ਤਾਜਾ ਖ਼ਬਰਾਂ


ਵਰਿੰਦਰ ਪਰਹਾਰ ਹੁਸ਼ਿਆਰਪੁਰ ਤੋਂ ਬਸਪਾ-ਸ਼੍ਰੋਮਣੀ ਅਕਾਲੀ ਦਲ (ਬ) ਦੇ ਸਾਂਝੇ ਉਮੀਦਵਾਰ
. . .  17 minutes ago
ਹੁਸ਼ਿਆਰਪੁਰ, 24 ਸਤੰਬਰ - ਹੁਸ਼ਿਆਰਪੁਰ ਤੋਂ ਬਸਪਾ-ਸ਼੍ਰੋਮਣੀ ਅਕਾਲੀ ਦਲ (ਬ) ਦੇ ਵਰਿੰਦਰ ਪਰਹਾਰ ਸਾਂਝੇ ਉਮੀਦਵਾਰ ਹੋਣਗੇ...
ਦਿੱਲੀ ਦੀ ਰੋਹਿਣੀ ਅਦਾਲਤ 'ਚ ਜ਼ਬਰਦਸਤ ਗੋਲੀਬਾਰੀ, ਕਈ ਲੋਕਾਂ ਨੂੰ ਲੱਗੀਆਂ ਗੋਲੀਆਂ, ਕਈ ਮੌਤਾਂ ਦਾ ਖ਼ਦਸ਼ਾ
. . .  26 minutes ago
ਨਵੀਂ ਦਿੱਲੀ, 24 ਸਤੰਬਰ - ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਕਿਹਾ ਕਿ ਦੋ ਹਮਲਾਵਰ ਵਕੀਲਾਂ ਦੇ ਭੇਸ 'ਚ ਆਏ ਸਨ, ਜਿਨ੍ਹਾਂ ਨੂੰ ਗੋਲੀ ਮਾਰ ਕੇ ਢੇਰੀ ਕਰ ਦਿੱਤਾ ਗਿਆ...
ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਕਮੇਟੀ ਨੇ ਮਨਾਇਆ ਵਿਸ਼ਵਾਸਘਾਤ ਦਿਵਸ
. . .  38 minutes ago
ਅੰਮ੍ਰਿਤਸਰ, 24 ਸਤੰਬਰ (ਜਸਵੰਤ ਸਿੰਘ ਜੱਸ) - ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਕਮੇਟੀ ਵਲੋਂ ਅੱਜ ਤੋਂ ਛੇ ਸਾਲ ਪਹਿਲਾਂ ਜਥੇਦਾਰ ਸਾਹਿਬਾਨ ਵਲੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਦੇ ਸੰਬੰਧ ਵਿਚ ਅੱਜ ਵਿਰਾਸਤੀ ਮਾਰਗ ਵਿਖੇ ਵਿਸ਼ਵਾਸਘਾਤ ਦਿਵਸ ਮਨਾਇਆ ਗਿਆ। ਇਸ...
ਅਨਮੋਲ ਰਤਨ ਹੋਣਗੇ ਨਵੇਂ ਏ.ਜੀ.
. . .  47 minutes ago
ਚੰਡੀਗੜ੍ਹ, 24 ਸਤੰਬਰ - ਪੰਜਾਬ ਵਿਚ ਅਨਮੋਲ ਰਤਨ ਨਵੇਂ ਅਟਾਰਨੀ ਜਨਰਲ ਬਣਨ ਜਾ ਰਹੇ ਹਨ...
ਅਮਰੀਕੀ ਰਾਸ਼ਟਰਪਤੀ ਬਾਈਡਨ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਤੋਂ ਖੇਤੀ ਕਾਨੂੰਨਾਂ ਬਾਰੇ ਕਰਨ ਗੱਲ - ਰਾਕੇਸ਼ ਟਿਕੈਤ ਨੇ ਕੀਤਾ ਟਵੀਟ
. . .  about 1 hour ago
ਨਵੀਂ ਦਿੱਲੀ, 24 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਤਿੰਨ ਦਿਨਾਂ ਯਾਤਰਾ 'ਤੇ ਹਨ। ਅੱਜ ਉਹ ਅਮਰੀਕਾ ਰਾਸ਼ਟਰਪਤੀ ਜੋਏ ਬਾਈਡਨ ਨਾਲ ਮੁਲਾਕਾਤ ਕਰਨਗੇ। ਜਿਸ ਨੂੰ ਲੈ ਕੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਟਵੀਟ ਕੀਤਾ ਹੈ। ਜਿਸ ਵਿਚ ਰਾਸ਼ਟਰਪਤੀ ਜੋਏ ਬਾਈਡਨ ਨੂੰ ਟੈਗ ਕਰਕੇ ਟਵੀਟ...
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਚੰਡੀਗੜ੍ਹ 'ਚ ਕੀਤੀ ਗਈ ਪ੍ਰੈਸ ਕਾਨਫ਼ਰੰਸ
. . .  about 1 hour ago
ਚੰਡੀਗੜ੍ਹ, 24 ਸਤੰਬਰ - ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਚੰਡੀਗੜ੍ਹ ਪੁੱਜੇ ਅਤੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਤੇ ਨੀਤੀਆਂ ਬਾਰੇ ਪ੍ਰੈਸ ਕਾਨਫ਼ਰੰਸ ਕੀਤੀ ਗਈ...
ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੱਕੀ ਡਰਾਅ
. . .  about 1 hour ago
ਨਵੀਂ ਦਿੱਲੀ, 24 ਸਤੰਬਰ - ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੱਕੀ ਡਰਾਅ ਨਿਕਲਣ ਜਾ ਰਿਹਾ ਹੈ। ਜਿਸ ਨੂੰ ਲੈ ਕੇ ਮੈਂਬਰ ਦਿੱਲੀ ਗੁਰਦੁਆਰਾ ਚੋਣ ਦਫ਼ਤਰ ਪਹੁੰਚ ਗਏ। ਪਿਛਲੀ ਵਾਰ ਦੀ ਘਟਨਾ ਤੋਂ ਬਾਅਦ ਇਸ ਵਾਰ ਸਕਿਉਰਿਟੀ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ...
ਜੰਤਰ-ਮੰਤਰ ਫ਼ਿਰਕੂ ਨਾਅਰੇਬਾਜ਼ੀ ਮਾਮਲੇ ਵਿਚ ਪ੍ਰੀਤ ਸਿੰਘ ਨੂੰ ਜ਼ਮਾਨਤ
. . .  about 2 hours ago
ਨਵੀਂ ਦਿੱਲੀ, 24 ਸਤੰਬਰ - ਅਗਸਤ ਮਹੀਨੇ ਵਿਚ ਇਕ ਆਯੋਜਨ ਦੌਰਾਨ ਜੰਤਰ-ਮੰਤਰ ਨੇੜੇ ਹੋਏ ਫ਼ਿਰਕੂ ਨਾਅਰੇਬਾਜ਼ੀ ਮਾਮਲੇ ਵਿਚ ਦਿੱਲੀ ਹਾਈਕੋਰਟ ਨੇ ਪ੍ਰੀਤ ਸਿੰਘ ਨਾਮਕ ਵਿਅਕਤੀ ਨੂੰ ਜ਼ਮਾਨਤ ਦਿੱਤੀ ਹੈ। ਪ੍ਰੀਤ ਸਿੰਘ ਅਯੋਜਨਕਾਰਾਂ ਵਿਚੋਂ ਇਕ ਸਨ...
ਮੁੱਖ ਮੰਤਰੀ ਚੰਨੀ ਹਨ ਪਰ ਫ਼ੈਸਲੇ ਸਿੱਧੂ ਲੈ ਰਹੇ ਹਨ - ਸੁਖਬੀਰ ਸਿੰਘ ਬਾਦਲ
. . .  about 1 hour ago
ਚੰਡੀਗੜ੍ਹ, 24 ਸਤੰਬਰ (ਸੁਰਿੰਦਰਪਾਲ ਸਿੰਘ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਉਨ੍ਹਾਂ ਨੇ ਕਈ ਮੁੱਦਿਆਂ 'ਤੇ ਰਾਜਪਾਲ ਨਾਲ ਗੱਲਬਾਤ ਕੀਤੀ। ਇਸ ਦੇ ਨਾਲ ਹੀ ਮੀਡੀਆ ਨਾਲ ਗੱਲਬਾਤ ਦੌਰਾਨ...
ਮੁੰਬਈ, ਬੈਂਗਲੁਰੂ ਅਤੇ ਲੰਡਨ ਵਿਸ਼ਵ ਦੇ ਸਰਬੋਤਮ ਸਟਾਰਟ ਅੱਪ ਕੇਂਦਰ
. . .  about 2 hours ago
ਮੁੰਬਈ, 24 ਸਤੰਬਰ - ਵਿਸ਼ਵ ਦੇ ਸਰਬੋਤਮ ਸਟਾਰਟ ਅੱਪ ਕੇਂਦਰ ਵਜੋਂ ਮੁੰਬਈ, ਬੈਂਗਲੁਰੂ ਅਤੇ ਲੰਡਨ ਉੱਭਰੇ ਹਨ। ਸਿਖਰਲੇ 100 ਉੱਭਰਦੇ ਇਕੋਸਿਸਟਮ ਦੀ ਸੂਚੀ ਵਿਚ ਮੁੰਬਈ ਨੇ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। 2021 ਦੇ ਪਹਿਲੇ ਅੱਧ ਤੱਕ ਭਾਰਤੀ ਸਟਾਰਟਅੱਪ 12.1 ਬਿਲੀਅਨ ਡਾਲਰ ਵਧਿਆ ਹੈ...
ਸੁਖਬੀਰ ਬਾਦਲ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ
. . .  about 2 hours ago
ਚੰਡੀਗੜ੍ਹ, 24 ਸਤੰਬਰ (ਸੁਰਿੰਦਰਪਾਲ ਸਿੰਘ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਉਨ੍ਹਾਂ ਨੇ ਕਈ ਮੁੱਦਿਆਂ 'ਤੇ ਰਾਜਪਾਲ ਨਾਲ ਗੱਲਬਾਤ ਕੀਤੀ...
ਸੁਨੀਲ ਜਾਖੜ ਨੇ ਵਿਰੋਧੀ ਧਿਰਾਂ 'ਤੇ ਸਾਧਿਆ ਨਿਸ਼ਾਨਾ
. . .  about 2 hours ago
ਚੰਡੀਗੜ੍ਹ, 24 ਸਤੰਬਰ - ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਨੀਲ ਜਾਖੜ ਨੇ ਟਵੀਟ ਕਰਕੇ ਲਿਖਿਆ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਏ ਜਾਣ 'ਤੇ ਵਿਰੋਧੀ ਪਾਰਟੀਆਂ ਨੂੰ ਸੋਚਾਂ ਵਿਚ ਪਾ ਦਿੱਤਾ ਹੈ। ਕਾਂਗਰਸ ਲੀਡਰ ਰਾਹੁਲ ਗਾਂਧੀ ਵਲੋਂ ਚੰਨੀ ਨੂੰ ਮੁੱਖ ਮੰਤਰੀ ਚੁਣੇ ਜਾਣ ਨਾਲ ਵਿਰੋਧੀ...
ਸ਼੍ਰੋਮਣੀ ਕਮੇਟੀ ਵੱਲੋਂ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ
. . .  about 3 hours ago
ਅੰਮ੍ਰਿਤਸਰ, 24 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਕਿਰਤੀ ਸਿੱਖ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਸਹਿਤ ਮਨਾਇਆ ਗਿਆ। ਇਸ ਸਬੰਧੀ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ...
ਬਠਿੰਡਾ 'ਚ ਯੂਨੀਅਨ ਬੈਂਕ ਦੀ ਬਰਾਂਚ ਵਿਚ ਲੱਗੀ ਅੱਗ
. . .  about 3 hours ago
ਬਠਿੰਡਾ, 24 ਸਤੰਬਰ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਬਠਿੰਡਾ ਵਿਚ ਯੂਨੀਅਨ ਬੈਂਕ ਦੀ ਇਕ ਬਰਾਂਚ ਵਿਚ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਬੈਂਕ ਵਿਚਲਾ ਸਾਮਾਨ ਅਤੇ ਕਾਗ਼ਜ਼ਾਤ ਅੱਗ ਨਾਲ...
ਸਾਂਪਲਾ ਨੇ ਦੋਸ਼ੀ ਅਧਿਕਾਰੀਆਂ 'ਤੇ ਮਾਮਲਾ ਦਰਜ ਕਰਨ ਦੇ ਦਿੱਤੇ ਆਦੇਸ਼
. . .  about 3 hours ago
ਚੰਡੀਗੜ੍ਹ, 24 ਸਤੰਬਰ - ਐੱਸ.ਸੀ. ਕਮਿਸ਼ਨ ਦੇ ਆਦੇਸ਼ਾਂ ਦੇ ਬਾਵਜੂਦ ਪਰਿਵਾਰ ਨੂੰ ਮੁਆਵਜ਼ਾ ਨਾ ਮਿਲਣ ਦੇ ਚਲਦੇ ਸਾਂਪਲਾ ਨੇ ਡਵੀਜ਼ਨਲ ਕਮਿਸ਼ਨਰ ਫ਼ਰੀਦਕੋਟ ਨੂੰ ਦੋਸ਼ੀ ਸਰਕਾਰੀ ਅਧਿਕਾਰੀਆਂ ਵਿਰੁੱਧ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ...
ਅਦਾਕਾਰ ਗੌਰਵ ਦੀਕਸ਼ਿਤ ਨੂੰ ਜ਼ਮਾਨਤ, ਬਿਨਾਂ ਇਜਾਜ਼ਤ ਸ਼ਹਿਰ ਤੋਂ ਨਹੀਂ ਜਾ ਸਕਦੇ ਬਾਹਰ
. . .  about 3 hours ago
ਮੁੰਬਈ, 24 ਸਤੰਬਰ - ਟੈਲੀਵਿਜ਼ਨ ਅਦਾਕਾਰ ਗੌਰਵ ਦੀਕਸ਼ਿਤ, ਜੋ ਡਰੱਗਜ਼ ਮਾਮਲੇ ਵਿਚ ਫਸੇ ਹੋਏ ਹਨ, ਨੂੰ ਮੁੰਬਈ ਦੀ ਅਦਾਲਤ ਨੇ 50,000 ਰੁਪਏ ਦੇ ਜੁਰਮਾਨੇ 'ਤੇ ਜ਼ਮਾਨਤ ਦੇ ਦਿੱਤੀ ਹੈ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 31,382 ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ
. . .  about 4 hours ago
ਨਵੀਂ ਦਿੱਲੀ, 24 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 31,382 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ | 32,542 ਮਰੀਜ ਠੀਕ ਹੋਣ ਦੇ ਨਾਲ - ਨਾਲ 318...
ਮਹਿਲ ਕਲਾਂ : ਤੇਜ਼ ਰਫ਼ਤਾਰ ਵਹੀਕਲ ਵਲੋਂ ਫੇਟ ਮਾਰਨ ਕਾਰਨ ਸਾਈਕਲ ਸਵਾਰ ਦੀ ਮੌਤ
. . .  about 4 hours ago
ਮਹਿਲ ਕਲਾਂ, 24 ਸਤੰਬਰ (ਅਵਤਾਰ ਸਿੰਘ ਅਣਖੀ) - ਸਥਾਨਕ ਕਸਬੇ ਅੰਦਰ ਗੁਰਪ੍ਰੀਤ ਹੋਲੀ ਹਾਰਟ ਸਕੂਲ ਨਜ਼ਦੀਕ ਲੁਧਿਆਣ-ਬਠਿੰਡਾ ਮੁੱਖ ਮਾਰਗ 'ਤੇ ਇਕ ਤੇਜ਼ ਰਫ਼ਤਾਰ ਵਹੀਕਲ ਵਲੋਂ ਲਪੇਟ 'ਚ ਲੈਣ ਕਾਰਨ ਸਾਈਕਲ ਸਵਾਰ ਦੀ...
ਅਮਰੀਕਾ 'ਚ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  about 5 hours ago
ਵਾਸ਼ਿੰਗਟਨ, 24 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ 'ਚ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨਾਲ ਮੁਲਾਕਾਤ ਕੀਤੀ...
ਬੀ.ਐਸ.ਐਫ ਵਲੋਂ ਪਾਕਿਸਤਾਨੀ ਡਰੋਨ 'ਤੇ ਫਾਇਰਿੰਗ
. . .  about 6 hours ago
ਖਾਲੜਾ, 24 ਸਤੰਬਰ (ਜੱਜ ਪਾਲ ਸਿੰਘ ਜੱਜ) - ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐਸ.ਐਫ ਦੀ ਸਰਹੱਦੀ ਚੌਕੀ ਧਰਮਾਂ ਦੇ ਅਧੀਨ ਆਉਂਦੇ ਇਲਾਕੇ ਅੰਦਰ ਅੱਜ ਤੜਕੇ ਕਰੀਬ ਸਾਢੇ 3:35 ਵਜੇ ਬੀ.ਐਸ.ਐਫ ਜਵਾਨਾਂ ਵਲੋਂ ਅੰਤਰਰਾਸ਼ਟਰੀ ਸਰਹੱਦ ਬੁਰਜੀ ਨੰਬਰ 137/20 ਦੇ ਸਾਹਮਣੇ ਪਾਕਿਸਤਾਨੀ ਡਰੋਨ...
ਕੁੱਟਮਾਰ ਦੌਰਾਨ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ, 13 ਖ਼ਿਲਾਫ਼ ਕਤਲ ਤੇ ਹੋਰ ਧਰਾਵਾਂ ਤਹਿਤ ਕੇਸ ਦਰਜ
. . .  about 6 hours ago
ਫਗਵਾੜਾ, 24 ਸਤੰਬਰ (ਹਰਜੋਤ ਸਿੰਘ ਚਾਨਾ) - ਬੀਤੀ ਰਾਤ ਪਿੰਡ ਗੰਢਵਾ ਵਿਖੇ ਮੋਟਰਸਾਈਕਲ 'ਤੇ ਜਾ ਰਹੇ ਦੋ ਵਿਅਕਤੀਆਂ ਦੀ ਘੇਰ ਕੇ ਕੁੱਟਮਾਰ ਕਰਨ ਮਗਰੋਂ ਜ਼ਖਮੀ ਹੋਏ ਇਕ ਵਿਅਕਤੀ ਦੀ ਦੇਰ ਰਾਤ ਮੌਤ ਹੋ ਗਈ। ਐੱਸ.ਐੱਚ.ਓ ਸਤਨਾਮਪੁਰਾ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕੁੱਟਮਾਰ ਕਰਨ ਵਾਲੀ...
⭐ਮਾਣਕ - ਮੋਤੀ⭐
. . .  about 6 hours ago
ਆਈ. ਪੀ. ਐੱਲ. 2021-ਕੋਲਕਾਤਾ ਨਾਈਟ ਰਾਈਡਰਜ਼ ਨੇ ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਬਲਵਿੰਦਰ ਸਿੰਘ ਧਾਲੀਵਾਲ ਨੂੰ ਮੰਤਰੀ ਪਦ ਮਿਲਣਾ ਤੈਅ ਲੱਗਦਾ -ਸੂਤਰ
. . .  1 day ago
ਫਗਵਾੜਾ, 23 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਹਲਕੇ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਰਿਟਾਇਰਡ ਆਈ. ਏ. ਐਸ. ਨੂੰ ਵੀ ਪੰਜਾਬ ਸਰਕਾਰ ਦੇ ਨਵੇਂ ਮੰਤਰੀ ਪਦ ਵਿਚ ਜਗ੍ਹਾਂ ਮਿਲ ਸਕਦੀ ਹੈ ...
ਚਰਨਜੀਤ ਸਿੰਘ ਚੰਨੀ ਦੀ ਰਾਹੁਲ ਗਾਂਧੀ ਦੀ ਮੀਟਿੰਗ ਜਾਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 13 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਹਰੇਕ ਵਿਅਕਤੀ ਦੀ ਚੰਗਿਆਈ ਹੀ ਲੋਕਤੰਤਰੀ ਸ਼ਾਸਨ ਦੀ ਸਫਲਤਾ ਦਾ ਮੂਲ ਸਿਧਾਂਤ ਹੈ। -ਰਾਜਗੋਪਾਲ ਆਚਾਰੀਆ

ਕਪੂਰਥਲਾ / ਫਗਵਾੜਾ

ਕਿਸਾਨਾਂ ਦੇ ਸਮਰਥਨ 'ਚ ਬਸਪਾ ਤੇ ਅਕਾਲੀ ਦਲ ਵਲੋਂ ਰੋਸ ਮਾਰਚ

ਕਪੂਰਥਲਾ, 27 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਬਹੁਜਨ ਸਮਾਜ ਪਾਰਟੀ ਵਲੋਂ ਅੱਜ ਕਿਸਾਨਾਂ ਦੇ ਸਮਰਥਨ ਵਿਚ ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਵਿਰੋਧੀ ਕਾਨੂੰਨ ਰੱਦ ਕਰਨ ਤੇ ਹੋਰ ਮੰਗਾਂ ਨੂੰ ਲੈ ਕੇ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਗਿਆ, ਜੋ ਸ਼ਾਲੀਮਾਰ ਬਾਗ ਤੋਂ ਸ਼ੁਰੂ ਹੋ ਕੇ ਜਲੋਖਾਨਾ ਚੌਕ, ਸਦਰ ਬਾਜ਼ਾਰ, ਸ਼ਹੀਦ ਭਗਤ ਸਿੰਘ ਚੌਕ ਤੇ ਮਨੀ ਮਹੇਸ਼ ਮੰਦਿਰ ਤੋਂ ਹੁੰਦਾ ਹੋਇਆ ਪੁਰਾਣੀਆਂ ਜ਼ਿਲ੍ਹਾ ਕਚਹਿਰੀਆਂ ਮੂਹਰੇ ਸਮਾਪਤ ਹੋਇਆ | ਰੋਸ ਮਾਰਚ ਦੀ ਸਮਾਪਤੀ 'ਤੇ ਬਸਪਾ ਆਗੂਆਂ ਨੇ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਤਹਿਸੀਲਦਾਰ ਕਪੂਰਥਲਾ ਮਨਬੀਰ ਸਿੰਘ ਢਿੱਲੋਂ ਨੂੰ ਮੰਗ ਪੱਤਰ ਦਿੱਤਾ | ਰੋਸ ਮਾਰਚ ਵਿਚ ਬਹੁਜਨ ਸਮਾਜ ਪਾਰਟੀ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਨੇ ਸ਼ਿਰਕਤ ਕੀਤੀ | ਇਸ ਤੋਂ ਪਹਿਲਾਂ ਸਥਾਨਕ ਸ਼ਾਲੀਮਾਰ ਬਾਗ ਵਿਚ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਰਕੇਸ਼ ਕੁਮਾਰ ਦਾਤਾਰਪੁਰੀ ਤੇ ਅਕਾਲੀ ਦਲ ਦੇ ਹਲਕਾ ਕਪੂਰਥਲਾ ਦੇ ਇੰਚਾਰਜ ਪਰਮਜੀਤ ਸਿੰਘ ਐਡਵੋਕੇਟ ਦੀ ਅਗਵਾਈ ਵਿਚ ਧਰਨਾ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਬਸਪਾ ਦੇ ਸੂਬਾ ਜਨਰਲ ਸਕੱਤਰ ਰਮੇਸ਼ ਕੌਲ, ਹਲਕਾ ਖਡੂਰ ਸਾਹਿਬ ਦੇ ਜ਼ੋਨ ਇੰਚਾਰਜ ਤਰਸੇਮ ਸਿੰਘ ਡੌਲਾ, ਹੁਸ਼ਿਆਰਪੁਰ ਦੇ ਜ਼ੋਨ ਇੰਚਾਰਜ ਲੇਖ ਰਾਜ ਜਮਾਲਪੁਰੀ, ਜ਼ੋਨਲ ਇੰਚਾਰਜ ਖਡੂਰ ਸਾਹਿਬ ਤਰਸੇਮ ਸਿੰਘ ਥਾਪਰ, ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਜਥੇਦਾਰ ਦਵਿੰਦਰ ਸਿੰਘ ਢੱਪਈ, ਪੀ.ਏ.ਸੀ. ਦੇ ਮੈਂਬਰ ਜਥੇਦਾਰ ਜਗੀਰ ਸਿੰਘ ਵਡਾਲਾ, ਪੀ.ਏ.ਸੀ. ਦੇ ਮੈਂਬਰ ਜਥੇ: ਰਣਜੀਤ ਸਿੰਘ ਖੋਜੇਵਾਲ, ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ, ਅਕਾਲੀ ਦਲ ਦੇ ਮੁੱਖ ਸਲਾਹਕਾਰ ਦਵਿੰਦਰਬੀਰ ਸਿੰਘ ਚਾਹਲ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਵਾਲੀਆ, ਦੁਆਬਾ ਜ਼ੋਨ ਦੇ ਯੂਥ ਵਿੰਗ ਦੇ ਮੀਤ ਪ੍ਰਧਾਨ ਅਵੀ ਰਾਜਪੂਤ, ਅਕਾਲੀ ਦਲ ਦੇ ਜ਼ਿਲ੍ਹੇ ਦੇ ਬੁਲਾਰੇ ਇੰਦਰਜੀਤ ਸਿੰਘ ਜੁਗਨੂੰ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ | ਬੁਲਾਰਿਆਂ ਨੇ ਮੋਦੀ ਸਰਕਾਰ ਦੀਆਂ ਕਿਸਾਨ ਤੇ ਲੋਕ ਵਿਰੋਧੀ ਨੀਤੀਆਂ ਦੀ ਪੁਰਜ਼ੋਰ ਸ਼ਬਦਾਂ ਵਿਚ ਨਿੰਦਾ ਕੀਤੀ ਤੇ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਖੇਤੀ ਵਿਰੋਧੀ ਤਿੰਨੇ ਕਾਨੂੰਨ ਰੱਦ ਕਰੇ | ਉਨ੍ਹਾਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਤੇ ਵੱਧ ਰਹੀ ਮਹਿੰਗਾਈ 'ਤੇ ਵੀ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਧਰਨੇ ਵਿਚ ਬਸਪਾ ਦੇ ਜ਼ਿਲ੍ਹਾ ਇੰਚਾਰਜ ਹਰਿੰਦਰ ਸ਼ੀਤਲ, ਇਸਤਰੀ ਵਿੰਗ ਦੀ ਪ੍ਰਧਾਨ ਰਣਜੀਤ ਕੌਰ ਰੇਨੂੰ, ਤਿਲਕ ਰਾਜ ਕੌਲ, ਸੁਖਵੰਤ ਸਿੰਘ ਤੱਖਰ, ਜੋਗਿੰਦਰ ਸਿੰਘ ਫ਼ੌਜੀ, ਪ੍ਰਗਟ ਸਿੰਘ ਸੰਧੂ, ਕਸ਼ਮੀਰ ਸਿੰਘ, ਰਜਿੰਦਰ ਪਹਿਲਵਾਨ, ਡਾ: ਜਸਵੰਤ ਸਿੰਘ, ਜਸਵਿੰਦਰ ਬਿੱਟਾ, ਜਗਤਾਰ ਸਿੰਘ, ਚਿਰੰਜੀ ਲਾਲ, ਕਾਲਾ, ਸੁਖਵਿੰਦਰ ਸਿੰਘ, ਜਗਜੀਤ ਸਿੰਘ ਸ਼ੰਮੀ, ਮਨੋਹਰ ਲਾਲ ਜੱਖੂ, ਕੁਲਦੀਪ ਸਿੰਘ, ਉਂਕਾਰ ਸਿੰਘ, ਪਾਲੀ ਮੋਠਾਂਵਾਲਾ, ਜੋਗਿੰਦਰ ਸਿੰਘ ਸਰਪੰਚ, ਮੇਹਰ ਸਿੰਘ ਸਰਕਲ ਪ੍ਰਧਾਨ, ਕਮਲ ਕੁਮਾਰ ਸ਼ਹਿਰੀ ਪ੍ਰਧਾਨ, ਸੰਦੀਪ ਕੁਮਾਰ ਗਿੱਲ, ਵੇਦ ਪ੍ਰਕਾਸ਼, ਬਾਬਾ ਰਮਨ ਮੋਹਨ ਭੀਲਾ, ਹਰਭਜਨ ਸੁਮਨ, ਗੁਰਾਦਿੱਤਾ ਬੰਗੜ, ਪਰਮਜੀਤ ਖਲਵਾੜਾ, ਪੱਪੂ ਮਸੀਹ, ਪਿਆਰਾ ਸਿੰਘ, ਮਲਕੀਤ ਸਿੰਘ, ਸੁਖਦੇਵ ਸਿੰਘ ਬੱਬੀ ਆਦਿ ਆਗੂ ਹਾਜ਼ਰ ਸਨ |

ਪੁਲਿਸ ਨੇ ਪਸ਼ੂ ਚੋਰੀ ਕਰਨ ਵਾਲੇ ਗਰੋਹ ਦੇ ਪੰਜ ਮੈਂਬਰਾਂ ਨੂੰ ਕੀਤਾ ਗਿ੍ਫ਼ਤਾਰ

ਨਡਾਲਾ, 27 ਜੁਲਾਈ (ਮਨਜਿੰਦਰ ਸਿੰਘ ਮਾਨ)-ਪੁਲਿਸ ਨੇ ਅੱਜ ਪਸ਼ੂ ਚੋਰਾਂ ਦੇ ਇਕ ਗਰੋਹ ਦਾ ਪਰਦਾਫਾਸ਼ ਕਰ ਕੇ ਉਸ ਦੇ ਪੰਜ ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਤੇ ਅੱਠ ਚੋਰੀ ਕੀਤੇ ਪਸ਼ੂ ਬਰਾਮਦ ਕੀਤੇ ਹਨ | ਇਸ ਤੋਂ ਇਲਾਵਾ ਇਕ ਮਹਿੰਦਰਾ ਪਿਕਅਪ ਜਿਸ ਦੀ ਵਰਤੋਂ ਪਸ਼ੂ ...

ਪੂਰੀ ਖ਼ਬਰ »

ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਕੇਂਦਰੀ ਜੇਲ੍ਹ ਦਾ ਦੌਰਾ ਕਰ ਕੇ ਕੈਦੀਆਂ ਤੇ ਹਵਾਲਾਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ

ਕਪੂਰਥਲਾ, 27 ਜੁਲਾਈ (ਸਡਾਨਾ)-ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਅਮਰਿੰਦਰ ਸਿੰਘ ਗਰੇਵਾਲ ਵਲੋਂ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ ਗਿਆ ਤੇ ਜੇਲ੍ਹ ਪ੍ਰਸ਼ਾਸਨ ਵਲੋਂ ਕੈਦੀਆਂ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ | ਇਸ ਮੌਕੇ ਉਨ੍ਹਾਂ ਜੇਲ੍ਹ ਵਿਚ ਬੰਦ ...

ਪੂਰੀ ਖ਼ਬਰ »

ਅੰਤਰਰਾਜੀ ਨਸ਼ਾ ਤਸਕਰ ਗਰੋਹ ਦੇ ਦੋ ਮੈਂਬਰ ਭਾਰੀ ਮਾਤਰਾ ਵਿਚ ਚੂਰਾ ਪੋਸਤ ਸਮੇਤ ਗਿ੍ਫ਼ਤਾਰ

ਕਪੂਰਥਲਾ, 27 ਜੁਲਾਈ (ਸਡਾਨਾ)-ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦਿਆਂ ਥਾਣਾ ਕੋਤਵਾਲੀ ਮੁਖੀ ਹਰਪਾਲ ਸਿੰਘ ਤੇ ਬਾਦਸ਼ਾਹਪੁਰ ਚੌਂਕੀ ਇੰਚਾਰਜ ਅਰਜਨ ਸਿੰਘ ਨੇ ਦੋ ਵਿਅਕਤੀਆਂ ਨੂੰ ਭਾਰੀ ਮਾਤਰਾ ਵਿਚ ਡੋਡੇ ਚੂਰਾ ਪੋਸਤ ਸਮੇਤ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ...

ਪੂਰੀ ਖ਼ਬਰ »

ਵੇਅਰ ਹਾਊਸ ਦੇ ਗੁਦਾਮ ਦੇ ਇੰਚਾਰਜ 'ਤੇ ਹੋਇਆ ਜਾਨਲੇਵਾ ਹਮਲਾ

ਭੁਲੱਥ, 27 ਜੁਲਾਈ (ਮਨਜੀਤ ਸਿੰਘ ਰਤਨ, ਸੁਖਜਿੰਦਰ ਸਿੰਘ ਮੁਲਤਾਨੀ)-ਇੱਥੋਂ ਦੇ ਨਜ਼ਦੀਕੀ ਪਿੰਡ ਜੋਗਿੰਦਰ ਨਗਰ ਵਿਖੇ ਪੰਜਾਬ ਰਾਜ ਵੇਅਰ ਹਾਊਸ ਦੇ ਗੁਦਾਮਾਂ ਵਿਚ ਕੰਮ ਕਰਦੇ ਦੀਪਕ ਕੁਮਾਰ ਲੂਣਾਂ 'ਤੇ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਜਾਨਲੇਵਾ ਹਮਲਾ ਕੀਤਾ ਗਿਆ | ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ ਇਕ ਵਿਅਕਤੀ ਕਾਬੂ

ਕਪੂਰਥਲਾ, 27 ਜੁਲਾਈ (ਸਡਾਨਾ)-ਥਾਣਾ ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਥਾਣਾ ਸਿਟੀ ਮੁਖੀ ਰਘਬੀਰ ਸਿੰਘ ਸੰਧੂ ਦੀ ਅਗਵਾਈ ਹੇਠ ਏ.ਐਸ.ਆਈ. ਜਸਵੰਤ ਸਿੰਘ ਨੇ ਵਾਟਰ ਟਰੀਟਮੈਂਟ ਪਲਾਂਟ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ ਦੋ ਵਿਅਕਤੀ ਕਾਬੂ

ਢਿਲਵਾਂ, 27 ਜੁਲਾਈ (ਗੋਬਿੰਦ ਸੁਖੀਜਾ, ਪ੍ਰਵੀਨ)-ਸਬ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਮੁੱਖ ਅਫ਼ਸਰ ਥਾਣਾ ਸੁਭਾਨਪੁਰ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਨਸ਼ੀਲੀਆਂ ਗੋਲੀਆਂ ਤੇ ਨਸ਼ੀਲੇ ਕੈਪਸੂਲਾਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵਲੋਂ ਸਰਕਾਰੀ ਕੰਨਿਆ ਹਾਈ ਸਕੂਲ ਦਾ ਦੌਰਾ

ਕਾਲਾ ਸੰਘਿਆਂ, 27 ਜੁਲਾਈ (ਸੰਘਾ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਕਪੂਰਥਲਾ ਸ੍ਰੀ ਗੁਰਦੀਪ ਸਿੰਘ ਗਿੱਲ ਵੱਲੋਂ ਸਰਕਾਰੀ ਕੰਨਿ੍ਹਆਂ ਹਾਈ ਸਕੂਲ, ਕਾਲਾ ਸੰਘਿਆਂ ਦਾ ਅਚਨਚੇਤ ਦੌਰਾ ਕੀਤਾ ਗਿਆ ਤੇ ਉਨ੍ਹਾਂ ਨੇ ਦਸਵੀਂ ਦੀਆਂ ਰੈਗੂਲਰ ਕਲਾਸਾਂ ਸ਼ੁਰੂ ਕਰਨ ਲਈ ਕੀਤੇ ...

ਪੂਰੀ ਖ਼ਬਰ »

'ਆਪ' 300 ਯੂਨਿਟ ਬਿਜਲੀ ਮੁਆਫ਼ ਕਰਨ ਦਾ ਵਾਅਦਾ ਪੂਰਾ ਕਰੇਗੀ-ਸੱਜਣ ਸਿੰਘ ਚੀਮਾ

ਸੁਲਤਾਨਪੁਰ ਲੋਧੀ, 27 ਜੁਲਾਈ (ਪ.ਪ੍ਰ.)-ਪੰਜਾਬ ਦੇ ਲੋਕ ਰਿਵਾਇਤੀ ਪਾਰਟੀਆਂ ਦੀ ਕਾਰਗੁਜ਼ਾਰੀ ਤੋਂ ਦੁਖੀ ਹਨ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਨ੍ਹਾਂ ਪਾਰਟੀਆਂ ਨੂੰ ਨਕਾਰ ਕੇ ਪੰਜਾਬ ਵਿਚ 'ਆਪ' ਦੀ ਸਰਕਾਰ ਬਣਾਉਣਗੇ | ਇਹ ਗੱਲ ਅਰਜਨਾ ਐਵਾਰਡੀ ਸੱਜਣ ਸਿੰਘ ਚੀਮਾ ...

ਪੂਰੀ ਖ਼ਬਰ »

ਪ੍ਰੀਤਮ ਸਿੰਘ ਐਨ. ਆਰ. ਆਈ. ਸਭਾ ਦੇ ਮੁੜ ਕਾਰਜਕਾਰੀ ਪ੍ਰਧਾਨ ਬਣੇ

ਬੇਗੋਵਾਲ, 27 ਜੁਲਾਈ (ਸੁਖਜਿੰਦਰ ਸਿੰਘ)-ਅੱਜ ਪੰਜਾਬ ਸਰਕਾਰ ਵਲੋਂ ਪ੍ਰੀਤਮ ਸਿੰਘ ਨੂੰ ਐਨ.ਆਰ.ਆਈ. ਸਭਾ ਪੰਜਾਬ ਵਿਚ ਪਹਿਲਾਂ ਬਤੌਰ ਪ੍ਰਧਾਨ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਐਨ ਆਰ ਆਈ ਸਭਾ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ | ਇਸ ਨਿਯੁਕਤੀ 'ਤੇ ...

ਪੂਰੀ ਖ਼ਬਰ »

ਵਿਧਾਇਕ ਚੀਮਾ ਦੀ ਅਗਵਾਈ ਹੇਠ ਸ਼ਹਿਰ ਦਾ ਵਿਕਾਸ ਕਰਵਾਉਣਾ ਹੀ ਮੇਰਾ ਮੁੱਖ ਮੰਤਵ-ਚੇਅਰਮੈਨ ਤੇਜਵੰਤ ਸਿੰਘ

ਸੁਲਤਾਨਪੁਰ ਲੋਧੀ, 27ਜੁਲਾਈ (ਨਰੇਸ਼ ਹੈਪੀ, ਥਿੰਦ)-ਵਿਧਾਇਕ ਚੀਮਾ ਦੀ ਯੋਗ ਅਗਵਾਈ ਹੇਠ ਪਾਵਨ ਨਗਰੀ ਦਾ ਵਿਕਾਸ ਕਰਵਾਉਣਾ ਹੀ ਮੇਰਾ ਮੁੱਖ ਮੰਤਵ ਹੈ ਤਾਂ ਜੋ ਵਿਕਾਸ ਪੱਖੋਂ ਇਹ ਨਗਰੀ ਕਿਸੇ ਵੀ ਵੱਡੇ ਮਹਾ ਨਗਰਾਂ ਤੋਂ ਘੱਟ ਨਾ ਹੋਵੇ | ਇਹ ਸ਼ਬਦ ਇੰਪਰੂਵਮੈਂਟ ਟਰੱਸਟ ਦੇ ...

ਪੂਰੀ ਖ਼ਬਰ »

ਲੁੱਟ ਕਰਨ 'ਚ ਨਾਕਾਮ ਰਹਿਣ 'ਤੇ ਲੁਟੇਰੇ ਬਜ਼ੁਰਗ ਔਰਤ ਨੂੰ ਜ਼ਖ਼ਮੀ ਕਰ ਕੇ ਫ਼ਰਾਰ

ਨਡਾਲਾ, 27 ਜੁਲਾਈ (ਮਾਨ)-ਅੱਜ ਚਿੱਟੇ ਦਿਨ ਲੁਟੇਰਿਆਂ ਵਲੋਂ ਕੀਤੀ ਲੁੱਟ ਦੀ ਵਾਰਦਾਤ ਉਸ ਵੇਲੇ ਨਾਕਾਮ ਸਿੱਧ ਹੋਈ ਜਦ ਬਜ਼ੁਰਗ ਮਾਤਾ ਨੇ ਹੱਥ ਵਿਚ ਫੜਿਆ ਪਰਸ ਨਾ ਛੱਡਿਆ ਤੇ ਲੁਟੇਰੇ ਭੱਜ ਨਿਕਲੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਦੀਸ਼ ਸਿੰਘ ਪੁੱਤਰ ਅਨੋਖ ਸਿੰਘ ...

ਪੂਰੀ ਖ਼ਬਰ »

ਪ੍ਰੀਤਮ ਸਿੰਘ ਐਨ. ਆਰ. ਆਈ. ਸਭਾ ਦੇ ਮੁੜ ਕਾਰਜਕਾਰੀ ਪ੍ਰਧਾਨ ਬਣੇ

ਬੇਗੋਵਾਲ, 27 ਜੁਲਾਈ (ਸੁਖਜਿੰਦਰ ਸਿੰਘ)-ਅੱਜ ਪੰਜਾਬ ਸਰਕਾਰ ਵਲੋਂ ਪ੍ਰੀਤਮ ਸਿੰਘ ਨੂੰ ਐਨ.ਆਰ.ਆਈ. ਸਭਾ ਪੰਜਾਬ ਵਿਚ ਪਹਿਲਾਂ ਬਤੌਰ ਪ੍ਰਧਾਨ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਐਨ ਆਰ ਆਈ ਸਭਾ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ | ਇਸ ਨਿਯੁਕਤੀ 'ਤੇ ...

ਪੂਰੀ ਖ਼ਬਰ »

ਸਰਕਾਰ ਹੜਤਾਲੀ ਕਰਮਚਾਰੀਆਂ ਦੀਆਂ ਮੰਗਾਂ ਤੁਰੰਤ ਮੰਨੇ-ਨਸੀਬ ਖੱਸਣ

ਨਡਾਲਾ, 27 ਜੁਲਾਈ (ਮਾਨ)-ਸਰਪੰਚ ਯੂਨੀਅਨ ਦੇ ਪ੍ਰਧਾਨ ਸਤਵਿੰਦਰ ਸਿੰਘ ਨਸੀਬ ਖੱਸਣ ਦੇ ਕਿਹਾ ਕਿ ਲੰਬੇ ਸਮੇਂ ਤੋਂ ਕਲਮ ਛੋੜ ਹੜਤਾਲ 'ਤੇ ਬੈਠੇ ਪੰਚਾਇਤ ਸਕੱਤਰ ਤੇ ਮਗਨਰੇਗਾ ਕਰਮਚਾਰੀਆਂ ਦੀਆਂ ਮੰਗਾਂ ਸਰਕਾਰ ਤੁਰੰਤ ਮੰਨ ਕੇ ਹੜਤਾਲ ਖ਼ਤਮ ਕਰਵਾਏ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਦੀ ਖੁਸ਼ੀ 'ਚ ਲੱਡੂ ਵੰਡੇ

ਪਾਂਸ਼ਟਾ, 27 ਜੁਲਾਈ (ਸਤਵੰਤ ਸਿੰਘ)-ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਥਾਪੇ ਜਾਣ ਦਾ ਸਵਾਗਤ ਕਰਦੇ ਹੋਏ ਪਿੰਡ ਨਰੂੜ ਦੇ ਕਾਂਗਰਸ ਆਗੂਆਂ ਵਲੋਂ ਇਸ ਨਿਯੁਕਤੀ ਲਈ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਗਿਆ ਤੇ ਖ਼ੁਸ਼ੀ ਵਜੋਂ ਲੱਡੂ ...

ਪੂਰੀ ਖ਼ਬਰ »

ਨੌਜਵਾਨਾਂ ਨੇ ਸੜਕ ਕਿਨਾਰੇ ਵੱਖ-ਵੱਖ ਬੂਟੇ ਲਗਾਏ

ਕਾਲਾ ਸੰਘਿਆਂ, 27 ਜੁਲਾਈ (ਸੰਘਾ)- ਸਥਾਨਕ ਕਸਬੇ 'ਚ ਕਪੂਰਥਲਾ ਰੋਡ 'ਤੇ ਨੌਜਵਾਨਾਂ ਵੱਲੋਂ ਇਕੱਠੇ ਹੋ ਕੇ ਸਫ਼ਾਈ ਅਭਿਆਨ ਚਲਾਇਆ ਗਿਆ ਹੈ | ਸੜਕ ਦੇ ਸੱਜੇ ਅਤੇ ਖੱਬੇ ਪਾਸੇ ਪਏ ਕੂੜੇ ਦੇ ਢੇਰਾਂ ਨੂੰ ਟਰੈਕਟਰ ਅਤੇ ਜੇ.ਸੀ.ਬੀ. ਦੀ ਮਦਦ ਨਾਲ ਪੱਧਰੇ ਕਰ ਕੇ ਉਨ੍ਹਾਂ 'ਤੇ ...

ਪੂਰੀ ਖ਼ਬਰ »

ਅਵਤਾਰ ਵਾਲੀਆ ਵਲੋਂ ਸੰਗਤ ਸਿੰਘ ਗਿਲਜੀਆਂ ਨਾਲ ਮੀਟਿੰਗ

ਨਡਾਲਾ, 27 ਜੁਲਾਈ (ਮਾਨ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਅਵਤਾਰ ਸਿੰਘ ਵਾਲੀਆ ਨੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆ ਨਾਲ ਮੀਟਿੰਗ ਕਰ ਕੇ ਕਾਂਗਰਸ ਦੀ ਮਜ਼ਬੂਤੀ ਲਈ ਵਿਚਾਰ-ਵਟਾਂਦਰਾ ਕੀਤਾ | ਇਸ ਮੌਕੇ ਅਵਤਾਰ ਸਿੰਘ ...

ਪੂਰੀ ਖ਼ਬਰ »

ਇਕਬਾਲ ਸਿੰਘ ਕੁੰਦੀ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਫਗਵਾੜਾ, 27 ਜੁਲਾਈ (ਕਿੰਨੜਾ)-ਸਤਨਾਮਪੁਰਾ ਖੇਤਰ ਦੇ ਸਾਬਕਾ ਕੌਂਸਲਰ ਤੇ ਪ੍ਰਸਿੱਧ ਸਮਾਜ ਸੇਵਕ ਇਕਬਾਲ ਸਿੰਘ ਕੁੰਦੀ ਦੇ ਅਕਾਲ ਚਲਾਣੇ 'ਤੇ ਬਹਾਦਰ ਸਿੰਘ ਸੰਗਤਪੁਰ, ਗੁਰਜੀਤ ਸਿੰਘ ਖ਼ਾਲਸਾ, ਜਸਪਾਲ ਸਿੰਘ ਗਿੱਲ, ਮਧੂ ਸੂਦਨ ਸਿੰਘ, ਬਾਰਾ ਸਿੰਘ ਸਪਰੋੜ, ਸੁਖਵੀਰ ਸਿੰਘ ...

ਪੂਰੀ ਖ਼ਬਰ »

ਹਲਕਾ ਭੁਲੱਥ ਦਾ ਖ਼ੁਸ਼ਹਾਲ ਪਿੰਡ ਹੈ ਰਾਏਪੁਰ ਰਾਜਪੂਤਾਂ

ਜਿੰਦਰ ਸਿੰਘ ਮਾਨ 98158-84001 ਨਡਾਲਾ:-ਨਡਾਲਾ-ਬੇਗੋਵਾਲ ਸੜਕ 'ਤੇ ਵਸਿਆ ਪਿੰਡ ਰਾਏਪੁਰ ਰਾਜਪੂਤਾਂ ਹਲਕੇ ਭੁਲੱਥ ਦਾ ਇਕ ਖ਼ੁਸ਼ਹਾਲ ਪਿੰਡ ਹੈ | ਆਜ਼ਾਦੀ ਤੋਂ ਬਾਅਦ ਇਸ ਪਿੰਡ ਦੀ ਸਾਰੀ ਆਬਾਦੀ ਪਾਕਿਸਤਾਨ ਤੋਂ ਆਏ ਲੋਕਾਂ ਦੀ ਹੈ | ਪਿੰਡ ਵਿਚ ਸਾਰੇ ਲੋਕ ਆਪਸੀ ਭਾਈਚਾਰਕ ...

ਪੂਰੀ ਖ਼ਬਰ »

ਸ਼ਿਵ ਸੈਨਾ ਬਾਲ ਠਾਕਰੇ 2022 ਦੀਆਂ ਚੋਣਾਂ ਵਿਚ ਆਪਣੇ ਉਮੀਦਵਾਰ ਖੜ੍ਹੇ ਕਰੇਗੀ-ਉਂਕਾਰ ਕਾਲੀਆ

ਕਪੂਰਥਲਾ, 27 ਜੁਲਾਈ (ਵਿ.ਪ੍ਰ.)-ਸ਼ਿਵ ਸੈਨਾ ਬਾਲ ਠਾਕਰੇ ਵਲੋਂ ਸੰਗਠਨ ਦੀ ਮਜ਼ਬੂਤੀ ਲਈ 'ਸ਼ਿਵ ਸੈਨਾ ਆਪ ਕੇ ਦੁਆਰ' ਸੰਪਰਕ ਮੁਹਿਮ ਸ਼ੁਰੂ ਕੀਤੀ ਗਈ ਹੈ | ਜਿਸ ਤਹਿਤ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਸੰਗਠਨ ਨਾਲ ਜੋੜਿਆ ਜਾ ਰਿਹਾ ਹੈ | ਇਹ ਗੱਲ ਪਾਰਟੀ ਦੇ ਸੂਬਾਈ ...

ਪੂਰੀ ਖ਼ਬਰ »

ਗਰੀਬ ਲੋਕਾਂ ਨੂੰ ਬਿਨਾਂ ਸ਼ਰਤ ਰਾਸ਼ਨ ਤੇ ਸਿਹਤ ਬੀਮਾ ਯੋਜਨਾ ਅਧੀਨ ਲਿਆਂਦਾ ਜਾਵੇ-ਸਭਰਵਾਲ

ਕਪੂਰਥਲਾ, 27 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਭਗਵਾਨ ਵਾਲਮੀਕ ਕ੍ਰਾਂਤੀ ਸੈਨਾ ਜ਼ਿਲ੍ਹਾ ਕਪੂਰਥਲਾ ਵਲੋਂ ਸਰਵਣ ਸਭਰਵਾਲ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿਚ ਪਾਰਟੀ ਆਗੂਆਂ ਤੇ ਵਰਕਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਤਹਿਸੀਲਦਾਰ ਮਨਬੀਰ ਸਿੰਘ ਢਿੱਲੋਂ ਨੂੰ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਫਗਵਾੜਾ ਕਿੰਗਜ਼ ਵਲੋਂ ਨਵੇਂ ਪ੍ਰੋਜੈਕਟਾਂ ਬਾਰੇ ਵਿਚਾਰਾਂ

ਫਗਵਾੜਾ, 27 ਜੁਲਾਈ (ਤਰਨਜੀਤ ਸਿੰਘ ਕਿੰਨੜਾ)-ਲਾਇਨਜ਼ ਕਲੱਬ ਫਗਵਾੜਾ ਕਿੰਗਜ਼ ਦੀ ਸਾਲ 2021-22 ਲਈ ਚੁਣੀ ਗਈ ਟੀਮ ਦੀ ਪਹਿਲੀ ਜਨਰਲ ਮੀਟਿੰਗ ਕਲੱਬ ਦੇ ਪ੍ਰਧਾਨ ਲਾਇਨ ਅਸ਼ਵਨੀ ਬਘਾਣੀਆ ਦੀ ਅਗਵਾਈ ਹੇਠ ਹੋਟਲ ਅੰਬੈਸਡਰ ਵਿਖੇ ਹੋਈ | ਮੀਟਿੰਗ ਦੌਰਾਨ ਕਲੱਬ ਵਲੋਂ ਨੇੜਲੇ ...

ਪੂਰੀ ਖ਼ਬਰ »

ਪਲਾਹੀ ਵਿਖੇ ਸਾਂਝੀਆਂ ਥਾਵਾਂ 'ਤੇ ਲਾਏ ਫਲਦਾਰ ਬੂਟੇ

ਫਗਵਾੜਾ, 27 ਜੁਲਾਈ (ਕਿੰਨੜਾ)-ਖੇਤੀਬਾੜੀ ਵਿਭਾਗ ਪੰਜਾਬ ਵਲੋਂ ਸਪਲਾਈ ਕੀਤੇ ਵੱਖੋ-ਵੱਖਰੇ ਫਲ ਬੀਜਾਂ ਨੂੰ ਪਿੰਡ ਪਲਾਹੀ ਦੀ ਪੰਚਾਇਤ ਵਲੋਂ ਪਿੰਡ ਦੀਆਂ ਸਾਂਝੀਆਂ ਥਾਵਾਂ 'ਤੇ 100 ਗੇਂਦ ਬੀਜ ਪਿੰਡ ਦੇ ਮੁੱਖ ਸ਼ਮਸ਼ਾਨਘਾਟਾਂ ਤੋਂ ਬਿਨਾਂ ਪਿੰਡ ਦੇ ਪਾਰਕਾਂ ਤੇ ਹੋਰ ...

ਪੂਰੀ ਖ਼ਬਰ »

ਗੁਰੂ ਨਾਨਕ ਭਾਈ ਲਾਲੋ ਕਾਲਜ ਵਿਖੇ ਅੰਤਰ-ਕਾਲਜ ਕਵੀਸ਼ਰੀ ਗਾਇਨ ਮੁਕਾਬਲੇ

ਫਗਵਾੜਾ, 27 ਜੁਲਾਈ (ਤਰਨਜੀਤ ਸਿੰਘ ਕਿੰਨੜਾ)-ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਫਗਵਾੜਾ ਦੇ ਸਫਲ ਪ੍ਰਬੰਧ ਅਧੀਨ ਸੰਨ 1969 ਤੋਂ ਸਫਲਤਾ ਪੂਰਵਕ ਤੇ ਪ੍ਰਾਪਤੀਆਂ ਭਰਪੂਰ ਚੱਲ ਰਹੇ ਗੁਰੂ ਨਾਨਕ ਭਾਈ ਲਾਲੋ ਰਾਮਗੜ੍ਹੀਆ ਕਾਲਜ ਫ਼ਾਰ ਵਿਮੈਨ ਵਿਖੇ ਪ੍ਰਧਾਨ ਮਨਪ੍ਰੀਤ ਕੌਰ ...

ਪੂਰੀ ਖ਼ਬਰ »

ਸਰਕਾਰ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਤੇ ਵਿੱਤ ਵਿਭਾਗ ਦੀਆਂ ਸਿਫ਼ਾਰਸ਼ਾਂ 'ਚ ਸੋਧ ਕਰ ਕੇ ਵਾਧਾ 2016 ਤੋਂ ਲਾਗੂ ਕਰੇ-ਡੀ. ਟੀ. ਐਫ.

ਕਪੂਰਥਲਾ, 27 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਕਾਂਗਰਸ ਸਰਕਾਰ ਦੇ ਛੇਵੇਂ ਤਨਖਾਹ ਕਮਿਸ਼ਨ ਤੇ ਵਿੱਤ ਵਿਭਾਗ ਦੀਆਂ ਸਿਫ਼ਾਰਸ਼ਾਂ ਬਹੁਤ ਹੀ ਨਿੰਦਣਯੋਗ ਹਨ | ਜਿਸ ਨੂੰ ਲੈ ਕੇ ਪੰਜਾਬ ਦੇ ਸਮੁੱਚੇ ਮੁਲਾਜ਼ਮ ਵਰਗ ਵਿਚ ਰੋਸ ਪਾਇਆ ਜਾ ਰਿਹਾ ਹੈ | ਇਹ ਗੱਲ ਵਿਕਰਮ ਦੇਵ ਸਿੰਘ ...

ਪੂਰੀ ਖ਼ਬਰ »

ਖੁਖਰੈਣ ਦੇ ਵੱਡੀ ਗਿਣਤੀ ਵਿਚ ਪਰਿਵਾਰਾਂ ਵਲੋਂ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਦਾ ਐਲਾਨ

ਕਪੂਰਥਲਾ, 27 ਜੁਲਾਈ (ਵਿ.ਪ੍ਰ.)-ਆਮ ਆਦਮੀ ਪਾਰਟੀ ਕਪੂਰਥਲਾ ਹਲਕੇ ਦੇ ਸੀਨੀਅਰ ਆਗੂ ਗੁਰਸ਼ਰਨ ਸਿੰਘ ਕਪੂਰ ਦੀ ਹਾਜ਼ਰੀ ਵਿਚ ਪਿੰਡ ਖੁਖਰੈਣ ਦੇ ਵੱਡੀ ਗਿਣਤੀ ਵਿਚ ਪਰਿਵਾਰਾਂ ਨੇ ਆਮ ਆਦਮੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ | 'ਆਪ' ਦੇ ਆਗੂ ਜਗਜੀਤ ਸਿੰਘ ਬਿੱਟੂ ਦੇ ਉੱਦਮ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਦੀ ਲੜਾਈ ਲੜੀ-ਜਥੇ: ਰਣਜੀਤ ਸਿੰਘ ਖੋਜੇਵਾਲ

ਕਪੂਰਥਲਾ, 27 ਜੁਲਾਈ (ਅਮਰਜੀਤ ਕੋਮਲ)-ਸ਼ੋ੍ਰਮਣੀ ਅਕਾਲੀ ਦਲ ਨੇ ਹਮੇਸ਼ਾਂ ਕਿਸਾਨਾਂ ਦੇ ਹਿੱਤਾਂ ਦੀ ਲੜ੍ਹਾਈ ਲੜੀ ਹੈ ਤੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪਿਛਲੇ ਲੰਮੇ ਅਰਸੇ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਸੰਘਰਸ਼ ਕਰ ਰਹੇ ਕਿਸਾਨਾਂ ਦਾ ਅਕਾਲੀ ਆਗੂਆਂ ਤੇ ਵਰਕਰ ...

ਪੂਰੀ ਖ਼ਬਰ »

ਬਾਬਾ ਅਮਾਮੂ ਸ਼ਾਹ ਦੂਲੋ ਦੀ ਦਰਗਾਹ 'ਤੇ ਸਾਲਾਨਾ ਸੱਭਿਆਚਾਰਕ ਮੇਲਾ ਸ਼ਰਧਾ ਨਾਲ ਕਰਵਾਇਆ

ਸਿੱਧਵਾਂ ਦੋਨਾ, 26 ਜੁਲਾਈ (ਅਵਿਨਾਸ਼ ਸ਼ਰਮਾ)-ਬਾਬਾ ਅਮਾਮੂ ਸ਼ਾਹ ਦੂਲੋ ਮੇਲਾ ਪ੍ਰਬੰਧਕ ਕਮੇਟੀ, ਸਮੂਹ ਗ੍ਰਾਮ ਪੰਚਾਇਤ ਅਤੇ ਪ੍ਰਵਾਸੀ ਭਾਰਤੀ ਵੀਰਾਂ ਦੇ ਸਹਿਯੋਗ ਨਾਲ ਸਿੱਧਵਾਂ ਦੋਨਾ ਵਿਖੇ ਬਾਬਾ ਅਮਾਮੂ ਸ਼ਾਹ ਦੂਲੋ ਦੀ ਦਰਗਾਹ 'ਤੇ ਸਾਲਾਨਾ ਮੇਲਾ ਬੀਤੇ ਦਿਨੀਂ ...

ਪੂਰੀ ਖ਼ਬਰ »

'ਰੂਹ ਪੰਜਾਬੀ' ਦੀ ਮੀਟਿੰਗ ਵਿਚ ਸਾਹਿਤ ਤੇ ਕਲਾ ਦਾ ਪ੍ਰਦਰਸ਼ਨ

ਬੇਗੋਵਾਲ, 27 ਜੁਲਾਈ (ਸੁਖਜਿੰਦਰ ਸਿੰਘ)-ਸਾਹਿਤ ਤੇ ਸਭਿਆਚਾਰ ਨੂੰ ਸਮਰਪਿਤ ਅਦਾਰਾ ਰੂਹ ਪੰਜਾਬੀ ਦੀ ਮਾਸਿਕ ਮੀਟਿੰਗ ਅਦਾਰੇ ਦੇ ਪ੍ਰਧਾਨ ਮਾਸਟਰ ਨਿਸ਼ਾਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਾਹਿਤ ਦੇ ਭਖਦੇ ਵੱਖ-ਵੱਖ ਮਸਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ ...

ਪੂਰੀ ਖ਼ਬਰ »

ਨੰਬਰਦਾਰ ਲੇਖ ਰਾਜ ਪ੍ਰਮਾਰ ਦੀ ਯਾਦ 'ਚ ਗੁਰਦੁਆਰਾ ਸਾਹਿਬ ਨੂੰ ਐਂਬੂਲੈਂਸ ਭੇਟ

ਪਾਂਸ਼ਟਾ, 27 ਜੁਲਾਈ (ਸਤਵੰਤ ਸਿੰਘ)-ਐਂਬੂਲੈਂਸ ਨਾ ਮਿਲਣ ਕਾਰਨ ਸਮੇਂ ਸਿਰ ਹਸਪਤਾਲ ਨਾ ਪਹੁੰਚ ਸਕੇ ਤੇ ਰਸਤੇ ਵਿਚ ਹੀ ਦਮ ਤੋੜ ਗਏ ਨੰਬਰਦਾਰ ਲੇਖ ਰਾਜ ਪ੍ਰਮਾਰ ਦੇ ਪੁੱਤਰ ਜਸਪਿੰਦਰ ਸਿੰਘ ਪ੍ਰਮਾਰ ਯੂ.ਐਸ.ਏ. ਵਲੋਂ ਆਪਣੇ ਸਵ: ਪਿਤਾ ਦੀ ਯਾਦ ਵਿਚ ਇਲਾਕੇ ਦੇ ਲੋਕਾਂ ਦੀ ...

ਪੂਰੀ ਖ਼ਬਰ »

ਪੀਰ ਬਾਬਾ ਕੈਮ ਸ਼ਾਹ ਦੀ ਯਾਦ 'ਚ ਸਾਲਾਨਾ ਮੇਲਾ 29 ਤੇ 30 ਨੂੰ

ਸੁਲਤਾਨਪੁਰ ਲੋਧੀ, 27 ਜੁਲਾਈ (ਹੈਪੀ, ਥਿੰਦ)-ਪੀਰ ਬਾਬਾ ਕੈਮ ਸ਼ਾਹ ਦੀ ਯਾਦ ਵਿਚ ਸਾਲਾਨਾ ਮੇਲਾ 29-30 ਜੁਲਾਈ ਨੂੰ ਪਿੰਡ ਚੂਹੜਪੁਰ ਵਿਖੇ ਦਰਗਾਹ 'ਤੇ ਨਗਰ ਵਾਸੀਆਂ, ਗ੍ਰਾਮ ਪੰਚਾਇਤ ਅਤੇ ਪਰਵਾਸੀ ਵੀਰਾਂ ਦੇ ਸਹਿਯੋਗ ਨਾਲ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਨਵੀਂ ਇਕਾਈ ਦਾ ਗਠਨ

ਸੁਲਤਾਨਪੁਰ ਲੋਧੀ, 27 ਜੁਲਾਈ (ਨਰੇਸ਼ ਹੈਪੀ, ਥਿੰਦ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਪਰਮਜੀਤ ਸਿੰਘ ਜੱਬੋਵਾਲ ਦੀ ਪ੍ਰਧਾਨਗੀ ਹੇਠ ਪਿੰਡ ਸਵਾਲ 'ਚ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿਚ ਨਵੀਂ ਇਕਾਈ ਦਾ ਗਠਨ ਕੀਤਾ ਗਿਆ | ਜਿਸ ਵਿਚ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਜਾਣ ਵਾਲੇ ਸ਼ਰਧਾਲੂ ਆਪਣੇ ਦਸਤਾਵੇਜ਼ 15 ਤੋਂ ਪਹਿਲਾਂ ਜਮ੍ਹਾਂ ਕਰਵਾਉਣ-ਬੀਬੀ ਗੁਰਪ੍ਰੀਤ ਕੌਰ

ਸੁਲਤਾਨਪੁਰ ਲੋਧੀ, 27 ਜੁਲਾਈ (ਨਰੇਸ਼ ਹੈਪੀ, ਥਿੰਦ)-ਇਤਿਹਾਸਕ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਨਵੰਬਰ 2021 ਵਿਚ ਭੇਜਿਆ ...

ਪੂਰੀ ਖ਼ਬਰ »

ਕਪੂਰਥਲਾ ਦੀ ਕਿ੍ਕਟ ਟੀਮ ਨੇ ਕਟੋਚ ਸ਼ੀਲਡ ਟੀ-20 ਮੁਕਾਬਲੇ ਦੇ ਫਾਈਨਲ 'ਚ ਬਣਾਈ ਆਪਣੀ ਜਗ੍ਹਾ

ਕਪੂਰਥਲਾ, 27 ਜੁਲਾਈ (ਸਡਾਨਾ)-ਕਪੂਰਥਲਾ ਦੇ ਕ੍ਰਿਕਟ ਖਿਡਾਰੀ ਕ੍ਰਿਸ਼ਨ ਦੀ ਕਪਤਾਨੀ ਵਿਚ ਕਟੋਚ ਸ਼ੀਲਡ ਟੀ-20 ਟੂਰਨਾਮੈਂਟ ਜੋ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਕਰਵਾਇਆ ਜਾ ਰਿਹਾ ਹੈ, ਵਿਚ ਜ਼ਿਲ੍ਹਾ ਕਪੂਰਥਲਾ ਕ੍ਰਿਕਟ ਐਸੋਸੀਏਸ਼ਨ ਦੀ ਟੀਮ ਨੇ ਸੈਮੀਫਾਈਨਲ ...

ਪੂਰੀ ਖ਼ਬਰ »

ਮੌਨਸੂਨ ਦੀ ਪਹਿਲੀ ਮੂਹਲੇਧਾਰ ਬਰਸਾਤ ਨੇ ਸਫ਼ਾਈ ਸਬੰਧੀ ਨਗਰ ਨਿਗਮ ਦੇ ਦਾਅਵਿਆਂ ਦੀ ਖੋਲੀ ਪੋਲ

ਕਪੂਰਥਲਾ, 27 ਜੁਲਾਈ (ਸਡਾਨਾ)-ਮਾਨਸੂਨ ਦੀ ਅੱਜ ਤੜਕਸਾਰ ਹੋਈ ਪਹਿਲੀ ਮੁਹਲੇਧਾਰ ਬਰਸਾਤ ਨੇ ਨਗਰ ਨਿਗਮ ਦੇ ਮਾਨਸੂਨ ਤੋਂ ਪਹਿਲਾਂ ਸੀਵਰੇਜ ਸਾਫ਼ ਕਰਵਾਉਣ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ | ਸ਼ਹਿਰ ਦੇ ਤਕਰੀਬਨ ਹਰ ਇਲਾਕੇ ਵਿਚ ਅੱਜ ਪਾਣੀ ਖੜ੍ਹਾ ਦੇਖਣ ...

ਪੂਰੀ ਖ਼ਬਰ »

ਪੀਰ ਬਾਬਾ ਸ਼ਾਹ ਹੁਸੈਨ ਦੇ ਦਰਬਾਰ 'ਤੇ ਪੰਜਾਬੀ ਗਾਇਕ ਪੰਮਾ ਡੂੰਮੇਵਾਲ ਨੇ ਸਰੋਤਿਆਂ ਨੂੰ ਕੀਲਿਆ

ਤਲਵੰਡੀ ਚੌਧਰੀਆਂ, 27 ਜੁਲਾਈ (ਪਰਸਨ ਲਾਲ ਭੋਲਾ)-ਹਜ਼ਰਤ ਮੀਰਾਂ ਪਾਤਸ਼ਾਹ ਪੀਰ ਬਾਬਾ ਸ਼ਾਹ ਹੁਸੈਨ ਜੀ ਦੇ ਜੋੜ ਮੇਲੇ ਦੇ ਤੀਜੇ ਨਿਹੰਗ ਛਾਉਣੀ ਦੇ ਗੁਰਦੁਆਰਾ ਸਾਹਿਬ ਵਿਖੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਮੌਕੇ ਨਿਹੰਗ ਛਾਉਣੀ ਦੇ ਮੁਖੀ ਬਾਬਾ ...

ਪੂਰੀ ਖ਼ਬਰ »

ਲੱਖਣ ਕਲਾਂ 'ਚ ਮੀਟਿੰਗ ਦੌਰਾਨ ਅਕਾਲੀ ਦਲ ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ

ਕਪੂਰਥਲਾ, 27 ਜੁਲਾਈ (ਵਿ.ਪ੍ਰ.)-ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪਿੰਡਾਂ ਵਿਚ ਮੀਟਿੰਗਾਂ ਤੇਜ਼ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਚੋਣਾਂ ਉਪਰੰਤ ਗੱਠਜੋੜ ਦੀ ਸਰਕਾਰ ਬਣਾਈ ਜਾ ਸਕੇ | ਇਨ੍ਹਾਂ ਵਿਚਾਰਾਂ ਦਾ ...

ਪੂਰੀ ਖ਼ਬਰ »

ਮੁਹਲੇਧਾਰ ਮੀਂਹ ਨੇ ਭੁਲੱਥ ਕੀਤਾ ਜਲਥਲ

ਭੁਲੱਥ, 27 ਜੁਲਾਈ (ਮਨਜੀਤ ਸਿੰਘ ਰਤਨ)-ਕਾਫ਼ੀ ਚਿਰ ਬਾਅਦ ਬੀਤੀ ਰਾਤ ਪਏ ਮੁਹਲੇਧਾਰ ਮੀਂਹ ਨੇ ਸਾਰੇ ਪਾਸੇ ਪਾਣੀ ਹੀ ਪਾਣੀ ਕਰ ਦਿੱਤਾ ਹੈ | ਇਸ ਜ਼ੋਰਦਾਰ ਮੀਂਹ ਨੇ ਕਸਬਾ ਭੁਲੱਥ ਦੇ ਬਾਜ਼ਾਰ ਪਾਣੀ ਨਾਲ ਭਰ ਦਿੱਤੇ ਅਤੇ ਲੋਕਾਂ ਨੂੰ ਸਵੇਰ ਸਾਰ ਬਾਜ਼ਾਰ ਵਿਚੋਂ ਲੰਘਣਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX