ਤਾਜਾ ਖ਼ਬਰਾਂ


ਹੈਦਰਾਬਾਦ ਵਿਚ ਇਕ ਔਰਤ ਨੇ ਇੱਕੋ ਸਮੇਂ ਚਾਰ ਬੱਚਿਆਂ ਨੂੰ ਦਿੱਤਾ ਜਨਮ
. . .  1 day ago
ਹੈਦਰਾਬਾਦ, 27 ਅਕਤੂਬਰ - ਤੇਲੰਗਾਨਾ ਦੇ ਹੈਦਰਾਬਾਦ 'ਚ ਇਕ ਔਰਤ ਨੇ ਇੱਕੋ ਸਮੇਂ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ। ਡਾ: ਸਚਿਨ ਨੇ ਦੱਸਿਆ, "ਪਹਿਲਾ ਬੱਚਾ ਇਕ ਲੜਕਾ ਹੈ ਅਤੇ ਬਾਕੀ ਤਿੰਨ ਲੜਕੀਆਂ ਹਨ...
ਕਰੂਜ਼ ਸ਼ਿਪ ਕੇਸ : ਆਰੀਅਨ ਕੇਸ ਵਿਚ ਐਨ.ਸੀ.ਬੀ. ਗਵਾਹ ਲਾਪਤਾ
. . .  1 day ago
ਮੁੰਬਈ, 27 ਅਕਤੂਬਰ – ਐਨ.ਸੀ.ਬੀ. ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਆਰੀਅਨ ਕੇਸ ਦੇ ਮੁੱਖ ਗਵਾਹ ਕੇ.ਪੀ. ਗੋਸਾਵੀ ਅਤੇ ਪ੍ਰਭਾਕਰ ਸੈਲ ਨੂੰ ਨੋਟਿਸ ਜਾਰੀ ਨਹੀਂ ਕੀਤਾ ਗਿਆ ਹੈ। ਐਨ.ਸੀ.ਬੀ. ...
'ਆਪ' ਨੇ ਕੁਲਜੀਤ ਰੰਧਾਵਾ ਨੂੰ ਹਲਕਾ ਡੇਰਾਬਸੀ ਦਾ ਇੰਚਾਰਜ ਲਾਇਆ
. . .  1 day ago
ਜ਼ੀਰਕਪੁਰ, 27 ਅਕਤੂਬਰ (ਹੈਪੀ ਪੰਡਵਾਲਾ)- ਆਮ ਆਦਮੀ ਪਾਰਟੀ ਵਲੋਂ ਅੱਜ ਕੁਝ ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿਚ ਕੁਲਜੀਤ ਸਿੰਘ ਰੰਧਾਵਾ ਨੂੰ ਵਿਧਾਨ ਸਭਾ ...
ਜਗਤਾਰ ਸਿੰਘ ਗੋਸਲ ਲੇਬਰਫੈੱਡ ਪੰਜਾਬ ਦੇ ਚੇਅਰਮੈਨ ਨਾਮਜ਼ਦ
. . .  1 day ago
ਕਲਾਨੌਰ, 27 ਅਕਤੂਬਰ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਗ੍ਰਹਿ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਨਜ਼ਦੀਕੀ ਜਥੇ: ਜਗਤਾਰ ਸਿੰਘ ਗੋਸਲ ਨੂੰ ਲੇਬਰਫੈੱਡ ਪੰਜਾਬ ਦੇ ਚੇਅਰਮੈਨ ਵਜੋਂ ...
ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਨੇ ਮੈਨੂੰ ਅੰਡਰਵਰਲਡ ਦੀ ਦਿੱਤੀ ਧਮਕੀ -ਸ਼ਰਲਿਨ ਚੋਪੜਾ
. . .  1 day ago
ਮੁੰਬਈ , 27 ਅਕਤੂਬਰ – ਅਭਿਨੇਤਰੀ ਸ਼ਰਲਿਨ ਚੋਪੜਾ ਨੇ ਕਿਹਾ ਹੈ ਕਿ ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਨੇ ਮੈਨੂੰ ਅੰਡਰਵਰਲਡ ਦੀ ਧਮਕੀ ਦਿੱਤੀ ਹੈ ਅਤੇ ਹੁਣ ਮੈਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਪਰ ਮੈਂ ਡਰਾਂਗੀ ਨਹੀਂ। ਮੈਂ ਪੁਲਿਸ ...
ਨਾਬਾਲਗ਼ ਪੋਤੇ ਨੇ ਦਾਦਾ-ਦਾਦੀ ਬੇਰਹਿਮੀ ਨਾਲ ਵੱਢੇ
. . .  1 day ago
ਸਮਰਾਲਾ, 27 ਅਕਤੂਬਰ (ਰਾਮ ਗੋਪਾਲ ਸੋਫ਼ਤ/ ਕੁਲਵਿੰਦਰ ਸਿੰਘ)-ਕਲਯੁੱਗ ਦੇ ਦੌਰ ਵਿਚ ਖੂਨ ਦੇ ਰਿਸ਼ਤੇ ਉਸ ਵੇਲੇ ਤਾਰ-ਤਾਰ ਹੋ ਗਏ ਜਦੋਂ ਇਕ ਨਾਬਾਲਗ਼ ਪੋਤੇ ਨੇ ਆਪਣੇ ਦਾਦਾ ਅਤੇ ਦਾਦੀ ਨੂੰ ਮਹਿਜ 1 ਕਮਰੇ ਦੇ ਚਲਦੇ ਆ ਰਹੇ ਘਰੇਲੂ ਝਗੜੇ ...
ਸੀ.ਬੀ.ਡੀ.ਟੀ. ਨੇ 77.92 ਲੱਖ ਟੈਕਸਦਾਤਿਆਂ ਨੂੰ 1,02,952 ਕਰੋੜ ਰੁਪਏ ਦਾ ਰਿਫੰਡ ਕੀਤਾ ਜਾਰੀ
. . .  1 day ago
ਨਵੀਂ ਦਿੱਲੀ, 27 ਅਕਤੂਬਰ – ਸੀ.ਬੀ.ਡੀ.ਟੀ. ਨੇ 77.92 ਲੱਖ ਟੈਕਸਦਾਤਾਵਾਂ ਨੂੰ 1,02,952 ਕਰੋੜ ਰੁਪਏ ਦਾ ਰਿਫੰਡ ਜਾਰੀ ਕੀਤਾ ਹੈ।
ਪੋਪ ਫਰਾਂਸਿਸ ਨੇ ਐਂਟੀ ਕੋਵਿਡ ਵੈਕਸੀਨ ਦਾ ਤੀਜਾ ਟੀਕਾ ਲਗਵਾਇਆ
. . .  1 day ago
ਵੈਨਿਸ (ਇਟਲੀ) 27 ਅਕਤੂਬਰ (ਹਰਦੀਪ ਸਿੰਘ ਕੰਗ) - ਇਟਲੀ 'ਚ ਐਂਟੀ ਕੋਵਿਡ ਵੈਕਸੀਨ ਦੀ ਤੀਜੀ ਮੂੰਹੀਮ ਆਰੰਭ ਹੋਣ ਕਰ ਕੇ 80 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੇ ਟੀਕੇ ਲਗਵਾਏ ਜਾ ਰਹੇ ਹਨ ਜਿਸ ਤਹਿਤ ਈਸਾਈਆਂ ਦੇ ...
ਸਰਕਾਰ ਨਵੰਬਰ ਮਹੀਨੇ ਵਿਚ ਖੇਤੀ ਕਾਨੂੰਨ ਰੱਦ ਕਰ ਸਕਦੀ ਹੈ-ਟਿਕੈਤ
. . .  1 day ago
ਸਰਦੂਲਗੜ੍ਹ 27 ਅਕਤੂਬਰ ( ਜੀ.ਐਮ.ਅਰੋੜਾ )-ਕੇਂਦਰ ਸਰਕਾਰ ਆਪਣੇ ਉੱਪਰ ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੀਤੇ ਜਾ ਰਹੇ ਅੰਦੋਲਨ ਦਾ ਇੱਕ ਸਾਲ ਦਾ ਟੈਗ ਨਹੀਂ ਲਾਉਣਾ ਚਾਹੁੰਦੀ। ਅਤੇ 26-27 ਨਵੰਬਰ ਤੋਂ ਪਹਿਲਾਂ ਖੇਤੀ ਕਾਨੂੰਨ ...
ਫਗਵਾੜਾ ਜੀ.ਟੀ.ਰੋਡ 'ਤੇ ਵਾਪਰੇ ਸੜਕੀ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ
. . .  1 day ago
ਫਗਵਾੜਾ, 27 ਅਕਤੂਬਰ (ਹਰਜੋਤ ਸਿੰਘ ਚਾਨਾ) - ਬੀਤੀ ਰਾਤ ਜਲੰਧਰ-ਲੁਧਿਆਣਾ ਸੜਕ 'ਤੇ ਮੋਟਰਸਾਈਕਲ 'ਤੇ ਜਾ ਰਹੇ ਦੋ ਨੌਜਵਾਨਾਂ 'ਤੇ ਤੇਜ਼ ਰਫ਼ਤਾਰ ਟਰਾਲਾ ਚੜ੍ਹਨ ਕਾਰਨ ਮੌਕੇ 'ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ...
ਪੰਜਾਬ ਸਰਕਾਰ ਵਲੋਂ ਡਿਫਾਲਟਰਾਂ ਲਈ ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ ਕਰਨ ਦਾ ਐਲਾਨ
. . .  1 day ago
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ, ਪੰਜਾਬ ਵਿੱਤੀ ਨਿਗਮ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵਿਚ ਡਿਫਾਲਟਰਾਂ ਲਈ...
ਆਰੀਅਨ ਖਾਨ ਦੀ ਜ਼ਮਾਨਤ 'ਤੇ ਕੱਲ੍ਹ ਹੋਵੇਗੀ ਸੁਣਵਾਈ
. . .  1 day ago
ਮੁੰਬਈ,27 ਅਕਤੂਬਰ - ਡਰੱਗਜ਼ ਮਾਮਲੇ 'ਚ ਫਸੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਜ਼ਮਾਨਤ 'ਤੇ ਸੁਣਵਾਈ ਵੀਰਵਾਰ ਲਈ ਟਾਲ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਹੁਣ ਅਗਲੀ ਬਹਿਸ ਲਈ ਕੱਲ੍ਹ ਦੁਪਹਿਰ 3 ਵਜੇ ਸੁਣਵਾਈ...
ਪੈਗਾਸਸ ਜਾਸੂਸੀ ਮਾਮਲੇ ਨੂੰ ਲੈ ਕੇ ਰਾਹੁਲ ਗਾਂਧੀ ਦਾ ਸਰਕਾਰ 'ਤੇ ਨਿਸ਼ਾਨਾ
. . .  1 day ago
ਨਵੀਂ ਦਿੱਲੀ, 27 ਅਕਤੂਬਰ - ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪੈਗਾਸਸ ਜਾਸੂਸੀ ਮਾਮਲੇ ਨੂੰ ਲੈ ਕੇ ਇਕ ਵਾਰ ਫਿਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਉਨ੍ਹਾਂ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਕਿਹਾ ਕਿ ਸੁਪਰੀਮ ਕੋਰਟ ਨੇ...
ਮੁੰਬਈ : ਅਦਾਕਾਰਾ ਕਾਮਿਆ ਪੰਜਾਬੀ ਕਾਂਗਰਸ ਵਿਚ ਸ਼ਾਮਿਲ
. . .  1 day ago
ਮੁੰਬਈ,27 ਅਕਤੂਬਰ - ਅਦਾਕਾਰਾ ਕਾਮਿਆ ਪੰਜਾਬੀ ਮੁੰਬਈ ਕਾਂਗਰਸ ਪ੍ਰਧਾਨ ਭਾਈ ਜਗਤਾਪ ਦੀ ਮੌਜੂਦਗੀ ਵਿਚ ਕਾਂਗਰਸ ਵਿਚ ਸ਼ਾਮਿਲ ਹੋ ਗਏ ਹਨ |...
ਲੋਪੋਕੇ ਵਲੋਂ ਮੋਟਰਸਾਈਕਲ ਰੋਸ ਰੈਲੀ ਲਈ ਪਿੰਡਾਂ ਨੂੰ ਕੀਤਾ ਲਾਮਬੰਦ
. . .  1 day ago
ਓਠੀਆਂ, 27 ਅਕਤੂਬਰ (ਗੁਰਵਿੰਦਰ ਸਿੰਘ ਛੀਨਾ) - ਬੀ.ਐੱਸ.ਐੱਫ. ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਭਾਰੀ ਵਿਰੋਧ ਕਰਨ ਲਈ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ 29 ਅਕਤੂਬਰ ਨੂੰ ਅਟਾਰੀ ...
ਭਾਰਤ ਤੋਂ ਪਾਕਿਸਤਾਨ ਨੂੰ ਜਾਂਦੀ ਗੰਦੇ ਪਾਣੀ ਵਾਲੀ ਡਿਫੈਂਸ ਦੀ ਖਲਾਈ-ਸਫ਼ਾਈ ਦਾ ਕੰਮ ਸ਼ੁਰੂ
. . .  1 day ago
ਅਟਾਰੀ, 27 ਅਕਤੂਬਰ - (ਗੁਰਦੀਪ ਸਿੰਘ ਅਟਾਰੀ) - ਭਾਰਤ ਤੋਂ ਪਾਕਿਸਤਾਨ ਨੂੰ ਜਾਂਦੀ ਗੰਦੇ ਪਾਣੀ ਵਾਲੀ ਡਿਫੈਂਸ (ਨਹਿਰ) ਦੀ ਖਲਾਈ ਅਤੇ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦਾ ਆਰੰਭ ਅੰਤਰਰਾਸ਼ਟਰੀ ਅਟਾਰੀ ਸਰਹੱਦ ...
ਸ਼੍ਰੋਮਣੀ ਅਕਾਲੀ ਦਲ ਨੇ ਖੰਨਾ ਵਿਧਾਨ ਸਭਾ ਹਲਕੇ ਤੋਂ ਬੀਬੀ ਜਸਦੀਪ ਕੌਰ ਨੂੰ ਪਾਰਟੀ ਉਮੀਦਵਾਰ ਐਲਾਨਿਆ
. . .  1 day ago
ਚੰਡੀਗੜ੍ਹ, 27 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੰਨਾ ਵਿਧਾਨ ਸਭਾ ਹਲਕੇ ਤੋਂ ਬੀਬੀ ਜਸਦੀਪ ਕੌਰ ਪਤਨੀ ਯਾਦਵਿੰਦਰ ਸਿੰਘ ਯਾਦੂ ਨੂੰ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ। ਹੁਣ ਤੱਕ ਕੁੱਲ 78 ਉਮੀਦਵਾਰ...
ਮੇਰੇ 'ਤੇ ਲਗਾਏ ਗਏ ਸਾਰੇ ਦੋਸ਼ ਝੂਠੇ - ਸਮੀਰ ਵਾਨਖੇੜੇ
. . .  1 day ago
ਮੁੰਬਈ, 27 ਅਕਤੂਬਰ - ਐੱਨ.ਸੀ.ਬੀ. ਮੁੰਬਈ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਮੁੰਬਈ 'ਚ ਏਜੰਸੀ ਦੀ 5 ਮੈਂਬਰੀ ਟੀਮ ਦੇ ਸਾਹਮਣੇ ਪੇਸ਼ ਹੋਣ ਤੋਂ ਬਾਅਦ ਕਿਹਾ ਕਿ ਮੇਰੇ 'ਤੇ ਲਗਾਏ ਗਏ ਸਾਰੇ ਦੋਸ਼ ਝੂਠੇ...
ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 27 ਅਕਤੂਬਰ - 2022 ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਵੱਖ-ਵੱਖ ਮੁਦਿਆਂ ਨੂੰ ਲੈ ਕੇ ਦਿੱਲੀ ਵਿਖੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਨਾਲ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ...
ਰੇਲ ਗੱਡੀ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ
. . .  1 day ago
ਜੈਤੋ, 27 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਫ਼ਿਰੋਜ਼ਪੁਰ ਤੋਂ ਬਠਿੰਡਾ ਜਾਣ ਵਾਲੀ ਪਸੈਂਜਰ ਰੇਲ ਗੱਡੀ ਹੇਠ ਆ ਕੇ ਵਿਅਕਤੀ ਵਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਪਤਾ ਲੱਗਿਆ ਹੈ। ਪੁਲਿਸ ਚੌਕੀ ਜੈਤੋ ਦੇ ਇੰਚਾਰਜ ਗੁਰਮੀਤ ਸਿੰਘ ਤੇ ਏ.ਐੱਸ.ਆਈ ਹਰਜੀਤ...
ਮਾਂਡਵੀਆ ਵਲੋਂ ਦੇਸ਼ ਵਿਚ ਕੋਵਿਡ-19 ਟੀਕਾਕਰਨ ਮੁਹਿੰਮ ਨੂੰ ਵਧਾਉਣ ਲਈ ਮੀਟਿੰਗ
. . .  1 day ago
ਨਵੀਂ ਦਿੱਲੀ, 27 ਅਕਤੂਬਰ - ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਵਲੋਂ ਦੇਸ਼ ਵਿਚ ਕੋਵਿਡ-19 ਟੀਕਾਕਰਨ ਮੁਹਿੰਮ ਨੂੰ ਵਧਾਉਣ ਬਾਰੇ ਚਰਚਾ ਕਰਨ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ...
ਭਾਜਪਾ ਵਿਧਾਇਕ ਕ੍ਰਿਸ਼ਨਾ ਕਲਿਆਣੀ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਿਲ
. . .  1 day ago
ਕੋਲਕਾਤਾ, 27 ਅਕਤੂਬਰ - ਇਸ ਮਹੀਨੇ ਦੇ ਸ਼ੁਰੂ ਵਿਚ ਪਾਰਟੀ ਤੋਂ ਅਸਤੀਫ਼ਾ ਦੇਣ ਵਾਲੇ ਭਾਜਪਾ ਵਿਧਾਇਕ ਕ੍ਰਿਸ਼ਨਾ ਕਲਿਆਣੀ ਕੋਲਕਾਤਾ ਵਿਚ ਰਾਜ ਮੰਤਰੀ ਪਾਰਥਾ ਚੈਟਰਜੀ ਦੀ ਮੌਜੂਦਗੀ ਵਿਚ ਤ੍ਰਿਣਮੂਲ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਦੀਵਾਲੀ ਦੇ ਪਟਾਕਿਆਂ ਲਈ 67 ਆਰਜ਼ੀ ਲਾਇਸੈਂਸ ਜਾਰੀ
. . .  1 day ago
ਫ਼ਾਜ਼ਿਲਕਾ, 27 ਅਕਤੂਬਰ (ਪ੍ਰਦੀਪ ਕੁਮਾਰ) - ਦੀਵਾਲੀ ਦੇ ਤਿਉਹਾਰ 'ਤੇ ਇਸ ਵਾਰ ਫ਼ਾਜ਼ਿਲਕਾ ਜ਼ਿਲ੍ਹੇ 'ਚ 67 ਵਿਅਕਤੀਆਂ ਨੂੰ ਪਟਾਕਿਆਂ ਦੀ ਵਿੱਕਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਨਜ਼ੂਰੀ ਦਿੱਤੀ ਗਈ ਹੈ | ਜਿਸ ਵਿਚ ਫ਼ਾਜ਼ਿਲਕਾ ਅਤੇ ਜਲਾਲਾਬਾਦ ਵਿਚ...
ਬੱਸ ਅਤੇ ਡੰਪਰ ਟਰੱਕ ਵਿਚਾਲੇ ਟੱਕਰ, 8 ਲੋਕ ਜ਼ਖ਼ਮੀ
. . .  1 day ago
ਮੁੰਬਈ, 27 ਅਕਤੂਬਰ - ਮੁੰਬਈ ਦੇ ਦਾਦਰ ਇਲਾਕੇ 'ਚ ਅੱਜ ਸਵੇਰੇ ਇਕ ਬੱਸ ਅਤੇ ਡੰਪਰ ਟਰੱਕ ਵਿਚਾਲੇ ਹੋਈ ਟੱਕਰ 'ਚ 8 ਲੋਕ ਜ਼ਖ਼ਮੀ ਹੋ ਗਏ। ਬੱਸ ਦੇ ਡਰਾਈਵਰ ਅਤੇ ਕੰਡਕਟਰ ਸਮੇਤ ਪੰਜ ਲੋਕਾਂ ਦੀ ਹਾਲਤ...
ਚੀਨ ਦੇ ਨਵੇਂ ਭੂਮੀ ਸੀਮਾ ਕਾਨੂੰਨ 'ਤੇ ਐਮ.ਈ.ਏ ਦਾ ਬਿਆਨ
. . .  1 day ago
ਚੀਨ, 27 ਅਕਤੂਬਰ - ਚੀਨ ਦੇ ਨਵੇਂ ਭੂਮੀ ਸੀਮਾ ਕਾਨੂੰਨ 'ਤੇ ਐਮ.ਈ.ਏ.ਦਾ ਕਹਿਣਾ ਹੈ ਕਿ ਇਸ ਨਵੇਂ ਕਾਨੂੰਨ ਚੀਨ ਦਾ ਨਵਾਂ ਭੂਮੀ ਸੀਮਾ ਕਾਨੂੰਨ ਦਾ ਪਾਸ ਹੋਣਾ ਸਾਡੇ ਵਿਚਾਰ ਵਿਚ 1963 ਦੇ ਅਖੌਤੀ ਚੀਨ-ਪਾਕਿਸਤਾਨ ''ਸੀਮਾ ਸਮਝੌਤਾ'' ਨੂੰ ਕੋਈ ਵੈਧਤਾ ਨਹੀਂ ਦਿੰਦਾ ਹੈ। ਜਿਸ ਨੂੰ ਭਾਰਤ ਸਰਕਾਰ ਨੇ....
ਹੋਰ ਖ਼ਬਰਾਂ..
ਜਲੰਧਰ : ਐਤਵਾਰ 17 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਖੇਡ ਵਿਚ ਜਿੱਤ ਨਹੀਂ, ਸਗੋਂ ਸੰਘਰਸ਼ ਦੀ ਸ਼ਾਨ ਅਹਿਮ ਹੁੰਦੀ ਹੈ। -ਜੋ ਪੈਟਰਨੋ

ਜਲੰਧਰ

ਸ਼ਹੀਦੀ ਦਿਵਸ 'ਤੇ ਵੀ ਊਧਮ ਸਿੰਘ ਦੇ ਬੁੱਤ ਦੀ ਹਾਲਤ ਨਹੀਂ ਸੰਵਾਰ ਸਕੇ ਕਾਂਗਰਸੀ

ਜਲੰਧਰ, 31 ਜੁਲਾਈ (ਸ਼ਿਵ)- ਮੇਅਰ ਜਗਦੀਸ਼ ਰਾਜਾ ਸਮੇਤ ਕਈ ਕਾਂਗਰਸੀ ਆਗੂਆਂ ਨੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਦੇ ਬੁੱਤ 'ਤੇ ਜਾ ਕੇ ਸ਼ਰਧਾ ਦੇ ਫ਼ੁੱਲ ਤਾਂ ਭੇਟ ਕੀਤੇ ਪਰ ਇਸ ਤੋਂ ਪਹਿਲਾਂ ਕਿਸੇ ਕਾਂਗਰਸੀ ਨੂੰ ਇਸ ਬੁੱਤ ਦੀ ਹਾਲਤ ਸੰਵਾਰਨ ਦੀ ਕੋਈ ਯਾਦ ਨਹੀਂ ਰਹੀ, ਸਗੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਇਸ ਜਗ੍ਹਾ 'ਤੇ ਆ ਕੇ ਬੁੱਤ ਦੀ ਮਾੜੀ ਹਾਲਤ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਹਾਲਤ ਸੰਵਾਰਨ ਲਈ ਕਿਸੇ ਤਰ੍ਹਾਂ ਦਾ ਕੋਈ ਧਿਆਨ ਨਹੀਂ ਦਿੱਤਾ ਗਿਆ | ਭਾਟੀਆ ਨੇ ਕਿਹਾ ਕਿ ਮੇਅਰ ਦਾ ਇਹ ਆਪਣਾ ਵਾਰਡ ਹੈ ਤੇ ਇਸ ਦੇ ਬਾਵਜੂਦ ਇਸ ਬੁੱਤ ਅਤੇ ਆਲ਼ੇ-ਦੁਆਲੇ ਸਫ਼ਾਈ ਰੱਖਣ ਲਈ ਧੇਲਾ ਤੱਕ ਨਹੀਂ ਖ਼ਰਚਿਆ ਗਿਆ | ਭਾਟੀਆ ਦਾ ਕਹਿਣਾ ਸੀ ਕਿ ਸ਼ਹਿਰ ਵਿਚ ਚੰਗੀਆਂ ਬਣੀਆਂ ਸੜਕਾਂ ਨੂੰ ਤੋੜ ਕੇ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਪਰ ਜਿਨ੍ਹਾਂ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦਿੱਤੀ ਸੀ, ਉਨ੍ਹਾਂ ਦੀਆਂ ਯਾਦਗਾਰਾਂ ਦੀ ਸੰਭਾਲ ਕਰਨ ਲਈ ਕਾਂਗਰਸੀ ਆਗੂਆਂ ਨੂੰ ਕੋਈ ਯਾਦ ਨਹੀਂ ਰਹੀ ਹੈ | ਚੇਤੇ ਰਹੇ ਕਿ ਜਿਸ ਜਗ੍ਹਾ 'ਤੇ ਬੁੱਤ ਲੱਗਾ ਹੈ, ਉਸ ਦਾ ਸਾਈਡ ਤੋਂ ਪੱਥਰ ਵੀ ਉੱਖੜਿਆ ਹੋਇਆ ਹੈ ਤੇ ਇਸ ਤੋਂ ਇਲਾਵਾ ਬੁੱਤ ਵਾਲੀ ਜਗ੍ਹਾ 'ਤੇ ਫ਼ਰਸ਼ ਵੀ ਟੁੱਟਾ ਪਿਆ ਹੈ | ਇਸ ਤੋਂ ਇਲਾਵਾ ਆਸ-ਪਾਸ ਗੰਦਗੀ ਫੈਲੀ ਹੋਈ ਸੀ |
ਹਮੇਸ਼ਾ ਊਧਮ ਸਿੰਘ ਦੇ ਦਰਸਾਏ ਮਾਰਗ 'ਤੇ ਚੱਲ ਕੇ ਜਬਰ ਤੇ ਜ਼ੁਲਮ ਦਾ ਮੁਕਾਬਲਾ ਕਰਾਂਗੇ- ਮੱਕੜ, ਰਾਜਪਾਲ
ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਵਲੋਂ ਅੱਜ ਸ਼ਹੀਦ ਊਧਮ ਸਿੰਘ ਦੇ 82ਵੇਂ ਸ਼ਹੀਦੀ ਦਿਵਸ ਮੌਕੇ ਸ਼ਹੀਦ ਊਧਮ ਸਿੰਘ ਨਗਰ ਵਿਖੇ ਉਨ੍ਹਾਂ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ ਗਏ | ਇਸ ਮੌਕੇ ਸਾਬਕਾ ਵਿਧਾਇਕ ਤੇ ਜਲੰਧਰ ਕੈਂਟ ਹਲਕੇ ਦੇ ਇੰਚਾਰਜ ਸਰਬਜੀਤ ਸਿੰਘ ਮੱਕੜ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਦਿਆਂ ਕਿਹਾ ਕਿ ਅਨਿਆਂ ਦਾ ਬਦਲਾ ਲੈਣ ਲਈ ਅਦੁੱਤੀ ਦਿ੍ੜ੍ਹਤਾ ਦੀ ਸਭ ਤੋਂ ਦੁਰਲੱਭ ਮਿਸਾਲ ਸ਼ਹੀਦ ਊਧਮ ਸਿੰਘ ਦੀ ਹੈ | ਉਨ੍ਹਾਂ ਕਿਹਾ ਕਿ ਭਾਰਤ ਦੇ ਆਜ਼ਾਦੀ ਸੰਘਰਸ਼ 'ਚ ਉਨ੍ਹਾਂ ਦਾ ਯੋਗਦਾਨ ਇਤਿਹਾਸ ਵਿਚ ਹਮੇਸ਼ਾ ਯਾਦ ਰੱਖਿਆ ਜਾਵੇਗਾ |
ਭਾਟੀਆ ਦੀ ਅਗਵਾਈ 'ਚ ਕੀਤੇ ਸ਼ਰਧਾ ਦੇ ਫ਼ੁੱਲ ਭੇਟ
ਅੱਜ ਭਾਰਤ ਦੇ ਮਹਾਨ ਸਪੂਤ ਅਤੇ ਭਾਰਤ ਦੀ ਆਜ਼ਾਦੀ ਦੀ ਲੜਾਈ 'ਚ ਅਹਿਮ ਯੋਗਦਾਨ ਪਾਉਣ ਵਾਲੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਵਲੋਂ ਉਨ੍ਹਾਂ ਦੇ ਬੁੱਤ 'ਤੇ ਸ਼ਰਧਾ ਦੇ ਫ਼ੁੱਲ ਭੇਟ ਕੀਤੇ ਗਏ ਅਤੇ ਆਜ਼ਾਦੀ ਦੀ ਲੜਾਈ 'ਚ ਉਨ੍ਹਾਂ ਵਲੋਂ ਦਿੱਤੇ ਗਏ ਵਡਮੁੱਲੇ ਯੋਗਦਾਨ ਨੂੰ ਯਾਦ ਕੀਤਾ ਗਿਆ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪੀ. ਏ. ਸੀ. ਮੈਂਬਰ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ, ਗੁਰਦੇਵ ਸਿੰਘ ਭਾਟੀਆ ਯੂਥ ਅਕਾਲੀ ਲੀਡਰ, ਰਜਵੰਤ ਸਿੰਘ ਸੁੱਖਾ ਜਨਰਲ ਸਕੱਤਰ ਬੀ. ਸੀ. ਵਿੰਗ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸ਼ਹੀਦ ਊਧਮ ਸਿੰਘ ਵਰਗੇ ਸ਼ਹੀਦਾਂ ਤੋਂ ਸੇਧ ਲੈਣ ਦੀ ਲੋੜ ਹੈ |

ਲੁੱਟੇ 5 ਮੋਬਾਈਲਾਂ ਸਮੇਤ 2 ਕਾਬੂ, ਇਕ ਫ਼ਰਾਰ

ਮਕਸੂਦਾਂ, 31 ਜੁਲਾਈ (ਲਖਵਿੰਦਰ ਪਾਠਕ)-ਥਾਣਾ 8 ਦੇ ਖੇਤਰ 'ਚ ਬੀਤੇ ਕੁਝ ਦਿਨਾਂ 'ਚ ਲੁਟੇਰਿਆਂ ਨੇ ਦਿਨ-ਦਿਹਾੜੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਪੁਲਿਸ ਦੀ ਕਾਰਜਸ਼ੈਲੀ 'ਤੇ ਸਵਾਲਿਆ ਨਿਸ਼ਾਨ ਲਗਾ ਦਿੱਤਾ ਸੀ ਪਰ ਥਾਣਾ 8 ਦੇ ਨਵੇਂ ਥਾਣਾ ਮੁਖੀ ਰੁਪਿੰਦਰ ਸਿੰਘ ...

ਪੂਰੀ ਖ਼ਬਰ »

ਜਨਰਲ ਇੰਸ਼ੋਰੈਂਸ ਕਰਮਚਾਰੀਆਂ ਨੇ ਬੀਮਾ ਬਿੱਲ ਦਾ ਕੀਤਾ ਵਿਰੋਧ

ਜਲੰਧਰ, 31 ਜੁਲਾਈ (ਚੰਦੀਪ ਭੱਲਾ)-ਆਲ ਇੰਡੀਆ ਇੰਸ਼ੋਰੈਂਸ ਇਮਪਲਾਈਜ ਐਸੋਸੀਏਸ਼ਨ ਨਾਲ ਸਬੰਧਿਤ ਜਨਰਲ ਇੰਸ਼ੋਰੈਂਸ ਇਮਪਲਾਈਜ ਐਸੋਸੀਏਸ਼ਨ ਨੇ ਅੱਜ ਬੀਮਾ ਬਿੱਲ ਦੇ ਵਿਰੋਧ 'ਚ ਆਪਣੇ ਦਫ਼ਤਰ ਦੇ ਬਾਹਰ ਰੋਸ ਰੈਲੀ ਕਰਕੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ...

ਪੂਰੀ ਖ਼ਬਰ »

ਕਿਸਾਨਾਂ ਨੇ ਦਿੱਤਾ ਡੀ.ਸੀ. ਨੂੰ ਮੰਗ ਪੱਤਰ

ਜਲੰਧਰ, 31 ਜੁਲਾਈ (ਹਰਵਿੰਦਰ ਸਿੰਘ ਫੁੱਲ)- ਧੰਨੋਵਾਲੀ, ਸਲੇਮਪੁਰ ਅਤੇ ਤੱਲ੍ਹਣ ਦੇ ਕਿਸਾਨਾਂ ਨੇ ਕਿਸਾਨ ਜਥੇਬੰਦੀ ਰਾਜੇ ਵਾਲ ਦੀ ਅਗਵਾਈ 'ਚ ਧੰਨੋਵਾਲੀ ਰੇਲਵੇ ਫਾਟਕ 'ਤੇ ਅੰਡਰ ਬਿ੍ਜ ਬਣਾਉਣ ਅਤੇ ਗੁੱਜਰਾਂ ਵਲੋਂ ਖੁੱਲੇ੍ਹਆਮ ਪਸ਼ੂ ਚਰਾਉਣ ਦੇ ਮਾਮਲੇ ਨੂੰ ਲੈ ਕੇ ...

ਪੂਰੀ ਖ਼ਬਰ »

ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ

ਕਿਸ਼ਨਗੜ੍ਹ, 31 ਜੁਲਾਈ (ਹੁਸਨ ਲਾਲ)-ਪਿੰਡ ਕਾਲਾ ਬੱਕਰਾ ਵਿਖੇ ਆਪਣੇ ਨਾਨਕੇ ਘਰ ਰਹਿ ਰਹੇ ਨੌਜਵਾਨ ਵਲੋਂ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਪਚਰੰਗਾ ਦੇ ਇੰਚਾਰਜ ਐੱਸ.ਆਈ. ...

ਪੂਰੀ ਖ਼ਬਰ »

ਸੜਕਾਂ 'ਤੇ ਖੜੇ੍ਹ ਪਾਣੀ 'ਚ ਕਾਂਗਰਸ ਖ਼ਿਲਾਫ਼ ਭਾਜਯੂਮੋ ਵਲੋਂ ਪ੍ਰਦਰਸ਼ਨ

ਜਲੰਧਰ 31 ਜੁਲਾਈ (ਸ਼ਿਵ)-ਸ਼ਹਿਰ 'ਚ ਮੀਂਹ ਪੈਣ ਨਾਲ ਕਈ ਜਗ੍ਹਾ ਪਾਣੀ ਭਰ ਗਿਆ, ਜਿਸ ਕਰਕੇ ਲੋਕਾਂ ਨੇ ਕਈ ਜਗ੍ਹਾ ਤਾਂ ਨਾਅਰੇਬਾਜ਼ੀ ਵੀ ਕੀਤੀ ਸਗੋਂ ਭਾਜਯੂਮੋ ਆਗੂ ਅਰਜੁਨ ਤੇ੍ਰਹਨ ਦੀ ਅਗਵਾਈ 'ਚ ਪਾਣੀ ਅੰਦਰ ਖੜੇ੍ਹ ਹੋ ਕੇ ਕਾਂਗਰਸ ਖ਼ਿਲਾਫ਼ ਪ੍ਰਦਰਸ਼ਨ ਕੀਤਾ | ਵਾਰਡ -23 ...

ਪੂਰੀ ਖ਼ਬਰ »

ਠੇਕੇਦਾਰਾਂ ਵਲੋਂ ਘਟੀਆ ਸੜਕਾਂ ਬਣਾਉਣ ਨਾਲ ਕਰੋੜਾਂ ਰੁਪਏ ਹੋ ਰਹੇ ਨੇ ਬਰਬਾਦ

ਸ਼ਿਵ ਜਲੰਧਰ, 31 ਜੁਲਾਈ-ਕਾਂਗਰਸ ਸਰਕਾਰ ਦੇ ਕਾਰਜਕਾਲ ਦੇ ਆਖਰੀ ਸਾਲ 'ਚ ਸ਼ਹਿਰ ਦੇ ਕਈ ਹਿੱਸਿਆਂ 'ਚ ਘਟੀਆ ਸੜਕਾਂ ਬਣਨ ਦੇ ਨਾਲ ਸਰਕਾਰ ਦੇ ਕਰੋੜਾਂ ਰੁਪਏ ਨੂੰ ਖਰਾਬ ਕੀਤਾ ਜਾ ਰਿਹਾ ਹੈ | ਇਕ ਤਾਂ ਆਖਰੀ ਸਾਲ ਹੋਣ ਕਰਕੇ ਅਤੇ ਦੂਜਾ ਚੈਕਿੰਗ ਕਰਨ ਲਈ ਕਿਸੇ ਤਰ੍ਹਾਂ ਦੀ ...

ਪੂਰੀ ਖ਼ਬਰ »

ਗਊਸ਼ਾਲਾ ਟਾਂਡਾ ਰੋਡ ਨੇ ਗਊਸ਼ਾਲਾ 'ਚ ਬਾਹਰੋਂ ਪੱਠੇ ਲਿਆਉਣ 'ਤੇ ਲਗਾਈ ਰੋਕ

ਮਕਸੂਦਾਂ, 31 ਜੁਲਾਈ (ਲਖਵਿੰਦਰ ਪਾਠਕ)-ਟਾਂਡਾ ਰੋਡ ਗਊਸ਼ਾਲਾ 'ਚ ਅੱਜ ਸਵੇਰੇ ਉਸ ਸਮੇਂ ਹੰਗਾਮੇ ਦੇ ਹਾਲਾਤ ਬਣ ਗਏ, ਜਦ ਗਊਸ਼ਾਲਾ ਵਲੋਂ ਇਹ ਆਦੇਸ਼ ਜਾਰੀ ਕਰ ਦਿੱਤੇ ਗਏ ਕਿ ਗਊਸ਼ਾਲਾ 'ਚ ਬਾਹਰੋਂ ਕੋਈ ਵੀ ਪੱਠੇ ਲੈ ਕੇ ਗਊਸ਼ਾਲਾ ਅੰਦਰ ਨਹੀਂ ਆਵੇਗਾ | ਗਊਸ਼ਾਲਾ ...

ਪੂਰੀ ਖ਼ਬਰ »

ਹਵਾਈ ਫਾਇਰ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ

ਮਕਸੂਦਾਂ, 31 ਜੁਲਾਈ (ਲਖਵਿੰਦਰ ਪਾਠਕ)-ਟਿਕਟਾਕ ਸਟਾਰ ਦੇ ਵਿਆਹ ਦੀ ਵਾਇਰਲ ਹੋਈ ਵੀਡੀਓ ਜਿਸ 'ਚ ਇਕ ਨੌਜਵਾਨ ਬੇਖ਼ੌਫ ਹਵਾਈ ਫਾਇਰ ਕਰਦਾ ਨਜ਼ਰ ਆ ਰਿਹਾ ਹੈ, ਦੇ ਮਾਮਲੇ 'ਚ ਥਾਣਾ-1 ਦੀ ਪੁਲਿਸ ਵਲੋਂ ਕਾਰਵਾਈ ਕਰਦੇ ਹੋਏ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਉਸ ਦੀ ਭਾਲ ਸ਼ੁਰੂ ...

ਪੂਰੀ ਖ਼ਬਰ »

ਵਰ੍ਹਦੇ ਮੀਂਹ ਦੌਰਾਨ ਵਾਲਮੀਕਿ ਸਮਾਜ ਵਲੋਂ ਥਾਣਾ ਲਾਂਬੜਾ ਤੇ ਕੌਮੀ ਰਾਜ ਮਾਰਗ ਦਾ ਘਿਰਾਓ

ਲਾਂਬੜਾ, 31 ਜੁਲਾਈ (ਪਰਮੀਤ ਗੁਪਤਾ)-ਉੱਤਰ ਪ੍ਰਦੇਸ਼ 'ਚ ਧਾਰਮਿਕ ਸਮਾਗਮ ਦੌਰਾਨ ਧਾਰਮਿਕ ਆਗੂ ਵਲੋਂ ਮਹਾਰਿਸ਼ੀ ਵਾਲਮੀਕਿ ਖ਼ਿਲਾਫ਼ ਕੀਤੀ ਅਪੱਤੀਜਨਕ ਟਿੱਪਣੀ ਨੂੰ ਲੈ ਕੇ ਰੋਸ ਜ਼ਾਹਿਰ ਕਰਦੇ ਹੋਏ ਵਾਲਮੀਕਿ ਸਮਾਜ ਵਲੋਂ ਸਨਿਚਰਵਾਰ ਨੂੰ ਵਰ੍ਹਦੇ ਮੀਂਹ ਦੌਰਾਨ ...

ਪੂਰੀ ਖ਼ਬਰ »

ਜਲਦ ਲੱਗ ਰਹੇ ਨੇ 10 ਹੋਰ ਪੀ. ਐੱਸ. ਏ. ਆਧਾਰਿਤ ਆਕਸੀਜਨ ਪਲਾਂਟ-ਡੀ. ਸੀ.

ਜਲੰਧਰ, 31 ਜੁਲਾਈ (ਐੱਮ. ਐੱਸ. ਲੋਹੀਆ)-ਜ਼ਿਲ੍ਹਾ ਜਲੰਧਰ ਆਕਸੀਜਨ ਉਤਪਾਦਨ ਦੇ ਮਾਮਲੇ 'ਚ ਆਤਮ ਨਿਰਭਰ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ ਕਿਉਂਕਿ ਦਸ ਹੋਰ ਨਿੱਜੀ ਹਸਪਤਾਲ ਆਪਣੇ ਹਸਪਤਾਲਾਂ 'ਚ ਪੀ. ਐੱਸ. ਏ. ਆਧਾਰਿਤ ਆਕਸੀਜਨ ਪਲਾਂਟ ਲਗਾਉਣ ਦੀ ਪ੍ਰਕਿਰਿਆ 'ਚ ਹਨ ¢ ਇਸ ...

ਪੂਰੀ ਖ਼ਬਰ »

ਵਿਸ਼ਵ ਅਥਲੈਟਿਕਸ ਡੈੱਫ ਚੈਂਪੀਅਨਸ਼ਿਪ ਲਈ ਅੰਕਿਤ ਕੁਮਾਰ ਦੀ ਚੋਣ

ਜਲੰਧਰ, 31 ਜੁਲਾਈ (ਸਾਬੀ)-ਚੌਥੀ ਵਿਸ਼ਵ ਡੈੱਫ ਐਥਲੈਟਿਕਸ ਚੈਂਪੀਅਨਸ਼ਿਪ ਪੋਲੈਂਡ ਵਿਖੇ 23 ਤੋਂ 26 ਅਗਸਤ ਤੱਕ ਕਰਵਾਈ ਜਾ ਰਹੀ ਹੈ | ਇਹ ਜਾਣਕਾਰੀ ਦਿੰਦੇ ਹੋਏ ਕੌਮਾਂਤਰੀ ਐਥਲੈਟਿਕ ਕੋਚ ਸਰਬਜੀਤ ਸਿੰਘ ਹੈਪੀ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਦੇ ਭਾਰਤ ਦੇ 5 ਖਿਡਾਰੀਆਂ ...

ਪੂਰੀ ਖ਼ਬਰ »

2.36 ਕਰੋੜ ਦੀ ਲਾਗਤ ਨਾਲ ਬਸਤੀ ਪੀਰ ਦਾਦ ਪੁਲ ਤੋਂ ਸੜਕ ਬਣਨੀ ਸ਼ੁਰੂ

ਜਲੰਧਰ, 31 ਜੁਲਾਈ (ਸ਼ਿਵ)-ਬਸਤੀ ਪੀਰਦਾਦ ਪੁਲ ਤੋਂ ਲੈ ਕੇ ਲੈਦਰ ਕੰਪਲੈਕਸ ਪੁਰ ਤੱਕ ਬੀਤੇ ਦਿਨੀਂ ਬਰਸਾਤੀ ਸੀਵਰ ਪੈਣ ਤੋਂ ਬਾਅਦ ਹੁਣ ਸੜਕ ਬਣਨ ਦਾ ਕੰਮ ਸ਼ੁਰੂ ਹੋ ਗਿਆ ਹੈ | ਇਸ ਸੜਕ ਦੇ ਬਣਨ ਦਾ ਉਦਘਾਟਨ ਵਿਧਾਇਕ ਸੁਸ਼ੀਲ ਰਿੰਕੂ, ਮੇਅਰ ਜਗਦੀਸ਼ ਰਾਜਾ ਤੇ ਬਾਕੀ ...

ਪੂਰੀ ਖ਼ਬਰ »

ਅੱਜ ਸਰਕਾਰੀ ਟੀਕਾਕਰਨ ਕੇਂਦਰਾਂ 'ਤੇ ਲੱਗਣਗੇ ਕੋਵੀਸ਼ੀਲਡ ਟੀਕੇ

ਜਲੰਧਰ, 31 ਜੁਲਾਈ (ਐੱਮ. ਐੱਸ. ਲੋਹੀਆ)- ਜ਼ਿਲ੍ਹਾ ਸਿਹਤ ਵਿਭਾਗ ਕੋਲ ਕੋਵੀਸ਼ੀਲਡ ਟੀਕਿਆਂ ਦੀ ਸਪਲਾਈ ਨਾ ਹੋਣ ਕਰਕੇ ਅੱਜ ਕੋਵੈਕਸੀਨ ਦੇ ਕੇਵਲ 3 ਹਜ਼ਾਰ ਟੀਕੇ ਲਗਾਏ ਗਏ ਹਨ | ਮਿਲੀ ਜਾਣਕਾਰੀ ਅਨੁਸਾਰ ਅੱਜ ਰਾਤ ਨੂੰ ਕੋਵੀਸ਼ੀਲਡ ਦੇ 10 ਹਜ਼ਾਰ ਦੇ ਕਰੀਬ ਟੀਕੇ ਆਉਣ ਦੀ ਆਸ ...

ਪੂਰੀ ਖ਼ਬਰ »

ਕਰੰਟ ਲੱਗਣ ਕਾਰਨ ਵਿਅਕਤੀ ਦੀ ਮੌਤ

ਜਲੰਧਰ, 31 ਜੁਲਾਈ (ਐੱਮ. ਐੱਸ. ਲੋਹੀਆ)- ਮੀਂਹ ਦੌਰਾਨ ਸੜਕ ਕਿਨਾਰੇ ਪਿਆ ਸਾਮਾਨ ਚੁੱਕਣ ਗਏ ਇਕ ਵਿਅਕਤੀ ਦੀ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆ ਕੇ ਕਰੰਟ ਲੱਗਣ ਨਾਲ ਮੌਤ ਹੋ ਗਈ | ਕਰੰਟ ਲੱਗਣ ਤੋਂ ਬਾਅਦ ਵਿਅਕਤੀ ਤੜਫ਼ਦਾ ਰਿਹਾ ਅਤੇ ਮਜਬੂਰ ਹੋਏ ਲੋਕ ਉਸ ਨੂੰ ਦੇਖਦੇ ...

ਪੂਰੀ ਖ਼ਬਰ »

ਪੈਟਰੋਲ, ਡੀਜ਼ਲ ਦੀ ਚੋਰੀ ਤੇ ਤਸਕਰੀ ਨੂੰ ਲੈ ਕੇ ਕੰਪਨੀਆਂ ਕਰਨਗੀਆਂ ਕਾਰਵਾਈ

ਜਲੰਧਰ, 31 ਜੁਲਾਈ (ਸ਼ਿਵ)-ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਵਲੋਂ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਤੇਲ ਕੰਪਨੀਆਂ ਦੇ ਕੋਆਰਡੀਨੇਟਰ ਨੇ ਪੈਟਰੋਲ ਪੰਪ ਮਾਲਕਾਂ ਨੂੰ ਭਰੋਸਾ ਦਿੱਤਾ ਹੈ ਕਿ ਪੈਟਰੋਲ ਪੰਪਾਂ 'ਤੇ ਤੇਲ ਸਪਲਾਈ ਕਰਨ ਦੇ ਮਾਮਲੇ 'ਚ ਤੇਲ ਚੋਰੀ ਅਤੇ ਕੁਝ ...

ਪੂਰੀ ਖ਼ਬਰ »

ਜ਼ਹਿਰੀਲੀ ਦਵਾਈ ਖਾਣ ਨਾਲ ਨੌਜਵਾਨ ਦੀ ਮੌਤ

ਜਲੰਧਰ ਛਾਉਣੀ, 31 ਜੁਲਾਈ (ਪਵਨ ਖਰਬੰਦਾ)-ਥਾਣਾ ਸਦਰ ਦੇ ਅਧੀਨ ਤੇ ਕੁੱਕੜ ਪਿੰਡ ਵਿਖੇ ਇਕ ਨੌਜਵਾਨ ਵਲੋਂ ਜ਼ਹਿਰੀਲੀ ਦਵਾਈ ਖਾਣ ਨਾਲ ਉਸ ਦੀ ਮੌਤ ਹੋ ਗਈ, ਜਿਸ ਦੀ ਜਾਣਕਾਰੀ ਮਿਲਣ 'ਤੇ ਥਾਣਾ ਸਦਰ ਦੀ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਕਰ ...

ਪੂਰੀ ਖ਼ਬਰ »

ਚਾਣਕਿਆ ਇੰਟਰਨੈਸ਼ਨਲ ਸਕੂਲ ਦਾ ਨਤੀਜਾ ਰਿਹਾ ਸੌ ਫ਼ੀਸਦੀ

ਜਲੰਧਰ ਛਾਉਣੀ, 31 ਜੁਲਾਈ (ਪਵਨ ਖਰਬੰਦਾ)-ਸੀ. ਬੀ. ਐੱਸ. ਈ. ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚ ਚਾਣਕਿਆ ਇੰਟਰਨੈਸ਼ਨਲ ਸਕੂਲ ਜਲੰਧਰ ਦੇ ਬੱਚਿਆਂ ਨੇ ਬੁਲੰਦੀਆਂ ਨੂੰ ਛੂੰਹਦੇ ਹੋਏ ਪੂਰੇ ਜ਼ਿਲ੍ਹੇ 'ਚ ਸਕੂਲ ਦੇ ਨਾਂਅ ਨੂੰ ਚਮਕਾਉਣ 'ਚ ਇਕ ਵਾਰ ਫਿਰ ਰਹਿਮ ...

ਪੂਰੀ ਖ਼ਬਰ »

ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਦਾ ਨਤੀਜਾ ਸੌ ਫ਼ੀਸਦੀ ਰਿਹਾ

ਜਲੰਧਰ, 31 ਜੁਲਾਈ (ਰਣਜੀਤ ਸਿੰਘ ਸੋਢੀ)-ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਦਾ ਸੀ. ਬੀ. ਐੱਸ. ਈ. ਦੁਆਰਾ ਐਲਾਨਿਆ ਗਿਆ ਬਾਰ੍ਹਵੀਂ ਦਾ ਨਤੀਜਾ ਸੌ ਫੀਸਦੀ ਰਿਹਾ | ਵੰਸ਼ਿਕਾ ਨੇ ਮੈਡੀਕਲ ਵਿਸ਼ੇ 'ਚੋਂ 95%, ਪਵਨਪ੍ਰੀਤ ਕੌਰ ਨੇ ਕਾਮਰਸ ਵਿਸ਼ੇ 'ਚੋਂ 95%, ਨਵਜੋਤ ਸਿੰਘ ਨਾਹਲ ਨੇ ...

ਪੂਰੀ ਖ਼ਬਰ »

ਕੈਂਬਰਿਜ ਇੰਟਰਨੈਸ਼ਨਲ (ਕੋ-ਐੱਡ.) 12ਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ

ਜਲੰਧਰ, 31 ਜੁਲਾਈ (ਰਣਜੀਤ ਸਿੰਘ ਸੋਢੀ)-ਕੈਂਬਰਿਜ ਇੰਟਰਨੈਸ਼ਨਲ ਸਕੂਲ (ਕੋ-ਐੱਡ.) ਦਾ ਸੀ. ਬੀ. ਐੱਸ. ਈ. ਵਲੋਂ ਐਲਾਨਿਆ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਵੱਖ-ਵੱਖ ਸਟਰੀਮਾਂ ਦੇ ਵਿਦਿਆਰਥੀਆਂ ਨੇ ਸਖ਼ਤ ਮਿਹਨਤ ਤੇ ਅਧਿਆਪਕਾਂ ਦੇ ਮਾਰਗ ਦਰਸ਼ਨ ਨਾਲ ਸਫਲਤਾ ਹਾਸਲ ...

ਪੂਰੀ ਖ਼ਬਰ »

ਇੰਨੋਸੈਂਟ ਹਾਰਟਸ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਜਲੰਧਰ, 31 ਜੁਲਾਈ (ਰਣਜੀਤ ਸਿੰਘ ਸੋਢੀ)-ਇੰਨੋਸੈਂਟ ਹਾਰਟਸ ਸਕੂਲ, ਗਰੀਨ ਮਾਡਲ ਟਾਊਨ, ਲੁਹਾਰਾਂ ਅਤੇ ਰਾਇਲ ਵਰਲਡ ਬਰਾਂਚ 'ਚ 2020-2021 ਦੀ ਸੀ. ਬੀ. ਐੱਸ. ਈ. ਵਲੋਂ ਐਲਾਨੇ 12ਵੀਂ ਦੀ ਪ੍ਰੀਖਿਆ ਦੇ ਨਤੀਜਿਆਂ 'ਚ ਵਿਦਿਆਰਥੀਆਂ ਨੇ ਸ਼ਾਨਦਾਰ ਸਫਲਤਾ ਹਾਸਿਲ ਕੀਤੀ | ਕੁੱਲ 35 ਬੱਚਿਆਂ ...

ਪੂਰੀ ਖ਼ਬਰ »

ਸੇਂਟ ਸੋਲਜਰ ਗਰੁੱਪ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਜਲੰਧਰ, 31 ਜੁਲਾਈ (ਰਣਜੀਤ ਸਿੰਘ ਸੋਢੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚੋਂ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਸ ਦੇ ਨਤੀਜੇ ਸ਼ਾਨਦਾਰ ਰਹੇ | ਸੇਂਟ ਸੋਲਜਰ ਇੰਟਰ ਕਾਲਜ ਫਰੈਂਡਸ ਕਾਲੋਨੀ ਦੇ ਆਰਟਸ 'ਚ ਨਿਤੀਕਾ ਨੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX