ਤਾਜਾ ਖ਼ਬਰਾਂ


ਆਈ.ਪੀ.ਐੱਲ .2021-ਮੁੰਬਈ ਨੇ ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ, ਹਾਰਦਿਕ ਪੰਡਯਾ ਨੇ ਦਿਵਾਈ ਜਿੱਤ
. . .  1 minute ago
ਦਿੱਲੀ ਵਿਚ 1 ਜਨਵਰੀ ਤੱਕ ਪਟਾਕਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ, ਡੀ.ਪੀ.ਸੀ.ਸੀ. ਨੇ ਕੀਤਾ ਨੋਟੀਫਿਕੇਸ਼ਨ ਜਾਰੀ
. . .  28 minutes ago
ਨਵਜੋਤ ਸਿੰਘ ਸਿੱਧੂ ਨੂੰ ਮਿਲਣ ਤੋਂ ਬਾਅਦ ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਕੱਲ੍ਹ ਨੂੰ ਸਾਰਾ ਮਸਲਾ ਹੱਲ ਕਰ ਲਿਆ ਜਾਵੇਗਾ
. . .  about 1 hour ago
ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਸੁਨੀਲ ਜਾਖੜ ਦਾ ਤਿੱਖਾ ਬਿਆਨ
. . .  about 2 hours ago
ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚੇ ਰਾਜਾ ਵੜਿੰਗ, ਪ੍ਰਗਟ ਸਿੰਘ , ਨਿਰਮਲ ਸ਼ਤਰਾਣਾ ,ਕੁਲਬੀਰ ਜ਼ੀਰਾ
. . .  about 2 hours ago
ਬਸਪਾ ਦੀ ਭਵਿੱਖਬਾਣੀ ਅਨੁਸਾਰ ਸਿੱਧੂ ਕਾਂਗਰਸ ਦਾ 'ਗੱਠਾ ਪਟਾਕਾ' ਜਿਹੜਾ ਕਾਂਗਰਸ ਦੇ ਪੰਜੇ ਵਿਚ ਫੱਟ ਗਿਆ - ਗੜ੍ਹੀ
. . .  about 2 hours ago
ਗੜ੍ਹਸ਼ੰਕਰ, 28 ਸਤੰਬਰ (ਧਾਲੀਵਾਲ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਗਏ ਅਸਤੀਫੇ ਤੇ ਪ੍ਰਤੀਕਰਮ ਦਿੰਦਿਆਂ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਹ ਦੋ ਮਹੀਨੇ ਪਹਿਲਾਂ ...
ਜਲੰਧਰ ਦੇ ਬਸ਼ੀਰ ਪੁਰਾ ਫਾਟਕ 'ਤੇ ਮਾਲਗੱਡੀ ਪਟੜੀ ਤੋਂ ਉੱਤਰੀ , ਆਵਾਜਾਈ ਪ੍ਰਭਾਵਿਤ
. . .  about 3 hours ago
ਸਿੱਧੂ ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ- ਖਹਿਰਾ
. . .  about 3 hours ago
ਚੰਡੀਗੜ੍ਹ , 28 ਸਤੰਬਰ-ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਉਨ੍ਹਾਂ (ਨਵਜੋਤ ਸਿੰਘ ਸਿੱਧੂ) ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ ਸੀ । ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਸਤੀਫਾ ...
ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਸਵੀਕਾਰ ਨਹੀਂ ​ਕੀਤਾ ਗਿਆ ਹੈ - ਕਾਂਗਰਸ ਸੂਤਰ
. . .  about 3 hours ago
ਜੋਗਿੰਦਰ ਢੀਂਗਰਾ ਨੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੋਂ ਦਿੱਤਾ ਅਸਤੀਫ਼ਾ
. . .  about 4 hours ago
ਮੁੰਬਈ ਇੰਡੀਅਨ ਨੇ ਟਾਸ ਜਿੱਤਿਆ, ਪੰਜਾਬ ਨੂੰ ਬੱਲੇਬਾਜ਼ੀ ਦਾ ਸੱਦਾ
. . .  about 4 hours ago
ਰਜ਼ੀਆ ਸੁਲਤਾਨਾ ਨੇ ਦਿੱਤਾ ਅਸਤੀਫ਼ਾ
. . .  about 4 hours ago
ਨਵਜੋਤ ਸਿੱਧੂ ਨੂੰ ਕੋਈ ਲਾਲਚ ਨਹੀਂ ਤੇ ਉਹ ਪੰਜਾਬ ਤੇ ਪੰਜਾਬੀਅਤ ਲਈ ਲੜ ਰਹੇ ਹਨ -ਰਜ਼ੀਆ ਸੁਲਤਾਨਾ
. . .  about 5 hours ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੱਦੀ ਹੰਗਾਮੀ ਬੈਠਕ
. . .  about 5 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੰਗਾਮੀ ...
ਕੈਪਟਨ ਅਮਰਿੰਦਰ ਸਿੰਘ ਪਹੁੰਚੇ ਦਿੱਲੀ
. . .  about 6 hours ago
ਨਵੀਂ ਦਿੱਲੀ, 28 ਸਤੰਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚੇ ਹਨ . ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇੱਥੇ ਕੋਈ ਵੀ ਰਾਜਨੀਤਕ ਪ੍ਰੋਗਰਾਮ ਨਹੀਂ ਹੈ ...
ਕਾਂਗਰਸ ਦੇ ਹੋਏ ਕਨ੍ਹਈਆ ਕੁਮਾਰ ਅਤੇ ਜਿਗਨੇਸ਼ ਮੇਵਾਨੀ
. . .  about 6 hours ago
ਨਵੀਂ ਦਿੱਲੀ, 28 ਸਤੰਬਰ - ਸੀ.ਪੀ.ਆਈ. ਨੇਤਾ ਕਨ੍ਹਈਆ ਕੁਮਾਰ ਅਤੇ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਨਵੀਂ ਦਿੱਲੀ ਵਿਚ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ...
ਅੰਗਹੀਣ ਵਿਅਕਤੀਆਂ ਨੂੰ ਦਿੱਤੇ ਜਾਣਗੇ 14.28 ਲੱਖ ਰੁਪਏ ਦੀ ਕੀਮਤ ਨਾਲ ਟ੍ਰਾਈ ਸਾਈਕਲ: ਸੋਮ ਪ੍ਰਕਾਸ਼
. . .  about 6 hours ago
ਫਗਵਾੜਾ, 28 ਸਤੰਬਰ (ਹਰਜੋਤ ਸਿੰਘ ਚਾਨਾ) - ਅੰਗਹੀਣ ਵਿਅਕਤੀਆਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ 34 ਅਪਾਹਿਜ ਵਿਅਕਤੀਆਂ ਨੂੰ ਮੋਟਰਾਈਜ਼ਡ ਟ੍ਰਾਈ ਸਾਈਕਲ ਦਿੱਤੇ...
ਸਰਪੰਚ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਬਸਪਾ ਵਲੋਂ ਜਮਸ਼ੇਰ ਵਿਚ ਲਗਾਇਆ ਗਿਆ ਜਾਮ
. . .  about 6 hours ago
ਜਮਸ਼ੇਰ ਖ਼ਾਸ,ਜੰਡਿਆਲਾ ਮੰਜਕੀ - 28 ਸਤੰਬਰ (ਅਵਤਾਰ ਤਾਰੀ, ਸੁਰਜੀਤ ਸਿੰਘ ਜੰਡਿਆਲਾ) - ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਸਰਪੰਚ ਖ਼ਿਲਾਫ਼ ਬਸਪਾ ਵਲੋਂ ਅੱਜ ਜਮਸ਼ੇਰ ਖ਼ਾਸ ਵਿਚ ਜਾਮ ਲਾਇਆ ਗਿਆ...
ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਰਾਘਵ ਚੱਢਾ ਦਾ ਬਿਆਨ
. . .  about 6 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਵਿਚ ਅਰਾਜਕਤਾ ਦੀ ਸੰਪੂਰਨ ਸਥਿਤੀ ਹੈ ...
ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ ਕੱਸਿਆ ਤਨਜ
. . .  about 7 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ...
ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 7 hours ago
ਚੰਡੀਗੜ੍ਹ, 28 ਸਤੰਬਰ - ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ ...
ਗੁਲਾਬੀ ਸੁੰਡੀ ਕਾਰਨ ਨਰਮਾ ਖ਼ਰਾਬ ਹੋਣ ਤੋਂ ਦੁਖੀ ਖੇਤ ਮਜ਼ਦੂਰ ਨੇ ਕੀਤੀ ਆਤਮਹੱਤਿਆ
. . .  about 7 hours ago
ਤਲਵੰਡੀ ਸਾਬੋ, 28 ਸਤੰਬਰ (ਰਣਜੀਤ ਸਿੰਘ ਰਾਜੂ) - ਮਾਲਵੇ ਦੀ ਨਰਮਾ ਪੱਟੀ ਦੇ ਉਕਤ ਖਿੱਤੇ ਦੇ ਪਿੰਡ ਜਗਾ ਰਾਮ ਤੀਰਥ ਦੇ ਇੱਕ ਖੇਤ ਮਜ਼ਦੂਰ ਮਹਿੰਦਰ ਸਿੰਘ ਨੇ ਆਪਣੇ ਖੇਤ ਵਿਚ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ...
ਅਸੀਂ ਸਿੱਧੂ ਸਾਬ੍ਹ ਨਾਲ ਬੈਠ ਕੇ ਗੱਲ ਕਰਾਂਗੇ - ਚੰਨੀ
. . .  about 7 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ...
ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ ਜਾਵੇਗਾ - ਚੰਨੀ
. . .  about 7 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ...
ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ - ਚੰਨੀ
. . .  about 7 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ, ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 9 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਗੰਭੀਰ ਪ੍ਰਸਥਿਤੀਆਂ ਹੀ ਮਹਾਂਪੁਰਖਾਂ ਦਾ ਵਿਦਿਆਲਾ ਤੇ ਪਰਖਸ਼ਾਲਾ ਬਣਦੀਆਂ ਹਨ। -ਮਹਾਤਮਾ ਗਾਂਧੀ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਤੇ 'ਉਮੀਦ' ਸਦਕਾ ਨੇਹਾ ਨੂੰ ਮਿਲੀ ਨਵੀਂ ਜ਼ਿੰਦਗੀ

ਨਵਾਂਸ਼ਹਿਰ, 23 ਜੁਲਾਈ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਸ਼ਹੀਦ ਭਗਤ ਸਿੰਘ ਨਗਰ ਕੰਵਲਜੀਤ ਸਿੰਘ ਬਾਜਵਾ ਤੇ ਐਨ.ਜੀ.ਓ. 'ਉਮੀਦ' ਦੇ ਯਤਨਾਂ ਸਦਕਾ ਗਿੱਦੜਬਾਹਾ ਦੀ ਰਹਿਣ ਵਾਲੀ 12 ਸਾਲਾ ਨੇਹਾ ਨਾਮਕ ਲੜਕੀ ਨੂੰ ਨਵੀਂ ਜ਼ਿੰਦਗੀ ਮਿਲੀ ਹੈ | ਇਸ ਸਬੰਧੀ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਗਿੱਦੜਬਾਹਾ ਦੀ ਐਨ.ਜੀ.ਓ. 'ਉਮੀਦ' ਦੇ ਪ੍ਰਧਾਨ ਐਡਵੋਕੇਟ ਨਰਾਇਣ ਸਿੰਘ ਵਲੋਂ ਸੋਸ਼ਲ ਮੀਡੀਆ ਰਾਹੀਂ ਦੱਸਿਆ ਗਿਆ ਸੀ ਕਿ ਗਿੱਦੜਬਾਹਾ ਦੀਆਂ ਤਿੰਨ ਭੈਣਾਂ ਆਪਣੇ ਦਾਦਾ-ਦਾਦੀ ਕੋਲ ਰਹਿੰਦੀਆਂ ਸਨ, ਜਿੱਥੇ ਉਨ੍ਹਾਂ ਨੂੰ ਉਨ੍ਹਾਂ ਦੀ ਚਾਚੀ ਵਲੋਂ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ ਕਿਉਂਕਿ ਇਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ | ਪਿਤਾ ਦੀ ਮੌਤ ਤੋਂ ਬਾਅਦ ਇਨ੍ਹਾਂ ਦੀ ਮਾਤਾ ਵਲੋਂ ਦੂਜਾ ਵਿਆਹ ਕਰਵਾ ਲਿਆ ਗਿਆ ਸੀ | ਨੇਹਾ ਦੇ ਦੱਸਣ ਅਨੁਸਾਰ ਉਸ ਦੀ ਚਾਚੀ ਉਨ੍ਹਾਂ ਨੂੰ ਅਨਾਥ ਆਸ਼ਰਮ ਭੇਜਣ ਲਈ ਜ਼ੋਰ ਪਾ ਰਹੀ ਸੀ, ਪਰੰਤੂ ਉਸ ਦੇ ਦਾਦਾ-ਦਾਦੀ ਅਜਿਹਾ ਨਹੀਂ ਚਾਹੁੰਦੇ ਸਨ | ਉਸ ਨੇ ਦੱਸਿਆ ਕਿ ਕਰੀਬ ਅੱਠ ਮਹੀਨੇ ਪਹਿਲਾਂ ਉਸ ਦੀ ਚਾਚੀ ਨੇ ਉਸ ਨੂੰ ਪਹਿਲੀ ਮੰਜ਼ਿਲ ਤੋਂ ਧੱਕਾ ਦੇ ਦਿੱਤਾ ਸੀ, ਜਿਸ ਕਾਰਨ ਉਸ ਦਾ ਚੂਲ਼ਾ ਟੁੱਟ ਗਿਆ ਸੀ | ਉਸ ਦਾ ਸਥਾਨਕ ਹਸਪਤਾਲ ਵਿਚ ਇਲਾਜ ਕਰਵਾਇਆ ਗਿਆ, ਪਰੰਤੂ ਉਹ ਠੀਕ ਨਾ ਹੋ ਸਕੀ | ਇਸ ਤੋਂ ਬਾਅਦ ਉਸ ਦੇ ਮੁਹੱਲੇ ਦੇ ਕੌਂਸਲਰ ਵਲੋਂ ਐਨ.ਜੀ.ਓ. 'ਉਮੀਦ' ਦੇ ਪ੍ਰਧਾਨ ਐਡਵੋਕੇਟ ਨਰਾਇਣ ਸਿੰਘ ਨਾਲ ਸੰਪਰਕ ਕੀਤਾ ਗਿਆ, ਜਿਨ੍ਹਾਂ ਵਲੋਂ 'ਉਮੀਦ' ਦੀ ਐਂਬੂਲੈਂਸ ਰਾਹੀਂ ਨੇਹਾ ਨੂੰ ਇਲਾਜ ਲਈ ਬਠਿੰਡਾ ਹਸਪਤਾਲ ਲਿਜਾਇਆ ਗਿਆ, ਪਰੰਤੂ ਉੱਥੇ ਵੀ ਉਸ ਦਾ ਇਲਾਜ ਨਾ ਹੋ ਸਕਿਆ | ਸੀ.ਜੇ.ਐਮ. ਹਰਪ੍ਰੀਤ ਕੌਰ ਨੇ ਦੱਸਿਆ ਕਿ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਇਸ ਬਾਰੇ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਵਲੋਂ ਇਹ ਮਾਮਲਾ ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਦੇ ਧਿਆਨ ਲਿਆਂਦਾ ਗਿਆ, ਜਿਨ੍ਹਾਂ ਵਲੋਂ ਫੌਰਨ ਪੀ.ਜੀ.ਆਈ. ਚੰਡੀਗੜ੍ਹ ਵਿਖੇ ਗੱਲ ਕੀਤੀ ਗਈ | ਉਨ੍ਹਾਂ ਦੱਸਿਆ ਕਿ ਪੀ.ਜੀ.ਆਈ. ਵਲੋਂ ਇਸ ਸਬੰਧੀ ਡਾਕਟਰਾਂ ਦੀ ਟੀਮ ਦਾ ਗਠਨ ਕੀਤਾ ਗਿਆ ਅਤੇ ਨੇਹਾ ਨੂੰ 12 ਜੁਲਾਈ 2021 ਨੂੰ 'ਉਮੀਦ' ਦੇ ਸਹਿਯੋਗ ਨਾਲ ਗਿੱਦੜਬਾਹਾ ਤੋਂ ਇਲਾਜ ਲਈ ਪੀ. ਜੀ. ਆਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਪੀ.ਜੀ.ਆਈ. ਦੇ ਡਾਕਟਰਾਂ ਦੀ ਟੀਮ ਵੱਲੋਂ ਨੇਹਾ ਦੀ 18 ਜੁਲਾਈ 2021 ਨੂੰ ਸਫਲ ਸਰਜਰੀ ਕੀਤੀ ਗਈ, ਜਿੱਥੋਂ ਉਸ ਨੂੰ 21 ਜੁਲਾਈ ਨੂੰ ਛੁੱਟੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਉਹ ਬੱਚੀ ਦੇ ਇਲਾਜ ਤੋਂ ਲੈ ਕੇ ਹਸਪਤਾਲੋਂ ਛੁੱਟੀ ਮਿਲਣ ਤੱਕ ਲਗਾਤਾਰ ਉਸ ਦੇ ਸੰਪਰਕ ਵਿਚ ਰਹੇ | ਇਲਾਜ ਤੋਂ ਪਹਿਲਾਂ ਬੱਚੀ ਦੀ ਹਾਲਤ ਬੇਹੱਦ ਖ਼ਰਾਬ ਸੀ ਅਤੇ ਉਹ ਮੰਜੇ ਤੋਂ ਉੱਠ ਤੱਕ ਨਹੀਂ ਸੀ ਸਕਦੀ | ਪੀ.ਜੀ.ਆਈ. ਦੇ ਡਾਕਟਰਾਂ ਵਲੋਂ ਬੇਹੱਦ ਮਸ਼ੱਕਤ ਤੋਂ ਬਾਅਦ ਉਸ ਦੇ ਪੱਸਲੀ ਕੱਟ ਕੇ ਪਾਈ ਗਈ ਹੈ ਅਤੇ ਉਮੀਦ ਹੈ ਕਿ ਉਹ ਬਹੁਤ ਜਲਦ ਚੱਲਣ-ਫਿਰਨ ਲੱਗੇਗੀ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਇਸ ਸ਼ਲਾਘਾਯੋਗ ਕਾਰਜ ਦੀ ਚੁਫੇਰਿਓਾ ਸ਼ਲਾਘਾ ਹੋ ਰਹੀ ਹੈ,

ਨਜਾਇਜ਼ ਸ਼ਰਾਬ ਫੜੀ, ਦੋਸ਼ੀ ਫ਼ਰਾਰ

ਪੋਜੇਵਾਲ ਸਰਾਂ, 23 ਜੁਲਾਈ (ਰਮਨ ਭਾਟੀਆ)- ਥਾਣਾ ਪੋਜੇਵਾਲ ਦੀ ਪੁਲਿਸ ਨੇ ਮੁਖ਼ਬਰ ਦੀ ਇਤਲਾਹ 'ਤੇ 18 ਹਜ਼ਾਰ ਐਮ.ਐੱਲ. ਪਲਾਸਟਿਕ ਦੀ ਕੈਨੀ 'ਚ ਨਾਜਾਇਜ਼ ਸ਼ਰਾਬ ਫੜਨ ਦੀ ਖ਼ਬਰ ਹੈ, ਜਦਕਿ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ | ਥਾਣਾ ਪੋਜੇਵਾਲ ਅਨੁਸਾਰ ਏ.ਐੱਸ.ਆਈ. ਤਰਸੇਮ ਲਾਲ ...

ਪੂਰੀ ਖ਼ਬਰ »

ਬਸਪਾ ਦੇ ਸੀਨੀਅਰ ਆਗੂ ਪ੍ਰਵੀਨ ਬੰਗਾ ਨੂੰ ਦੋਆਬੇ 'ਚ ਮਿਲੀ ਵੱਡੀ ਜਿੰਮੇਵਾਰੀ

ਬੰਗਾ, 23 ਜੂਨ (ਜਸਬੀਰ ਸਿੰਘ ਨੂਰਪੁਰ)- ਪੰਜਾਬ ਵਿਚ ਬਸਪਾ ਅਕਾਲੀ ਦਲ ਬਾਦਲ ਗਠਜੋੜ ਨੂੰ ਜ਼ਮੀਨੀ ਪੱਧਰ ­'ਤੇ ਮਜ਼ਬੂਤ ਕਰਕੇ 2022 ਵਿਚ ਗਠਜੋੜ ਦੀ ਸਰਕਾਰ ਬਣਾਉਣ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਬਹੁਜਨ ਸਮਾਜ ਪਾਰਟੀ ਵਲੋਂ ਤਿਆਰੀ ਸ਼ੁਰੂ ਕਰ ਦਿੱਤੀ ਹੈ | ਬਹੁਜਨ ਸਮਾਜ ...

ਪੂਰੀ ਖ਼ਬਰ »

ਬੱਚੇ ਲਈ ਇਨਸਾਫ਼ ਦੀ ਉਡੀਕ 'ਚ ਭਟਕ ਰਹੇ ਅੰਗਹੀਣ ਪਤੀ-ਪਤਨੀ

ਮੇਹਲੀ, 23 ਜੁਲਾਈ (ਸੰਦੀਪ ਸਿੰਘ)- ਮੰਢਾਲੀ ਮੇਲੇ ਦੌਰਾਨ ਸੱਤ ਸਾਲਾ ਬੱਚੇ ਦੇ ਸਿਰ ਵਿਚ ਵੱਟਾ ਲੱਗਣ ਕਾਰਨ ਉਸ ਦੀ ਹਾਲਤ ਗੰਭੀਰ ਹੈ | ਇਸ ਸਬੰਧੀ ਨਿਤਿਨ ਭਟੋਆ ਦੀ ਮਾਤਾ ਮੋਨਿਕਾ ਨੇ ਦੱਸਿਆ ਕਿ ਮੰਢਾਲੀ ਮੇਲੇ ਦੌਰਾਨ ਉਸ ਦੇ ਪਤੀ ਸੋਮਨਾਥ ਵਾਸੀ ਪਿੰਡ ਕੋਟ ਗਰੇਵਾਲ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਦਾਦੀ-ਪੋਤੇ ਦੀ ਮੌਤ

ਨਵਾਂਸ਼ਹਿਰ, 23 ਜੁਲਾਈ (ਗੁਰਬਖਸ਼ ਸਿੰਘ ਮਹੇ)- ਸਥਾਨਕ ਗੜ੍ਹਸ਼ੰਕਰ ਰੋਡ 'ਤੇ ਮੋਟਰਸਾਈਕਲ ਨਾਲ ਕਾਰ ਦੀ ਹੋਈ ਟੱਕਰ 'ਚ ਜ਼ਖਮੀ ਹੋਏ ਦਾਦੀ ਪੋਤੇ ਦੀ ਇਲਾਜ ਅਧੀਨ ਮੌਤ ਹੋ ਜਾਣ ਦੀ ਖ਼ਬਰ ਹੈ | ਇਸ ਮਾਮਲੇ ਨੂੰ ਲੈ ਕੇ ਬਲਵੀਰ ਚੰਦ ਪੱੁਤਰ ਗੁਰਦਾਸ ਵਾਸੀ ਪਿੰਡ ਘੱਕੇਵਾਲ ਨੇ ...

ਪੂਰੀ ਖ਼ਬਰ »

ਨਵੇਂ ਬਣੇ ਬਿਜਲੀ ਘਰ 'ਚ ਵਾਰ-ਵਾਰ ਨੁਕਸ ਪੈਣ ਕਾਰਨ ਲੋਕ ਪ੍ਰੇਸ਼ਾਨ

ਨਵਾਂਸ਼ਹਿਰ, 23 ਜੁਲਾਈ (ਹਰਵਿੰਦਰ ਸਿੰਘ)- ਪਾਵਰਕਾਮ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਨਵੇਂ 66 ਕੇ.ਵੀ. ਸਬ ਸਟੇਸ਼ਨ ਨਵਾਂਸ਼ਹਿਰ ਵਿਚ ਬੀਤੇ ਦੋ ਦਿਨਾਂ ਤੋਂ ਲਗਾਤਾਰ ਨੁਕਸ ਪੈਣ ਕਾਰਨ ਵਾਰ-ਵਾਰ ਸ਼ਹਿਰ ਦੀ ਬਿਜਲੀ ਸਪਲਾਈ ਗੁੱਲ ਹੋ ਜਾਂਦੀ ਹੈ, ਜਿਸ ਕਾਰਨ ...

ਪੂਰੀ ਖ਼ਬਰ »

ਠਾਕੁਰ ਦੁਆਰਾ ਬਲਾਚੌਰ ਵਿਖੇ ਭੰਡਾਰਾ ਕੱਲ੍ਹ

ਬਲਾਚੌਰ, 22 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)- ਸਥਾਨਕ ਪੁਰਾਣੀ ਦਾਣਾ ਮੰਡੀ ਨੇੜੇ ਸਥਿਤ ਪ੍ਰਾਚੀਨ ਠਾਕੁਰ ਦੁਆਰਾ ਵਿਖੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹਵਨ ਪੂਜਾ ਤੇ ਭੰਡਾਰਾ 25 ਜੁਲਾਈ ਨੂੰ ਕਰਾਇਆ ਜਾ ਰਿਹਾ ਹੈ | ਇਹ ਜਾਣਕਾਰੀ ਲਾਲਾ ਹਰੀਸ਼ ਚੰਦਰ ਗੁਲ੍ਹਾਟੀ ...

ਪੂਰੀ ਖ਼ਬਰ »

ਬਿਨਾਂ ਮਾਸਕ 25 ਵਿਅਕਤੀਆਂ ਦੇ ਚਲਾਨ

ਨਵਾਂਸ਼ਹਿਰ, 23 ਜੁਲਾਈ (ਗੁਰਬਖਸ਼ ਸਿੰਘ ਮਹੇ)- ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪੁਲਿਸ ਵਲੋਂ ਅੱਜ ...

ਪੂਰੀ ਖ਼ਬਰ »

ਕਿਸਾਨਾਂ ਬਾਰੇ ਗਲਤ ਸ਼ਬਦਾਵਲੀ ਬੋਲਣ 'ਤੇ 'ਆਪ' ਨੇ ਫੂਕਿਆ ਮੀਨਾਕਸ਼ੀ ਲੇਖੀ ਦਾ ਪੁਤਲਾ

ਨਵਾਂਸ਼ਹਿਰ, 23 ਜੁਲਾਈ (ਹਰਵਿੰਦਰ ਸਿੰਘ)- ਅੱਜ ਆਮ ਆਦਮੀ ਪਾਰਟੀ ਜ਼ਿਲ੍ਹਾ ਇਕਾਈ ਵਲੋਂ ਸਤਨਾਮ ਜਲਾਲਪੁਰ ਸੂਬਾ ਸੰਯੁਕਤ ਸਕੱਤਰ ਕਿਸਾਨ ਵਿੰਗ ਤੇ ਸੁਰਿੰਦਰ ਸੰਘਾ ਪ੍ਰਧਾਨ ਜ਼ਿਲ੍ਹਾ ਕਿਸਾਨ ਵਿੰਗ, ਰਾਜ ਕੁਮਾਰ ਮਾਹਲ ਖੁਰਦ ਉਪ ਪ੍ਰਧਾਨ ਜ਼ਿਲ੍ਹਾ ਕਿਸਾਨ ਵਿੰਗ ਤੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਬਲਾਚੌਰ, 23 ਜੁਲਾਈ (ਸ਼ਾਮ ਸੁੰਦਰ ਮੀਲੂ)- ਥਾਣਾ ਸਦਰ ਬਲਾਚੌਰ ਦੀ ਪੁਲਿਸ ਪਾਰਟੀ ਵਲੋਂ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐੱਸ.ਐਚ.ਓ. ਅਵਤਾਰ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਓਮ ...

ਪੂਰੀ ਖ਼ਬਰ »

ਕਾਂਗਰਸ ਦੇ ਬੇੜੇ ਨੂੰ ਸਿੱਧੂ ਵੀ ਨਹੀਂ ਬਚਾਅ ਸਕਦੇ-ਬਿ੍ਗੇ. ਰਾਜ ਕੁਮਾਰ

ਕਾਠਗੜ੍ਹ, 23 ਜੁਲਾਈ (ਬਲਦੇਵ ਸਿੰਘ ਪਨੇਸਰ)- ਕਾਂਗਰਸ ਦੇ ਜਰ-ਜਰੇ ਬੇੜੇ ਜਿਸ ਵਿਚ ਹਜ਼ਾਰਾਂ ਛੇਕ ਹਨ, ਨੂੰ ਡੁੱਬਣ ਤੋਂ ਬਚਾਉਣ ਲਈ ਨਵਜੋਤ ਸਿੰਘ ਸਿੱਧੂ ਦਾ ਚੱਪੂ ਵੀ ਕੰਮ ਨਹੀਂ ਕਰੇਗਾ ਕਿਉਂਕਿ ਪੰਜਾਬ ਵਿਚ ਕਾਂਗਰਸ ਦੇ ਪਿਛਲੇ ਸਾਢੇ ਚਾਰ ਸਾਲਾਂ ਕਾਰਜਕਾਲ ਦੌਰਾਨ ਜੋ ...

ਪੂਰੀ ਖ਼ਬਰ »

ਸੀ.ਬੀ.ਐੱਸ.ਈ. ਨੇ ਕੇ.ਸੀ. ਸਕੂਲ ਦੀ ਸਾਬਕਾ ਵਿਦਿਆਰਥਣ ਨੂੰ ਭੇਜਿਆ ਮੈਰਿਟ ਸਰਟੀਫਿਕੇਟ

ਨਵਾਂਸ਼ਹਿਰ, 23 ਜੁਲਾਈ (ਗੁਰਬਖਸ਼ ਸਿੰਘ ਮਹੇ)- ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) ਵਲੋਂ 12ਵੀਂ ਕਲਾਸ ਦੀ ਪ੍ਰੀਖਿਆ ਲਈ ਕੇ.ਸੀ. ਪਬਲਿਕ ਸਕੂਲ ਦੀ ਸਾਬਕਾ ਵਿਦਿਆਰਥਣ ਧਾਰਨਾ ਨੂੰ ਮੈਰਿਟ ਸਰਟੀਫਿਕੇਟ ਭੇਜ ਕਰ ਸਨਮਾਨ ਵਧਾਇਆ ਹੈ | ਅਕੈਡਮਿਕ ਸਕੂਲ ...

ਪੂਰੀ ਖ਼ਬਰ »

ਚੋਰਾਂ ਨੇ ਮੋਬਾਈਲਾਂ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ

ਪੱਲੀ ਝਿੱਕੀ, 23 ਜੁਲਾਈ (ਕੁਲਦੀਪ ਸਿੰਘ ਪਾਬਲਾ)- ਪਿੰਡ ਪੱਲੀ ਝਿੱਕੀ ਦੇ ਇਲਾਕੇ 'ਚ ਚੋਰ ਬੇਖੌਫ ਹੋ ਕੇ ਦੁਕਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ | ਜਾਣਕਾਰੀ ਮੁਤਾਬਿਕ ਪੱਲੀ ਝਿੱਕੀ ਦੇ ਬੱਸ ਅੱਡੇ 'ਤੇ ਪਵਨਪ੍ਰੀਤ ਮੋਬਾਈਲ ਦੀ ਦੁਕਾਨ ਤੋਂ ਬੀਤੀ ਰਾਤ 70-80 ਹਜ਼ਾਰ ਰੁਪਏ ਦੇ ...

ਪੂਰੀ ਖ਼ਬਰ »

ਮਿਸਤਰੀ ਮੋਹਣ ਲਾਲ ਚਾਂਦਪੁਰ ਰੁੜਕੀ ਨਹੀਂ ਰਹੇ

ਪੋਜੇਵਾਲ ਸਰਾਂ, 23 ਜੁਲਾਈ (ਨਵਾਂਗਰਾਈਾ)- ਬੀਤੇ ਕੱਲ੍ਹ ਮਿਸਤਰੀ ਮੋਹਣ ਲਾਲ ਚਾਂਦਪੁਰ ਰੁੜਕੀ ਦੀ ਅਚਾਨਕ ਮੌਤ ਹੋ ਗਈ ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਚਾਂਦਪੁਰ ਰੁੜਕੀ ਵਿਖੇ ਕੀਤਾ ਗਿਆ ਤੇ ਇਹਨਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਰਾਕੇਸ਼ ਕੁਮਾਰ ...

ਪੂਰੀ ਖ਼ਬਰ »

ਪੇਂਡੂ ਮਜ਼ਦੂਰ ਯੂਨੀਅਨ ਵਲੋਂ ਬਾਹੜੋਵਾਲ ਵਿਖੇ ਰੋਸ ਪ੍ਰਦਰਸ਼ਨ

ਬੰਗਾ, 23 ਜੁਲਾਈ (ਜਸਬੀਰ ਸਿੰਘ ਨੂਰਪੁਰ) - ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਪਿੰਡ ਬਾਹੜੋਵਾਲ ਵਿਖੇ ਬੇਜ਼ਮੀਨੇ ਮਜ਼ਦੂਰਾਂ ਦਾ ਇਕੱਠ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਕੱਠ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਮਹਿੰਦਰ ਸਿੰਘ ...

ਪੂਰੀ ਖ਼ਬਰ »

ਸੂੰਢ ਮਕਸੂਦਪੁਰ ਸਕੂਲ 'ਚ ਵਿਦਾਇਗੀ ਸਮਾਗਮ 31 ਨੂੰ

ਸੰਧਵਾਂ, 23 ਜੁਲਾਈ (ਪ੍ਰੇਮੀ ਸੰਧਵਾਂ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੂੰਢ ਮਕਸੂਦਪੁਰ ਵਿਖੇ ਪਿ੍ੰ: ਕਸ਼ਮੀਰ ਚੰਦ ਜੀਵਨਪੁਰੀ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਸਮਾਗਮ 31 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਲੈਕ. ਕਰਮਜੀਤ ਸਿੰਘ ਖੁਸ਼ਹਾਲਪੁਰ, ...

ਪੂਰੀ ਖ਼ਬਰ »

ਜੰਗਲੀ ਰਕਬੇ 'ਚ ਵੱਧ ਤੋਂ ਵੱਧ ਬੂਟੇ ਲਾਉਣਾ ਤੇ ਜਾਨਵਰਾਂ ਲਈ ਪਾਣੀ ਦਾ ਪ੍ਰਬੰਧ ਕਰਨਾ ਬੀੜ ਸੁਸਾਇਟੀ ਦਾ ਮੁੱਖ ਉਦੇਸ਼

ਬਲਾਚੌਰ, 23 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)- ਵਿਰਾਨ ਹੁੰਦੇ ਜਾ ਰਹੇ ਜੰਗਲਾਂ ਦੇ ਰਕਬਿਆਂ ਨੂੰ ਹਰਾ ਭਰਿਆ ਬਣਾਉਣ ਅਤੇ ਜੰਗਲੀ ਇਲਾਕੇ ਵਿਚ ਜੰਗਲੀ ਜਾਨਵਰਾਂ, ਪਸ਼ੂਆਂ, ਪੰਛੀਆਂ ਲਈ ਪੀਣ ਵਾਲੇ ਪਾਣੀ ਅਤੇ ਉਨ੍ਹਾਂ ਦੀ ਖ਼ੁਰਾਕ ਦਾ ਪ੍ਰਬੰਧ ਕਰਨ ਹਿਤ ਬੀੜਾ ਚੁੱਕਣ ...

ਪੂਰੀ ਖ਼ਬਰ »

ਹੀਉਂ 'ਚ ਫ਼ਸਲੀ ਵਿਭਿੰਨਤਾ ਸਬੰਧੀ ਕਿਸਾਨ ਸਿਖਲਾਈ ਕੈਂਪ

ਬੰਗਾ, 23 ਜੁਲਾਈ (ਕਰਮ ਲਧਾਣਾ) - ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਬੰਗਾ ਵਲੋਂ ਡਾ. ਰਾਜ ਕੁਮਾਰ ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਉਸਾਰੂ ਨਿਰਦੇਸ਼ਾਂ ਤਹਿਤ ਮੱਕੀ ਦੀ ਫ਼ਸਲ ਤੋਂ ਵੱਧ ਝਾੜ ਲੈਣ ਲਈ ਬਲਾਕ ਬੰਗਾ ਦੇ ਪਿੰਡ ਹੀਉਂ ...

ਪੂਰੀ ਖ਼ਬਰ »

ਚੱਕ ਰਾਮੂੰ 'ਚ ਲੋੜਵੰਦਾਂ ਨੂੰ ਰਾਸ਼ਨ ਵੰਡਿਆ

ਬਹਿਰਾਮ, 23 ਜੁਲਾਈ (ਸਰਬਜੀਤ ਸਿੰਘ ਚੱਕਰਾਮੂੰ)- ਪ੍ਰਵਾਸੀ ਭਾਰਤੀ ਜਸਬੀਰ ਸਿੰਘ ਢਿੱਲੋਂ ਨਿਊਜ਼ੀਲੈਂਡ, ਨਵਜੋਤ ਸਿੰਘ ਢਿੱਲੋਂ, ਗਗਨਦੀਪ ਸਿੰਘ ਢਿੱਲੋਂ ਅਤੇ ਸਮੂਹ ਪਰਿਵਾਰ ਵਲੋਂ ਕਸ਼ਮੀਰ ਸਿੰਘ ਸ਼ੀਰੀ ਰਾਹੀਂ ਲੋੜਵੰਦਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ...

ਪੂਰੀ ਖ਼ਬਰ »

ਬਲਾਕ ਔੜ ਦੇ ਸਮੂਹ ਸਕੂਲ ਮੁਖੀਆਂ ਦੀ ਵਿਸ਼ੇਸ਼ ਵਰਕਸ਼ਾਪ

ਪੋਜੇਵਾਲ ਸਰਾਂ, 23 ਜੁਲਾਈ (ਨਵਾਂਗਰਾਈਾ)- ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਰਾਸ਼ਟਰੀ ਪੱਧਰ 'ਤੇ ਕਰਵਾਏ ਜਾ ਰਹੇ ਨੈਸ਼ਨਲ ਅਚੀਵਮੈਂਟ ਸਰਵੇ ਪ੍ਰੀਖਿਆ ਦੀਆਂ ਤਿਆਰੀਆਂ ਸਬੰਧੀ ਲਗਾਈਆਂ ਜਾ ਰਹੀਆਂ ਵਰਕਸ਼ਾਪਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿਆਲਾ ...

ਪੂਰੀ ਖ਼ਬਰ »

ਸਹਿਕਾਰੀ ਸਭਾ ਚੱਕਦਾਨਾ ਵਿਖੇ ਜਾਗਰੂਕਤਾ ਕੈਂਪ

ਉੜਾਪੜ/ਲਸਾੜਾ, 23 ਜੁਲਾਈ (ਲਖਵੀਰ ਸਿੰਘ ਖੁਰਦ) - ਸਹਿਕਾਰੀ ਸਭਾ ਚੱਕਦਾਨਾ ਵਿਖੇ ਝੋਨੇ ਦੀ ਫ਼ਸਲ ਨੂੰ ਲਗਣ ਵਾਲੀ ਗੋਭ ਦੀ ਬਿਮਾਰੀ ਅਤੇ ਉਨ੍ਹਾਂ ਦੀ ਰੋਕਥਾਮ ਲਈ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਸੰਸਾਰ ਪ੍ਰਸਿੱਧ ਕੰਪਨੀ ਐਫ.ਐਮ.ਸੀ. ਵਲੋਂ ਕਿਸਾਨ ਜਾਗਰੂਕਤਾ ਕੈਂਪ ...

ਪੂਰੀ ਖ਼ਬਰ »

ਲਧਾਣਾ ਉੱਚਾ 'ਚ ਸੇਵਾ-ਮੁਕਤੀ 'ਤੇ ਵਿਦਾਇਗੀ ਪਾਰਟੀ

ਬੰਗਾ, 23 ਜੁਲਾਈ (ਕਰਮ ਲਧਾਣਾ) - ਪੰਜਾਬ ਰਾਜ ਬਿਜਲੀ ਬੋਰਡ ਪਾਵਰਕਾਮ ਦੀ ਸਬ ਡਵੀਜਨ ਬੰਗਾ ਤੋਂ ਬਤੌਰ ਜੂਨੀਅਰ ਇੰਜੀਨੀਅਰ (ਜੇ.ਈ.) 36 ਸਾਲ ਦੀ ਸ਼ਾਨਦਾਰ ਅਤੇ ਬੇਦਾਗ ਸੇਵਾ ਨਿਭਾ ਕੇ ਸੇਵਾ ਮੁਕਤ ਹੋਏ ਜੇ.ਈ. ਰਾਮ ਲੁਭਾਇਆ ਨਿਵਾਸੀ ਪਿੰਡ ਲਧਾਣਾ ਉੱਚਾ ਨੂੰ ਨਿੱਘੀ ਤੇ ...

ਪੂਰੀ ਖ਼ਬਰ »

ਰੁੱਖ ਸਾਡੇ ਜੀਵਨ ਦਾਤਾ ਹਨ-ਡੀ.ਐਸ.ਪੀ ਰਾਜ ਕੁਮਾਰ

ਸੰਧਵਾਂ, 23 ਜੁਲਾਈ (ਪ੍ਰੇਮੀ ਸੰਧਵਾਂ)- ਡੀ. ਐਸ. ਪੀ ਰਾਜ ਕੁਮਾਰ ਸੂੰਢ ਨੇ ਕਿਹਾ ਕਿ ਰੁੱਖ ਸਾਡੇ ਜੀਵਨ ਦਾਤਾ ਹਨ ਕਿਉਂਕਿ ਰੁੱਖ ਸਾਨੂੰ ਜੀਵਤ ਰਹਿਣ ਲਈ ਤਰੋਤਾਜ਼ਾ ਆਕਸੀਜਨ ਮੁਫ਼ਤ ਵਿਚ ਪ੍ਰਦਾਨ ਕਰਦੇ ਹਨ | ਉਨ੍ਹਾਂ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੇਕਰ ...

ਪੂਰੀ ਖ਼ਬਰ »

ਸਮੂਹ ਸੈਂਟਰ ਹੈੱਡ ਟੀਚਰਜ਼ ਦੀ ਟਰੇਨਿੰਗ ਕਰਵਾਈ

ਨਵਾਂਸ਼ਹਿਰ, 23 ਜੁਲਾਈ (ਗੁਰਬਖਸ਼ ਸਿੰਘ ਮਹੇ)- ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਰਾਸ਼ਟਰੀ ਪੱਧਰ 'ਤੇ ਕਰਵਾਏ ਜਾ ਰਹੇ ਨੈਸ਼ਨਲ ਅਚੀਵਮੈਂਟ ਸਰਵੇ ਪ੍ਰੀਖਿਆ ਦੀ ਤਿਆਰੀ ਸੰਬੰਧੀ ਸਮੂਹ ਸੈਂਟਰ ਹੈੱਡ ਟੀਚਰਜ਼ ਦੀ ਇਕ ਵਿਸ਼ੇਸ਼ ਟਰੇਨਿੰਗ ਸਰਕਾਰੀ ਸਮਾਰਟ ਸਕੂਲ ...

ਪੂਰੀ ਖ਼ਬਰ »

ਪਿੰਡ ਸੋਇਤਾ ਇੱਟ ਭੱਠੇ 'ਤੇ ਵੋਟਰਾਂ ਨੂੰ ਜਾਗਰੂਕ ਕੀਤਾ

ਉਸਮਾਨਪੁਰ, 23 ਜੁਲਾਈ (ਮਝੂਰ)- ਮੁੱਖ ਚੋਣ ਅਫਸਰ ਪੰਜਾਬ ਦੇ ਨਿਰਦੇਸ਼ਾਂ ਤਹਿਤ ਪਿੰਡ ਸੋਇਤਾ ਸਥਿਤ ਇੱਟ ਭੱਠੇ ਤੇ ਵੋਟਰਾਂ ਨੂੰ ਜਾਗਰੂਕ ਕਰਨ ਹਿਤ ਵੋਟਰ ਜਾਗਰੂਕਤਾ ਕੈਂਪ 047- ਨਵਾਂਸ਼ਹਿਰ ਦੇ ਸਵੀਪ ਨੋਡਲ ਅਫਸਰ ਸੁਰਜੀਤ ਸਿੰਘ ਮਝੂਰ ਦੀ ਅਗਵਾਈ ਹੇਠ ਲਗਾਇਆ ਗਿਆ | ...

ਪੂਰੀ ਖ਼ਬਰ »

ਸਹਿਕਾਰੀ ਸਭਾ ਦੀ ਭਾਰਟਾ ਖੁਰਦ ਦਾ ਆਮ ਇਜਲਾਸ 28 ਨੂੰ

ਰਾਹੋਂ, 23 ਜੁਲਾਈ (ਬਲਬੀਰ ਸਿੰਘ ਰੂਬੀ)- ਇੱਥੋਂ ਨਜ਼ਦੀਕੀ ਪਿੰਡ ਭਾਰਟਾ ਖੁਰਦ ਦੀ ਬਹੁਮੰਤਵੀ ਸਹਿਕਾਰੀ ਸਭਾ ਦਾ ਆਮ ਇਜਲਾਸ 28 ਜੁਲਾਈ ਨੂੰ ਰੱਖਿਆ ਗਿਆ ਹੈ | ਇਸ ਸਬੰਧੀ ਰੱਖੀ ਗਈ ਮੀਟਿੰਗ ਵਿਚ ਪ੍ਰਧਾਨ ਹਰਦੀਪ ਸਿੰਘ ਸੈਕਟਰੀ ਮਨਜੀਤ ਸਿੰਘ ਤੇ ਅਮਰਜੀਤ ਸਿੰਘ ਨੇ ਆਮ ...

ਪੂਰੀ ਖ਼ਬਰ »

ਸਿੱਧੂ ਦੀ ਪ੍ਰਧਾਨਗੀ ਨਾਲ ਪਾਰਟੀ 'ਚ ਨਵਾਂ ਜੋਸ਼ ਪੈਦਾ ਹੋਇਆ-ਸੰਦੀਪ ਭਾਟੀਆ

ਭੱਦੀ, 23 ਜੁਲਾਈ (ਨਰੇਸ਼ ਧੌਲ)- ਕਾਂਗਰਸ ਪਾਰਟੀ ਹਾਈਕਮਾਂਡ ਵਲੋਂ ਮਿਹਨਤੀ ਤੇ ਇਮਾਨਦਾਰ ਆਗੂ ਵਜੋਂ ਜਾਣੇ ਜਾਂਦੇ ਨਵਜੋਤ ਸਿੰਘ ਸਿੱਧੂ ਨੰੂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਨਾਲ ਸਮੁੱਚੀ ਪਾਰਟੀ ਅੰਦਰ ਨਵਾਂ ਜੋਸ਼ ਪੈਦਾ ਹੋਇਆ ਹੈ | ਇਹ ਪ੍ਰਗਟਾਵਾ ਮੈਂਬਰ ਬਲਾਕ ...

ਪੂਰੀ ਖ਼ਬਰ »

ਸੜਕਾਂ ਕਿਨਾਰੇ ਜੜੀ-ਬੂਟੀ ਦੀ ਭਰਮਾਰ, ਰਾਹਗੀਰ ਡਾਹਢੇ ਪ੍ਰੇਸ਼ਾਨ

ਸੰਧਵਾ, 23 ਜੁਲਾਈ (ਪ੍ਰੇਮੀ ਸੰਧਵਾਂ)- ਡਾ. ਅੰਬੇਡਕਰ ਮੈਮੋਰੀਅਲ ਪਬਲਿਕ ਹਾਈ ਸਕੂਲ ਸੂੰਢ ਤੋਂ ਫਰਾਲਾ, ਭਰੋਲੀ ਮੋੜ ਤੋਂ ਮਿਲਟਰੀ ਫਾਰਮ ਬੀੜ ਸਾਰੰਗਵਾਲ, ਫਰਾਲਾ ਤੋਂ ਘੁੰਮਣਾਂ ਆਦਿ ਸੜਕਾਂ ਦੇ ਦੋਵੇਂ ਪਾਸੇ ਜੜੀ ਬੂਟੀ ਦੀ ਵੱਡੀ ਤਾਦਾਦ 'ਚ ਭਰਮਾਰ ਹੋਣ ਕਾਰਨ ...

ਪੂਰੀ ਖ਼ਬਰ »

ਕੀਟਨਾਸ਼ਕ ਵਿਕ੍ਰੇਤਾ ਪਾਬੰਦੀਸ਼ੁਦਾ ਦਵਾਈਆਂ ਵੇਚਣ ਤੋਂ ਗੁਰੇਜ਼ ਕਰਨ-ਡਾ: ਰਾਜ ਕੁਮਾਰ

ਨਵਾਂਸ਼ਹਿਰ, 23 ਜੁਲਾਈ (ਗੁਰਬਖਸ਼ ਸਿੰਘ ਮਹੇ)- ਡਾ: ਰਾਜ ਕੁਮਾਰ ਮੁੱਖ ਖੇਤੀਬਾੜੀ ਅਫਸਰ ਸ਼ਹੀਦ ਭਗਤ ਸਿੰਘ ਨਗਰ ਵਲੋਂ ਜ਼ਿਲ੍ਹੇ ਦੇ ਕੀੜੇਮਾਰ ਦਵਾਈਆਂ ਦੇ ਡੀਲਰਾਂ/ਵਿਕ੍ਰੇਤਾਵਾਂ ਦੇ ਨੁਮਾਇੰਦਿਆਂ ਨਾਲ ਖੇਤੀ ਭਵਨ ਨਵਾਂਸ਼ਹਿਰ ਵਿਖੇ ਮੀਟਿੰਗ ਕੀਤੀ ਗਈ | ਡਾ: ਰਾਜ ...

ਪੂਰੀ ਖ਼ਬਰ »

ਬੀ.ਪੀ.ਈ.ਓ. ਧਰਮਪਾਲ ਵਲੋਂ ਕਰਿਆਮ ਸਕੂਲ ਨੂੰ ਇਨਵਰਟਰ ਭੇਟ

ਸਾਹਲੋਂ, 23 ਜੁਲਾਈ (ਜਰਨੈਲ ਸਿੰਘ ਨਿੱਘ੍ਹਾ)- ਸਰਕਾਰੀ ਪ੍ਰਾਇਮਰੀ ਸਕੂਲ ਕਰਿਆਮ ਨੰੂ ਬਲਾਕ ਨਵਾਂਸ਼ਹਿਰ-1 ਦੇ ਪ੍ਰਾਇਮਰੀ ਸਿੱਖਿਆ ਅਫ਼ਸਰ ਧਰਮਪਾਲ ਵਲੋਂ ਇਨਵਰਟਰ ਦਿੱਤਾ ਗਿਆ | ਇਸ ਮੌਕੇ ਮੁੱਖ ਅਧਿਆਪਕਾ ਬਲਜੀਤ ਕੌਰ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ...

ਪੂਰੀ ਖ਼ਬਰ »

6 ਮਹੀਨੇ ਪਹਿਲਾਂ ਬਣੀਂ ਸੜਕ ਕਈ ਥਾਵਾਂ ਤੋਂ ਧਸੀ

ਰਾਹੋਂ, 23 ਜੁਲਾਈ (ਬਲਬੀਰ ਸਿੰਘ ਰੂਬੀ)- ਪਿਛਲੇ 10 ਸਾਲਾਂ ਤੋਂ ਸਿਆਸਤ ਦੀ ਭੇਟ ਚੜ੍ਹਦੀ ਰਹੀ ਗੁਰਦੁਆਰਾ ਕਲਗ਼ੀਧਰ ਸਾਹਿਬ ਤੋਂ ਮਾਛੀਵਾੜਾ ਰੋਡ ਨੂੰ ਜਾਂਦੀ ਸੜਕ ਅਜੇ 6 ਮਹੀਨੇ ਪਹਿਲਾਂ ਹੀ ਨਗਰ ਕੌਂਸਲ ਵਲੋਂ ਬਣਵਾਈ ਗਈ ਸੀ | ਇਹ ਸੜਕ ਕਈ ਥਾਵਾਂ ਤੋਂ ਹੇਠਾਂ ਧਸ ਗਈ | ...

ਪੂਰੀ ਖ਼ਬਰ »

ਸਿੱਖ ਨੈਸ਼ਨਲ ਕਾਲਜ 'ਚ ਰੈਗੂਲਰ ਪੜ੍ਹਾਈ ਦੀਆਂ ਤਿਆਰੀਆਂ ਮੁਕੰਮਲ

ਬੰਗਾ, 23 ਜੁਲਾਈ (ਜਸਬੀਰ ਸਿੰਘ ਨੂਰਪੁਰ)- ਸਿੱਖ ਐਜੂਕੇਸ਼ਨਲ ਸੋਸਾਇਟੀ ਚੰਡੀਗੜ੍ਹ ਦੀ ਨਾਮਵਰ ਵਿੱਦਿਅਕ ਸੰਸਥਾ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਵਿੱਦਿਅਕ ਵਰੇ੍ਹ 2021-22 ਲਈ ਰੈਗੂਲਰ ਪੜ੍ਹਾਈ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਸਬੰਧੀ ਜਾਇਜ਼ਾ ...

ਪੂਰੀ ਖ਼ਬਰ »

ਵਿਧਾਇਕ ਡਾ. ਸੁੱਖੀ ਵਲੋਂ ਸਵ: ਨਿੱਕਾ ਦੇ ਪਰਿਵਾਰ ਨਾਲ ਦੁੱਖ ਸਾਂਝਾ

ਬੰਗਾ, 23 ਜੁਲਾਈ (ਕਰਮ ਲਧਾਣਾ) - ਬਲਾਕ ਦੇ ਪਿੰਡ ਲਧਾਣਾ ਉੱਚਾ ਦੇ ਇਟਲੀ ਤੋਂ ਪਰਿਵਾਰ ਨੂੰ ਮਿਲਣ ਆਏ ਵਿਅਕਤੀ ਜਸਵਿੰਦਰ ਸਿੰਘ ਨਿੱਕਾ (48) ਪੁੱਤਰ ਹਰਭਜਨ ਸਿੰਘ ਦੇ ਅਚਨਚੇਤ ਮੌਤ ਦੇ ਮੂੰਹ ਪੈਣ 'ਤੇ ਸਾਰਾ ਪਿੰਡ ਡੂੰਘੇ ਦੁੱਖ ਵਿਚ ਡੁੱਬ ਗਿਆ | ਇਸ ਦੁੱਖ ਦੀ ਘੜੀ ਵਿਚ ...

ਪੂਰੀ ਖ਼ਬਰ »

ਐੱਚ.ਆਈ.ਵੀ./ਏਡਜ਼ ਦੀ ਜਾਂਚ ਲਈ ਲਗਾਇਆ ਵਿਸ਼ੇਸ਼ ਕੈਂਪ

ਬਲਾਚੌਰ, 23 ਜੁਲਾਈ (ਸ਼ਾਮ ਸੁੰਦਰ ਮੀਲੂ)- ਲੈਫ: ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਦੇ ਓਟ ਸੈਂਟਰ ਵਿਖੇ ਐੱਚ. ਆਈ.ਵੀ./ ਏਡਜ਼ ਦੀ ਜਾਂਚ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ | ਇਸ ਮੌਕੇ ਸਿਹਤ ਮਾਹਿਰਾਂ ਵਲੋਂ ਐਚ.ਆਈ.ਵੀ. ਏਡਜ਼ ਦੇ ਕਾਰਨ, ਲੱਛਣ, ਇਲਾਜ ਤੇ ...

ਪੂਰੀ ਖ਼ਬਰ »

ਪੰਚਾਇਤ ਵਿਭਾਗ ਤੇ ਮਗਨਰੇਗਾ ਮੁਲਾਜ਼ਮਾਂ ਦੀ ਹੜਤਾਲ ਨਾਲ ਕੰਮਕਾਜ ਪ੍ਰਭਾਵਿਤ

ਬਲਾਚੌਰ, 23 ਜੁਲਾਈ (ਸ਼ਾਮ ਸੁੰਦਰ ਮੀਲੂ)- ਬਲਾਕ ਵਿਕਾਸ ਪੰਚਾਇਤ ਦਫ਼ਤਰ ਬਲਾਚੌਰ ਦੇ ਸਮੂਹ ਮੁਲਾਜ਼ਮਾਂ ਵਲੋਂ ਆਪਣੀਆਂ ਹੱਕੀ ਮੰਗਾਂ ਤੇ ਛੇਵੇਂ ਪੇਅ ਕਮਿਸ਼ਨ ਦੇ ਵਿਰੋਧ ਵਿਚ ਪਵਨ ਕੁਮਾਰ ਪ੍ਰਧਾਨ ਪੰਚਾਇਤ ਸਕੱਤਰ ਤੇ ਬੀ.ਡੀ.ਓ ਯੂਨੀਅਨ ਬਲਾਚੌਰ ਦੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX