ਤਾਜਾ ਖ਼ਬਰਾਂ


ਨਵਜੋਤ ਸਿੰਘ ਸਿੱਧੂ ਨੂੰ ਮਿਲਣ ਤੋਂ ਬਾਅਦ ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਕੱਲ੍ਹ ਨੂੰ ਸਾਰਾ ਮਸਲਾ ਹੱਲ ਕਰ ਲਿਆ ਜਾਵੇਗਾ
. . .  23 minutes ago
ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਸੁਨੀਲ ਜਾਖੜ ਦਾ ਤਿੱਖਾ ਬਿਆਨ
. . .  about 1 hour ago
ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚੇ ਰਾਜਾ ਵੜਿੰਗ, ਪ੍ਰਗਟ ਸਿੰਘ , ਨਿਰਮਲ ਸ਼ਤਰਾਣਾ ,ਕੁਲਬੀਰ ਜ਼ੀਰਾ
. . .  about 2 hours ago
ਬਸਪਾ ਦੀ ਭਵਿੱਖਬਾਣੀ ਅਨੁਸਾਰ ਸਿੱਧੂ ਕਾਂਗਰਸ ਦਾ 'ਗੱਠਾ ਪਟਾਕਾ' ਜਿਹੜਾ ਕਾਂਗਰਸ ਦੇ ਪੰਜੇ ਵਿਚ ਫੱਟ ਗਿਆ - ਗੜ੍ਹੀ
. . .  about 2 hours ago
ਗੜ੍ਹਸ਼ੰਕਰ, 28 ਸਤੰਬਰ (ਧਾਲੀਵਾਲ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਗਏ ਅਸਤੀਫੇ ਤੇ ਪ੍ਰਤੀਕਰਮ ਦਿੰਦਿਆਂ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਹ ਦੋ ਮਹੀਨੇ ਪਹਿਲਾਂ ...
ਜਲੰਧਰ ਦੇ ਬਸ਼ੀਰ ਪੁਰਾ ਫਾਟਕ 'ਤੇ ਮਾਲਗੱਡੀ ਪਟੜੀ ਤੋਂ ਉੱਤਰੀ , ਆਵਾਜਾਈ ਪ੍ਰਭਾਵਿਤ
. . .  about 2 hours ago
ਸਿੱਧੂ ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ- ਖਹਿਰਾ
. . .  about 2 hours ago
ਚੰਡੀਗੜ੍ਹ , 28 ਸਤੰਬਰ-ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਉਨ੍ਹਾਂ (ਨਵਜੋਤ ਸਿੰਘ ਸਿੱਧੂ) ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ ਸੀ । ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਸਤੀਫਾ ...
ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਸਵੀਕਾਰ ਨਹੀਂ ​ਕੀਤਾ ਗਿਆ ਹੈ - ਕਾਂਗਰਸ ਸੂਤਰ
. . .  about 3 hours ago
ਜੋਗਿੰਦਰ ਢੀਂਗਰਾ ਨੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੋਂ ਦਿੱਤਾ ਅਸਤੀਫ਼ਾ
. . .  about 3 hours ago
ਮੁੰਬਈ ਇੰਡੀਅਨ ਨੇ ਟਾਸ ਜਿੱਤਿਆ, ਪੰਜਾਬ ਨੂੰ ਬੱਲੇਬਾਜ਼ੀ ਦਾ ਸੱਦਾ
. . .  about 3 hours ago
ਰਜ਼ੀਆ ਸੁਲਤਾਨਾ ਨੇ ਦਿੱਤਾ ਅਸਤੀਫ਼ਾ
. . .  about 4 hours ago
ਨਵਜੋਤ ਸਿੱਧੂ ਨੂੰ ਕੋਈ ਲਾਲਚ ਨਹੀਂ ਤੇ ਉਹ ਪੰਜਾਬ ਤੇ ਪੰਜਾਬੀਅਤ ਲਈ ਲੜ ਰਹੇ ਹਨ -ਰਜ਼ੀਆ ਸੁਲਤਾਨਾ
. . .  about 4 hours ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੱਦੀ ਹੰਗਾਮੀ ਬੈਠਕ
. . .  about 5 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੰਗਾਮੀ ...
ਕੈਪਟਨ ਅਮਰਿੰਦਰ ਸਿੰਘ ਪਹੁੰਚੇ ਦਿੱਲੀ
. . .  about 5 hours ago
ਨਵੀਂ ਦਿੱਲੀ, 28 ਸਤੰਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚੇ ਹਨ . ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇੱਥੇ ਕੋਈ ਵੀ ਰਾਜਨੀਤਕ ਪ੍ਰੋਗਰਾਮ ਨਹੀਂ ਹੈ ...
ਕਾਂਗਰਸ ਦੇ ਹੋਏ ਕਨ੍ਹਈਆ ਕੁਮਾਰ ਅਤੇ ਜਿਗਨੇਸ਼ ਮੇਵਾਨੀ
. . .  about 5 hours ago
ਨਵੀਂ ਦਿੱਲੀ, 28 ਸਤੰਬਰ - ਸੀ.ਪੀ.ਆਈ. ਨੇਤਾ ਕਨ੍ਹਈਆ ਕੁਮਾਰ ਅਤੇ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਨਵੀਂ ਦਿੱਲੀ ਵਿਚ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ...
ਅੰਗਹੀਣ ਵਿਅਕਤੀਆਂ ਨੂੰ ਦਿੱਤੇ ਜਾਣਗੇ 14.28 ਲੱਖ ਰੁਪਏ ਦੀ ਕੀਮਤ ਨਾਲ ਟ੍ਰਾਈ ਸਾਈਕਲ: ਸੋਮ ਪ੍ਰਕਾਸ਼
. . .  about 5 hours ago
ਫਗਵਾੜਾ, 28 ਸਤੰਬਰ (ਹਰਜੋਤ ਸਿੰਘ ਚਾਨਾ) - ਅੰਗਹੀਣ ਵਿਅਕਤੀਆਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ 34 ਅਪਾਹਿਜ ਵਿਅਕਤੀਆਂ ਨੂੰ ਮੋਟਰਾਈਜ਼ਡ ਟ੍ਰਾਈ ਸਾਈਕਲ ਦਿੱਤੇ...
ਸਰਪੰਚ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਬਸਪਾ ਵਲੋਂ ਜਮਸ਼ੇਰ ਵਿਚ ਲਗਾਇਆ ਗਿਆ ਜਾਮ
. . .  about 5 hours ago
ਜਮਸ਼ੇਰ ਖ਼ਾਸ,ਜੰਡਿਆਲਾ ਮੰਜਕੀ - 28 ਸਤੰਬਰ (ਅਵਤਾਰ ਤਾਰੀ, ਸੁਰਜੀਤ ਸਿੰਘ ਜੰਡਿਆਲਾ) - ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਸਰਪੰਚ ਖ਼ਿਲਾਫ਼ ਬਸਪਾ ਵਲੋਂ ਅੱਜ ਜਮਸ਼ੇਰ ਖ਼ਾਸ ਵਿਚ ਜਾਮ ਲਾਇਆ ਗਿਆ...
ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਰਾਘਵ ਚੱਢਾ ਦਾ ਬਿਆਨ
. . .  about 5 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਵਿਚ ਅਰਾਜਕਤਾ ਦੀ ਸੰਪੂਰਨ ਸਥਿਤੀ ਹੈ ...
ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ ਕੱਸਿਆ ਤਨਜ
. . .  about 6 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ...
ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 6 hours ago
ਚੰਡੀਗੜ੍ਹ, 28 ਸਤੰਬਰ - ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ ...
ਗੁਲਾਬੀ ਸੁੰਡੀ ਕਾਰਨ ਨਰਮਾ ਖ਼ਰਾਬ ਹੋਣ ਤੋਂ ਦੁਖੀ ਖੇਤ ਮਜ਼ਦੂਰ ਨੇ ਕੀਤੀ ਆਤਮਹੱਤਿਆ
. . .  about 6 hours ago
ਤਲਵੰਡੀ ਸਾਬੋ, 28 ਸਤੰਬਰ (ਰਣਜੀਤ ਸਿੰਘ ਰਾਜੂ) - ਮਾਲਵੇ ਦੀ ਨਰਮਾ ਪੱਟੀ ਦੇ ਉਕਤ ਖਿੱਤੇ ਦੇ ਪਿੰਡ ਜਗਾ ਰਾਮ ਤੀਰਥ ਦੇ ਇੱਕ ਖੇਤ ਮਜ਼ਦੂਰ ਮਹਿੰਦਰ ਸਿੰਘ ਨੇ ਆਪਣੇ ਖੇਤ ਵਿਚ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ...
ਅਸੀਂ ਸਿੱਧੂ ਸਾਬ੍ਹ ਨਾਲ ਬੈਠ ਕੇ ਗੱਲ ਕਰਾਂਗੇ - ਚੰਨੀ
. . .  about 6 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ...
ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ ਜਾਵੇਗਾ - ਚੰਨੀ
. . .  about 6 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ...
ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ - ਚੰਨੀ
. . .  about 6 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ, ...
ਚੰਨੀ ਦੀ ਕੇਂਦਰ ਨੂੰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਅਪੀਲ
. . .  about 7 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ ਹੈ | ਇਸ ਨਾਲ ਹੀ ਕੇਂਦਰ ਨੂੰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰੈੱਸ ਵਾਰਤਾ ਸ਼ੁਰੂ, ਕੇਂਦਰ ਨੂੰ ਕੀਤੀ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ
. . .  about 7 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 9 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਗੰਭੀਰ ਪ੍ਰਸਥਿਤੀਆਂ ਹੀ ਮਹਾਂਪੁਰਖਾਂ ਦਾ ਵਿਦਿਆਲਾ ਤੇ ਪਰਖਸ਼ਾਲਾ ਬਣਦੀਆਂ ਹਨ। -ਮਹਾਤਮਾ ਗਾਂਧੀ

ਪਹਿਲਾ ਸਫ਼ਾ

ਕੈਪਟਨ ਦੀ ਹਾਜ਼ਰੀ 'ਚ ਨਵਜੋਤ ਸਿੰਘ ਸਿੱਧੂ ਨੇ ਸੰਭਾਲਿਆ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ

  • ਮੈਂ ਤੇ ਸਿੱਧੂ ਹੁਣ ਪੰਜਾਬ ਲਈ ਮਿਲ ਕੇ ਕਰਾਂਗੇ ਕੰਮ-ਕੈਪਟਨ
  • ਅੱਜ ਕਾਂਗਰਸ ਦਾ ਹਰ ਵਰਕਰ ਪ੍ਰਧਾਨ ਬਣ ਗਿਆ ਹੈ-ਸਿੱਧੂ
  • ਕਾਂਗਰਸ ਨੂੰ ਅਫ਼ਸਰਸ਼ਾਹੀ ਨੇ ਮਾਰਿਆ-ਜਾਖੜ
  • ਸਮਾਗਮ 'ਚ ਵੀ ਨਜ਼ਰ ਆਇਆ ਸਿੱਧੂ ਤੇ ਕੈਪਟਨ ਵਿਚਾਲੇ ਮਨ-ਮੁਟਾਅ

ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 23 ਜੁਲਾਈ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ 'ਚ ਸਾਬਕਾ ਮੰਤਰੀ ਅਤੇ ਕਾਂਗਰਸ ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਸਿਰ ਅੱਜ ਪੰਜਾਬ ਕਾਂਗਰਸ ਪ੍ਰਧਾਨ ਦਾ ਤਾਜ ਸਜ ਹੀ ਗਿਆ ਪਰ ਦੋਵਾਂ ਵਿਚਾਲੇ ਮਨ-ਮੁਟਾਅ ਸਮਾਗਮ ਦੌਰਾਨ ਵੀ ਸਾਫ਼ ਤੌਰ 'ਤੇ ਦਿਖਾਈ ਦਿੱਤਾ | ਕੈਪਟਨ ਸਿੱਧੂ ਤੋਂ ਪਹਿਲਾਂ ਹੀ ਕਾਂਗਰਸ ਭਵਨ ਪਹੁੰਚ ਗਏ ਸਨ ਪਰ ਸਿੱਧੂ ਜਦੋਂ ਸਟੇਜ 'ਤੇ ਆਏ ਤਾਂ ਉਨ੍ਹਾਂ ਉੱਥੇ ਮੌਜੂਦ ਬਹੁਤੇ ਸੀਨੀਅਰ ਪਾਰਟੀ ਆਗੂਆਂ ਨੂੰ ਗਲੇ ਲਗਾ ਕੇ ਅਤੇ ਉਨ੍ਹਾਂ ਦੇ ਪੈਰ ਛੂਹ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਪਰ ਕੈਪਟਨ ਨੂੰ ਇਸ ਮੌਕੇ ਉਨ੍ਹਾਂ ਦੂਰੋਂ ਫ਼ਤਹਿ ਬੁਲਾ ਕੇ ਹੀ ਸਾਰ ਦਿੱਤਾ, ਜਿਸ ਦੀ ਮੌਕੇ 'ਤੇ ਹੀ ਚਰਚਾ ਸ਼ੁਰੂ ਹੋ ਗਈ | ਇਸ ਦੌਰਾਨ ਕੈਪਟਨ ਨੇ ਸਟੇਜ 'ਤੇ ਸਿੱਧੂ ਨੂੰ ਤਿੰਨ-ਚਾਰ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸਿੱਧੂ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ | ਉੱਧਰ ਦੂਜੇ ਪਾਸੇ ਸੁਨੀਲ ਜਾਖੜ ਦਾ ਪਾਰਾ ਵੀ ਚੜਿ੍ਹਆ ਦਿਖਾਈ ਦਿੱਤਾ | ਜਾਖੜ ਨਾਰਾਜ਼ ਮੰਤਰੀ ਵਿਧਾਇਕਾਂ 'ਤੇ ਜੰਮ ਕੇ ਵਰ੍ਹਦੇ ਹੋਏ ਨਜ਼ਰ ਆਏ | ਇਸ ਮੌਕੇ ਆਪਣੇ ਤਾਜਪੋਸ਼ੀ ਸਮਾਗਮ 'ਚ ਸਿੱਧੂ ਬਹੁਤ ਹੀ ਉਤਸ਼ਾਹਿਤ ਨਜ਼ਰ ਆਏ | ਉਨ੍ਹਾਂ ਇਸ ਮੌਕੇ ਕਿਹਾ ਕਿ ਅੱਜ ਸਿੱਧੂ ਨਹੀਂ ਪੰਜਾਬ ਦਾ ਹਰ ਵਰਕਰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣ ਗਿਆ ਹੈ | ਉਨ੍ਹਾਂ ਕਿਹਾ ਕਿ ਮਸਲਾ ਪ੍ਰਧਾਨਗੀ ਦਾ ਨਹੀਂ, ਮਸਲਾ ਪੰਜਾਬ ਦਾ ਸੀ, ਬੇਅਦਬੀ ਦਾ ਸੀ, ਗੁਰੂ ਦੇ ਇਨਸਾਫ਼ ਦਾ ਸੀ, ਧਰਨੇ ਦੇ ਰਹੇ ਈ.ਈ.ਟੀ. ਅਧਿਆਪਕਾਂ ਦਾ, ਧਰਨੇ ਦੇ ਰਹੇ ਡਾਕਟਰਾਂ ਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਇਹ ਸਾਰੇ ਮਸਲੇ ਹੱਲ ਕਰ ਸਕਿਆ ਤਾਂ ਪ੍ਰਧਾਨਗੀ ਪਵਿੱਤਰ ਹੈ ਪਰ ਜੇ ਨਾ ਕਰ ਸਕਿਆ ਪ੍ਰਧਾਨਗੀ ਕੱਖ ਦੀ ਨਹੀਂ | ਉਨ੍ਹਾਂ ਕਿਹਾ ਕਿ ਵਰਕਰਾਂ ਨੂੰ ਨਾਲ ਲੈ ਕੇ ਚੱਲਾਂਗੇ, 15 ਅਗਸਤ ਨੂੰ ਪੰਜਾਬ ਕਾਂਗਰਸ ਭਵਨ ਬਿਸਤਰਾ ਲਾ ਲਵਾਂਗਾ, ਮੰਤਰੀ ਵੀ 3-3 ਘੰਟੇ ਇੱਥੇ ਆ ਕੇ ਬੈਠਣ ਕੰਮ ਕਰਨ | ਉਨ੍ਹਾਂ ਕਿਹਾ ਕਿ ਅੱਜ ਮਾਮੂਲੀ ਜਿਹਾ ਵਰਕਰ ਪ੍ਰਧਾਨ ਬਣ ਗਿਆ ਹੈ, ਲੀਡਰ ਬਣ ਗਿਆ ਹੈ ਪਰ ਪ੍ਰਧਾਨ ਅਤੇ ਵਰਕਰ 'ਚ ਕੋਈ ਫ਼ਰਕ ਨਹੀਂ, ਮੈਨੂੰ ਜਦ ਮਰਜ਼ੀ ਆ ਕੇ ਮਿਲੋ | ਸਿੱਧੂ ਨੇ ਕਿਹਾ ਕਿ ਉਹ ਕਾਂਗਰਸ ਹਾਈਕਮਾਨ ਦੁਆਰਾ ਦਿੱਤੇ 18 ਸੂਤਰਧਾਰ ਏਜੰਡੇ ਤੋਂ ਪਿੱਛੇ ਨਹੀਂ ਹਟਣਗੇ | ਉੱਧਰ ਤਾਜਪੋਸ਼ੀ ਮੌਕੇ ਕੈਪਟਨ ਨੇ ਸੁਲਝੇ ਹੋਏ ਸਿਆਸਤਦਾਨ ਵਾਂਗ ਆਪਣੇ ਗ਼ੁੱਸੇ ਨੂੰ ਇਕ ਪਾਸੇ ਰੱਖ ਸਿੱਧੂ ਨੂੰ ਆਪਣਾ ਬੱਚਾ ਦੱਸਿਆ ਅਤੇ ਕਿਹਾ ਕਿ ਜਦੋਂ ਉਹ ਛੋਟਾ ਸੀ ਉਦੋਂ ਤੋਂ ਮੈਂ ਇਸ ਨੂੰ ਜਾਣਦਾ ਹਾਂ ਅਤੇ ਇਹ ਮੇਰੇ ਹੱਥਾਂ 'ਚ ਖੇਡਿਆ ਹੈ | ਉਨ੍ਹਾਂ ਸਿੱਧੂ ਨੂੰ ਕਿਹਾ ਕਿ ਪੰਜਾਬ ਦੀ ਜ਼ਿੰਮੇਦਾਰੀ ਹੁਣ ਤੁਹਾਡੇ ਹੱਥ ਵਿਚ ਹੈ ਅਤੇ ਹੁਣ ਅਸੀਂ ਇਕੱਠੇ ਹੋ ਕੇ ਚੱਲਾਂਗੇ ਅਤੇ ਪੰਜਾਬ ਲਈ ਕੰਮ ਕਰਾਂਗੇ | ਉਨ੍ਹਾਂ ਕਿਹਾ ਕਿ ਨਵਜੋਤ ਸਾਨੂੰ ਮਿਲ ਕੇ ਲੋਕਾਂ ਨੂੰ ਜੋੜਨਾ ਹੈ ਅਤੇ ਹਰ ਮੁਸ਼ਕਲ ਦਾ ਮਿਲ ਕੇ ਸਾਹਮਣਾ ਕਰਨਾ ਹੈ | ਸਾਡੀ ਕਾਂਗਰਸ ਪਾਰਟੀ ਨੂੰ 134 ਸਾਲ ਹੋ ਗਏ ਹਨ ਅਤੇ ਸਾਨੂੰ ਮਿਲ ਕੇ ਇਸ ਨੂੰ ਅੱਗੇ ਲੈ ਕੇ ਜਾਣਾ ਹੈ | ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਹਾਈਕਮਾਨ ਦਾ ਜੋ ਵੀ ਫ਼ੈਸਲਾ ਹੋਵੇਗਾ ਅਸੀਂ ਸਿਰ ਝੁਕਾ ਕੇ ਮੰਨਾਂਗੇ |
ਸਮਾਗਮ 'ਚ ਸਭ ਤੋਂ ਜ਼ਿਆਦਾ ਗੁੱਸੇ ਭਰਿਆ ਅੰਦਾਜ਼ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਹੀ ਦਿਖਾਈ ਦਿੱਤਾ | ਉਨ੍ਹਾਂ ਸਟੇਜ 'ਤੇ ਬੋਲਦੇ ਹੋਏ ਕਿਹਾ ਕਿ 'ਮੈਂ ਇੰਜ ਹੀ ਹਾਂਡੀ ਨਹੀਂ ਛੱਡਦਾ, ਮੈਂ ਤਾਂ ਆਪਣੀ ਦੋਸਤੀ ਵੀ ਖੁੱਲ੍ਹ ਕੇ ਨਿਭਾਉਂਦਾ ਹਾਂ ਅਤੇ ਦੁਸ਼ਮਣੀ ਵੀ ਖੁੱਲ੍ਹ ਕੇ ਨਿਭਾਉਂਦਾ ਹਾਂ |'' ਉਨ੍ਹਾਂ ਕਿਹਾ ਕਿ ਮੈਂ ਕੈਪਟਨ ਦੇ ਨਾਲ 20 ਸਾਲ ਕੰਮ ਕੀਤਾ ਹੈ ਅਤੇ ਮੁੱਖ ਮੰਤਰੀ ਅਤੇ ਮੇਰਾ ਰਿਸ਼ਤਾ ਬਹੁਤ ਡੂੰਘਾ ਹੈ | ਕੈਪਟਨ ਮੇਰੇ ਅਤੇ ਮੈਂ ਉਨ੍ਹਾਂ ਦੇ ਕੰਮ ਤੋਂ ਬਹੁਤ ਪ੍ਰਭਾਵਿਤ ਹਾਂ | ਇਸ ਮੌਕੇ ਜਾਖੜ ਕਾਂਗਰਸ ਨਾਲ ਨਾਰਾਜ਼ ਮੰਤਰੀਆਂ ਵਿਧਾਇਕਾਂ ਉੱਤੇ ਜਮ ਕੇ ਵਰ੍ਹੇ | ਉਨ੍ਹਾਂ ਸਟੇਜ ਉੱਤੇ ਨਾਰਾਜ਼ ਨੇਤਾਵਾਂ ਦਾ ਨਾਂਅ ਲੈਂਦੇ ਹੋਏ ਸ਼ਾਇਰਾਨਾ ਅੰਦਾਜ਼ 'ਚ ਆਪਣੇ ਗ਼ੁੱਸੇ ਦਾ ਇਜ਼ਹਾਰ ਕੀਤਾ | ਜਾਖੜ ਬੋਲੇ, ਰੰਧਾਵਾ ਜੀ, ਚੰਨੀ ਜੀ ਅਤੇ ਲਾਲ ਜੀ ਮੇਰੀ ਗੱਲ ਧਿਆਨ ਨਾਲ ਸੁਣੋ ਅਤੇ ਉਸ ਦਾ ਬੁਰਾ ਵੀ ਨਾ ਮਨਾਇਓ | ਉਨ੍ਹਾਂ ਕਿਹਾ ਸਾਡੇ ਕਾਂਗਰਸ ਪਾਰਟੀ ਦੀ ਰਵਾਇਤ ਬਣ ਗਈ ਹੈ ਕਿ ਮੰਤਰੀ, ਵਿਧਾਇਕ ਨਾਰਾਜ਼ ਹੁੰਦੇ ਹਨ ਅਤੇ ਉਨ੍ਹਾਂ ਨੂੰ ਮਨਾਉਣ ਜਾਣਾ ਪੈਂਦਾ ਹੈ, ਉਹ ਫਿਰ ਨਾਰਾਜ਼ ਹੁੰਦੇ ਹਨ ਉਨ੍ਹਾਂ ਨੂੰ ਫਿਰ ਮਨਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇਹ ਕੀ ਕਾਂਗਰਸ ਦੇ ਫੁੱਫੜ ਹਨ ਜਿਨ੍ਹਾਂ ਨੂੰ ਵਾਰ-ਵਾਰ ਮਨਾਇਆ ਜਾਵੇ | ਉਨ੍ਹਾਂ ਕਿਹਾ ਕਿ ਬਥੇਰੇ ਆਏ ਬਥੇਰੇ ਗਏ ਪਰ 'ਅਖੀਰ 'ਚ ਘਰ ਨੂੰ ਹੀ ਆਉਂਦੇ ਹਨ |' ਜਾਖੜ ਨੇ ਸਿੱਧੂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਮੌਕੇ ਰੋਜ਼- ਰੋਜ਼ ਨਹੀਂ ਮਿਲਦੇ, ਪਰਖਿਆ ਘੱਟ ਜਾਂਦਾ ਹੈ | ਉਨ੍ਹਾਂ ਕਿਹਾ ਕਿ ਜਿਵੇਂ ਅਕਾਲੀਆਂ ਨੂੰ ਰੈੱਡ ਕਾਰਪੈਟ ਨੇ ਮਾਰਿਆ, ਓਵੇਂ ਹੀ ਕਾਂਗਰਸ ਨੂੰ ਅਫ਼ਸਰਸ਼ਾਹੀ ਨੇ ਮਾਰਿਆ ਹੈ |
ਇਸ ਮੌਕੇ ਪਾਰਟੀ ਦੇ ਨਵੇਂ ਥਾਪੇ ਕਾਰਜਕਾਰੀ ਪ੍ਰਧਾਨਾਂ ਕੁਲਜੀਤ ਸਿੰਘ ਨਾਗਰਾ, ਪਵਨ ਗੋਇਲ, ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੈਨੀ ਨੇ ਸੰਬੋਧਨ ਕਰਦੇ ਹੋਏ ਪਾਰਟੀ ਵਰਕਰਾਂ ਨੂੰ ਕਿਹਾ ਕਿ ਅੱਜ ਹਾਈਕਮਾਨ ਨੇ ਸਾਨੂੰ ਮਾਣ ਬਖ਼ਸ਼ ਕੇ ਦੱਸ ਦਿੱਤਾ ਹੈ ਕਿ ਆਮ ਪਾਰਟੀ ਵਰਕਰ ਵੀ ਮਿਹਨਤ ਨਾਲ ਕਿਸੇ ਵੀ ਮੁਕਾਮ 'ਤੇ ਪੁੱਜ ਸਕਦਾ ਹੈ | ਇਨ੍ਹਾਂ ਆਗੂਆਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਪਾਰਟੀ ਮਿਲ ਕੇ ਹੰਭਲਾ ਮਾਰੇ ਤਾਂ ਜੋ 2022 'ਚ ਇਕ ਵਾਰ ਫਿਰ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣ ਸਕੇ | ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ, ਮੰਤਰੀ, ਵਿਧਾਇਕ ਤੇ ਵੱਡੀ ਗਿਣਤੀ 'ਚ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ |
ਚੰਡੀਗੜ੍ਹ ਪ੍ਰਸ਼ਾਸਨ ਵਲੋਂ ਲਾਈ ਧਾਰਾ 144 ਦੀਆਂ ਉੱਡੀਆਂ ਧੱਜੀਆਂ

ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਲਈ ਧਾਰਾ 144 ਦੀਆਂ ਧੱਜੀਆਂ ਉੱਡਦੀਆਂ ਦੇਖੀਆਂ ਗਈਆਂ | ਹਜ਼ਾਰਾਂ ਦੀ ਗਿਣਤੀ 'ਚ ਕਾਂਗਰਸੀ ਵਰਕਰ ਇੱਥੇ ਪੁੱਜੇ ਹੋਏ ਸਨ, ਸੜਕਾਂ 'ਤੇ ਵੱਡੇ ਜਾਮ ਲੱਗੇ ਦੇਖੇ ਗਏ, ਕੋਰੋਨਾ ਨਿਯਮਾਂ ਦੀ ਪਾਲਣਾ ਦੀ ਖੁੱਲ੍ਹੇਆਮ ਉਲੰਘਣਾ ਕੀਤੀ ਗਈ, ਨਾ ਮਾਸਕ ਲਾਏ ਦੇਖੇ ਗਏ ਨਾ ਸਮਾਜਕ ਦੂਰੀ ਰੱਖੀ ਗਈ | ਕਾਂਗਰਸ ਭਵਨ ਵਿਖੇ ਵੀ ਸੇਨੇਟਾਈਜ਼ ਕਰਨ ਦਾ ਕੋਈ ਪ੍ਰਬੰਧ ਨਹੀਂ ਸੀ, ਜਦਕਿ ਚੰਡੀਗੜ੍ਹ ਪ੍ਰਸ਼ਾਸਨ ਆਮ ਸ਼ਹਿਰੀਆਂ ਦੇ ਕੋਰੋਨਾ ਨਿਯਮਾਂ ਦਾ ਹਵਾਲਾ ਦੇ ਕੇ ਰੋਜ਼ਾਨਾ ਚਲਾਨ ਕੱਟ ਰਿਹਾ ਹੈ |

ਸਿੱਧੂ ਨੇ ਬਣਾ ਕੇ ਰੱਖੀ ਦੂਰੀ ਕੈਪਟਨ ਨੇ ਦਿਖਾਈ 'ਦਰਿਆਦਿਲੀ'

 ਚੰਡੀਗੜ੍ਹ, 23 ਜੁਲਾਈ (ਵਿਕਰਮਜੀਤ ਸਿੰਘ ਮਾਨ)-ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣ ਜਾਣ ਦੇ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਪੰਜਾਬ ਕਾਂਗਰਸ 'ਚ ਸਭ ਕੁਝ ਠੀਕ ਹੋ ਜਾਵੇਗਾ। ਅਰਸੇ ਤੋਂ ਚੱਲਦਾ ਆ ਰਿਹਾ ਵਿਵਾਦ ਖ਼ਤਮ ਹੋ ਕੇ ਪਾਰਟੀ ਇਕਜੁਟ ਵਿਖਾਈ ਦੇਵੇਗੀ ਪਰ ਜੇਕਰ ਸਿੱਧੂ ਦੀ ਤਾਜਪੋਸ਼ੀ ਦੇ ਪੂਰੇ ਦਿਨ ਦੇ ਘਟਨਾਕ੍ਰਮ ਨੂੰ ਦੇਖਿਆ ਜਾਵੇ ਤਾਂ ਸਾਫ਼ ਹੋ ਜਾਂਦਾ ਹੈ ਕਿ ਪਾਰਟੀ 'ਚ ਅਜੇ ਸਭ ਕੁਝ ਠੀਕ ਨਹੀਂ ਹੋਇਆ ਹੈ। ਹਾਲਾਂਕਿ ਅੱਜ ਦਿੱਲੀ ਵਿਖੇ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਦਾ ਮਸਲਾ ਹੱਲ ਹੋਣ ਦੀ ਗੱਲ ਵੀ ਕਹੀ ਹੈ। ਅੱਜ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਭਲੇ ਹੀ ਇਕ ਮੰਚ 'ਤੇ ਨਜ਼ਰ ਆਏ ਪਰ ਦੋਵਾਂ ਵਿਚਾਲੇ ਜਾਰੀ ਵਿਵਾਦ ਅਜੇ ਵੀ ਉੱਥੇ ਹੀ ਖੜ੍ਹਾ ਦਿਖਾਈ ਦੇ ਰਿਹਾ ਹੈ। ਸਿੱਧੂ ਨੂੰ ਸੂਬਾ ਪ੍ਰਧਾਨ ਐਲਾਨਣ ਦੇ ਬਾਅਦ ਕੈਪਟਨ ਨੇ ਉਨ੍ਹਾਂ ਦੇ ਬਿਆਨਾਂ ਲਈ ਸਿੱਧੂ ਤੋਂ ਜਨਤਕ ਮੁਆਫ਼ੀ ਦੀ ਮੰਗ ਕੀਤੀ ਸੀ ਜੋ ਬਾਅਦ ਵਿਚ ਉਨ੍ਹਾਂ ਪਾਸੇ ਕਰਕੇ ਤਾਜਪੋਸ਼ੀ ਸਮਾਗਮ 'ਚ ਸ਼ਾਮਿਲ ਹੋਣ ਦੀ ਹਾਮੀ ਭਰ ਦਿੱਤੀ ਪਰ ਸਿੱਧੂ ਨੇ ਅੱਜ ਅਹੁਦਾ ਸੰਭਾਲਣ ਸਮੇਂ ਵੀ ਕੈਪਟਨ ਦੀ ਪ੍ਰਵਾਹ ਨਹੀਂ ਕੀਤੀ। ਮੁਆਫ਼ੀ ਮੰਗਣਾ ਤਾਂ ਦੂਰ, ਸਿੱਧੂ ਨੇ ਮੰਚ ਉੱਤੇ ਬੈਠੇ ਹਰੀਸ਼ ਰਾਵਤ ਸਮੇਤ ਸਾਰੇ ਸੀਨੀਅਰ ਨੇਤਾਵਾਂ ਦੇ ਪੈਰੀਂ ਹੱਥ ਲਾ ਕੇ ਅਸ਼ੀਰਵਾਦ ਲਿਆ ਪਰ ਕੈਪਟਨ ਨੂੰ ਦੂਰੋਂ ਹੀ ਫ਼ਤਿਹ ਬੁਲਾ ਦਿੱਤੀ। ਇਸ ਦੌਰਾਨ ਕੈਪਟਨ ਨੇ ਮੰਚ 'ਤੇ ਸਿੱਧੂ ਨਾਲ ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸਿੱਧੂ ਵਾਰ-ਵਾਰ ਕੈਪਟਨ ਨੂੰ ਨਜ਼ਰਅੰਦਾਜ਼ ਕਰਦੇ ਰਹੇ। ਇਸ ਤੋਂ ਬਾਅਦ ਆਪਣੇ ਭਾਸ਼ਣ ਦੌਰਾਨ ਵੀ ਸਿੱਧੂ ਨੇ ਪੰਜਾਬ ਦੇ ਜਿੰਨੇ ਮਸਲੇ ਚੁੱਕੇ, ਇਹ ਉਹੀ ਸਨ ਜਿਨ੍ਹਾਂ ਨੂੰ ਸਿੱਧੂ ਆਪਣੇ ਟਵੀਟ ਦੇ ਜ਼ਰੀਏ ਕੈਪਟਨ 'ਤੇ ਹਮਲਾ ਕਰਨ ਲਈ ਚੁੱਕਦੇ ਰਹੇ ਹਨ। ਇੱਥੇ ਖ਼ਾਸ ਗੱਲ ਇਹ ਵੀ ਰਹੀ ਕਿ ਸਿੱਧੂ ਆਪਣੇ ਪਹਿਲੇ ਭਾਸ਼ਣ ਦੌਰਾਨ ਭੁੱਲ ਗਏ ਕਿ ਉਹ ਜਿੰਨੇ ਮਸਲੇ ਅਤੇ ਨਕਾਮੀਆਂ ਗਿਣਾ ਰਹੇ ਹਨ, ਉਹ ਸਾਰੇ ਉਨ੍ਹਾਂ ਦੀ ਆਪਣੀ ਹੀ ਪਾਰਟੀ ਦੀ ਸਰਕਾਰ ਨਾਲ ਸਬੰਧਿਤ ਹਨ ਨਾ ਕਿ ਕਿਸੇ ਵਿਰੋਧੀ ਪਾਰਟੀ ਦੇ। ਇਸ ਮੌਕੇ ਚਰਚਾ ਇਹ ਰਹੀ ਕਿ ਅੱਜ ਵੀ ਸਿੱਧੂ ਲਈ ਨਿਸ਼ਾਨੇ 'ਤੇ ਕੇਵਲ ਅਤੇ ਕੇਵਲ ਕੈਪਟਨ ਹੀ ਸਨ। ਸਿੱਧੂ ਨੇ ਮੰਚ ਉੱਤੇ ਹੀ ਕੈਪਟਨ ਤੋਂ ਪੁੱਛ ਲਿਆ ਕਿ ਚਿੱਟੇ ਦਾ ਵਪਾਰੀ ਹੁਣ ਤੱਕ ਫੜਿਆ ਕਿਉਂ ਨਹੀਂ? ਬਿਜਲੀ ਸਮਝੌਤਿਆਂ ਦਾ ਸੱਚ ਹੁਣ ਤੱਕ ਬਾਹਰ ਕਿਉਂ ਨਹੀਂ ਆਇਆ? ਇਸ ਤੋਂ ਸਾਫ਼ ਹੈ ਕਿ ਸਿੱਧੂ ਆਉਣ ਵਾਲੇ ਦਿਨਾਂ ਵਿਚ ਕੈਪਟਨ ਦੀ ਮੁੱਖ ਮੰਤਰੀ ਅਹੁਦੇ ਉੱਤੇ ਯੋਗਤਾ ਉੱਤੇ ਸਵਾਲੀਆ ਨਿਸ਼ਾਨ ਲਗਾ ਸਕਦੇ ਹਨ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਇਕ ਸੁਲਝੇ ਹੋਏ ਸਿਆਸੀ ਆਗੂ ਦੀ ਤਰ੍ਹਾਂ ਪੂਰੀ ਤਰ੍ਹਾਂ ਸ਼ਾਂਤ ਦਿਖਾਈ ਦਿੱਤੇ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਸਿੱਧੂ ਨੂੰ ਪ੍ਰਧਾਨ ਅਹੁਦੇ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਹੁਣ ਉਹ ਅਤੇ ਸਿੱਧੂ ਮਿਲ ਕੇ ਪੰਜਾਬ ਲਈ ਕੰਮ ਕਰਨਗੇ। ਨਵਜੋਤ ਸਿੰਘ ਸਿੱਧੂ ਭਲੇ ਹੀ ਵਿਧਾਇਕਾਂ ਅਤੇ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਚੱਲਣ ਦੇ ਨਾਲ-ਨਾਲ ਵਿਧਾਇਕਾਂ ਨੂੰ ਲੈ ਕੇ ਸ਼ਕਤੀ ਪ੍ਰਦਰਸ਼ਨ ਕਰ ਰਹੇ ਹਨ, ਪਰ ਕੈਪਟਨ ਅਮਰਿੰਦਰ ਸਿੰਘ ਜੇਕਰ ਸਿੱਧੂ ਦੇ ਤਾਜਪੋਸ਼ੀ ਸਮਾਗਮ 'ਚ ਨਾ ਆਉਂਦੇ ਤਾਂ ਇਹ ਸਮਾਗਮ ਫਿੱਕਾ ਹੀ ਰਹਿੰਦਾ। ਸਿੱਧੂ ਦੀ ਮੁਆਫ਼ੀ ਦੇ ਬਿਨਾਂ ਕੈਪਟਨ ਦੇ ਇਸ ਕਦਮ ਨੂੰ ਲੈ ਕੇ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਹਾਈਕਮਾਨ ਦੇ ਹੁਕਮ ਉੱਤੇ ਹੀ ਸਹੀ ਪਰ ਕੈਪਟਨ ਨੇ ਦਰਿਆਦਿਲੀ ਦਿਖਾ ਦਿੱਤੀ ਹੈ ਅਤੇ ਕਈ ਵਰਕਰਾਂ ਨੇ ਇਸ ਮੌਕੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਿੱਧੂ ਨੂੰ ਵੀ ਗ਼ੁੱਸਾ ਪਾਸੇ ਕਰਕੇ ਕੈਪਟਨ ਤੋਂ ਮੁਆਫ਼ੀ ਮੰਗ ਲੈਣੀ ਚਾਹੀਦਾ ਸੀ ਤਾਂ ਜੋ ਪਾਰਟੀ 'ਚ ਇੱਕੋ ਵੇਲੇ ਸਭ ਠੀਕ ਹੋ ਜਾਂਦਾ ਪਰ ਅਜਿਹਾ ਨਹੀਂ ਹੋ ਸਕਿਆ। ਇਕ ਪਾਰਟੀ ਵਰਕਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਨੇ ਤਾਂ ਇਸ ਮਾਮਲੇ ਵਿਚ ਆਪਣੀ ਜ਼ਿੱਦ ਛੱਡ ਕੇ ਸਾਬਤ ਕਰ ਦਿੱਤਾ ਕਿ ਉਹ ਪਾਰਟੀ ਦੀ ਗਰਿਮਾ ਬਣਾਏ ਰੱਖਣ ਲਈ ਕਿਸੇ ਵੀ ਨਿੱਜੀ ਮਤ ਨੂੰ ਵਿਚਾਲੇ ਨਹੀਂ ਆਉਣ ਦੇਣਗੇ ਜਿਸ ਨਾਲ ਪਾਰਟੀ ਦਾ ਨੁਕਸਾਨ ਹੋਵੇ। ਇਕ ਹੋਰ ਵਰਕਰਾਂ ਨੇ ਕਿਹਾ ਕਿ ਉਹ ਆਸ ਲੈ ਕੇ ਆਏ ਸੀ ਕਿ ਅੱਜ ਜਿਸ ਤਰ੍ਹਾਂ ਕੈਪਟਨ ਵਲੋਂ ਸਮਾਗਮ 'ਚ ਸ਼ਾਮਿਲ ਹੋਇਆ ਜਾਵੇਗਾ ਤਾਂ ਸਿੱਧੂ ਆਪਣੀ ਸਮਝ ਅਨੁਸਾਰ ਉਨ੍ਹਾਂ ਨੂੰ ਮਨ ਲੈਣਗੇ ਅਤੇ ਦੋਵੇਂ ਇਕ ਜੁੱਟ ਹੋ ਕੇ ਪਾਰਟੀ ਨੂੰ ਅੱਗੇ ਲੈ ਕੇ ਜਾਣਗੇ ਪਰ ਅਜਿਹਾ ਨਹੀਂ ਹੋ ਸਕਿਆ। ਹਾਲਾਂਕਿ ਪ੍ਰੰਪਰਾ ਦੇ ਅਨੁਸਾਰ, ਸਿੱਧੂ ਨੂੰ ਆਪਣੀ ਨਿਯੁਕਤੀ ਦਾ ਐਲਾਨ ਹੁੰਦੇ ਹੀ ਹੋਰ ਵਿਧਾਇਕਾਂ ਨਾਲ ਮੇਲ-ਮਿਲਾਪ ਵਧਾਉਣ ਤੋਂ ਪਹਿਲਾਂ ਵਿਧਾਇਕ ਦਲ ਦੇ ਨੇਤਾ ਨੂੰ ਮਿਲਣਾ ਚਾਹੀਦਾ ਸੀ ਅਤੇ ਇਕ ਸੁਲਝੇ ਹੋਏ ਰਾਜਨੇਤਾ ਦੇ ਤੌਰ 'ਤੇ ਕੈਪਟਨ ਦੇ ਨਾਲ ਆਪਣੇ ਮਨ-ਮੁਟਾਅ ਵੀ ਦੂਰ ਕਰ ਲੈਣੇ ਚਾਹੀਦੇ ਸਨ ਪਰ ਵਿਵਾਦ ਖ਼ਤਮ ਹੋਣ ਦੀ ਵਜਾਏ ਸਿੱਧੂ ਵਲੋਂ ਤਾਜਪੋਸ਼ੀ ਸਮਾਰੋਹ 'ਚ ਕੀਤੀਆਂ ਤਲਖ਼ ਟਿੱਪਣੀਆਂ ਨੇ ਉਨ੍ਹਾਂ ਦੇ ਮਨ 'ਚ ਕੈਪਟਨ ਲਈ ਮਨ-ਮੁਟਾਅ ਨੂੰ ਹੋਰ ਵੀ ਜਗ-ਜ਼ਾਹਿਰ ਕਰ ਦਿੱਤਾ ਹੈ।

ਪੂਰਾ ਹਫ਼ਤਾ ਨਹੀਂ ਚੱਲੇ ਸੰਸਦ ਦੇ ਦੋਵੇਂ ਸਦਨ

• ਅੰਦਰ-ਬਾਹਰ ਛਾਇਆ ਰਿਹਾ ਪੈਗਾਸਸ ਜਾਸੂਸੀ ਮੁੱਦਾ
• ਟੀ.ਐਮ.ਸੀ. ਦੇ ਸ਼ਾਂਤਨੂੰ ਸੇਨ ਰਹਿੰਦੇ ਇਜਲਾਸ ਲਈ ਮੁਅੱਤਲ

ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 23 ਜੁਲਾਈ-ਪੈਗਾਸਸ ਜਾਸੂਸੀ ਕਾਂਡ ਨੂੰ ਲੈ ਕੇ ਇਕਜੁੱਟ ਹੋਈ ਵਿਰੋਧੀ ਧਿਰ ਨੇ ਸੰਸਦ ਦੇ ਅੰਦਰ ਬਾਹਰ ਜੰਮ ਕੇ ਹੰਗਾਮਾ ਕੀਤਾ | ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਇਸ ਮੁੱਦੇ 'ਤੇ ਸਿੱਧੇ ਤੌਰ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਤੋਂ ਅਸਤੀਫੇ ਦੀ ਮੰਗ ਕੀਤੀ ਹੈ | ਦੂਜੇ ਪਾਸੇ ਇਸੇ ਹੀ ਮੁੱਦੇ ਨੂੰ ਲੈ ਕੇ ਵੀਰਵਾਰ ਨੂੰ ਰਾਜ ਸਭਾ 'ਚ ਹੋਏ ਹੰਗਾਮੇ ਅਤੇ ਸੂਚਨਾ ਤਕਨਾਲੋਜੀ ਮੰਤਰੀ ਦੇ ਬਿਆਨ ਨੂੰ ਪਾੜੇ ਜਾਣ ਦੀ ਘਟਨਾ 'ਤੇ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਸਖ਼ਤ ਨੋਟਿਸ ਲੈਂਦਿਆਂ ਟੀ.ਐਮ.ਸੀ. ਦੇ ਸ਼ਾਂਤਨੂੰ ਸੇਨ ਨੂੰ ਪੂਰੇ ਇਜਲਾਸ ਦੇ ਲਈ ਮੁਅੱਤਲ ਕਰ ਦਿੱਤਾ | ਮੁਅੱਤਲੀ ਦੇ ਆਦੇਸ਼ ਤੋਂ ਬਾਅਦ ਵੀ ਨੇਕ ਜਦੋਂ ਸਦਨ 'ਚ ਹੀ ਬੈਠੇ ਨਜ਼ਰ ਆਏ ਤਾਂ ਸਭਾ ਪਤੀ ਵਲੋਂ ਸਦਨ ਦੀ ਕਾਰਵਾਈ ਸੋਮਵਾਰ ਤੱਕ ਲਈ ਉਠਾ ਦਿੱਤੀ ਗਈ |
ਵਿਰੋਧੀ ਧਿਰਾਂ ਵਲੋਂ ਪ੍ਰਦਰਸ਼ਨ
ਕਾਂਗਰਸ ਦੀ ਅਗਵਾਈ ਹੇਠ ਵਿਰੋਧੀ ਧਿਰਾਂ ਨੇ ਸ਼ੁੱਕਰਵਾਰ ਨੂੰ ਸੰਸਦ 'ਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਪ੍ਰਦਰਸ਼ਨ ਕੀਤਾ | ਡੀ.ਐਮ.ਕੇ., ਸ਼ਿਵ ਸੈਨਾ, ਆਰ.ਐਸ.ਪੀ. ਅਤੇ ਕਾਂਗਰਸ ਵਲੋਂ ਕੀਤੇ ਇਸ ਪ੍ਰਦਰਸ਼ਨ 'ਚ ਸੰਸਦ ਮੈਂਬਰਾਂ ਨੇ ਪੈਗਾਸਸ ਸਨੂਪ ਗੇਟ ਨਾਂਅ ਦੇ ਹੈਸ਼ ਟੈਗ ਨਾਲ ਮੁੱਦਾ ਉਠਾਉਂਦਿਆਂ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਇਸ ਦੀ ਜਾਂਚ ਦੀ ਮੰਗ ਕੀਤੀ | ਕਾਂਗਰਸੀ ਸਾਂਸਦ ਮਨਿਕਮ ਟੈਗੋਰ ਨੇ ਲੋਕ ਸਭਾ 'ਚ ਪੈਗਾਸਸ ਮੁੱਦੇ 'ਤੇ ਕੰਮ ਰੋਕੂ ਮਤਾ ਪੇਸ਼ ਕੀਤਾ | ਰਾਜ ਸਭਾ 'ਚ ਵੀ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਇਸ ਮੁੱਦੇ 'ਤੇ ਚਰਚਾ ਦੀ ਵੀ ਮੰਗ ਕੀਤੀ |
ਸ਼ਾਂਤਨੂੰ ਸੇਨ ਮੁਅੱਤਲ
ਵੀਰਵਾਰ ਨੂੰ ਰਾਜ ਸਭਾ 'ਚ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਦੇ ਹੱਥੋਂ ਦਸਤਾਵੇਜ਼ ਖੋਹ ਕੇ ਪਾੜਨ ਵਾਲੇ ਟੀ.ਐਮ.ਸੀ. ਆਗੂ ਸ਼ਾਂਤਨੂੰ ਸੇਨ ਨੂੰ ਬਾਕੀ ਰਹਿੰਦੇ ਮੌਨਸੂਨ ਇਜਲਾਸ ਲਈ ਮੁਅੱਤਲ ਕਰ ਦਿੱਤਾ ਗਿਆ | ਸਰਕਾਰ ਨੇ ਉਨ੍ਹਾਂ ਦੀ ਮੁਅੱਤਲੀ ਦਾ ਮਤਾ ਰਾਜ ਸਭਾ 'ਚ ਰੱਖਿਆ | ਰਾਜ ਸਭਾ 'ਚ ਸਦਨ ਦੇ ਨੇਤਾ ਪਿਊਸ਼ ਗੋਇਲ, ਉਪ ਨੇਤਾ ਮੁਖਤਾਰ ਅੱਬਾਸ ਨਕਵੀ ਅਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਵੀ ਮੁਰਲੀਧਰਨ ਨੇ ਸ਼ੁੱਕਰਵਾਰ ਸਵੇਰੇ ਸਦਨ ਦੇ ਚੇਅਰਮੈਨ ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ ਅਤੇ ਇਹ ਮਤਾ ਪੇਸ਼ ਕੀਤਾ | ਨਾਇਡੂ ਨੇ ਵੀਰਵਾਰ ਨੂੰ ਹੋਈ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੀ ਘਟਨਾ ਸਦਨ ਦੀ ਕਾਰਵਾਈ ਨੂੰ ਹੇਠਲੇ ਪੱਧਰ 'ਤੇ ਡਿਗਾਉਣ ਵਾਲੀ ਹੈ | ਉਨ੍ਹਾਂ ਨੇ ਉਕਤ ਘਟਨਾ ਨੂੰ ਸੰਸਦੀ ਲੋਕਤੰਤਰ 'ਤੇ ਹਮਲਾ ਕਰਾਰ ਦਿੱਤਾ | ਨਾਇਡੂ ਨੇ ਸੇਨ ਦੀ ਮੁਅੱਤਲੀ ਦੇ ਆਦੇਸ਼ ਤੋਂ ਬਾਅਦ ਸਭਾ ਦੀ ਕਾਰਵਾਈ 12 ਵਜੇ ਤੱਕ ਲਈ ਉਠਾ ਦਿੱਤੀ ਪਰ ਸਭਾ ਮੁੜ ਜੁੜਨ 'ਤੇ ਵੀ ਸੇਨ ਦੇ ਸਭਾ 'ਚ ਬੈਠੇ ਰਹਿਣ 'ਤੇ ਸਭਾ ਦੋ ਵਾਰ ਮੁਅੱਤਲ ਕਰਨ ਤੋਂ ਬਾਅਦ ਦਿਨ ਭਰ ਲਈ ਉਠਾ ਦਿੱਤੀ ਗਈ |
ਲੋਕ ਸਭਾ 'ਚ ਜਾਰੀ ਰਿਹਾ ਹੰਗਾਮਾ
ਲੋਕ ਸਭਾ 'ਚ ਵੀ ਖੇਤੀ ਕਾਨੂੰਨਾਂ ਅਤੇ ਪੈਗਾਸਸ ਮੁੱਦੇ 'ਤੇ ਜੰਮ ਕੇ ਨਾਅਰੇਬਾਜ਼ੀ ਹੋਈ | ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਾਂਗਰਸੀ ਆਗੂ ਸਭਾ ਦੇ ਵਿਚਕਾਰ ਆ ਗਏ | ਸਪੀਕਰ ਓਮ ਬਿਰਲਾ ਨੇ ਹੰਗਾਮਾ ਕਰ ਰਹੇ ਸਾਂਸਦਾਂ ਨੂੰ ਕੋਵਿਡ ਦੇ ਵਿਸ਼ੇ 'ਤੇ ਗੰਭੀਰਤਾ ਦਰਸਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਦੇਸ਼ ਜਾਣਨਾ ਚਾਹੁੰਦਾ ਹੈ ਕਿ ਟੀਕਾਕਰਨ 'ਤੇ ਭਾਰਤ ਦੀ ਕੀ ਸਥਿਤੀ ਹੈ? ਬਿਰਲਾ ਨੇ ਸਾਂਸਦਾਂ ਦੇ ਮਾਸਕ ਨਾ ਲਾਉਣ 'ਤੇ ਵੀ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਕੋਰੋਨਾ ਸੰਕਟ ਅਜੇ ਵੀ ਬਰਕਰਾਰ ਹੈ | ਉਨ੍ਹਾਂ ਕਿਹਾ ਕਿ ਮਾਸਕ ਨਾ ਲਾਉਣ 'ਤੇ ਦੇਸ਼ 'ਚ ਕੀ ਸੰਦੇਸ਼ ਜਾਵੇਗਾ |

ਸਾਫ਼ ਪਾਣੀ ਨਾਗਰਿਕਾਂ ਦਾ ਅਧਿਕਾਰ-ਐਨ. ਜੀ. ਟੀ.

ਨਵੀਂ ਦਿੱਲੀ, 23 ਜੁਲਾਈ (ਜਗਤਾਰ ਸਿੰਘ)-ਨੈਸ਼ਨਲ ਗ੍ਰੀਨ ਟਿ੍ਬਿਊਨਲ ਨੇ ਦੂਸ਼ਿਤ ਪਾਣੀ ਦੇ ਮੁੱਦੇ ਨੂੰ ਲੈ ਕੇ ਇਕ ਕਮੇਟੀ ਗਠਿਤ ਕੀਤੀ ਹੈ ਜੋ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਇਕ ਪਿੰਡ ਦੇ ਜ਼ਮੀਨੀ ਪਾਣੀ ਦੀ ਸਥਿਤੀ ਬਾਰੇ ਰਿਪੋਰਟ ਤਿਆਰ ਕਰ ਕੇ ਐਨ. ਜੀ. ਟੀ. ਨੂੰ ਸੌਂਪੇਗੀ | ਐਨ.ਜੀ.ਟੀ. ਨੇ ਕਿਹਾ ਕਿ ਸਾਫ਼ ਪਾਣੀ ਨਾਗਰਿਕਾਂ ਦਾ ਅਧਿਕਾਰ ਹੈ ਅਤੇ ਨਾਗਰਿਕਾਂ ਦੇ ਇਸ ਅਧਿਕਾਰ ਨੂੰ ਲਾਗੂ ਕਰਨ ਲਈ ਸੁਧਾਰਕ ਕਦਮ ਚੁੱਕਣ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੈ | ਐਨ.ਜੀ.ਟੀ. ਦੇ ਮੁਖੀ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਪ੍ਰਦੂਸ਼ਿਤ ਪਾਣੀ ਲੋਕਾਂ ਦੀ ਸਿਹਤ 'ਤੇ ਪ੍ਰਤੀਕੂਲ ਪ੍ਰਭਾਵ ਪਾਉਣ ਦੀ ਸਮਰੱਥਾ ਰੱਖਦਾ ਹੈ | ਅਜਿਹੀ ਸਥਿਤੀ 'ਚ ਸੂਬੇ ਦੀ ਜ਼ਿੰਮੇਵਾਰੀ ਹੈ ਕਿ ਉਹ ਸਾਫ਼ ਪਾਣੀ ਨਾਗਰਿਕਾਂ ਦੇ ਅਧਿਕਾਰ ਨੂੰ ਲਾਗੂ ਕਰਨ ਲਈ ਸੁਧਾਰਕ ਕਦਮ ਚੁੱਕੇ | ਐਨ.ਜੀ.ਟੀ. ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.), ਕੇਂਦਰੀ ਵਾਤਾਵਰਣ ਮੰਤਰਾਲੇ, ਚੰਡੀਗੜ੍ਹ ਦੇ ਖੇਤਰੀ ਅਧਿਕਾਰੀ, ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ, ਪੰਜਾਬ ਤੇ ਵਾਤਾਵਰਣ ਵਿਭਾਗ ਦੇ ਸਕੱਤਰ ਦੁਆਰਾ ਨਾਮਜ਼ਦ ਅਧਿਕਾਰੀ ਅਤੇ ਸੰਗਰੂਰ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਸ਼ਾਮਿਲ ਕਰਦੇ ਹੋਏ ਇਕ ਕਮੇਟੀ ਗਠਿਤ ਕੀਤੀ ਹੈ | ਕਮੇਟੀ ਦੀ ਪਹਿਲੀ ਬੈਠਕ 2 ਹਫ਼ਤਿਆਂ ਅੰਦਰ ਬੁਲਾਈ ਜਾਵੇਗੀ | ਬੈਂਚ ਨੇ ਐਨ.ਜੀ.ਟੀ. ਕਮੇਟੀ ਨੂੰ 2 ਮਹੀਨੇ ਅੰਦਰ ਈ-ਮੇਲ ਰਾਹੀਂ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਹਨ |

ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ 3 ਮੈਂਬਰਾਂ ਦੇ ਗਿ੍ਫ਼ਤਾਰੀ ਵਾਰੰਟ ਜਾਰੀ

ਫ਼ਰੀਦਕੋਟ, 23 ਜੁਲਾਈ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਇਥੇ ਇਲਾਕਾ ਮੈਜਿਸਟਰੇਟ ਤਰਜਨੀ ਨੇ ਅੱਜ ਵਿਸ਼ੇਸ਼ ਜਾਂਚ ਟੀਮ ਦੀ ਅਰਜ਼ੀ ਨੂੰ ਸਵੀਕਾਰ ਕਰਦਿਆਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਕਰ ਕੇ ਬੇਅਦਬੀ ਕਰਨ ਅਤੇ ਪਿੰਡ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ 'ਚ ਇਤਰਾਜ਼ਯੋਗ ਪੋਸਟਰ ਲਗਾਉਣ ਦੀ ਕਥਿਤ ਸਾਜਿਸ਼ ਰਚਣ ਦੇ ਦੋਸ਼ਾਂ 'ਚ ਲੋੜੀਂਦੇ ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ 3 ਮੈਂਬਰਾਂ ਦੇ ਗਿ੍ਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ | ਅਦਾਲਤ ਨੇ ਇਨ੍ਹਾਂ 3 ਮੈਂਬਰਾਂ ਨੂੰ ਗਿ੍ਫ਼ਤਾਰ ਕਰ ਕੇ ਅਦਾਲਤ 'ਚ ਪੇਸ਼ ਕਰਨ ਦਾ ਹੁਕਮ ਦਿੱਤਾ | ਵਿਸ਼ੇਸ਼ ਜਾਂਚ ਟੀਮ ਦੇ ਪਿੰਡ ਬਰਗਾੜੀ 'ਚ 2015 ਦੌਰਾਨ ਵਾਪਰੇ ਬੇਅਦਬੀ ਦੇ ਮਾਮਲਿਆਂ ਦੀ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕਮੇਟੀ ਮੈਂਬਰ ਹਰਸ਼ ਧੁਰੀ, ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਨੇ ਇਹ ਸਾਜਿਸ਼ ਰਚੀ ਸੀ | ਇਸੇ ਦਰਮਿਆਨ ਇਤਰਾਜ਼ਯੋਗ ਪੋਸਟਰ ਲਗਾਉਣ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਡੇਰਾ ਪ੍ਰੇਮੀ ਸ਼ਕਤੀ ਸਿੰਘ, ਸੁਖਜਿੰਦਰ ਸਿੰਘ, ਰਣਜੀਤ ਸਿੰਘ ਤੇ ਬਲਜੀਤ ਸਿੰਘ ਨੇ ਅਦਾਲਤ 'ਚ ਅਰਜ਼ੀ ਦੇ ਕੇ ਚੱਲਦੇ ਮੁਕੱਦਮੇ ਤੱਕ ਜ਼ਮਾਨਤ ਦੀ ਮੰਗ ਕੀਤੀ ਹੈ | ਅਦਾਲਤ ਵਲੋਂ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ 27 ਜੁਲਾਈ ਨੂੰ ਕੀਤੀ ਜਾਵੇਗੀ, ਇਸ ਸਬੰਧੀ ਵਿਸ਼ੇਸ਼ ਜਾਂਚ ਟੀਮ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ |

ਮਹਾਰਾਸ਼ਟਰ 'ਚ ਢਿੱਗਾਂ ਡਿਗਣ ਕਾਰਨ 44 ਮੌਤਾਂ

ਮੀਂਹ ਕਾਰਨ 48 ਘੰਟਿਆਂ ਦੌਰਾਨ 129 ਲੋਕਾਂ ਦੀ ਗਈ ਜਾਨ

ਮੁੰਬਈ, 23 ਜੁਲਾਈ (ਏਜੰਸੀਆਂ)-ਮਹਾਰਾਸ਼ਟਰ 'ਚ ਪਿਛਲੇ 48 ਘੰਟਿਆਂ ਦੌਰਾਨ ਢਿੱਗਾਂ ਡਿਗਣ ਸਮੇਤ ਹੜ੍ਹਾਂ ਕਾਰਨ ਵਾਪਰੀਆਂ ਘਟਨਾਵਾਂ 'ਚ 129 ਲੋਕਾਂ ਦੀ ਮੌਤ ਹੋ ਗਈ | ਸੂਬਾ ਆਫ਼ਤ ਪ੍ਰਬੰਧਨ ਵਿਭਾਗ ਨੇ ਇਕ ਸੀਨੀਅਰ ਅਧਿਕਾਰੀ ਨੇ ਦੇਰ ਸ਼ਾਮ ਉਕਤ ਜਾਣਕਾਰੀ ਦਿੱਤੀ | ਅਧਿਕਾਰੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੱਟੀ ਰਾਏਗੜ੍ਹ ਜ਼ਿਲ੍ਹੇ 'ਚ ਮਹਾੜ ਤਹਿਸੀਲ ਦੇ ਤਲਾਈ ਪਿੰਡ ਦੇ ਕੁਝ ਘਰਾਂ 'ਤੇ ਢਿੱਗਾਂ ਡਿੱਗਣ ਕਾਰਨ 38 ਲੋਕਾਂ ਦੀ ਮੌਤ ਹੋ ਗਈ ਜਿਸ ਦੇ ਨਾਲ ਹੀ ਮਹਾਰਾਸ਼ਟਰ 'ਚ ਪਿਛਲੇ 48 ਘੰਟਿਆਂ ਦੌਰਾਨ ਹੜ੍ਹਾਂ ਕਾਰਨ ਵਾਪਰੀਆਂ ਘਟਨਾਵਾਂ 'ਚ ਮਰਨ ਵਾਲਿਆਂ ਦੀ ਗਿਣਤੀ ਵਧਕੇ 129 ਹੋ ਗਈ ਹੈ | ਢਿੱਗਾਂ ਡਿੱਗਣ ਤੋਂ ਇਲਾਵਾ ਹੜ੍ਹ ਦੇ ਪਾਣੀ 'ਚ ਰੁੜ ਜਾਣ ਕਾਰਨ ਵੀ ਕਈ ਮੌਤਾਂ ਹੋ ਗਈਆਂ ਹਨ | ਤਾਜ਼ਾ ਹੋਈ ਭਾਰੀ ਬਾਰਿਸ਼ ਕਾਰਨ ਮਹਾਰਾਸ਼ਟਰ ਦੇ ਕੋਲਾਹਾਪੁਰ, ਰਾਏਗੜ੍ਹ, ਰਤਨਾਗਿਰੀ, ਪਾਲਘਰ, ਠਾਣੇ ਅਤੇ ਨਾਗਪੁਰ ਦੇ ਕੁਝ ਹਿੱਸਿਆਂ 'ਚ ਹੜ੍ਹਾਂ ਵਰਗੀ ਸਥਿਤੀ ਬਣ ਗਈ ਹੈ | ਭਾਰੀ ਬਾਰਿਸ਼ ਤੋਂ ਬਾਅਦ ਸ਼ੁੱਕਰਵਾਰ ਨੂੰ ਹੋਏ ਹਾਦਸਿਆਂ 'ਚ ਹੁਣ ਤੱਕ 57 ਲੋਕਾਂ ਦੀ ਮੌਤ ਹੋ ਚੁੱਕੀ ਹੈ | ਰਤਨਾਗਿਰੀ ਜ਼ਿਲ੍ਹੇ ਦੇ ਚਿਪਲੂਨ 'ਚ ਅਪਰਾਂਤ ਹਸਪਤਾਲ 'ਚ ਹੜ੍ਹ ਦਾ ਪਾਣੀ ਵੜ੍ਹ ਜਾਣ ਕਾਰਨ ਇਥੇ ਬਿਜਲੀ ਸਪਲਾਈ ਠੱਪ ਹੋ ਗਈ ਹੈ | ਜਿਸ ਕਾਰਨ 11 ਮਰੀਜ਼ਾਂ ਦੀ ਮੌਤ ਹੋ ਗਈ | ਇਸ ਹਸਪਤਾਲ 'ਚ ਕੋਰੋਨਾ ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ | ਮਰਨ ਵਾਲਿਆਂ 'ਚ ਸਾਰੇ ਹੀ ਮਰੀਜ਼ਾਂ ਨੂੰ ਆਕਸੀਜ਼ਨ ਲੱਗੀ ਹੋਈ ਸੀ | ਉੱਧਰ ਰਾਏਗੜ੍ਹ ਦੇ ਤਲਾਈ ਪਿੰਡ 'ਚ ਪਹਾੜ ਦਾ ਮਲਬਾ ਰਿਹਾਇਸ਼ੀ ਇਲਾਕੇ 'ਤੇ ਡਿੱਗ ਗਿਆ | ਇਸ ਦੇ ਹੇਠਾਂ ਆ ਕੇ 35 ਘਰ ਦਬ ਗਏ | ਇਸ ਹਾਦਸੇ 'ਚ 36 ਲੋਕਾਂ ਦੀ ਮੌਤ ਹੋ ਗਈ ਹੈ ਅਤੇ 70 ਤੋਂ ਜ਼ਿਆਦਾ ਲੋਕ ਲਾਪਤਾ ਹਨ | 32 ਮਿ੍ਤਕਾਂ ਦੀਆਂ ਲਾਸ਼ਾਂ ਕੱਢ ਲਈਆਂ ਗਈਆਂ ਹਨ | ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਸਤਾਰਾ ਦੇ ਪਿੰਡ ਅੰਬੇਘਰ 'ਚ ਵਾਪਰੀ ਹੈ | ਇਥੇ ਢਿੱਗਾਂ ਡਿੱਗਣ ਨਾਲ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਮਲਬੇ ਹੇਠ ਅਜੇ ਵੀ 20 ਦੇ ਕਰੀਬ ਲੋਕ ਦੱਬੇ ਹੋਏ ਹਨ |

ਕਿਸਾਨ ਸੰਸਦ ਦੇ ਦੂਜੇ ਦਿਨ ਕਿਸਾਨਾਂ ਨੇ ਲਿਆ 'ਖੇਤੀ ਮੰਤਰੀ' ਦਾ ਅਸਤੀਫ਼ਾ

ਨਵੀਂ ਦਿੱਲੀ, 23 ਜੁਲਾਈ (ਉਪਮਾ ਡਾਗਾ ਪਾਰਥ)-ਭਾਰਤੀ ਸੰਸਦ ਦੇ ਸਮਾਂਤਰ ਚੱਲ ਰਹੀ ਕਿਸਾਨ ਸੰਸਦ ਦੇ ਦੂਜੇ ਦਿਨ ਜਿਥੇ ਸਰਕਾਰੀ ਮੰਡੀਆਂ ਭੰਗ ਕਰਨ ਵਾਲਾ ਖੇਤੀਬਾੜੀ ਉਤਪਾਦ ਮੰਡੀਕਰਨ ਨੇਮਬੱਧ ਕਰਨ ਬਾਰੇ ਕਾਨੂੰਨ (ਏ.ਪੀ.ਐਮ.ਸੀ.) 'ਤੇ ਚਰਚਾ ਤੋਂ ਬਾਅਦ ਰੱਦ ਕਰ ਦਿੱਤਾ ਸਗੋਂ ਕਿਸਾਨ ਸੰਸਦ 'ਚ ਖੇਤੀਬਾੜੀ ਮੰਤਰੀ ਬਣੇ ਰਵਨੀਤ ਸਿੰਘ ਬਰਾੜ ਨੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਨਾ ਦੇ ਪਾਉਣ 'ਤੇ ਨੈਤਿਕ ਅਧਾਰ 'ਤੇ ਅਸਤੀਫਾ ਵੀ ਦੇ ਦਿੱਤਾ | ਜੰਤਰ-ਮੰਤਰ 'ਤੇ ਦੂਜੇ ਦਿਨ ਵੀ ਚੱਲੀ ਕਿਸਾਨ ਸੰਸਦ 'ਚ ਏ.ਪੀ.ਐਮ.ਸੀ. ਕਾਨੂੰਨ 'ਤੇ ਵੀਰਵਾਰ ਦੀ ਚਰਚਾ ਨੂੰ ਅੱਗੇ ਤੋਰਦਿਆਂ 52 ਹੋਰ ਬੁਲਾਰਿਆਂ ਨੇ ਹਿੱਸਾ ਲਿਆ ਜਿਸ ਤੋਂ ਬਾਅਦ ਸਰਬਸੰਮਤੀ ਨਾਲ ਪਾਸ ਕੀਤੇ ਮਤੇ 'ਚ ਏ.ਪੀ.ਐਮ.ਸੀ. ਕਾਨੂੰਨ ਨੂੰ ਰੱਦ ਕਰ ਦਿੱਤਾ | ਮਤੇ 'ਚ ਕਿਹਾ ਗਿਆ ਕਿ ਕਿਸਾਨਾਂ ਨੂੰ ਵੱਡੀ ਗਿਣਤੀ 'ਚ ਮੰਡੀਆਂ ਦੀ ਲੋੜ ਹੈ | ਮਤੇ 'ਚ ਕੇਂਦਰੀ ਕਾਨੂੰਨ ਨੂੰ ਸੰਵਿਧਾਨ ਅਤੇ ਲੋਕਤਾਂਤਿ੍ਕ ਕੀਮਤਾਂ ਦਾ ਘਾਣ ਕਰਨ ਵਾਲਾ ਦੱਸਿਆ ਗਿਆ ਅਤੇ ਨਾਲ ਹੀ ਰਾਜ ਸਰਕਾਰਾਂ ਨੂੰ ਵੀ ਕਿਸਾਨਾਂ ਦੇ ਹਿਤਾਂ ਦੀ ਰੱਖਿਆ ਲਈ ਮੰਡੀ ਸਿਸਟਮ ਸੁਧਾਰਨ ਨੂੰ ਕਿਹਾ ਗਿਆ | ਕਿਸਾਨ ਸੰਸਦ 'ਚ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੰਦਿਆਂ ਇਹ ਵੀ ਕਿਹਾ ਗਿਆ ਕਿ ਹਰ ਸੂਬੇ ਨੂੰ ਹਰ 10 ਕਿਲੋਮੀਟਰ ਦੇ ਘੇਰੇ 'ਚ ਸਰਕਾਰੀ ਮੰਡੀਆਂ ਬਣਾਉਣ ਦਾ ਨਿਰਦੇਸ਼ ਦਿੱਤਾ | ਪਹਿਲੇ ਦਿਨ ਵਾਂਗ ਦੂਜੇ ਦਿਨ ਵੀ ਮਿੱਥੇ ਗਏ ਤਿੰਨ ਸੈਸ਼ਨਾਂ ਲਈ ਤਿੰਨ ਸਪੀਕਰਾਂ ਅਤੇ ਤਿੰਨ ਡਿਪਟੀ ਸਪੀਕਰਾਂ ਦੀ ਚੋਣ ਕੀਤੀ ਗਈ | ਦੂਜੇ ਦਿਨ ਸਪੀਕਰ ਦੀ ਭੂਮਿਕਾ ਹਰਦੇਵ ਅਰਸ਼ੀ, ਜੰਗਵੀਰ ਚੌਹਾਨ ਅਤੇ ਮੁਕੇਸ਼ ਚੰਦਰ ਨੇ ਨਿਭਾਈ ਜਦਕਿ ਡਿਪਟੀ ਸਪੀਕਰ ਜਗਤਾਰ ਬਾਜਵਾ, ਵੀ ਵੈਂਕਟਰਮਈਆ ਅਤੇ ਹਰਪਾਲ ਬੁਲਾਰੀ ਬਣੇ | ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤੀ ਸੰਸਦ ਦੀ ਤਰਜ਼ 'ਤੇ ਕਿਸਾਨ ਸੰਸਦ 'ਚ ਪ੍ਰਸ਼ਨ ਕਾਲ ਵੀ ਚਲਾਇਆ ਗਿਆ, ਜਿਸ 'ਚ ਖੇਤੀਬਾੜੀ ਮੰਤਰੀ ਬਣੇ ਬਰਾੜ ਤੋਂ ਸਵਾਲ ਪੁੱਛਿਆ ਗਿਆ ਕਿ ਅਮਰੀਕਾ ਦਾ ਨਾਕਾਮ ਮਾਡਲ ਜਿਸ ਨੇ ਛੋਟੀ ਅਤੇ ਦਰਮਿਆਨੀ ਕਿਸਾਨੀ ਨੂੰ ਖਤਮ ਕਰ ਦਿੱਤਾ ਹੈ, ਉਸ ਨੂੰ ਭਾਰਤ 'ਚ ਕਿਉਂ ਲਾਗੂ ਕਰਨਾ ਚਾਹੁੰਦੇ ਹੋ | ਸਵਾਲਾਂ ਦਾ ਜਵਾਬ ਦੇਣ ਤੋਂ ਅਸਮਰੱਥ ਹੋਣ 'ਤੇ ਕਿਸਾਨ ਸੰਸਦ ਦੇ ਖੇਤੀ ਮੰਤਰੀ ਨੇ ਨੈਤਿਕ ਤੌਰ 'ਤੇ ਅਸਤੀਫ਼ਾ ਦੇ ਕੇ ਕਿਸਾਨ ਸੰਘਰਸ਼ ਦਾ ਹਿੱਸਾ ਬਣਨ ਦਾ ਫੈਸਲਾ ਕੀਤਾ | ਸੰਯੁਕਤ ਕਿਸਾਨ ਮੋਰਚੇ ਵਲੋਂ ਜਾਰੀ ਬਿਆਨ 'ਚ ਸਰਕਾਰ ਵਲੋਂ ਇਸ ਇਜਲਾਸ 'ਚ ਬਿਜਲੀ ਸੋਧ ਬਿੱਲ 2021 ਨੂੰ ਸੂਚੀਬੱਧ ਕੀਤੇ ਜਾਣ ਦਾ ਵਿਰੋਧ ਕੀਤਾ | ਮੋਰਚੇ ਨੇ ਸਰਕਾਰ ਨੂੰ ਕਿਸਾਨ ਨੁਮਾਇੰਦਿਆਂ ਦੇ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਕੀਤੇ ਗਏ ਵਾਅਦੇ ਤੋਂ ਮੁੱਕਰਨ ਦੇ ਖਿਲਾਫ ਚਿਤਾਵਨੀ ਵੀ ਦਿੱਤੀ |
ਕਾਂਗਰਸੀ ਸੰਸਦ ਮੈਂਬਰਾਂ ਖਿਲਾਫ਼ ਨਿਖੇਧੀ ਮਤਾ

ਕਿਸਾਨ ਸੰਸਦ ਨੇ ਕਾਂਗਰਸ ਦੇ ਸੰਸਦ ਮੈਂਬਰਾਂ ਵਲੋਂ ਵੋਟਰ ਵਿਪ੍ਹ ਦੀ ਉਲੰਘਣਾ ਕਰਕੇ ਸੰਸਦ 'ਚ ਗੈਰ ਹਾਜ਼ਰ ਰਹਿਣ ਅਤੇ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ 'ਚ ਜਾਣ ਦੇ ਖਿਲਾਫ਼ ਨਿਖੇਧੀ ਮਤਾ ਵੀ ਪੇਸ਼ ਕੀਤਾ |
ਮੋਰਚੇ ਵਲੋਂ ਵੋਟਰ ਵਿਪ੍ਹ ਜਾਰੀ ਕਰਦੇ ਸਮੇਂ ਕਿਹਾ ਗਿਆ ਕਿ ਵਿਪ੍ਹ ਦੀ ਉਲੰਘਣਾ ਕਰਨ ਵਾਲਿਆਂ ਦਾ ਭਾਜਪਾ ਆਗੂਆਂ ਵਾਂਗ ਘਿਰਾਓ ਕੀਤਾ ਜਾਏਗਾ | 26 ਜੁਲਾਈ ਨੂੰ ਕਿਸਾਨ ਸੰਸਦ ਔਰਤਾਂ ਵਲੋਂ ਚਲਾਈ ਜਾਵੇਗੀ |

ਜੰਮੂ ਪੁਲਿਸ ਨੇ ਆਈ. ਈ. ਡੀ. ਲਿਜਾ ਰਿਹਾ ਡਰੋਨ ਹੇਠਾਂ ਡੇਗਿਆ

ਸ੍ਰੀਨਗਰ, 23 ਜੁਲਾਈ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਪੁਲਿਸ ਵਲੋਂ ਜੰਮੂ ਖੇਤਰ ਦੇ ਕਾਨਾਚੱਕ ਸੈਕਟਰ 'ਚ ਅੰਤਰਰਾਸ਼ਟਰੀ ਸਰਹੱਦ ਤੋਂ ਕਰੀਬ 5-6 ਕਿਲੋਮੀਟਰ ਅੰਦਰ ਆਈ.ਈ.ਡੀ. ਧਮਾਕਾਖੇਜ ਲਿਜਾ ਰਹੇ ਡਰੋਨ ਨੂੰ ਹੇਠਾਂ ਸੱੁਟ ਕੇ ਇਕ ਵੱਡਾ ਅੱਤਵਾਦੀ ਹਮਲਾ ਨਾਕਾਮ ਕਰਨ ਦਾ ...

ਪੂਰੀ ਖ਼ਬਰ »

ਜਬਰ ਜਨਾਹ ਮਾਮਲੇ 'ਚ ਵਿਧਾਇਕ ਬੈਂਸ ਨੂੰ ਹਾਈਕੋਰਟ ਤੋਂ ਝਟਕਾ

ਹੇਠਲੀ ਅਦਾਲਤ ਦੇ 2 ਫ਼ੈਸਲੇ ਰੱਦ ਕਰਨ ਵਾਲੀ ਮੰਗ ਖ਼ਾਰਜ ਚੰਡੀਗੜ੍ਹ, 23 ਜੁਲਾਈ (ਬਿ੍ਜੇਂਦਰ ਗੌੜ)-44 ਸਾਲ ਦੀ ਵਿਧਵਾ ਮਹਿਲਾ ਨਾਲ ਜਬਰ ਜਨਾਹ ਦੇ ਮਾਮਲੇ 'ਚ ਫਸੇ ਵਿਧਾਇਕ ਤੇ ਲੋਕ ਇਨਸਾਫ ਪਾਰਟੀ ਆਗੂ ਸਿਮਰਜੀਤ ਸਿੰਘ ਬੈਂਸ (51) ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ...

ਪੂਰੀ ਖ਼ਬਰ »

ਸੋਪੋਰ ਮੁਕਾਬਲੇ 'ਚ ਚੋਟੀ ਦਾ ਲਸ਼ਕਰ ਕਮਾਂਡਰ ਸਾਥੀ ਸਮੇਤ ਹਲਾਕ

ਸੁਰੱਖਿਆ ਕਰਮੀਆਂ ਸਮੇਤ ਕਈ ਹੱਤਿਆਵਾਂ ਲਈ ਸੀ ਜ਼ਿੰਮੇਵਾਰ ਸ੍ਰੀਨਗਰ, 23 ਜੁਲਾਈ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ 'ਚ ਹੋਏ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਲਸ਼ਕਰ-ਏ-ਤਾਇਬਾ ਦੇ ਲੋੜੀਂਦੇ 10 ਲੱਖ ਰੁਪਏ ਦੇ ਇਨਾਮੀ ...

ਪੂਰੀ ਖ਼ਬਰ »

ਆਕਾਸ਼-ਐਨ. ਜੀ. ਮਿਜ਼ਾਈਲ ਦਾ ਸਫ਼ਲ ਪ੍ਰੀਖਣ

ਬਾਲਾਸੋਰ, 23 ਜੁਲਾਈ (ਏਜੰਸੀ)- ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਓਡੀਸ਼ਾ ਤੱਟ 'ਤੇ ਚਾਂਦੀਪੁਰ ਟੈਸਟ ਰੇਂਜ ਤੋਂ ਨਵੀਂ ਪੀੜ੍ਹੀ ਦੀ ਆਕਾਸ਼ (ਆਕਾਸ਼-ਐੱਨ.ਜੀ.) ਮਿਜ਼ਾਈਲ ਦਾ ਸਫਲ ਉਡਾਣ ਪ੍ਰੀਖਣ ਕੀਤਾ ਹੈ | ਇਹ ਪ੍ਰੀਖਣ ਇਕ ਤੇਜ਼ ਰਫਤਾਰ ਮਾਨਵ ਰਹਿਤ ਹਵਾਈ ...

ਪੂਰੀ ਖ਼ਬਰ »

ਸੀ.ਆਈ.ਐਸ.ਸੀ.ਈ. ਦੇ 10ਵੀਂ ਅਤੇ 12ਵੀਂ ਦੇ ਨਤੀਜੇ ਅੱਜ

ਨਵੀਂ ਦਿੱਲੀ, 23 ਜੁਲਾਈ (ਏਜੰਸੀ)-ਸੀ. ਆਈ. ਐਸ. ਸੀ. ਈ. ਬੋਰਡ (ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਸ਼ਨ ਐਗਜਾਮੀਨੇਸ਼ਨ) ਵਲੋਂ 10ਵੀਂ ਅਤੇ 12ਵੀਂ ਦੇ ਨਤੀਜੇ 24 ਜੁਲਾਈ ਨੂੰ ਐਲਾਨੇ ਜਾਣਗੇ | ਬੋਰਡ ਦੇ ਸਕੱਤਰ ਗੈਰੀ ਅਰਾûਨ ਨੇ ਦੱਸਿਆ ਕਿ 10ਵੀਂ ਤੇ 12ਵੀਂ ਦੇ ਨਤੀਜੇ ...

ਪੂਰੀ ਖ਼ਬਰ »

ਹੁਣ ਕਿਸੇ ਨੂੰ ਕੋਈ ਨਾਰਾਜ਼ਗੀ ਹੋਈ ਤਾਂ ਮੈਨੂੰ ਦੱਸਣਾ-ਰਾਵਤ

ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਬੜੀ ਮੁਸ਼ਕਿਲ ਨਾਲ ਕਾਂਗਰਸ ਵਾਪਸ ਇਕ ਹੋਈ ਹੈ, ਹੁਣ ਕਿਸੇ ਵੀ ਮੰਤਰੀ, ਵਿਧਾਇਕ ਨੂੰ ਕੋਈ ਨਾਰਾਜ਼ਗੀ ਹੈ ਤਾਂ ਉਹ ਮੇਰੇ ਕੋਲ ਆ ਕੇ ਗੱਲ ਕਰਨ, ਮੈਂ ਉਸ ਨੂੰ ਸੁਲਝਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ, ...

ਪੂਰੀ ਖ਼ਬਰ »

ਕੈਪਟਨ ਦੀ ਚਾਹ ਪਾਰਟੀ 'ਤੇ ਵੀ ਹਾਈ ਵੋਲਟੇਜ ਡਰਾਮਾ

ਸਿੱਧੂ ਦੀ ਤਾਜਪੋਸ਼ੀ ਤੋਂ ਪਹਿਲਾਂ ਕੈਪਟਨ ਵਲੋਂ ਸਾਰੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਸੱਦਾ ਦਿੱਤਾ ਗਿਆ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਵੀ ਸਿੱਧੂ ਨਾਰਾਜ਼ ਹੋ ਕੇ ਚਲੇ ਗਏ ਸਨ ਅਤੇ ਪਿ੍ਅੰਕਾ ਗਾਂਧੀ ਦੇ ਫ਼ੋਨ ਕਰਨ ਮਗਰੋਂ ਉਹ ਵਾਪਸ ਪੰਜਾਬ ਭਵਨ ...

ਪੂਰੀ ਖ਼ਬਰ »

ਨਾਰਾਜ਼ ਹੋਏ ਪ੍ਰਤਾਪ ਸਿੰਘ ਬਾਜਵਾ

ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ 'ਚ ਨਜ਼ਰਅੰਦਾਜ਼ੀ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਚੱਲਦੇ ਉਹ ਸਮਾਗਮ ਵਿਚਕਾਰ ਹੀ ਛੱਡ ਕੇ ਚਲੇ ਗਏ | ਸ. ਪ੍ਰਤਾਪ ਸਿੰਘ ਬਾਜਵਾ ਨੂੰ ਸਿੱਧੂ ਦੀ ਤਾਜਪੋਸ਼ੀ ਸਮਾਗਮ 'ਚ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX