ਤਾਜਾ ਖ਼ਬਰਾਂ


ਐੱਸ. ਡੀ. ਐਮ. ਖਮਾਣੋਂ ਵਲੋਂ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ - ਵੱਖ ਦਫ਼ਤਰਾਂ ਦੀ ਕੀਤੀ ਗਈ ਚੈਕਿੰਗ, ਕਈ ਅਧਿਕਾਰੀ ਅਤੇ ਕਰਮਚਾਰੀ ਮਿਲੇ ਗ਼ੈਰਹਾਜ਼ਰ
. . .  0 minutes ago
ਖਮਾਣੋਂ, 22 ਸਤੰਬਰ (ਮਨਮੋਹਣ ਸਿੰਘ ਕਲੇਰ) - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਹਦਾਇਤਾਂ ਤੇ ਸਰਕਾਰੀ ਅਫ਼ਸਰਾਂ, ਕਰਮਚਾਰੀਆਂ ਨੂੰ ਦਫ਼ਤਰੀ ਸਮੇਂ ਸਵੇਰੇ ਨੌਂ ਵਜੇ ਹਾਜ਼ਰ ਰਹਿਣ ...
ਪੀ.ਐਮ.ਦਾ ਅਮਰੀਕਾ ਦੌਰਾ, ਕਈ ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
. . .  10 minutes ago
ਨਵੀਂ ਦਿੱਲੀ, 22 ਸਤੰਬਰ - ਅਮਰੀਕਾ ਰਵਾਨਾ ਹੋਣ ਤੋਂ ਪਹਿਲਾਂ ਪੀ.ਐਮ. ਮੋਦੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅਮਰੀਕਾ ਯਾਤਰਾ ਅਮਰੀਕਾ ਦੇ ਨਾਲ ਵਿਆਪਕ ਗਲੋਬਲ ਰਣਨੀਤਕ ਸਾਂਝੇਦਾਰੀ ਨੂੰ...
26,964 ਨਵੇਂ ਕੋਰੋਨਾ ਦੇ ਮਾਮਲੇ, 383 ਮੌਤਾਂ
. . .  21 minutes ago
ਨਵੀਂ ਦਿੱਲੀ, 22 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 26,964 ਨਵੇਂ ਕੋਰੋਨਾ ਮਾਮਲੇ ਸਾਹਮਣੇ...
ਹੁੱਡਾ ਨੇ ਚੰਡੀਗੜ੍ਹ ਵਿਚ ਬੁਲਾਈ ਸੀ.ਐਲ.ਪੀ. ਦੀ ਮੀਟਿੰਗ
. . .  28 minutes ago
ਚੰਡੀਗੜ੍ਹ, 22 ਸਤੰਬਰ - ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜ ਕਾਂਗਰਸ ਦੇ ਵਿਧਾਇਕ ਦਲ (ਸੀ.ਐਲ.ਪੀ.) ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਚੰਡੀਗੜ੍ਹ ਵਿਚ ਸੀ.ਐਲ.ਪੀ....
ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਨਾ ਚਾਹੁੰਦਾ ਹੈ ਤਾਲਿਬਾਨ
. . .  37 minutes ago
ਸੰਯੁਕਤ ਰਾਸ਼ਟਰ, 22 ਸਤੰਬਰ - ਤਾਲਿਬਾਨ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਨਾ ਚਾਹੁੰਦਾ ਹੈ | ਮੀਡੀਆ ਰਿਪੋਰਟਾਂ ਅਨੁਸਾਰ ਤਾਲਿਬਾਨ ਨੇ ਇਸ ਹਫ਼ਤੇ ਨਿਊ ਯਾਰਕ ਵਿਚ...
ਅੱਜ ਪੁੱਜਣਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਟਕੜ ਕਲਾਂ
. . .  56 minutes ago
ਬੰਗਾ, 22 ਸਤੰਬਰ ( ਜਸਬੀਰ ਸਿੰਘ ਨੂਰਪੁਰ ) - ਪੰਜਾਬ ਦੇ ਮੁੱਖ ਮੰਤਰੀ ਬਣਨ ਉਪਰੰਤ ਚਰਨਜੀਤ ਸਿੰਘ ਚੰਨੀ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਸਮਾਰਕ 'ਤੇ ਸਿਜਦਾ ਕਰਨ ਲਈ ਦੋ ਵਜੇ...
ਚਾਹ ਦੀ ਚੁਸਕੀ ਲੈਂਦਿਆਂ ਮੁੱਖ ਮੰਤਰੀ ਚੰਨੀ ਨੇ ਕੀਤੀ ਸ਼ੇਅਰੋ-ਸ਼ਾਇਰੀ
. . .  about 1 hour ago
ਅੰਮ੍ਰਿਤਸਰ, 22 ਸਤੰਬਰ - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੰਮ੍ਰਿਤਸਰ 'ਚ ਇਕ ਦੁਕਾਨ 'ਤੇ ਜਿੱਥੇ ਚਾਹ ਪੀਤੀ ਤੇ ਇਸ ਦੌਰਾਨ ਸ਼ੇਅਰੋ-ਸ਼ਾਇਰੀ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਉਪ...
ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਰਗਿਆਨਾ ਮੰਦਰ ਵਿਖੇ ਵੀ ਹੋਏ ਨਤਮਸਤਕ
. . .  about 1 hour ago
ਅੰਮ੍ਰਿਤਸਰ, 22 ਸਤੰਬਰ (ਜੱਸ/ਵਰਪਾਲ) - ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਉਪ ਮੁੱਖ ਮੰਤਰੀ ਓਪੀ ਸੋਨੀ...
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਡੇਰਾ ਸੱਚਖੰਡ ਬੱਲਾਂ ਵਿਖੇ ਹੋਣਗੇ ਨਤਮਸਤਕ
. . .  about 1 hour ago
ਕਿਸ਼ਨਗੜ੍ਹ (ਜਲੰਧਰ), 22 ਸਤੰਬਰ (ਹੁਸਨ ਲਾਲ) - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਆਪਣੇ ਸਾਥੀਆਂ ਸਮੇਤ ਅੱਜ ਗਿਆਰਾਂ ਤੋਂ ਬਾਰਾਂ ਵਜੇ ਦੇ ਵਿਚਕਾਰ ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ ਤੇ...
ਨਵ ਨਿਯੁਕਤ ਮੁੱਖ ਮੰਤਰੀ ਜਲ੍ਹਿਆਂਵਾਲਾ ਬਾਗ ਤੇ ਰਾਮ ਤੀਰਥ ਸਥਲ ਵਿਖੇ ਵੀ ਪੁੱਜੇ
. . .  about 1 hour ago
ਅੰਮ੍ਰਿਤਸਰ, 22 ਸਤੰਬਰ (ਜੱਸ/ਵਰਪਾਲ) - ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਤੋਂ ਬਾਅਦ ਚੰਨੀ ਤੇ ਸਿੱਧੂ ਨੇ ਪੱਤਰਕਾਰਾਂ ਨਾਲ ਕੀਤੀ ਗੱਲ
. . .  about 2 hours ago
ਅੰਮ੍ਰਿਤਸਰ, 22 ਸਤੰਬਰ (ਜਸਵੰਤ ਸਿੰਘ ਜੱਸ/ਸੁਰਿੰਦਰਪਾਲ ਸਿੰਘ ਵਰਪਾਲ) - ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਰਾਜਨੀਤੀ ਮੁੱਦਿਆਂ ਤੋਂ ਭਟਕੀ ਪਰ ਸਾਡੇ ਮੁੱਖ ਮੰਤਰੀ ਚੰਨੀ ਨੇ...
ਨਵ ਨਿਯੁਕਤ ਮੁੱਖ ਮੰਤਰੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ, ਦੇਖੋ ਤਸਵੀਰਾਂ
. . .  about 2 hours ago
ਅੰਮ੍ਰਿਤਸਰ, 22 ਸਤੰਬਰ (ਜਸਵੰਤ ਸਿੰਘ ਜੱਸ/ਸੁਰਿੰਦਰਪਾਲ ਸਿੰਘ ਵਰਪਾਲ) - ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਉਪ ਮੁੱਖ ਮੰਤਰੀ ਸੁਖਜਿੰਦਰ...
⭐ਮਾਣਕ - ਮੋਤੀ⭐
. . .  about 2 hours ago
ਬੀ.ਸੀ.ਸੀ.ਆਈ ਨੇ ਨਵੀਂ ਆਈ.ਪੀ.ਐਲ. ਟੀਮਾਂ ਲਈ ਆਈ.ਟੀ.ਟੀ. ਦਸਤਾਵੇਜ਼ ਖਰੀਦਣ ਦੀ ਮਿਤੀ 5 ਅਕਤੂਬਰ ਤੋਂ ਵਧਾ ਕੇ 10 ਅਕਤੂਬਰ ਕੀਤੀ
. . .  1 day ago
ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਰਾਇਲਜ਼ 20 ਓਵਰਾਂ ‘ਚ 185 ਦੌੜਾਂ ਬਣਾ ਕੇ ਆਲ ਆਊਟ
. . .  1 day ago
ਮੁੱਖ ਮੰਤਰੀ ਚੰਨੀ ਦੀ ਦਿੱਲੀ ਫੇਰੀ 'ਤੇ ਕੈਪਟਨ ਦਾ ਤੰਜ -ਵਾਹ , ਗ਼ਰੀਬਾਂ ਦੀ ਸਰਕਾਰ ,16 ਸੀਟਰ ਚੌਪਰ 'ਚ ਬੈਠੇ 4 ਵਿਅਕਤੀ
. . .  1 day ago
3 ਪੁਲਿਸ ਕਮਿਸ਼ਨਰਾਂ ਦੇ ਤਬਾਦਲੇ
. . .  1 day ago
ਚੰਡੀਗੜ੍ਹ ,21 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅਹੁਦਾ ਸੰਭਾਲਣ ਤੋਂ ਇਕ ਦਿਨ ਤੋਂ ਬਾਅਦ ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ਕਰਦਿਆਂ 3 ਪੁਲਿਸ ਕਮਿਸ਼ਨਰਾਂ ਦੇ ਤਬਾਦਲੇ ਕੀਤੇ ਗਏ ਹਨ I ਆਈ.ਪੀ.ਐਸ. ਅਧਿਕਾਰੀ...
ਅਮਰੀਕਾ ਉਹ ਦੇਸ਼ ਨਹੀਂ ਹੈ ਜਿਸ 'ਤੇ 20 ਸਾਲ ਪਹਿਲਾਂ ਹਮਲਾ ਕੀਤਾ ਗਿਆ, ਅੱਜ ਅਸੀਂ ਹਰ ਚੁਣੌਤੀ ਦਾ ਸਾਹਮਣਾ ਨੂੰ ਤਿਆਰ : ਜੋ ਬਾਈਡਨ
. . .  1 day ago
ਬੱਸ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ 'ਚ 2 ਨੌਜਵਾਨਾਂ ਦੀ ਮੌਤ
. . .  1 day ago
ਗੜ੍ਹਸ਼ੰਕਰ, 21 ਸਤੰਬਰ (ਧਾਲੀਵਾਲ , ਤੀਰਥ ਸਿੰਘ ਰੱਕੜ)- ਦੇਰ ਸ਼ਾਮ ਗੜ੍ਹਸ਼ੰਕਰ ਨੇੜੇ ਚੰਡੀਗੜ੍ਹ ਸੜਕ 'ਤੇ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡੀਪੂ ਦੀ ਬੱਸ ਅਤੇ ਇਕ ਮੋਟਰਸਾਈਕਲ ਦਰਮਿਆਨ ਹੋਈ ਟੱਕਰ 'ਚ ਮੋਟਰਸਾਈਕਲ ...
ਪ੍ਰਗਟ ਸਿੰਘ ਤੇ ਜੋਗਿੰਦਰ ਪਾਲ ਢੀਂਗਰਾ ਬਣੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਚਾਹਲ ਖ਼ਜ਼ਾਨਚੀ
. . .  1 day ago
ਸੀ.ਬੀ.ਐਸ.ਈ. ਨੇ 2021-22 ਲਈ ਪ੍ਰੀਖਿਆ ਫੀਸਾਂ ਦੀ ਛੋਟ ਦਾ ਕੀਤਾ ਐਲਾਨ
. . .  1 day ago
ਪੰਜਾਬ ਭਰ ਦੇ ਡਿਪਟੀ ਕਮਿਸ਼ਨਰ, ਉਪ ਮੰਡਲ ਮੈਜਿਸਟ੍ਰੇਟ ਅਤੇ ਤਹਿਸੀਲ ਦਫ਼ਤਰ ਦੇ ਕਰਮਚਾਰੀ ਕੱਲ੍ਹ ਤੋਂ ਕਰਨਗੇ ਕਲਮਛੋੜ ਹੜਤਾਲ
. . .  1 day ago
ਅਜਨਾਲਾ, 21 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਭਰ ਦੇ ਡੀ.ਸੀ, ਤਹਿਸੀਲ ਅਤੇ ਐੱਸ.ਡੀ.ਐਮ ਦਫ਼ਤਰਾਂ ਵਿਚ ਕੰਮ ਕਰਦੇ ਕਰਮਚਾਰੀਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਪੰਜਾਬ ਦੇ ਸਮੂਹ ਕਰਮਚਾਰੀ ...
ਮੁੱਖ ਮੰਤਰੀ ਚਰਨਜੀਤ ਸਿੰਘ ਕੱਲ੍ਹ ਸਵੇਰੇ ਸ੍ਰੀ ਦਰਬਾਰ ਸਾਹਿਬ ਸਮੇਤ ਹੋਰਨਾਂ ਧਾਰਮਿਕ ਅਸਥਾਨਾਂ ’ਤੇ ਹੋਣਗੇ ਨਤਮਸਤਕ
. . .  1 day ago
ਅਜਨਾਲਾ, 21 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਆਪਣੇ ਸਾਥੀਆਂ ਸਮੇਤ ਕੱਲ੍ਹ ਸਵੇਰੇ ਸ੍ਰੀ ਦਰਬਾਰ ਸਾਹਿਬ ਸਮੇਤ ਹੋਰਨਾਂ ਧਾਰਮਿਕ ਅਸਥਾਨਾਂ ਵਿਖੇ ...
ਸਿਰਸਾ ਨੂੰ ਵੱਡਾ ਝਟਕਾ, ਦਿੱਲੀ ਕਮੇਟੀ ਮੈਂਬਰ ਬਣਨ ਲਈ ਜ਼ਰੂਰੀ ਯੋਗਤਾ ਸਾਬਤ ਕਰਨ ’ਚ ਨਾਕਾਮ ਰਹੇ
. . .  1 day ago
ਨਵੀਂ ਦਿੱਲੀ ,21 ਸਤੰਬਰ (ਜਗਤਾਰ ਸਿੰਘ)-ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਦਿੱਲੀ ਕਮੇਟੀ ਦਾ ਮੈਂਬਰ ਬਣਨ ਲਈ ਜ਼ਰੂਰੀ ਯੋਗਤਾ ਸਾਬਤ ਨਹੀਂ ਕਰ ਸਕੇ ਹਨ।ਦਿੱਲੀ ਹਾਈ ਕੋਰਟ ਦੇ ਆਦੇਸ਼ ’ਤੇ ਦਿੱਲੀ ਗੁਰਦੁਆਰਾ ...
ਪ੍ਰਧਾਨ ਮੰਤਰੀ ਮੋਦੀ ਦੀ ਫਰਾਂਸ ਦੇ ਰਾਸ਼ਟਰਪਤੀ ਨਾਲ ਫੋਨ 'ਤੇ ਗੱਲਬਾਤ
. . .  1 day ago
ਨਵੀਂ ਦਿੱਲੀ,21 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਹਿੰਦ-ਪ੍ਰਸ਼ਾਂਤ ਖੇਤਰ ਬਾਰੇ ਟੈਲੀਫੋਨ 'ਤੇ ਗੱਲਬਾਤ ਕੀਤੀ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 11 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਸ਼ੀਆ ਚਾਰਲਸ

ਰੂਪਨਗਰ

ਪਹਿਲਾਂ ਵੇਚੀ ਜਾ ਚੁੱਕੀ ਕਮਰਸ਼ੀਅਲ ਪ੍ਰਾਪਰਟੀ ਨੂੰ ਖ਼ਾਲੀ ਜ਼ਮੀਨ ਵਿਖਾ ਕੇ ਮੁੜ ਵੇਚਣ ਦੇ ਲਗਾਏ ਦੋਸ਼

ਰੂਪਨਗਰ, 25 ਜੁਲਾਈ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਹਸਪਤਾਲ ਦੇ ਨੇੜੇ ਸੰਘਣੀ ਆਬਾਦੀ 'ਚ ਇੱਕ ਜ਼ਮੀਨ ਦੇ ਮਾਲਕ ਵਲੋਂ ਪਹਿਲਾਂ ਹੀ ਵੇਚੀ ਜਾ ਚੁੱਕੀ ਕਮਰਸ਼ੀਅਲ ਅਤੇ ਰਿਹਾਇਸ਼ੀ ਪ੍ਰਾਪਰਟੀ ਨੂੰ ਮੁੜ ਤੋਂ ਖ਼ਾਲੀ ਜ਼ਮੀਨ ਦਿਖਾ ਕੇ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਾਜਕੁਮਾਰ, ਵਰਿੰਦਰਪਾਲ ਸਿੰਘ ਅਤੇ ਸ੍ਰੀਮਤੀ ਵਿਜੇ ਅਹੂਜਾ ਨੇ ਦੱਸਿਆ ਕਿ ਜ਼ਮੀਨ ਮਾਲਕਾਂ ਤੋਂ ਜ਼ਿਲ੍ਹਾ ਹਸਪਤਾਲ ਵੱਲ ਮੁੱਖ ਸੜਕ 'ਤੇ ਸਥਿਤ ਇੱਕ ਦੁਕਾਨ ਰਾਜਕੁਮਾਰ ਨੇ 12 ਅਕਤੂਬਰ 1994 ਨੂੰ , ਵਰਿੰਦਰਪਾਲ ਸਿੰਘ ਨੇ 6 ਅਕਤੂਬਰ 1997 ਅਤੇ ਸ੍ਰੀਮਤੀ ਵਿਜੇ ਅਹੂਜਾ ਨੇ ਅਦਾਲਤੀ ਫ਼ੈਸਲੇ ਤੋਂ ਬਾਅਦ 8 ਅਕਤੂਬਰ 2002 'ਚ ਖ਼ਰੀਦ ਲਈ ਸੀ ਜਦੋਂਕਿ ਉਹ ਪਹਿਲਾਂ ਵੀ ਉਕਤ ਦੁਕਾਨਾਂ ਦੇ ਕਈ ਦਹਾਕਿਆਂ ਤੋਂ ਕਿਰਾਏਦਾਰ ਚੱਲੇ ਆ ਰਹੇ ਸਨ ਅਤੇ ਨਗਰ ਕੌਂਸਲ 'ਚ ਦੁਕਾਨਾਂ ਦਾ ਨੰਬਰ 1572-ਏ ਦਰਜ ਹੈ | ਉਨ੍ਹਾਂ ਦੱਸਿਆ ਕਿ ਖ਼ਰੀਦੀਆਂ ਗਈਆਂ ਦੁਕਾਨਾਂ ਨੂੰ ਨਗਰ ਕੌਂਸਲ 'ਚ ਉਨ੍ਹਾਂ ਦੇ ਨਾਂ ਕਰਨ ਤੋਂ ਬਾਅਦ ਉਹ ਦੁਕਾਨਾਂ ਦੀ ਖ਼ਰੀਦ ਕਰਨ ਤੋਂ ਲੈ ਕੇ ਨਗਰ ਕੌਂਸਲ ਨੂੰ ਹਰ ਤਰ੍ਹਾਂ ਦਾ ਟੈਕਸ ਦਿੰਦੇ ਆ ਰਹੇ ਹਨ | ਉਨ੍ਹਾਂ ਦੀਆਂ ਦੁਕਾਨਾਂ ਦੇ ਪਿੱਛੇ ਮਾਲਕ ਦੀ ਆਪਣੀ ਰਿਹਾਇਸ਼ ਅਤੇ ਖ਼ਾਲੀ ਪਲਾਟ ਵੀ ਹੈ, ਸਮੇਤ ਪ੍ਰੀਤ ਕਲੋਨੀ ਵੱਲ ਜਾਣ ਵਾਲੀ ਗਲੀ 'ਚ ਵੀ ਮੌਜੂਦਾ ਸਮੇਂ 'ਚ ਜ਼ਮੀਨ ਮਾਲਕਾਂ ਦੀਆਂ ਚਾਰ ਦੁਕਾਨਾਂ ਮੌਜੂਦ ਹਨ | ਉਨ੍ਹਾਂ ਦੋਸ਼ ਲਾਇਆ ਕਿ ਮਾਲਕ ਨਵੀਨ ਕੁਮਾਰ ਨੇ ਖ਼ਾਲੀ ਜ਼ਮੀਨ ਦਾ ਹਵਾਲਾ ਦਿੰਦਿਆਂ 6 ਨਵੰਬਰ 2020 ਨੂੰ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸ਼ਹਿਰ ਦੇ ਵਿਅਕਤੀ ਨੂੰ ਕਰੀਬ 9 ਮਰਲੇ ਜਿਸ ਦਾ ਨਗਰ ਕੌਂਸਲ ਨੰਬਰ 1572 ਏ 3 ਲਿਖ ਕੇ ਸੰਬੰਧਿਤ ਪ੍ਰਾਪਰਟੀ ਨੂੰ 17 ਲੱਖ 60 ਹਜ਼ਾਰ ਰੁਪਏ 'ਚ ਵੇਚ ਦਿੱਤਾ ਅਤੇ ਰਜਿਸਟਰੀ 'ਚ ਵੀ ਗ਼ਲਤ ਦਿਸ਼ਾਵਾਂ ਲਿਖੀਆਂ ਗਈਆਂ ਜਦਕਿ ਉਕਤ ਕਮਰਸ਼ੀਅਲ ਪ੍ਰਾਪਰਟੀ ਦੀ ਕੀਮਤ ਇਸ ਤੋਂ ਵੀ ਬਹੁਤ ਜ਼ਿਆਦਾ ਹੈ | ਉਨ੍ਹਾਂ ਦੱਸਿਆ ਕਿ ਘੱਟ ਕੀਮਤ 'ਤੇ ਰਜਿਸਟਰੀ ਹੋਣ ਕਾਰਨ ਜਿੱਥੇ ਸਰਕਾਰ ਨੂੰ ਵੀ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ ਉੱਥੇ ਹੀ ਸੰਬੰਧਿਤ ਮਾਲਕ ਵਲੋਂ ਵੇਚੀਆਂ ਜਾ ਚੁੱਕੀਆਂ ਦੁਕਾਨਾਂ ਨੂੰ ਮੁੜ ਵੇਚ ਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਗਈ ਹੈ | ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਰਜਿਸਟਰੀ ਦੇ ਸਮੇਂ ਸੰਬੰਧਿਤ ਤਹਿਸੀਲਦਾਰ ਨੇ ਬਿਨਾਂ ਕਿਸੇ ਨਕਸ਼ੇ ਲਗਾਏ ਹੀ ਖ਼ਾਲੀ ਪਲਾਟ ਦੀ ਰਜਿਸਟਰੀ ਕਰ ਦਿੱਤੀ ਜਿਸ ਵਿਚ ਦੁਕਾਨਾਂ ਅਤੇ ਰਿਹਾਇਸ਼ੀ ਮਕਾਨ ਵੀ ਮੌਜੂਦ ਹਨ | ਉਨ੍ਹਾਂ ਦੱਸਿਆ ਕਿ ਹੁਣ ਉਕਤ ਨਵਾਂ ਖ਼ਰੀਦਦਾਰ ਰੈਵੇਨੀਊ ਰਿਕਾਰਡ 'ਚ ਇੰਤਕਾਲ ਦਰਜ ਕਰਵਾਉਣ ਲਈ ਅਧਿਕਾਰੀਆਂ ਨੂੰ ਖ਼ੁਸ਼ ਕਰ ਰਿਹਾ ਹੈ | ਸੰਘਣੀ ਆਬਾਦੀ ਵਿਚ ਦੁਕਾਨਾਂ ਹੋਣ ਕਾਰਨ ਖ਼ਰੀਦ ਕਰਨ ਤੋਂ ਬਾਅਦ ਇਸ ਦੀ ਰਜਿਸਟ੍ਰੇਸ਼ਨ ਨਗਰ ਕੌਂਸਲ 'ਚ ਕਰਵਾ ਦਿੱਤੀ ਸੀ ਪਰ ਰੈਵੀਨਿਊ ਰਿਕਾਰਡ 'ਚ ਇਸ ਦਾ ਇੰਤਕਾਲ ਨਹੀਂ ਕਰਵਾਇਆ ਗਿਆ ਜਿਸ ਦਾ ਫ਼ਾਇਦਾ ਸੰਬੰਧਿਤ ਵਿਅਕਤੀ ਖਾਲ਼ੀ ਜ਼ਮੀਨ ਦਿਖਾ ਕੇ ਲੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਜ਼ਿਲ੍ਹੇ ਦੇ ਪੁਲੀਸ ਮੁਖੀ ਨੂੰ ਵੀ ਮਾਮਲੇ ਦੀ ਜਾਂਚ ਪੜਤਾਲ ਕਰਨ ਅਤੇ ਜ਼ਮੀਨ ਦੇ ਮਾਲਕਾਂ ਵਿਰੁੱਧ ਬਣਦੀ ਕਾਰਵਾਈ ਕਰਨ ਦੀ ਸ਼ਿਕਾਇਤ 22 ਦਸੰਬਰ 2020 ਨੂੰ ਦਿੱਤੀ ਗਈ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ | ਉਨ੍ਹਾਂ ਨੇ ਐਸ.ਡੀ.ਐਮ. ਰੂਪਨਗਰ ਨੂੰ ਜ਼ਮੀਨ ਦਾ ਮੌਕਾ ਵੇਖਣ ਅਤੇ ਖ਼ਰੀਦਦਾਰ ਦੇ ਹੱਕ 'ਚ ਇੰਤਕਾਲ ਨਾ ਕਰਨ ਦੀ ਗੁਹਾਰ ਵੀ ਲਗਾਈ ਹੈ ਤਾਂ ਜੋ ਧੋਖੇ ਦਾ ਸ਼ਿਕਾਰ ਹੋ ਚੁੱਕੇ ਦੁਕਾਨਦਾਰਾਂ ਨੂੰ ਇਨਸਾਫ਼ ਮਿਲ ਸਕੇ |

ਨਵਜੋਤ ਸਿੰਘ ਸਿੱਧੂ ਨੂੰ ਕਾਲੀਆਂ ਝੰਡੀਆਂ ਦਿਖਾਉਣ ਵਾਲਿਆਂ 'ਤੇ ਦਰਜ ਹੋਏ ਪਰਚੇ

ਸ੍ਰੀ ਚਮਕੌਰ ਸਾਹਿਬ, 25 ਜੁਲਾਈ (ਜਗਮੋਹਣ ਸਿੰਘ ਨਾਰੰਗ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸ੍ਰੀ ਚਮਕੌਰ ਸਾਹਿਬ ਫੇਰੀ ਦੌਰਾਨ ਕਾਲੀਆਂ ਝੰਡੀਆਂ ਦਿਖਾਉਂਣ ਵਾਲਿਆਂ 'ਤੇ ਸਥਾਨਕ ਪੁਲਿਸ ਨੇ ਪਰਚੇ ਦਰਜ ਕਰ ਦਿੱਤੇ ਹਨ | ਸਥਾਨਕ ...

ਪੂਰੀ ਖ਼ਬਰ »

ਵੱਡੇ ਬਜਟ ਦੇ ਬਾਵਜੂਦ ਭਾਖੜਾ ਬਿਆਸ ਪ੍ਰਬੰਧ ਬੋਰਡ ਨਹੀਂ ਬਦਲ ਰਿਹਾ ਰੇਲ ਟਰੈਕ ਦੀ ਨੁਹਾਰ

ਨੰਗਲ, 25 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਬਹੁਤ ਵੱਡੇ ਬਜਟ ਦੇ ਬਾਵਜੂਦ ਭਾਖੜਾ ਬਿਆਸ ਪ੍ਰਬੰਧ ਬੋਰਡ ਦੁਰਦਸ਼ਾ ਹੰਢਾਅ ਰਹੇ ਨੰਗਲ-ਭਾਖੜਾ ਡੈਮ ਰੇਲ ਟਰੈਕ ਦੀ ਨੁਹਾਰ ਨਹੀਂ ਬਦਲ ਰਿਹਾ | ਸਟਾਫ਼ ਦੀ ਘਾਟ ਬਹੁਤ ਹੀ ਵੱਡੀ ਸਮੱਸਿਆ ਹੈ ਜਿਸ ਕਾਰਨ ਟਰੈਕ ਦੀ ਸਫ਼ਾਈ ਵੀ ...

ਪੂਰੀ ਖ਼ਬਰ »

ਰੋਟਰੀ ਕਲੱਬ ਰੂਪਨਗਰ ਦਾ ਤਾਜਪੋਸ਼ੀ ਸਮਾਗਮ-ਸਾਂਸਦ ਮੁਨੀਸ਼ ਤਿਵਾੜੀ ਬਣੇ ਮੁੱਖ ਮਹਿਮਾਨ

ਰੂਪਨਗਰ, 25 ਜੁਲਾਈ (ਸਤਨਾਮ ਸਿੰਘ ਸੱਤੀ)-ਅੱਜ ਇੱਥੇ ਰੋਟਰੀ ਕਲੱਬ ਰੂਪਨਗਰ ਦੇ ਸਮਾਗਮ ਵਿਚ ਪ੍ਰਧਾਨ ਹਰਸਿਮਰ ਸਿੰਘ ਸਿੱਟਾ ਅਤੇ ਉਨ੍ਹਾਂ ਦੀ ਟੀਮ ਦੀ ਤਾਜਪੋਸ਼ੀ ਹੋਈ। ਮੁੱਖ ਮਹਿਮਾਨ ਵਜੋਂ ਪੁੱਜੇ ਮਨੀਸ਼ ਤਿਵਾੜੀ ਮੈਂਬਰ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਅਤੇ ...

ਪੂਰੀ ਖ਼ਬਰ »

ਕਾਂਗਰਸੀ ਬਲਾਕ ਸੰਮਤੀ ਮੈਂਬਰ ਨੇ ਆਪਣੀ ਜ਼ਮੀਨ 'ਤੇ ਪੰਚਾਇਤ ਵਲੋਂ ਜਬਰੀ ਸੜਕ ਬਣਾਉਣ ਦੇ ਲਗਾਏ ਦੋਸ਼

ਸ੍ਰੀ ਅਨੰਦਪੁਰ ਸਾਹਿਬ, 25 ਜੁਲਾਈ (ਜੇ. ਐਸ. ਨਿੱਕੂਵਾਲ)-ਨੇੜਲੇ ਪਿੰਡ ਕਾਹੀਵਾਲ ਵਾਸੀ ਕਾਂਗਰਸੀ ਬਲਾਕ ਸੰਮਤੀ ਮੈਂਬਰ ਕੁਲਦੀਪ ਚੰਦ ਆਪਣੀ ਜ਼ਮੀਨ 'ਤੇ ਹੋ ਰਹੇ ਨਾਜਾਇਜ਼ ਕਬਜ਼ੇ ਨੂੰ ਰੁਕਵਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਉਸ ਨੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ

ਰੂਪਨਗਰ, 25 ਜੁਲਾਈ (ਸਤਨਾਮ ਸਿੰਘ ਸੱਤੀ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਜ਼ਿਲ੍ਹਾ ਰੂਪਨਗਰ ਦੀ ਮੀਟਿੰਗ ਇੱਥੇ ਚਰਨ ਸਿੰਘ ਮੁੰਡੀਆਂ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਭੱਠਾ ਸਾਹਿਬ ਵਿਖੇ ਹੋਈ | ਮੀਟਿੰਗ ਵਿਚ ਵੱਖ-ਵੱਖ ਮੁੱਦਿਆਂ 'ਤੇ ਵਿਚਾਰਾਂ ...

ਪੂਰੀ ਖ਼ਬਰ »

ਸਿੱਧੂ ਦੀ ਫੇਰੀ ਮੌਕੇ ਹੋਏ ਕਿਸਾਨਾਂ 'ਤੇ ਮੁਕੱਦਮਿਆਂ ਦਾ ਅਕਾਲੀ ਦਲ ਨੇ ਕੀਤਾ ਵਿਰੋਧ

ਮੋਰਿੰਡਾ, 25 ਜੁਲਾਈ (ਕੰਗ)-ਅੱਜ ਇੱਥੇ ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ ਬਾਦਲ ਹਰਮੋਹਣ ਸਿੰਘ ਸੰਧੂ, ਬਲਾਕ ਪ੍ਰਧਾਨ ਜੁਗਰਾਜ ਸਿੰਘ ਮਾਨਖੇੜੀ, ਯੂਥ ਪ੍ਰਧਾਨ ਦਵਿੰਦਰ ਸਿੰਘ ਮਝੈਲ, ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਜਸਵਿੰਦਰ ਸਿੰਘ ਛੋਟੂ ਸਾਬਕਾ ਚੇਅਰਮੈਨ ...

ਪੂਰੀ ਖ਼ਬਰ »

ਦੁਕਾਨਾਂ ਦੇ ਗੱਲੇ 'ਚੋਂ ਨਕਦੀ ਚੋਰੀ ਕਰਨ ਵਾਲਾ ਨੌਜਵਾਨ ਕਾਬੂ, ਜੇਲ੍ਹ ਭੇਜਿਆ

ਸ੍ਰੀ ਚਮਕੌਰ ਸਾਹਿਬ, 25 ਜੁਲਾਈ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੁਲਿਸ ਨੇ ਪਿਛਲੇ ਕਰੀਬ 15 ਦਿਨਾਂ ਤੋਂ ਸ੍ਰੀ ਚਮਕੌਰ ਸਾਹਿਬ ਦੇ ਬਾਜ਼ਾਰ ਵਿਚ ਦਿਨ ਦਿਹਾੜੇ ਦੁਕਾਨਾਂ ਦੇ ਸ਼ੀਸ਼ੇ ਦੇ ਦਰਵਾਜ਼ੇ ਤੋੜ ਕੇ ਅੰਦਰ ਗਲੇ 'ਚ ਪਈ ਨਗਦੀ ਉਡਾਉਣ ਵਾਲੇ ਸ਼ਾਤਿਰ ਚੋਰ ਨੂੰ ਆਖ਼ਰ ...

ਪੂਰੀ ਖ਼ਬਰ »

ਮੁਹੱਲਾ ਲੋਧੀਪੁਰ ਦਾ ਨੌਜੁਆਨ ਲਾਪਤਾ

ਸ੍ਰੀ ਅਨੰਦਪੁਰ ਸਾਹਿਬ, 25 ਜੁਲਾਈ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਇੱਥੋਂ ਦੇ ਮੁਹੱਲਾ ਲੋਧੀਪੁਰ ਦਾ ਇੱਕ ਨੌਜੁਆਨ ਲਾਪਤਾ ਹੋ ਗਿਆ ਹੈ ਜਿਸ ਦੀਆਂ ਚੱਪਲਾਂ ਭਾਖੜਾ ਨਹਿਰ ਦੀਆਂ ਪਟੜੀ ਤੋਂ ਮਿਲੀਆਂ ਹਨ | ਤਫ਼ਤੀਸ਼ੀ ਅਫ਼ਸਰ ਰਾਮ ਕੁਮਾਰ ਨੇ ਦੱਸਿਆ ਕਿ ਪਿੰਡ ...

ਪੂਰੀ ਖ਼ਬਰ »

ਬਿਆਨੇ ਦੀ ਮਿਆਦ ਅੰਦਰ ਰਜਿਸਟਰੀ ਹੋਰ ਧਿਰ ਦੇ ਨਾਂਅ ਕਰਵਾ ਕੇ ਮਾਰੀ ਠੱਗੀ-ਮਾਮਲਾ ਦਰਜ

ਨੂਰਪੁਰ ਬੇਦੀ, 25 ਜੁਲਾਈ (ਰਾਜੇਸ਼ ਚੌਧਰੀ)-ਸਥਾਨਿਕ ਪੁਲਸ ਨੇ ਬਿਆਨੇ ਦੀ ਮਿਆਦ ਅੰਦਰ ਜ਼ਮੀਨ ਦੀ ਰਜਿਸਟਰੀ ਕਿਸੇ ਹੋਰ ਧਿਰ ਦੇ ਨਾਂ ਕਰਵਾਉਣ 'ਤੇ ਇੱਕ ਵਿਅਕਤੀ ਖ਼ਿਲਾਫ਼ ਧੋਖਾਧੜੀ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਹੈ | ਇਹ ਮੁਕੱਦਮਾ ਇੱਕ ਔਰਤ ਵੱਲੋਂ ਜ਼ਿਲ੍ਹਾ ...

ਪੂਰੀ ਖ਼ਬਰ »

ਚਾਰ ਪੇਟੀਆਂ ਦੇਸੀ ਸ਼ਰਾਬ ਸਮੇਤ ਇੱਕ ਕਾਬੂ

ਸ੍ਰੀ ਅਨੰਦਪੁਰ ਸਾਹਿਬ, 25 ਜੁਲਾਈ (ਪੱਤਰ ਪ੍ਰੇਰਕ)-ਸ੍ਰੀ ਅਨੰਦਪੁਰ ਸਾਹਿਬ ਪੁਲੀਸ ਵਲੋਂ ਇੱਕ ਵਿਅਕਤੀ ਨੂੰ ਚਾਰ ਪੇਟੀਆਂ ਦੇਸੀ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ | ਥਾਣਾ ਮੁਖੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਝਿੰਜੜੀ ਚੌਕ ਵਿਖੇ ਪੁਲਿਸ ਨਾਕੇ ਦੌਰਾਨ ...

ਪੂਰੀ ਖ਼ਬਰ »

ਚੈਨੀ ਤੇ ਮੁੰਦਰੀ ਖੋਹ ਕੇ ਲੁਟੇਰੇ ਫਰਾਰ

ਨੰਗਲ, 25 ਜੁਲਾਈ (ਗਰੇਵਾਲ)-ਚੰਡੀਗੜ੍ਹ ਤੋਂ ਆਏ ਭਾਰਤ ਭੂਸ਼ਣ ਤੋਂ ਝਪਟਮਾਰ ਸੋਨੇ ਦੀ ਚੈਨੀ ਅਤੇ ਮੁੰਦਰੀ ਲੈ ਕੇ ਫ਼ਰਾਰ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਭੂਸ਼ਣ ਨੇ ਇੱਕ ਅਗਿਆਤ ਨੌਜਵਾਨ ਨੂੰ ਲਿਫ਼ਟ ਦਿੱਤੀ ਜਿਸ ਨੇ ਰਾਧਾ ਸੁਆਮੀ ਸਤਿਸੰਗ ਘਰ ਕੋਲ ਚਾਕੂ ਦੀ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ ਵਿਚ ਬਜ਼ੁਰਗਾਂ ਨੂੰ ਹੈਲਪਲਾਈਨ ਨੰਬਰ ਸਬੰਧੀ ਜਾਣਕਾਰੀ ਦਿੱਤੀ

ਸ੍ਰੀ ਚਮਕੌਰ ਸਾਹਿਬ, 25 ਜੁਲਾਈ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਰਕਾਰੀ ਹਸਪਤਾਲ ਵਿਚ ਅੱਜ ਸਿਹਤ ਵਿਭਾਗ ਵਲੋਂ ਬਜ਼ੁਰਗਾਂ ਨੂੰ ਉਨ੍ਹਾਂ ਲਈ ਜਾਰੀ ਕੀਤੇ ਗਏ ਬਜ਼ੁਰਗ ਹੈਲਪਲਾਈਨ ਨੰਬਰ ਬਾਰੇ ਜਾਗਰੂਕ ਕੀਤਾ ਗਿਆ | ਇਸ ਮੌਕੇ ਐਸ.ਐਮ.ਓ. ਡਾ.ਸੀ.ਪੀ. ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਬਸਪਾ ਵਲੋਂ ਜ਼ਿਲ੍ਹਾ ਮੁੱਖ ਦਫ਼ਤਰ 'ਤੇ ਧਰਨਾ ਕੱਲ੍ਹ

ਸ੍ਰੀ ਅਨੰਦਪੁਰ ਸਾਹਿਬ, 25 ਜੁਲਾਈ (ਨਿੱਕੂਵਾਲ, ਸੈਣੀ)-ਬਹੁਜਨ ਸਮਾਜ ਪਾਰਟੀ ਦੀ ਜ਼ਿਲ੍ਹਾ ਰੂਪਨਗਰ ਦੀ ਇਕਾਈ ਵਲੋਂ ਮਹਾਰਾਜਾ ਰਣਜੀਤ ਸਿੰਘ ਬਾਗ਼ ਰੂਪਨਗਰ ਜ਼ਿਲ੍ਹਾ ਮੁੱਖ ਦਫ਼ਤਰ ਵਿਖੇ 27 ਜੁਲਾਈ ਨੂੰ ਸਵੇਰੇ 10 ਵਜੇ ਕਿਸਾਨ ਵਿਰੋਧੀ ਕਾਲੇ ਕਾਨੰੂਨਾਂ ਨੂੰ ਰੱਦ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਭਰਵੀਂ ਮੀਟਿੰਗ

ਸ੍ਰੀ ਚਮਕੌਰ ਸਾਹਿਬ, 25 ਜੁਲਾਈ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਲੁਠੇੜੀ ਵਿਖੇ ਆਮ ਆਦਮੀ ਪਾਰਟੀ ਹਲਕਾ ਸ਼੍ਰੀ ਚਮਕੌਰ ਸਾਹਿਬ ਦੀ ਭਰਵੀਂ ਮੀਟਿੰਗ 'ਆਪ' ਦੇ ਸੀਨੀਅਰ ਆਗੂ ਸਵਰਨ ਸਿੰਘ ਸੈਪਲਾਂ ਮੀਤ ਪ੍ਰਧਾਨ ਸਾਬਕਾ ਮੁਲਾਜ਼ਮ ਵਿੰਗ ਪੰਜਾਬ ਦੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »

ਰੁੜਕੀ ਹੀਰਾਂ 'ਚ ਹੋਈ ਮੀਟਿੰਗ ਦੌਰਾਨ ਸਿਆਸੀ ਆਗੂਆਂ ਨੂੰ ਪਿੰਡ ਨਾ ਵੜਨ ਦੇਣ ਦਾ ਫ਼ੈਸਲਾ

ਸ੍ਰੀ ਚਮਕੌਰ ਸਾਹਿਬ, 25 ਜੁਲਾਈ (ਜਗਮੋਹਣ ਸਿੰਘ ਨਾਰੰਗ)-ਸੂਬੇ ਦੇ ਪਿੰਡਾਂ ਵਿਚ ਤਿੰਨ ਕਿਸਾਨ ਵਿਰੋਧੀ ਬਿੱਲਾਂ ਨੂੰ ਲੈ ਕੇ ਦਿਨੋ ਦਿਨ ਤੇਜ਼ ਹੋ ਰਹੇ ਰੋਹ ਨੇ ਹੁਣ ਸੂਬੇ ਦੀਆਂ ਸਮੁੱਚੀਆਂ ਸਿਆਸੀ ਪਾਰਟੀਆਂ ਨੂੰ ਨਿਸ਼ਾਨੇ 'ਤੇ ਲਿਆ ਹੈ | ਪਿੰਡਾਂ ਵਿਚ ਹੋ ਰਹੀਆਂ ...

ਪੂਰੀ ਖ਼ਬਰ »

ਸਰਪੰਚ ਰਣਜੀਤ ਸਿੰਘ ਮੁਕਾਰੀ ਦਾ ਬਲਾਕ ਪ੍ਰਧਾਨ ਬਣਨ 'ਤੇ ਕੀਤਾ ਸਨਮਾਨ

ਨੂਰਪੁਰ ਬੇਦੀ, 25 ਜੁਲਾਈ (ਢੀਂਡਸਾ)-ਸਰਪੰਚ ਰਣਜੀਤ ਸਿੰਘ ਮੁਕਾਰੀ ਨੂੰ ਯੂਥ ਅਕਾਲੀ ਦਲ ਬਲਾਕ ਨੂਰਪੁਰ ਬੇਦੀ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਅੱਜ ਅਕਾਲੀ ਆਗੂਆਂ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਨਵੇਂ ਪ੍ਰਧਾਨ ਮੁਕਾਰੀ ਨੇ ਪਾਰਟੀ ਹਾਈਕਮਾਂਡ ...

ਪੂਰੀ ਖ਼ਬਰ »

ਗੁੱਗਾ ਮੈੜੀ ਕਮੇਟੀ ਵਲੋਂ ਸਥਾਪਨਾ ਦਿਵਸ ਸਬੰਧੀ ਸਮਾਗਮ ਕਰਵਾਇਆ

ਘਨੌਲੀ, 25 ਜੁਲਾਈ (ਜਸਵੀਰ ਸਿੰਘ ਸੈਣੀ)-ਗੁੱਗਾ ਮੈੜੀ ਕਮੇਟੀ ਘਨੌਲੀ ਵਲੋਂ ਸਾਧ ਸੰਗਤ ਦੇ ਸਹਿਯੋਗ ਨਾਲ ਸਾਵਣ ਮਹੀਨੇ ਨੂੰ ਮੁੱਖ ਰੱਖਦਿਆਂ ਇੱਥੇ ਗੁੱਗਾ ਮੈੜੀ ਅਸਥਾਨ ਉੱਤੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਗੱਲਬਾਤ ਕਰਦਿਆਂ ਕਮੇਟੀ ਪ੍ਰਧਾਨ ਸੁਖਦੇਵ ...

ਪੂਰੀ ਖ਼ਬਰ »

ਪਾਣੀ ਦੇ ਯੋਗ ਕੁਨੈਕਸ਼ਨਾਂ ਦਾ ਨਕਸ਼ਾ ਜਨਤਕ ਕੀਤੇ ਜਾਣ ਦੀ ਮੰਗ

ਨੰਗਲ, 25 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਵਾਰਡ ਨੰਬਰ ਤਿੰਨ ਦੀ ਕਾਂਗਰਸੀ ਕੌਂਸਲਰ ਰੋਜ਼ੀ ਸ਼ਰਮਾ ਨੇ ਨਗਰ ਕੌਂਸਲ ਪ੍ਰਧਾਨ ਸੰਜੇ ਸਾਹਨੀ ਨੂੰ ਇੱਕ ਸ਼ਿਕਾਇਤ ਭੇਜ ਕੇ ਮੰਗ ਕੀਤੀ ਹੈ ਕਿ ਅਫ਼ਸਰਾਂ ਤੋਂ ਵਾਰਡ ਦੇ ਯੋਗ ਪਾਣੀ ਦੇ ਕੁਨੈਕਸ਼ਨਾਂ ਬਾਰੇ ਨਕਸ਼ਾ ਲੈ ਕੇ ...

ਪੂਰੀ ਖ਼ਬਰ »

ਗੁਰਦੁਆਰਾ ਛਲੋਂਦਾ ਸਾਹਿਬ ਵਿਚ ਹਾਈਡ੍ਰੋਲਿਕ ਤਕਨੀਕ ਵਾਲਾ ਨਿਸ਼ਾਨ ਸਾਹਿਬ ਲਗਾਇਆ

ਮੋਰਿੰਡਾ, 25 ਜੁਲਾਈ (ਕੰਗ)-ਨੇੜਲੇ ਪਿੰਡ ਬੂਰਮਾਜਰਾ ਵਿਖੇ ਪਿੰਡ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਛਲੋਂਦਾ ਸਾਹਿਬ ਵਿਚ ਹਾਈਡ੍ਰੋਲਿਕ ਤਕਨੀਕ ਵਾਲਾ ਨਵਾਂ ਨਿਸ਼ਾਨ ਸਾਹਿਬ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਕਮੇਟੀ ਦੇ ...

ਪੂਰੀ ਖ਼ਬਰ »

ਨਵਜੋਤ ਸਿੰਘ ਸਿੱਧੂ ਦੀ ਨਿਯੁਕਤੀ 'ਤੇ ਲੱਡੂ ਵੰਡੇ

ਨੂਰਪੁਰ ਬੇਦੀ, 25 ਜੁਲਾਈ (ਵਿੰਦਰਪਾਲ ਝਾਂਡੀਆਂ)-ਚਨੌਲੀ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ 'ਤੇ ਇਸ ਨਿਯੁਕਤੀ ਦਾ ਭਰਵਾਂ ਸਵਾਗਤ ਕਰਦਿਆਂ ਖ਼ੁਸ਼ੀ ਵਿਚ ਸੀਨੀਅਰ ਕਾਂਗਰਸੀ ਆਗੂ ਡਾਕਟਰ ਕਮਲਜੀਤ ਸਿੰਘ ਚਨੌਲੀ ਦੀ ...

ਪੂਰੀ ਖ਼ਬਰ »

ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆਂ ਦੀ ਛੇਵੀਂ ਜਮਾਤ ਦੀ ਦਾਖਲਾ ਪ੍ਰੀਖਿਆ 11 ਅਗਸਤ ਨੂੰ

ਸ੍ਰੀ ਚਮਕੌਰ ਸਾਹਿਬ, 25 ਜੁਲਾਈ (ਜਗਮੋਹਣ ਸਿੰਘ ਨਾਰੰਗ)-ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆਂ ਲਈ ਵਿੱਦਿਅਕ ਵਰ੍ਹੇ 2021-22 ਲਈ 6ਵੀਂ ਜਮਾਤ ਦੀ ਹੋਣ ਵਾਲੀ ਦਾਖਲਾ ਪ੍ਰੀਖਿਆ ਹੁਣ 11 ਅਗਸਤ ਨੂੰ ਜਿਲ੍ਹੇ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਤੇ ਹੋਵੇਗੀ | ਇਹ ਜਾਣਕਾਰੀ ...

ਪੂਰੀ ਖ਼ਬਰ »

ਸੁਸ਼ੀਲ ਮਾਰਗ 'ਤੇ ਸਪੀਡ ਬਰੇਕਰ ਉਸਾਰੇ ਜਾਣ ਦੀ ਮੰਗ

ਨੰਗਲ, 25 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਸੁਸ਼ੀਲ ਮਾਰਗ ਨੰਗਲ ਦੇ ਨਿਵਾਸੀਆਂ ਸੰਨ੍ਹੀ ਵਰਮਾ, ਰੂਪਮ ਵਰਮਾ, ਗੌਰਵ ਖੰਨਾ, ਨਰੇਸ਼ ਚਾਵਲਾ, ਪਰਮਜੀਤ ਸਿੰਘ ਸੈਣੀ, ਨੰਦ ਲਾਲ ਸੋਹਲ, ਆਰ.ਕੇ. ਗੁਪਤਾ, ਇੰਜੀਨੀਅਰ ਸੁਨੀਲ ਵਾਸੂਦੇਵਾ, ਪੁਸ਼ਕਾ ਚੌਧਰੀ, ਮਨੀ ਠਾਕੁਰ, ਹਿਤੇਸ਼ ...

ਪੂਰੀ ਖ਼ਬਰ »

ਬਸਪਾ ਆਗੂਆਂ ਵਲੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ

ਪੁਰਖਾਲੀ, 25 ਜੁਲਾਈ (ਅੰਮਿ੍ਤਪਾਲ ਸਿੰਘ ਬੰਟੀ)-ਬਹੁਜਨ ਸਮਾਜ ਪਾਰਟੀ ਵੱਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਅਤੇ ਲੇਬਰ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਨੂੰ ਲੈ ਕੇ ਵੱਖ-ਵੱਖ ਆਗੂਆਂ ਵਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ...

ਪੂਰੀ ਖ਼ਬਰ »

ਸ਼ਹਿਰ 'ਚ ਸਫ਼ਾਈ ਦਾ ਬੁਰਾ ਹਾਲ, ਥਾਂ-ਥਾਂ ਲੱਗੇ ਕੂੜੇ ਦੇ ਢੇਰ

ਨੰਗਲ, 25 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਬਿਆਸ ਪ੍ਰਬੰਧ ਬੋਰਡ, ਨੰਗਲ ਨਗਰ ਕੌਂਸਲ, ਐਨ. ਐਫ. ਐਲ. ਵਰਗੇ ਵੱਡੇ ਬਜਟ ਦੇ ਅਦਾਰਿਆਂ ਦੇ ਬਾਵਜੂਦ 5-7 ਕਿ. ਮੀ. 'ਚ ਫੈਲੇ ਨੰਗਲ ਸ਼ਹਿਰ 'ਚ ਸਫ਼ਾਈ ਦਾ ਬੁਰਾ ਹਾਲ ਹੈ | ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਆਵਾਰਾ ...

ਪੂਰੀ ਖ਼ਬਰ »

ਸ਼ਹਿਰ 'ਚ ਸਫ਼ਾਈ ਦਾ ਬੁਰਾ ਹਾਲ, ਥਾਂ-ਥਾਂ ਲੱਗੇ ਕੂੜੇ ਦੇ ਢੇਰ

ਨੰਗਲ, 25 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਬਿਆਸ ਪ੍ਰਬੰਧ ਬੋਰਡ, ਨੰਗਲ ਨਗਰ ਕੌਂਸਲ, ਐਨ. ਐਫ. ਐਲ. ਵਰਗੇ ਵੱਡੇ ਬਜਟ ਦੇ ਅਦਾਰਿਆਂ ਦੇ ਬਾਵਜੂਦ 5-7 ਕਿ. ਮੀ. 'ਚ ਫੈਲੇ ਨੰਗਲ ਸ਼ਹਿਰ 'ਚ ਸਫ਼ਾਈ ਦਾ ਬੁਰਾ ਹਾਲ ਹੈ | ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਆਵਾਰਾ ...

ਪੂਰੀ ਖ਼ਬਰ »

ਸਾਧਾ ਸਿੰਘ ਪਾਬਲਾ ਨੂੰ ਸ਼ਰਧਾਂਜਲੀਆਂ ਭੇਟ

ਭਰਤਗੜ੍ਹ, 25 ਜੁਲਾਈ (ਜਸਬੀਰ ਸਿੰਘ ਬਾਵਾ)-ਕੋਟਬਾਲਾ ਦੇ ਵਸਨੀਕ ਸਾਧਾ ਸਿੰਘ ਪਾਬਲਾ ਜੋ ਕਿ ਬੀਤੇ ਦਿਨੀਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਨਮਿੱਤ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਕੋਟਬਾਲਾ ਸਥਿੱਤ ਗੁਰਦੁਆਰਾ ਸਾਹਿਬ ਵਿਖੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ...

ਪੂਰੀ ਖ਼ਬਰ »

ਸ਼ੇਖੂਪੁਰ ਵਿਖੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨਿਰਮਾਣ ਕਾਰਜ ਸ਼ੁਰੂ

ਬੇਲਾ, 25 ਜੁਲਾਈ (ਮਨਜੀਤ ਸਿੰਘ ਸੈਣੀ)-ਨੇੜਲੇ ਪਿੰਡ ਸ਼ੇਖੂਪੁਰ ਵਿਖੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣਾਉਣ ਦੇ ਕਾਰਜ ਦੀ ਸ਼ੁਰੂਆਤ ਪੰਜ ਪਿਆਰਿਆਂ ਵਲੋਂ ਟੱਕ ਲਗਾ ਕੇ ਕੀਤੀ ਗਈ | ਇਸ ਮੌਕੇ ਗੁਰਦੁਆਰਾ ਟਿੱਬੀ ਸਾਹਿਬ ਹੈੱਡ ਦਰਬਾਰ ਕੋਟ ਪੁਰਾਣ ਰੂਪਨਗਰ ਦੇ ...

ਪੂਰੀ ਖ਼ਬਰ »

ਈਕੋ ਕਲੱਬ ਵਲੋਂ ਮਨਾਇਆ ਵਣ ਮਹਾਂ ਉਤਸਵ

ਨੂਰਪੁਰ ਬੇਦੀ, 25 ਜੁਲਾਈ (ਹਰਦੀਪ ਸਿੰਘ ਢੀਂਡਸਾ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਈਕੋ ਕਲੱਬ ਵਲੋਂ ਸਕੂਲ ਵਿਚ ਵਣ ਮਹਾਂਉਤਸਵ ਮਨਾਇਆ ਗਿਆ | ਇਸ ਮੌਕੇ ਡੀ.ਐਫ.ਓ ਗੁਰਅਮਨਪ੍ਰੀਤ ਸਿੰਘ ਬੈਂਸ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਬਲਾਕ ਕਾਂਗਰਸ ਕਮੇਟੀ ਵਲੋਂ ਇੰਪਰੂਵਮੈਂਟ ਟਰੱਸਟ ਦੇ ਨਵ ਨਿਯੁਕਤ ਚੇਅਰਮੈਨ ਨਈਅਰ ਅਤੇ ਟਰੱਸਟੀ ਮੈਂਬਰ ਸਨਮਾਨਿਤ

ਨੰਗਲ, 25 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਬਲਾਕ ਕਾਂਗਰਸ ਕਮੇਟੀ ਨੰਗਲ ਵਲੋਂ ਅੱਜ ਪ੍ਰਧਾਨ ਸੰਜੇ ਸਾਹਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਨਿਯੁਕਤ ਕੀਤੇ ਗਏ ਇੰਪਰੂਵਮੈਂਟ ਟਰੱਸਟ ਨੰਗਲ ਦੇ ਚੇਅਰਮੈਨ ਰਾਕੇਸ਼ ਨਈਅਰ ਸਮੇਤ ਟਰੱਸਟੀ ਮੈਂਬਰਾਂ ਨੂੰ ਸਨਮਾਨਿਤ ...

ਪੂਰੀ ਖ਼ਬਰ »

ਰੇਲਵੇ ਰੋਡ ਦੇ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ 'ਚੋਂ ਕੱਢੇ ਜਾਣ ਦੀ ਮੰਗ

ਨੰਗਲ, 25 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਪੰਜਾਬ ਭਾਜਪਾ ਦੀ ਸੂਬਾ ਕਾਰਜਕਾਰੀ ਕਮੇਟੀ ਦੇ ਮੈਂਬਰ ਅਤੇ ਨੰਗਲ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਕੇਸ਼ ਸ਼ਰਮਾ ਪਿੰਕੀ ਨੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਤੋਂ ਮੰਗ ਕੀਤੀ ਹੈ ਕਿ ਉਹ ਨਿੱਜੀ ਦਿਲਚਸਪੀ ਲੈ ਕੇ ਰੇਲਵੇ ...

ਪੂਰੀ ਖ਼ਬਰ »

ਪਿੰਡ ਦੁਬੇਟਾ ਦੀ ਦੁਖੀ ਮੁਟਿਆਰ ਨੇ ਮੈਡਮ ਮਨੀਸ਼ਾ ਗੁਲਾਟੀ ਨੂੰ ਚਿੱਠੀ ਲਿਖੀ

ਨੰਗਲ, 25 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਪਿੰਡ ਦੁਬੇਟਾ ਦੀ ਦੁੱਖੀ ਵਿਆਹੁਤਾ ਮੁਟਿਆਰ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੁਖੀ ਮੈਡਮ ਮਨੀਸ਼ਾ ਗੁਲ੍ਹਾਟੀ ਨੂੰ ਚਿੱਠੀ ਲਿਖ ਕੇ ਇਨਸਾਫ ਦੀ ਮੰਗ ਕੀਤੀ ਹੈ | ਮਿਤੀ 19 ਨਵੰਬਰ 2015 ਨੂੰ ਵਿਆਹੀ ਗਈ ਇਸ ਮੁਟਿਆਰ ਦੇ ਕੋਲ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX