ਤਾਜਾ ਖ਼ਬਰਾਂ


ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ਦਾਖ਼ਲ
. . .  17 minutes ago
ਅੰਮ੍ਰਿਤਸਰ, 22 ਸਤੰਬਰ (ਜਸਵੰਤ ਸਿੰਘ ਜੱਸ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਦਿਲ ਦਾ ਦੌਰਾ ਪੈਣ ਕਾਰਨ ਜਲੰਧਰ ਦੇ ਨਿੱਜੀ ਹਸਪਤਾਲ ਵਿਚ ...
ਕੈਨੇਡਾ ਨੇ ਭਾਰਤ ਤੋਂ ਵਪਾਰਕ ਅਤੇ ਨਿੱਜੀ ਯਾਤਰੀ ਉਡਾਣਾਂ 'ਤੇ ਪਾਬੰਦੀ 26 ਸਤੰਬਰ ਤੱਕ ਵਧਾਈ
. . .  24 minutes ago
ਨਵੀਂ ਦਿੱਲੀ, 22 ਸਤੰਬਰ - ਕੈਨੇਡਾ ਨੇ ਭਾਰਤ ਤੋਂ ਵਪਾਰਕ ਅਤੇ ਨਿੱਜੀ ਯਾਤਰੀ ਉਡਾਣਾਂ 'ਤੇ ਪਾਬੰਦੀ 26 ਸਤੰਬਰ ਤੱਕ ਵਾਧਾ...
ਐੱਸ. ਡੀ. ਐਮ. ਖਮਾਣੋਂ ਵਲੋਂ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ - ਵੱਖ ਦਫ਼ਤਰਾਂ ਦੀ ਕੀਤੀ ਗਈ ਚੈਕਿੰਗ, ਕਈ ਅਧਿਕਾਰੀ ਅਤੇ ਕਰਮਚਾਰੀ ਮਿਲੇ ਗ਼ੈਰਹਾਜ਼ਰ
. . .  33 minutes ago
ਖਮਾਣੋਂ, 22 ਸਤੰਬਰ (ਮਨਮੋਹਣ ਸਿੰਘ ਕਲੇਰ) - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਹਦਾਇਤਾਂ ਤੇ ਸਰਕਾਰੀ ਅਫ਼ਸਰਾਂ, ਕਰਮਚਾਰੀਆਂ ਨੂੰ ਦਫ਼ਤਰੀ ਸਮੇਂ ਸਵੇਰੇ ਨੌਂ ਵਜੇ ਹਾਜ਼ਰ ਰਹਿਣ ...
ਪੀ.ਐਮ.ਦਾ ਅਮਰੀਕਾ ਦੌਰਾ, ਕਈ ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
. . .  43 minutes ago
ਨਵੀਂ ਦਿੱਲੀ, 22 ਸਤੰਬਰ - ਅਮਰੀਕਾ ਰਵਾਨਾ ਹੋਣ ਤੋਂ ਪਹਿਲਾਂ ਪੀ.ਐਮ. ਮੋਦੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅਮਰੀਕਾ ਯਾਤਰਾ ਅਮਰੀਕਾ ਦੇ ਨਾਲ ਵਿਆਪਕ ਗਲੋਬਲ ਰਣਨੀਤਕ ਸਾਂਝੇਦਾਰੀ ਨੂੰ...
26,964 ਨਵੇਂ ਕੋਰੋਨਾ ਦੇ ਮਾਮਲੇ, 383 ਮੌਤਾਂ
. . .  54 minutes ago
ਨਵੀਂ ਦਿੱਲੀ, 22 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 26,964 ਨਵੇਂ ਕੋਰੋਨਾ ਮਾਮਲੇ ਸਾਹਮਣੇ...
ਹੁੱਡਾ ਨੇ ਚੰਡੀਗੜ੍ਹ ਵਿਚ ਬੁਲਾਈ ਸੀ.ਐਲ.ਪੀ. ਦੀ ਮੀਟਿੰਗ
. . .  1 minute ago
ਚੰਡੀਗੜ੍ਹ, 22 ਸਤੰਬਰ - ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜ ਕਾਂਗਰਸ ਦੇ ਵਿਧਾਇਕ ਦਲ (ਸੀ.ਐਲ.ਪੀ.) ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਚੰਡੀਗੜ੍ਹ ਵਿਚ ਸੀ.ਐਲ.ਪੀ....
ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਨਾ ਚਾਹੁੰਦਾ ਹੈ ਤਾਲਿਬਾਨ
. . .  about 1 hour ago
ਸੰਯੁਕਤ ਰਾਸ਼ਟਰ, 22 ਸਤੰਬਰ - ਤਾਲਿਬਾਨ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਨਾ ਚਾਹੁੰਦਾ ਹੈ | ਮੀਡੀਆ ਰਿਪੋਰਟਾਂ ਅਨੁਸਾਰ ਤਾਲਿਬਾਨ ਨੇ ਇਸ ਹਫ਼ਤੇ ਨਿਊ ਯਾਰਕ ਵਿਚ...
ਅੱਜ ਪੁੱਜਣਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਟਕੜ ਕਲਾਂ
. . .  about 1 hour ago
ਬੰਗਾ, 22 ਸਤੰਬਰ ( ਜਸਬੀਰ ਸਿੰਘ ਨੂਰਪੁਰ ) - ਪੰਜਾਬ ਦੇ ਮੁੱਖ ਮੰਤਰੀ ਬਣਨ ਉਪਰੰਤ ਚਰਨਜੀਤ ਸਿੰਘ ਚੰਨੀ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਸਮਾਰਕ 'ਤੇ ਸਿਜਦਾ ਕਰਨ ਲਈ ਦੋ ਵਜੇ...
ਚਾਹ ਦੀ ਚੁਸਕੀ ਲੈਂਦਿਆਂ ਮੁੱਖ ਮੰਤਰੀ ਚੰਨੀ ਨੇ ਕੀਤੀ ਸ਼ੇਅਰੋ-ਸ਼ਾਇਰੀ
. . .  about 1 hour ago
ਅੰਮ੍ਰਿਤਸਰ, 22 ਸਤੰਬਰ - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੰਮ੍ਰਿਤਸਰ 'ਚ ਇਕ ਦੁਕਾਨ 'ਤੇ ਜਿੱਥੇ ਚਾਹ ਪੀਤੀ ਤੇ ਇਸ ਦੌਰਾਨ ਸ਼ੇਅਰੋ-ਸ਼ਾਇਰੀ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਉਪ...
ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਰਗਿਆਨਾ ਮੰਦਰ ਵਿਖੇ ਵੀ ਹੋਏ ਨਤਮਸਤਕ
. . .  about 1 hour ago
ਅੰਮ੍ਰਿਤਸਰ, 22 ਸਤੰਬਰ (ਜੱਸ/ਵਰਪਾਲ) - ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਉਪ ਮੁੱਖ ਮੰਤਰੀ ਓਪੀ ਸੋਨੀ...
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਡੇਰਾ ਸੱਚਖੰਡ ਬੱਲਾਂ ਵਿਖੇ ਹੋਣਗੇ ਨਤਮਸਤਕ
. . .  about 2 hours ago
ਕਿਸ਼ਨਗੜ੍ਹ (ਜਲੰਧਰ), 22 ਸਤੰਬਰ (ਹੁਸਨ ਲਾਲ) - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਆਪਣੇ ਸਾਥੀਆਂ ਸਮੇਤ ਅੱਜ ਗਿਆਰਾਂ ਤੋਂ ਬਾਰਾਂ ਵਜੇ ਦੇ ਵਿਚਕਾਰ ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ ਤੇ...
ਨਵ ਨਿਯੁਕਤ ਮੁੱਖ ਮੰਤਰੀ ਜਲ੍ਹਿਆਂਵਾਲਾ ਬਾਗ ਤੇ ਰਾਮ ਤੀਰਥ ਸਥਲ ਵਿਖੇ ਵੀ ਪੁੱਜੇ
. . .  about 2 hours ago
ਅੰਮ੍ਰਿਤਸਰ, 22 ਸਤੰਬਰ (ਜੱਸ/ਵਰਪਾਲ) - ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਤੋਂ ਬਾਅਦ ਚੰਨੀ ਤੇ ਸਿੱਧੂ ਨੇ ਪੱਤਰਕਾਰਾਂ ਨਾਲ ਕੀਤੀ ਗੱਲ
. . .  about 2 hours ago
ਅੰਮ੍ਰਿਤਸਰ, 22 ਸਤੰਬਰ (ਜਸਵੰਤ ਸਿੰਘ ਜੱਸ/ਸੁਰਿੰਦਰਪਾਲ ਸਿੰਘ ਵਰਪਾਲ) - ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਰਾਜਨੀਤੀ ਮੁੱਦਿਆਂ ਤੋਂ ਭਟਕੀ ਪਰ ਸਾਡੇ ਮੁੱਖ ਮੰਤਰੀ ਚੰਨੀ ਨੇ...
ਨਵ ਨਿਯੁਕਤ ਮੁੱਖ ਮੰਤਰੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ, ਦੇਖੋ ਤਸਵੀਰਾਂ
. . .  about 3 hours ago
ਅੰਮ੍ਰਿਤਸਰ, 22 ਸਤੰਬਰ (ਜਸਵੰਤ ਸਿੰਘ ਜੱਸ/ਸੁਰਿੰਦਰਪਾਲ ਸਿੰਘ ਵਰਪਾਲ) - ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਉਪ ਮੁੱਖ ਮੰਤਰੀ ਸੁਖਜਿੰਦਰ...
⭐ਮਾਣਕ - ਮੋਤੀ⭐
. . .  about 3 hours ago
ਬੀ.ਸੀ.ਸੀ.ਆਈ ਨੇ ਨਵੀਂ ਆਈ.ਪੀ.ਐਲ. ਟੀਮਾਂ ਲਈ ਆਈ.ਟੀ.ਟੀ. ਦਸਤਾਵੇਜ਼ ਖਰੀਦਣ ਦੀ ਮਿਤੀ 5 ਅਕਤੂਬਰ ਤੋਂ ਵਧਾ ਕੇ 10 ਅਕਤੂਬਰ ਕੀਤੀ
. . .  1 day ago
ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਰਾਇਲਜ਼ 20 ਓਵਰਾਂ ‘ਚ 185 ਦੌੜਾਂ ਬਣਾ ਕੇ ਆਲ ਆਊਟ
. . .  1 day ago
ਮੁੱਖ ਮੰਤਰੀ ਚੰਨੀ ਦੀ ਦਿੱਲੀ ਫੇਰੀ 'ਤੇ ਕੈਪਟਨ ਦਾ ਤੰਜ -ਵਾਹ , ਗ਼ਰੀਬਾਂ ਦੀ ਸਰਕਾਰ ,16 ਸੀਟਰ ਚੌਪਰ 'ਚ ਬੈਠੇ 4 ਵਿਅਕਤੀ
. . .  1 day ago
3 ਪੁਲਿਸ ਕਮਿਸ਼ਨਰਾਂ ਦੇ ਤਬਾਦਲੇ
. . .  1 day ago
ਚੰਡੀਗੜ੍ਹ ,21 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅਹੁਦਾ ਸੰਭਾਲਣ ਤੋਂ ਇਕ ਦਿਨ ਤੋਂ ਬਾਅਦ ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ਕਰਦਿਆਂ 3 ਪੁਲਿਸ ਕਮਿਸ਼ਨਰਾਂ ਦੇ ਤਬਾਦਲੇ ਕੀਤੇ ਗਏ ਹਨ I ਆਈ.ਪੀ.ਐਸ. ਅਧਿਕਾਰੀ...
ਅਮਰੀਕਾ ਉਹ ਦੇਸ਼ ਨਹੀਂ ਹੈ ਜਿਸ 'ਤੇ 20 ਸਾਲ ਪਹਿਲਾਂ ਹਮਲਾ ਕੀਤਾ ਗਿਆ, ਅੱਜ ਅਸੀਂ ਹਰ ਚੁਣੌਤੀ ਦਾ ਸਾਹਮਣਾ ਨੂੰ ਤਿਆਰ : ਜੋ ਬਾਈਡਨ
. . .  1 day ago
ਬੱਸ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ 'ਚ 2 ਨੌਜਵਾਨਾਂ ਦੀ ਮੌਤ
. . .  1 day ago
ਗੜ੍ਹਸ਼ੰਕਰ, 21 ਸਤੰਬਰ (ਧਾਲੀਵਾਲ , ਤੀਰਥ ਸਿੰਘ ਰੱਕੜ)- ਦੇਰ ਸ਼ਾਮ ਗੜ੍ਹਸ਼ੰਕਰ ਨੇੜੇ ਚੰਡੀਗੜ੍ਹ ਸੜਕ 'ਤੇ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡੀਪੂ ਦੀ ਬੱਸ ਅਤੇ ਇਕ ਮੋਟਰਸਾਈਕਲ ਦਰਮਿਆਨ ਹੋਈ ਟੱਕਰ 'ਚ ਮੋਟਰਸਾਈਕਲ ...
ਪ੍ਰਗਟ ਸਿੰਘ ਤੇ ਜੋਗਿੰਦਰ ਪਾਲ ਢੀਂਗਰਾ ਬਣੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਚਾਹਲ ਖ਼ਜ਼ਾਨਚੀ
. . .  1 day ago
ਸੀ.ਬੀ.ਐਸ.ਈ. ਨੇ 2021-22 ਲਈ ਪ੍ਰੀਖਿਆ ਫੀਸਾਂ ਦੀ ਛੋਟ ਦਾ ਕੀਤਾ ਐਲਾਨ
. . .  1 day ago
ਪੰਜਾਬ ਭਰ ਦੇ ਡਿਪਟੀ ਕਮਿਸ਼ਨਰ, ਉਪ ਮੰਡਲ ਮੈਜਿਸਟ੍ਰੇਟ ਅਤੇ ਤਹਿਸੀਲ ਦਫ਼ਤਰ ਦੇ ਕਰਮਚਾਰੀ ਕੱਲ੍ਹ ਤੋਂ ਕਰਨਗੇ ਕਲਮਛੋੜ ਹੜਤਾਲ
. . .  1 day ago
ਅਜਨਾਲਾ, 21 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਭਰ ਦੇ ਡੀ.ਸੀ, ਤਹਿਸੀਲ ਅਤੇ ਐੱਸ.ਡੀ.ਐਮ ਦਫ਼ਤਰਾਂ ਵਿਚ ਕੰਮ ਕਰਦੇ ਕਰਮਚਾਰੀਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਪੰਜਾਬ ਦੇ ਸਮੂਹ ਕਰਮਚਾਰੀ ...
ਮੁੱਖ ਮੰਤਰੀ ਚਰਨਜੀਤ ਸਿੰਘ ਕੱਲ੍ਹ ਸਵੇਰੇ ਸ੍ਰੀ ਦਰਬਾਰ ਸਾਹਿਬ ਸਮੇਤ ਹੋਰਨਾਂ ਧਾਰਮਿਕ ਅਸਥਾਨਾਂ ’ਤੇ ਹੋਣਗੇ ਨਤਮਸਤਕ
. . .  1 day ago
ਅਜਨਾਲਾ, 21 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਆਪਣੇ ਸਾਥੀਆਂ ਸਮੇਤ ਕੱਲ੍ਹ ਸਵੇਰੇ ਸ੍ਰੀ ਦਰਬਾਰ ਸਾਹਿਬ ਸਮੇਤ ਹੋਰਨਾਂ ਧਾਰਮਿਕ ਅਸਥਾਨਾਂ ਵਿਖੇ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 11 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਸ਼ੀਆ ਚਾਰਲਸ

ਫਿਰੋਜ਼ਪੁਰ

ਸੰਯੁਕਤ ਮੋਰਚੇ ਦੇ ਆਗੂਆਂ ਨੇ ਭਾਜਪਾ ਆਗੂ ਮਿਤਲ ਦੇ ਆਉਣ ਦੀ ਸੂਹ ਮਿਲਦੇ ਘੇਰਿਆ ਜ਼ਿਲ੍ਹਾ ਭਾਜਪਾ ਪ੍ਰਧਾਨ ਦਾ ਘਰ

ਫ਼ਿਰੋਜ਼ਪੁਰ, 25 ਜੁਲਾਈ (ਕੁਲਬੀਰ ਸਿੰਘ ਸੋਢੀ, ਰਾਕੇਸ਼ ਚਾਵਲਾ)- ਕੇਂਦਰ ਵਲੋਂ ਪਾਸ ਕੀਤੇ ਖੇਤੀ ਸਬੰਧੀ ਕਾਲੇ ਕਾਨੂੰਨਾਂ ਦੇ ਮੱਦੇਨਜ਼ਰ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਅੰਦਰ ਭਾਜਪਾ ਆਗੂਆਂ ਦਾ ਵਿਰੋਧ ਲਗਾਤਾਰ ਜਾਰੀ ਹੈ, ਜਿਸ ਦਾ ਅਸਰ ਅੱਜ ਫ਼ਿਰੋਜ਼ਪੁਰ ਸ਼ਹਿਰ ਵਿਚ ਉਦੋਂ ਦੇਖਣ ਨੂੰ ਮਿਲਿਆ, ਜਦੋਂ ਭਾਜਪਾ ਆਗੂਆਂ ਵਲੋਂ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੱਗੇ ਕੇ ਪਿੱਪਲ ਦੇ ਘਰ ਭਾਜਪਾ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਆਰ ਪੀ ਮਿੱਤਲ ਦੀ ਅਗਵਾਈ ਵਿਚ ਬੈਠਕ ਕੀਤੇ ਜਾਣ ਦੀ ਭਿਣਕ ਕਿਸਾਨਾਂ ਨੂੰ ਲੱਗ ਗਈ, ਜਿਸ ਪਿੱਛੋਂ ਵੱਡੀ ਸੰਖਿਆ ਵਿਚ ਸੰਯੁਕਤ ਮੋਰਚੇ ਦੇ ਆਗੂ ਤੇ ਕਿਸਾਨ ਕੱਚਾ ਜ਼ੀਰਾ ਰੋਡ 'ਤੇ ਬਣੇ ਗੁਰੂ ਨਗਰ ਦੇ ਬਾਹਰ ਪੁਹੰਚ ਗਏ, ਜਿਨ੍ਹਾਂ ਵਲੋਂ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੱਗੇ ਕੇ ਪਿੱਪਲ ਦੇ ਘਰ ਨੂੰ ਜਾਣ ਵਾਲੇ ਮੁੱਖ ਰਸਤੇ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ | ਕਿਸਾਨ ਆਗੂਆਂ ਤੇ ਪ੍ਰਦਰਸ਼ਨਕਾਰੀਆਂ ਦਾ ਗ਼ੁੱਸਾ ਤੀਸਰੇ ਅਸਮਾਨ 'ਤੇ ਓਦੋਂ ਪਹੰੁਚ ਗਿਆ, ਜਦੋਂ ਪੁਲਿਸ ਅਧਿਕਾਰੀਆਂ ਦੇ ਆਦੇਸ਼ 'ਤੇ ਕਿਸਾਨਾਂ ਨੂੰ ਖਦੇੜਨਾ ਲਈ ਪੁਲਿਸ ਕਰਮੀਆਂ ਦੀ ਸੰਖਿਆ ਵਧਾ ਦਿੱਤੀ ਤੇ ਭਾਜਪਾ ਆਗੂਆਂ ਦੀ ਬੈਠਕ ਨੂੰ ਰੋਕਣ ਬਾਰੇ ਕਿਸਾਨਾਂ ਦੀ ਅਪੀਲ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਜਿਸ ਦੇ ਚੱਲਦੇ ਕਿਸਾਨ ਆਗੂਆਂ ਦੀ ਅਗਵਾਈ ਵਿਚ ਨੌਜਵਾਨ ਕਿਸਾਨਾਂ ਨੇ ਕਾਲੋਨੀ ਦਾ ਗੇਟ ਕਿਸੇ ਤਰੀਕੇ ਨਾਲ ਖ਼ੋਲ ਲਿਆ ਤੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੱਗੇ ਕੇ ਪਿੱਪਲ ਦੇ ਘਰ ਅੱਗੇ ਧਰਨਾ ਦੇਣ ਲਈ ਜਾਣ ਲੱਗੇ ਤਾਂ ਪੁਲਿਸ ਟੀਮ ਨੇ ਬੜੇ ਜ਼ੋਰ-ਅਜ਼ਮਾਈ ਨਾਲ ਕਿਸਾਨਾਂ ਨੂੰ ਅੱਗੇ ਜਾਣ ਤੋਂ ਰੋਕਿਆ | ਸੰਯੁਕਤ ਮੋਰਚੇ ਦੇ ਆਗੂ ਹਰਨੇਕ ਸਿੰਘ ਮਹਿਮਾ ਨੇ ਦੱਸਿਆ ਕਿ ਦਿੱਲੀ ਦੇ ਬਾਰਡਰ 'ਤੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਵਰਗ ਤੇ ਹੋਰ ਜਥੇਬੰਦੀਆਂ ਦੇ ਲੋਕ, ਨੌਜਵਾਨ, ਬੀਬੀਆਂ ਜ਼ਿੰਦਗੀ ਮੌਤ ਦੀ ਲੜਾਈ ਲੜਦੇ ਹੋਏ ਜੱਦੋ-ਜਹਿਦ ਕਰ ਰਹੇ ਹਨ ਤੇ ਭਾਜਪਾ ਆਗੂ ਤੇ ਜ਼ਿਲ੍ਹਾ ਲੀਡਰਸ਼ਿਪ ਪਾਰਟੀ ਦੀਆਂ ਚੋਣਾਂ ਸਬੰਧੀ ਬੈਠਕਾਂ ਕਰ ਰਹੀ ਹੈ, ਜੋ ਭਾਜਪਾ ਆਗੂਆਂ ਲਈ ਸ਼ਰਮ ਵਾਲੀ ਗੱਲ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਵਾਸੀ ਹੋਣ ਦੇ ਨਾਤੇ ਜੇ ਸਾਡੇ ਨਾਲ ਧਰਨੇ ਵਿਚ ਸ਼ਾਮਿਲ ਨਹੀਂ ਹੋ ਸਕਦੇ ਜਾ ਸਾਡੀ ਹਿਮਾਇਤ ਨਹੀਂ ਕਰ ਸਕਦੇ ਤਾਂ ਏਦਾਂ ਦੇ ਸਮਾਗਮ ਕਰਕੇ ਸਾਡੇ ਜ਼ਖ਼ਮ 'ਤੇ ਲੂਣ ਨਾ ਛਿੜਕਣ | ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਦੇ ਕਿਸੇ ਵੀ ਆਗੂ ਨੂੰ ਸੂਬੇ ਅੰਦਰ ਕੋਈ ਵੀ ਸਮਾਗਮ ਨਹੀਂ ਕਰਨ ਦਿੱਤਾ ਜਾਵੇਗਾ | ਇਸ ਮੌਕੇ 'ਤੇ ਕਿਸਾਨ ਆਗੂਆਂ ਨੇ ਕਾਨੂੰਨ ਵਿਵਸਥਾ ਨੂੰ ਦੇਖ ਰਹੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਕੋਈ ਵੀ ਹੁੱਲੜਬਾਜ਼ੀ ਨਹੀਂ ਕੀਤੀ ਜਾਵੇਗੀ, ਬਲਕਿ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਕਿਸਾਨ ਆਗੂ ਨਰਿੰਦਰ ਜਾਤਾਲਾ ਨੇ ਪੁਲਿਸ ਅਧਿਕਾਰੀਆਂ ਦੀ ਘਟੀਆ ਸੋਚ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਗੇਟ 'ਤੇ ਮਹਿਲਾ ਪੁਲਿਸ ਤਾਇਨਾਤ ਕੀਤੀ ਗਈ, ਜੋ ਘਟੀਆ ਸੋਚ ਹੈ | ਜ਼ੋਨ ਪ੍ਰਧਾਨ ਖਿਲਾਰਾ ਸਿੰਘ ਪੰਨੂ ਨੇ ਜਾਣਕਾਰੀ ਦਿੱਤੀ ਕਿ ਸੂਹ ਮਿਲੀ ਸੀ ਕਿ ਸਾਬਕਾ ਜ਼ਿਲ੍ਹਾ ਪ੍ਰਧਾਨ ਦਵਿੰਦਰ ਬਜਾਜ ਦੇ ਘਰ ਕੋਈ ਲੀਡਰ ਪਹੰੁਚ ਰਿਹਾ ਹੈ, ਜਿਸ ਪਿੱਛੋਂ ਕਿਸਾਨਾਂ ਨੇ ਉਸ ਦੇ ਘਰ ਦੇ ਬਾਹਰ ਵੀ ਰੋਸ ਪ੍ਰਦਰਸ਼ਨ ਕਰਦੇ ਹੋਏ ਧਰਨਾ ਦਿੱਤਾ | ਇਸ ਮੌਕੇ ਕਿਸਾਨ ਆਗੂ ਜਸਵਿੰਦਰ ਸਿੰਘ, ਚਰਨਜੀਤ ਸਿੰਘ ਅੱਕੂ ਵਾਲਾ, ਤਰਨਜੀਤ ਸਿੰਘ, ਹਰਜੀਤ ਸਿੰਘ ਅਟਾਰੀ, ਸੁਰਜੀਤ ਸਿੰਘ ਵਾਸੀ ਰਾਮ ਲਾਲ, ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ, ਰਾਜਬੀਰ ਸਿੰਘ, ਬਲਜੀਤ ਸਿੰਘ ਆਂਸਲ, ਹਰਪਾਲ ਸਿੰਘ ਆਂਸਲ, ਰਣਜੀਤ ਸਿੰਘ ਜਾਤਾਲਾ, ਜਸਬੀਰ ਸਿੰਘ ਜੱਸਾ ਆਦਿ ਮੌਜੂਦ ਸਨ |

ਨਵੀਂ ਬਣ ਰਹੀ ਦੁਕਾਨ ਦੀ ਉਸਾਰੀ ਨੂੰ ਲੈ ਕੇ ਕਈ ਲੋਕਾਂ ਕੀਤਾ ਦੁਕਾਨਦਾਰ 'ਤੇ ਹਮਲਾ

ਗੁਰੂਹਰਸਹਾਏ, 25 ਜੁਲਾਈ (ਕਪਿਲ ਕੰਧਾਰੀ)- ਗੁਰੂਹਰਸਹਾਏ ਸ਼ਹਿਰ ਦੇ ਮੁਕਤਸਰ ਰੋਡ 'ਤੇ ਬਣ ਰਹੀ ਨਵੀਂ ਦੁਕਾਨ ਜੋ ਕਿ ਉਸਾਰੀ ਅਧੀਨ ਹੈ ਦੀ ਚੱਲ ਰਹੀ ਉਸਾਰੀ ਨੂੰ ਰੋਕਣ ਲਈ ਸ਼ਹਿਰ ਦੇ ਹੀ ਕਈ ਲੋਕਾਂ ਨੇ ਦੁਕਾਨ ਅੰਦਰ ਵੜ ਕੇ ਕੰਮ ਕਰ ਰਹੇ ਲੋਕਾਂ ਤੇ ਤੇਜ਼ਧਾਰ ਹਥਿਆਰਾਂ ...

ਪੂਰੀ ਖ਼ਬਰ »

ਤੇਜਾ ਸਿੰਘ ਟੱਪਰੀ ਮੁੜ ਹੋਏ ਕਾਂਗਰਸ 'ਚ ਸ਼ਾਮਿਲ

ਗੁਰੂਹਰਸਹਾਏ, 25 ਜੁਲਾਈ (ਹਰਚਰਨ ਸਿੰਘ ਸੰਧੂ)-ਗੁਰੂਹਰਸਹਾਏ ਹਲਕੇ ਦੇ ਪਿੰਡ ਈਸਾਂ ਪੰਜ ਗਰਾਈਾ (ਟੱਪਰੀ) ਦੇ ਉੱਘੇ ਲੀਡਰ ਤੇਜਾ ਸਿੰਘ ਚੇਅਰਮੈਨ ਮੁੜ ਕਾਂਗਰਸ 'ਚ ਸ਼ਾਮਿਲ ਹੋ ਗਏ ਹਨ | ਤੇਜਾ ਸਿੰਘ ਟੱਪਰੀ ਜੋ ਕਿ ਕੁਝ ਚਿਰ ਪਹਿਲਾਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ...

ਪੂਰੀ ਖ਼ਬਰ »

ਆਨਲਾਈਨ ਟੀਚਰ ਫੈਸਟ ਮੁਕਾਬਲਾ ਕਰਵਾਇਆ

ਗੁਰੂਹਰਸਹਾਏ, 25 ਜੁਲਾਈ (ਕਪਿਲ ਕੰਧਾਰੀ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਿਰੋਜ਼ਪੁਰ ਸ੍ਰੀਮਤੀ ਕੁਲਵਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਕੋਮਲ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ...

ਪੂਰੀ ਖ਼ਬਰ »

'ਆਪ' ਆਗੂ ਗੋਰਾ ਨੇ ਵਾਰਡ ਨੰਬਰ 25 ਦੇ ਵਾਸੀਆਂ ਨਾਲ ਕੀਤੀ ਮੀਟਿੰਗ

ਫ਼ਿਰੋਜ਼ਪੁਰ, 25 ਜੁਲਾਈ (ਕੁਲਬੀਰ ਸਿੰਘ ਸੋਢੀ)-ਵਿਧਾਨ ਸਭ ਚੋਣਾਂ 2022 ਦੇ ਮੱਦੇਨਜ਼ਰ ਸਮੂਹ ਆਪ ਆਗੂ ਅਰਵਿੰਦ ਕੇਜਰੀਵਾਲ ਦੀ ਪੰਜਾਬ ਪ੍ਰਤੀ ਸੋਚ ਨੂੰ ਘਰ-ਘਰ ਪਹੁੰਚਾਉਣ ਤੇ ਬਿਜਲੀ ਗਾਰੰਟੀ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਵਿਚ ਲੱਗੇ ਹੋਏ ਹਨ | ਇਸੇ ਲੜੀ ਦੇ ਚੱਲਦੇ ...

ਪੂਰੀ ਖ਼ਬਰ »

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਕੀਤੀ ਵਿਧਾਇਕ ਪਿੰਕੀ ਨੇ ਮੀਟਿੰਗ

ਫ਼ਿਰੋਜ਼ਪੁਰ 25 ਜੁਲਾਈ (ਜਸਵਿੰਦਰ ਸਿੰਘ ਸੰਧੂ)- ਕਾਂਗਰਸ ਹਾਈਕਮਾਂਡ ਵਲੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਬਣਾਏ ਜਾਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਫ਼ਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ...

ਪੂਰੀ ਖ਼ਬਰ »

ਸੜਕ 'ਤੇ ਪਾਣੀ ਖਿਲਾਰਨ ਤੋਂ ਛਿੜੇ ਵਿਵਾਦ ਦੌਰਾਨ ਗੁਆਂਢੀਆਂ ਕੀਤੀ ਮਾਂ-ਪੁੱਤ ਦੀ ਕੁੱਟਮਾਰ

ਫ਼ਿਰੋਜ਼ਪੁਰ, 25 ਜੁਲਾਈ (ਕੁਲਬੀਰ ਸਿੰਘ ਸੋਢੀ)- ਥਾਣਾ ਸਦਰ ਫ਼ਿਰੋਜ਼ਪੁਰ ਅਧੀਨ ਆਉਂਦੇ ਪਿੰਡ ਰੱਖਦੀ (ਖ਼ੁਸ਼ਹਾਲ ਸਿੰਘ ਵਾਲਾ) ਵਿਖੇ ਗਲੀ ਵਿਚ ਪਾਣੀ ਖਿਲਾਰਨ ਤੋਂ ਛਿੜੇ ਵਿਵਾਦ ਵਿਚ ਗੁਆਂਢੀਆਂ ਵਲੋਂ ਮਾਂ ਪੁੱਤ ਦੀ ਕੁੱਟਮਾਰ ਕੀਤੇ ਜਾਣ ਦਾ ਸਮਾਚਾਰ ਹੈ | ਥਾਣਾ ਸਦਰ ...

ਪੂਰੀ ਖ਼ਬਰ »

ਕੱਚੇ ਅਧਿਆਪਕਾਂ ਵਲੋਂ ਚੱਲਣ ਵਾਲੇ ਸੈਮੀਨਾਰਾਂ ਤੇ ਆਨਲਾਈਨ ਕੰਮਾਂ ਦੇ ਸੰਪੂਰਨ ਬਾਈਕਾਟ ਦਾ ਐਲਾਨ

ਫ਼ਿਰੋਜ਼ਪੁਰ, 25 ਜੁਲਾਈ (ਜਸਵਿੰਦਰ ਸਿੰਘ ਸੰਧੂ)-ਉੱਚ ਵਿੱਦਿਆ ਰੂਪੀ ਡਿਗਰੀਆਂ ਹਾਸਿਲ ਕਰਨ ਦੇ ਬਾਵਜੂਦ ਵੀ ਕੱਚੇ ਅਧਿਆਪਕ ਲੱਗ ਸਾਲਾਂ-ਬੱਧੀ ਸਮੇਂ ਤੋਂ ਨਿਗੂਣੀਆਂ ਤਨਖ਼ਾਹਾਂ 'ਤੇ ਵੱਖ-ਵੱਖ ਸਕੂਲਾਂ ਅੰਦਰ ਸੇਵਾਵਾਂ ਨਿਭਾ ਰਹੇ ਕੱਚੇ ਅਧਿਆਪਕਾਂ ਵੱਲੋਂ 'ਪੜੋ੍ਹ ...

ਪੂਰੀ ਖ਼ਬਰ »

ਰਾਜਿੰਦਰ ਸਿੰਘ ਰਾਜਾ ਬੋੜਾਂਵਾਲੀ ਕੀਤਾ ਭਾਜਪਾ ਨਾਲੋਂ ਤੋੜ ਵਿਛੋੜਾ ਕਰਨ ਦਾ ਐਲਾਨ

ਫ਼ਿਰੋਜ਼ਪੁਰ, 25 ਜੁਲਾਈ (ਜਸਵਿੰਦਰ ਸਿੰਘ ਸੰਧੂ, ਰਾਕੇਸ਼ ਚਾਵਲਾ)-ਕਿਸਾਨ ਵਿਰੋਧੀ ਫ਼ੈਸਲੇ ਲੈ ਖੇਤੀਬਾੜੀ ਕਾਰਪੋਰੇਟ ਘਰਾਣਿਆਂ ਹਵਾਲੇ ਕਰਕੇ ਪੰਜਾਬੀਆਂ ਤੋਂ ਵਿਰਾਸਤੀ ਖੇਤੀ ਹੱਕ ਖੋਹਣ 'ਤੇ ਅੜੀ ਭਾਜਪਾ ਕੇਂਦਰ ਮੋਦੀ ਸਰਕਾਰ ਦੇ ਅੜੀਅਲ ਵਤੀਰੇ ਤੋਂ ਖ਼ਫ਼ਾ ਹੋ ...

ਪੂਰੀ ਖ਼ਬਰ »

ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ 'ਚ ਮਨਾਇਆ ਪੂਰਨਿਮਾ ਦਿਵਸ

ਫ਼ਿਰੋਜ਼ਪੁਰ, 25 ਜੁਲਾਈ (ਜਸਵਿੰਦਰ ਸਿੰਘ ਸੰਧੂ)- ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ, ਫ਼ਿਰੋਜ਼ਪੁਰ ਵਿਖੇ ਗੁਰੂ ਪੂਰਨਿਆਂ ਦਿਵਸ ਨੂੰ ਸ਼ਰਧਾ ਨਾਲ ਕਾਲਜ ਦੇ ਵਿਹੜੇ ਅੰਦਰ ਮਨਾਇਆ ਗਿਆ, ਜਿਸ ਵਿਚ ਕਾਲਜ ਦੇ ਡਾਇਰੈਕਟਰ ਕਿਰਨ ਬਾਂਸਲ ਵਲੋਂ ਧਨਵੰਤਰੀ ...

ਪੂਰੀ ਖ਼ਬਰ »

ਮਨਰੇਗਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਪਿੰਡਾਂ ਦੇ ਕੰਮਕਾਰ ਹੋਏ ਠੱਪ

ਗੁਰੂਹਰਸਹਾਏ, 25 ਜੁਲਾਈ (ਹਰਚਰਨ ਸਿੰਘ ਸੰਧੂ)- ਪੰਚਾਇਤ ਵਿਭਾਗ 'ਚ ਪਿਛਲੇ ਲੰਮੇ ਸਮੇਂ ਤੋਂ ਠੇਕਾ ਆਧਾਰਿਤ ਕੰਮ ਕਰ ਰਹੇ ਮਨਰੇਗਾ ਮੁਲਾਜ਼ਮਾਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਜਾਰੀ ਹੋਣ ਕਾਰਨ ਮਨਰੇਗਾ ਅਧੀਨ ਕੰਮ ਠੱਪ ਹੋ ਰਹੇ ਹਨ ਤੇ ਨਵਾਂ ਕੰਮ ਕੋਈ ਵੀ ਨਹੀਂ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਟਰੱਸਟ ਨੇ 30 ਲੋੜਵੰਦ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ

ਮੱਲਾਂਵਾਲਾ, 25 ਜੁਲਾਈ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਵਿਸ਼ਵ ਪ੍ਰਸਿੱਧ ਸਮਾਜ ਸੇਵੀ ਡਾਕਟਰ ਐੱਸ.ਪੀ. ਸਿੰਘ ਉਬਰਾਏ ਵਲੋਂ ਹਰ ਮਹੀਨੇ ਕਰੋੜਾਂ ਰੁਪਏ ਖ਼ਰਚ ਕੇ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ | ਸਰਬੱਤ ਦਾ ਭਲਾ ਟਰੱਸਟ ਵਲੋਂ ਇਕ ਡੈਡ ਬਾਡੀ ...

ਪੂਰੀ ਖ਼ਬਰ »

ਵਿਧਾਇਕ ਕੁਲਬੀਰ ਸਿੰਘ ਦੀ ਅਗਵਾਈ 'ਚ ਜ਼ੀਰਾ ਨੇ ਵਿਕਾਸ ਕਾਰਜਾਂ ਦੇ ਰਿਕਾਰਡ ਤੋੜੇ-ਜੈਨ

ਜ਼ੀਰਾ, 25 ਜੁਲਾਈ (ਜੋਗਿੰਦਰ ਸਿੰਘ ਕੰਡਿਆਲ)- ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਦੀ ਅਗਵਾਈ ਵਿਚ ਪਿੰਡਾਂ ਅਤੇ ਸ਼ਹਿਰਾਂ ਦੇ ਕਰਵਾਏ ਗਏ ਵਿਕਾਸ ਨੇ ਬੀਤੇ 60 ਵਰਿ੍ਹਆਂ ਦੇ ਰਿਕਾਰਡ ਤੋੜ ਦਿੱਤੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆੜ੍ਹਤੀ ਹਰੀਸ਼ ਜੈਨ ...

ਪੂਰੀ ਖ਼ਬਰ »

ਵਿਭਾਗੀ ਪ੍ਰਮੋਸ਼ਨਾਂ ਦੀ ਉਡੀਕ 'ਚ ਪ੍ਰਾਇਮਰੀ ਅਧਿਆਪਕ, ਪਰ ਵਿਭਾਗ ਸੁੱਤਾ ਗਹਿਰੀ ਨੀਂਦ

ਫ਼ਿਰੋਜ਼ਪੁਰ, 25 ਜੁਲਾਈ (ਕੁਲਬੀਰ ਸਿੰਘ ਸੋਢੀ)-ਸਿੱਖਿਆ ਵਿਭਾਗ ਦੇ ਪ੍ਰਾਇਮਰੀ ਅਧਿਆਪਕ ਲੰਮੇ ਸਮੇਂ ਤੋਂ ਵਿਭਾਗੀ ਪ੍ਰਮੋਸ਼ਨਾਂ ਦੀ ਉਡੀਕ ਵਿਚ ਹਨ, ਪਰ ਸਰਕਾਰ ਦੇ ਮੰਤਰੀ ਅਤੇ ਉਸ ਦੇ ਅਧਿਕਾਰੀਆਂ ਨੂੰ ਪ੍ਰਾਇਮਰੀ ਅਧਿਆਪਕਾਂ ਦੀ ਇਸ ਮੰਗ ਪ੍ਰਤੀ ਕੋਈ ਧਿਆਨ ਨਹੀਂ ...

ਪੂਰੀ ਖ਼ਬਰ »

ਆਗੂ ਦਾ ਚਿਹਰਾ ਬਦਲ ਕੇ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕੇਗੀ ਕਾਂਗਰਸ-ਜਨਮੇਜਾ ਸਿੰਘ ਸੇਖੋਂ

ਜ਼ੀਰਾ, 25 ਜੁਲਾਈ (ਜੋਗਿੰਦਰ ਸਿੰਘ ਕੰਡਿਆਲ)- ਝੂਠੀਆਂ ਸਹੁੰਆਂ ਖਾ ਕੇ ਸੱਤਾ ਹਥਿਆਉਣ ਵਾਲੇ ਕਾਂਗਰਸੀ ਆਗੂ ਅਤੇ ਮੁੱਖ ਮੰਤਰੀ ਤੋਂ ਸਾਢੇ ਚਾਰ ਸਾਲ ਵਿਚ ਕੋਈ ਵਾਅਦਾ ਸਿਰੇ ਨਹੀਂ ਚਾੜਿਆ ਗਿਆ, ਜਿਸ ਕਰਕੇ ਅਗਾਊਾ ਚੋਣਾਂ ਨੂੰ ਮੁੜ ਲੁੱਟਣ ਦੇ ਮਨਸ਼ੇ ਨਾਲ ਕਾਂਗਰਸ ...

ਪੂਰੀ ਖ਼ਬਰ »

29 ਦੇ ਪਟਿਆਲੇ ਧਰਨੇ ਸਬੰਧੀ ਪਾਵਰਕਾਮ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਮੀਟਿੰਗ

ਫ਼ਿਰੋਜ਼ਪੁਰ, 25 ਜੁਲਾਈ (ਜਸਵਿੰਦਰ ਸਿੰਘ ਸੰਧੂ)- ਹੱਕੀ ਮੰਗਾਂ ਤੇ ਅਧਿਕਾਰਾਂ ਦੀ ਪੂਰਤੀ ਲਈ ਆਵਾਜ਼ ਬੁਲੰਦ ਕਰਨ ਵਾਸਤੇ ਪਾਵਰਕਾਮ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਸਰਕਲ ਪੱਧਰ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸਰਕਲ ਫ਼ਿਰੋਜ਼ਪੁਰ ਦਫ਼ਤਰ ਅੰਦਰ ਪ੍ਰਧਾਨ ...

ਪੂਰੀ ਖ਼ਬਰ »

ਸਰਕਾਰ ਆਉਣ 'ਤੇ ਹਲਕਾ ਜ਼ੀਰਾ ਦਾ ਕੋਈ ਪਿੰਡ ਨਹਿਰੀ ਪਾਣੀ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ-ਜਨਮੇਜਾ ਸਿੰਘ ਸੇਖੋਂ

ਖੋਸਾ ਦਲ ਸਿੰਘ, 25 ਜੁਲਾਈ (ਮਨਪ੍ਰੀਤ ਸਿੰਘ ਸੰਧੂ)- ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਾਸੀ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ ਅਤੇ ਸਰਕਾਰ ਬਣਨ 'ਤੇ ਹਲਕਾ ਜ਼ੀਰਾ ਦੇ ਕਿਸਾਨਾਂ ਦੀ ਮੁੱਖ ਮੰਗ ਨਹਿਰੀ ਪਾਣੀ ਪਿੰਡ ਪਿੰਡ ਪਹੁੰਚਾਇਆ ...

ਪੂਰੀ ਖ਼ਬਰ »

ਅਲਬਰ ਸਿੰਘ ਸਾਬ੍ਹ ਜ਼ਿਲ੍ਹਾ ਜਥੇਬੰਦਕ ਸਕੱਤਰ ਨਿਯੁਕਤ

ਤਲਵੰਡੀ ਭਾਈ, 25 ਜੁਲਾਈ (ਕੁਲਜਿੰਦਰ ਸਿੰਘ ਗਿੱਲ)- ਯੂਥ ਅਕਾਲੀ ਦਲ ਜ਼ਿਲ੍ਹਾ ਫ਼ਿਰੋਜ਼ਪੁਰ ਦਿਹਾਤੀ ਦੇ ਪ੍ਰਧਾਨ ਸੁਰਿੰਦਰ ਸਿੰਘ ਬੱਬੂ ਵਲੋਂ ਜ਼ਿਲ੍ਹਾ ਕਾਰਜਕਾਰਨੀ ਦੇ ਪੁਨਰ ਗਠਨ ਦੌਰਾਨ ਪਿੰਡ ਠੇਠਰ ਕਲਾਂ ਦੇ ਨੌਜਵਾਨ ਅਕਾਲੀ ਆਗੂ ਅਲਬਰ ਸਿੰਘ ਸਾਬ੍ਹ ਨੂੰ ...

ਪੂਰੀ ਖ਼ਬਰ »

ਮਾਤਾ ਨਹਿਰਾਂ ਵਾਲੀ ਦੇ ਦਰਬਾਰ 'ਤੇ ਸਾਲਾਨਾ ਤਿੰਨ ਦਿਨਾ ਜੋੜ ਮੇਲਾ 2 ਤੋਂ

ਮਮਦੋਟ, 25 ਜੁਲਾਈ (ਸੁਖਦੇਵ ਸਿੰਘ ਸੰਗਮ)- ਮਮਦੋਟ ਸਥਿਤ ਸਰੂ ਮਾਤਾ ਨਹਿਰਾਂ ਵਾਲੀ ਮੰਦਰ ਵਿਖੇ ਸਲਾਨਾ ਜੋੜ ਮੇਲਾ ਤਿੰਨ ਦਿਨਾ 2-3-4 ਅਗਸਤ ਨੂੰ ਮੰਦਰ ਕਮੇਟੀ ਵਲੋਂ ਇਲਾਕੇ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ | ਮੰਦਰ ਕਮੇਟੀ ਦੇ ਪ੍ਰਧਾਨ ਛਿੰਦਾ ਸੇਠੀ ਨੇ ਦੱਸਿਆ ਕਿ 2 ...

ਪੂਰੀ ਖ਼ਬਰ »

ਸਿੱਧੂ ਦੀ ਪ੍ਰਧਾਨਗੀ ਤੋਂ ਬਾਅਦ ਕਾਂਗਰਸੀ ਆਗੂਆਂ ਦੀ ਇਕਜੁੱਟਤਾ ਕਾਇਮ-ਵਿਧਾਇਕ ਜ਼ੀਰਾ

ਜ਼ੀਰਾ, 25 ਜੁਲਾਈ (ਜੋਗਿੰਦਰ ਸਿੰਘ ਕੰਡਿਆਲ)-ਕਾਂਗਰਸ ਹਾਈ ਕਮਾਨ ਵਲੋਂ ਜੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਥਾਪਿਆ ਗਿਆ ਹੈ ਉਹ ਦੇਰੀ ਨਾਲ ਲਿਆ ਗਿਆ ਸਹੀ ਫ਼ੈਸਲਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ...

ਪੂਰੀ ਖ਼ਬਰ »

ਸਿੱਧੂ ਦੀ ਤਾਜਪੋਸ਼ੀ ਸਮੇਂ ਦਿਖਾਈ ਇੱਕਜੁੱਟਤਾ ਨੇ ਬੰਨਿ੍ਹਆ ਆਗਾਮੀ ਜੇਤੂ ਚੋਣਾਂ ਦਾ ਮੁੱਢ-ਗੋਰਾ ਫਰੀਦੇਵਾਲਾ

ਆਰਿਫ਼ ਕੇ, 25 ਜੁਲਾਈ (ਬਲਬੀਰ ਸਿੰਘ ਜੋਸਨ)- ਕਾਂਗਰਸ ਹਾਈਕਮਾਂਡ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਉਣ ਨਾਲ ਕਾਂਗਰਸ ਪਾਰਟੀ ਚ ਨਵਾਂ ਜੋਸ਼ ਭਰ ਗਿਆ ਹੈ ਅਤੇ ਪਾਰਟੀ ਬੁਲੰਦੀਆਂ ਨੂੰ ਛੂਹੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਕਾਂਗਰਸ ਨੇ ਵਿਕਾਸ ਕਾਰਜ ਕਰਵਾਏ ਸ਼ੁਰੂ

ਗੁਰੂਹਰਸਹਾਏ, 25 ਜੁਲਾਈ (ਕਪਿਲ ਕੰਧਾਰੀ)-ਪੰਜਾਬ ਦੇ ਕੈਬਨਿਟ ਮੰਤਰੀ ਅਤੇ ਹਲਕੇ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਗੁਰੂ ਹਰਸਹਾਏ ਦੋ ਲੋਕਾਂ ਦੇ ਨਾਲ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਦੇ ਸੱਤਾ 'ਚ ਆਉਂਦਿਆਂ ਹੀ ਉਨ੍ਹਾਂ ਵਲੋਂ ...

ਪੂਰੀ ਖ਼ਬਰ »

ਸਿੱਧੂ ਦੀ ਪ੍ਰਧਾਨਗੀ ਵਿਚ ਮੁੜ ਬਣੇਗੀ ਕਾਂਗਰਸ ਸਰਕਾਰ- ਦੁਰਲੱਭ ਸਿੱਧੂ

ਲਹਿਰਾਗਾਗਾ, 25 ਜੁਲਾਈ (ਅਸ਼ੋਕ ਗਰਗ)- ਆਲ ਇੰਡੀਆ ਯੂਥ ਕਾਂਗਰਸ ਦੇ ਸੋਸ਼ਲ ਮੀਡੀਆ ਇੰਚਾਰਜ ਦੁਰਲੱਭ ਸਿੰਘ ਸਿੱਧੂ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਨਣ ਨਾਲ ਪਾਰਟੀ ਵਿਚ ਨਵੀਂ ਰੂਹ ...

ਪੂਰੀ ਖ਼ਬਰ »

ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ 31 ਨੂੰ ਮਨਾਇਆ ਜਾਵੇਗਾ-ਸਾਮਾ

ਫ਼ਿਰੋਜ਼ਪੁਰ, 25 ਜੁਲਾਈ (ਜਸਵਿੰਦਰ ਸਿੰਘ ਸੰਧੂ)- ਲੰਡਨ ਪਹੁੰਚ ਜਲਿ੍ਹਆਂਵਾਲੇ ਬਾਗ਼ ਅੰਦਰ ਡੁੱਲ੍ਹੇ ਨਿਰਦੋਸ਼ ਪੰਜਾਬੀਆਂ ਦੇ ਖ਼ੂਨ ਦਾ ਬਦਲਾ ਲੈਣ ਵਾਲੇ ਪੰਜਾਬੀ ਯੋਧੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ 31 ਜੁਲਾਈ ਦਿਨ ਸ਼ਨੀਵਾਰ ਨੂੰ ਸ਼ਹੀਦ ਊਧਮ ਸਿੰਘ ...

ਪੂਰੀ ਖ਼ਬਰ »

ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ-ਜੋਸਨ

ਮੰਡੀ ਲਾਧੂਕਾ, 25 ਜੁਲਾਈ (ਰਾਕੇਸ਼ ਛਾਬੜਾ)-ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਘਰ-ਘਰ ਤੱਕ ਪਹੁੰਚ ਕੀਤੀ ਜਾਵੇਗੀ | ਇਹ ਵਿਚਾਰ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਹੰਸ ਰਾਜ ਜੋਸਨ ਨੇ ...

ਪੂਰੀ ਖ਼ਬਰ »

ਕੰਧਵਾਲਾ ਹਾਜ਼ਰ ਖਾਂ ਦੇ ਕਿਸਾਨ ਪਰਮਜੀਤ ਸਿੰਘ ਨੇ ਦਿੱਲੀ ਸੰਘਰਸ਼ 'ਚ ਕੀਤੇ ਅੱਠ ਮਹੀਨੇ ਪੂਰੇ

ਮੰਡੀ ਅਰਨੀਵਾਲਾ, 25 ਜੁਲਾਈ (ਨਿਸ਼ਾਨ ਸਿੰਘ ਸੰਧੂ)-ਪਿੰਡ ਕੰਧਵਾਲਾ ਹਾਜ਼ਰ ਖਾਂ ਦਾ ਕਿਸਾਨ ਪਰਮਜੀਤ ਸਿੰਘ ਦਿੱਲੀ ਵਿਖੇ ਕਿਸਾਨ ਜਥੇਬੰਦੀਆਂ ਵਲੋਂ ਸ਼ੁਰੂ ਕੀਤੇ ਸੰਘਰਸ਼ ਵਿਚ ਹੁਣ ਤੱਕ ਡਟਿਆ ਹੋਇਆ ਹੈ | ਇਸ ਕਿਸਾਨ ਦੇ ਸਿਰੜ ਅਤੇ ਜਜ਼ਬੇ ਨੂੰ ਦੇਖ ਕੇ ਬਾਕੀ ਦੇ ...

ਪੂਰੀ ਖ਼ਬਰ »

ਪੋਸਤ ਸਮੇਤ ਵਿਅਕਤੀ ਕਾਬੂ

ਖੂਈਆਂ ਸਰਵਰ, 25 ਜੁਲਾਈ (ਵਿਵੇਕ ਹੂੜੀਆ)-ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਰਾਜਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਡੇਰਾ ਸਵਾਮੀ ਪਿੰਡ ਕੱਲਰ ਖੇੜਾ ਕੋਲ ਨਾਕਾਬੰਦੀ ...

ਪੂਰੀ ਖ਼ਬਰ »

ਕਤਲ ਦਾ ਮਾਮਲਾ ਦਰਜ

ਮੰਡੀ ਅਰਨੀਵਾਲਾ, 25 ਜੁਲਾਈ (ਨਿਸ਼ਾਨ ਸਿੰਘ ਸੰਧੂ)-ਪਿੰਡ ਕਮਾਲਾਵਾਲਾ ਵਿਚ ਇਕ ਵਿਅਕਤੀ ਵਲੋਂ ਰਿਵਾਲਵਰ ਨਾਲ ਗੋਲੀ ਚਲਾ ਕੇ ਇਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ ਹੈ | ਪਿੰਡ ਕਮਾਲ ਵਾਲਾ ਵਾਸੀ ਪੁਸ਼ਪਿੰਦਰ ਸਿੰਘ ਉਰਫ਼ ਪਿੰਦਰ ਪੁੱਤਰ ਵਿਰਸਾ ਸਿੰਘ ਉਮਰ ਕਰੀਬ 40 ...

ਪੂਰੀ ਖ਼ਬਰ »

ਲਾਇਨਜ਼ ਕਲੱਬ ਵਿਸ਼ਾਲ ਦਾ ਸਹੁੰ ਚੁੱਕ ਸਮਾਗਮ ਪਹਿਲੀ ਨੂੰ ਮਸੂਰੀ 'ਚ

ਫ਼ਾਜ਼ਿਲਕਾ, 25 ਜੁਲਾਈ (ਅਮਰਜੀਤ ਸ਼ਰਮਾ)-ਲਾਈਨਜ਼ ਕਲੱਬ ਫ਼ਾਜ਼ਿਲਕਾ ਵਿਸ਼ਾਲ ਦਾ 38ਵਾਂ ਸਹੁੰ ਚੁੱਕ ਸਮਾਗਮ ਇਸ ਵਾਰ ਇਕ ਅਗਸਤ ਐਤਵਾਰ ਨੂੰ ਮਸੂਰੀ (ਉੱਤਰਾਖੰਡ) ਵਿਖੇ ਹੋਵੇਗਾ | ਸਾਬਕਾ ਪ੍ਰਧਾਨ ਨਰੇਸ਼ ਜੁਨੇਜਾ ਦੀ ਅਗਵਾਈ ਹੇਠ ਹੋਣ ਵਾਲੇ ਇਸ ਸਮਾਗਮ ਵਿਚ ...

ਪੂਰੀ ਖ਼ਬਰ »

ਆਗਾਮੀ ਵਿਧਾਨ ਸਭਾ ਚੋਣਾਂ 'ਚ 'ਆਪ' ਵੱਡੇ ਬਹੁਮਤ ਨਾਲ ਸਰਕਾਰ ਬਣਾਵੇਗੀ

ਗੁਰੂਹਰਸਹਾਏ, 25 ਜੁਲਾਈ (ਕਪਿਲ ਕੰਧਾਰੀ)-ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬੀਆਂ ਨਾਲ ਕੀਤੀ ਗਈ ਬਿਜਲੀ ਗਰੰਟੀ ਦੇ ਤਹਿਤ ਸਰਕਲ ਇੰਚਾਰਜ ਸਤਨਾਮ ਸਿੰਘ ਕਚੂਰਾ ਵਲੋਂ ਪਿੰਡ ਸਰੂਪੇ ਵਾਲਾ ...

ਪੂਰੀ ਖ਼ਬਰ »

ਸੀ. ਐਚ. ਸੀ. ਮਮਦੋਟ ਵਿਖੇ ਡਾਇਰੀਆ ਰੋਕੂ ਮੁਹਿੰਮ ਦੀ ਸ਼ੁਰੂਆਤ

ਮਮਦੋਟ, 25 ਜੁਲਾਈ (ਸੁਖਦੇਵ ਸਿੰਘ ਸੰਗਮ)- ਸਖ਼ਤ ਗਰਮੀ 'ਤੇ ਮੀਂਹ ਪੈਣ ਨਾਲ ਡਾਇਰੀਏ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਸਿਵਲ ਸਰਜਨ ਫ਼ਿਰੋਜ਼ਪੁਰ ਦੇ ਨਿਰਦੇਸ਼ਾਂ 'ਤੇ ਸੀ.ਐੱਚ.ਸੀ. ਮਮਦੋਟ ਵਿਖੇ ਡਾਇਰੀਆ ਰੋਕੂ ਮੁਹਿੰਮ ਦੀ ਸ਼ੁਰੂਆਤ ਐੱਸ.ਐਮ.ਓ. ਡਾਕਟਰ ਰਾਜੀਵ ਬੈਂਸ ...

ਪੂਰੀ ਖ਼ਬਰ »

'ਆਪ' ਆਗੂ ਮੋੜਾ ਸਿੰਘ ਅਣਜਾਣ ਵਲੋਂ ਵੱਖ-ਵੱਖ ਪਿੰਡਾਂ 'ਚ ਨੁੱਕੜ ਮੀਟਿੰਗਾਂ

ਫ਼ਿਰੋਜ਼ਪੁਰ, 25 ਜੁਲਾਈ (ਕੁਲਬੀਰ ਸਿੰਘ ਸੋਢੀ)- 'ਆਪ' ਸੁਪਰੀਮੋ ਕੇਜਰੀਵਾਲ ਵਲੋਂ ਕੁਝ ਦਿਨ ਪਹਿਲਾਂ ਪੰਜਾਬ ਫੇਰੀ ਦੌਰਾਨ ਕੀਤੇ ਬਿਜਲੀ ਸਬੰਧੀ ਵਾਅਦੇ ਤੋਂ ਲੋਕਾਂ ਦਾ ਝੁਕਾਅ ਆਮ ਆਦਮੀ ਪਾਰਟੀ ਵੱਲ ਇੰਨਾ ਜ਼ਿਆਦਾ ਹੋ ਗਿਆ ਹੈ ਕਿ 'ਆਪ' ਦਾ ਕਾਫ਼ਲਾ ਦਿਨ-ਬ-ਦਿਨ ਵੱਡਾ ...

ਪੂਰੀ ਖ਼ਬਰ »

ਕੁਲਵੰਤ ਕਟਾਰੀਆ ਨੇ ਕੀਤੀ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਨਾਲ ਮੁਲਾਕਾਤ

ਮੁੱਦਕੀ, 25 ਜੁਲਾਈ (ਭੁਪਿੰਦਰ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਕੁਲਵੰਤ ਰਾਏ ਕਟਾਰੀਆ ਨੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਗੁਲਦਸਤਾ ਭੇਟ ...

ਪੂਰੀ ਖ਼ਬਰ »

ਪਿੰਡ ਸੇਖ਼ਵਾਂ, ਮਨਸੂਰਵਾਲ ਅਤੇ ਸਾਧੂ ਵਾਲਾ ਦੇ ਵਾਸੀਆਂ ਨੇ ਦਿੱਲੀ ਮੋਰਚੇ ਲਈ ਭੇਜਿਆ ਰਾਸ਼ਨ

ਜ਼ੀਰਾ, 25 ਜੁਲਾਈ (ਮਨਜੀਤ ਸਿੰਘ ਢਿੱਲੋਂ)- ਜਿੰਨੀ ਦੇਰ ਕੇਂਦਰ ਸਰਕਾਰ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਦਿੱਲੀ ਸੰਯੁਕਤ ਮੋਰਚੇ ਦੀ ਅਗਵਾਈ 'ਚ ਸੰਘਰਸ਼ ਚੱਲਦਾ ਰਹੇਗਾ, ਜਿਸ ਲਈ ਜਿੱਥੇ ਪਿੰਡਾਂ ਤੋਂ ਜਥੇ ਸ਼ਾਮਲ ਹੋਣ ਲਈ ਜਾਂਦੇ ਰਹਿਣਗੇ, ਉੱਥੇ ਮੋਰਚੇ 'ਚ ...

ਪੂਰੀ ਖ਼ਬਰ »

ਰਿਵਾਇਤੀ ਪਾਰਟੀਆਂ ਛੱਡ 30 ਪਰਿਵਾਰ ਹੋਏ 'ਆਪ' 'ਚ ਸ਼ਾਮਿਲ

ਗੁਰੂਹਰਸਹਾਏ, 25 ਜੁਲਾਈ (ਕਪਿਲ ਕੰਧਾਰੀ)-ਆਮ ਆਦਮੀ ਪਾਰਟੀ ਦੇ ਜ਼ਿਲ੍ਹੇ ਦੇ ਯੂਥ ਸੈਕਟਰੀ ਦੀਪਕ ਸ਼ਰਮਾ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਆਏ ਦਿਨ ਵੱਖ-ਵੱਖ ਪਿੰਡਾਂ ਵਿਚ ਜਾ ਕੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਲੋਕਾਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX