ਤਾਜਾ ਖ਼ਬਰਾਂ


ਨਵਜੋਤ ਸਿੰਘ ਸਿੱਧੂ ਨੂੰ ਮਿਲਣ ਤੋਂ ਬਾਅਦ ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਕੱਲ੍ਹ ਨੂੰ ਸਾਰਾ ਮਸਲਾ ਹੱਲ ਕਰ ਲਿਆ ਜਾਵੇਗਾ
. . .  18 minutes ago
ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਸੁਨੀਲ ਜਾਖੜ ਦਾ ਤਿੱਖਾ ਬਿਆਨ
. . .  about 1 hour ago
ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚੇ ਰਾਜਾ ਵੜਿੰਗ, ਪ੍ਰਗਟ ਸਿੰਘ , ਨਿਰਮਲ ਸ਼ਤਰਾਣਾ ,ਕੁਲਬੀਰ ਜ਼ੀਰਾ
. . .  about 1 hour ago
ਬਸਪਾ ਦੀ ਭਵਿੱਖਬਾਣੀ ਅਨੁਸਾਰ ਸਿੱਧੂ ਕਾਂਗਰਸ ਦਾ 'ਗੱਠਾ ਪਟਾਕਾ' ਜਿਹੜਾ ਕਾਂਗਰਸ ਦੇ ਪੰਜੇ ਵਿਚ ਫੱਟ ਗਿਆ - ਗੜ੍ਹੀ
. . .  about 2 hours ago
ਗੜ੍ਹਸ਼ੰਕਰ, 28 ਸਤੰਬਰ (ਧਾਲੀਵਾਲ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਗਏ ਅਸਤੀਫੇ ਤੇ ਪ੍ਰਤੀਕਰਮ ਦਿੰਦਿਆਂ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਹ ਦੋ ਮਹੀਨੇ ਪਹਿਲਾਂ ...
ਜਲੰਧਰ ਦੇ ਬਸ਼ੀਰ ਪੁਰਾ ਫਾਟਕ 'ਤੇ ਮਾਲਗੱਡੀ ਪਟੜੀ ਤੋਂ ਉੱਤਰੀ , ਆਵਾਜਾਈ ਪ੍ਰਭਾਵਿਤ
. . .  about 2 hours ago
ਸਿੱਧੂ ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ- ਖਹਿਰਾ
. . .  about 2 hours ago
ਚੰਡੀਗੜ੍ਹ , 28 ਸਤੰਬਰ-ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਉਨ੍ਹਾਂ (ਨਵਜੋਤ ਸਿੰਘ ਸਿੱਧੂ) ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ ਸੀ । ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਸਤੀਫਾ ...
ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਸਵੀਕਾਰ ਨਹੀਂ ​ਕੀਤਾ ਗਿਆ ਹੈ - ਕਾਂਗਰਸ ਸੂਤਰ
. . .  about 3 hours ago
ਜੋਗਿੰਦਰ ਢੀਂਗਰਾ ਨੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੋਂ ਦਿੱਤਾ ਅਸਤੀਫ਼ਾ
. . .  about 3 hours ago
ਮੁੰਬਈ ਇੰਡੀਅਨ ਨੇ ਟਾਸ ਜਿੱਤਿਆ, ਪੰਜਾਬ ਨੂੰ ਬੱਲੇਬਾਜ਼ੀ ਦਾ ਸੱਦਾ
. . .  about 3 hours ago
ਰਜ਼ੀਆ ਸੁਲਤਾਨਾ ਨੇ ਦਿੱਤਾ ਅਸਤੀਫ਼ਾ
. . .  about 4 hours ago
ਨਵਜੋਤ ਸਿੱਧੂ ਨੂੰ ਕੋਈ ਲਾਲਚ ਨਹੀਂ ਤੇ ਉਹ ਪੰਜਾਬ ਤੇ ਪੰਜਾਬੀਅਤ ਲਈ ਲੜ ਰਹੇ ਹਨ -ਰਜ਼ੀਆ ਸੁਲਤਾਨਾ
. . .  about 4 hours ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੱਦੀ ਹੰਗਾਮੀ ਬੈਠਕ
. . .  about 5 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੰਗਾਮੀ ...
ਕੈਪਟਨ ਅਮਰਿੰਦਰ ਸਿੰਘ ਪਹੁੰਚੇ ਦਿੱਲੀ
. . .  about 5 hours ago
ਨਵੀਂ ਦਿੱਲੀ, 28 ਸਤੰਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚੇ ਹਨ . ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇੱਥੇ ਕੋਈ ਵੀ ਰਾਜਨੀਤਕ ਪ੍ਰੋਗਰਾਮ ਨਹੀਂ ਹੈ ...
ਕਾਂਗਰਸ ਦੇ ਹੋਏ ਕਨ੍ਹਈਆ ਕੁਮਾਰ ਅਤੇ ਜਿਗਨੇਸ਼ ਮੇਵਾਨੀ
. . .  about 5 hours ago
ਨਵੀਂ ਦਿੱਲੀ, 28 ਸਤੰਬਰ - ਸੀ.ਪੀ.ਆਈ. ਨੇਤਾ ਕਨ੍ਹਈਆ ਕੁਮਾਰ ਅਤੇ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਨਵੀਂ ਦਿੱਲੀ ਵਿਚ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ...
ਅੰਗਹੀਣ ਵਿਅਕਤੀਆਂ ਨੂੰ ਦਿੱਤੇ ਜਾਣਗੇ 14.28 ਲੱਖ ਰੁਪਏ ਦੀ ਕੀਮਤ ਨਾਲ ਟ੍ਰਾਈ ਸਾਈਕਲ: ਸੋਮ ਪ੍ਰਕਾਸ਼
. . .  about 5 hours ago
ਫਗਵਾੜਾ, 28 ਸਤੰਬਰ (ਹਰਜੋਤ ਸਿੰਘ ਚਾਨਾ) - ਅੰਗਹੀਣ ਵਿਅਕਤੀਆਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ 34 ਅਪਾਹਿਜ ਵਿਅਕਤੀਆਂ ਨੂੰ ਮੋਟਰਾਈਜ਼ਡ ਟ੍ਰਾਈ ਸਾਈਕਲ ਦਿੱਤੇ...
ਸਰਪੰਚ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਬਸਪਾ ਵਲੋਂ ਜਮਸ਼ੇਰ ਵਿਚ ਲਗਾਇਆ ਗਿਆ ਜਾਮ
. . .  about 5 hours ago
ਜਮਸ਼ੇਰ ਖ਼ਾਸ,ਜੰਡਿਆਲਾ ਮੰਜਕੀ - 28 ਸਤੰਬਰ (ਅਵਤਾਰ ਤਾਰੀ, ਸੁਰਜੀਤ ਸਿੰਘ ਜੰਡਿਆਲਾ) - ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਸਰਪੰਚ ਖ਼ਿਲਾਫ਼ ਬਸਪਾ ਵਲੋਂ ਅੱਜ ਜਮਸ਼ੇਰ ਖ਼ਾਸ ਵਿਚ ਜਾਮ ਲਾਇਆ ਗਿਆ...
ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਰਾਘਵ ਚੱਢਾ ਦਾ ਬਿਆਨ
. . .  about 5 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਵਿਚ ਅਰਾਜਕਤਾ ਦੀ ਸੰਪੂਰਨ ਸਥਿਤੀ ਹੈ ...
ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ ਕੱਸਿਆ ਤਨਜ
. . .  about 6 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ...
ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 6 hours ago
ਚੰਡੀਗੜ੍ਹ, 28 ਸਤੰਬਰ - ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ ...
ਗੁਲਾਬੀ ਸੁੰਡੀ ਕਾਰਨ ਨਰਮਾ ਖ਼ਰਾਬ ਹੋਣ ਤੋਂ ਦੁਖੀ ਖੇਤ ਮਜ਼ਦੂਰ ਨੇ ਕੀਤੀ ਆਤਮਹੱਤਿਆ
. . .  about 6 hours ago
ਤਲਵੰਡੀ ਸਾਬੋ, 28 ਸਤੰਬਰ (ਰਣਜੀਤ ਸਿੰਘ ਰਾਜੂ) - ਮਾਲਵੇ ਦੀ ਨਰਮਾ ਪੱਟੀ ਦੇ ਉਕਤ ਖਿੱਤੇ ਦੇ ਪਿੰਡ ਜਗਾ ਰਾਮ ਤੀਰਥ ਦੇ ਇੱਕ ਖੇਤ ਮਜ਼ਦੂਰ ਮਹਿੰਦਰ ਸਿੰਘ ਨੇ ਆਪਣੇ ਖੇਤ ਵਿਚ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ...
ਅਸੀਂ ਸਿੱਧੂ ਸਾਬ੍ਹ ਨਾਲ ਬੈਠ ਕੇ ਗੱਲ ਕਰਾਂਗੇ - ਚੰਨੀ
. . .  about 6 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ...
ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ ਜਾਵੇਗਾ - ਚੰਨੀ
. . .  about 6 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ...
ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ - ਚੰਨੀ
. . .  about 6 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ, ...
ਚੰਨੀ ਦੀ ਕੇਂਦਰ ਨੂੰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਅਪੀਲ
. . .  about 6 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ ਹੈ | ਇਸ ਨਾਲ ਹੀ ਕੇਂਦਰ ਨੂੰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰੈੱਸ ਵਾਰਤਾ ਸ਼ੁਰੂ, ਕੇਂਦਰ ਨੂੰ ਕੀਤੀ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ
. . .  about 6 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 9 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਗੰਭੀਰ ਪ੍ਰਸਥਿਤੀਆਂ ਹੀ ਮਹਾਂਪੁਰਖਾਂ ਦਾ ਵਿਦਿਆਲਾ ਤੇ ਪਰਖਸ਼ਾਲਾ ਬਣਦੀਆਂ ਹਨ। -ਮਹਾਤਮਾ ਗਾਂਧੀ

ਜਲੰਧਰ

ਵਰਿਆਣਾ ਡੰਪ 'ਤੇ ਚਿੱਕੜ ਹੋਣ ਤੇ ਗੱਡੀਆਂ ਫਸਣ ਕਰਕੇ ਨਹੀਂ ਚੁੱਕਿਆ 600 ਟਨ ਕੂੜਾ

ਜਲੰਧਰ, 23 ਜੁਲਾਈ (ਸ਼ਿਵ) - ਵਰਿਆਣਾ ਡੰਪ 'ਤੇ ਮੀਂਹ ਕਾਰਨ ਕਾਫੀ ਚਿੱਕੜ ਹੋਣ ਕਰਕੇ ਨਿਗਮ ਦੀਆਂ ਗੱਡੀਆਂ ਵਲੋਂ ਅੱਜ ਸ਼ਹਿਰ 'ਚੋਂ 600 ਟਨ ਦੇ ਕਰੀਬ ਕੂੜਾ ਨਹੀਂ ਚੁੱਕਿਆ ਗਿਆ ਜਿਸ ਕਰਕੇ ਸ਼ਹਿਰ ਵਿਚ ਅੱਜ ਹਰ ਪਾਸੇ ਕੂੜਾ ਹੀ ਕੂੜਾ ਨਜ਼ਰ ਆ ਰਿਹਾ ਸੀ | ਕੂੜਾ ਲੈ ਕੇ ਜਿਹੜੀਆਂ ਗੱਡੀਆਂ ਵਰਿਆਣਾ ਡੰਪ 'ਤੇ ਜਾਂਦੀਆਂ ਹਨ, ਉਹ ਅੱਜ ਨਿਗਮ ਦੀ ਲੰਬਾ ਪਿੰਡ ਵਰਕਸ਼ਾਪ ਤੋਂ ਇਸ ਕਰਕੇ ਨਹੀਂ ਨਿਕਲੀਆਂ ਕਿਉਂਕਿ ਡਰਾਈਵਰ ਯੂਨੀਅਨ ਦਾ ਕਹਿਣਾ ਸੀ ਕਿ ਵਰਿਆਣਾ ਡੰਪ ਦੇ ਰਸਤੇ 'ਤੇ ਚਿੱਕੜ ਪਿਆ ਸੀ ਤੇ ਇਸ ਨਾਲ ਗੱਡੀਆਂ ਦੇ ਉਲਟਣ ਦਾ ਖ਼ਦਸ਼ਾ ਸੀ | ਨਾਰਾਜ਼ ਡਰਾਈਵਰ ਅਤੇ ਟੈਕਨੀਕਲ ਯੂਨੀਅਨ ਦਾ ਕਹਿਣਾ ਸੀ ਕਿ ਉਹ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਨ ਕਿ ਡੰਪ ਦੀ ਹਾਲਤ ਵਿਚ ਸੁਧਾਰ ਕੀਤਾ ਜਾਵੇ ਪਰ ਅਜੇ ਤੱਕ ਡੰਪ 'ਤੇ ਕੂੜਾ ਸੁੱਟਣ ਜਾਣ ਲਈ ਸੜਕ ਤੱਕ ਨਹੀਂ ਬਣਾਈ ਗਈ ਹੈ | ਸਮਾਰਟ ਸਿਟੀ 'ਤੇ ਲੱਖਾਂ ਰੁਪਏ ਖ਼ਰਚ ਕੀਤਾ ਜਾ ਰਿਹਾ ਹੈ ਪਰ ਅਫ਼ਸਰਾਂ ਨੇ ਡੰਪ 'ਤੇ ਚੰਗੀ ਸੜਕ ਤੱਕ ਨਹੀਂ ਬਣਾਈ ਹੈ ਜਿਸ ਨਾਲ ਕੂੜਾ ਸੁੱਟਣ ਜਾਣ ਵਾਲੀਆਂ ਗੱਡੀਆਂ ਉੱਥੇ ਜਾ ਸਕਣ | ਮੁਨੀਸ਼ ਬਾਬਾ ਨੇ ਕਿਹਾ ਕਿ ਡਰਾਈਵਰ ਯੂਨੀਅਨ ਨਾਲ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ | ਮੁਨੀਸ਼ ਬਾਬਾ ਦਾ ਕਹਿਣਾ ਸੀ ਕਿ ਵਰਿਆਣਾ ਡੰਪ 'ਤੇ ਕੂੜੇ ਨੂੰ ਪੱਧਰਾ ਕਰਨ ਲਈ ਡੋਜਰ ਚਲਾਏ ਨਹੀਂ ਜਾਂਦੇ ਸਗੋਂ ਉਸ ਦਾ ਉਂਜ ਹੀ ਖਰਚਾ ਪਾਇਆ ਜਾਂਦਾ ਹੈ | ਡੰਪ 'ਤੇ ਮੁਲਾਜ਼ਮਾਂ ਲਈ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਹੈ | ਉਨਾਂ ਕਿਹਾ ਕਿ ਕੂੜਾ ਚੁੱਕਣ ਦਾ ਕੰਮ ਠੇਕੇਦਾਰਾਂ ਦੇ ਹਵਾਲੇ ਨਾ ਕੀਤਾ ਜਾਵੇ | ਇਸ ਮੌਕੇ ਹਰੀਵੰਸ਼ ਸਿੱਧੂ, ਪ੍ਰਧਾਨ ਸ਼ੰਮੀ ਲੁਥਰ, ਦੇਵਾਨੰਦ, ਅਰੁਣ ਕਲਿਆਣ, ਵਾਸੂ, ਅਨਿਲ ਸਭਰਵਾਲ, ਟਿੰਕੂ, ਅਸ਼ੋਕ ਕੁਮਾਰ, ਵਿਕਰਮ, ਵਿਕੀ ਗਿੱਲ ਹਾਜ਼ਰ ਸਨ | ਦੂਜੇ ਪਾਸੇ ਹੈਲਥ ਅਫ਼ਸਰ ਡਾ. ਕਿ੍ਸ਼ਨ ਸ਼ਰਮਾ ਨੇ ਕਿਹਾ ਕਿ ਜਦੋਂ ਡੋਜਰ ਨਹੀਂ ਚੱਲਦਾ ਤਾਂ ਉਸ ਦਿਨ ਦੇ ਪੈਸੇ ਕੱਟੇ ਜਾਂਦੇ ਹਨ | ਦੋ ਡੋਜਰਾਂ ਨੂੰ ਰੋਜ਼ਾਨਾ ਕੰਮ ਕਰਨ 'ਤੇ 8000 ਰੁਪਏ ਦੀ ਅਦਾਇਗੀ ਕੀਤੀ ਜਾਂਦੀ ਹੈ |
ਚਾਰ ਸਾਲਾਂ 'ਚ ਡੰਪ ਦੀ ਹੱਲ ਨਹੀਂ ਹੋਈ ਕਾਂਗਰਸੀ ਆਗੂਆਂ ਕੋਲੋਂ ਸਮੱਸਿਆ
ਜਲੰਧਰ : ਚਾਰ ਸਾਲਾਂ ਤੋਂ ਕਾਂਗਰਸੀ ਆਗੂਆਂ ਕੋਲ ਸ਼ਹਿਰ ਦੀ ਕੂੜਾ ਸਮੱਸਿਆ ਹੱਲ ਨਹੀਂ ਹੋਈ ਹੈ | ਸਮਾਰਟ ਸਿਟੀ ਪ੍ਰਾਜੈਕਟਾਂ 'ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਤੇ ਚੰਗੀਆਂ ਬਣੀਆਂ ਸੜਕਾਂ ਦੁਬਾਰਾ ਤੋੜ ਤੋੜ ਕੇ ਬਣਾਈਆਂ ਜਾ ਰਹੀਆਂ ਹਨ ਪਰ ਨਿਗਮ ਅਫ਼ਸਰਾਂ ਨੇ ਵਰਿਆਣਾ ਡੰਪ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਕਰਵਾਇਆ ਹੈ ਜਿਸ ਕਰਕੇ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੇ ਡਰਾਈਵਰਾਂ ਵਿਚ ਕਾਫੀ ਰੋਸ ਹੈ | ਹੋਰ ਤਾਂ ਹੋਰ ਨਿਗਮ ਪ੍ਰਸ਼ਾਸਨ ਨੇ ਤਾਂ ਐਨ. ਜੀ. ਟੀ. ਦੀ ਨਿਗਰਾਨੀ ਟੀਮ ਦੀਆਂ ਹਦਾਇਤਾਂ ਤੱਕ ਦੀ ਕੋਈ ਪਾਲਨਾ ਨਹੀਂ ਕੀਤੀ ਹੈ | ਡੰਪ ਦੀ ਹਾਲਤ ਕਾਫੀ ਖ਼ਰਾਬ ਹੈ ਤੇ ਚਾਰੇ ਪਾਸੇ ਚਿੱਕੜ ਹੀ ਨਜ਼ਰ ਆਉਂਦਾ ਹੈ | ਸ਼ਹਿਰ ਵਿਚ ਪਿੱਟ ਖਾਦ ਪ੍ਰਾਜੈਕਟ ਬੁਰੀ ਤਰਾਂ ਨਾਲ ਫ਼ੇਲ੍ਹ ਹੋ ਚੁੱਕੇ ਹਨ | ਬਾਇਓ ਮਾਈਨਿੰਗ ਪ੍ਰਾਜੈਕਟ ਦਾ ਅਜੇ ਤੱਕ ਸਰਵੇ ਹੀ ਚੱਲ ਰਹੇ ਹਨ | ਲੋਕਾਂ ਨੂੰ ਕੂੜੇ ਤੋਂ ਨਿਜਾਤ ਕਦੋਂ ਮਿਲੇਗੀ, ਇਸ ਬਾਰੇ ਕੋਈ ਸਪਸ਼ਟ ਦੱਸਣ ਲਈ ਤਿਆਰ ਨਹੀਂ ਹੈ | ਮੇਅਰ ਜਗਦੀਸ਼ ਰਾਜਾ ਦੇ ਕਾਰਜਕਾਲ ਵਿਚ ਤਾਂ ਇਸ ਸਮੱਸਿਆ ਨੂੰ ਅਜੇ ਤੱਕ ਹੱਲ ਨਹੀਂ ਕੀਤਾ ਜਾ ਸਕਿਆ ਹੈ ਤੇ ਨਾ ਹੀ ਕਿਸੇ ਦੀ ਇਸ ਮਾਮਲੇ ਵਿਚ ਜਵਾਬਤਲਬੀ ਕੀਤੀ ਜਾਂਦੀ ਹੈ | 15 ਸਾਲ ਤੋਂ ਜ਼ਿਆਦਾ ਕਬਾੜ ਬਣ ਰਹੀਆਂ ਗੱਡੀਆਂ ਨਾਲ ਕੂੜਾ ਚੁਕਵਾਇਆ ਜਾ ਰਿਹਾ ਹੈ |

ਸ਼ਾਤਿਰ ਅਪਰਾਧੀਆਂ ਦਾ ਗਰੋਹ ਹੈ ਸਚਿਨ ਜੈਨ ਦੇ ਕਾਤਲਾਂ ਦਾ, ਸਾਰੇ ਕਾਬੂ

ਮਕਸੂਦਾਂ, 23 ਜੁਲਾਈ (ਲਖਵਿੰਦਰ ਪਾਠਕ)- ਥਾਣਾ-8 ਦੇ ਅਧੀਨ ਆਉਂਦੀ ਸੋਢਲ ਰੋਡ 'ਤੇ 19 ਜੁਲਾਈ ਨੂੰ ਦੁਕਾਨਦਾਰ ਸਚਿਨ ਜੈਨ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੰਜ ਦੇ ਪੰਜ ਦੋਸ਼ੀ ਪੁਲਿਸ ਨੇ ਗਿ੍ਫ਼ਤਾਰ ਕਰ ਲਏ ਹਨ | ਕਾਬੂ ਕੀਤੇ ਦੋਸ਼ੀ ਸ਼ਾਤਰ ਅਪਰਾਧੀਆਂ ਦਾ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਨਾਬਾਲਗ ਦੀ ਮੌਤ

ਫਿਲੌਰ, 23 ਜੁਲਾਈ (ਵਿਪਨ ਗੈਰੀ, ਸਤਿੰਦਰ ਸ਼ਰਮਾ)- ਨਜ਼ਦੀਕੀ ਪਿੰਡ ਭੈਣੀ ਵਿਖੇ ਇਕ ਲੜਕੇ ਦੀ ਮੌਤ ਹੋਣ ਦੀ ਘਟਨਾ ਸਾਹਮਣੇ ਆਈ | ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਸ਼ਰਨ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਜੋ ਗਰਾਉਂਡ ਤੋਂ ਖੇਡ ਕੇ ਆਇਆ | ਜਿਸ ਤੋਂ ਬਾਅਦ ...

ਪੂਰੀ ਖ਼ਬਰ »

ਨਾਜਾਇਜ਼ ਕਾਲੋਨੀਆਂ ਸਮੇਤ ਕਈ ਦੁਕਾਨਾਂ 'ਤੇ ਚੱਲੀ ਨਿਗਮ ਦੀ ਡਿੱਚ

ਜਲੰਧਰ, 23 ਜੁਲਾਈ (ਸ਼ਿਵ)- ਨਗਰ ਨਿਗਮ ਪ੍ਰਸ਼ਾਸਨ ਵੱਲੋਂ ਚਾਹੇ ਬਿਲਡਿੰਗ ਕਮੇਟੀ ਦੀ ਸਿਫ਼ਾਰਸ਼ 'ਤੇ ਵੀ ਕੈਂਟ ਹਲਕੇ ਦੀ ਨਾਜਾਇਜ ਕਾਲੋਨੀਆਂ 'ਤੇ ਚਾਹੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਪਰ ਬਿਲਡਿੰਗ ਵਿਭਾਗ ਵੱਲੋਂ ਅੱਜ ਕਈ ਜਗਾ ਤੇ ਨਾਜਾਇਜ਼ ਕਾਲੋਨੀਆਂ ਤੋਂ ...

ਪੂਰੀ ਖ਼ਬਰ »

ਓਵਰਟੇਕ ਕਰਨ 'ਤੇ ਟੈਂਪੂ ਚਾਲਕ ਨਾਲ ਕੁੱਟਮਾਰ, ਕੀਤਾ ਗੰਭੀਰ ਜ਼ਖ਼ਮੀ

ਜਲੰਧਰ, 23 ਜੁਲਾਈ (ਐੱਮ. ਐੱਸ. ਲੋਹੀਆ) - ਸਥਾਨਕ ਨਵੀਂ ਦਾਣਾ ਮੰਡੀ 'ਚ ਸਕੂਟਰ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਟੈਂਪੂ ਚਾਲਕ 'ਤੇ ਓਵਰਟੇਕ ਕਰਨ ਦੇ ਦੋਸ਼ ਲਗਾ ਕੇ ਉਸ ਨਾਲ ਕੁੱਟਮਾਰ ਕੀਤੀ | ਇਸ ਦੌਰਾਨ ਗੰਭੀਰ ਜ਼ਖ਼ਮੀ ਹੋਏ ਚਾਲਕ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ...

ਪੂਰੀ ਖ਼ਬਰ »

ਸੜਕ 'ਤੇ ਜਾ ਰਹੀ ਕਾਰ ਦਾ ਨਿਹੰਗ ਸਿੰਘ ਨੇ ਗੰਡਾਸਾ ਮਾਰ ਕੇ ਤੋੜਿਆ ਸ਼ੀਸ਼ਾ

ਚੁਗਿੱਟੀ/ਜੰਡੂਸਿੰਘਾ, 23 ਜੁਲਾਈ (ਨਰਿੰਦਰ ਲਾਗੂ)-ਸ਼ੁੱਕਰਵਾਰ ਨੂੰ ਸ਼ਹਿਰ ਦੇ ਕਿਸ਼ਨਪੁਰਾ ਚੌਕ ਲਾਗੇ ਜਾ ਰਹੀ ਇਕ ਕਾਰ ਦਾ ਨਿਹੰਗ ਸਿੰਘ ਨੇ ਗੰਡਾਸਾ ਮਾਰਕੇ ਪਿਛਲਾ ਸ਼ੀਸ਼ਾ ਤੋੜ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਨਿਹੰਗ ਘਟਨਾ ਸਥਾਨ ਤੋਂ ਫਰਾਰ ਹੋ ...

ਪੂਰੀ ਖ਼ਬਰ »

ਕੋਰੋਨਾ ਕਾਰਨ 1 ਦੀ ਮੌਤ, 16 ਨਵੇਂ ਮਰੀਜ਼

ਜਲੰਧਰ, 23 ਜੁਲਾਈ (ਐੱਮ. ਐੱਸ. ਲੋਹੀਆ) - ਜ਼ਿਲ੍ਹੇ 'ਚ ਅੱਜ ਕੋਰੋਨਾ ਪ੍ਰਭਾਵਿਤ 86 ਸਾਲਾ ਸੁੱਚਾ ਸਿੰਘ ਵਾਸੀ ਘੁੱਦੂਵਾਲ, ਸ਼ਾਹਕੋਟ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 1501 ਹੋ ਗਈ ਹੈ | ਇਸ ਤੋਂ ਇਲਾਵਾ ਅੱਜ 16 ਮਰੀਜ਼ ਹੋਰ ਮਿਲਣ ਨਾਲ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ...

ਪੂਰੀ ਖ਼ਬਰ »

ਰਾਹ ਜਾਂਦੀ ਔਰਤ ਤੋਂ ਐਕਟਿਵਾ ਸਵਾਰ ਵਿਅਕਤੀ ਮੋਬਾਈਲ ਫੋਨ ਖੋਹ ਕੇ ਫਰਾਰ

ਚੁਗਿੱਟੀ/ਜੰਡੂਸਿੰਘਾ, 23 ਜੁਲਾਈ (ਨਰਿੰਦਰ ਲਾਗੂ)-ਥਾਣਾ ਰਾਮਾਂ ਮੰਡੀ ਅਧੀਨ ਆਉਂਦੇ ਸੂਰੀਆ ਇਨਕਲੇਵ ਦੇ ਮੁੱਖ ਗੇਟ ਲਾਗੇ ਸ਼ੁੱਕਰਵਾਰ ਨੂੰ ਸਵੇਰੇ ਰਾਹ ਜਾਂਦੀ ਇਕ ਔਰਤ ਤੋਂ ਐਕਟਿਵਾ ਸਵਾਰ ਵਿਅਕਤੀ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਿਆ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਘਰ 'ਚ ਅਚਾਨਕ ਲੱਗੀ ਅੱਗ ਨਾਲ ਲੱਖਾਂ ਦਾ ਨੁਕਸਾਨ

ਜਲੰਧਰ, 23 ਜੁਲਾਈ (ਐੱਮ.ਐੱਸ. ਲੋਹੀਆ) - ਮਾਡਲ ਟਾਊਨ ਦੇ ਇਕ ਘਰ 'ਚ ਦੁਪਹਿਰ ਸਮੇਂ ਅਚਾਨਕ ਅੱਗ ਲੱਗ ਜਾਣ ਨਾਲ ਘਰ ਦਾ ਸਾਰਾ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ, ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ | ਘਰ ਦੀ ਮਾਲਕਨ ਹੀਬਾ ਨੇ ਜਾਣਕਾਰੀ ਦਿੱਤੀ ਕਿ ਅੱਜ ਦੁਪਹਿਰ ਸਮੇਂ ...

ਪੂਰੀ ਖ਼ਬਰ »

ਸ਼ਰਾਰਤੀ ਅਨਸਰਾਂ ਵਲੋਂ ਸ਼ਿਵ ਨਗਰ ਵਿਖੇ ਕਾਰ ਦੇ ਸ਼ੀਸ਼ੇ ਤੋੜ ਕੇ ਘਰ ਉੱਪਰ ਪੱਥਰਬਾਜ਼ੀ

ਮਕਸੂਦਾਂ, 23 ਜੁਲਾਈ (ਸਤਿੰਦਰਪਾਲ ਸਿੰਘ)-ਜਲੰਧਰ ਉੱਤਰੀ 'ਚ ਸੋਢਲ ਮੰਦਰ ਦੇ ਕੋਲ ਅਤੇ ਆਸ-ਪਾਸ ਇਲਾਕੇ ਵਿਚ ਨਹੀਂ ਰੁਕ ਰਹੀਆਂ, ਸ਼ਰਾਰਤਾਂ ਅਨਸਰਾਂ ਵਲੋਂ ਵਾਰਦਾਤਾਂ | ਬੀਤੀ ਰਾਤ ਨੂੰ ਸ਼ਿਵ ਨਗਰ ਵਿਖੇ ਕੁਝ ਸ਼ਰਾਰਤੀ ਨੌਜਵਾਨਾਂ ਵਲੋਂ ਇਕ ਘਰ ਮੂਹਰੇ ਖੜ੍ਹੀ ਗੱਡੀ ਦੇ ...

ਪੂਰੀ ਖ਼ਬਰ »

ਕਮਲਜੀਤ ਸਿੰਘ ਭਾਟੀਆ ਵਲੋਂ ਹਲਕਾ ਕੇਂਦਰੀ 'ਚ ਸ਼ਕਤੀ ਪ੍ਰਦਰਸ਼ਨ

ਜਲੰਧਰ ਛਾਉਣੀ, 23 ਜੁਲਾਈ (ਪਵਨ ਖਰਬੰਦਾ)- ਸ਼੍ਰੋਮਣੀ ਅਕਾਲੀ ਦਲ ਦੇ ਪੀ.ਐਸ.ਸੀ. ਮੈਂਬਰ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਸ਼ਹਿਰ ਵਲੋਂ ਮੀਟਿੰਗਾਂ ਦਾ ਦੌਰ ਤੇਜ਼ ਕਰ ਦਿੱਤਾ ਹੈ | ਉਨ੍ਹਾਂ ਵਲੋਂ ਮੁਹੱਲਾ ਪੱਧਰ 'ਤੇ ਮੀਟਿੰਗਾਂ ਦੁਆਰਾ ਜਿਥੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਾਂਤਮਈ ਰੋਸ ਵਿਖਾਵੇ ਲਈ 9 ਥਾਵਾਂ ਨਿਰਧਾਰਿਤ-ਡਿਪਟੀ ਕਮਿਸ਼ਨਰ

ਜਲੰਧਰ 23 ਜੁਲਾਈ (ਚੰਦੀਪ ਭੱਲਾ) - ਵੱਖ-ਵੱਖ ਸੰਗਠਨਾਂ ਵਲੋਂ ਕੀਤੇ ਜਾਂਦੇ ਧਰਨਿਆਂ ਤੋਂ ਲੋਕਾਂ ਨੂੰ ਘੱਟ ਤੋਂ ਘੱਟ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇ, ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਾਂਤਮਈ ਧਰਨਿਆਂ ਲਈ 9 ਥਾਵਾਂ ਨਿਰਧਾਰਿਤ ਕੀਤੀਆਂ ...

ਪੂਰੀ ਖ਼ਬਰ »

ਸਰਕਾਰ ਦੀਆਂ ਨਿੱਜੀਕਰਨ ਨੀਤੀਆਂ ਖ਼ਿਲਾਫ਼ ਬੀਮਾ ਕਰਮਚਾਰੀਆਂ ਵਲੋਂ ਰੋਸ ਵਿਖਾਵਾ

ਜਲੰਧਰ, 23 ਜੁਲਾਈ (ਚੰਦੀਪ ਭੱਲਾ)- ਕੇਂਦਰ ਸਰਕਾਰ ਦੀਆਂ ਨਿੱਜੀਕਰਨ ਅਤੇ ਮੁਲਾਜ਼ਮ ਮਾਰੂ ਨੀਤੀਆਂ ਦੇ ਖਿਲਾਫ ਬੀਮਾ ਕਰਮਚਾਰੀਆਂ ਨੇ ਮੰਡਲ ਦਫਤਰ ਦੇ ਬਾਹਰ ਗੇਟ ਰੈਲੀ ਕਰਕੇ ਰੋਸ ਵਿਖਾਵਾ ਕੀਤਾ ਤੇ ਇਨ੍ਹਾਂ ਨੀਤੀਆਂ ਦੀ ਜੰਮ ਕੇ ਨਿਖੇਦੀ ਕੀਤੀ | ਇਸ ਗੇਟ ਰੈਲੀ ਨੂੰ ...

ਪੂਰੀ ਖ਼ਬਰ »

ਜਾਂਚ ਲਈ ਪੁਲਿਸ ਨੇ ਹਰਿਆਣਾ ਜੇਲ੍ਹ ਤੋਂ ਲਿਆਂਦਾ ਮੁਲਜ਼ਮ

ਜਲੰਧਰ, 23 ਜੁਲਾਈ (ਐੱਮ. ਐੱਸ. ਲੋਹੀਆ) - ਸੁਖਮੀਤ ਸਿੰਘ ਡਿਪਟੀ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਨੇ ਆਪਣੀ ਜਾਂਚ ਦਾ ਦਾਇਰਾ ਵਧਾ ਦਿੱਤਾ ਹੈ, ਪਹਿਲਾਂ ਪੁਲਿਸ ਜਲੰਧਰ 'ਚ ਸਰਗਰਮ ਮੁਲਜ਼ਮਾਂ ਅਤੇ ਫਿਰ ਪੰਜਾਬ ਦੀਆਂ ਜੇਲ੍ਹਾਂ 'ਚ ਬੰਦ ਮੁਲਜ਼ਮਾਂ ਤੋਂ ਹੀ ਜਾਂਚ ਕਰ ਰਹੀ ਸੀ, ...

ਪੂਰੀ ਖ਼ਬਰ »

ਸਚਿਨ ਰੱਤੀ ਨੇ ਸੀ.ਆਈ.ਟੀ. ਲਾਈਨ ਦਾ ਵੀ ਅਹੁਦਾ ਸੰਭਾਲਿਆ

ਜਲੰਧਰ, 23 ਜੁਲਾਈ (ਰਣਜੀਤ ਸਿੰਘ ਸੋਢੀ) - ਫ਼ਿਰੋਜ਼ਪੁਰ ਰੇਲ ਮੰਡਲ ਦੇ ਸੀਨੀਅਰ ਡੀ. ਸੀ. ਐਮ. ਚੇਤਨ ਤਨੇਜਾ ਦੇ ਨਿਰਦੇਸ਼ਾਂ 'ਤੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਸੀ.ਆਈ.ਟੀ. ਸਟੇਸ਼ਨ ਨੂੰ ਸੀ. ਆਈ. ਟੀ. ਲਾਈਨ ਦਾ ਵਾਧੂ ਚਾਰਜ ਵੀ ਦਿੱਤਾ ਗਿਆ | ਸੀ. ਐਮ. ਆਈ. ਦੀਪਕ ਜੋਸਫ ਦੀ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਨੇ ਸਾੜਿਆ ਕੇਂਦਰ ਦੀ ਭਾਜਪਾ ਸਰਕਾਰ ਦਾ ਪੁਤਲਾ

ਜਲੰਧਰ, 23 ਜੁਲਾਈ (ਜਸਪਾਲ ਸਿੰਘ) - ਆਮ ਆਦਮੀ ਪਾਰਟੀ ਵਲੋਂ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਕੇਂਦਰ ਦੀ ਭਾਜਪਾ ਸਰਕਾਰ ਦਾ ਪੁਤਲਾ ਸਾੜਿਆ ਗਿਆ | ਇਸ ਮੌਕੇ 'ਆਪ' ਆਗੂਆਂ ਸੂਬਾ ਸਕੱਤਰ ਹਰਮਿੰਦਰ ਬਖਸ਼ੀ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਸੋਢੀ ਤੇ ਦਿਹਾਤੀ ਪ੍ਰਧਾਨ ...

ਪੂਰੀ ਖ਼ਬਰ »

ਨਿਗਮ ਦੇ ਭਿ੍ਸ਼ਟ ਅਧਿਕਾਰੀਆਂ ਦੀ ਮਿਲੀਭੁਗਤ

ਜਲੰਧਰ ਛਾਉਣੀ, 23 ਜੁਲਾਈ (ਪਵਨ ਖਰਬੰਦਾ)- ਕੇਂਦਰੀ ਹਲਕੇ ਦੇ ਅਧੀਨ ਆਉਂਦੇ ਖੇਤਰਾਂ 'ਚੋਂ ਐਸਾ ਕੋਈ ਹੀ ਖੇਤਰ ਹੋਵੇਗਾ ਜਿਥੇ ਨਗਰ ਨਿਗਮ ਦੇ ਭਿ੍ਸ਼ਟ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਾਜਾਇਜ਼ ਉਸਾਰੀਆਂ ਨਾ ਹੋ ਰਹੀਆਂ ਹੋਣ, ਪ੍ਰੰਤੂ ਨਗਰ ਨਿਗਮ ਦੇ ਭਿ੍ਸ਼ਟ ...

ਪੂਰੀ ਖ਼ਬਰ »

ਟੋਕੀਓ ਉਲੰਪਿਕ 'ਚ ਜਲੰਧਰ ਦੀ ਬਣੀ ਹਾਕੀ ਨਾਲ ਖੇਡਣਗੇ ਭਾਰਤੀ ਹਾਕੀ ਟੀਮ ਦੇ ਖਿਡਾਰੀ

ਜਲੰਧਰ, 23 ਜੁਲਾਈ (ਸਾਬੀ)- ਜਲੰਧਰ ਦੀ ਖੇਡ ਮਾਰਕੀਟ ਵਿਚ ਬਣਿਆ ਖੇਡਾਂ ਦਾ ਸਮਾਨ ਪੂਰੇ ਵਿਸ਼ਵ ਵਿਚ ਪ੍ਰਸਿੱਧ ਹੈ | ਇਸ ਵੇਲੇ ਟੋਕੀਓ ਉਲੰਪਿਕ ਦੇ ਵਿਚ ਭਾਰਤ ਦੇ ਵਿਚ ਬਣੇ ਅਥਲੈਟਿਕਸ ਦੇ ਗੋਲੇ ਤੇ ਡਿਸਕਸ ਥਰੋਅ ਦੇ ਨਾਲ ਪੂਰੇ ਵਿਸ਼ਵ ਦੇ ਖਿਡਾਰੀ ਤਗਮਿਆਂ ਲਈ ਜੋਰ ...

ਪੂਰੀ ਖ਼ਬਰ »

ਅਰਬਨ ਅਸਟੇਟ ਫੇਸ-2 'ਚ ਤੋੜੀਆਂ ਜਾ ਰਹੀਆਂ ਲੋਕਾਂ ਦੇ ਪਾਣੀ ਅਤੇ ਸੀਵਰੇਜ ਦੀਆਂ ਪਾਈਪਾਂ

ਜਲੰਧਰ, 23 ਜੁਲਾਈ (ਸ਼ਿਵ)- ਸ਼ਹਿਰ 'ਚ ਕੇਂਦਰ ਦੇ ਅਮਰੂਤ ਯੋਜਨਾ ਤਹਿਤ ਸਾਫ਼ ਪਾਣੀ ਵਾਲੀਆਂ ਪਾਈਪਾਂ ਪਾਉਣ ਦਾ ਕੰਮ ਚੱਲ ਰਿਹਾ ਹੈ ਤੇ ਅਰਬਨ ਅਸਟੇਟ ਫੇਸ-2 'ਚ ਉਕਤ ਪਾਈਪ ਪਾਉਣ ਵੇਲੇ ਲੋਕਾਂ ਦੀਆਂ ਨਾ ਸਿਰਫ਼ ਪਾਣੀ ਅਤੇ ਸੀਵਰੇਜ ਦੀਆਂ ਪਾਈਪਾਂ ਤੋੜੀਆਂ ਜਾ ਰਹੀਆਂ ਹਨ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਖਿਡਾਰੀਆਂ ਨੂੰ ਟੋਕੀਓ ਉਲੰਪਿਕ ਦੇ ਉਦਘਾਟਨੀ ਸਮਾਰੋਹ ਦਾ ਸਿੱਧਾ ਪ੍ਰਸਾਰਣ ਸਕਰੀਨ 'ਤੇ ਵਿਖਾਇਆ

ਜਲੰਧਰ, 23 ਜੁਲਾਈ (ਸਾਬੀ)- ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਖੇਡ ਵਿਭਾਗ ਜਲੰਧਰ ਦੇ ਸਹਿਯੋਗ ਨਾਲ ਟੋਕੀਓ ਓਲੰਪਿਕ ਦੇ ਉਦਘਾਟਨੀ ਸਮਾਰੋਹ ਮੌਕੇ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਜ਼ਿਲ੍ਹਾ ਖੇਡ ਅਫਸਰ ਜਲੰਧਰ ਉਮੇਸ਼ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ...

ਪੂਰੀ ਖ਼ਬਰ »

ਕ੍ਰਿਕਟ ਮੈਚਾਂ 'ਤੇ ਸੱਟਾ ਲਗਾਉਣ ਵਾਲੇ 4 ਵਿਅਕਤੀ ਗਿ੍ਫ਼ਤਾਰ

ਜਲੰਧਰ, 23 ਜੁਲਾਈ (ਐੱਮ. ਐੱਸ. ਲੋਹੀਆ) - ਕ੍ਰਿਕਟ ਮੈਚਾਂ 'ਤੇ ਸੱਟਾ ਲਗਾਉਣ ਵਾਲੇ 4 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼-1 ਨੇ ਉਨ੍ਹਾਂ ਕੋਲੋਂ 1 ਹਜ਼ਾਰ ਰੁਪਏ ਦੀ ਨਕਦੀ ਅਤੇ 2 ਅਜਿਹੇ ਅਟੈਚੀ ਬਰਾਮਦ ਕੀਤੇ ਹਨ, ਜਿਨ੍ਹਾਂ 'ਚ 15 ...

ਪੂਰੀ ਖ਼ਬਰ »

ਇੰਪਰੂਵਮੈਂਟ ਟਰੱਸਟ ਦੇ ਟਰੱਸਟੀਆਂ 'ਚ ਤਿੰਨ ਕੌ ਾਸਲਰ ਵੀ ਸ਼ਾਮਿਲ

ਜਲੰਧਰ, 23 ਜੁਲਾਈ (ਸ਼ਿਵ)-ਪੰਜਾਬ ਸਰਕਾਰ ਵੱਲੋਂ ਜਲੰਧਰ ਇੰਪਰੂਵਮੈਂਟ ਟਰੱਸਟਾਂ ਦੇ ਐਲਾਨੇ ਗਏ ਟਰੱਸਟੀਆਂ ਵਿਚ ਤਿੰਨ ਕੌਂਸਲਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ | ਸਰਕਾਰ ਨੇ 6 ਟਰੱਸਟੀਆਂ ਦੇ ਨਾਂਅ ਅੱਜ ਐਲਾਨ ਕੀਤੇ ਹਨ | ਜਿਨ੍ਹਾਂ ਕੌਂਸਲਰਾਂ ਨੂੰ ਇੰਪਰੂਵਮੈਂਟ ...

ਪੂਰੀ ਖ਼ਬਰ »

ਸੁਤੰਤਰਤਾ ਸੈਨਾਨੀ ਅਜੀਤ ਸੈਣੀ ਦੀ ਜਨਮ ਸ਼ਤਾਬਦੀ ਮਨਾਈ

ਜਲੰਧਰ, 23 ਜੁਲਾਈ (ਹਰਵਿੰਦਰ ਸਿੰਘ ਫੁੱਲ)- ਫਰੀਡਮ ਫਾਈਟਰ ਅਤੇ ਸੀਨੀਅਰ ਪੱਤਰਕਾਰ ਅਜੀਤ ਸੈਣੀ ਦੀ ਜਨਮ ਸ਼ਤਾਬਦੀ 23 ਜੁਲਾਈ ਨੂੰ ਜਲੰਧਰ ਵੈੱਲਫੇਅਰ ਸੁਸਾਇਟੀ ਵਲੋਂ ਅਜੀਤ ਸੈਣੀ ਕਲਚਰਲ ਥੀਏਟਰ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਹਰਿਦੰਰਪਾਲ ਸਿੰਘ ...

ਪੂਰੀ ਖ਼ਬਰ »

ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਸਕੂਲ ਮੁਖੀਆਂ ਨੂੰ ਦਿੱਤੀ ਸਿਖਲਾਈ

ਜਲੰਧਰ, 23 ਜੁਲਾਈ (ਸੋਢੀ)-ਸਰਕਾਰੀ ਸਕੂਲਾਂ 'ਚ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਸਰਕਾਰ ਵਲੋਂ ਸਕੂਲ ਮੁਖੀਆਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਹਾਊਸ ਵਿਖੇ ਸਿਖਲਾਈ ਦਿੱਤੀ ਗਈ | ਇਸ ਦੌਰਾਨ ਬਲਾਕ ਪੱਛਮੀ 01 ਅਧੀਨ ਆਉਂਦੇ ਸਕੂਲਾਂ ਦੇ ਮੁਖੀਆਂ ਨੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX