ਤਾਜਾ ਖ਼ਬਰਾਂ


ਦਿੱਲੀ ਵਿਚ 1 ਜਨਵਰੀ ਤੱਕ ਪਟਾਕਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ, ਡੀ.ਪੀ.ਸੀ.ਸੀ. ਨੇ ਕੀਤਾ ਨੋਟੀਫਿਕੇਸ਼ਨ ਜਾਰੀ
. . .  22 minutes ago
ਨਵਜੋਤ ਸਿੰਘ ਸਿੱਧੂ ਨੂੰ ਮਿਲਣ ਤੋਂ ਬਾਅਦ ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਕੱਲ੍ਹ ਨੂੰ ਸਾਰਾ ਮਸਲਾ ਹੱਲ ਕਰ ਲਿਆ ਜਾਵੇਗਾ
. . .  57 minutes ago
ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਸੁਨੀਲ ਜਾਖੜ ਦਾ ਤਿੱਖਾ ਬਿਆਨ
. . .  about 2 hours ago
ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚੇ ਰਾਜਾ ਵੜਿੰਗ, ਪ੍ਰਗਟ ਸਿੰਘ , ਨਿਰਮਲ ਸ਼ਤਰਾਣਾ ,ਕੁਲਬੀਰ ਜ਼ੀਰਾ
. . .  about 2 hours ago
ਬਸਪਾ ਦੀ ਭਵਿੱਖਬਾਣੀ ਅਨੁਸਾਰ ਸਿੱਧੂ ਕਾਂਗਰਸ ਦਾ 'ਗੱਠਾ ਪਟਾਕਾ' ਜਿਹੜਾ ਕਾਂਗਰਸ ਦੇ ਪੰਜੇ ਵਿਚ ਫੱਟ ਗਿਆ - ਗੜ੍ਹੀ
. . .  about 2 hours ago
ਗੜ੍ਹਸ਼ੰਕਰ, 28 ਸਤੰਬਰ (ਧਾਲੀਵਾਲ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਗਏ ਅਸਤੀਫੇ ਤੇ ਪ੍ਰਤੀਕਰਮ ਦਿੰਦਿਆਂ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਹ ਦੋ ਮਹੀਨੇ ਪਹਿਲਾਂ ...
ਜਲੰਧਰ ਦੇ ਬਸ਼ੀਰ ਪੁਰਾ ਫਾਟਕ 'ਤੇ ਮਾਲਗੱਡੀ ਪਟੜੀ ਤੋਂ ਉੱਤਰੀ , ਆਵਾਜਾਈ ਪ੍ਰਭਾਵਿਤ
. . .  about 3 hours ago
ਸਿੱਧੂ ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ- ਖਹਿਰਾ
. . .  about 3 hours ago
ਚੰਡੀਗੜ੍ਹ , 28 ਸਤੰਬਰ-ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਉਨ੍ਹਾਂ (ਨਵਜੋਤ ਸਿੰਘ ਸਿੱਧੂ) ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ ਸੀ । ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਸਤੀਫਾ ...
ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਸਵੀਕਾਰ ਨਹੀਂ ​ਕੀਤਾ ਗਿਆ ਹੈ - ਕਾਂਗਰਸ ਸੂਤਰ
. . .  about 3 hours ago
ਜੋਗਿੰਦਰ ਢੀਂਗਰਾ ਨੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੋਂ ਦਿੱਤਾ ਅਸਤੀਫ਼ਾ
. . .  about 3 hours ago
ਮੁੰਬਈ ਇੰਡੀਅਨ ਨੇ ਟਾਸ ਜਿੱਤਿਆ, ਪੰਜਾਬ ਨੂੰ ਬੱਲੇਬਾਜ਼ੀ ਦਾ ਸੱਦਾ
. . .  about 4 hours ago
ਰਜ਼ੀਆ ਸੁਲਤਾਨਾ ਨੇ ਦਿੱਤਾ ਅਸਤੀਫ਼ਾ
. . .  about 4 hours ago
ਨਵਜੋਤ ਸਿੱਧੂ ਨੂੰ ਕੋਈ ਲਾਲਚ ਨਹੀਂ ਤੇ ਉਹ ਪੰਜਾਬ ਤੇ ਪੰਜਾਬੀਅਤ ਲਈ ਲੜ ਰਹੇ ਹਨ -ਰਜ਼ੀਆ ਸੁਲਤਾਨਾ
. . .  about 5 hours ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੱਦੀ ਹੰਗਾਮੀ ਬੈਠਕ
. . .  about 5 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੰਗਾਮੀ ...
ਕੈਪਟਨ ਅਮਰਿੰਦਰ ਸਿੰਘ ਪਹੁੰਚੇ ਦਿੱਲੀ
. . .  about 5 hours ago
ਨਵੀਂ ਦਿੱਲੀ, 28 ਸਤੰਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚੇ ਹਨ . ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇੱਥੇ ਕੋਈ ਵੀ ਰਾਜਨੀਤਕ ਪ੍ਰੋਗਰਾਮ ਨਹੀਂ ਹੈ ...
ਕਾਂਗਰਸ ਦੇ ਹੋਏ ਕਨ੍ਹਈਆ ਕੁਮਾਰ ਅਤੇ ਜਿਗਨੇਸ਼ ਮੇਵਾਨੀ
. . .  about 6 hours ago
ਨਵੀਂ ਦਿੱਲੀ, 28 ਸਤੰਬਰ - ਸੀ.ਪੀ.ਆਈ. ਨੇਤਾ ਕਨ੍ਹਈਆ ਕੁਮਾਰ ਅਤੇ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਨਵੀਂ ਦਿੱਲੀ ਵਿਚ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ...
ਅੰਗਹੀਣ ਵਿਅਕਤੀਆਂ ਨੂੰ ਦਿੱਤੇ ਜਾਣਗੇ 14.28 ਲੱਖ ਰੁਪਏ ਦੀ ਕੀਮਤ ਨਾਲ ਟ੍ਰਾਈ ਸਾਈਕਲ: ਸੋਮ ਪ੍ਰਕਾਸ਼
. . .  about 6 hours ago
ਫਗਵਾੜਾ, 28 ਸਤੰਬਰ (ਹਰਜੋਤ ਸਿੰਘ ਚਾਨਾ) - ਅੰਗਹੀਣ ਵਿਅਕਤੀਆਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ 34 ਅਪਾਹਿਜ ਵਿਅਕਤੀਆਂ ਨੂੰ ਮੋਟਰਾਈਜ਼ਡ ਟ੍ਰਾਈ ਸਾਈਕਲ ਦਿੱਤੇ...
ਸਰਪੰਚ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਬਸਪਾ ਵਲੋਂ ਜਮਸ਼ੇਰ ਵਿਚ ਲਗਾਇਆ ਗਿਆ ਜਾਮ
. . .  about 6 hours ago
ਜਮਸ਼ੇਰ ਖ਼ਾਸ,ਜੰਡਿਆਲਾ ਮੰਜਕੀ - 28 ਸਤੰਬਰ (ਅਵਤਾਰ ਤਾਰੀ, ਸੁਰਜੀਤ ਸਿੰਘ ਜੰਡਿਆਲਾ) - ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਸਰਪੰਚ ਖ਼ਿਲਾਫ਼ ਬਸਪਾ ਵਲੋਂ ਅੱਜ ਜਮਸ਼ੇਰ ਖ਼ਾਸ ਵਿਚ ਜਾਮ ਲਾਇਆ ਗਿਆ...
ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਰਾਘਵ ਚੱਢਾ ਦਾ ਬਿਆਨ
. . .  about 6 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਵਿਚ ਅਰਾਜਕਤਾ ਦੀ ਸੰਪੂਰਨ ਸਥਿਤੀ ਹੈ ...
ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ ਕੱਸਿਆ ਤਨਜ
. . .  about 6 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ...
ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 7 hours ago
ਚੰਡੀਗੜ੍ਹ, 28 ਸਤੰਬਰ - ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ ...
ਗੁਲਾਬੀ ਸੁੰਡੀ ਕਾਰਨ ਨਰਮਾ ਖ਼ਰਾਬ ਹੋਣ ਤੋਂ ਦੁਖੀ ਖੇਤ ਮਜ਼ਦੂਰ ਨੇ ਕੀਤੀ ਆਤਮਹੱਤਿਆ
. . .  about 7 hours ago
ਤਲਵੰਡੀ ਸਾਬੋ, 28 ਸਤੰਬਰ (ਰਣਜੀਤ ਸਿੰਘ ਰਾਜੂ) - ਮਾਲਵੇ ਦੀ ਨਰਮਾ ਪੱਟੀ ਦੇ ਉਕਤ ਖਿੱਤੇ ਦੇ ਪਿੰਡ ਜਗਾ ਰਾਮ ਤੀਰਥ ਦੇ ਇੱਕ ਖੇਤ ਮਜ਼ਦੂਰ ਮਹਿੰਦਰ ਸਿੰਘ ਨੇ ਆਪਣੇ ਖੇਤ ਵਿਚ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ...
ਅਸੀਂ ਸਿੱਧੂ ਸਾਬ੍ਹ ਨਾਲ ਬੈਠ ਕੇ ਗੱਲ ਕਰਾਂਗੇ - ਚੰਨੀ
. . .  about 7 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ...
ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ ਜਾਵੇਗਾ - ਚੰਨੀ
. . .  about 7 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ...
ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ - ਚੰਨੀ
. . .  about 7 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ, ...
ਚੰਨੀ ਦੀ ਕੇਂਦਰ ਨੂੰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਅਪੀਲ
. . .  about 7 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ ਹੈ | ਇਸ ਨਾਲ ਹੀ ਕੇਂਦਰ ਨੂੰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 11 ਹਾੜ ਸੰਮਤ 553
ਿਵਚਾਰ ਪ੍ਰਵਾਹ: ਸੱਚ ਅਤੇ ਇਨਸਾਫ਼ ਦੇ ਮਾਮਲਿਆਂ ਵਿਚ ਮੁੱਦੇ ਛੋਟੇ-ਵੱਡੇ ਨਹੀਂ ਹੁੰਦੇ, ਸਗੋਂ ਇਨਸਾਫ਼ ਨਾਲ ਜੁੜਿਆ ਹਰ ਮਸਲਾ ਅਹਿਮ ਹੁੰਦਾ ਹੈ। -ਆਈਨਸਟਾਈਨ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਚੰਡੀਗੜ੍ਹ ਘਿਰਾਓ ਨੰੂ ਲੈ ਕੇ ਅੱਜ ਸਵੇਰੇ 5 ਵਜੇ ਰੇਲਵੇ ਸਟੇਸ਼ਨ ਤੋਂ ਚੱਲਣਗੇ ਕਾਫ਼ਲੇ

ਗੁਰਦਾਸਪੁਰ, 24 ਜੂਨ (ਭਾਗਦੀਪ ਸਿੰਘ ਗੋਰਾਇਆ)-ਗੁਰਦਾਸਪੁਰ ਦੇ ਰੇਲਵੇ ਸਟੇਸ਼ਨ 'ਤੇ ਲੱਗੇ ਪੱਕੇ ਕਿਸਾਨ ਮੋਰਚੇ ਦੇ 264ਵੇਂ ਦਿਨ 183ਵੇਂ ਜਥੇ ਵਲੋਂ ਭੁੱਖ ਹੜਤਾਲ ਰੱਖੀ ਗਈ | ਜਿਸ 'ਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਗੁਰਦੀਪ ਸਿੰਘ ਮੁਸਤਫਾਬਾਦ, ਅਮਰਜੀਤ ਸਿੰਘ ਬੱਬੇਹਾਲੀ, ਸੁਰਜਣ ਸਿੰਘ ਬਾਊਪੁਰ ਤੇ ਮਲਕੀਅਤ ਸਿੰਘ ਸੰਧੂ ਆਦਿ ਨੇ ਹਿੱਸਾ ਲਿਆ | ਇਸ ਮੌਕੇ ਕਿਸਾਨ ਆਗੂ ਮੱਖਣ ਸਿੰਘ ਕੋਹਾੜ, ਗੁਰਦੀਪ ਸਿੰਘ ਮੁਸਤਫਾਬਾਦ, ਐਸ. ਪੀ. ਸਿੰਘ ਗੋਸਲ, ਮਲਕੀਅਤ ਸਿੰਘ, ਰਘਬੀਰ ਸਿੰਘ ਚਾਹਲ, ਨਿਰਮਲ ਸਿੰਘ ਬਾਠ, ਕਾ: ਅਮਰਜੀਤ ਸਿੰਘ ਸੈਣੀ, ਕਪੂਰ ਸਿੰਘ ਘੁੰਮਣ ਤੇ ਅਬਨਾਸ਼ ਸਿੰਘ ਆਦਿ ਨੇ ਕਿਹਾ ਕਿ 26 ਜੂਨ ਨੰੂ ਦਿੱਲੀ ਦੇ ਬਾਰਡਰਾਂ 'ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਬੈਠੇ ਕਿਸਾਨਾਂ ਨੰੂ 7 ਮਹੀਨੇ ਪੂਰੇ ਹੋਣੇ ਹਨ ਤੇ ਇਸੇ ਦਿਨ 1975 ਵਿਚ ਦੇਸ਼ ਅੰਦਰ ਕਾਂਗਰਸ ਦੀ ਇੰਦਰਾ ਗਾਂਧੀ ਸਰਕਾਰ ਵਲੋਂ ਉਸ ਸਮੇਂ ਐਮਰਜੈਂਸੀ ਲਗਾਈ ਗਈ ਸੀ | ਉਨ੍ਹਾਂ ਕਿਹਾ ਕਿ 26 ਜੂਨ ਨੰੂ ਕਾਲੇ ਕਾਨੰੂਨਾਂ ਖ਼ਿਲਾਫ਼ ਕਿਸਾਨ ਬਚਾਓ, ਲੋਕਤੰਤਰ ਬਚਾਓ ਦਿਵਸ ਨੰੂ ਮਨਾਉਣ ਵਜੋਂ ਚੰਡੀਗੜ੍ਹ ਜਾ ਕੇ ਪੰਜਾਬ ਦੇ ਰਾਜਪਾਲ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੰੂ ਮੰਗ-ਪੱਤਰ ਭੇਜੇ ਜਾਣਗੇ | ਜਿਸ ਲਈ ਜ਼ਿਲ੍ਹਾ ਗੁਰਦਾਸਪੁਰ ਤੋਂ 25 ਜੂਨ ਨੰੂ ਸਵੇਰੇ 5 ਵਜੇ ਬੱਸਾਂ ਤੇ ਹੋਰ ਵਾਹਨਾਂ ਰਾਹੀਂ ਕਾਫ਼ਲੇ ਰਵਾਨਾ ਹੋਣਗੇ | ਇਸ ਮੌਕੇ ਪਲਵਿੰਦਰ ਸਿੰਘ, ਮਹਿੰਦਰ ਸਿੰਘ, ਤਰਸੇਮ ਸਿੰਘ, ਬਲਜੀਤ ਸਿੰਘ, ਸਤਵੰਤ ਸਿੰਘ, ਬਲਵੰਤ ਸਿੰਘ, ਅਵਤਾਰ ਸਿੰਘ, ਸਰਵਣ ਸਿੰਘ ਆਦਿ ਹਾਜ਼ਰ ਸਨ |

ਸੰਤ ਬਾਬਾ ਹਜ਼ਾਰਾ ਸਿੰਘ ਦੀ ਯਾਦ 'ਚ 8ਵੇਂ ਗੋਲਡ ਫੁੱਟਬਾਲ ਕੱਪ ਦਾ ਹੋਇਆ ਆਗਾਜ਼

ਬਟਾਲਾ, 24 ਜੂਨ (ਕਾਹਲੋਂ)-ਸੰਤ ਬਾਬਾ ਹਜ਼ਾਰਾ ਸਿੰਘ ਦੀ ਯਾਦ 'ਚ ਬਾਬਾ ਅਮਰੀਕ ਸਿੰਘ ਵਲੋਂ ਸਮੂਹ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ 8ਵਾਂ ਗੋਲਡ ਫੁੱਟਬਾਲ ਕੱਪ ਸ਼ੁਰੂ ਕਰਵਾਇਆ, ਜਿਸ ਦੀ ਅਰੰਭਤਾ ਮੁੱਖ ਮਹਿਮਾਨ ਨਾਇਬ ਤਹਿਸੀਲਦਾਰ ਨੌਸ਼ਹਿਰਾ ਮੱਝਾ ਸਿੰਘ ਮੈਡਮ ...

ਪੂਰੀ ਖ਼ਬਰ »

ਮਾਰ-ਕੁਟਾਈ ਕਰਕੇ ਜ਼ਖ਼ਮੀ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ

ਕਾਦੀਆਂ, 24 ਜੂਨ (ਯਾਦਵਿੰਦਰ ਸਿੰਘ)-ਮਾਰ-ਕੁਟਾਈ ਕਰ ਕੇ ਜ਼ਖ਼ਮੀ ਕਰਨ ਵਾਲੇ 2 ਜਾਣਿਆਂ ਖ਼ਿਲਾਫ਼ ਕਾਦੀਆਂ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਹੈ | ਥਾਣਾ ਕਾਦੀਆਂ ਦੇ ਐਸ.ਐਚ.ਓ. ਬਲਕਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਜਤਿੰਦਰਪਾਲ ਸਿੰਘ ਉਰਫ਼ ...

ਪੂਰੀ ਖ਼ਬਰ »

ਬਾਜਵਾ ਪਰਿਵਾਰ ਨੇ ਨੌਕਰੀ ਠੁਕਰਾ ਕੇ ਹਲਕੇ ਦੇ ਲੋਕਾਂ ਦਾ ਸਿਰ ਕੀਤਾ ਉੱਚਾ-ਬਲਵਿੰਦਰ ਨੈਨੇਕੋਟ

ਗੁਰਦਾਸਪੁਰ, 24 ਜੂਨ (ਆਰਿਫ਼)- ਹਲਕਾ ਕਾਦੀਆਂ ਦੇ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਨੇ ਨਾ ਤਾਂ ਸਰਕਾਰ ਤੋਂ ਬੇਟੇ ਲਈ ਨੌਕਰੀ ਮੰਗੀ ਸੀ ਅਤੇ ਨਾ ਹੀ ਕਿਸੇ ਕੋਲੋਂ ਭੀਖ ਮੰਗੀ ਸੀ ਬਲਕਿ ਇਹ ਨੌਕਰੀ ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਿਕ ਸਰਕਾਰ ਵਲੋਂ ਦਿੱਤੀ ਗਈ ਸੀ ਜੋ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਗਿ੍ਫ਼ਤਾਰ

ਗੁਰਦਾਸਪੁਰ, 24 ਜੂਨ (ਭਾਗਦੀਪ ਸਿੰਘ ਗੋਰਾਇਆ)-ਥਾਣਾ ਸਦਰ ਦੀ ਪੁਲਿਸ ਵਲੋਂ ਇਕ ਵਿਅਕਤੀ ਨੰੂ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਏ. ਐਸ. ਆਈ. ਤਿਲਕ ਰਾਜ ਨੇ ਦੱਸਿਆ ਕਿ ਐਕਸਾਈਜ਼ ਇੰਸਪੈਕਟਰ ਹਰਵਿੰਦਰ ਸਿੰਘ ਵਲੋਂ ਕਿਸੇ ਖ਼ਾਸ ਮੁਖ਼ਬਰ ਦੀ ...

ਪੂਰੀ ਖ਼ਬਰ »

ਲਾਹਣ ਸਮੇਤ ਪਿੰਡ ਆਲੇਚੱਕ ਦਾ ਮੌਜੂਦਾ ਸਰਪੰਚ ਗਿ੍ਫ਼ਤਾਰ

ਪੁਰਾਣਾ ਸ਼ਾਲਾ, 24 ਜੂਨ (ਅਸ਼ੋਕ ਸ਼ਰਮਾ)- ਕਸਬਾ ਪੰਡੋਰੀ ਮਹੰਤਾਂ ਅਧੀਨ ਪੈਂਦੇ ਪਿੰਡ ਆਲੇਚੱਕ ਵਿਖੇ ਇਕ ਵਿਅਕਤੀ ਨੂੰ ਪੁਲਿਸ ਵਲੋਂ 37500 ਮਿਲੀ ਲੀਟਰ ਲਾਹਣ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਏ.ਐਸ.ਆਈ ਰੁਪਿੰਦਰ ਸਿੰਘ ਨੇ ਦੱਸਿਆ ਕਿ ਕਿਸੇ ਖ਼ਾਸ ਮੁਖ਼ਬਰ ਦੀ ਇਤਲਾਹ 'ਤੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗਿਰਜਾ ਘਰਾਂ ਨੂੰ ਖੋਲ੍ਹਣ ਦੀ ਕੋਈ ਮਨਾਈ ਨਹੀਂ-ਡਾ: ਸਲਾਮਤ ਮਸੀਹ/ਤਰਸੇਮ ਸਹੋਤਾ

ਗੁਰਦਾਸਪੁਰ, 24 ਜੂਨ (ਆਰਿਫ਼)- ਬੀਤੇ ਦਿਨੀਂ ਮਸੀਹ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਡਾ: ਸਲਾਮਤ ਮਸੀਹ ਤੇ ਉਪ ਚੇਅਰਮੈਨ ਤਰਸੇਮ ਸਹੋਤਾ ਦੀ ਅਗਵਾਈ ਅਤੇ ਪਾਸਟਰ ਸਾਹਿਬਾਨਾਂ ਦੀ ਹਾਜ਼ਰੀ 'ਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਮੀਟਿੰਗ ਕੀਤੀ ਗਈ ਸੀ ਜਿਸ ਵਿਚ ਭਲਾਈ ...

ਪੂਰੀ ਖ਼ਬਰ »

ਪਿੰਡ ਸਿੰਘਪੁਰਾ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਭਰਵੀਂ ਮੀਟਿੰਗ

ਬਟਾਲਾ, 24 ਜੂਨ (ਕਾਹਲੋਂ)- ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡ ਸਿੰਘਪੁਰਾ ਵਿਚ ਸਾਬਕਾ ਸਰਪੰਚ ਕਸ਼ਮੀਰ ਸਿੰਘ ਦੇ ਗ੍ਰਹਿ ਵਿਖੇ ਮੀਟਿੰਗ ਹੋਈ ਜਿਸ ਵਿਚ ਵਿਸ਼ੇਸ਼ ਤੌਰ 'ਤੇ ਕÏਮੀ ਜਥੇਬੰਦਕ ਸਕੱਤਰ ਤੇ ਪੀ.ਏ.ਸੀ. ਮੈਂਬਰ ਗੁਰਇਕਬਾਲ ਸਿੰਘ ਮਾਹਲ ਨੇ ਸ਼ਾਮਿਲ ਹੋਏ | ਸ: ...

ਪੂਰੀ ਖ਼ਬਰ »

ਪਲਵਿੰਦਰ ਸਿੰਘ ਲੰਬੜਦਾਰ ਦੂਸਰੀ ਵਾਰ ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਨਿਯੁਕਤ

ਬਟਾਲਾ, 24 ਜੂਨ (ਕਾਹਲੋਂ)- ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਅਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਕੌਮੀ ਸਰਪ੍ਰਸਤ ਯੂਥ ਅਕਾਲੀ ਦਲ ਦੇ ਦਿਸ਼ਾ-ਨਿਰਦੇਸ਼ਾਂ ਨਾਲ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਕੌਮੀ ਪ੍ਰਧਾਨ ਅਨੁਸੂਚਿਤ ...

ਪੂਰੀ ਖ਼ਬਰ »

ਮਸੀਹ ਪਰਿਵਾਰ ਨਾਲ ਹੋਏ ਝਗੜੇ ਦੀ ਨਿਰਪੱਖ ਜਾਂਚ ਕਰਕੇ ਕਾਰਵਾਈ ਕਰਨ ਦੇ ਹੁਕਮ

ਬਟਾਲਾ, 24 ਜੂਨ (ਕਾਹਲੋਂ)- ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਨੇ ਬਟਾਲਾ ਪੁਲਿਸ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਬਟਾਲਾ ਦੇ ਬਾਉਲੀ ਇੰਦਰਜੀਤ ਇਲਾਕੇ ਨਾਲ ਸਬੰਧਤ ਮਸੀਹ ਪ੍ਰਚਾਰਕ ਪਾਸਟਰ ਰਾਣੀ ਗਿੱਲ ਪਤਨੀ ਅਸ਼ੋਕ ਕੁਮਾਰ ਨਾਲ ਪਿੰਡ ਦੇ ਕੁਝ ਵਿਅਕਤੀਆਂ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਨੂੰ ਅਸਫਲ ਕਰਨ ਲਈ ਭਾਜਪਾ ਅਪਣਾ ਰਹੀ ਕੋਝੇ ਹੱਥਕੰਡੇ-ਰੰਧਾਵਾ

ਗੁਰਦਾਸਪੁਰ, 24 ਜੂਨ (ਆਰਿਫ਼)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨ ਅਤੇ ਖੇਤੀ ਨੂੰ ਖ਼ਤਮ ਕਰਨ ਦੀਆਂ ਜੋ ਨੀਤੀਆਂ ਬਣਾਈਆਂ ਹਨ, ਉਨ੍ਹਾਂ ਖ਼ਿਲਾਫ਼ ਕਿਸਾਨਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਫ਼ੇਲ੍ਹ ਕਰਨ ਲਈ ਮੋਦੀ ਸਰਕਾਰ ਹੁਣ ਤੱਕ ਅਸਫਲ ਹੋ ਚੁੱਕੀ ਹੈ | ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਸਰਕਲ ਪੰਜਗਰਾਈਆਂ ਵਲੋਂ ਪ੍ਰਧਾਨ ਬੀਬੀ ਸਰਬਜੀਤ ਕÏਰ ਦਾ ਵਿਸ਼ੇਸ਼ ਸਨਮਾਨ

ਬਟਾਲਾ, 24 ਜੂਨ (ਬੁੱਟਰ)- ਨਜ਼ਦੀਕੀ ਪਿੰਡ ਬਹਾਦਰ ਹੁਸੈਨ ਵਿਖੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਸਰਕਲ ਪੰਜਗਰਾਈਆਂ ਵਲੋਂ ਪ੍ਰਧਾਨ ਬੀਬੀ ਸਰਬਜੀਤ ਕÏਰ ਬਹਾਦਰ ਹੁਸੈਨ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮÏਕੇ ਬੀਬੀ ਸਰਬਜੀਤ ਕÏਰ ਅਤੇ ਸਰਕਲ ਦੀਆਂ ਅਹੁਦੇਦਾਰ ...

ਪੂਰੀ ਖ਼ਬਰ »

ਘਟੀਆ ਮਿਆਰ ਦੇ ਫਲ ਤੇ ਸਬਜ਼ੀਆਂ ਵਿਕਣ ਕਾਰਨ ਲੋਕ ਹੈਜ਼ੇ ਦੀ ਬਿਮਾਰੀ ਨਾਲ ਹੋ ਰਹੇ ਗ੍ਰਸਤ

ਪੁਰਾਣਾ ਸ਼ਾਲਾ, 24 ਜੂਨ (ਅਸ਼ੋਕ ਸ਼ਰਮਾ)-ਪੂਰੇ ਵਿਸ਼ਵ ਅੰਦਰ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਨੇ ਭਾਰੀ ਨੁਕਸਾਨ ਕੀਤਾ ਹੈ ਤੇ ਹੁਣ ਪਿੰਡਾਂ ਵਿਚ ਹੈਜ਼ਾ ਫੈਲਣਾ ਵੀ ਸ਼ੁਰੂ ਹੋ ਗਿਆ ਹੈ | ਜਿਸ ਨੰੂ ਦੇਖਦੇ ਹੋਏ ਸਿਹਤ ਵਿਭਾਗ ਗੁਰਦਾਸਪੁਰ ਨੂੰ ਇਸ ਦੇ ਅਗੇਤੇ ਪ੍ਰਬੰਧ ...

ਪੂਰੀ ਖ਼ਬਰ »

ਬਾਬਾ ਨਾਮਦੇਵ ਸਪੋਰਟਸ ਕਲੱਬ ਦੇ ਮੈਂਬਰਾਂ ਵਲੋਂ ਐੱਸ. ਪੀ. ਵਰਿੰਦਰਪ੍ਰੀਤ ਸਿੰਘ ਨੂੰ ਦਿੱਤੀ ਵਧਾਈ

ਬਟਾਲਾ, 24 ਜੂਨ (ਕਾਹਲੋਂ)-ਬਾਬਾ ਨਾਮਦੇਵ ਸਪੋਰਟਸ ਕਲੱਬ ਘੁਮਾਣ ਦੇ ਪ੍ਰਧਾਨ ਗੁਰਨਾਮ ਸਿੰਘ ਅਠਵਾਲ ਸਰਪੰਚ ਨਰਿੰਦਰ ਸਿੰਘ ਨਿੰਦੀ ਤੇ ਡਾ. ਸਤਨਾਮ ਸਿੰਘ ਸੱਤੀ ਕਿਸ਼ਨਕੋਟ ਵਲੋਂ ਐੱਸ. ਪੀ. ਵਰਿੰਦਰ ਸਿੰਘ ਬਟਾਲਾ ਨੂੰ ਉਨ੍ਹਾਂ ਦੇ ਬੇਟੇ ਹਾਰਦਿਕ ਸਿੰਘ ਨੂੰ ਓਲੰਪਿਕ ...

ਪੂਰੀ ਖ਼ਬਰ »

ਉਗਰਾਹੀ ਦਾ ਕੰਮ ਕਰਦੇ ਵਿਅਕਤੀ ਕੋਲੋਂ 10 ਹਜ਼ਾਰ ਰੁਪਏ ਤੇ ਮੋਬਾਈਲ ਖੋਹ ਕੇ ਹੋਏ ਫਰਾਰ

ਅਲੀਵਾਲ, 24 ਜੂਨ (ਸੁੱਚਾ ਸਿੰਘ ਬੁੱਲੋਵਾਲ)- ਹਲਕਾ ਫ਼ਤਹਿਗੜ੍ਹ ਚੂੜੀਆਂ 'ਚ ਪੈਂਦੇ ਪਿੰਡ ਰਾਪੁਰ ਨਜ਼ਦੀਕ ਅਲੀਵਾਲ 'ਚ ਰਾਜਨ ਮਹਿਤਾ ਪੁੱਤਰ ਉਂਕਾਰ ਨਾਥ ਮਹਿਤਾ ਕੋਲੋਂ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ 10,000 ਰੁਪਏ ਅਤੇ ਇਕ ਸੈਮਸਿੰਗ ਦਾ ਜੇ-7 ਮੈਕਸ ਮੋਬਾਇਲ ਖੋਹ ਕੇ ...

ਪੂਰੀ ਖ਼ਬਰ »

ਸਬ-ਤਹਿਸੀਲ 'ਚ ਪਟਵਾਰ ਯੂਨੀਅਨ ਵਲੋਂ ਲਗਾਇਆ ਧਰਨਾ ਮੁਲਤਵੀ

ਸ੍ਰੀ ਹਰਿਗੋਬਿੰਦਪੁਰ, 24 ਜੂਨ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਵਿਖੇ ਬੀਤੇ ਦਿਨਾਂ ਤੋਂ ਪਟਵਾਰ ਯੂਨੀਅਨ ਵਲੋਂ ਲਗਾਇਆ ਗਿਆ ਧਰਨਾ ਮੁਲਤਵੀ ਹੋ ਗਿਆ | ਇਸ ਬਾਰੇ ਸਾਬਕਾ ਪ੍ਰਧਾਨ ਹਰਸਿਮਰਜੀਤ ਸਿੰਘ ਨੇ ਕਿਹਾ ਕਿ ਦੀ ਅੱਜ ਰੈਵੀਨਊ ਪਟਵਾਰ ਯੂਨੀਅਨ ...

ਪੂਰੀ ਖ਼ਬਰ »

ਲੁੱਟਾਂ-ਖੋਹਾਂ ਕਰਨ ਵਾਲੇ 2 ਕਾਬੂ

ਬਟਾਲਾ, 24 ਜੂਨ (ਸਚਲੀਨ ਸਿੰਘ ਭਾਟੀਆ)-ਬਟਾਲਾ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ | ਡੀ.ਐਸ.ਪੀ. (ਡੀ) ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਵਲੋਂ ਇਕ ਪੱਤਰਕਾਰ ਤੋਂ ਕੁਝ ਮਹੀਨੇ ਪਹਿਲਾਂ ਪਿਸਤੌਲ ਦੀ ਨੋਕ 'ਤੇ 55 ਹਜ਼ਾਰ ਰੁਪਏ ...

ਪੂਰੀ ਖ਼ਬਰ »

ਸੜਕ 'ਚ ਪਏ ਟੋਇਆਂ 'ਚ ਪਾਣੀ ਭਰਨ ਕਾਰਨ ਵਾਪਸ ਰਹੇ ਹਾਦਸੇ
ਥੋੜੇ੍ਹ ਜਿਹੇ ਮੀਂਹ ਨਾਲ ਸੜਕ ਨੇ ਧਾਰਿਆ ਛੱਪੜ ਦਾ ਰੂਪ

ਗੁਰਦਾਸਪੁਰ, 24 ਜੂਨ (ਪੰਕਜ ਸ਼ਰਮਾ)-ਅੱਜ ਸਵੇਰ ਸਾਰ ਪਏ ਥੋੜੇ੍ਹ ਜਿਹੇ ਮੀਂਹ ਨਾਲ ਜਿਥੇ ਲੋਕਾਂ ਨੰੂ ਗਰਮੀ ਤੋਂ ਕੁਝ ਰਾਹਤ ਮਿਲੀ ਉੱਥੇ ਹੀ ਸਥਾਨਕ ਸ਼ਹਿਰ ਦੇ ਜੇਲ੍ਹ ਰੋਡ ਨੰੂ ਜਾਂਦੀ ਮੁੱਖ ਸੜਕ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ | ਇਹ ਸੜਕ ਡਾਕਖ਼ਾਨਾ ਚੌਕ ਤੋਂ ਮਹਿਜ਼ ...

ਪੂਰੀ ਖ਼ਬਰ »

ਮਿ੍ਤਕ ਨਰਿੰਦਰ ਸਿੰਘ ਦੇ ਵਾਰਸਾਂ ਨੇ ਲਾਸ਼ ਥਾਣੇ ਮੂਹਰੇ ਰੱਖ ਕੇ ਮੰਗਿਆ ਇਨਸਾਫ਼

ਡੇਰਾ ਬਾਬਾ ਨਾਨਕ, 24 ਜੂਨ (ਵਿਜੇ ਸ਼ਰਮਾ)-ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਨਿਕੋਸਰਾਂ ਵਿਖੇ 3 ਦਿਨ ਪਹਿਲਾਂ ਕਤਲ ਹੋਏ ਨਰਿੰਦਰ ਸਿੰਘ ਦੇ ਕਾਤਲਾਂ ਦੀ ਗਿ੍ਫ਼ਤਾਰੀ ਨਾ ਹੋਣ ਦੇ ਰੋਸ ਵਜੋਂ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਪਿੰਡ ਵਾਸੀਆਂ ਤੇ ...

ਪੂਰੀ ਖ਼ਬਰ »

ਕਾਦੀਆਂ 'ਚ ਗੁਟਕਾ ਸਾਹਿਬ ਦੀ ਬੇਅਦਬੀ, ਪੁਲਿਸ ਮਾਮਲੇ 'ਚ ਜੁਟੀ

ਕਾਦੀਆਂ, 24 ਜੂਨ (ਯਾਦਵਿੰਦਰ ਸਿੰਘ)-ਕਾਦੀਆਂ-ਬਟਾਲਾ ਰੋਡ ਪਿੰਡ ਮਨਸੂਰ ਕੇ ਦੇ ਕੋਲ ਗੁਟਕਾ ਸਾਹਿਬ ਤੇ ਹੋਰ ਧਾਰਮਿਕ ਆਗੂਆਂ ਦੀਆਂ ਤਸਵੀਰਾਂ ਸ਼ਰਾਰਤੀ ਅਨਸਰਾਂ ਵਲੋਂ ਗੰਦੇ ਨਾਲੇ 'ਚ ਸੁੱਟ ਕੇ ਬੇਅਦਬੀ ਕੀਤੇ ਜਾਣ ਦਾ ਸਮਾਚਾਰ ਮਿਲਿਆ | ਇਸ ਦÏਰਾਨ ਮÏਕੇ 'ਤੇ ਪੁੱਜੇ ਭਾਈ ...

ਪੂਰੀ ਖ਼ਬਰ »

ਦੇਰ ਰਾਤ ਦੁਕਾਨ ਤੋਂ ਵਾਪਸ ਆ ਰਹੇ ਨੌਜਵਾਨ 'ਤੇ ਮਾਰੂ ਹਥਿਆਰਾਂ ਨਾਲ ਜਾਨਲੇਵਾ ਹਮਲਾ

ਤਿੱਬੜ, 24 ਜੂਨ (ਭੁਪਿੰਦਰ ਸਿੰਘ ਬੋਪਾਰਾਏ)-ਪੁਲਿਸ ਥਾਣਾ ਤਿੱਬੜ ਦੇ ਪਿੰਡ ਬਖ਼ਤਪੁਰ ਦੇ ਵਾਸੀ ਮੋਤੀ ਲਾਲ ਪੁੱਤਰ ਅਮਰਨਾਥ 'ਤੇ ਬੀਤੀ ਸ਼ਾਮ ਬਲੈਰੋ ਗੱਡੀ 'ਤੇ ਸਵਾਰ ਕੋਈ ਇਕ ਦਰਜਨ ਵਿਅਕਤੀਆਂ ਵਲੋਂ ਤੇਜ਼ਧਾਰ ਰਵਾਇਤੀ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰਕੇ ਗੰਭੀਰ ...

ਪੂਰੀ ਖ਼ਬਰ »

ਅਸਮਾਨੀ ਬਿਜਲੀ ਪੈਣ ਨਾਲ ਵਿਅਕਤੀ ਦੀ ਮੌਤ

ਡੇਰਾ ਬਾਬਾ ਨਾਨਕ, 24 ਜੂਨ (ਵਿਜੇ ਸ਼ਰਮਾ)-ਇਥੋਂ ਦੇ ਕੋਟ ਮੁਹੱਲਾ ਵਿਖੇ ਰਹਿਣ ਵਾਲੇ ਇਕ ਵਿਅਕਤੀ ਦੀ ਅਸਮਾਨੀ ਬਿਜਲੀ ਪੈਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਮਿ੍ਤਕ ਰਤਨ ਸਿੰਘ (60) ਅੱਜ ਸਵੇਰੇ ਆਪਣੇ ਖੇਤਾਂ 'ਚ ਪੱਠੇ ਵੱਢਣ ਲਈ ਗਿਆ ਸੀ | ਇਸੇ ਦੌਰਾਨ ...

ਪੂਰੀ ਖ਼ਬਰ »

ਐਨ.ਆਰ.ਆਈ. ਨੌਜਵਾਨਾਂ ਨੇ ਮੰਗਲ ਸਿੰਘ ਨੂੰ ਟਿਕਟ ਦੇਣ ਦੀ ਕੀਤੀ ਮੰਗ

ਬਟਾਲਾ, 24 ਜੂਨ (ਕਾਹਲੋਂ)- ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸੀਨੀਅਰ ਅਕਾਲੀ ਆਗੂ ਮੰਗਲ ਸਿੰਘ ਦੇ ਹੱਕ ਵਿਚ ਨਿਤਰਦਿਆਂ ਇਟਲੀ ਦੇ ਐਨ.ਆਰ.ਆਈ. ਨੌਜਵਾਨਾਂ ਨੇ ਪਾਰਟੀ ਹਾਈਕਮਾਂਡ ਤੋਂ ਮੰਗ ਕੀਤੀ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਮੰਗ ਸਿੰਘ ਨੂੰ ਉਮੀਦਵਾਰ ਬਣਾ ਕੇ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਦੇ ਵਰਕਰ 2022 ਦਾ ਮਿਸ਼ਨ ਪੂਰਾ ਕਰਕੇ ਸਰਕਾਰ ਬਣਾਉਣਗੇ : ਘੁਮਾਣ

ਬਟਾਲਾ, 24 ਜੂਨ (ਕਾਹਲੋਂ)-ਪਿੰਡ ਭੋਮਾ 'ਚ ਤਰਸੇਮ ਸਿੰਘ ਸਾਬਕਾ ਮੈਂਬਰ ਦੇ ਗ੍ਰਹਿ ਵਿਖੇ ਵੱਸਣ ਸਿੰਘ ਸਾਬਕਾ ਸਰਪੰਚ ਅਤੇ ਤਰਸੇਮ ਸਿੰਘ ਦੇ ਸਹਿਯੋਗ ਨਾਲ ਸ਼ੋ੍ਰਮਣੀ ਅਕਾਲੀ ਦੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਹਲਕਾ ਸ੍ਰੀ ਹਰਗੋਬਿੰਦਪੁਰ ਦੇ ...

ਪੂਰੀ ਖ਼ਬਰ »

ਅਕਾਲੀ ਦਲ ਦੇ ਸੂਬੇਦਾਰ ਹਰਜੀਤ ਸਿੰਘ ਸਾਥੀਆਂ ਸਮੇਤ 'ਆਪ' 'ਚ ਸ਼ਾਮਲ

ਬਟਾਲਾ, 24 ਜੂਨ (ਕਾਹਲੋਂ)- ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ, ਜਦੋਂ ਸ਼ੋ੍ਰਮਣੀ ਅਕਾਲੀ ਦਲ ਦੇ ਸੂਬੇਦਾਰ ਹਰਜੀਤ ਸਿੰਘ ਸਾਥੀਆਂ ਸਮੇਤ ਆਪ 'ਚ ਸ਼ਾਮਿਲ ਹੋਏ, ਜਿਨ੍ਹਾਂ ਨੂੰ ਵਿਧਾਨ ਸਭਾ ਹਲਕਾ ਬਟਾਲਾ ਦੇ ਇੰਚਾਰਜ ਤੇ ਯੂਥ ਉਪ ਪ੍ਰਧਾਨ ਸ਼ੈਰੀ ...

ਪੂਰੀ ਖ਼ਬਰ »

ਨਵਜੋਤ ਸਿੰਘ ਸਿੱਧੂ ਨੂੰ ਲੋਕ ਪੰਜਾਬ ਰਾਜਨੀਤੀ ਦੇ ਅਗਲੇਰੇ ਸਿਆਸੀ ਵਾਰਿਸ ਵਜੋਂ ਦੇਖ ਰਹੇ : ਬਾਬਾ ਸੁਰਿੰਦਰ ਸਿੰਘ

ਬਟਾਲਾ, 24 ਜੂਨ (ਕਾਹਲੋਂ)-ਨਵਜੋਤ ਸਿੰਘ ਸਿੱਧੂ ਨੂੰ ਲੋਕ ਪੰਜਾਬ ਰਾਜਨੀਤੀ ਦੇ ਅਗਲੇਰੇ ਸਿਆਸੀ ਵਾਰਿਸ ਵਜੋਂ ਦੇਖ ਰਹੇ ਹਨ, ਜਿਨ੍ਹਾਂ ਕੋਲ ਪੰਜਾਬ ਦੇ ਸਰਬਪੱਖੀ ਵਿਕਾਸ ਵਾਸਤੇ ਨਿਰਧਾਰਿਤ ਰੋਡ ਮੈਪ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਵਜੋਤ ਸਿੰਘ ਸਿੱਧੂ ਦੇ ...

ਪੂਰੀ ਖ਼ਬਰ »

ਇਲਾਕੇ ਭਰ ਦੀ ਸੰਗਤ ਨੇ ਸਤਿਗੁਰੂ ਕਬੀਰ ਦਾ ਮਨਾਇਆ ਜਨਮ ਦਿਹਾੜਾ

ਧਾਰੀਵਾਲ, 24 ਜੂਨ (ਸਵਰਨ ਸਿੰਘ)-ਇਥੋਂ ਨਜ਼ਦੀਕ ਸਤਿਗੁਰੂ ਕਬੀਰ ਮੰਦਿਰ ਫੱਜੂਪੁਰ ਵਿਖੇ ਇਲਾਕੇ ਭਰ ਦੀ ਸੰਗਤ ਦੇ ਸਹਿਯੋਗ ਨਾਲ ਅਤੇ ਸਤਿਗੁਰੂ ਕਬੀਰ ਮੰਦਿਰ ਪ੍ਰਬੰਧਕੀ ਕਮੇਟੀ ਦੇ ਪ੍ਰਬੰਧਾਂ ਹੇਠ ਸਤਿਗੁਰੂ ਕਬੀਰ ਦਾ 623ਵਾਂ ਜਨਮ ਦਿਹਾੜਾ ਮਨਾਇਆ ਗਿਆ, ਜਿਸ ਵਿਚ ਰਾਗੀ ...

ਪੂਰੀ ਖ਼ਬਰ »

ਲਗਾਤਾਰ ਵਧ ਰਹੀ ਮਹਿੰਗਾਈ ਦੇ ਰੋਸ ਵਜੋਂ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ

ਦੀਨਾਨਗਰ, 24 ਜੂਨ (ਸੰਧੂ/ਸੋਢੀ)- ਜਨਵਾਦੀ ਇਸਤਰੀ ਸਭਾ ਪੰਜਾਬ, ਸੀਟੂ ਪੰਜਾਬ ਅਤੇ ਆਂਗਣਵਾੜੀ ਵਰਕਰਜ਼ ਯੂਨੀਅਨ ਵਲੋਂ ਸਾਂਝੇ ਰੂਪ ਵਿਚ ਦੇਸ਼ ਵਿਚ ਲਗਾਤਾਰ ਵੱਧ ਰਹੀ ਮਹਿੰਗਾਈ ਦੇ ਰੋਸ ਵਜੋਂ ਕੇਂਦਰ ਸਰਕਾਰ ਦੇ ਵਿਰੁੱਧ ਸਥਾਨਕ ਰੇਲਵੇ ਸਟੇਸ਼ਨ 'ਤੇ ਰੋਸ ਪ੍ਰਦਰਸ਼ਨ ...

ਪੂਰੀ ਖ਼ਬਰ »

ਚੱਕੀ ਦਰਿਆ ਦੇ ਸਿੰਬਲੀ ਤਲਵਾੜਾ ਪੈਨਟੂਨ ਪੁਲ ਨੰੂ ਲੋਕ ਨਿਰਮਾਣ ਵਿਭਾਗ ਨੇ ਚੁੱਕਿਆ

ਘਰੋਟਾ, 24 ਜੂਨ (ਸੰਜੀਵ ਗੁਪਤਾ) - ਚੱਕੀ ਦਰਿਆ ਦੇ ਸਿੰਬਲੀ ਤਲਵਾੜਾ ਪੈਨਟੂਨ ਪੁਲ ਨੰੂ ਆਖਰ ਲੋਕ ਨਿਰਮਾਣ ਵਿਭਾਗ ਵਲੋਂ ਚੁੱਕ ਲਿਆ ਗਿਆ ਹੈ | ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੀਂਹ ਦੇ ਮੌਸਮ ਤੋਂ ਪਹਿਲਾਂ ਚੁੱਕੇ ਇਸ ਪੁਲ ਦੇ ਚੱਲਦੇ ਇਲਾਕੇ ਦੇ 50 ਪਿੰਡਾਂ ਦਾ ਸੰਪਰਕ ...

ਪੂਰੀ ਖ਼ਬਰ »

ਐਨ. ਆਰ. ਆਈ. ਪੰਜਾਬੀ ਤੇ ਸੂਬੇ ਦੇ ਲੋਕ ਮੰਤਰੀ ਰੰਧਾਵਾ ਦੁਆਰਾ ਕੀਤੀਆਂ ਦਲੇਰਾਨਾ ਕਾਰਵਾਈਆਂ ਨੂੰ ਦਿਲੋਂ ਸਲੂਟ ਕਰਦੇ-ਬੈਨੀ ਨਿਊਜ਼ੀਲੈਂਡ

ਵਡਾਲਾ ਬਾਂਗਰ, 24 ਜੂਨ (ਭੁੰਬਲੀ)-ਪ੍ਰਿੱਸਧ ਕਾਂਗਰਸੀ ਆਗੂ ਤੇ ਪਿੰਡ ਸੁੱਖਾਰਾਜੂ ਦੇ ਸਾ. ਸਰਪੰਚ ਬਰਿੰਦਰਪਾਲ ਸਿੰਘ ਬੈਨੀ ਨਿਊਜ਼ੀਲੈਂਡ ਨੇ ਕੀਤੀ ਗੱਲਬਾਤ ਰਾਹੀਂ ਆਖਿਆ ਕਿ ਹਲਕਾ ਡੇਰਾ ਬਾਬਾ ਨਾਨਕ ਤੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇਕ ਇਮਾਨਦਾਰ ...

ਪੂਰੀ ਖ਼ਬਰ »

'ਆਪ' ਦਾ ਝਾੜੂ ਫੜਦਿਆਂ ਹੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਚਿਹਰਾ ਹੋਇਆ ਬੇਨਕਾਬ- ਚਾਵਲਾ

ਪੁਰਾਣਾ ਸ਼ਾਲਾ, 24 ਜੂਨ (ਗੁਰਵਿੰਦਰ ਸਿੰਘ ਗੋਰਾਇਆ)-ਹਲਕਾ ਦੀਨਾਨਗਰ ਨਾਲ ਸਬੰਧਿਤ ਸਰਗਰਮ ਅਕਾਲੀ ਆਗੂ ਕਮਲਜੀਤ ਚਾਵਲਾ ਨੇ 'ਅਜੀਤ' ਨੰੂ ਲਿਖਤੀ ਪ੍ਰੈਸ ਨੋਟ ਰਾਹੀਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਦੀ ਸਾਹਮਣੇ ਆਈ ਕਾਰਵਾਈ ...

ਪੂਰੀ ਖ਼ਬਰ »

ਗ੍ਰਾਮ ਪੰਚਾਇਤ ਤੱਤਲੇ ਨੇ ਪਿੰਡ ਦੇ ਛੱਪੜ ਦੇ ਕੀਤੇ ਜਾ ਰਹੇ ਨਵੀਨੀਕਰਨ ਕਾਰਜਾਂ ਦਾ ਨੀਂਹ ਪੱਥਰ ਰੱਖਿਆ

ਵਡਾਲਾ ਗ੍ਰੰਥੀਆਂ, 24 ਜੂਨ (ਗੁਰਪ੍ਰਤਾਪ ਸਿੰਘ ਕਾਹਲੋਂ) - ਇਥੋਂ ਨਜ਼ਦੀਕੀ ਪਿੰਡ ਤਤਲੇ ਦੀ ਗਰਾਮ ਪੰਚਾਇਤ ਵਲੋਂ ਪਿੰਡ ਦੇ ਛੱਪੜ ਦੇ ਕੀਤੇ ਜਾ ਰਹੇ ਨਵੀਨੀਕਰਨ ਕਾਰਜਾਂ ਦਾ ਨੀਂਹ ਪੱਥਰ ਰੱਖਿਆ | ਇਸ ਸਬੰਧੀ ਪਿੰਡ ਦੇ ਸਰਪੰਚ ਚੇਅਰਮੈਨ ਜਸਪਾਲ ਸਿੰਘ ਤੱਤਲਾ ਨੇ ਦੱਸਿਆ ...

ਪੂਰੀ ਖ਼ਬਰ »

ਮਾਸਟਰ ਕਰਨੈਲ ਸਿੰਘ ਭੁੱਲੇਚੱਕ ਦੇ ਲੰਬੜਦਾਰ ਬਣੇ

ਪੁਰਾਣਾ ਸ਼ਾਲਾ, 24 ਜੂਨ (ਅਸ਼ੋਕ ਸ਼ਰਮਾ) - ਗੁਰਦਾਸਪੁਰ ਅੰਦਰ ਪੈਂਦੇ ਪਿੰਡ ਭੁੱਲੇਚੱਕ ਦੇ ਵਸਨੀਕ ਮਾਸਟਰ ਕਰਨੈਲ ਸਿੰਘ ਪੁੱਤਰ ਕਰਮ ਸਿੰਘ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਸੰਨਦ ਨਿਯਮਿਤ ਅਨੁਸਾਰ ਪਿੰਡ ਦਾ ਲੰਬੜਦਾਰ ਨਿਯੁਕਤ ਕੀਤਾ ਹੈ | ਉਨ੍ਹਾਂ ਦੱਸਿਆ ਕਿ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਕਾਦੀਆਂ, 24 ਜੂਨ (ਯਾਦਵਿੰਦਰ ਸਿੰਘ) - ਪਿੰਡ ਨਾਥਪੁਰਾ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ ਗਿਆ, ਜਿਸ ਦÏਰਾਨ ਬਟਾਲਾ-ਕਾਦੀਆਂ ਰੋਡ ਨੇੜੇ ਮੋੜ ਪਿੰਡ ਨਾਥਪੁਰ ਦੇ ਕੋਲ ਠੰਢੇ ਮਿੱਠੇ ਜਲ ਦੀ ਛਬੀਲ ਅਤੇ ਭੰਗੂਰ ਦਾ ਲੰਗਰ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਦੇ ਚੌਕੀਦਾਰ ਤੇ ਚਪੜਾਸੀਆਂ ਨੰੂ ਪੱਕੇ ਕਰਨ ਦੀ ਮੰਗ

ਪੁਰਾਣਾ ਸ਼ਾਲਾ, 24 ਜੂਨ (ਅਸ਼ੋਕ ਸ਼ਰਮਾ) - ਜ਼ਿਲ੍ਹਾ ਗੁਰਦਾਸਪੁਰ ਅਧੀਨ ਆਉਂਦੇ ਅਨੇਕਾਂ ਸਕੂਲਾਂ ਵਿਚ ਚੌਕੀਦਾਰ ਤੇ ਚਪੜਾਸੀ ਲੰਮੇ ਸਮੇਂ ਤੋਂ ਆਰਜ਼ੀ ਤੌਰ 'ਤੇ ਦਿਨ-ਰਾਤ ਕੰਮ ਕਰ ਰਹੇ ਹਨ, ਪਰ ਸਰਕਾਰ ਇਨ੍ਹਾਂ ਨੰੂ ਅਜੇ ਤੱਕ ਪੱਕੇ ਨਹੀਂ ਕਰ ਰਹੀ ਜਿਸ ਕਾਰਨ ਇਹ ਆਰਥਿਕ ...

ਪੂਰੀ ਖ਼ਬਰ »

ਸਰਵ ਸਿੱਖਿਆ ਅਭਿਆਨ/ ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਦੀ ਮੀਟਿੰਗ ਹੋਈ

ਦੀਨਾਨਗਰ, 24 ਜੂਨ (ਸੰਧੂ/ਸ਼ਰਮਾ) - ਸਰਵ ਸਿੱਖਿਆ ਅਭਿਆਨ/ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਆਗੂਆਂ ਦੀ ਮੀਟਿੰਗ ਤਜਿੰਦਰ ਬੱਬੂ ਦੀ ਪ੍ਰਧਾਨਗੀ ਵਿਚ ਹੋਈ | ਜਿਸ ਵਿਚ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਨੰੂ ਲੈ ਕੇ ਜਾਰੀ ਸੰਘਰਸ਼ ਦੀ ਅਗਲੇਰੀ ਰੂਪ ਰੇਖਾ ਤੈਅ ...

ਪੂਰੀ ਖ਼ਬਰ »

ਕਲਾਨੌਰ 'ਚ ਪਟਵਾਰੀਆਂ ਨੇ 66 ਪਿੰਡਾਂ ਦੇ ਵਾਧੂ ਸਰਕਲ ਛੱਡੇ, ਲੋਕ ਹੋ ਰਹੇ ਨੇ ਖੱਜਲ-ਖੁਆਰ

ਕਲਾਨੌਰ, 24 ਜੂਨ (ਪੁਰੇਵਾਲ) - ਕਾਨੂੰਨਗੋ ਤੇ ਪਟਵਾਰੀਆਂ ਵਲੋਂ ਆਪਣੀਆਂ ਹੱਕੀਂ ਮੰਗਾਂ ਪੂਰੀਆਂ ਨਾ ਹੁੰਦੀਆਂ ਦੇਖ ਵਾਧੂ ਪਟਵਾਰ ਸਰਕਲ ਬੰਦ ਕਰਨ ਦੇ ਐਲਾਨ ਨਾਲ ਸਥਾਨਕ ਤਹਿਸੀਲ ਦਫ਼ਤਰ ਅਧੀਨ ਕੰਮ ਕਰ ਰਹੇ ਪਟਵਾਰੀਆਂ ਵਲੋਂ 21 ਜੂਨ ਤੋਂ ਤਹਿਸੀਲ ਕਲਾਨੌਰ ਨਾਲ ਸਬੰਧਿਤ ...

ਪੂਰੀ ਖ਼ਬਰ »

ਖੋਖਰ ਫ਼ੌਜੀਆਂ ਵਿਖੇ 7 ਦਿਨਾਂ ਪੰਜਾਬ ਪੱਧਰੀ ਓਪਨ ਫੁੱਟਬਾਲ ਟੂਰਨਾਮੈਂਟ ਕਰਵਾਇਆ

ਨੌਸ਼ਹਿਰਾ ਮੱਝਾ ਸਿੰਘ, 24 ਜੂਨ (ਤਰਸੇਮ ਸਿੰਘ ਤਰਾਨਾ)-ਨਜ਼ਦੀਕੀ ਪਿੰਡ ਖੋਖਰ ਫ਼ੌਜੀਆਂ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਮੰਚ ਵਲੋਂ ਗ੍ਰਾਮ ਪੰਚਾਇਤ ਤੇ ਐਨ.ਆਰ.ਆਈ. ਭਰਾਵਾਂ ਸਮੇਤ ਪਿੰਡ ਵਾਸੀਆਂ ਦੇ ਸਹਿਯੋਗ ਨਾਲ 7 ਰੋਜ਼ਾ ਪੰਜਾਬ ਪੱਧਰੀ 'ਓਪਨ ਫੁੱਟਬਾਲ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਅੰਤਰਰਾਸ਼ਟਰੀ ਗਤਕਾ ਦਿਵਸ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਮਨਾਇਆ

ਬਟਾਲਾ, 24 ਜੂਨ (ਹਰਦੇਵ ਸਿੰਘ ਸੰਧੂ)-ਸ੍ਰੋਮਣੀ ਅਕਾਲੀ ਦਲ (ਅ), ਦਮਦਮੀ ਟਕਸਾਲ ਅਤੇ ਪੰਥਕ ਜਥੇਬੰਦੀਆਂ ਵਲੋਂ ਅੰਤਰਰਾਸ਼ਟਰੀ ਗਤਕਾ ਦਿਵਸ ਸੰਗਰਾਵਾਂ ਵਿਖੇ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ | ਗਤਕਾ ਮੁਕਾਬਲਿਆਂ ਵਿਚ ਬਾਬਾ ਫਤਿਹ ਸਿੰਘ ਗਤਕਾ ਅਖਾੜਾ ਬਟਾਲਾ, ...

ਪੂਰੀ ਖ਼ਬਰ »

ਸਤਿਗੁਰੂ ਕਬੀਰ ਜੀ ਦੇ 623ਵੇਂ ਜਨਮ ਦਿਹਾੜੇ ਸਬੰਧੀ ਸ਼ੋਭਾ ਯਾਤਰਾ ਕੱਢੀ

ਧਾਰੀਵਾਲ, 24 ਜੂਨ (ਸਵਰਨ ਸਿੰਘ)- ਸਤਿਗੁਰੂ ਕਬੀਰ ਮੰਦਿਰ (ਰਜਿ.) ਫੱਜੂਪੁਰ ਧਾਰੀਵਾਲ ਪ੍ਰਬੰਧਕ ਕਮੇਟੀ ਵਲੋਂ ਸਤਿਗੁਰੂ ਕਬੀਰ ਜੀ ਦੇ 623ਵੇਂ ਜਨਮ ਦਿਹਾੜੇ ਦੇ ਸਬੰਧ ਵਿਚ ਸਤਿਗੁਰੂ ਕਬੀਰ ਬਾਣੀ ਦੀ ਛਤਰ-ਛਾਇਆ ਹੇਠ ਨਗਰ ਕੀਰਤਨ ਸਜਾਇਆ ਗਿਆ | ਇਸ ਨਗਰ ਕੀਰਤਨ ਸਤਿਗੁਰੂ ...

ਪੂਰੀ ਖ਼ਬਰ »

ਜੁਆਇੰਟ ਪੰਜਾਬ ਗੌਰਮਿੰਟ ਡਾਕਟਰਜ਼ ਕੋਆਰਡੀਨੇਸ਼ਨ ਕਮੇਟੀ ਨੇ ਡੀ.ਸੀ ਰਾਹੀਂ ਮੁੱਖ ਮੰਤਰੀ ਨੰੂ ਭੇਜਿਆ ਮੰਗ ਪੱਤਰ

ਗੁਰਦਾਸਪੁਰ, 24 ਜੂਨ (ਗੁਰਪ੍ਰਤਾਪ ਸਿੰਘ/ਭਾਗਦੀਪ ਸਿੰਘ ਗੋਰਾਇਆ) - ਅੱਜ ਜੁਆਇੰਟ ਪੰਜਾਬ ਗੌਰਮਿੰਟ ਡਾਕਟਰਜ਼ ਕੋਆਰਡੀਨੇਸ਼ਨ ਕਮੇਟੀ ਵਲੋਂ ਛੇਵੇਂ ਤਨਖ਼ਾਹ ਕਮਿਸ਼ਨ 'ਚ ਪੰਜਾਬ ਸਰਕਾਰ ਵਲੋਂ ਐਨ.ਪੀ.ਏ.ਅਲਾਉਂਸ 'ਚ 25 ਫ਼ੀਸਦੀ ਤੋਂ ਘਟਾ ਕੇ 20 ਫ਼ੀਸਦੀ ਕਰਨ ਦੇ ਵਿਰੋਧ ...

ਪੂਰੀ ਖ਼ਬਰ »

26 ਨੂੰ ਦਿੱਤਾ ਜਾਵੇਗਾ ਰਾਜਪਾਲ ਨੂੰ ਮੰਗ-ਪੱਤਰ-ਪ੍ਰਧਾਨ ਬਾਜਵਾ

ਬਟਾਲਾ, 24 ਜੂਨ (ਹਰਦੇਵ ਸਿੰਘ ਸੰਧੂ)-ਕਿਸਾਨ ਮਜ਼ਦੂਰ ਯੂਨੀਅਨ ਮਾਝਾ ਦੀ ਇਕ ਅਹਿਮ ਇਕੱਤਰਤਾ ਪ੍ਰਧਾਨ ਗੁਰਮੁੱਖ ਸਿੰਘ ਬਾਜਵਾ ਤੇ ਜਨਰਲ ਸਕੱਤਰ ਸੁਖਜੀਤ ਸਿੰਘ ਦੀ ਅਗਵਾਈ ਵਿਚ ਹੋਈ | ਇਸ ਇਕੱਤਰਤਾ 'ਚ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਆਪਣੀਆਂ ਮੰਗਾਂ ਸਬੰਧੀ 26 ਜੂਨ ਨੂੰ ...

ਪੂਰੀ ਖ਼ਬਰ »

ਕੈਪਟਨ ਸਰਕਾਰ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਦੇਣ 'ਚ ਹੋਈ ਅਸਮਰੱਥ-ਕਾਕੀ

ਘੱਲੂਘਾਰਾ ਸਾਹਿਬ, 24 ਜੂਨ (ਮਿਨਹਾਸ)-ਘਰ-ਘਰ ਨÏਜਵਾਨਾਂ ਨੂੰ ਨÏਕਰੀ, ਕਿਸਾਨਾਂ ਦੇ ਕਰਜ਼ਾ ਮੁਆਫ਼ੀ ਤਾਂ ਦੂਰ ਦੀ ਗੱਲ ਕੈਪਟਨ ਦੀ ਕਾਂਗਰਸ ਸਰਕਾਰ ਕਿਸਾਨਾਂ ਨੂੰ ਪੈਡੀ ਸੀਜ਼ਨ 'ਤੇ 8 ਘੰਟੇ ਬਿਜਲੀ ਸਪਲਾਈ ਦੇਣ 'ਚ ਵੀ ਅਸਮਰੱਥ ਹੋ ਚੁੱਕੀ ਹੈ | ਇਹ ਪ੍ਰਗਟਾਵਾ ਯੂਥ ਅਕਾਲੀ ...

ਪੂਰੀ ਖ਼ਬਰ »

ਪਿੰਡ ਦੇ ਵਿਕਾਸ ਕਾਰਜ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੀਤਾ-ਕਾਹਲੋਂ

ਵਡਾਲਾ ਬਾਂਗਰ, 24 ਜੂਨ (ਮਨਪ੍ਰੀਤ ਸਿੰਘ ਘੁੰਮਣ) - ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਤੇ ਪਿੰਡ ਵਡਾਲਾ ਬਾਂਗਰ ਦੇ ਸਰਪੰਚ ਸ: ਜਸਬੀਰ ਸਿੰਘ ਕਾਹਲੋਂ ਵਲੋਂ ਆਪਣੇ ਗ੍ਰਹਿ ਵਿਖੇ ਪਿੰਡ ਦੇ ਵਿਕਾਸ ਕਾਰਜਾਂ ਸਬੰਧੀ ਕਾਂਗਰਸੀ ਵਰਕਰਾਂ ਨਾਲ ਇਕ ਮੀਟਿੰਗ ਕੀਤੀ | ਇਸ ਮÏਕੇ ...

ਪੂਰੀ ਖ਼ਬਰ »

ਵਾਰਡ ਨੰ: 21 'ਚ ਵਿਕਾਸ ਕਾਰਜ ਜੰਗੀ ਪੱਧਰ 'ਤੇ ਜਾਰੀ-ਕੌਂਸਲਰ ਕੰਡੀਲਾ ਨੇ ਲਿਆ ਜਾਇਜ਼ਾ

ਬਟਾਲਾ, 24 ਜੂਨ (ਬੁੱਟਰ) - ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਵਲੋਂ ਬਟਾਲਾ ਦਾ ਬਹੁਪੱਖੀ ਵਿਕਾਸ ਕਾਰਵਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਬਟਾਲਾ ਦੇ ਵਾਰਡ ਨੰ: 21 'ਚ ਇੰਟਰਲਾਕ ਟਾਇਲਾਂ ਲਗਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਚੱਲ ਰਹੇ ਕੰਮ ਦਾ ...

ਪੂਰੀ ਖ਼ਬਰ »

ਕਾਹਨੂੰਵਾਨ ਪਟਵਾਰ ਯੂਨੀਅਨ ਦੇ ਨੁਮਾਇੰਦਿਆਂ ਨੇ ਸੰਘਰਸ਼ ਜਾਰੀ ਰੱਖਣ ਦਾ ਕੀਤੇ ਫੈਸਲਾ

ਕਾਹਨੂੰਵਾਨ, 24 ਜੂਨ (ਜਸਪਾਲ ਸਿੰਘ ਸੰਧੂ) - ਸਥਾਨਕ ਸਬ ਤਹਿਸੀਲ ਵਿਚ ਮਾਲ ਵਿਭਾਗ ਦੇ ਪਟਵਾਰੀਆਂ ਅਤੇੇ ਕਾਨੂੰਨਗੋਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਾਧੂ ਸਰਕਲਾਂ 'ਚ ਕੰਮ ਨਾ ਕਰਨ ਦੀ ਹੜਤਾਲ ਕਰ ਰੱਖੀ ਹੈ | ਕਾਹਨੂੰਵਾਨ ਪਟਵਾਰਖਾਨੇ 'ਚ ਗਰਦਾਵਰ ਸੁਰਜੀਤ ਸਿੰਘ, ...

ਪੂਰੀ ਖ਼ਬਰ »

ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਦਾ ਬਲੀਦਾਨ ਦਿਵਸ ਮਨਾਇਆ

ਧਾਰੀਵਾਲ, 24 ਜੂਨ (ਸਵਰਨ ਸਿੰਘ) - ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਬਲੀਦਾਨ ਦੇਣ ਵਾਲੇ ਡ: ਸਿਆਮਾ ਪ੍ਰਸਾਦਿ ਮੁਖਰਜੀ ਦੇ ਬਲੀਦਾਨ ਦਿਵਸ 'ਤੇ ਸਰਧਾਂਜ਼ਲੀ ਭੇਟ ਕੀਤੀ ਗਈ | ਭਾਜਪਾ ਮੰਡਲ ਪ੍ਰਧਾਨ ਨਵਨੀਤ ਵਿੱਜ ਨੇ ਇਸ ਸਰਧਾਂਜ਼ਲੀ ਸਮਾਰੋਹ ਮੌਕੇ ਕਿਹਾ ਕਿ 'ਇਕ ਦੇਸ਼ ਤੇ ...

ਪੂਰੀ ਖ਼ਬਰ »

ਕਸਬਾ ਬਹਿਰਾਮਪੁਰ ਦੀਆਂ ਖਸਤਾ ਹਾਲਤ ਸੜਕਾਂ ਨੰੂ ਲੈ ਕੇ ਵਫ਼ਦ ਐਸ.ਡੀ.ਓ. ਮੰਡੀ ਬੋਰਡ ਨੰੂ ਮਿਲਿਆ

ਬਹਿਰਾਮਪੁਰ, 24 ਜੂਨ (ਬਲਬੀਰ ਸਿੰਘ ਕੋਲਾ) - ਗਰਾਮ ਸੁਧਾਰ ਸਭਾ ਬਹਿਰਾਮਪੁਰ ਵਲੋਂ ਕਸਬਾ ਬਹਿਰਾਮਪੁਰ ਦੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਦੀ ਮੰਗ ਨੰੂ ਲੈ ਕੇ ਇਕ ਵਫ਼ਦ ਐਸ. ਡੀ. ਓ.ਮੰਡੀ ਬੋਰਡ ਗੁਰਦਾਸਪੁਰ ਨੰੂ ਮਿਲਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਰਾਮ ਸੁਧਾਰ ...

ਪੂਰੀ ਖ਼ਬਰ »

ਪੀਟਰ ਚੀਦਾ 'ਆਪ' ਦੇ ਘੱਟ ਗਿਣਤੀ ਵਿੰਗ ਦੇ ਸੂਬਾ ਮੀਤ ਪ੍ਰਧਾਨ ਨਿਯੁਕਤ

ਧਾਰੀਵਾਲ, 24 ਜੂਨ (ਜੇਮਸ ਨਾਹਰ)-ਆਮ ਆਦਮੀ ਪਾਰਟੀ ਵਿਚ ਲੰਬੇ ਸਮੇਂ ਤੋਂ ਸਰਗਰਮ 'ਆਪ' ਆਗੂ ਪੀਟਰ ਮਸੀਹ ਚੀਦਾ ਦੀਆਂ ਪਾਰਟੀ 'ਚ ਪ੍ਰਭਾਵਸ਼ਾਲੀ ਸੇਵਾਵਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੀਟਰ ਚੀਦਾ ਨੇ ...

ਪੂਰੀ ਖ਼ਬਰ »

ਬੇਰਿੰਗ ਕਾਲਜ ਬੀ.ਐੱਸ.ਸੀ. (ਨਾਨ ਮੈਡੀਕਲ) ਸਮੈਸਟਰ ਪੰਜਵਾਂ ਦਾ ਨਤੀਜਾ ਸ਼ਾਨਦਾਰ ਰਿਹਾ

ਬਟਾਲਾ, 24 ਜੂਨ (ਕਾਹਲੋਂ) - ਸਥਾਨਕ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਪਿ੍ੰਸੀਪਲ ਪ੍ਰੋ. ਡਾ. ਐਡਵਰਡ ਮਸੀਹ ਦੀ ਅਗਵਾਈ ਅਧੀਨ ਬੀ.ਐਸ.ਸੀ. (ਨਾਨ ਮੈਡੀਕਲ) ਸਮੈਸਟਰ ਪੰਜਵਾਂ ਦੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਲਈਆਂ ਸਮੈਸਟਰ ...

ਪੂਰੀ ਖ਼ਬਰ »

ਬਟਾਲਾ ਡਿਗਰੀ ਕਾਲਜ ਬੁੱਲ੍ਹੋਵਾਲ ਦੀ ਬੀ.ਸੀ.ਏ. ਦਾ ਨਤੀਜਾ ਸ਼ਾਨਦਾਰ ਰਿਹਾ

ਬਟਾਲਾ, 24 ਜੂਨ (ਕਾਹਲੋਂ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਗਏ ਬੀ.ਸੀ.ਏ. ਸਮੈਸਟਰ ਪੰਜਵਾਂ ਦੇ ਨਤੀਜੇ 'ਚ ਬਟਾਲਾ ਡਿਗਰੀ ਕਾਲਜ ਬੁੱਲੋਵਾਲ (ਨੇੜੇ ਅਲੀਵਾਲ) ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੇ ਚੇਅਰਮੈਨ ਸ: ਬਿਕਰਮਜੀਤ ਸਿੰਘ ਬਾਠ ਨੇ ਦੱਸਿਆ ...

ਪੂਰੀ ਖ਼ਬਰ »

ਸ਼ਾਂਤੀ ਦੇਵੀ ਕਾਲਜ ਵਲੋਂ ਸੱਤ ਰੋਜ਼ਾ ਆਨਲਾਈਨ ਹੌਬੀ ਕਲਾਸਾਂ ਸਮਾਪਤ

ਦੀਨਾਨਗਰ, 24 ਜੂਨ (ਸੰਧੂ/ਸੋਢੀ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿਖੇ ਪਿ੍ੰਸੀਪਲ ਰੀਨਾ ਤਲਵਾਰ ਦੀ ਪ੍ਰਧਾਨਗੀ ਵਿਚ ਮੁਫ਼ਤ ਆਨਲਾਈਨ ਹੌਬੀ ਕਲਾਸਾਂ ਲਗਵਾਈਆਂ ਗਈਆਂ | ਜਿਸ ਵਿਚ ਦੀਨਾਨਗਰ ਦੇ ਵੱਖ-ਵੱਖ ਪਿੰਡਾਂ ਦੇ 500 ਵਿਦਿਆਰਥੀਆਂ ਨੇ ਹਿੱਸਾ ਲਿਆ | ਇਨ੍ਹਾਂ ...

ਪੂਰੀ ਖ਼ਬਰ »

ਬਾਬਾ ਗਿਆਨ ਦਾਸ ਦੀ ਯਾਦ 'ਚ ਕਰਵਾਇਆ ਧਾਰਮਿਕ ਜੋੜ ਮੇਲਾ

ਭੈਣੀ ਮੀਆਂ ਖਾਂ, 24 ਜੂਨ (ਜਸਬੀਰ ਸਿੰਘ ਬਾਜਵਾ)-ਪਿੰਡ ਸੱਲੋਪੁਰ ਦੀਆਂ ਸੰਗਤਾਂ ਨੇ ਬਾਬਾ ਗਿਆਨਦਾਸ ਦੀ ਯਾਦ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮÏਕੇ ਇਲਾਕੇ ਦੀਆਂ ਸੰਗਤ ਵਲੋਂ ਰਖਾਏ ਗਏ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ | ਇਸ ਉਪਰੰਤ ਭਾਈ ਇੰਦਰਜੀਤ ਸਿੰਘ ...

ਪੂਰੀ ਖ਼ਬਰ »

ਅਕਾਲੀ ਦਲ ਤੇ ਬਸਪਾ ਆਗੂਆਂ ਨੇ ਐੱਸ. ਐੱਸ. ਪੀ. ਬਟਾਲਾ ਨੂੰ ਦਿੱਤਾ ਮੰਗ-ਪੱਤਰ

ਬਟਾਲਾ, 24 ਜੂਨ (ਕਾਹਲੋਂ)-ਸ਼ੋ੍ਰਮਣੀ ਅਕਾਲੀ ਦਲ ਤੇ ਬਸਪਾ ਦੇ ਆਗੂਆਂ ਵਲੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਪੁਰੀ ਵਲੋਂ ਪਛੜੀਆਂ ਜਾਤੀਆਂ ਦੇ ਲੋਕਾਂ ਨੂੰ ਗੈਰ ਪੰਥਕ ਤੇ ਅਪਵਿੱਤਰ ਕਹਿ ਕੇ ਉਨ੍ਹਾਂ ਦੀਆਂ ...

ਪੂਰੀ ਖ਼ਬਰ »

ਕੁੰਵਰ ਵਿਜੇ ਪ੍ਰਤਾਪ ਸਿੰਘ ਦੀ 'ਆਪ' 'ਚ ਸ਼ਮੂਲੀਅਤ ਰਵਾਇਤੀ ਪਾਰਟੀਆਂ ਨੰੂ ਕਿਉਂ ਨਹੀਂ ਹੋ ਰਹੀ ਹਜ਼ਮ-ਵਾਹਲਾ

ਤਿੱਬੜ, 24 ਜੂਨ (ਭੁਪਿੰਦਰ ਸਿੰਘ ਬੋਪਾਰਾਏ)-ਕੁੰਵਰ ਵਿਜੇ ਪ੍ਰਤਾਪ ਸਿੰਘ ਜੇਕਰ ਭਾਜਪਾ 'ਚ ਸ਼ਾਮਿਲ ਹੋ ਜਾਂਦੇ ਤਾਂ ਉਨ੍ਹਾਂ ਨੰੂ ਬੇਦਾਗ਼ ਤੇ ਇਮਾਨਦਾਰੀ ਦੇ ਫ਼ਰਿਸ਼ਤੇ ਵਜੋਂ ਖ਼ੂਬ ਪ੍ਰਚਾਰਿਆ ਜਾਂਦਾ | ਪਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ 'ਆਪ' 'ਚ ਸ਼ਾਮਿਲ ਹੋਣ ਨਾਲ ...

ਪੂਰੀ ਖ਼ਬਰ »

ਪਿੰਡ ਤਲਵੰਡੀ ਬਖ਼ਤਾ ਦੇ 30 ਪਰਿਵਾਰ 'ਆਪ' 'ਚ ਹੋਏ ਸ਼ਾਮਿਲ

ਅਲੀਵਾਲ, 24 ਜੂਨ (ਸੁੱਚਾ ਸਿੰਘ ਬੁੱਲੋਵਾਲ)-ਅੱਜ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਤਲਵੰਡੀ ਬਖਤਾਂ ਵਿਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਪੰਨੂ ਦੀ ਅਗਵਾਈ ਵਿਚ 30 ਪਰਿਵਾਰ 'ਆਪ' 'ਚ ਸ਼ਾਮਿਲ ਹੋ ਗਏ | ਇਸ ਮੌਕੇ ਬਲਬੀਰ ਸਿੰਘ ਪੰਨੂੰ ਨੇ ਕਿਹਾ ਕਿ ...

ਪੂਰੀ ਖ਼ਬਰ »

ਬਿਜਲੀ ਸਪਲਾਈ ਦੀ ਜਾਣਕਾਰੀ ਵੱਟਸਐਪ ਗਰੁੱਪਾਂ ਰਾਹੀਂ ਦੇਣੀ ਯਕੀਨੀ ਬਣਾਉਣ ਦੀ ਖ਼ਪਤਕਾਰ ਵਲੋਂ ਮੰਗ ਕਿਹਾ, ਜਾਣਕਾਰੀ ਲਈ ਦਿੱਤਾ ਨੰਬਰ ਨਹੀਂ ਚੁੱਕਦੇ ਅਧਿਕਾਰੀ

ਤਿੱਬੜ, 24 ਜੂਨ (ਭੁਪਿੰਦਰ ਸਿੰਘ ਬੋਪਾਰਾਏ)-ਗਰਮੀ ਦਾ ਮੌਸਮ ਜ਼ੋਰਾਂ 'ਤੇ ਹੋਣ ਕਰਕੇ ਅਤੇ ਝੋਨੇ ਦੀ ਲਵਾਈ ਦੇ ਸੀਜ਼ਨ ਦੇ ਮੱਦੇਨਜ਼ਰ ਬਿਜਲੀ ਸਪਲਾਈ ਵਿਚ ਲੱਗਦੇ ਕੱਟਾਂ ਕਰਕੇ ਖਪਤਕਾਰਾਂ ਵਿਚ ਭਾਰੀ ਪ੍ਰੇਸ਼ਾਨੀ ਦਾ ਆਲਮ ਹੈ | ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਅਤੇ ...

ਪੂਰੀ ਖ਼ਬਰ »

ਪੰਜਾਬ ਟੈੱਟ ਪਾਸ ਕਲੈਰੀਕਲ ਕਰਮਚਾਰੀਆਂ ਦੀਆਂ ਬਕਾਇਆ ਤਰੱਕੀਆਂ ਤੁਰੰਤ ਕਰਨ ਦੀ ਮੰਗ

ਗੁਰਦਾਸਪੁਰ, 24 ਜੂਨ (ਗੁਰਪ੍ਰਤਾਪ ਸਿੰਘ)-ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਸਿੱਖਿਆ ਵਿਭਾਗ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਨਰਿੰਦਰ ਸ਼ਰਮਾ ਅਤੇ ਜ਼ਿਲ੍ਹਾ ਸਕੱਤਰ ਸਰਬਜੀਤ ਸਿੰਘ ਨੇ ਪੈੱ੍ਰਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਡਾਇਰੈਕਟਰ ਸਿੱਖਿਆ ਵਿਭਾਗ ...

ਪੂਰੀ ਖ਼ਬਰ »

ਰੰਧਾਵਾ ਨੇ ਪਿੰਡ ਭੀਖੋਵਾਲੀ, ਗਿੱਲ ਤੇ ਮੱਲਿਆਂਵਾਲ 'ਚ ਪੰਚਾਇਤਾਂ ਦੀਆਂ ਮੁਸ਼ਕਿਲਾਂ ਸੁਣੀਆਂ

ਵਡਾਲਾ ਬਾਂਗਰ, 24 ਜੂਨ (ਭੁੰਬਲੀ) - ਸਹਿਕਾਰਤਾ ਤੇ ਜ਼ੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਹਲਕੇ ਦੇ ਪਿੰਡ ਭੀਖੋਵਾਲੀ, ਗਿੱਲ ਅਤੇ ਮੱਲਿਆਂਵਾਲ ਵਿਚ ਲੋਕਾਂ ਤੇ ਪੰਚਾਇਤਾਂ ਦੀਆਂ ਮੁਸ਼ਕਲਾਂ ਸੁਣੀਆਂ | ਰੰਧਾਵਾ ਨੇ ਆਖਿਆ ਕਿ ਉਹ ਆਪਣੇ ਹਲਕੇ ਦੇ ਪਿੰਡਾਂ ...

ਪੂਰੀ ਖ਼ਬਰ »

ਅੱਪਰਬਾਰੀ ਦੁਆਬ ਨਹਿਰ ਹਾਈਡਲ ਚੈਨਲ 'ਚ ਪਿਆ ਪਾੜ

ਮਾਧੋਪੁਰ, 24 ਜੂਨ (ਨਰੇਸ਼ ਮਹਿਰਾ)- ਮਾਧੋਪੁਰ ਵਿਖੇ ਰਾਵੀ ਦਰਿਆ 'ਚੋਂ ਨਿਕਲਦੀਆਂ ਦੋ ਨਹਿਰਾਂ ਐਮ.ਬੀ. ਸੰਪਰਕ ਤੇ ਅੱਪਰਬਾਰੀ ਦੁਆਬ ਹਾਈਡਲ ਚੈਨਲ ਨਹਿਰ ਪਾਵਰ ਹਾਊਸ ਵਿਚ ਮਾਧੋਪੁਰ ਤੋਂ ਕੁਝ ਦੂਰ ਪਿੰਡ ਸ਼ਹਿਰ ਕੁਲੀਆਂ ਜੈਕਟਰ ਨੇੜੇ ਨਹਿਰ 'ਚ ਪਾੜ ਪੈ ਗਿਆ | ਪਾਵਰ ...

ਪੂਰੀ ਖ਼ਬਰ »

ਵਾਰਡ ਨੰਬਰ-40 ਢਾਕੀ ਦੇ ਵਿਧਾਇਕ ਅਮਿਤ ਵਿੱਜ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਪਠਾਨਕੋਟ, 24 ਜੂਨ (ਸੰਧੂ)- ਵਿਧਾਇਕ ਅਮਿਤ ਵਿੱਜ ਵਲੋਂ ਵਾਰਡ ਨੰਬਰ-40 ਢਾਕੀ ਦਾ ਵਿਸ਼ੇਸ਼ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ | ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਪਠਾਨਕੋਟ ਦੇ ਮੇਅਰ ਪੰਨਾ ਲਾਲ ਭਾਟੀਆ ਅਤੇ ਡਿਪਟੀ ਮੇਅਰ ਅਜੇ ਕੁਮਾਰ ਵੀ ਸਨ | ਵਾਰਡ ...

ਪੂਰੀ ਖ਼ਬਰ »

ਅੱਜ ਤੋਂ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ 'ਚ ਵੋਟ ਬਣਾਉਣ ਸਬੰਧੀ ਲਗਾਏ ਜਾਣਗੇ ਜਾਗਰੂਕਤਾ ਕੈਂਪ

ਪਠਾਨਕੋਟ, 24 ਜੂਨ (ਆਸ਼ੀਸ਼ ਸ਼ਰਮਾ)- ਮੁੱਖ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅੱਜ ਤੋਂ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ ਅੰਦਰ ਵੋਟ ਬਣਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ | ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਠਾਨਕੋਟ ਕਮ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਓਟ ਕਲੀਨਿਕ ਹੁਣ ਤੱਕ 1669 ਨਸ਼ੇ ਦੇ ਆਦੀ ਨੌਜਵਾਨਾਂ ਨੂੰ ਦੇ ਚੁੱਕੇ ਨਵੀਂ ਜ਼ਿੰਦਗੀ

ਪਠਾਨਕੋਟ, 24 ਜੂਨ (ਸੰਧੂ)- ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤੀ ਦਿਲਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਅਧੀਨ ਜਿੱਥੇ ਸਰਕਾਰ ਡੇਪੋ ਬਣਾ ਕੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਉੱਥੇ ਹੀ ਓਟ ...

ਪੂਰੀ ਖ਼ਬਰ »

ਸ਼ਰਾਬ ਠੇਕੇਦਾਰ ਦੇ ਜੀ. ਐਮ. ਵਲੋਂ ਦਿੱਤੀਆਂ ਧਮਕੀਆਂ ਤੋਂ ਪ੍ਰੇਸ਼ਾਨ ਮੁਲਾਜ਼ਮ ਸੌਰਵ ਮਹਾਜਨ ਨੇ ਕੀਤੀ ਖ਼ੁਦਕੁਸ਼ੀ

ਪਠਾਨਕੋਟ, 24 ਜੂਨ (ਚੌਹਾਨ)-ਸ਼ਰਾਬ ਦੇ ਠੇਕੇਦਾਰ ਦੇ ਜੀ. ਐਮ. ਦੀਆਂ ਧਮਕੀਆਂ ਤੋਂ ਪ੍ਰੇਸ਼ਾਨ ਉਸ ਦੇ ਅਧੀਨ ਕੰਮ ਕਰਦੇ ਧਾਰੀਵਾਲ ਨਿਵਾਸੀ ਸੌਰਵ ਮਹਾਜਨ ਨੇ ਪਠਾਨਕੋਟ ਦੇ ਇਕ ਹੋਟਲ 'ਚ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਇਸ ਸਬੰਧੀ ਥਾਣਾ ਡਵੀਜ਼ਨ ਨੰਬਰ-1 ...

ਪੂਰੀ ਖ਼ਬਰ »

ਕ੍ਰਿਸ਼ਨਾ ਮਿਸ਼ਨ ਟਰੱਸਟ ਵਲੋਂ ਕਾਰਜਕਾਰਨੀ ਟੀਮ ਦੀ ਮੀਟਿੰਗ

ਪਠਾਨਕੋਟ, 24 ਜੂਨ (ਸੰਧੂ)-ਕ੍ਰਿਸ਼ਨਾ ਮਿਸ਼ਨ ਟਰੱਸਟ ਉਦਾਸੀਨ ਆਸ਼ਰਮ ਸ਼ੈਲੀ ਪਠਾਨਕੋਟ ਵਲੋਂ 1008 ਮਹਾਂਮੰਡਲੇਸ਼ਵਰ ਸੁਆਮੀ ਸ੍ਰੀ ਸ਼ਰਨਾਨੰਦ ਮਹਾਰਾਜ ਦੀ ਅਗਵਾਈ 'ਚ ਟਰੱਸਟ ਦੀ ਕਾਰਜਕਾਰਨੀ ਟੀਮ ਦੀ ਮੀਟਿੰਗ ਕੀਤੀ ਗਈ | ਮੀਟਿੰਗ ਸਬੰਧੀ ਆਜੀਵਨ ਪ੍ਰਧਾਨ ਵਿਜੇ ਪਾਸੀ ...

ਪੂਰੀ ਖ਼ਬਰ »

25 ਬੋਤਲਾਂ ਨਾਜਾਇਜ਼ ਸ਼ਰਾਬ ਫੜੀ

ਨਰੋਟ ਮਹਿਰਾ, 24 ਜੂਨ (ਰਾਜ ਕੁਮਾਰੀ)-ਥਾਣਾ ਸਦਰ ਪੁਲਿਸ ਪਠਾਨਕੋਟ ਨੇ ਇਕ ਛਾਪੇਮਾਰੀ ਦੌਰਾਨ ਕਰਿਆਨੇ ਦੀ ਦੁਕਾਨ ਤੋਂ ਨਾਜਾਇਜ਼ ਸ਼ਰਾਬ ਵੇਚਦੇ ਨੌਜਵਾਨ ਤੋਂ 25 ਬੋਤਲਾਂ ਸ਼ਰਾਬ ਫੜਨ 'ਚ ਸਫਲਤਾ ਪ੍ਰਾਪਤ ਕੀਤੀ ਹੈ | ਜਾਣਕਾਰੀ ਦਿੰਦਿਆਂ ਐਕਸਾਈਜ਼ ਇੰਸਪੈਕਟਰ ਲਖਵਿੰਦਰ ...

ਪੂਰੀ ਖ਼ਬਰ »

ਪਠਾਨਕੋਟ ਰੌਕਿੰਗ ਰਾਈਡਰਜ਼ ਨੇ ਮੈਂਬਰਾਂ ਨੇ ਬਣਾਏ ਰਿਕਾਰਡ

ਪਠਾਨਕੋਟ, 24 ਜੂਨ (ਸੰਧੂ)-ਪਠਾਨਕੋਟ ਰਾਕਿੰਗ ਰਾਈਡਰਜ ਦੇ ਮੈਂਬਰਾਂ ਵਲੋਂ ਵਧੇਰੇ ਉਮਰ 'ਚ ਇਕ ਦਿਨ ਵਿਚ ਜ਼ਿਆਦਾ ਕਿੱਲੋਮੀਟਰ ਸਾਈਕਲ ਚਲਾ ਕੇ ਨਵੇਂ ਰਿਕਾਰਡ ਬਣਾਏ ਜਾ ਰਹੇ ਹਨ | ਪਠਾਨਕੋਟ ਰਾਕਿੰਗ ਰਾਈਡਰਜ ਦੇ ਸੀਨੀਅਰ ਮੈਂਬਰ ਨਵਜੋਤ ਸਿੰਘ ਨਈਅਰ ਨੇ ਦੱਸਿਆ ਕਿ 64 ...

ਪੂਰੀ ਖ਼ਬਰ »

ਭਗਤ ਕਬੀਰ ਜੀ ਦਾ ਪ੍ਰਗਟ ਦਿਵਸ ਮਨਾਇਆ

ਪਠਾਨਕੋਟ, 24 ਜੂਨ (ਚੌਹਾਨ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਅੰਗ ਭਗਤ ਕਬੀਰ ਜੀ ਦਾ ਪ੍ਰਗਟ ਦਿਵਸ ਸ਼ਰਧਾ ਨਾਲ ਭਗਤ ਕਬੀਰ ਜੀ ਸੇਵਾ ਸੰਮਤੀ ਮਨਵਾਲ ਪਠਾਨਕੋਟ ਵਲੋਂ ਮਨਾਇਆ ਗਿਆ | ਇਸ ਮੌਕੇ ਨੌਜਵਾਨ ਕਿਸਾਨ ਮਜ਼ਦੂਰ ਮੁਲਾਜ਼ਮ ਨੇਤਾ ਤੇ ਵਿਧਾਨ ਸਭਾ ...

ਪੂਰੀ ਖ਼ਬਰ »

ਸ਼ਰਾਬ ਠੇਕੇਦਾਰ ਦੇ ਮੁਲਾਜ਼ਮ 7 ਵਜੇ ਤੋਂ ਬਾਅਦ ਵੀ ਵੇਚ ਰਹੇ ਨੇ ਸ਼ਰਾਬ
ਮਾਮੂਨ ਸਰਕਲ 'ਚ ਉਡਾਈਆਂ ਜਾ ਰਹੀਆਂ ਨੇ ਜ਼ਿਲ੍ਹਾ ਮੈਜਿਸਟਰੇਟ ਦੇ ਆਦੇਸ਼ ਦੀਆਂ ਧੱਜੀਆਂ

ਪਠਾਨਕੋਟ, 24 ਜੂਨ (ਚੌਹਾਨ)-ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਹਰ ਤਰ੍ਹਾਂ ਦੀਆਂ ਦੁਕਾਨਾਂ ਦੇ ਖੁੱਲ੍ਹਣ ਦਾ ਸਮਾਂ ਤਹਿ ਕੀਤਾ ਹੈ ਪਰ ਜ਼ਿਲ੍ਹਾ ਮੈਜਿਸਟਰੇਟ ਦਾ ਇਹ ਹੁਕਮ ਸ਼ਾਇਦ ਸ਼ਰਾਬ ਦੇ ਠੇਕੇਦਾਰਾਂ ਤੇ ਉਨ੍ਹਾਂ ਦੇ ਮੁਲਾਜ਼ਮਾਂ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ ਨਵੇਂ 12 ਮਾਮਲੇੇ, ਇਕ ਦੀ ਮੌਤ

ਪਠਾਨਕੋਟ, 24 ਜੂਨ (ਸੰਧੂ)-ਜ਼ਿਲ੍ਹਾ ਪਠਾਨਕੋਟ ਅੰਦਰ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ | ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ | ਸਿਹਤ ਵਿਭਾਗ ਪਠਾਨਕੋਟ ਨੂੰ ਮਿਲੀਆਂ ਰਿਪੋਰਟਾਂ ਮੁਤਾਬਿਕ ਕੋਰੋਨਾ ਦੇ 12 ਨਵੇਂ ਕੇਸ ...

ਪੂਰੀ ਖ਼ਬਰ »

ਮਾਮੂਨ ਸਰਕਲ 'ਚ ਉਡਾਈਆਂ ਜਾ ਰਹੀਆਂ ਨੇ ਜ਼ਿਲ੍ਹਾ ਮੈਜਿਸਟਰੇਟ ਦੇ ਆਦੇਸ਼ ਦੀਆਂ ਧੱਜੀਆਂ

ਪਠਾਨਕੋਟ, 24 ਜੂਨ (ਚੌਹਾਨ)-ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਹਰ ਤਰ੍ਹਾਂ ਦੀਆਂ ਦੁਕਾਨਾਂ ਦੇ ਖੁੱਲ੍ਹਣ ਦਾ ਸਮਾਂ ਤਹਿ ਕੀਤਾ ਹੈ ਪਰ ਜ਼ਿਲ੍ਹਾ ਮੈਜਿਸਟਰੇਟ ਦਾ ਇਹ ਹੁਕਮ ਸ਼ਾਇਦ ਸ਼ਰਾਬ ਦੇ ਠੇਕੇਦਾਰਾਂ ਤੇ ਉਨ੍ਹਾਂ ਦੇ ਮੁਲਾਜ਼ਮਾਂ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਨੌਜਵਾਨ ਚਰਸ ਸਮੇਤ ਕਾਬੂ

ਡਮਟਾਲ, 24 ਜੂਨ (ਰਾਕੇਸ਼ ਕੁਮਾਰ)-ਜ਼ਿਲ੍ਹਾ ਕਾਂਗੜਾ ਦੀ ਨੂਰਪੁਰ ਪੁਲਿਸ ਨੇ ਨਾਕਾਬੰਦੀ ਦੌਰਾਨ ਮੋਟਰਸਾਈਕਲ ਚਾਲਕ ਨੰੂ 51.37 ਗ੍ਰਾਮ ਚਰਸ ਸਮੇਤ ਕਾਬੂ ਕੀਤਾ ਹੈ | ਗਿ੍ਫ਼ਤਾਰ ਕੀਤੇ ਵਿਅਕਤੀ ਦੀ ਪਹਿਚਾਣ 36 ਸਾਲਾ ਵਿਆਸ ਦੇਵ ਤਹਿਸੀਲ ਨੂਰਪੁਰ ਵਜੋਂ ਹੋਈ ਹੈ | ਪੁਲਿਸ ਨੰੂ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX