ਤਾਜਾ ਖ਼ਬਰਾਂ


ਭਾਰਤ ਬਨਾਮ ਸ੍ਰੀਲੰਕਾ : ਸ੍ਰੀਲੰਕਾ ਨੇ ਭਾਰਤ ਨੂੰ ਤੀਸਰੇ ਟੀ20 ਮੈਚ 'ਚ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਤੇ ਕੀਤਾ ਕਬਜ਼ਾ
. . .  1 day ago
ਭਾਰਤ ਬਨਾਮ ਸ੍ਰੀਲੰਕਾ : ਭਾਰਤ ਨੇ ਤੀਸਰੇ ਟੀ20 'ਚ ਸ੍ਰੀਲੰਕਾ ਨੂੰ ਮਹਿਜ਼ 82 ਦੌੜਾਂ ਦਾ ਦਿੱਤਾ ਟੀਚਾ
. . .  1 day ago
ਭੈਣ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ ਤਿੰਨ ਭਰਾਵਾਂ ਖ਼ਿਲਾਫ਼ ਕੇਸ ਦਰਜ
. . .  1 day ago
ਲੁਧਿਆਣਾ, 29 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਸ਼ਿਮਲਾਪੁਰੀ ਇਲਾਕੇ 'ਚ ਨਾਬਾਲਗ ਭੈਣ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ ਤਿੰਨ...
ਪੰਜਾਬ 'ਚ 130 ਉਪ ਪੁਲਿਸ ਕਪਤਾਨਾਂ ਦੇ ਤਬਾਦਲੇ
. . .  1 day ago
ਲੁਧਿਆਣਾ, 29 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਸਰਕਾਰ ਵਲੋਂ ਅੱਜ ਦੇਰ ਸ਼ਾਮ ਪੁਲਿਸ ਮਹਿਕਮੇ ਵਿਚ ਵੱਡੀ ਰੱਦੋਬਦਲ ਕਰਦਿਆਂ 130 ਉਪ ਪੁਲੀਸ ਕਪਤਾਨਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ...
ਪੰਜਾਬ ਰੋਡਵੇਜ਼/ਪਨ ਬੱਸ ਤੇ ਪੈਪਸੂ ਨੂੰ ਮਿਲੀ ਵੱਡੀ ਰਾਹਤ
. . .  1 day ago
ਅੰਮ੍ਰਿਤਸਰ, 29 ਜੁਲਾਈ (ਗਗਨਦੀਪ ਸ਼ਰਮਾ) - ਕੈਪਟਨ ਸਰਕਾਰ ਵਲੋਂ ਔਰਤਾਂ ਦੀ ਫ਼ਰੀ ਬੱਸ ਸੇਵਾ ਸਕੀਮ ਦੇ ਕਰੀਬ 23 ਕਰੋੜ ਰੁਪਏ ਪਾਸ ਕਰਕੇ ਪੰਜਾਬ ਰੋਡਵੇਜ਼/ਪਨ ਬੱਸ ਤੇ ਪੈਪਸੂ ਨੂੰ ਵੱਡੀ ਰਾਹਤ ਦਿੱਤੀ ਹੈ। ਨਹੀਂ ਤਾਂ ਮਹਿਕਮੇ ਦੀ ਸਥਿਤੀ ਅਜਿਹੀ ਬਣ ਗਈ ਸੀ ਕਿ ਤਨਖ਼ਾਹਾਂ ਸਮੇਤ ਹੋਰ ਵਿਭਾਗੀ ਖ਼ਰਚੇ...
ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਕੱਲ੍ਹ 30 ਜੁਲਾਈ ਨੂੰ ਐਲਾਨਿਆ ਜਾਵੇਗਾ
. . .  1 day ago
ਐੱਸ. ਏ. ਐੱਸ. ਨਗਰ, 29 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2021 ਦਾ ਨਤੀਜਾ ਕੱਲ੍ਹ 30 ਜੁਲਾਈ ਨੂੰ ਐਲਾਨਿਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਮਾਨਯੋਗ...
ਅੰਮ੍ਰਿਤਸਰ 'ਚ ਕੋਰੋਨਾ ਦੇ 3 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 29 ਜੁਲਾਈ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 3 ਨਵੇਂ ਮਾਮਲੇ ਸਾਹਮਣੇ ਆਏ ਹਨ...
ਮੈਡੀਕਲ ਵਿਦਿਆਰਥੀਆਂ ਲਈ ਕੇਂਦਰ ਸਰਕਾਰ ਦਾ ਵੱਡਾ ਐਲਾਨ
. . .  1 day ago
ਨਵੀਂ ਦਿੱਲੀ, 29 ਜੁਲਾਈ - ਕੇਂਦਰ ਸਰਕਾਰ ਵਲੋਂ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਲਈ ਮੈਡੀਕਲ ਅਤੇ ਡੈਂਟਲ ਕੋਰਸ ...
ਨਵੀਂ ਸਿੱਖਿਆ ਨੀਤੀ ਨੂੰ ਇੱਕ ਸਾਲ ਹੋਇਆ ਪੂਰਾ
. . .  1 day ago
ਨਵੀਂ ਦਿੱਲੀ, 29 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨਵੀਂ ਸਿੱਖਿਆ ਨੀਤੀ ਦੇ ਇੱਕ ਸਾਲ ਪੂਰੇ ਹੋਣ 'ਤੇ ਵਧਾਈ ਦਿੱਤੀ ਗਈ...
ਸ੍ਰੀ ਮੁਕਤਸਰ ਸਾਹਿਬ ਦੇ ਮਨਹਰ ਬਾਂਸਲ ਨੇ ਕਾਮਨ ਲਾਅ ਦਾਖ਼ਲਾ ਪ੍ਰੀਖਿਆ 'ਚੋਂ ਦੇਸ਼ ਭਰ ਵਿਚੋਂ ਪਹਿਲਾ ਸਥਾਨ ਕੀਤਾ ਹਾਸਲ
. . .  1 day ago
ਸ੍ਰੀ ਮੁਕਤਸਰ ਸਾਹਿਬ, 29 ਜੁਲਾਈ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੇ ਉੱਘੇ ਡਾਕਟਰ ਮਦਨ ਮੋਹਨ ਬਾਂਸਲ ਦੇ ਹੋਣਹਾਰ ਬੇਟੇ ਮਨਹਰ...
ਬੀਬੀ ਜਗੀਰ ਕੌਰ ਤੇ ਹੋਰਨਾਂ ਵਲੋਂ ਜਥੇਦਾਰ ਤਲਵੰਡੀ ਦੀ ਧਰਮ ਪਤਨੀ ਦੇ ਚਲਾਣੇ 'ਤੇ ਦੁੱਖ ਪ੍ਰਗਟ
. . .  1 day ago
ਅੰਮ੍ਰਿਤਸਰ, 29 ਜੁਲਾਈ (ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ...
ਸੜਕ ਕਿਨਾਰੇ 30 ਸਾਲਾ ਨੌਜਵਾਨ ਦੀ ਭੇਦਭਰੀ ਹਾਲਤ 'ਚ ਲਾਸ਼ ਮਿਲੀ
. . .  1 day ago
ਕੋਟਫ਼ਤੂਹੀ, 29 ਜੁਲਾਈ (ਅਵਤਾਰ ਸਿੰਘ ਅਟਵਾਲ) - ਨਜ਼ਦੀਕੀ ਪਿੰਡ ਐਮਾ ਜੱਟਾ ਦੇ ਬਿਸਤ ਦੁਆਬ ਨਹਿਰ ਵਾਲੀ ਸੜਕ ਦੇ ਦੂਸਰੇ ਕਿਨਾਰੇ ਇੱਕ 30 ਸਾਲਾ...
ਮੁੱਕੇਬਾਜ਼ੀ ਵਿਚ ਮੈਰੀ ਕੌਮ ਦੀ ਹਾਰ, ਕੋਲੰਬੀਆ ਦੀ ਮੁੱਕੇਬਾਜ਼ ਇੰਗ੍ਰੇਟ ਵੈਲੈਂਸੀਆ ਤੋਂ 3-2 ਨਾਲ ਮਿਲੀ ਹਾਰ
. . .  1 day ago
ਟੋਕੀਓ, 29 ਜੁਲਾਈ - ਮੁੱਕੇਬਾਜ਼ੀ ਵਿਚ ਮੈਰੀ ਕੌਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ...
ਮੋਗਾ ਵਿਚ ਬਲੈਰੋ ਤੇ ਬੱਸ ਦੀ ਟੱਕਰ
. . .  1 day ago
ਮੋਗਾ, 29 ਜੁਲਾਈ (ਗੁਰਤੇਜ ਸਿੰਘ ਬੱਬੀ) - ਮੋਗਾ - ਫ਼ਿਰੋਜ਼ਪੁਰ ਰੋਡ 'ਤੇ ਬਲੈਰੋ ਗੱਡੀ ਅਤੇ ਪੰਜਾਬ ਰੋਡਵੇਜ਼ ਦੀ ਬੱਸ ਦੀ ਟੱਕਰ...
ਸ਼ਾਹਿਦ ਕਾਸਮ ਸੁਮਰਾ ਦੀ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰੀ
. . .  1 day ago
ਨਵੀਂ ਦਿੱਲੀ, 29 ਜੁਲਾਈ - ਏ.ਟੀ.ਐੱਸ.(ਅੱਤਵਾਦ ਵਿਰੋਧੀ ਸਕੂਐਡ) ਨੇ 2500 ਕਰੋੜ ਰੁਪਏ ਤੋਂ ਵੱਧ ਦੀ 530 ਕਿੱਲੋਗਰਾਮ ਹੈਰੋਇਨ ਦੇ ...
ਕੈਪਟਨ ਵਿਧਾਨਸਭਾ ਦਾ ਸੈਸ਼ਨ ਬੁਲਾ ਕੇ ਬਿਜਲੀ ਸਮਝੌਤੇ ਕਰਨ ਰੱਦ - ਆਪ
. . .  1 day ago
ਚੰਡੀਗੜ੍ਹ, 29 ਜੁਲਾਈ (ਅਜੀਤ ਬਿਊਰੋ) - ਆਪ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਬਿਜਲੀ ਸਮਝੌਤਿਆਂ ਕਾਰਨ...
ਲੋਕ ਸਭਾ ਦੀ ਕਾਰਵਾਈ ਮੁਲਤਵੀ
. . .  1 day ago
ਨਵੀਂ ਦਿੱਲੀ, 29 ਜੁਲਾਈ - ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਵਿਰੋਧ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ...
ਜਲੰਧਰ: ਕਾਂਗਰਸ ਭਵਨ ਵਿਖੇ ਜ਼ਿਲ੍ਹਾ ਕਪੂਰਥਲਾ ਦੇ ਆਗੂਆਂ ਅਤੇ ਵਰਕਰਾਂ ਨਾਲ ਸਿੱਧੂ ਕਰਨਗੇ 3 ਵਜੇ ਵਰਕਰ ਮਿਲਣੀ
. . .  1 day ago
ਜਲੰਧਰ, 29 ਜੁਲਾਈ - ਨਵਜੋਤ ਸਿੰਘ ਸਿੱਧੂ ਜਲੰਧਰ ਦੇ ਕਾਂਗਰਸ ਭਵਨ....
ਲੋਕ ਸਭਾ 'ਚ ਜਾਰੀ ਰਹੇਗਾ ਰੇੜਕਾ, ਸਰਕਾਰ ਤੇ ਵਿਰੋਧੀ ਧਿਰਾਂ ਦੀ ਨਹੀਂ ਬਣੀ ਗੱਲ
. . .  1 day ago
ਨਵੀਂ ਦਿੱਲੀ, 29 ਜੁਲਾਈ(ਉਪਮਾ ਡਾਗਾ) - ਲੋਕ ਸਭਾ ਵਿਚ ਜਾਰੀ ਰਹੇਗਾ ...
ਨਾਰੀਅਲ ਵਿਕਾਸ ਬੋਰਡ (ਸੋਧ) ਬਿੱਲ 2021 ਵੀ ਰਾਜ ਸਭਾ 'ਚ ਪਾਸ
. . .  1 day ago
ਨਵੀਂ ਦਿੱਲੀ, 29 ਜੁਲਾਈ - ਨਾਰੀਅਲ ਵਿਕਾਸ ਬੋਰਡ (ਸੋਧ) ਬਿੱਲ ...
ਸੁਖਬੀਰ ਸਿੰਘ ਬਾਦਲ ਵਲੋਂ ਯੂਥ ਵਰਕਰਾਂ ਨਾਲ ਮੀਟਿੰਗ
. . .  1 day ago
ਸ੍ਰੀ ਮੁਕਤਸਰ ਸਾਹਿਬ, 29 ਜੁਲਾਈ (ਰਣਜੀਤ ਸਿੰਘ ਢਿੱਲੋਂ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦੁਪਹਿਰ ਸਮੇਂ ਆਪਣੇ ਗ੍ਰਹਿ ਪਿੰਡ...
ਮਮਤਾ ਬੈਨਰਜੀ ਦੀ ਨਿਤਿਨ ਗਡਕਰੀ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 29 ਜੁਲਾਈ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀ.ਐਮ.ਸੀ. ਨੇਤਾ ਮਮਤਾ ਬੈਨਰਜੀ ਕੇਂਦਰੀ ਮੰਤਰੀ ਨਿਤਿਨ ...
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਆਲਮਗੜ੍ਹ ਚੌਕ 'ਤੇ ਲਾਇਆ ਧਰਨਾ
. . .  1 day ago
ਅਬੋਹਰ, 29 ਜੁਲਾਈ (ਸੰਦੀਪ ਸੋਖਲ) - ਅਬੋਹਰ ਗੰਗਾਨਗਰ ਰੋਡ ਪਿੰਡ ਆਲਮਗੜ੍ਹ ਚੌਕ 'ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ...
ਆਸ਼ਾ ਵਰਕਰਾਂ ਵਲੋਂ ਲੁਧਿਆਣਾ ਦੇ ਡੀ.ਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ, ਜੰਮ ਕੇ ਕੀਤੀ ਨਾਅਰੇਬਾਜ਼ੀ
. . .  1 day ago
ਲੁਧਿਆਣਾ, 29 ਜੁਲਾਈ (ਰੁਪੇਸ਼ ਕੁਮਾਰ) - ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਆਸ਼ਾ ਵਰਕਰਾਂ ਵਲੋਂ ਲੁਧਿਆਣਾ ਦੇ ਡੀ.ਸੀ. ਦਫ਼ਤਰ ਦੇ...
ਸੁਖਬੀਰ ਸਿੰਘ ਬਾਦਲ ਵਲੋਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਧਰਮ-ਪਤਨੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ
. . .  1 day ago
ਚੰਡੀਗੜ੍ਹ, 29 ਜੁਲਾਈ (ਅਜੀਤ ਬਿਊਰੋ) - ਸ਼੍ਰੋਮਣੀ ਅਕਾਲੀ ਦਲ (ਬ ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਹਾੜ ਸੰਮਤ 553
ਿਵਚਾਰ ਪ੍ਰਵਾਹ: ਸ਼ਾਂਤੀ ਦੀ ਜਿੱਤ ਕਿਸੇ ਵੀ ਧਰਮ ਦੀ ਜਿੱਤ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ। -ਜੋਨ ਮਿਲਟਨ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਬਟਾਲਾ ਪਹੁੰਚੇ ਸ਼ਵੇਤ ਮਲਿਕ ਨੂੰ ਕਿਸਾਨਾਂ ਨੇ ਘੇਰਿਆ-ਜੰਮ ਕੇ ਕੀਤੀ ਨਾਅਰੇਬਾਜ਼ੀ

ਬਟਾਲਾ, 23 ਜੂਨ (ਸਚਲੀਨ ਸਿੰਘ ਭਾਟੀਆ) - ਤਿੰਨ ਨਵੇਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਕਿਸਾਨਾਂ ਦਾ ਰੋਸ ਵਧਣ ਕਾਰਨ ਲਗਾਤਾਰ ਭਾਜਪਾ ਆਗੂਆਂ ਦਾ ਘਿਰਾਓ ਕੀਤਾ ਜਾ ਰਿਹਾ ਹੈ | ਇਸ ਤਹਿਤ ਹੀ ਬਟਾਲਾ ਸਮਾਧ ਰੋਡ 'ਤੇ ਕਿਸੇ ਦੇ ਘਰ ਪਹੁੰਚੇ ਭਾਜਪਾ ਆਗੂ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦਾ ਕਿਸਾਨਾਂ ਨੇ ਘਿਰਾਓ ਕਰ ਲਿਆ ਤੇ ਭਾਜਪਾ ਅਤੇ ਆਰ.ਐਸ.ਐਸ. ਮੁਰਦਾਬਾਦ ਦੇ ਨਾਅਰੇ ਲਾਏ | ਇਸ ਦੌਰਾਨ ਭਾਰੀ ਪੁਲਿਸ ਕਰਮੀ ਵੀ ਪਹੁੰਚ ਗਏ ਤੇ ਕਿਸਾਨਾਂ ਨੂੰ ਰੋਕ ਲਿਆ ਗਿਆ | ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਗੁਰਮੁਖ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਸਭ ਹੱਦਾਂ ਪਾਰ ਕਰ ਚੁੱਕੀ ਹੈ, ਕਿਸਾਨਾਂ ਨੂੰ ਤੰਗ ਕਰਨ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਮਹਿੰਗਾਈ ਦੀ ਮਾਰ ਨਾਲ ਮਾਰਿਆ ਜਾ ਰਿਹਾ ਹੈ | ਇਹ ਸਭ ਤੋਂ ਭਿ੍ਸ਼ਟ ਸਰਕਾਰ ਸਾਬਿਤ ਹੋਈ ਹੈ | ਇਸ ਲਈ ਕਿਸਾਨ ਕਿਸੇ ਵੀ ਭਾਜਪਾ ਆਗੂ ਨੂੰ ਪੰਜਾਬ ਦੇ ਪਿੰਡਾਂ 'ਚ ਵੜਨ ਨਹੀਂ ਦੇਣਗੇ | 2022 ਦੀਆਂ ਚੋਣਾਂ ਨੇੜੇ ਹਨ, ਇਹ ਪੰਜਾਬ ਦੇ ਲੋਕਾਂ ਕੋਲੋਂ ਕਿਸ ਮੂੰਹ ਨਾਲ ਵੋਟ ਮੰਗਣ ਆਉਣਗੇ | ਇਹ ਪੰਜਾਬ 'ਚ ਇਕ ਵੀ ਸੀਟ ਨਹੀਂ ਲੈ ਸਕਦੇ | ਅਗਰ ਇਹ ਭਾਜਪਾ ਆਗੂ ਪਿੰਡਾਂ 'ਚ ਗਲਤੀ ਨਾਲ ਵੋਟਾਂ ਮੰਗਣ ਆ ਵੀ ਗਏ ਤਾਂ ਲੋਕ ਇਨ੍ਹਾਂ ਨੂੰ ਸਬਕ ਸਿਖਾਉਣਗੇ | ਉਨ੍ਹਾਂ ਕਿਹਾ ਕਿ ਹੁਣ ਭਾਜਪਾ ਦੇ ਕਈ ਆਗੂ ਹੀ ਆਪਣੀ ਪਾਰਟੀ ਦੇ ਖਿਲਾਫ ਹੋ ਗਏ ਹਨ, ਜਿੰਨ੍ਹੀ ਦੇਰ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ, ਉਨੀ ਦੇਰ ਭਾਜਪਾ ਆਗੂਆਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ | ਕਿਸਾਨ ਆਪਣੀਆਂ ਮੰਗਾਂ ਮੰਨਵਾ ਕੇ ਹੀ ਘਰ ਵਾਪਸ ਪਰਤਣਗੇ | ਮੋਦੀ ਸਰਕਾਰ ਨੂੰ ਇਹ ਮੰਗਾਂ ਮੰਨਣੀਆਂ ਪੈਣਗੀਆਂ | ਕਿਸਾਨਾਂ ਦੇ ਵਿਰੋਧ ਤੋਂ ਬਾਅਦ ਭਾਰੀ ਪੁਲਿਸ ਸੁਰੱਖਿਆ ਹੇਠ ਸ਼ਵੇਤ ਮਲਿਕ ਨੂੰ ਦੂਜੇ ਰਸਤੇ ਤੋਂ ਵਾਪਸੀ ਲਈ ਲਿਜਾਇਆ ਗਿਆ | ਇਸ ਮੌਕੇ ਕਾਮਰੇਡ ਗੁਰਮੀਤ ਸਿੰਘ ਬਖਤਪੁਰ, ਬਾਬਾ ਸੁਰਿੰਦਰ ਸਿੰਘ, ਸਰਬਜੀਤ ਸਿੰਘ ਬਾਜਵਾ, ਸੁਖਜੀਤ ਸਿੰਘ, ਪ੍ਰਦੀਪ ਸਿੰਘ, ਗੁਰਬਿੰਦਰ ਸਿੰਘ, ਪਰਮਜੀਤ ਸਿੰਘ, ਲਖਵਿੰਦਰ ਸਿੰਘ, ਤਰਸੇਮ ਸਿੰਘ, ਕਰਨਜੋਤ ਸੋਢੀ, ਪ੍ਰਦੀਪ ਆਦਿ ਹਾਜ਼ਰ ਸਨ |

ਰੇਲਵੇ ਸਟੇਸ਼ਨ 'ਤੇ ਲੱਗੇ ਪੱਕੇ ਕਿਸਾਨ ਮੋਰਚੇ 'ਤੇ 182ਵੇਂ ਜਥੇ ਨੇ ਰੱਖੀ ਭੁੱਖ ਹੜਤਾਲ

ਗੁਰਦਾਸਪੁਰ, 23 ਜੂਨ (ਭਾਗਦੀਪ ਸਿੰਘ ਗੋਰਾਇਆ) - ਗੁਰਦਾਸਪੁਰ ਦੇ ਰੇਲਵੇ ਸਟੇਸ਼ਨ 'ਤੇ ਲੱਗੇ ਪੱਕੇ ਕਿਸਾਨ ਮੋਰਚੇ ਦੇ 263ਵੇਂ ਦਿਨ ਅੱਜ 182ਵੇਂ ਜਥੇ ਵਲੋਂ ਭੁੱਖ ਹੜਤਾਲ ਰੱਖੀ ਗਈ ਜਿਸ ਵਿਚ ਪੰਜਾਬ ਕਿਸਾਨ ਯੂਨੀਅਨ ਵਲੋਂ ਬਲਬੀਰ ਸਿੰਘ ਉੱਚਾ ਧਕਾਲਾ, ਸੁਖਦੇਵ ਸਿੰਘ ਗੋਸਲ, ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦੌਰਾਨ ਬੇਸਹਾਰਾ ਹੋਏ ਬੱਚਿਆਂ ਲਈ ਜ਼ਿਲ੍ਹੇ ਅੰਦਰ ਯੋਗ ਪ੍ਰਬੰਧ

ਗੁਰਦਾਸਪੁਰ, 23 ਜੂਨ (ਆਰਿਫ਼) - ਕੋਰੋਨਾ ਮਹਾਂਮਾਰੀ ਦੌਰਾਨ ਮਾਪਿਆਂ ਤੋਂ ਵਾਂਝੇ ਹੋਏ ਬੇਸਹਾਰਾ ਬੱਚਿਆਂ ਲਈ ਜ਼ਿਲ੍ਹਾ ਗੁਰਦਾਸਪੁਰ ਅੰਦਰ ਲੜਕੇ/ਲੜਕੀਆਂ ਲਈ ਫਿੱਟ ਫੈਸੀਲੀਟੀਜ਼ (ਸਹੂਲਤਾਂ) ਸਥਾਪਿਤ ਕੀਤੀਆਂ ਗਈਆਂ ਹਨ | ਇਸ ਸਬੰਧੀ ਜਿਲ੍ਹਾ ਪ੍ਰੋਗਰਾਮ ਅਫ਼ਸਰ ...

ਪੂਰੀ ਖ਼ਬਰ »

ਨਾਬਾਲਗਾ ਲੜਕੀ ਨੂੰ ਵਰਗਲਾ ਕੇ ਲਿਜਾਣ ਵਾਲੇ ਖ਼ਿਲਾਫ ਮਾਮਲਾ ਦਰਜ

ਧਾਰੀਵਾਲ, 23 ਜੂਨ (ਸਵਰਨ ਸਿੰਘ/ਜੇਮਸ ਨਾਹਰ/ਰਮੇਸ ਨੰਦਾ) - ਪੁਲਿਸ ਥਾਣਾ ਧਾਰੀਵਾਲ ਦੀ ਪੁਲਿਸ ਵਲੋਂ ਨਾਬਾਲਗਾ ਨੂੰ ਵਰਗਲਾ ਕੇ ਲਿਜਾਣ ਵਾਲੇ ਨੌਜਵਾਨ ਖਿਲਾਫ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਐਸ.ਐਚ.ਓ. ਅਮਨਦੀਪ ਸਿੰਘ ਨੇ ਦੱਸਿਆ ਕਿ ਇਕ 17 ਸਾਲ ਦੀ ਲੜਕੀ ਦੀ ਮਾਤਾ ਨੇ ...

ਪੂਰੀ ਖ਼ਬਰ »

ਪੰਜਾਬ ਸਟੇਟ ਮਨਿਸਟਰੀਅਲ ਕਾਮਿਆਂ ਦੀ ਹੜਤਾਲ ਜਾਰੀ

ਬਟਾਲਾ, 23 ਜੂਨ (ਕਾਹਲੋਂ) - ਬਟਾਲਾ 'ਚ ਮਨਿਸਟਰੀਅਲ ਕਾਮਿਆਂ ਨੇ ਪੰਜਾਬ ਸਰਕਾਰ ਦੇ ਪੇਅ ਕਮਿਸ਼ਨ ਨੂੰ ਲੈ ਕੇ ਧਰਨਾ ਦਿੱਤਾ | ਮੁਲਾਜ਼ਮਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਉਨ੍ਹਾਂ ਨਾਲ ਕੋਝਾ ਮਜ਼ਾਕ ਕੀਤਾ ਹੈ | ਇਸ ਮੌਕੇ 'ਤੇ ਮੁਲਾਜ਼ਮਾਂ ਵਲੋਂ ਧਰਨਾ ਦਿੱਤਾ ਗਿਆ | ਤਹਿਸੀਲ ...

ਪੂਰੀ ਖ਼ਬਰ »

2 ਧਿਰਾਂ 'ਚ ਹੋਏ ਝਗੜੇ ਦੌਰਾਨ ਚੱਲੀ ਗੋਲੀ-2 ਜ਼ਖ਼ਮੀ

ਬਟਾਲਾ, 23 ਜੂਨ (ਸਚਲੀਨ ਸਿੰਘ ਭਾਟੀਆ) - ਦੋ ਧਿਰਾਂ 'ਚ ਹੋਏ ਝਗੜੇ ਦੌਰਾਨ ਬਚਾਅ ਲਈ ਆਏ ਦੋ ਨੌਜਵਾਨਾਂ 'ਚੋਂ ਇਕ ਦੀ ਬਾਂਹ 'ਤੇ ਗੋਲੀ ਲੱਗ ਗਈ ਜਦ ਕਿ ਦੂਸਰਾ ਤੇਜਧਾਰ ਹਥਿਆਰ ਵੱਜਣ ਕਾਰਨ ਜ਼ਖ਼ਮੀ ਹੋ ਗਿਆ, ਜਿਨ੍ਹਾਂ ਨੂੰ ਸਿਵਲ ਹਸਪਤਾਲ ਬਟਾਲਾ 'ਚ ਦਾਖਲ ਕਰਵਾਇਆ ਗਿਆ ਹੈ | ...

ਪੂਰੀ ਖ਼ਬਰ »

ਜ਼ਹਿਰੀਲੀ ਚੀਜ਼ ਖਾਣ ਨਾਲ ਲੜਕੀ ਦੀ ਹੋਈ ਮੌਤ ਸਬੰਧੀ ਮਾਮਲਾ ਦਰਜ

ਦੀਨਾਨਗਰ, 23 ਜੂਨ (ਸ਼ਰਮਾ/ਸੰਧੂ) - ਦੀਨਾਨਗਰ ਦੇ ਬਸਤੀ ਵਿਕਾਸ ਨਗਰ ਸ਼ੂਗਰ ਮਿੱਲ ਪਨਿਆੜ ਦੀ ਲੜਕੀ ਦੀ ਜ਼ਹਿਰੀਲੀ ਚੀਜ਼ ਖਾ ਲੈਣ ਨਾਲ ਮੌਤ ਹੋ ਜਾਣ ਦੇ ਮਾਮਲੇ 'ਚ ਦੀਨਾਨਗਰ ਪੁਲਿਸ ਵਲੋਂ ਇਕ ਲੜਕੇ ਵਿਰੁੱਧ ਮਾਮਲਾ ਦਰਜ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਖੇਤ 'ਚ ਟਰੈਕਟਰ ਚਲਾਉਂਦਿਆ ਕਰੰਟ ਲੱਗਣ ਨਾਲ ਕਿਸਾਨ ਦੀ ਮÏਤ

ਅਲੀਵਾਲ, 23 ਜੂਨ (ਸੁੱਚਾ ਸਿੰਘ ਬੁੱਲੋਵਾਲ) - ਅੱਜ ਸਵੇਰੇ 8:30 ਵਜੇ ਦੇ ਕਰੀਬ ਪਿੰਡ ਘਣੀਏ-ਕੇ-ਬਾਂਗਰ ਦੇ ਕਿਸਾਨ ਫਤਿਹ ਸਿੰਘ (52) ਪੁੱਤਰ ਰਤਨ ਸਿੰਘ ਦੀ ਖੇਤ 'ਚ ਟਰੈਕਟਰ ਚਲਾਉਂਦਿਆ ਕਰੰਟ ਲੱਗਣ ਨਾਲ ਮÏਤ ਹੋਣ ਦੀ ਘਟਨਾ ਵਾਪਰ ਗਈ | ਪਿੰਦਰ ਸਿੰਘ ਖੇਤ ਤੋਂ ਬਾਹਰ ਅਰਾਮ ਕਰ ...

ਪੂਰੀ ਖ਼ਬਰ »

ਆਲਟੋ ਕਾਰ ਡੂੰਘੀ ਖੱਡ 'ਚ ਡਿਗੀ- ਇਕ ਦੀ ਮੌਤ, ਇਕ ਜ਼ਖ਼ਮੀ

ਡਮਟਾਲ, 23 ਜੂਨ (ਰਾਕੇਸ਼ ਕੁਮਾਰ) - ਜ਼ਿਲ੍ਹੇ ਦੇ ਚੁਬਾੜੀ ਜੋਤ ਮਾਰਗ ਦੇ ਨਜ਼ਦੀਕ ਕੂਟ ਨਾਮਕ ਸਥਾਨ 'ਤੇ ਇਕ ਆਲਟੋ ਕਾਰ ਬੇਕਾਬੂ ਹੋ ਕੇ ਇਕ ਡੂੰਘੀ ਖਾਈ 'ਚ ਜਾ ਡਿੱਗੀ ਜਿਸ ਕਾਰਨ ਇਕ ਵਿਅਕਤੀ ਦੀ ਮੌਤ ਅਤੇ ਇਕ ਵਿਅਕਤੀ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ...

ਪੂਰੀ ਖ਼ਬਰ »

ਮਨਿਸਟੀਰੀਅਲ ਕਾਮਿਆਂ ਵਲੋਂ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਨੰੂ ਲੈ ਕੇ ਕਲਮ ਛੋੜ ਹੜਤਾਲ

ਗੁਰਦਾਸਪੁਰ, 23 ਜੂਨ (ਆਰਿਫ਼) - ਸਮੂਹ ਵਿਭਾਗਾਂ ਦੇ ਮਨਿਸਟੀਰੀਅਲ ਕਾਮਿਆਂ ਵਲੋਂ ਸੂਬਾ ਸਰਪ੍ਰਸਤ ਰਘਬੀਰ ਸਿੰਘ ਬਡਵਾਲ ਦੀ ਅਗਵਾਈ ਹੇਠ ਛੇਵੇਂ ਤਨਖ਼ਾਹ ਕਮਿਸ਼ਨ ਦੇ ਵਿਰੋਧ ਵਿਚ ਕਲਮ ਛੋੜ ਹੜਤਾਲ ਕਰਕੇ ਡੀ.ਸੀ ਦਫ਼ਤਰ ਦੇ ਬਾਹਰ ਰੋਸ ਰੈਲੀ ਕੀਤੀ ਗਈ | ਆਗੂਆਂ ਨੇ ਕਿਹਾ ...

ਪੂਰੀ ਖ਼ਬਰ »

ਸਬ-ਸੈਂਟਰ ਮਨੇਸ਼ 'ਚ ਮਲੇਰੀਆ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਊਧਨਵਾਲ, 23 ਜੂਨ (ਪਰਗਟ ਸਿੰਘ) - ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਪ੍ਰਭਜੋਤ ਕÏਰ ਕਲਸੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਸ.ਐਮ.ਓ. ਪਰਮਿੰਦਰ ਸਿੰਘ ਦੀ ਅਗਵਾਈ ਵਿਚ ਸਬ-ਸੈਂਟਰ ਮਨੇਸ਼ ਵਿਚ ਮਲੇਰੀਆ ਵਿਰੋਧੀ ਮਹੀਨਾ ਮਨਾਉਂਦੇ ...

ਪੂਰੀ ਖ਼ਬਰ »

10 ਕਾਂਗਰਸੀ ਪਰਿਵਾਰਾਂ ਨੇ ਮਾਹਲ ਦੀ ਅਗਵਾਈ 'ਚ ਫੜਿ੍ਹਆ ਅਕਾਲੀ ਦਲ ਦਾ ਪੱਲਾ

ਬਟਾਲਾ, 23 ਜੂਨ (ਕਾਹਲੋਂ) - ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡ ਆਲੋਵਾਲ ਵਿਖੇ ਸਤਨਾਮ ਸਿੰਘ ਢਿੱਲੋਂ ਤੇ ਸਾਬਕਾ ਸਰਪੰਚ ਰÏਣਕੀ ਰਾਮ ਦੀ ਰਹਿਨੁਮਾਈ ਹੇਠ ਪਾਰਟੀ ਵਰਕਰਾਂ ਦੀ ਮੀਟਿੰਗ ਹੋਈ, ਜਿਸ ਵਿਚ ਵਿਸੇਸ਼ ਤÏਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਕÏਮੀ ਜਥੇਬੰਦਕ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਨਹਿਰ 'ਚ ਪਾਣੀ ਛੱਡਣ ਦੀ ਮੰਗ

ਦੋਰਾਂਗਲਾ, 23 ਜੂਨ (ਚੱਕਰਾਜਾ) - ਗਾਹਲੜੀ ਨੇੜਿਓਾ ਨੌਮਣੀ ਨਾਲੇ 'ਚੋਂ ਨਿਕਲਦੀ ਨਹਿਰ ਜਿਸ ਦਾ ਡੇਰਾ ਬਾਬਾ ਨਾਨਕ ਤੱਕ ਹਜ਼ਾਰਾਂ ਏਕੜ ਜ਼ਮੀਨਾਂ ਨੰੂ ਪਾਣੀ ਲੱਗਦਾ ਹੈ ਪਰ ਇਸ ਨਹਿਰ ਵਿਚ ਅਜੇ ਤੱਕ ਵੀ ਪਾਣੀ ਨਾ ਛੱਡੇ ਜਾਣ ਕਾਰਨ ਕਿਸਾਨਾਂ ਨੰੂ ਝੋਨੇ ਦੀ ਲਵਾਈ ਸਬੰਧੀ ...

ਪੂਰੀ ਖ਼ਬਰ »

ਰੋਹ 'ਚ ਆਏ ਨੌਜਵਾਨ ਕਿਸਾਨਾਂ ਨੇ ਬਟਾਲਾ-ਕਾਦੀਆਂ ਰੋਡ 'ਤੇ ਕੀਤਾ ਚੱਕਾ ਜਾਮ

ਵਡਾਲਾ ਗ੍ਰੰਥੀਆਂ, 23 ਜੂਨ (ਗੁਰਪ੍ਰਤਾਪ ਸਿੰਘ ਕਾਹਲਾੋ) - ਬਿਜਲੀ ਸਪਲਾਈ ਦੀ ਮੰਦੀ ਹਾਲਤ ਨੂੰ ਲੈ ਕੇ ਅੱਜ ਸਥਾਨਕ ਬਿਜਲੀ ਘਰ ਦੇ ਸਾਹਮਣੇ ਵੱਡੀ ਤਾਦਾਦ ਨÏਜਵਾਨ ਕਿਸਾਨਾਂ ਵਲੋਂ ਰੋਸ ਧਰਨਾ ਅਤੇ ਚੱਕਾ ਜਾਮ ਕੀਤਾ ਗਿਆ | ਨਜ਼ਦੀਕੀ ਪਿੰਡ ਦੀਵਾਨੀਵਾਲ ਖੁਰਦ, ...

ਪੂਰੀ ਖ਼ਬਰ »

ਰੈਵੀਨਿਊ ਪਟਵਾਰ ਯੂਨੀਅਨ ਵਲੋਂ ਹੜਤਾਲ ਕਾਰਨ ਕੰਮਕਾਜ ਹੋਇਆ ਪ੍ਰਭਾਵਿਤ

ਕਾਦੀਆਂ, 23 ਜੂਨ (ਕੁਲਵਿੰਦਰ ਸਿੰਘ) - ਦੀ ਰੈਵੀਨਿਊ ਪਟਵਾਰ ਯੂਨੀਅਨ (ਪੰਜਾਬ) ਦੇ ਤਹਿਸੀਲ ਬਟਾਲਾ ਦੇ ਸਮੂਹ ਪਟਵਾਰੀਆਂ ਵਲੋਂ ਬੀਤੇ ਦਿਨ ਸਬ-ਤਹਿਸੀਲ ਸ੍ਰੀ ਹਰਿਗੋਬਿੰਦਪੁਰ ਵਿਖੇ ਵਾਪਰੇ ਘਟਨਾਕ੍ਰਮ ਦੇ ਤਹਿਤ ਅੱਜ ਸਾਰੀ ਬਟਾਲਾ ਤਹਿਸੀਲ ਦੇ ਪਟਵਾਰੀਆਂ ਵਲੋਂ ਜਿਥੇ ...

ਪੂਰੀ ਖ਼ਬਰ »

ਪਿੰਡ ਬੱਬੇਹਾਲੀ 'ਚੋਂ ਸਪੋਰਟਸ ਵਿੰਗ ਚੁੱਕੇ ਜਾਣ ਕਾਰਨ ਖਿਡਾਰੀ ਡਾਹਢੇ ਪ੍ਰੇਸ਼ਾਨ

ਗੁਰਦਾਸਪੁਰ, 23 ਜੂਨ (ਗੁਰਪ੍ਰਤਾਪ ਸਿੰਘ)- ਪਿੰਡ ਬੱਬੇਹਾਲੀ ਵਿਖੇ ਸਥਿਤ ਸ. ਮਹਿੰਦਰ ਸਿੰਘ ਖੇਡ ਸਟੇਡੀਅਮ ਵਿਖੇ ਚੱਲ ਰਹੇ ਸਪੋਰਟਸ ਵਿੰਗ ਨੰੂ ਬੀਤੇ ਕੁਝ ਸਾਲਾਂ ਤੋਂ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਖੇਡ ਸਟੇਡੀਅਮ 'ਚ ਆਉਣ ਵਾਲੇ ਖਿਡਾਰੀਆਂ 'ਚ ਭਾਰੀ ਨਿਰਾਸ਼ਾ ...

ਪੂਰੀ ਖ਼ਬਰ »

ਕਤਲ ਕੀਤੇ ਨੌਜਵਾਨ ਦਾ ਦੋਸ਼ੀ ਫੜੇ ਜਾਣ ਤੱਕ ਅੰਤਿਮ ਸੰਸਕਾਰ ਨਹੀਂ ਕਰਾਂਗੇ : ਪਰਿਵਾਰਕ ਮੈਂਬਰ

ਡੇਰਾ ਬਾਬਾ ਨਾਨਕ, 23 ਜੂਨ (ਅਵਤਾਰ ਸਿੰਘ ਰੰਧਾਵਾ) - ਨਜ਼ਦੀਕੀ ਪਿੰਡ ਨਿਕੋਸਰਾਂ ਦੇ ਇਕ ਵਿਅਕਤੀ ਨਰਿੰਦਰ ਸਿੰਘ ਦਾ ਉਸ ਦੇ ਚਾਚੇ ਅਤੇ ਚਚੇਰੇ ਭਰਾਵਾਂ ਵਲੋਂ ਹੋਰਨਾਂ ਨਾਲ ਮਿਲ ਕੇ ਸਿਰ ਵਿਚ ਕਹੀ ਮਾਰ ਕੇ ਕਤਲ ਕਰ ਦਿੱਤਾ ਸੀ | ਬੀਤੇ ਦਿਨ ਪੋਸਟਮਾਰਟਮ ਕਰਵਾ ਕੇ ਮਿ੍ਤਕ ...

ਪੂਰੀ ਖ਼ਬਰ »

ਜਥੇਦਾਰਨੀ ਸਵਿੰਦਰ ਕੌਰ ਦੇ ਅੰਤਿਮ ਸੰਸਕਾਰ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਬਿੱਟੂ ਨਾਲ ਅਫ਼ਸੋਸ ਪ੍ਰਗਟ

ਬਟਾਲਾ, 23 ਜੂਨ (ਹਰਦੇਵ ਸਿੰਘ ਸੰਧੂ) - ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਬਿੱਟੂ ਦੇ ਸਤਿਕਾਰਯੋਗ ਮਾਤਾ ਜਥੇਦਾਰਨੀ ਸਵਿੰਦਰ ਕੌਰ ਸਾ. ਕੌਂਸਲਰ, ਜਿਨ੍ਹਾਂ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ ਸੀ, ਦਾ ਅੰਤਿਮ ਸੰਸਕਾਰ ਸਥਾਨਕ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਟਿਊਬਵੈੱਲਾਂ ਵਾਲੀ ਬਿਜਲੀ ਸਪਲਾਈ 8 ਘੰਟੇ ਦੇਣ ਦੀ ਮੰਗ

ਸ੍ਰੀ ਹਰਿਗੋਬਿੰਦਪੁਰ, 23 ਜੂਨ (ਕੰਵਲਜੀਤ ਸਿੰਘ ਚੀਮਾ) - ਸ੍ਰੀ ਹਰਿਗੋਬਿੰਦਪੁਰ ਵਿਖੇ ਪਾਵਰਕਾਮ ਦੇ ਦਫ਼ਤਰ 'ਚ ਝੋਨੇ ਦੇ ਸੀਜ਼ਨ ਦੌਰਾਨ ਟਿਊਬਵੈੱਲਾਂ ਵਾਲੀ ਬਿਜਲੀ ਸਪਲਾਈ 8 ਘੰਟੇ ਨਾ ਮਿਲਣ ਕਾਰਨ ਪਿੰਡ ਨੰਗਲ ਝੌਰ ਅਤੇ ਪਿੰਡ ਮਚਰਾਏ ਦੇ ਫੀਡਰਾਂ ਨਾਲ ਜੁੜੇ ਪਿੰਡਾਂ ...

ਪੂਰੀ ਖ਼ਬਰ »

ਹਲਕਾ ਸ੍ਰੀ ਹਰਿਗੋਬਿੰਦਪੁਰ ਤੋਂ ਮੰਗਲ ਸਿੰਘ ਨੂੰ ਉਮੀਦਵਾਰ ਬਣਾਇਆ ਜਾਵੇ : ਬੀਬੀ ਸੁਖਬੀਰ ਕੌਰ

ਬਟਾਲਾ, 23 ਜੂਨ (ਕਾਹਲੋਂ) - ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸੀਨੀਅਰ ਅਕਾਲੀ ਆਗੂ ਮੰਗਲ ਸਿੰਘ ਨੂੰ ਹਲਕੇ ਤੋਂ ਉਮੀਦਵਾਰ ਐਲਾਨਿਆ ਜਾਵੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਹਰਗੋਬਿੰਦਪੁਰ ਇਸਤਰੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਬੀਬੀ ਸੁਖਬੀਰ ਕੌਰ, ...

ਪੂਰੀ ਖ਼ਬਰ »

ਐਕਸੈਲਸੀਅਰ ਸੀਨੀਅਰ ਸੈਕੰਡਰੀ ਸਕੂਲ ਬਿਜਲੀਵਾਲ 'ਚ ਆਨਲਾਈਨ ਸਮਰ ਕੈਂਪ ਲਗਾਇਆ

ਕਿਲ੍ਹਾ ਲਾਲ ਸਿੰਘ, 23 ਜੂਨ (ਬਲਬੀਰ ਸਿੰਘ)-ਐਕਸੈਲਸੀਅਰ ਸੀਨੀਅਰ ਸੈਕੰਡਰੀ ਸਕੂਲ ਬਿਜਲੀਵਾਲ ਜਿਸ ਵਿਚ ਨਰਸਰੀ ਤੋਂ ਬਾਰਵੀਂ ਤੱਕ ਮੈਡੀਕਲ, ਨਾਨ-ਮੈਡੀਕਲ, ਕਾਮਰਸ ਤੇ ਆਰਟਸ ਦੇ ਵਿਸ਼ਿਆਂ ਦੇ ਬੱਚਿਆਂ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਸੰਸਥਾ ਵਲੋਂ ਆਨਲਾਈਨ ਪੜ੍ਹਾਈ ...

ਪੂਰੀ ਖ਼ਬਰ »

ਬਾਬਾ ਮੇਹਰ ਸਿੰਘ ਕਾਲਜ ਦਾ ਡੀ.ਐਲ.ਐਡ. ਦਾ ਨਤੀਜਾ ਸ਼ਾਨਦਾਰ

ਗੁਰਦਾਸਪੁਰ, 23 ਜੂਨ (ਆਰਿਫ਼) - ਬਾਬਾ ਮੇਹਰ ਸਿੰਘ ਕਾਲਜ ਪੁਰਾਣਾ ਸ਼ਾਲਾ ਦਾ ਐਸ.ਸੀ.ਈ.ਆਰ.ਟੀ ਪੰਜਾਬ ਵਲੋਂ ਐਲਾਨੇ ਡੀ.ਐਲ.ਐਡ ਦੂਜੇ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਸਬੰਧੀ ਚੇਅਰਮੈਨ ਇੰਜੀ: ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਨਤੀਜੇ ਵਿਚੋਂ ਆਸਥਾ ਨੇ 85 ਫ਼ੀਸਦੀ ...

ਪੂਰੀ ਖ਼ਬਰ »

ਮਾਝਾ ਕਿਸਾਨ ਸੰਘਰਸ਼ ਕਮੇਟੀ ਨੇ ਬਿਜਲੀ ਸਬੰਧੀ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

ਕਾਦੀਆਂ, 23 ਜੂਨ (ਯਾਦਵਿੰਦਰ ਸਿੰਘ) - ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਬਿਜਲੀ ਸਬੰਧੀ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਬਿਜਲੀ ਦਫ਼ਤਰ ਕਾਦੀਆਂ ਵਿਖੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਕਮੇਟੀ ਦੇ ਪੰਜਾਬ ਪ੍ਰਧਾਨ ਬਲਵਿੰਦਰ ਸਿੰਘ ...

ਪੂਰੀ ਖ਼ਬਰ »

ਸੁਮੀਰ ਸਿੰਘ ਮਾਨ ਨੇ ਥਾਣਾ ਮੁਖੀ ਵਜੋਂ ਸੰਭਾਲਿਆ ਅਹੁਦਾ

ਗੁਰਦਾਸਪੁਰ, 23 ਜੂਨ (ਪੰਕਜ ਸ਼ਰਮਾ)-ਪੁਲਿਸ ਥਾਣਾ ਸਿਟੀ ਵਿਖੇ ਸੁਮੀਰ ਸਿੰਘ ਮਾਨ ਨੇ ਬਤੌਰ ਥਾਣਾ ਮੁਖੀ ਦਾ ਅਹੁਦਾ ਸੰਭਾਲ ਲਿਆ ਹੈ | ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਵਿਚ ਬਤੌਰ ਪ੍ਰੋਬੇਸ਼ਨ ਡੀ.ਐਸ.ਪੀ.ਭਰਤੀ ਹੋਏ ਸੁਮੀਰ ਸਿੰਘ ਮਾਨ ਦੀ ਇਸ ਸਮੇਂ ਟਰੇਨਿੰਗ ਚੱਲ ਰਹੀ ...

ਪੂਰੀ ਖ਼ਬਰ »

ਮੰਤਰੀ ਬਾਜਵਾ ਦਾ ਨਾਨਕ ਧਾਮ ਆਉਣ 'ਤੇ ਨਿੱਘਾ ਸਵਾਗਤ

ਬਟਾਲਾ, 23 ਜੂਨ (ਹਰਦੇਵ ਸਿੰਘ ਸੰਧੂ)-ਇਤਿਹਾਸਕ ਸ਼ਹਿਰ ਬਟਾਲਾ ਦਾ ਜੰਗੀ ਪੱਧਰ 'ਤੇ ਚੱਲ ਰਹੇ ਵਿਕਾਸ ਦਾ ਜਾਇਜ਼ਾ ਲੈਣ ਾਸਤੇ ਅੱਜ ਬਟਾਲਾ ਪਹੁੰਚੇ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਵਲੋਂ ਸ਼ਹਿਰ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਨਿਰੀਖਣ ਕਰਨ ਸਮੇਂ ...

ਪੂਰੀ ਖ਼ਬਰ »

ਬਿਜਲੀ ਦੀਆਂ ਤਾਰਾਂ ਨਾ ਚੁੱਕੀਆਂ ਤਾਂ ਦਫਤਰ ਅੱਗੇ ਲਗਾਵਾਂਗੇ ਧਰਨਾ- ਕਿਸਾਨ

ਬਟਾਲਾ, 23 ਜੂਨ (ਬੁੱਟਰ)-ਸਥਾਨਕ ਬਾਈਪਾਸ 'ਤੇ ਬਾਬਾ ਦਰਸ਼ਨ ਦਾਸ ਦੇ ਡੇਰੇ ਦੇ ਸਾਹਮਣੇ ਖੇਤਾਂ ਵਿਚ ਬਿਜਲੀ ਦੀਆਂ ਤਾਰਾਂ ਕਾਫੀ ਲੰਮੇ ਸਮੇਂ ਤੋਂ ਹੇਠਾਂ ਡਿੱਗੀਆਂ ਪਈਆਂ ਹਨ, ਜਿਸ ਕਰਕੇ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਿਸਾਨ ...

ਪੂਰੀ ਖ਼ਬਰ »

ਮੈਡੀਕਲ ਲੈਬ ਟੈਕਨੀਸ਼ੀਅਨ ਦੇ ਮੁਲਾਜ਼ਮਾਂ ਵਲੋਂ 6ਵੇਂ ਤਨਖ਼ਾਹ ਕਮਿਸ਼ਨ ਦਾ ਸਖ਼ਤ ਵਿਰੋਧ

ਗੁਰਦਾਸਪੁਰ, 23 ਜੂਨ (ਸੁਖਵੀਰ ਸਿੰਘ ਸੈਣੀ) - ਮੈਡੀਕਲ ਲੈਬ ਟੈਕਨੀਸ਼ੀਅਨ ਦੇ ਆਗੂਆਂ ਵਲੋਂ ਇਕ ਮੀਟਿੰਗ ਕਰਕੇ ਮੁਲਾਜ਼ਮ ਮਾਰੂ 6ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਦਾ ਸਖ਼ਤ ਵਿਰੋਧ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਮੈਡੀਕਲ ਲੈਬ ਟੈਕਨੀਸ਼ੀਅਨ ਦੇ ਸੂਬਾ ਪ੍ਰਧਾਨ ...

ਪੂਰੀ ਖ਼ਬਰ »

ਵੀਲ੍ਹਾ-ਤੇਜਾ ਵਾਸੀਆਂ ਨੇ ਪਿੰਡ ਅੰਦਰ ਹੋ ਰਹੇ ਨਾਜਾਇਜ਼ ਕਬਜ਼ਿਆਂ ਵਿਰੁੱਧ ਉਠਾਈ ਆਵਾਜ਼

ਕਾਲਾ ਅਫਗਾਨਾ/ਤਲਵੰਡੀ ਰਾਮਾ, 23 ਜੂਨ (ਰੰਧਾਵਾ/ਖਹਿਰਾ) - ਨਜ਼ਦੀਕੀ ਪਿੰਡ ਵੀਲਾ ਤੇਜਾ ਵਿਖੇ ਪਿੰਡ ਵਾਸੀਆਂ ਨੇ ਪੰਚਾਇਤੀ ਜ਼ਮੀਨ ਉਪਰ ਹੋ ਰਹੇ ਨਾਜਾਇਜ਼ ਕਬਜ਼ਿਆਂ ਵਿਰੁੱਧ ਆਵਾਜ਼ ਉਠਾਈ ਹੈ | ਇਸ ਸਬੰਧੀ ਪਿੰਡ ਅੰਦਰ ਹੋ ਰਹੀਆਂ ਬੇ-ਨਿਯਮੀਆਂ ਖ਼ਿਲਾਫ਼ ਨਾਅਰੇਬਾਜ਼ੀ ...

ਪੂਰੀ ਖ਼ਬਰ »

ਹਾਈਕਮਾਂਡ ਹਲਕਾ ਸ੍ਰੀ ਹਰਿਗੋਬਿੰਦਪੁਰ ਤੋਂ ਰਾਜਨਬੀਰ ਸਿੰਘ ਘੁਮਾਣ ਨੂੰ ਜਲਦ ਉਮੀਦਵਾਰ ਐਲਾਨੇ-ਯੂਥ ਆਗੂ

ਅੱਚਲ ਸਾਹਿਬ, 23 ਜੂਨ (ਸੰਦੀਪ ਸਿੰਘ ਸਹੋਤਾ)- ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਤੇ ਯੂਥ ਆਗੂਆਂ ਤੇ ਵਰਕਰਾਂ ਨੇ ਹਾਈਕਮਾਂਡ ਤੋਂ ਮੰਗ ਕੀਤੀ ਹੈ ਕਿ ਰਾਜਨਬੀਰ ਸਿੰਘ ਘੁਮਾਣ ਨੂੰ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ...

ਪੂਰੀ ਖ਼ਬਰ »

ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣ ਵਲੋਂ ਸਿੰਘੂ ਬਾਰਡਰ 'ਤੇ ਨਿਰੰਤਰ ਲੰਗਰ ਜਾਰੀ

ਬਟਾਲਾ, 23 ਜੂਨ (ਕਾਹਲੋਂ) - ਪੂਰੇ ਹਿੰਦੋਸਤਾਨ ਦੇ ਕਿਸਾਨਾਂ ਨੂੰ ਅੱਜ ਵੱਖ-ਵੱਖ ਬਾਰਡਰਾਂ 'ਤੇ ਬੈਠਿਆਂ ਨੂੰ ਕਰੀਬ 7 ਮਹੀਨੇ ਹੋ ਚੁੱਕੇ ਹਨ, ਪਰ ਅੰਨੀ-ਬੋਲੀ ਸਰਕਾਰ ਨੂੰ ਕਿਸਾਨਾਂ ਦੀ ਭੋਰਾ ਵੀ ਚਿੰਤਾ ਨਹੀਂ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਬਾਬਾ ...

ਪੂਰੀ ਖ਼ਬਰ »

ਦੀ ਰੈਵੀਨਿਊ ਪਟਵਾਰ ਯੂਨੀਅਨ ਨੇ ਵਾਧੂ ਸਰਕਲਾਂ ਦਾ ਕੰਮ ਕੀਤਾ ਬੰਦ

ਗੁਰਦਾਸਪੁਰ, 23 ਜੂਨ (ਸੁਖਵੀਰ ਸਿੰਘ ਸੈਣੀ) - ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਆਗੂਆਂ ਵਲੋਂ ਤਹਿਸੀਲ ਗੁਰਦਾਸਪੁਰ ਦੇ ਵਾਧੂ ਸਰਕਲਾਂ ਦਾ ਕੰਮ ਕਰਨ ਤੋਂ ਇਨਕਾਰ ਕੀਤਾ ਗਿਆ ਹੈ | ਇਸ ਸਬੰਧੀ ਯੂਨੀਅਨ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਪਿਛਲੇ ਲੰਮੇ ਸਮੇਂ ਤੋਂ ...

ਪੂਰੀ ਖ਼ਬਰ »

ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬੱਬੇਹਾਲੀ ਵਲੋਂ ਵਰਕਰਾਂ ਨਾਲ ਪਿੰਡ ਸੇਖਵਾਂ 'ਚ ਮੀਟਿੰਗ

ਅੱਚਲ ਸਾਹਿਬ, 23 ਜੂਨ (ਸੰਦੀਪ ਸਿੰਘ ਸਹੋਤਾ) - ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਵਲੋਂ ਹਲਕਾ ਸ੍ਰੀ ਹਰਗੋਬਿੰਦਪੁਰ ਅਧੀਨ ਪੈਂਦੇ ਪਿੰਡ ਸੇਖਵਾਂ ਵਿਖੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਜ਼ਿਲ੍ਹਾ ਮੀਤ ਪ੍ਰਧਾਨ ...

ਪੂਰੀ ਖ਼ਬਰ »

ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀ ਐਸੋਸੀਏਸ਼ਨ ਵਲੋਂ ਬੀ.ਡੀ.ਪੀ.ਓ. ਦਫ਼ਤਰ ਅੱਗੇ ਧਰਨਾ

ਸ੍ਰੀ ਹਰਿਗੋਬਿੰਦਪੁਰ, 23 ਜੂਨ (ਕੰਵਲਜੀਤ ਸਿੰਘ ਚੀਮਾ) - ਸ੍ਰੀ ਹਰਿਗੋਬਿੰਦਪੁਰ ਬੀ.ਡੀ.ਪੀ.ਓ. ਦਫ਼ਤਰ ਵਿਖੇ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀਆਂ ਵਲੋਂ ਆਪਣੀਆਂ ਪੰਜਾਬ ਸਰਕਾਰ ਮੰਗਾਂ ਪੂਰੀਆਂ ਕਰਵਾਉਣ ਸੰਬਧੀ ਰੋਸ ਵਜੋਂ ਧਰਨਾ-ਪ੍ਰਦਰਸ਼ਨ ਕੀਤਾ ...

ਪੂਰੀ ਖ਼ਬਰ »

ਐਸ.ਪੀ. ਵਰਿੰਦਰਪ੍ਰੀਤ ਸਿੰਘ ਨੂੰ ਬੇਟੇ ਦੇ ਉਲੰਪਿਕ 'ਚ ਖੇਡਣ 'ਤੇ ਅਮਨ ਨਾਰਵੇ ਨੇ ਦਿੱਤੀ ਵਧਾਈ

ਊਧਨਵਾਲ, 23 ਜੂਨ (ਪਰਗਟ ਸਿੰਘ) - ਐਸ.ਪੀ. ਵਰਿੰਦਰਪ੍ਰੀਤ ਸਿੰਘ ਦੇ ਬੇਟੇ ਹਾਰਦਿਕ ਸਿੰਘ ਨੂੰ ਓਲੰਪਿਕ 'ਚ ਖੇਡਣ ਵਾਲੀ ਭਾਰਤੀ ਹਾਕੀ ਟੀਮ ਦਾ ਹਿੱਸਾ ਬਣਨ 'ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ | ਇਸ ਖੁਸ਼ੀ ਨੂੰ ਸਾਂਝੇ ਕਰਦਿਆਂ ਅਮਨਪ੍ਰੀਤ ਸਿੰਘ ਨਾਰਵੇ ...

ਪੂਰੀ ਖ਼ਬਰ »

ਸੜਕ ਪੱਕੀ ਬਣਾਉਣ 'ਤੇ ਪਿੰਡ ਵਾਸੀਆਂ ਵਲੋਂ ਮੰਤਰੀ ਦਾ ਧੰਨਵਾਦ

ਵਡਾਲਾ ਬਾਂਗਰ, 23 ਜੂਨ (ਭੁੰਬਲੀ) - ਲੰਬੜਦਾਰ ਸੁਖਬਰਿੰਦਰ ਸਿੰਘ ਦੂਲਾਨੰਗਲ, ਸਰਕਲ ਪ੍ਰਧਾਨ ਕਾਂਗਰਸ ਕਮੇਟੀ, ਸਾ. ਸਰਪੰਚ ਪਲਵਿੰਦਰ ਸਿੰਘ ਮਸਾਣਾ, ਲੰਬੜਦਾਰ ਨਿਰਮਲ ਸਿੰਘ ਤੇ ਪਿੰਡ ਮਸਾਣਾ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਡੇਰਿਆਂ ਨੂੰ ਜਾਂਦੇ ਰਸਤੇ ਪਿਛਲੇ ...

ਪੂਰੀ ਖ਼ਬਰ »

ਕਾਹਲੋਂ ਦੀ ਅਗਵਾਈ 'ਚ ਸ੍ਰੀ ਦਰਬਾਰ ਸਾਹਿਬ ਲੰਗਰਾਂ ਲਈ 535 ਕੁਇੰਟਲ ਕਣਕ ਦੀ ਸੇਵਾ ਭੇਜੀ

ਫਤਹਿਗੜ੍ਹ ਚੂੜੀਆਂ, 23 ਜੂਨ (ਧਰਮਿੰਦਰ ਸਿੰਘ ਬਾਠ)-ਸ਼ੋ੍ਰਮਣੀ ਕਮੇਟੀ ਵਲੋਂ ਹਲਕਾਵਾਰ ਸ੍ਰੀ ਦਰਬਾਰ ਸਾਹਿਬ ਲਈ ਕ ਣਕ ਭੇਜਣ ਦੀ ਲਗਾਈ ਗਈ ਸੇਵਾ ਦੇ ਤਹਿਤ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਅਕਾਲੀ ਦਲ ਦੇ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਦੀ ਅਗਵਾਈ 'ਚ ਅਕਾਲੀ ਦਲ ਵਲੋਂ ...

ਪੂਰੀ ਖ਼ਬਰ »

ਕੰਵਰਪ੍ਰਤਾਪ ਸਿੰਘ ਬਾਜਵਾ ਨੇ ਪਿੰਡ ਸਿੱਧਵਾਂ ਵਿਖੇ ਨਵੇਂ ਰਸਤਿਆਂ ਦਾ ਉਦਘਾਟਨ ਕੀਤਾ

ਘੁਮਾਣ, 23 ਜੂਨ (ਬੰਮਰਾਹ) - ਹਲਕਾ ਸ੍ਰੀ ਹਰਗੋਬਿੰਦਪੁਰ ਵਿਖੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੇ ਸਪੁੱਤਰ ਕੰਵਰ ਪ੍ਰਤਾਪ ਸਿੰਘ ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ ਵਲੋਂ ਪਿੰਡ ਸਿਧਵਾਂ ਵਿਖੇ ਪਹੁੰਚ ਕੇ ਨਵੇਂ ਬਣੇ ਰਸਤਿਆਂ ਦੇ ਉਦਘਾਟਨ ਕੀਤੇ | ਇਸ ਮੌਕੇ ਸ: ਬਾਜਵਾ ...

ਪੂਰੀ ਖ਼ਬਰ »

ਬਾਬਾ ਭੂਰੀਵਾਲਾ ਦੀ ਯਾਦ 'ਚ ਚੂਰਮੇ ਦਾ ਸਾਲਾਨਾ ਜੋੜ ਮੇਲਾ ਕਰਵਾਇਆ

ਕੋਟਲੀ ਸੂਰਤ ਮੱਲ੍ਹੀ, 23 ਜੂਨ (ਕੁਲਦੀਪ ਸਿੰਘ ਨਾਗਰਾ)- ਬਾਬਾ ਭੂਰੀਵਾਲਾ ਦੀ ਯਾਦ 'ਚ ਚੂਰਮੇ ਦਾ ਸਾਲਾਨਾ ਜੋੜ ਮੇਲਾ ਪਿੰਡ ਅਲੀਨੰਗਲ, ਜੀਵਨ ਨੰਗਲ, ਸ਼ਿਕਾਰ ਮਾਛੀਆਂ, ਡੇਰਾ ਪਠਾਣਾ ਤੇ ਰਣਸੀਕੇ ਤੱਲਾ ਦੀਆਂ ਸੰਗਤਾਂ ਵਲੋਂ ਸਾਂਝੇੇ ਤੌਰ 'ਤੇ ਮਨਾਇਆ ਗਿਆ ਤੇ ਜੋੜ ਮੇਲੇ ...

ਪੂਰੀ ਖ਼ਬਰ »

ਡੀ.ਸੀ. ਵਲੋਂ ਆਗਾਮੀ ਚੋਣਾਂ ਤੇ ਵੋਟਰ ਸੂਚੀ ਦੇ ਕੰਮਾਂ ਦੀ ਪ੍ਰਗਤੀ ਸਬੰਧੀ ਸਮੂਹ ਚੋਣਕਾਰ ਅਫ਼ਸਰਾਂ ਨਾਲ ਮੀਟਿੰਗ

ਗੁਰਦਾਸਪੁਰ, 23 ਜੂਨ (ਆਰਿਫ਼) - ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮੁਹੰਮਦ ਇਸ਼ਫਾਕ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ-2022 ਅਤੇ ਵੋਟਰ ਸੂਚੀ ਦੇ ਕੰਮਾਂ ਦੀ ਪ੍ਰਗਤੀ ਨੂੰ ਰੀਵਿਊ ਕਰਨ ਦੇ ਮੰਤਵ ਨਾਲ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨਾਲ ਮੀਟਿੰਗ ਕੀਤੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX