ਤਾਜਾ ਖ਼ਬਰਾਂ


ਚੰਨੀ ਮੰਤਰੀ ਮੰਡਲ ਦੀ ਸਾਂਝੀ ਤਸਵੀਰ ਆਈ ਸਾਹਮਣੇ
. . .  22 minutes ago
ਚੰਡੀਗੜ੍ਹ, 26 ਸਤੰਬਰ - ਅੱਜ ਪੰਜਾਬ ਦੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਦੇ ਮੰਤਰੀ ਮੰਡਲ ਨੇ ਹਲਫ਼ ਲਿਆ। ਜਿਸ ਦੀ ਇਕ ਤਸਵੀਰ ਸਾਂਝੀ ਕੀਤੀ ਗਈ ਹੈ...
ਜਿਨ੍ਹਾਂ ਨੂੰ ਮੰਤਰੀ ਮੰਡਲ 'ਚ ਸਥਾਨ ਨਹੀਂ ਮਿਲਿਆ ਉਨ੍ਹਾਂ ਨੂੰ ਮਿਲਣਗੀਆਂ ਨਵੀਆਂ ਜ਼ਿੰਮੇਵਾਰੀਆਂ - ਹਰੀਸ਼ ਰਾਵਤ
. . .  about 1 hour ago
ਚੰਡੀਗੜ੍ਹ, 26 ਸਤੰਬਰ - ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਚੰਨੀ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਕਿਹਾ ਕਿ ਜਿਨ੍ਹਾਂ ਨੇ ਪੰਜਾਬ ਮੰਤਰੀ ਮੰਡਲ ਵਿਚ ਜਗ੍ਹਾ ਨਹੀਂ ਬਣਾਈ ਹੈ। ਉਨ੍ਹਾਂ ਨੂੰ ਪੰਜਾਬ ਸਰਕਾਰ ਤੇ ਪਾਰਟੀ 'ਚ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਇਹ...
ਜ਼ਿਲ੍ਹਾ ਗੁਰਦਾਸਪੁਰ ਅੰਦਰ 27 ਸਤੰਬਰ ਨੂੰ ਪਬਲਿਕ ਥਾਂ 'ਤੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ
. . .  about 1 hour ago
ਗੁਰਦਾਸਪੁਰ, 26 ਸਤੰਬਰ (ਆਰਿਫ਼)-ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਦੌਰਾਨ ਜ਼ਿਲ੍ਹੇ ਅੰਦਰ ਅਮਨ ਕਾਨੂੰਨ ਦੀ ਹਾਲਤ ਵਿਗੜਨ ਦਾ ਡਰ ਹੈ। ਜਿਸ ਨੂੰ ਦੇਖਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਮੁਹੰਮਦ ਇਸ਼ਫਾਕ ਵਲੋਂ ਜ਼ਾਬਤਾ ਫ਼ੌਜਦਾਰੀ 1973 ਦੀ ਧਾਰਾ 144...
ਚੰਨੀ ਵਜ਼ਾਰਤ ਦੇ ਨਵੇਂ ਵਜ਼ੀਰਾਂ ਨੇ ਪੰਜਾਬੀ 'ਚ ਲਿਆ ਹਲਫ਼, ਸਹੁੰ ਚੁੱਕ ਸਮਾਗਮ ਹੋਇਆ ਸਮਾਪਤ
. . .  1 minute ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ ਸਮਾਪਤ ਹੋ ਗਿਆ ਹੈ ਅਤੇ ਸਾਰੇ ਨਵੇਂ ਬਣੇ ਮੰਤਰੀਆਂ ਨੇ ਪੰਜਾਬੀ ਵਿਚ ਸਹੁੰ ਚੁੱਕੀ ਹੈ...
ਗੁਰਕੀਰਤ ਸਿੰਘ ਕੋਟਲੀ ਨੇ ਲਿਆ ਹਲਫ਼
. . .  about 2 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲਿਆ ਹਲਫ਼
. . .  about 2 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਪਰਗਟ ਸਿੰਘ ਨੇ ਲਿਆ ਹਲਫ਼
. . .  about 2 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਸੰਗਤ ਸਿੰਘ ਗਿਲਜੀਆਂ ਨੇ ਲਿਆ ਹਲਫ਼
. . .  about 2 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਰਾਜ ਕੁਮਾਰ ਵੇਰਕਾ ਨੇ ਲਿਆ ਹਲਫ਼
. . .  about 2 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਕਾਕਾ ਰਣਦੀਪ ਸਿੰਘ ਨੇ ਲਿਆ ਹਲਫ਼
. . .  about 2 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਭਾਰਤ ਭੂਸ਼ਨ ਆਸ਼ੂ ਨੇ ਲਿਆ ਹਲਫ਼
. . .  about 2 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਵਿਜੇ ਇੰਦਰ ਸਿੰਗਲਾ ਨੇ ਲਿਆ ਹਲਫ਼
. . .  about 2 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਰਜ਼ੀਆ ਸੁਲਤਾਨਾ ਨੇ ਲਿਆ ਹਲਫ਼
. . .  about 2 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਰਾਣਾ ਗੁਰਜੀਤ ਸਿੰਘ ਨੇ ਲਿਆ ਹਲਫ਼
. . .  about 2 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਸੁਖਬਿੰਦਰ ਸਿੰਘ ਸਰਕਾਰੀਆ ਨੇ ਲਿਆ ਹਲਫ਼
. . .  about 2 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਅਰੁਣਾ ਚੌਧਰੀ ਨੇ ਲਿਆ ਹਲਫ਼
. . .  about 1 hour ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਲਿਆ ਹਲਫ਼
. . .  about 2 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ ਹੋਇਆ ਸ਼ੁਰੂ...
ਮਨਪ੍ਰੀਤ ਸਿੰਘ ਬਾਦਲ ਨੇ ਲਿਆ ਹਲਫ਼
. . .  about 2 hours ago
ਮਨਪ੍ਰੀਤ ਸਿੰਘ ਬਾਦਲ ਨੇ ਲਿਆ ਹਲਫ਼...
ਚੰਨੀ ਵਜ਼ਾਰਤ ਦਾ ਸਹੁੰ ਚੁੱਕ ਸਮਾਗਮ ਹੋਇਆ ਸ਼ੁਰੂ, ਬ੍ਰਹਮ ਮਹਿੰਦਰਾ ਨੇ ਲਿਆ ਹਲਫ਼
. . .  about 2 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ ਹੋਇਆ ਸ਼ੁਰੂ...
ਪੰਜਾਬ ਦੇ ਰਾਜਪਾਲ ਮੰਚ 'ਤੇ ਪੁੱਜੇ, ਰਾਸ਼ਟਰਗਾਨ ਹੋਇਆ ਸ਼ੁਰੂ
. . .  about 2 hours ago
ਕੁਝ ਦੇਰ ਵਿਚ ਪੰਜਾਬ ਸਰਕਾਰ ਦਾ ਨਵਾਂ ਮੰਤਰੀ ਮੰਡਲ ਚੁੱਕੇਗਾ ਸਹੁੰ
. . .  1 minute ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ ਕੁਝ ਦੇਰ ਵਿਚ ਸ਼ੁਰੂ ਹੋਣ ਜਾ ਰਿਹਾ ਹੈ...
ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਲਈ ਵੋਟਰਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ
. . .  about 3 hours ago
ਮਲੋਟ, 26 ਸਤੰਬਰ (ਪਾਟਿਲ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲੋਟ ਵਿਖੇ ਪੰਜਾਬ ਯੂਨੀਵਰਸਿਟੀ ਗ੍ਰੈਜੂਏਟ ਹਲਕੇ ਤੋਂ ਸੈਨੇਟ ਚੋਣਾਂ ਲਈ ਅੱਜ ਮਲੋਟ ਵਿਖੇ ਵੋਟਰਾਂ ਵਿਚ ਕਾਫੀ ਉਤਸ਼ਾਹ ਵੇਖਣ ਨੂੰ...
ਚੰਨੀ ਤੇ ਰੰਧਾਵਾ ਮਨਪ੍ਰੀਤ ਬਾਦਲ ਦੇ ਘਰ ਪੁੱਜੇ
. . .  about 3 hours ago
ਚੰਡੀਗੜ੍ਹ, 26 ਸਤੰਬਰ - ਸਹੁੰ ਚੁੱਕਣ ਤੋਂ ਪਹਿਲਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮਨਪ੍ਰੀਤ ਸਿੰਘ ਬਾਦਲ ਦੇ ਘਰ ਪਹੁੰਚੇ...
ਸਹੁੰ ਚੁੱਕਣ ਤੋਂ ਪਹਿਲਾਂ ਗੁਰਕੀਰਤ ਸਿੰਘ ਕੋਟਲੀ ਹੋਏ ਭਾਵੁਕ
. . .  about 3 hours ago
ਚੰਡੀਗੜ੍ਹ, 26 ਸਤੰਬਰ - ਸਹੁੰ ਚੁੱਕਣ ਤੋਂ ਪਹਿਲਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਆਪਣੇ ਦਾਦਾ ਤੇ ਸਾਬਕਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ...
ਮੈਂ ਕੈਬਨਿਟ ਵਿਚ ਸ਼ਾਮਲ ਨਹੀਂ ਹੋ ਰਿਹਾ - ਨਾਗਰਾ
. . .  about 3 hours ago
ਚੰਡੀਗੜ੍ਹ, 26 ਸਤੰਬਰ - ਕੁਲਜੀਤ ਸਿੰਘ ਨਾਗਰਾ ਨੇ ਵੀਡੀਓ ਸੰਦੇਸ਼ ਰਾਹੀਂ ਸੰਬੋਧਨ ਕੀਤਾ ਹੈ ਕਿ ਉਹ ਕਿਸਾਨਾਂ ਨਾਲ ਖੜੇ ਹਨ ਤੇ ਉਨ੍ਹਾਂ ਨੇ ਪਹਿਲਾ ਹੀ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਕੈਬਨਿਟ ਵਿਚ ਸ਼ਾਮਲ ਨਹੀਂ ਹੋ ਰਹੇ। ਚਰਨਜੀਤ ਸਿੰਘ ਚੰਨੀ ਮੰਤਰੀ ਮੰਡਲ 'ਚ ਬਦਲਾਅ ਤੋਂ ਬਾਅਦ ਉਨ੍ਹਾਂ ਨੇ ਵੀਡੀਓ ਸੰਦੇਸ਼ ਜਾਰੀ ਕੀਤਾ ਹੈ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 14 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਹੈ, ਅਸੰਭਵ ਨਹੀਂ। -ਐਲਵਰਟਸ

ਜਗਰਾਓਂ

'ਮਾਮਲਾ ਵਿਆਹ ਸਮੇਂ ਜੋੜੇ ਨੂੰ ਅਗਵਾ ਕਰਨ ਦਾ'

ਪੁਲਿਸ ਦੇ ਪਿੱਛਾ ਕਰਨ 'ਤੇ ਲਾੜੇ ਨੂੰ ਛੱਡ ਕੇ ਭੱਜੇ
• ਲਾੜੀ ਨੂੰ ਨਾਲ ਲੈ ਗਏ ਮਾਪੇ

ਜਗਰਾਉਂ, 28 ਜੁਲਾਈ (ਜੋਗਿੰਦਰ ਸਿੰਘ)-ਜਗਰਾਉਂ ਸ਼ਹਿਰ ਦੇ ਨਾਲ ਲੱਗਦੇ ਪਿੰਡ ਕੋਠੇ ਬੱਗੂ ਤੋਂ ਬੀਤੇ ਕੱਲ੍ਹ ਅਨੰਦ ਕਾਰਜਾਂ ਦੀ ਰਸਮ ਤੋਂ ਪਹਿਲਾਂ ਅਗਵਾ ਕੀਤੇ ਇਕ ਜੋੜੇ 'ਚੋਂ ਲਾੜੇ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ, ਜਦੋਂ ਕਿ ਲਾੜੀ ਨੂੰ ਉਸ ਦੇ ਮਾਪੇ ਆਪਣੇ ਨਾਲ ਲੈ ਗਏ ਹਨ, ਜਿਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ | ਜਾਣਕਾਰੀ ਅਨੁਸਾਰ ਇਸ ਘਟਨਾ ਤੋਂ ਤੁਰੰਤ ਬਾਅਦ ਹਰਕਤ 'ਚ ਆਈ ਪੁਲਿਸ ਵਲੋਂ ਅਗਵਾਕਾਰਾਂ ਦਾ ਪਿੱਛਾ ਕਰਨ 'ਤੇ ਉਹ ਲਾੜੇ ਨੂੰ ਕੁੱਟਮਾਰ ਤੋਂ ਬਾਅਦ ਰਸਤੇ 'ਚ ਹੀ ਛੱਡ ਗਏ ਸਨ, ਜੋ ਆਪਣੇ ਘਰ ਪੁੱਜ ਗਿਆ | ਜ਼ਿਕਰਯੋਗ ਹੈ ਕਿ ਮੋਗੇ ਜ਼ਿਲ੍ਹੇ ਦੇ ਪਿੰਡ ਬੁੱਟਰ ਕਲਾਂ ਨਾਲ ਸਬੰਧਿਤ ਲੜਕੇ ਜੱਗਾ ਸਿੰਘ ਤੇ ਉਸ ਦੀ ਪ੍ਰੇਮੀ ਲੜਕੀ ਨੂੰ ਗੁਰਦੁਆਰਾ ਸਾਹਿਬ ਤੋਂ ਕੁੱਟਦਿਆਂ ਮਾਰਦਿਆਂ ਅਗਵਾ ਕਰਨ ਸਮੇਂ ਇਹ ਡਰ ਬਣ ਗਿਆ ਸੀ ਕਿ ਕਿਤੇ ਅਗਵਾਕਾਰ ਲੜਕੇ ਨੂੰ ਕੋਈ ਵੱਡਾ ਨੁਕਸਾਨ ਨਾ ਪਹੁੰਚਾ ਦੇਣ, ਜਿਸ ਕਰਕੇ ਪੁਲਿਸ ਵਲੋਂ ਤੁਰੰਤ ਅਗਵਾਕਾਰਾਂ 'ਤੇ ਦਬਾਅ ਬਣਾਉਣ ਲਈ ਜਿਥੇ ਇਥੋਂ ਪੁਲਿਸ ਟੀਮਾਂ ਰਵਾਨਾ ਕੀਤੀਆਂ ਗਈਆਂ ਸਨ, ਉਥੇ ਲੜਕੀ ਦੇ ਮਾਪਿਆਂ ਤੇ ਅਣ-ਪਛਾਤਿਆਂ ਵਿਰੁੱਧ ਅਗਵਾ ਕਰਨ ਸਮੇਤ ਹੋਰ ਧਰਾਵਾਂ ਅਧੀਨ ਜਗਰਾਉਂ ਦੇ ਥਾਣਾ ਸਿਟੀ ਵਿਖੇ ਮਾਮਲਾ ਵੀ ਦਰਜ ਕਰ ਲਿਆ ਗਿਆ ਸੀ | ਇਸ ਘਟਨਾ ਦੌਰਾਨ ਲੜਕੇ ਤੇ ਲੜਕੀ ਨੂੰ ਅੰਦਰੋਂ ਕੁੱਟਦਿਆਂ ਮਾਰਦਿਆਂ ਲਿਜਾਂਦੇ ਸਮੇਂ ਦੀਆਂ ਤਸਵੀਰਾਂ ਅੱਜ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਕਰਕੇ ਇਹ ਮਾਮਲਾ ਪੂਰਾ ਦਿਨ ਲੋਕਾਂ 'ਚ ਚਰਚਾ ਦਾ ਵਿਸ਼ਾ ਬਣਿਆ ਰਿਹਾ ਤੇ ਇਸ ਘਟਨਾ ਨਾਲ ਇਹ ਵੀ ਚਰਚਾ ਹੁੰਦੀ ਰਹੀ ਕਿ ਅਗਵਾਕਾਰ, ਇਸ ਘਟਨਾ ਦੌਰਾਨ ਬੂਟਾ ਤੇ ਚੱਪਲਾਂ ਨਾਲ ਹੀ ਦਰਬਾਰ ਹਾਲ ਅੰਦਰ ਚਲੇ ਗਏ ਸਨ, ਜਿੰਨ੍ਹਾਂ ਵਿਰੁੱਧ ਧਾਰਮਿਕ ਮਰਿਯਾਦਾ ਦੀ ਉਲੰਘਣਾ ਦਾ ਵੀ ਮਾਮਲਾ ਦਰਜ ਕੀਤਾ ਜਾਵੇ | ਲਾੜੇ ਨੂੰ ਪੁਲਿਸ ਦੇ ਦਬਾਅ ਨਾਲ ਅਗਵਾਕਾਰਾਂ ਵਲੋਂ ਛੱਡ ਦੇਣ ਦੀ ਜ਼ਿਲ੍ਹਾ ਪੁਲਿਸ ਮੁਖੀ ਐੱਸ. ਐੱਸ. ਪੀ. ਚਰਨਜੀਤ ਸਿੰਘ ਸੋਹਲ ਨੇ ਵੀ ਪੁਸ਼ਟੀ ਕੀਤੀ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਸਖ਼ਤ ਕਾਰਵਾਈ ਕਰਕੇ ਹੀ ਲੜਕਾ ਬਚ ਗਿਆ ਹੈ ਤੇ ਜਲਦੀ ਹੀ ਲੜਕੀ ਨੂੰ ਵੀ ਬਰਾਮਦ ਕਰ ਲਿਆ ਜਾਵੇਗਾ |

ਕੌਂਸਲ ਦੀ ਮੀਟਿੰਗ 'ਚ ਆਪਣੇ ਤੇ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਸ਼ਿਕਾਇਤਾਂ ਦੇ ਖੋਲ੍ਹੇ ਪਿਟਾਰੇ

ਜਗਰਾਉਂ, 28 ਜੁਲਾਈ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਜਗਰਾਉਂ ਵਿਖੇ ਹਾਊਸ ਦੀ ਮੀਟਿੰਗ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਵਿਰੋਧੀਆਂ ਦੇ ਨਾਲ-ਨਾਲ ਸੱਤਾਧਾਰੀ ਧਿਰ ਦੇ ਕੌਂਸਲਰਾਂ ਨੇ ਵੀ ਹਾਊਸ 'ਚ ਸ਼ਿਕਾਇਤਾਂ ਦਾ ...

ਪੂਰੀ ਖ਼ਬਰ »

28 ਲੱਖ ਖ਼ਰਚ ਕਰਵਾ ਕੇ ਪਤੀ ਨੂੰ ਕੈਨੇਡਾ ਲਿਜਾਣ ਤੋਂ ਮੁੱਕਰੀ ਦੁਲਹਨ ਖ਼ਿਲਾਫ਼ ਮਾਮਲਾ ਦਰਜ

ਲੋਹਟਬੱਦੀ, 28 ਜੁਲਾਈ (ਕੁਲਵਿੰਦਰ ਸਿੰਘ ਡਾਂਗੋਂ)-ਪੁਲਿਸ ਚੌਕੀ ਲੋਹਟਬੱਦੀ ਦੇ ਪਿੰਡ ਮਹੇਰਨਾਂ ਕਲਾਂ ਨਿਵਾਸੀ ਨੌਜਵਾਨ ਜਗਰੂਪ ਸਿੰਘ ਪੱੁਤਰ ਅਮਰੀਕ ਸਿੰਘ ਦੇ ਪਾਸੋਂ ਉਸ ਦੀ ਪਤਨੀ ਨੇ 28 ਲੱਖ ਰੁਪਏ ਖ਼ਰਚ ਕਰਵਾ ਕੇ ਕੈਨੇਡਾ ਨਾ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ...

ਪੂਰੀ ਖ਼ਬਰ »

ਜਗਰਾਉਂ 'ਚ ਮੋਟਰਸਾਈਕਲ ਚੋਰੀ

ਜਗਰਾਉਂ, 28 ਜੁਲਾਈ (ਜੋਗਿੰਦਰ ਸਿੰਘ)-ਜਗਰਾਉਂ ਦੇ ਤਹਿਸੀਲ ਰੋਡ 'ਤੇ ਪੈਂਦੇ ਇਕ ਕੰਪਲੈਕਸ ਹੇਠੋਂ ਮੋਟਰਸਾਈਕਲ ਚੋਰੀ ਹੋਣ ਦਾ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ | ਸੰਜੀਵ ਅਰੋੜਾ ਪੱੁਤਰ ਅਮਰਨਾਥ ਅਰੋੜਾ ਵਾਸੀ ਜਗਰਾਉਂ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ...

ਪੂਰੀ ਖ਼ਬਰ »

ਮੁੱਲਾਂਪੁਰ-ਦਾਖਾ ਵਿਖੇ ਅੱਧੀ ਦਰਜਨ ਜਥੇਬੰਦੀਆਂ ਵਲੋਂ ਸਾਂਝੀ ਕਨਵੈਨਸ਼ਨ

ਮੁੱਲਾਂਪੁਰ-ਦਾਖਾ, 28 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਪੇਂਡੂ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅਗਵਾਈ ਹੇਠ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ), ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਦਿਹਾਤੀ ਮਜਦੂਰ ਸਭਾ ਤੇ ਮਜ਼ਦੂਰ ਮੁਕਤੀ ਮੋਰਚਾ ਦੀ ਕਨਵੈਨਸ਼ਨ ਡਾ: ...

ਪੂਰੀ ਖ਼ਬਰ »

ਪ੍ਰਧਾਨ ਹੰਬੜਾਂ ਵਲੋਂ ਸੱਤਿਆ ਭਾਰਤੀ ਐਲੀਮੈਂਟਰੀ ਸਕੂਲ 'ਚ ਬੂਟੇ ਲਗਾਉਣ ਦਾ ਆਗਾਜ਼

ਹੰਬੜਾਂ, 28 ਜੁਲਾਈ (ਮੇਜਰ ਹੰਬੜਾਂ)-ਭਾਰਤੀ ਫਾਊਾਡੇਸ਼ਨ ਵਲੋਂ ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ ਚਲਾਏ ਜਾ ਰਹੇ ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਹੰਬੜਾਂ ਵਿਖੇ ਕਲੱਸਟਰ ਕੋਆਰਡੀਨੇਟਰ ਅਮਰਦੀਪ ਸਿੰਘ, ਸਕੂਲ ਦੇ ਮੁੱਖ ਅਧਿਆਪਕ ਜਸਵੰਤ ਸਿੰਘ ਸੇਖਾਂ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਸੀਵਰੇਜ ਪਾਉਣ ਕਾਰਨ 2 ਮਹੀਨਿਆਂ ਤੋਂ ਪੁੱਟੀ ਸੜਕ ਤੋਂ ਦੁਖੀ ਹਨ ਵਸਨੀਕ ਤੇ ਕਾਰੋਬਾਰੀ

ਰਾਏਕੋਟ, 28 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਪਿਛਲੇ 2-3 ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੀ ਬਾਰਿਸ਼ ਕਾਰਨ ਰਾਏਕੋਟ ਸ਼ਹਿਰ ਦੇ ਬਰਨਾਲਾ ਚੌਂਕ ਤੋਂ ਪਸ਼ੂ ਹਸਪਤਾਲ ਤੱਕ ਸੀਵਰੇਜ ਪਾਉਣ ਦੌਰਾਨ 2 ਮਹੀਨਿਆਂ ਤੋਂ ਪੁੱਟੀ ਸੜਕ ਨੇ ਨਰਕ ਦਾ ਰੂਪ ਧਾਰਿਆ | ਦੱਸਣਯੋਗ ਹੈ ਕਿ ...

ਪੂਰੀ ਖ਼ਬਰ »

ਪਿੰਡ ਗਾਲਿਬ ਕਲਾਂ ਦੇ ਨੌਜਵਾਨ ਵਲੋਂ ਖੁਦਕੁਸ਼ੀ

ਜਗਰਾਉਂ, 28 ਜੁਲਾਈ (ਜੋਗਿੰਦਰ ਸਿੰਘ)-ਨੇੜਲੇ ਪਿੰਡ ਗਾਲਿਬ ਕਲਾਂ ਦੇ ਨੌਜਵਾਨ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਵਰਿੰਦਰ ਸਿੰਘ (24) ਪੁੱਤਰ ਲਖਵੀਰ ਸਿੰਘ ਵਾਸੀ ਗਾਲਿਬ ਕਲਾਂ ਕਿਸੇ ਲੜਕੀ ਨਾਲ ਵਿਆਹ ...

ਪੂਰੀ ਖ਼ਬਰ »

ਨੌਜਵਾਨ ਵਲੋਂ ਖੁਦਕੁਸ਼ੀ

ਰਾਏਕੋਟ, 28 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਪਿੰਡ ਬਰ੍ਹਮੀ ਵਿਖੇ ਇਕ ਨੌਜਵਾਨ ਵਲੋਂ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਮੌਕੇ ਪੁਲਿਸ ਥਾਣਾ ਸਦਰ ਰਾਏਕੋਟ ਦੇ ਐੱਸ. ਐੱਚ. ਓ. ਅਜੈਬ ਸਿੰਘ ...

ਪੂਰੀ ਖ਼ਬਰ »

ਪਟਿਆਲਾ ਮਹਾਂ ਰੈਲੀ ਦੀ ਸਫ਼ਲਤਾ ਲਈ ਮੁੱਲਾਂਪੁਰ 'ਚ ਡੀ.ਟੀ.ਐੱਫ. ਦੀ ਮੀਟਿੰਗ

ਮੁੱਲਾਂਪੁਰ-ਦਾਖਾ, 28 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਡੈਮੋਕਰੇਟਿਕ ਟੀਚਰਜ਼ ਫਰੰਟ ਨਾਲ ਜੁੜੇ ਅਧਿਆਪਕ ਆਗੂਆਂ ਵਲੋਂ ਪਟਿਆਲਾ ਦੀ ਮਹਾਂ ਰੈਲੀ ਸਫ਼ਲਤਾ ਲਈ ਫਰੰਟ ਅਹੁਦੇਦਾਰਾਂ ਦੀ ਬੈਠਕ ਮੁੱਲਾਂਪੁਰ ਦਾਖਾ ਵਿਖੇ ਪ੍ਰਧਾਨ ਮਨਜੀਤ ਸਿੰਘ ਬੁਢੇਲ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਸ਼ੱਕੀ ਹਾਲਤ 'ਚ ਅਣਪਛਾਤੇ ਨੌਜਵਾਨ ਦੀ ਮੌਤ

ਭੂੰਦੜੀ, 28 ਜੁਲਾਈ (ਕੁਲਦੀਪ ਸਿੰਘ ਮਾਨ)-ਸਥਾਨਕ ਕਸਬਾ 'ਚ ਭੂੰਦੜੀ 'ਚ ਸ਼ੱਕੀ ਹਾਲਤ 'ਚ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਬਣੀ ਆਂਗਣਵਾੜੀ ਸੈਂਟਰ ਦੇ ਬਰਾਂਡੇ 'ਚ ਬੀਤੀ ਰਾਤ ਨੂੰ ਪੈ ਰਹੀ ...

ਪੂਰੀ ਖ਼ਬਰ »

ਦਾਜ ਲਈ ਪ੍ਰੇਸ਼ਾਨ ਕਰਨ 'ਤੇ ਮਾਮਲਾ ਦਰਜ

ਜਗਰਾਉਂ, 28 ਜੁਲਾਈ (ਜੋਗਿੰਦਰ ਸਿੰਘ)-ਥਾਣਾ ਮਹਿਲਾ ਜਗਰਾਉਂ 'ਚ ਸਹੁਰੇ ਪਰਿਵਾਰ ਵਲੋਂ ਦਾਜ ਲਈ ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ ਕੀਤਾ ਗਿਆ | ਪੁਲਿਸ ਅਨੁਸਾਰ ਸੋਨੀਆ ਸ਼ਰਮਾ ਪੁੱਤਰੀ ਰਾਜ ਸਿੰਘ ਵਾਸੀ ਜਲਾਲਦੀਵਾਲ ਨੇ ਦੱਸਿਆ ਕਿ ਉਸ ਦਾ ਪਤੀ ਗਗਨਦੀਪ ਸ਼ਰਮਾ ਪੁੱਤਰ ...

ਪੂਰੀ ਖ਼ਬਰ »

ਕੁੱਟਮਾਰ ਕਰਨ ਵਾਲੇ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ

ਸਿੱਧਵਾਂ ਬੇਟ, 28 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)-ਥਾਣਾ ਸਿੱਧਵਾਂ ਬੇਟ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ 'ਚ ਅਰਸ਼ਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਵਿਰਕ ਨੇ ਦੱਸਿਆ ਕਿ 26 ਜੁਲਾਈ ਦੀ ਸ਼ਾਮ ਨੂੰ ਜਦੋਂ ਮੈਂ ਆਪਣੇ ਦੋ ਹੋਰ ਦੋਸਤਾਂ ਗੁਰਭਜਨ ਸਿੰਘ ਤੇ ...

ਪੂਰੀ ਖ਼ਬਰ »

ਮੋਟਰਸਾਈਕਲ ਤੋਂ ਹੇਠਾਂ ਸੁੱਟ ਕੇ ਅਖ਼ਬਾਰੀ ਹਾਕਰ ਕੋਲੋਂ ਮੋਬਾਈਲ ਖੋਹਿਆ

ਸਿੱਧਵਾਂ ਬੇਟ, 28 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)-ਸਿੱਧਵਾਂ ਬੇਟ-ਜਗਰਾਉਂ ਮਾਰਗ 'ਤੇ ਜਾ ਰਹੇ ਅਖ਼ਬਾਰ ਦੇ ਇਕ ਹਾਕਰ ਕੋਲੋਂ ਮੋਟਰਸਾਈਕਲ 'ਤੇ ਸਵਾਰ 3 ਵਿਅਕਤੀਆਂ ਨੇ ਮੋਬਾਈਲ ਖੋਹਿਆ ਤੇ ਫ਼ਰਾਰ ਹੋ ਗਏ | ਚੋਰਾਂ ਦੀ ਕਰਤੂਤ ਦੀ ਗੱਲ ਕਰੀਏ ਤਾਂ ਜਦੋਂ ਪਿੰਡ ਤੱਪੜ ...

ਪੂਰੀ ਖ਼ਬਰ »

ਸੀ.ਆਈ.ਏ. ਸਟਾਫ਼ ਵਲੋਂ 220 ਬੋਤਲਾਂ ਘਰ ਦੀ ਕੱਢੀ ਸ਼ਰਾਬ ਬਰਾਮਦ

ਸਿੱਧਵਾਂ ਬੇਟ, 28 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)-ਸੀ.ਆਈ.ਏ. ਸਟਾਫ਼ ਜਗਰਾਉਂ ਵਿਖੇ ਤਾਇਨਾਤ ਥਾਣੇਦਾਰ ਮਨਜੀਤ ਕੁਮਾਰ ਨੇ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਚੌਂਕੀ ਗਿੱਦੜਵਿੰਡੀ 'ਚ ਪੈਂਦੇ ਪਿੰਡ ਅੱਬੂਪੁਰਾ ਤੋਂ ਪਰਜੀਆਂ ਬਿਹਾਰੀਪੁਰ ਨਜ਼ਦੀਕ ਗਸ਼ਤ ਦੇ ਦੌਰਾਨ ਇਕ ...

ਪੂਰੀ ਖ਼ਬਰ »

ਸੁਧਾਰ 'ਚ ਪ੍ਰਕਾਸ਼ ਪੁਰਬ ਸਬੰਧੀ 3 ਰੋਜ਼ਾ ਧਾਰਮਿਕ ਸਮਾਗਮ ਸਮਾਪਤ

ਗੁਰੂਸਰ ਸੁਧਾਰ, 28 ਜੁਲਾਈ (ਜਸਵਿੰਦਰ ਸਿੰਘ ਗਰੇਵਾਲ)-ਇਤਿਹਾਸਿਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਗੁਰੂਸਰ ਸੁਧਾਰ ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਵਾਏ ਗਏ 3 ਦਿਨਾਂ ਧਾਰਮਿਕ ਸਮਾਗਮ ਅੱਜ ਸਮਾਪਤ ਹੋ ਗਏ | ਅੱਜ ...

ਪੂਰੀ ਖ਼ਬਰ »

ਨੰਬਰਦਾਰ ਗੁਰਜੀਤ ਸਿੰਘ ਸਿੱਧੂ ਨਮਿਤ ਸ਼ਰਧਾਂਜਲੀ ਸਮਾਗਮ

ਚੌਂਕੀਮਾਨ, 28 ਜੁਲਾਈ (ਤੇਜਿੰਦਰ ਸਿੰਘ ਚੱਢਾ)-ਯੂਥ ਆਗੂ ਮਨਦੀਪ ਸਿੰਘ ਜਿੰਮੀ ਸਿੱਧੂ ਸਿੱਧਵਾਂ ਦੇ ਸਤਿਕਾਰਯੋਗ ਪਿਤਾ ਨੰਬਰਦਾਰ ਗੁਰਜੀਤ ਸਿੰਘ ਸਿੱਧੂ (ਪ੍ਰਧਾਨ ਗੁਰਦੁਆਰਾ ਧਰਮਸ਼ਾਲਾ ਸਿੱਧਵਾਂ ਖੁਰਦ) ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ...

ਪੂਰੀ ਖ਼ਬਰ »

ਸਾਕਸ਼ੀ ਸ਼ਰਮਾ ਦੀ ਯਾਦ 'ਚ ਪੈਨਸ਼ਨ ਵੰਡ ਸਮਾਗਮ

ਜਗਰਾਉਂ, 28 ਜੁਲਾਈ (ਹਰਵਿੰਦਰ ਸਿੰਘ ਖ਼ਾਲਸਾ)-ਆਲ ਇੰਡੀਆ ਹਿਊਮਨ ਰਾਈਟਸ ਐਸੋਸੀਏਸ਼ਨ ਨੇ 136ਵਾਂ ਪੈਨਸ਼ਨ ਵੰਡ ਸਮਾਗਮ ਕਰਵਾਇਆ | ਸਮਾਗਮ 'ਚ 25 ਬਜ਼ੁਰਗਾਂ ਨੂੰ ਪੈਨਸ਼ਨ ਦਿੱਤੀ ਗਈ | ਇਸ ਵਾਰ ਦੀ ਪੈਨਸ਼ਨ ਪਿ੍ੰ: ਨੀਲਮ ਸ਼ਰਮਾ ਤੇ ਡੀ.ਕੇ. ਸ਼ਰਮਾ ਨੇ ਆਪਣੀ ਮਰਹੂਮ ਪਿਆਰੀ ...

ਪੂਰੀ ਖ਼ਬਰ »

ਧੀਰਾ ਬੱਸੀਆਂ ਬੀਕੇਯੂ (ਡਕੌਂਦਾ) ਬਲਾਕ ਰਾਏਕੋਟ ਦੇ ਪ੍ਰਧਾਨ ਨਿਯੁਕਤ

ਰਾਏਕੋਟ, 28 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵਲੋਂ ਬਲਾਕ ਰਾਏਕੋਟ ਦੇ ਪਹਿਲੇ ਪ੍ਰਧਾਨ ਮਾ: ਮਹਿੰਦਰ ਸਿੰਘ ਕਮਾਲਪੁਰਾ ਦੀ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦੀ ਨਿਯੁਕਤੀ ਹੋਣ ਤੋਂ ਬਾਅਦ ਅੱਜ ਬਲਾਕ ਰਾਏਕੋਟ ਦੇ ਨਵੇਂ ਪ੍ਰਧਾਨ ਦੀ ...

ਪੂਰੀ ਖ਼ਬਰ »

ਬਲਵਿੰਦਰ ਸਿੰਘ ਚੀਮਾ ਨੂੰ ਸਦਮਾ- ਪੁੱਤਰ ਦੀ ਮੌਤ

ਮੁੱਲਾਂਪੁਰ-ਦਾਖਾ, 28 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਬਲਵਿੰਦਰ ਸਿੰਘ ਚੀਮਾ ਬਾੜੇਵਾਲ (ਕਾਲਖ ਵਾਲਾ ਪਰਿਵਾਰ) ਨੂੰ ਉਦੋਂ ਅਸਹਿ ਸਦਮਾ ਲੱਗਾ, ਜਦ ਚੀਮਾ ਬਲਵਿੰਦਰ ਸਿੰਘ ਦਾ ਲਖਤ-ਏ-ਜਿਗਰ ਕਾਕਾ ਮਨਵੀਰ ਸਿੰਘ ਚੀਮਾ ਕਾਲਖ ਭਰ ਜਵਾਨੀ 'ਚ ਅਕਾਲ ਚਲਾਣਾ ਕਰ ਗਿਆ | ...

ਪੂਰੀ ਖ਼ਬਰ »

ਇਯਾਲੀ ਵਲੋਂ ਨੇਤਾ ਘਮਣੇਵਾਲ ਨੂੰ ਜਨਰਲ ਸਕੱਤਰ ਤੇ ਮਨਜੀਤ ਸਿੰਘ ਨੂੰ ਮੀਤ ਪ੍ਰਧਾਨ ਬਣਨ 'ਤੇ ਵਧਾਈ ਦਿੱਤੀ

ਹੰਬੜਾਂ, 28 ਜੁਲਾਈ (ਮੇਜਰ ਹੰਬੜਾਂ)-ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਪੱਧਰ 'ਤੇ ਕੀਤੀਆਂ ਜਾ ਰਹੀਆਂ ਨਿਯੁਕਤੀਆਂ 'ਚ ਪਾਰਟੀ ਵਰਕਰਾਂ ਨੂੰ ਉਨ੍ਹਾਂ ਵਲੋਂ ਕੀਤੇ ਜਾ ਰਹੇ ਕੰਮਾਂ ਨੂੰ ਦੇਖਦਿਆਂ ਅਹੁਦੇ ਦੇ ਕੇ ਨਿਵਾਜਿਆ ਜਾ ਰਿਹਾ ਹੈ, ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ...

ਪੂਰੀ ਖ਼ਬਰ »

ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਕਾਂਗਰਸੀ ਆਗੂ ਨੇ ਆਪਣਾ ਪ੍ਰੋਗਰਾਮ ਕੀਤਾ ਰੱਦ

ਰਾਏਕੋਟ, 28 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਦੇ ਕਾਂਗਰਸੀ ਆਗੂ ਦੀ ਪਿੰਡ ਝੋਰੜਾਂ ਵਿਖੇ ਫੇਰੀ ਦੀ ਭਿਣਕ ਲੱਗਣ 'ਤੇ ਕਿਰਤੀ ਕਿਸਾਨ ਯੂਨੀਅਨ ਤੇ ਬੀਕੇਯੂ (ਡਕੌਂਦਾ) ਵਲੋਂ ਮੋਰਚਾ ਗੱਡਿਆ ਤੇ ਆਗੂ ਵਲੋਂ ਪ੍ਰੋਗਰਾਮ ਨੂੰ ਰੱਦ ਕਰਨਾ ਮੁਨਾਸਬ ਸਮਝਿਆ | ਇਸ ਮੌਕੇ ...

ਪੂਰੀ ਖ਼ਬਰ »

ਐਡਵੋਕੇਟ ਜਸਵਿੰਦਰ ਸਿੰਘ ਖੰਨਾ ਕੇ.ਵਾਈ.ਓ.ਆਈ. ਦੇ ਕਾਨੂੰਨੀ ਸਲਾਹਕਾਰ ਨਿਯੁਕਤ

ਰਾਏਕੋਟ, 28 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਕਿਸਾਨ ਯੂਥ ਆਰਗੇਨਾਈਜੇਸ਼ਨ ਆਫ਼ ਇੰਡੀਆ ਦੇ ਕੌਮੀ ਪ੍ਰਧਾਨ ਜਸਵੀਰ ਸਿੰਘ ਜੱਸੀ ਰਾਜਲਾ ਵਲੋਂ ਦਿੱਤੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੇ.ਵਾਈ.ਓ.ਆਈ.ਦੇ ਸੂਬਾ ਪ੍ਰਧਾਨ ਨਿਰਮਲ ਦੋਸਤ (ਰਾਏਕੋਟ) ਨੇ ਐਡਵੋਕੇਟ ਜਸਵਿੰਦਰ ...

ਪੂਰੀ ਖ਼ਬਰ »

ਜਗਰਾਉਂ 'ਚ ਕੰਨਾਂ ਦਾ ਮੁਫ਼ਤ ਟੈਸਟ ਤੇ ਭਾਰੀ ਛੂਟ 'ਤੇ ਕੰਨਾਂ ਦੀਆਂ ਮਸ਼ੀਨਾਂ ਉਪਲਬੱਧ

ਲੁਧਿਆਣਾ, 28 ਜੁਲਾਈ (ਅ.ਬ)-ਜਿਹੜੇ ਵਿਅਕਤੀਆਂ ਨੂੰ ਘੱਟ ਸੁਣਾਈ ਦਿੰਦਾ ਹੈ, ਉਨ੍ਹਾਂ ਨੂੰ ਘਬਰਾਉੁਣ ਦੀ ਲੋੜ ਨਹੀਂ ਹੈ ਕਿਉਂਕਿ ਉਹ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ | ਸਮਾਜ ਦੇ ਹਰ ਵਰਗ ਲਈ ਬਹੁਤ ਵਧੀਆ ਤੇ 55 ਫੀਸਦੀ ਛੋਟ ਉੱਪਰ 30 ਜੁਲਾਈ ਦਿਨ ਸ਼ੁੱਕਰਵਾਰ ਹੋਟਲ ...

ਪੂਰੀ ਖ਼ਬਰ »

ਮੁਰੱਬੇਬੰਦੀ ਲਈ 83 ਸਾਲ ਤੋਂ ਅਦਾਲਤੀ ਲੜਾਈ ਲੜ ਰਿਹਾ ਪਿੰਡ ਮੱਲ੍ਹਾ
5406 ਕੁੱਲ ਵੋਟਰ : 4093 ਮਰਦ : 2856 ਔਰਤਾਂ : 2550

ਜਸਵਿੰਦਰ ਸਿੰਘ ਛਿੰਦਾ 98721-93320 ਹਠੂਰ-ਪਿਛੋਕੜ : ਪਿੰਡ ਦੇ ਸਿਆਣੇ ਲੋਕਾਂ ਅਨੁਸਾਰ ਡੱਲਾ ਤੇ ਮੱਲ੍ਹਾ ਦੋ ਸਕੇ ਭਰਾ ਦੱਸੇ ਜਾਂਦੇ ਹਨ, ਜਿਨ੍ਹਾਂ ਦੇ ਨਾਂਅ 'ਤੇ ਡੱਲਾ ਤੇ ਮੱਲ੍ਹਾ ਪਿੰਡ ਵਸੇ, ਜੋ ਗੁਆਂਢੀ ਪਿੰਡ ਹਨ | ਡੱਲਾ ਤੇ ਮੱਲ੍ਹਾ ਰਾਜਸਥਾਨ ਤੋਂ ਇੱਥੇ ਆ ਕੇ ਵਸੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX