ਤਾਜਾ ਖ਼ਬਰਾਂ


ਚੰਨੀ ਮੰਤਰੀ ਮੰਡਲ ਦੀ ਸਾਂਝੀ ਤਸਵੀਰ ਆਈ ਸਾਹਮਣੇ
. . .  25 minutes ago
ਚੰਡੀਗੜ੍ਹ, 26 ਸਤੰਬਰ - ਅੱਜ ਪੰਜਾਬ ਦੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਦੇ ਮੰਤਰੀ ਮੰਡਲ ਨੇ ਹਲਫ਼ ਲਿਆ। ਜਿਸ ਦੀ ਇਕ ਤਸਵੀਰ ਸਾਂਝੀ ਕੀਤੀ ਗਈ ਹੈ...
ਜਿਨ੍ਹਾਂ ਨੂੰ ਮੰਤਰੀ ਮੰਡਲ 'ਚ ਸਥਾਨ ਨਹੀਂ ਮਿਲਿਆ ਉਨ੍ਹਾਂ ਨੂੰ ਮਿਲਣਗੀਆਂ ਨਵੀਆਂ ਜ਼ਿੰਮੇਵਾਰੀਆਂ - ਹਰੀਸ਼ ਰਾਵਤ
. . .  about 1 hour ago
ਚੰਡੀਗੜ੍ਹ, 26 ਸਤੰਬਰ - ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਚੰਨੀ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਕਿਹਾ ਕਿ ਜਿਨ੍ਹਾਂ ਨੇ ਪੰਜਾਬ ਮੰਤਰੀ ਮੰਡਲ ਵਿਚ ਜਗ੍ਹਾ ਨਹੀਂ ਬਣਾਈ ਹੈ। ਉਨ੍ਹਾਂ ਨੂੰ ਪੰਜਾਬ ਸਰਕਾਰ ਤੇ ਪਾਰਟੀ 'ਚ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਇਹ...
ਜ਼ਿਲ੍ਹਾ ਗੁਰਦਾਸਪੁਰ ਅੰਦਰ 27 ਸਤੰਬਰ ਨੂੰ ਪਬਲਿਕ ਥਾਂ 'ਤੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ
. . .  about 1 hour ago
ਗੁਰਦਾਸਪੁਰ, 26 ਸਤੰਬਰ (ਆਰਿਫ਼)-ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਦੌਰਾਨ ਜ਼ਿਲ੍ਹੇ ਅੰਦਰ ਅਮਨ ਕਾਨੂੰਨ ਦੀ ਹਾਲਤ ਵਿਗੜਨ ਦਾ ਡਰ ਹੈ। ਜਿਸ ਨੂੰ ਦੇਖਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਮੁਹੰਮਦ ਇਸ਼ਫਾਕ ਵਲੋਂ ਜ਼ਾਬਤਾ ਫ਼ੌਜਦਾਰੀ 1973 ਦੀ ਧਾਰਾ 144...
ਚੰਨੀ ਵਜ਼ਾਰਤ ਦੇ ਨਵੇਂ ਵਜ਼ੀਰਾਂ ਨੇ ਪੰਜਾਬੀ 'ਚ ਲਿਆ ਹਲਫ਼, ਸਹੁੰ ਚੁੱਕ ਸਮਾਗਮ ਹੋਇਆ ਸਮਾਪਤ
. . .  about 2 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ ਸਮਾਪਤ ਹੋ ਗਿਆ ਹੈ ਅਤੇ ਸਾਰੇ ਨਵੇਂ ਬਣੇ ਮੰਤਰੀਆਂ ਨੇ ਪੰਜਾਬੀ ਵਿਚ ਸਹੁੰ ਚੁੱਕੀ ਹੈ...
ਗੁਰਕੀਰਤ ਸਿੰਘ ਕੋਟਲੀ ਨੇ ਲਿਆ ਹਲਫ਼
. . .  about 2 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲਿਆ ਹਲਫ਼
. . .  about 2 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਪਰਗਟ ਸਿੰਘ ਨੇ ਲਿਆ ਹਲਫ਼
. . .  about 2 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਸੰਗਤ ਸਿੰਘ ਗਿਲਜੀਆਂ ਨੇ ਲਿਆ ਹਲਫ਼
. . .  about 2 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਰਾਜ ਕੁਮਾਰ ਵੇਰਕਾ ਨੇ ਲਿਆ ਹਲਫ਼
. . .  about 2 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਕਾਕਾ ਰਣਦੀਪ ਸਿੰਘ ਨੇ ਲਿਆ ਹਲਫ਼
. . .  about 2 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਭਾਰਤ ਭੂਸ਼ਨ ਆਸ਼ੂ ਨੇ ਲਿਆ ਹਲਫ਼
. . .  about 2 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਵਿਜੇ ਇੰਦਰ ਸਿੰਗਲਾ ਨੇ ਲਿਆ ਹਲਫ਼
. . .  about 2 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਰਜ਼ੀਆ ਸੁਲਤਾਨਾ ਨੇ ਲਿਆ ਹਲਫ਼
. . .  about 2 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਰਾਣਾ ਗੁਰਜੀਤ ਸਿੰਘ ਨੇ ਲਿਆ ਹਲਫ਼
. . .  about 2 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਸੁਖਬਿੰਦਰ ਸਿੰਘ ਸਰਕਾਰੀਆ ਨੇ ਲਿਆ ਹਲਫ਼
. . .  about 2 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਅਰੁਣਾ ਚੌਧਰੀ ਨੇ ਲਿਆ ਹਲਫ਼
. . .  about 1 hour ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ...
ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਲਿਆ ਹਲਫ਼
. . .  about 2 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ ਹੋਇਆ ਸ਼ੁਰੂ...
ਮਨਪ੍ਰੀਤ ਸਿੰਘ ਬਾਦਲ ਨੇ ਲਿਆ ਹਲਫ਼
. . .  about 2 hours ago
ਮਨਪ੍ਰੀਤ ਸਿੰਘ ਬਾਦਲ ਨੇ ਲਿਆ ਹਲਫ਼...
ਚੰਨੀ ਵਜ਼ਾਰਤ ਦਾ ਸਹੁੰ ਚੁੱਕ ਸਮਾਗਮ ਹੋਇਆ ਸ਼ੁਰੂ, ਬ੍ਰਹਮ ਮਹਿੰਦਰਾ ਨੇ ਲਿਆ ਹਲਫ਼
. . .  about 2 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ ਹੋਇਆ ਸ਼ੁਰੂ...
ਪੰਜਾਬ ਦੇ ਰਾਜਪਾਲ ਮੰਚ 'ਤੇ ਪੁੱਜੇ, ਰਾਸ਼ਟਰਗਾਨ ਹੋਇਆ ਸ਼ੁਰੂ
. . .  about 2 hours ago
ਕੁਝ ਦੇਰ ਵਿਚ ਪੰਜਾਬ ਸਰਕਾਰ ਦਾ ਨਵਾਂ ਮੰਤਰੀ ਮੰਡਲ ਚੁੱਕੇਗਾ ਸਹੁੰ
. . .  about 3 hours ago
ਚੰਡੀਗੜ੍ਹ, 26 ਸਤੰਬਰ - ਪੰਜਾਬ ਦੀ ਨਵੇਂ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ ਕੁਝ ਦੇਰ ਵਿਚ ਸ਼ੁਰੂ ਹੋਣ ਜਾ ਰਿਹਾ ਹੈ...
ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਲਈ ਵੋਟਰਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ
. . .  about 3 hours ago
ਮਲੋਟ, 26 ਸਤੰਬਰ (ਪਾਟਿਲ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲੋਟ ਵਿਖੇ ਪੰਜਾਬ ਯੂਨੀਵਰਸਿਟੀ ਗ੍ਰੈਜੂਏਟ ਹਲਕੇ ਤੋਂ ਸੈਨੇਟ ਚੋਣਾਂ ਲਈ ਅੱਜ ਮਲੋਟ ਵਿਖੇ ਵੋਟਰਾਂ ਵਿਚ ਕਾਫੀ ਉਤਸ਼ਾਹ ਵੇਖਣ ਨੂੰ...
ਚੰਨੀ ਤੇ ਰੰਧਾਵਾ ਮਨਪ੍ਰੀਤ ਬਾਦਲ ਦੇ ਘਰ ਪੁੱਜੇ
. . .  about 3 hours ago
ਚੰਡੀਗੜ੍ਹ, 26 ਸਤੰਬਰ - ਸਹੁੰ ਚੁੱਕਣ ਤੋਂ ਪਹਿਲਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮਨਪ੍ਰੀਤ ਸਿੰਘ ਬਾਦਲ ਦੇ ਘਰ ਪਹੁੰਚੇ...
ਸਹੁੰ ਚੁੱਕਣ ਤੋਂ ਪਹਿਲਾਂ ਗੁਰਕੀਰਤ ਸਿੰਘ ਕੋਟਲੀ ਹੋਏ ਭਾਵੁਕ
. . .  about 3 hours ago
ਚੰਡੀਗੜ੍ਹ, 26 ਸਤੰਬਰ - ਸਹੁੰ ਚੁੱਕਣ ਤੋਂ ਪਹਿਲਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਆਪਣੇ ਦਾਦਾ ਤੇ ਸਾਬਕਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ...
ਮੈਂ ਕੈਬਨਿਟ ਵਿਚ ਸ਼ਾਮਲ ਨਹੀਂ ਹੋ ਰਿਹਾ - ਨਾਗਰਾ
. . .  about 3 hours ago
ਚੰਡੀਗੜ੍ਹ, 26 ਸਤੰਬਰ - ਕੁਲਜੀਤ ਸਿੰਘ ਨਾਗਰਾ ਨੇ ਵੀਡੀਓ ਸੰਦੇਸ਼ ਰਾਹੀਂ ਸੰਬੋਧਨ ਕੀਤਾ ਹੈ ਕਿ ਉਹ ਕਿਸਾਨਾਂ ਨਾਲ ਖੜੇ ਹਨ ਤੇ ਉਨ੍ਹਾਂ ਨੇ ਪਹਿਲਾ ਹੀ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਕੈਬਨਿਟ ਵਿਚ ਸ਼ਾਮਲ ਨਹੀਂ ਹੋ ਰਹੇ। ਚਰਨਜੀਤ ਸਿੰਘ ਚੰਨੀ ਮੰਤਰੀ ਮੰਡਲ 'ਚ ਬਦਲਾਅ ਤੋਂ ਬਾਅਦ ਉਨ੍ਹਾਂ ਨੇ ਵੀਡੀਓ ਸੰਦੇਸ਼ ਜਾਰੀ ਕੀਤਾ ਹੈ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 14 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਹੈ, ਅਸੰਭਵ ਨਹੀਂ। -ਐਲਵਰਟਸ

ਸੰਪਾਦਕੀ

ਡਿਕੋ ਡੋਲੇ ਖਾਂਦੀ ਬੇੜੀ

ਪਿਛਲੇ ਕਾਫੀ ਸਮੇਂ ਤੋਂ ਪੰਜਾਬ ਵਿਚ ਢਹਿੰਦੀ ਕਲਾ 'ਚ ਜਾ ਰਹੀ ਸੱਤਾਧਾਰੀ ਪਾਰਟੀ ਕਾਂਗਰਸ ਅੰਦਰ ਜੋ ਉਥਲ-ਪੁਥਲ ਹੁੰਦੀ ਰਹੀ ਸੀ, ਉਸ ਨੇ ਪਹਿਲਾਂ ਹੀ ਡੋਲਦੇ ਕਾਂਗਰਸੀਆਂ ਨੂੰ ਹੋਰ ਵੀ ਬੇਹੌਸਲਾ ਕਰ ਦਿੱਤਾ ਸੀ। ਦੂਸਰੇ ਪਾਸੇ ਕੁਝ ਦੂਸਰੀਆਂ ਸਿਆਸੀ ਪਾਰਟੀਆਂ ਬੜੇ ਹੌਸਲੇ ਨਾਲ ਤੁਰਦੀਆਂ ਨਜ਼ਰ ਆ ਰਹੀਆਂ ਸਨ। ਚਾਹੇ 8 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੇ ਸੂਬੇ ਦੀ ਸਿਆਸੀ ਫ਼ਿਜ਼ਾ 'ਤੇ ਕਾਫੀ ਅਸਰ ਪਾਇਆ ਸੀ ਪਰ ਸਿਆਸੀ ਪਾਰਟੀਆਂ ਆਪਣੇ ਤੈਅਸ਼ੁਦਾ ਪ੍ਰੋਗਰਾਮਾਂ ਨਾਲ ਪੂਰੀਆਂ ਸਰਗਰਮ ਨਜ਼ਰ ਆਉਂਦੀਆਂ ਸਨ। ਅਜਿਹੀ ਸਥਿਤੀ ਵਿਚ ਪੰਜਾਬ ਕਾਂਗਰਸ ਨੂੰ ਕਿਸੇ ਅਜਿਹੇ ਹੁਲਾਰੇ ਦੀ ਜ਼ਰੂਰਤ ਸੀ, ਜਿਸ ਨਾਲ ਕਿ ਉਸ ਦਾ ਵਿਸ਼ਵਾਸ ਵਧ ਸਕੇ ਅਤੇ ਉਹ ਹੌਸਲੇ ਨਾਲ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਉਤਰ ਸਕੇ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਜੋ ਪੰਜਾਬ ਦੀ ਸਿਆਸਤ ਵਿਚ ਪਿਛਲੇ ਕਈ ਦਹਾਕਿਆਂ ਤੋਂ ਸਰਗਰਮ ਹਨ, ਉਨ੍ਹਾਂ ਦਾ ਅਸਰ ਅਤੇ ਪ੍ਰਭਾਵ ਵੱਡੀ ਹੱਦ ਤੱਕ ਕਬੂਲਿਆ ਜਾਂਦਾ ਰਿਹਾ ਹੈ। ਉਹ ਆਪਣੀ ਅਨੋਖੀ ਕਾਰਜਸ਼ੈਲੀ ਕਾਰਨ ਚਰਚਾ ਦਾ ਵਿਸ਼ਾ ਬਣੇ ਰਹੇ ਹਨ। ਭਾਵੇਂ ਉਹ ਭਾਜਪਾ ਵਿਚ ਰਹੇ ਹੋਣ, ਆਮ ਆਦਮੀ ਪਾਰਟੀ ਨਾਲ ਉਸ ਦੇ ਮੇਲ-ਜੋਲ ਦੀਆਂ ਕਿਆਸ ਅਰਾਈਆਂ ਹੁੰਦੀਆਂ ਰਹੀਆਂ ਹੋਣ ਜਾਂ ਉਹ ਕਾਂਗਰਸ ਵਿਚ ਵਿਚਰ ਰਿਹਾ ਹੋਵੇ, ਉਸ ਨੇ ਆਪਣੀ ਹੋਂਦ ਦਾ ਸਿੱਕਾ ਮੰਨਵਾਇਆ ਹੈ। ਇਸੇ ਲਈ ਹੀ ਕਾਂਗਰਸੀ ਸਫ਼ਾਂ ਅੰਦਰ ਇਹ ਸੋਚ ਪਾਈ ਜਾ ਰਹੀ ਸੀ ਕਿ ਜੇਕਰ ਉਹ ਪਾਰਟੀ ਅੰਦਰ ਦੁਬਾਰਾ ਕਿਸੇ ਵੱਡੇ ਅਹੁਦੇ 'ਤੇ ਹੁੰਦਿਆਂ ਆਪਣੀ ਪ੍ਰਭਾਵੀ ਭੂਮਿਕਾ ਨਿਭਾਉਣ ਦੇ ਸਮਰੱਥ ਹੋਣਗੇ ਤਾਂ ਇਸ ਨਾਲ ਪਾਰਟੀ ਨੂੰ ਇਕ ਵਾਰ ਫਿਰ ਉਤਸ਼ਾਹ ਮਿਲ ਸਕਦਾ ਹੈ ਅਤੇ ਪਾਰਟੀ ਦੇ ਹੌਸਲੇ ਨਾਲ ਚੋਣ ਮੈਦਾਨ ਵਿਚ ਉਤਰਨ ਦੀ ਸੰਭਾਵਨਾ ਬਣ ਸਕਦੀ ਹੈ। ਪਿਛਲੇ ਸਮੇਂ ਵਿਚ ਚਾਹੇ ਨਵਜੋਤ ਦੀ ਕਾਰਜਸ਼ੈਲੀ ਤੋਂ ਬਹੁਤੇ ਕਾਂਗਰਸੀ ਖੁਸ਼ ਨਜ਼ਰ ਨਹੀਂ ਸਨ ਆਉਂਦੇ ਪਰ ਫਿਰ ਵੀ ਉਨ੍ਹਾਂ ਨੂੰ ਉਸ ਤੋਂ ਪਾਰਟੀ ਦਾ ਬੇੜਾ ਪਾਰ ਕਰਾਏ ਜਾਣ ਦੀ ਉਮੀਦ ਜ਼ਰੂਰ ਸੀ।
ਪਰ ਜਿਸ ਤਰ੍ਹਾਂ ਪਾਰਟੀ ਹਾਈ ਕਮਾਨ ਵਲੋਂ ਉਨ੍ਹਾਂ ਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਦੇਣ ਦੇ ਮਾਮਲੇ ਨੂੰ ਲਟਕਾਇਆ ਅਤੇ ਜਿਸ ਤਰ੍ਹਾਂ ਕੁਝ ਮਹੀਨੇ ਤੱਕ ਕਾਂਗਰਸੀ ਆਗੂਆਂ ਨੇ ਇਸ ਸਬੰਧੀ ਅਤੇ ਹੋਰ ਮੁੱਦੇ ਲੈ ਕੇ ਆਪਸ ਵਿਚ ਇਕ-ਦੂਸਰੇ ਵਿਰੁੱਧ ਬਿਆਨਾਂ ਦੀਆਂ ਝੜੀਆਂ ਲਾਈਆਂ, ਉਸ ਨੇ ਪਾਰਟੀ ਨੂੰ ਹੋਰ ਕਮਜ਼ੋਰ ਕਰ ਦਿੱਤਾ। ਪਾਰਟੀ ਅੰਦਰਲੀ ਇਹ ਛਿੰਝ ਏਨੀ ਲੰਮੀ ਹੁੰਦੀ ਗਈ ਕਿ ਇਸ ਵਿਚ ਉਤਰੇ ਪਹਿਲਵਾਨਾਂ ਦੇ ਆਪਣੇ ਹੌਸਲੇ ਡਗਮਗਾਉਣ ਲੱਗੇ ਸਨ। ਉਸ ਤੋਂ ਬਾਅਦ ਜਿਸ ਹਾਲਾਤ ਵਿਚ ਅਤੇ ਜਿਸ ਢੰਗ ਨਾਲ ਨਵਜੋਤ ਸਿੰਘ ਸਿੱਧੂ ਨੂੰ ਸੂਬਾ ਪਾਰਟੀ ਦਾ ਪ੍ਰਧਾਨ ਥਾਪਿਆ ਗਿਆ ਅਤੇ ਜਿਸ ਤਰ੍ਹਾਂ ਉਸ ਦੇ ਪ੍ਰਧਾਨਗੀ ਦੀ ਕੁਰਸੀ ਸੰਭਾਲਣ ਸਮੇਂ ਸਟੇਜ 'ਤੇ ਕਾਂਗਰਸੀ ਆਗੂਆਂ ਵਿਚਕਾਰ ਦੂਰੀਆਂ ਬਣੀਆਂ ਨਜ਼ਰ ਆਈਆਂ, ਉਸ ਨੇ ਪਾਰਟੀ ਹਲਕਿਆਂ ਦੀਆਂ ਚਿੰਤਾਵਾਂ ਵਿਚ ਹੋਰ ਵਾਧਾ ਕਰ ਦਿੱਤਾ ਹੈ। ਪਾਰਟੀ ਅੰਦਰ ਪਹਿਲਾਂ ਹੀ ਪਈਆਂ ਤਰੇੜਾਂ ਅਤੇ ਦੁਫੇੜ ਦੇ ਹੋਰ ਵਧਣ ਦੀ ਸੰਭਾਵਨਾ ਅਜੇ ਵੀ ਬਣੀ ਨਜ਼ਰ ਆ ਰਹੀ ਹੈ। ਦੋ ਵੱਡੇ ਕੈਂਪਾਂ ਦੇ ਨਾਲ-ਨਾਲ ਹੋਰ ਵੀ ਕਈ ਧੜੇ ਉੱਭਰਨੇ ਸ਼ੁਰੂ ਹੋ ਗਏ ਹਨ। ਇਕ ਹੋਰ ਵੱਡੀ ਸਮੱਸਿਆ ਇਹ ਹੈ ਕਿ ਆਪਣੇ ਬਿਆਨਾਂ ਵਿਚ ਜਿਸ ਤਰ੍ਹਾਂ ਦੇ ਵਾਅਦੇ ਅਤੇ ਦਾਅਵੇ ਪ੍ਰਧਾਨ ਬਣਨ ਤੋਂ ਪਹਿਲਾਂ ਅਤੇ ਪਿੱਛੋਂ ਨਵਜੋਤ ਨੇ ਕੀਤੇ ਹਨ, ਉਨ੍ਹਾਂ ਨੂੰ ਇਕ ਸੀਮਤ ਸਮੇਂ ਵਿਚ ਪੂਰਾ ਕੀਤਾ ਜਾਣਾ ਅਤੇ ਉਨ੍ਹਾਂ 'ਤੇ ਪੂਰਾ ਉਤਰ ਸਕਣਾ ਉਸ ਲਈ ਬੇਹੱਦ ਔਖੀ ਗੱਲ ਹੈ। ਚਾਹੇ ਉਸ ਨੇ ਅਤੇ ਉਸ ਦੀ ਨਵੀਂ ਟੀਮ ਦੇ ਸਾਥੀਆਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਪਾਰਟੀ ਵਿਚ ਸਭ ਅੱਛਾ ਹੋਣ ਦਾ ਪ੍ਰਭਾਵ ਦੇਣ ਦਾ ਯਤਨ ਕੀਤਾ ਹੈ ਪਰ ਇਸ ਯਤਨ ਨੂੰ ਬਹੁਤਾ ਬੂਰ ਪੈਣ ਦੀ ਸੰਭਾਵਨਾ ਨਹੀਂ ਜਾਪਦੀ। ਨਵਜੋਤ ਦੀ ਕਾਰਜਸ਼ੈਲੀ ਸਬੰਧੀ ਮੁੱਖ ਮੰਤਰੀ ਦੇ ਸ਼ੰਕੇ ਅਜੇ ਵੀ ਬਰਕਰਾਰ ਜਾਪਦੇ ਹਨ। ਜਿਹੜੇ 5 ਨੁਕਤੇ ਇਸ ਨਵੀਂ ਟੀਮ ਨੇ ਮੁੱਖ ਮੰਤਰੀ ਸਾਹਮਣੇ ਰੱਖੇ ਹਨ, ਉਸ ਦੇ ਜਵਾਬ ਵਿਚ ਵੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਾ ਹੈ ਕਿ ਇਨ੍ਹਾਂ 'ਚੋਂ 80 ਫ਼ੀਸਦੀ ਵਾਅਦੇ ਤਾਂ ਪੂਰੇ ਕਰ ਲਏ ਗਏ ਹਨ ਅਤੇ ਰਹਿੰਦਿਆਂ 'ਤੇ ਕੰਮ ਕੀਤਾ ਜਾ ਰਿਹਾ ਹੈ। ਸਾਢੇ 4 ਸਾਲ ਪਹਿਲਾਂ ਕਾਂਗਰਸ ਦੇ ਸੱਤਾ ਵਿਚ ਆਉਣ ਤੋਂ ਪਿੱਛੋਂ ਅਤੇ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਕਿੰਨੇ ਕੁ ਪੂਰੇ ਹੋ ਸਕੇ ਹਨ, ਇਨ੍ਹਾਂ ਬਾਰੇ ਅੱਜ ਬਹੁਤੇ ਪੰਜਾਬੀ ਜਾਣਦੇ ਹੀ ਹਨ। ਜੇ ਇਨ੍ਹਾਂ 'ਤੇ ਪ੍ਰਭਾਵੀ ਢੰਗ ਨਾਲ ਅਮਲ ਕੀਤਾ ਗਿਆ ਹੁੰਦਾ ਤਾਂ ਸ਼ਾਇਦ ਅੱਜ ਪਾਰਟੀ ਵਿਚਾਰਗੀ ਵਾਲੀ ਅਵਸਥਾ ਵਿਚ ਵਿਚਰਦੀ ਨਜ਼ਰ ਨਾ ਆਉਂਦੀ।
ਹੁਣ ਨਵੇਂ ਪ੍ਰਧਾਨ, ਉਸ ਦੇ ਸਾਥੀਆਂ ਅਤੇ ਹੋਰ ਕਾਂਗਰਸੀ ਧਿਰਾਂ 'ਤੇ ਇਹ ਕਿੰਨਾ ਕੁ ਵਿਸ਼ਵਾਸ ਕੀਤਾ ਜਾ ਸਕਦਾ ਹੈ ਕਿ ਉਹ ਕੁਝ ਹੀ ਮਹੀਨਿਆਂ ਵਿਚ ਅਸਮਾਨ ਤੋਂ ਉਹ ਤਾਰੇ ਤੋੜ ਕੇ ਲਿਆਉਣ ਦੇ ਸਮਰੱਥ ਹੋਣਗੇ, ਜਿਨ੍ਹਾਂ ਦੀ ਲਿਸ਼ਕ ਉਨ੍ਹਾਂ ਵਲੋਂ ਲੋਕਾਂ ਨੂੰ ਦਿਖਾਈ ਜਾਂਦੀ ਰਹੀ ਹੈ। ਦਾਅਵਿਆਂ ਅਤੇ ਵਾਅਦਿਆਂ ਦੀ ਅਸਲੀਅਤ ਤਾਂ ਅਮਲਾਂ ਨਾਲ ਹੀ ਉਜਾਗਰ ਹੋ ਸਕਦੀ ਹੈ। ਅੱਜ ਅਜਿਹੀ ਸਥਿਤੀ ਵਿਚ ਦਰਿਆ 'ਚ ਉਤਰੀ ਪਾਰਟੀ ਦੀ ਬੇੜੀ ਡਿਕੋ ਡੋਲੇ ਖਾਂਦੀ ਨਜ਼ਰ ਆ ਰਹੀ ਹੈ। ਫਿਰ ਵੀ ਇਸ ਦੇ ਨਵੇਂ ਅਤੇ ਪੁਰਾਣੇ ਮਲਾਹ ਇਸ ਨੂੰ ਕਿਸ ਤਰ੍ਹਾਂ ਕਿਨਾਰੇ 'ਤੇ ਲੈ ਕੇ ਜਾਣ ਦੇ ਸਮਰੱਥ ਹੋਣਗੇ, ਇਹ ਵੇਖਣਾ ਅਜੇ ਬਾਕੀ ਹੋਵੇਗਾ।

-ਬਰਜਿੰਦਰ ਸਿੰਘ ਹਮਦਰਦ

ਆਪਣੀ ਸਾਖ ਗੁਆਉਂਦਾ ਜਾ ਰਿਹਾ ਹੈ ਚੋਣ ਕਮਿਸ਼ਨ

ਪਿਛਲੇ ਛੇ-ਸੱਤ ਸਾਲਾਂ ਦੌਰਾਨ ਉਂਜ ਤਾਂ ਦੇਸ਼ ਦੀ ਹਰ ਪ੍ਰਮੁੱਖ ਸੰਵਿਧਾਨਕ ਸੰਸਥਾ ਨੇ ਸਰਕਾਰ ਦੇ ਅੱਗੇ ਜ਼ਿਆਦਾ ਜਾਂ ਘੱਟ ਸਮਰਪਣ ਕਰਕੇ ਆਪਣੀ ਸਾਖ਼ ਤੇ ਵਿਸ਼ਵਾਸ-ਯੋਗਤਾ 'ਤੇ ਦਾਗ਼ ਲਗਵਾਇਆ ਹੈ, ਪਰ ਚੋਣ ਕਮਿਸ਼ਨ ਦੀ ਸਾਖ਼ ਤਾਂ ਲਗਪਗ ਪੂਰੀ ਤਰ੍ਹਾਂ ਹੀ ਡਗਮਗਾ ਗਈ ਹੈ। ...

ਪੂਰੀ ਖ਼ਬਰ »

ਭਾਰਤ ਲਈ ਖ਼ਤਰੇ ਦੀ ਘੰਟੀ ਹੈ ਸ਼ੀ ਜਿਨਪਿੰਗ ਦਾ ਤਿੱਬਤ ਦੌਰਾ

ਤੀਹ ਸਾਲਾਂ ਬਾਅਦ ਕਿਸੇ ਚੀਨੀ ਰਾਸ਼ਟਰਪਤੀ ਦਾ ਅਚਾਨਕ ਬਿਨਾਂ ਕਿਸੇ ਸ਼ੋਰਗੁਲ ਦੇ ਤਿੱਬਤ ਆਉਣਾ ਅਤੇ ਫਿਰ ਭਾਰਤ ਦੀ ਹੱਦ ਨਾਲ ਬ੍ਰਹਮਪੁੱਤਰ ਉੱਪਰ ਨਵੇਂ ਉਸਾਰੇ ਜਾ ਰਹੇ ਡੈਮ ਦਾ ਦੌਰਾ ਕਰਨਾ ਭਾਰਤ ਲਈ ਖ਼ਤਰੇ ਦੀ ਘੰਟੀ ਹੈ। ਅਜੇ ਲੱਦਾਖ ਵਿਚ ਦਿਪਸਾਂਗ-ਗੋਗਰਾ-ਹਾਟ ...

ਪੂਰੀ ਖ਼ਬਰ »

ਪੰਜਾਬ ਦੇ ਜ਼ਮੀਨੀ ਮੁੱਦਿਆਂ ਤੋਂ ਧਿਆਨ ਲਾਂਭੇ ਕਰਨ ਦੀਆਂ ਹੋ ਰਹੀਆਂ ਹਨ ਕੋਸ਼ਿਸ਼ਾਂ

ਸਾਡੇ ਦੇਸ਼ ਦੇ ਲੋਕਾਂ ਵਿਚ ਪਿਛਲੇ ਇਕ-ਦੋ ਦਹਾਕਿਆਂ ਤੋਂ ਵਿਕਸਿਤ ਹੋ ਰਹੇ ਰਾਜਨੀਤਕ ਸੱਭਿਆਚਾਰ ਨੇ ਪੰਜਾਬ ਦੀ ਰਾਜਨੀਤੀ ਦੀ ਅਜੋਕੀ ਤਸਵੀਰ ਘੜੀ ਹੈ। ਪਿਛਲੇ ਸਮੇਂ ਦੌਰਾਨ ਦੇਖਣ ਵਿਚ ਆਇਆ ਹੈ ਕਿ 'ਚੋਣਾਂ ਦੇ ਮੌਸਮ' ਵਿਚ ਲੋਕ ਲੀਕ ਤੋਂ ਹਟ ਕੇ ਚੱਲਣ ਵਾਲੇ ਲੋਕਾਂ 'ਤੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX