ਤਾਜਾ ਖ਼ਬਰਾਂ


ਰੂਸ : ਯੂਨੀਵਰਸਿਟੀ ਦੇ ਕੈਂਪਸ ਵਿਚ ਹੋਈ ਗੋਲੀਬਾਰੀ , ਅੱਠ ਲੋਕਾਂ ਦੀ ਮੌਤ
. . .  32 minutes ago
ਮਾਸਕੋ, 20 ਸਤੰਬਰ - ਰੂਸ ਦੇ ਸ਼ਹਿਰ ਪੇਰਮ ਦੀ ਇਕ ਯੂਨੀਵਰਸਿਟੀ ਦੇ ਕੈਂਪਸ ਵਿਚ ਇਕ ਬੰਦੂਕਧਾਰੀ ਨੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ | ਇਸ ਘਟਨਾ ਵਿਚ ਅੱਠ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਭਵਨ ਚੰਡੀਗੜ੍ਹ ਤੋਂ ਨਿਕਲੇ
. . .  44 minutes ago
ਚੰਡੀਗੜ੍ਹ, 20 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਭਵਨ ਚੰਡੀਗੜ੍ਹ ਤੋਂ ....
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਘਟਨਾ ਦੀ ਪੜਤਾਲ ਲਈ ਸ਼੍ਰੋਮਣੀ ਕਮੇਟੀ ਨੇ ਗਠਿਤ ਕੀਤੀ 5 ਮੈਂਬਰੀ ਕਮੇਟੀ
. . .  45 minutes ago
ਸ੍ਰੀ ਅਨੰਦਪੁਰ ਸਾਹਿਬ, 20 ਸਤੰਬਰ (ਕਰਨੈਲ ਸਿੰਘ) - ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਘਟਨਾ 'ਤੇ ਵਿਸਥਾਰ ਨਾਲ ਵਿਚਾਰ ਕਰਨ ਉਪਰੰਤ ਮਾਹਿਰਾਂ ਦੀ 5 ਮੈਂਬਰੀ ਕਮੇਟੀ ਦਾ ਗਠਿਤ ਕੀਤਾ...
ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਾਕਿਸਤਾਨ ਗੁਰਧਾਮ ਯਾਤਰਾ ਲਈ ਹੋਏ ਰਵਾਨਾ
. . .  57 minutes ago
ਅੰਮ੍ਰਿਤਸਰ,20 ਸਤੰਬਰ(ਜਸਵੰਤ ਜੱਸ) ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ...
ਮੁੱਖ ਮੰਤਰੀ ਦੇ ਨਵੇਂ ਪ੍ਰਿੰਸੀਪਲ ਸੈਕਟਰੀ ਅਤੇ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਬਣਾਏ ਗਏ
. . .  about 1 hour ago
ਚੰਡੀਗੜ੍ਹ, 20 ਸਤੰਬਰ - ਨਵੇਂ ਮੁੱਖ ਮੰਤਰੀ ਬਣਦੀਆਂ ਹੀ ਸੀ.ਐਮ.ਓ. ਵਿਚ ਨਵੀਆਂ ਤੈਨਾਤੀਆਂ ਕੀਤੀਆਂ ਗਈਆਂ ਹਨ | ਹੁਸਨ ਲਾਲ ਨੂੰ ਨਵੇਂ ਮੁੱਖ ਮੰਤਰੀ ਦਾ ਪ੍ਰਿੰਸੀਪਲ ਸੈਕਟਰੀ ਅਤੇ ਰਾਹੁਲ ਤਿਵਾੜੀ ਨੂੰ ਸਪੈਸ਼ਲ....
ਰੇਤ ਮਾਫ਼ੀਆ ਤੇ ਬੇਈਮਾਨ ਅਫ਼ਸਰਾਂ ਨੂੰ ਮੁੱਖ ਮੰਤਰੀ ਚੰਨੀ ਵਲੋਂ ਚੇਤਾਵਨੀ
. . .  about 1 hour ago
ਚੰਡੀਗੜ੍ਹ, 20 ਸਤੰਬਰ - ਰੇਤ ਮਾਫ਼ੀਆ ਤੇ ਬੇਈਮਾਨ ਅਫ਼ਸਰਾਂ ਨੂੰ ਮੁੱਖ ਮੰਤਰੀ ਚੰਨੀ ਵਲੋਂ ਚੇਤਾਵਨੀ। ਪਿੰਡਾਂ 'ਚ ਹੁਣ ਨਹੀਂ ਆਵੇਗਾ....
ਮੇਰੀ ਅਪੀਲ 'ਤੇ ਸਾਰੇ ਕਰਮਚਾਰੀ ਹੜਤਾਲਾਂ ਬੰਦ ਕਰ ਕੇ ਆਪਣੇ ਕੰਮ 'ਤੇ ਆ ਜਾਣ - ਚੰਨੀ
. . .  about 1 hour ago
ਚੰਡੀਗੜ੍ਹ, 20 ਸਤੰਬਰ - ਚਰਨਜੀਤ ਸਿੰਘ ਚੰਨੀ ਦਾ ਕਹਿਣਾ ਸੀ ਕਿ ਮੇਰਾ ਬਿਸਤਰਾ ਮੇਰੀ ਗੱਡੀ ਵਿਚ ਹੀ ਲੱਗਾ ਹੋਇਆ ਹੈ ਅਤੇ ਮੈਂ ਦੋ ਦਿਨ ਪੱਕਾ ਦਫ਼ਤਰ ਵਿਚ ਰਹਾਂਗਾ ...
ਚੰਨੀ ਨੇ ਕੈਪਟਨ ਅਮਰਿੰਦਰ ਸਿੰਘ ਦਾ ਵੀ ਕੀਤਾ ਧੰਨਵਾਦ
. . .  46 minutes ago
ਚੰਡੀਗੜ੍ਹ, 20 ਸਤੰਬਰ - ਪ੍ਰੈੱਸ ਵਾਰਤਾ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਰੇ ਸਾਬਕਾ ਪ੍ਰਧਾਨਾਂ ਅਤੇ ਹਾਈਕਮਾਨ ਦਾ...
ਹਰੇਕ ਵਿਅਕਤੀ ਨੂੰ ਥਾਣੇ ਅੰਦਰ ਇਨਸਾਫ਼ ਮਿਲੇਗਾ ਤੇ ਦੋਸ਼ੀ ਅੰਦਰ ਜਾਣਗੇ - ਚਰਨਜੀਤ ਸਿੰਘ ਚੰਨੀ
. . .  about 1 hour ago
ਚੰਡੀਗੜ੍ਹ, 20 ਸਤੰਬਰ - ਇਹ ਸਰਕਾਰ ਪੰਜਾਬ ਦੇ ਲੋਕਾਂ ਦੀ ਸਰਕਾਰ। ਹਾਈ ਕਮਾਨ ਵਲੋਂ ਦਿੱਤੇ 18 ਨੁਕਾਤੀ ਇਕ-ਇਕ ਕਰਕੇ ਪੂਰੇ ਹੋਣਗੇ। ਗ਼ਰੀਬਾਂ ਨੂੰ ਪਾਣੀ ਦਾ ਬਿੱਲ ਨਹੀਂ ਆਵੇਗਾ....
ਚੰਨੀ ਨੇ ਕੀਤੀ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ
. . .  about 1 hour ago
ਚੰਡੀਗੜ੍ਹ, 20 ਸਤੰਬਰ - ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ ਅਤੇ ਜੇਕਰ ਪੰਜਾਬ ਦੀ ਖੇਤੀਬਾੜੀ 'ਤੇ ਆਂਚ ਆਊ ਤਾਂ ਪੰਜਾਬ ਦੇ ਕਿਸਾਨ ਨੂੰ ਮੈਂ ਆਪਣਾ ਗਲ ਵੱਢ ਕੇ ਦੇ ਦਵਾਂਗਾ....
ਮੈਂ ਆਮ ਆਦਮੀ ਤੇ ਗ਼ਰੀਬ ਵਰਗ ਦਾ ਨੁਮਾਇੰਦਾ, ਨਾ ਕਿ ਅਮੀਰਾਂ ਦਾ - ਚਰਨਜੀਤ ਸਿੰਘ ਚੰਨੀ
. . .  about 1 hour ago
ਚੰਡੀਗੜ੍ਹ, 20 ਸਤੰਬਰ - ਪ੍ਰੈੱਸ ਵਾਰਤਾ ਦੌਰਾਨ ਬੋਲੇ ਚੰਨੀ - ਮੈਂ ਆਮ ਆਦਮੀ ਤੇ ਗ਼ਰੀਬ ਵਰਗ ਦਾ ਨੁਮਾਇੰਦਾ ਹਾਂ | ਮੈਂ ਅਮੀਰਾਂ ਦਾ ਨੁਮਾਇੰਦਾ ਨਹੀਂ ਹਾਂ | ਪੰਜਾਬ ਦੀ ਸੇਵਾ ਕਰਨ ਵਾਲੇ ਲੋਕ ਹੀ ਮੈਨੂੰ ਮਿਲਣ ਨਾ ਕਿ ਰੇਤੇ ...
ਜਿਸ ਘਰ ਜੰਮਿਆ ਉਸ ਘਰ ਵਿਚ ਛੱਤ ਨਹੀਂ ਸੀ - ਚਰਨਜੀਤ ਸਿੰਘ ਚੰਨੀ
. . .  about 1 hour ago
ਚੰਡੀਗੜ੍ਹ, 20 ਸਤੰਬਰ - ਪ੍ਰੈੱਸ ਵਾਰਤਾ ਦੌਰਾਨ ਬੋਲੇ ਚੰਨੀ - ਜਿਸ ਘਰ ਜੰਮਿਆ ਉਸ ਘਰ ਵਿਚ ਛੱਤ ਨਹੀਂ ਸੀ | ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰੈੱਸ ਕਾਨਫ਼ਰੰਸ ...
'ਬੋਲੇ ਸੋ ਨਿਹਾਲ' ਦੇ ਜੈਕਾਰੇ ਨਾਲ ਸ਼ੁਰੂ ਕੀਤੀ ਚਰਨਜੀਤ ਸਿੰਘ ਚੰਨੀ ਨੇ ਪ੍ਰੈੱਸ ਕਾਨਫ਼ਰੰਸ
. . .  about 1 hour ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 'ਬੋਲੇ ਸੋ ਨਿਹਾਲ' ਦੇ ਜੈਕਾਰੇ ਨਾਲ ਸ਼ੁਰੂ ਕੀਤੀ ਗਈ ਪ੍ਰੈੱਸ ...
ਹਾਈਕਮਾਨ ਦਾ ਚੰਨੀ ਵਲੋਂ ਕੀਤਾ ਗਿਆ ਧੰਨਵਾਦ
. . .  about 1 hour ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਅੱਜ ਪਹਿਲੀ ਪ੍ਰੈੱਸ ਕੀਤੀ ਜਾ ਰਹੀ ਹੈ | ਇਸ ਮੌਕੇ ਚੰਨੀ ਵਲੋਂ ਹਾਈ...
ਕੈਪਟਨ ਅਮਰਿੰਦਰ ਸਿੰਘ ਨੂੰ 4 ਅਕਤੂਬਰ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦੀ ਹਦਾਇਤ
. . .  about 1 hour ago
ਅੰਮ੍ਰਿਤਸਰ 20 ਸਤੰਬਰ(ਜਸਵੰਤ ਸਿੰਘ ਜੱਸ) ਸਰਬੱਤ ਖ਼ਾਲਸਾ ਵਲੋਂ ਥਾਪੇ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਐਕਟਿੰਗ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਬਰਗਾੜੀ ਇਨਸਾਫ਼ ਮੋਰਚਾ ਖ਼ਤਮ ਕਰਾਉਣ ਦੇ ਮਾਮਲੇ ਵਿਚ ਸਾਬਕਾ....
ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਕਾਂਗਰਸ ਲਈ ਮਜਬੂਰੀ ਭਰਿਆ ਫ਼ੈਸਲਾ - ਅਸ਼ਵਨੀ ਸ਼ਰਮਾ
. . .  about 1 hour ago
ਪਠਾਨਕੋਟ, 20 ਸਤੰਬਰ (ਚੌਹਾਨ ) - ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਕਾਂਗਰਸ ਲਈ ਮਜਬੂਰੀ ...
ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਕਾਰਜਭਾਰ ਸੰਭਾਲਿਆ
. . .  about 1 hour ago
ਚੰਡੀਗੜ੍ਹ, 20 ਸਤੰਬਰ - ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਕਾਰਜਭਾਰ ਸੰਭਾਲਿਆ ਹੈ | ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਇੰਚਾਰਜ ਹਰੀਸ਼...
ਚਰਨਜੀਤ ਸਿੰਘ ਚੰਨੀ ਦੀ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਪ੍ਰੈੱਸ ਵਾਰਤਾ
. . .  about 2 hours ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਵਲੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਅੱਜ ਪਹਿਲੀ ਪ੍ਰੈੱਸ ਵਾਰਤਾ ਕੀਤੀ...
ਚਰਨਜੀਤ ਸਿੰਘ ਚੰਨੀ ਨੂੰ ਮਿਲੇ ਪੰਜਾਬ ਦੇ ਡੀ.ਜੀ.ਪੀ.
. . .  about 2 hours ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਮੁਲਾਕਾਤ ...
ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਵਧਾਈ
. . .  about 2 hours ago
ਚੰਡੀਗੜ੍ਹ, 20 ਸਤੰਬਰ - ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਨ 'ਤੇ ਵਧਾਈ ਦਿੱਤੀ ਹੈ। ਇਹ ਬਿਹਤਰ ਹੁੰਦਾ ਜੇ ਉਨ੍ਹਾਂ ਨੂੰ ਪਹਿਲਾਂ ਮੁੱਖ ਮੰਤਰੀ ਨਿਯੁਕਤ ਕੀਤਾ...
ਸੁਪਰੀਮ ਕੋਰਟ ਨੇ ਪੋਸਟ-ਗ੍ਰੈਜੂਏਟ ਡਾਕਟਰਾਂ ਦੀ ਪਟੀਸ਼ਨ 'ਤੇ ਕੇਂਦਰ ਤੇ ਨੈਸ਼ਨਲ ਮੈਡੀਕਲ ਕੌਂਸਲ ਨੂੰ ਨੋਟਿਸ ਜਾਰੀ ਕੀਤਾ
. . .  about 2 hours ago
ਨਵੀਂ ਦਿੱਲੀ, 20 ਸਤੰਬਰ - ਸੁਪਰੀਮ ਕੋਰਟ ਨੇ ਪੋਸਟ-ਗ੍ਰੈਜੂਏਟ ਡਾਕਟਰਾਂ ਦੀ ਪਟੀਸ਼ਨ 'ਤੇ ਕੇਂਦਰ ਅਤੇ ਨੈਸ਼ਨਲ ਮੈਡੀਕਲ ਕੌਂਸਲ ਨੂੰ ਨੋਟਿਸ ਜਾਰੀ ਕੀਤਾ ਹੈ। ਜਿਸ ਵਿਚ ਨੀਟ ....
ਪ੍ਰਧਾਨ ਮੰਤਰੀ ਨੇ ਦਿੱਤੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ
. . .  about 1 hour ago
ਨਵੀਂ ਦਿੱਲੀ, 20 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ‘ਤੇ ਵਧਾਈ ਦਿੱਤੀ ਹੈ...
12:30 ਵਜੇ ਪ੍ਰੈੱਸ ਵਾਰਤਾ ਕਰਨਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
. . .  about 2 hours ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 12:30 ਵਜੇ ਪ੍ਰੈੱਸ ਵਾਰਤਾ ...
ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ ,20 ਸਤੰਬਰ - ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ....
ਪਿੰਡ ਛੀਨੀਵਾਲ ਕਲਾਂ (ਬਰਨਾਲਾ) ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤਿ ਪੁਰਬ ਮਨਾਇਆ
. . .  about 2 hours ago
ਮਹਿਲ ਕਲਾਂ, 20 ਸਤੰਬਰ (ਅਵਤਾਰ ਸਿੰਘ ਅਣਖੀ) - ਪਿੰਡ ਛੀਨੀਵਾਲ ਕਲਾਂ ਵਿਖੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤਿ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਭਾਈ ਊਧਮ ਸਿੰਘ ਦੇ ਰਾਗੀ ਜਥੇ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 11 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਸ਼ੀਆ ਚਾਰਲਸ

ਅੰਮ੍ਰਿਤਸਰ

ਅੰਮਿ੍ਤਸਰ ਅੱਧੇ ਸ਼ਹਿਰ 'ਚ ਭਾਰੀ ਬਾਰਿਸ਼ ਤੇ ਅੱਧੇ 'ਚ ਰਿਹਾ ਹੁੰਮਸ

ਅੰਮਿ੍ਤਸਰ, 25 ਜੁਲਾਈ (ਹਰਮਿੰਦਰ ਸਿੰਘ)-ਸਾਉਣ ਮਹੀਨੇ 'ਚ ਹਾਲਾਤ ਭਾਦਰੋਂ ਮਹੀਨੇ ਵਰਗੀ ਹੋਈ ਜਿਸ ਤਰ੍ਹਾਂ ਭਾਦਰੋਂ ਮਹੀਨੇ ਵੱਟ ਨਾਲ ਵੱਟ ਛੱਡ ਕੇ ਮੀਂਹ ਪੈਂਦਾ ਹੈ ਉਸ ਤਰ੍ਹਾਂ ਸਾਉਣ ਮਹੀਨੇ 'ਚ ਹੋ ਰਿਹਾ ਹੈ | ਅੰਮਿ੍ਤਸਰ ਦੇ ਅੱਧੇ ਸ਼ਹਿਰ 'ਚ ਅੱਜ ਸਵੇਰੇ ਭਾਰੀ ਮੀਂਹ ਪੈਣ ਨਾਲ ਜਲ-ਥਲ ਹੋ ਗਈ ਤੇ ਅੱਧੇ ਸ਼ਹਿਰ ਦੇ ਹੁੰਮਸ ਰਹੀ | ਅੱਜ ਸਵੇਰੇ 11 ਵਜੇ ਅੰਮਿ੍ਤਸਰ ਸ੍ਰੀ ਹਰਿਮੰਦਰ ਸਾਹਿਬ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਤੋਂ ਕਈ ਹੋਰ ਇਲਾਕਿਆਂ ਜਿਨ੍ਹਾਂ 'ਚ ਹਾਲ ਗੇਟ, ਭੰਡਾਰੀ ਪੁਲ, ਟੇਲਰ ਰੋਡ, ਸੁਲਤਾਨਵਿੰਡ ਰੋਡ, ਬੱਸ ਅੱਡਾ, ਰੇਲਵੇ ਸਟੇਸ਼ਨ, ਰਾਮ ਬਾਗ਼ ਇਲਾਕਿਆਂ 'ਚ ਭਾਰੀ ਬਾਰਿਸ਼ ਹੋਈ | ਕਰੀਬ ਅੱਧੇ ਘੰਟੇ ਦੀ ਇਸ ਬਾਰਿਸ਼ ਨੇ ਜਲ-ਥਲ ਕਰ ਦਿੱਤੀ, ਬਾਰਿਸ਼ ਵਾਲੇ ਇਲਾਕਿਆਂ 'ਚ ਸੜਕਾਂ ਬਰਸਾਤੀ ਪਾਣੀ ਨਾਲ ਭਰ ਗਈਆਂ, ਜਿਸ ਨਾਲ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ | ਬੱਸ ਅੱਡੇ ਤੇ ਐਲੀਵੇਟਿਡ ਰੋਡ 'ਤੇ ਪਾਣੀ ਦੇ ਨਿਕਾਸ ਦਾ ਵਾਜਬ ਪ੍ਰਬੰਧ ਨਾ ਹੋਣ ਕਰਕੇ ਇਸ ਪੁਲ ਤੋਂ ਝਰਨੇ ਦੀ ਤਰ੍ਹਾਂ ਪਾਣੀ ਵਗਦਾ ਹੋਇਆ ਪੁਲ ਦੇ ਹੇਠਾਂ ਸੜਕ 'ਤੇ ਡਿੱਗਦਾ ਰਿਹਾ | ਇਸ ਤੇਜ਼ ਬਾਰਿਸ਼ ਕਰ ਕੇ ਸ੍ਰੀ ਹਰਿਮੰਦਰ ਸਾਹਿਬ ਪਰਿਕਰਮਾ 'ਚ ਪਾਣੀ ਇਕੱਠਾ ਹੋ ਗਿਆ | ਜਿਨ੍ਹਾਂ ਇਲਾਕਿਆਂ 'ਚ ਮੀਂਹ ਨਹੀਂ ਪਿਆ ਉਨ੍ਹਾਂ ਇਲਾਕਿਆਂ 'ਚ ਗਰਮੀ ਨਾਲ ਹੁੰਮਸ ਹੋ ਗਿਆ, ਜਿਸ ਨੇ ਖੜ੍ਹੇ ਖਲੋਤੇ ਲੋਕਾਂ ਦੇ ਪਸੀਨੇ ਛੁਡਾ ਦਿੱਤੇ |

ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੱਖ ਸੰਪਰਦਾਵਾਂ ਤੇ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਇਕੱਤਰਤਾ ਅੱਜ

ਅੰਮਿ੍ਤਸਰ, 25 ਜੁਲਾਈ (ਹਰਮਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾ ਵੱਧਣ ਤੋਂ ਰੋਕਣ ਲਈ ਠੋਸ ਕਦਮ ਚੁੱਕਣ ਤੇ ਹੋਰ ਸਿੱਖ ਧਾਰਮਿਕ ਮਾਮਲਿਆਂ 'ਤੇ ਵਿਚਾਰ ਕਰਨ ਸਬੰਧੀ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ 26 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ...

ਪੂਰੀ ਖ਼ਬਰ »

ਵੋਟਾਂ ਦੀ ਰੰਜਿਸ ਨੂੰ ਲੈ ਕੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਲਗਾਏ ਦੋਸ਼

ਲੋਪੋਕੇ, 25 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਜੋਗਿੰਦਰ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਮੌਹਲੇਕੇ ਨੇ ਜ਼ਿਲ੍ਹੇ ਦੇ ਐੱਸ. ਐੱਸ. ਪੀ. ਦਿਹਾਤੀ, ਡੀ. ਆਈ. ਜੀ. ਬਾਰਡਰ ਰੇਂਜ ਅੰਮਿ੍ਤਸਰ, ਡੀ. ਐਸ. ਪੀ. ਅਟਾਰੀ ਤੇ ਹੋਰਨਾਂ ਉੱਚ ਅਧਿਕਾਰੀਆਂ ਤੋਂ ਆਪਣੇ ਨਾਲ ਹੋ ਰਹੇ ...

ਪੂਰੀ ਖ਼ਬਰ »

ਕੌਮਾਂਤਰੀ ਮੁਕਾਬਲੇ ਲਈ ਚੁਣੇ ਸਪੈਸ਼ਲ ਖਿਡਾਰੀਆਂ ਦਾ ਸਨਮਾਨ

ਅੰਮਿ੍ਤਸਰ, 25 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਵਿਭਾਗ ਵਲੋਂ ਵਿਸੇਸ਼ ਜ਼ਰੂਰਤਾਂ ਵਾਲੇ ਵਿਦਿਆਰਥੀਆਂ ਲਈ ਸਥਾਪਤ ਕੀਤੇ ਗਏ ਸੂਬੇ ਦੇ ਪਹਿਲੇ ਸਰਕਾਰੀ ਰਿਸੋਰਸ ਕੇਂਦਰ ਅੰਮਿ੍ਤਸਰ ਦੇ ਵਿਦਿਆਰਥੀਆਂ ਵਲੋਂ ਦੇਸ਼ ਪੱਧਰੀ ਡਾਂਸ ਪ੍ਰਤੀਯੋਗਤਾ 'ਚੋਂ ਦੂਜਾ ...

ਪੂਰੀ ਖ਼ਬਰ »

ਕਾਰਗਿਲ ਦਿਵਸ 'ਤੇ ਅੱਜ ਵੀ ਸ਼ਹੀਦ ਤਰਲੋਚਨ ਸਿੰਘ ਨੂੰ ਯਾਦ ਕਰਦੈ ਸਾਰਾ ਪਰਿਵਾਰ

ਚੌਕ ਮਹਿਤਾ, 25 ਜੁਲਾਈ (ਜਗਦੀਸ਼ ਸਿੰਘ ਬਮਰਾਹ)-ਕਾਰਗਿਲ ਖੇਤਰ 'ਚ ਉਚੀਆਂ ਬਰਫੀਲੀਆਂ ਪਹਾੜੀਆਂ 'ਤੇ ਪਾਕਿਸਤਾਨੀ ਫੌਜਾਂ ਨਾਲ ਹੋਈ ਲਹੂ ਵੀਟਵੀਂ ਲੜਾਈ ਦੌਰਾਨ ਸ਼ਹੀਦ ਹੋਏ ਭਾਰਤੀ ਜਵਾਨਾਂ ਨੂੰ ਬੇਸ਼ੱਕ ਭਾਰਤ ਸਰਕਾਰ ਵਲੋਂ 26 ਜੁਲਾਈ ਨੂੰ ਕਾਰਗਿਲ ਦਿਵਸ ਦੇ ਤੌਰ 'ਤੇ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਅੰਦਰ 10ਵੀਂ ਤੋਂ 12ਵੀਂ ਜਮਾਤਾਂ ਦੀ ਅੱਜ ਤੋਂ ਮੁੜ ਹੋਵੇਗੀ ਸ਼ੁਰੂਆਤ

ਅੰਮਿ੍ਤਸਰ, 25 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਰਕਾਰ ਵਲੋਂ 10ਵੀਂ ਤੋਂ 12ਵੀਂ ਜਮਾਤਾਂ ਦੇ ਵਿਦਿਆਰਥੀਆਂ ਲਈ 26 ਜੁਲਾਈ ਤੋਂ ਸਕੂਲ ਖੋਲ੍ਹਣ ਦੇ ਕੀਤੇ ਐਲਾਨ ਨਾਲ ਜ਼ਿਲ਼੍ਹਾ ਅੰਮਿ੍ਤਸਰ ਦੇ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਆਮਦ ...

ਪੂਰੀ ਖ਼ਬਰ »

ਰਾਮ ਸਿੰਘ ਰਾਣਾ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਅੰਮਿ੍ਤਸਰ, 25 ਜੁਲਾਈ (ਹਰਮਿੰਦਰ ਸਿੰਘ)-ਦਿੱਲੀ ਸਰਹੱਦ 'ਤੇ ਧਰਨਿਆਂ 'ਤੇ ਬੈਠੇ ਕਿਸਾਨਾਂ ਲਈ ਲੰਗਰ ਤੇ ਰਿਹਾਇਸ਼ ਦਾ ਪ੍ਰਬੰਧ ਕਰਨ ਕਰਕੇ ਸਰਕਾਰੀ ਦਮਨ ਚੱਕਰ ਦਾ ਸ਼ਿਕਾਰ ਹੋਏ ਦਿੱਲੀ-ਪਾਣੀਪਤ ਹਾਈਵੇ 'ਤੇ ਸਥਿਤ ਗੋਲਡਨ ਹੱਟ ਢਾਬੇ ਦੇ ਮਾਲਕ ਰਾਮ ਸਿੰਘ ਰਾਣਾ ਨੇ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ 'ਚ ਬੀ. ਸੀ. ਵਿੰਗ ਅਹਿਮ ਰੋਲ ਨਿਭਾਏਗਾ-ਜਥੇ: ਗਾਬੜੀਆ

ਛੇਹਰਟਾ, 25 ਜੁਲਾਈ (ਵਡਾਲੀ)-ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਦੇ ਕੌਮੀ ਪ੍ਰਧਾਨ ਹੀਰਾ ਸਿੰਘ ਗਾਬੜੀਆ ਵਲੋਂ ਵਿਧਾਨ ਸਭਾ ਹਲਕਾ ਪੱਛਮੀ ਦੇ ਮੁੱਖ ਸੇਵਾਦਾਰ ਤੇ ਸਾਬਕਾ ਵਿਧਾਇਕ ਡਾ: ਦਲਬੀਰ ਸਿੰਘ ਵੇਰਕਾ ਤੇ ਸਮੂਹ ਅਕਾਲੀ ਵਰਕਰਾਂ ਨਾਲ ਅਹਿਮ ਬੈਠਕ ਕੀਤੀ | ਜਥੇਦਾਰ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ ਅੱਠ ਨਵੇਂ ਮਾਮਲੇ, ਦੋ ਮੌਤਾਂ

ਅੰਮਿ੍ਤਸਰ, 25 ਜੁਲਾਈ (ਗਗਨਦੀਪ ਸ਼ਰਮਾ)-ਜ਼ਿਲ੍ਹੇ 'ਚ ਅੱਜ ਕੋਰੋਨਾ ਦੇ ਅੱਠ ਨਵੇਂ ਮਾਮਲੇ ਰਿਪੋਰਟ ਹੋਏ ਹਨ ਤੇ 2 ਮਰੀਜ਼ਾਂ ਦੀ ਮੌਤ ਹੋਣ ਦੀ ਖ਼ਬਰ ਹੈ | ਇਸ ਤੋਂ ਇਲਾਵਾ 8 ਲੋਕ ਸਿਹਤਯਾਬ ਹੋ ਕੇ ਆਪਣੇ ਘਰ ਪਰਤ ਗਏ ਹਨ | ਮਿ੍ਤਕਾਂ ਦੀ ਪਹਿਚਾਣ ਬਲਦੇਵ ਸਿੰਘ (48) ਪਿੰਡ ਸਠਿਆਲਾ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਧੋਖਾਧੜੀ

ਅੰਮਿ੍ਤਸਰ, 25 ਜੁਲਾਈ (ਗਗਨਦੀਪ ਸ਼ਰਮਾ)-ਰਣਜੀਤ ਐਵੇਨਿਊ ਪੁਲਿਸ ਵਲੋਂ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਧੋਖਾਧੜੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ | ਰਾਜਬੀਰ ਸਿੰਘ ਨਾਮਕ ਵਿਅਕਤੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਗਾਇਆ ਕਿ ਕਥਿਤ ਦੋਸ਼ੀ ਨੇ ...

ਪੂਰੀ ਖ਼ਬਰ »

ਅੰਮਿ੍ਤਸਰ ਜੇਲ੍ਹ 'ਚੋਂ ਪੰਜ ਮੋਬਾਈਲ ਮਿਲੇ

ਅੰਮਿ੍ਤਸਰ, 25 ਜੁਲਾਈ (ਗਗਨਦੀਪ ਸ਼ਰਮਾ)-ਕੇਂਦਰੀ ਸੁਧਾਰ ਘਰ (ਅੰਮਿ੍ਤਸਰ ਜੇਲ੍ਹ) ਫਤਾਹਪੁਰ 'ਚੋਂ ਪੰਜ ਮੋਬਾਈਲ ਮਿਲਣ ਦੀ ਖ਼ਬਰ ਹੈ | ਅਸਿਸਟੈਂਟ ਸੁਪਰਡੈਂਟ ਸੁਖਦੇਵ ਸਿੰਘ ਨੇ ਦੱਸਿਆ ਕਿ ਸੀ. ਜੇ-2 ਦੀ ਬੈਰਕ ਨੰਬਰ 2 ਦੇ ਕਮਰਾ ਨੰਬਰ 5 'ਚ ਅਚਨਚੇਤ ਚੈਕਿੰਗ ਕਰਨ 'ਤੇ ਇਕ ...

ਪੂਰੀ ਖ਼ਬਰ »

ਕਾਰਗਿਲ ਦਿਵਸ 'ਤੇ ਵਿਸ਼ੇਸ਼

ਭਾਰਤੀ ਫ਼ੌਜ ਦੀ ਸੂਰਬੀਰਤਾ ਦੀ ਅਮਰ ਗਾਥਾ ਹੈ ਕਾਰਗਿਲ ਦਾ ਯੁੱਧ

 'ਖੁਸ਼ਨਸੀਬ ਹੈਾ ਵੋ, ਜੋ ਵਤਨ ਪਰ ਮਿਟ ਜਾਤੇ ਹੈਾ, ਮਰ ਕਰ ਭੀ ਵੋ ਲੋਗ ਅਮਰ ਹੋ ਜਾਤੇ ਹੈਾ' 'ਜਿਸਕਾ ਖੂਨ ਨਾ ਖੌਲਾ, ਵੋ ਖੂਨ ਨਹੀਂ ਵੋ ਪਾਣੀ ਹੈ, ਜੋ ਦੇਸ਼ ਕੇ ਕਾਮ ਨਾ ਆਏ ਵੋ ਬੇਕਾਰ ਜਵਾਨੀ ਹੈ |' ਇਹ ਲਾਈਨਾਂ ਭਾਰਤੀ ਫੌਜ ਦੇ ਜਵਾਨਾਂ ਵਲੋਂ ਦੇਸ਼ ਦੀ ਆਨ ਤੇ ਸ਼ਾਨ ਲਈ ...

ਪੂਰੀ ਖ਼ਬਰ »

ਦੁਕਾਨ ਦੇ ਤਾਲੇ ਤੋੜ ਕੇ ਨਕਦੀ ਚੋਰੀ

ਅੰਮਿ੍ਤਸਰ, 25 ਜੁਲਾਈ (ਗਗਨਦੀਪ ਸ਼ਰਮਾ)-ਗੇਟ ਹਕੀਮਾਂ ਪੁਲਿਸ ਵਲੋਂ ਇਕ ਦੁਕਾਨ ਦੇ ਤਾਲੇ ਟੁੱਟਣ ਦੀ ਸ਼ਿਕਾਇਤ ਮਿਲਣ 'ਤੇ ਮਾਮਲਾ ਦਰਜ ਕੀਤਾ ਗਿਆ ਹੈ | ਪੀੜਤ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਦਾਲ ਮੰਡੀ 'ਚ ਸੁਰਿੰਦਰ ਕੁਮਾਰ ਐਂਡ ਰਾਕੇਸ਼ ਕੁਮਾਰ ਨਾਮਕ ਦੁਕਾਨ ...

ਪੂਰੀ ਖ਼ਬਰ »

ਫਿੱਕੀ ਫਲੋ ਵਲੋਂ 'ਕਾਊਟਿੰਗ ਮਾਈਲਜ ਨੌਟ ਕੈਲੋਰੀਜ' ਵਿਸ਼ੇ ਸਬੰਧੀ ਸਮਾਗਮ

ਅੰਮਿ੍ਤਸਰ, 25 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਕੋਵਿਡ-19 ਮਹਾਂਮਾਰੀ ਤੋਂ ਬਾਅਦ ਪਹਿਲੀ ਵਾਰ ਫਿੱਕੀ ਫਲੋ ਵਲੋਂ ਚੇਅਰਪਰਸਨ ਮਨਜੋਤ ਢਿੱਲੋਂ ਦੀ ਅਗਵਾਈ ਹੇਠ ਸਥਾਨਕ ਹੋਟਲ ਵਿਖੇ 'ਕਾਊਟਿੰਗ ਮਾਈਲਜ ਨੌਟ ਕੈਲੋਰੀਜ' ਵਿਸ਼ੇ ਸਬੰਧੀ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ...

ਪੂਰੀ ਖ਼ਬਰ »

ਪਟਿਆਲਾ ਮੁਲਾਜ਼ਮ/ਅਧਿਆਪਕ ਰੈਲੀ ਰਿਕਾਰਡ ਤੋੜੇਗੀ-ਮਾਨ, ਵਲਟੋਹਾ

ਅੰਮਿ੍ਤਸਰ, 25 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਤੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕਰਾਉਣ ਲਈ 29 ਜੁਲਾਈ ਨੂੰ ਸਾਂਝਾ ਅਧਿਆਪਕ ਮੋਰਚਾ ਤੇ ਸਾਂਝਾ ਮੁਲਾਜ਼ਮ ਫਰੰਟ ਪਟਿਆਲੇ 'ਚ ਮਹਾਂ ਮੁਲਾਜ਼ਮ ਰੈਲੀ ...

ਪੂਰੀ ਖ਼ਬਰ »

ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਾਇਮਰੀ ਅਧਿਆਪਕਾਂ ਦੀ ਦੋ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਅੱਜ ਤੋਂ

ਅੰਮਿ੍ਤਸਰ, 25 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਵਿਭਾਗ ਪੰਜਾਬ ਵਲੋਂ ਸੂਬੇ ਦੇ ਸਮੂਹ ਪ੍ਰਾਇਮਰੀ ਅਧਿਆਪਕਾਂ ਨੂੰ ਨਵੀਨਤਮ ਤਕਨੀਕਾਂ ਤੋਂ ਜਾਣੂੰ ਕਰਵਾਉਣ ਲਈ ਦੋ ਰੋਜ਼ਾ ਟ੍ਰੇਨਿੰਗ-ਕਮ-ਵਰਕਸ਼ਾਪ 26 ਜੁਲਾਈ ਤੋਂ ਸ਼ੁਰੂ ਹੋਵੇਗੀ, ਜਿਸ 'ਚ ਜ਼ਿਲ੍ਹੇ ਦੇ ...

ਪੂਰੀ ਖ਼ਬਰ »

50 ਪਰਿਵਾਰ ਆਮ ਆਦਮੀ ਪਾਰਟੀ 'ਚ ਸ਼ਾਮਿਲ

ਛੇਹਰਟਾ, 25 ਜੁਲਾਈ (ਸੁਰਿੰਦਰ ਸਿੰਘ ਵਿਰਦੀ)-ਹਲਕਾ ਪੱਛਮੀ ਦੀ ਵਾਰਡ ਨੰਬਰ 85 ਦੇ ਇਲਾਕਾ ਮਿਲਾਪ ਐਵੇਨਿਊ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ: ਜਸਬੀਰ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਵਿਸ਼ਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ | ਜਿਸ ਦੌਰਾਨ ਪੰਜਾਬ ਦੇ ਜੁਆਇੰਟ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ

ਅੰਮਿ੍ਤਸਰ, 25 ਜੁਲਾਈ (ਗਗਨਦੀਪ ਸ਼ਰਮਾ)-ਸਿਹਤ ਵਿਭਾਗ ਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਜਿਨ੍ਹਾਂ 'ਚ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਯੂਨੀਅਨ, ਐਮ. ਐਲ. ਟੀ. ਐਸੋਸੀਏਸ਼ਨ, ਪੰਜਾਬ ਰਾਜ ਫਾਰਮੇਸੀ ਅਫ਼ਸਰ ਐਸੋਸੀਏਸ਼ਨ, ਈ. ਐਸ. ਆਈ. ਇੰਪਲਾਈਜ਼ ਫੈਡਰੇਸ਼ਨ, ...

ਪੂਰੀ ਖ਼ਬਰ »

ਰਡਾਲਾ ਵਿਖੇ ਬਾਬਾ ਦਿੱਤ ਮੱਲ ਸ਼ਹੀਦ ਦੀ ਯਾਦ 'ਚ ਜੋੜ ਮੇਲਾ ਕਰਵਾਇਆ

ਰਾਜਾਸਾਂਸੀ, 25 ਜੁਲਾਈ (ਹਰਦੀਪ ਸਿੰਘ ਖੀਵਾ)-ਹਵਾਈ ਅੱਡਾ ਰਾਜਾਸਾਂਸੀ ਦੀ ਲਹਿੰਦੀ ਬਾਹੀ 'ਤੇ ਵਸੇ ਪਿੰਡ ਰਡਾਲਾ ਵਿਖੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਵਲੋਂ ਸਮੂਹ ਪਿੰਡ ਵਾਸੀਆਂ ਤੇ ਵਿਦੇਸ਼ਾਂ 'ਚ ਵਸੇ ਪਿੰਡ ਦੇ ਐਨ. ਆਰ. ਆਈ. ਨੌਜਵਾਨਾਂ ਦੇ ...

ਪੂਰੀ ਖ਼ਬਰ »

ਕਾਂਗਰਸ ਦੀ ਡੁੱਬਦੀ ਬੇੜੀ ਨੂੰ ਹੁਣ ਕੋਈ ਨਹੀਂ ਬਚਾਅ ਸਕਦਾ-ਵੇਰਕਾ, ਵਡਾਲੀ

ਛੇਹਰਟਾ, 25 ਜੁਲਾਈ (ਵਡਾਲੀ)-ਪਿੰਡ ਗੁਰੂ ਕੀ ਵਡਾਲੀ ਵਿਖੇ ਯੂਥ ਆਗੂ ਜਗਤਾਰ ਸਿੰਘ ਮਾਨ ਦੇ ਗ੍ਰਹਿ ਵਿਖੇ ਅਕਾਲੀ ਦਲ ਵੱਡਾ ਇੱਕਠ ਹੋਇਆ ਜਿਸ 'ਚ ਹਲਕਾ ਪੱਛਮੀ ਦੇ ਮੁੱਖ ਸੇਵਾਦਾਰ ਤੇ ਸਾਬਕਾ ਵਿਧਾਇਕ ਡਾ: ਦਲਬੀਰ ਸਿੰਘ ਵੇਰਕਾ, ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ...

ਪੂਰੀ ਖ਼ਬਰ »

ਵਿਕਾਸ ਪੱਖੋਂ ਮੁਹਰਲੀਆਂ ਕਤਾਰਾਂ 'ਚ ਖੜ੍ਹਾ ਪਿੰਡ ਕੀਰਤਨਗੜ੍ਹ

ਜੱਸਾ ਅਨਜਾਣ 84278-86534 ਚੱਬਾ-ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੁੂ ਹਰਿਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਜਿਥੇ ਸੁਤੰਤਰ ਸੰਗਰਾਮੀਆਂ ਦੇ ਬਾਬਾ ਬੋਹੜ ਬਾਬਾ ਸੋਹਣ ਸਿੰਘ ਭਕਨਾ ਤੇ ਬਾਬਾ ਵਿਸਾਖਾ ਸਿੰਘ ਨੇ ਪਿੰਡ ਕੀਰਤਨਗੜ੍ਹ ਦੀ ਨੀਂਹ ਰੱਖੀ | ਇਹ ...

ਪੂਰੀ ਖ਼ਬਰ »

ਅਹੁਦੇਦਾਰਾਂ ਤੇ ਵਰਕਰਾਂ ਵਲੋਂ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਦੀ ਹਮਾਇਤ

ਖਿਲਚੀਆਂ, 25 ਜੁਲਾਈ (ਕਰਮਜੀਤ ਸਿੰਘ)-ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਕਲ ਖਿਲਚੀਆਂ ਦੇ ਸਰਪੰਚਾਂ, ਪੰਚਾਂ, ਅਹੁਦੇਦਾਰਾਂ ਤੇ ਅਕਾਲੀ ਵਰਕਰਾਂ ਵਲੋਂ ਪਿੰਡ ਕਾਲੇਕੇ ਦੇ ਗੁਰਦੁਆਰਾ ਸਾਹਿਬ ਵਿਖੇ ਹੰਗਾਮੀ ਮੀਟਿੰਗ ਸਰਕਲ ...

ਪੂਰੀ ਖ਼ਬਰ »

ਸਬਜ਼ੀ ਉਤਪਾਦਕ ਕਿਸਾਨ ਸੰਗਠਨ ਦੀ ਮੀਟਿੰਗ

ਨਵਾਂ ਪਿੰਡ, 25 ਜੁਲਾਈ (ਜਸਪਾਲ ਸਿੰਘ)-22 ਜੁਲਾਈ ਤੋਂ ਆਰੰਭ ਹੋਏ ਸੰਸਦ ਮੌਨਸੂਨ ਇਜਲਾਸ ਦੇ ਚੱਲਦਿਆਂ ਕਿਸਾਨ ਜਥੇਬੰਦੀਆਂ ਵਲੋਂ ਕਿਸਾਨ ਮਾਰੂ 3 ਖੇਤੀ ਸੋਧ ਕਾਨੂੰਨ ਰੱਦ ਕਰਵਾਉਣ ਲਈ ਸੰਸਦ ਦੇ ਬਰਾਬਰ ਜੰਤਰ ਮੰਤਰ ਵਿਖੇ ਚਲਾਏ ਜਾ ਰਹੇ 'ਕਿਸਾਨ ਸੰਸਦ' ਸਬੰਧੀ ਸਬਜ਼ੀ ...

ਪੂਰੀ ਖ਼ਬਰ »

ਸੇਂਟ ਫਰਾਂਸਿਸ ਸਕੂਲ ਜੰਡਿਆਲਾ ਗੁਰੂ ਦਾ ਦਸਵੀਂ ਦਾ ਨਤੀਜਾ ਸੌ ਫ਼ੀਸਦੀ

ਜੰਡਿਆਲਾ ਗੁਰੂ, 25 ਜੁਲਾਈ (ਪ੍ਰਮਿੰਦਰ ਸਿੰਘ ਜੋਸਨ)-ਆਈ. ਸੀ. ਐੱਸ. ਈ. ਬੋਰਡ ਵਲੋਂ ਐਲਾਨੇ ਗਏ ਦਸਵੀਂ ਦੇ ਨਤੀਜੇ 'ਚ ਸੇਂਟ ਫ਼ਰਾਂਸਿਸ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦਾ ਨਤੀਜਾ ਸੌ ਫੀਸਦੀ ਰਿਹਾ | ਸਕੂਲ ਦੀ ਪਿ੍ੰਸੀਪਲ ਸਿਸਟਰ ਜੀਨਾ ਨੇ ਦੱਸਿਆ ਕਿ ਦਸਵੀਂ ਦੀ ...

ਪੂਰੀ ਖ਼ਬਰ »

ਗੁ: ਸ਼ਹੀਦ ਗੰਜ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ

ਲੋਪੋਕੇ, 25 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਗੁਰਦੁਆਰਾ ਸ਼ਹੀਦ ਗੰਜ ਸਾਹਿਬ ਪਿੰਡ ਲੋਪੋਕੇ ਵਿਖੇ ਸਾਲਾਨਾ ਧਾਰਮਿਕ ਸਮਾਗਮ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਜੋਗਿੰਦਰ ਸਿੰਘ ਤੇ ਸਮੂਹ ਨਗਰ ਦੇ ਸਹਿਯੋਗ ਨਾਲ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਜੀ ...

ਪੂਰੀ ਖ਼ਬਰ »

ਮਾਝਾ ਇੰਟਰਨੈਸ਼ਨਲ ਪੇਂਡੂ ਸੰਗਠਨ ਵਲੋਂ ਫੁੱਟਬਾਲ ਲੀਗ ਟੂਰਨਾਮੈਂਟ ਸ਼ੁਰੂ

ਚੌਕ ਮਹਿਤਾ, 25 ਜੁਲਾਈ (ਜਗਦੀਸ਼ ਸਿੰਘ ਬਮਰਾਹ)-ਬਰੇਵ ਕੈਪਟਨ ਮਨਜਿੰਦਰ ਸਿੰਘ ਭਿੰਡਰ ਸਟੇਡੀਅਮ ਮਹਿਤਾ ਨੰਗਲ ਵਿਖੇ ਮਾਝਾ ਇੰਟਰਨੈਸ਼ਨਲ ਪੇਂਡੂ ਸੰਗਠਨ ਵਲੋਂ ਇਕ ਲੀਗ ਟੂਰਨਾਮੈਂਟ ਆਯੋਜਨ ਕੀਤਾ ਗਿਆ | ਵਿਸ਼ਾਲ ਖੇਡ ਸਟੇਡੀਅਮ 'ਚ ਬੜੇ ਸ਼ਾਨਦਾਰ ਢੰਗ ਨਾਲ ...

ਪੂਰੀ ਖ਼ਬਰ »

ਪਿੰਡਾਂ 'ਚ ਜਨਤਕ ਜਥੇਬੰਦੀਆਂ ਵਲੋਂ ਮੋਦੀ ਤੇ ਕੈਪਟਨ ਸਰਕਾਰਾਂ ਵਿਰੁੱਧ ਜਥਾ ਮਾਰਚ

ਅਜਨਾਲਾ, 25 ਜੁਲਾਈ (ਐਸ. ਪ੍ਰਸ਼ੋਤਮ)-ਇਥੋਂ ਦੇ ਬਜ਼ਾਰਾਂ 'ਚ ਸੀਟੂ ਪੰਜਾਬ, ਕੁੱਲ ਹਿੰਦ ਕਿਸਾਨ ਸਭਾ ਤੇ ਕੁੱਲ ਖੇਤ ਮਜਦੂਰ ਯੂਨੀਅਨ ਦੇ ਸੈਂਕੜੇ ਕਾਰਕੁਨਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੋਟਰਸਾਈਕਲ ਜਥਾ ਮਾਰਚ ਕੱਢਿਆ | ਮੁੱਖ ਚੌਕ 'ਚ ਮੋਟਰਸਾਈਕਲ ਰੋਸ ਮਾਰਚ ਦੇ ...

ਪੂਰੀ ਖ਼ਬਰ »

ਤਿੰਨ ਜਥੇਬੰਦੀਆਂ ਵਲੋਂ ਪ੍ਰਧਾਨ ਮੰਤਰੀ ਤੇ ਕੈਪਟਨ ਖ਼ਿਲਾਫ਼ ਰੋਸ ਮੁਜ਼ਾਹਰਾ

ਚੋਗਾਵਾਂ, 25 ਜੁਲਾਈ (ਗੁਰਬਿੰਦਰ ਸਿੰਘ ਬਾਗੀ)-ਕੁਲ ਹਿੰਦ ਕਿਸਾਨ ਸਭਾ, ਕੁਲ ਹਿੰਦ ਖੇਤ ਮਜਦੂਰ ਯੂਨੀਅਨ ਤੇ ਸੀਟੂ ਦੇ ਸਾਂਝੇ ਕੌਮੀ ਸੱਦੇ 'ਤੇ ਕਸਬਾ ਚੋਗਾਵਾਂ ਤੋਂ ਜੋਗਾ ਸਿੰਘ ਜ਼ਿਲ੍ਹਾ ਪ੍ਰਧਾਨ, ਜਸਬੀਰ ਸਿੰਘ ਝਬਾਲ, ਤਰਸੇਮ ਸਿੰਘ ਟਪਿਆਲਾ, ਸੁਖਦੇਵ ਸਿੰਘ ਬਰੀਕੀ, ...

ਪੂਰੀ ਖ਼ਬਰ »

ਨਿੱਜੀ ਰੰਜਿਸ਼ ਕਾਰਨ ਜ਼ਖ਼ਮੀ ਕਰਨ ਦੇ ਦੋਸ਼ 'ਚ 7 ਵਿਰੁੱਧ ਮੁਕੱਦਮਾ ਦਰਜ

ਅਜਨਾਲਾ, 25 ਜੁਲਾਈ (ਐਸ. ਪ੍ਰਸ਼ੋਤਮ)-ਪਿੰਡ ਚੱਕ ਡੋਗਰਾਂ ਵੱਡਾ ਵਿਖੇ ਖੇਤਾਂ ਨੂੰ ਕਦੇ ਪਾਣੀ ਲਾਉਣ ਤੇ ਕਦੇ ਡੱਕਣ ਦੀ ਨਿੱਜੀ ਰੰਜਿਸ਼ ਕਾਰਨ ਗੁਰਹਰਪ੍ਰੀਤ ਸਿੰਘ ਪੁੱਤਰ ਗਿੱਲ ਸਿੰਘ ਦੇ ਘਰ ਜਬਰੀ ਦਾਖਲ ਹੋ ਕੇ ਰਵਾਇਤੀ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰਨ ਦੇ ...

ਪੂਰੀ ਖ਼ਬਰ »

ਚੱਕ ਮੁਕੰਦ 'ਚ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ

ਖਾਸਾ, 25 ਜੁਲਾਈ (ਗੁਰਨੇਕ ਸਿੰਘ ਪੰਨੂ)-ਕਾਰ ਸੇਵਾ ਗੁਰੂ ਕਾ ਬਾਗ ਵਾਲੇ ਬਾਬਾ ਸਤਨਾਮ ਸਿੰਘ ਤੇ ਜਥੇਦਾਰ ਬਾਬਾ ਕਿਰਪਾਲ ਸਿੰਘ ਦੇ ਉਪਰਾਲੇ ਸਦਕਾ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸੰਗਤਪੁਰਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਚੱਕ ਮੁਕੰਦ ਵਿਖੇ ...

ਪੂਰੀ ਖ਼ਬਰ »

'ਵਾਇਸ ਆਫ਼ ਅੰਮਿ੍ਤਸਰ' ਨੇ ਸਰੂਪ ਰਾਣੀ ਕਾਲਜ ਵਿਖੇ ਬੂਟੇ ਲਗਾਏ

ਅੰਮਿ੍ਤਸਰ, 25 ਜੁਲਾਈ (ਗਗਨਦੀਪ ਸ਼ਰਮਾ)-ਸਮਾਜ ਸੇਵੀ ਸੰਸਥਾ 'ਵਾਇਸ ਆਫ਼ ਅੰਮਿ੍ਤਸਰ' ਨੇ ਸਰੂਪ ਰਾਣੀ ਸਰਕਾਰੀ ਕਾਲਜ ਵਿਖੇ ਬੂਟੇ ਲਗਾਏ ਗਏ | ਸੰਸਥਾ ਦੇ ਪ੍ਰਧਾਨ ਨੀਤਾ ਮਹਿਰਾ ਨੇ ਦੱਸਿਆ ਕਿ ਸਾਡੀ ਸੰਸਥਾ ਵਲੋਂ ਹਰ ਸਾਲ ਵਾਤਾਵਰਨ ਹਰਿਆ-ਭਰਿਆ ਰੱਖਣ ਲਈ ਬੂਟੇ ਲਗਾਏ ...

ਪੂਰੀ ਖ਼ਬਰ »

ਬੀ. ਐੱਡ ਅਧਿਆਪਕ ਫਰੰਟ 29 ਦੀ ਪਟਿਆਲਾ ਰੈਲੀ 'ਚ ਕਰੇਗਾ ਸ਼ਮੂਲੀਅਤ

ਅੰਮਿ੍ਤਸਰ, 25 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਬੀ. ਐੱਡ ਅਧਿਆਪਕ ਫਰੰਟ ਜ਼ਿਲ੍ਹਾ ਅੰਮਿ੍ਤਸਰ ਪੰਜਾਬ ਐਂਡ ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ 29 ਜੁਲਾਈ ਨੂੰ ਹੋ ਰਹੀ ਹੱਲਾ ਬੋਲ ਰੈਲੀ 'ਚ ਭਰਵੀਂ ਸ਼ਮੂਲੀਅਤ ਕਰੇਗਾ | ਇਸ ਸਬੰਧੀ ਜ਼ਿਲ੍ਹਾ ...

ਪੂਰੀ ਖ਼ਬਰ »

ਰੋੜਾਂਵਾਲ ਖੁਰਦ ਵਿਖੇ ਹੋਏ ਝਗੜੇ 'ਚ ਇਕ ਹੋਰ ਜ਼ਖ਼ਮੀ

ਖਾਸਾ, 25 ਜੁਲਾਈ (ਗੁਰਨੇਕ ਸਿੰਘ ਪੰਨੂ)-ਬੀਤੇ ਦਿਨੀ ਪਿੰਡ ਰੋੜਾਂਵਾਲ ਖੁਰਦ ਵਿਖੇ ਪੁਰਾਣੀ ਰੰਜਿਸ ਤਹਿਤ ਹੋਏ ਝਗੜੇ ਦੌਰਾਨ ਇਕ ਹੋਰ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖਬਰ ਸਾਹਮਣੇ ਆਈ ਹੈ | ਪੁਲਿਸ ਚੌਕੀ ਕਾਹਨਗੜ੍ਹ ਤੋਂ ਮਿਲੀ ਜਾਣਕਾਰੀ ਮੁਤਾਬਕ ਇਕ ਹੋਰ ਵਿਅਕਤੀ ...

ਪੂਰੀ ਖ਼ਬਰ »

ਬਾਬਾ ਪੰਜ ਪੀਰ ਦਾ 47ਵਾਂ ਭੰਡਾਰਾ ਕਰਵਾਇਆ

ਅੰਮਿ੍ਤਸਰ, 25 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਟੰਡਨ ਨਗਰ ਬਟਾਲਾ ਰੋਡ ਵਿਖੇ ਸਥਿਤ ਦਰਬਾਰ ਡੇਰਾ ਸ਼ਾਹੀ ਮੀਰਾਂ 'ਚ ਬਾਬਾ ਪੰਜ ਪੀਰ ਦਾ 47ਵਾਂ ਭੰਡਾਰਾ ਕਰਵਾਇਆ ਗਿਆ | ਗੱਦੀਨਸ਼ੀਨ ਸੋਨੂੰ ਜਾਫ਼ਰੀ ਨੇ ਆਪਣੇ ਪਰਿਵਾਰ ਸਮੇਤ ਦਰਬਾਰ 'ਤੇ ਚਾਦਰ ਚੜ੍ਹਾਈ | ਉਸ ਤੋਂ ਬਾਅਦ ...

ਪੂਰੀ ਖ਼ਬਰ »

ਪੰਜਾਬ ਸਟੇਟ ਮਾਸਟਰਜ਼/ਵੈਟਰਨਜ਼ ਪਲੇਅਰਜ਼ ਵਲੋਂ ਰਾਜ ਪੱਧਰੀ ਸਨਮਾਨ ਸਮਾਗਮ 28 ਨੂੰ

ਅੰਮਿ੍ਤਸਰ, 25 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਸਮਾਜ ਸੇਵੀ ਸੰਸਥਾ ਪੰਜਾਬ ਸਟੇਟ ਮਾਸਟਰਜ਼/ਵੈਟਰਨਜ਼ ਪਲੇਅਰਜ਼ ਟੀਮ ਵਲੋਂ ਦਰਜਨਾਂ ਮਹਿਲਾ-ਪੁਰਸ਼ਾਂ ਨੂੰ ਰਾਜ ਪੱਧਰੀ ਸਨਮਾਨ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਨਿਵਾਜਿਆ ਜਾਵੇਗਾ | ਇਸ ਸਬੰਧੀ ਪੰਜਾਬ ਸਟੇਟ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫਾਰ ਵੂਮੈਨ ਤੇ ਐਸ. ਬੀ. ਆਈ. ਬੈਂਕ ਨੇ ਸਾਂਝੇ ਤੌਰ 'ਤੇ ਬੂਟੇ ਲਗਾਉਣ ਦੀ ਮੁਹਿੰਮ ਦਾ ਕੀਤਾ ਆਗਾਜ਼

ਅੰਮਿ੍ਤਸਰ, 25 ਜੁਲਾਈ (ਸਟਾਫ ਰਿਪੋਰਟਰ)-ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਅਗਵਾਈ ਵਿਚ ਕਾਰਜਸ਼ਜੀਲ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਲੋਂ ਅੱਜ ਸਟੇਟ ਬੈਂਕ ਆਫ਼ ਇੰਡੀਆ ਬ੍ਰਾਂਚ ਮੁਖ਼ਰਜ਼ੀ ਮਾਰਗ ਦੇ ਸਹਿਯੋਗ ਨਾਲ ਪੌਦਾਕਰਨ ਮੁਹਿੰਮ ਦਾ ਅਗਾਜ਼ ...

ਪੂਰੀ ਖ਼ਬਰ »

ਬਿਜਲੀ ਸਪਲਾਈ ਪਲਾਂਟ ਦੀ ਇਮਾਰਤ ਨੂੰ ਪਿਕਨਿਕ ਸਪਾਟ ਬਣਾਉਣ ਹਿਤ ਖ਼ਰਚੇ ਲੱਖਾਂ ਰੁਪਏ ਹੋਏ ਬੇਕਾਰ

ਅੰਮਿ੍ਤਸਰ, 25 ਜੁਲਾਈ (ਸੁਰਿੰਦਰ ਕੋਛੜ)-ਅੰਮਿ੍ਤਸਰ ਦੀ ਜੀ. ਟੀ. ਰੋਡ ਦੇ ਨਾਲ ਲਗਦੀ ਕੈਨਾਲ ਲਿੰਕ ਰੋਡ 'ਤੇ ਬਿਜਲੀ ਸਪਲਾਈ ਪਲਾਂਟ ਦੀ 100 ਸਾਲ ਤੋਂ ਵਧੇਰੇ ਪੁਰਾਣੀ ਇਮਾਰਤ ਨੂੰ ਪਿਕਨਿਕ ਸਪਾਟ 'ਚ ਬਦਲਣ ਹਿਤ ਤੇ ਇਸ 'ਤੇ ਖਰਚ ਕੀਤੇ ਲੱਖਾਂ ਰੁਪਏ ਰੱਖ-ਰਖਾਅ ਦੀ ਕਮੀ ਦੇ ...

ਪੂਰੀ ਖ਼ਬਰ »

ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਰਈਆ ਵਿਖੇ 'ਆਪ' ਦੇ ਦਫ਼ਤਰ ਦਾ ਉਦਘਾਟਨ

ਰਈਆ, 25 ਜੁਲਾਈ (ਸ਼ਰਨਬੀਰ ਸਿੰਘ ਕੰਗ)-ਆਮ ਆਦਮੀ ਪਾਰਟੀ ਵਲੋਂ ਹਲਕਾ ਬਾਬਾ ਬਕਾਲਾ ਸਾਹਿਬ 'ਚ ਬਕਾਇਦਾ ਤੌਰ 'ਤੇ ਚੋਣ ਮੁਹਿੰਮ ਦਾ ਆਗਾਜ਼ ਕਰਦੇ ਹੋਏ ਰਈਆ ਦੇ ਫੇਰੂਮਾਨ ਰੋਡ 'ਤੇ ਦਫ਼ਤਰ ਖੋਲ੍ਹ ਕੇ 2022 ਦਾ ਕਿਲ੍ਹਾ ਫਤਹਿ ਕਰਨ ਲਈ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ...

ਪੂਰੀ ਖ਼ਬਰ »

ਹਰਤੇਪ ਜੋਸਟਰ ਆਪਥੈਲਮਿਕ ਬਿਮਾਰੀ ਬਾਰੇ ਕੀਤਾ ਜਾਗਰੂਕ

ਅੰਮਿ੍ਤਸਰ, 25 ਜੁਲਾਈ (ਗਗਨਦੀਪ ਸ਼ਰਮਾ)-ਦਿਮਾਗ਼ੀ ਰੋਗਾਂ ਦੇ ਮਾਹਿਰ ਡਾ: ਦਿਨੇਸ਼ ਕੁਮਾਰ ਡੀ. ਐਮ. ਨੇ ਹਰਤੇਪ ਜੋਸਟਰ ਆਪਥੈਲੈਮਿਕ ਬਿਮਾਰੀ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਸ਼ੂਗਰ ਦੀ ਬਿਮਾਰੀ ਜਾਂ ਘੱਟ ਅਮਯੂਨੀਟੀ ਤੋਂ ਪੀੜਤ ਉਹ ਵਿਅਕਤੀ ਜਿਨ੍ਹਾਂ 'ਚ ਅੱਖਾਂ ਦੀ ...

ਪੂਰੀ ਖ਼ਬਰ »

ਕਾ: ਰੁਲਦੂ ਸਿੰਘ ਨੂੰ ਕਿਸਾਨ ਮੋਰਚੇ 'ਚੋਂ ਬਾਹਰ ਕੀਤਾ ਜਾਵੇ-ਮੋਹਕਮ ਸਿੰਘ, ਭੋਮਾ

ਅੰਮਿ੍ਤਸਰ, 25 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਪਿਛਲੇ ਦਿਨੀਂ ਕਿਸਾਨ ਆਗੂ ਰੁਲਦੂ ਸਿੰਘ ਦੀ ਵਾਇਰਲ ਹੋਈ ਵੀਡੀਓ, ਦਾ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਮੀਤ ਪ੍ਰਧਾਨ ਤੇ ਧਾਰਮਿਕ ਮਾਮਲਿਆਂ ਦੇ ਇੰਚਾਰਜ ਭਾਈ ਮੋਹਕਮ ਸਿੰਘ ਤੇ ਜਨਰਲ ...

ਪੂਰੀ ਖ਼ਬਰ »

ਹਰਤੇਪ ਜੋਸਟਰ ਆਪਥੈਲਮਿਕ ਬਿਮਾਰੀ ਬਾਰੇ ਕੀਤਾ ਜਾਗਰੂਕ

ਅੰਮਿ੍ਤਸਰ, 25 ਜੁਲਾਈ (ਗਗਨਦੀਪ ਸ਼ਰਮਾ)-ਦਿਮਾਗ਼ੀ ਰੋਗਾਂ ਦੇ ਮਾਹਿਰ ਡਾ: ਦਿਨੇਸ਼ ਕੁਮਾਰ ਡੀ. ਐਮ. ਨੇ ਹਰਤੇਪ ਜੋਸਟਰ ਆਪਥੈਲੈਮਿਕ ਬਿਮਾਰੀ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਸ਼ੂਗਰ ਦੀ ਬਿਮਾਰੀ ਜਾਂ ਘੱਟ ਅਮਯੂਨੀਟੀ ਤੋਂ ਪੀੜਤ ਉਹ ਵਿਅਕਤੀ ਜਿਨ੍ਹਾਂ 'ਚ ਅੱਖਾਂ ਦੀ ...

ਪੂਰੀ ਖ਼ਬਰ »

'ਸਰਬੱਤ ਸਹਿਤ ਬੀਮਾ ਯੋਜਨਾ' 'ਚ ਰਜਿਸਟਰਡ ਵਪਾਰੀਆਂ ਨੂੰ ਸ਼ਾਮਿਲ ਕਰੇ ਸਰਕਾਰ-ਦੁੱਗਲ

ਅੰਮਿ੍ਤਸਰ, 25 ਜੁਲਾਈ (ਸੁਰਿੰਦਰ ਕੋਛੜ)-ਪੰਜਾਬ ਕੈਮਿਸਟ ਐਸੋਸੀਏਸ਼ਨ ਤੇ ਜ਼ਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੀ. ਐਸ. ਟੀ. ਰਜਿਸਟਰਡ ਵਪਾਰੀਆਂ ਤੇ ਕੈਮਿਸਟ ਭਾਈਚਾਰੇ ਨੂੰ ਸਰਬੱਤ ਸਹਿਤ ਬੀਮਾ ਯੋਜਨਾ ਅਧੀਨ ...

ਪੂਰੀ ਖ਼ਬਰ »

ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਅੰਮਿ੍ਤਸਰ ਸ਼ਹਿਰੀ ਦੀ ਮੀਟਿੰਗ

ਅੰਮਿ੍ਤਸਰ, 25 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਅੰਮਿ੍ਤਸਰ ਸ਼ਹਿਰੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਭੋਲਾ ਦੀ ਪ੍ਰਧਾਨਗੀ ਹੇਠ ਇੰਜੀ: ਗੁਰਬਖਸ਼ ਸਿੰਘ ਸ਼ੇਰਗਿੱਲ ਸੀਨੀ: ਆਗੂ ਹਲਕਾ ਉੱਤਰੀ ਅੰਮਿ੍ਤਸਰ ਦੇ ਗ੍ਰਹਿ ...

ਪੂਰੀ ਖ਼ਬਰ »

ਦਿੱਲੀ ਅੰਦੋਲਨ 'ਚ ਕਿਸਾਨਾਂ ਦੀ ਗਿਣਤੀ ਘਟ ਰਹੀ ਹੈ-ਜੀਵਨ ਗੁਪਤਾ

ਅੰਮਿ੍ਤਸਰ, 25 ਜੁਲਾਈ (ਹਰਮਿੰਦਰ ਸਿੰਘ)-ਭਾਜਪਾ ਦੇ ਸੂਬਾ ਜਨਰਲ ਸਕੱਤਰ ਤੇ ਜ਼ੋਨ ਇਕ ਦੇ ਇੰਚਾਰਜ਼ ਜੀਵਨ ਗੁਪਤਾ ਨੇ ਕਿਹਾ ਕਿ ਕਿਸਾਨਾਂ ਨੂੰ ਹੁਣ ਸਮਝ ਆ ਰਹੀ ਹੈ ਕਿ ਕੁਝ ਲੋਕਾਂ ਵਲੋਂ ਉਨ੍ਹਾਂ 'ਚ ਭਰਮ ਪੈਦਾ ਕੀਤਾ ਗਿਆ ਹੈ ਤੇ ਦਿੱਲੀ ਕਿਸਾਨ ਅੰਦੋਲਨ 'ਚ ਕਿਸਾਨਾਂ ਦੀ ...

ਪੂਰੀ ਖ਼ਬਰ »

ਸਰਹੱਦੀ ਇਲਾਕੇ ਦੀਆਂ ਸੜਕਾਂ 'ਤੇ ਭੰਗ ਤੇ ਹੋਰ ਬੂਟੀ ਦੇ ਰਹੀ ਵਾਰਦਾਤਾਂ ਨੂੰ ਸੱਦਾ

ਖ਼ਾਸਾ, 25 ਜੁਲਾਈ (ਗੁਰਨੇਕ ਸਿੰਘ ਪੰਨੂ)-ਅੰਮਿ੍ਤਸਰ ਦੇ ਸਰਹੱਦੀ ਇਲਾਕੇ ਦੇ ਅਧੀਨ ਆਉਂਦੇ ਪਿੰਡਾਂ ਦੀਆਂ ਸੜਕਾਂ 'ਤੇ ਭੰਗ ਤੇ ਹੋਰ ਬੂਟੀ ਜਿਥੇ ਅਵਾਰਾ ਅਤੇ ਜ਼ਹਿਰੀਲੇ ਜਾਨਵਰਾਂ ਦੀ ਲੁਕਣਗਾਹ ਬਣੀ ਹੋਈ ਹੈ ਉਥੇ ਹੀ ਹੁਣ ਆਪਣੇ ਨਸ਼ੇ ਦੀ ਪੂਰਤੀ ਲਈ ਨਸ਼ੇੜੀ ਆਪਣੀ ਜਾਨ ...

ਪੂਰੀ ਖ਼ਬਰ »

ਥਾਣਾ ਸੁਲਤਾਨਵਿੰਡ ਵਿਖੇ ਕੀਤੇ ਵਾਹਨ ਚਾਲਕਾਂ ਦੇ ਕੋਰੋਨਾ ਟੈਸਟ

ਸੁਲਤਾਨਵਿੰਡ, 25 ਜੁਲਾਈ (ਗੁਰਨਾਮ ਸਿੰਘ ਬੁੱਟਰ)-ਥਾਣਾ ਸੁਲਤਾਨਵਿੰਡ ਦੀ ਪੁਲਿਸ ਨੇ ਸਪੈਸ਼ਲ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਤੇ ਵਾਹਨਾਂ 'ਚ ਸਵਾਰ ਲੋਕਾਂ ਤੇ ਜਿਨ੍ਹਾਂ 'ਚ ਚਾਲਕਾਂ ਵਲੋਂ ਮਾਸਕ ਦੀ ਵਰਤੋਂ ਨਹੀਂ ਕੀਤਾ ਜਾ ਰਹੀ ਸੀ, ਉਨ੍ਹਾਂ ਦੇ ਕੋਰੋਨਾ ...

ਪੂਰੀ ਖ਼ਬਰ »

ਜ਼ਿਲ੍ਹਾ ਸਿਹਤ ਅਧਿਕਾਰੀ ਨੇ ਲਗਵਾਈ ਫੂਡ ਆਪਰੇਟਰਾਂ ਨੂੰ ਕੋਵਿਡ ਵੈਕਸੀਨ

ਅੰਮਿ੍ਤਸਰ, 25 ਜੁਲਾਈ (ਰੇਸ਼ਮ ਸਿੰਘ)-ਰੇਸਤਰਾਂ, ਢਾਬਿਆਂ ਤੇ ਹੋਰ ਕਰਮਚਾਰੀਆਂ ਵਲੋਂ ਕੋਰੋਨਾ ਵੈਕਸੀਨ ਲਗਵਾਉਣ ਦੇ ਨਿਰਦੇਸ਼ਾਂ ਉਪਰੰਤ ਅੱਜ ਜ਼ਿਲ੍ਹਾ ਸਿਹਤ ਅਧਿਕਾਰੀ ਦੇ ਹੁਕਮਾਂ ਤੇ 400 ਤੋਂ ਵਧੇਰੇ ਫੂਡ ਅਪਰੇਟਰਾਂ ਨੇ ਕੋਰੋਨਾ ਵੈਕਸੀਨ ਲਗਵਾਈ | ਸ਼ਹਿਰ ਦੇ ਹੋਟਲ ...

ਪੂਰੀ ਖ਼ਬਰ »

ਪੀ. ਈ. ਐਸ. ਐਸੋਸੀਏਸ਼ਨ ਵਲੋਂ ਤਨਖ਼ਾਹ ਕਮਿਸ਼ਨ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ

ਅੰਮਿ੍ਤਸਰ, 25 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਹੈੱਡਮਾਸਟਰਜ਼ ਤੇ ਪਿ੍ੰਸੀਪਲ ਪੀ. ਈ. ਐੱਸ. ਐਸੋਸੀਏਸ਼ਨ ਪੰਜਾਬ ਨੇ ਪੰਜਾਬ ਦੇ ਸਾਰੇ ਬਲਾਕਾਂ ਤੇ ਜ਼ਿਲ੍ਹਾ ਪੱਧਰ 'ਤੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਤੇ ਵਿੱਤ ਵਿਭਾਗ ਦੇ ...

ਪੂਰੀ ਖ਼ਬਰ »

ਲੰਗਰ ਲਈ ਸ੍ਰੀ ਦੁਰਗਿਆਣਾ ਕਮੇਟੀ ਨੂੰ ਰਸਦ ਭੇਟ

ਅੰਮਿ੍ਤਸਰ, 25 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਦੁਰਗਿਆਣਾ ਕਮੇਟੀ ਦੇ ਪ੍ਰਬੰਧ ਹੇਠ ਨਵੇਂ ਬਣੇ ਲੰਗਰ ਘਰ ਲਈ ਦਾਨੀ ਸ਼ਰਧਾਲੂਆਂ ਵਲੋਂ ਖੱੁਲ੍ਹ ਕੇ ਰਸਦ ਆਦਿ ਭੇਟ ਕੀਤੀ ਜਾ ਰਹੀ ਹੈ | ਇਸੇ ਲੜੀ ਤਹਿਤ ਅੱਜ ਅੰਮਿ੍ਤਸਰ ਇਲੈਕਟ੍ਰੀਕਲ ਟਰੇਡਰਜ਼ ਐਸੋਸੀਏਸ਼ਨ ਦੇ ...

ਪੂਰੀ ਖ਼ਬਰ »

ਉਦਾਸੀਨ ਆਸ਼ਰਮ ਅਖਾੜਾ ਸੰਗਲਵਾਲਾ ਵਿਖੇ 'ਗੁਰੂ ਪੁੰਨਿਆ' ਮਨਾਈ

ਅੰਮਿ੍ਤਸਰ, 25 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਉਦਾਸੀਨ ਆਸ਼ਰਮ ਅਖਾੜਾ ਸੰਗਲਵਾਲਾ 'ਚ ਮਹੰਤ ਦਿਵਿਅੰਬਰ ਮੂਨੀ ਦੀ ਅਗਵਾਈ 'ਚ 'ਗੁਰੂ ਪੁੰਨਿਆ' ਤੇ ਮਹੰਤ ਨਿਰਵਾਣ ਪ੍ਰੀਤਮ ਦਾਸ ਦੀ ਜੈਅੰਤੀ ਸ਼ਰਧਾ ਨਾਲ ਮਨਾਈ ਗਈ, ਜਿਸ 'ਚ ਸ੍ਰੀ ਪੰਚਾਇਤੀ ਅਖਾੜਾ ਬੜਾ ਉਦਾਸੀਨ ਦੇ ਮਹੰਤ ...

ਪੂਰੀ ਖ਼ਬਰ »

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲੋਗਨ ਮੁਕਾਬਲੇ ਕਰਵਾਏ

ਅੰਮਿ੍ਤਸਰ, 25 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਲ ਰਹੇ ਸਮਾਗਮਾਂ ਦੀ ਲੜੀ ਤਹਿਤ ਜ਼ਿਲ੍ਹਾ ਅੰਮਿ੍ਤਸਰ ਦੇ ਸਰਕਾਰੀ ਸਕੂਲਾਂ 'ਚ ਸਕੂਲ ਪੱਧਰੀ ਸਲੋਗਨ ਮੁਕਾਬਲੇ ਕਰਵਾਏ ਜਾ ਰਹੇ ਹਨ | ...

ਪੂਰੀ ਖ਼ਬਰ »

ਫੋਕਲੋਰ ਰਿਸਰਚ ਅਕਾਦਮੀ ਦੀ ਬੈਠਕ

ਅੰਮਿ੍ਤਸਰ, 25 ਜੁਲਾਈ (ਹਰਮਿੰਦਰ ਸਿੰਘ)-ਫੋਕਲੋਰ ਰਿਸਰਚ ਅਕਾਦਮੀ ਅੰਮਿ੍ਤਸਰ ਦੀ ਮੀਟਿੰਗ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ 'ਪੈਗਾਸਸ ਸਪਾਈਸ ਵੇਅਰ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਖੇ ਤੀਜਾ ਕੋਰੋਨਾ ਵੈਕਸੀਨ ਟੀਕਾਕਰਨ ਕੈਂਪ

ਅੰਮਿ੍ਤਸਰ, 25 ਜੁਲਾਈ (ਸਟਾਫ ਰਿਪੋਰਟਰ)-ਖ਼ਾਲਸਾ ਕਾਲਜ ਵਿਖੇ ਕੋਰੋਨਾ ਵੈਕਸੀਨੇਸ਼ਨ ਦਾ ਤੀਜਾ ਕੈਂਪ ਲਗਾਇਆ ਗਿਆ | ਕਾਲਜ ਪਿ੍ੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਪੂਰੇ ਦੇਸ਼ 'ਚ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ | ਉਨ੍ਹਾਂ ...

ਪੂਰੀ ਖ਼ਬਰ »

ਏਅਰਪੋਰਟ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਨਿਯੁਕਤ ਹੋਣ 'ਤੇ ਨਿਰਮਲ ਸਿੰੰੰਘ ਦਾ ਸਨਮਾਨ

ਅੰਮਿ੍ਤਸਰ, 25 ਜੁਲਾਈ (ਜੱਸ)-ਚੀਫ਼ ਖ਼ਾਲਸਾ ਦੀਵਾਨ ਅਧੀਨ ਕਾਰਜਸ਼ੀਲ ਸ੍ਰੀ ਗੁਰੂ ਹਰਿਕਿ੍ਸ਼ਨ ਇੰਟਰਨੈਸ਼ਨਲ ਸਕੂਲ ਰਣਜੀਤ ਐਵੀਨਿਊ ਵਿਖੇ ਰਜਿੰਦਰ ਸਿੰਘ ਮਰਵਾਹ ਅਕਾਲੀ ਆਗੂ ਤੇ ਪ੍ਰਧਾਨ ਟਰੇਡ ਐਂਡ ਇੰਡਸਟਰੀ ਐਸੋਸੀਏਸ਼ਨ ਬਾਰਡਰ ਜ਼ੋਨ ਦੀ ਅਗਵਾਈ ਹੇਠ ਵਪਾਰੀਆਂ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਸਰਕਾਰੀ ਸਕੂਲਾਂ 'ਚ ਮਾਪੇ ਅਧਿਆਪਕ ਮਿਲਣੀ ਅੱਜ

ਅੰਮਿ੍ਤਸਰ, 25 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਅੰਦਰ 6ਵੀਂ ਤੋਂ 12ਵੀਂ ਜਮਾਤ 'ਚ ਪੜ੍ਹਦੇ ਵਿਦਿਆਰਥੀਆਂ ਦੀ ਜੁਲਾਈ ਮਹੀਨੇ ਦੌਰਾਨ ਹੋਈਆਂ ਪ੍ਰੀਖਿਆਵਾਂ ਦੀ ਕਾਰਗੁਜਾਰੀ ਸਬੰਧੀ ਮਾਪਿਆਂ ਨੂੰ ਜਾਣੂੰ ਕਰਵਾਉਣ ਲਈ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX