ਤਾਜਾ ਖ਼ਬਰਾਂ


ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਸੁਨੀਲ ਜਾਖੜ ਦਾ ਤਿੱਖਾ ਬਿਆਨ
. . .  about 1 hour ago
ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚੇ ਰਾਜਾ ਵੜਿੰਗ, ਪ੍ਰਗਟ ਸਿੰਘ , ਨਿਰਮਲ ਸ਼ਤਰਾਣਾ ,ਕੁਲਬੀਰ ਜ਼ੀਰਾ
. . .  about 1 hour ago
ਬਸਪਾ ਦੀ ਭਵਿੱਖਬਾਣੀ ਅਨੁਸਾਰ ਸਿੱਧੂ ਕਾਂਗਰਸ ਦਾ 'ਗੱਠਾ ਪਟਾਕਾ' ਜਿਹੜਾ ਕਾਂਗਰਸ ਦੇ ਪੰਜੇ ਵਿਚ ਫੱਟ ਗਿਆ - ਗੜ੍ਹੀ
. . .  about 1 hour ago
ਗੜ੍ਹਸ਼ੰਕਰ, 28 ਸਤੰਬਰ (ਧਾਲੀਵਾਲ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਗਏ ਅਸਤੀਫੇ ਤੇ ਪ੍ਰਤੀਕਰਮ ਦਿੰਦਿਆਂ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਹ ਦੋ ਮਹੀਨੇ ਪਹਿਲਾਂ ...
ਜਲੰਧਰ ਦੇ ਬਸ਼ੀਰ ਪੁਰਾ ਫਾਟਕ 'ਤੇ ਮਾਲਗੱਡੀ ਪਟੜੀ ਤੋਂ ਉੱਤਰੀ , ਆਵਾਜਾਈ ਪ੍ਰਭਾਵਿਤ
. . .  about 2 hours ago
ਸਿੱਧੂ ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ- ਖਹਿਰਾ
. . .  about 2 hours ago
ਚੰਡੀਗੜ੍ਹ , 28 ਸਤੰਬਰ-ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਉਨ੍ਹਾਂ (ਨਵਜੋਤ ਸਿੰਘ ਸਿੱਧੂ) ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ ਸੀ । ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਸਤੀਫਾ ...
ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਸਵੀਕਾਰ ਨਹੀਂ ​ਕੀਤਾ ਗਿਆ ਹੈ - ਕਾਂਗਰਸ ਸੂਤਰ
. . .  about 2 hours ago
ਜੋਗਿੰਦਰ ਢੀਂਗਰਾ ਨੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੋਂ ਦਿੱਤਾ ਅਸਤੀਫ਼ਾ
. . .  about 2 hours ago
ਮੁੰਬਈ ਇੰਡੀਅਨ ਨੇ ਟਾਸ ਜਿੱਤਿਆ, ਪੰਜਾਬ ਨੂੰ ਬੱਲੇਬਾਜ਼ੀ ਦਾ ਸੱਦਾ
. . .  about 2 hours ago
ਰਜ਼ੀਆ ਸੁਲਤਾਨਾ ਨੇ ਦਿੱਤਾ ਅਸਤੀਫ਼ਾ
. . .  about 3 hours ago
ਨਵਜੋਤ ਸਿੱਧੂ ਨੂੰ ਕੋਈ ਲਾਲਚ ਨਹੀਂ ਤੇ ਉਹ ਪੰਜਾਬ ਤੇ ਪੰਜਾਬੀਅਤ ਲਈ ਲੜ ਰਹੇ ਹਨ -ਰਜ਼ੀਆ ਸੁਲਤਾਨਾ
. . .  about 3 hours ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੱਦੀ ਹੰਗਾਮੀ ਬੈਠਕ
. . .  about 4 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੰਗਾਮੀ ...
ਕੈਪਟਨ ਅਮਰਿੰਦਰ ਸਿੰਘ ਪਹੁੰਚੇ ਦਿੱਲੀ
. . .  about 4 hours ago
ਨਵੀਂ ਦਿੱਲੀ, 28 ਸਤੰਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚੇ ਹਨ . ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇੱਥੇ ਕੋਈ ਵੀ ਰਾਜਨੀਤਕ ਪ੍ਰੋਗਰਾਮ ਨਹੀਂ ਹੈ ...
ਕਾਂਗਰਸ ਦੇ ਹੋਏ ਕਨ੍ਹਈਆ ਕੁਮਾਰ ਅਤੇ ਜਿਗਨੇਸ਼ ਮੇਵਾਨੀ
. . .  about 5 hours ago
ਨਵੀਂ ਦਿੱਲੀ, 28 ਸਤੰਬਰ - ਸੀ.ਪੀ.ਆਈ. ਨੇਤਾ ਕਨ੍ਹਈਆ ਕੁਮਾਰ ਅਤੇ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਨਵੀਂ ਦਿੱਲੀ ਵਿਚ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ...
ਅੰਗਹੀਣ ਵਿਅਕਤੀਆਂ ਨੂੰ ਦਿੱਤੇ ਜਾਣਗੇ 14.28 ਲੱਖ ਰੁਪਏ ਦੀ ਕੀਮਤ ਨਾਲ ਟ੍ਰਾਈ ਸਾਈਕਲ: ਸੋਮ ਪ੍ਰਕਾਸ਼
. . .  about 5 hours ago
ਫਗਵਾੜਾ, 28 ਸਤੰਬਰ (ਹਰਜੋਤ ਸਿੰਘ ਚਾਨਾ) - ਅੰਗਹੀਣ ਵਿਅਕਤੀਆਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ 34 ਅਪਾਹਿਜ ਵਿਅਕਤੀਆਂ ਨੂੰ ਮੋਟਰਾਈਜ਼ਡ ਟ੍ਰਾਈ ਸਾਈਕਲ ਦਿੱਤੇ...
ਸਰਪੰਚ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਬਸਪਾ ਵਲੋਂ ਜਮਸ਼ੇਰ ਵਿਚ ਲਗਾਇਆ ਗਿਆ ਜਾਮ
. . .  about 5 hours ago
ਜਮਸ਼ੇਰ ਖ਼ਾਸ,ਜੰਡਿਆਲਾ ਮੰਜਕੀ - 28 ਸਤੰਬਰ (ਅਵਤਾਰ ਤਾਰੀ, ਸੁਰਜੀਤ ਸਿੰਘ ਜੰਡਿਆਲਾ) - ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਸਰਪੰਚ ਖ਼ਿਲਾਫ਼ ਬਸਪਾ ਵਲੋਂ ਅੱਜ ਜਮਸ਼ੇਰ ਖ਼ਾਸ ਵਿਚ ਜਾਮ ਲਾਇਆ ਗਿਆ...
ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਰਾਘਵ ਚੱਢਾ ਦਾ ਬਿਆਨ
. . .  about 5 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਵਿਚ ਅਰਾਜਕਤਾ ਦੀ ਸੰਪੂਰਨ ਸਥਿਤੀ ਹੈ ...
ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ ਕੱਸਿਆ ਤਨਜ
. . .  about 5 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ...
ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 5 hours ago
ਚੰਡੀਗੜ੍ਹ, 28 ਸਤੰਬਰ - ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ ...
ਗੁਲਾਬੀ ਸੁੰਡੀ ਕਾਰਨ ਨਰਮਾ ਖ਼ਰਾਬ ਹੋਣ ਤੋਂ ਦੁਖੀ ਖੇਤ ਮਜ਼ਦੂਰ ਨੇ ਕੀਤੀ ਆਤਮਹੱਤਿਆ
. . .  about 6 hours ago
ਤਲਵੰਡੀ ਸਾਬੋ, 28 ਸਤੰਬਰ (ਰਣਜੀਤ ਸਿੰਘ ਰਾਜੂ) - ਮਾਲਵੇ ਦੀ ਨਰਮਾ ਪੱਟੀ ਦੇ ਉਕਤ ਖਿੱਤੇ ਦੇ ਪਿੰਡ ਜਗਾ ਰਾਮ ਤੀਰਥ ਦੇ ਇੱਕ ਖੇਤ ਮਜ਼ਦੂਰ ਮਹਿੰਦਰ ਸਿੰਘ ਨੇ ਆਪਣੇ ਖੇਤ ਵਿਚ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ...
ਅਸੀਂ ਸਿੱਧੂ ਸਾਬ੍ਹ ਨਾਲ ਬੈਠ ਕੇ ਗੱਲ ਕਰਾਂਗੇ - ਚੰਨੀ
. . .  about 6 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ...
ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ ਜਾਵੇਗਾ - ਚੰਨੀ
. . .  about 6 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ...
ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ - ਚੰਨੀ
. . .  about 6 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ, ...
ਚੰਨੀ ਦੀ ਕੇਂਦਰ ਨੂੰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਅਪੀਲ
. . .  about 6 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ ਹੈ | ਇਸ ਨਾਲ ਹੀ ਕੇਂਦਰ ਨੂੰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰੈੱਸ ਵਾਰਤਾ ਸ਼ੁਰੂ, ਕੇਂਦਰ ਨੂੰ ਕੀਤੀ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ
. . .  about 6 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ...
ਸਿੱਧੂ ਦੇ ਅਸਤੀਫ਼ੇ 'ਤੇ ਕੈਪਟਨ ਦਾ ਬਿਆਨ - ਮੈਂ ਤੁਹਾਨੂੰ ਪਹਿਲਾ ਹੀ ਕਿਹਾ ਸੀ ਉਹ ਇੱਕ ਸਟੇਬਲ (ਸਥਿਰ) ਆਦਮੀ ਨਹੀਂ ਹੈ ਅਤੇ ਸਰਹੱਦੀ ਰਾਜ ਪੰਜਾਬ ਦੇ ਅਨੁਕੂਲ ਨਹੀਂ ਹੈ।
. . .  about 6 hours ago
ਸਿੱਧੂ ਦੇ ਅਸਤੀਫ਼ੇ 'ਤੇ ਕੈਪਟਨ ਦਾ ਬਿਆਨ - ਮੈਂ ਤੁਹਾਨੂੰ ਪਹਿਲਾ ਹੀ ਕਿਹਾ ਸੀ ਉਹ ਇੱਕ ਸਟੇਬਲ (ਸਥਿਰ) ਆਦਮੀ ਨਹੀਂ ਹੈ ਅਤੇ ਸਰਹੱਦੀ ਰਾਜ ਪੰਜਾਬ ਦੇ ਅਨੁਕੂਲ ਨਹੀਂ ਹੈ..
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 11 ਹਾੜ ਸੰਮਤ 553
ਿਵਚਾਰ ਪ੍ਰਵਾਹ: ਸੱਚ ਅਤੇ ਇਨਸਾਫ਼ ਦੇ ਮਾਮਲਿਆਂ ਵਿਚ ਮੁੱਦੇ ਛੋਟੇ-ਵੱਡੇ ਨਹੀਂ ਹੁੰਦੇ, ਸਗੋਂ ਇਨਸਾਫ਼ ਨਾਲ ਜੁੜਿਆ ਹਰ ਮਸਲਾ ਅਹਿਮ ਹੁੰਦਾ ਹੈ। -ਆਈਨਸਟਾਈਨ

ਸੰਪਾਦਕੀ

ਬੈਂਕ ਘੁਟਾਲਿਆਂ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ

ਉਂਜ ਤਾਂ ਦੁਨੀਆ ਭਰ ਵਿਚ ਜਦੋਂ ਅਤੇ ਜਿਸ ਤਰ੍ਹਾਂ ਬੈਂਕ ਹੋਂਦ ਵਿਚ ਆਏ, ਉਨ੍ਹਾਂ ਦੇ ਨਾਲ ਹੀ ਘੁਟਾਲੇ ਵੀ ਚਲਦੇ ਰਹੇ ਹਨ। ਵੱਡੇ ਕਰਜ਼ਦਾਰਾਂ ਦੇ ਬੇਈਮਾਨ ਹੋਣ ਅਤੇ ਵਪਾਰ ਵਿਚ ਉਨ੍ਹਾਂ ਨੂੰ ਪਏ ਘਾਟੇ ਕਾਰਨ ਅਤੇ ਅਸਾਸੇ ਮੁੱਕ ਜਾਣ ਕਰਕੇ ਬੈਂਕਾਂ ਦੇ ਕਰਜ਼ੇ ਡੁੱਬਦੇ ਰਹੇ ਹਨ। ਭਾਰਤ ਵਿਚ ਵੀ ਅਜਿਹਾ ਕੁਝ ਹੀ ਹੁੰਦਾ ਰਿਹਾ ਹੈ। ਪਿਛਲੇ ਸਾਲ ਰਿਜ਼ਰਵ ਬੈਂਕ ਨੇ ਇਸ ਸਬੰਧੀ ਇਕ ਬੇਹੱਦ ਚੌਕਾਉਣ ਵਾਲਾ ਖੁਲਾਸਾ ਕੀਤਾ ਸੀ। ਪਿਛਲੇ ਲੰਮੇ ਸਮੇਂ ਤੋਂ ਅਤੇ ਸਮੇਂ-ਸਮੇਂ ਵੱਡੀਆਂ ਕੰਪਨੀਆਂ ਦੇ ਆਪੋ-ਆਪਣੇ ਕਾਰਨਾਂ ਕਰਕੇ 50 ਦੇਣਦਾਰਾਂ (ਡਿਫਾਲਟਰਾਂ) ਦੇ 68,000 ਕਰੋੜ ਰੁਪਏ ਵੱਟੇ ਖਾਤੇ ਪਾਏ ਗਏ ਸਨ। ਚਾਹੇ ਇਹ ਕਰਜ਼ਾ ਜਾਣਬੁੱਝ ਕੇ ਨਾ ਚੁਕਾਇਆ ਗਿਆ ਹੋਵੇ, ਇਸ ਵਿਚ ਘਾਲੇ-ਮਾਲੇ ਕੀਤੇ ਗਏ ਹੋਣ ਜਾਂ ਕੰਪਨੀਆਂ ਫੇਲ੍ਹ ਹੋ ਗਈਆਂ ਹੋਣ, ਵੱਡਾ ਸਮਾਂ ਬੀਤਣ ਤੋਂ ਬਾਅਦ ਹੁਣ ਇਸ ਪੈਸੇ ਨੂੰ ਡੁੱਬ ਗਿਆ ਮੰਨ ਲਿਆ ਗਿਆ ਹੈ। ਕਿਉਂਕਿ ਇਨ੍ਹਾਂ ਸਬੰਧੀ ਸੈਂਕੜੇ ਹੀ ਕੇਸ ਦਹਾਕਿਆਂ ਤੋਂ ਅਦਾਲਤਾਂ ਵਿਚ ਚਲਦੇ ਰਹੇ। ਕੰਪਨੀਆਂ ਦੀਆਂ ਰਹਿੰਦੀਆਂ ਜਾਇਦਾਦਾਂ ਆਦਿ ਨੂੰ ਕਬਜ਼ੇ ਵਿਚ ਲਿਆ ਜਾਂਦਾ ਰਿਹਾ। ਇਸ ਲਈ ਦੋਸ਼ੀਆਂ ਨੂੰ ਜੇਲ੍ਹਾਂ ਵਿਚ ਡੱਕਿਆ ਜਾਂਦਾ ਰਿਹਾ ਪਰ ਅਖੀਰ ਇਹ ਪੈਸੇ ਵੱਟੇ ਖਾਤੇ ਪਾ ਦਿੱਤੇ ਗਏ।
ਪਿਛਲੇ ਦਹਾਕਿਆਂ ਵਿਚ ਅਨੇਕਾਂ ਉਨ੍ਹਾਂ ਬਹੁਤ ਅਮੀਰਾਂ ਦੇ ਨਾਂਅ ਸਾਹਮਣੇ ਆਏ ਹਨ ਜੋ ਬਾਅਦ ਵਿਚ ਵੱਡੇ ਠੱਗ ਸਾਬਤ ਹੋਏ। ਉਨ੍ਹਾਂ ਨੇ ਬੈਂਕਾਂ ਤੋਂ ਲਏ ਕਰਜ਼ਿਆਂ ਵਿਚ ਧੋਖਾਧੜੀ ਕੀਤੀ, ਵੱਡੀਆਂ ਬੇਨਿਯਮੀਆਂ ਕੀਤੀਆਂ। ਅਖੀਰ ਉਨ੍ਹਾਂ ਵਲੋਂ ਕੀਤੇ ਜਾਂਦੇ ਫਰਾਡ ਸਾਹਮਣੇ ਆ ਗਏ। ਇਕ ਖ਼ਬਰ ਮੁਤਾਬਿਕ ਦੁਨੀਆ ਦੇ 24 ਦੇਸ਼ਾਂ ਵਿਚ ਜਾ ਪਹੁੰਚੇ ਭਾਰਤ ਦੇ ਅਜਿਹੇ ਫਰਾਡ ਕਰਨ ਵਾਲੇ 121 ਦੋਸ਼ੀ ਹਨ, ਜਿਨ੍ਹਾਂ ਨੂੰ ਸਰਕਾਰ ਫੜਨ ਦਾ ਯਤਨ ਕਰਦੀ ਰਹੀ ਹੈ ਅਤੇ ਹੁਣ ਵੀ ਕਰ ਰਹੀ ਹੈ। ਇਨ੍ਹਾਂ 'ਚੋਂ 70 ਫ਼ੀਸਦੀ ਦੇ ਕਰੀਬ ਦੋਸ਼ੀ ਅਮਰੀਕਾ, ਯੂ.ਏ.ਈ., ਬਰਤਾਨੀਆ ਤੇ ਕੈਨੇਡਾ ਵਿਚ ਕਿਸੇ ਨਾ ਕਿਸੇ ਤਰ੍ਹਾਂ ਪਨਾਹ ਲਈ ਬੈਠੇ ਹਨ। ਇਸ ਤੋਂ ਇਲਾਵਾ ਜਰਮਨੀ, ਬੰਗਲਾਦੇਸ਼, ਸਿੰਘਾਪੁਰ, ਨਿਪਾਲ ਤੇ ਇਟਲੀ ਵਿਚ ਵੀ ਅਜਿਹੇ ਵਿਅਕਤੀਆਂ ਨੂੰ ਫੜਨ ਸਬੰਧੀ ਭਾਰਤ ਨੇ ਅਰਜ਼ੀਆਂ ਦਾਇਰ ਕੀਤੀਆਂ ਹੋਈਆਂ ਹਨ। ਪਿਛਲੇ ਦਿਨੀਂ ਇਨ੍ਹਾਂ 'ਚੋਂ ਵੱਡੇ ਨਾਵਾਂ ਨੀਰਵ ਮੋਦੀ, ਮੇਹੁਲ ਚੋਕਸੀ ਅਤੇ ਵਿਜੈ ਮਾਲਿਆ ਦੀ ਭਾਰਤ ਵਿਚ 9371 ਕਰੋੜ ਦੀ ਜਾਇਦਾਦ ਨੂੰ ਸਬੰਧਿਤ ਬੈਂਕਾਂ ਨੂੰ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਦੀ ਆਈ.ਪੀ.ਐਲ. ਮੈਚ ਸ਼ੁਰੂ ਕਰਨ ਵਾਲੇ ਅਤੇ ਮਨੀ ਲਾਂਡਰਿੰਗ ਦਾ ਦੋਸ਼ੀ ਲਲਿਤ ਮੋਦੀ ਵੀ ਪਿਛਲੇ 10 ਸਾਲ ਤੋਂ ਬਰਤਾਨੀਆ ਵਿਚ ਬੈਠਾ ਹੈ। ਵਿਜੈ ਮਾਲਿਆ ਨੇ ਭਾਰਤੀ ਸਟੇਟ ਬੈਂਕ ਦੀ ਅਗਵਾਈ ਵਿਚ ਬਣੇ ਕਨਸੋਰਟੀਅਮ (ਬਹੁਤੇ ਬੈਂਕਾਂ ਦਾ ਰਲੇਵਾਂ) ਤੋਂ 9000 ਕਰੋੜ ਰੁਪਏ ਦਾ ਕਰਜ਼ਾ ਲਿਆ ਅਤੇ ਉਹ ਸਾਲ 2016 ਤੋਂ ਲੰਡਨ ਵਿਚ ਬੈਠਾ ਹੈ। ਹੀਰਿਆਂ ਦਾ ਵਪਾਰੀ ਨੀਰਵ ਮੋਦੀ ਅਤੇ ਉਸ ਦੇ ਚਾਚੇ ਮੇਹੁਲ ਚੋਕਸੀ ਨੇ ਦਰਜਨ ਦੇ ਕਰੀਬ ਬੈਂਕਾਂ ਨਾਲ 14,000 ਕਰੋੜ ਰੁਪਏ ਦੀ ਠੱਗੀ ਮਾਰੀ। ਮੇਹੁਲ ਚੋਕਸੀ ਨੇ ਇਕ ਬੇਨਾਮ ਜਿਹੇ ਟਾਪੂ ਦੇਸ਼ ਐਂਟੀਗੁਆ ਦੀ ਨਾਗਰਿਕਤਾ ਲੈ ਲਈ। ਨਿੱਤ ਦਿਨ ਉਸ ਸਬੰਧੀ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ। ਨੀਰਵ ਮੋਦੀ ਬਰਤਾਨੀਆ ਵਿਚ ਬੈਠਾ ਹੈ। ਉਸ ਦੀ ਹਵਾਲਗੀ ਲਈ ਭਾਰਤ ਵਲੋਂ ਲਗਾਤਾਰ ਦਬਾਅ ਪਾਇਆ ਜਾਂਦਾ ਰਿਹਾ ਹੈ। ਅਦਾਲਤਾਂ ਦੇ ਲੰਮੇ ਅਤੇ ਅਣਥੱਕ ਚੱਕਰਾਂ ਤੋਂ ਬਾਅਦ ਹੁਣ ਬਰਤਾਨੀਆ ਨੇ ਉਸ ਨੂੰ ਭਾਰਤ ਦੇ ਹਵਾਲੇ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸੇ ਹੀ ਤਰ੍ਹਾਂ ਵਿਜੈ ਮਾਲਿਆ ਦੇ ਵੀ ਵਿਦੇਸ਼ ਵਿਚ ਰਹਿਣ ਦੇ ਦਿਨ ਖ਼ਤਮ ਹੋ ਗਏ ਜਾਪਦੇ ਹਨ। ਉਹ ਵੀ ਇੰਗਲੈਂਡ ਵਿਚ ਸਾਰੇ ਕੇਸ ਹਾਰ ਗਿਆ ਹੈ ਤੇ ਉਸ ਨੂੰ ਵੀ ਛੇਤੀ ਹੀ ਭਾਰਤ ਲਿਆਂਦੇ ਜਾਣ ਦੀ ਸੰਭਾਵਨਾ ਬਣ ਗਈ ਹੈ। ਕਈ ਦਹਾਕਿਆਂ ਤੋਂ ਕੇਂਦਰੀ ਤਤਕਾਲੀ ਸਰਕਾਰਾਂ ਦੇ ਸਮੇਂ ਸਵਿਟਜ਼ਰਲੈਂਡ ਤੇ ਕੁਝ ਹੋਰ ਦੇਸ਼ਾਂ ਵਿਚ ਭਾਰਤੀਆਂ ਦਾ ਕਾਲਾ ਧਨ ਜਮ੍ਹਾਂ ਹੋਣ ਦੇ ਚਰਚੇ ਹੁੰਦੇ ਰਹੇ ਹਨ। ਇਸ ਬਾਰੇ ਵੀ ਸਰਕਾਰ ਨੇ ਲੰਮੀ ਕਾਨੂੰਨੀ ਲੜਾਈ ਲੜੀ ਹੈ ਪਰ ਉਸ ਨੂੰ ਪੂਰੀ ਸਫਲਤਾ ਪ੍ਰਾਪਤ ਨਹੀਂ ਹੋਈ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਇਨ੍ਹਾਂ ਬੈਂਕਾਂ ਵਿਚ ਬਹੁਤ ਸਾਰੇ ਅਜਿਹੇ ਭਾਰਤੀਆਂ ਦੇ ਪੈਸੇ ਵੀ ਜਮ੍ਹਾਂ ਹਨ ਜੋ ਹਰ ਪੱਖ ਤੋਂ ਬੜੇ ਸਮਰੱਥ ਹਨ। ਸਰਕਾਰਾਂ ਤੇ ਸਿਆਸੀ ਪਾਰਟੀਆਂ ਵੀ ਉਨ੍ਹਾਂ ਦੇ ਨਾਂਅ ਸਾਹਮਣੇ ਲਿਆਉਣ ਤੋਂ ਕਤਰਾਉਂਦੀਆਂ ਰਹੀਆਂ ਹਨ। ਇਸੇ ਹੀ ਤਰ੍ਹਾਂ ਸਮੇਂ-ਸਮੇਂ ਨਿੱਜੀ ਅਤੇ ਸਹਿਕਾਰੀ ਬੈਂਕਾਂ ਵਿਚ ਹੁੰਦੀਆਂ ਬੇਨਿਯਮੀਆਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ, ਜਿਨ੍ਹਾਂ ਕਾਰਨ ਅਜਿਹੇ ਬੈਂਕਾਂ 'ਤੇ ਲੋਕਾਂ ਦਾ ਵਿਸ਼ਵਾਸ ਖ਼ਤਮ ਹੁੰਦਾ ਰਿਹਾ ਹੈ। ਬਹੁਤ ਸਾਰੇ ਅਜਿਹੇ ਬੈਂਕ ਬੰਦ ਹੋ ਗਏ ਜਾਂ ਬੰਦ ਹੋਣ ਦੇ ਕਿਨਾਰੇ ਜਾਪਦੇ ਹਨ। ਪਿਛਲੇ ਸਮੇਂ ਵਿਚ ਰਿਜ਼ਰਵ ਬੈਂਕ ਨੇ ਬੈਂਕ ਕਾਰੋਬਾਰ ਦੇ ਖੇਤਰ ਵਿਚ ਕਾਨੂੰਨ ਤਾਂ ਹੋਰ ਸਖ਼ਤ ਕੀਤੇ ਹਨ ਪਰ ਸਮਾਜ ਦੇ ਬਹੁਤ ਸਾਰੇ ਸਮਰੱਥ ਵਿਅਕਤੀ ਚੋਰ ਮੋਰੀਆਂ ਰਾਹੀਂ ਅਕਸਰ ਬੇਨਿਯਮੀਆਂ ਕਰਕੇ ਇਨ੍ਹਾਂ ਨੂੰ ਵੱਡਾ ਖੋਰਾ ਲਗਾ ਜਾਂਦੇ ਹਨ। ਅਜਿਹੇ ਦੋਸ਼ੀਆਂ ਨੂੰ ਹਰ ਸੂਰਤ ਵਿਚ ਅਜਿਹੀਆਂ ਸਖ਼ਤ ਸਜ਼ਾਵਾਂ ਦੇ ਭਾਗੀ ਬਣਾਇਆ ਜਾਣਾ ਚਾਹੀਦਾ ਹੈ ਜੋ ਸਮੁੱਚੇ ਸਮਾਜ ਲਈ ਉਦਾਹਰਨ ਦਾ ਕੰਮ ਕਰਨ। ਇਸ ਸਬੰਧ ਵਿਚ ਹੀ ਨੀਰਵ ਮੋਦੀ, ਮੇਹੁਲ ਚੋਕਸੀ ਅਤੇ ਵਿਜੈ ਮਾਲਿਆ ਦੀ 9371 ਕਰੋੜ ਦੀ ਜਾਇਦਾਦ ਈ.ਡੀ. ਵਲੋਂ ਬੈਂਕ ਦੇ ਹਵਾਲੇ ਕਰਨ ਦੇ ਲਏ ਗਏ ਫ਼ੈਸਲੇ ਨੂੰ ਦੇਖਿਆ ਜਾ ਸਕਦਾ ਹੈ। ਅਜਿਹੀ ਸਥਿਤੀ ਹੀ ਲੋਕ ਮਨਾਂ ਵਿਚ ਬੈਂਕਾਂ ਬਾਰੇ ਵਿਸ਼ਵਾਸ ਪੈਦਾ ਕਰਨ ਅਤੇ ਬੇਈਮਾਨਾਂ 'ਤੇ ਨਕੇਲ ਕੱਸਣ ਦੇ ਸਮਰੱਥ ਹੋ ਸਕੇਗੀ।


-ਬਰਜਿੰਦਰ ਸਿੰਘ ਹਮਦਰਦ

ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼

ਭਗਤੀ ਤੇ ਸ਼ਕਤੀ ਦਾ ਸੁਮੇਲ ਗੁਰੂ ਹਰਿਗੋਬਿੰਦ ਸਾਹਿਬ

ਗੁਰੂ ਨਾਨਕ ਸਾਹਿਬ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਜੀ ਨੇ ਜਿਥੇ ਸਿੱਖਾਂ ਨੂੰ ਸ਼ਬਦ ਗੁਰੂ ਅਤੇ ਹਰਿਮੰਦਰ ਦੀ ਬਖਸ਼ਿਸ਼ ਕੀਤੀ, ਉਥੇ ਆਪਣਾ ਬਲੀਦਾਨ ਦੇ ਕੇ ਦੱਬੇ-ਕੁੱਚਲੇ, ਨੀਵੇਂ ਤੇ ਨਿਤਾਣੇ ਸਮਝੇ ਜਾਂਦੇ ਲੋਕਾਂ ਦੇ ਮਨਾਂ ਵਿਚੋਂ ਮੌਤ ਦੇ ਭੈਅ ਨੂੰ ਦੂਰ ਕੀਤਾ। ...

ਪੂਰੀ ਖ਼ਬਰ »

ਸ਼ਹੀਦੀ ਦਿਵਸ 'ਤੇ ਵਿਸ਼ੇਸ਼

ਪੰਥ ਦਾ ਸ਼੍ਰੋਮਣੀ ਨਾਇਕ ਬੰਦਾ ਸਿੰਘ ਬਹਾਦਰ

ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਆਪਣੀਆਂ ਕੁਰਬਾਨੀਆਂ ਦਾ ਮਹਾਨ ਵਿਰਸਾ ਛੱਡ ਕੇ ਜ਼ੁਲਮ ਅਤੇ ਜਬਰ ਦੇ ਵਿਰੁੱਧ ਆਪਣੀ ਕਥਾ ਅੱਗੇ ਤੋਰਨ ਲਈ ਬੰਦਾ ਸਿੰਘ ਬਹਾਦਰ ਨੂੰ ਆਪਣੀ ਅਜਿੱਤ ਤਲਵਾਰ, ਤਰਕਸ਼ ਅਤੇ ਪੰਜ ਤੀਰ ਸੌਂਪ ਕੇ 7 ਅਕਤੂਬਰ, 1708 ਈ: ਨੂੰ ਅਗਲੇਰੇ ਰਸਤੇ ...

ਪੂਰੀ ਖ਼ਬਰ »

ਅੱਜ ਲਈ ਵਿਸ਼ੇਸ਼

ਐਮਰਜੈਂਸੀ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ

ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਲੋਕ ਸਭਾ ਚੋਣਾਂ 'ਚ ਉੱਤਰ ਪ੍ਰਦੇਸ਼ ਦੇ ਰਾਇਬਰੇਲੀ ਤੋਂ ਸ੍ਰੀ ਰਾਜ ਨਾਰਾਇਣ ਦੇ ਮੁਕਾਬਲੇ 'ਤੇ ਸਰਕਾਰੀ ਸਾਧਨਾਂ ਦੀ ਅਯੋਗ ਵਰਤੋਂ ਕਰਕੇ ਜਿੱਤੀ ਸੀ। ਸ੍ਰੀ ਰਾਜ ਨਾਰਾਇਣ ਨੇ ਇਲਾਹਾਬਾਦ ਹਾਈ ਕੋਰਟ ਵਿਚ ਉਨ੍ਹਾਂ ਦੀ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX