ਤਾਜਾ ਖ਼ਬਰਾਂ


ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਲਈ ਵੋਟਰਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ
. . .  11 minutes ago
ਮਲੋਟ, 26 ਸਤੰਬਰ (ਪਾਟਿਲ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲੋਟ ਵਿਖੇ ਪੰਜਾਬ ਯੂਨੀਵਰਸਿਟੀ ਗ੍ਰੈਜੂਏਟ ਹਲਕੇ ਤੋਂ ਸੈਨੇਟ ਚੋਣਾਂ ਲਈ ਅੱਜ ਮਲੋਟ ਵਿਖੇ ਵੋਟਰਾਂ ਵਿਚ ਕਾਫੀ ਉਤਸ਼ਾਹ ਵੇਖਣ ਨੂੰ...
ਚੰਨੀ ਤੇ ਰੰਧਾਵਾ ਮਨਪ੍ਰੀਤ ਬਾਦਲ ਦੇ ਘਰ ਪੁੱਜੇ
. . .  33 minutes ago
ਚੰਡੀਗੜ੍ਹ, 26 ਸਤੰਬਰ - ਸਹੁੰ ਚੁੱਕਣ ਤੋਂ ਪਹਿਲਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮਨਪ੍ਰੀਤ ਸਿੰਘ ਬਾਦਲ ਦੇ ਘਰ ਪਹੁੰਚੇ...
ਸਹੁੰ ਚੁੱਕਣ ਤੋਂ ਪਹਿਲਾਂ ਗੁਰਕੀਰਤ ਸਿੰਘ ਕੋਟਲੀ ਹੋਏ ਭਾਵੁਕ
. . .  37 minutes ago
ਚੰਡੀਗੜ੍ਹ, 26 ਸਤੰਬਰ - ਸਹੁੰ ਚੁੱਕਣ ਤੋਂ ਪਹਿਲਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਆਪਣੇ ਦਾਦਾ ਤੇ ਸਾਬਕਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ...
ਮੈਂ ਕੈਬਨਿਟ ਵਿਚ ਸ਼ਾਮਲ ਨਹੀਂ ਹੋ ਰਿਹਾ - ਨਾਗਰਾ
. . .  41 minutes ago
ਚੰਡੀਗੜ੍ਹ, 26 ਸਤੰਬਰ - ਕੁਲਜੀਤ ਸਿੰਘ ਨਾਗਰਾ ਨੇ ਵੀਡੀਓ ਸੰਦੇਸ਼ ਰਾਹੀਂ ਸੰਬੋਧਨ ਕੀਤਾ ਹੈ ਕਿ ਉਹ ਕਿਸਾਨਾਂ ਨਾਲ ਖੜੇ ਹਨ ਤੇ ਉਨ੍ਹਾਂ ਨੇ ਪਹਿਲਾ ਹੀ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਕੈਬਨਿਟ ਵਿਚ ਸ਼ਾਮਲ ਨਹੀਂ ਹੋ ਰਹੇ। ਚਰਨਜੀਤ ਸਿੰਘ ਚੰਨੀ ਮੰਤਰੀ ਮੰਡਲ 'ਚ ਬਦਲਾਅ ਤੋਂ ਬਾਅਦ ਉਨ੍ਹਾਂ ਨੇ ਵੀਡੀਓ ਸੰਦੇਸ਼ ਜਾਰੀ ਕੀਤਾ ਹੈ...
ਗੁਰਪ੍ਰੀਤ ਸਿੰਘ ਕਾਂਗੜ ਵਲੋਂ ਕੀਤੀ ਜਾ ਰਹੀ ਹੈ ਪ੍ਰੈਸ ਕਾਨਫ਼ਰੰਸ
. . .  about 1 hour ago
ਚੰਡੀਗੜ੍ਹ, 26 ਸਤੰਬਰ - ਮੰਤਰੀ ਅਹੁਦੇ ਤੋਂ ਹਟਾਏ ਗਏ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਹੁਣ ਪ੍ਰੈਸ ਕਾਨਫ਼ਰੰਸ ਕੀਤੀ ਜਾ ਰਹੀ ਹੈ...
ਮੈਂ ਆਪਣੀ ਮਾਂ ਵਰਗੀ ਹਾਈਕਮਾਂਡ ਨੂੰ ਪੁੱਛਣਾ ਚਾਹੁੰਦਾ ਮੇਰਾ ਕੀ ਕਸੂਰ - ਬਲਬੀਰ ਸਿੰਘ ਸਿੱਧੂ
. . .  about 1 hour ago
ਚੰਡੀਗੜ੍ਹ, 26 ਸਤੰਬਰ - ਪ੍ਰੈਸ ਕਾਨਫ਼ਰੰਸ ਕਰਦੇ ਹੋਏ ਭਾਵੁਕ ਹੋਏ ਮੰਤਰੀ ਅਹੁਦੇ ਤੋਂ ਹਟਾਏ ਗਏ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਬਹੁਤ ਮਿਹਨਤ ਕੀਤੀ ਤੇ ਉਹ ਹਾਈਕਮਾਂਡ ਨੂੰ ਪੁੱਛਣਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਕੀ ਕਸੂਰ ਸੀ...
ਲੁਧਿਆਣਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ
. . .  about 1 hour ago
ਲੁਧਿਆਣਾ, 26 ਸਤੰਬਰ (ਕਵਿਤਾ ਖੁੱਲਰ, ਅਮਰੀਕ ਸਿੰਘ ਬਤਰਾ, ਰੁਪੇਸ਼ ਕੁਮਾਰ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੁਧਿਆਣਾ ਪਹੁੰਚੇ ਅਤੇ ਉਹ ਜੈਨ ਸਮਾਜ ਵਲੋਂ ਕਰਵਾਏ ਜਾ ਰਹੇ ਇਕ ਧਾਰਮਿਕ ਸਮਾਗਮ ਦੇ ਵਿਚ ਸ਼ਾਮਲ ਹੋਏ। ਜਿਸ ਤੋਂ ਬਾਅਦ ਉਹ ਪਾਰਟੀ ਦੇ ਵਰਕਰਾਂ ਨਾਲ...
ਬਲਬੀਰ ਸਿੰਘ ਸਿੱਧੂ ਅਤੇ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਕੀਤੀ ਜਾ ਰਹੀ ਪ੍ਰੈਸ ਕਾਨਫ਼ਰੰਸ
. . .  about 1 hour ago
ਚੰਡੀਗੜ੍ਹ, 26 ਸਤੰਬਰ - ਕੈਬਨਿਟ ਮੰਤਰੀ ਵਜੋਂ ਹਟਾਏ ਗਏ ਬਲਬੀਰ ਸਿੰਘ ਸਿੱਧੂ ਅਤੇ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਪ੍ਰੈਸ ਕਾਨਫ਼ਰੰਸ ਕੀਤੀ ਜਾ ਰਹੀ ਹੈ...
ਰਾਣਾ ਗੁਰਜੀਤ ਸਿੰਘ ਦੇ ਮੁੱਦੇ 'ਤੇ ਖਹਿਰਾ ਨੇ ਕਿਹਾ ਪਾਰਟੀ ਬਹੁਤ ਵੱਡੀ ਕਰ ਰਹੀ ਗ਼ਲਤੀ
. . .  about 2 hours ago
ਚੰਡੀਗੜ੍ਹ, 26 ਸਤੰਬਰ - ਰਾਣਾ ਗੁਰਜੀਤ ਸਿੰਘ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੇ ਪ੍ਰਸਤਾਵ 'ਤੇ ਪੰਜਾਬ ਕਾਂਗਰਸ ਪਾਰਟੀ ਵਿਚ ਇਕ ਵਾਰ ਫਿਰ ਕਾਟੋ-ਕਲੇਸ਼ ਸ਼ੁਰੂ ਹੋ ਗਿਆ ਹੈ ਅਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪਾਰਟੀ ਬਹੁਤ ਵੱਡੀ ਗ਼ਲਤੀ ਕਰਨ ਜਾ ਰਹੀ ਹੈ। ਖਹਿਰਾ ਨੇ ਕਿਹਾ ਕਿ ਉਹ...
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਸਟ੍ਰੇਲਿਆਈ ਮਹਿਲਾ ਕ੍ਰਿਕਟ ਟੀਮ ਦਾ ਰੋਕਿਆ ਜੇਤੂ ਰੱਥ
. . .  about 2 hours ago
ਨਵੀਂ ਦਿੱਲੀ, 26 ਸਤੰਬਰ - ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਤੀਸਰੇ ਅਤੇ ਆਖ਼ਰੀ ਇਕ ਦਿਨਾਂ ਮੈਚ ਵਿਚ ਆਸਟ੍ਰੇਲੀਆ ਦੀ ਮਹਿਲਾ ਟੀਮ ਨੂੰ 2 ਵਿਕਟਾਂ ਨਾਲ ਮਾਤ ਦਿੱਤੀ। ਭਾਰਤੀ ਮਹਿਲਾਵਾਂ ਨੇ ਮਿਲੇ ਹੋਏ ਟੀਚੇ 265 ਨੂੰ 49.3 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ 'ਤੇ ਸਰ ਕਰ ਲਿਆ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ...
ਚਾਰ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ
. . .  about 2 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਸਰਕਾਰ ਵਲੋਂ ਚਾਰ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ...
ਪਿਸਤੌਲ ਦੀ ਨੋਕ 'ਤੇ ਲੱਖਾਂ ਰੁਪਿਆਂ ਦੀ ਲੁੱਟ
. . .  about 2 hours ago
ਅੰਮ੍ਰਿਤਸਰ, 26 ਸਤੰਬਰ (ਗਗਨਦੀਪ ਸ਼ਰਮਾ) - ਸੁਲਤਾਨਵਿੰਡ ਰੋਡ ਨੇੜੇ ਇਕ ਮਨੀ ਐਕਸਚੇਂਜ ਦੀ ਦੁਕਾਨ 'ਤੇ ਪਿਸਤੌਲ ਦਿਖਾ ਕੇ ਲੱਖਾਂ ਰੁਪਿਆਂ ਦੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ...
ਨਵੇਂ ਮੰਤਰੀ ਮੰਡਲ 'ਚ ਸ਼ਾਮਿਲ ਕੀਤੇ ਗਏ ਰਾਣਾ ਗੁਰਜੀਤ ਸਿੰਘ ਦੇ ਨਾਂਅ ਦਾ ਵਿਰੋਧ , ਦੁਆਬਾ ਖੇਤਰ ਦੇ ਵਿਧਾਇਕਾਂ ਨੇ ਇਸ ਦਾ ਕੀਤਾ ਵਿਰੋਧ
. . .  about 3 hours ago
ਚੰਡੀਗੜ੍ਹ, 26 ਸਤੰਬਰ - ਕਾਂਗਰਸ ਦੇ ਸੱਤ ਲੀਡਰਾਂ ਨੇ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਨੂੰ ਚਿੱਠੀ ਲਿਖ ਕੇ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਬਣਾਉਣ ਦਾ ਵਿਰੋਧ ਕੀਤਾ ਹੈ। ਇਨ੍ਹਾਂ ਲੀਡਰਾਂ ਨੇ ਰਾਣਾ ਗੁਰਜੀਤ ਨੂੰ ਹਟਾਉਣ ਦੀ ਮੰਗ ਕੀਤੀ ਹੈ। ਇਹ ਚਿੱਠੀ 7....
ਬਠਿੰਡਾ ਦੇ ਪਿੰਡ ਕਲਾਂ ਵਿਖੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਕਿਸਾਨ ਦੇ ਪਰਿਵਾਰਕ ਮੈਂਬਰ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ।
. . .  about 3 hours ago
ਬਠਿੰਡਾ,26 ਸਤੰਬਰ - ਬਠਿੰਡਾਦੇ ਪਿੰਡ ਕਲਾਂ ਵਿਖੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਕਿਸਾਨ ਦੇ ਪਰਿਵਾਰਕ....
‘ਮਨ ਕੀ ਬਾਤ’ ਦੇ ਮੁੱਖ ਅੰਸ਼
. . .  about 3 hours ago
'ਮਨ ਕੀ ਬਾਤ' ਪ੍ਰੋਗਰਾਮ 'ਚ ਜਲੰਧਰ ਦੇ ਖਿਡਾਰੀਆਂ ਨਾਲ ਰੂਬਰੂ ਹੋਏ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਨੇ ਲੋਕਾਂ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਅਸੀਂ ਅੱਜ ਵਿਸ਼ਵ ਨਦੀ ਦਿਵਸ ਮਨਾ ਰਹੇ ਹਾਂ, ਮੈਂ ਦੇਸ਼ ਭਰ ਦੇ ਲੋਕਾਂ ਨੂੰ ਸਾਲ 'ਚ ਘੱਟੋ-ਘੱਟ ਇਕ ਵਾਰ 'ਨਦੀ ਉਤਸਵ' ਮਨਾਉਣ ਦੀ ਅਪੀਲ ਕਰਦਾ ਬਿਹਾਰ 'ਚ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਤਾਮਿਲਨਾਡੂ 'ਚ ਕਾਂਜੀਰੰਗਲ ਪੰਚਾਇਤ ਦੇ ਕੂੜੇ ਪ੍ਰਬੰਧਨ 'ਤੇ ਇਸ ਦਿਸ਼ਾ 'ਚ ਉਨ੍ਹਾਂ ਦੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ ਅਸੀਂ ਸਾਰਿਆਂ ਦੇ ਸਮੂਹਿਕ ਯਤਨਾਂ ਤੇ ਸਹਿਯੋਗ ਨਾਲ ਆਪਣੀਆਂ ਨਦੀਆਂ ਨੂੰ ਪ੍ਰਦੂਸ਼ਣ ਮੁਕਤ ਬਣਾ ਸਕਦੇ ਹਾਂ....
ਭਾਜਪਾ ਪ੍ਰਧਾਨ ਜੇ.ਪੀ. ਨੱਡਾ ਅਤੇ ਹੋਰ ਨੇਤਾਵਾਂ ਨੇ ਪ੍ਰਧਾਨ ਮੰਤਰੀ ਨੂੰ ਅਮਰੀਕਾ ਤੋਂ ਆਉਣ 'ਤੇ ਵਧਾਈ ਦਿੱਤੀ
. . .  about 3 hours ago
ਨਵੀਂ ਦਿੱਲੀ, 26 ਸਤੰਬਰ - ਭਾਜਪਾ ਪ੍ਰਧਾਨ ਜੇ.ਪੀ. ਨੱਡਾ ਅਤੇ ਹੋਰ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਵੱਲੀ ਅਤੇ ਚੌਥੀ ਗੱਲਬਾਤ ਤੋਂ ਬਾਅਦ ਅਮਰੀਕਾ.....
ਕਿਸਾਨਾਂ ਦੇ ਦੁਖੜੇ ਸੁਣਨ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਭਾਵਿਤ ਕਿਸਾਨਾਂ ਨਾਲ ਬੈਠ ਕੇ ਖਾਧਾ ਖਾਣਾ
. . .  about 3 hours ago
ਬਠਿੰਡਾ 26 ਸਤੰਬਰ - ਕਿਸਾਨਾਂ ਦੇ ਦੁਖੜੇ ਸੁਣਨ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਭਾਵਿਤ ਕਿਸਾਨਾਂ ਨਾਲ ....
ਅਮਰੀਕਾ ਦੌਰੇ ਤੋਂ ਵਾਪਸ ਪਰਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 3 hours ago
ਨਵੀਂ ਦਿੱਲੀ, 26 ਸਤੰਬਰ - ਅਮਰੀਕਾ ਦੌਰੇ ਤੋਂ ਵਾਪਸ ਪਰਤੇ ਪ੍ਰਧਾਨ ਮੰਤਰੀ ਨਰਿੰਦਰ....
ਪ੍ਰਧਾਨ ਮੰਤਰੀ ਨੇ ਪ੍ਰੋਗਰਾਮ 'ਮਨ ਕੀ ਬਾਤ' ਵਿਚ ਜਲੰਧਰ ਦੇ ਖਿਡਾਰੀਆਂ ਨਾਲ ਗੱਲਬਾਤ ਕੀਤੀ
. . .  about 4 hours ago
ਨਵੀਂ ਦਿੱਲੀ, 26 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰੋਗਰਾਮ 'ਮਨ ਕੀ ਬਾਤ' ਵਿਚ ਜਲੰਧਰ ਦੇ ਖਿਡਾਰੀਆਂ ਨਾਲ....
ਭਾਰਤੀ ਹਵਾਈ ਸੈਨਾ ਜੰਮੂ -ਕਸ਼ਮੀਰ ਦੇ ਡਲ ਝੀਲ ਵਿਖੇ 'ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ' ਦੇ ਅਧੀਨ 'ਏਅਰ ਸ਼ੋਅ' ਕੀਤਾ
. . .  about 1 hour ago
ਜੰਮੂ -ਕਸ਼ਮੀਰ , 26 ਸਤੰਬਰ - ਭਾਰਤੀ ਹਵਾਈ ਸੈਨਾ ਜੰਮੂ -ਕਸ਼ਮੀਰ ਦੇ ਡਲ ਝੀਲ ਵਿਖੇ 'ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ' ਦੇ ਅਧੀਨ 'ਏਅਰ....
ਪ੍ਰਧਾਨ ਮੰਤਰੀ ਕਰ ਰਹੇ ਨੇ 'ਮਨ ਕੀ ਬਾਤ' ਨਾਲ ਰਾਸ਼ਟਰ ਨੂੰ ਸੰਬੋਧਨ।
. . .  about 4 hours ago
ਪ੍ਰਧਾਨ ਮੰਤਰੀ ਕਰ ਰਹੇ ਨੇ 'ਮਨ ਕੀ ਬਾਤ' ਨਾਲ ਰਾਸ਼ਟਰ ਨੂੰ ਸੰਬੋਧਨ।
ਸਿਆਟਲ ਤੋਂ ਸ਼ਿਕਾਗੋ ਜਾ ਰਹੀ ਐਮ ਟਰੈਕ ਰੇਲ ਗੱਡੀ ਪਟੜੀ ਤੋਂ ਲੱਥੀ,3 ਵਿਅਕਤੀਆਂ ਦੀ ਮੌਤ,ਸੈਂਕੜੇ ਲੋਕ ਜ਼ਖ਼ਮੀ
. . .  1 minute ago
ਸਿਆਟਲ, 26 ਸਤੰਬਰ (ਹਰਮਨਪ੍ਰੀਤ ਸਿੰਘ) - ਅੱਜ ਸ਼ਾਮ ਸਿਆਟਲ ਤੋਂ ਸ਼ਿਕਾਗੋ ਜਾ ਰਹੀ ਐਮ ਟਰੈਕ ਰੇਲ ਗੱਡੀ ਪਟੜੀ ਤੋਂ ਉੱਤਰ ਜਾਣ ਕਾਰਨ ਕਾਫ਼ੀ ਲੋਕ ਜ਼ਖ਼ਮੀ ਹੋ ਗਏ। ਐਮ ਟਰੈਕ ਦੇ ਬੁਲਾਰੇ ਜੇਸਨ ਅਬਰਾਮਸ ਨੇ ....
ਟਰੰਪ ਪ੍ਰਸ਼ਾਸਨ ਨੇ ਐੱਚ 1 ਬੀ ਵੀਜ਼ੇ ਜਾਰੀ ਕਰਨ ਤੋਂ ਰੋਕਣ ਲਈ ਸਿਰਤੋੜ ਕੋਸ਼ਿਸ਼ਾਂ ਕੀਤੀਆਂ
. . .  about 4 hours ago
ਸੈਕਰਾਮੈਂਟੋ 26 ਸਤੰਬਰ (ਹੁਸਨ ਲੜੋਆ ਬੰ ਗਾ)- ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਐੱਚ1ਬੀ ਵੀਜ਼ਾ ਪ੍ਰੋਗਰਾਮ ਉੱਪਰ ਪਾਬੰਦੀਆਂ ਲਾਉਣ ਲਈ ਕੀਤੀਆਂ ਗਈਆਂ ਅਨੇਕਾਂ ਕੋਸ਼ਿਸ਼ਾਂ ਦੇ....
ਅਮਿਤ ਸ਼ਾਹ 'ਖੱਬੇ-ਪੱਖੀ ਅੱਤਵਾਦ' ਬਾਰੇ ਸਮੀਖਿਆ ਮੀਟਿੰਗ ਲਈ ਵਿਗਿਆਨ ਭਵਨ ਪਹੁੰਚੇ
. . .  about 5 hours ago
ਨਵੀਂ ਦਿੱਲੀ,26 ਸਤੰਬਰ - ਗ੍ਰਹਿ ਮੰਤਰੀ ਅਮਿਤ ਸ਼ਾਹ 'ਖੱਬੇ-ਪੱਖੀ ਅੱਤਵਾਦ' ਬਾਰੇ ਸਮੀਖਿਆ ਮੀਟਿੰਗ ਲਈ ਵਿਗਿਆਨ ....
ਅਹੁਦਾ ਸੰਭਾਲਣ ਤੋਂ ਬਾਅਦ ਬਹੁਤ ਸਾਰੇ ਲੋਕ ਆਪਣੀ ਜ਼ਿੰਮੇਵਾਰੀ ਭੁੱਲ ਜਾਂਦੇ ,ਪਰ ਮੇਰੇ ਨਾਲ ਅਜਿਹਾ ਨਹੀਂ ਹੋਵੇਗਾ - ਵਿਧਾਇਕ ਪਰਗਟ ਸਿੰਘ
. . .  about 5 hours ago
ਚੰਡੀਗੜ੍ਹ, 26 ਸਤੰਬਰ - ਕੈਬਨਿਟ ਵਿਸਥਾਰ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਸਹੁੰ ਚੁੱਕਣ ਤੋਂ ਕੁਝ ਘੰਟੇ ਪਹਿਲਾਂ ਮੰਤਰੀਆਂ ਦੀ ਸੂਚੀ ਭੇਜੀ ਜਾਵੇਗੀ। ਇਹ ਮੰਤਰੀਸ਼ਿਪ ਇਕ ਜ਼ਿੰਮੇਵਾਰੀ ਹੈ ਨਾ ਸਿਰਫ਼ ਅਹੁਦਾ। ਅਹੁਦਾ ਸੰਭਾਲਣ ਤੋਂ ਬਾਅਦ ਬਹੁਤ ਸਾਰੇ....
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 11 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਸ਼ੀਆ ਚਾਰਲਸ

ਮਾਨਸਾ

ਮਾਨਸਾ ਜ਼ਿਲ੍ਹੇ 'ਚ 132 ਪਟਵਾਰੀਆਂ ਦੀਆਂ ਅਸਾਮੀਆਂ 'ਚੋਂ 49 ਨਾਲ ਹੀ ਸਾਰਿਆ ਜਾ ਰਿਹੈ ਡੰਗ

ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 25 ਜੁਲਾਈ- ਮਾਨਸਾ ਜ਼ਿਲ੍ਹੇ 'ਚ ਪਟਵਾਰੀਆਂ ਦੀਆਂ 132 ਵਿਚੋਂ 83 ਅਸਾਮੀਆਂ ਖ਼ਾਲੀ ਹਨ ਅਤੇ 126 ਸਰਕਲਾਂ 'ਚ ਸਿਰਫ਼ 49 ਪਟਵਾਰੀਆਂ ਨਾਲ ਬੁੱਤਾ ਸਾਰਿਆ ਜਾ ਰਿਹਾ ਹੈ | 'ਅਜੀਤ' ਟੀਮ ਵਲੋਂ ਕੁਝ ਪਟਵਾਰਖ਼ਾਨਿਆਂ (ਵਰਕ ਸਟੇਸ਼ਨਾਂ) ਦਾ ਦੌਰਾ ਕੀਤਾ ਗਿਆ | ਮਾਲ ਵਿਭਾਗ ਦੀ ਇਸ ਅਹਿਮ ਕੜੀ, ਜਿਸ ਦਾ ਕਿਸਾਨਾਂ ਨਾਲ ਸਿੱਧਾ ਸਬੰਧ ਹੈ, ਇਹ ਰੱਬ ਆਸਰੇ ਹੀ ਚੱਲ ਰਹੇ ਹਨ | ਜ਼ਿਲ੍ਹੇ ਦੇ 3 ਪੁਰਾਣੇ ਪਟਵਾਰਖ਼ਾਨੇ (ਸੈਂਟਰਲ ਪਟਵਾਰਖ਼ਾਨੇ) ਮਾਨਸਾ, ਬੁਢਲਾਡਾ, ਝੁਨੀਰ ਅਤੇ 7 ਪਟਵਾਰਖ਼ਾਨੇ (ਵਰਕ ਸਟੇਸ਼ਨ) ਮਾਨਸਾ, ਭੀਖੀ, ਸਰਦੂਲਗੜ੍ਹ, ਝੁਨੀਰ, ਬਰੇਟਾ, ਬੁਢਲਾਡਾ ਅਤੇ ਜੋਗਾ ਹਨ | ਬਾਕੀ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ 'ਚ ਪਟਵਾਰਖ਼ਾਨੇ ਪੰਚਾਇਤੀ ਜਾਂ ਸਾਂਝੀਆਂ ਥਾਵਾਂ 'ਤੇ ਹੀ ਚਲਾਏ ਜਾ ਰਹੇ ਹਨ | ਇਨ੍ਹਾਂ ਵਿਚ ਪੀਣ ਵਾਲੇ ਪਾਣੀ ਦਾ ਪ੍ਰਬੰਧ, ਬਿਜਲੀ, ਪਖਾਨਿਆਂ ਤੋਂ ਇਲਾਵਾ ਪਾਰਕਿੰਗ ਦੀ ਕੋਈ ਸਹੂਲਤ ਨਹੀਂ | ਇਸ ਤੋਂ ਇਲਾਵਾ ਕੰਮ ਧੰਦਿਆਂ ਲਈ ਆਉਣ ਵਾਲੇ ਲੋਕਾਂ ਦੇ ਬੈਠਣ ਲਈ ਵੀ ਕੋਈ ਢੁਕਵਾਂ ਪ੍ਰਬੰਧ ਨਹੀਂ ਹੈ | ਜ਼ਿਲ੍ਹੇ ਵਿਚ 6 ਕੁੜੀਆਂ ਪਟਵਾਰੀ ਵਜੋਂ ਕੰਮ ਕਰ ਰਹੀਆਂ ਹਨ | ਪਖਾਨੇ ਨਾ ਹੋਣ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ |
4-4 ਸਰਕਲਾਂ ਦਾ ਕੰਮ ਵੇਖ ਰਿਹਾ ਹੈ ਇਕ ਪਟਵਾਰੀ
ਅਸਾਮੀਆਂ ਘੱਟ ਹੋਣ ਕਾਰਨ ਕੁਝ ਪਟਵਾਰੀ 4-4 ਸਰਕਲਾਂ ਦਾ ਕੰਮ ਵੀ ਵੇਖ ਰਹੇ ਹਨ | ਕਈ ਲੋਕ ਇਹ ਦੋਸ਼ ਲਗਾਉਂਦੇ ਹਨ ਕਿ ਪਟਵਾਰੀ ਖ਼ੁਦ ਕੰਮ ਨਹੀਂ ਕਰਦੇ ਸਗੋਂ ਅੱਗੇ ਅਸਿੱਖਿਅਤ ਚੇਲੇ ਭਰਤੀ ਕਰ ਕੇ ਉਨ੍ਹਾਂ ਤੋਂ ਕੰਮ ਕਰਵਾਇਆ ਜਾ ਰਿਹਾ ਹੈ ਜਦਕਿ ਇਸ ਦੋਸ਼ ਦੇ ਮਾਮਲੇ 'ਚ ਪਟਵਾਰੀਆਂ ਦਾ ਕਹਿਣਾ ਹੈ ਕਿ ਕੰਮ ਦੇ ਬੋਝ ਕਾਰਨ ਉਹ ਅਜਿਹਾ ਕਰਨ ਲਈ ਮਜਬੂਰ ਹਨ | ਰਿਕਾਰਡ ਦੀ ਸਾਂਭ ਸੰਭਾਲ ਲਈ ਰਿਕਾਰਡ ਰੂਮ ਘੱਟ ਹਨ | ਮਾਲ ਵਿਭਾਗ ਦੇ ਅਹਿਮ ਦਸਤਾਵੇਜ਼ਾਂ ਨੂੰ ਸਿਉਂਕ ਆਦਿ ਖਾਈ ਜਾ ਰਹੀ ਹੈ | ਪੂਰੇ ਜ਼ਿਲ੍ਹੇ ਦਾ ਕੰਮ ਕੰਪਿਊਟਰਾਈਜ਼ਡ ਕਰ ਦਿੱਤਾ ਗਿਆ ਹੈ |
ਕਾਨੂੰਗੋ ਕੋਲ 1 ਵੀ ਸੇਵਾਦਾਰ ਨਹੀਂ
ਜ਼ਿਲ੍ਹੇ ਵਿਚ ਭਾਵੇਂ ਕਾਨੂੰਗੋ ਦੀਆਂ 20 ਵਿਚੋਂ 18 ਅਸਾਮੀਆਂ ਭਰੀਆਂ ਹਨ, ਪਰ ਉਨ੍ਹਾਂ ਕੋਲ ਇਕ ਵੀ ਸੇਵਾਦਾਰ ਨਹੀਂ ਹੈ | ਉਨ੍ਹਾਂ ਦੇ ਦਫ਼ਤਰਾਂ ਵਿਚ ਪਟਵਾਰੀਆਂ ਵਾਂਗ ਹੀ ਸਹੂਲਤਾਂ ਦੀ ਕਮੀ ਹੈ | ਜ਼ਮੀਨਾਂ ਦੀਆਂ ਬੁਰਜੀਆਂ, ਪੱਥਰ ਅਤੇ ਨਿਸ਼ਾਨਦੇਹੀ ਠੀਕ ਕਰਨ ਲਈ ਕੋਈ ਸਹੂਲਤ ਨਹੀਂ ਹੈ ਤੇ ਮਿਣਤੀ ਲਈ ਇਲੈਕਟਿ੍ਕ ਮਸ਼ੀਨਾਂ ਨਹੀਂ ਹਨ | ਦਿਲਚਸਪ ਗੱਲ ਤਾਂ ਇਹ ਹੈ ਕਿ ਜ਼ਮੀਨਾਂ 'ਚ 20 ਪ੍ਰਤੀਸ਼ਤ ਹੀ ਪੱਥਰ/ਬੁਰਜੀਆਂ ਬਚੀਆਂ ਹਨ, ਜਿਸ ਕਰ ਕੇ ਮਿਣਤੀ ਕਰਨ ਸਮੇਂ ਮਾਲ ਵਿਭਾਗ ਦੇ ਕਰਮਚਾਰੀਆਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ |
ਅਸਾਮੀਆਂ ਭਰਨ ਤੇ ਹੋਰ ਸਹੂਲਤਾਂ ਪੂਰੀਆਂ ਕਰਨ ਦੀ ਤੁਰੰਤ ਲੋੜ
ਜ਼ਿਕਰਯੋਗ ਗੱਲ ਇਹ ਹੈ ਕਿ ਪਿਛਲੇ ਮਹੀਨੇ ਤੋਂ ਕੰਮ ਵਾਧੂ ਹੋਣ ਕਰ ਕੇ ਪਟਵਾਰੀਆਂ ਤੇ ਕਾਨੂੰਗੋਆਂ ਨੇ ਵਾਧੂ ਸਰਕਲਾਂ ਦਾ ਕੰਮ ਛੱਡਿਆ ਹੋਇਆ ਹੈ, ਜਿਸ ਕਰ ਕੇ ਆਮ ਲੋਕਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੰਜਾਬ ਸਰਕਾਰ ਨੂੰ ਪਹਿਲ ਕਦਮੀ ਕਰ ਕੇ ਜਿੱਥੇ ਵੱਡੀ ਗਿਣਤੀ 'ਚ ਖ਼ਾਲੀ ਪਈਆਂ ਪਟਵਾਰੀਆਂ ਦੀਆਂ ਅਸਾਮੀਆਂ, ਜਿਨ੍ਹਾਂ ਨੂੰ ਭਰਨ ਲਈ ਪ੍ਰਕਿਰਿਆ ਚੱਲ ਰਹੀ ਹੈ, ਨੂੰ ਤੁਰੰਤ ਅਮਲੀ ਜਾਮਾ ਪਹਿਨਾਉਣਾ ਚਾਹੀਦਾ ਹੈ | ਇਸ ਤੋਂ ਇਲਾਵਾ ਪਿੰਡਾਂ ਵਿਚ ਪਟਵਾਰੀਆਂ ਤੇ ਆਮ ਲੋਕਾਂ ਦੇ ਬੈਠਣ ਲਈ ਇਮਾਰਤਾਂ ਦਾ ਪ੍ਰਬੰਧ ਕਰਨ ਦੇ ਨਾਲ ਹੀ ਛਾਂ, ਪਾਣੀ, ਬਿਜਲੀ ਤੇ ਪਾਰਕਿੰਗ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਲੋੜ ਹੈ | ਦੀ ਰੈਵੀਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਨਲਾਈਨ ਕੰਮ ਕਰਨ ਲਈ ਉਨ੍ਹਾਂ ਨੂੰ ਕੰਪਿਊਟਰ ਦੀ ਸਿਖਲਾਈ ਤਾਂ ਦੇ ਦਿੱਤੀ ਹੈ ਪਰ ਕੰਪਿਊਟਰ ਆਦਿ ਨਹੀਂ ਦਿੱਤੇ ਗਏ, ਤੁਰੰਤ ਦਿੱਤੇ ਜਾਣ | ਜ਼ਿਲ੍ਹੇ ਦੇ ਮੁੱਖ ਪਟਵਾਰਖ਼ਾਨੇ ਕੋਲ ਕੂੜੇ ਦਾ ਡੰਪ ਹੋਣ ਕਰ ਕੇ ਸਭਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਪਟਵਾਰੀਆਂ ਸਮੇਤ ਹੋਰ ਲੋਕਾਂ ਦੀ ਮੰਗ ਹੈ ਕਿ ਡੰਪ ਦੀ ਥਾਂ ਤਬਦੀਲ ਕੀਤੀ ਜਾਵੇ |

ਵਿਦਿਆਰਥਣ ਨੇ ਨਿਪੁੰਨਤਾ ਟੈੱਸਟ ਪ੍ਰੀਖਿਆ 'ਚ ਬਾਜ਼ੀ ਮਾਰੀ

ਮਾਨਸਾ, 25 ਜੁਲਾਈ (ਵਿ.ਪ੍ਰਤੀ.)-ਸਰਕਾਰੀ ਹਾਈ ਸਕੂਲ ਲਾਲਿਆਂਵਾਲੀ ਦੀ ਵਿਦਿਆਰਥਣ ਨੇ ਪੰਜਾਬ ਰਾਜ ਖੋਜ ਨਿਪੁੰਨਤਾ ਟੈੱਸਟ ਦੀ ਪ੍ਰੀਖਿਆ 'ਚ ਬਾਜ਼ੀ ਮਾਰੀ ਹੈ | ਨੌਵੀਂ ਕਲਾਸ ਦੀ ਵਿਦਿਆਰਥਣ ਵੀਰਪਾਲ ਕੌਰ ਪੁੱਤਰੀ ਮੇਵਾ ਸਿੰਘ ਨੇ 117 ਅੰਕ ਲੈ ਕੇ ਮੈਰਿਟ 'ਚ ਆਈ ਹੈ | ਮੁੱਖ ...

ਪੂਰੀ ਖ਼ਬਰ »

ਮਾਖ਼ਾ ਚਹਿਲਾਂ 'ਚ ਵਿਕਾਸ ਕਾਰਜ ਸ਼ੁਰੂ ਕਰਵਾਏ

ਜੋਗਾ, 25 ਜੁਲਾਈ (ਪ.ਪ.)- ਨੇੜਲੇ ਪਿੰਡ ਮਾਖਾ ਚਹਿਲਾਂ ਵਿਖੇ ਅਨਾਜ ਮੰਡੀ ਨੂੰ 2 ਏਕੜ ਵਧਾ ਕੇ ਪੱਕਾ ਕਰਵਾਇਆ ਜਾ ਰਿਹਾ ਹੈ | ਸਰਪੰਚ ਚਰਨਜੀਤ ਸਿੰਘ ਮਾਖਾ ਨੇ ਦੱਸਿਆ ਕਿ ਅਨਾਜ ਮੰਡੀ 'ਚ ਫ਼ਸਲ ਸੁੱਟਣ ਸਮੇਂ ਜਗ੍ਹਾ ਦੀ ਕਮੀ ਕਾਰਨ ਕਿਸਾਨਾਂ ਨੂੰ ਝੋਨਾ ਕੱਚੀ ਜਗ੍ਹਾ 'ਤੇ ...

ਪੂਰੀ ਖ਼ਬਰ »

ਤੇਲ ਪੰਪ 'ਤੇ ਧਰਨਾ 6ਵੇਂ ਦਿਨ 'ਚ ਦਾਖ਼ਲ

ਮਾਨਸਾ, 25 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਬੀਤੇ ਦਿਨੀਂ ਤੇਲ ਪੰਪ ਮਾਨਸਾ 'ਤੇ ਸੀ.ਐੱਨ.ਜੀ. ਗੈਸ ਭਰਨ ਸਮੇਂ ਹੋਏ ਧਮਾਕੇ 'ਚ ਫੌਤ ਹੋਏ ਕਰਿੰਦੇ ਵਿਕਰਮ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਲਈ ਧਰਨਾ 6ਵੇਂ ਦਿਨ ਵੀ ਜਾਰੀ ਰਿਹਾ | ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ...

ਪੂਰੀ ਖ਼ਬਰ »

ਗੁਰੂ ਪਾਵਰ ਹਾਊਸ ਦੀ ਤਰ੍ਹਾਂ ਜੀਵਨ 'ਚ ਊਰਜਾ ਪੈਦਾ ਕਰਦੇ ਹਨ- ਸੱਤਿਆ ਪ੍ਰਕਾਸ਼ ਮੁਨੀ

ਸਰਦੂਲਗੜ੍ਹ, 25 ਜੁਲਾਈ (ਅਰੋੜਾ)-ਸਥਾਨਕ ਸ਼ਹਿਰ ਦੇ ਪੁਰਾਣਾ ਬਾਜ਼ਾਰ ਵਿਖੇ ਜੈਨ ਸਭਾ ਵਿਖੇ ਇਕੱਤਰ ਲੋਕਾਂ ਨੂੰ ਪ੍ਰਵਚਨਾਂ ਦੌਰਾਨ ਜੈਨ ਸੰਤ ਸ੍ਰੀ ਸੱਤਿਆ ਪ੍ਰਕਾਸ਼ ਮੁਨੀ ਨੇ ਕਿਹਾ ਕਿ ਗੁਰੂ ਗਿਆਨ ਦੀਪ ਦੀ ਤਰ੍ਹਾਂ ਹੈ | ਸਾਡੇ ਜੀਵਨ ਵਿਚ ਗਿਆਨ ਦਾ ਦੀਪ ਜਗਾ ਕੇ ...

ਪੂਰੀ ਖ਼ਬਰ »

ਮਗਨਰੇਗਾ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ

ਜੋਗਾ, 25 ਜੁਲਾਈ (ਪ.ਪ.)- ਪੰਚਾਇਤ ਵਿਭਾਗ 'ਚ ਪਿਛਲੇ ਲੰਮੇ ਸਮੇਂ ਤੋਂ ਠੇਕਾ ਆਧਾਰਿਤ ਕੰਮ ਕਰ ਰਹੇ ਮਗਨਰੇਗਾ ਮੁਲਾਜ਼ਮਾਂ ਦਾ ਪਿੰਡਾਂ ਦੇ ਵਿਕਾਸ 'ਚ ਵੱਡਾ ਯੋਗਦਾਨ ਰਿਹਾ, ਜਿਸ ਕਰ ਕੇ ਉਨ੍ਹਾਂ ਦੀਆਂ ਸੇਵਾਵਾਂ ਪੱਕੀਆਂ ਕਰਨਾ ਜ਼ਰੂਰੀ ਵੀ ਹੈ ਅਤੇ ਸਮੇਂ ਦੀ ਮੰਗ ਵੀ ਤਾਂ ...

ਪੂਰੀ ਖ਼ਬਰ »

ਨੌਜਵਾਨ ਦੀ ਖ਼ੁਦਕੁਸ਼ੀ ਦੇ ਮਾਮਲੇ 'ਚ 3 ਖਿਲਾਫ਼ ਮੁਕੱਦਮਾ ਦਰਜ

ਮਾਨਸਾ, 25 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਸ਼ਹਿਰ ਦੇ ਇਕ ਨੌਜਵਾਨ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਥਾਣਾ ਸ਼ਹਿਰੀ-2 ਵਿਖੇ 3 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਲੰਘੀ 23 ਜੁਲਾਈ ਅਗਰਸੈਨ ਭਵਨ ਨੇੜੇ ਮੋਬਾਈਲ ਫ਼ੋਨ ਦੀ ...

ਪੂਰੀ ਖ਼ਬਰ »

ਮਾਨਸਾ 'ਚ ਵਿਰਾਸਤੀ ਖੂਹ ਬਚਾਉਣ ਲਈ ਲੋਕਾਂ ਨੇ ਲਗਾਇਆ ਧਰਨਾ

ਮਾਨਸਾ, 25 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਸ਼ਹਿਰ ਦੇ ਚੁਗ਼ਲੀ ਘਰ ਨੇੜੇ ਬਾਬਾ ਖ਼ਵਾਜਾ ਪੀਰ ਦੀ ਮੂਰਤੀ ਢਹਾਉਣ ਅਤੇ ਰਵਾਇਤੀ ਖੂਹ 'ਚ ਗੰਦਾ ਪਾਣੀ ਪਾਉਣ ਦੇ ਵਿਰੋਧ 'ਚ ਲੋਕਾਂ ਵਲੋਂ ਰੋਸ ਧਰਨਾ ਲਗਾਇਆ ਗਿਆ | ਵਿਰਾਸਤੀ ਖੂਹ ਬਚਾਓ ਸੰਘਰਸ਼ ਕਮੇਟੀ ਅਤੇ ...

ਪੂਰੀ ਖ਼ਬਰ »

ਅਫ਼ੀਮ, ਭੁੱਕੀ ਤੇ ਨਾਜਾਇਜ਼ ਸ਼ਰਾਬ ਬਰਾਮਦ, 10 ਵਿਅਕਤੀ ਗਿ੍ਫ਼ਤਾਰ

ਮਾਨਸਾ, 25 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪੁਲਿਸ ਮਾਨਸਾ ਨੇ ਨਸ਼ਿਆਂ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਨਸ਼ੀਲੇ ਪਦਾਰਥ ਬਰਾਮਦ ਕਰ ਕੇ 10 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਡਾ. ਨਰਿੰਦਰ ਭਾਰਗਵ ਐੱਸ. ਐੱਸ. ਪੀ. ਨੇ ਦੱਸਿਆ ਕਿ ਥਾਣਾ ਜੋਗਾ ਦੀ ...

ਪੂਰੀ ਖ਼ਬਰ »

ਦਲਿਤ ਨੌਜਵਾਨ ਦੀ ਆਤਮ ਹੱਤਿਆ ਦੇ ਮਾਮਲੇ 'ਚ ਨਿਰਪੱਖ ਕਾਰਵਾਈ ਲਈ ਲਗਾਇਆ ਧਰਨਾ

ਮਾਨਸਾ, 25 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਸਥਾਨਕ ਸਿਵਲ ਹਸਪਤਾਲ ਦੀ ਮੋਰਚਰੀ ਅੱਗੇ ਰੋਸ ਧਰਨਾ ਲਗਾਇਆ ਗਿਆ | ਉਹ ਮੰਗ ਕਰ ਰਹੇ ਹਨ ਕਿ ਪਿੰਡ ਫਫੜੇ ਭਾਈਕੇ ਦੇ ਦਲਿਤ ਨੌਜਵਾਨ ਵਿੱਕੀ ਸਿੰਘ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਵਾਲੇ ...

ਪੂਰੀ ਖ਼ਬਰ »

ਨੰਬਰਦਾਰਾਂ ਵਲੋਂ 7 ਨੂੰ ਮੋਤੀ ਮਹਿਲ ਦੇ ਘਿਰਾਓ ਦਾ ਐਲਾਨ

ਮਾਨਸਾ, 25 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਨੰਬਰਦਾਰ ਯੂਨੀਅਨ ਨੇ ਫ਼ੈਸਲਾ ਕੀਤਾ ਹੈ ਕਿ ਮੰਗਾਂ ਨਾ ਮੰਨਣ ਦੇ ਰੋਸ 'ਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਇਸੇ ਕੜੀ 'ਚ 7 ਅਗਸਤ ਨੂੰ ਪਟਿਆਲਾ ਵਿਖੇ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ | ਇੱਥੇ ਇਕੱਤਰਤਾ ...

ਪੂਰੀ ਖ਼ਬਰ »

ਠੇਕਾ ਆਧਾਰਿਤ ਕਾਮਿਆਂ ਵਲੋਂ ਵਾਅਦੇ ਪੂਰੇ ਨਾ ਕਰਨ ਦਾ ਦੋਸ਼

ਭੀਖੀ, 25 ਜੁਲਾਈ (ਬਲਦੇਵ ਸਿੰਘ ਸਿੱਧੂ)-ਸੂਬਾ ਕਮੇਟੀ ਦੇ ਸੱਦੇ ਤਹਿਤ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿਚ ਠੇਕਾ ਆਧਾਰਿਤ ਨੌਕਰੀ ਕਰ ਰਹੇ ਪੰਜਾਬ ਦੇ ਨਰੇਗਾ ਮੁਲਾਜ਼ਮਾਂ ਵਲੋਂ ਨਰੇਗਾ ਤਹਿਤ ਹਰ ਤਰ੍ਹਾਂ ਦੇ ਕੰਮ ਠੱਪ ਕਰ ਕੇ ਸੇਵਾਵਾਂ ਰੈਗੂਲਰ ਕਰਵਾਉਣ ਲਈ ...

ਪੂਰੀ ਖ਼ਬਰ »

ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧਣੋਂ ਹਟਿਆ

ਬਰੇਟਾ, 25 ਜੁਲਾਈ (ਪਾਲ ਸਿੰਘ ਮੰਡੇਰ)-ਪੰਜਾਬ ਦੀ ਹੱਦ ਕੋਲੋਂ ਦੀ ਲੰਘਦੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਬੀਤੇ 24 ਘੰਟਿਆਂ ਵਿਚ ਸਥਿਰ ਰਿਹਾ | ਅੱਜ ਪਾਣੀ ਦਾ ਪੱਧਰ 5 ਫੁੱਟ ਦੇ ਕਰੀਬ ਚੱਲ ਰਿਹਾ ਹੈ | ਪਹਾੜੀ ਖੇਤਰ ਦੇ ਨਾਲ ਮੈਦਾਨੀ ਖੇਤਰ ਵਿਚ ਹੋਈ ਭਰਵੀਂ ਬਾਰਿਸ਼ ਕਾਰਨ ਇਸ ...

ਪੂਰੀ ਖ਼ਬਰ »

ਕਾਰਗਿਲ ਦਿਵਸ 'ਤੇ ਵਿਸ਼ੇਸ਼

ਭਾਰਤੀ ਫ਼ੌਜ ਦੀ ਸੂਰਬੀਰਤਾ ਦੀ ਅਮਰ ਗਾਥਾ ਹੈ ਕਾਰਗਿਲ ਦਾ ਯੁੱਧ

  'ਖੁਸ਼ਨਸੀਬ ਹੈਾ ਵੋ, ਜੋ ਵਤਨ ਪਰ ਮਿਟ ਜਾਤੇ ਹੈਾ, ਮਰ ਕਰ ਭੀ ਵੋ ਲੋਗ ਅਮਰ ਹੋ ਜਾਤੇ ਹੈਾ' 'ਜਿਸਕਾ ਖੂਨ ਨਾ ਖੌਲਾ, ਵੋ ਖੂਨ ਨਹੀਂ ਵੋ ਪਾਣੀ ਹੈ, ਜੋ ਦੇਸ਼ ਕੇ ਕਾਮ ਨਾ ਆਏ ਵੋ ਬੇਕਾਰ ਜਵਾਨੀ ਹੈ |' ਇਹ ਲਾਈਨਾਂ ਭਾਰਤੀ ਫੌਜ ਦੇ ਜਵਾਨਾਂ ਵਲੋਂ ਦੇਸ਼ ਦੀ ਆਨ ਤੇ ਸ਼ਾਨ ਲਈ ...

ਪੂਰੀ ਖ਼ਬਰ »

ਫ੍ਰੀਡਮ ਫਾਈਟਰ ਉਤਰਅਧਿਕਾਰੀ ਸੰਸਥਾ ਵਲੋਂ ਲਾਮਬੰਦੀ

ਨਥਾਣਾ, 25 ਜੁਲਾਈ (ਗੁਰਦਰਸ਼ਨ ਲੁੱਧੜ)-ਫਰੀਡਮ ਫਾਈਟਰ ਉਤਰਅਧਿਕਾਰੀ ਸੰਸਥਾ ਵਲੋਂ ਆਜ਼ਾਦੀ ਦੀ 75 ਵੀਂ ਵਰੇ੍ਹਗੰਢ ਮਨਾਉਣ ਲਈ ਬਲਾਕ ਨਥਾਣਾ ਦੇ ਪਿੰਡਾਂ ਵਿਚ ਲਾਮਬੰਦੀ ਮੀਟਿੰਗਾਂ ਕੀਤੀਆਂ ਗਈਆਂ | ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨਿਰਭੈਅ ਸਿੰਘ ਜੇਠੂਕੇ ਨੇ ਦੱਸਿਆ ...

ਪੂਰੀ ਖ਼ਬਰ »

ਲੈਕ. ਬਲਦੇਵ ਸਿੰਘ ਆਕਲੀਆ ਹੋਏ ਸੇਵਾ ਮੁਕਤ

ਗੋਨਿਆਣਾ, 25  ਜੁਲਾਈ (ਲਛਮਣ ਦਾਸ ਗਰਗ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ 24 ਸਾਲਾਂ ਆਪਣੀਆਂ ਸ਼ਾਨਦਾਰ ਅਤੇ ਬੇਦਾਗ਼ ਸੇਵਾਵਾਂ ਨਿਭਾਉਣ ਉਪਰੰਤ ਸਵੈ-ਇੱਛਤ ਸੇਵਾ ਮੁਕਤ ਹੋਏ ਬਲਦੇਵ ਸਿੰਘ ਆਕਲੀਆ ਲੈਕਚਰਾਰ ਅਰਥ ਸ਼ਾਸਤਰ ਨੂੰ ਸਕੂਲ ਪਿ੍ੰਸੀਪਲ ...

ਪੂਰੀ ਖ਼ਬਰ »

ਦਰਸ਼ਨ ਸਿੰਘ ਕੋਟਫੱਤਾ ਵਲੋਂ ਗੁਲਾਬਗੜ੍ਹ ਤੋਂ ਚੋਣ ਮੁਹਿੰਮ ਦਾ ਆਗਾਜ਼

ਕੋਟਫੱਤਾ, 25 ਜੁਲਾਈ (ਰਣਜੀਤ ਸਿੰਘ ਬੁੱਟਰ)-ਬਠਿੰਡਾ ਦਿਹਾਤੀ ਤੋਂ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਤੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਨੇ ਚੋਣ ਮਿਸ਼ਨ-2022 ਦੀ ਸ਼ੁਰੂਆਤ ਕਰਦਿਆਂ ਕੋਟਫੱਤਾ ਸਰਕਲ ਦੇ ਪਿੰਡ ਗੁਲਾਬਗੜ੍ਹ ਵਿਚ ਐੱਸ. ਸੀ. ਭਾਈਚਾਰੇ ਦੇ ਵੋਟਰਾਂ ...

ਪੂਰੀ ਖ਼ਬਰ »

ਯੂਥ ਅਕਾਲੀ ਦਲ ਜ਼ਿਲ੍ਹਾ ਦਿਹਾਤੀ-1 ਦੇ ਪ੍ਰਧਾਨ ਬਾਠ ਵਲੋਂ ਜ਼ਿਲ੍ਹਾ ਜਥੇਬੰਦੀ 'ਚ ਹੋਰ ਨਿਯੁਕਤੀਆਂ

ਚਾਉਕੇ, 25 ਜੁਲਾਈ (ਮਨਜੀਤ ਸਿੰਘ ਘੜੈਲੀ)-ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਮੌੜ ਦੇ ਮੁੱਖ ਸੇਵਾਦਾਰ ਸਿਕੰਦਰ ਸਿੰਘ ਮਲੂਕਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਯੂਥ ਅਕਾਲੀ ਜ਼ਿਲ੍ਹਾ ਬਠਿੰਡਾ ਦਿਹਾਤੀ-1 ਦੇ ਪ੍ਰਧਾਨ ਸੰਦੀਪ ਸਿੰਘ ਬਾਠ ਵਲੋਂ ...

ਪੂਰੀ ਖ਼ਬਰ »

ਕਾਗੜ ਵਲੋਂ ਆਪਣੇ ਪਿੰਡ ਦੇ ਵਿਕਾਸ ਕਾਰਜਾਂ ਲਈ 24.50 ਲੱਖ ਦਾ ਚੈੱਕ ਜਾਰੀ

ਭਗਤਾ ਭਾਈਕਾ, 25 ਜੁਲਾਈ (ਸੁਖਪਾਲ ਸਿੰਘ ਸੋਨੀ)-ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਆਪਣੇ ਪਿੰਡ ਕਾਂਗੜ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ | ਇਸ ਦੌਰਾਨ ਸ: ਕਾਂਗੜ ਵਲੋਂ ਹੋਰ ਵਿਕਾਸ ਕਾਰਜਾਂ ਲਈ ਪੰਚਾਇਤ ਨੂੰ 24.50 ਲੱਖ ਦਾ ਚੈੱਕ ਜਾਰੀ ...

ਪੂਰੀ ਖ਼ਬਰ »

ਰਘਵੀਰ ਸਿੰਘ ਟਾਂਡੀਆਂ ਕਰਮਚਾਰੀ ਦਲ ਦੇ ਜ਼ਿਲ੍ਹਾ ਪ੍ਰਧਾਨ ਚੁਣੇ

ਮਾਨਸਾ, 25 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਸਟੇਟ ਕਰਮਚਾਰੀ ਦਲ ਦੀ ਜ਼ਿਲ੍ਹਾ ਪੱਧਰੀ ਚੋਣ ਇੱਥੇ ਸਰਬਸੰਮਤੀ ਨਾਲ ਕੀਤੀ ਗਈ | ਰਘਵੀਰ ਸਿੰਘ ਟਾਂਡੀਆਂ ਪ੍ਰਧਾਨ, ਰਾਮ ਸਿੰਘ ਢਿੱਲੋਂ ਜਨਰਲ ਸਕੱਤਰ, ਭੋਲਾ ਸਿੰਘ ਖ਼ਜ਼ਾਨਚੀ, ਜਸਵੀਰ ਸਿੰਘ ਸੀਨੀ. ਮੀਤ ਪ੍ਰਧਾਨ, ...

ਪੂਰੀ ਖ਼ਬਰ »

ਔਰਤਾਂ ਦਾ ਜਥਾ ਟਿਕਰੀ ਮੋਰਚੇ ਲਈ ਰਵਾਨਾ

ਮਾਨਸਾ, 25 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ 'ਚ ਸਥਾਨਕ ਰੇਲਵੇ ਸਟੇਸ਼ਨ ਤੋਂ ਕਿਸਾਨ ਔਰਤਾਂ ਦਾ ਜਥਾ ਟਿਕਰੀ ਬਾਰਡਰ ਦਿੱਲੀ ਲਈ ਰਵਾਨਾ ਹੋਇਆ | ਜਥੇਬੰਦੀ ਦੇ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾ ਖਿਆਲਾ ਨੇ ਦੱਸਿਆ ਕਿ ਜਥੇ ...

ਪੂਰੀ ਖ਼ਬਰ »

ਪਿੰਡ ਫ਼ਤਹਿਪੁਰ ਵਿਖੇ ਕਈ ਪਰਿਵਾਰ ਕਾਂਗਰਸ 'ਚ ਸ਼ਾਮਿਲ

ਝੁਨੀਰ, 25 ਜੁਲਾਈ (ਸੰਧੂ)-ਨੇੜਲੇ ਪਿੰਡ ਫ਼ਤਿਹਪੁਰ ਵਿਖੇ ਕਈ ਪਰਿਵਾਰ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਦੀ ਅਗਵਾਈ 'ਚ ਕਾਂਗਰਸ 'ਚ ਸ਼ਾਮਿਲ ਹੋਏ | ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੂੰ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ...

ਪੂਰੀ ਖ਼ਬਰ »

ਪਿੰਡ ਮੱਤੀ ਵਿਖੇ ਨੌਜਵਾਨਾਂ ਨੇ 4 ਰੋਜ਼ਾ ਕੈਂਪ ਲਗਾਇਆ

ਭੀਖੀ, 25 ਜੁਲਾਈ (ਪ. ਪ.)-ਪਿੰਡ ਮੱਤੀ ਦੇ ਨੌਜਵਾਨਾਂ ਵਲੋਂ ਸੇਵਾ ਮੁਕਤ ਆਈ. ਜੀ. ਅਮਰ ਸਿੰਘ ਚਹਿਲ ਦੀ ਅਗਵਾਈ 'ਚ 4 ਰੋਜਾ ਕੈਂਪ ਲਗਾਇਆ | ਕੈਂਪ ਦੌਰਾਨ ਪੰਚਾਇਤੀ ਪਾਰਕ 'ਚ ਲੱਗੇ ਰੁੱਖਾਂ ਦੀ ਛਾਂਗਾਈ ਕੀਤੀ, ਪਾਰਕ ਦੀ ਸਫਾਈ ਕਰਨ ਦੇ ਨਾਲ ਹੀ ਪਿੰਡ ਦੀਆਂ ਖਾਲੀ ਪਈਆਂ ਥਾਂਵਾ ...

ਪੂਰੀ ਖ਼ਬਰ »

ਤੀਆਂ ਦੇ ਤਿਉਹਾਰ ਨੂੰ ਸਮਰਪਿਤ ਸਮਾਗਮ ਕਰਵਾਇਆ

ਬੁਢਲਾਡਾ, 25 ਜੁਲਾਈ (ਨਿ.ਪ.ਪ.)-ਸਥਾਨਕ ਸ਼ਹਿਰ ਦੀ ਨਾਭਾ ਕਾਲੋਨੀ ਵਿਖੇ ਤੀਆਂ ਦੇ ਤਿਉਹਾਰ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਸਮਾਰੋਹ ਦੌਰਾਨ ਵੱਡੀ ਗਿਣਤੀ ਮੁਟਿਆਰਾਂ, ਔਰਤਾਂ ਤੇ ਬੱਚੀਆਂ ਨੇ ਗਿੱਧਾ ਪਾ ਕੇ ਖ਼ੂਬ ਰੰਗ ਬੰਨਿਆ | ਗਿੱਧਾ ਕੋਚ ਜਸਵੀਰ ਕੌਰ ਵਿਰਦੀ ਨੇ ...

ਪੂਰੀ ਖ਼ਬਰ »

ਠੇਕਾ ਮੁਲਾਜ਼ਮਾਂ ਨੇ ਝੰਡਾ ਮਾਰਚ ਕਰ ਕੇ ਲੋਕ ਵਿਰੋਧੀ ਨੀਤੀਆਂ ਪ੍ਰਤੀ ਕੀਤਾ ਜਾਗਰੂਕ

ਸਰਦੂਲਗੜ੍ਹ, 25 ਜੁਲਾਈ (ਜੀ.ਐਮ.ਅਰੋੜਾ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵਲੋਂ ਇੱਥੇ ਬਿਜਲੀ ਬੋਰਡ ਦੀ ਗਰਾੳਾੂਡ ਵਿਚ ਇਕੱਤਰ ਹੋ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਉਪਰੰਤ ਝੰਡਾ ਮਾਰਚ ਕੱਢਿਆ | ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ, ਰਾਜ ਕੁਮਾਰ, ਸਤਵਿੰਦਰ ਸਿੰਘ ...

ਪੂਰੀ ਖ਼ਬਰ »

ਪੰਜਾਬ ਦੀ ਨਹੀਂ ਕੁਰਸੀਆਂ ਦੀ ਲੜਾਈ ਲੜ ਰਹੇ ਨੇ ਕਾਂਗਰਸੀ ਆਗੂ- ਨੀਲ ਗਰਗ

ਬਠਿੰਡਾ, 25 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਆਮ ਆਦਮੀ ਪਾਰਟੀ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਨੀਲ ਗਰਗ ਨੇ ਕਿਹਾ ਕਿ ਪੰਜਾਬ ਅੰਦਰ ਕਾਂਗਰਸ 'ਚ ਚੱਲ ਰਿਹਾ ਕਾਟੋ ਕਲੇਸ਼ ਪੰਜਾਬ ਦੇ ਮੁੱਦਿਆਂ ਦਾ ਨਹੀਂ ਬਲਕਿ ਕੁਰਸੀ ਦੀ ਲੜਾਈ ਹੈ | ਸੱਤਾ 'ਚ ਹੋਣ ਦੇ ਬਾਵਜੂਦ ...

ਪੂਰੀ ਖ਼ਬਰ »

ਮਾਨਸਾ ਜ਼ਿਲ੍ਹੇ 'ਚ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਦੇ ਮਿਲ ਰਹੇ ਨੇ ਸਾਰਥਿਕ ਸਿੱਟੇ- ਡਾ. ਭਾਰਗਵ

ਮਾਨਸਾ, 25 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਪੁਲਿਸ ਮਾਨਸਾ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਦੇ ਸਾਰਥਿਕ ਸਿੱਟੇ ਮਿਲ ਰਹੇ ਹਨ | ਇਹ ਦਾਅਵਾ ਜ਼ਿਲ੍ਹਾ ਪੁਲਿਸ ਮੁਖੀ ਡਾ. ਨਰਿੰਦਰ ਭਾਰਗਵ ਆਈ. ਪੀ. ਐੱਸ. ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ...

ਪੂਰੀ ਖ਼ਬਰ »

ਬੋੜਾਵਾਲੀਆ ਪੈਸਟੀਸਾਈਡ ਯੂਨੀਅਨ ਦੇ ਮੁੜ ਪ੍ਰਧਾਨ ਬਣੇ

ਬੁਢਲਾਡਾ, 25 ਜੁਲਾਈ (ਨਿ.ਪ.ਪ.)-ਸਥਾਨਕ ਸ਼ਹਿਰ ਦੀ ਪੈਸਟੀਸਾਈਡ ਯੂਨੀਅਨ ਦੀ ਚੋਣ ਚ ਰਾਜ ਕੁਮਾਰ ਬੋੜਾਵਾਲੀਆ ਨੂੰ ਮੁੜ ਤੋਂ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਹੈ | ਇਸ ਮੌਕੇ ਸੱਤਪਾਲ ਰੱਲੀ ਉਪ ਪ੍ਰਧਾਨ , ਸੁਭਾਸ਼ ਗੋਇਲ ਸਕੱਤਰ, ਵਰਿੰਦਰ ਕੁਮਾਰ ਕੈਸ਼ੀਅਰ ਚੁਣਨ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX