ਤਾਜਾ ਖ਼ਬਰਾਂ


ਛੱਤੀਸਗੜ੍ਹ : ਸਰਕਾਰੀ ਹਸਪਤਾਲ ਵਿਚ ਪੰਜ ਬੱਚਿਆਂ ਦੀ ਮੌਤ , ਸਿਹਤ ਕਰਮਚਾਰੀਆਂ ਦੀ ਨਹੀਂ ਗ਼ਲਤੀ -ਸੁਮਨ ਟਿਰਕੀ
. . .  1 day ago
ਨਵਜੋਤ ਸਿੰਘ ਸਿੱਧੂ ਤੇ ਹਰੀਸ਼ ਚੌਧਰੀ ਪੰਜਾਬ ਰਾਜ ਭਵਨ ਦੇ ਗੈਸਟ ਹਾਊਸ 'ਚ ​ਮੁੱਖ ਮੰਤਰੀ ਚੰਨੀ ਨਾਲ ਕਰਨਗੇ ਬੈਠਕ
. . .  1 day ago
ਅੱਤਵਾਦੀਆਂ ਨੇ ਕੁਲਗਾਮ ਦੇ ਵਾਨਪੋਹ ਇਲਾਕੇ 'ਚ ਗੈਰ-ਸਥਾਨਕ ਮਜ਼ਦੂਰਾਂ' ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ , 2 ਦੀ ਮੌਤ
. . .  1 day ago
ਬੇਮੌਸਮੀ ਕਿਣਮਿਣ ਨੇ ਕਿਸਾਨ ਤੇ ਆੜਤੀਆਂ ਦੇ ਸਾਹ ਸੂਤੇ
. . .  1 day ago
ਦੋਰਾਹਾ, 17 ਅਕਤੂਬਰ (ਜਸਵੀਰ ਝੱਜ)- ਅੱਜ ਸਵੇਰ ਤੋਂ ਬਣੀ ਬੱਦਲਵਾਈ ਨੇ ਸ਼ਾਮ ਹੁੰਦੇ ਹੁੰਦੇ ਕਿਣਮਿਣ ਦਾ ਰੂਪ ਧਾਰ ਲਿਆ। ਖੇਤਾਂ ਵਿਚ ਜੀਰੀ ਦੀ ਫਸਲ ਪੱਕੀ ਖੜ੍ਹੀ ਹੈ। ਜੀਰੀ ਦੀ ਕਟਾਈ ਪੂਰੇ ਜੋਬਨ ‘ਤੇ ...
ਨਿਹੰਗਾਂ ਨੇ ਕਿਹਾ ਕਿ ਇਹ ਇਕ ਧਾਰਮਿਕ ਮਾਮਲਾ ਹੈ ਤੇ ਸਰਕਾਰ ਨੂੰ ਇਸ ਨੂੰ ਕਿਸਾਨਾਂ ਦੇ ਵਿਰੋਧ ਨਾਲ ਨਹੀਂ ਮਿਲਾਉਣਾ ਚਾਹੀਦਾ - ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਸਿੰਘੂ ਬਾਰਡਰ ਮਾਮਲੇ 'ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਨ੍ਹਾਂ (ਨਿਹੰਗਾਂ) ਨੇ ਕਿਹਾ ਕਿ ਇਹ ਇਕ ਧਾਰਮਿਕ ਮਾਮਲਾ ਹੈ ਅਤੇ ਸਰਕਾਰ ਨੂੰ ਇਸ ਨੂੰ ਕਿਸਾਨਾਂ ਦੇ ਵਿਰੋਧ ਨਾਲ ਨਹੀਂ ਮਿਲਾਉਣਾ....
ਭਾਜਪਾ ਦੇ ਰਾਸ਼ਟਰੀ ਅਹੁਦੇਦਾਰਾਂ ਦੀ ਕੱਲ੍ਹ ਦਿੱਲੀ ਸਥਿਤ ਪਾਰਟੀ ਹੈੱਡਕੁਆਟਰ 'ਤੇ ਹੋਵੇਗੀ ਬੈਠਕ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਭਾਜਪਾ ਦੇ ਰਾਸ਼ਟਰੀ ਅਹੁਦੇਦਾਰਾਂ ਦੀ ਕੱਲ੍ਹ ਦਿੱਲੀ ਸਥਿਤ ਪਾਰਟੀ ਹੈੱਡਕੁਆਟਰ 'ਤੇ ਬੈਠਕ ਹੋਵੇਗੀ। ਮੀਟਿੰਗ ਸਵੇਰੇ 10 ਵਜੇ ਸ਼ੁਰੂ....
ਫ਼ਾਜ਼ਿਲਕਾ 'ਚ ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਮੌਤ
. . .  1 day ago
ਫ਼ਾਜ਼ਿਲਕਾ , 17 ਅਕਤੂਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਵਿਚ ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਫ਼ਾਜ਼ਿਲਕਾ ਦੀ ਗੁਰੂ ਨਾਨਕ ਨਗਰੀ ਦਾ ਰਹਿਣ ਵਾਲਾ ਸੀ ਅਤੇ ਪਿਛਲੇ 20-22 ਦਿਨਾਂ ....
ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਦਾ ਸਥਾਪਨਾ ਦਿਵਸ ਮਨਾਇਆ
. . .  1 day ago
ਵੈਨਿਸ (ਇਟਲੀ)17ਅਕਤੂਬਰ(ਹਰਦੀਪ ਸਿੰਘ ਕੰਗ) ਇਟਲੀ ਦੇ ਵੈਰੋਨਾ ਜ਼ਿਲ੍ਹੇ 'ਚ ਸਥਿੱਤ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਦੀ ਸਥਾਪਨਾ ਦੇ 10 ਸਾਲ ਪੂਰੇ ਹੋਣ 'ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਬੱਚਿਆਂ ਦੁਆਰਾ ਕੀਰਤਨ ....
3 ਅਗਸਤ ਨੂੰ ਰਣਜੀਤ ਸਾਗਰ ਡੈਮ ਦੀ ਝੀਲ 'ਤੇ ਹਾਦਸਾ ਗ੍ਰਸਤ ਹੋਏ ਹੈਲੀਕਾਪਟਰ ਦੇ ਸਹਾਇਕ ਪਾਇਲਟ ਦਾ ਮ੍ਰਿਤਕ ਸਰੀਰ ਬਰਾਮਦ
. . .  1 day ago
ਸ਼ਾਹਪੁਰ ਕੰਢੀ,17 ਅਕਤੂਬਰ (ਰਣਜੀਤ ਸਿੰਘ) ਫ਼ੌਜ ਤੇ ਨੇਵੀ ਦੇ ਜਵਾਨਾਂ ਦੀ ਮਿਹਨਤ ਸਦਕਾ ਅੱਜ ਰਣਜੀਤ ਸਾਗਰ ਡੈਮ ਦੀ ਝੀਲ 'ਤੇ ਗਸ਼ਤ ਦੌਰਾਨ ਫ਼ੌਜ ਦਾ ਹੈਲੀਕਾਪਟਰ ਏ,ਐੱਚ.ਐਲ. ਧਰੁਵ ਦੁਰਘਟਨਾ ਗ੍ਰਸਤ ਹੋ ਗਿਆ ਸੀਤੇ ਦੋਵੇਂ ਪਾਇਲਟ ਲਾਪਤਾ ਹੋ ....
ਮੋਗਾ 'ਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ, ਮਾਰਕੀਟ ਕਮੇਟੀ ਦੇ ਮੌਜੂਦਾ ਚੇਅਰਮੈਨ ਰਾਜਿੰਦਰਪਾਲ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ
. . .  1 day ago
ਮੋਗਾ, 17 ਅਕਤੂਬਰ - ਮੋਗਾ ਵਿਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਮਾਰਕੀਟ ਕਮੇਟੀ ਮੋਗਾ ਦੇ ਮੌਜੂਦਾ ਪ੍ਰਧਾਨ ਸਰਦਾਰ ਰਾਜਿੰਦਰ ਪਾਲ ਸਿੰਘ ਗਿੱਲ ਪਾਰਟੀ ਛੱਡ ਕੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ....
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਰਲਾ 'ਚ ਭਾਰੀ ਬਾਰਸ਼ ਤੇ ਢਿਗਾਂ ਡਿੱਗਣ ਕਾਰਨ ਕੁਝ ਲੋਕਾਂ ਦੀ ਗਈ ਜਾਨ 'ਤੇ ਜਤਾਇਆ ਦੁੱਖ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨਾਲ ਗੱਲ ਕੀਤੀ ਅਤੇ ਕੇਰਲ ਵਿਚ ਭਾਰੀ ਬਾਰਸ਼ ਅਤੇ ਢਿਗਾਂ ਡਿੱਗਣ ਦੇ ਮੱਦੇਨਜ਼ਰ ਸਥਿਤੀ ਬਾਰੇ ਚਰਚਾ ਕੀਤੀ....
ਪ੍ਰੇਮੀ ਜੋੜੇ ਵਲੋਂ ਵਿਆਹ ਕਰਾਉਣ 'ਤੇ ਲੜਕੀ ਦੇ ਮਾਪਿਆਂ ਵਲੋਂ ਉਤਾਰਿਆ ਮੌਤ ਦੇ ਘਾਟ
. . .  1 day ago
ਅਬੋਹਰ,17 ਅਕਤੂਬਰ (ਸੰਦੀਪ ਸੋਖਲ) ਅਬੋਹਰ ਹਲਕੇ ਦੇ ਪਿੰਡ ਸੱਪਾਂ ਵਾਲੀ ਵਿਚ ਪ੍ਰੇਮੀ ਜੋੜੇ ਵਲੋਂ ਵਿਆਹ ਕਰਾਉਣ ਤੋਂ ਬਾਅਦ ਲੜਕੀ ਦੇ ਮਾਪਿਆਂ ਨੇ ਦੋਨਾਂ ਨੂੰ ਉਤਾਰਿਆ ਮੌਤ ਦੇ ਘਾਟ। ਜਾਣਕਾਰੀ ਅਨੁਸਾਰ ਪਿੰਡ ਸੱਪਾਂ ਵਾਲੀ ਦੀ ਲੜਕੀ ਕੰਬੋਜ ਬਰਾਦਰੀ ਨਾਲ....
ਸੋਸ਼ਲ ਮੀਡੀਆ 'ਤੇ ਰਾਮ ਲੀਲਾ ਸਕਿੱਟ ਕਾਰਨ ਏਮਜ਼ ਸਟੂਡੈਂਟਸ ਐਸੋਸੀਏਸ਼ਨ ਨੇ ਮੰਗੀ ਮੁਆਫ਼ੀ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਏਮਜ਼ ਦੇ ਕੁਝ ਵਿਦਿਆਰਥੀਆਂ ਦੁਆਰਾ ਰਾਮ ਲੀਲਾ ਸਕਿੱਟ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਘੁੰਮ ਰਹੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਸੀਂ ਇਸ ਸਕਿੱਟ ਦੇ ਸੰਚਾਲਨ ਲਈ ਮੁਆਫ਼ੀ ਮੰਗਦੇ ਹਾਂ ਜਿਸ ਦਾ....
ਸਰਕਾਰ ਕਿਸਾਨਾਂ ਨੂੰ ਪ੍ਰਤੀ ਏਕੜ 1000 ਰੁਪਏ ਮੁਹੱਈਆ ਕਰਵਾ ਰਹੀ ਤੇ ਉਦਯੋਗ ਵੀ ਇਸ ਵਾਰ ਪਰਾਲੀ ਖ਼ਰੀਦਣ ਆ ਰਹੇ - ਮੁੱਖ ਮੰਤਰੀ ਖੱਟਰ
. . .  1 day ago
ਚੰਡੀਗੜ੍ਹ, 17 ਅਕਤੂਬਰ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਉਦਯੋਗਾਂ ਨੂੰ ਈਥਾਨੌਲ ਊਰਜਾ ਉਤਪਾਦਨ ਲਈ ਪਰਾਲੀ ਦੀ ਵਰਤੋਂ ਕਰਨ ਲਈ ਕਿਹਾ ਹੈ। ਇਸ ਵਾਰ ਪਰਾਲੀ ਸਾੜਨ ਦੇ ਮਾਮਲੇ ਘੱਟ ਹਨ। ਅਸੀਂ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ...
ਬੇਮੌਸਮੇ ਮੀਂਹ ਨੇ ਝੋਨੇ ਦੀ ਕਟਾਈ ਦਾ ਕੰਮ ਰੋਕਿਆ
. . .  1 day ago
ਸੰਧਵਾਂ,17 ਅਕਤੂਬਰ (ਪ੍ਰੇਮੀ ਸੰਧਵਾਂ) ਝੋਨੇ ਦੀ ਕਟਾਈ ਦਾ ਕੰਮ ਹੁਣ ਜਦੋਂ ਪੂਰੇ ਜੋਰਾਂ 'ਤੇ ਚੱਲ ਰਿਹਾ ਸੀ ਤਾਂ ਕੁਦਰਤ ਦੀ ਕਰੋਪੀ ਕਾਰਨ ਰੁਕ-ਰੁਕ ਹੋ ਰਹੀ ਹਲਕੀ ਬਾਰਸ਼ ਨੇ ਝੋਨੇ ਦੀ ਕਟਾਈ ਦਾ ਕੰਮ ਰੋਕ ਕੇ ਰੱਖ ਦਿੱਤਾ। ਜਿਸ ਕਾਰਨ ਕਿਸਾਨ....
ਜੰਮੂ-ਕਸ਼ਮੀਰ ਦੇ ਭਦਰਵਾਹ 'ਚ ਵਾਹਨ ਡੂੰਘੀ ਖੱਡ 'ਚ ਡਿੱਗਣ ਕਾਰਨ 2 ਦੀ ਮੌਤ, 1 ਜ਼ਖਮੀ
. . .  1 day ago
ਜੰਮੂ-ਕਸ਼ਮੀਰ, 17 ਅਕਤੂਬਰ - ਜੰਮੂ-ਕਸ਼ਮੀਰ ਦੇ ਭਦਰਵਾਹ 'ਚ ਵਾਹਨ ਡੂੰਘੀ ਖੱਡ 'ਚ ਡਿੱਗਣ ਕਾਰਨ 2 ਦੀ ਮੌਤ ਤੇ 1 ਵਿਅਕਤੀ ਜ਼ਖਮੀ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਬਿਜਲੀ ਵਿਕਾਸ ਵਿਭਾਗ ਦੇ ਇਕ ਕਰਮਚਾਰੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ...
ਸੁਖਮਿੰਦਰ ਸਿੰਘ ਰਾਜਪਾਲ ਨੇ ਮੁੜ ਯੂਥ ਅਕਾਲੀ ਦਲ ਪ੍ਰਧਾਨ ਬਣਾਉਣ 'ਤੇ ਟੀਮ ਨਾਲ ਮਿਲ ਬਿਕਰਮ ਸਿੰਘ ਮਜੀਠੀਆ ਦਾ ਕੀਤਾ ਧੰਨਵਾਦ
. . .  1 day ago
ਜਲੰਧਰ, 17 ਅਕਤੂਬਰ : ਯੂਥ ਅਕਾਲੀ ਦਲ ਜਲੰਧਰ ਦੇ ਮੁੜ ਪ੍ਰਧਾਨ ਨਿਯੁਕਤ ਕੀਤੇ ਗਏ ਸੁਖਮਿੰਦਰ ਸਿੰਘ ਰਾਜਪਾਲ ਨੇ ਆਪਣੀ ਟੀਮ ਦੇ ਨਾਲ ਮਿਲ ਕੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ....
ਲਦਾਖ਼ ਦੇ ਉਪ ਰਾਜਪਾਲ ਆਰ.ਕੇ. ਮਾਥੁਰ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ
. . .  1 day ago
ਲਦਾਖ਼,17 ਅਕਤੂਬਰ - ਲਦਾਖ਼ ਦੇ ਉਪ ਰਾਜਪਾਲ ਆਰ.ਕੇ. ਮਾਥੁਰ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਲਦਾਖ਼ ਨਾਲ ਸੰਬੰਧਿਤ ਵੱਖ -ਵੱਖ ਮੁੱਦਿਆਂ 'ਤੇ....
ਕੇਰਲ: ਜ਼ਮੀਨ ਖਿਸਕਣ ਵਾਲੀ ਜਗ੍ਹਾ ਤੋਂ ਤਿੰਨ ਹੋਰ ਲਾਸ਼ਾਂ ਹੋਈਆਂ ਬਰਾਮਦ
. . .  1 day ago
ਕੇਰਲ, 17 ਅਕਤੂਬਰ - ਕੇਰਲ ਸਰਕਾਰ ਦਾ ਕਹਿਣਾ ਹੈ ਕਿ ਕੱਲ੍ਹ ਇਡੁੱਕੀ ਦੇ ਕੋੱਕਯਾਰ ਵਿਚ ਜ਼ਮੀਨ ਖਿਸਕਣ ਵਾਲੀ ਜਗ੍ਹਾ ਤੋਂ ਤਿੰਨ ਹੋਰ ਲਾਸ਼ਾਂ ਬਰਾਮਦ ਹੋ...
ਕੈਪਟਨ ਸੰਦੀਪ ਸੰਧੂ ਨੇ ਨਕਾਰੇ ਮੁਹੰਮਦ ਮੁਸਤਫ਼ਾ ਦੇ ਦੋਸ਼
. . .  1 day ago
ਚੰਡੀਗੜ੍ਹ, 17 ਅਕਤੂਬਰ - ਇਹ ਅਫ਼ਸੋਸਨਾਕ ਹੈ ਕਿ ਮੁਹੰਮਦ ਮੁਸਤਫ਼ਾ ਮੇਰੇ ਉੱਤੇ ਝੂਠੇ ਅਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ। ਮੈਂ 2 ਦਹਾਕਿਆਂ ਤੋਂ ਜਨਤਕ ਜੀਵਨ ਵਿਚ ਹਾਂ ਅਤੇ ਹਜ਼ਾਰਾਂ ਲੋਕਾਂ ਨਾਲ...
ਦਿੱਲੀ ਤੋਂ ਤਿਰੂਪਤੀ ਲਈ ਸਿੱਧੀ ਉਡਾਣ ਹੋਈ ਸ਼ੁਰੂ
. . .  1 day ago
ਨਵੀਂ ਦਿੱਲੀ: 17 ਅਕਤੂਬਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਦਿੱਲੀ ਤੋਂ ਤਿਰੂਪਤੀ ਲਈ ਦਿੱਲੀ ਤੋਂ ਸਪਾਈਸ ਜੈੱਟ ਉਡਾਣ ਦਾ ਉਦਘਾਟਨ ਕੀਤਾ। ਸਿੰਧੀਆ ਨੇ ਕਿਹਾ ਕਿ ਇਹ ਉਡਾਣ ਦੇਸ਼ ਦੀ ਰਾਜਨੀਤਕ ਰਾਜਧਾਨੀ ਨੂੰ ਦੇਸ਼....
ਪ੍ਰਿਅੰਕਾ ਗਾਂਧੀ ਯੂ.ਪੀ. 'ਚ ਕਾਂਗਰਸ ਦੀ ਚੋਣ ਮੁਹਿੰਮ ਦਾ ਚਿਹਰਾ ਹੋਵੇਗੀ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਪ੍ਰਿਅੰਕਾ ਗਾਂਧੀ ਵਾਡਰਾ ਉੱਤਰ ਪ੍ਰਦੇਸ਼ ਵਿਚ ਕਾਂਗਰਸ ਦੀ ਚੋਣ ਮੁਹਿੰਮ ਦਾ ਚਿਹਰਾ ਬਣੇਗੀ, ਪਾਰਟੀ ਦੇ ਨਵ-ਨਿਯੁਕਤ ਮੁਹਿੰਮ ਕਮੇਟੀ ਦੇ ਮੁਖੀ ਪੀਐਲ ਪੁਨੀਆ ਨੇ ਐਤਵਾਰ ਨੂੰ ਕਿਹਾ ਕਿ ਏ.ਆਈ.ਸੀ.ਸੀ. ...
ਸਿੰਘੂ ਬਾਰਡਰ ਘਟਨਾ ਦੇ ਤਿੰਨ ਮੁਲਜ਼ਮਾਂ ਨੂੰ ਸੋਨੀਪਤ ਅਦਾਲਤ ਵਿਚ ਪੇਸ਼ ਕੀਤਾ
. . .  1 day ago
ਹਰਿਆਣਾ , 17 ਅਕਤੂਬਰ - ਸਿੰਘੂ ਬਾਰਡਰ ਘਟਨਾ ਦੇ ਤਿੰਨ ਮੁਲਜ਼ਮਾਂ ਨੂੰ ਸੋਨੀਪਤ ਅਦਾਲਤ ਵਿਚ ਪੇਸ਼ ਕੀਤਾ ....
ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਡੇਰਾ ਸਵਾਮੀ ਜਗਤ ਗਿਰੀ ਵਿਖੇ ਹੋਏ ਨਤਮਸਤਕ
. . .  1 day ago
ਪਠਾਨਕੋਟ,17 ਅਕਤੂਬਰ (ਸੰਧੂ) ਪਠਾਨਕੋਟ ਦੇ ਚੱਕੀ ਪੁਲ ਦੇ ਨੇੜੇ ਸਥਿਤ ਹਿਮਾਚਲ ਪ੍ਰਦੇਸ਼ ਦੇ ਭਦਰੋਆ ਵਿਖੇ ਸਥਿਤ ਡੇਰਾ ਸਵਾਮੀ ਜਗਤ ਗਿਰੀ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਤਮਸਤਕ ਹੋਏ ਅਤੇ ਉਨ੍ਹਾਂ ...
ਕੇਂਦਰ ਦਾ ਇੱਕਪਾਸੜ ਫ਼ੈਸਲਾ ਸਾਡੇ ਸੰਵਿਧਾਨ ਦੇ ਤੱਤ ਨਾਲ ਜੁੜੇ ਸੰਘੀ ਢਾਂਚੇ ਉੱਤੇ ਸਿੱਧਾ ਹਮਲਾ - ਸੁਖਬੀਰ ਸਿੰਘ ਬਾਦਲ
. . .  1 day ago
ਚੰਡੀਗੜ੍ਹ, 17 ਅਕਤੂਬਰ - ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ ਵਿਚ ਬੀ.ਐੱਸ.ਐਫ. ਦੇ ਖੇਤਰੀ ਅਧਿਕਾਰ ਖੇਤਰ ਵਿਚ ਤੇਜ਼ੀ ਨਾਲ ਵਾਧਾ ਕਰਨ ਦਾ ਕੇਂਦਰ ਦਾ ਇੱਕਪਾਸੜ ਫ਼ੈਸਲਾ ਸਾਡੇ ਸੰਵਿਧਾਨ ਦੇ ਤੱਤ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 18 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਸੱਤਾਧਾਰੀਆਂ ਨੂੰ ਗ਼ਰੀਬਾਂ ਦੇ ਉਦਾਰ ਅਤੇ ਭਲੇ ਬਾਰੇ ਸੋਚਣਾ ਚਾਹੀਦਾ ਹੈ। ਮਹਾਤਮਾ ਗਾਂਧੀ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਅਕਾਲੀ ਦਲ ਚੰਡੀਗੜ੍ਹ ਵਲੋਂ ਅਹੁਦੇਦਾਰਾਂ ਦਾ ਐਲਾਨ

ਚੰਡੀਗੜ੍ਹ, 1 ਅਗਸਤ (ਮਨਜੋਤ ਸਿੰਘ ਜੋਤ)- ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ ਵਲੋਂ ਨਗਰ ਨਿਗਮ ਚੰਡੀਗੜ੍ਹ ਚੋਣਾਂ ਦੀਆਂ ਤਿਆਰੀਆਂ ਵਜੋਂ ਸਿਟੀ ਬਿਊਟੀਫੁੱਲ ਵਿਚ ਪਾਰਟੀ ਦੇ ਇੰਚਾਰਜ ਡਾ. ਦਲਜੀਤ ਸਿੰਘ ਚੀਮਾ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਵਾਰਡ ਨੰਬਰ 29 (ਸੈਕਟਰ-56) ਵਿਚ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ | ਸ. ਬੁਟੇਰਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਰਡ ਨੰਬਰ-29 ਵਿਚ ਚੁਣੇ ਗਏ ਅਹੁਦੇਦਾਰਾਂ ਵਿਚ ਦਿਲਬਾਗ ਸਿੰਘ ਨੂੰ ਪ੍ਰਧਾਨ, ਦਰਸ਼ਨ ਸਿੰਘ ਮੀਤ ਪ੍ਰਧਾਨ, ਜਸਵੀਰ ਸਿੰਘ ਜਨਰਲ ਸਕੱਤਰ, ਗੁਰਮੀਤ ਸਿੰਘ ਕੈਸ਼ੀਅਰ, ਜਗਜੀਤ ਸਿੰਘ ਸਲਾਹਕਾਰ, ਦੀਪਕ ਕੁਮਾਰ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਅ ਹੈ | ਇਸ ਤੋਂ ਇਲਾਵਾ ਕਿਸ਼ੋਰੀ ਲਾਲ ਸੀਨੀਅਰ ਮੈਂਬਰ ਜਦਕਿ ਸੰਜੇ ਕੁਮਾਰ, ਸਤੀਸ਼ ਕੁਮਾਰ, ਸੈਮ, ਅੰਕੁਸ਼, ਰਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਨੂੰ ਮੈਂਬਰਾਂ ਵਜੋਂ ਪਾਰਟੀ ਵਿਚ ਸ਼ਾਮਿਲ ਕੀਤਾ ਗਿਆ ਹੈ | ਉਨ੍ਹਾਂ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਨ ਅਤੇ ਆਉਂਦੀਆਂ ਨਗਰ ਨਿਗਮ ਚੋਣਾਂ ਵਿਚ ਅਕਾਲੀ ਉਮੀਦਵਾਰਾਂ ਦੀ ਪੂਰੀ ਤਰ੍ਹਾਂ ਡੱਟ ਕੇ ਮੱਦਦ ਕਰਨ ਲਈ ਕਿਹਾ ਤਾਂ ਜੋ ਇੱਥੇ ਅਕਾਲੀ ਦਲ ਦਾ ਮੇਅਰ ਬਣਾਇਆ ਜਾ ਸਕੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪ੍ਰਸਤ ਓਮ ਪ੍ਰਕਾਸ਼ ਕਾਕਾ, ਗੁਰਦੀਪ ਸਿੰਘ ਸਰਕਲ ਪ੍ਰਧਾਨ, ਬਲਵਿੰਦਰ ਸਿੰਘ ਸਰਕਲ ਪ੍ਰਧਾਨ, ਕਮਲਜੀਤ ਸਿੰਘ ਬੁਟੇਰਲਾ, ਸੁਰਜੀਤ ਸਿੰਘ ਬੁਟੇਰਲਾ ਅਤੇ ਗੁਰਚਰਨ ਸਿੰਘ ਆਦਿ ਵੀ ਹਾਜ਼ਰ ਸਨ |

ਮੁੱਖ ਮੰਤਰੀ ਮੂਣਕ 'ਚ ਆਏ ਹੜ੍ਹਾਂ ਦੇ ਹਾਲਾਤ ਦੀ ਸਮੀਖਿਆ ਕਰਨ-ਅਕਾਲੀ ਦਲ

ਚੰਡੀਗੜ੍ਹ, 1 ਅਗਸਤ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਮੂਣਕ 'ਚ ਆਏ ਹੜ੍ਹਾਂ ਨਾਲ ਹਜ਼ਾਰਾਂ ਏਕੜ ਜ਼ਮੀਨ ਮਾਰ ਹੇਠ ਆ ਜਾਣ ਦੇ ਹਾਲਾਤ ਦੀ ਤੁਰੰਤ ਸਮੀਖਿਆ ਕਰਨ ਤੇ ਤੁਰੰਤ ਹੜ੍ਹਾਂ ਤੋਂ ਰਾਹਤ ਵਾਲੇ ...

ਪੂਰੀ ਖ਼ਬਰ »

ਚੋਰੀ ਦੇ ਮਾਮਲੇ 'ਚ ਦੋ ਗਿ੍ਫ਼ਤਾਰ

ਚੰਡੀਗੜ੍ਹ, 1 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)- ਸਥਾਨਕ ਪੁਲਿਸ ਨੇ ਚੋਰੀ ਦੇ ਮਾਮਲੇ 'ਚ ਦੋ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਮੌਲੀ ਜੱਗਰਾਂ ਦੇ ਰਾਮ ਸੁੰਦਰ ਨੇ ਪੁਲਿਸ ਨੂੰ ਦਿੱਤੀ ਸੀ, ਜਿਸ ਵਿਚ ਉਸ ਨੇ ...

ਪੂਰੀ ਖ਼ਬਰ »

ਸਾਰੰਗਪੁਰ ਦੀ ਫ਼ਰਨੀਚਰ ਮਾਰਕੀਟ 'ਚ ਲੱਗੀ ਅੱਗ- ਲੱਖਾਂ ਦਾ ਨੁਕਸਾਨ

ਚੰਡੀਗੜ੍ਹ, 1 ਅਗਸਤ (ਜਾਗੋਵਾਲ)- ਸਾਰੰਗਪੁਰ ਵਿਚ ਪੈਂਦੀ ਫ਼ਰਨੀਚਰ ਮਾਰਕੀਟ ਅੰਦਰ ਸ਼ਨੀਵਾਰ ਰਾਤ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਨੌਂ ਦੇ ਕਰੀਬ ਦੁਕਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਰਾਤ 1.45 'ਤੇ ਫਾਇਰ ਬਿ੍ਗੇਡ ਨੂੰ ਕਿਸੇ ਨੇ ਸੂਚਨਾ ...

ਪੂਰੀ ਖ਼ਬਰ »

ਪੀ.ਯੂ. ਮੀਟ ਅਤੇ ਪੀ.ਯੂ. ਲੀਟ ਦੀ ਪ੍ਰੀਖਿਆ ਹੋਈ

ਚੰਡੀਗੜ੍ਹ, 1 ਅਗਸਤ (ਜੋਤ)- ਪੰਜਾਬ ਯੂਨੀਵਰਸਿਟੀ ਵਲੋਂ ਅੱਜ ਮਾਈਗ੍ਰੇਸ਼ਨ ਇਜੀਨੀਅਰਿੰਗ ਐਂਟਰੈਂਸ ਟੈਸਟ (ਪੀ.ਯੂ.ਮੀਟ) ਅਤੇ ਲੈਟਰਲ ਐਂਟਰੀ ਐਂਟਰੈਂਸ ਟੈਸਟ (ਪੀ.ਯੂ.ਲੀਟ) ਦੀ ਅੱਜ ਪ੍ਰੀਖਿਆ ਲਈ ਗਈ | ਪੀ.ਯੂ.ਮੀਟ ਪ੍ਰੀਖਿਆ ਸਵੇਰ 10 ਵਜੇ ਤੋਂ 11.40 ਵਜੇ ਅਤੇ ਪੀ.ਯੂ.ਲੀਟ ...

ਪੂਰੀ ਖ਼ਬਰ »

ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਬਾਰੇ ਮਾਪਿਆਂ ਨੂੰ ਗਾਰੰਟੀ ਦੇਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ : ਚੀਮਾ

ਚੰਡੀਗੜ੍ਹ, 1 ਅਗਸਤ (ਅਜੀਤ ਬਿਊਰੋ)- ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਖੋਲ੍ਹਣ ਦੇ ਫ਼ੈਸਲੇ ਬਾਰੇ ਪੈਦਾ ਹੋਏ ਤੌਖਲਿਆਂ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਥਿੱਤੀ ਸਪੱਸ਼ਟ ਕਰਨ ਦੀ ਅਪੀਲ ਕੀਤੀ ਹੈ | ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਕੋਰੋਨਾ ਦਾ 1 ਨਵਾਂ ਮਾਮਲਾ

ਚੰਡੀਗੜ੍ਹ, 1 ਅਗਸਤ (ਜੋਤ)-ਚੰਡੀਗੜ੍ਹ ਵਿਚ ਅੱਜ ਕੋਰੋਨਾ ਵਾਇਰਸ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਤੇ ਸਿਹਤਯਾਬ ਹੋਣ ਤੋਂ ਬਾਅਦ ਦੋ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ, ਜਿਸ ਉਪਰੰਤ ਸ਼ਹਿਰ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ ਘਟ ਕੇ 30 ਰਹਿ ਗਈ ਹੈ | ਅੱਜ ...

ਪੂਰੀ ਖ਼ਬਰ »

ਆਪਣੇ ਹੀ ਘਰ 'ਚ ਚੋਰੀ ਕਰਨ ਵਾਲਾ ਗਿ੍ਫ਼ਤਾਰ

ਚੰਡੀਗੜ੍ਹ, 1 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)- ਚੋਰੀ ਦੇ ਮਾਮਲੇ 'ਚ ਸਥਾਨਕ ਪੁਲਿਸ ਨੇ ਆਪਣੇ ਹੀ ਘਰ 'ਚ ਚੋਰੀ ਕਰਨ ਵਾਲੇ ਇਕ ਲੜਕੇ ਨੂੰ ਗਿ੍ਫ਼ਤਾਰ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਡੱਡੂ ਮਾਜਰਾ ਦੀ ਰਹਿਣ ਵਾਲੀ ਇਕ ਔਰਤ ਨੇ ਪੁਲਿਸ ...

ਪੂਰੀ ਖ਼ਬਰ »

ਭਾਰਤੀ ਮਜ਼ਦੂਰ ਸੰਘ ਵਲੋਂ ਕਨਵੈਨਸ਼ਨ ਨਵੀਂ ਟੀਮ ਦਾ ਕੀਤਾ ਗਠਨ

ਚੰਡੀਗੜ੍ਹ, 1 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)- ਅੱਜ ਭਾਰਤੀ ਮਜ਼ਦੂਰ ਸੰਘ ਚੰਡੀਗੜ੍ਹ ਦੀ ਕਨਵੈਨਸ਼ਨ ਗੜਵਾਲ ਭਵਨ ਸੈਕਟਰ-29-ਏ ਵਿਚ ਕੀਤੀ ਗਈ ਜਿਸ ਦੀ ਪ੍ਰਧਾਨਗੀ ਅਸ਼ਵਨੀ ਮਜਾਲ ਮੀਤ ਪ੍ਰਧਾਨ ਭਾਰਤੀ ਮਜ਼ਦੂਰ ਸੰਘ ਚੰਡੀਗੜ੍ਹ ਦੁਆਰਾ ਕੀਤੀ ਗਈ | ਇਸ ਕਨਵੈਸ਼ਨ 'ਚ ...

ਪੂਰੀ ਖ਼ਬਰ »

ਸਾਹਿਤ ਚਿੰਤਨ ਚੰਡੀਗੜ੍ਹ ਦਾ ਸਾਹਿਤਕ ਸਮਾਰੋਹ

ਚੰਡੀਗੜ੍ਹ, 1 ਅਗਸਤ (ਅਜਾਇਬ ਸਿੰਘ ਔਜਲਾ)- ਸਾਹਿਤ ਚਿੰਤਨ ਚੰਡੀਗੜ੍ਹ ਵਲੋਂ ਸਰਦਾਰਾ ਸਿੰਘ ਚੀਮਾ ਦੀ ਅਗਵਾਈ ਹੇਠ ਇਕ ਸਾਹਿਤਕ ਸਮਾਰੋਹ ਕਰਵਾਇਆ ਗਿਆ | ਸਮਾਰੋਹ ਦੀਆਂ ਪ੍ਰਧਾਨਗੀ ਰਸਮਾਂ ਲੇਖਿਕਾ ਦੀਪਤੀ ਬਬੂਟਾ ਵਲੋਂ ਨਿਭਾਈਆਂ ਗਈਆਂ, ਸਮਾਰੋਹ 'ਚ ਸਾਹਿਤਕਾਰ, ...

ਪੂਰੀ ਖ਼ਬਰ »

ਪੰਜਾਬੀ ਲਿਖਾਰੀ ਸਭਾ ਦੀ ਇਕੱਤਰਤਾ ਹੋਈ

ਕੁਰਾਲੀ, 1 ਅਗਸਤ (ਬਿੱਲਾ ਅਕਾਲਗੜ੍ਹੀਆ)-ਸਥਾਨਕ ਖਾਲਸਾ ਸਕੂਲ ਵਿਖੇ ਪੰਜਾਬੀ ਲਿਖਾਰੀ ਸਭਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਮਾਵੀ ਦੀ ਦੇਖਰੇਖ ਹੇਠ ਹੋਈ ¢ ਇਸ ਸਭਾ ਵਿਚ ਹਾਕੀ ਦੇ ਕਾਮਨ ਵੈਲਥ ਅਤੇ ਏਸ਼ੀਅਨ ਖੇਡਾਂ ਦੇ ਗੋਲਡ ਮੈਡਲਿਸਟ ਡੀ. ਐਸ. ਪੀ. ...

ਪੂਰੀ ਖ਼ਬਰ »

ਇੰਟਰਨੈਸ਼ਨਲ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

ਕੁਰਾਲੀ, 1 ਅਗਸਤ (ਹਰਪ੍ਰੀਤ ਸਿੰਘ)-ਸੀ. ਬੀ. ਐਸ. ਈ. ਬੋਰਡ ਵਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜ਼ੇ ਦੌਰਾਨ ਸ਼ਹਿਰ ਦੇ ਪਪਰਾਲੀ ਮਾਰਗ 'ਤੇ ਪੈਂਦੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੀ ਵਿਦਿਆਰਥਣ ਗੁਰਸਿਮਰਨ ਕੌਰ ਨੇ 95 ਫੀਸਦੀ ...

ਪੂਰੀ ਖ਼ਬਰ »

ਆਪ ਦੀ ਸਰਕਾਰ ਮਹਿੰਗੀ ਬਿਜਲੀ ਅਤੇ ਲੰਬੇ ਬਿਜਲੀ ਕੱਟਾਂ ਤੋਂ ਨਿਜਾਤ ਦਿਵਾਏਗੀ : ਸ਼ੇਰਗਿੱਲ

ਕੁਰਾਲੀ, 1 ਅਗਸਤ (ਬਿੱਲਾ ਅਕਾਲਗੜ੍ਹੀਆ)-ਸਥਾਨਕ ਚੰਡੀਗੜ੍ਹ ਮਾਰਗ 'ਤੇ ਆਮ ਆਦਮੀ ਪਾਰਟੀ ਦੀ ਇਕ ਮੀਟਿੰਗ ਪੰਜਾਬ ਦੇ ਸਾਬਕਾ ਫਾਇਨਾਂਸ ਕਮੇਟੀ ਦੇ ਚੈਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਦੀ ਅਗਵਾਈ ਵਿਚ ਹੋਈ | ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਵਲੋਂ ਬਿਜਲੀ ਅੰਦੋਲਨ ...

ਪੂਰੀ ਖ਼ਬਰ »

ਐਨ. ਐਸ. ਐਫ. ਦੇ ਰਾਜਨੀਤਿਕ ਵਿੰਗ ਦਾ ਐਲਾਨ

ਚੰਡੀਗੜ੍ਹ, 1 ਅਗਸਤ (ਅਜੀਤ ਬਿਊਰੋ)-ਸੰਪੂਰਨ ਲੋਕ ਰਾਜ ਸਥਾਪਿਤ ਕਰਨ ਦੇ ਉਦੇਸ਼ ਨਾਲ ਚੰਡੀਗੜ੍ਹ ਵਿਚ ਨਵੀਂ ਰਾਜਨੀਤਿਕ ਪਾਰਟੀ ਨੈਸ਼ਨਲ ਪੀਪਲਜ਼ ਫ਼ਰੰਟ ਦੇ ਗਠਨ ਦਾ ਐਲਾਨ ਕੀਤਾ | ਇਹ ਪਾਰਟੀ 1990 'ਚ ਸਥਾਪਿਤ ਵਿਦਿਆਰਥੀ ਸੰਗਠਨ ਨੈਸ਼ਨਲ ਸਟੂਡੈਂਟਸ ਫੈਡਰੇਸ਼ਨ (ਐਨ. ਐਸ. ...

ਪੂਰੀ ਖ਼ਬਰ »

ਪਟਿਆਲਾ ਰੋਸ ਪ੍ਰਦਰਸ਼ਨ ਨਾਲ ਮਾਨ ਗਰੁੱਪ ਦਾ ਕੋਈ ਸਬੰਧ ਨਹੀਂ: ਪ੍ਰਧਾਨ ਕੁਲਵੰਤ ਸਿੰਘ

ਐੱਸ. ਏ. ਐੱਸ. ਨਗਰ, 1 ਅਗਸਤ (ਕੇ. ਐੱਸ. ਰਾਣਾ)-ਨੰਬਰਦਾਰ ਯੂਨੀਅਨ ਦੇ ਇਕ ਗਰੁੱਪ ਵਲੋਂ ਪਟਿਆਲਾ ਵਿਖੇ 2 ਅਗਸਤ ਨੂੰ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਨਾਲ ਮਾਨ ਗਰੁੱਪ ਦਾ ਕੋਈ ਸਬੰਧ ਨਹੀਂ ਹੈ | ਉਕਤ ਪ੍ਰਗਟਾਵਾ ਕਰਦਿਆਂ ਮਾਨ ਗਰੁੱਪ ਦੇ ਕਾਰਜਕਾਰੀ ਪ੍ਰਧਾਨ ਕੁਲਵੰਤ ਸਿੰਘ ...

ਪੂਰੀ ਖ਼ਬਰ »

ਵਿਧਾਨ ਸਭਾ ਸਪੀਕਰ ਨੇ 12ਵੀਂ ਦੇ ਸੀ. ਬੀ. ਐਸ. ਈ. ਟਾਪਰ ਨਾਲ ਕੀਤੀ ਮੁਲਾਕਾਤ

ਪੰਚਕੂਲਾ, 1 ਅਗਸਤ (ਕਪਿਲ)-ਪੰਚਕੂਲਾ ਦੇ ਸੈਕਟਰ 10 ਦੇ ਰਹਿਣ ਵਾਲੇ 12ਵੀਂ ਜਮਾਤ ਦੇ ਵਿਦਿਆਰਥੀ ਹਿਤੇਸ਼ਵਰ ਸ਼ਰਮਾ ਨੇ ਭਾਰਤ 'ਚੋਂ ਸੀ. ਬੀ. ਐਸ. ਈ. 12ਵੀਂ ਜਮਾਤ 'ਚ ਟਾਪ ਕੀਤਾ ਹੈ | ਹਿਤੇਸ਼ਵਰ ਸ਼ਰਮਾ ਨੇ ਲੌਕਡਾ ਤਾਲਾਬੰਦੀ ਦੌਰਾਨ ਪ੍ਰੀਖਿਆਵਾਂ ਤੋਂ ਪਹਿਲਾਂ ਪ੍ਰਧਾਨ ...

ਪੂਰੀ ਖ਼ਬਰ »

ਪੱਤਰਕਾਰਾਂ ਲਈ ਕੈਸ਼ਲੈੱਸ ਸਕੀਮ ਦਾ ਐਲਾਨ ਸ਼ਲਾਘਾਯੋਗ ਕਦਮ-ਵਿਰਕ

ਪੰਚਕੂਲਾ, 1 ਅਗਸਤ (ਕਪਿਲ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਜਿਉਂ ਹੀ ਪੱਤਰਕਾਰਾਂ ਲਈ ਕੈਸ਼ਲੈੱਸ ਸਕੀਮ ਦਾ ਐਲਾਨ ਕੀਤਾ ਤਾਂ ਹਰਿਆਣਾ ਦੇ ਸਮੁੱਚੇ ਪੱਤਰਕਾਰਾਂ ਨੇ ਮੁੱਖ ਮੰਤਰੀ ਵਲੋਂ ਕੀਤੇ ਇਸ ਐਲਾਨ ਦੀ ਸ਼ਲਾਘਾ ਕੀਤੀ ਤੇ ਭਰਵਾਂ ਸਵਾਗਤ ਕੀਤਾ ...

ਪੂਰੀ ਖ਼ਬਰ »

ਚੋਣ ਪੈਂਤਰਾ ਹੈ ਕੈਪਟਨ ਸਰਕਾਰ ਦਾ ਐਸ. ਸੀ. ਵੈੱਲਫ਼ੇਅਰ ਕਾਨੂੰਨ ਦਾ ਐਲਾਨ-ਚੀਮਾ

ਚੰਡੀਗੜ੍ਹ, 1 ਅਗਸਤ (ਅਜੀਤ ਬਿਊਰੋ)-ਕੈਪਟਨ ਸਰਕਾਰ ਵਲੋਂ ਸੂਬੇ ਦੇ ਅਨੁਸੂਚਿਤ ਜਾਤੀ (ਐਸ. ਸੀ.) ਵਰਗ ਲਈ 'ਐਸ. ਸੀ. ਵੈੱਲਫੇਅਰ ਕਾਨੂੰਨ' ਬਣਾਏ ਜਾਣ ਦੇ ਐਲਾਨ ਨੂੰ ਚੋਣ ਪੈਂਤਰਾ ਕਰਾਰ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ...

ਪੂਰੀ ਖ਼ਬਰ »

ਦੱਪਰ ਟੋਲ ਪਲਾਜ਼ਾ 'ਤੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ

ਲਾਲੜੂ, 1 ਅਗਸਤ (ਰਾਜਬੀਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਦੱਪਰ ਟੋਲ ਪਲਾਜ਼ਾ ਵਿਖੇ ਕਿਸਾਨਾਂ ਵਲੋਂ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਤੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਕਿਸਾਨ ਆਗੂ ਮਨਪ੍ਰੀਤ ਸਿੰਘ ਅਮਲਾਲਾ, ...

ਪੂਰੀ ਖ਼ਬਰ »

ਸੈੱਲ ਫਰਮਾਂ ਤੋਂ ਹੋਈ ਆਮਦਨ

ਚੰਡੀਗੜ੍ਹ, 1 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਆਦੇਸ਼ਾਂ 'ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਫ਼ਤਿਹਾਬਾਦ 'ਚ ਫ਼ਰਜ਼ੀ, ਨਕਲੀ ਤੇ ਸੈੱਲ ਫਾਰਮਾਂ ਦੇ ਸਬੰਧ 'ਚ 19 ਐਫ. ਆਈ. ਆਰ. ਦਰਜ ਕਰ ਕੇ 55 ਲੋਕਾਂ ਨੂੰ ਗਿ੍ਫ਼ਤਾਰ ਕਰਕੇ 9.32 ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਸਕੂਲ ਦੀ ਇਮਾਰਤ ਨੂੰ ਸੈਨੀਟਾਈਜ਼ ਕੀਤਾ

ਲਾਲੜੂ, 1 ਅਗਸਤ (ਰਾਜਬੀਰ ਸਿੰਘ)-ਕੋਰੋਨਾ ਨੂੰ ਮੁੱਖ ਰੱਖਦਿਆਂ ਅੱਜ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧਰਮਗੜ੍ਹ ਦੀ ਇਮਾਰਤ ਨੂੰ ਸੈਨੀਟਾਈਜ ਕੀਤਾ ਗਿਆ | ਸਕੂਲ ਦੇ ਐਮ. ਡੀ. ਅਮਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ 2 ਅਗਸਤ ...

ਪੂਰੀ ਖ਼ਬਰ »

ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

ਚੰਡੀਗੜ੍ਹ, 1 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਭਾਰਤ ਮਾਂ ਦੇ ਵੀਰ ਸਪੁੱਤਰ ਮਹਾਨ ਕ੍ਰਾਂਤੀਕਾਰੀ ਸਰਦਾਰ ਊਧਮ ਸਿੰਘ ਦੇ ਸ਼ਹੀਦੀ ਦਿਵਸ 'ਤੇ ਉਨ੍ਹਾਂ ਨੂੰ ਯਾਦ ਕੀਤਾ ਅਤੇ ਸ਼ਰਧਾ ਦੇ ਫੁੱਲ ਚੜ੍ਹਾਏ | ਜਾਰੀ ਸੰਦੇਸ਼ 'ਚ ਮਨੋਹਰ ...

ਪੂਰੀ ਖ਼ਬਰ »

ਸਰਕਾਰੀ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

ਮਾਜਰੀ, 1 ਅਗਸਤ (ਕੁਲਵੰਤ ਸਿੰਘ ਧੀਮਾਨ)-ਪਿੰਡ ਸਿਆਲਬਾ ਦੇ ਸ਼ਹੀਦ ਲੈਫ. ਬਿਕਰਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ 12ਵੀਂ ਸ਼੍ਰੇਣੀ ਦਾ ਨਤੀਜਾ 100 ਫੀਸਦੀ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਗੁਰਸ਼ੇਰ ਸਿੰਘ ਨੇ ਦੱਸਿਆ ਕਿ ਸਾਇੰਸ ...

ਪੂਰੀ ਖ਼ਬਰ »

ਖਰੜ-ਕੁਰਾਲੀ ਬਾਈਪਾਸ ਲਈ ਸਰਕਾਰ ਵਲੋਂ ਐਲਾਨ ਕੀਤੇ ਜ਼ਮੀਨਾਂ ਦੇ ਐਵਾਰਡ ਜ਼ਮੀਨ ਮਾਲਕਾਂ ਕੀਤੇ ਰੱਦ

ਖਰੜ, 1 ਅਗਸਤ (ਗੁਰਮੁੱਖ ਸਿੰਘ ਮਾਨ)-ਨੈਸ਼ਨਲ ਹਾਈਵੇਅ ਅਥਾਰਟੀ ਵਲੋਂ ਤਹਿਸੀਲ ਖਰੜ ਅਤੇ ਤਹਿਸੀਲ ਮੁਹਾਲੀ ਦੇ ਪਿੰਡਾਂ ਵਿਚੋਂ ਨੈਸ਼ਨਲ ਹਾਈਵੇਅ 205 ਏ ਨੂੰ ਲੈ ਕੇ ਬਨੰੂੜ-ਖਰੜ-ਕੁਰਾਲੀ ਬਾਈਪਾਸ ਬਣਾਉਣ ਲਈ ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ, ਨੂੰ ਲੈ ਕੇ ...

ਪੂਰੀ ਖ਼ਬਰ »

ਕੋਰੋਨਾ ਦੇ ਇਲਾਜ 'ਚ ਗੰਭੀਰ ਲਾਪ੍ਰਵਾਹੀ ਦੇ ਦੋਸ਼ ਲਾਉਂਦੇ ਮੇਦਾਂਤਾ ਹਸਪਤਾਲ ਖ਼ਿਲਾਫ਼ ਪਟੀਸ਼ਨ, ਨੋਟਿਸ ਜਾਰੀ

ਚੰਡੀਗੜ੍ਹ, 1 ਅਗਸਤ (ਬਿ੍ਜੇਂਦਰ ਗੌੜ)-ਕੋਰੋਨਾ ਦੇ ਇਲਾਜ ਨੂੰ ਲੈ ਕੇ ਗੁਰੂਗਰਾਮ ਦੇ ਮੇਦਾਂਤਾ ਦ ਮੈਡੀਸਿਟੀ ਹਸਪਤਾਲ 'ਚ 90 ਦਿਨਾਂ ਤੋਂ ਵੱਧ ਸਮੇਂ ਤੋਂ ਦਾਖਲ ਬਜ਼ੁਰਗ ਮਹਿਲਾ ਦੇ ਇਲਾਜ 'ਚ ਗੰਭੀਰ ਲਾਪ੍ਰਵਾਹੀ ਦੇ ਦੋਸ਼ ਲਾਉਂਦੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਇਕ ...

ਪੂਰੀ ਖ਼ਬਰ »

ਗੱਡੀਆਂ ਦੇ ਵਿਸ਼ੇਸ਼ ਨੰਬਰਾਂ ਦੀ ਖੁੱਲ੍ਹੀ ਬੋਲੀ

ਚੰਡੀਗੜ੍ਹ, 1 ਅਗਸਤ (ਐਨ.ਐਸ.ਪਰਵਾਨਾ)-ਹਰਿਆਣਾ ਸਰਕਾਰ ਨੇ ਗੱਡੀਆਂ ਦੇ ਵਿਸ਼ੇਸ਼ ਨੰਬਰਾਂ ਨੂੰ ਖੁੱਲ੍ਹੀ ਬੋਲੀ ਰਾਹੀਂ ਦੇਣ ਦਾ ਫ਼ੈਸਲਾ ਕੀਤਾ, ਜਿਸ ਨਾਲ ਅੱਜ ਗੁਰੂਗ੍ਰਾਮ ਦੀ ਐਚ.ਆਰ.26 ਕਊ ਨੰਬਰ ਦੀ ਸੀਰੀਜ਼ ਦੀ ਬੋਲੀ ਤੋਂ 24.55 ਲੱਖ ਰੁਪਏ ਦਾ ਆਮਦਨੀ ਹੋਈ ਹੈ | ...

ਪੂਰੀ ਖ਼ਬਰ »

ਲੋੜਵੰਦਾਂ ਦੀ ਮਦਦ ਲਈ 112 ਡਾਇਲ ਸਕੀਮ ਸ਼ੁਰੂ

ਚੰਡੀਗੜ੍ਹ, 1 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ 'ਚ ਕਾਨੂੰਨ ਵਿਵਸਥਾ ਬਣਾਏ ਰੱਖਣ ਅਤੇ ਲੋਂੜਵੰਦਾਂ ਦੀ ਮਦਦ ਲਈ ਸ਼ੁਰੂ ਕੀਤੀ ਗਈ ਡਾਇਲ 112 ਸੇਵਾ ਨੂੰ ਆਪਣੇ ਟੀਚੇ 'ਚ ਕਾਮਯਾਬੀ ਮਿਲਣ ਸ਼ੁਰੂ ਹੋ ਗਈ ਹੈ | ਰਾਜਸਥਾਨ ਤੋਂ ਚੱਲ ਕੇ ਜ਼ਿਲ੍ਹਾ ਫ਼ਤਿਹਾਬਾਦ ਦੀ ਸੀਮਾ 'ਚ ...

ਪੂਰੀ ਖ਼ਬਰ »

ਸੰਸਾਰ ਪ੍ਰਸਿੱਧ ਦੌੜਾਕ ਬੇਬੇ ਮਾਨ ਕੌਰ ਨੂੰ ਨਮ ਅੱਖਾਂ ਨਾਲ ਪਰਿਵਾਰਿਕ ਮੈਂਬਰਾਂ ਤੇ ਖੇਡ ਪ੍ਰੇਮੀਆਂ ਨੇ ਦਿੱਤੀ ਅੰਤਿਮ ਵਿਦਾਇਗੀ

ਚੰਡੀਗੜ੍ਹ, 1 ਅਗਸਤ (ਅਜਾਇਬ ਸਿੰਘ ਔਜਲਾ) : ਸੰਸਾਰ ਪ੍ਰਸਿੱਧ ਦੌੜਾਕ ਬੇਬੇ ਮਾਨ ਕੌਰ (105) ਦਾ ਅੱਜ ਚੰਡੀਗੜ੍ਹ ਦੇ ਸੈਕਟਰ-25 ਦੇ ਸਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ | ਇਸ ਮੌਕੇ ਉਨ੍ਹਾਂ ਦੇ ਪੁੱਤਰ ਸ. ਗੁਰਦੇਵ ਸਿੰਘ, ਹੋਰ ਪਰਿਵਾਰਕ ਮੈਂਬਰਾਂ, ਖੇਡ ...

ਪੂਰੀ ਖ਼ਬਰ »

ਨਾਬਾਲਿਗ ਲੜਕੀਆਂ ਨੂੰ ਵਰਗਲਾ ਕੇ ਲੈ ਜਾਣ ਵਾਲੇ 2 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ਼

ਐੱਸ. ਏ. ਐੱਸ. ਨਗਰ, 1 ਅਗਸਤ (ਜਸਬੀਰ ਸਿੰਘ ਜੱਸੀ)-ਮੁਹਾਲੀ ਪੁਲਿਸ ਨੇ ਦੋ ਵੱਖ ਵੱਖ ਮਾਲਿਆਂ 'ਚ ਨਾਬਾਲਿਗ ਲੜਕੀਆਂ ਨੂੰ ਵਰਗਲਾ ਕੇ ਲੈ ਜਾਣ ਵਾਲੇ 2 ਨੌਜਵਾਨਾਂ ਖਿਲਾਫ਼ ਧਾਰਾ-363, 366ਏ ਦੇ ਤਹਿਤ ਮਾਮਲਾ ਦਰਜ਼ ਕੀਤਾ ਹੈ | ਪਹਿਲੇ ਮਾਮਲੇ 'ਚ ਅਸਾਮ ਵਾਸੀ ਇਕ ਔਰਤ ਨੇ ਥਾਣਾ ...

ਪੂਰੀ ਖ਼ਬਰ »

ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲਿਜਾਣ ਤਹਿਤ ਮਾਮਲਾ ਦਰਜ

ਮਾਜਰੀ, 1 ਅਗਸਤ (ਕੁਲਵੰਤ ਸਿੰਘ ਧੀਮਾਨ)-ਪਿੰਡ ਫਤਿਹੇਪੁਰ ਸਿਆਲਬਾ ਦੀ ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਵਰਗਲਾ ਕੇ ਲਿਜਾਣ ਤਹਿਤ ਨਰੇਸ਼ ਕੁਮਾਰ ਵਾਸੀ ਪਿੰਡ ਸੰਘੋਲ ਥਾਣਾ ਖੁੁਮਾਣੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਖਿਲਾਫ਼ ਪੁਲਿਸ ਥਾਣਾ ਮਾਜਰੀ ਵਿਖੇ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ 'ਚ ਮਾਮਲਾ ਦਰਜ

ਐੱਸ. ਏ. ਐੱਸ. ਨਗਰ, 1 ਅਗਸਤ (ਜਸਬੀਰ ਸਿੰਘ ਜੱਸੀ)-ਥਾਣਾ ਐਨ. ਆਰ. ਆਈ. ਮੁਹਾਲੀ ਦੀ ਪੁਲਿਸ ਨੇ ਕੈਨੇਡਾ ਭੇਜਣ ਦੇ ਨਾਮ 'ਤੇ ਧੋਖਾਧੜੀ ਕਰਨ ਵਾਲੀ 'ਫਿਊਚਰ ਸਕਿਓਰ ਕੰਸਲਟੈਂਟ' ਨਾਂਅ ਦੀ ਕੰਪਨੀ ਦੇ 4 ਪ੍ਰਬੰਧਕਾਂ ਖਿਲਾਫ਼ ਧਾਰਾ-420, 406, 120ਬੀ ਅਤੇ 13 ਪੰਜਾਬ ਟ੍ਰੈਵਲ ...

ਪੂਰੀ ਖ਼ਬਰ »

ਪੰਥਕ ਅਕਾਲੀ ਲਹਿਰ ਜ਼ਿਲ੍ਹਾ ਯੂਥ ਵਿੰਗ ਸਰਕਲ ਕੁਰਾਲੀ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ

ਕੁਰਾਲੀ, 1 ਅਗਸਤ (ਹਰਪ੍ਰੀਤ ਸਿੰਘ)-ਪੰਥਕ ਅਕਾਲੀ ਲਹਿਰ ਜ਼ਿਲ੍ਹਾ ਯੂਥ ਵਿੰਗ ਸਰਕਲ ਕੁਰਾਲੀ ਦੇ ਅਹੁਦੇਦਾਰਾਂ ਦੀ ਚੋਣ ਸਬੰਧੀ ਮੀਟਿੰਗ ਸਥਾਨਕ ਗੁਰਦੁਆਰਾ ਸ੍ਰੀ ਹਰਗੋਬਿੰਦਗੜ੍ਹ ਸਾਹਿਬ ਵਿਖੇ ਹੋਈ | ਇਸ ਮੌਕੇ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਟਾਂਡਾ, ...

ਪੂਰੀ ਖ਼ਬਰ »

ਪਤਨੀ ਦੀ ਕੱੁਟਮਾਰ ਕਰਨ ਵਾਲੇ ਪਤੀ ਖ਼ਿਲਾਫ਼ ਮਾਮਲਾ ਦਰਜ

ਮਾਜਰੀ, 1 ਅਗਸਤ (ਕੁਲਵੰਤ ਸਿੰਘ ਧੀਮਾਨ)-ਪਿੰਡ ਛੋਟੀ ਕਰੌਰਾ ਦੀ ਵਸਨੀਕ ਕੁਲਦੀਪ ਕੌਰ ਦੀ ਉਸ ਦੇ ਪਤੀ ਸੁਖਵਿੰਦਰ ਸਿੰਘ ਵਲੋਂ ਸ਼ਰਾਬ ਪੀ ਕੇ ਕੁੱਟਮਾਰ ਕਰਨ 'ਤੇ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਤਹਿਤ ਥਾਣਾ ਨਵਾਂਗਰਾਓ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ | ...

ਪੂਰੀ ਖ਼ਬਰ »

ਪਲਾਟ ਦੀ ਖ਼ਰੀਦੋ ਫ਼ਰੋਖ਼ਤ ਨੂੰ ਲੈ ਕੇ ਐਨ. ਆਰ. ਆਈ. ਨਾਲ 19 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਐੱਸ. ਏ. ਐੱਸ. ਨਗਰ, 1 ਅਗਸਤ (ਜਸਬੀਰ ਸਿੰਘ ਜੱਸੀ)-ਥਾਣਾ ਐਨ. ਆਰ. ਆਈ. ਮੁਹਾਲੀ ਵਲੋਂ ਪਲਾਟ ਦੀ ਖਰੀਦੋ ਫਰੋਖਤ ਨੂੰ ਲੈ ਕੇ 19 ਲੱਖ 78 ਹਜਾਰ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਬੰਦਾ ਸਿੰਘ ਬਹਾਦਰ ਇੰਟਰਪ੍ਰਾਇਜਜ ਸੈਕਟਰ-70 ਮੁਹਾਲੀ ਦੇ 3 ਪ੍ਰਬੰਧਕਾਂ ਖਿਲਾਫ਼ ਧਾਰਾ-420, 406, ...

ਪੂਰੀ ਖ਼ਬਰ »

ਆਵਾਰਾ ਸਾਨ੍ਹਾਂ ਨੇ ਦੋ ਜਣਿਆਂ ਨੂੰ ਕੀਤਾ ਜ਼ਖਮੀ

ਮੁੱਲਾਂਪੁਰ ਗਰੀਬਦਾਸ, 1 ਅਗਸਤ (ਦਿਲਬਰ ਸਿੰਘ ਖੈਰਪੁਰ)-ਵੱਖ-ਵੱਖ ਥਾਈਾ ਅਵਾਰਾ ਸਾਨਾਂ ਨੇ ਦੋ ਵਿਅਕਤੀਆਂ ਨੂੰ ਜ਼ਖਮੀ ਕਰ ਦਿੱਤਾ | ਪਹਿਲੀ ਘਟਨਾ ਮੁੱਲਾਂਪੁਰ ਗਰੀਬਦਾਸ ਵਿਖੇ ਵਾਪਰੀ ਜਿਥੇ ਚੰਡੀਗੜ੍ਹ ਤੋਂ ਡਿਊਟੀ ਕਰਕੇ ਪਰਤ ਰਹੇ ਮੋਟਰਸਾਈਕਲ ਸਵਾਰ ਸਰਬਜੀਤ ਸਿੰਘ ...

ਪੂਰੀ ਖ਼ਬਰ »

ਜ਼ਿਲ੍ਹੇ ਅੰਦਰ ਕੋਰੋਨਾ ਦੇ 2 ਨਵੇਂ ਪਾਜ਼ੀਟਿਵ ਮਰੀਜ਼ ਆਏ ਸਾਹਮਣੇ

ਐੱਸ. ਏ. ਐੱਸ. ਨਗਰ, 1 ਅਗਸਤ (ਕੇ. ਐੱਸ. ਰਾਣਾ)- ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੋਵਿਡ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿਚ ਅੱਜ ਕੋਵਿਡ-19 ਦੇ 2 ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਅਤੇ ਕੋਵਿਡ ਦੇ ਕਿਸੇ ਮਰੀਜ ਦੀ ਮੌਤ ਨਹੀਂ ਹੋਈ ਜਦਕਿ 2 ਮਰੀਜ਼ ...

ਪੂਰੀ ਖ਼ਬਰ »

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਕਿਫ਼ਾਇਤੀ ਦਵਾਈਆਂ ਦੇ ਸਟੋਰ ਦੀ ਸ਼ੁਰੂਆਤ

ਐੱਸ. ਏ. ਐੱਸ. ਨਗਰ, 1 ਅਗਸਤ (ਕੇ. ਐੱਸ. ਰਾਣਾ)-ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਕਿਫਾਇਤੀ ਜੈਨੇਰਿਕ ਦਵਾਈਆਂ ਦੇ ਜਨਮੇਡ ਸਟੋਰ ਦੀ ਸ਼ੁਰੂਆਤ ਨਾਲ ਪੰਜਾਬ ਵਿਚ ਜ਼ਿਲ੍ਹਾ ਪੱਧਰ 'ਤੇ ਜਨਮੇਡ ਸਟੋਰ ਸੇਵਾ ਦਾ ਉਦਘਾਟਨ ਕੀਤਾ ਹੈ ਅਤੇ ਇਹ ਸਟੋਰ ਹੁਣ ਪੰਜਾਬ ਦੇ ਹਰ ...

ਪੂਰੀ ਖ਼ਬਰ »

ਪੁਆਧੀ ਹਲਕਾ ਮੁਹਾਲੀ ਵਲੋਂ ਚੱਲ ਰਹੀ ਭੁੱਖ ਹੜਤਾਲ ਅੱਜ 56ਵੇਂ ਦਿਨ 'ਚ ਹੋਈ ਸ਼ਾਮਿਲ

ਐੱਸ. ਏ. ਐੱਸ. ਨਗਰ, 1 ਅਗਸਤ (ਰਾਣਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਡਟੇ ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ 'ਚ ਕਿਸਾਨ ਹਿਤੈਸ਼ੀ ਪੁਆਧੀ ਹਲਕਾ ਮੁਹਾਲੀ ਵਲੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਨਜ਼ਦੀਕ ਲੜੀਵਾਰ ...

ਪੂਰੀ ਖ਼ਬਰ »

ਕੈਪਟਨ ਵਲੋਂ ਜ਼ੀਰਕਪੁਰ ਦੀਆਂ ਨਾਜਾਇਜ਼ ਕਾਲੋਨੀਆਂ ਵੱਲ• ਰੁਖ

ਜ਼ੀਰਕਪੁਰ, 1 ਅਗਸਤ (ਹੈਪੀ ਪੰਡਵਾਲਾ)- ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਪ੍ਰਧਾਨ ਬਣਨ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫ਼ਾਰਮ ਹਾਊਸ ਤੋਂ ਬਾਹਰ ਵੇਖਣਾ ਸ਼ੁਰੂ ਕਰ ਦਿੱਤਾ ਹੈ | ਕੈਪਟਨ ਸਿੰਘ ਵਲੋਂ ਫਾਰਮ ਦੀ ਦਹਿਲੀਜ਼ ਟੱਪ ਆਵਾਮ ਦੀਆਂ ਮੰਗਾਂ ਵੱਲ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX