ਤਾਜਾ ਖ਼ਬਰਾਂ


ਟੋਕੀਓ ਓਲੰਪਿਕ : ਇਟਲੀ ਦੇ ਜੈਕਬਸ ਨੇ 100 ਮੀਟਰ ਦੌੜ ਵਿਚ ਸੋਨ ਤਮਗਾ ਕੀਤਾ ਹਾਸਿਲ
. . .  about 1 hour ago
ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਹਾਕੀ ਟੀਮ ਨੂੰ ਦਿਤੀ ਵਧਾਈ
. . .  about 2 hours ago
ਮਾਲ ਅਧਿਕਾਰੀਆਂ ਵਲੋਂ ਤਿੰਨ ਦਿਨ ਕੰਮਕਾਜ ਠੱਪ ਕਰਨ ਦਾ ਫ਼ੈਸਲਾ
. . .  about 3 hours ago
ਲੁਧਿਆਣਾ ,1 ਅਗਸਤ (ਪਰਮਿੰਦਰ ਸਿੰਘ ਆਹੂਜਾ)- ਮੁਲਾਜ਼ਮ ਜਥੇਬੰਦੀਆਂ ਵਲੋਂ ਮੰਗਾਂ ਮਨਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਮਾਲ ਅਧਿਕਾਰੀਆਂ ਵਲੋਂ ਵੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਗਿਆ ...
ਕੈਪਟਨ ਵਲੋਂ ਜ਼ੀਰਕਪੁਰ ਦੀਆਂ ਨਾਜਾਇਜ਼ ਕਲੋਨੀਆਂ ਵੱਲ ਰੁਖ਼
. . .  about 3 hours ago
ਜ਼ੀਰਕਪੁਰ ,1 ਅਗਸਤ (ਹੈਪੀ ਪੰਡਵਾਲਾ ) - ਨਵਜੋਤ ਸਿੱਧੂ ਦੇ ਕਾਂਗਰਸ ਪ੍ਰਧਾਨ ਬਣਨ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫ਼ਾਰਮ ਹਾਊਸ ਤੋਂ ਬਾਹਰ ਝਾਕਣਾ ਸ਼ੁਰੂ ਕਰ ਦਿੱਤਾ ਹੈ। ਲੰਮੇ ਸਮੇਂ ਤੋਂ ਆਪਣੇ ਫ਼ਾਰਮ ...
ਇੰਗਲੈਂਡ ਨੂੰ ਹਰਾ ਕੇ ਭਾਰਤ ਹਾਕੀ ਦੇ ਸੈਮੀ-ਫਾਈਨਲ ਵਿਚ ਪੁੱਜਾ
. . .  about 3 hours ago
ਟੋਕੀਓ , ਹਰਸ਼ਾ ਛੀਨਾ ,1 ਅਗਸਤ (ਪਰਮਿੰਦਰ ਸਿੰਘ ਕੜਿਆਲ )-ਹਾਕੀ ਵਿਚ ਭਾਰਤੀ ਖਿਡਾਰੀਆਂ ਨੇ ਇੰਗਲੈਂਡ ਦੀ ਟੀਮ ਨੂੰ 1 ਦੇ ਮੁਕਾਬਲੇ 3 ਗੋਲਾਂ ਦੇ ਨਾਲ ਹਰਾ ਕੇ ਸੈਮੀ-ਫਾਈਨਲ ਵਿਚ ਪ੍ਰਵੇਸ਼ ਕੀਤਾ ...
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀ. ਵੀ. ਸਿੰਧੂ ਨੂੰ ਦਿਤੀ ਵਧਾਈ
. . .  about 4 hours ago
ਅਕਾਲੀ ਦਲ-ਬਸਪਾ ਵਲੋਂ ਕਿਸਾਨੀ ਨੂੰ ਸਮਰਪਿਤ ਕੱਲ੍ਹ ਦਾ ਪ੍ਰੋਗਰਾਮ ਮੁਲਤਵੀ
. . .  about 4 hours ago
ਗੜ੍ਹਸ਼ੰਕਰ, 1 ਅਗਸਤ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵਲੋਂ ਕਿਸਾਨੀ ਨੂੰ ਸਮਰਪਿਤ 2 ਅਗਸਤ ਨੂੰ ਪਦਰਾਣਾ ਵਿਖੇ ਰੱਖਿਆ 'ਕਿਸਾਨੋ ਕੇ ਸਨਮਾਨ ਮੇਂ, ਅਕਾਲੀ ਦਲ-ਬਸਪਾ ਮੈਦਾਨ ਮੇਂ' ਪ੍ਰੋਗਰਾਮ ਮੁਲਤਵੀ ਕਰ ਦਿੱਤਾ ...
ਕੈਪਟਨ ਅਮਰਿੰਦਰ ਸਿੰਘ ਨੇ ਪੀ. ਵੀ. ਸਿੰਧੂ ਨੂੰ ਦਿਤੀ ਵਧਾਈ
. . .  about 4 hours ago
ਚੰਡੀਗੜ੍ਹ,1 ਅਗਸਤ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀ. ਵੀ. ਸਿੰਧੂ ਨੂੰ ਵਧਾਈ ਦਿੱਤੀ ਹੈ ।ਅੱਜ ਬੈਡਮਿੰਟਨ ਵਿਚ ਓਲੰਪਿਕ ਕਾਂਸੀ ਜਿੱਤ ਕੇ ਸਿੰਧੂ ਨੇ ਦੋ ਓਲੰਪਿਕ ਤਗਮੇ ਜਿੱਤਣ ਵਾਲੀ ਪਹਿਲੀ ਮਹਿਲਾ ...
ਭਾਰਤ ਦੀ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਨੇ ਜਿਤਿਆ ਕਾਂਸੀ ਤਗਮਾ
. . .  about 3 hours ago
ਟੋਕੀਓ , ਹਰਸ਼ਾ ਛੀਨਾ ,1 ਅਗਸਤ (ਪਰਮਿੰਦਰ ਸਿੰਘ ਕੜਿਆਲ )-ਟੋਕੀਓ ਓਲੰਪਿਕ ਵਿਚ ਭਾਰਤ ਵਲੋਂ ਖੇਡਦਿਆਂ ਬੈਡਮਿੰਟਨ ਦੀ ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ ਨੇ ਇਤਿਹਾਸ ਰਚਦਿਆਂ ਚੀਨੀ ਖਿਡਾਰਨ ਨੂੰ ਮਾਤ ਦੇ ਕੇ ...
ਪ੍ਰੀ ਪ੍ਰਾਇਮਰੀ ਜਮਾਤ ਤੋਂ ਬਾਰ੍ਹਵੀਂ ਜਮਾਤ ਤਕ ਸਕੂਲ ਖੋਲ੍ਹਣ ਸਬੰਧੀ ਸਿੱਖਿਆ ਵਿਭਾਗ ਵਲੋਂ ਪੱਤਰ ਜਾਰੀ
. . .  about 5 hours ago
ਅਜਨਾਲਾ ,1 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਦੀ ਦੂਸਰੀ ਲਹਿਰ ਦਾ ਪ੍ਰਕੋਪ ਘਟਣ ਤੋਂ ਬਾਅਦ ਸਰਕਾਰ ਵਲੋਂ ਸਕੂਲ ਖੋਲ੍ਹਣ ਦੇ ਦਿੱਤੇ ਆਦੇਸ਼ਾਂ ਤੋਂ ਬਾਅਦ ਸਿੱਖਿਆ ਵਿਭਾਗ ...
ਨਵੀਂ ਦਿੱਲੀ : ਜੁਲਾਈ ਵਿਚ ਦੇਸ਼ ਵਿਚ 13 ਕਰੋੜ ਤੋਂ ਵੱਧ ਟੀਕੇ ਲਗਾਏ ਗਏ ਸਨ- ਮਨਸੁਖ ਮੰਡਾਵੀਆ
. . .  about 6 hours ago
ਬੇਬੇ ਮਾਨ ਕੌਰ ਦਾ ਕੀਤਾ ਗਿਆ ਅੰਤਿਮ ਸੰਸਕਾਰ
. . .  about 7 hours ago
ਚੰਡੀਗੜ੍ਹ, 1 ਅਗਸਤ (ਸੁਰਿੰਦਰਪਾਲ ਸਿੰਘ) - 105 ਸਾਲਾ ਬਜ਼ੁਰਗ ਅਥਲੀਟ ਬੇਬੇ ਮਾਨ ਕੌਰ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਨਾ ਤਾਂ ਕੋਈ ਮੰਤਰੀ ਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸੀ...
ਬੇਬੇ ਮਾਨ ਕੌਰ ਨੂੰ ਦਲਜੀਤ ਸਿੰਘ ਚੀਮਾ ਨੇ ਦਿੱਤੀ ਸ਼ਰਧਾਂਜਲੀ
. . .  about 7 hours ago
ਚੰਡੀਗੜ੍ਹ, 1 ਅਗਸਤ - 105 ਸਾਲਾ ਬਜ਼ੁਰਗ ਅਥਲੀਟ ਬੇਬੇ ਮਾਨ ਕੌਰ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦੇ ਸਸਕਾਰ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਸਮੇਤ ਹੋਰ ਆਗੂਆਂ ਨੇ ਉਨ੍ਹਾਂ...
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਬੀਬਾ ਬਾਦਲ
. . .  about 7 hours ago
ਅੰਮ੍ਰਿਤਸਰ, 1 ਅਗਸਤ (ਹਰਮਿੰਦਰ ਸਿੰਘ) - ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ...
ਆਸਾਮ ਦੀ ਨਾਕਾਬੰਦੀ ਕਾਰਨ ਮੁਸ਼ਕਿਲ 'ਚ ਮਿਜ਼ੋਰਮ, ਜ਼ਰੂਰੀ ਵਸਤੂਆਂ ਦੀ ਹੋਣ ਲੱਗੀ ਕਿੱਲਤ
. . .  about 8 hours ago
ਆਈਜ਼ੌਲ, 1 ਅਗਸਤ - ਆਸਾਮ-ਮਿਜ਼ੋਰਮ ਸਰਹੱਦੀ ਵਿਵਾਦ ਕਾਰਨ ਮਿਜ਼ੋਰਮ ਵਿਚ ਜ਼ਰੂਰੀ ਸਾਮਾਨ ਦੀ ਕਮੀ ਪੈਣ ਲੱਗੀ ਹੈ। ਲੋਕਾਂ ਨੂੰ ਇਕ ਹੱਦ ਤੱਕ ਹੀ ਪੈਟਰੋਲ-ਡੀਜ਼ਲ ਦਿੱਤਾ ਜਾ ਰਿਹਾ ਹੈ। ਪਿਛਲੇ ਹਫ਼ਤੇ ਆਸਾਮ-ਮਿਜ਼ੋਰਮ ਵਿਚਕਾਰ ਹਿੰਸਕ ਝੜਪ ਹੋਈ ਸੀ...
ਨਕਸਲੀਆਂ ਦੇ ਹਮਲੇ 'ਚ ਇਕ ਆਮ ਨਾਗਰਿਕ ਦੀ ਮੌਤ
. . .  about 8 hours ago
ਰਾਏਪੁਰ, 1 ਅਗਸਤ - ਛੱਤੀਸਗੜ੍ਹ ਦੇ ਧਾਮਤਾਰੀ ਜ਼ਿਲ੍ਹੇ ਦੀ ਨਾਗਾਰੀ ਤਹਿਸੀਲ ਦੇ ਚੰਦਨ ਬਾਹਾਰਾ ਪਿੰਡ ਵਿਚ ਨਕਸਲੀਆਂ ਦੇ ਹਮਲੇ ਵਿਚ ਇਕ 35 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ...
ਯਮੁਨਾ 'ਚ ਪਾਣੀ ਦੇ ਪੱਧਰ 'ਚ ਹੋਇਆ ਭਾਰੀ ਵਾਧਾ, ਹੜ੍ਹ ਦਾ ਖ਼ਦਸ਼ਾ
. . .  about 8 hours ago
ਨਵੀਂ ਦਿੱਲੀ, 1 ਅਗਸਤ - ਦਿੱਲੀ ਵਿਚੋਂ ਲੰਘਦੀ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਕੋਲ ਵਹਿ ਰਿਹਾ ਹੈ। ਜਿਸ ਕਾਰਨ ਆਸ-ਪਾਸ ਦੇ ਇਲਾਕੇ ਵਿਚ ਭਾਰੀ ਪਾਣੀ ਭਰ ਗਿਆ ਹੈ...
ਜੀ.ਐਸ.ਟੀ. ਉਗਰਾਹੀ ਜੁਲਾਈ ਵਿਚ 1.16 ਲੱਖ ਕਰੋੜ ਰੁਪਏ ਤੋਂ ਪਾਰ
. . .  about 9 hours ago
ਨਵੀਂ ਦਿੱਲੀ, 1 ਅਗਸਤ - ਵਿੱਤ ਮੰਤਰਾਲਾ ਅਨੁਸਾਰ ਭਾਰਤ ਵਿਚ ਜੀ.ਐਸ.ਟੀ. ਉਗਰਾਹੀ ਜੁਲਾਈ ਮਹੀਨੇ ਵਿਚ 1.16 ਲੱਖ ਕਰੋੜ ਤੋਂ ਪਾਰ ਰਹੀ ਹੈ। ਪਿਛਲੇ ਮਹੀਨੇ ਤੋਂ ਜੋ 33 ਫ਼ੀਸਦੀ ਵੱਧ ਦੀ ਵਸੂਲੀ ਹੈ...
'ਸਿੱਖ ਪੰਥ ਦੀਆਂ ਵਿਰਾਸਤਾਂ ਬਚਾਓ' ਲਈ ਪੰਥਕ ਇਕੱਠ
. . .  about 9 hours ago
ਅੰਮ੍ਰਿਤਸਰ, 1 ਅਗਸਤ (ਹਰਮਿੰਦਰ ਸਿੰਘ) - ਸਿੱਖ ਸਦਭਾਵਨਾ ਦਲ ਵਲੋਂ 'ਸਿੱਖ ਪੰਥ ਦੀਆਂ ਵਿਰਾਸਤਾਂ ਬਚਾਓ' ਪੰਥਕ ਇਕੱਠ ਕੀਤਾ ਜਾ ਰਿਹਾ ਹੈ...
ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਵਲੋਂ ਜਥੇਬੰਦਕ ਢਾਂਚੇ ਦਾ ਐਲਾਨ
. . .  about 9 hours ago
ਅੰਮ੍ਰਿਤਸਰ, 1 ਅਗਸਤ (ਹਰਮਿੰਦਰ ਸਿੰਘ) - ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਨੇ ਅੱਜ ਫੈਡਰੇਸ਼ਨ ਮਹਿਤਾ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਢੋਟ ਨੇ ਸੀਨੀਅਰ ਆਗੂ ਭਾਈ ਲਖਬੀਰ ਸਿੰਘ ਸੇਖੋਂ ਨੂੰ ਸਕੱਤਰ ਜਨਰਲ ਨਿਯੁਕਤ ਕੀਤਾ ਹੈ। ਜਿਸ ਵਿਚ...
ਕਾਂਗਰਸ ਪਾਰਟੀ ਨੂੰ ਲੱਗਾ ਝਟਕਾ, ਅਹਿਮ ਆਗੂ ਭਾਜਪਾ 'ਚ ਹੋਇਆ ਸ਼ਾਮਲ
. . .  1 minute ago
ਨਵੀਂ ਦਿੱਲੀ, 1 ਅਗਸਤ - ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਭਾਜਪਾ ਇਕ ਵਾਰ ਫਿਰ ਸਰਗਰਮ ਹੋ ਗਈ ਹੈ। ਮਨੀਪੁਰ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਤੋਂ ਪਹਿਲਾ ਮਨੀਪੁਰ ਵਿਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਮਨੀਪੁਰ ਕਾਂਗਰਸ ਦੇ...
ਜੰਮੂ ਕਸ਼ਮੀਰ 'ਚ ਪੱਥਰਬਾਜ਼ਾਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ ਤੇ ਨਾ ਹੀ ਪਾਸਪੋਰਟ
. . .  about 10 hours ago
ਸ੍ਰੀਨਗਰ, 1 ਅਗਸਤ - ਜੰਮੂ ਕਸ਼ਮੀਰ 'ਚ ਹੁਣ ਦੇਸ਼ ਧਰੋਹੀਆਂ ਤੇ ਪੱਥਰਬਾਜ਼ਾਂ 'ਤੇ ਨਕੇਲ ਕੱਸਣ ਲਈ ਨਵਾਂ ਆਦੇਸ਼ ਜਾਰੀ ਕੀਤਾ ਹੈ। ਜਿਸ ਤਹਿਤ ਦੇਸ਼ ਖ਼ਿਲਾਫ਼ ਨਾਅਰੇਬਾਜ਼ੀ ਕਰਨ ਵਾਲੇ ਤੇ ਪੱਥਰਬਾਜ਼ੀ ਕਰਨ ਵਾਲਿਆਂ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ...
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਅੱਜ ਤੋਂ ਪ੍ਰਧਾਨਗੀ ਕਰੇਗਾ ਭਾਰਤ
. . .  about 10 hours ago
ਨਵੀਂ ਦਿੱਲੀ, 1 ਅਗਸਤ - ਭਾਰਤ ਦੇ ਲਈ ਅੱਜ ਐਤਵਾਰ ਦਾ ਦਿਨ ਕਾਫੀ ਅਹਿਮ ਹੈ। ਦਰਅਸਲ ਅੱਜ ਇਕ ਅਗਸਤ ਤੋਂ ਭਾਰਤ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਸੰਭਾਲਣ ਜਾ ਰਿਹਾ ਹੈ। ਹਾਲਾਂਕਿ ਸੁਰੱਖਿਆ ਪ੍ਰੀਸ਼ਦ ਦਾ ਪਹਿਲਾ ਕਾਰਜਕਾਰੀ ਦਿਵਸ ਭਲਕੇ ਸੋਮਵਾਰ ਤੋਂ ਹੋਵੇਗਾ। ਸੁਰੱਖਿਆ...
ਘੱਗਰ ਦਾ ਪਾਣੀ ਵਧਣ ਕਾਰਨ ਲੋਕ ਸਹਿਮੇ
. . .  about 11 hours ago
ਸਰਦੂਲਗੜ੍ਹ, 1 ਅਗਸਤ (ਜੀ. ਐਮ. ਅਰੋੜਾ) - ਸਥਾਨਕ ਸ਼ਹਿਰ ਦੀ ਹਿੱਕ ਨਾਲ ਖਹਿ ਕੇ ਲੰਘਦੀ ਘੱਗਰ ਨਦੀ ਵਿਚ ਪਾਣੀ ਦਾ ਪੱਧਰ 19 ਫੁੱਟ 'ਤੇ ਹੋ ਜਾਣ ਕਾਰਨ ਲੋਕ ਸਹਿਮੇ ਹੋਏ ਹਨ। ਉੱਥੇ ਹੀ, ਘੱਗਰ ਦੇ ਪੁਲ ਵਿਚ ਬੂਟੀ ਫਸਣ ਕਾਰਨ ਘੱਗਰ ਨਦੀ ਦੇ ਬੰਨ੍ਹ ਟੁੱਟਣ ਦੇ ਡਰੋਂ ਪ੍ਰਸ਼ਾਸਨ ਨੇ ਤੜਕੇ ਤਿੰਨ ਵਜੇ ਤੋਂ...
ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹੜ੍ਹ ਪ੍ਰਭਾਵਿਤ ਖੇਤਰ ਦਾ ਕੀਤਾ ਹਵਾਈ ਸਰਵੇਖਣ
. . .  about 11 hours ago
ਸ਼ਿਮਲਾ, 1 ਅਗਸਤ - ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹੜ੍ਹ ਪ੍ਰਭਾਵਿਤ ਖੇਤਰ ਲਾਹੌਲ-ਸਪਿਤੀ ਦਾ ਹਵਾਈ ਸਰਵੇਖਣ ਕੀਤਾ ਹੈ। ਇਸ ਖੇਤਰ ਵਿਚ ਅਚਾਨਕ ਆਏ ਹੜ੍ਹ ਕਾਰਨ ਭਾਰੀ ਤਬਾਹੀ ਸਮੇਤ ਕੁਝ ਮੌਤਾਂ ਹੋਈਆਂ ਹਨ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 7 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ 'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਜਲੰਧਰ

ਹੱਲ ਹੋਵੇਗਾ ਸੂਰੀਆ ਇਨਕਲੇਵ ਦੇ ਛੱਪੜ ਦਾ ਮਸਲਾ, ਹਰਕਤ 'ਚ ਆਏ ਨਿਗਮ ਤੇ ਸੀਵਰੇਜ ਬੋਰਡ

ਜਲੰਧਰ, 21 ਜੁਲਾਈ (ਸ਼ਿਵ)-ਦੋ ਦਿਨ 'ਚ ਚਾਹੇ ਜਲੰਧਰ ਰਹੀ ਵਿਧਾਨ ਸਭਾ ਦੀ ਕਮੇਟੀ ਦਾ ਦੌਰਾ ਕੋਈ ਕਾਮਯਾਬ ਨਹੀਂ ਰਿਹਾ ਹੈ ਪਰ ਸੂਰੀਆ ਇਨਕਲੇਵ ਦਾ ਜ਼ਿਆਦਾਤਰ ਹਿੱਸਾ ਪਾਣੀ 'ਚ ਡੁੱਬੇ ਜਾਣ ਦਾ ਮਾਮਲਾ ਵਿਧਾਨ ਸਭਾ ਕਮੇਟੀ ਦੀ ਮੀਟਿੰਗ 'ਚ ਉੱਠਣ 'ਤੇ ਨਿਗਮ ਅਤੇ ਸੀਵਰੇਜ ਬੋਰਡ ਜ਼ਰੂਰ ਹਰਕਤ 'ਚ ਆ ਗਏ ਹਨ | ਇਸ ਮਸਲੇ ਨੂੰ ਜਲਦੀ ਹੱਲ ਕਰਨ ਲਈ ਦੋਵੇਂ ਵਿਭਾਗਾਂ ਵਲੋਂ ਕੰਮ ਕੀਤਾ ਜਾ ਸਕਦਾ ਹੈ | ਸੂਰੀਆ ਇਨਕਲੇਵ 'ਚ ਸੀਵਰੇਜ ਬੋਰਡ ਨੇ ਘਟੀਆ ਤਰੀਕੇ ਨਾਲ ਜਿਹੜੇ ਦੋ ਮੇਨ ਹੋਲ ਬਣਾਏ ਸਨ, ਉਨ੍ਹਾਂ ਦੋਵਾਂ ਦੀ ਹਾਲਤ ਖ਼ਰਾਬ ਹੋ ਚੁੱਕੀ ਹੈ ਜਿਸ ਕਰਕੇ ਉਨ੍ਹਾਂ ਤੋਂ ਲਗਾਤਾਰ ਗੰਦਾ ਪਾਣੀ ਬਾਹਰ ਆ ਰਿਹਾ ਹੈ ਤੇ ਇਲਾਕੇ 'ਚ ਬਿਮਾਰੀਆਂ ਫੈਲ ਰਹੀਆਂ ਹਨ | ਵਿਧਾਇਕ ਰਜਿੰਦਰ ਬੇਰੀ ਨੇ ਇਹ ਮਸਲਾ ਉਠਾਇਆ ਸੀ, ਜਿਸ 'ਤੇ ਕਮੇਟੀ ਨੇ ਇਸ ਮਾਮਲੇ 'ਚ ਸਮੱਸਿਆ ਨੂੰ ਹੱਲ ਕਰਨ ਲਈ ਕਹਿ ਦਿੱਤਾ ਹੈ | ਸੂਰੀਆ ਇਨਕਲੇਵ 'ਚ ਅਲੱਗ ਤੌਰ 'ਤੇ ਨਵੀਂ ਪਾਈਪ ਲਾਈਨ ਪਾਈ ਜਾਵੇਗੀ, ਜਿਸ 'ਤੇ ਦੋ ਕਰੋੜ ਰੁਪਏ ਅਮਰੂਤ ਵਿਚ ਨਿਗਮ ਵਲੋਂ ਦਿੱਤਾ ਜਾਵੇਗਾ | ਇਸ ਸਮੱਸਿਆ ਦੇ ਹੱਲ ਹੋਣ ਨਾਲ ਸੂਰੀਆ ਇਨਕਲੇਵ ਦੇ ਛੱਪੜ ਵਾਲੀ ਜਗ੍ਹਾ ਦਾ ਮੁੱਲ ਵਧ ਜਾਵੇਗਾ | ਨਹਿਰੀ ਪਾਣੀ ਪ੍ਰਾਜੈਕਟ ਲਈ ਵਾਟਰ ਟੈਂਕ ਲਈ ਟਰੱਸਟ ਨੇ ਸੂਰੀਆ ਇਨਕਲੇਵ 'ਚ 2 ਏਕੜ ਦੀ ਹੋਰ ਜਗਾ ਦੇਣ ਦੀ ਪੇਸ਼ਕਸ਼ ਕੀਤੀ ਹੈ | ਵਿਧਾਨ ਸਭਾ ਕਮੇਟੀ ਦੀ ਮੀਟਿੰਗ 'ਚ ਮਸਲਾ ਉੱਠਣ 'ਤੇ ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਨੂੰ ਏ. ਟੀ. ਪੀ. ਰਜਿੰਦਰ ਸ਼ਰਮਾ, ਵਿਕਾਸ ਦੂਆ 'ਤੇ ਆਧਾਰਿਤ ਦੋ ਮੈਂਬਰੀ ਕਮੇਟੀ ਬਣਾ ਦਿੱਤੀ ਹੈ ਜਿਹੜੀ ਕਿ ਕੈਨਾਲ ਵਾਲੀ ਜਗ੍ਹਾ 'ਤੇ ਕੋਈ ਨਾਜਾਇਜ਼ ਉਸਾਰੀ ਨਾ ਹੋਣਾ ਯਕੀਨੀ ਬਣਾਏਗੀ ਤੇ ਇਸ ਲਈ ਸਰਵੇ ਸ਼ੁਰੂ ਕੀਤਾ ਜਾਵੇਗਾ | ਸ਼ਹਿਰ 'ਚ ਨਿਕਲਦੀ ਕੈਨਾਲ ਦਾ ਇਲਾਕਾ ਡਿਵੈਲਪ ਕੀਤਾ ਜਾਵੇਗਾ | ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਦੱਸਿਆ ਕਿ ਸੂਰੀਆ ਇਨਕਲੇਵ ਦੇ ਛੱਪੜ ਦੀ ਸਮੱਸਿਆ ਹੱਲ ਕਰਨ ਲਈ ਸੀਵਰੇਜ ਬੋਰਡ ਨਾਲ ਨਿਗਮ ਦੀ ਟੀਮ ਨੇ ਗੱਲਬਾਤ ਵੀ ਸ਼ੁਰੂ ਕਰ ਦਿੱਤੀ ਹੈ |
ਜਗਦੀਸ਼ ਦਕੋਹਾ ਖ਼ਿਲਾਫ਼ ਚੇਅਰਮੈਨ ਨੂੰ ਸ਼ਿਕਾਇਤ
ਬੀ. ਐਂਡ. ਆਰ. ਐਡਹਾਕ ਕਮੇਟੀ ਦੇ ਚੇਅਰਮੈਨ ਜਗਦੀਸ਼ ਦਕੋਹਾ ਵਲੋਂ ਚਹੇਤਿਆਂ ਨੂੰ ਲੱਖਾਂ ਦੇ ਕੰਮ ਦਿਵਾਉਣ ਦਾ ਮਾਮਲਾ ਅੱਜ ਵਿਧਾਨ ਸਭਾ ਕਮੇਟੀ ਕੋਲ ਵੀ ਪੁੱਜ ਗਿਆ | ਕਾਂਗਰਸ ਦੇ ਕੌਂਸਲਰ ਸ੍ਰੀਮਤੀ ਹਰਸ਼ਰਨ ਕੌਰ ਹੈਪੀ ਤੋਂ ਇਲਾਵਾ ਜਸਪਾਲ ਕੌਰ ਭਾਟੀਆ ਕਮੇਟੀ ਮੈਂਬਰ ਨੇ ਚੇਅਰਮੈਨ ਸੁਨੀਲ ਦਿੱਤੀ ਨੂੰ ਮਿਲ ਕੇ ਜਗਦੀਸ਼ ਦਕੋਹਾ ਦੇ ਵਾਰਡ ਨੰਬਰ-12 'ਚ ਘੱਟ ਛੋਟ ਵਾਲੇ ਕੰਮ ਦਿਵਾ ਕੇ ਨਿਗਮ ਨੂੰ ਲੱਖਾਂ ਰੁਪਏ ਦੇ ਹੋਏ ਨੁਕਸਾਨ ਦੀ ਸ਼ਿਕਾਇਤ ਕੀਤੀ ਹੈ | ਦਿੱਤੀ ਗਈ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਪਹਿਲਾਂ 5 ਫ਼ੀਸਦੀ ਲੈੱਸ 'ਤੇ ਕੰਮ ਦਿੱਤਾ ਸੀ ਪਰ ਬਾਅਦ 'ਚ ਇਹ ਕੰਮ 29 ਫ਼ੀਸਦੀ ਲੈੱਸ 'ਤੇ ਗਏ ਸਨ | ਜਗਦੀਸ਼ ਦਕੋਹਾ ਨੇ ਠੇਕੇਦਾਰ ਨਾਲ ਮਿਲ ਕੇ ਆਪਣੇ ਅਹੁਦੇ ਦਾ ਨਾਜਾਇਜ਼ ਫ਼ਾਇਦਾ ਲਿਆ ਹੈ, ਇਸ ਕਰਕੇ ਇਨ੍ਹਾਂ ਕੰਮਾਂ ਦੀ ਜਾਂਚ ਕਰਵਾਈ ਜਾਵੇ | ਚੇਅਰਮੈਨ ਸੁਨੀਲ ਦੱਤੀ ਨੇ ਇਸ ਮਾਮਲੇ ਦੀ ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਨੂੰ ਜਾਂਚ ਦੀ ਹਦਾਇਤ ਦਿੱਤੀ |
ਸਮਾਰਟ ਸਿਟੀ ਕੰਪਨੀ ਨੇ ਵੀ ਸੱਦ ਲਿਆ ਚੇਅਰਮੈਨਾਂ ਨੂੰ
ਹੁਣ ਤੱਕ ਸਮਾਰਟ ਸਿਟੀ ਕੰਪਨੀ ਤੋਂ ਨਾਰਾਜ਼ ਚੱਲ ਰਹੇ ਨਿਗਮ ਦੀਆਂ ਕਮੇਟੀਆਂ ਦੇ ਚੇਅਰਮੈਨਾਂ ਦੀ ਵੀ ਸਮਾਰਟ ਸਿਟੀ ਕੰਪਨੀ ਨੇ ਸੁਣਨੀ ਸ਼ੁਰੂ ਕਰ ਦਿੱਤੀ ਹੈ | ਚੇਅਰਮੈਨਾਂ ਦੇ ਇਕ ਵਫ਼ਦ ਨੇ ਚੇਅਰਮੈਨ ਬਲਰਾਜ ਠਾਕੁਰ ਦੀ ਅਗਵਾਈ 'ਚ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਸੁਨੀਲ ਦਿੱਤੀ ਨੂੰ ਮੰਗ ਪੱਤਰ ਦੇ ਕੇ ਸਮਾਰਟ ਸਿਟੀ ਦੇ ਕੰਮਾਂ 'ਚ ਕੌਂਸਲਰਾਂ ਦੀ ਵੀ ਸਲਾਹ ਲੈਣ ਦੀ ਮੰਗ ਕੀਤੀ ਸੀ | ਕੰਪਨੀ ਨੇ ਚੇਅਰਮੈਨਾਂ ਨੂੰ ਆਪਣੇ ਦਫਤਰ 'ਚ ਸੱਦ ਕੇ ਪਹਿਲੀ ਵਾਰ ਬਾਇਓ ਮਾਈਨਿੰਗ ਦੇ ਪ੍ਰਾਜੈਕਟ ਬਾਰੇ ਜਾਣਕਾਰੀ ਦਿੱਤੀ | ਕੰਪਨੀ ਦੇ ਸਲਾਹਕਾਰ ਏ. ਐੱਸ. ਧਾਰੀਵਾਲ ਨੇ ਚੇਅਰਮੈਨਾਂ ਨੂੰ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਨਾਲ ਵਰਿਆਣਾ ਡੰਪ ਦਾ ਮੈਨੂਅਲ ਸਰਵੇ ਕਰਵਾ ਕੇ ਕੂੜੇ ਦੇ ਹੋਣ ਬਾਰੇ ਸਾਰੀ ਜਾਣਕਾਰੀ ਲੈ ਕੇ ਹੀ ਕੰਪਨੀ ਨੂੰ ਵਰਕ ਆਰਡਰ ਦਿੱਤਾ ਜਾਵੇਗਾ | ਡਰੋਨ ਨਾਲ ਜਿਹੜਾ ਡੰਪ ਦਾ ਸਰਵੇ ਕੀਤਾ ਗਿਆ ਸੀ, ਉਸ ਬਾਰੇ ਵੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਜਗਦੀਸ਼ ਸਮਰਾਏ, ਅਤੁੱਲ ਚੱਢਾ, ਹਿਮਾਂਸ਼ੂ ਤੇ ਹੋਰ ਹਾਜ਼ਰ ਸਨ |
ਚੰਦਨ ਗਰੇਵਾਲ ਨੇ ਕਿਹਾ 80 ਲੱਖ ਦਾ ਘੁਟਾਲਾ, ਹੋਵੇ ਵਿਜੀਲੈਂਸ ਜਾਂਚ
ਸੂਰੀਆ ਐਨਕਲੇਵ ਸਮੇਤ ਮਹਾਰਾਜਾ ਰਣਜੀਤ ਸਿੰਘ ਐਵੇਨਿਊ 'ਚ ਗੰਦੇ ਪਾਣੀ ਨਾਲ ਡੁੱਬੇ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਮੰਗ ਕੀਤੀ ਹੈ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ 80 ਲੱਖ ਰੁਪਏ ਖ਼ਰਚ ਕੀਤੇ ਗਏ ਸਨ ਤਾਂ ਦੱਸਣਾ ਚਾਹੀਦਾ ਹੈ ਕਿ ਉਹ ਲੱਖਾਂ ਰੁਪਏ ਕਿਸ ਜਗ੍ਹਾ 'ਤੇ ਖ਼ਰਚ ਕੀਤੇ ਗਏ ਹਨ | ਦੋਵੇਂ ਕਾਲੋਨੀਆਂ 'ਚ ਗੰਦਾ ਪਾਣੀ ਲੋਕਾਂ ਦੇ ਘਰਾਂ 'ਚ ਜਾ ਰਿਹਾ ਹੈ ਤੇ ਬਿਮਾਰੀਆਂ ਫੈਲਣ ਦਾ ਡਰ ਹੈ | ਚੰਦਨ ਗਰੇਵਾਲ ਅੱਜ ਕਈ ਲੋਕਾਂ ਦੇ ਘਰਾਂ ਵਿਚ ਗਏ ਤਾਂ ਦੇਖਿਆ ਕਿ ਉਹ ਗੰਦਾ ਪਾਣੀ ਘਰਾਂ ਵਿਚ ਖੜ੍ਹਾ ਹੈ ਤੇ ਲੋਕਾਂ ਦਾ ਰਹਿਣਾ ਔਖਾ ਹੋ ਰਿਹਾ ਹੈ | ਚੰਦਨ ਗਰੇਵਾਲ ਨੇ ਕਿਹਾ ਕਿ ਇਲਾਕੇ ਦੀ ਹਾਲਤ ਸੁਧਾਰਨ 'ਚ ਰਜਿੰਦਰ ਬੇਰੀ ਵਿਧਾਇਕ ਨੇ ਵੀ ਕੁਝ ਨਹੀਂ ਕੀਤਾ ਹੈ | ਚੰਦਨ ਗਰੇਵਾਲ ਨੇ ਕਿਹਾ ਕਿ ਨਿਗਮ ਦੀ ਲਾਪ੍ਰਵਾਹੀ ਕਰਕੇ ਹੀ ਇਲਾਕਾ ਵਾਸੀਆਂ ਦੀ ਜਾਨ ਔਖੀ ਹੋਈ ਪਈ ਹੈ | ਉਨ੍ਹਾਂ ਕਿਹਾ ਕਿ ਜੇਕਰ ਮਸਲੇ ਨੂੰ ਹੱਲ ਨਾ ਕੀਤਾ ਗਿਆ ਤਾਂ ਉਹ ਆਪਣੇ ਤਰੀਕੇ ਨਾਲ ਇਸ ਨੂੰ ਹੱਲ ਕਰਵਾਉਣਗੇ |

ਕੇਂਦਰ ਸਰਕਾਰ ਵਲੋਂ ਪੱਤਰਕਾਰਾਂ ਦੀ ਜਾਸੂਸੀ ਕਰਵਾਏ ਜਾਣ ਵਿਰੁੱਧ ਪੰਜਾਬ ਪ੍ਰੈੱਸ ਕਲੱਬ ਵਲੋਂ ਰੋਸ ਮਾਰਚ

ਜਲੰਧਰ, 21 ਜੁਲਾਈ (ਰਣਜੀਤ ਸਿੰਘ ਸੋਢੀ)-ਕੇਂਦਰ ਸਰਕਾਰ ਵਲੋਂ ਪੇਗਾਸਸ ਸਪਈਵੇਅਰ ਸਾਫ਼ਟਵੇਅਰ ਰਾਹੀਂ ਪੱਤਰਕਾਰਾਂ ਸਮੇਤ 300 ਲੋਕਾਂ ਦੀ ਜਾਸੂਸੀ ਕਰਵਾਏ ਜਾਣ ਵਿਰੁੱਧ ਅੱਜ ਪੰਜਾਬ ਪੈੱ੍ਰਸ ਕਲੱਬ ਵਲੋਂ ਇਕ ਰੋਸ ਮਾਰਚ ਕੱਢਿਆ ਗਿਆ | ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ...

ਪੂਰੀ ਖ਼ਬਰ »

ਜੈਨ ਸਮਾਜ ਵਲੋਂ ਹਸਪਤਾਲਾਂ ਦੇ ਖ਼ਿਲਾਫ਼ ਮੋਮਬੱਤੀ ਮਾਰਚ, ਲਗਾਇਆ ਧਰਨਾ

ਜਲੰਧਰ, 21 ਜੁਲਾਈ (ਐੱਮ. ਐੱਸ. ਲੋਹੀਆ)-ਹਸਪਤਾਲਾਂ ਦੀ ਬੇਰੁੱਖੀ ਕਾਰਨ ਆਪਣੀ ਜਾਨ ਗੁਆ ਚੁੱਕੇ ਨੌਜਵਾਨ ਸਚਿਨ ਜੈਨ ਦੇ ਹੱਕ 'ਚ ਅਤੇ ਪ੍ਰਸ਼ਾਸ਼ਨ ਦੇ ਖ਼ਿਲਾਫ਼ ਜਿੱਥੇ ਸ਼ਹਿਰ ਦੇ ਵੱਖ-ਵੱਖ ਵਰਗ ਦੇ ਲੋਕ ਪ੍ਰਦਰਸ਼ਨ ਕਰ ਰਹੇ ਹਨ, ਉੱਥੇ ਅੱਜ ਰਾਤ ਸਮੇਂ ਕਪੂਰਥਲਾ ਚੌਕ 'ਚ ਜੈਨ ...

ਪੂਰੀ ਖ਼ਬਰ »

ਸੂਰੀਆ ਇਨਕਲੇਵ ਵਿਖੇ ਨੌਜਵਾਨ ਵਲੋਂ ਖ਼ੁਦਕੁਸ਼ੀ

ਚੁਗਿੱਟੀ/ਜੰਡੂਸਿੰਘਾ, 21 ਜੁਲਾਈ (ਨਰਿੰਦਰ ਲਾਗੂ)-ਥਾਣਾ ਰਾਮਾ ਮੰਡੀ ਅਧੀਨ ਆਉਂਦੇ ਖੇਤਰ ਸੂਰੀਆ ਇਨਕਲੇਵ ਵਿਖੇ ਮਾਨਸਿਕ ਰੂਪ 'ਚ ਪ੍ਰੇਸ਼ਾਨ ਇਕ ਨੌਜਵਾਨ ਵਲੋਂ ਆਪਣੇ ਘਰ 'ਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਗਈ | ਇਸ ਸਬੰਧੀ ਇਤਲਾਹ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ...

ਪੂਰੀ ਖ਼ਬਰ »

ਧੋਖਾਧੜੀ ਦੇ ਮਾਮਲੇ 'ਚ ਭਗੌੜਾ ਗਿ੍ਫ਼ਤਾਰ

ਜਲੰਧਰ, 21 ਜੁਲਾਈ (ਐੱਮ. ਐੱਸ. ਲੋਹੀਆ)-ਧੋਖਾਧੜੀ ਦੇ ਮਾਮਲੇ 'ਚ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਮੁਲਜ਼ਮ ਨੂੰ ਥਾਣਾ ਡਵੀਜ਼ਨ ਨੰਬਰ-6 ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਸੁਖਪ੍ਰੀਤ ਸਿੰਘ ਉਰਫ਼ ਸੁੱਖਾ (30) ਪੁੱਤਰ ਜਗਦੀਪ ਸਿੰਘ ਵਾਸੀ ਪਿੰਡ ...

ਪੂਰੀ ਖ਼ਬਰ »

ਰਾਤ ਨੂੰ ਆਏ 17 ਹਜ਼ਾਰ ਕੋਵੀਸ਼ੀਲਡ ਟੀਕਿਆਂ ਦੀ ਇਕੋ ਦਿਨ 'ਚ ਹੋਈ ਖ਼ਪਤ

ਜਲੰਧਰ, 21 ਜੁਲਾਈ (ਐੱਮ. ਐੱਸ. ਲੋਹੀਆ)- ਬੀਤੀ ਰਾਤ ਸਿਹਤ ਵਿਭਾਗ ਨੂੰ ਮਿਲੀ 17 ਹਜ਼ਾਰ ਕੋਵੀਸ਼ੀਲਡ ਟੀਕਿਆਂ ਦੀ ਸਪਲਾਈ ਦੀ ਅੱਜ ਇਕੋ ਦਿਨ 'ਚ ਖ਼ਪਤ ਹੋ ਗਈ ਹੈ | ਮਿਲੀ ਜਾਣਕਾਰੀ ਅਨੁਸਾਰ ਵੱਖ-ਵੱਖ ਸਿਹਤ ਕੇਂਦਰਾਂ 'ਤੇ ਭੇਜੇ ਗਏ ਟੀਕਿਆਂ ਤੋਂ ਵੱਧ ਲਾਭਪਾਤਰੀ ਪਹੁੰਚ ਗਏ, ...

ਪੂਰੀ ਖ਼ਬਰ »

ਭਗਤ ਸਿੰਘ ਚੌਕ 'ਚ ਕਾਰੋਬਾਰੀਆਂ ਵਲੋਂ ਪ੍ਰਦਰਸ਼ਨ

ਜਲੰਧਰ, 21 ਜੁਲਾਈ (ਸ਼ਿਵ)- ਸੋਢਲ ਰੋਡ 'ਤੇ ਲੁਟੇਰਿਆਂ ਵਲੋਂ ਗੋਲੀ ਮਾਰ ਕੇ ਨੌਜਵਾਨ ਦੁਕਾਨਦਾਰ ਸਚਿਨ ਜੈਨ ਦੀ ਹੱਤਿਆ ਕਰਨ ਦੇ ਮਾਮਲੇ 'ਚ ਕਾਰੋਬਾਰੀਆਂ ਦਾ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਅੱਜ ਭਗਤ ਸਿੰਘ ਚੌਕ 'ਚ ਅਲੱਗ-ਅਲੱਗ ਕਾਰੋਬਾਰੀਆਂ ਜਥੇਬੰਦੀਆਂ ਨੇ ...

ਪੂਰੀ ਖ਼ਬਰ »

ਪੰਜਾਬ 'ਚੋਂ ਟਰੈਕਟਰ ਚੋਰੀ ਕਰਕੇ ਯੂ. ਪੀ. 'ਚ ਵੇਚਣ ਵਾਲੇ ਗਰੋਹ ਦੇ 4 ਮੈਂਬਰ ਗਿ੍ਫ਼ਤਾਰ

ਜਲੰਧਰ, 21 ਜੁਲਾਈ (ਐੱਮ.ਐੱਸ. ਲੋਹੀਆ)- ਪੰਜਾਬ 'ਚੋਂ ਟਰੈਕਟਰ-ਟਰਾਲੀਆਂ ਤੇ ਵਾਹਨ ਚੋਰੀ ਕਰਕੇ ਯੂ. ਪੀ. 'ਚ ਵੇਚਣ ਵਾਲੇ ਗਰੋਹ ਦੇ 4 ਮੈਂਬਰਾਂ ਨੂੰ ਥਾਣਾ ਡਵੀਜ਼ਨ ਨੰਬਰ-4 ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਹਿਚਾਣ ਛਿੰਦਰਪਾਲ ਉਰਫ਼ ਸੁਰਿੰਦਰਪਾਲ (40) ...

ਪੂਰੀ ਖ਼ਬਰ »

ਇਕ ਦੋਸ਼ੀ ਕਾਬੂ, ਤੀਜੇ ਦੀ ਹੋਈ ਪਛਾਣ

ਮਕਸੂਦਾਂ, 21 ਜੁਲਾਈ (ਲਖਵਿੰਦਰ ਪਾਠਕ, ਸਤਿੰਦਰਪਾਲ ਸਿੰਘ)-ਸੋਢਲ ਰੋਡ ਸਥਿਤ ਜੈਨ ਕਰਿਆਨਾ ਸਟੋਰ ਦੇ ਮਾਲਕ ਸਚਿਨ ਜੈਨ ਕਤਲ ਮਾਮਲੇ 'ਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਬੀਤੇ ਦਿਨ ਪਛਾਣ ਕੀਤੇ 2 ਦੋਸ਼ੀਆਂ 'ਚੋਂ ਇਕ ਦੋਸ਼ੀ ਨੂੰ ਕਾਬੂ ਕਰ ਲਿਆ ਜਦਕਿ ਤੀਜੇ ਦੋਸ਼ੀ ਦੀ ਵੀ ...

ਪੂਰੀ ਖ਼ਬਰ »

ਵਡਾਲਾ ਵਲੋਂ ਸ਼੍ਰੋਮਣੀ ਅਕਾਲੀ ਦਲ ਜਲੰਧਰ ਦਿਹਾਤੀ ਦੇ ਜਥੇਬੰਦਕ ਢਾਂਚੇ ਦਾ ਐਲਾਨ

ਜਲੰਧਰ, 21 ਜੁਲਾਈ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਜਲੰਧਰ ਦਿਹਾਤੀ ਦੇ ਪ੍ਰਧਾਨ ਤੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਜ਼ਿਲ੍ਹਾ ਜਥੇਬੰਦੀ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਤਹਿਤ ਉਨ੍ਹਾਂ ਵਲੋਂ 18 ਸੀਨੀਅਰ ਮੀਤ ਪ੍ਰਧਾਨਾਂ ਤੇ 23 ਜਨਰਲ ਸਕੱਤਰਾਂ ਤੋਂ ...

ਪੂਰੀ ਖ਼ਬਰ »

ਨਸ਼ੇ ਦੇ ਮਾਮਲੇ 'ਚ ਨਾਮਜ਼ਦ ਦੋਸ਼ੀ ਜੂਆ ਖੇਡਦਾ ਕਾਬੂ

ਜਲੰਧਰ ਛਾਉਣੀ, 21 ਜੁਲਾਈ (ਪਵਨ ਖਰਬੰਦਾ)-ਥਾਣਾ ਛਾਉਣੀ ਦੀ ਪੁਲਿਸ ਵਲੋਂ ਨਸ਼ੇ ਦੇ ਮਾਮਲੇ 'ਚ ਨਾਮਜ਼ਦ ਕੀਤੇ ਗਏ ਇਕ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ ਜੋ ਕਿ ਬੀਤੇ ਦਿਨ ਥਾਣਾ ਸਦਰ ਦੇ ਅਧੀਨ ਆਉਂਦੇ ਖੇਤਰ ਵਿਖੇ ਆਪਣੇ ਸਾਥੀਆਂ ਨਾਲ ਜੂਆ ਖੇਡ ਰਿਹਾ ਸੀ ਤੇ ਜਦੋਂ ਇਸ ...

ਪੂਰੀ ਖ਼ਬਰ »

ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਈਦ-ਉਲ ਅਜ਼ਹਾ ਦਾ ਤਿਉਹਾਰ

ਜਲੰਧਰ, 21 ਜੁਲਾਈ (ਹਰਵਿੰਦਰ ਸਿੰਘ ਫੁੱਲ)-ਆਪਸੀ ਭਾਈਚਾਰੇ ਅਤੇ ਸਦਭਾਵਨਾ ਦਾ ਪ੍ਰਤੀਕ ਈਦ-ਉਲ-ਅਜ਼ਹਾ ਦਾ ਤਿਉਹਾਰ ਸ਼ਹਿਰ ਦੀਆਂ ਵੱਖ-ਵੱਖ ਮਸਜਿਦਾਂ 'ਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਮਸਜਿਦ ਈਦਗਾਹ ਗੁਲਾਬ ਦੇਵੀ ਰੋਡ ਜਲੰਧਰ 'ਚ ਈਦ-ਉਲ-ਅਜ਼ਹਾ ਦੀ ਨਮਾਜ਼ ...

ਪੂਰੀ ਖ਼ਬਰ »

ਵਰਕਸ਼ਾਪ ਚੌਕ ਦੇ ਕੋਲ ਸਮਾਰਟ ਸਿਟੀ ਕੰਪਨੀ ਲਗਵਾਏਗੀ ਐਸਕਾਲੇਟਰ

ਜਲੰਧਰ, 21 ਜੁਲਾਈ (ਸ਼ਿਵ)-ਸਮਾਰਟ ਸਿਟੀ ਕੰਪਨੀ ਜਲਦੀ ਹੀ ਵਰਕਸ਼ਾਪ ਚੌਕ ਦੇ ਕੋਲ ਐਸਕਾਲੇਟਰ (ਬਿਜਲਈ ਪੌੜੀਆਂ) ਲਗਾਉਣ ਜਾ ਰਿਹਾ ਹੈ, ਜਿਸ ਨਾਲ ਲੋਕ ਦੂਜੇ ਪਾਸੇ ਗਾਂਧੀ ਕੈਂਪ, ਬੀ. ਐੱਸ. ਐੱਫ. ਕਾਲੋਨੀ ਵੱਲ ਜਾ ਸਕਣਗੇ | ਇਹ ਐਸਕਾਲੇਟਰ ਸਮਾਰਟ ਚੌਕਾਂ ਦੇ ਖ਼ਰਚੇ ਵਿਚ ਹੀ ...

ਪੂਰੀ ਖ਼ਬਰ »

ਮਹੇਸ਼ ਗੁਪਤਾ ਅਖਿਲ ਭਾਰਤੀ ਮਾਨਵ ਕਲਿਆਣ ਸੇਵਾ ਸਮਿਤੀ ਦੇ ਪੰਜਾਬ ਪ੍ਰਧਾਨ ਬਣੇ

ਜਲੰਧਰ ਛਾਉਣੀ, 21 ਜੁਲਾਈ (ਪਵਨ ਖਰਬੰਦਾ)-ਅਖਿਲ ਭਾਰਤੀ ਮਾਨਵ ਕਲਿਆਣ ਸੇਵਾ ਸਮਿਤੀ ਦੇ ਕੌਮੀ ਪ੍ਰਧਾਨ ਸੁਭਾਸ਼ ਚੰਦਰ ਵਲੋਂ ਉੱਘੇ ਸਮਾਜ ਸੇਵਕ ਅਤੇ ਹਮੇਸ਼ਾ ਹੀ ਲੋਕ ਸੇਵਾ ਤੇ ਧਾਰਮਿਕ ਸਮਾਗਮਾਂ 'ਚ ਵੱਧ-ਚੜ੍ਹ ਕੇ ਹਿੱਸਾ ਲੈਣ ਵਾਲੇ ਮਹੇਸ਼ ਗੁਪਤਾ ਨੂੰ ਪੰਜਾਬ ਇਕਾਈ ...

ਪੂਰੀ ਖ਼ਬਰ »

ਬੇਰੀ ਦੇ ਯਤਨਾਂ ਸਦਕਾ ਬਣ ਰਹੇ ਲੱਧੇਵਾਲੀ ਫਲਾਈਓਵਰ ਨਾਲ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ-ਠੇਕੇਦਾਰ

ਜਲੰਧਰ, 21 ਜੁਲਾਈ (ਜਸਪਾਲ ਸਿੰਘ)-ਸੀਨੀਅਰ ਕਾਂਗਰਸੀ ਆਗੂ ਠੇਕੇਦਾਰ ਸੁਰਿੰਦਰ ਸਿੰਘ ਨੇ ਵਿਧਾਨ ਸਭਾ ਹਲਕਾ ਜਲੰਧਰ ਕੇਂਦਰੀ ਦੇ ਵਿਧਾਇਕ ਰਜਿੰਦਰ ਬੇਰੀ ਵਲੋਂ ਹਲਕੇ 'ਚ ਨਿੱਜੀ ਦਿਲਚਸਪੀ ਨਾਲ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਆਮ ...

ਪੂਰੀ ਖ਼ਬਰ »

ਕਲਾਊਡ ਕੰਪਿਊਟਿੰਗ ਸਮੇਂ ਦੀ ਲੋੜ-ਲਾਲੀ ਇੰਫੋਸਿਸ

ਜਲੰਧਰ, 21 ਜੁਲਾਈ (ਹਰਵਿੰਦਰ ਸਿੰਘ ਫੁੱਲ)-ਸਿੱਖਿਆ ਦੇ ਖੇਤਰ 'ਚ 1997 ਤੋਂ ਸੇਵਾਵਾਂ ਨਿਭਾਅ ਰਹੀ ਲਾਲੀ ਇੰਫੋਸਿਸ ਨੇ 2001 'ਚ ਡਿਸਟੈਂਸ ਐਜੂਕੇਸ਼ਨ ਪ੍ਰੋਗਰਾਮ ਪੀ. ਟੀ. ਯੂ. ਦੇ ਅੰਡਰ ਸ਼ੁਰੂ ਕੀਤਾ ਤੇ ਫਿਰ ਆਨਲਾਈਨ ਐਜੂਕੇਸ਼ਨ ਦੇਣੀ ਸ਼ੁਰੂ ਕਰ ਦਿੱਤੀ | ਕੋਵਿਡ ਮਹਾਂਮਾਰੀ ...

ਪੂਰੀ ਖ਼ਬਰ »

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਅੱਜ

ਜਲੰਧਰ, 21 ਜੁਲਾਈ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ ਸੈਂਟਰਲ ਟਾਊਨ ਵਿਖੇ ਨੌਵੇਂ ਪਾਤਸ਼ਾਹਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹੀਨਾਵਾਰ ਸਮਾਗਮ 22 ਜੁਲਾਈ ਰਾਤ ਨੂੰ ਕਰਵਾਏ ਜਾ ਰਹੇ ਹਨ | ਇਸ ...

ਪੂਰੀ ਖ਼ਬਰ »

ਸਿੱਧੂ ਨੂੰ ਕੌਮੀ ਪ੍ਰਧਾਨ ਐਲਾਨ ਕਰੇ ਕਾਂਗਰਸ-ਅਰੋੜਾ

ਜਲੰਧਰ, 21 ਜੁਲਾਈ (ਸ਼ਿਵ)-ਪੰਜਾਬ ਭਾਜਪਾ ਦੇ ਬੁਲਾਰੇ ਦੀਵਾਨ ਅਮਿੱਤ ਅਰੋੜਾ ਨੇ ਕਾਂਗਰਸ ਹਾਈਕਮਾਨ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਲੋਕਪਿ੍ਯ ਦੱਸਣ 'ਤੇ ਕਾਂਗਰਸ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਵਲੋਂ ਸਿੱਧੂ ਨੂੰ ਕੌਮੀ ਅਕਸ ਵਾਲਾ ਆਗੂ ਦੱਸਣ 'ਤੇ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੇ ਵਸਨੀਕਾਂ ਵਲੋਂ ਬੈਠਕ

ਚੁਗਿੱਟੀ/ਜੰਡੂਸਿੰਘਾ, 21 ਜੁਲਾਈ (ਨਰਿੰਦਰ ਲਾਗੂ)-ਮਹਾਰਾਜਾ ਰਣਜੀਤ ਸਿੰਘ ਐਵੇਨਿਊ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਬੰਧਕਾਂ ਵਲੋਂ ਇਲਾਕਾ ਵਸਨੀਕਾਂ ਨੂੰ ਨਾਲ ਲੈ ਕੇ ਇਕ ਬੈਠਕ ਸੁਸਾਇਟੀ ਦੇ ਪ੍ਰਧਾਨ ਜੁਗਿੰਦਰ ਸਿੰਘ ਅਜੈਬ ਦੀ ਅਗਵਾਈ 'ਚ ਕੀਤੀ ਗਈ | ਇਸ ਮੌਕੇ ਖੇਤਰ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਵਲੋਂ ਗੁਰੂ ਨਾਨਕਪੁਰਾ ਵਿਖੇ ਚੱਲ ਰਹੇ ਅਣ-ਅਧਿਕਾਰਤ ਕਲੀਨਿਕ 'ਤੇ ਛਾਪੇਮਾਰੀ

ਚੁਗਿੱਟੀ/ਜੰਡੂਸਿੰਘਾ, 21 ਜੁਲਾਈ (ਨਰਿੰਦਰ ਲਾਗੂ)-ਸਿਹਤ ਵਿਭਾਗ ਦੀ ਟੀਮ ਨੇ ਗੁਰੂ ਨਾਨਕਪੁਰਾ ਪੱਛਮੀ ਇਲਾਕੇ 'ਚ ਸਥਿਤ ਇਕ ਕਲੀਨਿਕ 'ਚ ਨਿਰੀਖਣ ਕੀਤਾ ਅਤੇ ਉੱਥੇ 4600 ਕੈਪਸੂਲ, 186 ਟੀਕੇ ਬਰਾਮਦ ਕੀਤੇ ਗਏ | ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਭਗਵਾਨ ਸ਼ਿਵ ਦਾ ਉਤਸਵ ਸ਼ਰਧਾਪੂਰਵਕ ਮਨਾਇਆ

ਜਲੰਧਰ ਛਾਉਣੀ, 21 ਜੁਲਾਈ (ਪਵਨ ਖਰਬੰਦਾ)-ਸ੍ਰੀ ਰਾਧਾ ਕ੍ਰਿਸ਼ਨ ਚੇਤਨ ਮਹਾਂਪ੍ਰਭੂ ਮੰਦਿਰ ਵਿਖੇ ਭਗਵਾਨ ਮਹਾਂਦੇਵ ਦਾ ਉਤਸਵ ਸਮੂਹ ਸੰਗਤ ਵਲੋਂ ਕੋਵਿਡ 19 ਨਿਯਮਾਂ ਦੀ ਪਾਲਣਾ ਕਰਦੇ ਹੋਏ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪੁਜਾਰੀ ਅਸ਼ੋਕ ...

ਪੂਰੀ ਖ਼ਬਰ »

ਸਟੇਟ ਪਬਲਿਕ ਸਕੂਲ ਨੇ ਆਨਲਾਈਨ ਮੁਕਾਬਲੇ ਕਰਵਾਏ

ਜਲੰਧਰ, 21 ਜੁਲਾਈ (ਰਣਜੀਤ ਸਿੰਘ ਸੋਢੀ)-ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਵਿਖੇ ਪਹਿਲੀ ਤੇ ਦੂਜੀ ਜਮਾਤ ਦੇ ਬੱਚਿਆਂ ਲਈ ਆਨਲਾਈਨ 'ਅੰਗਰੇਜ਼ੀ ਕਵਿਤਾ' ਉਚਾਰਨ ਮੁਕਾਬਲੇ ਕਰਵਾਏ, ਜਿਸ 'ਚ ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ | ਪਹਿਲੀ ਜਮਾਤ ਦੇ ਬੱਚਿਆਂ ਨੇ ਮੇਰੇ ...

ਪੂਰੀ ਖ਼ਬਰ »

ਬਾਗਬਾਨੀ ਵਿਭਾਗ ਪੰਜਾਬ ਨੇ ਸ਼ੁਰੂ ਕੀਤੀ ਪੌਸ਼ਟਿਕ ਸੁਰੱਖਿਆ ਮੁਹਿੰਮ-ਡੀ.ਸੀ.

ਜਲੰਧਰ, 21 ਜੁਲਾਈ (ਅ.ਬ)-ਘਣਸ਼ਿਆਮ ਥੋਰੀ (ਆਈ.ਏ.ਐੱਸ) ਡਿਪਟੀ ਕਮਿਸ਼ਨਰ ਜਲੰਧਰ ਨੇ ਅੱਜ ਬਾਗਬਾਨੀ ਵਿਭਾਗ ਪੰਜਾਬ ਵਲੋਂ ਉਲੀਕੀ ਗਈ ਬੀਜ ਬਾਲਾਂ ਦੀ ਪਲਾਂਟੇਸ਼ਨ ਰਾਹੀਂ ਪੌਸ਼ਟਿਕ ਸੁਰੱਖਿਆ ਮੁਹਿੰਮ ਦਾ ਆਗਾਜ਼ ਕੀਤਾ | ਉਨ੍ਹਾਂ ਦੱਸਿਆ ਕਿ ਬਾਗਬਾਨੀ ਵਿਭਾਗ ਪੰਜਾਬ ਜੋ ...

ਪੂਰੀ ਖ਼ਬਰ »

ਮਾਈਕ੍ਰੋਸਾਫਟ ਵਲੋਂ ਐੱਲ. ਪੀ. ਯੂ. ਦੇ ਵਿਦਿਆਰਥੀ ਦਾ 20,000 ਡਾਲਰ ਨਾਲ ਸਨਮਾਨ

ਜਲੰਧਰ, 21 ਜੁਲਾਈ (ਰਣਜੀਤ ਸਿੰਘ ਸੋਢੀ)-ਐੱਲ. ਪੀ. ਯੂ. ਦੇ ਆਖ਼ਰੀ ਸਾਲ ਦੇ ਬੀ. ਟੈੱਕ. ਕੰਪਿਊਟਰ ਇੰਜੀਨੀਅਰਿੰਗ ਦੇ ਵਿਦਿਆਰਥੀ ਵੰਸ਼ ਦੇਵਗਨ ਨੂੰ ਮਾਈਕ੍ਰੋਸਾਫ਼ਟ ਕੰਪਨੀ ਵਲੋਂ 20,000 ਡਾਲਰ (ਲਗਭਗ 15 ਲੱਖ ਰੁਪਏ) ਦਾ ਇਨਾਮ ਦਿੱਤਾ ਗਿਆ ਹੈ | ਵੰਸ਼ ਨੇ ਆਪਣੀ ਟੀਮ ਦੇ ਮੈਂਬਰ ...

ਪੂਰੀ ਖ਼ਬਰ »

ਟਰਾਂਸਫਾਰਮਰਾਂ 'ਚੋਂ ਤੇਲ ਤੇ ਹੋਰ ਸਾਮਾਨ ਚੋਰੀ ਕਰਦੇ 2 ਕਾਬੂ

ਮਕਸੂਦਾਂ, 21 ਜੁਲਾਈ (ਲਖਵਿੰਦਰ ਪਾਠਕ)-ਲੰਬੇ ਸਮੇਂ ਤੋਂ ਟਰਾਂਸਫਾਰਮਰਾਂ 'ਚੋਂ ਤੇਲ ਤੇ ਹੋਰ ਕੀਮਤੀ ਸਾਮਾਨ ਚੋਰੀ ਕਰਨ ਵਾਲੇ ਗਰੋਹ ਦੇ 2 ਮੈਂਬਰ ਲੋਕਾਂ ਨੇ ਕਾਬੂ ਕਰ ਲਏ ਜਦਕਿ 4 ਮੈਂਬਰ ਮੌਕੇ ਤੋਂ ਫ਼ਰਾਰ ਹੋਣ 'ਚ ਕਾਮਯਾਬ ਹੋ ਗਏ | ਕਾਬੂ ਕੀਤੇ ਦੋਸ਼ੀਆਂ ਦੀ ਪਛਾਣ ...

ਪੂਰੀ ਖ਼ਬਰ »

ਫੋਕਲ ਪੁਆਇੰਟ ਦੇ ਰਿਹਾਇਸ਼ੀ ਪਲਾਟ ਹੋਣਗੇ ਸਨਅਤਾਂ ਲਈ ਅਲਾਟ

ਜਲੰਧਰ, 21 ਜੁਲਾਈ (ਸ਼ਿਵ)- ਫੋਕਲ ਪੁਆਇੰਟ 'ਚ ਕਈ ਖ਼ਾਲੀ ਪਏ ਰਿਹਾਇਸ਼ੀ ਪਲਾਟਾਂ ਨੂੰ ਜਲਦੀ ਹੀ ਸਨਅਤਾਂ ਲਗਾਉਣ ਲਈ ਸਨਅਤਕਾਰਾਂ ਨੂੰ ਅਲਾਟ ਕਰ ਦਿੱਤਾ ਜਾਵੇਗਾ | ਦੋ ਸਾਲ ਬਾਅਦ ਜਲੰਧਰ ਆਏ ਪੀ. ਐੱਸ. ਆਈ. ਈ. ਸੀ. ਦੇ ਚੇਅਰਮੈਨ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਇਸ ਲਈ ...

ਪੂਰੀ ਖ਼ਬਰ »

ਕੇਵਲ ਸਿੰਘ ਅਟਵਾਲ ਨੂੰ ਹਾਈਵੇਅ ਐਂਡ ਟਰਾਂਸਪੋਰਟ ਕੈਬਨਿਟ ਮੈਂਬਰ ਚੁਣਨ ਨਾਲ ਮਾਣ ਵਧਿਆ

ਗੁਰਾਇਆ, 21 ਜੁਲਾਈ (ਬਲਵਿੰਦਰ ਸਿੰਘ)-ਮਾਣਮੱਤਾ ਇਤਿਹਾਸ ਸਿਰਜਦੇ ਹੋਏ ਕੇਵਲ ਸਿੰਘ ਅਟਵਾਲ ਪਹਿਲੇ ਸਿੱਖ ਭਾਰਤੀ ਨੂੰ ਡਰਬੀ ਸ਼ਾਇਰ ਕਾਊਾਟੀ ਕੌਂਸਲ ਦੀ ਮੀਟਿੰਗ 'ਚ ਹਾਈ ਵੇਅ ਐਂਡ ਟਰਾਂਸਪੋਰਟ ਕੈਬਨਿਟ ਮੈਂਬਰ ਚੁਣਿਆ ਗਿਆ | ਯੂ. ਕੇ. ਦੇ ਇਤਿਹਾਸ 'ਚ ਸ. ਅਟਵਾਲ ਪਹਿਲੇ ...

ਪੂਰੀ ਖ਼ਬਰ »

ਕਿ੍ਸ਼ਨਾ ਸਵੀਟਸ 'ਚੋਂ ਡੇਢ ਲੱਖ ਦੀ ਨਕਦੀ ਚੋਰੀ

ਜਮਸ਼ੇਰ ਖਾਸ, 21 ਜੁਲਾਈ (ਅਵਤਾਰ ਤਾਰੀ)-ਬੀਤੀ ਰਾਤ ਜਮਸ਼ੇਰ ਖਾਸ ਵਿਖੇ ਮੇਨ ਰੋਡ 'ਤੇ ਕ੍ਰਿਸ਼ਨਾ ਸਵੀਟਸ 'ਚੋਂ ਡੇਢ ਲੱਖ ਦੀ ਨਕਦੀ ਚੋੋਰੀ ਕਰਕੇ ਚੋਰ ਫ਼ਰਾਰ ਹੋ ਗਏ | ਇਹ ਜਾਣਕਾਰੀ ਦੁਕਾਨ ਦੇ ਮਾਲਕ ਦੀਪਕ ਅਗਰਵਾਲ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ...

ਪੂਰੀ ਖ਼ਬਰ »

ਡਾ. ਨਿਰਮਲ ਕੌਰ ਥਿੰਦ ਨਮਿਤ ਅੰਤਿਮ ਅਰਦਾਸ

ਸ਼ਾਹਕੋਟ, 21 ਜੁਲਾਈ (ਸੁਖਦੀਪ ਸਿੰਘ)-ਥਿੰਦ ਹਸਪਤਾਲ ਸ਼ਾਹਕੋਟ ਦੇ ਮਾਲਕ ਡਾ. ਪ੍ਰਭਦੀਪ ਸਿੰਘ ਥਿੰਦ ਦੇ ਮਾਤਾ ਡਾ. ਨਿਰਮਲ ਕੌਰ ਥਿੰਦ ਮੁੱਖ ਸਲਾਹਕਾਰ ਮਹਿਲਾ ਸ਼ਕਤੀ ਸੰਸਥਾ ਸ਼ਾਹਕੋਟ ਦਾ ਬੀਤੇੇ ਦਿਨੀਂ ਦਿਹਾਂਤ ਹੋ ਗਿਆ ਸੀ, ਜਿਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ...

ਪੂਰੀ ਖ਼ਬਰ »

ਸਾਈਾ ਬਾਬਾ ਮੰਦਰ ਮਲਸੀਆਂ 'ਚ ਝੰਡੇ ਦੀ ਰਸਮ 24 ਨੂੰ

ਸ਼ਾਹਕੋਟ, 21 ਜੁਲਾਈ (ਸਚਦੇਵਾ)-ਸ੍ਰੀ ਸੱਤਿਆ ਸਾਈਾ ਬਾਬਾ ਸੋਸ਼ਲ ਐਂਡ ਵੈੱਲਫ਼ੇਅਰ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਸਾਈਾ ਬਾਬਾ ਮੰਦਿਰ ਮਲਸੀਆਂ ਵਿਖੇ ਝੰਡੇ ਦੀ ਰਸਮ ਕੀਤੀ ਜਾ ਰਹੀ ਹੈ | ਜਾਣਕਾਰੀ ਦਿੰਦੇ ਹੋਏ ਬਲਦੇਵ ਸਿੰਘ ਸੰਧਾ, ਬਲਵਿੰਦਰ ...

ਪੂਰੀ ਖ਼ਬਰ »

ਸ਼ਹੀਦ ਡਾ. ਗੁਰਦਿਆਲ ਸਿੰਘ ਮੁਠੱਡਾ ਦੀ 34ਵੀਂ ਬਰਸੀ ਮਨਾਈ

ਫਿਲੌਰ, 21 ਜੁਲਾਈ (ਸਤਿੰਦਰ ਸ਼ਰਮਾ)-ਪਿੰਡ ਮੁਠੱਡਾ ਵਿਖੇ ਸ਼ਹੀਦ ਡਾ. ਗੁਰਦਿਆਲ ਸਿੰਘ ਮੁਠੱਡਾ ਦੀ 34ਵੀਂ ਬਰਸੀ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਪਾਰਟੀ ਕਾਰਕੁਨਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ...

ਪੂਰੀ ਖ਼ਬਰ »

ਡਾ. ਅਸ਼ਵਨੀ ਕੁਮਾਰ ਬੁੰਡਾਲਾ ਦੇ ਨਵੇਂ ਐੱਸ. ਐੱਮ. ਓ.

ਗੁਰਾਇਆ, 21 ਜੁਲਾਈ (ਬਲਵਿੰਦਰ ਸਿੰਘ)-ਡਾ. ਅਸ਼ਵਨੀ ਕੁਮਾਰ ਨੇ ਬਤੌਰ ਐੱਸ. ਐੱਮ. ਓ. ਸਿਹਤ ਕੇਂਦਰ ਬੁੰਡਾਲਾ ਦਾ ਚਾਰਜ ਸੰਭਾਲ ਲਿਆ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਇਲਾਕੇ ਦੇ ਲੋਕਾਂ ਦੀ ਸੇਵਾ 'ਚ ਹਮੇਸ਼ਾ ਹਾਜ਼ਰ ਰਹਿਣਗੇ | ਉਹ ਈ. ਐੱਨ. ਟੀ. ...

ਪੂਰੀ ਖ਼ਬਰ »

ਲੋਕ ਮਸਲੇ ਹੱਲ ਕਰਨ ਲਈ ਸਰਬਸੰਮਤੀ ਨਾਲ 'ਲੋਕਾਂ ਦੀ ਅਵਾਜ਼' ਕਮੇਟੀ ਦਾ ਗਠਨ

ਫਿਲੌਰ, 21 ਜੁਲਾਈ (ਸਤਿੰਦਰ ਸ਼ਰਮਾ, ਵਿਪਨ ਗੈਰੀ)-ਸਥਾਨਕ ਮੁਹੱਲਾ ਸੰਤੋਖਪੁਰਾ ਦੇ ਲੋਕਾਂ ਨੇ ਸ਼ਹਿਰ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਸੰਘਰਸ਼ ਕਰਨ ਵਾਸਤੇ 'ਲੋਕਾਂ ਦੀ ਅਵਾਜ਼' ਨਾਮ ਦੀ ਕਮੇਟੀ ਦਾ ਸਰਬਸੰਮਤੀ ਨਾਲ ਗਠਨ ਕੀਤਾ | ਜ਼ਿਕਰਯੋਗ ਹੈ ਕਿ ਬਹੁਤ ਸਮੇਂ ਤੋਂ ...

ਪੂਰੀ ਖ਼ਬਰ »

ਲੈਕ. ਦੇਵ ਰਾਜ ਐੱਸ. ਸੀ./ਬੀ. ਸੀ. ਅਧਿਆਪਕ ਯੂਨੀਅਨ ਬਲਾਕ ਸ਼ਾਹਕੋਟ-1 ਤੇ 2 ਦੇ ਪ੍ਰਧਾਨ ਚੁਣੇ

ਸ਼ਾਹਕੋਟ, 21 ਜੁਲਾਈ (ਸੁਖਦੀਪ ਸਿੰਘ)- ਐੱਸ. ਸੀ./ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਵਲੋਂ ਜ਼ਿਲ੍ਹਾ ਪ੍ਰਧਾਨ ਗੁਰਮੇਜ ਲਾਲ ਹੀਰ ਦੀ ਪ੍ਰਧਾਨਗੀ ਅਤੇ ਸੀਨੀਅਰ ਮੀਤ ਪ੍ਰਧਾਨ ਹਰਬੰਸ ਲਾਲ ਪਰਜੀਆਂ ਦੀ ਅਗਵਾਈ ਹੇਠ ਬਲਾਕ ਸ਼ਾਹਕੋਟ-1 ਅਤੇ 2 ਦੀ ਮੀਟਿੰਗ ...

ਪੂਰੀ ਖ਼ਬਰ »

ਅੱਟੀ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ

ਫਿਲੌਰ, 21 ਜੁਲਾਈ (ਵਿਪਨ ਗੈਰੀ)-ਪਿਛਲੇ ਕਈ ਦਹਾਕਿਆਂ ਤੋਂ ਪਿੰਡ ਵਿਚ ਬਣੇ ਛੱਪੜ ਦੇ ਗੰਦੇ ਪਾਣੀ ਦੇ ਬਾਹਰ ਸੜਕ 'ਤੇ ਆਉਣ ਕਾਰਨ ਪਿੰਡ ਵਾਸੀ ਹੋ ਰਹੇ ਤੰਗ ਪ੍ਰੇਸ਼ਾਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਸੋਹਣ ਲਾਲ ਨੇ ਕਿਹਾ ਕਿ ਉਨ੍ਹਾਂ ਦਾ ਪਿੰਡ ...

ਪੂਰੀ ਖ਼ਬਰ »

ਧੰਨੋਵਾਲੀ ਵਾਸੀਆਂ ਨੇ ਰੇਲਵੇ ਅਧਿਕਾਰੀ ਨੂੰ ਮੰਗ ਪੱਤਰ ਦੇ ਕੇ ਫਾਟਕ ਬੰਦ ਨਾ ਕਰਨ ਦੀ ਕੀਤੀ ਮੰਗ

ਜਲੰਧਰ ਛਾਉਣੀ, 21 ਜੁਲਾਈ (ਪਵਨ ਖਰਬੰਦਾ)-ਕੇਂਦਰੀ ਹਲਕੇ ਦੇ ਅਧੀਨ ਆਉਂਦੇ ਧੰਨੋਵਾਲੀ ਰੇਲਵੇ ਫਾਟਕ ਨੂੰ ਬੰਦ ਕਰਨ ਸਬੰਧੀ ਚਰਚਾ ਬਾਹਰ ਆਉਣ 'ਤੇ ਅੱਜ ਪਿੰਡ ਦੇ ਲੋਕਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੁੱਖ ਬੁਲਾਰੇ ਜਥੇ. ਕਸ਼ਮੀਰ ਸਿੰਘ ਜੰਡਿਆਲਾ ਦੀ ...

ਪੂਰੀ ਖ਼ਬਰ »

ਧੰਨੋਵਾਲੀ ਵਾਸੀਆਂ ਨੇ ਰੇਲਵੇ ਅਧਿਕਾਰੀ ਨੂੰ ਮੰਗ ਪੱਤਰ ਦੇ ਕੇ ਫਾਟਕ ਬੰਦ ਨਾ ਕਰਨ ਦੀ ਕੀਤੀ ਮੰਗ

ਜਲੰਧਰ ਛਾਉਣੀ, 21 ਜੁਲਾਈ (ਪਵਨ ਖਰਬੰਦਾ)-ਕੇਂਦਰੀ ਹਲਕੇ ਦੇ ਅਧੀਨ ਆਉਂਦੇ ਧੰਨੋਵਾਲੀ ਰੇਲਵੇ ਫਾਟਕ ਨੂੰ ਬੰਦ ਕਰਨ ਸਬੰਧੀ ਚਰਚਾ ਬਾਹਰ ਆਉਣ 'ਤੇ ਅੱਜ ਪਿੰਡ ਦੇ ਲੋਕਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੁੱਖ ਬੁਲਾਰੇ ਜਥੇ. ਕਸ਼ਮੀਰ ਸਿੰਘ ਜੰਡਿਆਲਾ ਦੀ ...

ਪੂਰੀ ਖ਼ਬਰ »

ਪੰਜਾਬ ਪ੍ਰਜਾਪਤੀ ਸਭਾ ਨੇ ਲਗਾਇਆ ਕੋਰੋਨਾ ਟੀਕਾਕਰਨ ਕੈਂਪ

ਜਲੰਧਰ, 21 ਜੁਲਾਈ (ਐ ੱਮ. ਐੱਸ. ਲੋਹੀਆ)-ਪੰਜਾਬ ਪ੍ਰਜਾਪਤੀ ਸਭਾ ਵਲੋਂ ਕੋਰੋਨਾ ਟੀਕਾਕਰਨ (ਕੋਵੀਸ਼ੀਲਡ) ਦਾ ਕੈਂਪ ਲਗਾਇਆ ਗਿਆ | ਪ੍ਰਧਾਨ ਸਵਰਨ ਸਿੰਘ ਡੱਬ, ਲੱਖਾ ਸਿੰਘ ਤੇ ਯਸ਼ਪਾਲ ਸਿੰਘ ਧੀਮਾਨ ਦੇ ਉਪਰਾਲੇ ਸਦਕਾ ਲਗਾਏ ਗਏ ਇਸ ਕੈਂਪ 'ਚ 150 ਵਿਅਕਤੀਆਂ ਨੇ ਆਪਣਾ ...

ਪੂਰੀ ਖ਼ਬਰ »

ਕੰਵਰ ਸਤਨਾਮ ਸਿੰਘ ਖ਼ਾਲਸਾ ਸਕੂਲ ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ

ਜਲੰਧਰ, 21 ਜੁਲਾਈ (ਹਰਵਿੰਦਰ ਸਿੰਘ ਫੁੱਲ)-ਸ਼ਹਿਰ 'ਚ ਜ਼ੀਰੋ ਫ਼ੀਸ ਨਾਲ ਜਾਣੇ ਜਾਂਦੇ ਕੰਵਰ ਸਤਨਾਮ ਸਿੰਘ ਖ਼ਾਲਸਾ ਸਕੂਲ ਬਸਤੀ ਸ਼ੇਖ਼ ਜਲੰਧਰ ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਪਰਮਿੰਦਰਪਾਲ ਸਿੰਘ ਖ਼ਾਲਸਾ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ 'ਚ ਕੋਵਿਡ-19 ਦੀਆਂ ...

ਪੂਰੀ ਖ਼ਬਰ »

ਸਤੰਬਰ ਮਹੀਨੇ ਹੋਣ ਵਾਲੀ ਲੋਕ ਅਦਾਲਤ ਸਬੰਧੀ ਥਾਣਾ ਮੁਖੀਆਂ ਨਾਲ ਕੀਤੀ ਮੀਟਿੰਗ

ਜਲੰਧਰ, 21 ਜੁਲਾਈ (ਚੰਦੀਪ ਭੱਲਾ) - ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਅਤੇ ਮੈਡਮ ਰੁਪਿੰਦਰਜੀਤ ਚਹਿਲ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਸ਼ਤਰੰਜ ਦਿਵਸ ਮੌਕੇ ਡਿਪਸ 'ਚ ਕਰਵਾਏ ਮੁਕਾਬਲੇ

ਜਲੰਧਰ, 21 ਜੁਲਾਈ (ਰਣਜੀਤ ਸਿੰਘ ਸੋਢੀ) - ਅੰਤਰਰਾਸ਼ਟਰੀ ਸ਼ਤਰੰਜ ਦਿਵਸ ਮੌਕੇ ਡਿਪਸ ਸਕੂਲਾਂ ਵਿਚ ਵਿਦਿਆਰਥੀਆਂ ਲਈ ਸ਼ਤਰੰਜ ਮੁਕਾਬਲੇ ਕਰਵਾਏ ਗਏ | ਇਨ•ਾਂ ਮੈਚਾਂ ਦੌਰਾਨ, ਵਿਦਿਆਰਥੀਆਂ ਨੇ ਘਰ ਬੈਠ ਕੇ ਆਪਣੇ ਮਾਪਿਆਂ ਅਤੇ ਛੋਟੇ ਭੈਣ-ਭਰਾਵਾਂ ਨਾਲ ਸ਼ਤਰੰਜ ਖੇਡੀ | ...

ਪੂਰੀ ਖ਼ਬਰ »

ਪਾਸਟਰ ਵੈੱਲਫ਼ੇਅਰ ਸੁਸਾਇਟੀ ਨਕੋਦਰ ਯੂਨਿਟ ਦੀ ਮੀਟਿੰਗ

ਮਹਿਤਪੁਰ, 21 ਜੁਲਾਈ (ਲਖਵਿੰਦਰ ਸਿੰਘ)-ਪਾਸਟਰ ਵੈੱਲਫ਼ੇਅਰ ਸੁਸਾਇਟੀ ਨਕੋਦਰ ਯੂਨਿਟ ਦੇ ਪ੍ਰਧਾਨ ਪਾਸਟਰ ਡੈਨੀਅਲ ਦੀ ਅਗਵਾਈ 'ਚ ਮੀਟਿੰਗ ਕੀਤੀ ਗਈ | ਇਹ ਮੀਟਿੰਗ ਪਿੰਡ ਸਿੱਧਮਾਬੇਟ ਪਾਸਟਰ ਸਤਨਾਮ ਦੇ ਚਰਚ ਵਿਚ ਕੀਤੀ ਗਈ | ਇਸ ਮੌਕੇ ਜਨਰਲ ਸਕੱਤਰ ਪਾਸਟਰ ਮਨਜੀਤ ਲਾਲ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਗੁਰਦੁਆਰਾ ਮਾਡਲ ਟਾਊਨ ਵਿਖੇ ਲਗਾਇਆ ਟੀਕਾਕਰਨ ਕੈਂਪ

ਜਲੰਧਰ 21 ਮਈ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਅਤੇ ਸਮੂਹ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਅੱਜ ਗੁਰਦੁਆਰਾ ਸਾਹਿਬ ਵਿਖੇ ਕੋਵਿਡ-19 ਦੀ ...

ਪੂਰੀ ਖ਼ਬਰ »

ਪਿੰਡ ਭੋਡੇ ਸਪਰਾਏ 'ਚ ਸਾਲਾਨਾ ਛਿੰਝ ਮੇਲਾ ਕਰਵਾਇਆ

ਜਮਸ਼ੇਰ ਖਾਸ, 21 ਜੁਲਾਈ (ਅਵਤਾਰ ਤਾਰੀ)-ਪਿੰਡ ਭੋਡੇ ਸਪਰਾਏ ਵਿਖੇ ਸਾਲਾਨਾ ਗੁੱਗਾ ਨੌਵੀਂ ਕਮੇਟੀ ਵਲੋਂ ਛਿੰਝ ਮੇਲਾ ਕਰਵਾਇਆ ਗਿਆ, ਜਿਸ ਦਾ ਉਦਘਾਟਨ ਸਰਪੰਚ ਸਤਨਾਮ ਧਾਲੀਵਾਲ ਨੇ ਕੀਤਾ | ਇਸ ਮੌਕੇ 'ਤੇ ਇਲਾਕੇ ਦੇ ਆਸ-ਪਾਸ ਦੇ ਪਹਿਲਵਾਨਾਂ ਨੇ ਹਿੱਸਾ ਲਿਆ | ਛਿੰਝ ਮੇਲੇ ...

ਪੂਰੀ ਖ਼ਬਰ »

ਵਾਲਮੀਕਿ ਭਾਈਚਾਰਾ ਤੇ ਮਜ਼੍ਹਬੀ ਸਿੱਖਾਂ ਦਾ ਬੁੱਧੀਜੀਵੀ ਵਰਗ ਰਵਾਇਤੀ ਪਾਰਟੀਆਂ ਤੋਂ ਖਫ਼ਾ

ਜਲੰਧਰ, 21 ਜੁਲਾਈ (ਹਰਵਿੰਦਰ ਸਿੰਘ ਫੁੱਲ)-ਭਗਵਾਨ ਵਾਲਮੀਕਿ ਭਵਨ ਜਲੰਧਰ ਵਿਖੇ ਵਾਲਮੀਕਿ ਭਾਈਚਾਰੇ ਅਤੇ ਮਜ਼੍ਹਬੀ ਸਿੱਖਾਂ ਦੇ ਬੁੱਧੀਜੀਵੀ ਤੇ ਸਮਾਜ ਸੇਵਕਾਂ ਦੀ ਇਕ ਬਹੁਤ ਹੀ ਗੰਭੀਰ ਮੁੱਦੇ 'ਤੇ ਮੀਟਿੰਗ ਹੋਈ | ਪੈੱ੍ਰਸ ਨੂੰ ਜਾਰੀ ਬਿਆਨ 'ਚ ਵੱਖ-ਵੱਖ ਬੁੱਧੀਜੀਵੀ ...

ਪੂਰੀ ਖ਼ਬਰ »

ਈ. ਆਰ. ਓ. ਕਲੇਰ ਵਲੋਂ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ

ਜਲੰਧਰ, 21 ਜੁਲਾਈ (ਚੰਦੀਪ ਭੱਲਾ)-ਆਗਾਮੀ ਵਿਧਾਨ ਸਭਾ ਚੋਣਾਂ-2022 ਦੀਆਂ ਤਿਆਰੀਆਂ ਦੇ ਮੱਦੇਨਜ਼ਰ ਵਿਧਾਨ ਸਭਾ ਹਲਕਾ 036 ਜਲੰਧਰ ਉੱਤਰੀ ਵਿਖੇ ਈ. ਆਰ. ਓ. ਸ੍ਰੀਮਤੀ ਅਨੁਪਮ ਕਲੇਰ ਦੀ ਪ੍ਰਧਾਨਗੀ ਹੇਠ ਬੂਥਾਂ ਦੀ ਰੈਸ਼ਨੇਲਾਈਜ਼ੇਸ਼ਨ ਸਬੰਧੀ ਮੀਟਿੰਗ ਕੀਤੀ ਗਈ, ਜਿਸ 'ਚ ...

ਪੂਰੀ ਖ਼ਬਰ »

ਸਰਪੰਚ ਨੇ ਉਪ ਮੁੱਖ ਇੰਜੀਨੀਅਰ ਨੂੰ ਦੱਸੀਆਂ ਬਿਜਲੀ ਸਬੰਧੀ ਸਮੱਸਿਆਵਾਂ

ਜਮਸ਼ੇਰ ਖਾਸ, 21 ਜੁਲਾਈ (ਅਵਤਾਰ ਤਾਰੀ)-ਉੱਪ ਮੰਡਲ ਕੈਂਟ-2 ਅਧੀਨ ਆਉਂਦੇ ਕਸਬਾ ਜਮਸ਼ੇਰ ਖਾਸ ਦੇ ਸਰਪੰਚ ਹਰਿੰਦਰ ਸਿੰਘ (ਬਿੱਟੂ ਸ਼ਾਹ) ਬਿਜਲੀ ਸਪਲਾਈ ਸਬੰਧੀ ਆ ਰਹੀਆਂ ਸਮੱਸਿਆਵਾਂ ਬਾਰੇ ਉੱਪ ਮੁੱਖ ਇੰਜੀਨੀਅਰ ਐੱਚ.ਐੱਸ. ਬਾਂਸਲ ਹਲਕਾ ਜਲੰਧਰ ਤੇ ਐਕਸੀਅਨ ਕੈਂਟ ...

ਪੂਰੀ ਖ਼ਬਰ »

ਦੁਕਾਨਦਾਰ ਦੀ ਹੱਤਿਆ ਦੇ ਵਿਰੋਧ 'ਚ ਫਗਵਾੜਾ ਗੇਟ 'ਚ ਪ੍ਰਦਰਸ਼ਨ

ਜਲੰਧਰ, 21 ਜੁਲਾਈ (ਸ਼ਿਵ) - ਸੋਢਲ ਰੋਡ 'ਤੇ ਲੁਟੇਰਿਆਂ ਵਲੋਂ ਨੌਜਵਾਨ ਦੁਕਾਨਦਾਰ ਨੂੰ ਗੋਲੀ ਮਾਰ ਕੇ ਮਾਰ ਦੇਣ ਦੇ ਰੋਸ ਵਜੋਂ ਫਗਵਾੜਾ ਗੇਟ ਦੇ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਦੀ ਨਾਕਾਮੀ ਅਤੇ ਸਮੇਂ ਸਿਰ ਇਲਾਜ ਨਾ ਕਰਨ ਵਾਲੇ ਹਸਪਤਾਲਾਂ ਖ਼ਿਲਾਫ਼ ਨਾਅਰੇਬਾਜ਼ੀ ...

ਪੂਰੀ ਖ਼ਬਰ »

ਸਿੱਖ ਜਥੇਬੰਦੀਆਂ ਵਲੋਂ ਸਵ. ਭਾਈ ਸੁਖਜਿੰਦਰ ਸਿੰਘ ਦੇ ਬੇਟੇ ਦਾ ਸਨਮਾਨ

ਜਲੰਧਰ, 21 ਜੁਲਾਈ (ਹਰਵਿੰਦਰ ਸਿੰਘ ਫੁੱਲ)-ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਵ. ਸੁਖਜਿੰਦਰ ਸਿੰਘ ਜਿਹੜੇ ਕੈਂਸਰ ਦੇ ਰੋਗ ਤੋਂ ਪੀੜਤ ਸਨ, ਨੂੰ ਜਦੋਂ ਡਾਕਟਰਾਂ ਨੇ ਕੀਮੋਥਰੈਪੀ ਕਰਵਾਉਣ ਲਈ ਕਿਹਾ | ਡਾਕਟਰਾਂ ਨੇ ਭਾਈ ਸਾਹਿਬ ਨੂੰ ਦੱਸਿਆ ਕਿ ...

ਪੂਰੀ ਖ਼ਬਰ »

ਸੀ. ਟੀ. ਗਰੁੱਪ ਦੇ 173 ਵਿਦਿਆਰਥੀਆਂ ਨੂੰ ਕਈ ਕੰਪਨੀਆਂ 'ਚ ਮਿਲੀਆਂ ਨੌਕਰੀਆਂ

ਜਲੰਧਰ, 21 ਜੁਲਾਈ (ਰਣਜੀਤ ਸਿੰਘ ਸੋਢੀ)-ਸੀ. ਟੀ. ਗਰੁੱਪ ਨੇ ਕੋਵਿਡ-19 ਦੇ ਦੌਰਾਨ ਕਈ ਕੰਪਨੀਆਂ ਦੀ ਪਲੇਸਮੈਂਟ ਡਰਾਈਵ ਕਰਵਾਈ ਗਈ | ਇਨ੍ਹਾਂ ਪਲੇਸਮੈਂਟ ਡਰਾਈਵਾਂ 'ਚ ਲਗਭਗ 173 ਵਿਦਿਆਰਥੀਆਂ ਨੂੰ ਚੁਣਿਆ ਗਿਆ | ਇਨ੍ਹਾਂ ਕੰਪਨੀਆਂ 'ਚ ਨੀਵੀਆ, ਅਮੂਲ ਸ਼ੂ ਵੇਰੀਅੰਟ ...

ਪੂਰੀ ਖ਼ਬਰ »

ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਬਲਾਕ ਮੈਂਟਰਜ਼ ਦੀ ਇਕ ਰੋਜ਼ਾ ਟ੍ਰੇਨਿੰਗ

ਜਲੰਧਰ, 21 ਜੁਲਾਈ (ਰਣਜੀਤ ਸਿੰਘ ਸੋਢੀ)-ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਨੈਸ਼ਨਲ ਅਚੀਵਮੈਂਟ ਸਰਵੇ 'ਚ ਬਿਹਤਰ ਪ੍ਰਦਰਸ਼ਨ ਲਈ ਅਗਾੳਾੂ ਯੋਜਨਾਬੰਦੀ ਵਜੋਂ ਅਧਿਕਾਰੀਆਂ ਤੋਂ ਲੈ ਕੇ ਸਿੱਖਿਆ ਵਿਭਾਗ ਦੀਆਂ ਗੁਣਾਤਮਿਕ ਸਿੱਖਿਆ ਨਾਲ ਸਬੰਧਿਤ ਟੀਮਾਂ ਅਤੇ ...

ਪੂਰੀ ਖ਼ਬਰ »

ਮਕਸੂਦਾਂ ਵਾਸੀ ਆਵਾਜਾਈ ਦੀ ਸਮੱਸਿਆ ਤੋਂ ਪ੍ਰੇਸ਼ਾਨ

ਮਕਸੂਦਾਂ, 21 ਜੁਲਾਈ (ਸਤਿੰਦਰਪਾਲ ਸਿੰਘ)-ਜਲੰਧਰ ਦਾ ਮਕਸੂਦਾਂ ਇਲਾਕਾ ਜੋ ਜ਼ਿਲ੍ਹਾ ਜਲੰਧਰ ਦੀ ਮੁੱਖ ਸਬਜ਼ੀ ਮੰਡੀ ਵਾਲਾ ਰਸਤਾ ਹੈ ਅਤੇ ਸਬਜ਼ੀ ਮੰਡੀ ਨੂੰ ਅੰਮਿ੍ਤਸਰ ਤੇ ਲੁਧਿਆਣਾ ਹਾਈਵੇ ਨਾਲ ਜੋੜਦਾ ਹੈ, ਵਿਖੇ ਟ੍ਰੈਫ਼ਿਕ ਦੀ ਸਮੱਸਿਆ ਦਿਨ ਪ੍ਰਤੀ ਦਿਨ ਵਧਦੀ ਜਾ ...

ਪੂਰੀ ਖ਼ਬਰ »

ਮੀਰੀ ਪੀਰੀ ਧਾਰਨ ਦਿਵਸ ਦੇ ਸਬੰਧ 'ਚ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ

ਜਲੰਧਰ, 21 ਜੁਲਾਈ (ਹਰਵਿੰਦਰ ਸਿੰਘ ਫੁੱਲ) - ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-2 ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਾਸਤਰ ਧਾਰਨ ਮੀਰੀ ਪੀਰੀ ਦਿਵਸ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿਚ ਭਾਈ ...

ਪੂਰੀ ਖ਼ਬਰ »

ਫ਼ੌਜ ਦੀ ਭਰਤੀ ਸਬੰਧੀ ਕਾਮਨ ਐਂਟਰੈਸ ਐਗਜ਼ਾਮ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ 25 ਨੂੰ

ਜਲੰਧਰ, 21 ਜੁਲਾਈ (ਹਰਵਿੰਦਰ ਸਿੰਘ ਫੁੱਲ)- ਫ਼ੌਜ ਦੀ ਭਰਤੀ ਸਬੰਧੀ 25 ਜੁਲਾਈ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ ਵਿਖੇ ਲਏ ਜਾਣ ਵਾਲੇ ਕਾਮਨ ਐਂਟਰੈਂਸ ਐਗਜ਼ਾਮ (ਸੀ.ਈ.ਈ.) ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਸਪ੍ਰੀਤ ਸਿੰਘ ...

ਪੂਰੀ ਖ਼ਬਰ »

ਗੁ. ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਨਵੇਂ ਮੀਰੀ ਪੀਰੀ ਦੀਵਾਨ ਹਾਲ ਦਾ ਉਦਘਾਟਨ

ਜਲੰਧਰ, 21 ਜੁਲਾਈ (ਹਰਵਿੰਦਰ ਸਿੰਘ ਫੁੱਲ) - ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਜਲੰਧਰ ਵਿਖੇ ਉਪਰਲੀ ਮੰਜ਼ਿਲ 'ਤੇ ਨਵੇਂ ਬਣੇ ਮੀਰੀ-ਪੀਰੀ ਦਰਬਾਰ ਹਾਲ ਦਾ ਸ਼ੁਭ ਉਦਘਾਟਨ ਸਮਾਰੋਹ ਮਨਾਇਆ ਗਿਆ | ਪੂਰੀ ਤਰ•੍ਹਾਂ ਏਅਰਕੰਡੀਸ਼ਨ, ਆਧੁਨਿਕ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX