ਤਾਜਾ ਖ਼ਬਰਾਂ


ਚਰਨਜੀਤ ਸਿੰਘ ਚੰਨੀ ਦੀ ਰਾਹੁਲ ਗਾਂਧੀ ਦੀ ਮੀਟਿੰਗ ਜਾਰੀ
. . .  26 minutes ago
ਪੰਜਾਬ ਕੈਬਨਿਟ ਵਿਚ ਫੇਰਬਦਲ ਲਈ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਪਹੁੰਚੇ
. . .  about 1 hour ago
ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇ. ਜਗਦੀਸ਼ ਸਿੰਘ ਝੀਂਡਾ ਨੂੰ ਡੇਰਾ ਕਾਰ ਸੇਵਾ ਅੰਦਰ ਜਾਣ ਤੋਂ ਰੋਕਿਆ
. . .  about 2 hours ago
ਕਰਨਾਲ, 23 ਸਤੰਬਰ (ਗੁਰਮੀਤ ਸਿੰਘ ਸੱਗੂ )-ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇ. ਜਗਦੀਸ਼ ਸਿੰਘ ਝੀਂਡਾ ਨੂੰ ਅਜ ਡੇਰਾ ਕਾਰ ਸੇਵਾ ਕਲੰਦਰੀ ਗੇਟ ਅੰਦਰ ਦਾਖਲ ਨਹੀ ਹੋਣ ਦਿਤਾ ਗਿਆ। ਜਥੇ. ਝੀਂਡਾ ਨੇ ਕਿਸਾਨ ਅੰਦੋਲਨ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਸ਼ਿੰਗਟਨ ਡੀਸੀ ਵਿਚ ਅਡੋਬ ਚੇਅਰਮੈਨ ਸ਼ਾਂਤਨੂ ਨਾਰਾਇਣ ਨਾਲ ਕੀਤੀ ਮੀਟਿੰਗ
. . .  about 2 hours ago
ਉਤਰਾਖੰਡ ਦੇ ਰਾਜਪਾਲ, ਲੈ. ਜ. ਗੁਰਮੀਤ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  about 4 hours ago
ਅਸਾਮ ਵਿਚ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦਰਮਿਆਨ ਹੋਈ ਝੜਪ ਵਿਚ ਦੋ ਲੋਕਾਂ ਦੀ ਮੌਤ
. . .  about 4 hours ago
ਤਰਨ ਤਾਰਨ ਪੁਲਿਸ ਵਲੋਂ ਹੱਥ ਗੋਲੇ ਅਤੇ ਹਥਿਆਰਾਂ ਸਮੇਤ ਤਿੰਨ ਖਾੜਕੂ ਗ੍ਰਿਫ਼ਤਾਰ
. . .  about 4 hours ago
ਤਰਨ ਤਾਰਨ, 23 ਸਤੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਹੱਥ ਗੋਲੇ ਅਤੇ ਹਥਿਆਰਾਂ ਸਮੇਤ ਤਿੰਨ ਖਾੜਕੂਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਗਈ ਹੈ, ਜਿਨ੍ਹਾਂ...
ਫ਼ਿਰੋਜ਼ਪੁਰ 'ਚ ਬੰਦ ਪਏ ਕੋਲਡ ਸਟੋਰ 'ਚੋਂ ਗੈਸ ਲੀਕ ਹੋਣ ਨਾਲ ਮੱਚੀ ਹਫ਼ੜਾ ਦਫ਼ੜੀ
. . .  about 4 hours ago
ਫ਼ਿਰੋਜ਼ਪੁਰ, 23 ਸਤੰਬਰ (ਗੁਰਿੰਦਰ ਸਿੰਘ) - ਫ਼ਿਰੋਜ਼ਪੁਰ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਕੋਲਡ ਸਟੋਰ ਵਿਚੋਂ ਅੱਜ ਸ਼ਾਮ ਅਮੋਨੀਆ ਗੈਸ ...
ਆਦਮਪੁਰ ਏਅਰਪੋਰਟ 'ਤੇ ਬਣ ਰਿਹਾ ਨਵਾਂ ਟਰਮੀਨਲ ਬਹੁਤ ਜਲਦ ਹੋਵੇਗਾ ਚਾਲੂ - ਸੋਮ ਪ੍ਰਕਾਸ਼
. . .  about 4 hours ago
ਫਗਵਾੜਾ, 23 ਸਤੰਬਰ (ਹਰਜੋਤ ਸਿੰਘ ਚਾਨਾ) - ਆਦਮਪੁਰ ਏਅਰਪੋਰਟ 'ਤੇ ਨਵੇਂ ਟਰਮੀਨਲ ਬਿਲਡਿੰਗ ਦਾ ਨਿਰਮਾਣ, ਐਪਰਨ ਤੇ ਟੈਕਸੀ ਟਰੈਕ ਦਾ ਕੰਮ ਦਸੰਬਰ 2021 ਤੱਕ ਪੂਰਾ ਹੋ ਜਾਵੇਗਾ ਜਿਸ ਨਾਲ ਲੋਕਾਂ ਨੂੰ ਕਾਫ਼ੀ ਸਹੂਲਤ...
ਚਿੱਟ ਫੰਡ ਘੁਟਾਲੇ ਦੇ ਮਾਮਲੇ 11 ਅਚੱਲ ਸੰਪਤੀਆਂ ਕਬਜ਼ੇ ਵਿਚ
. . .  about 5 hours ago
ਨਵੀਂ ਦਿੱਲੀ, 23 ਸਤੰਬਰ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਚਿੱਟ ਫੰਡ ਘੁਟਾਲੇ ਦੇ ਮਾਮਲੇ ਵਿਚ ਡੀ.ਜੇ.ਐਨ. ਜਵੈਲਰਜ਼ ਪ੍ਰਾਈਵੇਟ ਲਿਮਟਿਡ ਨਾਲ ਸਬੰਧਤ 1.01 ਕਰੋੜ ਰੁਪਏ ਦੀਆਂ 11 ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਹੈੱਡ ਗ੍ਰੰਥੀ ਅਤੇ ਮੈਨੇਜਰ ਨੇ ਚਾਰਜ ਸੰਭਾਲ ਸੇਵਾ ਕੀਤੀ ਸ਼ੁਰੂ
. . .  about 5 hours ago
ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਨਿੱਕੂਵਾਲ ,ਕਰਨੈਲ ਸਿੰਘ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਆਏ ਹੈੱਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਅਤੇ ਮੈਨੇਜਰ ਭਗਵੰਤ ਸਿੰਘ ਨੇ ਆਪਣਾ ਚਾਰਜ ਸੰਭਾਲ ਕੇ...
ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਸੰਬੰਧੀ ਇਕ ਉੱਚ ਪੱਧਰੀ ਵਫ਼ਦ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣ ਲਈ ਭੇਜਿਆ ਜਾਵੇਗਾ - ਬੀਬੀ ਜਗੀਰ ਕੌਰ
. . .  about 5 hours ago
ਅੰਮ੍ਰਿਤਸਰ, 23 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਇੱਥੇ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਸ਼੍ਰੋਮਣੀ ਕਮੇਟੀ ਦੇ ਨਾਲ...
ਰੰਜਸ਼ ਦੌਰਾਨ ਗੋਲੀ ਚੱਲੀ
. . .  about 5 hours ago
ਮਮਦੋਟ, 23 ਸਤੰਬਰ (ਸੁਖਦੇਵ ਸਿੰਘ ਸੰਗਮ) - ਪੁਲਿਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਲੱਖਾ ਹਾਜੀ ਵਿਖੇ ਦੋ ਧਿਰਾਂ ਵਿਚਕਾਰ ਪੁਰਾਣੀ ਰੰਜਸ਼ ਨੂੰ ਲੈ ਕੇ ਹੋਈ ਲੜਾਈ ਦੌਰਾਨ ਇਕ ਧਿਰ ਵਲੋਂ ਗੋਲੀ ਚਲਾਉਣ ਦਾ...
ਅਪਰੇਸ਼ਨ ਦੌਰਾਨ ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰ ਬਰਾਮਦ
. . .  about 5 hours ago
ਸ੍ਰੀਨਗਰ, 23 ਸਤੰਬਰ - ਜੰਮੂ -ਕਸ਼ਮੀਰ ਦੇ ਵਿਚ ਭਾਰਤੀ ਫ਼ੌਜ ਨੇ ਐਲ.ਓ.ਸੀ. 'ਤੇ ਉੜੀ ਨੇੜੇ ਰਾਮਪੁਰ ਸੈਕਟਰ 'ਚ 3 ਅੱਤਵਾਦੀਆਂ ਨੂੰ ਮਾਰਿਆ ਹੈ। ਜ਼ਿਕਰਯੋਗ ਹੈ ਕਿ ਉਹ ਹਾਲ ਹੀ ਵਿਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ...
ਸੋਨੀਪਤ ਦੇ ਜ਼ਿਲ੍ਹਾ ਗਨੌਰ ਵਿਚ ਸਕੂਲ ਦੀ ਡਿੱਗੀ ਛੱਤ, ਕਈ ਬੱਚੇ ਅਤੇ ਅਧਿਆਪਕ ਜ਼ਖ਼ਮੀ
. . .  about 6 hours ago
ਸੋਨੀਪਤ, 23 ਸਤੰਬਰ - ਹਰਿਆਣਾ ਦੇ ਸੋਨੀਪਤ ਦੇ ਜ਼ਿਲ੍ਹਾ ਗਨੌਰ ਵਿਚ ਇਕ ਸਕੂਲ ਦੀ ਛੱਤ ਡਿੱਗ ਗਈ ਜਿਸ ਕਾਰਨ ਕਈ ਬੱਚੇ ਅਤੇ ਅਧਿਆਪਕ ...
ਵਰ੍ਹਦੇ ਮੀਂਹ ਵਿਚ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕ ਕੇ ਕੀਤਾ ਪ੍ਰਦਰਸ਼ਨ
. . .  about 6 hours ago
ਨਾਭਾ, 23 ਸਤੰਬਰ (ਅਮਨਦੀਪ ਸਿੰਘ ਲਵਲੀ) - ਆਮ ਆਦਮੀ ਪਾਰਟੀ ਵਿਧਾਨ ਸਭਾ ਨਾਭਾ ਵਲੋਂ ਨਾਭਾ ਸ਼ਹਿਰ ਵਿਚ ਵੱਖਰੇ ਤਰੀਕੇ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ | ਗੁਰਦੇਵ ਸਿੰਘ ਦੇਵ ਮਾਨ ਹਲਕਾ ਇੰਚਾਰਜ ਵਿਧਾਨ ਸਭਾ ਨਾਭਾ ਤੇ ਮੇਘ ਚੰਦ ਸ਼ੇਰ...
'ਔਕਸ' ਵਿਚ ਭਾਰਤ ਨੂੰ ਨਹੀਂ ਕੀਤਾ ਜਾਵੇਗਾ ਸ਼ਾਮਿਲ - ਅਮਰੀਕਾ
. . .  about 6 hours ago
ਵਾਸ਼ਿੰਗਟਨ, 23 ਸਤੰਬਰ - ਅਮਰੀਕਾ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨ ਦੀ ਘੇਰਾਬੰਦੀ ਲਈ ਆਸਟ੍ਰੇਲੀਆ ਅਤੇ ਬ੍ਰਿਟੇਨ ਦੇ ਨਾਲ ਇਕ ਨਵਾਂ ਗੱਠਜੋੜ ਬਣਾਇਆ ਹੈ, ਜਿਸਦਾ ਨਾਂਅ 'ਔਕਸ'' ਹੈ। ਅਮਰੀਕਾ ਨੇ ਇਸ ਗਠਜੋੜ ਵਿਚ ਭਾਰਤ ਜਾਂ ਜਾਪਾਨ ਨੂੰ ਸ਼ਾਮਿਲ...
ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਦੇ ਮਾਮਲੇ ਵਿਚ ਦਿੱਲੀ ਹਾਈਕੋਰਟ ਦਾ ਕੇਂਦਰ ਨੂੰ ਆਦੇਸ਼
. . .  about 7 hours ago
ਨਵੀਂ ਦਿੱਲੀ,23 ਸਤੰਬਰ - ਦਿੱਲੀ ਹਾਈਕੋਰਟ ਨੇ ਟੇਬਲ ਟੈਨਿਸ ਫੈਡਰੇਸ਼ਨ ਆਫ਼ ਇੰਡੀਆ ਦੇ ਉਸ ਨਿਯਮ 'ਤੇ ਅੰਤਰਿਮ ਰੋਕ ਲਗਾ ਦਿੱਤੀ ਹੈ ਜਿਸ ਵਿਚ ਕੌਮਾਂਤਰੀ ਮੁਕਾਬਲਿਆਂ ਲਈ ਚੁਣੇ ਜਾਣ ਵਾਲੇ ਕੌਮੀ ਕੋਚਿੰਗ ਕੈਂਪਾਂ 'ਚ ...
ਲਸ਼ਕਰ-ਏ-ਤੋਇਬਾ ਦੇ ਮੋਡੀਊਲ ਦਾ ਪਰਦਾਫਾਸ਼, ਚਾਰ ਕਾਬੂ
. . .  about 7 hours ago
ਸ੍ਰੀਨਗਰ, 23 ਸਤੰਬਰ - ਜੰਮੂ-ਕਸ਼ਮੀਰ ਪੁਲਿਸ ਨੇ ਹਾਜੀਨ, ਬਾਂਦੀਪੋਰਾ ਵਿਚ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ-ਕਮ-ਭਰਤੀ ਮੋਡੀਊਲ ਦਾ ਪਰਦਾਫਾਸ਼ ਕੀਤਾ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ...
ਭਾਰਤ ਭੂਸ਼ਨ ਆਸ਼ੂ ਵਲੋਂ ਨਗਰ ਨਿਗਮ ਦੇ ਜ਼ੋਨ ਡੀ. ਵਿਚ ਅਚਨਚੇਤ ਚੈਕਿੰਗ
. . .  about 7 hours ago
ਲੁਧਿਆਣਾ, 23 ਸਤੰਬਰ (ਅਮਰੀਕ ਸਿੰਘ ਬੱਤਰਾ, ਰੂਪੇਸ਼ ਕੁਮਾਰ) - ਲੁਧਿਆਣਾ ਦੇ ਹਲਕਾ ਪੱਛਮੀ ਤੋਂ ਵਿਧਾਇਕ ਭਾਰਤ ਭੂਸ਼ਣ ਆਸ਼ੂ ਵਲੋਂ ਸਰਾਭਾ ਨਗਰ ਸਥਿਤ ਲੁਧਿਆਣਾ ਨਗਰ ਨਿਗਮ ਦੇ ਜ਼ੋਨ ਡੀ ਵਿਚ...
ਪਟਾਕਾ ਭੰਡਾਰਨ ਵਿਚ ਧਮਾਕਾ, ਦੋ ਲੋਕਾਂ ਦੀ ਮੌਤ
. . .  about 8 hours ago
ਬੰਗਲੁਰੂ, 23 ਸਤੰਬਰ - ਕਰਨਾਟਕ ਦੇ ਬੰਗਲੁਰੂ ਦੇ ਇਕ ਖੇਤਰ ਵਿਚ ਅੱਜ ਸਵੇਰੇ ਪਟਾਕਾ ਭੰਡਾਰਨ ਵਿਚ ਧਮਾਕਾ ਹੋਇਆ ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ...
ਗ਼ੈਰਹਾਜ਼ਰ ਪਾਏ ਗਏ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  about 8 hours ago
ਅੰਮ੍ਰਿਤਸਰ, 23 ਸਤੰਬਰ - (ਹਰਮਿੰਦਰ ਸਿੰਘ) - ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸਰਕਾਰੀ ਮੁਲਾਜ਼ਮਾਂ ਨੂੰ ਡਿਊਟੀ 'ਤੇ ਸਮੇਂ ਸਿਰ ਹਾਜ਼ਰ ਹੋਣ ਸੰਬੰਧੀ ਕੀਤੀਆਂ...
ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
. . .  1 minute ago
ਕਪੂਰਥਲਾ, 23 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ...
ਨਾਜਾਇਜ਼ ਉਸਾਰੀਆਂ 'ਤੇ ਹੋਈ ਕਾਰਵਾਈ
. . .  about 9 hours ago
ਅੰਮ੍ਰਿਤਸਰ, 23 ਸਤੰਬਰ (ਹਰਮਿੰਦਰ ਸਿੰਘ ) - ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਹਵਾਈ ਅੱਡਾ ਮਾਰਗ 'ਤੇ ਅਣਅਧਿਕਾਰਤ ਤੌਰ 'ਤੇ ਹੋਈਆਂ ਉਸਾਰੀਆਂ 'ਤੇ ਕਾਰਵਾਈ ਕਰਦੇ ਹੋਏ ...
ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
. . .  about 9 hours ago
ਸ੍ਰੀ ਅਨੰਦਪੁਰ ਸਾਹਿਬ (ਨਿੱਕੂਵਾਲ, ਕਰਨੈਲ ਸਿੰਘ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਬਣੇ ਜਨਰਲ ਸਕੱਤਰ ਅਤੇ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਆਪਣੇ ਪਰਿਵਾਰ ਸਮੇਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 17 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਖੇਡ ਵਿਚ ਜਿੱਤ ਨਹੀਂ, ਸਗੋਂ ਸੰਘਰਸ਼ ਦੀ ਸ਼ਾਨ ਅਹਿਮ ਹੁੰਦੀ ਹੈ। -ਜੋ ਪੈਟਰਨੋ

ਜਗਰਾਓਂ

ਅੰਗਰੇਜ਼ ਸਰਕਾਰ ਦੇ ਸਮੇਂ ਬਣੇ ਪੁਲ ਦੇ ਨਵ-ਨਿਰਮਾਣ ਦੀ ਮੰਗ ਨੂੰ ਲੈ ਕੇ ਕੀਤਾ ਪ੍ਰਦਰਸ਼ਨ

ਜਗਰਾਉਂ, 31 ਜੁਲਾਈ (ਜੋਗਿੰਦਰ ਸਿੰਘ)-ਅੰਗਰੇਜ ਸਰਕਾਰ ਦੇ ਸਮੇਂ ਬਣੇ ਅਬੋਹਰ ਬ੍ਰਾਂਚ ਨਹਿਰ ਦੇੇ ਅਖਾੜਾ ਪੁਲ ਦੇ ਨਵ-ਨਿਰਮਾਣ ਨੂੰ ਲੈ ਕੇ ਚੱਲ ਰਹੇ ਧਰਨੇ ਦੇ 19ਵੇਂ ਦਿਨ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਰਾਏਕੋਟ ਤੋਂ ਜਗਰਾਉਂ ਮੁੱਖ ਮਾਰਗ 'ਤੇ ਆਵਾਜਾਈ ਵੀ ਰੋਕੀ ਗਈ | ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਰੋਸ ਪ੍ਰਗਟਾਇਆ ਕਿ ਪਿਛਲੇ ਦੋ ਦਹਾਕਿਆਂ ਤੋਂ ਇਸ ਨਹਿਰ 'ਤੇ ਪੈਂਦੇ ਬਹੁਤ ਸਾਰੇ ਪੁਲ ਆਪਣੀ ਉਮਰ ਲੰਘਾ ਚੁੱਕੇ ਹਨ ਤੇ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ ਪਰ ਅਫ਼ਸੋਸ ਇਸ ਸਮੇਂ ਦੌਰਾਨ ਬਣੀਆਂ ਸਰਕਾਰਾਂ ਨੇ ਅਜੇ ਤੱਕ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ | ਇਸ ਮੌਕੇ ਲੋਕ ਆਗੂ ਪ੍ਰੀਤਮ ਸਿੰਘ ਅਖਾੜਾ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਲੋਕ ਮੁੱਦਿਆਂ ਤੋਂ ਪੂਰੀ ਤਰ੍ਹਾਂ ਪਾਸਾ ਵੱਟ ਚੁੱਕੀਆਂ ਹਨ ਤੇ ਅੱਜ ਦੇ ਸਮੇਂ ਕਿਸੇ ਨੂੰ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਹੈ | ਉਨ੍ਹਾਂ ਦੁਹਰਾਇਆ ਕਿ ਅੰਗਰੇਜ ਸਰਕਾਰ ਦੇ ਸਮੇਂ ਇਹ ਪੁਲ ਬਲਦਾਂ ਵਾਲੀਆਂ ਰੇਹੜੀਆਂ ਲੰਘਾਉਣ ਲਈ ਬਣਾਏ ਗਏ ਸਨ, ਪਰ ਅੱਜ ਜਦੋਂ ਸਰਕਾਰਾਂ ਚੁਫੇਰੇ ਵਿਕਾਸ ਦੀਆਂ ਡੀਗਾਂ ਮਾਰ ਰਹੀਆਂ ਹਨ, ਉਨ੍ਹਾਂ ਸਰਕਾਰਾਂ ਨੇ ਅਜੇ ਤੱਕ ਇਨ੍ਹਾਂ ਪੁਲਾਂ ਦੀ ਸਾਰ ਨਹੀਂ ਲਈ | ਉਨ੍ਹਾਂ ਦੱਸਿਆ ਕਿ ਪਿਛਲੇ 19 ਦਿਨਾਂ ਤੋਂ ਉਹ ਇਸ ਮੁੱਦੇ ਨੂੰ ਲੈ ਕੇ ਧਰਨੇ 'ਤੇ ਬੈਠੇ ਹਨ ਪਰ ਅਜੇ ਤੱਕ ਸਰਕਾਰ ਵਲੋਂ ਕਿਸੇ ਨੁਮਾਇੰਦੇ ਨੇ ਪੁੱਜ ਕੇ ਪੁਲ ਦੇ ਨਿਰਮਾਣ ਬਾਰੇ ਕੋਈ ਗੱਲ ਨਹੀਂ ਕੀਤੀ | ਇਸ ਮੌਕੇ ਐਡਵੋਕਟ ਮਹਿੰਦਰ ਸਿੰਘ ਸਿੱਧਵਾਂ ਨੇ ਕਿਹਾ ਕਿ ਇਸ ਸੰਘਰਸ਼ ਨੂੰ ਲੈ ਕੇ ਵਕੀਲ ਭਾਈਚਾਰਾ ਵੀ ਸਰਗਰਮ ਹੈ ਕਿਉਂਕਿ ਇਹ ਮੁੱਦਾ ਲੋਕਾਂ ਨਾਲ ਜੁੜਿਆ ਹੋਇਆ ਹੈ | ਉਨ੍ਹਾਂ ਨੇ ਇਸ ਸੰਘਰਸ਼ ਨੂੰ ਪੜਾਅ ਵਾਰ ਚਲਾਉਣ ਦਾ ਐਲਾਨ ਕੀਤਾ | ਇਨਕਲਾਬੀ ਕੇਂਦਰ ਪੰਜਾਬ ਦੇ ਸਕੱਤਰ ਕੰਵਲਜੀਤ ਖੰਨਾ ਨੇ ਇਸ ਪੁਲ ਮੁੱਦੇ ਨੂੰ ਲੈ ਕੇ ਆਉਂਦੇ ਦਿਨਾਂ 'ਚ 11 ਮੈਂਬਰੀ ਕਮੇਟੀ ਬਣਾ ਕੇ ਸੰਘਰਸ਼ ਤੇਜ਼ ਕਰਨ ਦੀ ਰਾਇ ਦਿੱਤੀ, ਉਨ੍ਹਾਂ ਚੱਲ ਰਹੇ ਕਿਸਾਨੀ ਸੰਘਰਸ਼ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ | ਸਮੂਹ ਸੰਘਰਸ਼ਕਾਰੀਆਂ ਨੇ ਸਰਕਾਰ ਨੂੰ ਇਕ ਮਹੀਨੇ ਦਾ ਸਮਾਂ ਦਿੰਦਿਆਂ ਚਿਤਾਵਨੀ ਦਿੱਤੀ ਕਿ ਜੇ ਪੁਲ ਦੇ ਨਵ-ਨਿਰਮਾਣ ਬਾਰੇ ਯਤਨ ਜਲਦੀ ਸ਼ੁਰੂ ਨਾ ਹੋਏ ਤਾਂ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਪੂਰੇ ਦਿਨ ਦਾ ਇਸ ਮਾਰਗ 'ਤੇ ਜਾਮ ਲਗਾਇਆ ਜਾਵੇਗਾ | ਇਸ ਮੌਕੇ ਸਾਬਕਾ ਸਰਪੰਚ ਰਣਜੀਤ ਸਿੰਘ ਬੱਬੂ, ਸਾਬਕਾ ਸਰਪੰਚ ਬਲੌਰ ਸਿੰਘ ਭੰਮੀਪੁਰਾ, ਸਾਬਕਾ ਚੇਅਰਮੈਨ ਡਾ. ਚੰਦ ਸਿੰਘ ਡੱਲਾ, ਜਸਵੀਰ ਸਿੰਘ ਦੇਹੜਕਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਹਰਦੇਵ ਸਿੰਘ, ਤੇਜ ਸਿੰਘ ਸਰਾਂ, ਮਾਸਟਰ ਹਰਮਿੰਦਰ ਸਿੰਘ ਰੂਮੀ, ਪੰਡਤ ਤੇਜ ਪ੍ਰਕਾਸ਼ ਲੰਮੇ, ਡਾ. ਨਰਿੰਦਰ ਸਿੰਘ, ਗੁਰਚਰਨ ਸਿੰਘ ਚਚਰਾੜੀ ਆਦਿ ਹਾਜ਼ਰ ਸਨ |

ਮੁੱਲਾਂਪੁਰ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਲਈ ਸਰਕਾਰ ਖ਼ਾਮੋਸ਼!

ਮੁੱਲਾਂਪੁਰ-ਦਾਖਾ, 31 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਮੁੱਲਾਂਪੁਰ ਦਾਖਾ ਸ਼ਹਿਰ 'ਚੋਂ ਗੁਜ਼ਰਦੇ ਨੈਸ਼ਨਲ ਹਾਈਵੇ ਦੀਆਂ ਸਰਵਿਸ ਲੇਨ ਸੜਕਾਂ ਬੁਰੀ ਤਰ੍ਹਾਂ ਟੁੱਟ ਜਾਣ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਪਿਛਲੇ 2 ਦਿਨ ਸ਼ਹਿਰੀਆਂ ਅਤੇ ...

ਪੂਰੀ ਖ਼ਬਰ »

ਸਰਕਾਰੀ ਸਕੂਲ ਨੂੰ ਚੋਰਾਂ ਨੇ ਤੀਜੀ ਵਾਰ ਬਣਾਇਆ ਨਿਸ਼ਾਨਾ-ਡੇਢ ਲੱਖ ਦਾ ਸਾਮਾਨ ਚੋਰੀ

ਰਾਏਕੋਟ, 31 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਚੋਰਾਂ ਦੇ ਹੌਂਸਲੇ ਦਿਨੋਂ-ਦਿਨ ਬੁਲੰਦ ਹੁੰਦੇ ਜਾ ਰਹੇ ਹਨ ਜੋ ਬਿਨਾਂ ਕਿਸੇ ਡਰ ਭੈਅ ਤੋਂ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ ਜਦਕਿ ਚੋਰਾਂ ਵਲੋਂ 5 ਸਾਲਾਂ ਵਿਚ ਇਸ ਸਕੂਲ ਨੂੰ ਤੀਜੀ ਵਾਰ ਨਿਸ਼ਾਨਾ ਬਣਾਇਆ ਹੈ, ਜਿਸ ਕਰਕੇ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਣ ਲੜ ਰਹੇ ਡਾ: ਗੁਰਕਮਲ ਨੇ ਅਧਿਆਪਕ ਜਥੇਬੰਦੀਆਂ ਤੋਂ ਸਹਿਯੋਗ ਮੰਗਿਆ

ਸਿੱਧਵਾਂ ਬੇਟ, 31 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)-ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਣ ਲੜ ਰਹੇ ਡਾ: ਗੁਰਕਮਲ ਪ੍ਰੀਤਪਾਲ ਸਿੰਘ ਨੇ ਸਾਰੀਆਂ ਅਧਿਆਪਕ ਜਥੇਬੰਦੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ | ਅੱਜ ਸਥਾਨਕ ਕਸਬੇ ਅੰਦਰ ਇਕ ਸਮਾਗਮ ਵਿਚ ਚੰਡੀਗ੍ਹੜ ਤੋਂ ਉਚੇਚੇ ...

ਪੂਰੀ ਖ਼ਬਰ »

ਜਗਰਾਉਂ ਕਿਸਾਨ ਸੰਘਰਸ਼ ਦੇ 304ਵੇਂ ਦਿਨ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ

ਜਗਰਾਉਂ, 31 ਜੁਲਾਈ (ਜੋਗਿੰਦਰ ਸਿੰਘ)-ਰੇਲ ਪਾਰਕ ਜਗਰਾਉਂ 'ਚ ਕਿਸਾਨ ਸੰਘਰਸ਼ ਮੋਰਚੇ ਦੇ 304ਵੇਂ ਦਿਨ ਸ਼ਹੀਦ ਊਧਮ ਸਿੰਘ ਦਾ 81ਵਾਂ ਸ਼ਹੀਦੀ ਦਿਵਸ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ | ਲਖਵੀਰ ਸਿੰਘ ਸਿੱਧੂ ਵਲੋਂ ਗਾਈਆਂ ਸ਼ਹੀਦ ਦੀਆਂ ਵਾਰਾਂ ਤੋਂ ਬਾਅਦ ...

ਪੂਰੀ ਖ਼ਬਰ »

ਦਾਖਾ ਪੁਲਿਸ ਸਬ ਡਵੀਜ਼ਨ ਵਿਖੇ ਡੀ.ਐੱਸ.ਪੀ ਹਰਜੀਤ ਸਿੰਘ ਰੰਧਾਵਾ ਨੇ ਅਹੁਦਾ ਸੰਭਾਲਿਆ

ਮੁੱਲਾਂਪੁਰ-ਦਾਖਾ, 31 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਦੇ ਇਕ ਹੁਕਮ ਰਾਹੀਂ ਡੀ.ਐੱਸ.ਪੀ ਅਤੇ ਏ.ਐੱਸ.ਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਵਾਲੀ ਸੂਚੀ ਵਿਚ ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹਾ ਅਧੀਨ ਪੁਲਿਸ ਸਬ ਡਿਵੀਜਨ ਦਾਖਾ ਡੀ.ਐੱਸ.ਪੀ ਗੁਰਬੰਸ ...

ਪੂਰੀ ਖ਼ਬਰ »

2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ-ਬਸਪਾ ਗੱਠਜੋੜ ਸ਼ਾਨਦਾਰ ਜਿੱਤ ਦਰਜ ਕਰਕੇ ਸਰਕਾਰ ਬਣਾਏਗਾ-ਇਯਾਲੀ

ਸਿੱਧਵਾਂ ਬੇਟ, 31 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)-ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਲਾਗਲੇ ਪਿੰਡ ਮੁਦਾਰਪੁਰਾ ਦੇ ਨੰਬਰਦਾਰ ਅਤੇ ਸਹਿਕਾਰੀ ਖੇਤੀਬਾੜੀ ਸਭਾ ਦੇ ਸਾਬਕਾ ਪ੍ਰਧਾਨ ਤਰਸੇਮ ...

ਪੂਰੀ ਖ਼ਬਰ »

ਬਲੌਜ਼ਮ ਕਾਨਵੈਂਟ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਜਗਰਾਉਂ, 31 ਜੁਲਾਈ (ਜੋਗਿੰਦਰ ਸਿੰਘ)-ਬਲੌਜ਼ਮ ਕਾਨਵੈਂਟ ਸਕੂਲ ਦੇ ਆਏ ਸੀ.ਬੀ.ਐੱਸ.ਈ. ਦੇ ਬਾਰ੍ਹਵੀਂ ਜਮਾਤ ਦੇ ਸ਼ਾਨਦਾਰ ਨਤੀਜੇ ਦੇ ਮੱਦੇਨਜ਼ਰ ਬੱਚੇ ਆਪਣੇ ਮਾਪਿਆਂ ਨਾਲ ਸਕੂਲ ਅਧਿਆਪਕਾਂ ਅਤੇ ਪਿ੍ੰਸੀਪਲ ਦਾ ਧੰਨਵਾਦ ਕਰਨ ਲਈ ਆਏ | ਸਭ ਬੱਚਿਆਂ ਨੇ ਇਕ-ਦੂਜੇ ਨੂੰ ...

ਪੂਰੀ ਖ਼ਬਰ »

ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਹੰਬੜਾਂ, 31 ਜੁਲਾਈ (ਮੇਜਰ ਹੰਬੜਾਂ)-ਪਿੰਡ ਚੱਕ ਕਲਾਂ ਵਿਖੇ ਬੀਬੀ ਪਰਮਿੰਦਰ ਕੌਰ ਧਾਲੀਵਾਲ, ਬੀਬੀ ਸਰਬਜੀਤ ਕੌਰ ਧਾਲੀਵਾਲ, ਪਲਵਿੰਦਰ ਕੌਰ, ਜਸਵਿੰਦਰ ਕੌਰ ਧਾਲੀਵਾਲ, ਪ੍ਰਭਜੋਤ ਕੌਰ ਧਾਲੀਵਾਲ, ਪਰਮਿੰਦਰ ਕੌਰ ਧਾਲੀਵਾਲ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਧੂਮਧਾਮ ...

ਪੂਰੀ ਖ਼ਬਰ »

ਜੱਥੇ. ਤਲਵੰਡੀ ਦੀ ਪਤਨੀ ਦਾ ਅੰਗੀਠਾ ਅੱਜ ਸੰਭਾਲਿਆ ਜਾਵੇਗਾ

ਰਾਏਕੋਟ, 31 ਜੁਲਾਈ (ਲਿੱਤਰ)-ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਲੋਹਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਧਰਮਪਤਨੀ ਮਾਤਾ ਮਹਿੰਦਰ ਕੌਰ ਤਲਵੰਡੀ (91) ਦਾ ਅੰਗੀਠਾ 1 ਅਗਸਤ, ਦਿਨ ਐਤਵਾਰ ਨੂੰ ਸਵੇਰੇ 10 ਵਜੇ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਰਾਏਕੋਟ ਵਲੋਂ ਬੀ.ਸੀ. ਵਿੰਗ 'ਚ ਸ਼ਹਿਰੀ ਪ੍ਰਧਾਨ ਸਮੇਤ ਕੀਤੀਆਂ ਨਿਯੁਕਤੀਆਂ

ਰਾਏਕੋਟ, 31 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਰਾਏਕੋਟ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ ਵਲੋਂ ਨਗਰ ਕੌਂਸਲ ਰਾਏਕੋਟ ਦੇ ਵਾਰਡ ਨੰਬਰ-5 ਵਿਖੇ ਭਰਵੀਂ ਮੀਟਿੰਗ ਕੀਤੀ ਗਈ | ਜਿਸ ਦੌਰਾਨ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੇ ਟ੍ਰਾਂਸਪੋਰਟ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਛੱਜਾਵਾਲ ਦਾ ਵਿਸ਼ੇਸ਼ ਸਨਮਾਨ

ਜਗਰਾਉਂ, 31 ਜੁਲਾਈ (ਜੋਗਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਟ੍ਰਾਂਸਪੋਰਟ ਵਿੰਗ ਦੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਬਣੇ ਸਵਰਨ ਸਿੰਘ ਛੱਜਾਵਾਲ ਦਾ ਅੱਜ ਪਿੰਡ ਛੱਜਾਵਾਲ ਵਿਖੇ ਨਗਰ ਨਿਵਾਸੀਆਂ, ਨੌਜਵਾਨ ਰਾਮਸਰ ਯੂਥ ਕਲੱਬ ਤੇ ਗੁਰਦੁਆਰਾ ਕਮੇਟੀ ਵਲੋਂ ...

ਪੂਰੀ ਖ਼ਬਰ »

ਗੁਰੂ ਹਰਗੋਬਿੰਦ ਪਬਲਿਕ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ

ਚੌਂਕੀਮਾਨ, 31 ਜੁਲਾਈ (ਤੇਜਿੰਦਰ ਸਿੰਘ ਚੱਢਾ)-ਸੀ.ਬੀ.ਐਸ.ਈ. ਨਵੀਂ ਦਿੱਲੀ ਵਲੋਂ ਐਲਾਨੇ 12 ਵੀਂ ਦੇ ਨਤੀਜਿਆਂ 'ਚ ਗੁਰੂ ਹਰਗੋਬਿੰਦ ਪਬਲਿਕ ਸਕੂਲ ਸਿੱਧਵਾਂ ਖੁਰਦ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕੀਤੇ ਅਤੇ ਇਸ ਸੰਸਥਾ ਦਾ ਨਾਂ ਇਲਾਕੇ ਵਿਚ ਰੌਸ਼ਨ ਕੀਤਾ | ...

ਪੂਰੀ ਖ਼ਬਰ »

ਨੰਬਰਦਾਰਾਂ ਦੀ ਸੂਬਾ ਪੱਧਰੀ ਰੈਲੀ ਲਈ ਕੱਲ੍ਹ ਕਾਫ਼ਲਾ ਜਾਵੇਗਾ

ਰਾਏਕੋਟ, 31 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਨੰਬਰਦਾਰ ਯੂਨੀਅਨ ਤਹਿਸੀਲ ਰਾਏਕੋਟ ਦੇ ਪ੍ਰਧਾਨ ਸੁਖਪਾਲ ਸਿੰਘ ਗੋਂਦਵਾਲ, ਸੀਨੀਅਰ ਮੀਤ ਪ੍ਰਧਾਨ ਫਕੀਰ ਚੰਦ ਕਾਲਸਾਂ, ਸਕੱਤਰ ਸੂਬੇਦਾਰ ਪਾਲ ਸਿੰਘ ਅਤੇ ਪ੍ਰੀਤਮ ਸਿੰਘ ਰਟੌਲ ਨੇ ਦੱਸਿਆ ਕਿ ਨੰਬਰਦਾਰ ਯੂਨੀਅਨ ਪੰਜਾਬ ...

ਪੂਰੀ ਖ਼ਬਰ »

ਗੁਰੂ ਨਾਨਕ ਸਕੂਲ ਮੁੱਲਾਂਪੁਰ ਦਾ ਨਤੀਜਾ ਸੌ ਫ਼ੀਸਦੀ ਰਿਹਾ

ਮੁੱਲਾਂਪੁਰ-ਦਾਖਾ, 31 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਸੀ.ਬੀ.ਐੱਸ.ਈ. (ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ) ਵੱਲੋਂ ਬਾਰ੍ਹਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੇ ਐਲਾਨੇ ਨਤੀਜੇ ਸਮੇਂ ਪੇਂਡੂ-ਸ਼ਹਿਰੀ ਖੇਤਰ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਨਾਨਕ ਪਬਲਿਕ ਸਕੂਲ ...

ਪੂਰੀ ਖ਼ਬਰ »

ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਹੰਬੜਾਂ, 31 ਜੁਲਾਈ (ਮੇਜਰ ਹੰਬੜਾਂ)-ਪਿੰਡ ਚੱਕ ਕਲਾਂ ਵਿਖੇ ਬੀਬੀ ਪਰਮਿੰਦਰ ਕੌਰ ਧਾਲੀਵਾਲ, ਬੀਬੀ ਸਰਬਜੀਤ ਕੌਰ ਧਾਲੀਵਾਲ, ਪਲਵਿੰਦਰ ਕੌਰ, ਜਸਵਿੰਦਰ ਕੌਰ ਧਾਲੀਵਾਲ, ਪ੍ਰਭਜੋਤ ਕੌਰ ਧਾਲੀਵਾਲ, ਪਰਮਿੰਦਰ ਕੌਰ ਧਾਲੀਵਾਲ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਧੂਮਧਾਮ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX