵਨਾ
. . .  about 2 hours ago
ਨਵੀਂ ਦਿੱਲੀ, 20 ਸਤੰਬਰ - ਰਾਹੁਲ ਗਾਂਧੀ ਦੇ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਵਿਚ....
ਮੁੱਖ ਮੰਤਰੀ ਭੁਪੇਂਦਰ ਪਟੇਲ ਅੱਜ ਦਿੱਲੀ 'ਚ ਰਾਸ਼ਟਰਪਤੀ ਤੇ ਪੀ.ਐਮ. ਨਾਲ ਕਰਨਗੇ ਮੁਲਾਕਾਤ
. . .  about 3 hours ago
ਗੁਜਰਾਤ,20 ਸਤੰਬਰ - ਮੁੱਖ ਮੰਤਰੀ ਭੁਪੇਂਦਰ ਪਟੇਲ ਅੱਜ ਦਿੱਲੀ ਵਿਚ ਰਾਸ਼ਟਰਪਤੀ ਕੋਵਿੰਦ ਤੇ....
ਪੰਜਾਬ ਦੇ ਮੁੱਖ ਮੰਤਰੀ-ਨਾਮਜ਼ਦ ਚਰਨਜੀਤ ਸਿੰਘ ਚੰਨੀ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਰੂਪਨਗਰ ਦੇ ਗੁਰਦੁਆਰਾ ਤੇ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
. . .  about 2 hours ago
ਚੰਡੀਗੜ੍ਹ,ਚਮਕੌਰ ਸਾਹਿਬ,20 ਸਤੰਬਰ(ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਦੇ ਮੁੱਖ ਮੰਤਰੀ-ਨਾਮਜ਼ਦ ਚਰਨਜੀਤ ਸਿੰਘ ਚੰਨੀ ਨੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਰੂਪਨਗਰ ਅਤੇ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਅਰਦਾਸ ...
⭐ਮਾਣਕ - ਮੋਤੀ⭐
. . .  about 4 hours ago
⭐ਮਾਣਕ - ਮੋਤੀ⭐
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9 ਹਾੜ ਸੰਮਤ 553
ਿਵਚਾਰ ਪ੍ਰਵਾਹ: ਆਪਣੀਆਂ ਯੋਗਤਾਵਾਂ ਅਤੇ ਮਿਹਨਤ ਨਾਲ ਹੀ ਅਸੀਂ ਆਪਣੇ ਟੀਚਿਆਂ ਨੂੰ ਪ੍ਰਾਪਤ ਕਰ ਸਕਦੇ ਹਾਂ। -ਰਾਬਿੰਦਰ ਨਾਥ ਟੈਗੋਰ

ਸ੍ਰੀ ਮੁਕਤਸਰ ਸਾਹਿਬ

ਨਿਗੁਣੀ ਤਨਖ਼ਾਹ ਕਾਰਨ ਖ਼ੁਦਕੁਸ਼ੀ ਕਰ ਚੁੱਕੇ ਅਧਿਆਪਕ ਦੀ ਪਤਨੀ ਨੇ ਮੰਗਿਆ ਵਿਧਾਇਕਾਂ ਦੇ ਪੁੱਤਰਾਂ ਵਾਂਗ 'ਤਰਸ' ਰੁਜ਼ਗਾਰ

ਮੰਡੀ ਕਿੱਲਿਆਂਵਾਲੀ, 22 ਜੂਨ (ਇਕਬਾਲ ਸਿੰਘ ਸ਼ਾਂਤ)-ਦੋ ਕਰੋੜਪਤੀ ਵਿਧਾਇਕਾਂ ਦੇ ਘਰ ਪੁੱਜੇ ਸਿਆਸੀ 'ਤਰਸ' ਰੁਜ਼ਗਾਰ ਨੇ ਸੂਬੇ ਦੇ ਘਰ-ਘਰ ਵਿਚੋਂ ਉੱਠ ਰਹੇ ਅਸਲ ਹੱਕਦਾਰਾਂ ਦੀ ਆਵਾਜ਼ ਨੇ ਮੋਤੀਆਂ ਵਾਲੀ ਸਰਕਾਰ ਨੂੰ ਜਨਤਕ ਕਟਹਿਰੇ 'ਚ ਲਿਆ ਖੜ੍ਹਾ ਕਰ ਦਿੱਤਾ ਹੈ | ਨਿਗੂਣੀ ਤਨਖ਼ਾਹ ਕਰਕੇ ਬੀਤੀ 21 ਅਪੈ੍ਰਲ ਨੂੰ ਖ਼ੁਦਕੁਸ਼ੀ ਕਰ ਗਏ ਠੇਕਾ ਆਧਾਰਤ ਐੱਸ. ਟੀ. ਆਰ ਵਲੰਟੀਅਰ ਵਿਜੈ ਕੁਮਾਰ ਸ਼ਰਮਾ ਦੀ ਪਤਨੀ ਸਰੋਜ ਬਾਲਾ ਨੇ ਮੁੱਖ ਅਮਰਿੰਦਰ ਸਿੰਘ ਤੋਂ ਵਿਧਾਇਕਾਂ ਦੇ ਪੁੱਤਰਾਂ ਵਾਂਗ ਤਰਸ ਦੇ ਆਧਾਰ 'ਤੇ ਨੌਕਰੀ ਮੰਗ ਲਈ ਹੈ | ਸਰਕਾਰੀ ਪ੍ਰਾਇਮਰੀ ਸਕੂਲ ਲਾਲਬਾਈ-2 ਵਿਖੇ ਤਾਇਨਾਤ ਵਿਜੈ ਕੁਮਾਰ ਨੂੰ ਸਿਰਫ਼ ਛੇ ਹਜ਼ਾਰ ਤਨਖ਼ਾਹ ਮਿਲਦੀ ਸੀ | ਦਸ ਵਰਿ੍ਹਆਂ ਦੀ ਕੱਚੀ ਸਰਕਾਰੀ ਨੌਕਰੀ ਵਿਚ ਦੋ ਸੌ ਰੁਪਏ ਦਿਹਾੜੀ ਪੱਲੇ ਪੈਣ 'ਤੇ ਆਰਥਿਕ ਪ੍ਰੇਸ਼ਾਨੀ ਵਿਚ ਰਹਿੰਦਾ ਸੀ | ਉਸ ਨੇ ਜ਼ਿੰਦਗੀ ਜਿਊਣ ਨਾਲੋਂ ਮੌਤ ਨੂੰ ਜ਼ਿਆਦਾ ਬਿਹਤਰ ਸਮਝਿਆ | ਉਸ ਨੇ ਖ਼ੁਦਕੁਸ਼ੀ ਨੋਟ 'ਚ ਘੱਟ ਤਨਖ਼ਾਹ ਨੂੰ ਜ਼ਿੰਮੇਵਾਰ ਦੱਸਿਆ ਸੀ | ਉਸ ਨੇ ਖ਼ੁਦਕੁਸ਼ੀ ਨੋਟ ਵਿਚ ­ਘੱਟ ਤਨਖ਼ਾਹ 'ਚ ਤਿੰਨ-ਤਿੰਨ ਧੀਆਂ ਦੇ ਪਾਲਣ-ਪੋਸ਼ਣ ਨਾ ਕਰ ਸਕਣ ਦਾ ਦੁਖੜਾ ਸੁਣਾਉਂਦੇ ਲਿਖਿਆ ਸੀ ਕਿ 'ਉਹ ਹੁਣ ਸਰਕਾਰ ਹੱਥੋਂ ਹਾਰ ਗਿਆ ਹੈ | ਇਸ ਕਰਕੇ ਘਾਤਕ ਕਦਮ ਉਠਾ ਰਿਹਾ ਹੈ |' ਖ਼ੁਦਕੁਸ਼ੀ ਨੋਟ ਵੀ ਅਸ਼ੋਕ ਦੀ ਬਦਕਿਸਮਤੀ ਵਾਂਗ ਵੱਟੇ ਖਾਤੇ ਹੀ ਪੈ ਗਿਆ | ਡੈਮੋਕ੍ਰੇਟਿਕ ਟੀਚਰ ਫ਼ਰੰਟ ਨੇ ਪੰਜਾਬ ਸਰਕਾਰ ਤੋਂ ਵਿਜੇ ਕੁਮਾਰ ਦੀ ਮੌਤ ਲਈ ਪਰਿਵਾਰ ਨੂੰ 25 ਲੱਖ ਰੁਪਏ ਮੁਆਵਜ਼ਾ ਤੇ ਘਰ ਦੇ ਇਕ ਜੀਅ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਸੀ, ਜਿਸ ਨੂੰ ਕਿਸੇ ਪੱਖੋਂ ਨਹੀਂ ਗੌਲਿਆ ਗਿਆ | ਹੁਣ ਉਸ ਦੀ ਵਿਧਵਾ ਪਤਨੀ ਲਈ ਨਾਬਾਲਗ ਤਿੰਨ ਧੀਆਂ ਦਾ ਪਾਲਣ-ਪੋਸ਼ਣ ਵੱਡਾ ਸੁਆਲ ਬਣਿਆ ਪਿਆ ਹੈ | ਸਰੋਜ ਬਤੌਰ ਆਸ਼ਾ ਵਰਕਰ ਆਰਜ਼ੀ ਕੰਮ ਕਰਦੀ ਸੀ, ਉੱਥੇ ਸਿਰਫ਼ ਸੱਤ ਅੱਠ ਸੌ ਪ੍ਰਤੀ ਮਹੀਨਾ ਮਿਹਨਤਾਨਾ ਮਿਲਦਾ ਸੀ | ਅੱਜ-ਕੱਲ੍ਹ ਘਰਾਂ 'ਚ ਰੋਟੀਆਂ ਅਤੇ ਕੰਮ ਕਰਕੇ ਬੱਚੀਆਂ ਦਾ ਢਿੱਡ ਪਾਲਣ ਦੀ ਕੋਸ਼ਿਸ਼ 'ਚ ਜੁਟੀ ਹੈ | ਸਰੋਜ ਬਾਲਾ ਦਾ ਕਹਿਣਾ ਹੈ ਕਿ ਜਦੋਂ ਸਭ ਦੀਆਂ ਵੋਟਾਂ ਦਾ ਵਜ਼ਨ ਬਰਾਬਰ ਹੈ ਤਾਂ ਨੌਕਰੀਆਂ ਵਿਚ ਵਰਗਾਂ ਅਤੇ ਤਨਖ਼ਾਹਾਂ ਦੇ ਨਾਲ-ਨਾਲ ਭੀੜ 'ਚ ਘਿਰੇ ਲੋਕਾਂ ਲਈ ਤਰਸ ਵਿਚ ਵਖਰੇਵੇਂ ਕਿਉਂ ਰੱਖੇ ਜਾਂਦੇ ਹਨ | ਸਰੋਜ ਬਾਲਾ ਦਾ ਇਹ ਵਾਜਬ ਸੁਆਲ ਸਿਸਵਾਂ ਫਾਰਮ ਹਾਊਸ ਦੀਆਂ ਉੱਚੀਆਂ ਸਿਆਸੀ ਕੰਧਾਂ ਦੀ ਅੰਦਰਲੀ ਫ਼ਿਜ਼ਾ ਨੂੰ ਝੰਜੋੜ ਕੇ ਹੱਕਦਾਰਾਂ ਪ੍ਰਤੀ ਤਰਸ ਦੇ ਬੰਦ ਦਰਵਾਜ਼ਿਆਂ ਬਾਰੇ ਸਿੱਧਾ ਜਵਾਬ ਮੰਗ ਰਿਹਾ | ਸਰੋਜ ਬਾਲਾ ਪੁੱਛਦੀ ਹੈ ਕਿ ਸਰਕਾਰ ਦੀ ਨਜ਼ਰ ਵਿਚ ਅਮੀਰ ਵਿਧਾਇਕਾਂ ਦੇ ਪੁੱਤਰ ਜ਼ਿਆਦਾ ਲੋੜਵੰਦ ਹਨ, ਤਾਂ ਉਹ ਕਿਹੜੇ ਜਿਉਂਦੇ ਰੱਬ ਦੀ ਚੌਖਟ 'ਤੇ ਮੱਥਾ ਰਗੜੇ ਕਿ ਵਿਧਾਇਕਾਂ ਦੇ ਪੁੱਤਰਾਂ ਵਾਂਗ ਉਸ ਦੇ ਮਾੜੇ ਭਾਗਾਂ 'ਚ ਤਰਸ ਵਾਲਾ ਅਸ਼ੀਰਵਾਦ ਪੈ ਜਾਵੇ | ਸਰੋਜ ਨੇ ਮੁੱਖ ਮੰਤਰੀ ਤੋਂ ਸਰਕਾਰੀ ਨੌਕਰੀ ਦੀ ਮੰਗ ਕਰਦੇ ਕਿਹਾ ਕਿ ਉਸ ਦੀ ਪਤੀ ਦੀ ਮਾੜੇ ਸਰਕਾਰੀ ਸਿਸਟਮ ਕਰਨ ਮੌਤ ਹੋਈ ਹੈ | ਇਸ ਕਰਕੇ ਉਸ ਦਾ ਪਰਿਵਾਰ ਸਰਕਾਰੀ ਨੌਕਰੀ ਦਾ ਹੱਕਦਾਰ ਹੈ | ਉਹ ਅੱਜ ਲੰਬੀ ਕੱਚੇ ਅਧਿਆਪਕਾਂ ਦੇ ਹੱਕ 'ਚ ਸੰਘਰਸ਼ 'ਚ ਹਿੱਸਾ ਲੈਣ ਪੁੱਜੀ ਹੋਈ ਸੀ | ਜੱਗ-ਜ਼ਾਹਰ ਹੈ ਕਿ ਵਿਧਾਇਕ ਪੁੱਤਰਾਂ ਨੂੰ ਸਰਕਾਰੀ ਫੀਤੀਆਂ ਲਗਾਉਣ 'ਤੇ ਸੂਬਾ ਸਰਕਾਰ ਜਨਤਕ ਤੌਰ 'ਤੇ ਘਿਰ ਚੁੱਕੀ ਹੈ | ਅਦਾਲਤ 'ਚ ਪਟੀਸ਼ਨ ਵੀ ਦਾਇਰ ਹੋ ਚੁੱਕੀ ਹੈ | ਵਿਧਾਇਕ ਪੁੱਤਰਾਂ ਦੀਆਂ ਨੌਕਰੀਆਂ 'ਤੇ ਸਰਕਾਰੀ ਇਤਰਾਜ਼ ਲੱਗਣ ਦੀਆਂ ਕਨਸੋਆਂ ਵੀ ਹਨ | ਸਰੋਜ ਬਾਲਾ ਜਿਹੇ ਸੈਂਕੜੇ ਪਰਿਵਾਰ ਹਨ, ਜਿਹੜੇ ਤਰਸ ਨੀਤੀ ਦੇ ਹੱਕਦਾਰ ਹਨ | ਵਿਜੈ ਕੁਮਾਰ ਦਾ ਪਰਿਵਾਰ ਕਿਸੇ ਅਮੀਰ ਵਿਧਾਨਕਾਰ ਦੀ ਪੌਦ ਨਾ ਹੋਣ ਕੈਪਟਨ ਸਰਕਾਰ ਦੇ ਪੈਰਾਮੀਟਰ 'ਤੇ ਨਹੀਂ ਆਇਆ | ਡੈਮੋਕ੍ਰੇਟਿਕ ਟੀਚਰ ਫ਼ਰੰਟ ਦੇ ਆਗੂ ਕੁਲਦੀਪ ਸ਼ਰਮਾ, ਜਸਵਿੰਦਰ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਘਰ-ਘਰ ਰੁਜ਼ਗਾਰ ਦਾ ਵਾਅਦਾ ਕਰਕੇ ਸਿਰਫ਼ ਆਪਣੇ ਚਹੇਤਿਆਂ ਨੂੰ ਨੌਕਰੀਆਂ ਪਰੋਸ ਕੇ ਦੇ ਰਹੀ ਹੈ, ਜਦੋਂਕਿ ਸਰੋਜ ਬਾਲਾ ਜਿਹੇ ਅਸਲ ਹੱਕਦਾਰ ਜ਼ਿੰਦਗੀ ਦੀਆਂ ਕਿੱਲਤ ਨਾਲ ਜੂਝਦੇ ਹੋਏ ਨਰਕਤੁੱਲ ਜੀਵਨ ਬਤੀਤ ਕਰ ਰਹੇ ਹਨ |

ਕਿਸਾਨਾਂ ਨੇ ਮਲੋਟ-ਸ੍ਰੀ ਮੁਕਤਸਰ ਸਾਹਿਬ ਮਾਰਗ 'ਤੇ ਲਗਾਇਆ ਜਾਮ

ਮਲੋਟ, 22 ਜੂਨ (ਰਣਜੀਤ ਸਿੰਘ ਪਾਟਿਲ, ਅਜਮੇਰ ਸਿੰਘ ਬਰਾੜ)-ਫ਼ਸਲ ਦੀ ਬਿਜਾਈ ਮੌਕੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਹੋ ਰਹੀ ਪ੍ਰੇਸ਼ਾਨੀ ਦੇ ਰੋਸ ਵਜੋਂ ਪਿੰਡ ਈਨਾਖੇੜਾ ਦੇ ਕਿਸਾਨਾਂ ਨੇ ਮਲੋਟ-ਸ੍ਰੀ ਮੁਕਤਸਰ ਸਾਹਿਬ ਮਾਰਗ 'ਤੇ ਮੰਗਲਵਾਰ ਨੂੰ ਜਾਮ ਲਗਾ ਦਿੱਤਾ | ...

ਪੂਰੀ ਖ਼ਬਰ »

ਸੀ-ਪਾਈਟ ਕੈਂਪ ਵਲੋਂ ਭਰਤੀ ਲਈ ਲੜਕੀਆਂ ਨੂੰ ਦਿੱਤੀ ਜਾਵੇਗੀ ਮੁਫ਼ਤ ਸਿਖ਼ਲਾਈ

ਸ੍ਰੀ ਮੁਕਤਸਰ ਸਾਹਿਬ, 22 ਜੂਨ (ਰਣਜੀਤ ਸਿੰਘ ਢਿੱਲੋਂ)-ਸੀ-ਪਾਈਟ ਕੈਂਪ ਕਾਲਝਰਾਣੀ (ਬਠਿੰਡਾ) ਦੇ ਇੰਚਾਰਜ ਹਰਜੀਤ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਰੁਜ਼ਗਾਰ ਉਤਪਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ...

ਪੂਰੀ ਖ਼ਬਰ »

ਕੌ ਾਸਲ ਆਫ਼ ਡਿਪਲੋਮਾ ਇੰਜੀਨੀਅਰ ਪੰਜਾਬ ਦੇ ਸੱਦੇ 'ਤੇ ਡੀ. ਸੀ. ਦਫ਼ਤਰ ਅੱਗੇ ਰੋਸ ਧਰਨਾ

ਸ੍ਰੀ ਮੁਕਤਸਰ ਸਾਹਿਬ, 22 ਜੂਨ (ਹਰਮਹਿੰਦਰ ਪਾਲ)-ਕੌਂਸਲ ਆਫ਼ ਡਿਪਲੋਮਾ ਇੰਜੀਨੀਅਰ ਪੰਜਾਬ ਦੇ ਸੱਦੇ 'ਤੇ ਡਿਪਟੀ ਕਮਿਸ਼ਨਰ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਅੱਗੇ ਸ਼ਾਂਤਮਈ ਰੋਸ ਧਰਨਾ ਦਿੱਤਾ ਗਿਆ | ਇਸ ਰੋਸ ਧਰਨੇ ਵਿਚ ਵਾਟਰ ਸਪਲਾਈ, ਬੀ ਐਂਡ ਆਰ, ਪੰਜਾਬ ਮੰਡੀ ਬੋਰਡ, ...

ਪੂਰੀ ਖ਼ਬਰ »

ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਥਾਂ-ਥਾਂ ਲੱਗੇ ਕੂੜੇ ਦੇ ਢੇਰ

ਸ੍ਰੀ ਮੁਕਤਸਰ ਸਾਹਿਬ, 22 ਜੂਨ (ਰਣਜੀਤ ਸਿੰਘ ਢਿੱਲੋਂ)-ਲੰਮੇ ਸਮੇਂ ਤੋਂ ਸਫ਼ਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਕਾਰਨ ਸਫ਼ਾਈ ਪ੍ਰਬੰਧ ਡਗਮਗਾ ਗਏ ਹਨ | ਸ਼ਹਿਰ ਵਿਚ ਕਈ ਥਾਂਵਾਂ 'ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਤੇ ਦੂਰ-ਦੂਰ ਤੱਕ ਫ਼ੈਲ ਰਹੀ ਬਦਬੂ ਆਸਪਾਸ ਦੇ ਲੋਕਾਂ ਅਤੇ ...

ਪੂਰੀ ਖ਼ਬਰ »

ਦੂਰ-ਦੁਰਾਡੇ ਜ਼ਿਲਿ੍ਹਆਂ ਦੇ ਅਧਿਆਪਕਾਂ ਦੀ ਉਡੀਕ ਹੋਰ ਵਧੀ

ਸ੍ਰੀ ਮੁਕਤਸਰ ਸਾਹਿਬ, 22 ਜੂਨ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਾਰਚ ਮਹੀਨੇ ਵਿਚ ਕਲਿੱਕ ਕਰਕੇ ਪ੍ਰਾਇਮਰੀ ਅਧਿਆਪਕਾਂ ਦੀਆਂ ਕੀਤੀਆਂ ਬਦਲੀਆਂ ਅੱਜ ਤਿੰਨ ਮਹੀਨੇ ਲੰਘਣ ਤੋਂ ਬਾਅਦ ਵੀ ਲਾਗੂ ਨਹੀਂ ਹੋਈਆਂ | ...

ਪੂਰੀ ਖ਼ਬਰ »

ਲੇਖ ਲਿਖਣ ਮੁਕਾਬਲੇ ਕਰਵਾਏ

ਸ੍ਰੀ ਮੁਕਤਸਰ ਸਾਹਿਬ, 22 ਜੂਨ (ਰਣਜੀਤ ਸਿੰਘ ਢਿੱਲੋਂ)-ਨਹਿਰੂ ਯੁਵਾ ਕੇਂਦਰ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਯੂਥ ਅਧਿਕਾਰੀ ਮੈਡਮ ਕੋਮਲ ਨਿਗਮ ਦੇ ਨਿਰਦੇਸ਼ਾਂ ਅਨੁਸਾਰ ਗਿੱਦੜਬਾਹਾ ਬਲਾਕ ਦੇ ਐੱਨ. ਵਾਈ. ਵੀ. ਸੁਖਵੀਰ ਸਿੰਘ ਅਤੇ ਹਰਵਿੰਦਰ ਕੌਰ ਵਲੋਂ ਯੋਗਾ ...

ਪੂਰੀ ਖ਼ਬਰ »

ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਕੋਰੋਨਾ ਮਰੀਜ਼ ਦੀ ਮੌਤ

ਸ੍ਰੀ ਮੁਕਤਸਰ ਸਾਹਿਬ, 22 ਜੂਨ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਇਕ ਹੋਰ ਕੋਰੋਨਾ ਮਰੀਜ਼ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਇਹ ਮਿ੍ਤਕ ਮਰੀਜ਼ ਮਲੋਟ ਨਾਲ ਸਬੰਧਿਤ ਹੈ | ਇਸ ਤੋਂ ਇਲਾਵਾ 13 ਨਵੇਂ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ ਨੂੰ ਜਾਂਦੀ ਸੜਕ 'ਤੇ ਸੀਵਰੇਜ ਦਾ ਪਾਣੀ ਭਰਿਆ

ਸ੍ਰੀ ਮੁਕਤਸਰ ਸਾਹਿਬ, 22 ਜੂਨ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਨੂੰ ਬਠਿੰਡਾ ਰੋਡ ਤੋਂ ਜਾਂਦੀ ਸੜਕ 'ਤੇ ਸੀਵਰੇਜ਼ ਦਾ ਪਾਣੀ ਭਰਨ ਕਰਕੇ ਕਈ ਦਿਨਾਂ ਤੋਂ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਛੱਪੜ ਦਾ ਰੂਪ ਧਾਰਨ ਕਰ ...

ਪੂਰੀ ਖ਼ਬਰ »

ਸਿਵਲ ਸਰਜਨ ਵਲੋਂ ਏ.ਐੱਨ.ਐੱਮ. ਨਾਲ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 22 ਜੂਨ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਡਿਪਟੀ ਕਮਿਸ਼ਨਰ ਐੱਮ. ਕੇ. ਅਰਾਵਿੰਦ ਕੁਮਾਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਕੋਰੋਨਾ ਟੀਕਾਕਰਨ ਵਿਚ ਤੇਜ਼ੀ ਲਿਆਉਣ ਲਈ ਸਿਵਲ ਸਰਜਨ ਡਾ: ਰੰਜੂ ਸਿੰਗਲਾ ਵਲੋਂ ਸ਼ਹਿਰੀ ਖੇਤਰ ਸ੍ਰੀ ਮੁਕਤਸਰ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਤੇ ਮੋਟਰਸਾਈਕਲ ਸਮੇਤ ਇਕ ਕਾਬੂ

ਜੈਤੋ, 22 ਜੂਨ (ਗੁਰਚਰਨ ਸਿੰਘ ਗਾਬੜੀਆ)-ਸੀ. ਆਈ. ਏ. ਸਟਾਫ਼ ਜੈਤੋ ਵਲੋਂ 2000 ਨਸ਼ੀਲੀਆਂ ਗੋਲੀਆਂ ਤੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਆਈ.ਏ. ਸਟਾਫ਼ ਜੈਤੋ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਸੀ.ਆਈ.ਏ. ...

ਪੂਰੀ ਖ਼ਬਰ »

ਕਾਂਗਰਸੀ ਆਗੂ ਤੇ ਸਰਪੰਚ ਕੈਪਟਨ ਅਮਰਿੰਦਰ ਸਿੰਘ ਦੀ ਨੁਕਤਾਚੀਨੀ ਦਾ ਕਰ ਰਹੇ ਹਨ ਡਰਾਮਾ- ਮਿੱਡੂਖੇੜਾ

ਲੰਬੀ, 22 ਜੂਨ (ਮੇਵਾ ਸਿੰਘ)-ਹੁਣ ਜਦੋਂ ਪੰਜਾਬ ਦੇ ਲੋਕ ਪੰਜਾਬ ਦੀ ਕੈਪਟਨ ਸਰਕਾਰ ਵਿਰੁੱਧ ਇਕਮੱਤ ਹੋ ਕੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 2022 ਵਿਚ ਚੱਲਦਾ ਕਰਨ ਲਈ ਤਿਆਰੀ ਵੱਟੀ ਬੈਠੇ ਹਨ, ਤਾਂ ਹੁਣ ਹਲਕਾ ਲੰਬੀ ਦੇ ਕਾਂਗਰਸੀ ਸਰਪੰਚਾਂ ਤੇ ਕਾਂਗਰਸੀ ਆਗੂਆਂ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਵਲੋਂ ਖ਼ਾਦ, ਬੀਜ ਤੇ ਕੀੜੇਮਾਰ ਦਵਾਈ ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ

ਸ੍ਰੀ ਮੁਕਤਸਰ ਸਾਹਿਬ, 22 ਜੂਨ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-'ਕਾਮਯਾਬ ਕਿਸਾਨ ਖ਼ੁਸ਼ਹਾਲ ਪੰਜਾਬ' ਮੁਹਿੰਮ ਅਧੀਨ ਪੰਜਾਬ ਸਰਕਾਰ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀ ਅਗਵਾਈ ਹੇਠ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ...

ਪੂਰੀ ਖ਼ਬਰ »

ਲੰਬੀ ਵਿਖੇ ਜਨਤਕ ਜਥੇਬੰਦੀਆਂ ਨੇ ਕੱਚੇ ਮੁਲਾਜ਼ਮਾਂ ਦੇ ਹੱਕ 'ਚ ਕੀਤਾ ਰੋਸ ਮਾਰਚ

ਲੰਬੀ, 22 ਜੂਨ (ਮੇਵਾ ਸਿੰਘ)-ਕੱਚੇ ਮੁਲਾਜ਼ਮਾਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਚੱਲ ਰਹੇ ਲਗਾਤਾਰ ਧਰਨੇ ਦੀ ਹਮਾਇਤ ਵਿਚ ਲੰਬੀ ਬਲਾਕ ਦੀਆਂ ਸਮੂਹ ਜਨਤਕ ਜਥੇਬੰਦੀਆਂ ਵਲੋਂ ਬੱਸ ਸਟੈਂਡ ਲੰਬੀ ਵਿਖੇ ਰੋਸ ਮਾਰਚ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ | ...

ਪੂਰੀ ਖ਼ਬਰ »

ਮਿਲਖਾ ਸਿੰਘ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ 'ਚ ਲਗਾਉਣ ਦੀ ਮੰਗ

ਸ੍ਰੀ ਮੁਕਤਸਰ ਸਾਹਿਬ, 22 ਜੂਨ (ਹਰਮਹਿੰਦਰ ਪਾਲ)-ਸਥਾਨਕ ਦਾਣਾ ਮੰਡੀ ਵਿਚ ਸਿੱਖ ਪੰਥ ਦੇ ਚਿੰਤਕਾਂ ਦੀ ਇਕ ਬੈਠਕ ਹੋਈ, ਜਿਸ ਵਿਚ ਮਿਲਖਾ ਸਿੰਘ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਨਵਦੀਪ ਸਿੰਘ ਬਿੱਲੂ ਨੇ ਕਿਹਾ ਕਿ ...

ਪੂਰੀ ਖ਼ਬਰ »

ਪਿੰਡ ਭੁੱਟੀਵਾਲਾ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਛੇਵੀਂ ਵਾਰ ਰੱਦ

ਸ੍ਰੀ ਮੁਕਤਸਰ ਸਾਹਿਬ, 22 ਜੂਨ (ਹਰਮਹਿੰਦਰ ਪਾਲ)-ਪਿੰਡ ਭੁੱਟੀਵਾਲਾ ਵਿਖੇ 10 ਕਿੱਲੇ ਪੰਚਾਇਤੀ ਜ਼ਮੀਨ ਹੈ, ਜਿਸ ਵਿਚੋਂ ਖੇਤ ਮਜ਼ਦੂਰਾਂ ਨੇ ਤੀਜੇ ਹਿੱਸੇ ਦੀ ਕਰੀਬ ਸਵਾ ਤਿੰਨ ਕਿੱਲੇ ਜ਼ਮੀਨ ਦੀ ਛੇ ਵਾਰ ਬੋਲੀ ਦਿੱਤੀ ਹੈ, ਪਰ ਬਲਾਕ ਅਧਿਕਾਰੀ ਵਲੋਂ ਹਰ ਵਾਰ ਇਹ ਬੋਲੀ ...

ਪੂਰੀ ਖ਼ਬਰ »

ਪਿੰਡ ਕਬਰਵਾਲਾ ਦੀ ਖਿਡਾਰਨ ਨੂੰ ਮੁੱਖ ਮੰਤਰੀ ਨੇ ਦਿੱਤੀ ਵਧਾਈ

ਮਲੋਟ, 22 ਜੂਨ (ਪਾਟਿਲ)-ਮਲੋਟ ਲਾਗਲੇ ਪਿੰਡ ਕਬਰਵਾਲਾ ਦੀ ਲੜਕੀ ਕਮਲਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਵਧਾਈ ਦਿੱਤੀ ਹੈ | ਕਮਲਪ੍ਰੀਤ ਕੌਰ ਨੇ ਡਿਸਕਸ ਥਰੋ੍ਹ ਵਿਚ ਪਹਿਲਾਂ ਹੀ 9 ਸਾਲ ਪੁਰਾਣਾ ...

ਪੂਰੀ ਖ਼ਬਰ »

ਮੀਨਾਰ-ਏ-ਮੁਕਤੇ ਵਿਖੇ ਸੀ.ਸੀ.ਟੀ.ਵੀ. ਕੈਮਰੇ ਲਾਉਣ ਦੀ ਮੰਗ

ਸ੍ਰੀ ਮੁਕਤਸਰ ਸਾਹਿਬ, 22 ਜੂਨ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ 'ਤੇ ਸਥਿਤ ਡਿਪਟੀ ਕਮਿਸ਼ਨਰ ਦਫ਼ਤਰ ਨਜ਼ਦੀਕ ਮੀਨਾਰ-ਏ-ਮੁਕਤੇ ਵਿਖੇ ਸੀ. ਸੀ. ਟੀ. ਵੀ. ਕੈਮਰੇ ਲਾਉਣ ਦੀ ਮੰਗ ਕੀਤੀ ਗਈ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਸਮਾਜ ਸੇਵਕ ...

ਪੂਰੀ ਖ਼ਬਰ »

ਅਕਾਲੀ-ਬਸਪਾ ਗਠਜੋੜ ਵਲੋਂ ਗਿੱਦੜਬਾਹਾ ਵਿਖੇ ਮੀਟਿੰਗ

ਗਿੱਦੜਬਾਹਾ, 22 ਜੂਨ (ਪਰਮਜੀਤ ਸਿੰਘ ਥੇੜ੍ਹੀ)-ਸ਼੍ਰੋਮਣੀ ਅਕਾਲੀ ਦਲ ਹਲਕਾ ਗਿੱਦੜਬਾਹਾ ਦੇ ਮੁੱਖ ਸੇਵਾਦਾਰ ਤੇ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਬੀਬੀ ਸ਼ੀਲਾ ਰਾਣੀ ਦੀ ਅਗਵਾਈ ...

ਪੂਰੀ ਖ਼ਬਰ »

ਮਾਤਾ ਗੁਜਰੀ ਸਕੂਲ ਵਿਖੇ ਵੱਖ-ਵੱਖ ਮੁਕਾਬਲੇ ਕਰਵਾਏ

ਗਿੱਦੜਬਾਹਾ, 22 ਜੂਨ (ਪਰਮਜੀਤ ਸਿੰਘ ਥੇੜ੍ਹੀ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਅਧੀਨ ਚੱਲ ਰਹੇ ਮਾਤਾ ਗੁਜਰੀ ਪਬਲਿਕ ਸਕੂਲ ਥੇੜ੍ਹੀ ਵਿਖੇ 'ਪਿਤਾ ਦਿਵਸ' ਦੇ ਸਬੰਧ ਵਿਚ ਆਨਲਾਈਨ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਵਿਚ ਸਕੂਲ ਦੇ ...

ਪੂਰੀ ਖ਼ਬਰ »

ਲੰਬੀ ਵਿਖੇ ਸਰਪੰਚ ਯੂਨੀਅਨ ਪੰਜਾਬ ਦੀ ਮੀਟਿੰਗ ਹੋਈ

ਲੰਬੀ, 22 ਜੂਨ (ਮੇਵਾ ਸਿੰਘ)-ਲੰਬੀ ਵਿਖੇ ਸਰਪੰਚ ਯੂਨੀਅਨ ਪੰਜਾਬ ਦੀ ਇਕ ਅਹਿਮ ਮੀਟਿੰਗ ਸਰਪੰਚ ਯੂਨੀਅਨ ਤੇ ਬੀ. ਕੇ. ਯੂ. (ਚਡੂਨੀ) ਦੇ ਪੰਜਾਬ ਪ੍ਰਧਾਨ ਗੁਰਮੀਤ ਸਿੰਘ ਫ਼ਤਿਹਗੜ੍ਹ ਸਾਹਿਬ ਦੀ ਪ੍ਰਧਾਨਗੀ ਵਿਚ ਹੋਈ | ਭਾਕਿਯੂ (ਚਡੂਨੀ) ਦੇ ਮੀਤ ਪ੍ਰਧਾਨ ਚਮਕੌਰ ਸਿੰਘ ਤੇ ...

ਪੂਰੀ ਖ਼ਬਰ »

ਕੋਰੋਨਾ ਵੈਕਸੀਨ ਸਬੰਧੀ ਕੀਤਾ ਜਾਗਰੂਕ

ਗਿੱਦੜਬਾਹਾ, 22 ਜੂਨ (ਪਰਮਜੀਤ ਸਿੰਘ ਥੇੜ੍ਹੀ)-ਪਿ੍ੰਸੀਪਲ ਡਾ: ਐੱਚ. ਐੱਸ. ਅਰੋੜਾ ਦੀ ਪ੍ਰਧਾਨਗੀ ਹੇਠ ਸਥਾਨਕ ਐੱਮ. ਐੱਮ. ਡੀ. ਡੀ. ਏ. ਵੀ. ਕਾਲਜ ਗਿੱਦੜਬਾਹਾ ਦੇ ਸਮੂਹ ਸਟਾਫ਼ ਦੀ ਇਕ ਮੀਟਿੰਗ ਕੀਤੀ ਗਈ, ਜਿਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਿ੍ੰਸੀਪਲ ਨੇ ਕਾਲਜ ਦੇ ਸਮੂਹ ...

ਪੂਰੀ ਖ਼ਬਰ »

ਲੋਕ ਮੋਰਚਾ ਪੰਜਾਬ ਦੀ ਮੀਟਿੰਗ

ਮਲੋਟ, 22 ਜੂਨ (ਅਜਮੇਰ ਸਿੰਘ ਬਰਾੜ)-ਲੋਕ ਮੋਰਚਾ ਪੰਜਾਬ ਦੇ ਸੂਬਾਈ ਆਗੂ ਗੁਰਦੀਪ ਸਿੰਘ ਖੁੱਡੀਆਂ ਤੇ ਜ਼ਿਲ੍ਹਾ ਕਮੇਟੀ ਮੈਂਬਰ ਪਿਆਰਾ ਲਾਲ ਦੋਦਾ ਵਲੋਂ ਜ਼ਮੀਨਾਂ 'ਤੇ ਵਿਸ਼ਵ ਵਿਆਪੀ ਕਾਰਪੋਰੇਟ ਧਾਵੇ ਬਾਰੇ ਜਾਣਕਾਰੀ ਸਾਂਝੀ ਕਰਨ ਬਾਰੇ ਮੀਟਿੰਗ ਕੀਤੀ ਗਈ | ਗੁਰਦੀਪ ...

ਪੂਰੀ ਖ਼ਬਰ »

ਨਤੀਜਾ ਸ਼ਾਨਦਾਰ ਰਿਹਾ

ਮਲੋਟ, 22 ਜੂਨ (ਰਣਜੀਤ ਸਿੰਘ ਪਾਟਿਲ, ਅਜਮੇਰ ਸਿੰਘ ਬਰਾੜ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਬੀ. ਏ., ਬੀ. ਸੀ. ਏ. ਦੇ ਨਤੀਜਿਆਂ ਵਿਚ ਨਾਮਵਰ ਸਹਿ-ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਜ਼ਿਕਰਯੋਗ ...

ਪੂਰੀ ਖ਼ਬਰ »

ਬਾਬਾ ਨਾਮਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਚਾਂਦੀ ਦਾ ਸਿੱਕਾ ਕੀਤਾ ਜਾਵੇਗਾ ਜਾਰੀ- ਕੌਮੀ ਪ੍ਰਧਾਨ

ਸ੍ਰੀ ਮੁਕਤਸਰ ਸਾਹਿਬ, 22 ਜੂਨ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੁਲਾਈ ਵਿਚ ਪਿਉਰ ਦਸ ਗ੍ਰਾਮ ਵਜ਼ਨ ਦਾ ਚਾਂਦੀ ਦਾ ਸਿੱਕਾ ਜਾਰੀ ਕੀਤਾ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਲ ...

ਪੂਰੀ ਖ਼ਬਰ »

ਪਰਾਲੀ ਗੱਠਾਂ ਨੂੰ ਰਿਹਾਇਸ਼ੀ ਇਲਾਕਿਆਂ ਤੋਂ ਦੂਰ ਕਰਵਾਉਣ ਸਬੰਧੀ ਲਗਾਇਆ ਧਰਨਾ ਸਮਾਪਤ

ਲੰਬੀ, 22 ਜੂਨ (ਮੇਵਾ ਸਿੰਘ)-ਯੂਨੀਵਰਸਲ ਬਾਇਓ ਮਾਸ ਪਾਵਰ ਪਲਾਂਟ ਚੰਨੂੰ ਦੀਆਂ ਪਰਾਲੀ ਦੀਆਂ ਗੱਠਾਂ ਜੋ ਕਿ ਪਲਾਂਟ ਵਿਚ ਬਾਲਣ ਵਜੋਂ ਕੰਮ ਆਉਂਦੀਆਂ ਹਨ, ਪਲਾਂਟ ਦੇ ਬਾਹਰਲੇ ਪਾਸੇ ਲਗਪਗ 23 ਏਕੜ ਪਈਆਂ ਇਨ੍ਹਾਂ ਗੱਠਾਂ ਨੂੰ ਪਿੰਡ ਦੇ ਰਿਹਾਇਸ਼ੀ ਇਲਾਕਿਆਂ ਤੋਂ ਦੂਰ ...

ਪੂਰੀ ਖ਼ਬਰ »

ਸ੍ਰੀ ਮੁਕਤਸਰ ਸਾਹਿਬ 'ਚ ਅਪ੍ਰੈਲ ਤੋਂ ਬਾਅਦ ਨਹੀਂ ਬਣੇ ਡਰਾਈਵਿੰਗ ਲਾਇਸੰਸ, ਲੋਕ ਪ੍ਰੇਸ਼ਾਨ

ਸ੍ਰੀ ਮੁਕਤਸਰ ਸਾਹਿਬ, 22 ਜੂਨ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਵਿਖੇ ਡਰਾਈਵਰੀ ਲਾਇਸੰਸ ਬਣਾਉਣ ਲਈ ਲੋਕ ਲੰਮੇ ਸਮੇਂ ਤੋਂ ਖੱਜਲ-ਖੁਆਰ ਹੋ ਰਹੇ ਹਨ | ਪ੍ਰੋ: ਨਛੱਤਰ ਸਿੰਘ ਖੀਵਾ ਨੇ 1 ਅਪ੍ਰੈਲ ਨੂੰ ਲਾਇਸੰਸ ਰੀਨਿਊ ਕਰਵਾਉਣ ਲਈ ਅਪਲਾਈ ਕੀਤਾ ਸੀ, ਪਰ ਅਜੇ ਤੱਕ ...

ਪੂਰੀ ਖ਼ਬਰ »

ਕੋਰੋਨਾ ਵੈਕਸੀਨ ਨਾ ਲਗਵਾਉਣ ਵਾਲੇ ਅਦਾਰਿਆਂ ਨੂੰ ਕੀਤਾ ਜਾਵੇ ਸੀਲ-ਏ.ਡੀ.ਸੀ.

ਸ੍ਰੀ ਮੁਕਤਸਰ ਸਾਹਿਬ, 22 ਜੂਨ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਜੇਸ਼ ਤਿ੍ਪਾਠੀ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ, ਐਸੋਸੀਏਸ਼ਨਾਂ ਤੇ ਸੰਸਥਾਵਾਂ ਦੇ ਨੁਮਾਇੰਦਿਆਂ ...

ਪੂਰੀ ਖ਼ਬਰ »

ਮਨਿਸਟਰੀਅਲ ਸਟਾਫ਼ ਐਸੋਸੀਏਸ਼ਨ ਵਲੋਂ 27 ਤੱਕ ਕਲਮ ਛੋੜ ਹੜਤਾਲ ਦਾ ਫ਼ੈਸਲਾ

ਸ੍ਰੀ ਮੁਕਤਸਰ ਸਾਹਿਬ, 22 ਜੂਨ (ਹਰਮਹਿੰਦਰ ਪਾਲ)-6ਵੇਂ ਤਨਖ਼ਾਹ ਕਮਿਸ਼ਨ ਵਿਚ ਮੁਲਾਜ਼ਮਾਂ ਨਾਲ ਕੀਤੀ ਗਈ ਧੱਕੇਸ਼ਾਹੀ ਵਿਰੁੱਧ ਪੰਜਾਬ ਪੱਧਰ 'ਤੇ ਮਨਿਸਟਰੀਅਲ ਸਟਾਫ਼ ਐਸੋਸੀਏਸ਼ਨ ਵਲੋਂ 27 ਜੂਨ ਤੱਕ ਕਲਮ ਛੋੜ ਹੜਤਾਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਜਿਸ ਸਬੰਧੀ ਜਲ ...

ਪੂਰੀ ਖ਼ਬਰ »

ਭਾਕਿਯੂ ਏਕਤਾ (ਉਗਰਾਹਾਂ) ਵਲੋਂ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ

ਸ੍ਰੀ ਮੁਕਤਸਰ ਸਾਹਿਬ, 22 ਜੂਨ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਪਿੰਡ ਵੰਗਲ, ਚੌਂਤਰਾ, ਰੁਪਾਣਾ, ਮੋਤਲੇਵਾਲਾ ਆਦਿ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਗਈਆਂ | ਇਨ੍ਹਾਂ ਮੀਟਿੰਗਾਂ ਵਿਚ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਬੰਸ ...

ਪੂਰੀ ਖ਼ਬਰ »

ਫ਼ੇਕ ਆਈ. ਡੀਜ਼. ਤੋਂ ਲੋਕ ਪ੍ਰੇਸ਼ਾਨ ਹੋਏ

ਸ੍ਰੀ ਮੁਕਤਸਰ ਸਾਹਿਬ, 22 ਜੂਨ (ਰਣਜੀਤ ਸਿੰਘ ਢਿੱਲੋਂ)-ਕਈ ਦਿਨਾਂ ਤੋਂ ਸ਼ੋਸ਼ਲ ਮੀਡੀਆ 'ਤੇ ਫ਼ੇਕ ਫ਼ੇਸਬੁੱਕ ਆਈ. ਡੀਜ਼. ਕਾਰਨ ਲੋਕ ਪ੍ਰੇਸ਼ਾਨ ਹਨ | ਇਸ ਸਬੰਧੀ ਕੁਝ ਨੌਜਵਾਨਾਂ ਨੇ ਦੱਸਿਆ ਕਿ ਇਸ ਦੇ ਸਹਾਰੇ ਕਈ ਸ਼ਰੀਫ਼ ਲੋਕਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਸ੍ਰੀ ਮੁਕਤਸਰ ਸਾਹਿਬ, 22 ਜੂਨ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਵਲੋਂ ਵਿਦਿਆਰਥੀਆਂ ਦੇ ਸਰਬਪੱਖੀ ਸ਼ਖ਼ਸੀਅਤ ਦੇ ਵਿਕਾਸ ਲਈ ਹਮੇਸ਼ਾ ਹੀ ਆਫ਼ ਲਾਈਨ ਜਾਂ ਆਨਲਾਈਨ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ | ਇਸੇ ਲੜੀ ਤਹਿਤ ਐੱਨ. ਐੱਸ. ...

ਪੂਰੀ ਖ਼ਬਰ »

ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵਲੋਂ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 22 ਜੂਨ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਸਫ਼ਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਦੌਰਾਨ ਸ਼ਹਿਰ ਵਿਚ ਗੰਦਗੀ ਦੇ ਢੇਰ ਲੱਗੇ ਹੋਏ ਸਨ | ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਜਗਦੀਪ ਸਿੰਘ ਸੰਧੂ ਵਲੋਂ ਆਪਣੇ ਵਰਕਰਾਂ ਨਾਲ ਮਿਲ ਕੇ ਨਗਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX