ਤਾਜਾ ਖ਼ਬਰਾਂ


ਸੀ.ਬੀ.ਐਸ.ਈ. ਡੇਟ ਸ਼ੀਟ- 2022 : ​10ਵੀਂ -12ਵੀਂ ਟਰਮ -1 ਪ੍ਰੀਖਿਆ ਦੀ ਡੇਟਸ਼ੀਟ ਜਾਰੀ ,ਪ੍ਰੀਖਿਆ 30 ਨਵੰਬਰ ਤੋਂ
. . .  1 day ago
ਰਾਸ਼ਟਰੀ ਸੁਰੱਖਿਆ ਰਣਨੀਤੀ ਕਾਨਫਰੰਸ 'ਚ ਅੰਦਰੂਨੀ ਸੁਰੱਖਿਆ ਚੁਣੌਤੀਆਂ 'ਤੇ ਅਮਿਤ ਸ਼ਾਹ ਨੇ ਕੀਤਾ ਵਿਚਾਰ ਵਟਾਂਦਰਾ
. . .  1 day ago
ਕੇਂਦਰੀ ਮੰਤਰੀ ਪ੍ਰੀਸ਼ਦ ਦੀ ਬੈਠਕ 21 ਅਕਤੂਬਰ ਨੂੰ ਦਿੱਲੀ ਵਿਚ ਹੋਵੇਗੀ
. . .  1 day ago
ਸਾਂਪਲਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੀਤੀ ਅਪੀਲ, ਸਿੱਖ ਧਰਮ ਦੀ ਮਰਿਆਦਾ ਮੁਤਾਬਿਕ ਪਵੇ ਲਖਬੀਰ ਸਿੰਘ ਦਾ ਭੋਗ
. . .  1 day ago
ਨਵੀਂ ਦਿੱਲੀ , 18 ਅਕਤੂਬਰ-ਵਿਜੇ ਸਾਂਪਲਾ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਸਿੰਘੂ ਬਾਰਡਰ 'ਤੇ ਕਿਸਾਨ ਸੰਗਠਨਾਂ ਦੇ ਅੰਦੋਲਨ ਵਾਲੀ ਥਾਂ 'ਤੇ ਬੇਰਹਿਮੀ ਨਾਲ ਕਤਲ ਕੀਤੇ ਗਏ ...
ਆਰ.ਬੀ.ਆਈ. ਨੇ ਭਾਰਤੀ ਸਟੇਟ ਬੈਂਕ 'ਤੇ 1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ
. . .  1 day ago
ਨਵੀਂ ਦਿੱਲੀ, 18 ਅਕਤੂਬਰ - ਭਾਰਤੀ ਰਿਜ਼ਰਵ ਬੈਂਕ ਨੇ ਅੱਜ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ 'ਤੇ ਰੈਗੂਲੇਟਰੀ ਪਾਲਣਾ 'ਚ ਕਮੀਆਂ ਲਈ 1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ...
ਲਖੀਮਪੁਰ ਹਿੰਸਾ: ਕ੍ਰਾਈਮ ਬ੍ਰਾਂਚ ਸਵਾਟ ਟੀਮ ਵਲੋਂ ਤਿੰਨ ਮੁਲਜ਼ਮ ਗ੍ਰਿਫਤਾਰ, ਰਿਵਾਲਵਰ ਅਤੇ ਗੋਲੀਆਂ ਜ਼ਬਤ
. . .  1 day ago
ਅਜੇ ਮਿਸ਼ਰਾ ਟੇਨੀ ਦੀ ਗ੍ਰਿਫਤਾਰੀ ਅਤੇ ਅਸਤੀਫੇ ਤੱਕ ਵਿਰੋਧ ਜਾਰੀ ਰਹੇਗਾ - ਰਾਕੇਸ਼ ਟਿਕੈਤ
. . .  1 day ago
ਚੰਡੀਗੜ੍ਹ, 18 ਅਕਤੂਬਰ - ਰਾਕੇਸ਼ ਟਿਕੈਤ ਨੇ ਘੋਸ਼ਣਾ ਕੀਤੀ ਕਿ ਜਦੋਂ ਤੱਕ ਅਜੇ ਮਿਸ਼ਰਾ ਟੇਨੀ ਅਸਤੀਫਾ ਨਹੀਂ ਦੇ ਦਿੰਦੇ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਵਿਰੋਧ ਜਾਰੀ ਰਹੇਗਾ। ਕੇਂਦਰ ਸਰਕਾਰ ਨੂੰ ਅਜੇ ਮਿਸ਼ਰਾ ...
ਟਰਾਂਸਪੋਰਟ ਵਿਭਾਗ ਵਲੋਂ ਨਿੱਜੀ ਕੰਪਨੀਆਂ ਦੀਆਂ 5 ਬੱਸਾਂ ਕੀਤੀਆਂ ਜ਼ਬਤ
. . .  1 day ago
ਫ਼ਿਰੋਜ਼ਪੁਰ ,18 ਅਕਤੂਬਰ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਟਰਾਂਸਪੋਰਟ ਵਿਭਾਗ ਵਲੋਂ ਅੱਜ ਫਿਰੋਜ਼ਪੁਰ ਜਿਲ੍ਹੇ ਵਿਚ ਬਿਨਾਂ ਟੈਕਸ ਤੋਂ ਚੱਲ ਰਹੀਆਂ ਵੱਖ ਵੱਖ ਕੰਪਨੀਆਂ ਦੀਆਂ ਪੰਜ ਹੋਰ ਬੱਸਾਂ ਜ਼ਬਤ- ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ...
ਭਾਰਤੀ ਜਲ ਸੈਨਾ ਨੇ 11ਵੀਂ ਪੀ-8 ਆਈ. ਦੇ ਨਾਲ ਸਮੁੰਦਰੀ ਸਮਰੱਥਾ ਦਾ ਕੀਤਾ ਵਿਸਥਾਰ
. . .  1 day ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁਦ ਸਾੜੇ ਬਿਜਲੀ ਦੇ ਬਿੱਲ
. . .  1 day ago
ਚੰਡੀਗੜ੍ਹ, 18 ਅਕਤੂਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁਦ ਬਿਜਲੀ ਦਾ ਬਿੱਲ ਸਾੜਿਆ ਅਤੇ ਟਵੀਟ ਕੀਤਾ ਕਿ, "ਅਸੀਂ ਵਾਅਦਾ ਕੀਤਾ ਸੀ ਅਤੇ ਅਸੀਂ ਇਸ ਨੂੰ ਨਿਭਾਇਆ ਹੈ। ਪੰਜਾਬ ਦੇ ਲੋਕਾਂ ਨਾਲ ਵਾਅਦੇ ਅਨੁਸਾਰ ...
ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਕੋਲਿਨ ਪਾਵੇਲ ਦੀ ਕੋਰੋਨਾ ਨਾਲ ਮੌਤ
. . .  1 day ago
ਵਾਸ਼ਿੰਗਟਨ, 18 ਅਕਤੂਬਰ - ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਅਤੇ ਜੁਆਇੰਟ ਚੀਫਸ ਆਫ ਸਟਾਫ ਦੇ ਚੇਅਰਮੈਨ ਕੋਲਿਨ ਪਾਵੇਲ ਦੀ ਅੱਜ 84 ਸਾਲ ਦੀ ਉਮਰ ਵਿਚ ਕੋਰੋਨਾ ਵਾਇਰਸ ਕਾਰਨ ...
ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੋਰਾਹਾ ਵਿਚ ਰੋਕਿਆ ਰੇਲ ਟਰੈਕ
. . .  1 day ago
ਦੋਰਾਹਾ, 18 ਅਕਤੂਬਰ (ਜਸਵੀਰ ਝੱਜ) - ਸੰਯੁਕਤ ਕਿਸਾਨ ਮੋਰਚੇ ਦੀ ਕਾਲ ‘ਤੇ ਦੋਰਾਹਾ ਵਿਖੇ ਰੇਲ ਟਰੈਕ ਰੋਕ ਕੇ ਹਾਜ਼ਰੀਨ ਨੇ ਮੰਗ ਕੀਤੀ ਕਿ ਲਖੀਮਪੁਰ ਖੀਰੀ ਦੇ ਕਿਸਾਨਾਂ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ...
ਬਟਾਲਾ ਦੇ ਅਕਾਲ ਹਸਪਤਾਲ ਤੋਂ 3 ਦਿਨ ਦਾ ਬੱਚਾ ਅਗਵਾ
. . .  1 day ago
ਬਟਾਲਾ, 18 ਅਕਤੂਬਰ (ਕਾਹਲੋਂ)-ਬਟਾਲਾ ਦੇ ਗੁਰਦਾਸਪੁਰ ਰੋਡ ’ਤੇ ਸਥਿਤ ਅਕਾਲ ਹਸਪਤਾਲ ’ਚੋਂ 2 ਔਰਤਾਂ 3 ਦਿਨ ਦਾ ਬੱਚਾ ਚੁੱਕ ਕੇ ਸਕੂਟੀ ’ਤੇ ਫਰਾਰ ਹੋ ਗਈਆਂ। ਇਹ ਔਰਤਾਂ ਨਰਸ ਬਣ ਕੇ ਟੀਕਾਕਰਨ ਕਰਵਾਉਣ ...
ਉਤਰਾਖੰਡ : ਗੰਗੋਤਰੀ ਬਰਫ ਦੀ ਚਾਦਰ ਨਾਲ ਢਕੀ ,ਤਾਜ਼ਾ ਹੋਈ ਬਰਫ਼ਬਾਰੀ
. . .  1 day ago
ਸ਼੍ਰੋਮਣੀ ਕਮੇਟੀ ਮੱਧ ਪ੍ਰਦੇਸ਼ ਦੇ ਉਜੈਨ ਵਿਖੇ ਖੋਲ੍ਹੇਗੀ ਸਿੱਖ ਮਿਸ਼ਨ - ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 18 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਮੱਧ ਪ੍ਰਦੇਸ਼ ਵਿਖੇ ਸਿੱਖ ਧਰਮ ਦੇ ਪ੍ਰਚਾਰ ਲਈ ਪਹਿਲੇ ਪਾਤਸ਼ਾਹ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਉਜੈਨ ਵਿਖੇ ਸਿੱਖ ਮਿਸ਼ਨ ਸਥਾਪਿਤ ...
ਕਰਜ਼ੇ ਕਾਰਨ ਨੌਜਵਾਨ ਕਿਸਾਨ ਨੇ ਖੁਦਕਸ਼ੀ ਕੀਤੀ
. . .  1 day ago
ਕੌਹਰੀਆਂ, 18 ਅਕਤੂਬਰ-(ਮਾਲਵਿੰਦਰ ਸਿੰਘ ਸਿੱਧੂ , ਹਰਬੰਸ ਸਿੰਘ ਛਾਜਲੀ)-ਕਰਜ਼ੇ ਕਾਰਨ ਨੌਜਵਾਨ ਦਾ ਖੁਦਕਸ਼ੀ ਕਰਨ ਦਾ ਸਮਾਚਾਰ ਹੈ। ਜਾਣਕਾਰੀ ਅਨਸਾਰ ਹਲਕਾ ਦਿੜਬਾ ਪਿੰਡ ਰੋਗਲਾ ਦੇ ਨੌਜਵਾਨ ...
ਰਾਮ ਰਹੀਮ ਸਮੇਤ ਸਾਰੇ ਦੋਸ਼ੀਆਂ ਨੂੰ ਮਿਲੀ ਉਮਰ ਕੈਦ ਦੀ ਸਜ਼ਾ
. . .  1 day ago
ਚੰਡੀਗੜ੍ਹ ,18 ਅਕਤੂਬਰ {ਰਾਣਾ }-ਸੀ.ਬੀ.ਆਈ. ਅਦਾਲਤ ਨੇ ਪੰਚਕੂਲਾ ਡੇਰਾ ਸੱਚਾ ਸੌਦਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਕਤਲ ਕੇਸ ਦੇ ਸਾਰੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ । ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ...
ਰਾਮ ਰਹੀਮ ਨੂੰ ਮਿਲੀ ਉਮਰ ਕੈਦ ਦੀ ਸਜ਼ਾ
. . .  1 day ago
ਐਮ.ਪੀ. ਤਿਵਾੜੀ ਨੇ ਮੁੱਖ ਮੰਤਰੀ ਚੰਨੀ ਨੂੰ ਲਿਖੀ ਚਿੱਠੀ, ਨੂਰਪੁਰ ਬੇਦੀ ਨੂੰ ਵੱਖਰੀ ਤਹਿਸੀਲ ਬਣਾਏ ਜਾਣ ਦੀ ਕੀਤੀ ਮੰਗ
. . .  1 day ago
ਨੂਰਪੁਰਬੇਦੀ, 18 ਅਕਤੂਬਰ (ਹਰਦੀਪ ਸਿੰਘ ਢੀਂਡਸਾ )-ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਇਕ ਚਿੱਠੀ ਲਿਖ ਕੇ ਰੂਪਨਗਰ ...
ਸ੍ਰੀ ਮੁਕਤਸਰ ਸਾਹਿਬ : ਹੁਣ ਤੱਕ 200 ਪ੍ਰਾਈਵੇਟ ਬੱਸਾਂ ਕੀਤੀਆਂ ਜ਼ਬਤ-ਰਾਜਾ ਵੜਿੰਗ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ ਦੀ ਚੈਕਿੰਗ ਕਰਨ ਤੋਂ ਬਾਅਦ ‘ਅਜੀਤ’ ਉੱਪ-ਦਫ਼ਤਰ ...
ਜਲੰਧਰ-ਫਗਵਾੜਾ ਹਾਈਵੇ 'ਤੇ ਆਵਾਜਾਈ ਮੁੜ ਹੋਈ ਸ਼ੁਰੂ
. . .  1 day ago
ਜਲੰਧਰ, 18 ਅਕਤੂਬਰ - ਜਲੰਧਰ-ਫਗਵਾੜਾ ਹਾਈਵੇ 'ਤੇ ਅੱਜ ਪੁਲਿਸ ਮੁਲਾਜ਼ਮ ਵਲੋਂ ਕਾਰ ਚੜ੍ਹਾ ਕੇ ਦਰੜੀਆਂ ਦੋ ਲੜਕੀਆਂ ਵਿਚੋਂ ਇਕ ਲੜਕੀ ਦੇ ਮਾਰੇ ਜਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਸਮੇਤ ਇਲਾਕਾ ਵਾਸੀਆਂ ਵਲੋਂ ਹਾਈਵੇ 'ਤੇ ਧਰਨਾ ਲੱਗਾ ਦਿੱਤਾ ਗਿਆ ਸੀ ਤੇ ਹਾਈਵੇ 'ਤੇ ਆਵਾਜਾਈ ਠੱਪ ਕਰ ਦਿੱਤੀ...
ਡੇਂਗੂ ਦੇ ਟੈਸਟ ਲਈ ਨਿੱਜੀ ਹਸਪਤਾਲ 600 ਰੁਪਏ ਤੋਂ ਵਾਧੂ ਚਾਰਜ ਨਹੀਂ ਕਰ ਸਕਦੇ - ਪੰਜਾਬ ਸਰਕਾਰ ਨੇ ਦਿੱਤੇ ਆਦੇਸ਼
. . .  1 day ago
ਚੰਡੀਗੜ੍ਹ, 18 ਅਕਤੂਬਰ (ਸੁਰਿੰਦਰਪਾਲ) - ਪੰਜਾਬ 'ਚ ਡੇਂਗੂ ਅਤੇ ਮਲੇਰੀਆ ਦੇ ਮਾਮਲਿਆਂ ਦੀ ਰੋਕਥਾਮ ਲਈ ਸਰਕਾਰ ਵਲੋਂ ਕਦਮ ਚੁੱਕੇ ਗਏ ਹਨ। ਨਿੱਜੀ ਹਸਪਤਾਲਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸ ਤਹਿਤ ਡੇਂਗੂ ਟੈਸਟ ਲਈ 600 ਰੁਪਏ ਤੋਂ ਵੱਧ ਚਾਰਜ ਨਹੀਂ ਕਰਨਗੇ। ਸਰਕਾਰੀ ਹਸਪਤਾਲਾਂ 'ਚ...
ਮੇਰੇ ਕਾਰਜਕਾਲ ਦੌਰਾਨ ਅੱਤਵਾਦੀ ਸ੍ਰੀਨਗਰ 'ਚ ਦਾਖਲ ਨਹੀਂ ਹੋ ਸਕਦੇ ਸਨ - ਸਤਿਆਪਾਲ ਮਾਲਿਕ ਸਾਬਕਾ ਰਾਜਪਾਲ ਜੰਮੂ-ਕਸ਼ਮੀਰ
. . .  1 day ago
ਨਵੀਂ ਦਿੱਲੀ, 18 ਅਕਤੂਬਰ - ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਾਲਿਕ ਨੇ ਕਿਹਾ ਹੈ ਕਿ ਕਸ਼ਮੀਰ ਵਿਚ ਜੋ ਹਾਲਾਤ ਹਨ, ਉਹ ਉਨ੍ਹਾਂ ਦੇ ਕਾਰਜਕਾਲ ਦੌਰਾਨ ਨਹੀਂ ਸਨ। ਮਲਿਕ ਇਸ ਵਕਤ ਮੇਘਾਲਿਆ ਦੇ ਰਾਜਪਾਲ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਨਾ ਤਾਂ ਪੱਥਰਬਾਜ਼ੀ...
ਹਾਦਸੇ ਦੌਰਾਨ ਬੱਬੂ ਮਾਨ ਦੇ ਦੋਸਤ ਦੀ ਮੌਤ
. . .  1 day ago
ਸੰਘੋਲ (ਫਤਹਿਗੜ੍ਹ ਸਾਹਿਬ) ,18 ਅਕਤੂਬਰ (ਗੁਰਨਾਮ ਸਿੰਘ ਚੀਨਾ) - ਸੰਸਾਰ ਪ੍ਰਸਿੱਧ ਲੋਕ ਗਾਇਕ ਤੇ ਅਦਾਕਾਰ ਬੱਬੂ ਮਾਨ ਦੇ ਸਾਥੀ ਪਿੰਡ ਖੰਟ ਵਾਸੀ ਜਿੰਦਰ ਖੰਟ ਦੀ ਇਕ ਹਾਦਸੇ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਜਿੰਦਰ ਖੰਟ ਆਪਣੇ ਸਾਥੀ ਨਾਲ ਸਕੂਟਰ ਤੇ ਸਵਾਰ ਹੋ ਕੇ ਪਿੰਡ ਖੰਟ ਤੋਂ ਮੋਰਿੰਡੇ...
ਉੱਤਰ ਪ੍ਰਦੇਸ਼ 'ਚ ਵਕੀਲ ਦੀ ਅਦਾਲਤ 'ਚ ਗੋਲੀ ਮਾਰ ਕੇ ਹੱਤਿਆ
. . .  1 day ago
ਸ਼ਾਹਜਹਾਂ ਪੁਰ, 18 ਅਕਤੂਬਰ - ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿਚ ਇਕ ਜ਼ਿਲ੍ਹਾ ਅਦਾਲਤ ਕੰਪਲੈਕਸ ਵਿਚ ਇਕ ਵਕੀਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵਕੀਲ ਦੀ ਲਾਸ਼ ਕੋਰਟ ਦੀ ਤੀਸਰੀ ਮੰਜ਼ਿਲ 'ਤੇ ਮਿਲੀ ਹੈ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 7 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ 'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਫਰੀਦਕੋਟ

ਈਦ ਉਲ ਅਜ਼ਹਾ ਦਾ ਦਿਹਾੜਾ ਸ਼ਰਧਾਪੂਰਵਕ ਮਨਾਇਆ

ਫ਼ਰੀਦਕੋਟ, 21 ਜੁਲਾਈ (ਸਤੀਸ਼ ਬਾਗ਼ੀ)-ਜ਼ਿਲ੍ਹਾ ਮੁਸਲਿਮ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਹਾਜੀ ਦਿਲਾਵਰ ਹੁਸੈਨ ਦੀ ਅਗਵਾਈ ਹੇਠ ਸਥਾਨਕ ਈਦਗਾਹ ਵਿਖੇ ਈਦ ਉਲ ਅਜ਼ਹਾ ਦਾ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ਮੋਲਾਨਾ ਜਾਇਜ਼ ਦੀ ਅਗਵਾਈ ਹੇਠ ਨਮਾਜ਼ ਅਤਾ ਕੀਤੀ ਗਈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਸਮਾਗਮ ਦੇ ਵਿਸ਼ੇਸ਼ ਮਹਿਮਾਨ ਡਾ.ਰਾਜ ਬਹਾਦਰ ਵਾਈਸ ਚਾਂਸਲਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਜ਼ ਨੇ ਸਮੂਹ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਦਿਹਾੜਾ ਕੁਰਬਾਨੀ ਦੇ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਜੋ ਅੱਲਾ ਨੂੰ ਪ੍ਰੇਮ ਕਰੇਗਾ, ਅੱਲਾ ਵੀ ਉਸ 'ਤੇ ਮੇਹਰਬਾਨ ਰਹੇਗਾ | ਉਨ੍ਹਾਂ ਕਿਹਾ ਕਿ ਸਾਨੂੰ ਆਪਸੀ ਭਾਈਚਾਰਾ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ | ਇਸ ਮੌਕੇ ਗੁਰਦਿੱਤ ਸਿੰਘ ਸੇਖੋਂ ਹਲਕਾ ਇੰਚਾਰਜ ਆਮ ਆਦਮੀ ਪਾਰਟੀ , ਪਿ੍ੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ, ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਵੀ ਸਮੂਹ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ | ਇਸ ਮੌਕੇ ਜ਼ਿਲ੍ਹਾ ਮੁਸਲਿਮ ਵੈਲਫ਼ੇਅਰ ਸੁਸਾਇਟੀ ਨੇ ਸਮੂਹ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਵੀਨ ਕਾਲਾ, ਪਿ੍ੰਸੀਪਲ ਪ੍ਰੇਮ ਖਰਬੰਦਾ, ਅਸ਼ੋਕ ਭਟਨਾਗਰ, ਕੇਵਲ ਕਿ੍ਸ਼ਨ ਕਟਾਰੀਆ, ਚਿਤਰੰਜਨ ਗਾਬਾ, ਅਨੀਸ਼ ਕੁਰੈਸ਼ੀ, ਅਕਬਰ ਅਲੀ, ਮੁਹੰਮਦ ਰਾਸ਼ਿਦ, ਇਕਬਾਲ ਖਾਨ, ਇਜਰਾਇਲ ਖਾਨ, ਨਾਜ਼ਿਰ ਖਾਨ, ਸਫ਼ੀਕੁਲ, ਡਾਕਟਰ ਅਜ਼ਹਰ, ਡਾਕਟਰ ਸੁਖਦੇਵ, ਮੁਹੰਮਦ ਮੁੰਨਾ, ਮੁਹੰਮਦ ਸਲੀਮ, ਇਕਬਾਲ ਅਰਾਈਆਂ ਵਾਲਾ, ਜ਼ਾਕਿਰ ਹੁਸੈਨ, ਹਾਸ਼ਿਮ ਖਾਨ ਅਤੇ ਮੁਹੰਮਦ ਸ਼ਾਹਕਾਰ ਤੋਂ ਇਲਾਵਾ ਕਾਫ਼ੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਸ਼ਰਧਾਲੂ ਹਾਜ਼ਰ ਸਨ |
ਸ੍ਰੀ ਮੁਕਤਸਰ ਸਾਹਿਬ ਵਿਖੇ ਮੁਸਲਿਮ ਭਾਈਚਾਰੇ ਵਲੋਂ ਮਨਾਈ ਬਕਰੀਦ
ਸ੍ਰੀ ਮੁਕਤਸਰ ਸਾਹਿਬ, (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਜਾਮਾ ਮਸਜਿਦ ਅਤੇ ਘਰਾਂ ਵਿਚ ਮੁਸਲਿਮ ਭਾਈਚਾਰੇ ਦੇ ਲੋਕਾਂ ਵਲੋਂ ਸਮਾਜਿਕ ਦੂਰੀ ਦੀ ਪਾਲਣ ਕਰਦਿਆਂ ਈਦ-ਉਲ-ਅਜ਼ਹਾ (ਬਕਰੀਦ) ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ | ਇਸ ਮੌਕੇ ਜਿੱਥੇ ਜਾਮਾ ਮਸਜਿਦ 'ਚ ਮੁਹੰਮਦ ਹਾਸ਼ਿਮ ਨੇ ਮੁਸਲਿਮ ਭਾਈਚਾਰੇ ਨੂੰ ਨਮਾਜ਼ ਅਦਾ ਕਰਵਾਈ, ਉੱਥੇ ਹੀ ਅਮਨ ਚੈਨ ਦੀ ਦੁਆ ਮੰਗਦਿਆਂ ਹੋਇਆ ਆਪਸੀ ਭਾਈਚਾਰੇ ਦੀ ਕਾਮਨਾ ਦਾ ਸੰਦੇਸ਼ ਦਿੱਤਾ | ਮੁਸਲਿਮ ਇੰਤਜ਼ਾਮੀਆ ਕਮੇਟੀ ਦੇ ਚੇਅਰਮੈਨ ਮੁਹੰਮਦ ਅਸ਼ਰਫ਼, ਪ੍ਰਧਾਨ ਡਾ: ਮੁਹੰਮਦ ਸਈਦ ਨੇਤਾ ਜੀ ਅਤੇ ਸਕੱਤਰ ਅਕਬਰ ਅਲੀ ਨੇ ਦੱਸਿਆ ਕਿ ਜਿੱਥੇ ਕੁਝ ਕੁ ਲੋਕਾਂ ਨੇ ਜਾਮਾ ਮਸਜਿਦ 'ਚ ਨਮਾਜ਼ ਅਦਾ ਕੀਤੀ, ਉੱਥੇ ਹੀ ਜ਼ਿਆਦਾਤਰ ਲੋਕਾਂ ਨੇ ਆਪਣੇ-ਆਪਣੇ ਘਰਾਂ 'ਚ ਹੀ ਕੋਰੋਨਾ ਹਦਾਇਤਾਂ ਦੀ ਪਾਲਣ ਕਰਦਿਆਂ ਇਹ ਤਿਉਹਾਰ ਮਨਾਇਆ | ਇਸ ਦੌਰਾਨ ਹੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਗੁਰਦਾਸ ਗਿਰਧਰ ਨੇ ਬਕਰੀਦ ਮੌਕੇ ਮੁਸਲਿਮ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਤਰਸੇਮ ਢੁੱਡੀ ਦੇ ਛੋਟੇ ਭਰਾ ਅਨਵਰ ਅਲੀ ਦਾ ਬੀਤੇ ਦਿਨੀਂ ਥਾਣਾ ਸਿਟੀ ਦੀ ਕੰਧ ਡਿੱਗਣ ਉਪਰੰਤ ਮਲਬੇ ਹੇਠ ਦੱਬਣ ਕਾਰਨ ਹੋਏ ਦਿਹਾਂਤ ਅਤੇ ਉਸ ਦੇ ਸਪੁੱਤਰ ਆਸਿਫ਼ ਅਲੀ ਸਮੇਤ ਦੋ ਹੋਰ ਲੋਕਾਂ ਦੇ ਗੰਭੀਰ ਜ਼ਖ਼ਮੀ ਹੋਣ 'ਤੇ ਅਫ਼ਸੋਸ ਪ੍ਰਗਟ ਕੀਤਾ |
ਬਾਬਾ ਫ਼ਰੀਦ ਜਾਮਾ ਮਸਜਿਦ ਲੰਬੀ ਵਿਖੇ ਨਮਾਜ਼ ਅਦਾ
ਲੰਬੀ, (ਮੇਵਾ ਸਿੰਘ)-ਬਾਬਾ ਫ਼ਰੀਦ ਜਾਮਾ ਮਸਜਿਦ ਲੰਬੀ ਵਿਖੇ ਮੁਸਲਿਮ ਭਾਈਚਾਰੇ ਦੇ ਲੋਕਾਂ ਵਲੋਂ ਈਦ-ਉਲ-ਅਜ਼ਹਾ ਦੀ ਨਮਾਜ਼ ਇਮਾਮ ਹਾਫਿਜ਼ ਮੁੰ:ਇਰਫਾਨ ਨੇ ਅਦਾ ਕਰਵਾਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਮੁਸਲਿਮ ਵਿੰਗ ਦੇ ਪ੍ਰਧਾਨ ਤੇ ਮੁਸਲਿਮ ਭਲਾਈ ਅਤੇ ਵਿਕਾਸ ਬੋਰਡ ਪੰਜਾਬ ਦੇ ਮੈਂਬਰ ਇਕਬਾਲ ਖਾਨ ਲੰਬੀ ਨੇ ਨਮਾਜ਼ ਅਦਾ ਕਰਨ ਮੌਕੇ ਪਹੁੰਚੇ ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਵਿਚ ਦਰਸ਼ਨ ਖਾਨ (ਪੀ.ਪੀ.), ਹੈਪੀ ਖਾਨ, ਰਵੀ ਖਾਨ, ਸਲਮਾਨ ਖਾਨ, ਗਰੀਬ ਦੇਵ, ਇਮਰਾਨ ਖਾਨ, ਪੱਪੂ ਖਾਨ ਅਤੇ ਖੁਰਸ਼ੀਦ ਆਦਿ ਮੌਜੂਦ ਸਨ |
ਜਾਮਾ ਮਸਜਿਦ ਮਲੋਟ
ਮਲੋਟ, (ਰਣਜੀਤ ਸਿੰਘ ਪਾਟਿਲ)-ਈਦ ਉਲ ਅਜ਼ਹਾ ਦਾ ਤਿਉਹਾਰ ਜਾਮਾ ਮਸਜਿਦ ਮਲੋਟ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਮਸਜਿਦ 'ਚ ਪੂਰੇ ਦੇਸ਼ 'ਚ ਅਮਨ ਸ਼ਾਂਤੀ ਦੀ ਦੁਆ ਕੀਤੀ ਗਈ | ਇਸ ਮੌਕੇ ਨਗਰ ਕੌਂਸਲ ਮਲੋਟ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਬਕਰੀਦ ਦੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ | ਪ੍ਰਧਾਨ ਵਿਨੋਦ ਖਾਨ ਨੇ ਸ਼ੁਭਦੀਪ ਸਿੰਘ ਬਿੱਟੂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਪ੍ਰਧਾਨ ਵਿਨੋਦ ਖਾਨ, ਅਬਦੁਲ ਗਨੀ, ਗੁੱਡ ਖਾਨ, ਮੁੰਨਾ ਖਾਨ, ਬਰਕਤ ਅਲੀ, ਨਰਿੰਦਰ ਖਾਨ, ਭਾਰਤੀ ਖਾਨ, ਗੁਲਾਮ ਰੋਸਲ ਮੋਲਵੀ, ਸੁਨੀਲ ਖਾਨ, ਅਜਮਤ ਖਾਨ, ਜਾਵੇਦ ਖਾਨ ਆਦਿ ਹਾਜ਼ਰ ਸਨ |

ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ 31 ਤੱਕ ਨਵੇਂ ਹੁਕਮ ਜਾਰੀ

ਸ੍ਰੀ ਮੁਕਤਸਰ ਸਾਹਿਬ, 21 ਜੁਲਾਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਨਵੇਂ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ...

ਪੂਰੀ ਖ਼ਬਰ »

ਪਾਣੀ ਦੀ ਥੁੜ ਤੇ ਮੀਂਹਾਂ ਸਮੇਂ ਨਹਿਰੀ ਪਾੜ ਬਣਿਆ ਟੇਲ ਵਾਲੇ ਕਿਸਾਨਾਂ ਦੀ ਹੱਥਾਂ ਦੀ ਲਕੀਰ

ਮੰਡੀ ਕਿੱਲਿਆਂਵਾਲੀ, 21 ਜੁਲਾਈ (ਇਕਬਾਲ ਸਿੰਘ ਸ਼ਾਂਤ)-ਨਿੱਤ ਪਾਣੀ ਦੀ ਕਿੱਲਤ ਅਤੇ ਮੀਂਹਾਂ ਸਮੇਂ ਨਹਿਰੀ ਪਾੜ ਟੇਲ 'ਤੇ ਸਥਿਤ ਵੜਿੰਗ ਖੇੜਾ ਅਤੇ ਲੁਹਾਰਾ ਦੀ ਕਿਰਸਾਨੀ ਲਈ ਹੱਥਾਂ ਦੀਆਂ ਲਕੀਰਾਂ 'ਤੇ ਉਕੇਰੀ ਕਿਸਮਤ ਬਣ ਗਿਆ ਹੈ | ਸਾਲ ਵਿਚ ਤਿੰਨ-ਚਾਰ ਵਾਰ ਟੁੱਟਣ ...

ਪੂਰੀ ਖ਼ਬਰ »

ਪਿਸਤੌਲ ਦੇ ਜ਼ੋਰ 'ਤੇ ਪਤਨੀ ਨੂੰ ਲਿਜਾਣ ਵਾਲਾ ਪਤੀ ਗਿ੍ਫ਼ਤਾਰ-ਪਰਚਾ ਦਰਜ

ਮਲੋਟ, 21 ਜੁਲਾਈ (ਅਜਮੇਰ ਸਿੰਘ ਬਰਾੜ)-ਉਤਰਾਂਚਲ ਸੂਬੇ ਦੇ ਊਧਮ ਸਿੰਘ ਨਗਰ ਦੇ ਵਾਸੀ ਕੁਲਦੀਪ ਸਿੰਘ ਪੁੱਤਰ ਪੂਰਨ ਸਿੰਘ ਜੋ ਆਪਣੀ ਪਤਨੀ ਨੂੰ ਧੱਕੇ ਨਾਲ ਲਿਜਾਣ ਲਈ ਪਿੰਡ ਤਰਮਾਲਾ ਵਿਖੇ ਆਇਆ ਸੀ ਤੇ ਜਦ ਉਸ ਦੀ ਪਤਨੀ ਬਿਮਲਾ ਨੇ ਜਾਣ ਤੋਂ ਇਨਕਾਰ ਕੀਤਾ ਤਾਂ ਕੁਲਦੀਪ ...

ਪੂਰੀ ਖ਼ਬਰ »

ਫ਼ਰੀਦਕੋਟ ਸ਼ਹਿਰ 'ਚ ਵੱਖ-ਵੱਖ ਚੌ ਕਾਂ 'ਚ ਬੰਦ ਪਏ ਸੀ.ਸੀ.ਟੀ.ਵੀ. ਕੈਮਰੇ ਚਲਾਉਣ ਦੀ ਮੰਗ

ਫ਼ਰੀਦਕੋਟ, 21 ਜੁਲਾਈ (ਚਰਨਜੀਤ ਸਿੰਘ ਗੋਂਦਾਰਾ)-ਸਥਾਨਕ ਸ਼ਹਿਰ ਦੇ ਵੱਖ-ਵੱਖ ਚੌਂਕਾਂ 'ਚ ਸੁਰੱਖਿਆ ਪੱਖੋਂ ਲੱਗੇ ਹੋਏ ਸੀ.ਸੀ.ਟੀ.ਵੀ.ਕੈਮਰੇ ਪਿਛਲੇ ਕੁਝ ਸਮੇਂ ਤੋਂ ਬੰਦ ਹੋਣ ਦੀ ਜਾਣਕਾਰੀ ਮਿਲੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਫ਼ਰੀਦਕੋਟ ਦੇ ਰਹਿ ਚੁੱਕੇ ...

ਪੂਰੀ ਖ਼ਬਰ »

ਖੇਤ ਮਜ਼ਦੂਰਾਂ ਵਲੋਂ ਪਟਿਆਲਾ 'ਚ ਤਿੰਨ ਰੋਜ਼ਾ ਮੋਰਚੇ ਲਈ ਮੁਜ਼ਾਹਰਾ

ਮੰਡੀ ਕਿੱਲਿਆਂਵਾਲੀ, 21 ਜੁਲਾਈ (ਇਕਬਾਲ ਸਿੰਘ ਸ਼ਾਂਤ)-ਪੰਜਾਬ ਦੀ ਕੈਪਟਨ ਸਰਕਾਰ ਵਲੋਂ ਚੋਣਾਂ ਦੌਰਾਨ ਮਜ਼ਦੂਰਾਂ, ਕਿਸਾਨਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕਰਨ ਦਾ ਵਾਅਦਾ ਮਜ਼ਾਕ ਬਣ ਕੇ ਰਹਿ ਗਿਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ...

ਪੂਰੀ ਖ਼ਬਰ »

ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਪਤੀ ਵਲੋਂ ਪਤਨੀ ਦੀ ਗਲਾ ਘੁੱਟ ਕੇ ਹੱਤਿਆ

ਮੰਡੀ ਲੱਖੇਵਾਲੀ, 21 ਜੁਲਾਈ (ਮਿਲਖ ਰਾਜ)-ਪੁਲਿਸ ਥਾਣਾ ਕਬਰਵਾਲਾ ਅਧੀਨ ਪੈਂਦੀ ਪੁਲਿਸ ਚੌਕੀ ਪੰਨੀਵਾਲਾ ਫੱਤਾ ਦੀ ਹਦੂਦ ਅੰਦਰ ਪੈਂਦੇ ਪਿੰਡ ਰੱਤਾਟਿੱਬਾ ਵਿਖੇ ਬੀਤੀ ਰਾਤ ਇਕ ਪਤੀ ਵਲੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੰਦਿਆਂ ਆਪਣੀ ਹੀ ਪਤਨੀ ਦੀ ਗਲਾ ...

ਪੂਰੀ ਖ਼ਬਰ »

7 ਗ੍ਰਾਮ ਹੈਰੋਇਨ ਸਮੇਤ ਇਕ ਗਿ੍ਫ਼ਤਾਰ

ਕੋਟਕਪੂਰਾ, 21 ਜੁਲਾਈ (ਮੋਹਰ ਸਿੰਘ ਗਿੱਲ)-ਐਸ.ਆਈ ਅਮਨਦੀਪ ਕੌਰ ਆਧਾਰਿਤ ਪੁਲਿਸ ਪਾਰਟੀ ਨੂੰ ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਦੇ ਸਹਾਇਕ ਥਾਣੇਦਾਰ ਗੁਰਬਿੰਦਰ ਸਿੰਘ ਦਾ ਫੋਨ ਆਇਆ ਕਿ ਉਹ ਗਸ਼ਤ ਅਤੇ ਚੈਕਿੰਗ ਸਬੰਧੀ ਕੋਠੇ ਵੜਿੰਗ ਕੋਟਕਪੂਰਾ ਮੌਜੂਦ ਸੀ ਤਾਂ ਇਕ ...

ਪੂਰੀ ਖ਼ਬਰ »

ਸ੍ਰੀ ਮੁਕਤਸਰ ਸਾਹਿਬ ਵਿਖੇ 3 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ

ਸ੍ਰੀ ਮੁਕਤਸਰ ਸਾਹਿਬ, 21 ਜੁਲਾਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਦੇ 3 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ ਲੰਬੀ ਦਾ 1, ਪਿੰਡ ਘੁਮਿਆਰਾ ਦਾ 1 ਅਤੇ ਪਿੰਡ ਚੰਨੂੰ ਦਾ 1 ਮਰੀਜ਼ ਸ਼ਾਮਿਲ ਹੈ | ...

ਪੂਰੀ ਖ਼ਬਰ »

ਫ਼ਰੀਦਕੋਟ 'ਚ ਕੋਰੋਨਾ ਦੇ 4 ਨਵੇਂ ਮਾਮਲੇ ਆਏ, 1 ਕੋਰੋਨਾ ਮਰੀਜ਼ ਦੀ ਮੌਤ

ਫ਼ਰੀਦਕੋਟ, 21 ਜੁਲਾਈ (ਜਸਵੰਤ ਸਿੰਘ ਪੁਰਬਾ)-ਸਿਵਲ ਸਰਜਨ ਫ਼ਰੀਦਕੋਟ ਡਾ. ਸੰਜੇ ਕਪੂਰ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਈਆਂ ਰਿਪੋਰਟਾਂ ਵਿਚ ਜ਼ਿਲੇ੍ਹ ਅੰਦਰ 4 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ | ਜਦਕਿ 1 ਕੋਰੋਨਾ ਮਰੀਜ਼ ਦੀ ਮੌਤ ਹੋ ਗਈ ਹੈ | ਜ਼ਿਲ੍ਹੇ ਅੰਦਰ ਐਕਟਿਵ ...

ਪੂਰੀ ਖ਼ਬਰ »

ਪਤਨੀ ਨੇ ਭਰਾਵਾਂ ਤੋਂ ਕੁਟਵਾਇਆ ਪਤੀ, ਮਾਮਲਾ ਦਰਜ

ਫ਼ਰੀਦਕੋਟ, 21 ਜੁਲਾਈ (ਸਰਬਜੀਤ ਸਿੰਘ)-ਪਿੰਡ ਘੁਗਿਆਣਾ ਵਿਖੇ ਪਤਨੀ ਵਲੋਂ ਹੀ ਆਪਣੇ ਪਤੀ ਨੂੰ ਭਰਾਵਾਂ ਤੋਂ ਕੁਟਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਪੀੜਤ ਪਤੀ ਦੇ ਬਿਆਨਾਂ ਦੇ ਆਧਾਰ 'ਤੇ ਪਤਨੀ ਅਤੇ ਉਸ ਦੇ ਭਰਾ ਸਮੇਤ 6 ਵਿਅਕਤੀਆਂ ਵਿਰੁੱਧ ਮਾਮਲਾ ਦਰਜ ...

ਪੂਰੀ ਖ਼ਬਰ »

ਸਿੱਧੂ ਨੂੰ ਪ੍ਰਧਾਨ ਬਣਾਏ ਜਾਣ 'ਤੇ ਸਵਾਗਤ

ਸ੍ਰੀ ਮੁਕਤਸਰ ਸਾਹਿਬ, 21 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ: ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ 'ਤੇ ਵੱਖ-ਵੱਖ ਆਗੂਆਂ ਨੇ ਸਵਾਗਤ ਕੀਤਾ ਹੈ | ਇਸ ਸਬੰਧ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਹਰਚਰਨ ਸਿੰਘ ਬਰਾੜ, ਟਕਸਾਲੀ ...

ਪੂਰੀ ਖ਼ਬਰ »

ਮੁਕਤਸਰ ਹੋਮਗਾਰਡਜ਼ ਵੈੱਲਫ਼ੇਅਰ ਐਸੋਸੀਏਸ਼ਨ ਨੇ ਹਨੀ ਫ਼ੱਤਣਵਾਲਾ ਨੂੰ ਸੌਂਪਿਆ ਮੰਗ ਪੱਤਰ

ਸ੍ਰੀ ਮੁਕਤਸਰ ਸਾਹਿਬ, 21 ਜੁਲਾਈ (ਰਣਜੀਤ ਸਿੰਘ ਢਿੱਲੋਂ)-ਮੁਕਤਸਰ ਹੋਮਗਾਰਡਜ਼ ਵੈੱਲਫ਼ੇਅਰ ਐਸੋਸੀਏਸ਼ਨ ਦਾ ਇਕ ਵਫ਼ਦ ਆਪਣੀਆਂ ਮੰਗਾਂ ਸਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਨੂੰ ਸਥਾਨਕ ਕੋਟਕਪੂਰਾ ਰੋਡ ਸਥਿਤ ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ 29 ਨੂੰ ਪਟਿਆਲਾ ਵਿਖੇ ਰੈਲੀ 'ਚ ਹਿੱਸਾ ਲੈਣ ਦੀ ਅਪੀਲ

ਮਲੋਟ, 21 ਜੁਲਾਈ (ਅਜਮੇਰ ਸਿੰਘ ਬਰਾੜ, ਰਣਜੀਤ ਸਿੰਘ ਪਾਟਿਲ)-ਪੰਜਾਬ ਸਰਕਾਰ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਅੱਜ ਸਾਥੀ ਹਿੰਮਤ ਸਿੰਘ ਦੀ ਅਗਵਾਈ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਮਲੋਟ ਵਿਖੇ ਹੋਈ | ਮੀਟਿੰਗ ਵਿਚ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ...

ਪੂਰੀ ਖ਼ਬਰ »

ਬਾਵਰੀਆ ਸਮਾਜ ਤੇ ਵਿਮੁਕਤ ਕਬੀਲਿਆਂ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 21 ਜੁਲਾਈ (ਰਣਜੀਤ ਸਿੰਘ ਢਿੱਲੋਂ)-ਬਾਵਰੀਆ ਸਮਾਜ ਸੰਗਠਨ ਵਲੋਂ ਪਿਛਲੇ ਦਿਨੀਂ ਕੋਟਕਪੂਰਾ ਵਿਖੇ ਹੋਈ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਵਿਮੁਕਤ ਜਾਤੀਆਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਅਖਿਲ ਭਾਰਤੀਯ ...

ਪੂਰੀ ਖ਼ਬਰ »

ਪ੍ਰਧਾਨ ਲੱਖਾ ਸ਼ਰਮਾ ਨੇ ਭਗਤ ਸਿੰਘ ਜਿੰਮ ਦਾ ਕੀਤਾ ਉਦਘਾਟਨ

ਮਲੋਟ, 21 ਜੁਲਾਈ (ਰਣਜੀਤ ਸਿੰਘ ਪਾਟਿਲ)-ਬਾਬਾ ਮੋਤੀ ਰਾਮ ਜੀ ਡੇਰਾ ਪਿੰਡ ਝੋਰੜ ਵਿਖੇ ਸ: ਭਗਤ ਸਿੰਘ ਜਿੰਮ ਦਾ ਉਦਘਾਟਨ ਕਿਸਾਨ ਆਗੂ ਲੱਖਾ ਸ਼ਰਮਾ ਬਲਾਕ ਪ੍ਰਧਾਨ ਸਿੱਧੂਪੁਰ ਨੇ ਕੀਤਾ | ਇਸ ਮੌਕੇ ਭਾਈ ਸਤਿਨਾਮ ਸਿੰਘ ਨੇ ਲੱਖਾ ਸ਼ਰਮਾ ਨੂੰ ਸਿਰਪਾਓ ਭੇਟ ਕੀਤਾ | ਉਦਘਾਟਨ ...

ਪੂਰੀ ਖ਼ਬਰ »

ਰੇਲਵੇ ਲਾਈਨ ਦੇ ਨਾਲ ਖੜ੍ਹੇ ਪਾਣੀ ਦੀ ਨਿਕਾਸੀ ਦਾ ਹੱਲ ਕੀਤਾ ਜਾਵੇ

ਮੰਡੀ ਬਰੀਵਾਲਾ, 21 ਜੁਲਾਈ (ਨਿਰਭੋਲ ਸਿੰਘ)-ਰੇਲਵੇ ਲਾਈਨ ਬਰੀਵਾਲਾ ਦੇ ਨਾਲ-ਨਾਲ ਬਾਰਿਸ਼ ਦਾ ਪਾਣੀ ਭਾਰੀ ਮਾਤਰਾ ਵਿਚ ਜਮ੍ਹਾਂ ਹੋ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਆਉਣ ਜਾਣ ਵਿਚ ਭਾਰੀ ਦਿੱਕਤ ਮਹਿਸੂਸ ਹੋ ਰਹੀ ਹੈ | ਰੇਲਵੇ ਲਾਈਨ ਦੇ ਨਾਲ-ਨਾਲ ਪਾਣੀ ਖੜ੍ਹਨ ਨਾਲ ...

ਪੂਰੀ ਖ਼ਬਰ »

'ਆਪ' ਹੀ ਪੰਜਾਬ ਹਿਤੈਸ਼ੀ-ਐਡਵੋਕੇਟ ਪਿ੍ਤਪਾਲ ਸ਼ਰਮਾ

ਗਿੱਦੜਬਾਹਾ, 21 ਜੁਲਾਈ (ਪਰਮਜੀਤ ਸਿੰਘ ਥੇੜ੍ਹੀ)-ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਜਿੱਤ ਪ੍ਰਾਪਤ ਕਰਨ ਲਈ ਰਾਜਨੀਤਿਕ ਪਾਰਟੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਜਾਤ-ਪਾਤ ਦੇ ਆਧਾਰ 'ਤੇ ਅਹੁਦੇ ਵੰਡ ਕੇ ਭਰਮਾਉਣ ਦੀ ਥਾਂ ਲੋਕ ਹਿੱਤਾਂ ਨੂੰ ਸਾਹਮਣੇ ਰੱਖ ਕੇ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਵਲੋਂ ਪਿੰਡ ਕਾਨਿਆਂਵਾਲੀ ਵਿਖੇ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 21 ਜੁਲਾਈ (ਰਣਜੀਤ ਸਿੰਘ ਢਿੱਲੋਂ)-ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਚਲਾਈ ਲਹਿਰ ਆਪਣਾ ਅਸਰ ਦਿਖਾਉਣ ਲੱਗੀ ਹੈ ਅਤੇ ਹਰ ਪਿੰਡ ਵਿਚ ਸਿਆਸੀ ਲੀਡਰਾਂ ਦਾ ਵਿਰੋਧ ਹੋ ਰਿਹਾ ਹੈ, ਪਰ ਦੂਜੇ ਪਾਸੇ ਸ਼ੋ੍ਰਮਣੀ ...

ਪੂਰੀ ਖ਼ਬਰ »

ਐੱਨ.ਪੀ.ਏ. ਨੂੰ ਲੈ ਕੇ ਡਾਕਟਰਾਂ ਦੀ ਹੜਤਾਲ ਜਾਰੀ

ਸ੍ਰੀ ਮੁਕਤਸਰ ਸਾਹਿਬ, 21 ਜੁਲਾਈ (ਰਣਜੀਤ ਸਿੰਘ ਢਿੱਲੋਂ)-ਜੁਆਇੰਟ ਗੌਰਮਿੰਟ ਡਾਕਟਰਜ਼ ਕਮੇਟੀ ਦੇ ਸੱਦੇ 'ਤੇ ਪੰਜਾਬ ਭਰ ਵਿਚ ਸਾਰੇ ਡਾਕਟਰਾਂ ਵਲੋਂ ਐੱਨ.ਪੀ.ਏ. ਦੇ ਮੁੱਦੇ ਸਬੰਧੀ ਸੰਘਰਸ਼ 'ਤੇ ਚੱਲਦਿਆਂ ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਹੰਗਾਮੀ ਮੀਟਿੰਗ ਕੀਤੀ ਗਈ ...

ਪੂਰੀ ਖ਼ਬਰ »

23 ਜੁਲਾਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕਰਨ ਦਾ ਐਲਾਨ
ਐੱਨ.ਪੀ.ਏ. ਨੂੰ ਲੈ ਕੇ ਡਾਕਟਰਾਂ ਦੀ ਹੜਤਾਲ ਜਾਰੀ

ਸ੍ਰੀ ਮੁਕਤਸਰ ਸਾਹਿਬ, 21 ਜੁਲਾਈ (ਰਣਜੀਤ ਸਿੰਘ ਢਿੱਲੋਂ)-ਜੁਆਇੰਟ ਗੌਰਮਿੰਟ ਡਾਕਟਰਜ਼ ਕਮੇਟੀ ਦੇ ਸੱਦੇ 'ਤੇ ਪੰਜਾਬ ਭਰ ਵਿਚ ਸਾਰੇ ਡਾਕਟਰਾਂ ਵਲੋਂ ਐੱਨ.ਪੀ.ਏ. ਦੇ ਮੁੱਦੇ ਸਬੰਧੀ ਸੰਘਰਸ਼ 'ਤੇ ਚੱਲਦਿਆਂ ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਹੰਗਾਮੀ ਮੀਟਿੰਗ ਕੀਤੀ ਗਈ ...

ਪੂਰੀ ਖ਼ਬਰ »

'ਆਪ' ਦੇ ਹਲਕਾ ਇੰਚਾਰਜ ਨੇ ਵੱਖ-ਵੱਖ ਪਿੰਡਾਂ 'ਚ ਕੀਤੀਆਂ ਮੀਟਿੰਗਾਂ
ਪੰਜਾਬ ਦੇ ਲੋਕਾਂ ਨੂੰ ਲਾਵਾਰਸ ਛੱਡ ਸੂਬਾ ਸਰਕਾਰ ਸੁੱਤੀ ਪਈ-ਕਾਕਾ ਬਰਾੜ

ਸ੍ਰੀ ਮੁਕਤਸਰ ਸਾਹਿਬ, 21 ਜੁਲਾਈ (ਰਣਜੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਆਮ ਆਦਮੀ ਪਾਰਟੀ ਵਲੋਂ ਸ਼ੁਰੂ ਕੀਤੇ ਗਏ ਬਿਜਲੀ ਅੰਦੋਲਨ ਤਹਿਤ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ...

ਪੂਰੀ ਖ਼ਬਰ »

ਪੰਜਾਬ ਦੇ ਲੋਕਾਂ ਨੂੰ ਲਾਵਾਰਸ ਛੱਡ ਸੂਬਾ ਸਰਕਾਰ ਸੁੱਤੀ ਪਈ-ਕਾਕਾ ਬਰਾੜ

ਸ੍ਰੀ ਮੁਕਤਸਰ ਸਾਹਿਬ, 21 ਜੁਲਾਈ (ਰਣਜੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਆਮ ਆਦਮੀ ਪਾਰਟੀ ਵਲੋਂ ਸ਼ੁਰੂ ਕੀਤੇ ਗਏ ਬਿਜਲੀ ਅੰਦੋਲਨ ਤਹਿਤ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ...

ਪੂਰੀ ਖ਼ਬਰ »

ਪਵਨ ਗੋਇਲ ਦੇ ਕਾਂਗਰਸ ਦੇ ਸੂਬਾ ਕਾਰਜਕਾਰੀ ਪ੍ਰਧਾਨ ਬਣਨ 'ਤੇ ਹਲਕਾ ਨਿਵਾਸੀ ਬਾਗੋਬਾਗ

ਕੋਟਕਪੂਰਾ, 21 ਜੁਲਾਈ (ਮੇਘਰਾਜ)-ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਦੇ ਚੇਅਰਮੈਨ ਪਵਨ ਗੋਇਲ ਸਪੁੱਤਰ ਸਵ. ਲਾਲਾ ਭਗਵਾਨ ਦਾਸ ਗੋਇਲ ਸਾਬਕਾ ਖੁਰਾਕ ਮੰਤਰੀ ਪੰਜਾਬ ਨੂੰ ਕਾਂਗਰਸ ਹਾਈਕਮਾਂਡ ਵਲੋਂ ਪੰਜਾਬ ਕਾਂਗਰਸ ਕਮੇਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਬਣਾਏ ਜਾਣ ...

ਪੂਰੀ ਖ਼ਬਰ »

ਪਵਨ ਗੋਇਲ ਦੇ ਕਾਰਜਕਾਰੀ ਪ੍ਰਧਾਨ ਬਣਨ 'ਤੇ ਮਨਜਿੰਦਰ ਸਿੰਘ 'ਹੈਪੀ' ਨੇ ਦਿੱਤੀ ਮੁਬਾਰਕਬਾਦ

ਜੈਤੋ, 21 ਜੁਲਾਈ (ਭੋਲਾ ਸ਼ਰਮਾ)-ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਦੇ ਚੇਅਰਮੈਨ ਪਵਨ ਗੋਇਲ ਸਪੁੱਤਰ ਮਰਹੂਮ ਸ੍ਰੀ ਲਾਲਾ ਭਗਵਾਨ ਦਾਸ (ਸਾਬਕਾ ਖੁਰਾਕ ਤੇ ਸਪਲਾਈ ਮੰਤਰੀ ਪੰਜਾਬ) ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਬਣਾਉਣ 'ਤੇ ਜਿੱਥੇ ...

ਪੂਰੀ ਖ਼ਬਰ »

ਬਨਾਰਸੀ ਦਾਸ ਜੋਸ਼ੀ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਕੋਟਕਪੂਰਾ, 21 ਜੁਲਾਈ (ਮੋਹਰ ਸਿੰਘ ਗਿੱਲ)-ਮਾਸਟਰ ਬਨਾਰਸੀ ਦਾਸ ਜੋਸ਼ੀ ਦੀ ਅਚਨਚੇਤ ਹੋਈ ਮੌਤ 'ਤੇ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਸਾਬਕਾ ਵਿਧਾਇਕ ਮਨਤਾਰ ਸਿੰੰਘ ਬਰਾੜ, ਚੇਅਰਮੈਨ ਓਮਕਾਰ ਗੋਇਲ, ਮਹਾਸ਼ਾ ਲਖਵੰਤ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਸੜਕ ਦੇ ਕਿਨਾਰੇ ਪਹਾੜੀ ਕਿੱਕਰਾਂ ਦੀਆਂ ਟਾਹਣੀਆਂ ਨੂੰ ਛਾਂਗਣ ਦੀ ਮੰਗ

ਫ਼ਰੀਦਕੋਟ, 21 ਜੁਲਾਈ (ਚਰਨਜੀਤ ਸਿੰਘ ਗੋਂਦਾਰਾ)-ਸਥਾਨਕ ਕੋਟਕਪੂਰਾ-ਤਲਵੰਡੀ ਬਾਈਪਾਸ 'ਤੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਤੋਂ ਵੱਖ-ਵੱਖ ਪਿੰਡਾਂ ਰਾਹੀਂ ਕੋਟਕਪੂਰਾ ਸ਼ਹਿਰ ਨੂੰ ਮਿਲਾਉਂਦੀ ਹੋਈ ਪ੍ਰਧਾਨ ਮੰਤਰੀ ਯੋਜਨਾ ਤਹਿਤ ਸੜਕ ਬਣੀ ਹੋਈ ਹੈ ਤੇ ਉਪਰੋਕਤ ਰਸਤੇ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਵਲੋਂ 2 ਦੀ ਪਟਿਆਲਾ ਰੈਲੀ 'ਚ ਪੁੱਜਣ ਦਾ ਫ਼ੈਸਲਾ

ਕੋਟਕਪੂਰਾ, 21 ਜੁਲਾਈ (ਮੋਹਰ ਸਿੰਘ ਗਿੱਲ)-ਨੰਬਰਦਾਰ ਯੂਨੀਅਨ (ਗਾਲਿਬ) ਜ਼ਿਲ੍ਹਾ ਫ਼ਰੀਦਕੋਟ ਦੀ ਇਕ ਵਿਸ਼ੇਸ਼ ਇਕੱਤਰਤਾ ਕੋਟਕਪੂਰਾ ਵਿਖੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਹਰੀਨੌਂ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸੀਨੀਅਰ ਅਹੁਦੇਦਾਰਾਂ ਅਤੇ ਮੈਂਬਰਾਂ ਨੇ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਸਰਕਲ ਢੁੱਡੀ ਦੇ ਵਰਕਰਾਂ ਦੀ ਇਕੱਤਰਤਾ

ਕੋਟਕਪੂਰਾ, 21 ਜੁਲਾਈ (ਮੋਹਰ ਸਿੰਘ ਗਿੱਲ)-ਪਿੰਡ ਸੰਧਵਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਸਰਕਲ ਢੁੱਡੀ ਦੀ ਮੀਟਿੰਗ ਮਨਤਾਰ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਦਿਹਾਤੀ) ਅਤੇ ਕੋਟਕਪੂਰਾ ਦੇ ਸਾਬਕਾ ਵਿਧਾਇਕ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਨਿਵਾਸ ...

ਪੂਰੀ ਖ਼ਬਰ »

ਰੋਮਾਣਾ ਦੀ ਸਰਕਲ ਪੱਖੀ ਕਲਾਂ ਦੇ ਵਰਕਰਾਂ ਨਾਲ ਅਹਿਮ ਮੀਟਿੰਗ

ਫ਼ਰੀਦਕੋਟ, 21 ਜੁਲਾਈ (ਜਸਵੰਤ ਸਿੰਘ ਪੁਰਬਾ)-ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਫ਼ਰੀਦਕੋਟ ਦੇ ਇੰਚਾਰਜ ਪਰਮਬੰਸ ਸਿੰਘ ਰੋਮਾਣਾ ਵਲੋਂ ਆਪਣੇ ਹਲਕੇ ਦੇ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਇਸ ਤਹਿਤ ਉਨ੍ਹਾਂ ਨੇ ਤਾਜ਼ਾ ...

ਪੂਰੀ ਖ਼ਬਰ »

ਬੀ.ਐੱਡ ਅਧਿਆਪਕ ਫ਼ਰੰਟ ਵਲੋਂ ਹਰਮੀਤ ਬਾਜਾਖਾਨਾ ਦਾ ਵਿਸ਼ੇਸ਼ ਸਨਮਾਨ

ਕੋਟਕਪੂਰਾ, 21 ਜੁਲਾਈ (ਮੋਹਰ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਇਸ ਵਾਰ ਆਨਲਾਈਨ ਬਦਲੀਆਂ ਦੇ ਤਹਿਤ ਜੈਤੋ ਬਲਾਕ ਤੇ ਅਧਿਆਪਕ ਹਰਮੀਤ ਸਿੰਘ ਬਾਜਾਖਾਨਾ ਦਾ ਬੀ.ਐੱਡ ਅਧਿਆਪਕ ਫ਼ਰੰਟ ਜ਼ਿਲ੍ਹਾ ਫ਼ਰੀਦਕੋਟ ਵਲੋਂ ਉਨ੍ਹਾਂ ਦੀਆਂ ਵਧੀਆ ਸੇਵਾਵਾਂ ਬਦਲੇ ਵਿਸ਼ੇਸ਼ ...

ਪੂਰੀ ਖ਼ਬਰ »

ਚੇਅਰਮੈਨ ਗੁਰਪ੍ਰੀਤ ਸਿੰਘ ਗੋਗੀ ਵਲੋਂ ਫ਼ੋਕਲ ਪੁਆਇੰਟ ਦੇ ਸਨਅਤਕਾਰਾਂ ਨਾਲ ਮੀਟਿੰਗ

ਕੋਟਕਪੂਰਾ, 21 ਜੁਲਾਈ (ਮੇਘਰਾਜ)-ਪੰਜਾਬ ਲਘੂ ਉਦਯੋਗ ਨਿਰਯਾਤ ਨਿਗਮ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਗੋਗੀ ਵਲੋਂ ਸਥਾਨਕ ਫ਼ਰੀਦਕੋਟ ਰੋਡ 'ਤੇ ਸਥਿਤ ਸਿਲੀਕਾ ਰਿਜੋਰਟ ਵਿਖੇ ਸ਼ਹਿਰ ਦੇ ਸਨਅਤਕਾਰਾਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਗੁਰਪ੍ਰੀਤ ਸਿੰਘ ਗੋਗੀ ਨੇ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ ਲਗਾਏ ਜਾ ਰਹੇ ਪੁਸਤਕਾਂ ਦੇ ਲੰਗਰਾਂ ਦਾ ਮਾਪੇ ਕਰ ਰਹੇ ਸਵਾਗਤ- ਮਨਿੰਦਰ ਕੌਰ

ਫ਼ਰੀਦਕੋਟ, 21 ਜੁਲਾਈ (ਜਸਵੰਤ ਸਿੰਘ ਪੁਰਬਾ)-ਵਿਦਿਆਰਥੀਆਂ ਨੂੰ ਲਾਇਬ੍ਰੇਰੀ ਨਾਲ ਜੋੜਨ ਲਈ ਅਤੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਅੰਦਰ ਪੜ੍ਹਨ ਰੁਚੀਆਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਸਾਹਿਤਕ ਰਚਨਾਵਾਂ ਨਾਲ ਜੋੜ੍ਹਨ ਦੇ ਮਕਸਦ ਨਾਲ ਕੀਤੇ ਜਾ ਰਹੇ ...

ਪੂਰੀ ਖ਼ਬਰ »

ਸੰਸਦ ਅੱਗੇ ਪ੍ਰਦਰਸ਼ਨ 'ਚ ਸ਼ਾਮਿਲ ਹੋਣ ਲਈ ਜਥੇ ਰਵਾਨਾ

ਸਾਦਿਕ, 21 ਜੁਲਾਈ (ਗੁਰਭੇਜ ਸਿੰਘ ਚੌਹਾਨ)-ਕੇਂਦਰ ਸਰਕਾਰ ਵਲੋਂ ਥੋਪੇ ਤਿੰਨ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 8 ਮਹੀਨਿਆਂ ਦੇ ਕਰੀਬ ਕਿਸਾਨ ਜਥੇਬੰਦੀਆਂ ਦਿੱਲੀ ਦੀਆਂ ਸਰਹੱਦਾਂ 'ਤੇ ਮੋਰਚੇ ਲਾਈ ਬੈਠੀਆਂ ਹਨ ਪਰ ਸਰਕਾਰ ਅਜੇ ਤੱਕ ਟੱਸ ਤੋਂ ਮੱਸ ਨਹੀਂ ਹੋਈ | ...

ਪੂਰੀ ਖ਼ਬਰ »

ਐਸ. ਐਸ. ਮਾਸਟਰ ਤੋਂ ਪੰਜਾਬੀ ਲੈਕਚਰਾਰ ਬਣੇ ਸੁਨੀਲ ਚੰਦਿਆਣਵੀ ਸਨਮਾਨਿਤ

ਫ਼ਰੀਦਕੋਟ, 21 ਜੁਲਾਈ (ਜਸਵੰਤ ਸਿੰਘ ਪੁਰਬਾ)-ਨੈਸ਼ਨਲ ਯੂਥ ਵੈੱਲਫ਼ੇਅਰ ਫ਼ਰੀਦਕੋਟ ਵਲੋਂ ਸਥਾਨਕ ਆਫ਼ੀਸਰ ਕਲੱਬ ਵਿਖੇ 'ਸੁਰਮਈ ਸ਼ਾਮ' ਸਮਾਗਮ ਕਰਵਾਇਆ ਗਿਆ | ਜਿਸ ਵਿਚ ਨਾਮਵਰ ਸ਼ਾਇਰ ਸੁਨੀਲ ਚੰਦਿਆਣਵੀ ਪ੍ਰਧਾਨ ਲਿਟਰੇਰੀ ਫ਼ੋਰਮ ਨੂੰ ਐਸ. ਐਸ. ਮਾਸਟਰ ਤੋਂ ਪੰਜਾਬੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX