ਤਾਜਾ ਖ਼ਬਰਾਂ


ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਵਲੋਂ ਚੰਨੀ ਨੂੰ ਇਕ ਫਿਰ ਬੁਲਾਇਆ ਗਿਆ ਦਿੱਲੀ
. . .  17 minutes ago
ਨਵੀਂ ਦਿੱਲੀ, 24 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੈਬਨਿਟ ਵਿਸਤਾਰ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਵਲੋਂ ਇਕ ਵਾਰ ਫਿਰ ਦਿੱਲੀ ਸਥਿਤ ਰਾਹੁਲ ਗਾਂਧੀ ਦੀ ਰਿਹਾਇਸ਼ ਵਿਖੇ ਅੱਜ ਸੱਦਿਆ ਗਿਆ ਹੈ...
ਚੰਨੀ ਨੂੰ ਮੁੱਖ ਮੰਤਰੀ ਲਾਏ ਜਾਣ 'ਤੇ ਦਲਿਤ ਆਗੂਆਂ ਨੇ ਰਾਹੁਲ ਗਾਂਧੀ ਦਾ ਕੀਤਾ ਧੰਨਵਾਦ
. . .  29 minutes ago
ਨਵੀਂ ਦਿੱਲੀ, 24 ਸਤੰਬਰ - ਪੰਜਾਬ ਦਾ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਲਾਏ ਜਾਣ 'ਤੇ ਅੱਜ ਦਲਿਤ ਸਮਾਜ ਦੇ ਆਗੂਆਂ ਨੇ ਕਾਂਗਰਸ ਲੀਡਰ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਇਸ ਫ਼ੈਸਲੇ ਦੀ ਪ੍ਰਸੰਸਾ ਕੀਤੀ...
ਦਿੱਲੀ ਦੀ ਰੋਹਿਣੀ ਅਦਾਲਤ 'ਚ ਗੈਂਗਵਾਰ, ਗੈਂਗਸਟਰ ਗੋਗੀ ਦੀ ਹੋਈ ਹੱਤਿਆ
. . .  41 minutes ago
ਨਵੀਂ ਦਿੱਲੀ, 24 ਸਤੰਬਰ - ਰਾਜਧਾਨੀ ਦਿੱਲੀ ਦੇ ਰੋਹਿਣੀ ਕੋਰਟ ਵਿਚ ਪੇਸ਼ੀ ਦੌਰਾਨ ਹੋਈ ਗੋਲੀਬਾਰੀ ਵਿਚ ਗੋਗੀ ਗੈਂਗ ਦਾ ਸਰਗਨਾ ਜਤਿੰਦਰ ਗੋਗੀ ਮਾਰਿਆ ਗਿਆ ਹੈ। ਇਸ ਦੌਰਾਨ 3 ਹੋਰ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੋਸ਼ੀ ਵਕੀਲ ਦੀ ਭੇਸ ਵਿਚ ਆਏ ਸਨ। ਜਿਨ੍ਹਾਂ ਨੂੰ ਪੁਲਿਸ ਨੇ ਢੇਰੀ ਕਰ ਦਿੱਤਾ...
ਵਰਿੰਦਰ ਪਰਹਾਰ ਹੁਸ਼ਿਆਰਪੁਰ ਤੋਂ ਬਸਪਾ-ਸ਼੍ਰੋਮਣੀ ਅਕਾਲੀ ਦਲ (ਬ) ਦੇ ਸਾਂਝੇ ਉਮੀਦਵਾਰ
. . .  about 1 hour ago
ਹੁਸ਼ਿਆਰਪੁਰ, 24 ਸਤੰਬਰ - ਹੁਸ਼ਿਆਰਪੁਰ ਤੋਂ ਬਸਪਾ-ਸ਼੍ਰੋਮਣੀ ਅਕਾਲੀ ਦਲ (ਬ) ਦੇ ਵਰਿੰਦਰ ਪਰਹਾਰ ਸਾਂਝੇ ਉਮੀਦਵਾਰ ਹੋਣਗੇ...
ਦਿੱਲੀ ਦੀ ਰੋਹਿਣੀ ਅਦਾਲਤ 'ਚ ਜ਼ਬਰਦਸਤ ਗੋਲੀਬਾਰੀ, ਕਈ ਲੋਕਾਂ ਨੂੰ ਲੱਗੀਆਂ ਗੋਲੀਆਂ, ਕਈ ਮੌਤਾਂ ਦਾ ਖ਼ਦਸ਼ਾ
. . .  about 1 hour ago
ਨਵੀਂ ਦਿੱਲੀ, 24 ਸਤੰਬਰ - ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਕਿਹਾ ਕਿ ਦੋ ਹਮਲਾਵਰ ਵਕੀਲਾਂ ਦੇ ਭੇਸ 'ਚ ਆਏ ਸਨ, ਜਿਨ੍ਹਾਂ ਨੂੰ ਗੋਲੀ ਮਾਰ ਕੇ ਢੇਰੀ ਕਰ ਦਿੱਤਾ ਗਿਆ...
ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਕਮੇਟੀ ਨੇ ਮਨਾਇਆ ਵਿਸ਼ਵਾਸਘਾਤ ਦਿਵਸ
. . .  about 1 hour ago
ਅੰਮ੍ਰਿਤਸਰ, 24 ਸਤੰਬਰ (ਜਸਵੰਤ ਸਿੰਘ ਜੱਸ) - ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਕਮੇਟੀ ਵਲੋਂ ਅੱਜ ਤੋਂ ਛੇ ਸਾਲ ਪਹਿਲਾਂ ਜਥੇਦਾਰ ਸਾਹਿਬਾਨ ਵਲੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਦੇ ਸੰਬੰਧ ਵਿਚ ਅੱਜ ਵਿਰਾਸਤੀ ਮਾਰਗ ਵਿਖੇ ਵਿਸ਼ਵਾਸਘਾਤ ਦਿਵਸ ਮਨਾਇਆ ਗਿਆ। ਇਸ...
ਅਨਮੋਲ ਰਤਨ ਹੋਣਗੇ ਨਵੇਂ ਏ.ਜੀ.
. . .  about 1 hour ago
ਚੰਡੀਗੜ੍ਹ, 24 ਸਤੰਬਰ - ਪੰਜਾਬ ਵਿਚ ਅਨਮੋਲ ਰਤਨ ਨਵੇਂ ਅਟਾਰਨੀ ਜਨਰਲ ਬਣਨ ਜਾ ਰਹੇ ਹਨ...
ਅਮਰੀਕੀ ਰਾਸ਼ਟਰਪਤੀ ਬਾਈਡਨ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਤੋਂ ਖੇਤੀ ਕਾਨੂੰਨਾਂ ਬਾਰੇ ਕਰਨ ਗੱਲ - ਰਾਕੇਸ਼ ਟਿਕੈਤ ਨੇ ਕੀਤਾ ਟਵੀਟ
. . .  about 2 hours ago
ਨਵੀਂ ਦਿੱਲੀ, 24 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਤਿੰਨ ਦਿਨਾਂ ਯਾਤਰਾ 'ਤੇ ਹਨ। ਅੱਜ ਉਹ ਅਮਰੀਕਾ ਰਾਸ਼ਟਰਪਤੀ ਜੋਏ ਬਾਈਡਨ ਨਾਲ ਮੁਲਾਕਾਤ ਕਰਨਗੇ। ਜਿਸ ਨੂੰ ਲੈ ਕੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਟਵੀਟ ਕੀਤਾ ਹੈ। ਜਿਸ ਵਿਚ ਰਾਸ਼ਟਰਪਤੀ ਜੋਏ ਬਾਈਡਨ ਨੂੰ ਟੈਗ ਕਰਕੇ ਟਵੀਟ...
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਚੰਡੀਗੜ੍ਹ 'ਚ ਕੀਤੀ ਗਈ ਪ੍ਰੈਸ ਕਾਨਫ਼ਰੰਸ
. . .  about 2 hours ago
ਚੰਡੀਗੜ੍ਹ, 24 ਸਤੰਬਰ - ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਚੰਡੀਗੜ੍ਹ ਪੁੱਜੇ ਅਤੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਤੇ ਨੀਤੀਆਂ ਬਾਰੇ ਪ੍ਰੈਸ ਕਾਨਫ਼ਰੰਸ ਕੀਤੀ ਗਈ...
ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੱਕੀ ਡਰਾਅ
. . .  about 2 hours ago
ਨਵੀਂ ਦਿੱਲੀ, 24 ਸਤੰਬਰ - ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੱਕੀ ਡਰਾਅ ਨਿਕਲਣ ਜਾ ਰਿਹਾ ਹੈ। ਜਿਸ ਨੂੰ ਲੈ ਕੇ ਮੈਂਬਰ ਦਿੱਲੀ ਗੁਰਦੁਆਰਾ ਚੋਣ ਦਫ਼ਤਰ ਪਹੁੰਚ ਗਏ। ਪਿਛਲੀ ਵਾਰ ਦੀ ਘਟਨਾ ਤੋਂ ਬਾਅਦ ਇਸ ਵਾਰ ਸਕਿਉਰਿਟੀ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ...
ਜੰਤਰ-ਮੰਤਰ ਫ਼ਿਰਕੂ ਨਾਅਰੇਬਾਜ਼ੀ ਮਾਮਲੇ ਵਿਚ ਪ੍ਰੀਤ ਸਿੰਘ ਨੂੰ ਜ਼ਮਾਨਤ
. . .  about 3 hours ago
ਨਵੀਂ ਦਿੱਲੀ, 24 ਸਤੰਬਰ - ਅਗਸਤ ਮਹੀਨੇ ਵਿਚ ਇਕ ਆਯੋਜਨ ਦੌਰਾਨ ਜੰਤਰ-ਮੰਤਰ ਨੇੜੇ ਹੋਏ ਫ਼ਿਰਕੂ ਨਾਅਰੇਬਾਜ਼ੀ ਮਾਮਲੇ ਵਿਚ ਦਿੱਲੀ ਹਾਈਕੋਰਟ ਨੇ ਪ੍ਰੀਤ ਸਿੰਘ ਨਾਮਕ ਵਿਅਕਤੀ ਨੂੰ ਜ਼ਮਾਨਤ ਦਿੱਤੀ ਹੈ। ਪ੍ਰੀਤ ਸਿੰਘ ਅਯੋਜਨਕਾਰਾਂ ਵਿਚੋਂ ਇਕ ਸਨ...
ਮੁੱਖ ਮੰਤਰੀ ਚੰਨੀ ਹਨ ਪਰ ਫ਼ੈਸਲੇ ਸਿੱਧੂ ਲੈ ਰਹੇ ਹਨ - ਸੁਖਬੀਰ ਸਿੰਘ ਬਾਦਲ
. . .  about 2 hours ago
ਚੰਡੀਗੜ੍ਹ, 24 ਸਤੰਬਰ (ਸੁਰਿੰਦਰਪਾਲ ਸਿੰਘ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਉਨ੍ਹਾਂ ਨੇ ਕਈ ਮੁੱਦਿਆਂ 'ਤੇ ਰਾਜਪਾਲ ਨਾਲ ਗੱਲਬਾਤ ਕੀਤੀ। ਇਸ ਦੇ ਨਾਲ ਹੀ ਮੀਡੀਆ ਨਾਲ ਗੱਲਬਾਤ ਦੌਰਾਨ...
ਮੁੰਬਈ, ਬੈਂਗਲੁਰੂ ਅਤੇ ਲੰਡਨ ਵਿਸ਼ਵ ਦੇ ਸਰਬੋਤਮ ਸਟਾਰਟ ਅੱਪ ਕੇਂਦਰ
. . .  about 3 hours ago
ਮੁੰਬਈ, 24 ਸਤੰਬਰ - ਵਿਸ਼ਵ ਦੇ ਸਰਬੋਤਮ ਸਟਾਰਟ ਅੱਪ ਕੇਂਦਰ ਵਜੋਂ ਮੁੰਬਈ, ਬੈਂਗਲੁਰੂ ਅਤੇ ਲੰਡਨ ਉੱਭਰੇ ਹਨ। ਸਿਖਰਲੇ 100 ਉੱਭਰਦੇ ਇਕੋਸਿਸਟਮ ਦੀ ਸੂਚੀ ਵਿਚ ਮੁੰਬਈ ਨੇ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। 2021 ਦੇ ਪਹਿਲੇ ਅੱਧ ਤੱਕ ਭਾਰਤੀ ਸਟਾਰਟਅੱਪ 12.1 ਬਿਲੀਅਨ ਡਾਲਰ ਵਧਿਆ ਹੈ...
ਸੁਖਬੀਰ ਬਾਦਲ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ
. . .  about 3 hours ago
ਚੰਡੀਗੜ੍ਹ, 24 ਸਤੰਬਰ (ਸੁਰਿੰਦਰਪਾਲ ਸਿੰਘ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਉਨ੍ਹਾਂ ਨੇ ਕਈ ਮੁੱਦਿਆਂ 'ਤੇ ਰਾਜਪਾਲ ਨਾਲ ਗੱਲਬਾਤ ਕੀਤੀ...
ਸੁਨੀਲ ਜਾਖੜ ਨੇ ਵਿਰੋਧੀ ਧਿਰਾਂ 'ਤੇ ਸਾਧਿਆ ਨਿਸ਼ਾਨਾ
. . .  about 3 hours ago
ਚੰਡੀਗੜ੍ਹ, 24 ਸਤੰਬਰ - ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਨੀਲ ਜਾਖੜ ਨੇ ਟਵੀਟ ਕਰਕੇ ਲਿਖਿਆ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਏ ਜਾਣ 'ਤੇ ਵਿਰੋਧੀ ਪਾਰਟੀਆਂ ਨੂੰ ਸੋਚਾਂ ਵਿਚ ਪਾ ਦਿੱਤਾ ਹੈ। ਕਾਂਗਰਸ ਲੀਡਰ ਰਾਹੁਲ ਗਾਂਧੀ ਵਲੋਂ ਚੰਨੀ ਨੂੰ ਮੁੱਖ ਮੰਤਰੀ ਚੁਣੇ ਜਾਣ ਨਾਲ ਵਿਰੋਧੀ...
ਸ਼੍ਰੋਮਣੀ ਕਮੇਟੀ ਵੱਲੋਂ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ
. . .  about 4 hours ago
ਅੰਮ੍ਰਿਤਸਰ, 24 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਕਿਰਤੀ ਸਿੱਖ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਸਹਿਤ ਮਨਾਇਆ ਗਿਆ। ਇਸ ਸਬੰਧੀ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ...
ਬਠਿੰਡਾ 'ਚ ਯੂਨੀਅਨ ਬੈਂਕ ਦੀ ਬਰਾਂਚ ਵਿਚ ਲੱਗੀ ਅੱਗ
. . .  about 4 hours ago
ਬਠਿੰਡਾ, 24 ਸਤੰਬਰ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਬਠਿੰਡਾ ਵਿਚ ਯੂਨੀਅਨ ਬੈਂਕ ਦੀ ਇਕ ਬਰਾਂਚ ਵਿਚ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਬੈਂਕ ਵਿਚਲਾ ਸਾਮਾਨ ਅਤੇ ਕਾਗ਼ਜ਼ਾਤ ਅੱਗ ਨਾਲ...
ਸਾਂਪਲਾ ਨੇ ਦੋਸ਼ੀ ਅਧਿਕਾਰੀਆਂ 'ਤੇ ਮਾਮਲਾ ਦਰਜ ਕਰਨ ਦੇ ਦਿੱਤੇ ਆਦੇਸ਼
. . .  about 4 hours ago
ਚੰਡੀਗੜ੍ਹ, 24 ਸਤੰਬਰ - ਐੱਸ.ਸੀ. ਕਮਿਸ਼ਨ ਦੇ ਆਦੇਸ਼ਾਂ ਦੇ ਬਾਵਜੂਦ ਪਰਿਵਾਰ ਨੂੰ ਮੁਆਵਜ਼ਾ ਨਾ ਮਿਲਣ ਦੇ ਚਲਦੇ ਸਾਂਪਲਾ ਨੇ ਡਵੀਜ਼ਨਲ ਕਮਿਸ਼ਨਰ ਫ਼ਰੀਦਕੋਟ ਨੂੰ ਦੋਸ਼ੀ ਸਰਕਾਰੀ ਅਧਿਕਾਰੀਆਂ ਵਿਰੁੱਧ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ...
ਅਦਾਕਾਰ ਗੌਰਵ ਦੀਕਸ਼ਿਤ ਨੂੰ ਜ਼ਮਾਨਤ, ਬਿਨਾਂ ਇਜਾਜ਼ਤ ਸ਼ਹਿਰ ਤੋਂ ਨਹੀਂ ਜਾ ਸਕਦੇ ਬਾਹਰ
. . .  about 4 hours ago
ਮੁੰਬਈ, 24 ਸਤੰਬਰ - ਟੈਲੀਵਿਜ਼ਨ ਅਦਾਕਾਰ ਗੌਰਵ ਦੀਕਸ਼ਿਤ, ਜੋ ਡਰੱਗਜ਼ ਮਾਮਲੇ ਵਿਚ ਫਸੇ ਹੋਏ ਹਨ, ਨੂੰ ਮੁੰਬਈ ਦੀ ਅਦਾਲਤ ਨੇ 50,000 ਰੁਪਏ ਦੇ ਜੁਰਮਾਨੇ 'ਤੇ ਜ਼ਮਾਨਤ ਦੇ ਦਿੱਤੀ ਹੈ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 31,382 ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ
. . .  about 5 hours ago
ਨਵੀਂ ਦਿੱਲੀ, 24 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 31,382 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ | 32,542 ਮਰੀਜ ਠੀਕ ਹੋਣ ਦੇ ਨਾਲ - ਨਾਲ 318...
ਮਹਿਲ ਕਲਾਂ : ਤੇਜ਼ ਰਫ਼ਤਾਰ ਵਹੀਕਲ ਵਲੋਂ ਫੇਟ ਮਾਰਨ ਕਾਰਨ ਸਾਈਕਲ ਸਵਾਰ ਦੀ ਮੌਤ
. . .  about 5 hours ago
ਮਹਿਲ ਕਲਾਂ, 24 ਸਤੰਬਰ (ਅਵਤਾਰ ਸਿੰਘ ਅਣਖੀ) - ਸਥਾਨਕ ਕਸਬੇ ਅੰਦਰ ਗੁਰਪ੍ਰੀਤ ਹੋਲੀ ਹਾਰਟ ਸਕੂਲ ਨਜ਼ਦੀਕ ਲੁਧਿਆਣ-ਬਠਿੰਡਾ ਮੁੱਖ ਮਾਰਗ 'ਤੇ ਇਕ ਤੇਜ਼ ਰਫ਼ਤਾਰ ਵਹੀਕਲ ਵਲੋਂ ਲਪੇਟ 'ਚ ਲੈਣ ਕਾਰਨ ਸਾਈਕਲ ਸਵਾਰ ਦੀ...
ਅਮਰੀਕਾ 'ਚ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  about 6 hours ago
ਵਾਸ਼ਿੰਗਟਨ, 24 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ 'ਚ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨਾਲ ਮੁਲਾਕਾਤ ਕੀਤੀ...
ਬੀ.ਐਸ.ਐਫ ਵਲੋਂ ਪਾਕਿਸਤਾਨੀ ਡਰੋਨ 'ਤੇ ਫਾਇਰਿੰਗ
. . .  about 7 hours ago
ਖਾਲੜਾ, 24 ਸਤੰਬਰ (ਜੱਜ ਪਾਲ ਸਿੰਘ ਜੱਜ) - ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐਸ.ਐਫ ਦੀ ਸਰਹੱਦੀ ਚੌਕੀ ਧਰਮਾਂ ਦੇ ਅਧੀਨ ਆਉਂਦੇ ਇਲਾਕੇ ਅੰਦਰ ਅੱਜ ਤੜਕੇ ਕਰੀਬ ਸਾਢੇ 3:35 ਵਜੇ ਬੀ.ਐਸ.ਐਫ ਜਵਾਨਾਂ ਵਲੋਂ ਅੰਤਰਰਾਸ਼ਟਰੀ ਸਰਹੱਦ ਬੁਰਜੀ ਨੰਬਰ 137/20 ਦੇ ਸਾਹਮਣੇ ਪਾਕਿਸਤਾਨੀ ਡਰੋਨ...
ਕੁੱਟਮਾਰ ਦੌਰਾਨ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ, 13 ਖ਼ਿਲਾਫ਼ ਕਤਲ ਤੇ ਹੋਰ ਧਰਾਵਾਂ ਤਹਿਤ ਕੇਸ ਦਰਜ
. . .  about 7 hours ago
ਫਗਵਾੜਾ, 24 ਸਤੰਬਰ (ਹਰਜੋਤ ਸਿੰਘ ਚਾਨਾ) - ਬੀਤੀ ਰਾਤ ਪਿੰਡ ਗੰਢਵਾ ਵਿਖੇ ਮੋਟਰਸਾਈਕਲ 'ਤੇ ਜਾ ਰਹੇ ਦੋ ਵਿਅਕਤੀਆਂ ਦੀ ਘੇਰ ਕੇ ਕੁੱਟਮਾਰ ਕਰਨ ਮਗਰੋਂ ਜ਼ਖਮੀ ਹੋਏ ਇਕ ਵਿਅਕਤੀ ਦੀ ਦੇਰ ਰਾਤ ਮੌਤ ਹੋ ਗਈ। ਐੱਸ.ਐੱਚ.ਓ ਸਤਨਾਮਪੁਰਾ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕੁੱਟਮਾਰ ਕਰਨ ਵਾਲੀ...
⭐ਮਾਣਕ - ਮੋਤੀ⭐
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 13 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਹਰੇਕ ਵਿਅਕਤੀ ਦੀ ਚੰਗਿਆਈ ਹੀ ਲੋਕਤੰਤਰੀ ਸ਼ਾਸਨ ਦੀ ਸਫਲਤਾ ਦਾ ਮੂਲ ਸਿਧਾਂਤ ਹੈ। -ਰਾਜਗੋਪਾਲ ਆਚਾਰੀਆ

ਸੰਗਰੂਰ

ਸ਼ੋ੍ਰਮਣੀ ਅਕਾਲੀ ਦਲ-ਬਸਪਾ ਗੱਠਜੋੜ ਨੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਲਈ ਰਾਸ਼ਟਰਪਤੀ ਦੇ ਨਾਂਅ ਡੀ.ਸੀ. ਮਲੇਰਕੋਟਲਾ ਨੂੰ ਦਿੱਤਾ ਮੰਗ ਪੱਤਰ

ਮਲੇਰਕੋਟਲਾ, 27 ਜੁਲਾਈ (ਹਨੀਫ਼ ਥਿੰਦ, ਕੁਠਾਲਾ) - ਵਿਧਾਨ ਸਭਾ ਹਲਕਾ ਮਲੇਰਕੋਟਲਾ ਅਤੇ ਅਮਰਗੜ੍ਹ ਨਾਲ ਸਬੰਧਤ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਲੋਂ ਡਿਪਟੀ ਕਮਿਸ਼ਨਰ ਮਲੇਰਕੋਟਲਾ ਦੇ ਦਫ਼ਤਰ ਦੇ ਬਾਹਰ ਕਿਸਾਨੀ ਹੱਕਾਂ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਮਾਣਯੋਗ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਲਿਖੇ ਮੰਗ ਪੱਤਰ ਵਿਚ ਅਪੀਲ ਕੀਤੀ ਗਈ ਕਿ ਕੇਂਦਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਆਪਣੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਰੱਦ ਕਰਨ ਲਈ ਫ਼ੌਰੀ ਤੌਰ 'ਤੇ ਰਾਹਤ ਭਰੇ ਕਦਮ ਚੁੱਕੇ ਜਾਣ ਅਤੇ ਐਮ.ਐਸ.ਪੀ. ਦੀ ਗਾਰੰਟੀ ਨਿਰਧਾਰਿਤ ਕੀਤੀ ਜਾਵੇ ਅਤੇ ਯਕੀਨੀ ਬਣਾਇਆ ਜਾਵੇ ਕਿ ਕੇਂਦਰ ਸਰਕਾਰ ਰਾਜਾਂ ਦੇ ਅਧਿਕਾਰਾਂ ਵਿਚ ਬੇਲੋੜੀ ਦਖ਼ਲ ਅੰਦਾਜ਼ੀ ਨਾ ਕਰੇ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਨੇ ਕੇਂਦਰ ਸਰਕਾਰ ਦੇ ਕਿਸਾਨਾਂ ਖਿਲਾਫ਼ ਅੜਬ ਰਵੱਈਏ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਪਿਛਲੇ ਅੱਠ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਤੇ ਕੇਂਦਰੀ ਕਾਲ਼ੇ ਖੇਤੀ ਕਾਨੂੰਨਾਂ ਖ਼ਿਲਾਫ਼ ਮੋਰਚਾ ਲਾਈ ਬੈਠੇ ਦੇਸ਼ ਦੇ ਅੰਨਦਾਤੇ ਨਾਲ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਗੱਠਜੋੜ ਚਟਾਨ ਵਾਂਗ ਖੜਾ ਹੈ | ਇਸ ਮੌਕੇ ਬਹੁਜਨ ਸਮਾਜ ਪਾਰਟੀ ਆਗੂ ਸ਼ਮਸ਼ਾਦ ਅਨਸਾਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਦੇਸ਼ ਦੇ ਸੜਕਾਂ ਤੇ ਰੁਲ ਰਹੇ ਅੰਨਦਾਤਾ ਦੀਆਂ ਮੰਗਾਂ 'ਤੇ ਸੰਜੀਦਗੀ ਨਾਲ ਵਿਚਾਰ ਕਰਨਾ ਚਾਹੀਦਾ ਹੈ | ਇਸ ਮੌਕੇ ਜੰਮੂ ਕਟੜਾ ਐਕਸਪੈੱ੍ਰਸ ਵੇਅ ਵਿਚ ਆਉਣ ਵਾਲੀਆਂ ਜ਼ਮੀਨਾਂ ਦਾ ਯੋਗ ਮੁਆਵਜ਼ਾ ਦਿਲਵਾਉਣ ਲਈ ਵੀ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਮਲੇਰਕੋਟਲਾ ਬੀਬਾ ਅੰਮਿ੍ਤ ਕੌਰ ਗਿੱਲ ਦੇ ਨਾਂਅ ਦਿੱਤਾ ਗਿਆ ਜਿਸ ਰਾਹੀਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਮਲੇਰਕੋਟਲਾ ਅਤੇ ਅਹਿਮਦਗੜ੍ਹ ਸਬ ਡਬੀਜ਼ਨ ਦੇ ਕਿਸਾਨਾਂ ਨੂੰ ਵੀ ਧੂਰੀ, ਭਵਾਨੀਗੜ੍ਹ, ਵਾਂਗ ਆਪਣੀ ਐਕੁਆਇਰ ਹੋਣ ਵਾਲੀ ਜ਼ਮੀਨ ਦਾ ਸਹੀ ਮੁਆਵਜ਼ਾ ਦਿਲਵਾਇਆ ਜਾਵੇ ਅਤੇ ਹਾਈਵੇਅ ਦੇ ਨਾਲ ਆਪਣੀਆਂ ਵੰਡੀਆਂ ਗਈਆਂ ਜ਼ਮੀਨਾਂ ਲਈ ਅੰਡਰਪਾਸ ਦੀ ਸੁਵਿਧਾ ਵੀ ਦਿਤੀ ਜਾਵੇ | ਇਸ ਮੌਕੇ ਸਾਬਕਾ ਮੰਤਰੀ ਨੁਸਰਤ ਅਲੀ ਖਾਨ ਬੱਗਾ, ਸਾਦਿਕ ਅਲੀ ਢਿੱਲੋਂ, ਸਾਕਿਬ ਅਲੀ ਰਾਜਾ, ਮੁਹੰਮਦ ਸ਼ਫੀਕ ਚੌਹਾਨ, ਡਾ. ਰੂਪ ਸਿੰਘ ਆਦਿ ਨੇ ਸੰਬੋਧਨ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੇਲ ਸਿੰਘ ਨੌਧਰਾਣੀ, ਜਥੇਦਾਰ ਤਰਸੇਮ ਸਿੰਘ ਭੂਦਨ, ਪਰਦੁਮਨ ਸਿੰਘ ਦਲੇਲਗੜ੍ਹ, ਜਥੇਦਾਰ ਤਰਲੋਚਨ ਸਿੰਘ ਧਲੇਰ, ਜਮੀਲ ਪਟਵਾਰੀ, ਸ਼ਫੀਕ ਚੌਹਾਨ, ਤਲਵੰਤ ਸਿੰਘ, ਸੋਹਣ ਸਿੰਘ, ਸੁਖਜੀਵਨ ਸਿੰਘ ਸਰੌਦ, ਇਰਫਾਨ ਰੋਹੀੜਾ, ਕੌਂਸਲਰ ਸਾਕਿਬ ਅਲੀ ਰਾਜਾ, ਸਾਬਕਾ ਕੌਂਸਲਰ ਅਸਲਮ ਕਾਲਾ, ਮੁਹੰਮਦ ਅਸ਼ਰਫ਼ ਕੁਰੈਸ਼ੀ, ਸੁਖਵਿੰਦਰ ਸਿੰਘ ਹਥੋਆ, ਬਸ਼ੀਰ ਰਾਣਾ, ਜਸਬੀਰ ਸਿੰਘ ਕਿਸਾਨ ਆਗੂ, ਸ੍ਰੀਰਾਮ ਸਿੰਘ, ਜੈਗਮ ਅੱਬਾਸ, ਅਜਮਲ ਖ਼ਾਨ, ਲੁਪਿੰਦਰ ਸਿੰਘ ਮਾਣਕਮਾਜਰਾ, ਗੁਰਮੀਤ ਸਿੰਘ ਉੱਭੀ, ਅਵਤਾਰ ਸਿੰਘ ਝੱਲ, ਵਿੱਕੀ ਟਾਂਕ, ਹਰਬਾਗ ਸਿੰਘ ਮੰਨਵੀਂ, ਜ਼ੈਲਦਾਰ ਸੁਖਜੀਵਨ ਸਿੰਘ ਸਰੌਦ, ਮੁਸ਼ਤਾਕ ਚੀਨੀ ਜਸਵਿੰਦਰ ਸਿੰਘ ਜੱਸੀ, ਮੁਹੰਮਦ ਇਮਤਿਆਜ਼ ਅਲੀ ਖਾਂ, ਮੁਹੰਮਦ ਸ਼ਕੀਲ ਕੌਂਸਲਰ, ਸਾਬਕਾ ਕੌਂਸਲਰ ਸ਼ਮ੍ਹਾ ਫਾਰੂਕੀ, ਸੰਦੀਪ ਖਟੜਾ, ਜ਼ੁਲਫਕਾਰ ਖਾਂ, ਕੈਪਟਨ ਬੂਟਾ ਸਿੰਘ, ਮੁਖਤਿਆਰ ਸਿੰਘ, ਹਰਬੰਸ ਸਿੰਘ, ਗੁਰਮੀਤ ਸਿੰਘ, ਬਿੱਕਰ ਸਿੰਘ ਨੱਥੋਹੇੜੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਅਤੇ ਵਰਕਰ ਮੌਜੂਦ ਸਨ |

ਸੀਵਰੇਜ ਵਿਭਾਗ ਵਲੋਂ ਕੱਢੀ ਚਿੱਠੀ 'ਚ ਘਪਲੇ ਹੋਣ ਦਾ ਖ਼ਦਸ਼ਾ

ਅਮਰਗੜ੍ਹ, 27 ਜੁਲਾਈ (ਸੁਖਜਿੰਦਰ ਸਿੰਘ ਝੱਲ)- ਸ਼ਹਿਰ ਵਿਖੇ 6.60 ਲੱਖ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਸੀਵਰੇਜ ਪ੍ਰਾਜੈਕਟ ਦਾ ਨੀਂਹ ਪੱਥਰ 25 ਨਵੰਬਰ 2020 ਨੂੰ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਵਲੋਂ ਰੱਖਦਿਆਂ ਇਹ ਐਲਾਨ ਕੀਤਾ ਗਿਆ ਸੀ ਕਿ ਇਸ ਸੀਵਰੇਜ ਸਿਸਟਮ ਨੂੰ ...

ਪੂਰੀ ਖ਼ਬਰ »

ਪੁਲਿਸ ਨੇ ਭੋਗੀਵਾਲ ਵਿਖੇ ਹੋਏ ਲੁੱਟ-ਖੋਹ ਮਾਮਲੇ ਨੂੰ ਸੁਲਝਾਉਣ ਦਾ ਕੀਤਾ ਦਾਅਵਾ

ਕੁੱਪ ਕਲਾਂ, 27 ਜੁਲਾਈ (ਮਨਜਿੰਦਰ ਸਿੰਘ ਸਰੌਦ)- ਅੱਜ ਮਲੇਰਕੋਟਲਾ ਵਿਖੇ ਉੱਚ ਪੁਲਿਸ ਅਧਿਕਾਰੀਆਂ ਵੱਲੋਂ ਪੱਤਰਕਾਰ ਵਾਰਤਾ ਦੌਰਾਨ ਪਿੰਡ ਭੋਗੀਵਾਲ ਨੇੜੇ ਵਾਪਰੀ ਲੁੱਟ-ਖੋਹ ਦੀ ਘਟਨਾ ਨੂੰ ਮਹਿਜ਼ ਕੁੱਝ ਘੰਟਿਆਂ ਬਾਅਦ ਹੀ ਸੁਲਝਾਉਣ ਦਾ ਦਾਅਵਾ ਕੀਤਾ ਹੈ | ਪੁਲਿਸ ...

ਪੂਰੀ ਖ਼ਬਰ »

ਡੀ.ਸੀ. ਅੰਮਿ੍ਤ ਕੌਰ ਗਿੱਲ ਵਲੋਂ ਸੰਦੌੜ ਦੇ ਵੱਖ-ਵੱਖ ਪਿੰਡਾਂ ਦਾ ਦੌਰਾ

ਸੰਦੌੜ, 27 ਜੁਲਾਈ (ਜਸਵੀਰ ਸਿੰਘ ਜੱਸੀ)- ਨਵੇਂ ਬਣੇ ਜ਼ਿਲ੍ਹਾ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਮੈਡਮ ਅੰਮਿ੍ਤ ਕੌਰ ਗਿੱਲ ਵਲੋਂ ਇਲਾਕਾ ਸੰਦੌੜ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਕੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ | ਇਸ ਮੌਕੇ ਪਿੰਡ ਸ਼ੇਰਗੜ੍ਹ ਚੀਮਾ, ਸੰਦੌੜ ...

ਪੂਰੀ ਖ਼ਬਰ »

ਅਧਿਆਪਕ ਦਲ ਵਲੋਂ ਮਹਾਂਰੈਲੀ ਵਿਚ ਜਾਣ ਦਾ ਫ਼ੈਸਲਾ

ਸੰਗਰੂਰ, 27 ਜੁਲਾਈ (ਸੁਖਵਿੰਦਰ ਸਿੰਘ ਫੁੱਲ)- ਅਧਿਆਪਕ ਦਲ ਪੰਜਾਬ ਦੇ ਸੂਬਾ ਚੇਅਰਮੈਨ ਸ. ਤੇਜਿੰਦਰ ਸਿੰਘ ਸੰਘਰੇੜੀ, ਸੂਬਾ ਪ੍ਰਧਾਨ ਸ. ਗੁਰਜੰਟ ਸਿੰਘ ਵਾਲੀਆਂ, ਸੂਬਾ ਸੀਨੀਅਰ ਮੀਤ ਪ੍ਰਧਾਨ ਸ. ਅਮਰੀਕ ਸਿੰਘ ਹਥਨ, ਸੂਬਾ ਜਨਰਲ ਸਕੱਤਰ ਸ. ਵਰਿੰਦਰਜੀਤ ਸਿੰਘ ਬਜਾਜ, ...

ਪੂਰੀ ਖ਼ਬਰ »

ਸੁਨਾਮ ਦੇ ਪੈਨਸ਼ਨਰ ਵੀ ਭਲਕੇ ਰੈਲੀ 'ਚ ਹੋਣਗੇ ਸ਼ਾਮਿਲ

ਸੁਨਾਮ ਊਧਮ ਸਿੰਘ ਵਾਲਾ, 27 ਜੁਲਾਈ (ਧਾਲੀਵਾਲ, ਭੁੱਲਰ) - 6ਵੇਂ ਤਨਖ਼ਾਹ ਕਮਿਸ਼ਨ ਨੂੰ ਲੈ ਕੇ ਮੁਲਾਜਮਾਂ ਅਤੇ ਪੈਨਸ਼ਨਰਾਂ ਵਲੋਂ 29 ਜੁਲਾਈ ਨੂੰ ਪਟਿਆਲਾ ਵਿਖੇ ਕੀਤੀ ਜਾ ਰਹੀ ਹੱਲਾ ਬੋਲ ਰੈਲੀ ਵਿਚ ਪੈਨਸ਼ਨਰਜ਼ ਐਸੋਸੀਏਸ਼ਨ ਸੁਨਾਮ ਇਕਾਈ ਵੱਧ ਚੜ੍ਹ ਕੇ ਸ਼ਮੂਲੀਅਤ ...

ਪੂਰੀ ਖ਼ਬਰ »

ਡਰੇਨ ਦੀ ਸਫ਼ਾਈ ਨਾ ਕਰਨ ਦੇ ਰੋਸ ਵਜੋਂ ਕਿਸਾਨਾਂ ਨੇ ਐਸ.ਡੀ.ਐਮ. ਦਫ਼ਤਰ ਅੱਗੇ ਧਰਨਾ ਲਗਾ ਕੇ ਕੀਤੀ ਨਾਅਰੇਬਾਜ਼ੀ

ਭਵਾਨੀਗੜ੍ਹ, 27 ਜੁਲਾਈ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਬਿਜਲਪੁਰ ਵਿਖੇ ਜਲ ਨਿਕਾਸ ਕਮ ਮਾਈਨਿੰਗ ਮੰਡਲ ਵਲੋਂ ਡਰੇਨ ਦੀ ਸਫ਼ਾਈ ਨਾ ਕਰਨ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਵਲੋਂ ਐਸ.ਡੀ.ਐਮ ਦਫ਼ਤਰ ਵਿਖੇ ਰੋਸ ਧਰਨਾ ਦਿੰਦਿਆਂ ਪੰਜਾਬ ...

ਪੂਰੀ ਖ਼ਬਰ »

ਨਵਰੀਤ ਕੌਰ ਸੇਖੋਂ ਹੋਣਗੇ ਐਸ.ਡੀ.ਐਮ. ਲਹਿਰਾਗਾਗਾ

ਲਹਿਰਾਗਾਗਾ, 27 ਜੁਲਾਈ (ਅਸ਼ੋਕ ਗਰਗ)- ਉਪ ਮੰਡਲ ਮੈਜਿਸਟ੍ਰੇਟ ਦਫਤਰ ਲਹਿਰਾਗਾਗਾ ਵਿਖੇ ਤਾਇਨਾਤ ਐਸ.ਡੀ.ਐਮ. ਸ੍ਰੀ ਆਕਾਸ਼ ਬਾਂਸਲ, ਆਈ.ਏ.ਐਸ ਦਾ ਤਬਾਦਲਾ ਸਬ-ਡਵੀਜ਼ਨਲ ਮੈਜਿਸਟ੍ਰੇਟ ਖਰੜ ਵਜੋਂ ਕਰ ਦਿੱਤਾ ਗਿਆ ਹੈ | ਇਨ੍ਹਾਂ ਦੀ ਜਗ੍ਹਾ ਉੱਪਰ ਹੁਣ ਸੈਕਟਰੀ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਸੁਨਾਮ ਨੇ ਬੂਟੇ ਲਾਏ

ਸੁਨਾਮ ਊਧਮ ਸਿੰਘ ਵਾਲਾ, 27 ਜੁਲਾਈ (ਧਾਲੀਵਾਲ, ਭੁੱਲਰ) - ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਮੰਤਵ ਨਾਲ ਅਤੇ ਚੁਗਿਰਦੇ ਨੂੰ ਹਰਾ ਭਰਿਆ ਬਣਾਉਣ ਲਈ ਮਾਰਕਿਟ ਕਮੇਟੀ ਸੁਨਾਮ ਵਲੋਂ ਕਮੇਟੀ ਦੇ ਸਕੱਤਰ ਭਰਪੂਰ ਸਿੰਘ ਦੀ ਅਗਵਾਈ ਵਿਚ ਸਥਾਨਕ ਅਨਾਜ ਮੰਡੀ ਵਿਚ ਵੱਖ-ਵੱਖ ਥਾਵਾਂ ...

ਪੂਰੀ ਖ਼ਬਰ »

ਸੰਗਰੂਰ ਦੀ ਸਫ਼ਾਈ ਵਿਵਸਥਾ 'ਚ ਸੁਧਾਰ ਲਿਆਉਣ ਦਾ ਸਮਾਜ ਸੇਵੀਆਂ ਨੇ ਚੁੱਕਿਆ ਬੀੜਾ

ਸੰਗਰੂਰ, 27 ਜੁਲਾਈ (ਧੀਰਜ ਪਸ਼ੌਰੀਆ) - ਸ਼ਹਿਰਾਂ 'ਚ ਰੋਜ਼ਾਨਾ ਵੱਡੀ ਮਾਤਰਾ ਵਿਚ ਨਿਕਲ ਰਹੇ ਕੂੜੇ ਅਤੇ ਉਸ ਦੇ ਨਿਪਟਾਰੇ ਦੀ ਗੰਭੀਰ ਹੋ ਰਹੀ ਸਮੱਸਿਆ ਦਾ ਇਕੋ ਇਕ ਹੱਲ ਹੈ ਸੈਗਰੀਗੇਸ਼ਨ ਭਾਵ ਗਿੱਲੇ ਅਤੇ ਸੂਕੇ ਕੂੜੇ ਨੂੰ ਅਲੱਗ-ਅਲੱਗ ਕਰ ਕੇ ਉਸ ਨੂੰ ਮੁੜ ਵਰਤੋਂ ਵਿਚ ...

ਪੂਰੀ ਖ਼ਬਰ »

ਕਿਸਾਨ ਸੰਸਦ ਵਿਚ ਲਛਮਣ ਅਲੀਸ਼ੇਰ ਦਾ ਜ਼ਿਲ੍ਹਾ ਸੰਗਰੂਰ 'ਚੋਂ ਪਹਿਲਾ ਨੰਬਰ

ਲਹਿਰਾਗਾਗਾ, 27 ਜੁਲਾਈ (ਅਸ਼ੋਕ ਗਰਗ)- ਪਿੰਡੋਂ ਤੁਰਨ ਲੱਗਿਆ ਲਛਮਣ ਅਲੀਸ਼ੇਰ ਨੂੰ ਲੱਗਦਾ ਸੀ ਕਿ ਦਿੱਲੀ ਵਿਖੇ ਸੰਸਦ ਦੇ ਚੱਲ ਰਹੇ ਮਾਨਸੂਨ ਸੈਸ਼ਨ ਦੇ ਬਰਾਬਰ ਕਿਸਾਨ ਸੰਸਦ ਵਿਚ ਹਿੱਸਾ ਲੈਣ ਕਾਰਨ ਉਸ ਨੂੰ ਫੜ ਕੇ ਜੇਲ੍ਹ ਵਿਚ ਡੱਕ ਦਿੱਤਾ ਜਾਵੇਗਾ | ਉਸ ਨੇ ਇਹ ਵੀ ਸੋਚ ...

ਪੂਰੀ ਖ਼ਬਰ »

ਇਨਕਲਾਬੀ ਤਕਰੀਰਾਂ ਨਾਲ ਸ਼ਹੀਦ ਊਧਮ ਸਿੰਘ ਨੂੰ ਸਿਜਦਾ

ਸੁਨਾਮ ਊਧਮ ਸਿੰਘ ਵਾਲਾ, 27 ਜੁਲਾਈ (ਭੁੱਲਰ, ਧਾਲੀਵਾਲ) - ਅੰਤਰਰਾਸ਼ਟਰੀ ਇਨਕਲਾਬੀ ਮੰਚ, ਸ਼ਹੀਦ ਊਧਮ ਸਿੰਘ ਹੈਲਪਿੰਗ ਹੈਂਡ ਫਾਉਂਡੇਸ਼ਨ ਬੀਸੀ ਕੈਨੇਡਾ, ਤਰਕਸ਼ੀਲ ਸੋਸਾਇਟੀ ਪੰਜਾਬ (ਇਕਾਈ ਸੁਨਾਮ), ਬਾਬਾ ਫਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈੱਲਫੇਅਰ ਸੋਸਾਇਟੀ ...

ਪੂਰੀ ਖ਼ਬਰ »

ਆਦਰਸ਼ ਸਕੂਲ ਦੇ ਅਧਿਆਪਕਾਂ ਦੀਆਂ ਸਕੂਲ ਪ੍ਰਸ਼ਾਸਨ ਨੇ ਮੰਗਾਂ ਮੰਨੀਆਂ, ਸੰਘਰਸ਼ ਸਮਾਪਤ

ਭਵਾਨੀਗੜ੍ਹ, 27 ਜੁਲਾਈ (ਰਣਧੀਰ ਸਿੰਘ ਫੱਗੂਵਾਲਾ)- ਪਿੰਡ ਬਾਲਦ ਖ਼ੁਰਦ ਦੇ ਆਦਰਸ਼ ਸਕੂਲ ਵਿਖੇ ਪਿਛਲੇ 9 ਦਿਨਾਂ ਤੋਂ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੇ ਪਿ੍ੰਸੀਪਲ ਅਤੇ ਸੰਘਰਸ਼ ਕਰ ਰਹੇ ਅਧਿਆਪਕਾਂ ਦੀਆਂ ਮੰਗਾਂ ਨੂੰ ਸਕੂਲ ਪ੍ਰਸ਼ਾਸਨ ...

ਪੂਰੀ ਖ਼ਬਰ »

ਸੁਰਿੰਦਰਪਾਲ ਸਿੰਘ ਸਿਦਕੀ ਸਨਮਾਨਤ

ਸੰਗਰੂਰ, 27 ਜੁਲਾਈ (ਸੁਖਵਿੰਦਰ ਸਿੰਘ ਫੁੱਲ)- ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਵਿਸ਼ਵ ਭਰ ਦੀਆਂ ਸਿੱਖ ਜਥੇਬੰਦੀਆਂ ਦੀ ਗਠਿਤ ਕੀਤੀ ਤਾਲਮੇਲ ਕਮੇਟੀ ਵਿਚ ਸ੍ ਸੁਰਿੰਦਰ ਪਾਲ ਸਿੰਘ ਸਿਦਕੀ (ਡਾਇਰੈਕਟਰ ਬੇਬੇ ਨਾਨਕੀ ...

ਪੂਰੀ ਖ਼ਬਰ »

ਐਸੋਸੀਏਸ਼ਨ ਵਲੋਂ 10 ਬਜ਼ੁਰਗ ਕੈਮਿਸਟ ਸਨਮਾਨਤ

ਸੰਗਰੂਰ, 27 ਜੁਲਾਈ (ਧੀਰਜ ਪਸ਼ੌਰੀਆ) - ਕੈਮਿਸਟ ਐਸੋਸੀਏਸ਼ਨ ਸੰਗਰੂਰ ਦਾ ਸਾਲਾਨਾ ਇਜਲਾਂਸ ਜੋ ਪ੍ਰਧਾਨ ਪ੍ਰੇਮ ਚੰਦ ਗਰਗ ਅਤੇ ਸੈਕਟਰੀ ਪੰਕਜ ਗੁਪਤਾ ਦੀ ਪ੍ਰਧਾਨਗੀ ਵਿਚ ਹੋਇਆ ਦੌਰਾਨ ਸੰਗਰੂਰ ਦੇ 10 ਬਜ਼ੁਰਗ ਕੈਮਿਸਟ ਜੋ 70 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ ਦਾ ...

ਪੂਰੀ ਖ਼ਬਰ »

ਨਗਰ ਕੌ ਾਸਲ ਪ੍ਰਧਾਨ ਨੇ ਵਿਕਾਸ ਕਾਰਜ ਸ਼ੁਰੂ ਕਰਵਾਏ

ਅਹਿਮਦਗੜ੍ਹ, 27 ਜੁਲਾਈ (ਸੋਢੀ) - ਨਗਰ ਕੌਂਸਲ ਪ੍ਰਧਾਨ ਵਿਕਾਸ ਟੰਡਨ ਵਲੋਂ ਸਥਾਨਕ ਵਾਰਡ ਨੰਬਰ 5 ਦੀਆਂ ਗਲੀਆਂ ਵਿਚ ਨਾਲੀਆਂ ਬੰਦ ਕਰਕੇ ਸੀਵਰੇਜ ਪਾਈਪਾਂ ਤੇ ਇੰਟਰਲਾਕ ਟਾਈਲਾਂ ਲਾਉਣ ਦਾ ਕੰਮ ਸ਼ੁਰੂ ਕਰਵਾਇਆ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਵਿਕਾਸ ਟੰਡਨ ਨੇ ਕਿਹਾ ...

ਪੂਰੀ ਖ਼ਬਰ »

ਮੋਦੀ ਨੂੰ ਛੋਲੇ ਭਟੂਰੇ ਵਾਲਾ ਦਿਸ ਗਿਆ ਕਿਸਾਨ ਨਹੀਂ ਦਿਸਦੇ- ਪੰਮਾ ਬਾਠ

ਧੂਰੀ, 27 ਜੁਲਾਈ (ਦੀਪਕ) - ਪ੍ਰਧਾਨ ਮੰਤਰੀ ਮੋਦੀ ਨੂੰ ਕੋਰੋਨਾ ਦਾ ਟੀਕਾ ਲਗਵਾਉਣ ਵਾਲਿਆਂ ਨੂੰ ਮੁਫ਼ਤ ਛੋਲੇ ਭਟੂਰੇ ਖਵਾਉਣ ਵਾਲਾ ਚੰਡੀਗੜ੍ਹ ਦੇ ਸੈਕਟਰ 29 ਵਿਚ ਸੰਜੇ ਰਾਣਾ ਸਾਈਕਲ 'ਤੇ ਦਿਸ ਗਿਆ ਜਦੋਂ ਕਿ ਕਿਸਾਨ 7-8 ਮਹੀਨੇ ਤੋਂ ਦਿੱਲੀ ਵਿਚ ਬੈਠੇ ਹਨ, ਉਹ ਨਹੀਂ ...

ਪੂਰੀ ਖ਼ਬਰ »

ਸ਼ਰਾਬ ਦਾ ਠੇਕਾ ਚੁਕਵਾਉਣ ਲਈ ਰੋਸ ਪ੍ਰਦਰਸ਼ਨ

ਛਾਜਲੀ, 27 ਜੁਲਾਈ (ਕੁਲਵਿੰਦਰ ਸਿੰਘ ਰਿੰਕਾ)- ਅੱਜ ਪਿੰਡ ਸੰਗਤੀਵਾਲਾ ਵਿਖੇ ਪਿੰਡ ਵਾਸੀਆਂ ਸਮੂਹ ਪੰਚਾਇਤ, ਪਿੰਡ ਕਮੇਟੀਆਂ ਅਤੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸਾਂਝੇ ਤੌਰ ਤੇ ਪਿੰਡ ਵਿਚੋਂ ਸ਼ਰਾਬ ਦਾ ਠੇਕਾ ਚੁਕਵਾਉਣ ਲਈ ਠੇਕੇ ਅੱਗੇ ਰੋਸ ਪ੍ਰਦਰਸ਼ਨ ਕੀਤਾ | ...

ਪੂਰੀ ਖ਼ਬਰ »

29 ਦੀ ਹੱਲਾ ਬੋਲ ਮਹਾਂ ਰੈਲੀ 'ਚ ਹਜ਼ਾਰਾਂ ਅਧਿਆਪਕ ਕਰਨਗੇ ਸ਼ਮੂਲੀਅਤ- ਮੋਰਚਾ

ਸੰਗਰੂਰ, 27 ਜੁਲਾਈ (ਧੀਰਜ ਪਸ਼ੋਰੀਆ)- ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਦੇ ਸੱਦੇ 'ਤੇ 29 ਜੁਲਾਈ ਨੂੰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਪੁੱਡਾ ਗਰਾਊਾਡ ਵਿਚ ਹੋਣ ਜਾ ਰਹੀ ਮੁਲਾਜ਼ਮਾਂ ਦੀ 'ਹੱਲਾ ਬੋਲ' ਰੈਲੀ ਸਬੰਧੀ ਸਾਂਝਾ ਅਧਿਆਪਕ ...

ਪੂਰੀ ਖ਼ਬਰ »

ਸਰਪੰਚ ਗੁਰਮੇਲ ਸਿੰਘ 'ਆਪ' ਦੇ ਜ਼ਿਲ੍ਹਾ ਪ੍ਰਧਾਨ ਬਣੇ

ਸੰਗਰੂਰ, 27 ਜੁਲਾਈ (ਧੀਰਜ ਪਸ਼ੌਰੀਆ) - ਮੌਜੂਦਾ ਸਰਕਾਰ ਦੀਆਂ ਧੱਕੇਸ਼ਾਹੀਆਂ ਨੂੰ ਦਲੇਰੀ ਨਾਲ ਟੱਕਰ ਦੇ ਰਹੇ ਪਿੰਡ ਘਰਾਚੋਂ ਦੇ ਸਰਪੰਚ ਗੁਰਮੇਲ ਸਿੰਘ ਨੂੰ ਆਮ ਆਦਮੀ ਪਾਰਟੀ ਵਲੋਂ ਜ਼ਿਲ੍ਹਾ ਸੰਗਰੂਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਉਹ 2013 ਤੋਂ ਪਾਰਟੀ ਨਾਲ ...

ਪੂਰੀ ਖ਼ਬਰ »

ਸਿਹਤ ਕਰਮਚਾਰੀਆਂ ਨੇ ਕੱਲ੍ਹ ਪਟਿਆਲਾ ਰੈਲੀ 'ਚ ਸਰਕਾਰ ਨੂੰ ਘੇਰਨ ਲਈ ਤਿਆਰ ਕੀਤੀ ਘੇਰਾਬੰਦੀ

ਸੰਦੌੜ, 27 ਜੁਲਾਈ (ਗੁਰਪ੍ਰੀਤ ਸਿੰਘ ਚੀਮਾ)- ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਦੀ ਬਲਾਕ ਪੱਧਰੀ ਅਹਿਮ ਮੀਟਿੰਗ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਲਜ਼ਾਰ ਖ਼ਾਨ ਦੀ ਅਗਵਾਈ ਹੇਠ ਪੰਜਗਰਾਈਆਂ ਵਿਖੇ ਹੋਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਬੇਰੁਜ਼ਗਾਰ ਸਾਂਝੇ ਮੋਰਚੇ ਦੀ ਸੂਬਾ ਸਰਕਾਰ ਨਾਲ ਮੀਟਿੰਗ ਬੇਸਿੱਟਾ ਰਹਿਣ ਤੇ ਭੜਕੇ ਬੇਰੁਜ਼ਗਾਰ

ਸੰਗਰੂਰ, 27 ਜੁਲਾਈ (ਧੀਰਜ ਪਸ਼ੋਰੀਆ) - ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅੱਜ ਚੰਡੀਗੜ੍ਹ 'ਚ ਪੰਜਾਬ ਭਵਨ ਵਿਖੇ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨਾਲ ਹੋਈ ਬੈਠਕ ਬੇਸਿੱਟਾ ...

ਪੂਰੀ ਖ਼ਬਰ »

ਨਵਜੋਤ ਸਿੱਧੂ ਦੀ ਅਗਵਾਈ 'ਚ ਦੁਬਾਰਾ ਬਣੇਗੀ ਕਾਂਗਰਸ ਦੀ ਸਰਕਾਰ- ਟੀਟੂ

ਸੰਗਰੂਰ, 27 ਜੁਲਾਈ (ਸੁਖਵਿੰਦਰ ਸਿੰਘ ਫੁੱਲ)- ਸਰਦਾਰ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਦਿਆਂ ਹੀ ਪੰਜਾਬ ਕਾਂਗਰਸ ਦੇ ਹਰੇਕ ਵਰਕਰ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਪੰਜਾਬ ਕਾਂਗਰਸ ਦੇ ਹਰ ਵਰਕਰ ਵਿਚ ਇਕ ਨਵਾਂ ਉਤਸ਼ਾਹ ਪੈਦਾ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਸੰਦੌੜ ਵਿਖੇ ਢਹਿ-ਢੇਰੀ ਹੋਈ ਛੱਪੜ ਦੀ ਵਲਗਣ ਦਾ ਕੀਤਾ ਨਿਰੀਖਣ

ਸੰਦੌੜ, 27 ਜੁਲਾਈ (ਗੁਰਪ੍ਰੀਤ ਸਿੰਘ ਚੀਮਾ)- ਹਲਕੇ ਜਿਹੇ ਮੀਂਹ ਪੈਣ ਜਾਣ ਕਾਰਣ ਢਹਿ ਢੇਰੀ ਹੋਏ ਕਸਬਾ ਸੰਦੌੜ ਦੇ ਵਿਚਕਾਰ ਸਥਿਤ ਨਵੇਂ ਬਣਾਏ ਛੱਪੜ ਦਾ ਨਿਰੀਖਣ ਕਰਨ ਲਈ ਅੱਜ ਜ਼ਿਲ੍ਹਾ ਮਲੇਰਕੋਟਲਾ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮਿ੍ਤ ਕੌਰ ਗਿੱਲ ਨੇ ਅਚਨਚੇਤ ...

ਪੂਰੀ ਖ਼ਬਰ »

ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਨਾ ਕਰਨ ਕਰਕੇ ਲੋਕਾਂ ਵਿਚ ਕਾਂਗਰਸ ਪ੍ਰਤੀ ਭਾਰੀ ਰੋਸ- ਚੀਮਾ

ਦਿੜ੍ਹਬਾ ਮੰਡੀ, 27 ਜੁਲਾਈ (ਹਰਬੰਸ ਸਿੰਘ ਛਾਜਲੀ)- ਕਾਂਗਰਸ ਪਾਰਟੀ ਨੂੰ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਕੋਈ ਫ਼ਿਕਰ ਨਹੀਂ ਸਿਰਫ਼ 2022 ਵਿਚ ਦੁਆਰਾ ਸੱਤਾ ਹਾਸਲ ਕਰਨ ਲਈ ਕੰਮ ਕਰ ਰਹੀ ਹੈ | ਪਿਛਲੇ ਸਾਢੇ ਚਾਰ ਸਾਲ ਲੋਕਾਂ ਲਈ ਕੁਝ ਨਹੀਂ ਕੀਤਾ | ਹੁਣ ਜਦ ਕਾਂਗਰਸ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX