ਤਾਜਾ ਖ਼ਬਰਾਂ


ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 29 ਹਜ਼ਾਰ 689 ਨਵੇਂ ਕੇਸ ਆਏ ਸਾਹਮਣੇ, ਪਿਛਲੇ 132 ਦਿਨਾਂ ਵਿਚ ਸਭ ਤੋਂ ਘੱਟ
. . .  15 minutes ago
ਨਵੀਂ ਦਿੱਲੀ, 27 ਜੁਲਾਈ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 29 ਹਜ਼ਾਰ 689 ਕੇਸ ਸਾਹਮਣੇ ਆਏ ਹਨ ਅਤੇ ਇਸ ਦੌਰਾਨ 415 ਮਰੀਜ਼ਾਂ ਦੀ ਮੌਤ ਹੋਈ ਹੈ...
ਟੋਕੀਓ ਉਲੰਪਿਕ 'ਤੇ ਮੰਡਰਾਉਣ ਲੱਗਾ ਕੋਰੋਨਾ ਦਾ ਖ਼ਤਰਾ
. . .  about 1 hour ago
ਟੋਕੀਓ, 27 ਜੁਲਾਈ - ਟੋਕੀਓ ਉਲੰਪਿਕ ਵਿਚ ਕੋਵਿਡ19 ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। ਉਲੰਪਿਕ ਖੇਡ ਪਿੰਡ ਵਿਚ ਅੱਜ ਦੋ ਅਥਲੀਟਾਂ ਸਮੇਤ 7 ਜਣੇ ਕੋਰੋਨਾਵਾਇਰਸ ਤੋਂ ਪੀੜਤ ਪਾਏ ਗਏ ਹਨ। ਇਸ ਤਰ੍ਹਾਂ ਟੋਕੀਓ ਉਲੰਪਿਕ ਖੇਡਾਂ ਨਾਲ...
ਮਮਤਾ ਬੈਨਰਜੀ ਦਿੱਲੀ 'ਚ, ਕਰ ਸਕਦੀ ਹੈ ਮੋਦੀ ਨਾਲ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 27 ਜੁਲਾਈ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਪੰਜ ਦਿਨਾਂ ਦੌਰੇ 'ਤੇ ਸੋਮਵਾਰ ਸ਼ਾਮ ਰਾਜਧਾਨੀ ਦਿੱਲੀ ਪਹੁੰਚ ਗਈ। ਇਸ ਦੌਰੇ 'ਤੇ ਉਹ ਕਈ ਵੱਡੇ ਨੇਤਾਵਾਂ ਨਾਲ ਮੁਲਾਕਾਤ ਕਰੇਗੀ। ਇਸ ਦੇ ਨਾਲ ਰਿਪੋਰਟਾਂ ਇਹ ਵੀ ਹਨ ਕਿ ਮਮਤਾ ਬੈਨਰਜੀ ਅੱਜ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ...
ਟੋਕੀਓ ਉਲੰਪਿਕ : ਭਾਰਤ ਨੇ ਸਪੇਨ ਨੂੰ 3-0 ਨਾਲ ਦਿੱਤੀ ਮਾਤ
. . .  about 2 hours ago
ਟੋਕੀਓ, 27 ਜੁਲਾਈ - ਟੋਕੀਓ ਉਲੰਪਿਕ ਵਿਚ ਹਾਕੀ ਮੁਕਾਬਲੇ ਵਿਚ ਭਾਰਤ ਨੇ ਸਪੇਨ ਨੂੰ 3-0 ਨਾਲ ਹਰਾ ਦਿੱਤਾ ਹੈ...
ਅੱਜ ਦਾ ਵਿਚਾਰ
. . .  about 2 hours ago
ਮੈਂ ਭਾਰਤ ਦੇ ਲੋਕਾਂ ਦੀਆਂ ਅਰਦਾਸਾਂ ਅਤੇ ਪਿਆਰ ਸਦਕਾ ਇਹ ਮੈਡਲ ਜਿੱਤ ਸਕਿਆ-ਮੀਰਾ ਬਾਈ ਚਾਨੂ
. . .  1 day ago
ਚੰਡੀਗੜ੍ਹ : ਪੰਜਾਬ ਸਰਕਾਰ ਨੇ ਕੀਤੇ ਆਈ. ਏ. ਐੱਸ. ਅਧਿਕਾਰੀਆਂ ਦੇ ਤਬਾਦਲੇ
. . .  1 day ago
ਆਈ.ਆਈ.ਟੀ. ਵਿਚ ਦਾਖਲੇ ਲਈ ਜੇ.ਈ.ਈ. (ਐਡਵਾਂਸਡ) 2021 ਦੀ ਪ੍ਰੀਖਿਆ 3 ਅਕਤੂਬਰ 2021 ਨੂੰ
. . .  1 day ago
ਨਵੀਂ ਦਿੱਲੀ , 26 ਜੁਲਾਈ - ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਹੈ ਕਿ ਆਈ.ਆਈ.ਟੀ. ਵਿਚ ਦਾਖਲੇ ਲਈ ਜੇ.ਈ.ਈ. (ਐਡਵਾਂਸਡ) 2021 ਦੀ ਪ੍ਰੀਖਿਆ 3 ਅਕਤੂਬਰ 2021 ਨੂੰ ਆਯੋਜਤ ਕੀਤੀ ...
ਵਿਜੇ ਮਾਲਿਆ ਨੂੰ ਬਰਤਾਨੀਆ ਦੀ ਅਦਾਲਤ ਨੇ ਦੀਵਾਲੀਆ ਕਰਾਰ ਦਿੱਤਾ
. . .  1 day ago
ਅਧਿਆਪਕ ਆਨ ਲਾਈਨ ਬਦਲੀਆਂ ਲਈ ਤੀਸਰੇ ਗੇੜ ਲਈ ਸਟੇਸ਼ਨ ਚੋਣ 26 ਤੋਂ 28 ਜੁਲਾਈ ਤੱਕ ਕਰ ਸਕਣਗੇ- ਸਿੰਗਲਾ
. . .  1 day ago
ਪੋਜੇਵਾਲ ਸਰਾਂ ,26 ਜੁਲਾਈ (ਨਵਾਂਗਰਾਈਂ,)ਪੰਜਾਬ ਸਿੱਖਿਆ ਵਿਭਾਗ ਵਲੋਂ ਆਨ ਲਾਈਨ ਬਦਲੀਆਂ ਵਿਚ ਅਧਿਆਪਕਾਂ, ਨਾਨ ਟੀਚਿੰਗ ਸਟਾਫ਼ ਕੰਪਿਊਟਰ ਅਧਿਆਪਕਾਂ ,ਸਿੱਖਿਆ ਪ੍ਰੋਵਾਈਡਰਾਂ ...
ਪੁਲਿਸ ਕਰਮਚਾਰੀਆਂ ਕੋਲੋਂ ਨਾ ਲਈ ਜਾਵੇ ਵਾਧੂ ਡਿਊਟੀ
. . .  1 day ago
ਚੰਡੀਗੜ੍ਹ , 26 ਜੁਲਾਈ - ਪੰਜਾਬ ਸਰਕਾਰ ਨੇ ਆਦੇਸ਼ ਜਾਰੀ ਕੀਤਾ ਹੈ ਕਿ ਪੁਲਿਸ ਕਰਮਚਾਰੀਆਂ ਦੇ ਕੋਲੋਂ ਵਾਧੂ ਡਿਊਟੀ ਨਾ ਲਈ ਜਾਵੇ ਨਹੀਂ । ਜ਼ਰੂਰੀ ਹਾਲਾਤ 'ਚ ਜ਼ਿਆਦਾ ਡਿਊਟੀ ਲਈ ਜਾ ਸਕਦੀ ...
ਜੰਮੂ ਕਸ਼ਮੀਰ: ਕੁਲਗਾਮ ਵਿਚ ਚੱਲ ਰਹੇ ਮੁਕਾਬਲੇ ਵਿਚ ਇਕ ਅਣਪਛਾਤੇ ਅੱਤਵਾਦੀ ਦੀ ਮੌਤ
. . .  1 day ago
ਚਾਰ ਭੈਣਾਂ ਦੇ ਇਕਲੌਤੇ ਭਰਾ ਸਮੇਤ ਦੋ ਬੱਚਿਆਂ ਦੀ ਟੋਭੇ ਵਿਚ ਡੁੱਬਣ ਕਾਰਨ ਹੋਈ ਮੌਤ
. . .  1 day ago
ਰਾਜਪੁਰਾ, 26 ਜੁਲਾਈ (ਰਣਜੀਤ ਸਿੰਘ ) - ਨੇੜਲੇ ਪਿੰਡ ਉਕਸੀ ਜੱਟਾਂ ਵਿਖੇ ਚਾਰ ਭੈਣਾਂ ਦੇ ਇਕਲੌਤੇ ਭਰਾ ਸਮੇਤ ਦੋ ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 26 ਜੁਲਾਈ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ...
ਮਨੀਪੁਰ ਸਰਕਾਰ ਮੀਰਾਬਾਈ ਚਾਨੂੰ ਨੂੰ ਪੁਲਿਸ ਵਿਭਾਗ ਵਿਚ ਵਧੀਕ ਸੁਪਰਡੈਂਟ (ਖੇਡ) ਕਰੇਗੀ ਨਿਯੁਕਤ
. . .  1 day ago
ਇੰਫਾਲ(ਮਨੀਪੁਰ),26 ਜੁਲਾਈ - ਮਨੀਪੁਰ ਸਰਕਾਰ ਨੇ ਉਲੰਪਿਕ ਵਿਚ ਚਾਂਦੀ ਦਾ ਤਗਮਾ ਜੇਤੂ ਮੀਰਾਬਾਈ ...
ਲੋਕ ਸਭਾ ਵਿਚ ਕੇਂਦਰ ਸਰਕਾਰ ਲਿਆ ਰਹੀ ਬਿਜਲੀ ਸੋਧ ਬਿੱਲ - ਭਗਵੰਤ ਮਾਨ
. . .  1 day ago
ਚੰਡੀਗੜ੍ਹ, 26 ਜੁਲਾਈ (ਅਜੀਤ ਬਿਊਰੋ) - ਵਿਰੋਧੀ ਧਿਰ ਦੇ ਆਗੂ ਭਗਵੰਤ ਮਾਨ ਦਾ ਕਹਿਣਾ ਹੈ ਕਿ 29 ਬਿੱਲ ਲੋਕ ਸਭਾ ਵਿਚ ਪੇਸ਼ ਹੋਣੇ ਹਨ ...
ਕਿਨੌਰ ਜ਼ਿਲ੍ਹੇ ਵਿਚ ਹਾਈ ਅਲਰਟ ਜਾਰੀ
. . .  1 day ago
ਕਿਨੌਰ (ਹਿਮਾਚਲ ਪ੍ਰਦੇਸ਼ ), 26 ਜੁਲਾਈ - ਕਿਨੌਰ ਵਿਚ ਵਾਪਰੀ ਘਟਨਾ 'ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਜਾਣਕਾਰੀ ਦਿੰਦੇ ...
ਕਾਂਗਰਸ ਛੱਡ ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ
. . .  1 day ago
ਚੰਡੀਗੜ੍ਹ, 26 ਜੁਲਾਈ (ਅਜੀਤ ਬਿਊਰੋ)- ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ, ਸਹਿ ਇੰਚਾਰਜ ਰਾਘਵ ਚੱਢਾ, ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ...
ਲੋਕ ਸਭਾ ਕੱਲ੍ਹ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 26 ਜੁਲਾਈ - ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਲੋਕ ਸਭਾ ...
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਨੁਮਾਇੰਦਿਆਂ ਨੇ ਸਿਹਤ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਕੀਤਾ ਵਿਰੋਧ
. . .  1 day ago
ਤਪਾ ਮੰਡੀ, 26 ਜੁਲਾਈ (ਪ੍ਰਵੀਨ ਗਰਗ,ਵਿਜੇ ਸ਼ਰਮਾ) - ਤਪਾ 'ਚ ਸੂਬੇ ਦੇ ਸਿਹਤ ਮੰਤਰੀ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ...
ਦਿੱਲੀ ਕਮੇਟੀ 'ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕਮੇਟੀ ਪ੍ਰਧਾਨ ਸਿਰਸਾ ਖ਼ਿਲਾਫ਼ ਲੁੱਕ ਆਊਟ ਸਰਕੁਲਰ ਜਾਰੀ
. . .  1 day ago
ਨਵੀਂ ਦਿੱਲੀ, 26 ਜੁਲਾਈ (ਜਗਤਾਰ ਸਿੰਘ) - ਦਿੱਲੀ ਕਮੇਟੀ ਪ੍ਰਬੰਧ 'ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦਿੱਲੀ ਪੁਲਿਸ ਦੀ...
ਲੋਕ ਸਭਾ ਵਿਚ ਦੋ ਬਿੱਲ ਹੋਏ ਪਾਸ
. . .  1 day ago
ਨਵੀਂ ਦਿੱਲੀ, 26 ਜੁਲਾਈ - ਨੈਸ਼ਨਲ ਇੰਸਟੀਟਿਊਟ ਆਫ਼ ਫੂਡ ਟੈਕਨੋਲੋਜੀ...
ਕਿਸਾਨਾਂ ਦੇ ਇਕ ਵਫ਼ਦ ਨਾਲ ਕੈਪਟਨ ਦੀ ਮੁਲਾਕਾਤ
. . .  1 day ago
ਚੰਡੀਗੜ੍ਹ, 26 ਜੁਲਾਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਇਕ ਵਫ਼ਦ ਨਾਲ ਮੁਲਾਕਾਤ ਕੀਤੀ । ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਵੱਖ - ਵੱਖ ...
ਲੱਖੀ ਹੋਣਗੇ ਬਸਪਾ ਅਕਾਲੀ ਗੱਠਜੋੜ ਦੇ ਟਾਂਡਾ ਹਲਕੇ ਤੋਂ ਉਮੀਦਵਾਰ
. . .  1 day ago
ਟਾਂਡਾ ਉੜਮੁੜ, 26 ਜੁਲਾਈ (ਦੀਪਕ ਬਹਿਲ) - ਪੰਜਾਬ ਸੇਵਾ ਅਧਿਕਾਰ ਦੇ ਸਾਬਕਾ ਕਮਿਸ਼ਨਰ ਅਤੇ ਟਾਂਡਾ ਹਲਕੇ ਤੋਂ ਸੀਨੀਅਰ ਆਗੂ ਲਖਵਿੰਦਰ ਸਿੰਘ ਲੱਖੀ ਬਸਪਾ ਅਤੇ ਸ਼੍ਰੋਮਣੀ ਅਕਾਲੀ...
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਰਾਇਜਿੰਗ ਪਾਈਪ ਲਾਈਨ ਦਾ ਕੀਤਾ ਉਦਘਾਟਨ
. . .  1 day ago
ਤਪਾ ਮੰਡੀ,26 ਜੁਲਾਈ (ਪ੍ਰਵੀਨ ਗਰਗ, ਵਿਜੇ ਸ਼ਰਮਾ) - ਤਪਾ ਸ਼ਹਿਰ ਦੇ ਜੰਮਪਲ ਅਤੇ ਸੂਬੇ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਹਾੜ ਸੰਮਤ 553
ਿਵਚਾਰ ਪ੍ਰਵਾਹ: ਸ਼ਾਂਤੀ ਦੀ ਜਿੱਤ ਕਿਸੇ ਵੀ ਧਰਮ ਦੀ ਜਿੱਤ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ। -ਜੋਨ ਮਿਲਟਨ

ਬਰਨਾਲਾ

ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਕੀਤੀ ਕਾਰਵਾਈ ਦੀ ਮੰਗ

ਕਾਲੋਨੀ ਦੇ ਨਾਲ ਲਗਦੇ ਖੇਤਾਂ ਵਾਲੇ ਭਾਰੀ ਪ੍ਰੇਸ਼ਾਨੀ 'ਚ

ਬਰਨਾਲਾ, 23 ਜੂਨ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਸਥਾਨਕ ਸੰਘੇੜਾ-ਠੀਕਰੀਵਾਲਾ ਰੋਡ 'ਤੇ ਸਥਿਤ ਰਾਮ ਰਾਜਿਆ ਕਾਲੋਨੀ ਵਾਸੀਆਂ ਦਾ ਸੀਵਰੇਜ ਦਾ ਗੰਦਾ ਪਾਣੀ ਕਾਲੋਨੀ ਪ੍ਰਬੰਧਕਾਂ ਵਲੋਂ ਕਾਲੋਨੀ ਦੇ ਖ਼ਾਲੀ ਪਲਾਟਾਂ ਵਿਚ ਪਾਏ ਜਾਣ ਕਾਰਨ ਕਾਲੋਨੀ ਦੇ ਨਾਲ ਲਗਦੇ ਖੇਤਾਂ ਵਾਲੇ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ | ਕਿਸਾਨ ਚਮਕੌਰ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਾਲੋਨੀ ਪ੍ਰਬੰਧਕਾਂ ਵਲੋਂ ਕਾਫ਼ੀ ਸਮੇਂ ਤੋਂ ਕਾਲੋਨੀ ਦਾ ਗੰਦਾ ਪਾਣੀ ਕਾਲੋਨੀ ਦੇ ਪਲਾਟਾਂ ਵਿਚ ਛੱਡਿਆ ਜਾ ਰਿਹਾ ਹੈ | ਜਿਸ ਨਾਲ ਦੂਰ-ਦੂਰ ਤੱਕ ਗੰਦਗੀ ਦੀ ਬਦਬੂ ਮਾਰਦੀ ਹੈ ਅਤੇ ਬਦਬੂ ਕਾਰਨ ਉਨ੍ਹਾਂ ਨੂੰ ਆਪਣੇ ਖੇਤਾਂ ਵਿਚ ਕੰਮ ਕਰਨਾ ਔਖਾ ਹੋਇਆ ਪਿਆ ਹੈ | ਇਸ ਤੋਂ ਇਲਾਵਾ ਗੰਦਗੀ ਕਾਰਨ ਬਹੁਤ ਜ਼ਿਆਦਾ ਮੱਖੀ-ਮੱਛਰ ਪੈਦਾ ਹੋ ਰਿਹਾ ਹੈ, ਜਿਸ ਕਾਰਨ ਉਹ ਆਪਣੇ ਖੇਤਾਂ ਵਿਚ ਬੈਠ ਕੇ ਰੋਟੀ ਵੀ ਨਹੀਂ ਖਾ ਸਕਦੇ | ਇਸ ਗੰਦਗੀ ਕਾਰਨ ਉਨ੍ਹਾਂ ਦੀ ਫ਼ਸਲ ਖ਼ਰਾਬ ਹੋਣ ਦਾ ਵੀ ਡਰ ਹੈ | ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਕੇ ਮੰਗ ਕਰਦੇ ਹਨ ਕਾਲੋਨੀ ਪ੍ਰਬੰਧਕਾਂ ਨੂੰ ਇਸ ਤਰ੍ਹਾਂ ਖ਼ਾਲੀ ਪਲਾਟਾਂ ਵਿਚ ਛੱਡਿਆ ਜਾ ਰਿਹਾ ਹੈ ਗੰਦਾ ਪਾਣੀ ਬੰਦ ਕਰਵਾਇਆ ਜਾਵੇ | ਜੇਕਰ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਾ ਕੀਤੀ ਤਾਂ ਉਹ ਹੋਰ ਕਿਸਾਨਾਂ ਨੂੰ ਨਾਲ ਲੈ ਕੇ ਧਰਨਾ ਲਾਉਣ ਲਈ ਮਜਬੂਰ ਹੋਣਗੇ | ਵਾਰਡ ਨੰ: 5 ਦੇ ਕੌਂਸਲਰ ਬੀਬੀ ਸਤਵੀਰ ਕੌਰ ਦੇ ਸਪੁੱਤਰ ਤੇਜਿੰਦਰ ਸਿੰਘ ਸੋਨੀ ਜਾਗਲ ਸਾਬਕਾ ਕੌਂਸਲਰ ਨੇ ਕਿਹਾ ਕਿ ਕਾਲੋਨੀ ਵਿਚ ਪਿਛਲੇ ਕਈ ਮਹੀਨਿਆਂ ਤੋਂ ਸੀਵਰੇਜ ਟਰੀਟਮੈਂਟ ਪਲਾਂਟ ਕੰਮ ਨਹੀਂ ਕਰ ਰਿਹਾ ਅਤੇ ਕਾਲੋਨੀ ਪ੍ਰਬੰਧਕਾਂ ਵਲੋਂ ਮੋਟਰ ਲਗਾ ਕੇ ਗੰਦਾ ਪਾਣੀ ਖ਼ਾਲੀ ਪਲਾਟਾਂ ਵਿਚ ਛੱਡਿਆ ਜਾ ਰਿਹਾ ਹੈ ਜੋ ਕਿ ਬਹੁਤ ਗ਼ਲਤ ਹੈ | ਉਨ੍ਹਾਂ ਕਿਹਾ ਕਿ ਜਿਸ ਵੇਲੇ ਨਗਰ ਕੌਂਸਲ ਵਲੋਂ ਰਾਮ ਰਾਜਿਆ ਕਾਲੋਨੀ ਦੇ ਨਾਲ ਰਾਮ ਰਾਜਿਆ ਐਕਸਟੈਨਸ਼ਨ-1 ਕਾਲੋਨੀ ਵਧਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ ਤਾਂ ਉਸ ਵੇਲੇ ਨਗਰ ਕੌਂਸਲ ਅਧਿਕਾਰੀਆਂ ਦਾ ਇਹ ਦੇਖਣਾ ਫ਼ਰਜ਼ ਬਣਦਾ ਸੀ ਕਿ ਵਧੇ ਪਲਾਟਾਂ ਦੇ ਹਿਸਾਬ ਨਾਲ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਹੈ ਜਾਂ ਨਹੀਂ, ਪਰ ਉਸ ਵੇਲੇ ਨਹੀਂ ਦੇਖਿਆ ਗਿਆ | ਜਿਸ ਤੋਂ ਨਗਰ ਕੌਂਸਲ ਅਧਿਕਾਰੀਆਂ ਦੀ ਮਿਲੀਭੁਗਤ ਸਪੱਸ਼ਟ ਰੂਪ ਵਿਚ ਸਾਹਮਣੇ ਆ ਰਹੀ ਹੈ | ਸ੍ਰੀ ਸੋਨੀ ਜਾਗਲ ਨੇ ਕਿਹਾ ਕਿ ਉਨ੍ਹਾਂ ਵਲੋਂ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸ਼ਿਕਾਇਤਾਂ ਭੇਜੀਆਂ ਜਾ ਰਹੀਆਂ ਹਨ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਦੂਸ਼ਣ ਫੈਲਾਉਣ ਤੇ ਨਿਯਮਾਂ ਦੇ ਉਲੰਘਣਾ ਕਰਨ ਵਾਲੇ ਕਾਲੋਨੀ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਕਾਲੋਨੀ ਵਿਚ ਸੀਵਰੇਜ ਟਰੀਟਮੈਂਟ ਚਾਲੂ ਕਰਵਾਇਆ ਜਾਵੇ ਤਾਂ ਜੋ ਕਾਲੋਨੀ ਵਾਸੀਆਂ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ | ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਈ.ਓ. ਮਨਪ੍ਰੀਤ ਸਿੰਘ ਸਿੱਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਚੈਕ ਕਰਵਾਉਣਗੇ ਅਤੇ ਕਾਲੋਨੀ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ |

ਵੱਧ ਰਹੀਆਂ ਡੀਜ਼ਲ ਦੀਆਂ ਕੀਮਤਾਂ ਦੇ ਵਿਰੋਧ ਵਿਚ ਟਰੱਕ ਆਪਰੇਟਰਾਂ ਨੇ ਲਾਇਆ ਧਰਨਾ

ਬਰਨਾਲਾ, 23 ਜੂਨ (ਰਾਜ ਪਨੇਸਰ)-ਡੀਜ਼ਲ ਦੀਆਂ ਦਿਨੋ ਦਿਨ ਵੱਧ ਰਹੀਆਂ ਕੀਮਤਾਂ ਵਿਰੋਧ ਵਿਚ ਅੱਜ ਬਰਨਾਲਾ ਦੇ ਟਰੱਕ ਆਪਰੇਟਰਾਂ ਵਲੋਂ ਸਥਾਨਕ ਗੁਰੂ ਰਵਿਦਾਸ ਚੌਕ ਦੇ ਨਜ਼ਦੀਕ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ | ਟਰੱਕ ...

ਪੂਰੀ ਖ਼ਬਰ »

ਮਨਿਸਟੀਰੀਅਲ ਕਾਮਿਆਂ ਦੀ ਹੜਤਾਲ ਦੂਜੇ ਦਿਨ 'ਚ ਸ਼ਾਮਿਲ

ਬਰਨਾਲਾ, 23 ਜੂਨ (ਅਸ਼ੋਕ ਭਾਰਤੀ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਸੱਦੇ 'ਤੇ 6ਵੇਂ ਪੇਅ ਕਮਿਸ਼ਨ ਦੇ ਵਿਰੋਧ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਮੁਲਾਜ਼ਮਾਂ ਦੀ ਕਲਮਛੋੜ ਹੜਤਾਲ ਦੂਜੇ ਦਿਨ ਵਿਚ ...

ਪੂਰੀ ਖ਼ਬਰ »

ਟਰੱਕ ਅਪਰੇਟਰਾਂ ਨੇ ਮੁੱਖ ਮਾਰਗ 'ਤੇ ਲੋਡਿੰਗ ਗੱਡੀਆਂ ਰੋਕ ਕੇ ਕੇਂਦਰ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

ਤਪਾ ਮੰਡੀ, 23 ਜੂਨ (ਪਰਵੀਨ ਗਰਗ)-ਬਰਨਾਲਾ ਬਠਿੰਡਾ ਮੁੱਖ ਮਾਰਗ 'ਤੇ ਲੰਬੀਆਂ ਕਤਾਰਾਂ ਵਿਚ ਟਰੱਕ ਅਪਰੇਟਰਾਂ ਨੇ ਲੋਡਿੰਗ ਹੋ ਕੇ ਆ ਰਹੀਆਂ ਗੱਡੀਆਂ ਰੋਕ ਕੇ ਡੀਜ਼ਲ ਦੇ ਵਧ ਰਹੇ ਰੇਟਾਂ ਖ਼ਿਲਾਫ਼ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਕੇਂਦਰ ਸਰਕਾਰ ...

ਪੂਰੀ ਖ਼ਬਰ »

ਖੁੱਡੀ ਕਲਾਂ ਵਿਖੇ ਮੋਟਰਾਂ ਦੀਆਂ ਕੇਬਲ ਤਾਰਾਂ ਚੋਰੀ

ਹੰਡਿਆਇਆ, 23 ਜੂਨ (ਗੁਰਜੀਤ ਸਿੰਘ ਖੁੱਡੀ)-ਪਿੰਡ ਖੁੱਡੀ ਕਲਾਂ ਵਿਖੇ ਚੋਰਾਂ ਦੇ ਹੌਸਲੇ ਐਨੇ ਬੁਲੰਦ ਹਨ ਕਿ ਰਾਤਾਂ ਨੂੰ ਚੋਰੀ ਕਰਨ ਦੇ ਨਾਲ-ਨਾਲ ਦਿਨੇ ਵੀ ਮੋਟਰਾਂ ਦੀਆਂ ਕੇਬਲ ਤਾਰਾਂ ਚੋਰੀ ਕਰ ਰਹੇ ਹਨ | ਇਸ ਸਬੰਧੀ ਪਿੰਡ ਖੁੱਡੀ ਕਲਾਂ ਦੇ ਕਿਸਾਨਾਂ ਰਣਜੋਧ ਸਿੰਘ ...

ਪੂਰੀ ਖ਼ਬਰ »

ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ 5 ਨਵੇਂ ਕੇਸ, ਇਕ ਮੌਤ

ਬਰਨਾਲਾ, 23 ਜੂਨ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 5 ਨਵੇਂ ਕੇਸ ਆਏ ਹਨ ਅਤੇ ਇਕ ਮੌਤ ਹੋਈ ਹੈ ਜਦਕਿ 6 ਮਰੀਜ਼ ਸਿਹਤਯਾਬ ਹੋਏ ਹਨ | ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਧਨੌਲਾ ਤੋਂ ਇਕ 86 ਸਾਲਾ ਵਿਅਕਤੀ ਦੀ ...

ਪੂਰੀ ਖ਼ਬਰ »

ਕਾਲੋਨੀ ਦੇ ਨਾਲ ਲਗਦੇ ਖੇਤਾਂ ਵਾਲੇ ਭਾਰੀ ਪ੍ਰੇਸ਼ਾਨੀ 'ਚ

ਬਰਨਾਲਾ, 23 ਜੂਨ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਸਥਾਨਕ ਸੰਘੇੜਾ-ਠੀਕਰੀਵਾਲਾ ਰੋਡ 'ਤੇ ਸਥਿਤ ਰਾਮ ਰਾਜਿਆ ਕਾਲੋਨੀ ਵਾਸੀਆਂ ਦਾ ਸੀਵਰੇਜ ਦਾ ਗੰਦਾ ਪਾਣੀ ਕਾਲੋਨੀ ਪ੍ਰਬੰਧਕਾਂ ਵਲੋਂ ਕਾਲੋਨੀ ਦੇ ਖ਼ਾਲੀ ਪਲਾਟਾਂ ਵਿਚ ਪਾਏ ਜਾਣ ਕਾਰਨ ਕਾਲੋਨੀ ਦੇ ਨਾਲ ਲਗਦੇ ...

ਪੂਰੀ ਖ਼ਬਰ »

ਬਰਨਾਲਾ ਜ਼ਿਲ੍ਹੇ ਦੀਆਂ ਲੜਕੀਆਂ ਲਈ ਏਅਰ ਫੋਰਸ, ਆਰਮੀ, ਲੜਕੀਆਂ ਦੀ ਸੈਨਾ ਪੁਲਿਸ 'ਚ ਭਰਤੀ ਅਤੇ ਲਿਖਤੀ ਪ੍ਰੀਖਿਆ ਲਈ ਮੁਫ਼ਤ ਸਿਖਲਾਈ ਕੈਂਪ

ਬਰਨਾਲਾ, 23 ਜੂਨ (ਅਸ਼ੋਕ ਭਾਰਤੀ)-ਸੀ-ਪਾਈਟ ਕੈਂਪ ਨਾਭਾ ਜੋ ਕਿ ਪੰਜਾਬ ਸਰਕਾਰ ਦਾ ਅਦਾਰਾ ਹੈ ਜਿਸ ਵਿਚ ਪਟਿਆਲਾ, ਸੰਗਰੂਰ ਅਤੇ ਬਰਨਾਲਾ ਜ਼ਿਲੇ੍ਹ ਦੀਆਂ ਲੜਕੀਆਂ ਲਈ ਪਹਿਲੀ ਵਾਰ ਪੰਜਾਬ ਸਰਕਾਰ ਦੁਆਰਾ ਮੁਫ਼ਤ ਏਅਰ ਫੋਰਸ, ਆਰਮੀ, ਲੜਕੀਆਂ ਦੀ ਸੈਨਾ ਪੁਲਿਸ ਵਿਚ ਭਰਤੀ ...

ਪੂਰੀ ਖ਼ਬਰ »

ਭਾਕਿਯੂ ਏਕਤਾ ਉਗਰਾਹਾਂ ਨੇ ਖੇਤੀ ਸੈਕਟਰ ਨੂੰ 8 ਘੰਟੇ ਬਿਜਲੀ ਸਪਲਾਈ ਦੇਣ ਸਬੰਧੀ ਸੀਨੀਅਰ ਕਾਰਜਕਾਰੀ ਇੰਜੀਨੀਅਰ ਨੂੰ ਦਿੱਤਾ ਮੰਗ ਪੱਤਰ

ਬਰਨਾਲਾ, 23 ਜੂਨ (ਧਰਮਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਝੋਨੇ ਦੀ ਲਵਾਈ ਲਈ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਇਕਾਈ ਪ੍ਰਧਾਨ ਜੈ ਸਿੰਘ ਝਲੂਰ ਦੀ ਅਗਵਾਈ ਹੇਠ ਪਾਵਰਕਾਮ ਵਿਭਾਗ ਦੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਨੂੰ ਮੰਗ ਪੱਤਰ ...

ਪੂਰੀ ਖ਼ਬਰ »

ਭਾਕਿਯੂ ਏਕਤਾ ਉਗਰਾਹਾਂ ਦੀ 26 ਜੂਨ ਦੇ ਐਕਸ਼ਨ ਦੀ ਤਿਆਰੀ ਸਬੰਧੀ ਹੋਈ ਮੀਟਿੰਗ

ਬਰਨਾਲਾ, 23 ਜੂਨ (ਧਰਮਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਗੁਰਦੁਆਰਾ ਨਾਨਕਸਰ ਠਾਠ ਬਰਨਾਲਾ ਵਿਖੇ 26 ਜੂਨ ਨੂੰ ਸਾਰੇ ਰਾਜਾਂ ਦੇ ਗਵਰਨਰ ਹਾਊਸਾਂ ਤੱਕ ਰੋਸ ਮਾਰਚ ਕਰ ਕੇ ਭਾਰਤ ਦੇ ਰਾਸ਼ਟਰਪਤੀ ਨੂੰ ਰੋਸ ਪੱਤਰ ਭੇਜਣ ਦੀ ਵਿਉਂਤਬੰਦੀ ਸਬੰਧੀ ...

ਪੂਰੀ ਖ਼ਬਰ »

ਸੋਨੇ ਦੇ ਗਹਿਣੇ ਅਤੇ ਨਕਦੀ ਮੋੜ ਕੇ ਇਮਾਨਦਾਰੀ ਦੀ ਮਿਸਾਲ ਕੀਤੀ ਪੇਸ਼

ਤਪਾ ਮੰਡੀ, 23 ਜੂਨ (ਵਿਜੇ ਸ਼ਰਮਾ)-ਸਮਾਜ ਅੰਦਰ ਹਰ ਵਿਅਕਤੀ ਪੈਸੇ ਲਈ ਭੱਜ ਦੌੜ ਕਰ ਰਿਹਾ ਹੈ ਪਰ ਸ਼ਹਿਰ ਦੇ ਦੋ ਨੌਜਵਾਨਾਂ ਨੇ ਸੋਨੇ ਦੇ ਗਹਿਣੇ ਅਤੇ ਪੈਸਿਆਂ ਵਾਲਾ ਪਰਸ ਮੋੜ ਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ ਇਸ ਸਬੰਧੀ ਵਾਰਡ ਨੰਬਰ 12 ਦੇ ਕੌਂਸਲਰ ਹਰਦੀਪ ਸਿੰਘ ...

ਪੂਰੀ ਖ਼ਬਰ »

ਐਸ.ਡੀ.ਐਮ. ਨੇ ਭਦੌੜ ਵਿਖੇ 20 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਲਾਇਬ੍ਰੇਰੀ ਬਣਾਉਣ ਦੀ ਨੀਂਹ ਰੱਖੀ

ਭਦੌੜ, 23 ਜੂਨ (ਰਜਿੰਦਰ ਬੱਤਾ, ਵਿਨੋਦ ਕਲਸੀ)-ਪੰਜਾਬ ਸਰਕਾਰ ਵਲੋਂ ਵਿਕਾਸ ਕੰਮਾਂ ਅਤੇ ਸਮੱਸਿਆਵਾਂ ਦੇ ਹੱਲ ਕਰਨ ਦੇ ਨਾਲ-ਨਾਲ ਹੁਣ ਲੋਕਾਂ ਅਤੇ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਦੇ ਗਿਆਨ ਸਾਗਰ ਨਾਲ ਜੋੜਨ ਲਈ ਸ਼ਹਿਰਾਂ ਅਤੇ ਕਸਬਿਆਂ ਅੰਦਰ ਆਧੁਨਿਕ ਸਹੂਲਤਾਂ ਨਾਲ ...

ਪੂਰੀ ਖ਼ਬਰ »

ਸਿੱਖਿਆ ਦੇ ਖੇਤਰ ਅੰਦਰ ਵੱਡੇ ਬਦਲਾਅ ਲੈ ਕੇ ਆਵੇਗੀ ਸਿੱਖਿਆ ਨੀਤੀ-ਐਸ.ਐਸ. ਚੱਠਾ

ਤਪਾ ਮੰਡੀ­, 23 ਜੂਨ (ਵਿਜੇ ਸ਼ਰਮਾ)-ਸਿੱਖਿਆ ਨੀਤੀ-2020 ਸਬੰਧੀ ਫਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਵਲੋਂ ਆਨਲਾਈਨ ਵਿਸ਼ਲੇਸ਼ਣ ਕੀਤਾ ਗਿਆ ਜਿਸ ਦਾ ਆਯੋਜਨ ਕੰਪਿਊਟਰ ਵਿਭਾਗ ਤੇ ਐਜੂਕੇਸ਼ਨ ਵਿਭਾਗ ਦੁਆਰਾ ਬਾਖ਼ੂਬੀ ਕੀਤਾ ਗਿਆ | ਇਸ ਮੌਕੇ ਕਾਲਜ ਦੇ ...

ਪੂਰੀ ਖ਼ਬਰ »

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਦੀਆਂ ਵਿਦਿਆਰਥਣਾਂ ਦੀ ਸ਼ਾਨਦਾਰ ਪ੍ਰਾਪਤੀ

ਟੱਲੇਵਾਲ, 23 ਜੂਨ (ਸੋਨੀ ਚੀਮਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਾਤਾ ਸਾਹਿਬ ਕੌਰ ਗਰਲਜ਼ ਕਾਲਜ/ਸੀਨੀ. ਸੈਕੰ. ਸਕੂਲ ਗਹਿਲ (ਬਰਨਾਲਾ) ਦੀਆਂ ਵਿਦਿਆਰਥਣਾਂ ਨੇ ਧਾਰਮਿਕ ਮੁਕਾਬਲਿਆਂ ਵਿਚੋਂ ਪਹਿਲੀਆਂ ਪੁਜੀਸਨਾਂ ਹਾਸਲ ਕਰ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ...

ਪੂਰੀ ਖ਼ਬਰ »

ਮਾਤਾ ਰੇਨੂੰ ਗੁਪਤਾ ਨੂੰ ਸ਼ਰਧਾਂਜਲੀ ਸਮਾਗਮ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ

ਭਦੌੜ, 23 ਜੂਨ (ਵਿਨੋਦ ਕਲਸੀ, ਰਜਿੰਦਰ ਬੱਤਾ)-ਉੱਘੇ ਸਮਾਜ ਸੇਵੀ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਕੈਮਿਸਟ ਪਿ੍ੰਸ ਗੁਪਤਾ ਦੇ ਮਾਤਾ ਸ੍ਰੀਮਤੀ ਰੇਨੂੰ ਗੁਪਤਾ ਪਤਨੀ ਸਵ: ਡਾਕਟਰ ਸੁਰਿੰਦਰਪਾਲ ਗੁਪਤਾ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਕੇ ਪ੍ਰਭੂ ਦੇ ...

ਪੂਰੀ ਖ਼ਬਰ »

ਪ੍ਰਧਾਨ ਦਰਸ਼ਨ ਸਿੰਘ ਤਤਲਾ ਨੂੰ ਸ਼ਰਧਾਂਜਲੀਆਂ ਭੇਟ

ਮਹਿਲ ਕਲਾਂ, 23 ਜੂਨ (ਅਵਤਾਰ ਸਿੰਘ ਅਣਖੀ)-ਪ੍ਰਧਾਨ ਦਰਸ਼ਨ ਸਿੰਘ ਤਤਲਾ ਨਮਿੱਤ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਗੁਪਤਸਰ ਸਾਹਿਬ, ਚੰਨਣਵਾਲ ਵਿਖੇ ਹੋਇਆ ਹੈ | ਇਸ ਸਮੇਂ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਰੂਪ ਸਿੰਘ, ਸੁਰਿੰਦਰ ...

ਪੂਰੀ ਖ਼ਬਰ »

ਕੈਂਟਰ ਦੀ ਲਪੇਟ 'ਚ ਆ ਜਾਣ ਕਾਰਨ ਸਾਈਕਲ ਸਵਾਰ ਜ਼ਖ਼ਮੀ

ਤਪਾ ਮੰਡੀ, 23 ਜੂਨ (ਪ੍ਰਵੀਨ ਗਰਗ)-ਬੀਤੀ ਰਾਤ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਕੈਂਟਰ ਦੀ ਲਪੇਟ 'ਚ ਆ ਜਾਣ ਕਾਰਨ ਇਕ ਸਾਈਕਲ ਸਵਾਰ ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਸਿਵਲ ਹਸਪਤਾਲ ਤਪਾ ਵਿਖੇ ਜੇਰੇ ਇਲਾਜ ਸ਼ਹਿਨਸ਼ਾਹ ਪੁੱਤਰ ਲਤੀਫ਼ ...

ਪੂਰੀ ਖ਼ਬਰ »

ਡਾ: ਸਾਧੂ ਰਾਮ ਜਿੰਦਲ ਯਾਦਗਾਰੀ ਵਜ਼ੀਫ਼ਾ ਯੋਜਨਾ ਤਹਿਤ ਵਿਦਿਆਰਥੀਆਂ ਨੂੰ ਵਜ਼ੀਫ਼ਾ ਰਾਸ਼ੀ ਤੇ ਪ੍ਰਮਾਣ ਪੱਤਰ ਦਿੱਤੇ

ਬਰਨਾਲਾ, 23 ਜੂਨ (ਅਸ਼ੋਕ ਭਾਰਤੀ)-ਗਾਂਧੀ ਆਰੀਆ ਹਾਈ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਡਾ: ਸਾਧੂ ਰਾਮ ਜਿੰਦਲ ਯਾਦਗਾਰੀ ਵਜ਼ੀਫ਼ਾ ਯੋਜਨਾ ਤਹਿਤ ਵਜ਼ੀਫ਼ਾ ਰਾਸ਼ੀ ਦੇ ਨਾਲ-ਨਾਲ ਪ੍ਰਮਾਣ ਪੱਤਰ ਵੀ ਦਿੱਤੇ ਗਏ | ਸਕੂਲ ਮੁਖੀ ਰਾਜਮਹਿੰਦਰ ਨੇ ਦੱਸਿਆ ਕਿ ਸਵ: ਡਾ: ਸਾਧੂ ...

ਪੂਰੀ ਖ਼ਬਰ »

ਪਾਵਰਕਾਮ ਦੀ ਮਾੜੀ ਕਾਰਗੁਜ਼ਾਰੀ ਵਿਰੁੱਧ ਮੋਤੀ ਨਗਰ ਨਿਵਾਸੀਆਂ ਨੇ ਕੀਤੀ ਨਾਅਰੇਬਾਜ਼ੀ

ਤਪਾ ਮੰਡੀ, 23 ਜੂਨ (ਪ੍ਰਵੀਨ ਗਰਗ)-ਸੂਬਾ ਸਰਕਾਰ ਵਲੋਂ ਜਿੱਥੇ ਬਿਜਲੀ ਸਪਲਾਈ ਨਿਰਵਿਘਨ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਇਨ੍ਹਾਂ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ, ਜਿਸ ਦੀ ਤਾਜ਼ਾ ਮਿਸਾਲ ਮੋਤੀ ਨਗਰ ਵਿਖੇ ਦੇਖਣ ਨੂੰ ਮਿਲੀ ਜਿੱਥੇ ...

ਪੂਰੀ ਖ਼ਬਰ »

ਮਾਰਕੀਟ 'ਚ ਲੱਗੀਆਂ ਇੰਟਰਲਾਕ ਟਾਈਲਾਂ ਨਾਲ ਇਕ ਹੋਰ ਘਪਲਾ ਆਇਆ ਸਾਹਮਣੇ

ਬਰਨਾਲਾ, 23 ਜੂਨ (ਰਾਜ ਪਨੇਸਰ)-ਨਗਰ ਕੌਂਸਲ ਬਰਨਾਲਾ ਦੇ ਅਧਿਕਾਰੀਆਂ ਵਲੋਂ ਪਿਛਲੇ ਸਮੇਂ ਦੌਰਾਨ ਕੀਤੇ ਗਏ ਘਪਲਿਆਂ ਦੀਆਂ ਪਰਤਾਂ ਦਿਨੋ-ਦਿਨ ਖੁੱਲ੍ਹ ਰਹੀਆਂ ਹਨ | ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਜਿੱਥੇ ਸ਼ਹਿਰ ਵਿਚ ਬਣਾਈਆਂ ਗਈਆਂ ਸੜਕਾਂ ਦੇ ਕੰਮਾਂ ਵਿਚ ਕੀਤੇ ...

ਪੂਰੀ ਖ਼ਬਰ »

ਕਾਲੇ ਕਾਨੂੰਨ ਰੱਦ ਕਰਵਾਉਣ ਲਈ ਬਰਨਾਲਾ ਰੇਲਵੇ ਸਟੇਸ਼ਨ 'ਤੇ ਲਾਏ ਪੱਕੇ ਮੋਰਚੇ ਦਾ 266ਵਾਂ ਦਿਨ

ਬਰਨਾਲਾ, 23 ਜੂਨ (ਧਰਮਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਬਰਨਾਲਾ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ 266ਵੇਂ ਦਿਨ ਵੀ ਜਾਰੀ ਰਿਹਾ | ਧਰਨੇ ਨੂੰ ਕਰਨੈਲ ਸਿੰਘ ਗਾਂਧੀ, ਮੇਲਾ ਸਿੰਘ ਕੱਟੂ, ਬਿੱਕਰ ਸਿੰਘ ਔਲਖ, ਹਰਚਰਨ ...

ਪੂਰੀ ਖ਼ਬਰ »

ਡੇਰਾ ਬਾਬਾ ਭਜਨ ਸਿੰਘ ਦੀਵਾਨਾ ਨੇ ਲੋੜਵੰਦ ਅੰਗਹੀਣਾਂ ਨੂੰ ਦਿੱਤੇ ਟਰਾਈ ਸਾਈਕਲ

ਟੱਲੇਵਾਲ, 23 ਜੂਨ (ਸੋਨੀ ਚੀਮਾ)-ਡੇਰਾ ਬਾਬਾ ਭਜਨ ਸਿੰਘ ਪਿੰਡ ਦੀਵਾਨਾ ਵਲੋਂ ਸਮਾਜ ਸੇਵੀ ਬਾਬਾ ਜੰਗ ਸਿੰਘ ਦੀਵਾਨਾ ਦੀ ਅਗਵਾਈ ਹੇਠ ਗਿਆਰ੍ਹਵੀਂ ਦਾ ਦਿਹਾੜਾ ਮਨਾਇਆ ਗਿਆ | ਇਸ ਸ਼ਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲੋੜਵੰਦ ਅੰਗਹੀਣ ਵਿਅਕਤੀਆਂ ਨੂੰ ਟਰਾਈ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਨਗਰ ਕੌਂਸਲ ਬਰਨਾਲਾ ਦੇ ਕੌ ਾਸਲਰਾਂ ਨਾਲ ਮੀਟਿੰਗ

ਬਰਨਾਲਾ, 23 ਜੂਨ (ਗੁਰਪ੍ਰੀਤ ਸਿੰਘ ਲਾਡੀ)-ਡਿਪਟੀ ਕਮਿਸ਼ਨਰ ਸ: ਤੇਜ ਪ੍ਰਤਾਪ ਸਿੰਘ ਫੂਲਕਾ ਨੇ ਅੱਜ ਨਗਰ ਕੌਂਸਲ ਬਰਨਾਲਾ ਦੇ ਕੌਂਸਲਰਾਂ ਨਾਲ ਮੀਟਿੰਗ ਕੀਤੀ | ਜਿਸ ਵਿਚ ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਹੁਣ 18 ਸਾਲ ਤੋਂ ਵੱਧ ਉਮਰ ਦੇ ਹਰ ਇੱਕ ਵਿਅਕਤੀ ਦੇ ਕੋਵਿਡ ...

ਪੂਰੀ ਖ਼ਬਰ »

ਮਹੰਤ ਸ੍ਰੀ ਸੁੱਚਾ ਰਾਮ ਵੈਦ ਦੀ 32ਵੀਂ ਸਾਲਾਨਾ ਬਰਸੀ ਮੌਕੇ ਰਮਾਇਣ ਦੇ ਭੋਗ ਪਾਏ

ਮਹੰਤ ਜਗਵਿੰਦਰ ਪ੍ਰਕਾਸ਼ ਉਰਫ਼ ਜਗਵਿੰਦਰ ਦਾਸ ਨੂੰ ਡੇਰਾ ਮਹੰਤ ਥਾਪਿਆ ਰੂੜੇਕੇ ਕਲਾਂ, 23 ਜੂਨ (ਗੁਰਪ੍ਰੀਤ ਸਿੰਘ ਕਾਹਨੇਕੇ)-ਡੇਰਾ ਨਿਰੀਕਾਰੀ (ਡੇਰਾ ਬਾਬਾ ਸਰਯੁ ਦਾਸ) ਪਿੰਡ ਫ਼ਤਿਹਗੜ੍ਹ ਛੰਨਾ/ਭੈਣੀ ਜੱਸਾ ਵਿਖੇ ਮਹੰਤ ਸ੍ਰੀ ਸੁੱਚਾ ਰਾਮ ਵੈਦ ਦੀ 32ਵੀਂ ਸਾਲਾਨਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX