ਤਾਜਾ ਖ਼ਬਰਾਂ


ਦਿੱਲੀ ਵਿਚ 1 ਜਨਵਰੀ ਤੱਕ ਪਟਾਕਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ, ਡੀ.ਪੀ.ਸੀ.ਸੀ. ਨੇ ਕੀਤਾ ਨੋਟੀਫਿਕੇਸ਼ਨ ਜਾਰੀ
. . .  11 minutes ago
ਨਵਜੋਤ ਸਿੰਘ ਸਿੱਧੂ ਨੂੰ ਮਿਲਣ ਤੋਂ ਬਾਅਦ ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਕੱਲ੍ਹ ਨੂੰ ਸਾਰਾ ਮਸਲਾ ਹੱਲ ਕਰ ਲਿਆ ਜਾਵੇਗਾ
. . .  46 minutes ago
ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਸੁਨੀਲ ਜਾਖੜ ਦਾ ਤਿੱਖਾ ਬਿਆਨ
. . .  about 2 hours ago
ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚੇ ਰਾਜਾ ਵੜਿੰਗ, ਪ੍ਰਗਟ ਸਿੰਘ , ਨਿਰਮਲ ਸ਼ਤਰਾਣਾ ,ਕੁਲਬੀਰ ਜ਼ੀਰਾ
. . .  about 2 hours ago
ਬਸਪਾ ਦੀ ਭਵਿੱਖਬਾਣੀ ਅਨੁਸਾਰ ਸਿੱਧੂ ਕਾਂਗਰਸ ਦਾ 'ਗੱਠਾ ਪਟਾਕਾ' ਜਿਹੜਾ ਕਾਂਗਰਸ ਦੇ ਪੰਜੇ ਵਿਚ ਫੱਟ ਗਿਆ - ਗੜ੍ਹੀ
. . .  about 2 hours ago
ਗੜ੍ਹਸ਼ੰਕਰ, 28 ਸਤੰਬਰ (ਧਾਲੀਵਾਲ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਗਏ ਅਸਤੀਫੇ ਤੇ ਪ੍ਰਤੀਕਰਮ ਦਿੰਦਿਆਂ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਹ ਦੋ ਮਹੀਨੇ ਪਹਿਲਾਂ ...
ਜਲੰਧਰ ਦੇ ਬਸ਼ੀਰ ਪੁਰਾ ਫਾਟਕ 'ਤੇ ਮਾਲਗੱਡੀ ਪਟੜੀ ਤੋਂ ਉੱਤਰੀ , ਆਵਾਜਾਈ ਪ੍ਰਭਾਵਿਤ
. . .  about 2 hours ago
ਸਿੱਧੂ ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ- ਖਹਿਰਾ
. . .  about 3 hours ago
ਚੰਡੀਗੜ੍ਹ , 28 ਸਤੰਬਰ-ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਉਨ੍ਹਾਂ (ਨਵਜੋਤ ਸਿੰਘ ਸਿੱਧੂ) ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ ਸੀ । ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਸਤੀਫਾ ...
ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਸਵੀਕਾਰ ਨਹੀਂ ​ਕੀਤਾ ਗਿਆ ਹੈ - ਕਾਂਗਰਸ ਸੂਤਰ
. . .  about 3 hours ago
ਜੋਗਿੰਦਰ ਢੀਂਗਰਾ ਨੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੋਂ ਦਿੱਤਾ ਅਸਤੀਫ਼ਾ
. . .  about 3 hours ago
ਮੁੰਬਈ ਇੰਡੀਅਨ ਨੇ ਟਾਸ ਜਿੱਤਿਆ, ਪੰਜਾਬ ਨੂੰ ਬੱਲੇਬਾਜ਼ੀ ਦਾ ਸੱਦਾ
. . .  about 3 hours ago
ਰਜ਼ੀਆ ਸੁਲਤਾਨਾ ਨੇ ਦਿੱਤਾ ਅਸਤੀਫ਼ਾ
. . .  about 4 hours ago
ਨਵਜੋਤ ਸਿੱਧੂ ਨੂੰ ਕੋਈ ਲਾਲਚ ਨਹੀਂ ਤੇ ਉਹ ਪੰਜਾਬ ਤੇ ਪੰਜਾਬੀਅਤ ਲਈ ਲੜ ਰਹੇ ਹਨ -ਰਜ਼ੀਆ ਸੁਲਤਾਨਾ
. . .  about 4 hours ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੱਦੀ ਹੰਗਾਮੀ ਬੈਠਕ
. . .  about 5 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੰਗਾਮੀ ...
ਕੈਪਟਨ ਅਮਰਿੰਦਰ ਸਿੰਘ ਪਹੁੰਚੇ ਦਿੱਲੀ
. . .  about 5 hours ago
ਨਵੀਂ ਦਿੱਲੀ, 28 ਸਤੰਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚੇ ਹਨ . ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇੱਥੇ ਕੋਈ ਵੀ ਰਾਜਨੀਤਕ ਪ੍ਰੋਗਰਾਮ ਨਹੀਂ ਹੈ ...
ਕਾਂਗਰਸ ਦੇ ਹੋਏ ਕਨ੍ਹਈਆ ਕੁਮਾਰ ਅਤੇ ਜਿਗਨੇਸ਼ ਮੇਵਾਨੀ
. . .  about 6 hours ago
ਨਵੀਂ ਦਿੱਲੀ, 28 ਸਤੰਬਰ - ਸੀ.ਪੀ.ਆਈ. ਨੇਤਾ ਕਨ੍ਹਈਆ ਕੁਮਾਰ ਅਤੇ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਨਵੀਂ ਦਿੱਲੀ ਵਿਚ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ...
ਅੰਗਹੀਣ ਵਿਅਕਤੀਆਂ ਨੂੰ ਦਿੱਤੇ ਜਾਣਗੇ 14.28 ਲੱਖ ਰੁਪਏ ਦੀ ਕੀਮਤ ਨਾਲ ਟ੍ਰਾਈ ਸਾਈਕਲ: ਸੋਮ ਪ੍ਰਕਾਸ਼
. . .  about 6 hours ago
ਫਗਵਾੜਾ, 28 ਸਤੰਬਰ (ਹਰਜੋਤ ਸਿੰਘ ਚਾਨਾ) - ਅੰਗਹੀਣ ਵਿਅਕਤੀਆਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ 34 ਅਪਾਹਿਜ ਵਿਅਕਤੀਆਂ ਨੂੰ ਮੋਟਰਾਈਜ਼ਡ ਟ੍ਰਾਈ ਸਾਈਕਲ ਦਿੱਤੇ...
ਸਰਪੰਚ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਬਸਪਾ ਵਲੋਂ ਜਮਸ਼ੇਰ ਵਿਚ ਲਗਾਇਆ ਗਿਆ ਜਾਮ
. . .  about 6 hours ago
ਜਮਸ਼ੇਰ ਖ਼ਾਸ,ਜੰਡਿਆਲਾ ਮੰਜਕੀ - 28 ਸਤੰਬਰ (ਅਵਤਾਰ ਤਾਰੀ, ਸੁਰਜੀਤ ਸਿੰਘ ਜੰਡਿਆਲਾ) - ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਸਰਪੰਚ ਖ਼ਿਲਾਫ਼ ਬਸਪਾ ਵਲੋਂ ਅੱਜ ਜਮਸ਼ੇਰ ਖ਼ਾਸ ਵਿਚ ਜਾਮ ਲਾਇਆ ਗਿਆ...
ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਰਾਘਵ ਚੱਢਾ ਦਾ ਬਿਆਨ
. . .  about 6 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਵਿਚ ਅਰਾਜਕਤਾ ਦੀ ਸੰਪੂਰਨ ਸਥਿਤੀ ਹੈ ...
ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ ਕੱਸਿਆ ਤਨਜ
. . .  about 6 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ...
ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 6 hours ago
ਚੰਡੀਗੜ੍ਹ, 28 ਸਤੰਬਰ - ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ ...
ਗੁਲਾਬੀ ਸੁੰਡੀ ਕਾਰਨ ਨਰਮਾ ਖ਼ਰਾਬ ਹੋਣ ਤੋਂ ਦੁਖੀ ਖੇਤ ਮਜ਼ਦੂਰ ਨੇ ਕੀਤੀ ਆਤਮਹੱਤਿਆ
. . .  about 7 hours ago
ਤਲਵੰਡੀ ਸਾਬੋ, 28 ਸਤੰਬਰ (ਰਣਜੀਤ ਸਿੰਘ ਰਾਜੂ) - ਮਾਲਵੇ ਦੀ ਨਰਮਾ ਪੱਟੀ ਦੇ ਉਕਤ ਖਿੱਤੇ ਦੇ ਪਿੰਡ ਜਗਾ ਰਾਮ ਤੀਰਥ ਦੇ ਇੱਕ ਖੇਤ ਮਜ਼ਦੂਰ ਮਹਿੰਦਰ ਸਿੰਘ ਨੇ ਆਪਣੇ ਖੇਤ ਵਿਚ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ...
ਅਸੀਂ ਸਿੱਧੂ ਸਾਬ੍ਹ ਨਾਲ ਬੈਠ ਕੇ ਗੱਲ ਕਰਾਂਗੇ - ਚੰਨੀ
. . .  about 7 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ...
ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ ਜਾਵੇਗਾ - ਚੰਨੀ
. . .  about 7 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ...
ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ - ਚੰਨੀ
. . .  about 7 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ, ...
ਚੰਨੀ ਦੀ ਕੇਂਦਰ ਨੂੰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਅਪੀਲ
. . .  about 7 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ ਹੈ | ਇਸ ਨਾਲ ਹੀ ਕੇਂਦਰ ਨੂੰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 9 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਗੰਭੀਰ ਪ੍ਰਸਥਿਤੀਆਂ ਹੀ ਮਹਾਂਪੁਰਖਾਂ ਦਾ ਵਿਦਿਆਲਾ ਤੇ ਪਰਖਸ਼ਾਲਾ ਬਣਦੀਆਂ ਹਨ। -ਮਹਾਤਮਾ ਗਾਂਧੀ

ਮਾਨਸਾ

ਝੁਨੀਰ ਇਲਾਕੇ 'ਚ ਸਿਹਤ ਸਹੂਲਤਾਂ ਦੀ ਵੱਡੀ ਕਮੀ-ਰਮਨਦੀਪ ਸਿੰਘ ਸੰਧੂ

ਝੁਨੀਰ, 23 ਜੁਲਾਈ- ਝੁਨੀਰ ਖੇਤਰ ਵਿਚ ਸਿਹਤ ਸਹੂਲਤਾਂ ਦੀ ਵੱਡੀ ਕਮੀ ਹੈ | ਇਲਾਕੇ ਦੇ ਲੋਕਾਂ ਨੂੰ ਮਜਬੂਰਨ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਕਰਵਾਉਣਾ ਪੈ ਰਿਹਾ ਹੈ | ਪਿੰਡਾਂ ਵਿਚ ਡਿਸਪੈਂਸਰੀ ਅਤੇ ਸਬ ਸੈਂਟਰਾਂ ਦੀ ਹਾਲਤ ਤਰਸਯੋਗ ਹੈ | ਪਿੰਡ ਮਾਖੇਵਾਲਾ, ਮੋਫਰ, ਦਲੇਲ ਵਾਲਾ, ਭੰਮੇ ਕਲਾਂ ਵਿਖੇ ਡਿਸਪੈਂਸਰੀਆਂ ਹਨ ਪਰ ਡਾਕਟਰ ਨਾ ਹੋਣ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਕਮਿਊਨਿਟੀ ਹੈਲਥ ਸੈਂਟਰ ਝੁਨੀਰ ਜੋ ਕਿ ਆਸੇ ਪਾਸੇ ਲੱਗਦੇ 40-45 ਪਿੰਡਾਂ ਦਾ ਇੱਕਲੌਤਾ ਹਸਪਤਾਲ ਹੈ | ਇਹ ਸਰਕਾਰੀ ਹਸਪਤਾਲ ਆਪਣੀ ਹੀ ਦੇਖ-ਭਾਲ ਦੀ ਮੰਗ ਕਰ ਰਿਹਾ ਹੈ | ਇਸ ਹਸਪਤਾਲ ਵਿਚ ਕੋਈ ਵੀ ਪੱਕੇ ਤੌਰ 'ਤੇ ਸੀਨੀਅਰ ਮੈਡੀਕਲ ਅਫ਼ਸਰ ਨਹੀਂ ਹੈ | ਬਹੁਤ ਦੇਰ ਤੋਂ ਬਾਅਦ ਮੋਹਾਲੀ ਤੋਂ ਤਰੱਕੀ ਲੈ ਕੇ ਸੀਨੀਅਰ ਮੈਡੀਕਲ ਅਫ਼ਸਰ ਆਏ ਸਨ, ਉਹ ਵੀ 2 ਮਹੀਨਿਆਂ ਬਾਅਦ ਬਦਲੀ ਕਰਵਾ ਕੇ ਚਲੇ ਗਏ | ਐਮ.ਡੀ., ਸਰਜਨ, ਬੱਚਿਆਂ, ਔਰਤਾਂ ਅਤੇ ਦੰਦਾਂ ਦਾ ਕੋਈ ਵੀ ਡਾਕਟਰ ਨਹੀਂ ਹੈ | ਇਨ੍ਹਾਂ ਦੀ ਅਣਹੋਂਦ ਕਾਰਨ ਲੋਕਾਂ ਨੂੰ ਮਾਨਸਾ, ਸਿਰਸਾ, ਬਠਿੰਡਾ ਵਿਖੇ ਇਲਾਜ ਕਰਵਾਉਣਾ ਪੈ ਰਿਹਾ ਹੈ, ਜਿਸ ਕਾਰਨ ਲੋਕਾਂ ਦਾ ਸਮਾਂ ਅਤੇ ਪੈਸਾ ਵੀ ਲੱਗ ਰਿਹਾ ਹੈ | ਐਕਸਰੇ, ਅਲਟਰਾਸਾਊਾਡ ਸੈਂਟਰ ਦੀ ਵੀ ਵੱਡੀ ਲੋੜ ਹੈ | ਪੱਕੇ ਤੌਰ 'ਤੇ ਲੈਬੋਰਟਰੀ ਟੈਕਨੀਸ਼ੀਅਨ ਨਹੀਂ ਹੈ ਅਤੇ ਨਾ ਹੀ ਨਸ਼ਾ ਛੁਡਾਊ ਕੇਂਦਰ ਵਿਚ ਕੋਈ ਪੱਕਾ ਕਰਮਚਾਰੀ ਨਹੀਂ ਹੈ | ਸਟਾਫ ਨਰਸਾਂ ਵਲੋਂ ਹੀ ਨਸ਼ਾ ਛੁਡਾਊ ਕੇਂਦਰ ਚਲਾਇਆ ਜਾ ਰਿਹਾ ਹੈ | ਔਰਤ ਸਟਾਫ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਆਉਂਦੀ ਹੈ, ਜਿਸ ਕਾਰਨ ਜਣੇਪਾ ਸਹੂਲਤਾਂ ਪ੍ਰਭਾਵਿਤ ਹੋ ਰਹੀਆਂ ਹਨ | ਕਸਬਾ ਝੁਨੀਰ ਦੀ ਓਟ ਸੈਂਟਰ ਵਿਖੇ ਲਗਪਗ 800 ਵਿਅਕਤੀਆਂ ਨੂੰ ਨਸ਼ਾ ਛੱਡਣ ਵਾਲੀ ਗੋਲੀ ਦਿੱਤੀ ਜਾ ਰਹੀ ਹੈ | ਸਰਕਾਰੀ ਐਂਬੂਲੈਂਸ ਦੀ ਵੀ ਘਾਟ ਹੈ ਅਤੇ ਹਸਪਤਾਲ ਦੀ ਚਾਰਦੀਵਾਰੀ ਨਾ ਹੋਣ ਕਾਰਨ ਆਵਾਰਾ ਪਸ਼ੂਆਂ ਦੀ ਭਰਮਾਰ ਰਹਿੰਦੀ ਹੈ | ਸੜਕ ਨਾਲੋਂ ਨੀਵਾਂ ਹੋਣ ਕਰ ਕੇ ਬਰਸਾਤਾਂ ਦੇ ਮੌਸਮ ਵਿਚ ਪਾਣੀ ਭਰਨ ਕਾਰਨ ਮਰੀਜ਼ਾਂ ਅਤੇ ਸਟਾਫ ਨੂੰ ਬਹੁਤ ਮੁਸ਼ਕਲ ਆਉਂਦੀ ਹੈ | ਸਬ ਸੈਂਟਰ ਦੀ ਇਮਾਰਤ ਖਸਤਾ ਕਰਾਰ ਦਿੱਤੀ ਹੋਈ ਹੈ | ਆਲੇ ਦੁਆਲੇ ਦੀਆਂ ਸਰਕਾਰੀ ਡਿਸਪੈਂਸਰੀਆਂ ਪਹਿਲਾਂ ਜੋ ਪੰਚਾਇਤੀ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਨ | ਉਨ੍ਹਾਂ ਦੇ ਸਟਾਫ ਨੂੰ ਸਿਹਤ ਵਿਭਾਗ ਵਿਚ ਲਿਆ ਜਾ ਚੁਕਿਆ ਹੈ | ਡਿਸਪੈਂਸਰੀਆਂ ਵਿਚ ਕੋਈ ਡਾਕਟਰ ਨਹੀਂ ਹੈ | ਸਟਾਫ ਦੀ ਘਾਟ ਕਾਰਨ ਇਹ ਡਿਸਪੈਂਸਰੀਆਂ ਅਪਣੀ ਹੋਂਦ ਬਚਾਉਣ ਲਈ ਜੂਝ ਰਹੀਆਂ ਹਨ | ਇਨ੍ਹਾਂ ਵਿਚ ਦਵਾਈਆਂ ਦੀ ਘਾਟ ਬਹੁਤ ਮਹਿਸੂਸ ਹੁੰਦੀ ਹੈ | ਸਾਧਾਰਨ ਦਵਾਈਆਂ ਵੀ ਨਹੀਂ ਮਿਲਦੀਆਂ | ਲੋਕਾਂ ਦੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਇਲਾਕੇ ਦਾ ਇਕੋ ਇਕ ਕਮਿਊਨਿਟੀ ਸੈਂਟਰ ਵਿਚ ਸਟਾਫ ਦੀ ਕਮੀ ਨੂੰ ਪੂਰਾ ਕੀਤਾ ਜਾਵੇ, ਇੱਥੇ ਘੱਟੋ ਘੱਟ 25 ਬੈੱਡਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਅਮਲੇ ਲਈ ਸਰਕਾਰੀ ਕੁਆਰਟਰ ਬਣਾਏ ਜਾਣ ਅਤੇ ਓਟ ਸੈਂਟਰ ਵਿਚ ਜੋ ਨਸ਼ੇ ਛੱਡਣ ਵਾਲੀ ਗੋਲੀ ਦਿੱਤੀ ਜਾ ਰਹੀ ਹੈ, ਇਸ ਨੂੰ ਪਿੰਡਾਂ ਵਿਚ ਸਬ ਸੈਂਟਰਾਂ ਅਤੇ ਡਿਸਪੈਂਸਰੀਆਂ ਰਾਹੀਂ ਦਿੱਤੀ ਜਾਵੇ ਕਿਉਂਕਿ ਜ਼ਿਆਦਾਤਾਰ ਪਿੰਡਾਂ ਵਿਚੋਂ ਵਿਅਕਤੀ ਉਕਤ ਗੋਲੀ ਲੈਣ ਆਉਂਦਾ ਹੈ, ਜਿਸ ਕਾਰਨ ਉਨ੍ਹਾਂ ਦਾ ਸਮਾਂ ਵੀ ਖਰਾਬ ਹੈ ਅਤੇ ਸਾਰਾ ਦਿਨ ਲਾਈਨ ਵਿਚ ਲੱਗੇ ਰਹਿੰਦੇ ਹਨ ਅਤੇ ਦਿਹਾੜੀ ਵੀ ਖ਼ਰਾਬ ਹੋ ਰਹੀ ਹੈ | ਲੋੜ ਹੈ ਇਸ ਇਲਾਕੇ 'ਚ ਪੰਜਾਬ ਸਰਕਾਰ ਚੰਗੀਆਂ ਸਿਹਤ ਸਹੂਲਤਾਂ ਦੇਵੇ ਤਾਂ ਕਿ ਖੇਤਰ ਦੇ ਲੋਕਾਂ ਨੂੰ ਇਲਾਜ਼ ਕਰਵਾਉਣ ਲਈ ਦਿੱਕਤ ਮਹਿਸੂਸ ਨਾ ਹੋਵੇ |

ਅੱਖਾਂ 'ਚ ਮਿਰਚਾਂ ਪਾ ਕੇ ਲੁੱਟੀ ਨਕਦੀ ਬਰਾਮਦ ਕੀਤੀ

ਮਾਨਸਾ, 23 ਜੁਲਾਈ (ਸਟਾਫ਼ ਰਿਪੋਰਟਰ)- ਸੀ.ਆਈ.ਏ. ਸਟਾਫ਼ ਮਾਨਸਾ ਦੀ ਪੁਲਿਸ ਪਾਰਟੀ ਨੇ ਅੱਖਾਂ 'ਚ ਮਿਰਚਾਂ ਪਾ ਕੇ ਨਕਦੀ ਲੁੱਟਣ ਵਾਲੇ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਪੁਲਿਸ ਅਨੁਸਾਰ ਥਾਣਾ ਸਰਦੂਲਗੜ੍ਹ ਦੇ ਪਿੰਡ ਨਾਹਰਾ ਕੋਲ 29 ਅਕਤੂਬਰ 2020 'ਚ ਅਜੇ ਕੁਮਾਰ ਵਾਸੀ ਸੰਘਾ ...

ਪੂਰੀ ਖ਼ਬਰ »

ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਪਟਵਾਰੀਆਂ ਤੇ ਕਾਨੂੰਗੋਆਂ ਨੇ ਲਗਾਇਆ ਧਰਨਾ

ਮਾਨਸਾ, 23 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਦੀ ਰੈਵੀਨਿਊ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ਵਲੋਂ ਸਥਾਨਕ ਪਟਵਾਰਖ਼ਾਨੇ ਦੇ ਸਾਹਮਣੇ ਧਰਨਾ ਲਗਾ ਕੇ ਵਿੱਤ ਮੰਤਰੀ ਪੰਜਾਬ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ...

ਪੂਰੀ ਖ਼ਬਰ »

ਫ਼ੌਜ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਮੁਲਤਵੀ

ਮਾਨਸਾ, 23 ਜੁਲਾਈ (ਵਿ.ਪ੍ਰਤੀ.)- ਭਾਰਤੀ ਫ਼ੌਜ ਦੇ ਭਰਤੀ ਡਾਇਰੈਕਟਰ ਕਰਨਲ ਆਰ.ਆਰ. ਚੰਦੇਲ ਨੇ ਦੱਸਿਆ ਕਿ ਭਰਤੀ 'ਚ ਫਿਜ਼ੀਕਲ ਟੈਸਟ ਪਾਸ ਕਰ ਚੁੱਕੇ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ 25 ਜੁਲਾਈ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਣੀ ਸੀ, ਜਿਸ ਵਿਚ 5 ਜ਼ਿਲ੍ਹੇ ...

ਪੂਰੀ ਖ਼ਬਰ »

ਜੀ.ਐਚ. ਇਮੀਗਰੇਸ਼ਨ ਦੀ ਵਿਦਿਆਰਥਣ ਨੇ ਆਈਲੈਟਸ 'ਚੋਂ 7 ਬੈਂਡ ਲਏ

ਮਾਨਸਾ, 23 ਜੁਲਾਈ (ਵਿ. ਪ੍ਰਤੀ.)- ਜੀ.ਐਚ. ਇਮੀਗਰੇਸ਼ਨ ਮਾਨਸਾ ਦੀ ਵਿਦਿਆਰਥਣ ਮਨਜੋਤ ਕੌਰ ਪੁੱਤਰੀ ਗੁਰਜਿੰਦਰ ਸਿੰਘ ਬੱਗਾ ਵਾਸੀ ਮਾਖਾ ਚਹਿਲਾਂ ਨੇ ਆਈਲੈਟਸ ਦੀ ਪ੍ਰੀਖਿਆ 'ਚੋਂ 7.0 ਬੈਂਡ ਲਏ ਹਨ | ਸੰਸਥਾ ਦੇ ਐਮ.ਡੀ. ਨਿਰਵੈਰ ਸਿੰਘ ਬੁਰਜਹਰੀ ਨੇ ਮਾਪਿਆਂ ਨੂੰ ਵਧਾਈ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਨੌਜਵਾਨ ਦੀ ਮੌਤ

ਸਰਦੂਲਗੜ੍ਹ, 23 ਜੁਲਾਈ (ਜੀ.ਐਮ. ਅਰੋੜਾ)- ਸਥਾਨਕ ਸ਼ਹਿਰ ਦੇ ਚੌੜਾ ਬਾਜ਼ਾਰ ਮੰਡੀਕਰਨ ਬੋਰਡ ਦੇ ਪਬਲਿਕ ਬਾਥਰੂਮ 'ਚ ਭੇਦਭਰੀ ਹਾਲਾਤ 'ਚ ਨੌਜਵਾਨ ਦੀ ਲਾਸ਼ ਮਿਲੀ ਹੈ | ਥਾਣਾ ਮੁਖੀ ਸੰਦੀਪ ਸਿੰਘ ਭਾਟੀ ਨੇ ਦੱਸਿਆ ਕਿ ਮਿ੍ਤਕ ਅਨਿਤ ਕੁਮਾਰ (24) ਪੁੱਤਰ ਮਹਿੰਦਰ ਸਿੰਘ ਵਾਸੀ ...

ਪੂਰੀ ਖ਼ਬਰ »

ਮਾਨਸਾ 'ਚ ਕੋਰੋਨਾ ਦੇ 16 ਸਰਗਰਮ ਕੇਸ

ਮਾਨਸਾ, 22 ਜੁਲਾਈ (ਵਿ. ਪ੍ਰਤੀ.)- ਮਾਨਸਾ ਜ਼ਿਲ੍ਹੇ 'ਚ ਇਸ ਵਕਤ ਕੋਰੋਨਾ ਦੇ 16 ਸਰਗਰਮ ਕੇਸ ਹਨ | ਅੱਜ 1 ਨਵਾਂ ਕੇਸ ਸਾਹਮਣੇ ਆਉਣ ਦੇ ਨਾਲ 2 ਪੀੜਤ ਸਿਹਤਯਾਬ ਵੀ ਹੋਏ ਹਨ | ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋਈ- ਭੰੂਦੜ

ਮਾਨਸਾ, 23 ਜੁਲਾਈ (ਸਟਾਫ਼ ਰਿਪੋਰਟਰ)- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋਈ ਹੈ | ਇਹ ਦੋਸ਼ ਅਕਾਲੀ ਆਗੂ ਤੇ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਪਿੰਡ ਨੰਗਲ ਕਲਾਂ ਵਿਖੇ ਇਕੱਠ ਨੂੰ ਸੰਬੋਧਨ ...

ਪੂਰੀ ਖ਼ਬਰ »

ਘੱਗਰ ਦਰਿਆ ਦੇ ਚਾਂਦਪੁਰਾ ਸਾਈਫ਼ਨ 'ਤੇ ਵਧਿਆ ਪਾਣੀ ਦਾ ਪੱਧਰ

ਬਰੇਟਾ, 23 ਜੁਲਾਈ (ਪਾਲ ਸਿੰਘ ਮੰਡੇਰ)- ਇਸ ਇਲਾਕੇ ਕੋਲ ਦੀ ਲੰਘਦੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧ ਕੇ 5 ਫੁੱਟ ਦੇ ਕਰੀਬ ਚਲਾ ਗਿਆ ਹੈ | ਪਾਣੀ ਦਾ ਪੱਧਰ ਭਾਵੇਂ ਖ਼ਤਰੇ ਦੇ ਨਿਸ਼ਾਨ ਤੋਂ ਕਾਫੀ ਥੱਲੇ ਹੈ ਪਰ ਪਾਣੀ ਦਾ ਵਧ ਰਿਹਾ ਪੱਧਰ ਪ੍ਰਸ਼ਾਸਨ ਦੇ ਨਾਲ ਨਾਲ ਲੋਕਾਂ ਲਈ ...

ਪੂਰੀ ਖ਼ਬਰ »

ਡੀ.ਸੀ. ਦਫ਼ਤਰ ਕਰਮਚਾਰੀਆਂ ਨੇ ਮਾਲ ਮੰਤਰੀ ਦਾ ਪੁਤਲਾ ਫੂਕਿਆ

ਮਾਨਸਾ, 23 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਮੰਗਾਂ ਨਾ ਮੰਨਣ ਦੇ ਰੋਸ 'ਚ ਸਬ ਤਹਿਸੀਲ ਤੋਂ ਲੈ ਕੇ ਡੀ.ਸੀ. ਦਫ਼ਤਰ ਦੇ ਮੁਲਾਜ਼ਮਾਂ ਨੇ ਕਲਮ ਛੋੜ ਹੜਤਾਲ ਰੱਖਦਿਆਂ ਅੱਜ ਮਾਲ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ ਗਿਆ | ਯੂਨੀਅਨ ਦੇ ...

ਪੂਰੀ ਖ਼ਬਰ »

ਸ਼ੁੱਧ ਭਾਵਨਾ ਰੱਖਣ ਨਾਲ ਹੀ ਸਾਡੇ ਅੰਦਰ ਧਰਮ ਟਿਕ ਸਕੇਗਾ-ਸੱਤਿਆ ਪ੍ਰਕਾਸ਼ ਮੁਨੀ

ਸਰਦੂਲਗੜ੍ਹ, 23 ਜੁਲਾਈ (ਜੀ.ਐਮ.ਅਰੋੜਾ)- ਸਥਾਨਕ ਸ਼ਹਿਰ ਦੇ ਪੁਰਾਣਾ ਬਾਜ਼ਾਰ ਵਿਖੇ ਜੈਨ ਸਭਾ ਵਿਚ ਚਤੁਰਮਾਸ ਦੇ ਸ਼ੁਰੂਆਤੀ ਦੌਰਾਨ ਸ੍ਰੀ ਸੱਤਿਆ ਪ੍ਰਕਾਸ਼ ਮੁਨੀ ਮਹਾਰਾਜ ਨੇ ਪ੍ਰਵਚਨ ਕਰਦਿਆਂ ਚਤੁਰਮਾਸ ਬਾਰੇ ਵਿਸਤਾਰ ਨਾਲ ਸਮਝਾਉਂਦੇ ਹੋਏ ਕਿਹਾ ਕਿ ਚਤੁਰਮਾਸ ...

ਪੂਰੀ ਖ਼ਬਰ »

ਪਿੰਡ ਉੱਲਕ ਵਿਖੇ ਐਸ.ਐਸ.ਪੀ. ਨੇ ਨੌਜਵਾਨਾਂ ਨੂੰ ਕਿੱਟਾਂ ਵੰਡੀਆਂ

ਝੁਨੀਰ, 23 ਜੁਲਾਈ (ਰਮਨਦੀਪ ਸਿੰਘ ਸੰਧੂ)- ਨੇੜਲੇ ਪਿੰਡ ਉੱਲਕ ਵਿਖੇ ਗਰਾਮ ਪੰਚਾਇਤ ਵਲੋਂ ਨਸ਼ਾ ਵਿਰੋਧੀ ਸਮਾਗਮ ਕਰਵਾਇਆ ਗਿਆ | ਮੁੱਖ ਮਹਿਮਾਨ ਵਜੋਂ ਪਹੁੰਚੇ ਡਾ. ਨਰਿੰਦਰ ਭਾਰਗਵ ਐਸ.ਐਸ.ਪੀ. ਮਾਨਸਾ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ...

ਪੂਰੀ ਖ਼ਬਰ »

ਮਾਨਸਾ ਪੁਲਿਸ ਵਲੋਂ ਅੰਤਰਰਾਜੀ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ 6 ਮੈਂਬਰ ਕਾਬੂ

ਮਾਨਸਾ, 23 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ)- ਜ਼ਿਲ੍ਹਾ ਪੁਲਿਸ ਮਾਨਸਾ ਵਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਲੁੱਟਾਂ-ਖੋਹਾਂ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 6 ਮੈਂਬਰਾਂ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਪੁਲਿਸ ਹੱਥ ਚੜ੍ਹੇ ...

ਪੂਰੀ ਖ਼ਬਰ »

2 ਰੋਜ਼ਾ ਰਾਜ ਪੱਧਰੀ ਗਤਕਾ ਚੈਂਪੀਅਨਸ਼ਿਪ 31 ਤੋਂ

ਬੁਢਲਾਡਾ, 23 ਜੁਲਾਈ (ਨਿ. ਪ. ਪ.)- ਦਿ ਰੋਇਲ ਗਰੁੱਪ ਆਫ਼ ਕਾਲਜਿਜ ਬੋੜਾਵਾਲ ਵਿਖੇ 31 ਜੁਲਾਈ ਅਤੇ 1 ਅਗਸਤ ਨੂੰ 2 ਦਿਨਾਂ ਰਾਜ ਪੱਧਰੀ ਗਤਕਾ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ | ਗਤਕਾ ਫੈਂਡਰੇਸਨ ਪੰਜਾਬ ਦੇ ਪ੍ਰਧਾਨ ਡਾ: ਰਜਿੰਦਰ ਸਿੰਘ ਸੋਹਲ ਅਤੇ ਜਰਨਲ ਸਕੱਤਰ ਬਲਜਿੰਦਰ ...

ਪੂਰੀ ਖ਼ਬਰ »

ਸਰਕਾਰ ਦੋਸ਼ੀਆਂ 'ਤੇ ਐਸ. ਸੀ. ਐਕਟ ਤਹਿਤ ਪਰਚਾ ਦਰਜ ਕਰੇ-ਖਿਆਲੀ ਵਾਲਾ

ਗੋਨਿਆਣਾ, 23 ਜੁਲਾਈ (ਲਛਮਣ ਦਾਸ ਗਰਗ)-ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਅਤੇ ਗੁਰਦੀਪ ਸਿੰਘ ਭੋਖੜਾ ਨੇ ਕਿਹਾ ਹੈ ਕਿ ਬੀਤੇ ਦਿਨੀ ਨਜਦੀਕੀ ਪਿੰਡ ਜੀਦਾ ਵਿਖੇ ਦਲਿਤ ਨੌਜਵਾਂਨ 'ਤੇ ਕੀਤੇ ਗੈਰ ਮਨੁੱਖੀ ਜਬਰ ਅਜ਼ਾਦ ...

ਪੂਰੀ ਖ਼ਬਰ »

ਬਦਲਵਾਂ ਫ਼ਸਲੀ ਚੱਕਰ ਤੇ ਪਾਣੀ ਦੀ ਬੱਚਤ ਨਾਲ ਹੀ ਪੰਜਾਬ ਦੀ ਖੇਤੀ ਸੁਰੱਖਿਅਤ-ਡਾ: ਸਹੋਤਾ

ਤਲਵੰਡੀ ਸਾਬੋ, 23 ਜੁਲਾਈ (ਰਵਜੋਤ ਸਿੰਘ ਰਾਹੀ)-ਅੰਤਰ-ਰਾਸ਼ਟਰੀ ਖੇਤੀ ਵਿਗਿਆਨੀ ਡਾ. ਤਿਰਲੋਕ ਸਿੰਘ ਸਹੋਤਾ (ਡਾਇਰੈਕਟਰ ਥੰਡਰ ਵੇ-ਐਗਰੀਕਲਚਰ ਰਿਸਰਚ ਸਟੇਸ਼ਨ, ਲੇਕ-ਹੈਡ ਯੂਨੀਵਰਸਿਟੀ ਕੈਨੇਡਾ) ਨੇ ਆਨ-ਲਾਈਨ ਵੈਬੀਨਾਰ ਵਿਚ ਭਾਰਤੀ ਸਰੋਤਿਆਂ ਨੂੰ ਸੰਬੋਧਨ ਕਰਦੇ ...

ਪੂਰੀ ਖ਼ਬਰ »

ਔਰਤ ਦੇ ਹੱਥ ਵਿਚੋਂ ਸੋਨੇ ਦੀ ਚੂੜੀ ਲਾਹ ਕੇ ਫ਼ਰਾਰ

ਭੁੱਚੋ ਮੰਡੀ, 23 ਜੁਲਾਈ (ਪਰਵਿੰਦਰ ਸਿੰਘ ਜੌੜਾ)-ਇੱਥੋਂ ਦੇ ਮੁੱਖ ਬਾਜ਼ਾਰ ਵਿਚ ਸਵੇਰ ਸਮੇਂ ਕਾਰ ਵਿਚ ਆਏ ਕੁਝ ਵਿਅਕਤੀ ਦੁਕਾਨ ਵਿਚੋਂ ਇਕ ਔਰਤ ਦੇ ਹੱਥ ਵਿਚ ਪਾਈ ਸੋਨੇ ਦੀ ਚੂੜੀ ਲਾਹ ਕੇ ਫ਼ਰਾਰ ਹੋ ਗਏ | ਘਟਨਾ ਵਾਪਰ ਜਾਣ ਤੋਂ ਕਰੀਬ 15 ਮਿੰਟਾਂ ਬਾਅਦ ਜਦੋਂ ਬਾਂਹ ਵਿਚ ...

ਪੂਰੀ ਖ਼ਬਰ »

ਮੀਂਹ ਕਾਰਨ ਪਿੰਡ ਰਾਮਾਂ 'ਚ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿਗੀ

ਰਾਮਾਂ ਮੰਡੀ, 23 ਜੁਲਾਈ (ਅਮਰਜੀਤ ਸਿੰਘ ਲਹਿਰੀ)- ਨੇੜਲੇ ਪਿੰਡ ਰਾਮਾਂ ਵਿਖੇ ਤੇਜ਼ ਮੀਂਹ ਪੈਣ ਕਾਰਨ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਪਈ | ਪਿੰਡ ਰਾਮਾਂ ਵਾਸੀ ਰਮਨ ਰਾਣੀ ਸ਼ਰਮਾ ਨੇ ਦੱਸਿਆ ਕਿ ਮੀਂਹ ਜ਼ਿਆਦਾ ਪੈਣ ਕਾਰਨ ਕਾਲਾ ਸਿੰਘ ਪੁੱਤਰ ਜੰਟਾ ਸਿੰਘ ਦੇ ...

ਪੂਰੀ ਖ਼ਬਰ »

ਭਾਕਿਯੂ (ਕ੍ਰਾਂਤੀਕਾਰੀ) ਇਕਾਈ ਹੋਡਲਾ ਕਲਾਂ ਦੀ ਚੋਣ

ਮਾਨਸਾ, 23 ਜੁਲਾਈ (ਸ.ਰਿ.)- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਪਿੰਡ ਇਕਾਈ ਹੋਡਲਾ ਕਲਾਂ ਦੀ ਚੋਣ ਸੂਬਾ ਖ਼ਜ਼ਾਨਚੀ ਗੁਰਮੀਤ ਸਿੰਘ ਦਿੱਤੂਪੁਰ ਅਤੇ ਕੁਲਵਿੰਦਰ ਸਿੰਘ ਬੱਪੀਆਣਾ ਦੀ ਅਗਵਾਈ 'ਚ ਸਰਬਸੰਮਤੀ ਨਾਲ ਕਰਵਾਈ ਗਈ | ਪ੍ਰਧਾਨ ਗੁਰਬਚਨ ਸਿੰਘ, ਮੀਤ ਪ੍ਰਧਾਨ ...

ਪੂਰੀ ਖ਼ਬਰ »

ਉਲੰਪਿਕ ਗਏ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ ਮਸ਼ਾਲ ਮਾਰਚ ਕੱਢਿਆ

ਮਾਨਸਾ, 23 ਜੁਲਾਈ (ਵਿਸ਼ੇਸ਼ ਪ੍ਰਤੀਨਿਧ)- ਨਹਿਰੂ ਯੁਵਾ ਕੇਂਦਰ ਮਾਨਸਾ ਵਲੋਂ ਟੋਕੀਓ ਉਲੰਪਿਕ 'ਚ ਭਾਗ ਲੈਣ ਲਈ ਗਏ ਖਿਡਾਰੀਆਂ ਨੂੰ ਹਲਾਸ਼ੇਰੀ ਅਤੇ ਹੌਸਲਾ ਅਫ਼ਜਾਈ ਕਰਨ ਲਈ ਯੂਥ ਕਲੱਬਾਂ ਦੇ ਸਹਿਯੋਗ ਨਾਲ ਮਸ਼ਾਲ ਮਾਰਚ ਕੱਢਿਆ ਗਿਆ | ਭਾਗੀਦਾਰਾਂ ਨੇ ਰਾਸ਼ਟਰੀ ਝੰਡਾ ...

ਪੂਰੀ ਖ਼ਬਰ »

ਤੇਲ ਪੰਪ 'ਤੇ ਧਰਨਾ ਚੌਥੇ ਦਿਨ 'ਚ ਦਾਖ਼ਲ

ਮਾਨਸਾ, 23 ਜੁਲਾਈ (ਵਿਸ਼ੇਸ਼ ਪ੍ਰਤੀਨਿਧ)- ਬੀਤੇ ਦਿਨੀਂ ਤੇਲ ਪੰਪ ਮਾਨਸਾ 'ਤੇ ਸੀ.ਐਨ.ਜੀ. ਗੈਸ ਭਰਨ ਸਮੇਂ ਹੋਏ ਧਮਾਕੇ 'ਚ ਫੌਤ ਹੋਣ ਵਾਲੇ ਕਰਿੰਦੇ ਵਿਕਰਮ ਸਿੰਘ ਦੇ ਪਰਿਵਾਰ ਨੂੰ ਮੁਆਵਜਾ ਦਿਵਾਉਣ ਲਈ ਧਰਨਾ ਚੌਥੇ ਦਿਨ 'ਚ ਦਾਖ਼ਲ ਹੋ ਗਿਆ ਹੈ | ਮਜ਼ਦੂਰ ਮੁਕਤੀ ਮੋਰਚਾ ਦੇ ...

ਪੂਰੀ ਖ਼ਬਰ »

ਕਿਸਾਨ ਆਗੂਆਂ ਨੇ ਭਾਜਪਾ ਨੂੰ ਸਰਗਰਮੀਆਂ ਬੰਦ ਕਰਨ ਦੀ ਦਿੱਤੀ ਚਿਤਾਵਨੀ

ਸਰਦੂਲਗੜ੍ਹ, 23 ਜੁਲਾਈ (ਜੀ.ਐਮ. ਅਰੋੜਾ)- ਸਥਾਨਕ ਸ਼ਹਿਰ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਕੱੁਲ ਹਿੰਦ ਕਿਸਾਨ ਸਭਾ ਦੇ ਸੱਤਪਾਲ ਚੋਪੜਾ ਦੀ ਅਗਵਾਈ 'ਚ ਹੋਈ | ਮੀਟਿੰਗ 'ਚ ਭਾਜਪਾ ਦੇ ਸਥਾਨਕ ਆਗੂਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੀਆਂ ਸਰਗਰਮੀਆਂ ਇਸ ਇਲਾਕੇ ...

ਪੂਰੀ ਖ਼ਬਰ »

ਖੇਤੀਬਾੜੀ ਸਬ ਇੰਸਪੈਕਟਰ ਯੂਨੀਅਨ ਵਲੋਂ ਰੋਸ ਧਰਨਾ

ਮਾਨਸਾ, 23 ਜੁਲਾਈ (ਵਿਸ਼ੇਸ਼ ਪ੍ਰਤੀਨਿਧ)- ਖੇਤੀਬਾੜੀ ਸਬ ਇੰਸਪੈਕਟਰ ਯੂਨੀਅਨ ਨੇ ਇੱਥੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਅੱਗੇ ਪ੍ਰਧਾਨ ਹਰਚੇਤ ਸਿੰਘ ਮੰਡੇਰ ਦੀ ਅਗਵਾਈ 'ਚ 2 ਘੰਟੇ ਰੋਸ ਧਰਨਾ ਦਿੱਤਾ | ਯੂਨੀਅਨ ਦੇ ਆਗੂ ਗੁਰਬਖ਼ਸ਼ ਸਿੰਘ ਨੇ ਕਿਹਾ ਕਿ 1986 ...

ਪੂਰੀ ਖ਼ਬਰ »

ਬੀ.ਡੀ.ਪੀ.ਓਜ਼. ਤੇ ਪੰਚਾਇਤ ਅਫ਼ਸਰਾਂ ਨੇ ਹੜਤਾਲ ਦੇ ਚੱਲਦਿਆਂ ਰੋਸ ਧਰਨਾ ਲਗਾਇਆ

ਮਾਨਸਾ, 23 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਬੀ.ਡੀ.ਪੀ.ਓਜ਼ ਤੇ ਪੰਚਾਇਤ ਅਫ਼ਸਰਾਂ ਨੇ ਹੜਤਾਲ ਦੇ ਚੱਲਦਿਆਂ 16ਵੇਂ ਦਿਨ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਨੇੜੇ ਰੋਸ ਧਰਨਾ ਲਗਾ ਕੇ ਸਰਕਾਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ | ਉਨ੍ਹਾਂ ਦੋਸ਼ ਲਗਾਇਆ ਕਿ ਪੇਂਡੂ ...

ਪੂਰੀ ਖ਼ਬਰ »

ਪਿੰਡ ਹਾਕਮਵਾਲਾ 'ਚ ਕਿਸਾਨ ਮੋਰਚੇ ਨੇ ਰਾਜਸੀ ਆਗੂਆਂ ਦੇ ਪਿੰਡ 'ਚ ਦਾਖ਼ਲੇ 'ਤੇ ਲਗਾਈ ਪਾਬੰਦੀ

ਬੋਹਾ, 23 ਜੁਲਾਈ (ਰਮੇਸ਼ ਤਾਂਗੜੀ)- ਨਜ਼ਦੀਕੀ ਪਿੰਡ ਹਾਕਮਵਾਲਾ ਸਥਿਤ ਪਿੰਡ ਦੀਆਂ ਮੁੱਖ ਸਮੱਸਿਆਵਾਂ ਨੂੰ ਲੈ ਕੇ ਲੋਕਾਂ 'ਚ ਸਰਕਾਰ ਪ੍ਰਤੀ ਚੱਲ ਰਿਹਾ ਵਿਰੋਧ ਹੁਣ ਹੋਰ ਤੇਜ਼ ਹੋ ਗਿਆ ਹੈ | ਕਿਸਾਨ ਆਗੂ ਜਗਬੀਰ ਸਿੰਘ ਮਾਨ, ਸੰਸਾਰ ਸਿੰਘ ਅਤੇ ਦਵਿੰਦਰ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਗਰਾਸਿਮ ਸੀਮੈਂਟ ਕੰਟਰੈਕਟਰ ਵਰਕਰ ਯੂਨੀਅਨ ਵਲੋਂ ਸੁਰੱਖਿਆ ਸੇਵਾ ਆਰਡੀਨੈਂਸ-2021 ਖਿਲਾਫ਼ ਰੋਸ ਰੈਲੀ

ਲਹਿਰਾ ਮੁਹੱਬਤ, 23 ਜੁਲਾਈ (ਭੀਮ ਸੈਨ ਹਦਵਾਰੀਆ)- ਦੇਸ਼ ਦੀਆਂ 10 ਟਰੇਡ ਯੂਨੀਅਨਾਂ ਦੇ ਸਾਂਝੇ ਸੱਦੇ 'ਤੇ ਗਰਾਸਿਮ ਸੀਮੇਂਟ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਸਥਾਨਕ ਅਲਟ੍ਰਾਟੈਕ ਸੀਮੇਂਟ ਪਲਾਂਟ ਦੇ ਮੁੱਖ ਗੇਟ ਅੱਗੇ ਮੋਦੀ ਸਰਕਾਰ ਵੱਲੋਂ ਜ਼ਰੂਰੀ ਸਰੁੱਖਿਆ ਸੇਵਾ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX