ਤਾਜਾ ਖ਼ਬਰਾਂ


ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਵਲੋਂ ਚੰਨੀ ਨੂੰ ਇਕ ਫਿਰ ਬੁਲਾਇਆ ਗਿਆ ਦਿੱਲੀ
. . .  14 minutes ago
ਨਵੀਂ ਦਿੱਲੀ, 24 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੈਬਨਿਟ ਵਿਸਤਾਰ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਵਲੋਂ ਇਕ ਵਾਰ ਫਿਰ ਦਿੱਲੀ ਸਥਿਤ ਰਾਹੁਲ ਗਾਂਧੀ ਦੀ ਰਿਹਾਇਸ਼ ਵਿਖੇ ਅੱਜ ਸੱਦਿਆ ਗਿਆ ਹੈ...
ਚੰਨੀ ਨੂੰ ਮੁੱਖ ਮੰਤਰੀ ਲਾਏ ਜਾਣ 'ਤੇ ਦਲਿਤ ਆਗੂਆਂ ਨੇ ਰਾਹੁਲ ਗਾਂਧੀ ਦਾ ਕੀਤਾ ਧੰਨਵਾਦ
. . .  26 minutes ago
ਨਵੀਂ ਦਿੱਲੀ, 24 ਸਤੰਬਰ - ਪੰਜਾਬ ਦਾ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਲਾਏ ਜਾਣ 'ਤੇ ਅੱਜ ਦਲਿਤ ਸਮਾਜ ਦੇ ਆਗੂਆਂ ਨੇ ਕਾਂਗਰਸ ਲੀਡਰ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਇਸ ਫ਼ੈਸਲੇ ਦੀ ਪ੍ਰਸੰਸਾ ਕੀਤੀ...
ਦਿੱਲੀ ਦੀ ਰੋਹਿਣੀ ਅਦਾਲਤ 'ਚ ਗੈਂਗਵਾਰ, ਗੈਂਗਸਟਰ ਗੋਗੀ ਦੀ ਹੋਈ ਹੱਤਿਆ
. . .  38 minutes ago
ਨਵੀਂ ਦਿੱਲੀ, 24 ਸਤੰਬਰ - ਰਾਜਧਾਨੀ ਦਿੱਲੀ ਦੇ ਰੋਹਿਣੀ ਕੋਰਟ ਵਿਚ ਪੇਸ਼ੀ ਦੌਰਾਨ ਹੋਈ ਗੋਲੀਬਾਰੀ ਵਿਚ ਗੋਗੀ ਗੈਂਗ ਦਾ ਸਰਗਨਾ ਜਤਿੰਦਰ ਗੋਗੀ ਮਾਰਿਆ ਗਿਆ ਹੈ। ਇਸ ਦੌਰਾਨ 3 ਹੋਰ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੋਸ਼ੀ ਵਕੀਲ ਦੀ ਭੇਸ ਵਿਚ ਆਏ ਸਨ। ਜਿਨ੍ਹਾਂ ਨੂੰ ਪੁਲਿਸ ਨੇ ਢੇਰੀ ਕਰ ਦਿੱਤਾ...
ਵਰਿੰਦਰ ਪਰਹਾਰ ਹੁਸ਼ਿਆਰਪੁਰ ਤੋਂ ਬਸਪਾ-ਸ਼੍ਰੋਮਣੀ ਅਕਾਲੀ ਦਲ (ਬ) ਦੇ ਸਾਂਝੇ ਉਮੀਦਵਾਰ
. . .  about 1 hour ago
ਹੁਸ਼ਿਆਰਪੁਰ, 24 ਸਤੰਬਰ - ਹੁਸ਼ਿਆਰਪੁਰ ਤੋਂ ਬਸਪਾ-ਸ਼੍ਰੋਮਣੀ ਅਕਾਲੀ ਦਲ (ਬ) ਦੇ ਵਰਿੰਦਰ ਪਰਹਾਰ ਸਾਂਝੇ ਉਮੀਦਵਾਰ ਹੋਣਗੇ...
ਦਿੱਲੀ ਦੀ ਰੋਹਿਣੀ ਅਦਾਲਤ 'ਚ ਜ਼ਬਰਦਸਤ ਗੋਲੀਬਾਰੀ, ਕਈ ਲੋਕਾਂ ਨੂੰ ਲੱਗੀਆਂ ਗੋਲੀਆਂ, ਕਈ ਮੌਤਾਂ ਦਾ ਖ਼ਦਸ਼ਾ
. . .  about 1 hour ago
ਨਵੀਂ ਦਿੱਲੀ, 24 ਸਤੰਬਰ - ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਕਿਹਾ ਕਿ ਦੋ ਹਮਲਾਵਰ ਵਕੀਲਾਂ ਦੇ ਭੇਸ 'ਚ ਆਏ ਸਨ, ਜਿਨ੍ਹਾਂ ਨੂੰ ਗੋਲੀ ਮਾਰ ਕੇ ਢੇਰੀ ਕਰ ਦਿੱਤਾ ਗਿਆ...
ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਕਮੇਟੀ ਨੇ ਮਨਾਇਆ ਵਿਸ਼ਵਾਸਘਾਤ ਦਿਵਸ
. . .  about 1 hour ago
ਅੰਮ੍ਰਿਤਸਰ, 24 ਸਤੰਬਰ (ਜਸਵੰਤ ਸਿੰਘ ਜੱਸ) - ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਕਮੇਟੀ ਵਲੋਂ ਅੱਜ ਤੋਂ ਛੇ ਸਾਲ ਪਹਿਲਾਂ ਜਥੇਦਾਰ ਸਾਹਿਬਾਨ ਵਲੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਦੇ ਸੰਬੰਧ ਵਿਚ ਅੱਜ ਵਿਰਾਸਤੀ ਮਾਰਗ ਵਿਖੇ ਵਿਸ਼ਵਾਸਘਾਤ ਦਿਵਸ ਮਨਾਇਆ ਗਿਆ। ਇਸ...
ਅਨਮੋਲ ਰਤਨ ਹੋਣਗੇ ਨਵੇਂ ਏ.ਜੀ.
. . .  about 1 hour ago
ਚੰਡੀਗੜ੍ਹ, 24 ਸਤੰਬਰ - ਪੰਜਾਬ ਵਿਚ ਅਨਮੋਲ ਰਤਨ ਨਵੇਂ ਅਟਾਰਨੀ ਜਨਰਲ ਬਣਨ ਜਾ ਰਹੇ ਹਨ...
ਅਮਰੀਕੀ ਰਾਸ਼ਟਰਪਤੀ ਬਾਈਡਨ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਤੋਂ ਖੇਤੀ ਕਾਨੂੰਨਾਂ ਬਾਰੇ ਕਰਨ ਗੱਲ - ਰਾਕੇਸ਼ ਟਿਕੈਤ ਨੇ ਕੀਤਾ ਟਵੀਟ
. . .  about 2 hours ago
ਨਵੀਂ ਦਿੱਲੀ, 24 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਤਿੰਨ ਦਿਨਾਂ ਯਾਤਰਾ 'ਤੇ ਹਨ। ਅੱਜ ਉਹ ਅਮਰੀਕਾ ਰਾਸ਼ਟਰਪਤੀ ਜੋਏ ਬਾਈਡਨ ਨਾਲ ਮੁਲਾਕਾਤ ਕਰਨਗੇ। ਜਿਸ ਨੂੰ ਲੈ ਕੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਟਵੀਟ ਕੀਤਾ ਹੈ। ਜਿਸ ਵਿਚ ਰਾਸ਼ਟਰਪਤੀ ਜੋਏ ਬਾਈਡਨ ਨੂੰ ਟੈਗ ਕਰਕੇ ਟਵੀਟ...
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਚੰਡੀਗੜ੍ਹ 'ਚ ਕੀਤੀ ਗਈ ਪ੍ਰੈਸ ਕਾਨਫ਼ਰੰਸ
. . .  about 2 hours ago
ਚੰਡੀਗੜ੍ਹ, 24 ਸਤੰਬਰ - ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਚੰਡੀਗੜ੍ਹ ਪੁੱਜੇ ਅਤੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਤੇ ਨੀਤੀਆਂ ਬਾਰੇ ਪ੍ਰੈਸ ਕਾਨਫ਼ਰੰਸ ਕੀਤੀ ਗਈ...
ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੱਕੀ ਡਰਾਅ
. . .  about 2 hours ago
ਨਵੀਂ ਦਿੱਲੀ, 24 ਸਤੰਬਰ - ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੱਕੀ ਡਰਾਅ ਨਿਕਲਣ ਜਾ ਰਿਹਾ ਹੈ। ਜਿਸ ਨੂੰ ਲੈ ਕੇ ਮੈਂਬਰ ਦਿੱਲੀ ਗੁਰਦੁਆਰਾ ਚੋਣ ਦਫ਼ਤਰ ਪਹੁੰਚ ਗਏ। ਪਿਛਲੀ ਵਾਰ ਦੀ ਘਟਨਾ ਤੋਂ ਬਾਅਦ ਇਸ ਵਾਰ ਸਕਿਉਰਿਟੀ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ...
ਜੰਤਰ-ਮੰਤਰ ਫ਼ਿਰਕੂ ਨਾਅਰੇਬਾਜ਼ੀ ਮਾਮਲੇ ਵਿਚ ਪ੍ਰੀਤ ਸਿੰਘ ਨੂੰ ਜ਼ਮਾਨਤ
. . .  about 3 hours ago
ਨਵੀਂ ਦਿੱਲੀ, 24 ਸਤੰਬਰ - ਅਗਸਤ ਮਹੀਨੇ ਵਿਚ ਇਕ ਆਯੋਜਨ ਦੌਰਾਨ ਜੰਤਰ-ਮੰਤਰ ਨੇੜੇ ਹੋਏ ਫ਼ਿਰਕੂ ਨਾਅਰੇਬਾਜ਼ੀ ਮਾਮਲੇ ਵਿਚ ਦਿੱਲੀ ਹਾਈਕੋਰਟ ਨੇ ਪ੍ਰੀਤ ਸਿੰਘ ਨਾਮਕ ਵਿਅਕਤੀ ਨੂੰ ਜ਼ਮਾਨਤ ਦਿੱਤੀ ਹੈ। ਪ੍ਰੀਤ ਸਿੰਘ ਅਯੋਜਨਕਾਰਾਂ ਵਿਚੋਂ ਇਕ ਸਨ...
ਮੁੱਖ ਮੰਤਰੀ ਚੰਨੀ ਹਨ ਪਰ ਫ਼ੈਸਲੇ ਸਿੱਧੂ ਲੈ ਰਹੇ ਹਨ - ਸੁਖਬੀਰ ਸਿੰਘ ਬਾਦਲ
. . .  about 2 hours ago
ਚੰਡੀਗੜ੍ਹ, 24 ਸਤੰਬਰ (ਸੁਰਿੰਦਰਪਾਲ ਸਿੰਘ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਉਨ੍ਹਾਂ ਨੇ ਕਈ ਮੁੱਦਿਆਂ 'ਤੇ ਰਾਜਪਾਲ ਨਾਲ ਗੱਲਬਾਤ ਕੀਤੀ। ਇਸ ਦੇ ਨਾਲ ਹੀ ਮੀਡੀਆ ਨਾਲ ਗੱਲਬਾਤ ਦੌਰਾਨ...
ਮੁੰਬਈ, ਬੈਂਗਲੁਰੂ ਅਤੇ ਲੰਡਨ ਵਿਸ਼ਵ ਦੇ ਸਰਬੋਤਮ ਸਟਾਰਟ ਅੱਪ ਕੇਂਦਰ
. . .  about 3 hours ago
ਮੁੰਬਈ, 24 ਸਤੰਬਰ - ਵਿਸ਼ਵ ਦੇ ਸਰਬੋਤਮ ਸਟਾਰਟ ਅੱਪ ਕੇਂਦਰ ਵਜੋਂ ਮੁੰਬਈ, ਬੈਂਗਲੁਰੂ ਅਤੇ ਲੰਡਨ ਉੱਭਰੇ ਹਨ। ਸਿਖਰਲੇ 100 ਉੱਭਰਦੇ ਇਕੋਸਿਸਟਮ ਦੀ ਸੂਚੀ ਵਿਚ ਮੁੰਬਈ ਨੇ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। 2021 ਦੇ ਪਹਿਲੇ ਅੱਧ ਤੱਕ ਭਾਰਤੀ ਸਟਾਰਟਅੱਪ 12.1 ਬਿਲੀਅਨ ਡਾਲਰ ਵਧਿਆ ਹੈ...
ਸੁਖਬੀਰ ਬਾਦਲ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ
. . .  about 3 hours ago
ਚੰਡੀਗੜ੍ਹ, 24 ਸਤੰਬਰ (ਸੁਰਿੰਦਰਪਾਲ ਸਿੰਘ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਉਨ੍ਹਾਂ ਨੇ ਕਈ ਮੁੱਦਿਆਂ 'ਤੇ ਰਾਜਪਾਲ ਨਾਲ ਗੱਲਬਾਤ ਕੀਤੀ...
ਸੁਨੀਲ ਜਾਖੜ ਨੇ ਵਿਰੋਧੀ ਧਿਰਾਂ 'ਤੇ ਸਾਧਿਆ ਨਿਸ਼ਾਨਾ
. . .  about 3 hours ago
ਚੰਡੀਗੜ੍ਹ, 24 ਸਤੰਬਰ - ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਨੀਲ ਜਾਖੜ ਨੇ ਟਵੀਟ ਕਰਕੇ ਲਿਖਿਆ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਏ ਜਾਣ 'ਤੇ ਵਿਰੋਧੀ ਪਾਰਟੀਆਂ ਨੂੰ ਸੋਚਾਂ ਵਿਚ ਪਾ ਦਿੱਤਾ ਹੈ। ਕਾਂਗਰਸ ਲੀਡਰ ਰਾਹੁਲ ਗਾਂਧੀ ਵਲੋਂ ਚੰਨੀ ਨੂੰ ਮੁੱਖ ਮੰਤਰੀ ਚੁਣੇ ਜਾਣ ਨਾਲ ਵਿਰੋਧੀ...
ਸ਼੍ਰੋਮਣੀ ਕਮੇਟੀ ਵੱਲੋਂ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ
. . .  about 4 hours ago
ਅੰਮ੍ਰਿਤਸਰ, 24 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਕਿਰਤੀ ਸਿੱਖ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਸਹਿਤ ਮਨਾਇਆ ਗਿਆ। ਇਸ ਸਬੰਧੀ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ...
ਬਠਿੰਡਾ 'ਚ ਯੂਨੀਅਨ ਬੈਂਕ ਦੀ ਬਰਾਂਚ ਵਿਚ ਲੱਗੀ ਅੱਗ
. . .  about 4 hours ago
ਬਠਿੰਡਾ, 24 ਸਤੰਬਰ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਬਠਿੰਡਾ ਵਿਚ ਯੂਨੀਅਨ ਬੈਂਕ ਦੀ ਇਕ ਬਰਾਂਚ ਵਿਚ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਬੈਂਕ ਵਿਚਲਾ ਸਾਮਾਨ ਅਤੇ ਕਾਗ਼ਜ਼ਾਤ ਅੱਗ ਨਾਲ...
ਸਾਂਪਲਾ ਨੇ ਦੋਸ਼ੀ ਅਧਿਕਾਰੀਆਂ 'ਤੇ ਮਾਮਲਾ ਦਰਜ ਕਰਨ ਦੇ ਦਿੱਤੇ ਆਦੇਸ਼
. . .  about 4 hours ago
ਚੰਡੀਗੜ੍ਹ, 24 ਸਤੰਬਰ - ਐੱਸ.ਸੀ. ਕਮਿਸ਼ਨ ਦੇ ਆਦੇਸ਼ਾਂ ਦੇ ਬਾਵਜੂਦ ਪਰਿਵਾਰ ਨੂੰ ਮੁਆਵਜ਼ਾ ਨਾ ਮਿਲਣ ਦੇ ਚਲਦੇ ਸਾਂਪਲਾ ਨੇ ਡਵੀਜ਼ਨਲ ਕਮਿਸ਼ਨਰ ਫ਼ਰੀਦਕੋਟ ਨੂੰ ਦੋਸ਼ੀ ਸਰਕਾਰੀ ਅਧਿਕਾਰੀਆਂ ਵਿਰੁੱਧ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ...
ਅਦਾਕਾਰ ਗੌਰਵ ਦੀਕਸ਼ਿਤ ਨੂੰ ਜ਼ਮਾਨਤ, ਬਿਨਾਂ ਇਜਾਜ਼ਤ ਸ਼ਹਿਰ ਤੋਂ ਨਹੀਂ ਜਾ ਸਕਦੇ ਬਾਹਰ
. . .  about 4 hours ago
ਮੁੰਬਈ, 24 ਸਤੰਬਰ - ਟੈਲੀਵਿਜ਼ਨ ਅਦਾਕਾਰ ਗੌਰਵ ਦੀਕਸ਼ਿਤ, ਜੋ ਡਰੱਗਜ਼ ਮਾਮਲੇ ਵਿਚ ਫਸੇ ਹੋਏ ਹਨ, ਨੂੰ ਮੁੰਬਈ ਦੀ ਅਦਾਲਤ ਨੇ 50,000 ਰੁਪਏ ਦੇ ਜੁਰਮਾਨੇ 'ਤੇ ਜ਼ਮਾਨਤ ਦੇ ਦਿੱਤੀ ਹੈ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 31,382 ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ
. . .  about 5 hours ago
ਨਵੀਂ ਦਿੱਲੀ, 24 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 31,382 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ | 32,542 ਮਰੀਜ ਠੀਕ ਹੋਣ ਦੇ ਨਾਲ - ਨਾਲ 318...
ਮਹਿਲ ਕਲਾਂ : ਤੇਜ਼ ਰਫ਼ਤਾਰ ਵਹੀਕਲ ਵਲੋਂ ਫੇਟ ਮਾਰਨ ਕਾਰਨ ਸਾਈਕਲ ਸਵਾਰ ਦੀ ਮੌਤ
. . .  about 5 hours ago
ਮਹਿਲ ਕਲਾਂ, 24 ਸਤੰਬਰ (ਅਵਤਾਰ ਸਿੰਘ ਅਣਖੀ) - ਸਥਾਨਕ ਕਸਬੇ ਅੰਦਰ ਗੁਰਪ੍ਰੀਤ ਹੋਲੀ ਹਾਰਟ ਸਕੂਲ ਨਜ਼ਦੀਕ ਲੁਧਿਆਣ-ਬਠਿੰਡਾ ਮੁੱਖ ਮਾਰਗ 'ਤੇ ਇਕ ਤੇਜ਼ ਰਫ਼ਤਾਰ ਵਹੀਕਲ ਵਲੋਂ ਲਪੇਟ 'ਚ ਲੈਣ ਕਾਰਨ ਸਾਈਕਲ ਸਵਾਰ ਦੀ...
ਅਮਰੀਕਾ 'ਚ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  about 6 hours ago
ਵਾਸ਼ਿੰਗਟਨ, 24 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ 'ਚ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨਾਲ ਮੁਲਾਕਾਤ ਕੀਤੀ...
ਬੀ.ਐਸ.ਐਫ ਵਲੋਂ ਪਾਕਿਸਤਾਨੀ ਡਰੋਨ 'ਤੇ ਫਾਇਰਿੰਗ
. . .  about 7 hours ago
ਖਾਲੜਾ, 24 ਸਤੰਬਰ (ਜੱਜ ਪਾਲ ਸਿੰਘ ਜੱਜ) - ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐਸ.ਐਫ ਦੀ ਸਰਹੱਦੀ ਚੌਕੀ ਧਰਮਾਂ ਦੇ ਅਧੀਨ ਆਉਂਦੇ ਇਲਾਕੇ ਅੰਦਰ ਅੱਜ ਤੜਕੇ ਕਰੀਬ ਸਾਢੇ 3:35 ਵਜੇ ਬੀ.ਐਸ.ਐਫ ਜਵਾਨਾਂ ਵਲੋਂ ਅੰਤਰਰਾਸ਼ਟਰੀ ਸਰਹੱਦ ਬੁਰਜੀ ਨੰਬਰ 137/20 ਦੇ ਸਾਹਮਣੇ ਪਾਕਿਸਤਾਨੀ ਡਰੋਨ...
ਕੁੱਟਮਾਰ ਦੌਰਾਨ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ, 13 ਖ਼ਿਲਾਫ਼ ਕਤਲ ਤੇ ਹੋਰ ਧਰਾਵਾਂ ਤਹਿਤ ਕੇਸ ਦਰਜ
. . .  about 7 hours ago
ਫਗਵਾੜਾ, 24 ਸਤੰਬਰ (ਹਰਜੋਤ ਸਿੰਘ ਚਾਨਾ) - ਬੀਤੀ ਰਾਤ ਪਿੰਡ ਗੰਢਵਾ ਵਿਖੇ ਮੋਟਰਸਾਈਕਲ 'ਤੇ ਜਾ ਰਹੇ ਦੋ ਵਿਅਕਤੀਆਂ ਦੀ ਘੇਰ ਕੇ ਕੁੱਟਮਾਰ ਕਰਨ ਮਗਰੋਂ ਜ਼ਖਮੀ ਹੋਏ ਇਕ ਵਿਅਕਤੀ ਦੀ ਦੇਰ ਰਾਤ ਮੌਤ ਹੋ ਗਈ। ਐੱਸ.ਐੱਚ.ਓ ਸਤਨਾਮਪੁਰਾ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕੁੱਟਮਾਰ ਕਰਨ ਵਾਲੀ...
⭐ਮਾਣਕ - ਮੋਤੀ⭐
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 13 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਹਰੇਕ ਵਿਅਕਤੀ ਦੀ ਚੰਗਿਆਈ ਹੀ ਲੋਕਤੰਤਰੀ ਸ਼ਾਸਨ ਦੀ ਸਫਲਤਾ ਦਾ ਮੂਲ ਸਿਧਾਂਤ ਹੈ। -ਰਾਜਗੋਪਾਲ ਆਚਾਰੀਆ

ਬਠਿੰਡਾ

ਮਜ਼ਦੂਰ ਜਥੇਬੰਦੀਆਂ ਨੇ ਰੋਸ ਰੈਲੀ ਕਰਨ ਉਪਰੰਤ ਖਜ਼ਾਨਾ ਮੰਤਰੀ ਦੇ ਨਾਂਅ ਸੌਂਪਿਆ ਮੰਗ ਪੱਤਰ

ਬਠਿੰਡਾ, 27 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਪੇਂਡੂ ਤੇ ਖੇਤ ਮਜਦੂਰਾਂ ਦੀਆਂ ਮੰਗਾਂ ਦੀ ਪੂਰਤੀ ਲਈ ਮਜ਼ਦੂਰ ਜਥੇਬੰਦੀਆਂ ਵਲੋਂ ਸਾਂਝੇ ਮੋਰਚੇ ਦੇ ਸੂਬਾ ਪੱਧਰੀ ਸੱਦੇ ਤਹਿਤ ਸਥਾਨਕ ਰੋਜ਼ ਗਾਰਡਨ ਵਾਲੇ ਪੁਲ ਥੱਲੇ ਵਿਸ਼ਾਲ ਰੋਸ ਰੈਲੀ ਕੀਤੀ ਗਈ।ਰੈਲੀ ਉਪਰੰਤ ਰੋਸ ਮਾਰਚ ਕਰਦੇ ਹੋਏ ਸੂਬੇ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਪੁੱਜ ਕੇ ਉਨਾਂ ਦੇ ਨਾਂਅ ਦਫ਼ਤਰ ਸਕੱਤਰ ਨੂੰ ਮੰਗ-ਪੱਤਰ ਸੌਂਪਿਆ। ਮਜ਼ਦੂਰ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਮੌਕੇ ਘਰ-ਘਰ ਰੁਜਗਾਰ ਦੇਣ, ਮਜਦੂਰਾਂ ਦੇ ਕਰਜ਼ੇ ਤੇ ਬਿਜਲੀ ਬਿੱਲ ਮਾਫ਼ ਕਰਨ, ਪੈਨਸ਼ਨਾਂ ਵਿਚ ਵਾਧਾ ਕਰਨ, ਰਾਸ਼ਨ 'ਚ ਕਣਕ ਸਮੇਤ ਚਾਹ-ਪੱਤੀ, ਖੰਡ, ਦਾਲਾਂ ਤੇ ਦੇਸੀ ਘਿਉ ਦੇਣ ਦੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਪੂਰੀ ਤਰ੍ਹਾਂ ਫੇਲ ਹੋਈ ਹੈ। ਕਾਂਗਰਸ ਦੇ ਰਾਜ ਵਿਚ ਮਜਦੂਰਾਂ 'ਤੇ ਸਮਾਜਿਕ ਜਬਰ ਪਹਿਲਾਂ ਨਾਲੋਂ ਕਈ ਗੁਣਾ ਵੱਧਿਆ ਹੈ ਤੇ ਹੱਕ ਮੰਗਦੇ ਲੋਕਾਂ 'ਤੇ ਡਾਂਗਾਂ ਵਰਾਈਆਂ ਜਾ ਰਹੀਆਂ ਹਨ। ਉਨ੍ਹਾਂ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਸਰਕਾਰ ਨੇ ਮਜਦੂਰਾਂ ਦੀਆਂ ਉੱਕਤ ਮੰਗਾਂ ਸਮੇਤ ਮਜਦੂਰਾਂ ਨੂੰ 10-10 ਮਰਲੇ ਦੇ ਪਲਾਟ ਤੇ ਪੰਜ ਲੱਖ ਰੁਪਏ ਜਾਰੀ ਨਾ ਕੀਤੇ ਅਤੇ ਵਿਧਵਾ-ਬੁਢਾਪਾ ਪੈਨਸਨਾਂ ਪੰਜ ਹਜ਼ਾਰ ਨਾ ਕੀਤੀਆਂ ਤਾਂ ਪਟਿਆਲਾ ਵਿਖੇ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ 9 ਤੋਂ 11 ਅਗਸਤ ਤੱਕ ਲਗਾਏ ਜਾਣ ਵਾਲੇ ਵਿਸ਼ਾਲ ਰੋਸ ਧਰਨੇ ਵਿਚ ਸਰਕਾਰ ਖਿਲ਼ਾਫ ਸੰਘਰਸ਼ ਤੇਜ਼ ਕਰਨ ਦਾ ਵੱਡਾ ਐਲਾਨ ਕੀਤਾ ਜਾਵੇਗਾ। ਮਜ਼ਦੂਰਾਂ ਦੇ ਇਸ ਪ੍ਰਦਰਸ਼ਨ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਤੇ ਜ਼ਮਹੂਰੀ ਕਿਸਾਨ ਸਭਾ ਪੰਜਾਬ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਦਿਹਾਤੀ ਮਜਦੂਰ ਸਭਾ ਪੰਜਾਬ ਦੇ ਆਗੂ ਪ੍ਰਕਾਸ ਸਿੰਘ ਨੰਦਗੜ ਤੇ ਮਿੱਠੂ ਸਿੰਘ ਘੁੱਦਾ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਆਗੂ ਜ਼ੋਰਾ ਸਿੰਘ ਨਸਰਾਲੀ, ਮਾ. ਸੇਵਕ ਸਿੰਘ ਮਹਿਮਾ ਸਰਜਾ ਤੇ ਮਨਦੀਪ ਸਿੰਘ ਸਿਵੀਆਂ, ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਆਗੂ ਸੁਖਪਾਲ ਸਿੰਘ ਖਿਆਲੀਵਾਲਾ ਤੇ ਗੁਰਦੀਪ ਸਿੰਘ ਭੋਖੜਾ, ਮਜਦੂਰ ਮੁਕਤੀ ਮੋਰਚਾ ਦੇ ਆਗੂ ਹਰਵਿੰਦਰ ਸਿੰਘ ਸੇਮਾ ਤੇ ਪ੍ਰਿਤਪਾਲ ਸਿੰਘ, ਪੰਜਾਬ ਖੇਤ ਮਜਦੂਰ ਸਭਾ ਦੀ ਆਗੂ ਜਸਵੀਰ ਕੌਰ ਸਰਾਂ ਤੇ ਕਾਕਾ ਸਿੰਘ ਮੁਹਾਲਾਂ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਆਗੂ ਕੁਲਵੰਤ ਸਿੰਘ ਸੇਲਬਰਾ੍ਹ ਤੇ ਜਗਸੀਰ ਸਿੰਘ ਮਹਿਰਾਜ ਨੇ ਸਬੋਧਨ ਕੀਤਾ।

ਟਰੱਕ ਡਰਾਈਵਰ ਦਾ ਤੇਜ਼ ਹਥਿਆਰਾਂ ਨਾਲ ਕੀਤਾ ਕਤਲ

ਸੀਂਗੋ ਮੰਡੀ, 27 ਜੁਲਾਈ (ਲੱਕਵਿੰਦਰ ਸ਼ਰਮਾ)-ਪਿੰਡ ਨੰਗਲਾ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਟਰੱਕ ਡਰਾਈਵਰ ਦੇ ਸਿਰ ਵਿਚ ਇੱਟਾਂ ਰੋੜੇ ਤੇ ਤੇਜ਼ ਹਥਿਆਰਾਂ ਦੀ ਵਰਤੋਂ ਕਰਕੇ ਬੇਰਹਿਮੀ ਨਾਲ ਕਤਲ ਕਰਕੇ ਸੁੱਟੀ ਲਾਸ਼ ਰਾਮਦੇਵ ਮੰਦਰ ਕੋਲੋਂ ਬਰਾਮਦ ਕੀਤੀ, ਜਿਸਦੀ ਸੂਚਨਾ ...

ਪੂਰੀ ਖ਼ਬਰ »

ਬੱਸ 'ਚ ਸਵਾਰ ਵਿਅਕਤੀ ਦੀ ਜੇਬ ਕੱਟਣ ਵਾਲੀ ਔਰਤ ਕਾਬੂ

ਬਠਿੰਡਾ, 27 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਬੱਸ 'ਚ ਸਵਾਰ ਇਕ ਵਿਅਕਤੀ ਦੀ ਜੇਬ ਕੱਟਣ ਵਾਲੀ ਔਰਤ ਨੂੰ ਬੱਸ ਕੰਡਕਟਰ ਤੇ ਹੋਰਨਾਂ ਲੋਕਾਂ ਵਲੋਂ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ। ਚੰਦਰ ਭਾਰਤੀ ਨਾਂਅ ਦੇ ਵਿਅਕਤੀ ਨੇ ਦੱਸਿਆ ਕਿ ਉਹ ਆਪਣੇ ਮਰੀਜ਼ ਦਾ ਇਲਾਜ ਕਰਵਾਉਣ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਰਾਮਾਂ ਮੰਡੀ, 27 ਜੁਲਾਈ (ਤਰਸੇਮ ਸਿੰਗਲਾ)-ਰਾਮਾਂ ਥਾਣਾ ਮੁਖੀ ਪਰਵਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਪੱਕੀ ਮੁਖ਼ਬਰੀ ਦੇ ਆਧਾਰ 'ਤੇ ਸਬ ਇੰਸਪੈਕਟਰ ਦਰਸ਼ਨ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਪਿੰਡ ਗਿਆਨਾ ਵਿਖੇ ਅਜੈਬ ਸਿੰਘ ਦੇ ਘਰ ਛਾਪਾਮਾਰੀ ਕਰਕੇ ਮੌਕੇ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਦੀ ਗੋਲਕ ਤੋੜ ਕੇ ਹਜ਼ਾਰਾਂ ਰੁਪਏ ਚੋਰੀ

ਮਹਿਰਾਜ, 27 ਜੁਲਾਈ (ਸੁਖਪਾਲ ਮਹਿਰਾਜ਼)-ਪਿੰਡ ਮਹਿਰਾਜ਼ ਦੇ ਇਤਿਹਾਸਕ ਗੁਰਦੁਆਰਾ ਮੋੜ੍ਹੀਗੱਡ ਬਾਬਾ ਰਾਮਸਰਾਂ ਸਾਹਿਬ ਵਿਖੇ ਬੀਤੀ ਰਾਤ ਅਣਪਛਾਤੇ ਚੋਰ ਵਲੋਂ ਗੁਰੂ ਘਰ ਦੀ ਗੋਲਕ ਤੋੜ ਕੇ ਹਜ਼ਾਰਾ ਰੁਪਏ ਚੋਰੀ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ ਤੇ ਚੋਰੀ ਦੀ ਘਟਨਾ ਭਾਵੇਂ ...

ਪੂਰੀ ਖ਼ਬਰ »

ਘਰ ਦੇ ਜਿੰਦਰੇ ਭੰਨ ਕੇ 2 ਲੱਖ ਦੇ ਗਹਿਣੇ ਤੇ ਨਕਦੀ ਚੋਰੀ

ਭਾਈਰੂਪਾ, 27 ਜੁਲਾਈ (ਵਰਿੰਦਰ ਲੱਕੀ)-ਕਸਬਾ ਭਾਈਰੂਪਾ ਵਿਖੇ ਬਾਅਦ ਦੁਪਿਹਰ ਚੋਰਾਂ ਨੇ ਇਕ ਘਰ 'ਚ ਦਾਖ਼ਲ ਹੋ ਕੇ ਉੱਥੇ ਪਏ ਸੋਨੇ ਦੇ ਗੋਹਣੇ ਤੇ ਨਕਦੀ ਚੋਰੀ ਕਰ ਲੈਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਚਿੱਟੇ ਦਿਨ ਵਾਪਰੀ ਇਸ ਚੋਰੀ ਦੀ ਘਟਨਾਂ ਨੇ ਲੋਕਾਂ ਦੇ ਮੂੰਹ 'ਚ ...

ਪੂਰੀ ਖ਼ਬਰ »

ਸਹਿਕਾਰੀ ਸਭਾ ਕੋਠਾ ਗੁਰੂ ਦੀ ਚੋਣ 'ਚ ਕਾਂਗਰਸ ਦੇ 11 ਮੈਂਬਰ ਬਿਨ੍ਹਾਂ ਮੁਕਾਬਲਾ ਜੇਤੂ ਕਰਾਰ

ਭਗਤਾ ਭਾਈਕਾ, 27 ਜੁਲਾਈ (ਸੁਖਪਾਲ ਸਿੰਘ ਸੋਨੀ)-ਦੀ ਕੋਠਾਗੁਰੂ ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਕੋਠਾ ਗੁਰੂ ਦੀ ਅੱਜ ਹੋਈ ਚੋਣ ਦੌਰਾਨ ਕਾਂਗਰਸ ਦੇ ਸਮੱਰਥਕਾਂ ਕੁੱਲ 11 ਉਮੀਦਵਾਰਾਂ ਨੂੰ ਬਿਨ੍ਹਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤਾ ਗਿਆ ਹੈ। ਸਹਿਕਾਰੀ ਸਭਾ ਦੀ ...

ਪੂਰੀ ਖ਼ਬਰ »

ਧੋਖੇ ਨਾਲ ਰਜਿਸਟਰੀ ਕਰਵਾ ਕੇ ਲੱਖਾਂ ਦੀ ਠੱਗੀ ਮਾਰਨ ਵਾਲਿਆਂ 'ਤੇ ਮੁਕੱਦਮਾ ਦਰਜ

ਬਠਿੰਡਾ, 27 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਧੋਖੇ ਨਾਲ ਰਜਿਸਟਰੀ ਕਰਵਾਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲਿਆਂ ਖਿਲ਼ਾਫ ਥਾਣਾ ਸਿਵਲ ਲਾਇਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਕੱਦਮਾ ਪੀੜ੍ਹਤ ਵਲੋਂ ਉੱਚ-ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ ਦਰਖ਼ਾਸਤ ਦੀ ...

ਪੂਰੀ ਖ਼ਬਰ »

ਨਗਰ ਨਿਗਮ ਦੇ ਕਾਮਿਆਂ 'ਚ ਟਰੱਕ ਮਾਰਨ ਵਾਲੇ ਖਿਲਾਫ਼ ਕੇਸ ਦਰਜ

ਬਠਿੰਡਾ, 27 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਨਗਰ ਨਿਗਮ ਬਠਿੰਡਾ ਦੇ ਕਾਮਿਆਂ ਵਿਚ ਟਰੱਕ ਮਾਰਨ ਵਾਲੇ ਅਣਪਛਾਤੇ ਵਿਅਕਤੀ ਖਿਲਾਫ਼ ਥਾਣਾ ਕੋਤਵਾਲੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਮਾਮਲੇ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲਾਂ ਸਮੇਤ ਦੋ ਨੌਜਵਾਨ ਕਾਬੂ, ਮਾਮਲਾ ਦਰਜ

ਤਲਵੰਡੀ ਸਾਬੋ, 27 ਜੁਲਾਈ (ਰਣਜੀਤ ਸਿੰਘ ਰਾਜੂ)-ਤਲਵੰਡੀ ਸਾਬੋ ਪੁਲਿਸ ਨੇ ਨੇੜਲੇ ਪਿੰਡ ਜਗਾ ਰਾਮ ਤੀਰਥ ਦੀ ਅਨਾਜ ਮੰਡੀ ਕੋਲੋਂ ਦੋ ਨੌਜਵਾਨਾਂ ਨੂੰ ਚੋਰੀ ਦੇ ਦੋ ਮੋਟਰਸਾਈਕਲਾਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ, ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਆਰੰਭ ...

ਪੂਰੀ ਖ਼ਬਰ »

ਸਹਿਕਾਰੀ ਸਭਾ ਕੋਠਾ ਗੁਰੂ ਦੀ ਚੋਣ 'ਚ ਕਾਂਗਰਸ ਵਲੋਂ ਪੁਲਿਸ ਦੀ ਮਦਦ ਨਾਲ ਧੱਕੇਸ਼ਹੀ ਕਰਨ ਦਾ ਦੋਸ਼

ਭਗਤਾ ਭਾਈਕਾ, 27 ਜੁਲਾਈ (ਸੁਖਪਾਲ ਸਿੰਘ ਸੋਨੀ)-ਨਜ਼ਦੀਕੀ ਪਿੰਡ ਕੋਠਾ ਗੁਰੂ ਵਿਖੇ ਦੀ ਸਹਿਕਾਰੀ ਬਹੁਮੰਤਵੀ ਖੇਤੀਬਾੜੀ ਸਭਾ ਦੀ ਚੋਣ ਪ੍ਰਕ੍ਰਿਆ ਦੌਰਾਨ ਅੱਜ ਸਵੇਰੇ ਹੀ ਸ਼੍ਰੋਮਣੀ ਅਕਾਲੀ ਦਲ ਤੇ ਸੱਤਾਧਾਰੀ ਕਾਂਗਰਸ ਦੇ ਸਮੱਰਥਕ ਆਹਮੋ ਸਾਹਮਣੇ ਹੋ ਗਏ। ਇਸ ਮੌਕੇ ...

ਪੂਰੀ ਖ਼ਬਰ »

ਨੌਜਵਾਨ ਦਾ ਕਤਲ ਕਰਕੇ ਰੇਲਵੇ ਲਾਇਨਾਂ 'ਚ ਸੁੱਟਿਆ

ਬਠਿੰਡਾ, 27 ਜੁਲਾਈ (ਅਵਤਾਰ ਸਿੰਘ)-ਸਥਾਨਕ ਰੇਲਵੇ ਲਾਈਨ 'ਤੇ ਰਾਤ ਦੇ ਸਮੇਂ ਇਕ ਨੌਜਵਾਨ ਨੂੰ ਭੇਦਭਰੀ ਹਾਲਤ ਵਿਚ ਕਤਲ ਕਰਕੇ ਸੁੱਟਿਆ ਗਿਆ, ਜਿਸ ਦੀ ਸੂਚਨਾ ਰੇਲਵੇ ਸਟੇਸ਼ਨ ਮਾਸਟਰ ਵਲੋਂ ਜੀ. ਆਰ. ਪੀ. ਨੂੰ ਦਿੱਤੀ ਗਈ। ਜੀ. ਆਰ. ਪੀ. ਐੱਸ. ਐੱਚ. ਓ. ਜਸਵਿੰਦਰ ਸਿੰਘ ਅਤੇ ਮਲਕੀਤ ...

ਪੂਰੀ ਖ਼ਬਰ »

ਹੈਰੋਇਨ ਸਮੇਤ ਦੋ ਕਾਬੂ, ਕੇਸ ਦਰਜ

ਬਠਿੰਡਾ, 27 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਹੈਰੋਇਨ ਸਮੇਤ ਫੜ੍ਹੇ ਗਏ ਦੋ ਜਣਿਆਂ ਖਿਲ਼ਾਫ ਥਾਣਾ ਕੈਨਾਲ ਕਲੋਨੀ ਵਿਖੇ ਨਸ਼ਾ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੇ ਜਾਂਚ ਅਧਿਕਾਰੀ ਅਨੁਸਾਰ ਪੁਲਿਸ ਨੇ ਡੱਬਵਾਲੀ ਰੋਡ 'ਤੇ ਪੈਂਦੇ ਟੀ-ਪੁਆਇੰਟ ਕੋਲ ...

ਪੂਰੀ ਖ਼ਬਰ »

ਬਾਬਾ ਮੋਨੀ ਜੀ ਡਿਗਰੀ ਕਾਲਜ ਦਾ ਨਤੀਜਾ ਸੌ ਫੀਸਦੀ ਰਿਹਾ

ਲਹਿਰਾ ਮੁਹੱਬਤ, 27 ਜੁਲਾਈ (ਭੀਮ ਸੈਨ ਹਦਵਾਰੀਆ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਬੀ. ਏ. ਭਾਗ-ਤੀਜਾ (ਸਮੈਸਟਰ ਛੇਵਾਂ) ਦੇ ਨਤੀਜੇ 'ਚੋਂ ਮਾਲਵੇ ਖਿੱਤੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਾਬਾ ਮੋਨੀ ਜੀ ਡਿਗਰੀ ਕਾਲਜ ਲਹਿਰਾ ਮੁਹੱਬਤ ਦਾ ਨਤੀਜਾ ਸੌ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਸਕੂਲ 'ਚ ਸੁੰਦਰ ਲਿਖਾਈ ਮੁਕਾਬਲੇ ਕਰਵਾਏ

ਭਗਤਾ ਭਾਈਕਾ, 27 ਜੁਲਾਈ (ਸੁਖਪਾਲ ਸਿੰਘ ਸੋਨੀ)-ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਵਿਚ ਵਿਦਿਆਰਥੀਆਂ ਨੂੰ ਸਮੇਂ-ਸਮੇਂ 'ਤੇ ਕਲਚਰਲ ਤੇ ਵਿੱਦਿਅਕ ਗਤੀਵਿਧੀਆਂ ਕਰਵਾਈਆ ਜਾਂਦੀਆਂ ਹਨ, ਜਿਸ ਦੇ ਤਹਿਤ ਸਕੂਲ ਵਿਖੇ ਗਤੀਵਧੀਆਂ ਇੰਚਾਰਜ ਅਮਨਦੀਪ ਕੌਰ ਦੀ ਅਗਵਾਈ ...

ਪੂਰੀ ਖ਼ਬਰ »

ਕੋਟਸ਼ਮੀਰ ਸਕੂਲ ਦੇ ਬੱਚਿਆਂ ਨੇ ਵਜ਼ੀਫਾ ਪ੍ਰੀਖਿਆ 'ਚ ਮਾਰੀ ਬਾਜ਼ੀ

ਕੋਟਫੱਤਾ, 28 ਜੁਲਾਈ (ਰਣਜੀਤ ਸਿੰਘ ਬੁੱਟਰ)-ਪੰਜਾਬ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰੀਸਰਚ ਐਂਡ ਟਰੇਨਿੰਗ ਵਲੋਂ ਹਰ ਸਾਲ ਸਰਕਾਰੀ ਸਕੂਲ ਦੇ ਅੱਠਵੀਂ ਤੇ ਦਸਵੀਂ ਜਮਾਤ ਦੇ ਵਿਦਿਆਥੀਆਂ ਲਈ ਪੀ. ਐੱਸ. ਟੀ. ਐੱਸ. ਈ. ਵਜ਼ੀਫਾ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ, ਜਿਸ ਦਾ ...

ਪੂਰੀ ਖ਼ਬਰ »

ਕੋਰੋਨਾ ਵੈਕਸੀਨ ਦੀ ਡੋਜ਼ ਲਗਾਉਣਾ ਹਰੇਕ ਲਈ ਲਾਜ਼ਮੀ, ਪਰ ਸਿਹਤ ਵਿਭਾਗ ਕੋਲ ਨਹੀਂ ਵੈਕਸੀਨ

ਬਠਿੰਡਾ, 27 ਜੁਲਾਈ (ਪ੍ਰੀਤਪਾਲ ਸਿੰਘ ਰੋਮਾਣਾ)-ਕੋਰੋਨਾ ਮਹਾਂਮਾਰੀ ਦੇ ਬਚਾਅ ਲਈ ਵੈਕਸੀਨ ਦੀ ਡੋਜ਼ ਲਗਾਉਣਾ ਹਰੇਕ ਲਈ ਲਾਜ਼ਮੀ ਹੈ, ਪਰ ਸਿਹਤ ਵਿਭਾਗ ਕੋਲ ਵੈਕਸੀਨ ਦੀ ਡੋਜ਼ ਨਾ ਹੋਣ ਕਾਰਨ ਸਰਕਾਰੀ ਵਰਗ ਤੇ ਆਮ ਵਰਗ ਦੇ ਲੋਕ ਦੁਚਿੱਤੀ 'ਚ ਪਏ ਹੋਏ ਹਨ | ਭਲੇ ਹੀ ...

ਪੂਰੀ ਖ਼ਬਰ »

ਬਲਵੀਰ ਸਿੰਘ ਬੁੱਗਰ ਆਲ ਇੰਡੀਆ ਜਾਟ ਮਹਾਂ ਸਭਾ ਹਲਕਾ ਮੌੜ ਦੇ ਪ੍ਰਧਾਨ ਨਿਯੁਕਤ

ਚਾਉਕੇ, 27 ਜੁਲਾਈ (ਮਨਜੀਤ ਸਿੰਘ ਘੜੈਲੀ)-ਆਲ ਇੰਡੀਆਂ ਜਾਟ ਮਹਾਂ ਸਭਾ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਗਗਨਦੀਪ ਸਿੰਘ ਸਿੱਪੀ ਭਾਕਰ ਸੇਵਾਦਾਰ ਹਲਕਾ ਮੌੜ ਵਲੋਂ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਬਲਵੀਰ ਸਿੰਘ ਬੁੱਗਰ ਨੂੰ ਉਨ੍ਹਾਂ ਦੇ ਘਰ ਪਹੁੰਚਕੇ ਆਲ ...

ਪੂਰੀ ਖ਼ਬਰ »

ਕਾਂਗਰਸੀ ਆਗੂ ਗੁਲਜ਼ਾਰ ਸਿੱਧੂ ਬਾਲਿਆਂਵਾਲੀ ਨਹੀਂ ਰਹੇ

ਬਾਲਿਆਂਵਾਲੀ, 27 ਜੁਲਾਈ (ਕੁਲਦੀਪ ਮਤਵਾਲਾ)-ਹਲਕਾ ਮੌੜ ਦੇ ਸੀਨੀਅਰ ਕਾਂਗਰਸੀ ਆਗੂ ਗੁਲਜਾਰ ਸਿੰਘ ਸਿੱਧੂ (70 ਕੁ ਸਾਲ) ਪੁੱਤਰ ਭਾਗ ਸਿੰਘ ਵਾਸੀ ਬਾਲਿਆਂਵਾਲੀ ਦਾ ਅਚਾਨਕ ਦਿਹਾਂਤ ਹੋ ਗਿਆ ਹੈ | ਗੁਲਜਾਰ ਸਿੰਘ ਨੇ ਬਹੁਤ ਛੋਟੀ ਉਮਰ ਵਿਚ ਸਰਪੰਚ ਬਣਕੇ ਪਿੰਡ ਦੇ ਕਈ ਅਹਿਮ ...

ਪੂਰੀ ਖ਼ਬਰ »

'ਆਪ' ਵਲੋਂ ਨੀਲ ਗਰਗ ਤੇ ਨਵਦੀਪ ਸਿੰਘ ਸੂਬਾਈ ਬੁਲਾਰੇ ਨਿਯੁਕਤ

ਬਠਿੰਡਾ, 27 ਜੁਲਾਈ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਆਮ ਆਦਮੀ ਪਾਰਟੀ ਵਲੋਂ ਆਪਣੇ ਸੰਗਠਨ ਦਾ ਵਿਸਥਾਰ ਕਰਦਿਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਤਹਿਤ ਬਠਿੰਡਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਨੀਲ ਗਰਗ ਤੇ ਲੀਗਲ ਸੈੱਲ ਦੇ ਸੂਬਾ ਮੀਤ ਪ੍ਰਧਾਨ ਐਡਵੋਕੇਟ ...

ਪੂਰੀ ਖ਼ਬਰ »

ਮੱਲ ਸਿੰਘ ਸਰਾਂ ਦਾ ਵਸਾਇਆ ਹੋਇਆ ਹੈ ਪਿੰਡ ਮੱਲਵਾਲਾ

ਅਮਰਜੀਤ ਸਿੰਘ ਲਹਿਰੀ 9478454228 ਰਾਮਾਂ ਮੰਡੀ- ਪਿੰਡ ਮੱਲਵਾਲਾ ਰਾਮਾਂ ਮੰਡੀ ਤੋਂ 13 ਕਿੱਲੋਮੀਟਰ ਦੀ ਦੂਰੀ 'ਤੇ ਵੱਸਿਆ ਹੋਇਆ ਪਿੰਡ ਹੈ। 500 ਸਾਲ ਪਹਿਲਾਂ ਮੱਲ ਸਿੰਘ ਸਰਾਂ ਨੇ ਪਿੰਡ ਦੀ ਮੋਹੜੀ ਗੱਡੀ ਸੀ, ਕਹਿੰਦੇ ਹਨ ਕਿ ਮੋਹੜੀ ਗੱਡਣ ਵਾਲੇ ਦਾ ਵੰਸ਼ ਅੱਗੇ ਨਹੀਂ ਵੱਧਦਾ ...

ਪੂਰੀ ਖ਼ਬਰ »

ਬੀ. ਬੀ. ਐੱਸ. ਆਈਲਟਸ ਦੇ ਵਿਦਿਆਰਥੀਆਂ ਨੇ ਵਧੀਆ ਬੈਂਡ ਕੀਤੇ ਹਾਸਿਲ

ਭਗਤਾ ਭਾਈਕਾ, 27 ਜੁਲਾਈ (ਸੁਖਪਾਲ ਸਿੰਘ ਸੋਨੀ)-ਇਲਾਕੇ ਦੇ ਨਾਮਵਰ ਧਾਰਮਿਕ ਸੰਸਥਾ ਡੇਰਾ ਸ੍ਰੀ ਰਾਮਟਿੱਲਾ ਮਲੂਕਾ ਦੇ ਮੁੱਖ ਸੇਵਾਦਾਰ ਬਾਵਾ ਯਸ਼ਪ੍ਰੀਤਸਿੰਘ ਦੀ ਅਗਵਾਈ ਹੇਠ ਚੱਲ ਰਹੇ ਬੀ. ਬੀ. ਐੱਸ. ਆਈਲਟਸ ਇੰਸਟੀਚਿਊਟ ਭਗਤਾ ਭਾਈਕਾ ਦੇ ਵਿਦਿਆਰਥੀਆਂ ਵਲੋਂ ਆਈਲਟਸ ...

ਪੂਰੀ ਖ਼ਬਰ »

ਲੱਖਾ ਸਿਧਾਣਾ ਤੇ ਬਾਬਾ ਹਰਦੀਪ ਸਿੰਘ ਸਮੇਤ ਹੋਰਨਾਂ ਨੇ ਅਦਾਲਤ 'ਚ ਪੇਸ਼ੀ ਭੁਗਤੀ

ਬਠਿੰਡਾ 27 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਵਿਚ ਪੰਜਾਬੀ ਭਾਸ਼ਾ ਨੂੰ ਪ੍ਰਮੁਖਤਾ ਨਾਲ ਲਾਗੂ ਕਰਵਾਉਣ ਦੇ ਮਕਸਦ ਨਾਲ ਸਰਕਾਰੀ ਬੋਰਡਾਂ 'ਤੇ ਉਕਰੀ ਅੰਗਰੇਜ਼ੀ ਭਾਸ਼ਾ ਨੂੰ ਕਾਲੇ ਪੋਚੇ ਨਾਲ ਮਿਟਾਉਣ ਦੇ ਦੋਸ਼ਾਂ ਤਹਿਤ ਦਰਜ ਕੀਤੇ ਗਏ ਮੁਕੱਦਮੇ ਵਿਚ ਪੰਜਾਬੀ ਮਾਂ ...

ਪੂਰੀ ਖ਼ਬਰ »

ਫਲਾਈ ਐਬਰੋਡ ਆਈਲਟਸ ਸੈਂਟਰ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਭਗਤਾ ਭਾਈਕਾ, 27 ਜੁਲਾਈ (ਸੁਖਪਾਲ ਸਿੰਘ ਸੋਨੀ)-ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਫਲਾਈ ਐਬਰੋਡ ਆਈਲਟਸ ਸੈਂਟਰ ਭਗਤਾ ਭਾਈਕਾ ਦੇ ਵਿਦਿਆਰਥੀਆਂ ਨੇ ਇਕ ਵਾਰ ਫੇਰ ਚੰਗੇ ਬੈਂਡ ਹਾਸਲ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ। ਸੈਂਟਰ ਦੇ ਮੈਨੇਜਿੰਗ ਡਾਇਰੈਕਟਰ ਲਾਟ ...

ਪੂਰੀ ਖ਼ਬਰ »

ਸੇਖੋਂ ਵਲੋਂ ਹਲਕੇ 'ਚ ਵਰਕਰਾਂ ਨਾਲ ਮੀਟਿੰਗਾਂ ਦਾ ਦੌਰ ਜਾਰੀ

ਮੌੜ ਮੰਡੀ, 27 ਜੁਲਾਈ (ਗੁਰਜੀਤ ਸਿੰਘ ਕਮਾਲੂ)-ਯੂਥ ਕਾਂਗਰਸ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਸ਼ੇਰ ਸਿੰਘ ਗਾਗੋਵਾਲ ਦੇ ਦੋਹਤੇ ਮਨਿੰਦਰ ਸਿੰਘ ਸੇਖੋਂ ਵਲੋਂ ਹਲਕਾ ਮੌੜ ਅੰਦਰ ਆਪਣੀਆਂ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ ਤੇ ਵਰਕਰਾਂ ਨਾਲ ਪਿੰਡਾਂ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਐਜੂਕੇਸ਼ਨ ਨੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ

ਤਲਵੰਡੀ ਸਾਬੋ, 27 ਜੁਲਾਈ (ਰਵਜੋਤ ਸਿੰਘ ਰਾਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੇ ਦੇ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਐਜੂਕੇਸ਼ਨ ਵਲੋਂ ਡਾ: ਨੀਲਮ ਗਰੇਵਾਲ (ਉਪ ਕੁਲਪਤੀ) ਦੀ ਰਹਿਨੁਮਾਈ ਤੇ ਡਾ: ਅਮਰਦੀਪ ਪਾਲ (ਡੀਨ) ਦੀ ਦੇਖ-ਰੇਖ ਹੇਠ ਕਰਵਾਈ ਗਈ ਸੱਤ ਰੋਜ਼ਾ ਐੱਫ. ਡੀ. ...

ਪੂਰੀ ਖ਼ਬਰ »

ਜਟਾਣਾ ਦੀ ਅਗਵਾਈ 'ਚ ਪੱਕਾ ਕਲਾਂ ਦੇ 25 ਪਰਿਵਾਰ ਕਾਂਗਰਸ 'ਚ ਸ਼ਾਮਿਲ

ਰਾਮਾਂ ਮੰਡੀ, 27 ਜੁਲਾਈ (ਅਮਰਜੀਤ ਸਿੰਘ ਲਹਿਰੀ)-ਹਲਕਾ ਤਲਵੰਡੀ ਸਾਬੋਂ ਕਾਂਗਰਸ ਦੇ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ ਪਿੰਡ ਪੱਕਾ ਕਲਾਂ ਤੇ ਸੁੱਖਲੱਧੀ ਦਾ ਦੌਰਾ ਕਰਕੇ ਵਿਕਾਸ ਕਾਰਜ਼ਾ ਦਾ ਜਾਇਜ਼ਾ ਲਿਆ ਅਤੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ ਤੇ ਪਿੰਡ ...

ਪੂਰੀ ਖ਼ਬਰ »

ਬਸਪਾ ਵਲੋਂ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਧਰਨਾ

ਬਠਿੰਡਾ, 27 ਜੁਲਾਈ (ਅਵਤਾਰ ਸਿੰਘ)-ਬਹੁਜਨ ਸਮਾਜ ਪਾਰਟੀ ਆਗੂਆਂ ਨੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿਚ ਬਠਿੰਡਾ 'ਚ ਆਪਣਾ ਰੋਸ ਪ੍ਰਗਟਾਉਂਦਿਆਂ ਡਿਪਟੀ ਕਮਿਸ਼ਨਰ ਰਾਹੀਂ ਆਪਣਾ ਮੰਗ ਪੱਤਰ ਰਾਸ਼ਟਰਪਤੀ ਨੂੰ ਭੇਜਿਆ। ਮੰਗ ਪੱਤਰ 'ਚ ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX