ਤਾਜਾ ਖ਼ਬਰਾਂ


ਆਈ.ਪੀ.ਐੱਲ .2021-ਮੁੰਬਈ ਨੇ ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ, ਹਾਰਦਿਕ ਪੰਡਯਾ ਨੇ ਦਿਵਾਈ ਜਿੱਤ
. . .  1 minute ago
ਦਿੱਲੀ ਵਿਚ 1 ਜਨਵਰੀ ਤੱਕ ਪਟਾਕਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ, ਡੀ.ਪੀ.ਸੀ.ਸੀ. ਨੇ ਕੀਤਾ ਨੋਟੀਫਿਕੇਸ਼ਨ ਜਾਰੀ
. . .  28 minutes ago
ਨਵਜੋਤ ਸਿੰਘ ਸਿੱਧੂ ਨੂੰ ਮਿਲਣ ਤੋਂ ਬਾਅਦ ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਕੱਲ੍ਹ ਨੂੰ ਸਾਰਾ ਮਸਲਾ ਹੱਲ ਕਰ ਲਿਆ ਜਾਵੇਗਾ
. . .  about 1 hour ago
ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਸੁਨੀਲ ਜਾਖੜ ਦਾ ਤਿੱਖਾ ਬਿਆਨ
. . .  about 2 hours ago
ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚੇ ਰਾਜਾ ਵੜਿੰਗ, ਪ੍ਰਗਟ ਸਿੰਘ , ਨਿਰਮਲ ਸ਼ਤਰਾਣਾ ,ਕੁਲਬੀਰ ਜ਼ੀਰਾ
. . .  about 2 hours ago
ਬਸਪਾ ਦੀ ਭਵਿੱਖਬਾਣੀ ਅਨੁਸਾਰ ਸਿੱਧੂ ਕਾਂਗਰਸ ਦਾ 'ਗੱਠਾ ਪਟਾਕਾ' ਜਿਹੜਾ ਕਾਂਗਰਸ ਦੇ ਪੰਜੇ ਵਿਚ ਫੱਟ ਗਿਆ - ਗੜ੍ਹੀ
. . .  about 2 hours ago
ਗੜ੍ਹਸ਼ੰਕਰ, 28 ਸਤੰਬਰ (ਧਾਲੀਵਾਲ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਗਏ ਅਸਤੀਫੇ ਤੇ ਪ੍ਰਤੀਕਰਮ ਦਿੰਦਿਆਂ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਹ ਦੋ ਮਹੀਨੇ ਪਹਿਲਾਂ ...
ਜਲੰਧਰ ਦੇ ਬਸ਼ੀਰ ਪੁਰਾ ਫਾਟਕ 'ਤੇ ਮਾਲਗੱਡੀ ਪਟੜੀ ਤੋਂ ਉੱਤਰੀ , ਆਵਾਜਾਈ ਪ੍ਰਭਾਵਿਤ
. . .  about 3 hours ago
ਸਿੱਧੂ ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ- ਖਹਿਰਾ
. . .  about 3 hours ago
ਚੰਡੀਗੜ੍ਹ , 28 ਸਤੰਬਰ-ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਉਨ੍ਹਾਂ (ਨਵਜੋਤ ਸਿੰਘ ਸਿੱਧੂ) ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ ਸੀ । ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਸਤੀਫਾ ...
ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਸਵੀਕਾਰ ਨਹੀਂ ​ਕੀਤਾ ਗਿਆ ਹੈ - ਕਾਂਗਰਸ ਸੂਤਰ
. . .  about 3 hours ago
ਜੋਗਿੰਦਰ ਢੀਂਗਰਾ ਨੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੋਂ ਦਿੱਤਾ ਅਸਤੀਫ਼ਾ
. . .  about 4 hours ago
ਮੁੰਬਈ ਇੰਡੀਅਨ ਨੇ ਟਾਸ ਜਿੱਤਿਆ, ਪੰਜਾਬ ਨੂੰ ਬੱਲੇਬਾਜ਼ੀ ਦਾ ਸੱਦਾ
. . .  about 4 hours ago
ਰਜ਼ੀਆ ਸੁਲਤਾਨਾ ਨੇ ਦਿੱਤਾ ਅਸਤੀਫ਼ਾ
. . .  about 4 hours ago
ਨਵਜੋਤ ਸਿੱਧੂ ਨੂੰ ਕੋਈ ਲਾਲਚ ਨਹੀਂ ਤੇ ਉਹ ਪੰਜਾਬ ਤੇ ਪੰਜਾਬੀਅਤ ਲਈ ਲੜ ਰਹੇ ਹਨ -ਰਜ਼ੀਆ ਸੁਲਤਾਨਾ
. . .  about 5 hours ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੱਦੀ ਹੰਗਾਮੀ ਬੈਠਕ
. . .  about 5 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੰਗਾਮੀ ...
ਕੈਪਟਨ ਅਮਰਿੰਦਰ ਸਿੰਘ ਪਹੁੰਚੇ ਦਿੱਲੀ
. . .  about 6 hours ago
ਨਵੀਂ ਦਿੱਲੀ, 28 ਸਤੰਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚੇ ਹਨ . ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇੱਥੇ ਕੋਈ ਵੀ ਰਾਜਨੀਤਕ ਪ੍ਰੋਗਰਾਮ ਨਹੀਂ ਹੈ ...
ਕਾਂਗਰਸ ਦੇ ਹੋਏ ਕਨ੍ਹਈਆ ਕੁਮਾਰ ਅਤੇ ਜਿਗਨੇਸ਼ ਮੇਵਾਨੀ
. . .  about 6 hours ago
ਨਵੀਂ ਦਿੱਲੀ, 28 ਸਤੰਬਰ - ਸੀ.ਪੀ.ਆਈ. ਨੇਤਾ ਕਨ੍ਹਈਆ ਕੁਮਾਰ ਅਤੇ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਨਵੀਂ ਦਿੱਲੀ ਵਿਚ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ...
ਅੰਗਹੀਣ ਵਿਅਕਤੀਆਂ ਨੂੰ ਦਿੱਤੇ ਜਾਣਗੇ 14.28 ਲੱਖ ਰੁਪਏ ਦੀ ਕੀਮਤ ਨਾਲ ਟ੍ਰਾਈ ਸਾਈਕਲ: ਸੋਮ ਪ੍ਰਕਾਸ਼
. . .  about 6 hours ago
ਫਗਵਾੜਾ, 28 ਸਤੰਬਰ (ਹਰਜੋਤ ਸਿੰਘ ਚਾਨਾ) - ਅੰਗਹੀਣ ਵਿਅਕਤੀਆਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ 34 ਅਪਾਹਿਜ ਵਿਅਕਤੀਆਂ ਨੂੰ ਮੋਟਰਾਈਜ਼ਡ ਟ੍ਰਾਈ ਸਾਈਕਲ ਦਿੱਤੇ...
ਸਰਪੰਚ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਬਸਪਾ ਵਲੋਂ ਜਮਸ਼ੇਰ ਵਿਚ ਲਗਾਇਆ ਗਿਆ ਜਾਮ
. . .  about 6 hours ago
ਜਮਸ਼ੇਰ ਖ਼ਾਸ,ਜੰਡਿਆਲਾ ਮੰਜਕੀ - 28 ਸਤੰਬਰ (ਅਵਤਾਰ ਤਾਰੀ, ਸੁਰਜੀਤ ਸਿੰਘ ਜੰਡਿਆਲਾ) - ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਸਰਪੰਚ ਖ਼ਿਲਾਫ਼ ਬਸਪਾ ਵਲੋਂ ਅੱਜ ਜਮਸ਼ੇਰ ਖ਼ਾਸ ਵਿਚ ਜਾਮ ਲਾਇਆ ਗਿਆ...
ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਰਾਘਵ ਚੱਢਾ ਦਾ ਬਿਆਨ
. . .  about 6 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਵਿਚ ਅਰਾਜਕਤਾ ਦੀ ਸੰਪੂਰਨ ਸਥਿਤੀ ਹੈ ...
ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ ਕੱਸਿਆ ਤਨਜ
. . .  about 7 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ...
ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 7 hours ago
ਚੰਡੀਗੜ੍ਹ, 28 ਸਤੰਬਰ - ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ ...
ਗੁਲਾਬੀ ਸੁੰਡੀ ਕਾਰਨ ਨਰਮਾ ਖ਼ਰਾਬ ਹੋਣ ਤੋਂ ਦੁਖੀ ਖੇਤ ਮਜ਼ਦੂਰ ਨੇ ਕੀਤੀ ਆਤਮਹੱਤਿਆ
. . .  about 7 hours ago
ਤਲਵੰਡੀ ਸਾਬੋ, 28 ਸਤੰਬਰ (ਰਣਜੀਤ ਸਿੰਘ ਰਾਜੂ) - ਮਾਲਵੇ ਦੀ ਨਰਮਾ ਪੱਟੀ ਦੇ ਉਕਤ ਖਿੱਤੇ ਦੇ ਪਿੰਡ ਜਗਾ ਰਾਮ ਤੀਰਥ ਦੇ ਇੱਕ ਖੇਤ ਮਜ਼ਦੂਰ ਮਹਿੰਦਰ ਸਿੰਘ ਨੇ ਆਪਣੇ ਖੇਤ ਵਿਚ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ...
ਅਸੀਂ ਸਿੱਧੂ ਸਾਬ੍ਹ ਨਾਲ ਬੈਠ ਕੇ ਗੱਲ ਕਰਾਂਗੇ - ਚੰਨੀ
. . .  about 7 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ...
ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ ਜਾਵੇਗਾ - ਚੰਨੀ
. . .  about 7 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ...
ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ - ਚੰਨੀ
. . .  about 7 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ, ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 9 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਗੰਭੀਰ ਪ੍ਰਸਥਿਤੀਆਂ ਹੀ ਮਹਾਂਪੁਰਖਾਂ ਦਾ ਵਿਦਿਆਲਾ ਤੇ ਪਰਖਸ਼ਾਲਾ ਬਣਦੀਆਂ ਹਨ। -ਮਹਾਤਮਾ ਗਾਂਧੀ

ਸੰਗਰੂਰ

ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧਣਾ ਨਿਰੰਤਰ ਜਾਰੀ

ਖਨੌਰੀ, 23 ਜੁਲਾਈ (ਬਲਵਿੰਦਰ ਸਿੰਘ ਥਿੰਦ) - ਸੰਗਰੂਰ ਜ਼ਿਲ੍ਹੇ ਦੀ ਉੱਪ ਤਹਿਸੀਲ ਖਨੌਰੀ ਦੀਆਂ ਜੜ੍ਹਾਂ ਨਾਲ ਖਹਿ ਕੇ ਲੰਘਦੇ ਬਹੁਚਰਚਿਤ ਘੱਗਰ ਦਰਿਆ ਵਿਚ ਪਿਛਲੇ ਕਈ ਦਿਨਾਂ ਦਾ ਬਰਸਾਤਾਂ ਦੇ ਪਾਣੀ ਦਾ ਪੱਧਰ ਲਗਾਤਾਰ ਵਧਣਾ ਜਾਰੀ ਹੈ | ਭਾਵੇਂ ਕਿ ਪਿਛਲੇ 24 ਘੰਟਿਆਂ ਦੌਰਾਨ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਕੇਵਲ ਡੇਢ ਫੁੱਟ ਤੱਕ ਹੀ ਵਧਿਆ ਹੈ | ਜਿਹੜਾ ਕਿ ਸ਼ੁੱਕਰਵਾਰ ਸ਼ਾਮ ਦੇ 4 ਵਜੇ ਤੱਕ ਵੱਧ ਕੇ 746.4 ਫੁੱਟ ਤੱਕ ਪਹੁੰਚ ਚੁੱਕਾ ਸੀ | ਜੋ ਕਿ ਹਾਲੇ ਖ਼ਤਰੇ ਦੇ ਨਿਸ਼ਾਨ ਤੋਂ ਭਾਵੇਂ ਸਾਢੇ ਤਿੰਨ ਫੁੱਟ ਘੱਟ ਹੈ ਪਰ ਪਿਛਲੇ ਸਾਲਾਂ ਦੇ ਇਸ ਦਰਿਆ ਦੇ ਹੜ੍ਹਾਂ ਦੇ ਝੰਬੇ ਕਿਸਾਨ ਹੁਣੇ ਤੋਂ ਹੀ ਸੰਭਾਵੀ ਹੜ੍ਹਾਂ ਨੂੰ ਲੈ ਕੇ ਗੰਭੀਰ ਚਿੰਤਾ ਵਿਚ ਡੁੱਬੇ ਹੋਏ ਹਨ |
ਖਨੌਰੀ ਸਥਿਤ ਆਰ.ਡੀ 460 (ਘੱਗਰ-ਭਾਖੜਾ) ਸਾਈਫਨ ਵਿਚ ਬਰਸਾਤ ਦੇ ਪਾਣੀ ਨਾਲ ਰੁੜ ਕੇ ਆਈ ਜਲ ਬੂਟੀ ਪਿਛਲੇ ਕਈ ਦਿਨਾਂ ਤੋਂ ਫਸੀ ਹੋਈ ਹੈ ਜਿਸ ਦੀ ਜਿੱਥੇ ਘੱਗਰ ਦਰਿਆ ਵਿਚੋਂ ਲੰਘਦੇ ਬਰਸਾਤਾਂ ਦੇ ਪਾਣੀ ਨੂੰ ਬੁਰੀ ਤਰ੍ਹਾਂ ਡਾਫ ਲੱਗੀ ਹੋਈ ਹੈ, ਜਿਸ ਕਾਰਨ ਖਨੌਰੀ ਤੋਂ ਪਿੱਛੇ ਪਟਿਆਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਕਈ ਦਰਜਨ ਪਿੰਡਾਂ ਨੂੰ ਹੜ੍ਹਾਂ ਦਾ ਖ਼ਤਰਾ ਲਗਾਤਾਰ ਬਣਿਆ ਹੋਇਆ ਹੈ ਉੱਥੇ ਇਸ ਬੂਟੀ ਵਿਚੋਂ ਬੜੀ ਭੈੜੀ ਬਦਬੂ ਆਉਣ ਕਾਰਨ ਇਸ ਸਾਈਫਨ ਤੋਂ ਗੁਜ਼ਰਨ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜ਼ਿਕਰਯੋਗ ਹੈ ਕਿ ਇਸ ਸਾਈਫਨ ਵਿਚ ਫਸੀ ਜਲ ਬੂਟੀ ਦਾ ਕੇਵਲ ਖਨੌਰੀ ਤੋਂ ਪਿੱਛੇ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਨੂੰ ਖ਼ਤਰਾ ਉਤਪੰਨ ਹੁੰਦਾ ਹੈ ਜਦਕਿ ਇਹ ਸਾਈਫਨ ਸੰਗਰੂਰ ਜ਼ਿਲ੍ਹੇ ਵਿਚ ਸਥਿਤ ਹੋਣ ਕਾਰਨ ਜਿੰਨਾ ਚਿਰ ਪਟਿਆਲਾ ਜ਼ਿਲ੍ਹੇ ਦੇ ਪ੍ਰਸ਼ਾਸਨ ਵਲੋਂ ਇਤਰਾਜ਼ ਨਹੀਂ ਕੀਤਾ ਜਾਂਦਾ ਓਨੀ ਦੇਰ ਤੱਕ ਸੰਗਰੂਰ ਜ਼ਿਲ੍ਹੇ ਦੇ ਪ੍ਰਸ਼ਾਸਨ ਵਲੋਂ ਇਸ ਸਾਈਫਨ ਵਿਚ ਫਸੀ ਜਲ ਬੂਟੀ ਵਗ਼ੈਰਾ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ | ਹੁਣ ਵੀ ਇਸ ਸਾਈਫਨ ਵਿਚ ਪਿਛਲੇ ਤਿੰਨ ਚਾਰ ਦਿਨਾਂ ਤੋਂ ਬੜੀ ਭਾਰੀ ਮਾਤਰਾ ਵਿਚ ਜਲ ਬੂਟੀ ਫਸੀ ਹੋਈ ਹੈ ਪਰ ਪ੍ਰਸ਼ਾਸਨ ਵਲੋਂ ਇਸ ਨੂੰ ਸਮਾਂ ਰਹਿੰਦੇ ਕਢਵਾਏ ਜਾਣ ਦਾ ਕੋਈ ਠੋਸ ਉਪਰਾਲਾ ਨਹੀਂ ਕੀਤਾ ਜਾ ਰਿਹਾ ਅਤੇ ਕੇਵਲ ਦਿਖਾਵੇ ਦੇ ਲਈ ਸਾਈਫਨ ਦੇ ਉੱਪਰ ਇਕ ਜੇ.ਸੀ.ਬੀ ਖੜੀ ਕਰਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਇਆ ਜਾ ਰਿਹਾ ਹੈ |
ਘੱਗਰ ਦਰਿਆ 'ਚ ਪੈਦੀ ਮਾਰਕੰਢਾ ਨਦੀ ਦੇ ਪਾਣੀ ਦਾ ਪੱਧਰ ਘਟਿਆ ਪਰ ਖਨੋਰੀ ਤੋਂ ਕੜੈਲ ਤੱਕ ਸਥਿਤੀ ਅਜੇ ਵੀ ਨਾਜ਼ੁਕ
ਮੂਣਕ, (ਕੇਵਲ ਸਿੰਗਲਾ) - ਘੱਗਰ ਦਰਿਆ 'ਚ 'ਖਨੋਰੀ ਵਿਖੇ ਆਰ.ਡੀ. 460 ਮਾਪਦੰਡ ਅਨੁਸਾਰ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ | ਸੋ ਖਨੋਰੀ ਤੋਂ ਲੈ ਕੇ ਮੂਣਕ ਤੱਕ ਅਜੇ ਵੀ ਘੱਗਰ ਦਰਿਆ ਦੇ ਹੜ• ਦਾ ਖ਼ਤਰਾ ਬਣਿਆ ਹੋਇਆ ਹੈ ਪਰ ਰਾਹਤ ਵਾਲੀ ਗੱਲ ਇਹ ਹੈ ਕਿ ਮਾਰਕੰਢਾ ਜਿਸ ਦਾ ਪਾਣੀ ਘੱਗਰ ਦਰਿਆ 'ਚ ਡਿੱਗਦਾ ਹੈ ਅੱਜ ਕਰੀਬ ਅੱਧਾ ਫੁੱਟ ਪਾਣੀ ਦਾ ਪੱਧਰ ਘੱਟ ਗਿਆ ਹੈ | ਇਸੇ ਤਰ੍ਹਾਂ ਹੀ ਚੀਕਾ ਮੰਡੀ (ਹਰਿਆਣਾ) ਵਿਖੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਪਹਿਲਾ ਨਾਲੋਂ ਘੱਟ ਗਿਆ ਹੈ ਅਤੇ ਖਨੋਰੀ ਵਿਖੇ ਬੀਤੀ ਰਾਤ ਪਾਣੀ ਦਾ ਪੱਧਰ ਸਿਰਫ਼ 4 ਇੰਚ ਹੀ ਵਧਿਆ ਹੈ | ਅੱਜ ਬਾਅਦ ਦੁਪਹਿਰ ਖਨੋਰੀ ਵਿਖੇ ਪਾਣੀ ਦਾ ਪੱਧਰ 745.8 ਸੀ | ਘੱਗਰ ਦਰਿਆ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਚੀਕਾ ਮੰਡੀ ਵਿਖੇ ਪਾਣੀ ਦਾ ਪੱਧਰ ਵਧਣ ਜਾ ਘਟਣ ਨਾਲ ਖਨੋਰੀ ਵਿਖੇ ਇਸ ਦਾ ਅਸਰ 12 ਘੰਟਿਆਂ ਬਾਅਦ ਪੈਂਦਾ ਹੈ ਤੇ ਖਨੋਰੀ ਤੋਂ ਮੂਣਕ ਤੱਕ ਵੀ ਪਾਣੀ ਦੀ ਸਥਿਤੀ ਵਧਣ ਘਟਣ 12 ਘੰਟਿਆਂ ਬਾਅਦ ਹੀ ਪਤਾ ਚੱਲਦਾ ਹੈ ਸੋ ਅਗਲੇ 24 ਘੰਟੇ ਮੂਣਕ ਦੇ ਇਲਾਕੇ 'ਚ ਸਥਿਤੀ ਅਜੇ ਵੀ ਨਾਜ਼ੁਕ ਰਹੇਗੀ | ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਜੇਕਰ ਅਗਲੇ ਚੌਵੀ ਘੰਟਿਆਂ 'ਚ ਚੰਡੀਗੜ੍ਹ•, ਜ਼ੀਰਕਪੁਰ, ਅੰਬਾਲਾ, ਪਟਿਆਲਾ ਵਿਖੇ ਬਰਸਾਤ ਨਾ ਹੋਈ ਤਾਂ ਘੱਗਰ ਦਰਿਆ ਦਾ ਮੌਜੂਦਾ ਪਾਣੀ ਸਹੀ ਸਲਾਮਤ ਲੰਘ ਸਕਦਾ ਹੈ | ਮਕੋਰੜ ਸਾਹਿਬ ਤੋਂ ਲੈ ਕੇ ਕੜੈਲ ਤੱਕ ਘੱਗਰ ਦੇ ਬੰਨ੍ਹਾਂ ਦੀਆਂ ਢਿੱਗਾਂ ਡਿੱਗਣ ਕਾਰਨ ਇੱਥੇ ਸਥਿਤੀ ਅਜੇ ਵੀ ਨਾਜ਼ੁਕ ਬਣੀ ਹੋਈ ਹੈ | ਮਨਰੇਗਾ ਮਜ਼ਦੂਰ ਤੇ ਕਿਸਾਨ ਆਪਣੇ ਪੱਧਰ 'ਤੇ ਘੱਗਰ ਦਰਿਆ ਦੇ ਨਾਜ਼ੁਕ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਜੁਟੇ ਹੋਏ ਹਨ | ਯੂਥ ਆਗੂ ਰਾਮਪਾਲ ਸਿੰਘ ਸੁਰਜਣ ਭੈਣੀ, ਸਾਬਕਾ ਸਰਪੰਚ ਸਰਬਜੀਤ ਸਿੰਘ ਤੇ ਨੰਬਰਦਾਰ ਪ੍ਰਗਟ ਸਿੰਘ ਅਤੇ ਦਰਜਨਾਂ ਹੋਰ ਕਿਸਾਨਾਂ ਨੇ ਦੱਸਿਆ ਕਿ ਉਹ ਤੇ ਹੋਰ ਕਿਸਾਨ ਲਗਾਤਾਰ ਘੱਗਰ ਦਰਿਆ ਦੇ ਕਮਜ਼ੋਰ ਬੰਨਾ ਦੀ ਰਾਖੀ ਕਰ ਰਹੇ ਹਨ | ਅੱਜ ਸਵੇਰੇ ਇਲਾਕੇ 'ਚ ਹੋਈ ਲਗਾਤਾਰ ਬਰਸਾਤ ਨੇ ਵੀ ਕਿਸਾਨਾਂ ਦੀਆਂ ਮੁਸ਼ਕਿਲਾ ਵਧਾ ਦਿੱਤੀਆਂ ਹਨ | 'ਆਪ' ਆਗੂ ਜਸਬੀਰ ਸਿੰਘ ਕੁਦਨੀ, ਗੁਰਦੀਪ ਸਿੰਘ ਮਕੋਰੜ ਸਾਬਕਾ ਚੇਅਰਮੈਨ, ਗੋਲਡੀ ਚੀਮਾ ਸਾਬਕਾ ਚੇਅਰਮੈਨ, ਪ੍ਰਕਾਸ਼ ਮਲਾਣਾ ਸਾਬਕਾ ਪ੍ਰਧਾਨ ਮੂਣਕ ਨੇ ਆਪਣੇ ਵੱਖ-ਵੱਖ ਬਿਆਨਾਂ ਰਾਹੀਂ ਕਾਂਗਰਸ ਸਰਕਾਰ 'ਤੇ ਦੋਸ਼ ਲਾਇਆ ਕਿ ਕਾਂਗਰਸ ਦੇ ਸਮੁੱਚੇ ਆਗੂ ਜਸ਼ਨ ਮਨਾਉਣ ਅਤੇ ਆਪਣੀ ਆਪਸੀ ਗੁਟਬਾਜ਼ੀ 'ਚ ਉਲਝੇ ਹੋਏ ਹਨ | ਉਨ੍ਹਾਂ ਕੋਲ ਘੱਗਰ ਦਰਿਆ ਦੀ ਨਾਜ਼ੁਕ ਸਥਿਤੀ ਦਾ ਜਾਇਜ਼ਾ ਲੈਣ ਦਾ ਕੋਈ ਵੀ ਸਮਾ ਨਹੀਂ ਹੈ |

ਐੱਸ.ਐੱਸ.ਪੀ. ਮਲੇਰਕੋਟਲਾ ਦੇ ਨਵੇਂ ਦਫਤਰ ਲਈ ਜ਼ਿਲ੍ਹਾ ਉਦਯੋਗ ਕੇਂਦਰ ਦੀ ਇਮਾਰਤ ਨੂੰ ਸਜਾਉਣ ਦੀ ਤਿਆਰੀ

ਮਲੇਰਕੋਟਲਾ, 23 ਜੁਲਾਈ (ਪਰਮਜੀਤ ਕੁਠਾਲਾ) - ਸਬ ਡਵੀਜ਼ਨਲ ਪੁਲਿਸ ਕੰਪਲੈਕਸ ਵਿਖੇ ਆਰਜ਼ੀ ਤੌਰ 'ਤੇ ਚੱਲ ਰਹੇ ਐੱਸ.ਐੱਸ.ਪੀ. ਮਲੇਰਕੋਟਲਾ ਦੇ ਪੱਕੇ ਦਫਤਰ ਲਈ ਵੱਖ-ਵੱਖ ਇਮਾਰਤਾਂ ਦੀ ਹੁਣ ਤੱਕ ਕੀਤੀ ਸ਼ਨਾਖ਼ਤ ਉਪਰੰਤ ਜ਼ਿਲ੍ਹ•ਾ ਉਦਯੋਗ ਕੇਂਦਰ ਦੇ ਸਥਾਨਕ ਦਫਤਰ ਦੀ ਦੋ ...

ਪੂਰੀ ਖ਼ਬਰ »

ਕੋਈ ਵੱਡੀ ਘਟਨਾ ਵਾਪਰਨ ਦੇ ਇੰਤਜ਼ਾਰ 'ਚ ਬਿਜਲੀ ਵਿਭਾਗ

ਲਹਿਰਾਗਾਗਾ, 23 ਜੁਲਾਈ (ਪ੍ਰਵੀਨ ਖੋਖਰ) - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀਆਂ ਲਾਪਰਵਾਹੀ ਦੀਆਂ ਅਨੇਕਾਂ ਉਦਾਹਰਨਾਂ ਆਏ ਦਿਨ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ ਪਰ ਇਸ ਦੀ ਤਾਜ਼ਾ ਉਦਾਹਰਨ ਲਹਿਰਾਗਾਗਾ ਦੇ ਨੇੜਲੇ ਪਿੰਡ ਖਾਈ (ਨੇੜੇ ਡੀ.ਏ.ਵੀ. ਸਕੂਲ) ...

ਪੂਰੀ ਖ਼ਬਰ »

ਨਹਿਰੀ ਵਿਭਾਗ ਦੀ ਲਾਪਰਵਾਹੀ ਕਾਰਨ ਰਜਵਾਹਾ ਟੱੁਟਣ ਨਾਲ 60 ਏਕੜ ਦੇ ਕਰੀਬ ਫ਼ਸਲਾਂ 'ਚ ਪਾਣੀ ਭਰਿਆ

ਮੂਣਕ, 23 ਜੁਲਾਈ (ਭਾਰਦਵਾਜ/ਸਿੰਗਲਾ) - ਬਾਲਦ ਕੋਠੀ ਤੋਂ ਆਉਣ ਵਾਲੇ ਰਜਵਾਹੇ ਦੀ ਟੇਲ ਮੂਣਕ ਸੀਵਰੇਜ ਟਰੀਟਮੈਂਟ ਪਲਾਂਟ ਵਾਰਡ ਨੰਬਰ 1 ਕੋਲ ਖੁੱਲ੍ਹੀ ਛੱਡੀ ਹੋਈ ਹੋਣ ਕਾਰਨ ਛੱਪੜ 'ਚ ਪਾਣੀ ਓਵਰਫਲੋਂ ਹੋਣ ਕਾਰਨ ਜਿੱਥੇ ਗੰਦਾ ਪਾਣੀ ਜੈਨ ਸਮਾਧੀਆਂ ਅਤੇ ਸ਼ਹਿਰ ਦੇ ਕੱੁਝ ...

ਪੂਰੀ ਖ਼ਬਰ »

ਘੱਗਰ ਲਈ ਆਏ ਫੰਡਾਂ ਦਾ ਵੇਰਵਾ ਜਨਤਕ ਹੋਵੇ - ਢੀਂਡਸਾ

ਸੰਗਰੂਰ, 23 ਜੁਲਾਈ (ਸੁਖਵਿੰਦਰ ਸਿੰਘ ਫੁੱਲ) - ਲਹਿਰਾ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਘੱਗਰ ਦਰਿਆ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਕੈਪਟਨ ਸਰਕਾਰ 'ਤੇ ਅਣਗਹਿਲੀ ਵਰਤਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਘੱਗਰ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਅਗਾਊਾ ...

ਪੂਰੀ ਖ਼ਬਰ »

ਹਲਕਾ ਅਮਰਗੜ੍ਹ ਅੰਦਰ 'ਸੰਭਾਵੀ ਉਮੀਦਵਾਰਾਂ ਦੀਆਂ ਸਰਗਰਮੀਆਂ ਨੇ ਪਿੰਡਾਂ ਦੀਆਂ ਸੱਥਾਂ' ਦਾ ਚਾੜਿ੍ਹਆ 'ਸਿਆਸੀ ਪਾਰਾ'

ਕੁੱਪ ਕਲਾਂ, 23 ਜੁਲਾਈ (ਮਨਜਿੰਦਰ ਸਿੰਘ ਸਰੌਦ) - ਰਾਜਨੀਤੀ ਦਾ ਸਦਾ ਹੀ ਇਕ ਇਤਿਹਾਸ ਰਿਹੈ ਕਿ ਇੱਥੇ ਕੁਝ ਵੀ ਸਥਿਰ ਨਹੀਂ ਹੁੰਦਾ | ਕਿਸੇ ਵੀ ਸਿਆਸੀ ਆਗੂ ਦਾ ਸਮਾਂ ਤੇ ਹਾਲਾਤ ਅੱਖ ਝਪਕਦਿਆਂ ਹੀ ਅਰਸ਼ ਤੋਂ ਫ਼ਰਸ਼ 'ਤੇ ਆ ਡਿਗਦੇ ਹਨ | ਭਾਵੇਂ ਪੰਜਾਬ ਵਿਧਾਨ ਸਭਾ ਦੀਆਂ ...

ਪੂਰੀ ਖ਼ਬਰ »

ਐਨ.ਜੀ.ਟੀ. ਵਲੋਂ ਗਠਿਤ ਕਮੇਟੀ ਆਲੋਅਰਖ਼ ਦੇ ਜ਼ਮੀਨੀ ਪਾਣੀ ਦੀ ਸਥਿਤੀ ਬਾਰੇ ਤਿਆਰ ਕਰੇਗੀ ਰਿਪੋਰਟ

ਨਵੀਂ ਦਿੱਲੀ, 23 ਜੁਲਾਈ (ਜਗਤਾਰ ਸਿੰਘ)- ਨੈਸ਼ਨਲ ਗ੍ਰੀਨ ਟਿ੍ਬਿਊਨਲ ਨੇ ਦੂਸ਼ਿਤ ਪਾਣੀ ਦੇ ਮੁੱਦੇ ਨੂੰ ਲੈਕੇ ਇਕ ਕਮੇਟੀ ਗਠਤ ਕੀਤੀ ਹੈ ਜੋ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਆਲੋਅਰਖ ਦੇ ਜ਼ਮੀਨੀ ਪਾਣੀ ਦੀ ਸਥਿਤੀ ਬਾਰੇ ਰਿਪੋਰਟ ਤਿਆਰ ਕਰਕੇ ਐਨ.ਜੀ.ਟੀ. ਨੂੰ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਰਿਸ਼ਤੇਦਾਰਾਂ ਵਲੋਂ ਹੀ ਨੌਜਵਾਨ ਨਾਲ 24 ਲੱਖ ਰੁਪਏ ਦੀ ਠੱਗੀ

ਖਨੌਰੀ, 23 ਜੁਲਾਈ (ਬਲਵਿੰਦਰ ਸਿੰਘ ਥਿੰਦ) - ਪੁਲਿਸ ਥਾਣਾ ਖਨੌਰੀ ਨੇ ਇਕ ਨੌਜਵਾਨ ਲੜਕੇ ਨੂੰ ਵਿਦੇਸ਼ ਭੇਜਣ ਦੇ ਨਾਂਅ 'ਤੇ 24 ਲੱਖ ਰੁਪਏ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਮਨਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਘਮੂਰਘਾਟ ਪੁਲਿਸ ...

ਪੂਰੀ ਖ਼ਬਰ »

ਰਾਜਾ ਦੀ ਅਗਵਾਈ 'ਚ ਸਿੱਧੂ ਦੀ ਤਾਜਪੋਸ਼ੀ ਸਮਾਗਮ ਲਈ ਸੁਨਾਮ ਤੋਂ ਵੱਡਾ ਕਾਫ਼ਲਾ ਰਵਾਨਾ

ਸੁਨਾਮ ਊਧਮ ਸਿੰਘ ਵਾਲਾ, 23 ਜੁਲਾਈ (ਭੁੱਲਰ, ਧਾਲੀਵਾਲ) - ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ 'ਚ ਸ਼ਾਮਿਲ ਹੋਣ ਲਈ ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਦੇ ਚੇਅਰਮੈਨ ਰਜਿੰਦਰ ਸਿੰਘ ਰਾਜਾ ਬੀਰ ਕਲ੍ਹਾਂ ਦੀ ...

ਪੂਰੀ ਖ਼ਬਰ »

3000 ਪਟਵਾਰੀ ਭਰਤੀ ਕਰਦਿਆਂ ਬੇਰੁਜ਼ਗਾਰਾਂ ਨੂੰ ਨੌਕਰੀ ਦੇਵੇ ਕੈਪਟਨ ਸਰਕਾਰ - ਪ੍ਰੋ: ਗੱਜਣਮਾਜਰਾ

ਅਮਰਗੜ੍ਹ, 23 ਜੁਲਾਈ (ਸੁਖਜਿੰਦਰ ਸਿੰਘ ਝੱਲ) - ਵਾਧੂ ਸਰਕਲਾਂ ਦਾ ਕੰਮ ਛੱਡ ਕੇ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਕਾਨੂੰਗੋ-ਪਟਵਾਰੀਆਂ ਦਾ ਸਮਰਥਨ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਅਮਰਗੜ੍ਹ ਤੋਂ ਇੰਚਾਰਜ ਅਤੇ ਉਪ ਪ੍ਰਧਾਨ ਕਿਸਾਨ ਵਿੰਗ ਪ੍ਰੋ: ਜਸਵੰਤ ਸਿੰਘ ...

ਪੂਰੀ ਖ਼ਬਰ »

ਪਰਸ ਖੋਹਣ ਦੀ ਵਾਰਦਾਤ 'ਚ ਸ਼ਾਮਿਲ ਤਿੰਨ ਲੁਟੇਰਿਆਂ 'ਚੋਂ 2 ਕੁਝ ਹੀ ਸਮੇਂ 'ਚ ਪੁਲਿਸ ਵਲੋਂ ਕਾਬੂ

ਸੰਗਰੂਰ, 23 ਜੁਲਾਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਬੀਤੀ ਸ਼ਾਮ ਪਟਿਆਲਾ ਗੇਟ ਵਿਖੇ ਕੋਆਪਰੇਟਿਵ ਬੈਂਕ ਨਜ਼ਦੀਕ ਇਕ ਔਰਤ ਤੋਂ ਪਰਸ ਖੋਹੇ ਜਾਣ ਦੀ ਘਟਨਾ ਵਿਚ ਸ਼ਾਮਲ ਦੋ ਵਿਅਕਤੀਆਂ ਨੰੂ ਪੁਲਿਸ ਵਲੋਂ ਕਾਬੂ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ...

ਪੂਰੀ ਖ਼ਬਰ »

ਬਰਸਾਤਾਂ ਦਾ ਦੌਰ ਸ਼ੁਰੂ ਹੋਣ ਦੇ ਬਾਵਜੂਦ ਵੀ ਲਹਿਰਾ ਖੇਤਰ ਦੀਆਂ ਬਹੁਤੀਆਂ ਡਰੇਨਾਂ ਦੀ ਅਜੇ ਤੱਕ ਨਹੀਂ ਹੋਈ ਸਫ਼ਾਈ

ਲਹਿਰਾਗਾਗਾ, 23 ਜੁਲਾਈ (ਪ੍ਰਵੀਨ ਖੋਖਰ) - ਪੰਜਾਬ ਵਿਚ ਇੰਨੀ ਦਿਨੀਂ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ | ਆਏ ਦਿਨ ਕੀਤੇ ਨਾ ਕੀਤੇ ਭਾਰੀ ਬਰਸਾਤ ਹੁੰਦੀ ਰਹਿੰਦੀ ਹੈ, ਇਸੇ ਸਬੰਧੀ ਵਿੱਚ ਲਹਿਰਾਗਾਗਾ ਤੇ ਆਸਪਾਸ ਦੇ ਖੇਤਰ ਵਿੱਚ ਵੀ ਬਰਸਾਤਾਂ ਦਾ ਦੌਰ ਜਾਰੀ ਹੈ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਮੂਣਕ, 23 ਜੁਲਾਈ (ਵਰਿੰਦਰ ਭਾਰਦਵਾਜ) - ਖੇਤ ਮੋਟਰ ਦੇ ਸਟਾਰਟਰ ਵਿਚ ਆਏ ਕਰੰਟ ਲੱਗਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ | ਪੁਲਿਸ ਨੇ ਮਿ੍ਤਕ ਦੇ ਭਰਾ ਦੇ ਬਿਆਨਾਂ 'ਤੇ ਧਾਰਾ 174 ਦੀ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ | ਮਿ੍ਤਕ ਦੇ ...

ਪੂਰੀ ਖ਼ਬਰ »

ਸ਼ਹਿਰ 'ਚ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ, ਚੋਰਾਂ ਨੇ 6 ਘਰਾਂ ਦੇ ਤਾਲੇ ਤੋੜੇ

ਸੰਗਰੂਰ, 23 ਜੁਲਾਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) – ਸ਼ਹਿਰ ਸੰਗਰੂਰ ਅੰਦਰ ਦਿਨੋਂ ਦਿਨ ਵੱਧ ਰਹੀਆਂ ਚੋਰੀਆਂ ਤੇ ਖੋਹ ਦੀਆਂ ਵਾਰਦਾਤਾਂ ਕਾਰਨ ਸ਼ਹਿਰ ਵਾਸੀਆਂ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਮਹਿਜ਼ ਇਕ ਦਿਨ ਪਹਿਲਾਂ ਸ਼ਹਿਰ ਦੇ ਮੁੱਖ ਬਾਜ਼ਾਰਾਂ ...

ਪੂਰੀ ਖ਼ਬਰ »

ਪਤੀ ਦੀ ਕੁੱਟਮਾਰ ਤੋਂ ਦੁਖੀ ਪਤਨੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖ਼ੁਦਕੁਸ਼ੀ

ਸ਼ੇਰਪੁਰ, 23 ਜੁਲਾਈ (ਦਰਸ਼ਨ ਸਿੰਘ ਖੇੜੀ) - ਪਿੰਡ ਮਾਹਮਦਪੁਰ ਵਿਖੇ ਇੱਕ ਔਰਤ ਵਲੋਂ ਆਪਣੇ ਪਤੀ ਦੀ ਕੱੁਟਮਾਰ ਕਰਨ ਤੋਂ ਦੁਖੀ ਹੋਕੇ ਜ਼ਹਿਰੀਲੀ ਚੀਜ਼ ਨਿਗਲਕੇ ਖ਼ੁਦਕੁਸ਼ੀ ਕਰ ਲਈ ਗਈ | ਥਾਣਾ ਸ਼ੇਰਪੁਰ ਦੇ ਥਾਣਾ ਮੁਖੀ ਇੰਸ: ਬਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਰੁਜ਼ਗਾਰ ਲਈ ਸਿੱਖਿਆ ਮੰਤਰੀ ਦੀ ਕੋਠੀ ਮੂਹਰੇ ਪੱਕਾ ਮੋਰਚਾ ਲਾਈ ਬੈਠੇ ਬੇਰੁਜ਼ਗਾਰ ਸੰਘਰਸ਼ ਦੌਰਾਨ ਆਪਣੀ ਜੇਬਾਂ 'ਚੋਂ ਖ਼ਰਚ ਚੁੱਕੇ ਨੇ 5 ਲੱਖ ਰੁਪਏ

ਸੰਗਰੂਰ, 23 ਜੁਲਾਈ (ਧੀਰਜ ਪਸ਼ੌਰੀਆ) - ਸਿੱਖਿਆ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਦੀ ਸਥਾਨਕ ਕੋਠੀ ਅੱਗੇ ਰੁਜ਼ਗਾਰ ਦੀ ਮੰਗ ਨੰੂ ਲੈ ਕੇ ਪੱਕਾ ਮੋਰਚਾ ਲਾਈ ਬੈਠੇ ਬੇਰੁਜ਼ਗਾਰਾਂ ਨੰੂ 205 ਦਿਨ ਬੀਤ ਗਏ ਹਨ ਪਰ ਫਿਰ ਵੀ ਉਹ ਆਪਣੇ ਸੰਘਰਸ਼ ਨੂੰ ਲੈ ਕੇ ਦਿ੍ੜ ਸੰਕਲਪ ਹਨ | ...

ਪੂਰੀ ਖ਼ਬਰ »

-ਮੁੱਦਾ ਕੁਝ ਫ਼ੈਕਟਰੀਆਂ ਵਲੋਂ ਜ਼ਹਿਰੀਲਾ ਪਾਣੀ ਧਰਤੀ 'ਚ ਖਪਾਉਣ ਦਾ-

ਸ਼ੱਕੀ ਫ਼ੈਕਟਰੀਆਂ 'ਚ ਅਚਨਚੇਤ ਛਾਪਾਮਾਰੀ ਕਰ ਕੇ ਕੀਤੀ ਜਾਵੇ ਕਾਰਵਾਈ - ਆਗੂ

ਸੰਗਰੂਰ, 23 ਜੁਲਾਈ (ਧੀਰਜ ਪਸ਼ੌਰੀਆ) - ਵਾਤਾਵਰਨ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਨੰੂ ਪ੍ਰਦੂਸ਼ਿਤ ਕਰਨ ਦੇ ਮਾਮਲੇ ਵਿਚ ਬੇਸ਼ੱਕ ਪਹਿਲਾਂ ਵੀ ਜ਼ਿਲ੍ਹਾ ਸੰਗਰੂਰ ਦੀਆਂ ਕੁੱਝ ਫ਼ੈਕਟਰੀਆਂ ਸਵਾਲਾਂ ਦੇ ਘੇਰੇ ਵਿਚ ਆ ਚੁੱਕੀਆਂ ਹਨ ਪਰ ਪ੍ਰਭਾਵਿਤ ਲੋਕਾਂ ਵਲੋਂ ...

ਪੂਰੀ ਖ਼ਬਰ »

29 ਦੀ ਪਟਿਆਲਾ ਵਿਖੇ ਹੋਣ ਵਾਲੀ 'ਹੱਲਾ ਬੋਲ ਰੈਲੀ' 'ਚ 50 ਹਜ਼ਾਰ ਤੋਂ ਵੱਧ ਮੁਲਾਜ਼ਮ ਹੋਣਗੇ ਸ਼ਾਮਿਲ - ਢਿੱਲੋਂ

ਲਹਿਰਾਗਾਗਾ, 23 ਜੁਲਾਈ (ਪ੍ਰਵੀਨ ਖੋਖਰ) - ਪੰਜਾਬ ਭਰ ਦੇ ਮੁਲਾਜ਼ਮ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਵਾਉਣ ਲਈ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ ਅਤੇ ਸਮੁੱਚੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਇਕਜੁੱਟ ਹੋ ਕੇ ਪੰਜਾਬ ਤੇ ਯੂ.ਟੀ. ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲ ਖੇੜੀ ਸੋਢੀਆਂ ਨੇ ਬਲਾਕ ਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਮਾਰੀ ਬਾਜ਼ੀ

ਅਮਰਗੜ੍ਹ, 23 ਜੁਲਾਈ (ਸੁਖਜਿੰਦਰ ਸਿੰਘ ਝੱਲ) - ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਵੱਖ-ਵੱਖ ਤਰ੍ਹਾਂ ਦੇ ਆਨਲਾਈਨ ਮੁਕਾਬਲਿਆਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਖੇੜੀ ਸੋਢੀਆਂ ਦੇ ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਤਹਿਤ ਮਨਿੰਦਰ ਸਿੰਘ ਜਮਾਤ ਪੰਜਵੀਂ ਨੇ ...

ਪੂਰੀ ਖ਼ਬਰ »

ਆਟੋ ਰਿਕਸ਼ਾ ਚਾਲਕ ਰਿਤੂ ਵਰਮਾ ਨੂੰ ਮਲੇਰਕੋਟਲਾ ਪ੍ਰਸ਼ਾਸਨ ਵਲੋਂ ਮਦਦ ਦਾ ਭਰੋਸਾ

ਮਲੇਰਕੋਟਲਾ/ਸੰਦੌੜ, 23 ਜੁਲਾਈ (ਪਾਰਸ ਜੈਨ, ਜਸਵੀਰ ਸਿੰਘ ਜੱਸੀ) - ਨਵੇਂ ਬਣੇ ਜ਼ਿਲ•ਾ ਮਲੇਰਕੋਟਲਾ ਵਿਚ 'ਚ ਰਹਿੰਦੇ ਇੱਕ ਪਰਿਵਾਰ ਦੀ ਸਤਾਰਾਂ ਸਾਲਾ ਧੀ ਰੀਤੂ ਵਰਮਾ ਜੋ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਲਈ ਇਲੈਕਟ੍ਰੋਨਿਕ ਆਟੋ ਰਿਕਸ਼ਾ ਚਲਾਉਂਦੀ ਹੈ ਦੀ ...

ਪੂਰੀ ਖ਼ਬਰ »

ਸਿੱਧੂ ਦਾ ਪ੍ਰਧਾਨ ਬਣਨਾ ਧੂਰੀ ਇਲਾਕੇ ਲਈ ਸਨਮਾਨ - ਧਨਵੰਤ ਸਿੰਘ

ਧੂਰੀ, 23 ਜੁਲਾਈ (ਸੁਖਵੰਤ ਸਿੰਘ ਭੁੱਲਰ) - ਧੂਰੀ ਦੇ ਸਾਬਕਾ ਵਿਧਾਇਕ ਐਡਵੋਕੇਟ ਧਨਵੰਤ ਸਿੰਘ ਵਲੋਂ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਚੁਣਨ ਅਤੇ ਤਾਜਪੋਸ਼ੀ ਸਮਾਗਮ 'ਤੇ ਆਪਣੇ ਸਮਰਥਕਾਂ, ਕਾਂਗਰਸੀ ਮੈਂਬਰਾਂ ਸਮੇਤ ਖੁਸ਼ੀ ਦਾ ਪ੍ਰਗਟਾਵਾ ਕੀਤਾ ...

ਪੂਰੀ ਖ਼ਬਰ »

ਪੰਜਾਬ ਅੰਦਰ ਹਰ ਖੇਤਰ 'ਚ ਨੌਜਵਾਨਾਂ ਦੀ ਅਗਵਾਈ ਜ਼ਰੂਰੀ - ਮੀਰਪੁਰ

ਕੁੱਪ ਕਲਾਂ, 23 ਜੁਲਾਈ (ਮਨਜਿੰਦਰ ਸਿੰਘ ਸਰੌਦ) - ਅੱਜ ਬਦਲ ਰਹੇ ਹਾਲਾਤ ਮੁਤਾਬਿਕ ਪੰਜਾਬ ਦੀ ਨੌਜਵਾਨੀ ਨੂੰ ਹਰ ਖੇਤਰ ਅੰਦਰ ਅੱਗੇ ਹੋ ਕੇ ਅਗਵਾਈ ਕਰਨ ਦੀ ਸਖ਼ਤ ਜ਼ਰੂਰਤ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਮਰੀਕਾ ਵੱਸਦੇ ਉੱਘੇ ਪੰਜਾਬੀ ਲੇਖਕ ਸ਼ਿੰਦਰ ਸਿੰਘ ...

ਪੂਰੀ ਖ਼ਬਰ »

25 ਗ੍ਰਾਮ ਚਿੱਟਾ ਤੇ ਡਰੱਗ ਮਨੀ ਸਮੇਤ ਕਾਬੂ

ਮਲੇਰਕੋਟਲਾ, 23 ਜੁਲਾਈ (ਮੁਹੰਮਦ ਹਨੀਫ਼ ਥਿੰਦ) - ਮਲੇਰਕੋਟਲਾ ਥਾਣਾ ਸਿਟੀ-1 ਦੀ ਪੁਲਿਸ ਨੇ ਅੱਜ ਸਕੂਟਰੀ ਚਾਲਕ ਇਕ ਵਿਅਕਤੀ ਨੂੰ ਚਿੱਟੇ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਡੀ.ਐਸ.ਪੀ. ਦਵਿੰਦਰ ਸਿੰਘ ਸੰਧੂ ਪੀ.ਬੀ.ਆਈ. ਮਲੇਰਕੋਟਲਾ ਨੇ ਦੱਸਿਆ ਕਿ ਸਹਾਇਕ ਥਾਣੇਦਾਰ ...

ਪੂਰੀ ਖ਼ਬਰ »

ਬੈਂਕ ਮੈਨੇਜਰ ਦੀ ਸੜਕ ਹਾਦਸੇ 'ਚ ਮੌਤ

ਲਹਿਰਾਗਾਗਾ, 23 ਜੁਲਾਈ (ਅਸ਼ੋਕ ਗਰਗ, ਪ੍ਰਵੀਨ ਖੋਖਰ) - ਯੂਕੋ ਬੈਂਕ ਲਹਿਰਾਗਾਗਾ ਵਿਖੇ ਤਾਇਨਾਤ ਮੈਨੇਜਰ ਨਵੀਨ ਕੁਮਾਰ (34) ਦੀ ਸੜਕ ਹਾਦਸੇ ਵਿਚ ਮੌਤ ਹੋਣ ਦੀ ਖ਼ਬਰ ਹੈ | ਉਹ ਹਰਿਆਣਾ ਦੇ ਸ਼ਹਿਰ ਭਿਵਾਨੀ ਦੇ ਰਹਿਣ ਵਾਲੇ ਸਨ | ਜਾਣਕਾਰੀ ਅਨੁਸਾਰ ਪਿਛਲੇ ਤਿੰਨ ਸਾਲ ਤੋਂ ...

ਪੂਰੀ ਖ਼ਬਰ »

10ਵੀਂ ਤੋਂ 12ਵੀਂ ਤੱਕ ਦੀਆਂ ਕਲਾਸਾਂ 26 ਤੋਂ

ਸੰਗਰੂਰ, 23 ਜੁਲਾਈ (ਦਮਨਜੀਤ ਸਿੰਘ) - ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਵਲੋਂ ਜ਼ਿਲ੍ਹੇ ਵਿਚਲੇ ਸਕੂਲਾਂ ਦੀਆਂ ਦੱਸਵੀਂ, ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤਾਂ 26 ਜੁਲਾਈ ਤੋਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ | ਸ੍ਰੀ ਰਾਮਵੀਰ ਵਲੋਂ ਜਾਰੀ ...

ਪੂਰੀ ਖ਼ਬਰ »

6 ਸਾਲਾ ਬੱਚੀ ਦੀ ਬੋਰ ਵਾਲੀ ਖੂਹੀ 'ਚ ਡਿੱਗ ਕੇ ਮੌਤ

ਲੌਂਗੋਵਾਲ, 23 ਜੁਲਾਈ (ਵਿਨੋਦ, ਖੰਨਾ) - ਨੇੜਲੇ ਪਿੰਡ ਰੱਤੋ ਕੇ ਵਿਖੇ ਇਕ ਖੇਤ ਮਜ਼ਦੂਰ ਪਰਿਵਾਰ ਨਾਲ ਸੰਬੰਧਤ 6 ਸਾਲਾ ਲੜਕੀ ਦੀ ਬੋਰ ਵਾਲੀ ਖੂਹੀ ਵਿਚ ਡਿੱਗ ਕੇ ਮੌਤ ਹੋ ਗਈ ਹੈ | ਸੂਤਰਾਂ ਅਨੁਸਾਰ ਪਿੰਡ ਰੱਤੋ ਕੇ ਦੇ ਕਿਸਾਨ ਕੁੱਕੂ ਸਿੰਘ ਦੇ ਖੇਤ ਵਿਚ ਖੇਤ ਮਜ਼ਦੂਰ ...

ਪੂਰੀ ਖ਼ਬਰ »

ਸੰਗਰੂਰ ਐਗਰੋ ਵਲੋਂ ਸਕੂਲ ਨੂੰ 40 ਡੈਸਕ ਦਾਨ

ਸੁਨਾਮ ਊਧਮ ਸਿੰਘ ਵਾਲਾ, 23 ਜੁਲਾਈ (ਧਾਲੀਵਾਲ, ਭੁੱਲਰ) - ਸ੍ਰੀ ਚੇਤ ਰਾਮ ਫਰੀਡਮ ਫਾਈਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਪਲੀ-ਚੱਠੇ ਵਿਖੇ ਪਿ੍ੰਸੀਪਲ ਸੁਨੀਤਾ ਰਾਣੀ ਦੀ ਅਗਵਾਈ ਵਿਚ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਸੰਗਰੂਰ ਐਗਰੋ (ਸ਼ਗੁਨ ਕੁਕਿੰਗ ਆਇਲ ਦੇ ...

ਪੂਰੀ ਖ਼ਬਰ »

ਕੈਮਿਸਟ ਐਸੋਸੀਏਸ਼ਨ ਦਾ ਇਜਲਾਸ ਅੱਜ

ਸੰਗਰੂਰ, 23 ਜੁਲਾਈ (ਧੀਰਜ ਪਸ਼ੌਰੀਆ) - ਕੈਮਿਸਟ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਪ੍ਰੇਮ ਚੰਦ ਗਰਗ ਅਤੇ ਸੈਕਟਰੀ ਪੰਕਜ ਗੁਪਤਾ ਨੇ ਦੱਸਿਆ ਹੈ ਕਿ ਐਸੋਸੀਏਸ਼ਨ ਦਾ ਇਜਲਾਸ 24 ਜੁਲਾਈ ਨੂੰ ਰਾਤ 8 ਵਜੇ ਕਲਾਸਿਕ ਹੋਟਲ ਵਿਖੇ ਹੋ ਰਿਹਾ ਹੈ ਜਿਥੇ ਸਾਲਾਨਾ ਗਤੀਵਿਧੀਆਂ 'ਤੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX