ਤਾਜਾ ਖ਼ਬਰਾਂ


ਚੰਨੀ ਵਜ਼ਾਰਤ ਦਾ ਸਹੁੰ ਚੁੱਕ ਸਮਾਗਮ ਹੋਇਆ ਸ਼ੁਰੂ, ਬ੍ਰਹਮ ਮਹਿੰਦਰਾ ਨੇ ਲਿਆ ਹਲਫ਼
. . .  2 minutes ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ ਹੋਇਆ ਸ਼ੁਰੂ...
ਪੰਜਾਬ ਦੇ ਰਾਜਪਾਲ ਮੰਚ 'ਤੇ ਪੁੱਜੇ, ਰਾਸ਼ਟਰਗਾਨ ਹੋਇਆ ਸ਼ੁਰੂ
. . .  6 minutes ago
ਕੁਝ ਦੇਰ ਵਿਚ ਪੰਜਾਬ ਸਰਕਾਰ ਦਾ ਨਵਾਂ ਮੰਤਰੀ ਮੰਡਲ ਚੁੱਕੇਗਾ ਸਹੁੰ
. . .  17 minutes ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ ਕੁਝ ਦੇਰ ਵਿਚ ਸ਼ੁਰੂ ਹੋਣ ਜਾ ਰਿਹਾ ਹੈ...
ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਲਈ ਵੋਟਰਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ
. . .  38 minutes ago
ਮਲੋਟ, 26 ਸਤੰਬਰ (ਪਾਟਿਲ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲੋਟ ਵਿਖੇ ਪੰਜਾਬ ਯੂਨੀਵਰਸਿਟੀ ਗ੍ਰੈਜੂਏਟ ਹਲਕੇ ਤੋਂ ਸੈਨੇਟ ਚੋਣਾਂ ਲਈ ਅੱਜ ਮਲੋਟ ਵਿਖੇ ਵੋਟਰਾਂ ਵਿਚ ਕਾਫੀ ਉਤਸ਼ਾਹ ਵੇਖਣ ਨੂੰ...
ਚੰਨੀ ਤੇ ਰੰਧਾਵਾ ਮਨਪ੍ਰੀਤ ਬਾਦਲ ਦੇ ਘਰ ਪੁੱਜੇ
. . .  about 1 hour ago
ਚੰਡੀਗੜ੍ਹ, 26 ਸਤੰਬਰ - ਸਹੁੰ ਚੁੱਕਣ ਤੋਂ ਪਹਿਲਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮਨਪ੍ਰੀਤ ਸਿੰਘ ਬਾਦਲ ਦੇ ਘਰ ਪਹੁੰਚੇ...
ਸਹੁੰ ਚੁੱਕਣ ਤੋਂ ਪਹਿਲਾਂ ਗੁਰਕੀਰਤ ਸਿੰਘ ਕੋਟਲੀ ਹੋਏ ਭਾਵੁਕ
. . .  about 1 hour ago
ਚੰਡੀਗੜ੍ਹ, 26 ਸਤੰਬਰ - ਸਹੁੰ ਚੁੱਕਣ ਤੋਂ ਪਹਿਲਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਆਪਣੇ ਦਾਦਾ ਤੇ ਸਾਬਕਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ...
ਮੈਂ ਕੈਬਨਿਟ ਵਿਚ ਸ਼ਾਮਲ ਨਹੀਂ ਹੋ ਰਿਹਾ - ਨਾਗਰਾ
. . .  about 1 hour ago
ਚੰਡੀਗੜ੍ਹ, 26 ਸਤੰਬਰ - ਕੁਲਜੀਤ ਸਿੰਘ ਨਾਗਰਾ ਨੇ ਵੀਡੀਓ ਸੰਦੇਸ਼ ਰਾਹੀਂ ਸੰਬੋਧਨ ਕੀਤਾ ਹੈ ਕਿ ਉਹ ਕਿਸਾਨਾਂ ਨਾਲ ਖੜੇ ਹਨ ਤੇ ਉਨ੍ਹਾਂ ਨੇ ਪਹਿਲਾ ਹੀ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਕੈਬਨਿਟ ਵਿਚ ਸ਼ਾਮਲ ਨਹੀਂ ਹੋ ਰਹੇ। ਚਰਨਜੀਤ ਸਿੰਘ ਚੰਨੀ ਮੰਤਰੀ ਮੰਡਲ 'ਚ ਬਦਲਾਅ ਤੋਂ ਬਾਅਦ ਉਨ੍ਹਾਂ ਨੇ ਵੀਡੀਓ ਸੰਦੇਸ਼ ਜਾਰੀ ਕੀਤਾ ਹੈ...
ਗੁਰਪ੍ਰੀਤ ਸਿੰਘ ਕਾਂਗੜ ਵਲੋਂ ਕੀਤੀ ਜਾ ਰਹੀ ਹੈ ਪ੍ਰੈਸ ਕਾਨਫ਼ਰੰਸ
. . .  1 minute ago
ਚੰਡੀਗੜ੍ਹ, 26 ਸਤੰਬਰ - ਮੰਤਰੀ ਅਹੁਦੇ ਤੋਂ ਹਟਾਏ ਗਏ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਹੁਣ ਪ੍ਰੈਸ ਕਾਨਫ਼ਰੰਸ ਕੀਤੀ ਜਾ ਰਹੀ ਹੈ...
ਮੈਂ ਆਪਣੀ ਮਾਂ ਵਰਗੀ ਹਾਈਕਮਾਂਡ ਨੂੰ ਪੁੱਛਣਾ ਚਾਹੁੰਦਾ ਮੇਰਾ ਕੀ ਕਸੂਰ - ਬਲਬੀਰ ਸਿੰਘ ਸਿੱਧੂ
. . .  about 2 hours ago
ਚੰਡੀਗੜ੍ਹ, 26 ਸਤੰਬਰ - ਪ੍ਰੈਸ ਕਾਨਫ਼ਰੰਸ ਕਰਦੇ ਹੋਏ ਭਾਵੁਕ ਹੋਏ ਮੰਤਰੀ ਅਹੁਦੇ ਤੋਂ ਹਟਾਏ ਗਏ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਬਹੁਤ ਮਿਹਨਤ ਕੀਤੀ ਤੇ ਉਹ ਹਾਈਕਮਾਂਡ ਨੂੰ ਪੁੱਛਣਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਕੀ ਕਸੂਰ ਸੀ...
ਲੁਧਿਆਣਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ
. . .  about 2 hours ago
ਲੁਧਿਆਣਾ, 26 ਸਤੰਬਰ (ਕਵਿਤਾ ਖੁੱਲਰ, ਅਮਰੀਕ ਸਿੰਘ ਬਤਰਾ, ਰੁਪੇਸ਼ ਕੁਮਾਰ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੁਧਿਆਣਾ ਪਹੁੰਚੇ ਅਤੇ ਉਹ ਜੈਨ ਸਮਾਜ ਵਲੋਂ ਕਰਵਾਏ ਜਾ ਰਹੇ ਇਕ ਧਾਰਮਿਕ ਸਮਾਗਮ ਦੇ ਵਿਚ ਸ਼ਾਮਲ ਹੋਏ। ਜਿਸ ਤੋਂ ਬਾਅਦ ਉਹ ਪਾਰਟੀ ਦੇ ਵਰਕਰਾਂ ਨਾਲ...
ਬਲਬੀਰ ਸਿੰਘ ਸਿੱਧੂ ਅਤੇ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਕੀਤੀ ਜਾ ਰਹੀ ਪ੍ਰੈਸ ਕਾਨਫ਼ਰੰਸ
. . .  about 2 hours ago
ਚੰਡੀਗੜ੍ਹ, 26 ਸਤੰਬਰ - ਕੈਬਨਿਟ ਮੰਤਰੀ ਵਜੋਂ ਹਟਾਏ ਗਏ ਬਲਬੀਰ ਸਿੰਘ ਸਿੱਧੂ ਅਤੇ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਪ੍ਰੈਸ ਕਾਨਫ਼ਰੰਸ ਕੀਤੀ ਜਾ ਰਹੀ ਹੈ...
ਰਾਣਾ ਗੁਰਜੀਤ ਸਿੰਘ ਦੇ ਮੁੱਦੇ 'ਤੇ ਖਹਿਰਾ ਨੇ ਕਿਹਾ ਪਾਰਟੀ ਬਹੁਤ ਵੱਡੀ ਕਰ ਰਹੀ ਗ਼ਲਤੀ
. . .  about 2 hours ago
ਚੰਡੀਗੜ੍ਹ, 26 ਸਤੰਬਰ - ਰਾਣਾ ਗੁਰਜੀਤ ਸਿੰਘ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੇ ਪ੍ਰਸਤਾਵ 'ਤੇ ਪੰਜਾਬ ਕਾਂਗਰਸ ਪਾਰਟੀ ਵਿਚ ਇਕ ਵਾਰ ਫਿਰ ਕਾਟੋ-ਕਲੇਸ਼ ਸ਼ੁਰੂ ਹੋ ਗਿਆ ਹੈ ਅਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪਾਰਟੀ ਬਹੁਤ ਵੱਡੀ ਗ਼ਲਤੀ ਕਰਨ ਜਾ ਰਹੀ ਹੈ। ਖਹਿਰਾ ਨੇ ਕਿਹਾ ਕਿ ਉਹ...
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਸਟ੍ਰੇਲਿਆਈ ਮਹਿਲਾ ਕ੍ਰਿਕਟ ਟੀਮ ਦਾ ਰੋਕਿਆ ਜੇਤੂ ਰੱਥ
. . .  about 2 hours ago
ਨਵੀਂ ਦਿੱਲੀ, 26 ਸਤੰਬਰ - ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਤੀਸਰੇ ਅਤੇ ਆਖ਼ਰੀ ਇਕ ਦਿਨਾਂ ਮੈਚ ਵਿਚ ਆਸਟ੍ਰੇਲੀਆ ਦੀ ਮਹਿਲਾ ਟੀਮ ਨੂੰ 2 ਵਿਕਟਾਂ ਨਾਲ ਮਾਤ ਦਿੱਤੀ। ਭਾਰਤੀ ਮਹਿਲਾਵਾਂ ਨੇ ਮਿਲੇ ਹੋਏ ਟੀਚੇ 265 ਨੂੰ 49.3 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ 'ਤੇ ਸਰ ਕਰ ਲਿਆ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ...
ਚਾਰ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ
. . .  about 3 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਸਰਕਾਰ ਵਲੋਂ ਚਾਰ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ...
ਪਿਸਤੌਲ ਦੀ ਨੋਕ 'ਤੇ ਲੱਖਾਂ ਰੁਪਿਆਂ ਦੀ ਲੁੱਟ
. . .  about 3 hours ago
ਅੰਮ੍ਰਿਤਸਰ, 26 ਸਤੰਬਰ (ਗਗਨਦੀਪ ਸ਼ਰਮਾ) - ਸੁਲਤਾਨਵਿੰਡ ਰੋਡ ਨੇੜੇ ਇਕ ਮਨੀ ਐਕਸਚੇਂਜ ਦੀ ਦੁਕਾਨ 'ਤੇ ਪਿਸਤੌਲ ਦਿਖਾ ਕੇ ਲੱਖਾਂ ਰੁਪਿਆਂ ਦੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ...
ਨਵੇਂ ਮੰਤਰੀ ਮੰਡਲ 'ਚ ਸ਼ਾਮਿਲ ਕੀਤੇ ਗਏ ਰਾਣਾ ਗੁਰਜੀਤ ਸਿੰਘ ਦੇ ਨਾਂਅ ਦਾ ਵਿਰੋਧ , ਦੁਆਬਾ ਖੇਤਰ ਦੇ ਵਿਧਾਇਕਾਂ ਨੇ ਇਸ ਦਾ ਕੀਤਾ ਵਿਰੋਧ
. . .  about 3 hours ago
ਚੰਡੀਗੜ੍ਹ, 26 ਸਤੰਬਰ - ਕਾਂਗਰਸ ਦੇ ਸੱਤ ਲੀਡਰਾਂ ਨੇ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਨੂੰ ਚਿੱਠੀ ਲਿਖ ਕੇ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਬਣਾਉਣ ਦਾ ਵਿਰੋਧ ਕੀਤਾ ਹੈ। ਇਨ੍ਹਾਂ ਲੀਡਰਾਂ ਨੇ ਰਾਣਾ ਗੁਰਜੀਤ ਨੂੰ ਹਟਾਉਣ ਦੀ ਮੰਗ ਕੀਤੀ ਹੈ। ਇਹ ਚਿੱਠੀ 7....
ਬਠਿੰਡਾ ਦੇ ਪਿੰਡ ਕਲਾਂ ਵਿਖੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਕਿਸਾਨ ਦੇ ਪਰਿਵਾਰਕ ਮੈਂਬਰ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ।
. . .  about 3 hours ago
ਬਠਿੰਡਾ,26 ਸਤੰਬਰ - ਬਠਿੰਡਾਦੇ ਪਿੰਡ ਕਲਾਂ ਵਿਖੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਕਿਸਾਨ ਦੇ ਪਰਿਵਾਰਕ....
‘ਮਨ ਕੀ ਬਾਤ’ ਦੇ ਮੁੱਖ ਅੰਸ਼
. . .  about 3 hours ago
'ਮਨ ਕੀ ਬਾਤ' ਪ੍ਰੋਗਰਾਮ 'ਚ ਜਲੰਧਰ ਦੇ ਖਿਡਾਰੀਆਂ ਨਾਲ ਰੂਬਰੂ ਹੋਏ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਨੇ ਲੋਕਾਂ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਅਸੀਂ ਅੱਜ ਵਿਸ਼ਵ ਨਦੀ ਦਿਵਸ ਮਨਾ ਰਹੇ ਹਾਂ, ਮੈਂ ਦੇਸ਼ ਭਰ ਦੇ ਲੋਕਾਂ ਨੂੰ ਸਾਲ 'ਚ ਘੱਟੋ-ਘੱਟ ਇਕ ਵਾਰ 'ਨਦੀ ਉਤਸਵ' ਮਨਾਉਣ ਦੀ ਅਪੀਲ ਕਰਦਾ ਬਿਹਾਰ 'ਚ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਤਾਮਿਲਨਾਡੂ 'ਚ ਕਾਂਜੀਰੰਗਲ ਪੰਚਾਇਤ ਦੇ ਕੂੜੇ ਪ੍ਰਬੰਧਨ 'ਤੇ ਇਸ ਦਿਸ਼ਾ 'ਚ ਉਨ੍ਹਾਂ ਦੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ ਅਸੀਂ ਸਾਰਿਆਂ ਦੇ ਸਮੂਹਿਕ ਯਤਨਾਂ ਤੇ ਸਹਿਯੋਗ ਨਾਲ ਆਪਣੀਆਂ ਨਦੀਆਂ ਨੂੰ ਪ੍ਰਦੂਸ਼ਣ ਮੁਕਤ ਬਣਾ ਸਕਦੇ ਹਾਂ....
ਭਾਜਪਾ ਪ੍ਰਧਾਨ ਜੇ.ਪੀ. ਨੱਡਾ ਅਤੇ ਹੋਰ ਨੇਤਾਵਾਂ ਨੇ ਪ੍ਰਧਾਨ ਮੰਤਰੀ ਨੂੰ ਅਮਰੀਕਾ ਤੋਂ ਆਉਣ 'ਤੇ ਵਧਾਈ ਦਿੱਤੀ
. . .  about 4 hours ago
ਨਵੀਂ ਦਿੱਲੀ, 26 ਸਤੰਬਰ - ਭਾਜਪਾ ਪ੍ਰਧਾਨ ਜੇ.ਪੀ. ਨੱਡਾ ਅਤੇ ਹੋਰ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਵੱਲੀ ਅਤੇ ਚੌਥੀ ਗੱਲਬਾਤ ਤੋਂ ਬਾਅਦ ਅਮਰੀਕਾ.....
ਕਿਸਾਨਾਂ ਦੇ ਦੁਖੜੇ ਸੁਣਨ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਭਾਵਿਤ ਕਿਸਾਨਾਂ ਨਾਲ ਬੈਠ ਕੇ ਖਾਧਾ ਖਾਣਾ
. . .  about 4 hours ago
ਬਠਿੰਡਾ 26 ਸਤੰਬਰ - ਕਿਸਾਨਾਂ ਦੇ ਦੁਖੜੇ ਸੁਣਨ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਭਾਵਿਤ ਕਿਸਾਨਾਂ ਨਾਲ ....
ਅਮਰੀਕਾ ਦੌਰੇ ਤੋਂ ਵਾਪਸ ਪਰਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 4 hours ago
ਨਵੀਂ ਦਿੱਲੀ, 26 ਸਤੰਬਰ - ਅਮਰੀਕਾ ਦੌਰੇ ਤੋਂ ਵਾਪਸ ਪਰਤੇ ਪ੍ਰਧਾਨ ਮੰਤਰੀ ਨਰਿੰਦਰ....
ਪ੍ਰਧਾਨ ਮੰਤਰੀ ਨੇ ਪ੍ਰੋਗਰਾਮ 'ਮਨ ਕੀ ਬਾਤ' ਵਿਚ ਜਲੰਧਰ ਦੇ ਖਿਡਾਰੀਆਂ ਨਾਲ ਗੱਲਬਾਤ ਕੀਤੀ
. . .  about 4 hours ago
ਨਵੀਂ ਦਿੱਲੀ, 26 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰੋਗਰਾਮ 'ਮਨ ਕੀ ਬਾਤ' ਵਿਚ ਜਲੰਧਰ ਦੇ ਖਿਡਾਰੀਆਂ ਨਾਲ....
ਭਾਰਤੀ ਹਵਾਈ ਸੈਨਾ ਜੰਮੂ -ਕਸ਼ਮੀਰ ਦੇ ਡਲ ਝੀਲ ਵਿਖੇ 'ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ' ਦੇ ਅਧੀਨ 'ਏਅਰ ਸ਼ੋਅ' ਕੀਤਾ
. . .  about 1 hour ago
ਜੰਮੂ -ਕਸ਼ਮੀਰ , 26 ਸਤੰਬਰ - ਭਾਰਤੀ ਹਵਾਈ ਸੈਨਾ ਜੰਮੂ -ਕਸ਼ਮੀਰ ਦੇ ਡਲ ਝੀਲ ਵਿਖੇ 'ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ' ਦੇ ਅਧੀਨ 'ਏਅਰ....
ਪ੍ਰਧਾਨ ਮੰਤਰੀ ਕਰ ਰਹੇ ਨੇ 'ਮਨ ਕੀ ਬਾਤ' ਨਾਲ ਰਾਸ਼ਟਰ ਨੂੰ ਸੰਬੋਧਨ।
. . .  about 5 hours ago
ਪ੍ਰਧਾਨ ਮੰਤਰੀ ਕਰ ਰਹੇ ਨੇ 'ਮਨ ਕੀ ਬਾਤ' ਨਾਲ ਰਾਸ਼ਟਰ ਨੂੰ ਸੰਬੋਧਨ।
ਸਿਆਟਲ ਤੋਂ ਸ਼ਿਕਾਗੋ ਜਾ ਰਹੀ ਐਮ ਟਰੈਕ ਰੇਲ ਗੱਡੀ ਪਟੜੀ ਤੋਂ ਲੱਥੀ,3 ਵਿਅਕਤੀਆਂ ਦੀ ਮੌਤ,ਸੈਂਕੜੇ ਲੋਕ ਜ਼ਖ਼ਮੀ
. . .  about 5 hours ago
ਸਿਆਟਲ, 26 ਸਤੰਬਰ (ਹਰਮਨਪ੍ਰੀਤ ਸਿੰਘ) - ਅੱਜ ਸ਼ਾਮ ਸਿਆਟਲ ਤੋਂ ਸ਼ਿਕਾਗੋ ਜਾ ਰਹੀ ਐਮ ਟਰੈਕ ਰੇਲ ਗੱਡੀ ਪਟੜੀ ਤੋਂ ਉੱਤਰ ਜਾਣ ਕਾਰਨ ਕਾਫ਼ੀ ਲੋਕ ਜ਼ਖ਼ਮੀ ਹੋ ਗਏ। ਐਮ ਟਰੈਕ ਦੇ ਬੁਲਾਰੇ ਜੇਸਨ ਅਬਰਾਮਸ ਨੇ ....
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 11 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਸ਼ੀਆ ਚਾਰਲਸ

ਤਰਨਤਾਰਨ

ਕਰੋੜਾਂ ਰੁਪਏ ਮੁੱਲ ਦੀ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਚਾਰ ਵਿਅਕਤੀ ਕਾਬੂ

ਤਰਨ ਤਾਰਨ, 25 ਜੁਲਾਈ (ਹਰਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਕਰੋੜਾਂ ਰੁਪਏ ਮੁੱਲ ਦੀ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਚਾਰ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਫੜੇ ਗਏ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਧਰੁਮਨ ਐਚ. ਨਿੰਬਾਲੇ ਨੇ ਦੱਸਿਆ ਕਿ ਥਾਣਾ ਖੇਮਕਰਨ ਦੇ ਏ.ਐਸ.ਆਈ. ਅਜਾਇਬ ਸਿੰਘ ਨੇ ਖੇਮਕਰਨ ਸਮਸ਼ਾਨਘਾਟ ਨੇੜੇ ਗਸ਼ਤ ਦੌਰਾਨ ਸ਼ੱਕ ਦੇ ਅਧਾਰ 'ਤੇ ਇਕ ਵਿਅਕਤੀ ਨੂੰ ਰੋਕ ਕੇ ਡੀ.ਐਸ.ਪੀ. ਭਿੱਖੀਵਿੰਡ ਰਾਜਬੀਰ ਸਿੰਘ ਦੀ ਹਾਜ਼ਰੀ ਵਿਚ ਤਲਾਸ਼ੀ ਲਈ ਤਾਂ ਉਸ ਕੋਲੋਂ 280 ਗ੍ਰਾਮ ਹੈਰੋਇਨ ਬਰਾਮਦ ਹੋਈ | ਫੜੇ ਗਏ ਵਿਅਕਤੀ ਦੀ ਪਛਾਣ ਸਮਸ਼ੇਰ ਸਿੰਘ ਉਰਫ਼ ਸ਼ੇਰਾ ਪੁੱਤਰ ਸਰਦੂਲ ਸਿੰਘ ਵਾਸੀ ਵਾਰਡ ਨੰਬਰ 4 ਖੇਮਕਰਨ ਵਜੋਂ ਹੋਈ | ਇਸ ਤੋਂ ਇਲਾਵਾ ਥਾਣਾ ਸਰਹਾਲੀ ਦੇ ਐਸ.ਐਚ.ਓ. ਇੰਸ. ਨਵਦੀਪ ਸਿੰਘ ਨੇ ਚੋਹਲਾ ਰੋਡ ਸਰਹਾਲੀ ਕਲਾਂ ਵਿਖੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਪਛਾਣ ਅੰਗਰੇਜ ਸਿੰਘ ਉਰਫ਼ ਗੇਜਾ ਪੁੱਤਰ ਤਰਸੇਮ ਸਿੰਘ ਵਾਸੀ ਪੱਤੀ ਖਾਸੇ ਕੀ ਸਰਹਾਲੀ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਥਾਣਾ ਸਦਰ ਅਧੀਨ ਪੈਂਦੀ ਚੌਂਕੀ ਸਭਰਾ ਦੇ ਇੰਚਾਰਜ ਗੁਰਦੀਪ ਸਿੰਘ ਵਲੋਂ ਪੁਲ ਸੂਆ ਜੋਤੀ ਸ਼ਾਹ ਵਿਖੇ ਗਸ਼ਤ ਦੌਰਾਨ ਮਨਜੀਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਗਦਾਈਕੇ ਸਭਰਾ ਨੂੰ ਕਾਬੂ ਕਰਕੇ ਉਸ ਕੋਲੋਂ 155 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਇਸੇ ਤਰ੍ਹਾਂ ਥਾਣਾ ਵੈਰੋਵਾਲ ਦੇ ਏ.ਐਸ.ਆਈ. ਸੁਖਦੇਵ ਸਿੰਘ ਨੇ ਟੀ.ਪੁਆਇੰਟ ਰਾਮਪੁਰ ਭੂਤਵਿੰਡ ਵਿਖੇ ਗਸ਼ਤ ਦੌਰਾਨ ਨਿਸ਼ਾਨ ਸਿੰਘ ਉਰਫ਼ ਭਗਵਾਨ ਪੁੱਤਰ ਮੋਹਨ ਸਿੰਘ ਵਾਸੀ ਰਾਮਪੁਰ ਭੂਤਵਿੰਡ ਕੋਲੋਂ 470 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਐਸ.ਐਸ.ਪੀ. ਨੇ ਦੱਸਿਆ ਕਿ ਉਕਤ ਗਿ੍ਫ਼ਤਾਰ ਸਾਰੇ ਵਿਅਕਤੀਆਂ ਦੇ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕਰ ਕੇ ਉਨ੍ਹਾਂ ਪਾਸੋਂ ਸਖ਼ਤੀ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ |

ਟਿਊਬਵੈੱਲ ਦੇ ਫਿਊਜ਼ ਕੱਟਣ 'ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਤਰਨ ਤਾਰਨ, 25 ਜੁਲਾਈ (ਹਰਿੰਦਰ ਸਿੰਘ)-ਪਿੰਡ ਅਲਾਵਲਪੁਰ ਵਿਖੇ ਤਿੰਨ ਵਿਅਕਤੀਆਂ ਵਲੋਂ ਜਾਣਬੁੱਝ ਕੇ 100 ਕੇ.ਵੀ.ਏ. ਸਟੇਅ ਟਿਊਬਵੈੱਲ ਕੁਨੈਕਸ਼ਨ ਦੇ ਫਿਊਜ਼ ਕੱਟਣ ਅਤੇ ਉਸ ਨੂੰ ਸਹੀ ਕਰਨ ਆਏ ਸਰਕਾਰੀ ਕਰਮਚਾਰੀਆਂ ਨੂੰ ਬੰਧਕ ਬਣਾਉਣ 'ਤੇ ਪੁਲਿਸ ਨੇ ਤਿੰਨ ਵਿਅਕਤੀਆਂ ਦੇ ...

ਪੂਰੀ ਖ਼ਬਰ »

ਨਵਜੋਤ ਸਿੰਘ ਸਿੱਧੂ ਸ੍ਰੀ ਦਰਬਾਰ ਸਾਹਿਬ ਉੱਪਰ ਹਮਲਾ ਕਰਨ ਵਾਲਿਆਂ ਲਈ ਬਣਿਆ ਢਾਲ–ਖਾਲੜਾ ਮਿਸ਼ਨ ਆਰਗੇਨਾਈਜੇਸ਼ਨ

ਤਰਨ ਤਾਰਨ, 25 ਜੁਲਾਈ (ਪਰਮਜੀਤ ਜੋਸ਼ੀ)¸ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਆਗੂਆਂ ਜਗਦੀਪ ਸਿੰਘ ਰੰਧਾਵਾ, ਵਿਰਸਾ ਸਿੰਘ ਬਹਿਲਾ, ਗੁਰਜੀਤ ਸਿੰਘ, ਸਤਵਿੰਦਰ ਸਿੰਘ, ਪ੍ਰਵੀਨ ਕੁਮਾਰ ਨੇ ਕਿਹਾ ਕਿ ਅੱਜ ਜਦੋਂ ਗੁਰਾਂ ਦਾ ਪੰਜਾਬ '84 ਵਾਲਿਆਂ, ਬੇਅਦਬੀ ਦਲ ਤੇ ਮੰਨੂਵਾਦੀ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਤੇ ਦੇਸੀ ਕੱਟੇ ਸਮੇਤ ਦੋ ਗਿ੍ਫ਼ਤਾਰ

ਤਰਨ ਤਾਰਨ, 25 ਜੁਲਾਈ (ਹਰਿੰਦਰ ਸਿੰਘ)-ਥਾਣਾ ਵੈਰੋਵਾਲ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਮੋਟਰਸਾਈਕਲ 'ਤੇ ਆ ਰਹੇ ਦੋ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜੇ ਵਿਚੋਂ ਇਕ 315 ਬੋਰ ਦਾ ਦੇਸੀ ਕੱਟਾ ਅਤੇ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਹੈ | ਇਸ ਸਬੰਧੀ ਥਾਣਾ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਵਿਧਾਇਕ ਦੀ ਰਿਹਾਇਸ਼ 'ਤੇ ਧਰਨਾ 27 ਨੂੰ-ਪ੍ਰਧਾਨ ਰਜਵੰਤ ਕੌਰ

ਤਰਨ ਤਾਰਨ, 25 ਜੁਲਾਈ (ਵਿਕਾਸ ਮਰਵਾਹਾ)-ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਤਰਨ ਤਾਰਨ ਵਲੋਂ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਜ਼ਿਲ੍ਹਾ ਪ੍ਰਧਾਨ ਰਜਵੰਤ ਕੌਰ ਦੀ ਅਗਵਾਈ ਹੇਠ ਕਾਂਗਰਸੀ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੇ ਘਰ ...

ਪੂਰੀ ਖ਼ਬਰ »

ਐੱਨ. ਡੀ. ਪੀ. ਐਸ. ਮਾਮਲੇ 'ਚ ਭਗੌੜਾ ਐਲਾਨਿਆ

ਤਰਨ ਤਾਰਨ, 25 ਜੁਲਾਈ (ਪਰਮਜੀਤ ਜੋਸ਼ੀ)-ਕੇ. ਕੇ. ਜੈਨ ਦੀ ਸਪੈਸ਼ਲ ਰਿਪੋਰਟ ਵਲੋਂ ਐੱਨ. ਡੀ. ਪੀ. ਐਸ. ਮਾਮਲੇ 'ਚ ਇਕ ਵਿਅਕਤੀ ਨੂੰ ਭਗੌੜਾ ਐਲਾਨਿਆ ਹੈ | ਇਸ ਸਬੰਧ ਵਿਚ ਥਾਣਾ ਹਰੀਕੇ ਦੀ ਪੁਲਿਸ ਨੇ ਕੇਸ ਦਰਜ ਕਰ ਕੇ ਉਸ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ | ਥਾਣਾ ਹਰੀਕੇ ...

ਪੂਰੀ ਖ਼ਬਰ »

ਚੋਰੀ ਦੇ ਦੋ ਮੋਟਰਸਾਈਕਲਾਂ ਸਮੇਤ ਦੋ ਵਿਅਕਤੀ ਗਿ੍ਫ਼ਤਾਰ

ਤਰਨ ਤਾਰਨ, 25 ਜੁਲਾਈ (ਪਰਮਜੀਤ ਜੋਸ਼ੀ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਚੋਰੀ ਦੇ ਦੋ ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਫੜੇ ਗਏ ਵਿਅਕਤੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਵਲੋਂ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ | ਐਸ.ਐਸ.ਪੀ. ...

ਪੂਰੀ ਖ਼ਬਰ »

ਔਲਖ ਦੀ ਅਗਵਾਈ 'ਚ ਮੌਜੂਦਾ ਸਰਪੰਚ ਤੇ ਸਾਬਕਾ ਸਰਪੰਚ ਸਮੇਤ ਸੈਂਕੜੇ ਪਰਿਵਾਰਾਂ ਨੇ 'ਆਪ' ਪੱਲਾ ਫੜਿਆ

ਤਰਨ ਤਾਰਨ, 25 ਜੁਲਾਈ (ਹਰਿੰਦਰ ਸਿੰਘ)¸ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਔਲਖ ਦੀ ਅਗਵਾਈ ਹੇਠਾਂ ਪਿੰਡ ਕਲੇਰ ਵਿਖੇ ਗੁਰਵਿੰਦਰ ਸਿੰਘ ਸਾਬਕਾ ਸਰਪੰਚ ਤੇ ਪ੍ਰੀਤਮ ਕੌਰ ਮੌਜੂਦਾ ਸਰਪੰਚ ਦੇ ਨਾਲ ਅਹਿਮ ਮੀਟਿੰਗ ਹੋਈ | ਇਸ ਮੌਕੇ ਸਾਬਕਾ ਸਰਪੰਚ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਦੀਆਂ ਨਕਾਮੀਆਂ ਨੂੰ ਲੋਕ ਨਹੀਂ ਬਖਸ਼ਣਗੇ-ਇਕਬਾਲ ਸਿੰਘ ਸੰਧੂ

ਝਬਾਲ, 25 ਜੁਲਾਈ (ਸੁਖਦੇਵ ਸਿੰਘ)¸ਸਾਢੇ ਚਾਰ ਸਾਲ ਦੀ ਨਿਕੰਮੀ ਕਾਰਗੁਜ਼ਾਰੀ 'ਤੇ ਪਰਦਾ ਪਾਉਣ ਲਈ ਕਾਂਗਰਸ ਸਰਕਾਰ ਪ੍ਰਧਾਨ ਬਦਲ ਕੇ ਸੂਬੇ ਦੇ ਲੋਕਾਂ ਨੂੰ ਨਵਾਂ ਨਾਟਕ ਦਿਖਾ ਕੇ ਵੋਟਾਂ ਬਟੋਰਨੀਆ ਚਾਹੁੰਦੀ ਹੈ, ਪਰ ਸੂਬੇ ਦੇ ਲੋਕ ਇਸ ਨੰੂ ਚਲਦਾ ਕਰਨ ਲਈ ਪੱਕਾ ਮਨ ਬਣਾਈ ...

ਪੂਰੀ ਖ਼ਬਰ »

ਜ਼ਿਲਾ ਤਰਨ ਤਾਰਨ 'ਚ ਕੋਵਿਡ-19 ਦੇ ਐਕਟਿਵ ਕੇਸਾਂ ਦੀ ਗਿਣਤੀ ਘਟ ਕੇ 13 ਹੋਈ-ਡਿਪਟੀ ਕਮਿਸ਼ਨਰ

ਤਰਨ ਤਾਰਨ, 25 ਜੁਲਾਈ (ਹਰਿੰਦਰ ਸਿੰਘ)¸ਕੋਵਿਡ-19 ਮਹਾਂਮਾਰੀ ਦਾ ਸ਼ਿਕਾਰ ਹੋ ਚੁੱਕੇ ਲੋਕਾਂ ਦਾ ਜਲਦੀ ਪਤਾ ਲਾਉਣ ਲਈ ਜ਼ਿਲੇ੍ਹ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ 'ਚ ਕੋਵਿਡ-19 ਦੀ ਜਾਂਚ ਲਈ ਅੱਜ 622 ਸੈਂਪਲ ਹੋਰ ਲਏ ਗਏ ਹਨ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਮੱਲ੍ਹੀ, ਪਾਲਾ ਤੇ ਢਿੱਲੋਂ ਇੰਪਰੂਵਮੈਂਟ ਟਰੱਸਟ ਤਰਨ ਤਾਰਨ ਦੇ ਨਵੇਂ ਮੈਂਬਰ ਨਿਯੁਕਤ

ਤਰਨ ਤਾਰਨ, 25 ਜੁਲਾਈ (ਹਰਿੰਦਰ ਸਿੰਘ)-ਪੰਜਾਬ ਸਰਕਾਰ ਨੇ ਤਰਨ ਤਾਰਨ ਇੰਪਰੂਵਮੈਂਟ ਟਰੱਸਟ ਦਾ ਵਿਸਥਾਰ ਕਰਦਿਆ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੀ ਸਿਫ਼ਾਰਿਸ਼ 'ਤੇ ਸੀਨੀਅਰ ਕਾਂਗਰਸੀ ਆਗੂ ਪਰਮਜੀਤ ਸਿੰਘ ਮੱਲ੍ਹੀ, ਜਸਪਾਲ ਸਿੰਘ ਪਾਲਾ ਅਤੇ ਹਰਦੀਪ ਸਿੰਘ ਢਿੱਲੋਂ ...

ਪੂਰੀ ਖ਼ਬਰ »

ਠੇਕੇਦਾਰ ਦੀਆਂ ਗੱਡੀਆਂ ਰੋਕਣ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਤਰਨ ਤਾਰਨ, 25 ਜੁਲਾਈ (ਹਰਿੰਦਰ ਸਿੰਘ)-ਨੈਰੋਲੈਕ ਫੈਕਟਰੀ ਗੋਇੰਦਵਾਲ ਸਾਹਿਬ ਵਿਖੇ ਠੇਕੇਦਾਰ ਦੀਆਂ ਗੱਡੀਆਂ ਫੈਕਟਰੀ ਦੇ ਬਾਹਰ ਹੀ ਰੋਕਣ 'ਤੇ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਪੁਲਿਸ ਨੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ...

ਪੂਰੀ ਖ਼ਬਰ »

ਰਮਸਾ ਲੈਬ ਅਟੈਂਡਟ ਯੂਨੀਅਨ ਪੰਜਾਬ ਨੇ ਰੈਗੂਲਰ ਕਰਨ ਸਬੰਧੀ ਦਿੱਤਾ ਮੰਗ–ਪੱਤਰ

ਤਰਨ ਤਾਰਨ, 25 ਜੁਲਾਈ (ਵਿਕਾਸ ਮਰਵਾਹਾ)¸ਰਮਸਾ ਲੈਬ ਅਟੈਂਡਟ ਯੂਨੀਅਨ ਪੰਜਾਬ ਦੇ ਪ੍ਰਧਾਨ ਚੇਤਨ ਅੱਤਰੀ ਪਠਾਨਕੋਟ ਅਤੇ ਸਾਥੀ ਆਗੂਆਂ ਦਲੀਪ ਸਿੰਘ, ਜਸਕਰਨ ਸਿੰਘ, ਦਿਲਸ਼ੇਰ ਸਿੰਘ, ਪਿ੍ੰਸਪਾਲ, ਗੁਰਪ੍ਰੀਤ ਸਿੰਘ ਵਲੋਂ ਕੈਬੀਨਿਟ ਮੰਤਰੀ ਅਰੁਣਾ ਚੌਧਰੀ ਨੂੰ ਉਨ੍ਹਾਂ ...

ਪੂਰੀ ਖ਼ਬਰ »

ਨਾਬਾਲਗਾ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਹੇਠ ਇਕ ਨੌਜਵਾਨ ਖ਼ਿਲਾਫ਼ ਕੇਸ ਦਰਜ

ਤਰਨ ਤਾਰਨ, 25 ਜੁਲਾਈ (ਪਰਮਜੀਤ ਜੋਸ਼ੀ)-ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਇਕ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਵਾਲੇ ਇਕ ਵਿਅਕਤੀ ਦੇ ਖ਼ਿਲਾਫ਼ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ...

ਪੂਰੀ ਖ਼ਬਰ »

ਮੋਟਰਸਾਈਕਲਾਂ ਦੀ ਟੱਕਰ 'ਚ ਪਤੀ ਦੀ ਮੌਤ, ਪਤਨੀ ਗੰਭੀਰ ਜ਼ਖ਼ਮੀ

ਤਰਨ ਤਾਰਨ, 25 ਜੁਲਾਈ (ਹਰਿੰਦਰ ਸਿੰਘ)-ਤਰਨ ਤਾਰਨ-ਜੰਡਿਆਲਾ ਰੋਡ 'ਤੇ ਪੈਂਦੇ ਖੱਬੇ ਡੋਗਰਾ ਦੇ ਨਜ਼ਦੀਕ ਦੋ ਮੋਟਰਸਾਈਕਲਾਂ ਦੀ ਹੋਈ ਟੱਕਰ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ, ਜਿਸ ਨੂੰ ਤਰਨ ਤਾਰਨ ਸਰਕਾਰੀ ...

ਪੂਰੀ ਖ਼ਬਰ »

ਜ਼ਿਲਾ ਤਰਨ ਤਾਰਨ 'ਚ ਕੋਵਿਡ-19 ਦੇ ਐਕਟਿਵ ਕੇਸਾਂ ਦੀ ਗਿਣਤੀ ਘਟ ਕੇ 13 ਹੋਈ-ਡਿਪਟੀ ਕਮਿਸ਼ਨਰ

ਤਰਨ ਤਾਰਨ, 25 ਜੁਲਾਈ (ਹਰਿੰਦਰ ਸਿੰਘ)¸ਕੋਵਿਡ-19 ਮਹਾਂਮਾਰੀ ਦਾ ਸ਼ਿਕਾਰ ਹੋ ਚੁੱਕੇ ਲੋਕਾਂ ਦਾ ਜਲਦੀ ਪਤਾ ਲਾਉਣ ਲਈ ਜ਼ਿਲੇ੍ਹ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ 'ਚ ਕੋਵਿਡ-19 ਦੀ ਜਾਂਚ ਲਈ ਅੱਜ 622 ਸੈਂਪਲ ਹੋਰ ਲਏ ਗਏ ਹਨ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

35 ਦੇ ਕਰੀਬ ਪਰਿਵਾਰ ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿਚ ਸ਼ਾਮਿਲ

ਝਬਾਲ, 25 ਜੁਲਾਈ (ਸੁਖਦੇਵ ਸਿੰਘ)-ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡੀ ਤਾਕਤ ਮਿਲੀ ਜਦ ਸੀਨੀਅਰ ਆਗੂ ਰਣਜੀਤ ਸਿੰਘ ਠਰੂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜਿੰਦਰ ਸਿੰਘ ਠਰੂ ਦੀ ਅਗਵਾਈ ਹੇਠ ਪਿੰਡ ਭੋਜੀਆਂ ਦੇ 35 ਦੇ ਕਰੀਬ ਕਾਂਗਰਸੀ ਪਰਿਵਾਰ ਕਾਂਗਰਸ ਪਾਰਟੀ ਨੂੰ ...

ਪੂਰੀ ਖ਼ਬਰ »

ਕਾਰਗਿਲ ਦਿਵਸ 'ਤੇ ਵਿਸ਼ੇਸ਼

ਭਾਰਤੀ ਫ਼ੌਜ ਦੀ ਸੂਰਬੀਰਤਾ ਦੀ ਅਮਰ ਗਾਥਾ ਹੈ ਕਾਰਗਿਲ ਦਾ ਯੁੱਧ

'ਖੁਸ਼ਨਸੀਬ ਹੈਾ ਵੋ, ਜੋ ਵਤਨ ਪਰ ਮਿਟ ਜਾਤੇ ਹੈਾ, ਮਰ ਕਰ ਭੀ ਵੋ ਲੋਗ ਅਮਰ ਹੋ ਜਾਤੇ ਹੈਾ' 'ਜਿਸਕਾ ਖੂਨ ਨਾ ਖੌਲਾ, ਵੋ ਖੂਨ ਨਹੀਂ ਵੋ ਪਾਣੀ ਹੈ, ਜੋ ਦੇਸ਼ ਕੇ ਕਾਮ ਨਾ ਆਏ ਵੋ ਬੇਕਾਰ ਜਵਾਨੀ ਹੈ |' ਇਹ ਲਾਈਨਾਂ ਭਾਰਤੀ ਫੌਜ ਦੇ ਜਵਾਨਾਂ ਵਲੋਂ ਦੇਸ਼ ਦੀ ਆਨ ਤੇ ਸ਼ਾਨ ਲਈ ...

ਪੂਰੀ ਖ਼ਬਰ »

ਗੁਰਮਤਿ ਕੈਂਪ 'ਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ

ਪੱਟੀ, 25 ਜੁਲਾਈ (ਅਵਤਾਰ ਸਿੰਘ ਖਹਿਰਾ, ਬੋਨੀ ਕਾਲੇਕੇ)- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਅਤੇ ...

ਪੂਰੀ ਖ਼ਬਰ »

ਚੈਰੀਟੇਬਲ ਟਰੱਸਟ ਵਲੋਂ ਚਾਰ ਲੋੜਵੰਦਾਂ ਨੂੰ ਟ੍ਰਾਈ-ਸਾਈਕਲ ਤਕਸੀਮ

ਪੱਟੀ, 25 ਜੁਲਾਈ (ਅਵਤਾਰ ਸਿੰਘ ਖਹਿਰਾ, ਬੋਨੀ ਕਾਲੇਕੇ)- ਮਾਨਵਤਾ ਦੀ ਸੇਵਾ ਨੂੰ ਸਮਰਪਿਤ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਪੱਟੀ ਵਲੋਂ ਚਾਰ ਅੰਗਹੀਣਾਂ ਨੂੰ ਸੰਗਤ ਦੇ ਸਹਿਯੋਗ ਨਾਲ ਟ੍ਰਾਈ-ਸਾਈਕਲ ਵੰਡੇ ਗਏ | ਟਰੱਸਟ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਨੇ ...

ਪੂਰੀ ਖ਼ਬਰ »

ਡੇਂਗੂ, ਮਲੇਰੀਆ ਬੁਖਾਰ ਤੇ ਹੋਰ ਮੌਸਮੀ ਬਿਮਾਰੀਆਂ ਤੋਂ ਬਚਾਅ ਬਾਰੇ ਕੀਤਾ ਜਾਗਰੂਕ

ਪੱਟੀ, 25 ਜੁਲਾਈ (ਅਵਤਾਰ ਖਹਿਰਾ, ਬੋਨੀ ਕਾਲੇਕੇ)-ਮਿਸ਼ਨ ਤੰਦਰੁਸਤ ਪੰਜਾਬ ਦੇ ਸਬੰਧ ਵਿਚ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਕੁਲਵੰਤ ਸਿੰਘ ਧੂਰੀ ਡਿਪਟੀ ਕਮਿਸ਼ਨਰ ਤਰਨ ਤਾਰਨ ਅਤੇ ਡਾ. ਰੋਹਿਤ ਮਹਿਤਾ ਸਿਵਲ ਸਰਜਨ ਦੀਆਂ ਹਦਾਇਤਾਂ 'ਤੇ ...

ਪੂਰੀ ਖ਼ਬਰ »

ਗੁਰਦੁਆਰਾ ਸੇਵਕ ਪੁਰੀ ਵਿਖੇ ਗੁਰਸੇਵਕ ਸਿੰਘ ਔਲਖ ਵਲੋਂ ਮੁਫ਼ਤ ਮੈਡੀਕਲ ਕੈਂਪ

ਚੋਹਲਾ ਸਾਹਿਬ, 25 ਜੁਲਾਈ (ਬਲਵਿੰਦਰ ਸਿੰਘ)¸ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਸਮਾਜ ਸੇਵੀ ਗੁਰਸੇਵਕ ਸਿੰਘ ਔਲਖ ਦੁਆਰਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿਚ ਇਲਾਕੇ ਦੀਆਂ ਸੰਗਤਾਂ ਦੀਆਂ ਦੁੱਖ-ਤਕਲੀਫਾਂ ਸੁਣੀਆਂ ਗਈਆਂ ਅਤੇ ਮੈਡੀਕਲ ਸਹੂਲਤਾਂ ...

ਪੂਰੀ ਖ਼ਬਰ »

ਪਿੰਡ ਕਾਜੀਕੋਟ ਵਿਖੇ ਸਿਹਤ ਕੈਂਪ ਲਗਾਇਆ

ਤਰਨ ਤਾਰਨ, 25 ਜੁਲਾਈ (ਵਿਕਾਸ ਮਰਵਾਹਾ)- ਸਵਾਮੀ ਵਿਵੇਕਾਨੰਦ ਮੈਡੀਕਲ ਮਿਸ਼ਨ ਤਰਨ ਾਤਰਨ ਵਲੋਂ ਚਲਾਏ ਜਾ ਰਹੇ ਐੱਚ.ਆਈ.ਵੀ ਏਡਜ ਦੀ ਰੋਕਥਾਮ ਪ੍ਰੋਜੈਕਟ ਜੋ ਕਿ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ, ਵਲੋਂ ਪਿੰਡ ਕਾਜੀਕੋਟ ਵਿਖੇ ...

ਪੂਰੀ ਖ਼ਬਰ »

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਖੂਨਦਾਨ ਕੈਂਪ

ਤਰਨ ਤਾਰਨ, 25 ਜੁਲਾਈ (ਹਰਿੰਦਰ ਸਿੰਘ)-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਤਰਨ ਤਾਰਨ ਵਲੋਂ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ 17 ਯੂਨਿਟ ਖੂਨ ਪ੍ਰਾਪਤ ਹੋਇਆ | ਖੂਨਦਾਨ ...

ਪੂਰੀ ਖ਼ਬਰ »

9 ਤੋਂ 11 ਤੱਕ ਪਟਿਆਲਾ ਧਰਨੇ ਸਬੰਧੀ ਕੀਤੀ ਜਾ ਰਹੀ ਹੈ ਲਾਮਬੰਦੀ–ਦਰਾਜਕੇ

ਅਮਰਕੋਟ, 25 ਜੁਲਾਈ (ਭੱਟੀ)-ਦਿਹਾਤੀ ਮਜ਼ਦੂਰ ਸਭਾ ਦੀ ਬ੍ਰਾਂਚ ਨਵਾਂ ਪਿੰਡ ਦੀ ਮੀਟਿੰਗ ਸਾਥੀ ਅੰਗਰੇਜ਼ ਸਿੰਘ ਨਵਾਂ ਪਿੰਡ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮਜ਼ਦੂਰ ਔਰਤਾਂ ਤੇ ਮਰਦਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਪਿੰਡ ਸੇਰੋਂ ਵਿਖੇ ਡੇਂਗੂ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਤਰਨ ਤਾਰਨ, 25 ਜੁਲਾਈ (ਪਰਮਜੀਤ ਜੋਸ਼ੀ)¸ਸਿਵਲ ਸਰਜਨ ਡਾਕਟਰ ਰੋਹਿਤ ਮਹਿਤਾ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਮਲੇਰੀਆ ਅਫ਼ਸਰ ਸੁਧੀਰ ਅਰੋੜਾ ਦੀ ਸੁਚੱਜੀ ਰਹਿਨੁਮਾਈ ਹੇਠ ਪਿੰਡ ਸੇਰੋਂ ਵਿਖੇ ਡੇਂਗੂ, ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਕੰਵਲਬਲਰਾਜ ...

ਪੂਰੀ ਖ਼ਬਰ »

ਗ਼ਰੀਬਾਂ ਨੂੰ ਨਹੀਂ ਮਿਲ ਰਹੀਆਂ ਬਣਦੀਆਂ ਸਹੂਲਤਾਂ-ਮੰਨਾ

ਮੀਆਂਵਿੰਡ, 25 ਜੁਲਾਈ (ਗੁਰਪ੍ਰਤਾਪ ਸਿੰਘ ਸੰਧੂ)-ਗ਼ਰੀਬ ਲੋਕਾਂ ਨੂੰ ਉਨ੍ਹਾਂ ਦੀਆਂ ਬਣਦੀਆਂ ਸਹੂਲਤਾਂ ਨਾ ਮਿਲਣ ਕਰਕੇ ਲੋਕ ਬਾਦਲ ਸਰਕਾਰ ਨੂੰ ਯਾਦ ਕਰ ਰਹੇ ਹਨ | ਇਹ ਸ਼ਬਦ ਸਾਬਕਾ ਚੀਫ ਪਾਰਲੀਮਾਨੀ ਸਕੱਤਰ ਮਨਜੀਤ ਸਿੰਘ ਮੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਲੌਹਕਾ ਵਿਖੇ ਮੀਟਿੰਗ

ਪੱਟੀ, 25 ਜੁਲਾਈ (ਬੋਨੀ ਕਾਲੇਕੇ, ਖਹਿਰਾ)-ਭਾਈ ਮੰਡ ਸਾਹਿਬ ਦੇ ਗੁਰਦੁਆਰਾ ਪਿੰਡ ਲੌਹਕਾ ਵਿਖੇ ਕਿਸਾਨਾਂ ਨੇ ਮੀਟਿੰਗ ਕੀਤੀ, ਜਿਸ ਦੀ ਪ੍ਰਧਾਨਗੀ ਹਰਚਰਨ ਸਿੰਘ ਲੌਹਕਾ, ਅਮਰੀਕ ਸਿੰਘ ਜੌੜਾ ਅਤੇ ਬਲਵਿੰਦਰ ਸਿੰਘ ਨੰਬਰਦਾਰ ਨੇ ਕੀਤੀ | ਮੀਟਿੰਗ ਵਿਚ ਵੱਖ-ਵੱਖ ਪਿੰਡਾਂ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਸਿੱਧੂ ਦੇ ਬਦਲ 'ਚ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੀ-ਗੁਰਭੇਜ ਲਖਣਾ

ਸ਼ਾਹਬਾਜ਼ਪੁਰ, 25 ਜੁਲਾਈ (ਪ੍ਰਦੀਪ ਬੇਗੇਪੁਰ)-ਕਾਂਗਰਸ ਪਾਰਟੀ ਨੇ ਆਪਣੇ ਕਾਰਜਕਾਲ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਨਾ ਪੂਰੇ ਕਰ ਕੇ ਸੂਬਾ ਵਾਸੀਆਂ ਨਾਲ ਵੱਡਾ ਧੋਖਾ ਕੀਤਾ ਹੈ ਤੇ ਹੁਣ ਆਗਾਮੀ ਚੋਣਾਂ ਨੇੜੇ ਵੇਖ ਕੇ ਫਿਰ ਨਵੇਂ ਪੈਂਤੜੇ ਅਜਮਾਉਣ ਦੀ ਕੋਸ਼ਿਸ਼ ਕੀਤੀ ...

ਪੂਰੀ ਖ਼ਬਰ »

ਸ਼ਹੀਦ ਨੌਜਵਾਨ ਸਭਾ ਨੇ ਸਿੱਕੀ ਦੇ ਪੀ. ਏ. ਨੂੰ ਦਿੱਤਾ ਮੰਗ–ਪੱਤਰ

ਫਤਿਆਬਾਦ, 25 ਜੁਲਾਈ (ਹਰਵਿੰਦਰ ਸਿੰਘ ਧੂੰਦਾ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਹਲਕਾ ਵਿਧਾਇਕ ਖਡੂਰ ਸਾਹਿਬ ਰਮਨਜੀਤ ਸਿੰਘ ਸਿੱਕੀ ਨੂੰ ਦਿੱਤਾ ਯਾਦ ਪੱਤਰ ਗਿਆ | ਇਸ ਮੌਕੇ ਪ੍ਰਧਾਨ ਸੁਖਵੰਤ ਸਿੰਘ ਛਾਪੜੀ ਸਾਹਿਬ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਨੌਜਵਾਨ ...

ਪੂਰੀ ਖ਼ਬਰ »

ਅੱਧੀ ਦਰਜਨ ਪਰਿਵਾਰ ਸਾਬਕਾ ਵਿਧਾਇਕ ਜਲਾਲ ਉਸਮਾ ਦੀ ਹਾਜ਼ਰੀ 'ਚ ਅਕਾਲੀ ਦਲ ਵਿਚ ਸ਼ਾਮਿਲ

ਖਡੂਰ ਸਾਹਿਬ, 25 ਜੁਲਾਈ (ਰਸ਼ਪਾਲ ਸਿੰਘ ਕੁਲਾਰ)-ਹਲਕਾ ਬਾਬਾ ਬਕਾਲਾ ਵਿਚ ਅੱਜ ਕਾਂਗਰਸ ਪਾਰਟੀ ਨੂੰ ਉਸ ਵੇਲਾ ਜ਼ੋਰਦਾਰ ਝਟਕਾ ਲੱਗਾ, ਜਦੋਂ ਪਿੰਡ ਨੱਥੋਕੇ ਦੀ ਪੰਚਾਇਤ ਦੇ ਦੋ ਮੈਂਬਰ ਸਾਥੀਆਂ ਸਮੇਤ ਅਕਾਲੀ ਆਗੂ ਸਤਪਾਲ ਸਿੰਘ ਨੱਥੋਕੇ ਦੀ ਪ੍ਰੇਰਨਾ ਸਦਕਾ ਸਾਬਕਾ ...

ਪੂਰੀ ਖ਼ਬਰ »

ਪੱਖੋਕੇ ਵਿਖੇ ਡੇਂਗੂ ਤੋਂ ਬਚਾਅ ਸਬੰਧੀ ਸੈਮੀਨਾਰ ਕਰਵਾਇਆ

ਤਰਨ ਤਾਰਨ, 25 ਜੁਲਾਈ (ਵਿਕਾਸ ਮਰਵਾਹਾ)¸ਸਿਵਲ ਸਰਜਨ ਡਾ. ਰੋਹਿਤ ਮਹਿਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਬ ਸੈਂਟਰ ਪੱਖੋਕੇ ਵਿਖੇ ਡੇਂਗੂ ਤੋਂ ਬਚਾਅ ਸਬੰਧੀ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ 'ਤੇ ਗੁਰਵਿੰਦਰ ਸਿੰਘ ਭੋਜੀਆਂ ਹੈਲਥ ਸੁਪਰਵਾਈਜ਼ਰ, ਕੰਵਲਜੀਤ ਸਿੰਘ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੀ ਮੀਟਿੰਗ

ਤਰਨ ਤਾਰਨ, 25 ਜੁਲਾਈ (ਵਿਕਾਸ ਮਰਵਾਹਾ)-ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅੰਜੂ ਵਰਮਾ ਦੀ ਅਗਵਾਈ ਹੇਠ ਬਲਾਕ ਪ੍ਰਧਾਨ ਗੁਰਜੀਤ ਸਿੰਘ ਝਾਮਕਾ ਅਤੇ ਵਾਰਡ ਪ੍ਰਧਾਨ ਨਵਦੀਪ ਸਿੰਘ ਦੇ ਯਤਨਾਂ ਸਦਕਾ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ...

ਪੂਰੀ ਖ਼ਬਰ »

ਚੇਅਰਮੈਨ ਪਿੰਦਰਜੀਤ ਸਰਲੀ ਦੀ ਅਗਵਾਈ ਹੇਠ ਦਿੱਲੀ ਨੂੰ ਜਥਾ ਰਵਾਨਾ

ਮੀਆਂਵਿੰਡ, 25 ਜੁਲਾਈ (ਗੁਰਪ੍ਰਤਾਪ ਸਿੰਘ ਸੰਧੂ)-ਮਾਰਕੀਟ ਕਮੇਟੀ ਖਡੂਰ ਸਾਹਿਬ ਦੇ ਚੇਅਰਮੈਨ ਪਿੰਦਰਜੀਤ ਸਿੰਘ ਸਰਲੀ ਦੀ ਅਗਵਾਈ ਹੇਠ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦਾ ਜਥਾ ਪਿੰਡ ਤਖਤੂਚੱਕ ਤੋਂ ਦਿੱਲੀ ਨੂੰ ਰਵਾਨਾ ਹੋਇਆ | ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ...

ਪੂਰੀ ਖ਼ਬਰ »

ਡੀਪੂ ਹੋਲਡਰਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਯੂਨੀਅਨ ਪੱਟੀ ਦੀ ਜ਼ਰੂਰੀ ਮੀਟਿੰਗ

ਪੱਟੀ, 25 ਜੁਲਾਈ (ਬੋਨੀ ਕਾਲੇਕੇ, ਖਹਿਰਾ)¸ਡੀਪੂ ਹੋਲਡਰ ਯੂਨੀਅਨ ਪੱਟੀ ਦੀ ਜ਼ਰੂਰੀ ਮੀਟਿੰਗ ਗੁਰਦੁਆਰਾ ਬੀਬੀ ਰਜਨੀ ਵਿਖੇ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ 'ਚ ਹੋਈ | ਇਸ ਵਿਚ ਪੱਟੀ ਬਲਾਕ ਦੇ ਸਮੂਹ ਡੀਪੂ ਹੋਲਡਰਾਂ ਨੇ ਸ਼ਮੂਲੀਅਤ ਕੀਤੀ | ਇਸ ਮੀਟਿੰਗ ਨੂੰ ਤਿਲਕ ਰਾਜ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਵਲੋਂ ਪਿੰਡ ਮਨਾਵਾਂ 'ਚ ਕਮੇਟੀ ਗਠਿਤ

ਅਮਰਕੋਟ, 25 ਜੁਲਾਈ (ਭੱਟੀ)¸ ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਪੰਜਾਬ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਲੱਧੂ ਦੀ ਅਗਵਾਈ ਹੇਠ ਪਿੰਡ ਮਨਾਵਾਂ ਜ਼ਿਲ੍ਹਾ ਤਰਨ ਤਾਰਨ ਵਿਖੇ 13 ਮੈਂਬਰੀ ...

ਪੂਰੀ ਖ਼ਬਰ »

ਕੈਪਟਨ ਸਰਕਾਰ ਦੀ ਡੁੱਬਦੀ ਬੇੜੀ ਨੂੰ ਕੋਈ ਵੀ ਬਚਾਅ ਨਹੀਂ ਸਕਦਾ

ਤਰਨ ਤਾਰਨ, 25 ਜੁਲਾਈ (ਹਰਿੰਦਰ ਸਿੰਘ)¸ਸ਼ੋ੍ਰੋਮਣੀ ਅਕਾਲੀ ਦਲ ਬਾਦਲ (ਇਸਤਰੀ ਵਿੰਗ) ਜ਼ਿਲ੍ਹਾ ਪ੍ਰਧਾਨ ਰੁਪਿੰਦਰ ਕੌਰ ਬ੍ਰਹਮਪੁਰਾ ਵਲੋਂ ਪਿੰਡ-ਪਿੰਡ, ਘਰ-ਘਰ ਜਾ ਕੇ ਔਰਤਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀਆਂ ਮਾਰੂ ਨੀਤੀਆਂ ਬਾਰੇ ਜਾਣੂ ਕਰਵਾਉਣ ਵਾਸਤੇ ...

ਪੂਰੀ ਖ਼ਬਰ »

ਸੈਂਟਰ ਆਫ ਟਰੇਡ ਯੂਨੀਅਨਜ਼ ਦੀ ਮੀਟਿੰਗ

ਤਰਨ ਤਾਰਨ, 25 ਜੁਲਾਈ (ਪਰਮਜੀਤ ਜੋਸ਼ੀ)-ਸੈਂਟਰ ਆਫ ਟਰੇਡ ਯੂਨੀਅਨਜ (ਸੀ.ਟੀ.ਯ.) ਦੀ ਭਰਵੀ ਮੀਟਿੰਗ ਸੀ.ਟੀ.ਯੂ. ਪੰਜਾਬ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਗੋਹਲਵੜ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਯੂਨੀਅਨ ਦੇ ਸੂਬਾ ਪ੍ਰਧਾਨ ਵਿਜੈ ...

ਪੂਰੀ ਖ਼ਬਰ »

2 ਨੂੰ ਮੋਤੀ ਮਹਿਲ ਦਾ ਘਿਰਾਓ ਕਰਨ ਲਈ ਵੱਡੀ ਗਿਣਤੀ 'ਚ ਪਟਿਆਲੇ ਪੁੱਜਣਗੇ ਨੰਬਰਦਾਰ-ਪਰਮਿੰੰਦਰ ਸਿੰਘ ਗਾਲਿਬ

ਹਰੀਕੇ ਪੱਤਣ, 25 ਜੁਲਾਈ (ਸੰਜੀਵ ਕੁੰਦਰਾ)¸ਪੰਜਾਬ ਨੰਬਰਦਾਰਾ ਐਸੋਸੀਏਸ਼ਨ (ਗਾਲਿਬ) ਦੀ ਮੀਟਿੰਗ ਸਬ-ਤਹਿਸੀਲ ਹਰੀਕੇ ਵਿਖੇ ਹੋਈ, ਜਿਸ ਵਿਚ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਨੰਬਰਦਾਰਾਂ ਨੇ ਹਿੱਸਾ ਲਿਆ | ਇਹ ਮੀਟਿੰਗ ਪੰਜਾਬ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਅਤੇ ...

ਪੂਰੀ ਖ਼ਬਰ »

ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਸਕੂਲ ਮੁਖੀਆਂ ਨੂੰ ਦਿੱਤੀ ਸਿਖਲਾਈ

ਤਰਨਤਾਰਨ, 25 ਜੁਲਾਈ (ਹਰਿੰਦਰ ਸਿੰਘ)¸ਸਿੱਖਿਆ ਦੇ ਖੇਤਰ 'ਚ ਦੇਸ਼ ਦੇ ਅੱਵਲ ਨੰਬਰ ਸੂਬੇ ਪੰਜਾਬ ਵਲੋਂ ਆਪਣੇ ਖਿਤਾਬ ਨੂੰ ਕਾਇਮ ਰੱਖਣ ਲਈ ਕੇਂਦਰ ਸਰਕਾਰ ਵਲੋਂ ਨਵੰਬਰ ਮਹੀਨੇ 'ਚ ਕਰਵਾਏ ਜਾਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇ (ਨੈਸ) ਲਈ ਤਿਆਰੀਆਂ ਆਰੰਭ ਕਰ ਦਿੱਤੀਆਂ ...

ਪੂਰੀ ਖ਼ਬਰ »

ਸ਼ਹੀਦ ਕਿਸਾਨ ਦੇ ਪਰਿਵਾਰ ਨੂੰ ਮਾਲੀ ਸਹਾਇਤਾ ਨਾ ਦੇਣ ਨੂੰ ਲੈ ਕੇ ਐਸ. ਡੀ. ਐੱਮ. ਵਿਰੁੱਧ ਧਰਨਾ 2 ਨੂੰ

ਸਰਾਏ ਅਮਾਨਤ ਖਾਂ, 25 ਜੁਲਾਈ (ਨਰਿੰਦਰ ਸਿੰਘ ਦੋਦੇ)¸ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਤੇ ਦਿਹਾਤੀ ਮਜ਼ਦੂਰ ਸਭਾ ਏਰੀਆ ਕਮੇਟੀ ਸਰਾਏ ਆਮਨਤ ਖਾਂ ਦੀ ਭਰਵੀਂ ਮੀਟਿੰਗ ਗੁਰਐਪਲ ਸਿੰਘ ਚੀਮਾ ਅਤੇ ਤੀਰਥ ਸਿੰਘ ਗੰਡੀਵਿੰਡ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ...

ਪੂਰੀ ਖ਼ਬਰ »

ਮੰਦਰ ਬਾਵਾ ਲਾਲ ਦੁਆਰਾ ਵਿਖੇ ਧੂਮ–ਧਾਮ ਨਾਲ ਮਨਾਇਆ ਸਾਵਣ ਤੇ ਗੁਰੂ ਪੂਜਾ ਦਾ ਦਿਹਾੜਾ

ਪੱਟੀ, 25 ਜੁਲਾਈ (ਕੁਲਵਿੰਦਰ ਕਾਲੇਕੇ, ਅਵਤਾਰ ਖਹਿਰਾ)-ਸ੍ਰੀ-ਸ੍ਰੀ 1008 ਪਰਮ ਪੂਜਨੀਕ ਯੋਗੀਰਾਜ ਬਾਵਾ ਲਾਲ ਦਿਆਲ ਮਹਾਰਾਜ ਦੇ ਗੱਦੀ ਨਸ਼ੀਨ ਸ੍ਰੀ ਸ੍ਰੀ 1008 ਮਹਾਂ ਮੰਡਲੇਸ਼ਵਰ ਸ੍ਰੀ ਮਹੰਤ ਰਾਮ ਪ੍ਰਕਾਸ਼ ਦਾਸ ਦੇ ਦਤਾਰਪੁਰ ਵਾਲੇ ਅਤੇ ਮਾਤਾ ਜੀ ਦਾ ਸਾਵਣ ਅਤੇ ਗੁਰੂ ...

ਪੂਰੀ ਖ਼ਬਰ »

ਕਿਸਾਨ ਆਗੂਆਂ ਵਲੋਂ ਸੜਕ ਬਣਾਉਣ ਦੀ ਮੰਗ

ਮੀਆਂਵਿੰਡ, 25 ਜੁਲਾਈ (ਗੁਰਪ੍ਰਤਾਪ ਸਿੰਘ ਸੰਧੂ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਧਾਨ ਮੁਖਤਾਰ ਸਿੰਘ ਬਿਹਾਰੀਪੁਰ, ਹਰਜਿੰਦਰ ਸਿੰਘ ਘੱਗੇ, ਮਨਜੀਤ ਸਿੰਘ ਵੈਰੋਵਾਲ ਬਾਵਿਆ, ਸਤਨਾਮ ਸਿੰਘ ਖੋਜਕੀਪੁਰ, ਹਰਵਿੰਦਰ ਸਿੰਘ ...

ਪੂਰੀ ਖ਼ਬਰ »

ਪਨਬੱਸ ਤੇ ਪੀ. ਆਰ. ਟੀ. ਸੀ. ਵਲੋਂ 9, 10, ਤੇ 11 ਅਗਸਤ ਨੂੰ ਹੋਵੇਗੀ ਹੜਤਾਲ-ਰੇਸ਼ਮ ਸਿੰਘ ਗਿੱਲ

ਜਲੰਧਰ, 25 ਜੁਲਾਈ (ਰਣਜੀਤ ਸਿੰਘ ਸੋਢੀ)-ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਦੀ ਸੂਬਾ ਪੱਧਰੀ ਮੀਟਿੰਗ ਜਲੰਧਰ ਬੱਸ ਸਟੈਂਡ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਰੇਸ਼ਮ ਸਿੰਘ ਗਿੱਲ ਨੇ ਕੀਤੀ | ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX