ਤਾਜਾ ਖ਼ਬਰਾਂ


ਰਾਹੁਲ ਗਾਂਧੀ ਦਿੱਲੀ ਤੋਂ ਪੰਜਾਬ ਦੀ ਸਰਕਾਰ ਚਲਾਉਣਾ ਬੰਦ ਕਰੇ - ਮਜੀਠੀਆ
. . .  0 minutes ago
ਬੰਗਾ,28 ਸਤੰਬਰ (ਜਸਬੀਰ ਸਿੰਘ ਨੂਰਪੁਰ) ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮਦਿਨ 'ਤੇ ਸ਼ਰਧਾ ਦੇ ਫੁਲ ਭੇਟ ਕਰਨ ਪੁੱਜੇ ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਨੇ ਆਖਿਆ ਕਿ ....
ਸਤਿਕਾਰਯੋਗ ਲਤਾ ਦੀਦੀ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ - ਪ੍ਰਧਾਨ ਮੰਤਰੀ
. . .  17 minutes ago
ਨਵੀਂ ਦਿੱਲੀ, 28 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਤਿਕਾਰਯੋਗ ਲਤਾ ਦੀਦੀ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਸ ਦੀ ਸੁਰੀਲੀ ਆਵਾਜ਼ ਦੁਨੀਆ ਭਰ ਵਿਚ ਗੂੰਜਦੀ ਹੈ। ਭਾਰਤੀ ਸੰਸਕ੍ਰਿਤੀ ਪ੍ਰਤੀ ਉਸ ਦੀ ਨਿਮਰਤਾ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ
. . .  16 minutes ago
ਨਵੀਂ ਦਿੱਲੀ, 28 ਸਤੰਬਰ - ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ। ਉਹ ਹਰ ਭਾਰਤੀ ਦੇ ਦਿਲ ਵਿਚ ਵੱਸਦੇ....
ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਭਗਤ ਸਿੰਘ ਦੀ ਸੋਚ 'ਤੇ ਪਹਿਰਾ ਦਈਏ ਤੇ ਉਨ੍ਹਾਂ ਦੀ ਹੋਂਦ ਨੂੰ ਅਮਰ ਰੱਖੀਏ - ਚਰਨਜੀਤ ਸਿੰਘ ਚੰਨੀ
. . .  44 minutes ago
ਨਵੀਂ ਦਿੱਲੀ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਹਰ ਭਾਰਤੀ ਦੀ ਰੂਹ 'ਚ ਵੱਸਦੇ ਹਨ। ਸਾਡੀ ਆਜ਼ਾਦੀ ਉਨ੍ਹਾਂ ਦੀ ਹੀ ਦੇਣ ਹੈ। ਨੌਜਵਾਨ ਉਮਰ ਵਿਚ ਦੇਸ਼ ਤੇ ਆਪਣੇ ਲੋਕਾਂ ਲਈ ....
ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਵੈਂਡੀ ਸ਼ੇਰਮਨ ਅਗਲੇ ਮਹੀਨੇ ਭਾਰਤ ਦੀ ਫੇਰੀ 'ਤੇ
. . .  about 1 hour ago
ਵਾਸ਼ਿੰਗਟਨ, 28 ਸਤੰਬਰ - ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਵੈਂਡੀ ਸ਼ੇਰਮਨ ਅਗਲੇ ਮਹੀਨੇ ਭਾਰਤ ਦੀ ਫੇਰੀ 'ਤੇ ਦੋ -ਪੱਖੀ ਮੀਟਿੰਗਾਂ, ਸਿਵਲ....
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੰਤਰੀ ਮੰਡਲ ਦੀ ਮੀਟਿੰਗ ਦੀ ਕਰਨਗੇ ਪ੍ਰਧਾਨਗੀ
. . .  about 1 hour ago
ਨਵੀਂ ਦਿੱਲੀ, 28 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੰਤਰੀ ਮੰਡਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ....
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ 'ਤੇ ਅਦਾਰਾ ਅਜੀਤ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਦਾ ਹੈ
. . .  about 1 hour ago
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ 'ਤੇ ਅਦਾਰਾ ਅਜੀਤ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਦਾ ਹੈ
⭐ਮਾਣਕ - ਮੋਤੀ⭐
. . .  about 1 hour ago
⭐ਮਾਣਕ - ਮੋਤੀ⭐
ਮੁੱਖ ਮੰਤਰੀ ਚੰਨੀ ਨੇ ਰਾਜ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ 100 ਦਿਨਾਂ ਦਾ ਰੋਡਮੈਪ ਤਿਆਰ ਕਰਨ ਨੂੰ ਕਿਹਾ
. . .  1 day ago
ਚੰਡੀਗੜ੍ਹ, 27 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਸ਼ਾਸਕੀ ਸਕੱਤਰਾਂ ਨੂੰ ਉਨ੍ਹਾਂ ਦੇ ਵਿਭਾਗਾਂ ਦੇ 100 ਦਿਨਾਂ ਦਾ ਵਿਆਪਕ ਰੋਡਮੈਪ ਤਿਆਰ ਕਰਨ ਲਈ ਕਿਹਾ ਹੈ ਤਾਂ ਜੋ ਵਧੇਰੇ ਕੁਸ਼ਲਤਾ ਅਤੇ ਪਾਰਦਰਸ਼ਤਾ ਲਿਆਂਦੀ ...
ਥਾਣੇਦਾਰ ਨੇ ਅਦਾਲਤ ਜਾਂਦੇ ਵਕੀਲ ਦਾ ਪਾੜਿਆ ਸਿਰ
. . .  1 day ago
ਤਲਵੰਡੀ ਸਾਬੋ/ਸੀਂਗੋ ਮੰਡੀ 27 ਸਤੰਬਰ (ਲੱਕਵਿੰਦਰ ਸ਼ਰਮਾ)- ਅੱਜ ਭਾਰਤ ਬੰਦ ਦੌਰਾਨ ਇੱਕ ਨਾਕੇ ਕੋਲੋਂ ਲੰਘਦੇ ਵਕਤ ਰਸਤੇ ਵਿਚ ਰਸਤਾ ਰੋਕਣ ਲਈ ਰੱਖੇ ਢੋਲ ਪਾਸੇ ਕਰਕੇ ਲੰਘਣ ਲੱਗੇ ਇਕ ਨਾਮੀ ਵਕੀਲ ਨੂੰ ਪੁਲਿਸ ਦੇ ਇੱਕ ਥਾਣੇਦਾਰ ਨੇ ਸਿਰ ਵਿਚ ਸੱਟ ...
ਆਕਾਸ਼ ਮਿਜ਼ਾਈਲ ਦੇ ਨਵੇਂ ਸੰਸਕਰਣ - 'ਆਕਾਸ਼ ਪ੍ਰਾਈਮ' ਦਾ ਅੱਜ ਚਾਂਦੀਪੁਰ, ਉੜੀਸ਼ਾ ਤੋਂ ਸਫਲਤਾਪੂਰਵਕ ਪ੍ਰੀਖਣ
. . .  1 day ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਸੁਰੱਖਿਆ ਘਟਾਉਣ ਨੂੰ ਕਿਹਾ
. . .  1 day ago
ਅਮਰਪ੍ਰੀਤ ਸਿੰਘ ਦਿਓਲ ਪੰਜਾਬ ਦੇ ਐਡਵੋਕੇਟ ਜਨਰਲ ਨਿਯੁਕਤ
. . .  1 day ago
ਚਾਚੇ ਨਾਲ ਕੰਧ ਦੇ ਰੌਲ਼ੇ ਤੋਂ ਪ੍ਰੇਸ਼ਾਨ ਭਤੀਜੇ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  1 day ago
ਲੋਹਟਬੱਦੀ, 27 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ) - ਪਿੰਡ ਲੋਹਟਬੱਦੀ (ਲੁਧਿਆਣਾ) ਵਿਖੇ ਅੱਜ 42 ਸਾਲਾ ਵਿਅਕਤੀ ਨੇ ਆਰਥਿਕ ਤੰਗੀ ਨਾਲ ਜੂਝਦਿਆਂ ਅਤੇ ਸਕੇ ਚਾਚੇ ਨਾਲ ਮਕਾਨ ਦੀ ਕੰਧ ਤੋਂ ਪ੍ਰੇਸ਼ਾਨ ਅਤੇ ਕੋਈ ਸੁਣਵਾਈ ਨਾ ਹੋਣ ਕਾਰਨ ਅੱਜ...
ਸੁਪਰੀਮ ਕੋਰਟ ਦੀ ਕੇਂਦਰ ਸਮੇਤ ਰਾਸ਼ਟਰੀ ਪ੍ਰੀਖਿਆ ਬੋਰਡ ਅਤੇ ਰਾਸ਼ਟਰੀ ਮੈਡੀਕਲ ਕਮਿਸ਼ਨ ਨੂੰ ਫਟਕਾਰ
. . .  1 day ago
ਨਵੀਂ ਦਿੱਲੀ, 27 ਸਤੰਬਰ - ਸੁਪਰੀਮ ਕੋਰਟ ਨੇ ਪੋਸਟ ਗ੍ਰੈਜੂਏਟ ਨੈਸ਼ਨਲ ਏਲੀਜੀਬਿਲਿਟੀ ਕਮ ਐਂਟਰੈਂਸ ਟੈਸਟ-ਸੁਪਰ ਸਪੈਸ਼ਲਿਟੀ 2021 ਦੇ ਇਮਤਿਹਾਨ ਪੈਟਰਨ ਵਿਚ ਆਖਰੀ ਮਿੰਟ ਵਿਚ ਬਦਲਾਅ ਕਰਨ ਲਈ ਕੇਂਦਰ ...
ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ ਦਾ ਦਿਹਾਂਤ
. . .  1 day ago
ਕਪੂਰਥਲਾ, 27 ਸਤੰਬਰ (ਅਮਰਜੀਤ ਕੋਮਲ) - ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ (68) ਦਾ ਅੱਜ ਦੁਪਹਿਰ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ...
ਬਲੋਚ ਵਿਦਰੋਹੀਆਂ ਨੇ ਕੀਤਾ ਬੰਬ ਧਮਾਕਾ, ਨੁਕਸਾਨਿਆ ਗਿਆ ਮੁਹੰਮਦ ਅਲੀ ਜਿਨਾਹ ਦਾ ਬੁੱਤ
. . .  1 day ago
ਇਸਲਾਮਾਬਾਦ, 27 ਸਤੰਬਰ - ਬਲੋਚ ਵਿਦਰੋਹੀਆਂ ਨੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੇ ਬੁੱਤ ਨੂੰ ਬੰਬ ਧਮਾਕੇ ਵਿਚ ਉਡਾ ਦਿੱਤਾ | ਬਲੋਚਿਸਤਾਨ ਸੂਬੇ ਦੇ ਸਾਹਿਲੀ ਸ਼ਹਿਰ ਗਵਾਦਰ ਵਿਚ ਕੀਤੇ ਬੰਬ ਧਮਾਕੇ ਵਿਚ ਬੁੱਤ ਨੁਕਸਾਨਿਆ ਗਿਆ ਹੈ...
ਚੱਕਰਵਾਤੀ ਤੂਫ਼ਾਨ 'ਗੁਲਾਬ' ਦੇ ਚਲਦੇ ਅਲਰਟ ਜਾਰੀ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰੀ ਮੀਂਹ ਪੈਣ ਕਾਰਨ ਆਂਧਰਾ ਪ੍ਰਦੇਸ਼ - ਉੜੀਸਾ ਸਰਹੱਦ 'ਤੇ ਗੋਟਾ ਬੈਰਾਜ 'ਚ ਪਾਣੀ ਦਾ ਪੱਧਰ ਵਧ ਗਿਆ ਹੈ | ਜ਼ਿਕਰਯੋਗ ਹੈ ਕਿ ਉੜੀਸਾ ਅਤੇ ਆਂਧਰਾ ਪ੍ਰਦੇਸ਼ ਵਿਚ ਤਬਾਹੀ ਮਚਾਉਣ ਤੋਂ ਬਾਅਦ...
ਭਾਜਪਾ ਅਤੇ ਟੀ.ਐਮ.ਸੀ. ਵਰਕਰਾਂ ਵਿਚਕਾਰ ਹੋਈ ਝੜਪ
. . .  1 day ago
ਕੋਲਕਾਤਾ, 27 ਸਤੰਬਰ - ਭਵਾਨੀਪੁਰ ਉਪ ਚੋਣ ਦੇ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੇ ਵਰਕਰਾਂ ਦੀ ਅੱਜ ਕੋਲਕਾਤਾ ਵਿਚ ਝੜਪ ਹੋ ....
ਭਾਰਤ ਬੰਦ ਪੂਰੀ ਤਰ੍ਹਾਂ ਰਿਹਾ ਸਫਲ - ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਰਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਭਵਿੱਖ ਦੀ ਰਣਨੀਤੀ...
ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ
. . .  1 day ago
ਨਵੀਂ ਦਿੱਲੀ,27 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ | ਉੱਥੇ ਹੀ ਇਸ ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਦਿਨ ਹੈ...
ਨਰਮੇ ਦੀ ਫ਼ਸਲ ਤਬਾਹ ਹੋਣ ਕਾਰਨ ਕਿਸਾਨ ਵਲੋਂ ਖ਼ੁਦਕੁਸ਼ੀ
. . .  1 day ago
ਮਾਨਸਾ, 27 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਨੇੜਲੇ ਪਿੰਡ ਖ਼ਿਆਲਾ ਕਲਾਂ ਦੇ ਨੌਜਵਾਨ ਕਿਸਾਨ ਰਜਿੰਦਰ ਸਿੰਘ (27) ਪੁੱਤਰ ਨਾਹਰ ਸਿੰਘ ਨੇ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਕਾਰਨ ਤਬਾਹ ਹੋਣ...
ਭਾਰਤ ਬੰਦ ਕਾਰਨ ਬਾਜ਼ਾਰਾਂ 'ਚ ਛਾਈ ਬੇਰੌਣਕੀ
. . .  1 day ago
ਰਾਜਪੁਰਾ, 27 ਸਤੰਬਰ (ਰਣਜੀਤ ਸਿੰਘ) - ਅੱਜ ਭਾਰਤ ਬੰਦ ਕਾਰਨ ਸ਼ਹਿਰ ਦੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਹੇ। ਕਿਸਾਨ ਜਥੇਬੰਦੀਆਂ ਨੇ ਸੜਕੀ ਆਵਾਜਾਈ ਠੱਪ ਕਰ ਕੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ...
ਭਾਰਤ ਬੰਦ ਦੇ ਸੱਦੇ ਨੂੰ ਕੋਟਫੱਤਾ ਸਰਕਲ ਵਿਚ ਮਿਲਿਆ ਭਰਵਾਂ ਹੁੰਗਾਰਾ
. . .  1 day ago
ਕੋਟਫੱਤਾ,27 ਸਤੰਬਰ (ਰਣਜੀਤ ਸਿੰਘ ਬੁੱਟਰ) - ਸੰਯੁਕਤ ਕਿਸਾਨ ਮੋਰਚੇ ਦੀ 27 ਦੀ ਭਾਰਤ ਬੰਦ ਦੀ ਕਾਲ ਨੂੰ ਕੋਟਫੱਤਾ ਸਰਕਲ ਦੇ ਪਿੰਡਾਂ ਵਿਚ ਭਰਵਾਂ ਹੁੰਗਾਰਾ ਮਿਲਿਆ | ਕੋਟਸ਼ਮੀਰ ਦੀ ਉਗਰਾਹਾਂ ਇਕਾਈ ਨੇ ਦਸਮੇਸ਼ ਵੈੱਲਫੇਅਰ ਕਲੱਬ ਅਤੇ ਵੱਡੀ ...
ਮੋਦੀ ਦੇ ਕਾਲੇ ਕਾਨੂੰਨਾਂ ਨੇ ਲਈ ਇਕ ਹੋਰ ਕਿਸਾਨ ਦੀ ਜਾਨ
. . .  1 day ago
ਨੂਰਮਹਿਲ (ਜਲੰਧਰ) , 27 ਸਤੰਬਰ (ਜਸਵਿੰਦਰ ਸਿੰਘ ਲਾਂਬਾ) - ਕਿਸਾਨ ਬਘੇਲ ਰਾਮ ਦੀ ਦਿੱਲੀ ਸਿੰਘੂ ਬਾਰਡਰ 'ਤੇ ਅਚਾਨਕ ਸਵੇਰੇ ਮੌਤ ਹੋ ਗਈ, ਜੋ ਕਿ ਪਹਿਲੇ ਦਿਨ ਤੋਂ ਹੀ ਸੰਘਰਸ਼ ਨਾਲ ਜੁੜੇ ਹੋਏ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 11 ਹਾੜ ਸੰਮਤ 553
ਿਵਚਾਰ ਪ੍ਰਵਾਹ: ਸੱਚ ਅਤੇ ਇਨਸਾਫ਼ ਦੇ ਮਾਮਲਿਆਂ ਵਿਚ ਮੁੱਦੇ ਛੋਟੇ-ਵੱਡੇ ਨਹੀਂ ਹੁੰਦੇ, ਸਗੋਂ ਇਨਸਾਫ਼ ਨਾਲ ਜੁੜਿਆ ਹਰ ਮਸਲਾ ਅਹਿਮ ਹੁੰਦਾ ਹੈ। -ਆਈਨਸਟਾਈਨ

ਪਹਿਲਾ ਸਫ਼ਾ

ਹੱਦਬੰਦੀ ਤੋਂ ਬਾਅਦ ਜੰਮੂ-ਕਸ਼ਮੀਰ 'ਚ ਹੋਣਗੀਆਂ ਚੋਣਾਂ, ਬਹਾਲ ਹੋਵੇਗਾ ਸੂਬੇ ਦਾ ਦਰਜਾ-ਮੋਦੀ

• ਕਿਹਾ, ਜੰਮੂ-ਕਸ਼ਮੀਰ 'ਚ ਜ਼ਮੀਨੀ ਪੱਧਰ 'ਤੇ ਲੋਕਤੰਤਰ ਨੂੰ ਮਜ਼ਬੂਤ ਕਰਨਾ ਸਾਡੀ ਪਹਿਲ • ਫਾਰੂਕ, ਉਮਰ ਤੇ ਮਹਿਬੂਬਾ ਸਮੇਤ 14 ਆਗੂਆਂ ਨਾਲ ਅਹਿਮ ਬੈਠਕ
ਨਵੀਂ ਦਿੱਲੀ, 24 ਜੂਨ (ਏਜੰਸੀ)-ਪਿਛਲੇ ਲਗਭਗ ਦੋ ਸਾਲਾਂ 'ਚ ਪਹਿਲੀ ਵਾਰ ਜੰਮੂ-ਕਸ਼ਮੀਰ ਦੇ ਸਿਆਸੀ ਆਗੂਆਂ ਨਾਲ ਗੱਲਬਾਤ ਦਾ ਹੱਥ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਭਵਿੱਖ ਦੀ ਰਣਨੀਤੀ ਦਾ ਖ਼ਾਕਾ ਤਿਆਰ ਕਰਨ ਲਈ ਉਥੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ 14 ਆਗੂਆਂ ਨਾਲ ਅਹਿਮ ਮੀਟਿੰਗ ਕੀਤੀ | ਕਰੀਬ ਸਾਢੇ ਤਿੰਨ ਘੰਟੇ ਚੱਲੀ ਮੀਟਿੰਗ ਖ਼ੁਸ਼ਨੁਮਾ ਮਾਹੌਲ 'ਚ ਹੋਈ | ਮੀਟਿੰਗ ਦੇ ਬਾਅਦ ਸਾਰੇ ਆਗੂਆਂ ਨੇ ਕਿਹਾ ਕਿ ਬੈਠਕ ਸਾਕਾਰਾਤਮਕ ਮਾਹੌਲ 'ਚ ਹੋਈ ਅਤੇ ਪ੍ਰਧਾਨ ਮੰਤਰੀ ਨੇ ਸਾਰਿਆਂ ਦੇ ਵਿਚਾਰਾਂ ਨੂੰ ਧਿਆਨ ਨਾਲ ਸੁਣਿਆ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਬ ਪਾਰਟੀ ਮੀਟਿੰਗ ਦੇ ਬਾਅਦ ਕਿਹਾ ਕਿ ਜੰਮੂ-ਕਸ਼ਮੀਰ ਦੇ ਵਿਧਾਨ ਸਭਾ ਹਲਕਿਆਂ ਦੀ ਹੱਦਬੰਦੀ ਦੀ ਪ੍ਰਕਿਰਿਆ ਤੇਜ਼ੀ ਨਾਲ ਪੂਰੀ ਕੀਤੀ ਜਾ ਰਹੀ ਹੈ ਤਾਂ ਜੋ ਉਥੇ ਵਿਧਾਨ ਸਭਾ ਚੋਣਾਂ ਕਰਵਾਈਆਂ ਜਾ ਸਕਣ ਅਤੇ ਇਕ ਚੁਣੀ ਹੋਈ ਸਰਕਾਰ ਦਾ ਗਠਨ ਹੋ ਸਕੇ, ਜੋ ਪ੍ਰਦੇਸ਼ ਦੇ ਵਿਕਾਸ ਨੂੰ ਮਜ਼ਬੂਤੀ ਪ੍ਰਦਾਨ ਕਰੇ | ਮੀਟਿੰਗ ਦੇ ਬਾਅਦ ਪ੍ਰਧਾਨ ਮੰਤਰੀ ਨੇ ਲੜੀਵਾਰ ਟਵੀਟ ਕਰਕੇ ਇਹ ਵੀ ਕਿਹਾ ਕਿ ਸਰਕਾਰ ਦੀ ਪਹਿਲ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਜ਼ਮੀਨੀ ਪੱਧਰ 'ਤੇ ਲੋਕਤੰਤਰ ਨੂੰ ਮਜ਼ਬੂਤ ਕਰਨਾ ਹੈ | ਸਰਬ ਪਾਰਟੀ ਮੀਟਿੰਗ ਨੂੰ ਜੰਮੂ-ਕਸ਼ਮੀਰ ਨੂੰ ਵਿਕਾਸਸ਼ੀਲ ਸੂਬੇ ਦੇ ਰੂਪ 'ਚ ਵਿਕਸਤ ਕਰਨ ਦੀਆਂ ਜਾਰੀ ਕੋਸ਼ਿਸ਼ਾਂ ਦੀ ਦਿਸ਼ਾ 'ਚ ਮਹੱਤਵਪੂਰਨ ਕਦਮ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਪਹਿਲ ਜੰਮੂ-ਕਸ਼ਮੀਰ 'ਚ ਜ਼ਮੀਨੀ ਪੱਧਰ 'ਤੇ ਲੋਕਤੰਤਰ ਨੂੰ ਮਜ਼ਬੂਤ ਕਰਨਾ ਹੈ | ਉਨ੍ਹਾਂ ਕਿਹਾ ਕਿ ਹੱਦਬੰਦੀ ਤੇਜ਼ ਰਫ਼ਤਾਰ ਨਾਲ ਹੋਣੀ ਹੈ ਤਾਂ ਜੋ ਜੰਮੂ-ਕਸ਼ਮੀਰ 'ਚ ਚੋਣਾਂ ਹੋ ਸਕਣ ਅਤੇ ਉਥੇ ਇਕ ਚੁਣੀ ਹੋਈ ਸਰਕਾਰ ਮਿਲੇ, ਜਿਸ ਨਾਲ ਸੂਬੇ ਦਾ ਪੂਰੀ ਤਰ੍ਹਾਂ ਵਿਕਾਸ ਹੋ ਸਕੇ | ਇਕੱਠੇ ਬੈਠ ਕੇ ਚਰਚਾ ਕਰਨ ਅਤੇ ਵਿਚਾਰਾਂ ਦੇ ਆਦਾਨ ਪ੍ਰਦਾਨ ਨੂੰ ਲੋਕਤੰਤਰ ਦੀ ਵੱਡੀ ਮਜ਼ਬੂਤੀ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਜੰਮੂ-ਕਸ਼ਮੀਰ ਦੇ ਨੇਤਾਵਾਂ ਨੂੰ ਕਿਹਾ ਕਿ ਲੋਕਾਂ ਨੂੰ , ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਜੰਮੂ-ਕਸ਼ਮੀਰ 'ਚ ਸਿਆਸੀ ਅਗਵਾਈ ਪ੍ਰਦਾਨ ਕਰਨੀ ਹੈ ਅਤੇ ਉਨ੍ਹਾਂ ਦੀਆਂ ਉਮੀਦਾਂ ਨੂੰ ਪੂਰਾ ਕਰਨਾ ਯਕੀਨੀ ਬਣਾਉਣਾ ਹੈ | ਇਸ ਤੋਂ ਪਹਿਲਾਂ ਸਰਬ ਪਾਰਟੀ ਮੀਟਿੰਗ 'ਚ ਜ਼ਿਆਦਾਤਰ ਸਿਆਸੀ ਪਾਰਟੀਆਂ ਨੇ ਜੰਮੂ-ਕਸ਼ਮੀਰ ਨੂੰ ਪੂਰਨ ਸੂਬੇ ਦਾ ਦਰਜਾ ਬਹਾਲ ਕਰਨ ਅਤੇ ਜਲਦ ਤੋਂ ਜਲਦ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਮੰਗ ਕੀਤੀ |
ਮੀਟਿੰਗ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ, ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ, ਸੂਬੇ ਦੇ ਚਾਰ ਸਾਬਕਾ ਮੁੱਖ ਮੰਤਰੀ ਨੈਸ਼ਨਲ ਕਾਨਫ਼ਰੰਸ ਦੇ ਫਾਰੂਕ ਅਬਦੁੱਲਾ ਤੇ ਉਮਰ ਅਬੁਦੱਲਾ, ਕਾਂਗਰਸ ਦੇ ਗੁਲਾਮ ਨਬੀ ਆਜ਼ਾਦ ਅਤੇ ਪੀ. ਡੀ. ਪੀ. ਦੇ ਮਹਿਬੂਬਾ ਮੁਫ਼ਤੀ, ਚਾਰ ਸਾਬਕਾ ਉੱਪ ਮੁੱਖ ਮੰਤਰੀ ਕਾਂਗਰਸ ਦੇ ਤਾਰਾ ਚੰਦ, ਪੀਪਲਜ਼ ਕਾਨਫ਼ਰੰਸ ਦੇ ਮੁਜ਼ੱਫਰ ਹੁਸੈਨ ਬੇਗ, ਭਾਜਪਾ ਦੇ ਨਿਰਮਲ ਸਿੰਘ ਅਤੇ ਕਵਿੰਦਰ ਗੁਪਤਾ ਤੋਂ ਇਲਾਵਾ ਮਾਰਕਸੀ ਪਾਰਟੀ ਦੇ ਮੁਹੰਮਦ ਯੁਸੂਫ ਤਿ੍ਗਾਮੀ, ਜੇ. ਕੇ. ਏ. ਪੀ. ਦੇ ਮੁਖੀ ਅਲਤਾਫ਼ ਬੁਖਾਰੀ, ਪੀਪਲਜ਼ ਕਾਨਫ਼ਰੰਸ ਦੇ ਸੱਜਾਦ ਲੋਨ, ਜੇ-ਕੇ ਕਾਂਗਰਸ ਦੇ ਮੁਖੀ ਜੀ. ਏ. ਮੀਰ, ਭਾਜਪਾ ਦੇ ਰਵਿੰਦਰ ਰੈਨਾ ਅਤੇ ਪੈਂਥਰਜ਼ ਪਾਰਟੀ ਦੇ ਆਗੂ ਭੀਮ ਸਿੰਘ ਵੀ ਮੀਟਿੰਗ 'ਚ ਹਾਜ਼ਰ ਸਨ |
ਗੁਲਾਮ ਨਬੀ ਆਜ਼ਾਦ ਨੇ 5 ਸੂਤਰੀ ਮੰਗਾਂ ਰੱਖੀਆਂ

ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਮੀਟਿੰਗ ਦੇ ਬਾਅਦ ਕਿਹਾ ਕਿ ਉਨ੍ਹਾਂ ਮੀਟਿੰਗ 'ਚ 5 ਸੂਤਰੀ ਮੰਗਾਂ ਰੱਖੀਆਂ ਸੀ | ਜਿਨ੍ਹਾਂ 'ਚ ਜੰਮੂ-ਕਸ਼ਮੀਰ ਨੂੰ ਪੂਰਨ ਸੂਬੇ ਦਾ ਦਰਜਾ ਦੇਣ, ਵਿਧਾਨ ਸਭਾ ਚੋਣਾਂ ਕਰਵਾਉਣ ਤੇ ਲੋਕਤੰਤਰ ਬਹਾਲ ਕਰਨਾ, ਕਸ਼ਮੀਰੀ ਪੰਡਿਤਾਂ ਦਾ ਪੁਨਰਵਾਸ ਯਕੀਨੀ ਕਰਨ, ਸਿਆਸੀ ਬੰਦੀਆਂ ਦੀ ਰਿਹਾਈ ਅਤੇ ਪ੍ਰਵਾਸ ਨਿਯਮਾਂ 'ਚ ਬਦਲਾਅ ਕਰਨਾ ਸ਼ਾਮਿਲ ਹੈ | ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਜੰਮੂ-ਕਸ਼ਮੀਰ ਨੂੰ ਸੂਬੇ ਦਾ ਦਰਜਾ ਦੇਣ ਲਈ ਵਚਨਬੱਧ ਹੈ |
ਭਰੋਸੇ ਲਈ ਪੂਰਨ ਸੂਬੇ ਦੀ ਬਹਾਲੀ ਕਰਨੀ ਪਵੇਗੀ-ਫਾਰੂਕ ਅਬਦੁੱਲਾ

ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕਰਦਿਆਂ ਕਿਹਾ ਹੈ ਕਿ ਜੰਮੂ-ਕਸ਼ਮੀਰ 'ਚ ਭਰੋਸੇ ਦੀ ਮੁੜ ਸਥਾਪਤੀ ਲਈ ਲਾਜ਼ਮੀ ਤੌਰ 'ਤੇ ਸੂਬੇ ਨੂੰ ਪੂਰਨ ਰਾਜ ਵਜੋਂ ਸਥਾਪਿਤ ਕਰਨਾ ਹੋਵੇਗਾ | ਅਬਦੁੱਲਾ ਨੇ ਕਿਹਾ ਉਨ੍ਹਾਂ ਦੀ ਪਾਰਟੀ ਨੈਸ਼ਨਲ ਕਾਨਫਰੰਸ ਲਗਾਤਾਰ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਸੰਵਿਧਾਨਕ ਦਰਜੇ ਦੀ ਧਾਰਾ 370 ਨੂੰ ਹਟਾਉਣ ਦਾ ਕਾਨੂੰਨੀ ਢੰਗ ਨਾਲ ਵਿਰੋਧ ਕਰਦੀ ਰਹੇਗੀ |
ਧਾਰਾ 370 'ਤੇ ਕੋਈ ਸਮਝੌਤਾ ਨਹੀਂ- ਮਹਿਬੂਬਾ

ਸਾਬਕਾ ਮੁੱਖ ਮੰਤਰੀ ਤੇ ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫਤੀ ਨੇ ਦੁਹਰਾਇਆ ਕਿ ਧਾਰਾ 370 'ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕ ਖੋਹਿਆ ਹੋਇਆ ਵਿਸ਼ੇਸ਼ ਰਾਜ ਦਾ ਦਰਜਾ ਬਹਾਲ ਕਰਨ ਲਈ ਲੜਾਈ ਲੜਨਗੇ, ਭਾਵੇਂ ਕਿੰਨੇ ਵੀ ਸਾਲ ਲੱਗ ਜਾਣ |

ਦਿੱਲੀ ਅਤੇ ਦਿਲ ਦੀ ਦੂਰੀ ਘੱਟ ਹੋਵੇਗੀ-ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਟਿੰਗ ਦੌਰਾਨ ਕਿਹਾ ਕਿ ਜੰਮੂ-ਕਸ਼ਮੀਰ ਨਾਲ ਅਸੀਂ 'ਦਿੱਲੀ ਅਤੇ ਦਿਲ ਦੀਆਂ ਦੂਰੀਆਂ' ਨੂੰ ਖ਼ਤਮ ਕਰਨਾ ਚਾਹੁੰਦੇ ਹਾਂ | ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਨੇ ਬਹੁਤ ਲੰਮੇ ਸਮੇਂ ਤੱਕ ਅੱਤਵਾਦ ਅਤੇ ਅਸ਼ਾਂਤੀ ਦਾ ਸੰਤਾਪ ਭੋਗਿਆ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਨਾਲ 'ਦਿੱਲੀ ਕੀ ਦੂਰੀ' ਦੇ ਨਾਲ ਹੀ 'ਦਿਲ ਕੀ ਦੂਰੀ' ਨੂੰ ਖ਼ਤਮ ਕਰਨਾ ਚਾਹੁੰਦੇ ਹਨ | ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਮੀਟਿੰਗ ਦਾ ਨਤੀਜਾ ਇਹ ਸੀ ਕਿ ਪ੍ਰਧਾਨ ਮੰਤਰੀ 'ਦਿਲ ਦੀ ਦੂਰੀ ਅਤੇ ਦਿੱਲੀ ਦੀ ਦੂਰੀ' ਨੂੰ ਖ਼ਤਮ ਕਰਨਾ ਚਾਹੁੰਦੇ ਹਨ | ਪਰ ਮੈਨੂੰ ਅਤੇ ਨਾਲ ਹੀ ਹੋਰਨਾਂ ਆਗੂਆਂ ਨੂੰ ਯਕੀਨ ਹੈ ਕਿ ਇਸ ਲਈ ਇਕ ਬੈਠਕ ਕਾਫ਼ੀ ਨਹੀਂ ਹੈ | ਹਾਲਾਂਕਿ ਇਕ ਪ੍ਰਕਿਰਿਆ ਸ਼ੁਰੂ ਹੋ ਗਈ ਹੈ |

ਸਾਰੇ ਸੂਬਾਈ ਸਿੱਖਿਆ ਬੋਰਡ 31 ਜੁਲਾਈ ਤੱਕ 12ਵੀਂ ਦੇ ਨਤੀਜੇ ਐਲਾਨਣ

ਨਵੀਂ ਦਿੱਲੀ, 24 ਜੂਨ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਸਾਰੇ ਸੂਬਾਈ ਸਿੱਖਿਆ ਬੋਰਡਾਂ ਨੂੰ 31 ਜੁਲਾਈ ਤੱਕ 12ਵੀਂ ਦਾ ਨਤੀਜਾ ਐਲਾਨਣ ਦਾ ਨਿਰਦੇਸ਼ ਦਿੱਤਾ ਹੈ | ਇਸ ਦੇ ਨਾਲ ਹੀ 10 ਦਿਨਾਂ 'ਚ ਸਕੂਲ ਵਲੋਂ ਕੀਤੀ ਜਾਣ ਵਾਲੀ ਸਮੀਖਿਆ ਸਕੀਮ (ਇੰਟਰਨਲ ਅਸੈਸਮੈਂਟ ਸਕੀਮ) ਵੀ ਤਿਆਰ ਕਰਨ ਨੂੰ ਕਿਹਾ | ਸੁਪਰੀਮ ਕੋਰਟ ਵੀਰਵਾਰ ਨੂੰ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰਨ ਬਾਰੇ ਲੰਮੇ ਸਮੇਂ ਤੋਂ ਬਕਾਇਆ ਇਕ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ, ਹਾਲਾਂਕਿ ਇਸ ਸਮੇਂ ਦੌਰਾਨ ਬਹੁਤ ਸਾਰੇ ਰਾਜਾਂ ਨੇ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ ਕਰ ਦਿੱਤਾ, ਜਦਕਿ ਆਂਧਰਾ ਪ੍ਰਦੇਸ਼ 'ਚ ਜੁਲਾਈ 'ਚ ਪ੍ਰੀਖਿਆ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ |
ਆਂਧਰਾ ਪ੍ਰਦੇਸ਼ ਵਲੋਂ ਵੀ ਪ੍ਰੀਖਿਆ ਰੱਦ

ਸੁਪਰੀਮ ਕੋਰਟ ਵਲੋਂ ਸਖ਼ਤ ਰੁਖ ਅਖਤਿਆਰ ਕਰਨ ਦੇ ਬਾਅਦ ਆਂਧਰਾ ਪ੍ਰਦੇਸ਼ ਨੇ ਵੀ 12ਵੀਂ ਦੀ ਪ੍ਰੀਖਿਆ ਰੱਦ ਕਰ ਦਿੱਤੀ ਹੈ | ਇਸ ਤੋਂ ਪਹਿਲਾਂ ਸਰਬਉੱਚ ਅਦਾਲਤ ਨੇ ਪਟੀਸ਼ਨ 'ਚ ਕੀਤੀ ਮੰਗ ਨੂੰ ਖ਼ਾਰਜ ਕਰ ਦਿੱਤਾ ਹੈ ਕਿ ਸਾਰੀਆਂ ਪ੍ਰੀਖਿਆਵਾਂ ਨੂੰ ਰੱਦ ਕਰਕੇ ਮੁਲਾਂਕਣ ਦੀ ਇਕੋ ਜਿਹੀ ਸਕੀਮ ਬਣਾਈ ਜਾਵੇ | ਅਦਾਲਤ ਨੇ ਕਿਹਾ ਕਿ ਰਾਜ ਅਤੇ ਉਸ ਦੇ ਬੋਰਡ ਆਪਣੀ ਨੀਤੀ ਬਣਾਉਣ ਲਈ ਸੁਤੰਤਰ ਅਤੇ ਖੁਦਮੁਖਤਿਆਰ ਹਨ | ਉਨ੍ਹਾਂ ਦੀ ਆਪਣੀ ਨੀਤੀ ਹੋ ਸਕਦੀ ਹੈ | ਜਸਟਿਸ ਏ.ਐੱਮ. ਖਾਨਵਿਲਕਰ ਅਤੇ ਦਿਨੇਸ਼ ਮਾਹੇਸ਼ਵਰੀ ਦੇ 2 ਮੈਂਬਰੀ ਬੈਂਚ ਨੇ ਆਂਧਰਾ ਪ੍ਰਦੇਸ਼ ਵਲੋਂ ਅਗਲੇ ਮਹੀਨੇ 12ਵੀਂ ਦੀਆਂ ਪ੍ਰੀਖਿਆਵਾਂ ਕਰਵਾਉਣ ਦੇ ਫ਼ੈਸਲੇ 'ਤੇ ਸਖ਼ਤ ਇਤਰਾਜ਼ ਵਿਖਾਉਂਦਿਆਂ ਕਿਹਾ ਕਿ ਜੇਕਰ ਰਾਜ 'ਚ ਇਕ ਵੀ ਮੌਤ ਹੋਈ ਤਾਂ ਅਦਾਲਤ ਇਕ ਕਰੋੜ ਰੁਪਏ ਦੇ ਮੁਆਵਜ਼ੇ ਦਾ ਆਦੇਸ਼ ਦੇ ਸਕਦੀ ਹੈ | ਸੁਪਰੀਮ ਕੋਰਟ ਨੇ ਸੂਬਾ ਸਰਕਾਰ 'ਤੇ ਸਵਾਲਾਂ ਦੀ ਝੜੀ ਲਾਉਂਦਿਆਂ ਕਿਹਾ ਕਿ ਕੀ ਫ਼ੈਸਲਾ ਲੈਣ ਤੋਂ ਪਹਿਲਾਂ ਮਹਾਂਮਾਰੀ ਦੇ ਹਾਲਾਤ ਦੀ ਜਾਂਚ ਕੀਤੀ ਗਈ ਸੀ | ਅਦਾਲਤ ਨੇ ਕਿਹਾ ਕਿ ਜਦੋਂ ਬਾਕੀ ਸਾਰੇ ਬੋਰਡਾਂ ਨੇ ਪ੍ਰੀਖਿਆ ਰੱਦ ਕਰ ਦਿੱਤੀ ਹੈ ਤਾਂ ਆਂਧਰਾ ਪ੍ਰਦੇਸ਼ ਵੱਖਰੇ ਤੌਰ 'ਤੇ ਕੀ ਵਿਖਾਉਣਾ ਚਾਹੁੰਦਾ ਹੈ | ਸੁਪਰੀਮ ਕੋਰਟ ਨੇ ਰਾਜ ਸਰਕਾਰ ਨੂੰ ਜਾਣਕਾਰੀ ਦੇਣ ਦੇ ਨਿਰਦੇਸ਼ ਦਿੱਤੇ ਕਿ ਪ੍ਰੀਖਿਆ 'ਚ ਸ਼ਾਮਿਲ ਹੋਣ ਵਾਲੇ 5.20 ਲੱਖ ਵਿਦਿਆਰਥੀਆਂ ਲਈ 34 ਹਜ਼ਾਰ ਕਮਰੇ ਕਿਵੇਂ ਉਪਲਬਧ ਕਰਵਾਏ ਜਾਣਗੇ | ਕੋਰੋਨਾ ਹਾਲਾਤ ਕਾਰਨ ਇਕ ਕਮਰੇ 'ਚ 15 ਤੋਂ 18 ਵਿਦਿਆਰਥੀਆਂ ਦੇ ਬੈਠਣ ਦੀ ਇਜਾਜ਼ਤ ਹੋਵੇਗੀ | ਅਦਾਲਤ ਨੇ ਇਸ ਤੋਂ ਇਲਾਵਾ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਦੀ ਸੁਰੱਖਿਆ ਲਈ ਚੁੱਕੇ ਜਾਣ ਵਾਲੇ ਕਦਮਾਂ, ਹਵਾ, ਰੌਸ਼ਨੀ ਆਦਿ ਦਾ ਇੰਤਜ਼ਾਮ ਕਿਵੇਂ ਕੀਤਾ ਜਾਵੇਗਾ? ਸਰਬਉੱਚ ਅਦਾਲਤ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਸਿਰਫ਼ ਪ੍ਰੀਖਿਆ ਦਾ ਹੀ ਨਹੀਂ ਸਗੋਂ ਸਭ ਦੀ ਸਿਹਤ ਦਾ ਵੀ ਸਵਾਲ ਹੈ |

ਪੰਜਾਬ ਦੀ ਆਰਥਿਕ ਸਿਹਤ ਲਈ ਕਿੰਨਾ ਕੁ ਮੁਫ਼ੀਦਾ ਹੋਵੇਗਾ ਮੁਫ਼ਤ ਬਿਜਲੀ ਸਪਲਾਈ ਦਾ ਐਲਾਨ?

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 24 ਜੂਨ -ਚੋਣਾਂ ਦੀ ਰੁੱਤ 'ਚ ਮੁਫ਼ਤ ਸੌਗਾਤਾਂ ਦੇ ਗੀਤ ਮੱਲੋਮੱਲੀ ਕੰਨਾਂ 'ਚ ਆ ਵੱਜਦੇ ਹਨ | ਪੰਜਾਬ ਇਸ ਦੀ ਤਿਆਰੀ 'ਚ ਹੈ | ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌ ਾਪੇ 18 ਨੁਕਾਤੀ ਨਿਰਦੇਸ਼ਾਂ 'ਚੋਂ ਇਕ ਨਿਰਦੇਸ਼ ਸ਼ਹਿਰੀ ਆਬਾਦੀ ਲਈ 200 ਯੂਨਿਟ ਤੱਕ ਦੀ ਮੁਫ਼ਤ ਬਿਜਲੀ ਸਪਲਾਈ ਕਰਨ ਦਾ ਵੀ ਸੀ | ਹਾਲਾਂਕਿ, ਰਾਵਤ ਨੇ ਮੀਡੀਆ ਨੂੰ ਇਹ ਜਾਣਕਾਰੀ ਦੇਣ ਦੇ ਨਾਲ ਇਹ ਵੀ ਕਿਹਾ ਕਿ ਇਸ ਦਾ ਐਲਾਨ ਮੁੱਖ ਮੰਤਰੀ ਖੁਦ ਪ੍ਰੈੱਸ ਕਾਨਫ਼ਰੰਸ ਕਰਕੇ ਦੇਣਗੇ | ਖੈਰ! ਅਸੀਂ ਮੁੱਖ ਮੰਤਰੀ ਦੀ ਤਵਸੀਲੀ ਪ੍ਰੈਂੱਸ ਕਾਨਫ਼ਰੰਸ ਤੋਂ ਪਹਿਲਾਂ ਸਿਰਫ਼ ਮੁਫ਼ਤ ਬਿਜਲੀ ਦੇ ਮੁੱਦੇ 'ਤੇ ਗੱਲ ਕਰਦੇ ਹਾਂ |

ਦਿੱਲੀ ਦਾ ਮੁਫ਼ਤ ਬਿਜਲੀ ਮਾਡਲ

ਜਦੋਂ ਮੁਫ਼ਤ ਬਿਜਲੀ ਮੁਹੱਈਆ ਕਰਨ ਦੀ ਗੱਲ ਉੱਠਦੀ ਹੈ ਤਾਂ ਦਿੱਲੀ ਦੇ ਮਾਡਲ ਦੀ ਵੀ ਚਰਚਾ ਉੱਠਦੀ ਹੈ | ਦਿੱਲੀ 'ਚ ਇਸ ਮਾਡਲ ਦੀ ਸਫ਼ਲਤਾ ਹੀ ਇਸ ਦੀ ਚਰਚਾ ਦਾ ਕਾਰਨ ਹੈ, ਜਿਸ ਨੂੰ ਦੂਜੀ ਵਾਰ ਸੱਤਾ 'ਚ ਆਉਣ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਵਲੋਂ ਚਾਲੂ ਰੱਖਿਆ ਗਿਆ ਹੈ | ਹਾਲਾਂਕਿ, ਇਹ ਮਾਡਲ ਵਿਵਾਦਾਂ ਤੋਂ ਪੂਰੀ ਤਰ੍ਹਾਂ ਸੱਖਣਾ ਵੀ ਨਹੀਂ ਹੈ | 2011 ਦੀ ਮਰਦਮ ਸ਼ੁਮਾਰੀ ਮੁਤਾਬਿਕ ਦਿੱਲੀ ਦੀ ਆਬਾਦੀ 1.69 ਕਰੋੜ ਹੈ, ਜੋ ਕਿ 2021 ਦੇ ਅਨੁਮਾਨਤ ਅੰਕੜਿਆਂ ਮੁਤਾਬਿਕ ਤਕਰੀਬਨ 3 ਕਰੋੜ ਤੱਕ ਹੋ ਜਾਵੇਗੀ | 'ਆਪ' ਦੀ ਮੁਫ਼ਤ ਬਿਜਲੀ ਸਕੀਮ ਤਹਿਤ 0 ਤੋਂ 200 ਯੂਨਿਟ ਤੱਕ ਬਿਜਲੀ ਦੀ ਖਪਤ ਕਰਨ ਵਾਲੇ ਬਿਜਲੀ ਦਾ ਬਿੱਲ ਅਦਾ ਨਹੀਂ ਕਰਨਾ ਪਵੇਗਾ ਜਦਕਿ 201 ਯੂਨਿਟ ਤੋਂ 400 ਯੂਨਿਟ ਦੀ ਖਪਤ ਕਰਨ ਵਾਲੇ ਨੂੰ ਬਿੱਲ 'ਤੇ 50 ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ | 400 ਯੂਨਿਟ ਤੋਂ ਜ਼ਿਆਦਾ ਦੀ ਖ਼ਪਤ ਵਾਲਾ ਨੂੰ ਕਿਸੇ ਵੀ ਛੋਟ ਦਾ ਹੱਕਦਾਰ ਨਹੀਂ ਹੋਵੇਗਾ | ਇਹ ਸਾਰੀ ਛੋਟ ਘਰੇਲੂ ਖਪਤਕਾਰਾਂ ਲਈ ਹੈ | ਅੰਕੜਿਆਂ ਮੁਤਾਬਿਕ ਦਿੱਲੀ 'ਚ 48 ਲੱਖ ਘਰੇਲੂ ਖਪਤਕਾਰ ਹਨ, ਜਿਨ੍ਹਾਂ 'ਚੋਂ 'ਆਪ' ਦੇ ਦਾਅਵਿਆਂ ਮੁਤਾਬਿਕ ਤਕਰੀਬਨ 13 ਲੱਖ ਘਰੇਲੂ ਖਪਤਕਾਰ ਇਸ ਸਕੀਮ ਤੋਂ ਫਾਇਦਾ ਲੈ ਰਹੇ ਹਨ | ਸ਼ੁਰੂ 'ਚ ਸਿਰਫ਼ ਮਕਾਨ ਮਾਲਕਾਂ ਲਈ ਲਿਆਂਦੀ ਇਸ ਸਕੀਮ ਦਾ ਫਾਇਦਾ ਹੁਣ ਕਿਰਾਏਦਾਰ ਵੀ ਲੈ ਰਹੇ ਹਨ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਨੂੰ ਸਮਾਰਟ ਗਵਰਨੈਂਸ ਦੀ ਮਿਸਾਲ ਕਹਿੰਦੇ ਹਨ | ਇਸ ਮਿਸਾਲ ਨੂੰ ਸਥਾਪਿਤ ਕਰਨ 'ਚ ਇਕ ਵੱਡਾ ਹੱਥ ਦਿੱਲੀ ਦੇ 2000 ਦੇ ਸ਼ੁਰੂ 'ਚ ਲਿਆਂਦੇ ਊਰਜਾ ਸੁਧਾਰ ਅਤੇ ਬਿਜਲੀ ਵੰਡ ਕੰਪਨੀਆਂ (ਡਿਸਕਾਮ) ਦਾ ਨਿੱਜੀਕਰਨ ਹੈ | ਦਿੱਲੀ ਦੇ ਖਪਤਕਾਰਾਂ ਨੂੰ ਅਨਿਲ ਅੰਬਾਨੀ ਦੀਆਂ ਬੀ.ਐੱਸ.ਈ.ਐੱਸ. ਰਾਜਧਾਨੀ ਪਾਵਰ ਲਿਮਟਿਡ ਅਤੇ ਬੀ.ਐੱਸ.ਈ.ਐੱਸ. ਯਮੁਨਾ ਪਾਵਰ ਲਿਮਟਿਡ, ਟਾਟਾ ਪਾਵਰ ਦਿੱਲੀ ਡਿਸਟ੍ਰੀਬਿਊਸ਼ਨ ਲਿਮਟਿਡ, ਮਿਲਟਰੀ ਇੰਜੀਨੀਅਰ ਸਰਵਿਸ (ਦਿੱਲੀ ਕੈਂਟ ਹਲਕੇ ਲਈ) ਅਤੇ ਨਵੀਂ ਦਿੱਲੀ ਮਿਊਾਸਪਲ ਕੌਂਸਲ ਵਲੋਂ ਬਿਜਲੀ ਸਪਲਾਈ ਕੀਤੀ ਜਾਂਦੀ ਹੈ | ਭਾਰਤ 'ਚ ਬਿਜਲੀ ਦੀ ਸਪਲਾਈ 'ਚ ਔਸਤਨ ਤਕਨੀਕੀ ਅਤੇ ਕਮਰਸ਼ੀਅਲ ਨੁਕਸਾਨ 21.4 ਫ਼ੀਸਦੀ ਹੁੰਦਾ ਹੈ ਜਦਕਿ ਸੁਧਾਰਾਂ ਤੋਂ ਬਾਅਦ ਦਿੱਲੀ 'ਚ ਇਹ ਨੁਕਸਾਨ ਦੇਸ਼ 'ਚ ਸਭ ਤੋਂ ਘੱਟ ਭਾਵ 9.7 ਫ਼ੀਸਦੀ ਹੀ ਹੈ | ਦਿੱਲੀ ਦਾ ਇਹ ਸਫ਼ਲ ਮਾਡਲ ਬਿਨਾਂ ਸ਼ੱਕ ਕੇਜਰੀਵਾਲ ਨੂੰ ਦੂਜੀ ਵਾਰ ਸੱਤਾ ਦਿਵਾਉਣ 'ਚ ਕਾਮਯਾਬ ਹੋਇਆ ਪਰ ਕੀ ਮੁਫ਼ਤ ਬਿਜਲੀ ਦਾ ਇਹ ਮਾਡਲ ਅਸਲ 'ਚ ਮੁਫ਼ਤ ਹੈ | ਉਸ ਦਾ ਜਵਾਬ ਨਾਂਹ 'ਚ ਹੈ | 2019-20 ਦੇ ਬਜਟ 'ਚ ਦਿੱਲੀ ਸਰਕਾਰ ਨੇ ਊਰਜਾ ਸੈਕਟਰ ਲਈ ਰੱਖੇ 1790 ਕਰੋੜ ਰੁਪਏ ਤੋਂ 1720 ਕਰੋੜ ਰੁਪਏ ਸਬਸਿਡੀ ਲਈ ਨਿਰਧਾਰਿਤ ਕੀਤੇ ਹਨ ਜੋ ਕਿ ਖਪਤਕਾਰਾਂ ਨੂੰ ਮੁਫ਼ਤ ਬਿਜਲੀ ਦੇਣ ਲਈ ਡਿਸਕਾਮਾਂ ਨੂੰ ਦਿੱਤੇ ਜਾਣਗੇ | 2018-19 ਦੇ ਬਜਟ 'ਚ ਕੇਜਰੀਵਾਲ ਸਰਕਾਰ ਨੇ ਊਰਜਾ ਖੇਤਰ ਲਈ 1815 ਕਰੋੜ ਰੱਖੇ ਸਨ, ਜਿਸ ਨੂੰ ਬਾਅਦ 'ਚ ਘਟਾ ਕੇ 1759 ਕਰੋੜ ਕੀਤਾ ਗਿਆ ਸੀ | ਡਿਸਕਾਮਾਂ ਦੇ ਬਿਜਲੀ ਬਿੱਲ ਲਈ ਨਿਰਧਾਰਿਤ ਕੀਤੀਆਂ ਸਲੈਬਾਂ ਮੁਤਾਬਿਕ 2019-20 'ਚ 1200 ਯੂਨਿਟਾਂ ਤੋਂ ਵੱਧ ਦੀ ਖਪਤ ਲਈ ਖਪਤਕਾਰਾਂ ਨੂੰ 8 ਰੁਪਏ ਪ੍ਰਤੀ ਯੂਨਿਟ 'ਤੇ ਅਦਾ ਕਰਨੇ ਪੈਣਗੇ ਜਦਕਿ 2018-19 'ਚ ਇਹ ਦਰ 7.75 ਪ੍ਰਤੀ ਯੂਨਿਟ ਸੀ | ਗ਼ੈਰ ਘਰੇਲੂ ਖਪਤਕਾਰਾਂ ਲਈ ਪ੍ਰਤੀ ਯੂਨਿਟ ਦਰ 8.50 ਰੁ: ਪ੍ਰਤੀ ਯੂਨਿਟ ਹੈ, ਜਿਸ 'ਤੇ ਵਿਰੋਧੀ ਪਾਰਟੀਆਂ ਕੇਜਰੀਵਾਲ ਨੂੰ ਨਿਸ਼ਾਨੇ 'ਤੇ ਲੈਂਦਿਆਂ ਇਸ ਵਾਧੇ ਨੂੰ ਸਿਆਸੀ ਜੋੜ-ਤੋੜ ਦਾ ਨਾਂਅ ਦੇ ਰਹੀਆਂ ਹਨ |

ਕਿੰਨਾ ਵੱਖ ਹੈ ਪੰਜਾਬ ਦਾ ਗਣਿਤ

ਦਿੱਲੀ ਦੇ ਮਾਡਲ ਨੂੰ ਪੰਜਾਬ 'ਚ ਫਿੱਟ ਕਰਨ ਤੋਂ ਪਹਿਲਾਂ ਸੂਬੇ ਦੀ ਮੌਜੂਦਾ ਪ੍ਰਣਾਲੀ 'ਤੇ ਇਕ ਝਾਤ ਮਾਰਦੇ ਹਾਂ | ਪੰਜਾਬ ਸਰਕਾਰ ਹੁਣ ਤੱਕ ਟਿਊਬਵੈੱਲਾਂ ਨੂੰ ਮੁਫ਼ਤ ਅਤੇ ਪਛੜੀਆਂ ਜਾਤਾਂ ਦੇ ਪਰਿਵਾਰਾਂ ਅਤੇ ਕੁਝ ਕਮਜ਼ੋਰ ਤਬਕਿਆਂ ਨੂੰ 200 ਯੂਨਿਟ ਤੱਕ ਮੁਫ਼ਤ ਬਿਜਲੀ ਦੇ ਰਹੀ ਹੈ, ਜਦਕਿ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ 'ਤੇ ਬਿਜਲੀ ਦਿੱਤੀ ਜਾ ਰਹੀ ਹੈ | ਇਸ ਤੋਂ ਇਲਾਵਾ ਮਈ ਦੇ ਅਖ਼ੀਰ 'ਚ ਪੰਜਾਬ ਪ੍ਰਦੇਸ਼ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀ.ਐੱਸ.ਈ.ਆਰ.ਸੀ.) ਨੇ 300 ਯੂਨਿਟ ਤੱਕ ਮਹੀਨੇਵਾਰ ਖਪਤਕਾਰਾਂ ਦੀਆਂ ਸਲੈਬਾਂ 'ਚ ਵੀ ਤਬਦੀਲੀ ਕੀਤੀ ਹੈ, ਜਿਸ ਤੋਂ ਬਾਅਦ 2 ਕਿੱਲੋਵਾਟ ਤੱਕ ਦੇ ਲੋਡ ਵਾਲੇ ਘਰੇਲੂ ਖਪਤਕਾਰਾਂ ਲਈ 0 ਤੋਂ 100 ਯੂਨਿਟਾਂ ਲਈ 1 ਰੁਪਏ ਅਤੇ 101 ਤੋਂ 300 ਯੂਨਿਟਾਂ ਲਈ 50 ਪੈਸੇ ਪ੍ਰਤੀ ਯੂਨਿਟਾਂ ਦੀ ਕਟੌਤੀ ਕੀਤੀ ਗਈ ਹੈ | 2 ਕਿੱਲੋਵਾਟ ਤੋਂ 7 ਕਿੱਲੋਵਾਟ ਲੋਡ ਵਾਲੇ ਖਪਤਕਾਰਾਂ ਦੇ ਸਲੈਬਾਂ 'ਚ 0 ਤੋਂ 100 ਯੂਨਿਟ ਖਪਤ ਲਈ 75 ਪੈਸੇ ਅਤੇ 101 ਤੋਂ 300 ਯੂਨਿਟ ਦੀ ਖਪਤ ਲਈ 50 ਪੈਸੇ ਦੀ ਕਟੌਤੀ ਕੀਤੀ ਗਈ ਹੈ | ਅੰਕੜਿਆਂ ਮੁਤਾਬਿਕ ਸਿਰਫ਼ ਇਨ੍ਹਾਂ ਕਟੌਤੀਆਂ ਦੇ ਸੂਬਾ ਸਰਕਾਰ 'ਤੇ 682 ਕਰੋੜ ਦਾ ਵਾਧੂ ਭਾਰ ਪਵੇਗਾ | ਮਰਦਮ ਸ਼ੁਮਾਰੀ ਮੁਤਾਬਿਕ ਪੰਜਾਬ ਦੀ ਆਬਾਦੀ 2.77 ਕਰੋੜ ਸੀ ਜਿਸ 'ਚੋਂ 37.48 ਫ਼ੀਸਦੀ ਸ਼ਹਿਰੀ ਆਬਾਦੀ ਸੀ | 2021 ਦੇ ਅਨੁਮਾਨਾਂ ਮੁਤਾਬਿਕ ਪੰਜਾਬ ਦੀ ਆਬਾਦੀ 3 ਕਰੋੜ ਹੈ, ਜਿਸ ਵਿਚ ਸ਼ਹਿਰੀ ਆਬਾਦੀ 1.12 ਕਰੋੜ ਹੋਵੇਗੀ | ਸ਼ਹਿਰੀ ਆਬਾਦੀ ਨੂੰ ਰਿਆਇਤਾਂ ਦੇਣ ਦੀ ਗੱਲ ਹੋਣ ਕਰਕੇ ਸਿਰਫ਼ ਸ਼ਹਿਰੀ ਅੰਕੜਿਆਂ 'ਤੇ ਧਿਆਨ ਦਿੱਤਾ ਜਾ ਰਿਹਾ ਹੈ | ਅੰਕੜਿਆਂ ਮੁਤਾਬਿਕ ਪੰਜਾਬ ਦਾ 2020-21 'ਚ ਬਿਜਲੀ ਸਬਸਿਡੀ ਬਿੱਲ 16,400 ਕਰੋੜ ਰੁਪਏ ਹੈ ਜਦਕਿ ਪੰਜਾਬ ਸਰਕਾਰ ਨੇ ਹੁਣ ਤੱਕ 9986 ਕਰੋੜ ਰੁਪਏ ਪਾਵਰ ਕਾਪੋਰੇਸ਼ਨ ਨੂੰ ਅਦਾ ਕੀਤੇ ਹਨ | ਯਾਨਿ ਸੂਬਾ ਸਰਕਾਰ ਨੇ ਹੁਣ ਬਿਜਲੀ ਕਾਰਪੋਰੇਸ਼ਨ ਨੂੰ ਸਬਸਿਡੀ ਦੇ 6144 ਕਰੋੜ ਰੁਪਏ ਦੀ ਅਦਾਇਗੀ ਕਰਨੀ ਹੈ | ਅਜਿਹੇ ਸਮੇਂ 'ਚ ਜਦੋਂ ਸੂਬੇ ਦਾ ਬਜਟ ਪਹਿਲਾਂ ਹੀ ਕੋਰੋਨਾ ਦੇ ਹਾਲਾਤ ਕਰਕੇ ਪਭਾਵਿਤ ਹੈ ਅਤੇ ਸਬਸਿਡੀ ਦੀ ਅਦਾਇਗੀ ਪਹਿਲਾਂ ਹੀ ਚਿੰਤਾ ਦਾ ਵਿਸ਼ਾ ਹੈ, ਹੋਰ ਛੋਟਾਂ ਸੂਬੇ ਦੀਆਂ ਵੋਟਾਂ ਨੂੰ ਤਾਂ ਕੁਝ ਹੱਦ ਤੱਕ ਪ੍ਰਭਾਵਿਤ ਕਰ ਸਕਦੀਆਂ ਹਨ ਪਰ ਰਾਜ ਦੀ ਆਰਥਿਕ ਸਿਹਤ ਲਈ ਕਿੰਨੀਆਂ ਕੁ ਮੁਫ਼ੀਦ ਹੋਣਗੀਆਂ, ਇਹ ਆਉਣ ਵਾਲਾ ਸਮਾਂ ਦੱਸੇਗਾ |

ਰਾਜਸਥਾਨ 'ਚ 11 ਸਾਲਾ ਬੱਚੀ ਨਾਲ ਸਮੂਹਿਕ ਜਬਰ ਜਨਾਹ

ਜੈਪੁਰ, 24 ਜੂਨ (ਏਜੰਸੀ)-ਰਾਜਸਥਾਨ ਪੁਲਿਸ ਨੇ ਵੀਰਵਾਰ ਨੂੰ ਦੱਸਿਆ ਕਿ ਸੂਬੇ ਦੇ ਨਾਗੌਰ ਜ਼ਿਲ੍ਹੇ 'ਚ ਇਕ 11 ਸਾਲਾ ਦੀ ਬੱਚੀ ਨਾਲ ਇਕ ਨਾਬਾਲਗ ਲੜਕੇ ਸਮੇਤ 2 ਲੋਕਾਂ ਵਲੋਂ ਸਮੂਹਿਕ ਜਬਰ ਜਨਾਹ ਕੀਤਾ ਗਿਆ | ਪੁਲਿਸ ਅਨੁਸਾਰ ਦੋਵੇਂ ਦੋਸ਼ੀ ਤੇ ਪੀੜਤਾ ਇਕ-ਦੂਜੇ ਨੂੰ ਜਾਣਦੇ ਹਨ, ਦੋਸ਼ੀਆਂ ਨੇ ਲੜਕੀ ਨੂੰ ਘਰ ਤੋਂ ਬਾਹਰ ਬੁਲਾਇਆ ਤੇ ਸੁੰਨਸਾਨ ਸਥਾਨ 'ਤੇ ਲਿਜਾ ਕੇ ਉਸ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ | ਪੁਲਿਸ ਨੇ ਦੱਸਿਆ ਕਿ ਸੋਮਵਾਰ ਰਾਤ ਵਾਪਰੀ ਇਸ ਵਾਰਦਾਤ ਬਾਰੇ ਬੁੱਧਵਾਰ ਨੂੰ ਸ਼ਿਕਾਇਤ ਦਰਜ ਕਰਵਾਉਣ ਬਾਅਦ ਪੁਲਿਸ ਨੇ ਦੋਹਾਂ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ, ਦੋਸ਼ੀਆਂ 'ਚ ਭਾਰਤ ਸੋਨੀ (21) ਅਤੇ ਦੂਜਾ 16 ਸਾਲ ਦਾ ਲੜਕਾ ਸ਼ਾਮਿਲ ਹਨ |

ਨਾਰਕੋਟਿਕ ਸੈੱਲ ਦੀ ਪੁਲਿਸ 'ਤੇ ਹਮਲਾ ਕਰਕੇ ਨਸ਼ਾ ਤਸਕਰ ਨੂੰ ਛੁਡਾਇਆ

ਤਰਨ ਤਾਰਨ, 24 ਜੂਨ (ਹਰਿੰਦਰ ਸਿੰਘ)-ਪਿੰਡ ਖੈਰਦੀਨਕੇ ਵਿਖੇ ਨਸ਼ਾ ਤਸਕਰ ਨੂੰ ਫੜਨ ਗਈ ਨਾਰਕੋਟਿਕ ਸੈੱਲ ਦੀ ਪੁਲਿਸ 'ਤੇ ਨਸ਼ਾ ਤਸਕਰ ਦੇ ਸਾਥੀਆਂ ਨੇ ਉਸ ਸਮੇਂ ਹਮਲਾ ਕਰ ਦਿੱਤਾ, ਜਦ ਪੁਲਿਸ ਪਾਰਟੀ ਨੇ ਇਕ ਨਸ਼ਾ ਤਸਕਰ ਨੂੰ ਲਗਪਗ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ ...

ਪੂਰੀ ਖ਼ਬਰ »

ਕੈਨੇਡਾ ਦੇ ਇਕ ਹੋਰ ਸਕੂਲ 'ਚੋਂ ਮਿਲੇ 751 ਬੱਚਿਆਂ ਦੇ ਪਿੰਜਰ

ਸਤਪਾਲ ਸਿੰਘ ਜੌਹਲ ਟੋਰਾਂਟੋ, 24 ਜੂਨ-ਕੈਨੇਡਿਆਈ ਮੂਲ ਵਾਸੀਆਂ ਦੇ ਇਕ ਸਮੂਹ ਦੇ ਮੁਖੀ ਨੇ ਖ਼ੁਲਾਸਾ ਕੀਤਾ ਹੈ ਕਿ ਵੀਰਵਾਰ ਨੂੰ ਜਾਂਚ ਕਰਤਾਵਾਂ ਨੰੂ ਆਦਿਵਾਸੀ ਬੱਚਿਆਂ ਲਈ ਬਣਾਏ ਇਕ ਪੁਰਾਣੇ ਰਿਹਾਇਸ਼ੀ ਸਕੂਲ 'ਚੋਂ 751 ਅਣਪਛਾਤੀਆਂ ਕਬਰਾਂ ਮਿਲੀਆਂ ਹਨ | ਦੱਸਣਯੋਗ ...

ਪੂਰੀ ਖ਼ਬਰ »

ਮਾਣਹਾਨੀ ਮਾਮਲੇ 'ਚ ਸੂਰਤ ਅਦਾਲਤ 'ਚ ਪੇਸ਼ ਹੋਏ ਰਾਹੁਲ ਗਾਂਧੀ

ਸੂਰਤ, 24 ਜੂਨ (ਏਜੰਸੀ)-ਕਾਂਗਰਸੀ ਆਗੂ ਰਾਹੁਲ ਗਾਂਧੀ ਵੀਰਵਾਰ ਨੂੰ ਸੂਰਤ 'ਚ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ 'ਚ ਪੇਸ਼ ਹੋਏ, ਜਿਥੇ ਭਾਜਪਾ ਦੇ ਵਿਧਾਇਕ ਪੁਰਨੇਸ਼ ਮੋਦੀ ਨੇ ਉਨ੍ਹਾਂ ਦੇ ਉਪਨਾਮ 'ਮੋਦੀ' ਨੂੰ ਲੈ ਕੇ ਕਾਂਗਰਸ ਨੇਤਾ ਖ਼ਿਲਾਫ਼ ਅਪਰਾਧਿਕ ਮਾਣਹਾਨੀ ...

ਪੂਰੀ ਖ਼ਬਰ »

ਐਨ.ਸੀ.ਬੀ. ਵਲੋਂ ਪਾਕਿ ਸਰਹੱਦ 'ਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਮਾਮਲੇ 'ਚ ਲੋੜੀਂਦਾ ਦੋਸ਼ੀ ਪੰਜਾਬ ਤੋਂ ਗਿ੍ਫ਼ਤਾਰ

ਨਵੀਂ ਦਿੱਲੀ, 24 ਜੂਨ (ਏਜੰਸੀ)-ਪਾਕਿਸਤਾਨ ਸਥਿਤ ਇਕ ਨਸ਼ਾ ਸੰਚਾਲਕ ਨਾਲ ਜੁੜੇ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਚ ਸ਼ਾਮਿਲ ਇਕ ਅਤਿ ਲੋੜੀਂਦੇ ਦੋਸ਼ੀ ਨੂੰ ਨਾਰਕੋਟਿਕਸ ਕੰਟਰੋਲ ਬੋਰਡ (ਐਨ.ਸੀ.ਬੀ.) ਨੇ ਵੀਰਵਾਰ ਨੂੰ ਪੰਜਾਬ ਦੇ ਹੁਸ਼ਿਆਰਪੁਰ ਤੋਂ ਗਿ੍ਫ਼ਤਾਰ ਕੀਤਾ ਹੈ | ...

ਪੂਰੀ ਖ਼ਬਰ »

ਦੇਸ਼ 'ਚ ਕੋਰੋਨਾ ਦੇ 54,069 ਨਵੇਂ ਮਾਮਲੇ, 1321 ਹੋਰ ਮੌਤਾਂ

ਨਵੀਂ ਦਿੱਲੀ, 24 ਜੂਨ (ਏਜੰਸੀ)-ਦੇਸ਼ 'ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 54,069 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਪੀੜਤਾਂ ਦੀ ਗਿਣਤੀ ਵਧ ਕੇ 3,00,82,778 ਹੋ ਗਈ ਹੈ ਅਤੇ ਇਸੇ ਦੌਰਾਨ 1321 ਹੋਰ ਮੌਤਾਂ ਹੋਣ ਨਾਲ ਮਿ੍ਤਕਾਂ ਦਾ ਅੰਕੜਾ 3,91,981 'ਤੇ ਪਹੁੰਚ ਗਿਆ ਹੈ | ਕੇਂਦਰੀ ਸਿਹਤ ...

ਪੂਰੀ ਖ਼ਬਰ »

ਡੋਵਾਲ ਨੇ ਐਸ.ਸੀ.ਓ. ਬੈਠਕ 'ਚ ਪਾਕਿ ਨੂੰ ਦਿੱਤੇ ਸਖ਼ਤ ਸੰਦੇਸ਼

ਦੁਸ਼ਾਂਬੇ (ਤਜ਼ਾਕਿਸਤਾਨ) , 24 ਜੂਨ (ਏਜੰਸੀ)-ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਤਜਾਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ 'ਚ ਸ਼ੰਘਾਈ ਸਹਿਯੋਗ ਸੰਗਠਨ (ਐਸ. ਸੀ. ਓ) ਦੀ ਬੈਠਕ 'ਚ ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿੱਤੇ | ਉਨ੍ਹਾਂ ਐਸ. ਸੀ. ਓ. ਨੂੰ ...

ਪੂਰੀ ਖ਼ਬਰ »

ਕੋਰੋਨਾ ਦੇ ਡੈਲਟਾ ਰੂਪ ਦੇ 85 ਦੇਸ਼ਾਂ 'ਚ ਮਾਮਲੇ ਆਏ ਸਾਹਮਣੇ

ਵਿਸ਼ਵ ਸਿਹਤ ਸੰਗਠਨ ਨੇ ਕੀਤਾ ਚੌਕਸ ਸੰਯੁਕਤ ਰਾਸ਼ਟਰ, 24 ਜੂਨ (ਏਜੰਸੀ)-ਵਿਸ਼ਵ ਸਿਹਤ ਸੰਗਠਨ ਨੇ ਚੌਕਸ ਕੀਤਾ ਹੈ ਕਿ ਜੇਕਰ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਕੋਰੋਨਾ ਦੇ ਸਭ ਤੋਂ ਵੱਧ ਫ਼ੈਲਣ ਵਾਲੇ ਰੂਪ ਡੈਲਟਾ ਦੇ ਹੋਰਨਾਂ ਰੂਪਾਂ ਦੇ ਮੁਕਾਬਲੇ ਹਾਵੀ ਹੋਣ ਦਾ ਖ਼ਦਸ਼ਾ ...

ਪੂਰੀ ਖ਼ਬਰ »

ਕੌਮਾਂਤਰੀ ਟੁਆਏ ਬਾਜ਼ਾਰ 'ਚ ਭਾਰਤ ਦੀ ਹਿੱਸੇਦਾਰੀ ਬਹੁਤ ਘੱਟ-ਪ੍ਰਧਾਨ ਮੰਤਰੀ

ਨਵੀਂ ਦਿੱਲੀ, 24 ਜੂਨ (ਏਜੰਸੀ)-ਲੋਕਾਂ ਨੂੰ ਸਥਾਨਕ ਖਿਡੌਣਿਆਂ ਲਈ ਆਵਾਜ਼ ਬੁਲੰਦ ਕਰਨ 'ਵੋਕਲ ਫਾਰ ਲੋਕਲ ਟੁਆਏਜ਼' ਦਾ ਸੱਦਾ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਵਲੋਂ ਕਰੋੜਾਂ ਰੁਪਏ ਦੇ ਲਗਭਗ 80 ਫ਼ੀਸਦੀ ਖਿਡੌਣੇ ਵਿਦੇਸ਼ਾਂ ...

ਪੂਰੀ ਖ਼ਬਰ »

ਪੰਜਾਬ 'ਚ ਮਾਨਸੂਨ ਦੀ ਪਹਿਲੀ ਬਾਰਿਸ਼ ਜੁਲਾਈ 'ਚ

ਨਵੀਂ ਦਿੱਲੀ, 24 ਜੂਨ (ਏਜੰਸੀ)-ਮੌਸਮ ਵਿਭਾਗ ਨੇ ਕਿਹਾ ਕਿ ਪੰਜਾਬ, ਦਿੱਲੀ, ਰਾਜਸਥਾਨ ਤੇ ਹਰਿਆਣਾ ਨੂੰ ਪਹਿਲੀ ਮਾਨਸੂਨੀ ਬਾਰਿਸ਼ ਲਈ ਜੁਲਾਈ ਤੱਕ ਇੰਤਜ਼ਾਰ ਕਰਨਾ ਹੋਵੇਗਾ, ਕਿਉਂਕਿ ਅਗਲੇ 7 ਦਿਨਾਂ ਤੱਕ ਮਾਨਸੂਨ ਵਲੋਂ ਇਸ ਖੇਤਰ 'ਚ ਪੁੱਜਣ ਦੀ ਸੰਭਾਵਨਾ ਨਹੀਂ | ...

ਪੂਰੀ ਖ਼ਬਰ »

ਰਾਬਰਟ ਵਾਡਰਾ ਦੀ ਕਾਰ ਦਾ ਕੱਟਿਆ ਚਲਾਨ

ਨਵੀਂ ਦਿੱਲੀ, 24 ਜੂਨ (ਏਜੰਸੀ)-ਪੁਲਿਸ ਨੇ ਦੱਸਿਆ ਕਿ ਰਾਬਰਟ ਵਾਡਰਾ ਦੀ ਕਾਰ ਦਾ ਖ਼ਤਰਨਾਕ ਡਰਾਈਵਿੰਗ ਲਈ ਚਲਾਨ ਕੱਟਿਆ ਗਿਆ ਹੈ, ਜਦੋਂ ਉਹ ਸੁਰੱਖਿਆ ਕਰਮੀਆਂ ਨਾਲ ਦੱਖਣੀ-ਪੂਰਬੀ ਦਿੱਲੀ ਦੇ ਸੁਖਦੇਵ ਵਿਹਾਰ ਇਲਾਕੇ 'ਚ ਆਪਣੇ ਦਫ਼ਤਰ ਜਾ ਰਹੇ ਸਨ | ਪੁਲਿਸ ਅਨੁਸਾਰ ...

ਪੂਰੀ ਖ਼ਬਰ »

ਪ੍ਰਮਾਣੂ ਸਮਰੱਥਾ ਨਾਲ ਲੈਸ ਨਿਰਭੈ ਮਿਜ਼ਾਈਲ ਦਾ ਸਫਲ ਪ੍ਰੀਖਣ

ਬਾਲਾਸੋਰ, 24 ਜੂਨ (ਏਜੰਸੀ)-ਭਾਰਤ ਨੇ ਅੱਜ 1000 ਕਿੱਲੋਮੀਟਰ ਦੀ ਦੂਰੀ ਤੱਕ ਮਾਰ ਕਰਨ ਦੀ ਸਮਰੱਥਾ ਰੱਖਣ ਵਾਲੀ ਕਰੂਜ਼ ਸਬਸੋਨਿਕ ਨਿਰਭੈ ਮਿਜ਼ਾਈਲ ਦਾ ਓਡੀਸ਼ਾ ਦੇ ਚਾਂਦੀਪੁਰਾ ਤਟ ਤੋਂ ਸਫਲ ਪ੍ਰੀਖਣ ਕੀਤਾ | ਡੀ.ਆਰ.ਡੀ.ਓ. (ਰੱਖਿਆ ਖੋਜ ਤੇ ਵਿਕਾਸ ਸੰਗਠਨ) ਦੇ ਸੂਤਰਾਂ ਨੇ ...

ਪੂਰੀ ਖ਼ਬਰ »

ਓਮ ਪ੍ਰਕਾਸ਼ ਚੌਟਾਲਾ ਦੀਆਂ ਅਗਲੀਆਂ ਰਾਜਨੀਤਕ ਸਰਗਰਮੀਆਂ 'ਤੇ ਸਭ ਦੀ ਨਜ਼ਰ

ਏਲਨਾਬਾਦ ਉਪ ਚੋਣ ਦਾ ਨਤੀਜਾ ਤੈਅ ਕਰੇਗਾ ਇਨੈਲੋ ਦਾ ਸਿਆਸੀ ਭਵਿੱਖ ਚੰਡੀਗੜ੍ਹ, 24 ਜੂਨ (ਰਾਮ ਸਿੰਘ ਬਰਾੜ)-ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਜੇ.ਬੀ.ਟੀ. ਭਰਤੀ ਮਾਮਲੇ 'ਚ ਮਿਲੀ ਸਜ਼ਾ ਪੂਰੀ ਕਰਨ ਦੇ ਬਾਅਦ ਜਲਦ ਹੀ ਸੂਬੇ ਦੀ ਰਾਜਨੀਤੀ 'ਚ ਸਰਗਰਮ ...

ਪੂਰੀ ਖ਼ਬਰ »

ਲੱਦਾਖ ਦੇ 4 ਵਿਦਿਆਰਥੀ ਦਿੱਲੀ ਦੇ ਇਜ਼ਰਾਈਲ ਦੂਤਾਵਾਸ ਧਮਾਕਾ ਮਾਮਲੇ 'ਚ ਗਿ੍ਫ਼ਤਾਰ

ਨਵੀਂ ਦਿੱਲੀ, 24 ਜੂਨ (ਏਜੰਸੀ)- ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵਲੋਂ ਇਜ਼ਰਾਈਲ ਦੂਤਾਵਾਸ ਧਮਾਕਾ ਮਾਮਲੇ 'ਚ ਲੱਦਾਖ ਤੋਂ 4 ਵਿਦਿਆਰਥੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਸੂਤਰਾਂ ਅਨੁਸਾਰ ਇਨ੍ਹਾਂ ਵਿਦਿਆਰਥੀ ਨੂੰ ਕਾਰਗਿਲ ...

ਪੂਰੀ ਖ਼ਬਰ »

ਪੰਜਾਬ 'ਚ 382 ਨਵੇਂ ਮਾਮਲੇ, 20 ਹੋਰ ਮੌਤਾਂ

ਚੰਡੀਗੜ੍ਹ, 24 ਜੂਨ (ਵਿਕਰਮਜੀਤ ਸਿੰਘ ਮਾਨ)- ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ ਜਿਥੇ 20 ਹੋਰ ਮੌਤਾਂ ਹੋ ਗਈਆਂ, ਉਥੇ 715 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਦੂਜੇ ਪਾਸੇ ਸੂਬੇ 'ਚ ਵੱਖ-ਵੱਖ ਥਾਵਾਂ ਤੋਂ 382 ਨਵੇਂ ਮਾਮਲੇ ਸਾਹਮਣੇ ਆਏ ਹਨ | ਅੱਜ ਹੋਈਆਂ ...

ਪੂਰੀ ਖ਼ਬਰ »

ਨਵਾਜ਼ ਸ਼ਰੀਫ਼ ਦੀ ਅਪੀਲ ਖ਼ਾਰਜ

ਅੰਮਿ੍ਤਸਰ, 24 ਜੂਨ (ਸੁਰਿੰਦਰ ਕੋਛੜ)-ਇਸਲਾਮਾਬਾਦ ਹਾਈਕੋਰਟ ਨੇ ਅਵੇਨਫੀਲਡ ਅਤੇ ਅਜ਼ੀਜ਼ੀਆ ਖੰਡ ਮਿੱਲ ਨਾਲ ਜੁੜੇ ਭਿ੍ਸ਼ਟਾਚਾਰ ਦੇ ਮਾਮਲਿਆਂ 'ਚ ਜਵਾਬਦੇਹੀ ਅਦਾਲਤ ਦੁਆਰਾ ਦਿੱਤੀ ਗਈ ਸਜ਼ਾ ਵਿਰੁੱਧ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀਆਂ ...

ਪੂਰੀ ਖ਼ਬਰ »

ਕਾਂਗਰਸ ਮਹਿੰਗਾਈ ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਖ਼ਿਲਾਫ਼ ਕਰੇਗੀ ਰੋਸ ਪ੍ਰਦਰਸ਼ਨ

ਨਵੀਂ ਦਿੱਲੀ, 24 ਜੂਨ (ਏਜੰਸੀ)-ਕਾਂਗਰਸ ਵਲੋਂ ਦੇਸ਼ 'ਚ ਬੇਲਗਾਮ ਹੁੰਦੀ ਜਾ ਰਹੀ ਮਹਿੰਗਾਈ ਤੇ ਨਿੱਤ ਵਧਦੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਖ਼ਿਲਾਫ਼ ਦੇਸ਼ਵਿਆਪੀ ਰੋਸ ਪ੍ਰਦਰਸ਼ਨ 7 ਤੋਂ 17 ਜੁਲਾਈ ਤੱਕ ਕੀਤੇ ਜਾਣਗੇ | ਇਹ ਫੈਸਲਾ ਸੋਨੀਆ ਗਾਂਧੀ ਵਲੋਂ ਪਾਰਟੀ ਦੇ ...

ਪੂਰੀ ਖ਼ਬਰ »

ਹਾਫ਼ਿਜ਼ ਸਈਦ ਦੇ ਘਰ ਦੇ ਬਾਹਰ ਧਮਾਕੇ ਦੇ ਸਬੰਧ 'ਚ ਕਈ ਸ਼ਹਿਰਾਂ 'ਚ ਛਾਪੇਮਾਰੀ

ਅੰਮਿ੍ਤਸਰ, 24 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨੀ ਅਧਿਕਾਰੀਆਂ ਨੇ ਮੁੰਬਈ ਅੱਤਵਾਦੀ ਹਮਲੇ ਦੇ ਸਾਜਿਸ਼ਘਾੜੇ ਤੇ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ (ਜੇ. ਯੂ. ਡੀ.) ਦੇ ਮੁਖੀ ਮੌਲਾਨਾ ਹਾਫ਼ਿਜ਼ ਸਈਦ ਦੇ ਘਰ ਦੇ ਬਾਹਰ ਬੀਤੇ ਦਿਨ ਹੋਏ ਧਮਾਕੇ ਦੇ ਸਬੰਧ 'ਚ ਲਹਿੰਦੇ ਪੰਜਾਬ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX