ਤਾਜਾ ਖ਼ਬਰਾਂ


ਬਲਵਿੰਦਰ ਸਿੰਘ ਧਾਲੀਵਾਲ ਨੂੰ ਮੰਤਰੀ ਪਦ ਮਿਲਣਾ ਤੈਅ ਲੱਗਦਾ -ਸੂਤਰ
. . .  1 minute ago
ਫਗਵਾੜਾ, 23 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਹਲਕੇ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਰਿਟਾਇਰਡ ਆਈ. ਏ. ਐਸ. ਨੂੰ ਵੀ ਪੰਜਾਬ ਸਰਕਾਰ ਦੇ ਨਵੇਂ ਮੰਤਰੀ ਪਦ ਵਿਚ ਜਗ੍ਹਾਂ ਮਿਲ ਸਕਦੀ ਹੈ ...
ਚਰਨਜੀਤ ਸਿੰਘ ਚੰਨੀ ਦੀ ਰਾਹੁਲ ਗਾਂਧੀ ਦੀ ਮੀਟਿੰਗ ਜਾਰੀ
. . .  52 minutes ago
ਪੰਜਾਬ ਕੈਬਨਿਟ ਵਿਚ ਫੇਰਬਦਲ ਲਈ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਪਹੁੰਚੇ
. . .  about 1 hour ago
ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇ. ਜਗਦੀਸ਼ ਸਿੰਘ ਝੀਂਡਾ ਨੂੰ ਡੇਰਾ ਕਾਰ ਸੇਵਾ ਅੰਦਰ ਜਾਣ ਤੋਂ ਰੋਕਿਆ
. . .  about 2 hours ago
ਕਰਨਾਲ, 23 ਸਤੰਬਰ (ਗੁਰਮੀਤ ਸਿੰਘ ਸੱਗੂ )-ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇ. ਜਗਦੀਸ਼ ਸਿੰਘ ਝੀਂਡਾ ਨੂੰ ਅਜ ਡੇਰਾ ਕਾਰ ਸੇਵਾ ਕਲੰਦਰੀ ਗੇਟ ਅੰਦਰ ਦਾਖਲ ਨਹੀ ਹੋਣ ਦਿਤਾ ਗਿਆ। ਜਥੇ. ਝੀਂਡਾ ਨੇ ਕਿਸਾਨ ਅੰਦੋਲਨ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਸ਼ਿੰਗਟਨ ਡੀਸੀ ਵਿਚ ਅਡੋਬ ਚੇਅਰਮੈਨ ਸ਼ਾਂਤਨੂ ਨਾਰਾਇਣ ਨਾਲ ਕੀਤੀ ਮੀਟਿੰਗ
. . .  about 2 hours ago
ਉਤਰਾਖੰਡ ਦੇ ਰਾਜਪਾਲ, ਲੈ. ਜ. ਗੁਰਮੀਤ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  about 4 hours ago
ਅਸਾਮ ਵਿਚ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦਰਮਿਆਨ ਹੋਈ ਝੜਪ ਵਿਚ ਦੋ ਲੋਕਾਂ ਦੀ ਮੌਤ
. . .  about 5 hours ago
ਤਰਨ ਤਾਰਨ ਪੁਲਿਸ ਵਲੋਂ ਹੱਥ ਗੋਲੇ ਅਤੇ ਹਥਿਆਰਾਂ ਸਮੇਤ ਤਿੰਨ ਖਾੜਕੂ ਗ੍ਰਿਫ਼ਤਾਰ
. . .  about 4 hours ago
ਤਰਨ ਤਾਰਨ, 23 ਸਤੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਹੱਥ ਗੋਲੇ ਅਤੇ ਹਥਿਆਰਾਂ ਸਮੇਤ ਤਿੰਨ ਖਾੜਕੂਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਗਈ ਹੈ, ਜਿਨ੍ਹਾਂ...
ਫ਼ਿਰੋਜ਼ਪੁਰ 'ਚ ਬੰਦ ਪਏ ਕੋਲਡ ਸਟੋਰ 'ਚੋਂ ਗੈਸ ਲੀਕ ਹੋਣ ਨਾਲ ਮੱਚੀ ਹਫ਼ੜਾ ਦਫ਼ੜੀ
. . .  about 5 hours ago
ਫ਼ਿਰੋਜ਼ਪੁਰ, 23 ਸਤੰਬਰ (ਗੁਰਿੰਦਰ ਸਿੰਘ) - ਫ਼ਿਰੋਜ਼ਪੁਰ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਕੋਲਡ ਸਟੋਰ ਵਿਚੋਂ ਅੱਜ ਸ਼ਾਮ ਅਮੋਨੀਆ ਗੈਸ ...
ਆਦਮਪੁਰ ਏਅਰਪੋਰਟ 'ਤੇ ਬਣ ਰਿਹਾ ਨਵਾਂ ਟਰਮੀਨਲ ਬਹੁਤ ਜਲਦ ਹੋਵੇਗਾ ਚਾਲੂ - ਸੋਮ ਪ੍ਰਕਾਸ਼
. . .  about 5 hours ago
ਫਗਵਾੜਾ, 23 ਸਤੰਬਰ (ਹਰਜੋਤ ਸਿੰਘ ਚਾਨਾ) - ਆਦਮਪੁਰ ਏਅਰਪੋਰਟ 'ਤੇ ਨਵੇਂ ਟਰਮੀਨਲ ਬਿਲਡਿੰਗ ਦਾ ਨਿਰਮਾਣ, ਐਪਰਨ ਤੇ ਟੈਕਸੀ ਟਰੈਕ ਦਾ ਕੰਮ ਦਸੰਬਰ 2021 ਤੱਕ ਪੂਰਾ ਹੋ ਜਾਵੇਗਾ ਜਿਸ ਨਾਲ ਲੋਕਾਂ ਨੂੰ ਕਾਫ਼ੀ ਸਹੂਲਤ...
ਚਿੱਟ ਫੰਡ ਘੁਟਾਲੇ ਦੇ ਮਾਮਲੇ 11 ਅਚੱਲ ਸੰਪਤੀਆਂ ਕਬਜ਼ੇ ਵਿਚ
. . .  about 5 hours ago
ਨਵੀਂ ਦਿੱਲੀ, 23 ਸਤੰਬਰ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਚਿੱਟ ਫੰਡ ਘੁਟਾਲੇ ਦੇ ਮਾਮਲੇ ਵਿਚ ਡੀ.ਜੇ.ਐਨ. ਜਵੈਲਰਜ਼ ਪ੍ਰਾਈਵੇਟ ਲਿਮਟਿਡ ਨਾਲ ਸਬੰਧਤ 1.01 ਕਰੋੜ ਰੁਪਏ ਦੀਆਂ 11 ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਹੈੱਡ ਗ੍ਰੰਥੀ ਅਤੇ ਮੈਨੇਜਰ ਨੇ ਚਾਰਜ ਸੰਭਾਲ ਸੇਵਾ ਕੀਤੀ ਸ਼ੁਰੂ
. . .  about 5 hours ago
ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਨਿੱਕੂਵਾਲ ,ਕਰਨੈਲ ਸਿੰਘ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਆਏ ਹੈੱਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਅਤੇ ਮੈਨੇਜਰ ਭਗਵੰਤ ਸਿੰਘ ਨੇ ਆਪਣਾ ਚਾਰਜ ਸੰਭਾਲ ਕੇ...
ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਸੰਬੰਧੀ ਇਕ ਉੱਚ ਪੱਧਰੀ ਵਫ਼ਦ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣ ਲਈ ਭੇਜਿਆ ਜਾਵੇਗਾ - ਬੀਬੀ ਜਗੀਰ ਕੌਰ
. . .  about 6 hours ago
ਅੰਮ੍ਰਿਤਸਰ, 23 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਇੱਥੇ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਸ਼੍ਰੋਮਣੀ ਕਮੇਟੀ ਦੇ ਨਾਲ...
ਰੰਜਸ਼ ਦੌਰਾਨ ਗੋਲੀ ਚੱਲੀ
. . .  about 6 hours ago
ਮਮਦੋਟ, 23 ਸਤੰਬਰ (ਸੁਖਦੇਵ ਸਿੰਘ ਸੰਗਮ) - ਪੁਲਿਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਲੱਖਾ ਹਾਜੀ ਵਿਖੇ ਦੋ ਧਿਰਾਂ ਵਿਚਕਾਰ ਪੁਰਾਣੀ ਰੰਜਸ਼ ਨੂੰ ਲੈ ਕੇ ਹੋਈ ਲੜਾਈ ਦੌਰਾਨ ਇਕ ਧਿਰ ਵਲੋਂ ਗੋਲੀ ਚਲਾਉਣ ਦਾ...
ਅਪਰੇਸ਼ਨ ਦੌਰਾਨ ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰ ਬਰਾਮਦ
. . .  about 6 hours ago
ਸ੍ਰੀਨਗਰ, 23 ਸਤੰਬਰ - ਜੰਮੂ -ਕਸ਼ਮੀਰ ਦੇ ਵਿਚ ਭਾਰਤੀ ਫ਼ੌਜ ਨੇ ਐਲ.ਓ.ਸੀ. 'ਤੇ ਉੜੀ ਨੇੜੇ ਰਾਮਪੁਰ ਸੈਕਟਰ 'ਚ 3 ਅੱਤਵਾਦੀਆਂ ਨੂੰ ਮਾਰਿਆ ਹੈ। ਜ਼ਿਕਰਯੋਗ ਹੈ ਕਿ ਉਹ ਹਾਲ ਹੀ ਵਿਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ...
ਸੋਨੀਪਤ ਦੇ ਜ਼ਿਲ੍ਹਾ ਗਨੌਰ ਵਿਚ ਸਕੂਲ ਦੀ ਡਿੱਗੀ ਛੱਤ, ਕਈ ਬੱਚੇ ਅਤੇ ਅਧਿਆਪਕ ਜ਼ਖ਼ਮੀ
. . .  about 6 hours ago
ਸੋਨੀਪਤ, 23 ਸਤੰਬਰ - ਹਰਿਆਣਾ ਦੇ ਸੋਨੀਪਤ ਦੇ ਜ਼ਿਲ੍ਹਾ ਗਨੌਰ ਵਿਚ ਇਕ ਸਕੂਲ ਦੀ ਛੱਤ ਡਿੱਗ ਗਈ ਜਿਸ ਕਾਰਨ ਕਈ ਬੱਚੇ ਅਤੇ ਅਧਿਆਪਕ ...
ਵਰ੍ਹਦੇ ਮੀਂਹ ਵਿਚ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕ ਕੇ ਕੀਤਾ ਪ੍ਰਦਰਸ਼ਨ
. . .  about 6 hours ago
ਨਾਭਾ, 23 ਸਤੰਬਰ (ਅਮਨਦੀਪ ਸਿੰਘ ਲਵਲੀ) - ਆਮ ਆਦਮੀ ਪਾਰਟੀ ਵਿਧਾਨ ਸਭਾ ਨਾਭਾ ਵਲੋਂ ਨਾਭਾ ਸ਼ਹਿਰ ਵਿਚ ਵੱਖਰੇ ਤਰੀਕੇ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ | ਗੁਰਦੇਵ ਸਿੰਘ ਦੇਵ ਮਾਨ ਹਲਕਾ ਇੰਚਾਰਜ ਵਿਧਾਨ ਸਭਾ ਨਾਭਾ ਤੇ ਮੇਘ ਚੰਦ ਸ਼ੇਰ...
'ਔਕਸ' ਵਿਚ ਭਾਰਤ ਨੂੰ ਨਹੀਂ ਕੀਤਾ ਜਾਵੇਗਾ ਸ਼ਾਮਿਲ - ਅਮਰੀਕਾ
. . .  about 7 hours ago
ਵਾਸ਼ਿੰਗਟਨ, 23 ਸਤੰਬਰ - ਅਮਰੀਕਾ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨ ਦੀ ਘੇਰਾਬੰਦੀ ਲਈ ਆਸਟ੍ਰੇਲੀਆ ਅਤੇ ਬ੍ਰਿਟੇਨ ਦੇ ਨਾਲ ਇਕ ਨਵਾਂ ਗੱਠਜੋੜ ਬਣਾਇਆ ਹੈ, ਜਿਸਦਾ ਨਾਂਅ 'ਔਕਸ'' ਹੈ। ਅਮਰੀਕਾ ਨੇ ਇਸ ਗਠਜੋੜ ਵਿਚ ਭਾਰਤ ਜਾਂ ਜਾਪਾਨ ਨੂੰ ਸ਼ਾਮਿਲ...
ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਦੇ ਮਾਮਲੇ ਵਿਚ ਦਿੱਲੀ ਹਾਈਕੋਰਟ ਦਾ ਕੇਂਦਰ ਨੂੰ ਆਦੇਸ਼
. . .  about 7 hours ago
ਨਵੀਂ ਦਿੱਲੀ,23 ਸਤੰਬਰ - ਦਿੱਲੀ ਹਾਈਕੋਰਟ ਨੇ ਟੇਬਲ ਟੈਨਿਸ ਫੈਡਰੇਸ਼ਨ ਆਫ਼ ਇੰਡੀਆ ਦੇ ਉਸ ਨਿਯਮ 'ਤੇ ਅੰਤਰਿਮ ਰੋਕ ਲਗਾ ਦਿੱਤੀ ਹੈ ਜਿਸ ਵਿਚ ਕੌਮਾਂਤਰੀ ਮੁਕਾਬਲਿਆਂ ਲਈ ਚੁਣੇ ਜਾਣ ਵਾਲੇ ਕੌਮੀ ਕੋਚਿੰਗ ਕੈਂਪਾਂ 'ਚ ...
ਲਸ਼ਕਰ-ਏ-ਤੋਇਬਾ ਦੇ ਮੋਡੀਊਲ ਦਾ ਪਰਦਾਫਾਸ਼, ਚਾਰ ਕਾਬੂ
. . .  about 8 hours ago
ਸ੍ਰੀਨਗਰ, 23 ਸਤੰਬਰ - ਜੰਮੂ-ਕਸ਼ਮੀਰ ਪੁਲਿਸ ਨੇ ਹਾਜੀਨ, ਬਾਂਦੀਪੋਰਾ ਵਿਚ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ-ਕਮ-ਭਰਤੀ ਮੋਡੀਊਲ ਦਾ ਪਰਦਾਫਾਸ਼ ਕੀਤਾ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ...
ਭਾਰਤ ਭੂਸ਼ਨ ਆਸ਼ੂ ਵਲੋਂ ਨਗਰ ਨਿਗਮ ਦੇ ਜ਼ੋਨ ਡੀ. ਵਿਚ ਅਚਨਚੇਤ ਚੈਕਿੰਗ
. . .  about 8 hours ago
ਲੁਧਿਆਣਾ, 23 ਸਤੰਬਰ (ਅਮਰੀਕ ਸਿੰਘ ਬੱਤਰਾ, ਰੂਪੇਸ਼ ਕੁਮਾਰ) - ਲੁਧਿਆਣਾ ਦੇ ਹਲਕਾ ਪੱਛਮੀ ਤੋਂ ਵਿਧਾਇਕ ਭਾਰਤ ਭੂਸ਼ਣ ਆਸ਼ੂ ਵਲੋਂ ਸਰਾਭਾ ਨਗਰ ਸਥਿਤ ਲੁਧਿਆਣਾ ਨਗਰ ਨਿਗਮ ਦੇ ਜ਼ੋਨ ਡੀ ਵਿਚ...
ਪਟਾਕਾ ਭੰਡਾਰਨ ਵਿਚ ਧਮਾਕਾ, ਦੋ ਲੋਕਾਂ ਦੀ ਮੌਤ
. . .  about 8 hours ago
ਬੰਗਲੁਰੂ, 23 ਸਤੰਬਰ - ਕਰਨਾਟਕ ਦੇ ਬੰਗਲੁਰੂ ਦੇ ਇਕ ਖੇਤਰ ਵਿਚ ਅੱਜ ਸਵੇਰੇ ਪਟਾਕਾ ਭੰਡਾਰਨ ਵਿਚ ਧਮਾਕਾ ਹੋਇਆ ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ...
ਗ਼ੈਰਹਾਜ਼ਰ ਪਾਏ ਗਏ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  about 9 hours ago
ਅੰਮ੍ਰਿਤਸਰ, 23 ਸਤੰਬਰ - (ਹਰਮਿੰਦਰ ਸਿੰਘ) - ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸਰਕਾਰੀ ਮੁਲਾਜ਼ਮਾਂ ਨੂੰ ਡਿਊਟੀ 'ਤੇ ਸਮੇਂ ਸਿਰ ਹਾਜ਼ਰ ਹੋਣ ਸੰਬੰਧੀ ਕੀਤੀਆਂ...
ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
. . .  about 9 hours ago
ਕਪੂਰਥਲਾ, 23 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ...
ਨਾਜਾਇਜ਼ ਉਸਾਰੀਆਂ 'ਤੇ ਹੋਈ ਕਾਰਵਾਈ
. . .  about 9 hours ago
ਅੰਮ੍ਰਿਤਸਰ, 23 ਸਤੰਬਰ (ਹਰਮਿੰਦਰ ਸਿੰਘ ) - ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਹਵਾਈ ਅੱਡਾ ਮਾਰਗ 'ਤੇ ਅਣਅਧਿਕਾਰਤ ਤੌਰ 'ਤੇ ਹੋਈਆਂ ਉਸਾਰੀਆਂ 'ਤੇ ਕਾਰਵਾਈ ਕਰਦੇ ਹੋਏ ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 17 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਖੇਡ ਵਿਚ ਜਿੱਤ ਨਹੀਂ, ਸਗੋਂ ਸੰਘਰਸ਼ ਦੀ ਸ਼ਾਨ ਅਹਿਮ ਹੁੰਦੀ ਹੈ। -ਜੋ ਪੈਟਰਨੋ

ਸੰਪਾਦਕੀ

ਉਲੰਪਿਕ ਖੇਡਾਂ ਵਿਚ ਭਾਰਤ

ਜਾਪਾਨ ਦੀ ਰਾਜਧਾਨੀ ਟੋਕੀਓ ਵਿਚ ਆਰੰਭ ਹੋਈਆਂ 32ਵੀਆਂ ਉਲੰਪਿਕ ਖੇਡਾਂ ਨੂੰ ਚਲਦਿਆਂ ਇਕ ਹਫ਼ਤੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਅਤੇ ਇਹ 8 ਅਗਸਤ ਐਤਵਾਰ ਨੂੰ ਮੁਕੰਮਲ ਹੋਣਗੀਆਂ। ਇਹ ਉਲੰਪਿਕ ਖੇਡਾਂ ਪਿਛਲੇ ਸਾਲ ਭਾਵ 2020 ਵਿਚ ਹੀ ਟੋਕੀਓ 'ਚ ਹੋਣੀਆਂ ਸਨ ਪਰ ਕੋਰੋਨਾ ਦੀ ਮਹਾਂਮਾਰੀ ਕਾਰਨ ਇਨ੍ਹਾਂ ਨੂੰ ਇਕ ਸਾਲ ਲਈ ਅੱਗੇ ਪਾ ਦਿੱਤਾ ਗਿਆ ਸੀ। ਪਰ ਇਸ ਸਾਲ ਵੀ ਕੋਰੋਨਾ ਦਾ ਪ੍ਰਕੋਪ ਜਾਰੀ ਰਹਿਣ ਕਾਰਨ ਇਹ ਖੇਡਾਂ ਲਗਭਗ ਦਰਸ਼ਕਾਂ ਦੀ ਗ਼ੈਰ-ਹਾਜ਼ਰੀ ਵਿਚ ਹੀ ਹੋ ਰਹੀਆਂ ਹਨ। ਦੁਨੀਆ ਭਰ ਦੇ ਖੇਡ ਪ੍ਰੇਮੀ ਟੈਲੀਵਿਜ਼ਨਾਂ ਜਾਂ ਹੋਰ ਮੀਡੀਆ ਪਲੇਟਫਾਰਮਾਂ ਰਾਹੀਂ ਇਨ੍ਹਾਂ ਖੇਡਾਂ ਨੂੰ ਵੇਖ ਰਹੇ ਹਨ ਜਾਂ ਇਨ੍ਹਾਂ ਸਬੰਧੀ ਪ੍ਰਿੰਟ ਮੀਡੀਆ ਤੋਂ ਜਾਣਕਾਰੀ ਹਾਸਲ ਕਰ ਰਹੇ ਹਨ। ਫਿਰ ਵੀ ਖੇਡਾਂ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਦਾ ਧਿਆਨ ਇਨ੍ਹਾਂ ਖੇਡਾਂ ਨੇ ਆਪਣੇ ਵੱਲ ਖਿੱਚਿਆ ਹੋਇਆ ਹੈ। ਵੱਖ-ਵੱਖ ਦੇਸ਼ਾਂ ਦੇ ਖੇਡ ਪ੍ਰੇਮੀਆਂ ਵਿਚ ਵਿਸ਼ੇਸ਼ ਤੌਰ 'ਤੇ ਇਸ ਗੱਲ ਦੀ ਦਿਲਚਸਪੀ ਪਾਈ ਜਾ ਰਹੀ ਹੈ ਕਿ ਕਿਹੜਾ ਦੇਸ਼ ਇਨ੍ਹਾਂ ਖੇਡਾਂ ਵਿਚ ਕਿੰਨੇ ਤਗਮੇ ਹਾਸਲ ਕਰਦਾ ਹੈ? ਹਰ ਰੋਜ਼ ਮੀਡੀਆ ਵਿਚ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਵਲੋਂ ਹਾਸਲ ਕੀਤੇੇ ਜਾ ਰਹੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮਿਆਂ ਦਾ ਵੇਰਵਾ ਪ੍ਰਕਾਸ਼ਿਤ ਹੋ ਰਿਹਾ ਹੈ।
ਇਸ ਸਬੰਧ ਵਿਚ ਜਦੋਂ 136 ਕਰੋੜ ਦੇ ਲਗਭਗ ਆਬਾਦੀ ਵਾਲੇ ਦੇਸ਼ ਭਾਰਤ ਦੀ ਸੂਚੀ ਦੇਖਦੇ ਹਾਂ ਤਾਂ ਬੇਹੱਦ ਨਿਰਾਸ਼ਾ ਹੁੰਦੀ ਹੈ। ਹੁਣ ਤੱਕ ਇਨ੍ਹਾਂ ਖੇਡਾਂ ਵਿਚ ਭਾਰਤ ਸਿਰਫ ਇਕੋ ਚਾਂਦੀ ਦਾ ਤਗਮਾ ਹੀ ਪ੍ਰਾਪਤ ਕਰ ਸਕਿਆ ਹੈ। ਇਹ ਚਾਂਦੀ ਦਾ ਤਗਮਾ ਮੀਰਾ ਬਾਈ ਚਾਨੂੰ ਨੇ ਭਾਰ ਚੁੱਕਣ ਦੇ ਮੁਕਾਬਲੇ ਵਿਚ ਹਾਸਲ ਕੀਤਾ ਹੈ। ਉਲੰਪਿਕ ਖੇਡਾਂ ਦੇ ਬਾਕੀ ਬਚਦੇ ਸਮੇਂ ਵਿਚ ਭਾਰਤ ਦੇ ਖਿਡਾਰੀ ਕਿਹੋ ਜਿਹੀ ਪ੍ਰਾਪਤੀ ਹਾਸਲ ਕਰਦੇ ਹਨ, ਇਹ ਅਗਲੇ ਦਿਨਾਂ ਵਿਚ ਹੀ ਪਤਾ ਲੱਗੇਗਾ। ਇਨ੍ਹਾਂ ਖੇਡਾਂ ਵਿਚ ਹੁਣ ਤੱਕ ਚੀਨ 40, ਮੇਜ਼ਮਾਨ ਦੇਸ਼ ਜਾਪਾਨ 28, ਅਮਰੀਕਾ 41, ਰਸ਼ੀਅਨ ਉਲੰਪਿਕ ਕਮੇਟੀ 34, ਆਸਟਰੇਲੀਆ 22, ਇੰਗਲੈਂਡ 24, ਦੱਖਣੀ ਕੋਰੀਆ 15, ਨੀਦਰਲੈਂਡ 15 ਅਤੇ ਫਰਾਂਸ 13 ਤਗਮੇ ਹਾਸਲ ਕਰ ਚੁੱਕਾ ਹੈ। ਉਪਰੋਕਤ ਅੰਕੜੇ ਹੀ ਦੱਸਦੇ ਹਨ ਕਿ ਇਸ ਸੰਦਰਭ ਵਿਚ ਭਾਰਤ ਦੀ ਸਥਿਤੀ ਕੀ ਹੈ। ਭਾਰਤ ਨੇ 1920 ਵਿਚ ਉਲੰਪਿਕ ਖੇਡਾਂ ਵਿਚ ਸ਼ਿਰਕਤ ਕਰਨੀ ਆਰੰਭ ਕੀਤੀ ਸੀ। 2016 ਵਿਚ ਰੀਓ ਡੀ ਜਨੇਰੀਓ (ਬ੍ਰਾਜ਼ੀਲ) 'ਚ ਹੋਈਆਂ ਉਲੰਪਿਕ ਖੇਡਾਂ ਤੱਕ ਇਸ ਨੇ ਕੁੱਲ ਸੋਨੇ ਦੇ 9 ਤਗਮੇ ਹਾਸਲ ਕੀਤੇ ਸਨ ਅਤੇ ਇਨ੍ਹਾਂ 9 ਤਗਮਿਆਂ ਵਿਚੋਂ ਵੀ ਸੋਨੇ ਦੇ 8 ਤਗਮੇ ਸਿਰਫ ਹਾਕੀ ਦੀ ਖੇਡ ਤੋਂ ਹੀ ਪ੍ਰਾਪਤ ਹੋਏ ਸਨ। ਹਾਕੀ ਦੀ ਖੇਡ ਵਿਚ ਵੀ ਆਖ਼ਰੀ ਸੋਨੇ ਦਾ ਤਗਮਾ ਭਾਰਤ ਨੇ 1980 ਵਿਚ ਹਾਸਲ ਕੀਤਾ ਸੀ। ਸਮੁੱਚੇ ਤੌਰ 'ਤੇ ਹੁਣ ਤੱਕ ਉਲੰਪਿਕ ਖੇਡਾਂ ਵਿਚ ਭਾਰਤ ਨੇ 28 ਤਗਮੇ ਪ੍ਰਾਪਤ ਕੀਤੇ ਹਨ। 2012 ਦੀਆਂ ਲੰਡਨ ਵਿਚ ਹੋਈਆਂ ਉਲੰਪਿਕ ਖੇਡਾਂ ਵਿਚ 83 ਦੇਸ਼ਾਂ ਨੇ ਭਾਗ ਲਿਆ ਸੀ ਅਤੇ ਭਾਰਤ ਤਗਮਿਆਂ ਦੇ ਪੱਖ ਤੋਂ 56ਵੇਂ ਸਥਾਨ 'ਤੇ ਸੀ। 2016 ਦੀਆਂ ਖੇਡਾਂ ਵਿਚ 118 ਦੇਸ਼ਾਂ ਨੇ ਸ਼ਿਰਕਤ ਕੀਤੀ ਸੀ ਅਤੇ ਤਗਮਿਆਂ ਦੇ ਪੱਖ ਤੋਂ ਇਸ ਦਾ ਸਥਾਨ 67ਵਾਂ ਸਥਾਨ ਰਿਹਾ ਸੀ। ਇਹ ਤੱਥ ਸਪੱਸ਼ਟ ਕਰਦੇ ਹਨ ਕਿ 1920 ਤੋਂ ਲੈ ਕੇ ਹੁਣ ਤੱਕ ਭਾਰਤ ਦੀਆਂ ਸਰਕਾਰਾਂ ਦੇਸ਼ ਵਿਚ ਖੇਡ ਸੱਭਿਆਚਾਰ ਪੈਦਾ ਨਹੀਂ ਕਰ ਸਕੀਆਂ ਅਤੇ ਨਾ ਹੀ ਖੇਡਾਂ ਲਈ ਬੁਨਿਆਦੀ ਢਾਂਚਾ ਉਸਾਰਿਆ ਜਾ ਸਕਿਆ ਹੈ। ਨੌਜਵਾਨਾਂ ਨੂੰ ਖੇਡਾਂ ਵੱਲ ਆਉਣ ਲਈ ਪ੍ਰੇਰਿਤ ਕਰਨ ਵਾਸਤੇ ਬੁਨਿਆਦੀ ਸਹੂਲਤਾਂ ਦੇਣ ਦੇ ਮਾਮਲੇ ਵਿਚ ਵੀ ਸਾਡਾ ਦੇਸ਼ ਬੇਹੱਦ ਪਿੱਛੇ ਹੈ। ਦੁਨੀਆ ਦੇ ਵਿਕਸਿਤ ਦੇਸ਼ ਨੌਜਵਾਨਾਂ ਨੂੰ ਉਨ੍ਹਾਂ ਦੇ ਸਕੂਲ ਸਮੇਂ ਤੋਂ ਹੀ ਉਨ੍ਹਾਂ ਦੀ ਦਿਲਚਸਪੀ ਮੁਤਾਬਿਕ ਵੱਖ-ਵੱਖ ਖੇਡਾਂ ਲਈ ਉਨ੍ਹਾਂ ਦੀ ਚੋਣ ਕਰਦੇ ਹਨ ਅਤੇ ਫਿਰ ਨਿਰੰਤਰ ਉਨ੍ਹਾਂ ਨੂੰ ਸਿੱਖਿਆ-ਦਿੱਖਿਆ ਦੇ ਕੇ ਉਲੰਪਿਕ ਅਤੇ ਹੋਰ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਲਈ ਤਿਆਰ ਕੀਤਾ ਜਾਂਦਾ ਹੈ। ਪਰ ਸਾਡੇ ਦੇਸ਼ ਵਿਚ ਅਜਿਹਾ ਘੱਟ ਹੀ ਹੁੰਦਾ ਹੈ। ਵੱਖ-ਵੱਖ ਖੇਡਾਂ ਲਈ ਖਿਡਾਰੀਆਂ ਦੀ ਚੋਣ ਲਈ ਹੇਠਲੇ ਪੱਧਰ ਤੋਂ ਲੈ ਕੇ ਕੌਮੀ ਪੱਧਰ ਤੱਕ ਬਾਕਾਇਦਾ ਪਾਰਦਰਸ਼ੀ ਤੇ ਕੁਸ਼ਲ ਢੰਗ-ਤਰੀਕਾ ਨਹੀਂ ਹੈ। ਇਸ ਅਮਲ ਵਿਚ ਵੀ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਦੇ ਦੋਸ਼ ਵੀ ਲਗਦੇ ਰਹਿੰਦੇ ਹਨ। ਖਿਡਾਰੀਆਂ ਲਈ ਬਿਹਤਰ ਖੁਰਾਕ ਅਤੇ ਉਨ੍ਹਾਂ ਦੇ ਰਹਿਣ-ਸਹਿਣ ਦਾ ਬਿਹਤਰ ਪ੍ਰਬੰਧ ਵੀ ਨਹੀਂ ਹੁੰਦਾ। ਇਸ ਖੇਤਰ ਵਿਚ ਖਿਡਾਰੀਆਂ ਦੀ ਆਮਦ ਵਧਾਉਣ ਲਈ ਰੁਜ਼ਗਾਰ ਦੇ ਬਿਹਤਰ ਅਵਸਰ ਵੀ ਉਨ੍ਹਾਂ ਨੂੰ ਪ੍ਰਾਪਤ ਨਹੀਂ ਹੁੰਦੇ।
ਦੇਸ਼ ਵਿਚ ਵੱਡੀ ਪੱਧਰ 'ਤੇ ਲੋਕਾਂ ਦੇ ਗ਼ਰੀਬ ਹੋਣ ਕਾਰਨ ਵੀ ਨੌਜਵਾਨ ਖੇਡਾਂ ਨੂੰ ਕੈਰੀਅਰ ਵਜੋਂ ਨਹੀਂ ਚੁਣਦੇ। ਕਿਉਂਕਿ ਹਾਕੀ, ਫੁੱਟਬਾਲ ਅਤੇ ਹੋਰ ਟੀਮਾਂ 'ਤੇ ਆਧਾਰਿਤ ਖੇਡਾਂ ਨੂੰ ਛੱਡ ਕੇ ਵੱਖ-ਵੱਖ ਵਿਅਕਤੀਗਤ ਖੇਡਾਂ (ਅਥਲੈਟਿਕਸ) ਲਈ ਖਿਡਾਰੀਆਂ ਨੂੰ ਆਪਣੇ ਨਿੱਜੀ ਕੋਚ ਰੱਖਣੇ ਪੈਂਦੇ ਹਨ ਅਤੇ ਨਿੱਜੀ ਖੇਡਾਂ ਲਈ ਮਹਿੰਗੇ ਸਾਜ਼ੋ-ਸਾਮਾਨ ਵੀ ਖ਼ਰੀਦਣੇ ਪੈਂਦੇ ਹਨ। ਗ਼ਰੀਬ ਖਿਡਾਰੀ ਜੇ ਚਾਹੁੰਣ ਵੀ ਤਾਂ ਵੀ ਏਨਾ ਖ਼ਰਚ ਖੇਡਾਂ ਲਈ ਆਪਣੇ ਜੇਬ ਵਿਚੋਂ ਨਹੀਂ ਕਰ ਸਕਦੇ। ਇਸ ਕਾਰਨ ਸ਼ੌਕ ਅਤੇ ਪ੍ਰਤਿਭਾ ਹੋਣ ਦੇ ਬਾਵਜੂਦ ਵੱਡੀ ਪੱਧਰ 'ਤੇ ਨੌਜਵਾਨ ਖੇਡਾਂ ਦੇ ਖੇਤਰ ਵਿਚ ਨਹੀਂ ਆਉਂਦੇ। ਇਕ ਕਾਰਨ ਇਹ ਵੀ ਹੈ ਕਿ ਸਾਡੇ ਦੇਸ਼ ਵਿਚ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਲਈ ਨਾ ਤਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਨਾ ਹੀ ਕਾਰੋਬਾਰੀ ਕੰਪਨੀਆਂ ਉਨ੍ਹਾਂ ਨੂੰ ਸਰਪ੍ਰਸਤੀ ਦਿੰਦੀਆਂ ਹਨ। ਦੇਸ਼ ਵਿਚ ਸਿਰਫ ਕ੍ਰਿਕਟ ਹੀ ਇਕੋ-ਇਕ ਅਜਿਹੀ ਖੇਡ ਹੈ, ਜਿਸ ਨੂੰ ਕਾਰੋਬਾਰੀ ਕੰਪਨੀਆਂ ਵਲੋਂ ਸਰਪ੍ਰਸਤੀ ਦਿੱਤੀ ਜਾਂਦੀ ਹੈ ਅਤੇ ਇਸੇ ਕਾਰਨ ਕ੍ਰਿਕਟ ਕੰਟਰੋਲ ਬੋਰਡ ਕੋਲ ਚੋਖੇ ਸਾਧਨ ਹਨ ਅਤੇ ਕ੍ਰਿਕਟ ਦੀ ਖੇਡ ਵਿਚ ਹੀ ਭਾਰਤ ਆਪਣਾ ਨਾਂਅ ਬਣਾਉਣ ਵਿਚ ਸਫਲ ਹੋਇਆ ਹੈ।
ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਦੇਸ਼ ਵੀ ਉਲੰਪਿਕ ਖੇਡਾਂ ਵਿਚ ਦੂਜੇ ਦੇਸ਼ਾਂ ਦੇ ਮੁਕਾਬਲੇ ਮਾਣਯੋਗ ਸਥਾਨ ਹਾਸਲ ਕਰੇ ਅਤੇ ਸਾਡੇ ਖਿਡਾਰੀ ਵੀ ਵੱਡੀ ਪੱਧਰ 'ਤੇ ਤਗਮੇ ਹਾਸਲ ਕਰਨ ਤਾਂ ਇਸ ਲਈ ਰਾਜਾਂ ਤੋਂ ਲੈ ਕੇ ਕੌਮੀ ਪੱਧਰ ਤੱਕ ਇਕ ਪ੍ਰਭਾਵੀ ਖੇਡ ਨੀਤੀ ਬਣਾਉਣੀ ਪਵੇਗੀ ਅਤੇ ਖੇਡਾਂ ਲਈ ਬਿਹਤਰ ਬੁਨਿਆਦੀ ਢਾਂਚੇ ਦੀ ਸਥਾਪਨਾ ਤੋਂ ਇਲਾਵਾ ਖਿਡਾਰੀਆਂ ਨੂੰ ਇਸ ਪਾਸੇ ਪ੍ਰੇਰਿਤ ਕਰਨ ਲਈ ਬਿਹਤਰ ਸਹੂਲਤਾਂ ਅਤੇ ਬਿਹਤਰ ਸਿੱਖਿਆ-ਦਿੱਖਿਆ ਤੇ ਸਿਖਲਾਈ ਦਾ ਵੀ ਪ੍ਰਬੰਧ ਕਰਨਾ ਪਵੇਗਾ। ਜਿਹੜੇ ਖਿਡਾਰੀ ਆਪਣੀ ਜ਼ਿੰਦਗੀ ਦਾ ਅਹਿਮ ਸਮਾਂ ਖੇਡਾਂ ਨੂੰ ਦਿੰਦੇ ਹਨ, ਉਨ੍ਹਾਂ ਨੂੰ ਰੁਜ਼ਗਾਰ ਦੇ ਢੁਕਵੇਂ ਮੌਕੇ ਮੁਹੱਈਆ ਕਰਨ ਲਈ ਵੀ ਠੋਸ ਕਦਮ ਚੁੱਕਣ ਦੀ ਲੋੜ ਹੈ। ਅਜਿਹੇ ਕਦਮ ਸਾਡੀ ਕੌਮੀ ਖੇਡ ਨੀਤੀ ਦਾ ਹਿੱਸਾ ਹੋਣੇ ਚਾਹੀਦੇ ਹਨ। ਦੇਸ਼ ਵਿਚ ਖੇਡ ਸੱਭਿਆਚਾਰ ਨੂੰ ਵਿਕਸਿਤ ਕਰਨ ਲਈ ਅਤੇ ਨੌਜਵਾਨਾਂ ਨੂੰ ਖੇਡ ਮੈਦਾਨਾਂ ਵਿਚ ਆਉਣ ਲਈ ਪ੍ਰੇਰਿਤ ਕਰਨ ਵਾਸਤੇ ਵੀ ਸਰਕਾਰਾਂ ਵਲੋਂ ਪ੍ਰਭਾਵੀ ਕਦਮ ਚੁੱਕਣੇ ਚਾਹੀਦੇ ਹਨ। ਦੇਸ਼ ਵਿਚ ਜਿੰਨੀਆਂ ਬਿਹਤਰ ਸਿੱਖਿਆ ਸਹੂਲਤਾਂ ਤੇ ਸਿੱਖਿਆ ਸੰਸਥਾਵਾਂ ਹੋਣਗੀਆਂ, ਓਨਾ ਹੀ ਨੌਜਵਾਨਾਂ ਵਿਚ ਖੇਡਾਂ ਪ੍ਰਤੀ ਆਕਰਸ਼ਨ ਵਧੇਗਾ। ਖ਼ਾਸ ਕਰਕੇ ਦੇਸ਼ ਵਿਚ ਵੱਖ-ਵੱਖ ਖੇਡਾਂ ਲਈ ਖੇਡ ਅਦਾਰੇ ਅਤੇ ਖੇਡ ਯੂਨੀਵਰਸਿਟੀਆਂ ਬਣਾਉਣ ਦੀ ਲੋੜ ਹੈ। ਸਮੁੱਚੇ ਤੌਰ 'ਤੇ ਇਸ ਲਈ ਸਰਕਾਰਾਂ ਨੂੰ ਸਿੱਖਿਆ ਸੰਸਥਾਵਾਂ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ ਅਤੇ ਸਿੱਖਿਅਕ ਅਦਾਰਿਆਂ ਵਿਚ ਖੇਡ ਵਿਗਿਆਨ ਨੂੰ ਇਕ ਵਿਸ਼ੇ ਵਜੋਂ ਪੜ੍ਹਾਇਆ ਜਾਣਾ ਚਾਹੀਦਾ ਹੈ। ਬਿਹਤਰ ਕੋਚ ਤਿਆਰ ਕੀਤੇ ਜਾਣੇ ਚਾਹੀਦੇ ਹਨ, ਜਿਹੜੇ ਆਉਣ ਵਾਲੇ ਸਮੇਂ ਵਿਚ ਦੇਸ਼ ਦੇ ਖਿਡਾਰੀਆਂ ਨੂੰ ਢੁਕਵੀਂ ਸਿੱਖਿਆ-ਦਿੱਖਿਆ ਦੇ ਕੇ ਉਲੰਪਿਕ ਅਤੇ ਹੋਰ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਲਈ ਤਿਆਰ ਕਰ ਸਕਣ। ਇਸ ਤਰ੍ਹਾਂ ਦੇ ਵੱਡੇ ਉਪਰਾਲਿਆਂ ਤੋਂ ਬਿਨਾਂ ਦੇਸ਼ ਖੇਡਾਂ ਦੇ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਹਾਸਲ ਨਹੀਂ ਕਰ ਸਕਦਾ।

ਦੇਸ਼ ਵਿਚ ਆ ਰਹੇ ਹੜ੍ਹਾਂ ਦੇ ਸੰਦਰਭ ਵਿਚ ਆਓ, ਪਹਾੜਾਂ ਦੀ ਕਦਰ ਕਰੀਏ

ਜ਼ਿੰਦਾ ਰਹਿਣ ਲਈ ਪੈਸਾ ਜਾਂ ਸਿਰਫ ਭੌਤਿਕ ਸਹੂਲਤਾਂ ਦੀ ਹੀ ਲੋੜ ਨਹੀਂ। ਦਰ-ਹਕੀਕਤ; ਜੇ ਸਮੁੱਚੀ ਕਾਇਨਾਤ ਜਾਂ ਬੰਦੇ ਨੇ ਸਾਵੀਂ-ਪੱਧਰੀ ਜ਼ਿੰਦਗੀ ਜਿਊਣੀ ਹੈ ਤਾਂ ਇਸ ਨੂੰ ਮਿੱਟੀ-ਪਾਣੀ, ਹਵਾ-ਆਕਾਸ਼, ਜੰਗਲ-ਬੇਲੇ, ਦਰਿਆਵਾਂ ਸਮੇਤ ਪਹਾੜਾਂ ਅਰਥਾਤ ਸਰ-ਸਬਜ਼ ਪਹਾੜਾਂ ਦੀ ...

ਪੂਰੀ ਖ਼ਬਰ »

ਆਸਟ੍ਰੇਲੀਅਨ ਪ੍ਰਾਹੁਣੇ, ਤਾਜ ਮਹੱਲ ਤੇ ਹਰਿਮੰਦਰ ਸਾਹਿਬ

ਮੇਰੀ ਪੁਆਧ ਵਾਲੀ ਮਾਸੀ ਦਾ ਭਤੀਜਾ ਮਨਮੋਹਨ ਸਿੰਘ ਢਿੱਲੋਂ ਵੀ ਪੱਤਰਕਾਰੀ ਕਰਦਾ ਹੈ। ਉਸ ਦਾ ਪਿੰਡ ਡੇਰਾਬਸੀ ਦੇ ਨੇੜੇ ਸੁੰਢਰਾਂ ਖੇੜੀ ਹੈ ਪਰ ਰੋਜ਼ੀ-ਰੋਟੀ ਕਾਰਨ ਅੰਮ੍ਰਿਤਸਰ ਰਹਿ ਰਿਹਾ ਹੈ। ਉਸ ਦੇ ਬੱਚੇ ਆਸਟ੍ਰੇਲੀਆ ਦੇ ਵਸਨੀਕ ਹੋ ਚੁੱਕੇ ਹਨ। ਬੱਚਿਆਂ ਦੇ ਜਾਣੂ ...

ਪੂਰੀ ਖ਼ਬਰ »

ਊਧਮ ਸਿੰਘ ਦੀ ਬਹਾਦਰੀ ਭਰਪੂਰ ਸ਼ਹਾਦਤ ਨੂੰ ਸਲਾਮ (2)

(ਕੱਲ੍ਹ ਤੋਂ ਅੱਗੇ) 11 ਅਪ੍ਰੈਲ, 1919 ਨੂੰ ਬ੍ਰਿਗੇਡੀਅਰ ਜਨਰਲ ਡਾਇਰ ਰਾਤ 9 ਵਜੇ ਜਲੰਧਰ ਛਾਉਣੀ ਤੋਂ ਚਲ ਕੇ ਅੰਮ੍ਰਿਤਸਰ ਪਹੁੰਚ ਗਿਆ। ਡਾਇਰ ਦੇ ਨਾਲ 475 ਅੰਗਰੇਜ਼ ਤੇ 710 ਹਿੰਦੁਸਤਾਨੀ ਸਿਪਾਹੀ ਸਨ। ਅਗਲੇ ਦਿਨ ਡਿਪਟੀ ਕਮਿਸ਼ਨਰ ਮਾਇਲਜ਼ ਅਰੋਂਗ ਤੇ ਕਮਿਸ਼ਨਰ ਕਿਚਨਰ ਨੇ ...

ਪੂਰੀ ਖ਼ਬਰ »

ਕੀ ਮੋਦੀ ਖ਼ਿਲਾਫ਼ ਵਿਰੋਧੀ ਧਿਰਾਂ ਨੂੰ ਇਕੱਠਿਆਂ ਕਰ ਸਕੇਗੀ ਮਮਤਾ?

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਬੁੱਧਵਾਰ ਨੂੰ ਜਨਪਥ 'ਤੇ ਹੋਈ ਬੈਠਕ 'ਤੇ ਦੇਸ਼ ਭਰ ਦੇ ਰਾਜਨੀਤਕ ਸਮੀਖਿਅਕਾਂ ਦੀ ਤਿੱਖੀ ਨਜ਼ਰ ਸੀ। ਇਹ ਸਪੱਸ਼ਟ ਹੈ ਕਿ ਬੈਨਰਜੀ ਰਾਸ਼ਟਰੀ ਭੂਮਿਕਾ ਸੰਭਾਲਣ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX