ਤਾਜਾ ਖ਼ਬਰਾਂ


ਛੱਤੀਸਗੜ੍ਹ : ਸਰਕਾਰੀ ਹਸਪਤਾਲ ਵਿਚ ਪੰਜ ਬੱਚਿਆਂ ਦੀ ਮੌਤ , ਸਿਹਤ ਕਰਮਚਾਰੀਆਂ ਦੀ ਨਹੀਂ ਗ਼ਲਤੀ -ਸੁਮਨ ਟਿਰਕੀ
. . .  1 day ago
ਨਵਜੋਤ ਸਿੰਘ ਸਿੱਧੂ ਤੇ ਹਰੀਸ਼ ਚੌਧਰੀ ਪੰਜਾਬ ਰਾਜ ਭਵਨ ਦੇ ਗੈਸਟ ਹਾਊਸ 'ਚ ​ਮੁੱਖ ਮੰਤਰੀ ਚੰਨੀ ਨਾਲ ਕਰਨਗੇ ਬੈਠਕ
. . .  1 day ago
ਅੱਤਵਾਦੀਆਂ ਨੇ ਕੁਲਗਾਮ ਦੇ ਵਾਨਪੋਹ ਇਲਾਕੇ 'ਚ ਗੈਰ-ਸਥਾਨਕ ਮਜ਼ਦੂਰਾਂ' ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ , 2 ਦੀ ਮੌਤ
. . .  1 day ago
ਬੇਮੌਸਮੀ ਕਿਣਮਿਣ ਨੇ ਕਿਸਾਨ ਤੇ ਆੜਤੀਆਂ ਦੇ ਸਾਹ ਸੂਤੇ
. . .  1 day ago
ਦੋਰਾਹਾ, 17 ਅਕਤੂਬਰ (ਜਸਵੀਰ ਝੱਜ)- ਅੱਜ ਸਵੇਰ ਤੋਂ ਬਣੀ ਬੱਦਲਵਾਈ ਨੇ ਸ਼ਾਮ ਹੁੰਦੇ ਹੁੰਦੇ ਕਿਣਮਿਣ ਦਾ ਰੂਪ ਧਾਰ ਲਿਆ। ਖੇਤਾਂ ਵਿਚ ਜੀਰੀ ਦੀ ਫਸਲ ਪੱਕੀ ਖੜ੍ਹੀ ਹੈ। ਜੀਰੀ ਦੀ ਕਟਾਈ ਪੂਰੇ ਜੋਬਨ ‘ਤੇ ...
ਨਿਹੰਗਾਂ ਨੇ ਕਿਹਾ ਕਿ ਇਹ ਇਕ ਧਾਰਮਿਕ ਮਾਮਲਾ ਹੈ ਤੇ ਸਰਕਾਰ ਨੂੰ ਇਸ ਨੂੰ ਕਿਸਾਨਾਂ ਦੇ ਵਿਰੋਧ ਨਾਲ ਨਹੀਂ ਮਿਲਾਉਣਾ ਚਾਹੀਦਾ - ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਸਿੰਘੂ ਬਾਰਡਰ ਮਾਮਲੇ 'ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਨ੍ਹਾਂ (ਨਿਹੰਗਾਂ) ਨੇ ਕਿਹਾ ਕਿ ਇਹ ਇਕ ਧਾਰਮਿਕ ਮਾਮਲਾ ਹੈ ਅਤੇ ਸਰਕਾਰ ਨੂੰ ਇਸ ਨੂੰ ਕਿਸਾਨਾਂ ਦੇ ਵਿਰੋਧ ਨਾਲ ਨਹੀਂ ਮਿਲਾਉਣਾ....
ਭਾਜਪਾ ਦੇ ਰਾਸ਼ਟਰੀ ਅਹੁਦੇਦਾਰਾਂ ਦੀ ਕੱਲ੍ਹ ਦਿੱਲੀ ਸਥਿਤ ਪਾਰਟੀ ਹੈੱਡਕੁਆਟਰ 'ਤੇ ਹੋਵੇਗੀ ਬੈਠਕ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਭਾਜਪਾ ਦੇ ਰਾਸ਼ਟਰੀ ਅਹੁਦੇਦਾਰਾਂ ਦੀ ਕੱਲ੍ਹ ਦਿੱਲੀ ਸਥਿਤ ਪਾਰਟੀ ਹੈੱਡਕੁਆਟਰ 'ਤੇ ਬੈਠਕ ਹੋਵੇਗੀ। ਮੀਟਿੰਗ ਸਵੇਰੇ 10 ਵਜੇ ਸ਼ੁਰੂ....
ਫ਼ਾਜ਼ਿਲਕਾ 'ਚ ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਮੌਤ
. . .  1 day ago
ਫ਼ਾਜ਼ਿਲਕਾ , 17 ਅਕਤੂਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਵਿਚ ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਫ਼ਾਜ਼ਿਲਕਾ ਦੀ ਗੁਰੂ ਨਾਨਕ ਨਗਰੀ ਦਾ ਰਹਿਣ ਵਾਲਾ ਸੀ ਅਤੇ ਪਿਛਲੇ 20-22 ਦਿਨਾਂ ....
ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਦਾ ਸਥਾਪਨਾ ਦਿਵਸ ਮਨਾਇਆ
. . .  1 day ago
ਵੈਨਿਸ (ਇਟਲੀ)17ਅਕਤੂਬਰ(ਹਰਦੀਪ ਸਿੰਘ ਕੰਗ) ਇਟਲੀ ਦੇ ਵੈਰੋਨਾ ਜ਼ਿਲ੍ਹੇ 'ਚ ਸਥਿੱਤ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਦੀ ਸਥਾਪਨਾ ਦੇ 10 ਸਾਲ ਪੂਰੇ ਹੋਣ 'ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਬੱਚਿਆਂ ਦੁਆਰਾ ਕੀਰਤਨ ....
3 ਅਗਸਤ ਨੂੰ ਰਣਜੀਤ ਸਾਗਰ ਡੈਮ ਦੀ ਝੀਲ 'ਤੇ ਹਾਦਸਾ ਗ੍ਰਸਤ ਹੋਏ ਹੈਲੀਕਾਪਟਰ ਦੇ ਸਹਾਇਕ ਪਾਇਲਟ ਦਾ ਮ੍ਰਿਤਕ ਸਰੀਰ ਬਰਾਮਦ
. . .  1 day ago
ਸ਼ਾਹਪੁਰ ਕੰਢੀ,17 ਅਕਤੂਬਰ (ਰਣਜੀਤ ਸਿੰਘ) ਫ਼ੌਜ ਤੇ ਨੇਵੀ ਦੇ ਜਵਾਨਾਂ ਦੀ ਮਿਹਨਤ ਸਦਕਾ ਅੱਜ ਰਣਜੀਤ ਸਾਗਰ ਡੈਮ ਦੀ ਝੀਲ 'ਤੇ ਗਸ਼ਤ ਦੌਰਾਨ ਫ਼ੌਜ ਦਾ ਹੈਲੀਕਾਪਟਰ ਏ,ਐੱਚ.ਐਲ. ਧਰੁਵ ਦੁਰਘਟਨਾ ਗ੍ਰਸਤ ਹੋ ਗਿਆ ਸੀਤੇ ਦੋਵੇਂ ਪਾਇਲਟ ਲਾਪਤਾ ਹੋ ....
ਮੋਗਾ 'ਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ, ਮਾਰਕੀਟ ਕਮੇਟੀ ਦੇ ਮੌਜੂਦਾ ਚੇਅਰਮੈਨ ਰਾਜਿੰਦਰਪਾਲ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ
. . .  1 day ago
ਮੋਗਾ, 17 ਅਕਤੂਬਰ - ਮੋਗਾ ਵਿਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਮਾਰਕੀਟ ਕਮੇਟੀ ਮੋਗਾ ਦੇ ਮੌਜੂਦਾ ਪ੍ਰਧਾਨ ਸਰਦਾਰ ਰਾਜਿੰਦਰ ਪਾਲ ਸਿੰਘ ਗਿੱਲ ਪਾਰਟੀ ਛੱਡ ਕੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ....
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਰਲਾ 'ਚ ਭਾਰੀ ਬਾਰਸ਼ ਤੇ ਢਿਗਾਂ ਡਿੱਗਣ ਕਾਰਨ ਕੁਝ ਲੋਕਾਂ ਦੀ ਗਈ ਜਾਨ 'ਤੇ ਜਤਾਇਆ ਦੁੱਖ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨਾਲ ਗੱਲ ਕੀਤੀ ਅਤੇ ਕੇਰਲ ਵਿਚ ਭਾਰੀ ਬਾਰਸ਼ ਅਤੇ ਢਿਗਾਂ ਡਿੱਗਣ ਦੇ ਮੱਦੇਨਜ਼ਰ ਸਥਿਤੀ ਬਾਰੇ ਚਰਚਾ ਕੀਤੀ....
ਪ੍ਰੇਮੀ ਜੋੜੇ ਵਲੋਂ ਵਿਆਹ ਕਰਾਉਣ 'ਤੇ ਲੜਕੀ ਦੇ ਮਾਪਿਆਂ ਵਲੋਂ ਉਤਾਰਿਆ ਮੌਤ ਦੇ ਘਾਟ
. . .  1 day ago
ਅਬੋਹਰ,17 ਅਕਤੂਬਰ (ਸੰਦੀਪ ਸੋਖਲ) ਅਬੋਹਰ ਹਲਕੇ ਦੇ ਪਿੰਡ ਸੱਪਾਂ ਵਾਲੀ ਵਿਚ ਪ੍ਰੇਮੀ ਜੋੜੇ ਵਲੋਂ ਵਿਆਹ ਕਰਾਉਣ ਤੋਂ ਬਾਅਦ ਲੜਕੀ ਦੇ ਮਾਪਿਆਂ ਨੇ ਦੋਨਾਂ ਨੂੰ ਉਤਾਰਿਆ ਮੌਤ ਦੇ ਘਾਟ। ਜਾਣਕਾਰੀ ਅਨੁਸਾਰ ਪਿੰਡ ਸੱਪਾਂ ਵਾਲੀ ਦੀ ਲੜਕੀ ਕੰਬੋਜ ਬਰਾਦਰੀ ਨਾਲ....
ਸੋਸ਼ਲ ਮੀਡੀਆ 'ਤੇ ਰਾਮ ਲੀਲਾ ਸਕਿੱਟ ਕਾਰਨ ਏਮਜ਼ ਸਟੂਡੈਂਟਸ ਐਸੋਸੀਏਸ਼ਨ ਨੇ ਮੰਗੀ ਮੁਆਫ਼ੀ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਏਮਜ਼ ਦੇ ਕੁਝ ਵਿਦਿਆਰਥੀਆਂ ਦੁਆਰਾ ਰਾਮ ਲੀਲਾ ਸਕਿੱਟ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਘੁੰਮ ਰਹੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਸੀਂ ਇਸ ਸਕਿੱਟ ਦੇ ਸੰਚਾਲਨ ਲਈ ਮੁਆਫ਼ੀ ਮੰਗਦੇ ਹਾਂ ਜਿਸ ਦਾ....
ਸਰਕਾਰ ਕਿਸਾਨਾਂ ਨੂੰ ਪ੍ਰਤੀ ਏਕੜ 1000 ਰੁਪਏ ਮੁਹੱਈਆ ਕਰਵਾ ਰਹੀ ਤੇ ਉਦਯੋਗ ਵੀ ਇਸ ਵਾਰ ਪਰਾਲੀ ਖ਼ਰੀਦਣ ਆ ਰਹੇ - ਮੁੱਖ ਮੰਤਰੀ ਖੱਟਰ
. . .  1 day ago
ਚੰਡੀਗੜ੍ਹ, 17 ਅਕਤੂਬਰ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਉਦਯੋਗਾਂ ਨੂੰ ਈਥਾਨੌਲ ਊਰਜਾ ਉਤਪਾਦਨ ਲਈ ਪਰਾਲੀ ਦੀ ਵਰਤੋਂ ਕਰਨ ਲਈ ਕਿਹਾ ਹੈ। ਇਸ ਵਾਰ ਪਰਾਲੀ ਸਾੜਨ ਦੇ ਮਾਮਲੇ ਘੱਟ ਹਨ। ਅਸੀਂ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ...
ਬੇਮੌਸਮੇ ਮੀਂਹ ਨੇ ਝੋਨੇ ਦੀ ਕਟਾਈ ਦਾ ਕੰਮ ਰੋਕਿਆ
. . .  1 day ago
ਸੰਧਵਾਂ,17 ਅਕਤੂਬਰ (ਪ੍ਰੇਮੀ ਸੰਧਵਾਂ) ਝੋਨੇ ਦੀ ਕਟਾਈ ਦਾ ਕੰਮ ਹੁਣ ਜਦੋਂ ਪੂਰੇ ਜੋਰਾਂ 'ਤੇ ਚੱਲ ਰਿਹਾ ਸੀ ਤਾਂ ਕੁਦਰਤ ਦੀ ਕਰੋਪੀ ਕਾਰਨ ਰੁਕ-ਰੁਕ ਹੋ ਰਹੀ ਹਲਕੀ ਬਾਰਸ਼ ਨੇ ਝੋਨੇ ਦੀ ਕਟਾਈ ਦਾ ਕੰਮ ਰੋਕ ਕੇ ਰੱਖ ਦਿੱਤਾ। ਜਿਸ ਕਾਰਨ ਕਿਸਾਨ....
ਜੰਮੂ-ਕਸ਼ਮੀਰ ਦੇ ਭਦਰਵਾਹ 'ਚ ਵਾਹਨ ਡੂੰਘੀ ਖੱਡ 'ਚ ਡਿੱਗਣ ਕਾਰਨ 2 ਦੀ ਮੌਤ, 1 ਜ਼ਖਮੀ
. . .  1 day ago
ਜੰਮੂ-ਕਸ਼ਮੀਰ, 17 ਅਕਤੂਬਰ - ਜੰਮੂ-ਕਸ਼ਮੀਰ ਦੇ ਭਦਰਵਾਹ 'ਚ ਵਾਹਨ ਡੂੰਘੀ ਖੱਡ 'ਚ ਡਿੱਗਣ ਕਾਰਨ 2 ਦੀ ਮੌਤ ਤੇ 1 ਵਿਅਕਤੀ ਜ਼ਖਮੀ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਬਿਜਲੀ ਵਿਕਾਸ ਵਿਭਾਗ ਦੇ ਇਕ ਕਰਮਚਾਰੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ...
ਸੁਖਮਿੰਦਰ ਸਿੰਘ ਰਾਜਪਾਲ ਨੇ ਮੁੜ ਯੂਥ ਅਕਾਲੀ ਦਲ ਪ੍ਰਧਾਨ ਬਣਾਉਣ 'ਤੇ ਟੀਮ ਨਾਲ ਮਿਲ ਬਿਕਰਮ ਸਿੰਘ ਮਜੀਠੀਆ ਦਾ ਕੀਤਾ ਧੰਨਵਾਦ
. . .  1 day ago
ਜਲੰਧਰ, 17 ਅਕਤੂਬਰ : ਯੂਥ ਅਕਾਲੀ ਦਲ ਜਲੰਧਰ ਦੇ ਮੁੜ ਪ੍ਰਧਾਨ ਨਿਯੁਕਤ ਕੀਤੇ ਗਏ ਸੁਖਮਿੰਦਰ ਸਿੰਘ ਰਾਜਪਾਲ ਨੇ ਆਪਣੀ ਟੀਮ ਦੇ ਨਾਲ ਮਿਲ ਕੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ....
ਲਦਾਖ਼ ਦੇ ਉਪ ਰਾਜਪਾਲ ਆਰ.ਕੇ. ਮਾਥੁਰ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ
. . .  1 day ago
ਲਦਾਖ਼,17 ਅਕਤੂਬਰ - ਲਦਾਖ਼ ਦੇ ਉਪ ਰਾਜਪਾਲ ਆਰ.ਕੇ. ਮਾਥੁਰ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਲਦਾਖ਼ ਨਾਲ ਸੰਬੰਧਿਤ ਵੱਖ -ਵੱਖ ਮੁੱਦਿਆਂ 'ਤੇ....
ਕੇਰਲ: ਜ਼ਮੀਨ ਖਿਸਕਣ ਵਾਲੀ ਜਗ੍ਹਾ ਤੋਂ ਤਿੰਨ ਹੋਰ ਲਾਸ਼ਾਂ ਹੋਈਆਂ ਬਰਾਮਦ
. . .  1 day ago
ਕੇਰਲ, 17 ਅਕਤੂਬਰ - ਕੇਰਲ ਸਰਕਾਰ ਦਾ ਕਹਿਣਾ ਹੈ ਕਿ ਕੱਲ੍ਹ ਇਡੁੱਕੀ ਦੇ ਕੋੱਕਯਾਰ ਵਿਚ ਜ਼ਮੀਨ ਖਿਸਕਣ ਵਾਲੀ ਜਗ੍ਹਾ ਤੋਂ ਤਿੰਨ ਹੋਰ ਲਾਸ਼ਾਂ ਬਰਾਮਦ ਹੋ...
ਕੈਪਟਨ ਸੰਦੀਪ ਸੰਧੂ ਨੇ ਨਕਾਰੇ ਮੁਹੰਮਦ ਮੁਸਤਫ਼ਾ ਦੇ ਦੋਸ਼
. . .  1 day ago
ਚੰਡੀਗੜ੍ਹ, 17 ਅਕਤੂਬਰ - ਇਹ ਅਫ਼ਸੋਸਨਾਕ ਹੈ ਕਿ ਮੁਹੰਮਦ ਮੁਸਤਫ਼ਾ ਮੇਰੇ ਉੱਤੇ ਝੂਠੇ ਅਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ। ਮੈਂ 2 ਦਹਾਕਿਆਂ ਤੋਂ ਜਨਤਕ ਜੀਵਨ ਵਿਚ ਹਾਂ ਅਤੇ ਹਜ਼ਾਰਾਂ ਲੋਕਾਂ ਨਾਲ...
ਦਿੱਲੀ ਤੋਂ ਤਿਰੂਪਤੀ ਲਈ ਸਿੱਧੀ ਉਡਾਣ ਹੋਈ ਸ਼ੁਰੂ
. . .  1 day ago
ਨਵੀਂ ਦਿੱਲੀ: 17 ਅਕਤੂਬਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਦਿੱਲੀ ਤੋਂ ਤਿਰੂਪਤੀ ਲਈ ਦਿੱਲੀ ਤੋਂ ਸਪਾਈਸ ਜੈੱਟ ਉਡਾਣ ਦਾ ਉਦਘਾਟਨ ਕੀਤਾ। ਸਿੰਧੀਆ ਨੇ ਕਿਹਾ ਕਿ ਇਹ ਉਡਾਣ ਦੇਸ਼ ਦੀ ਰਾਜਨੀਤਕ ਰਾਜਧਾਨੀ ਨੂੰ ਦੇਸ਼....
ਪ੍ਰਿਅੰਕਾ ਗਾਂਧੀ ਯੂ.ਪੀ. 'ਚ ਕਾਂਗਰਸ ਦੀ ਚੋਣ ਮੁਹਿੰਮ ਦਾ ਚਿਹਰਾ ਹੋਵੇਗੀ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਪ੍ਰਿਅੰਕਾ ਗਾਂਧੀ ਵਾਡਰਾ ਉੱਤਰ ਪ੍ਰਦੇਸ਼ ਵਿਚ ਕਾਂਗਰਸ ਦੀ ਚੋਣ ਮੁਹਿੰਮ ਦਾ ਚਿਹਰਾ ਬਣੇਗੀ, ਪਾਰਟੀ ਦੇ ਨਵ-ਨਿਯੁਕਤ ਮੁਹਿੰਮ ਕਮੇਟੀ ਦੇ ਮੁਖੀ ਪੀਐਲ ਪੁਨੀਆ ਨੇ ਐਤਵਾਰ ਨੂੰ ਕਿਹਾ ਕਿ ਏ.ਆਈ.ਸੀ.ਸੀ. ...
ਸਿੰਘੂ ਬਾਰਡਰ ਘਟਨਾ ਦੇ ਤਿੰਨ ਮੁਲਜ਼ਮਾਂ ਨੂੰ ਸੋਨੀਪਤ ਅਦਾਲਤ ਵਿਚ ਪੇਸ਼ ਕੀਤਾ
. . .  1 day ago
ਹਰਿਆਣਾ , 17 ਅਕਤੂਬਰ - ਸਿੰਘੂ ਬਾਰਡਰ ਘਟਨਾ ਦੇ ਤਿੰਨ ਮੁਲਜ਼ਮਾਂ ਨੂੰ ਸੋਨੀਪਤ ਅਦਾਲਤ ਵਿਚ ਪੇਸ਼ ਕੀਤਾ ....
ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਡੇਰਾ ਸਵਾਮੀ ਜਗਤ ਗਿਰੀ ਵਿਖੇ ਹੋਏ ਨਤਮਸਤਕ
. . .  1 day ago
ਪਠਾਨਕੋਟ,17 ਅਕਤੂਬਰ (ਸੰਧੂ) ਪਠਾਨਕੋਟ ਦੇ ਚੱਕੀ ਪੁਲ ਦੇ ਨੇੜੇ ਸਥਿਤ ਹਿਮਾਚਲ ਪ੍ਰਦੇਸ਼ ਦੇ ਭਦਰੋਆ ਵਿਖੇ ਸਥਿਤ ਡੇਰਾ ਸਵਾਮੀ ਜਗਤ ਗਿਰੀ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਤਮਸਤਕ ਹੋਏ ਅਤੇ ਉਨ੍ਹਾਂ ...
ਕੇਂਦਰ ਦਾ ਇੱਕਪਾਸੜ ਫ਼ੈਸਲਾ ਸਾਡੇ ਸੰਵਿਧਾਨ ਦੇ ਤੱਤ ਨਾਲ ਜੁੜੇ ਸੰਘੀ ਢਾਂਚੇ ਉੱਤੇ ਸਿੱਧਾ ਹਮਲਾ - ਸੁਖਬੀਰ ਸਿੰਘ ਬਾਦਲ
. . .  1 day ago
ਚੰਡੀਗੜ੍ਹ, 17 ਅਕਤੂਬਰ - ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ ਵਿਚ ਬੀ.ਐੱਸ.ਐਫ. ਦੇ ਖੇਤਰੀ ਅਧਿਕਾਰ ਖੇਤਰ ਵਿਚ ਤੇਜ਼ੀ ਨਾਲ ਵਾਧਾ ਕਰਨ ਦਾ ਕੇਂਦਰ ਦਾ ਇੱਕਪਾਸੜ ਫ਼ੈਸਲਾ ਸਾਡੇ ਸੰਵਿਧਾਨ ਦੇ ਤੱਤ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 18 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਸੱਤਾਧਾਰੀਆਂ ਨੂੰ ਗ਼ਰੀਬਾਂ ਦੇ ਉਦਾਰ ਅਤੇ ਭਲੇ ਬਾਰੇ ਸੋਚਣਾ ਚਾਹੀਦਾ ਹੈ। ਮਹਾਤਮਾ ਗਾਂਧੀ

ਜਲੰਧਰ

ਅੱਗ ਲਗਾ ਕੇ ਸਾੜੇ ਸਨ ਬਿਜਲੀ ਮੀਟਰ, ਪਾਵਰਕਾਮ ਵਲੋਂ 5.80 ਕਰੋੜ ਜੁਰਮਾਨਾ

ਜਲੰਧਰ, 1 ਅਗਸਤ (ਸ਼ਿਵ)-ਜਲੰਧਰ ਦੇ ਚੁਗਿੱਟੀ ਚੌਕ ਦੇ ਕੋਲ ਪਾਵਰਕਾਮ ਦੀ ਐੱਮ. ਈ. ਲੈਬ 'ਚ ਜਾਂਚ ਕਰਕੇ ਜ਼ੈੱਡ. ਆਈ. ਜ਼ੈੱਡ. ਤਕਨੀਕ ਰਾਹੀਂ ਕੋਰੋਨਾ ਮਹਾਂਮਾਰੀ ਤੋਂ ਲੈ ਕੇ ਹੁਣ ਤੱਕ ਅੱਗ ਲੱਗਣ ਨਾਲ ਸੜੇ ਹੋਏ 3600 ਬਿਜਲੀ ਮੀਟਰਾਂ ਦੀ ਜਾਂਚ ਤੋਂ ਬਾਅਦ 73 ਲੱਖ ਬਿਜਲੀ ਯੂਨਿਟ 'ਚ ਹੇਰ-ਫੇਰ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਬੰਧਿਤ ਖਪਤਕਾਰਾਂ ਨੂੰ 5.80 ਕਰੋੜ ਰੁਪਏ ਤੋਂ ਜ਼ਿਆਦਾ ਦਾ ਜੁਰਮਾਨਾ ਕੀਤਾ ਗਿਆ ਹੈ। ਇਸ ਮੌਕੇ ਲੈਬ ਦਾ ਮੌਕਾ ਦੇਖਣ ਪੁੱਜੇ ਡਾਇਰੈਕਟਰ ਉਤਪਾਦਨ ਇੰਜ. ਪਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਹੀ ਇਸ ਤਰ੍ਹਾਂ ਦੇ ਕੇਸਾਂ 'ਚ 60 ਲੱਖ ਦੇ ਕਰੀਬ ਯੂਨਿਟਾਂ ਦਾ ਹੇਰ-ਫੇਰ ਨਿਕਲਿਆ ਸੀ, 13 ਲੱਖ ਤੋਂ ਜ਼ਿਆਦਾ ਯੂਨਿਟਾਂ ਦਾ ਹੇਰ-ਫੇਰ ਇਸ ਵਾਰ ਨਿਕਲਿਆ ਹੈ। ਇੰਜ. ਪਰਮਜੀਤ ਸਿੰਘ ਦਾ ਕਹਿਣਾ ਸੀ ਕਿ ਕਈ ਖਪਤਕਾਰਾਂ ਬਿੱਲ ਦੇਣ ਦੀ ਰਕਮ ਦੇਣ ਤੋਂ ਬਚਣ ਲਈ ਮੀਟਰ ਸਾੜ ਲੈਂਦੇ ਹਨ ਪਰ ਹੁਣ ਲੈਬ 'ਚ ਇਸ ਤਰ੍ਹਾਂ ਦੀ ਤਕਨੀਕ ਮੌਜੂਦ ਹੈ, ਜਿਸ ਨਾਲ ਸੜਨ ਦੇ ਬਾਵਜੂਦ ਮੀਟਰ ਤੋਂ ਵਰਤੇ ਗਏ ਅਤੇ ਮੀਟਰ ਦੀ ਡਿਸਪਲੇ ਖ਼ਰਾਬ ਹੋਣ ਦੇ ਬਾਵਜੂਦ ਵਰਤੀ ਗਈ ਬਿਜਲੀ ਦੇ ਯੂਨਿਟਾਂ ਦਾ ਪਤਾ ਲੱਗ ਜਾਂਦਾ ਹੈ। ਇਸ ਤੋਂ ਪਹਿਲਾਂ ਇੰਜ. ਪਰਮਜੀਤ ਸਿੰਘ ਦੇ ਪੁੱਜਣ 'ਤੇ ਉਨ੍ਹਾਂ ਦਾ ਲੈਬ 'ਚ ਐਕਸੀਅਨ ਇੰਜ. ਗੁਰਪ੍ਰੀਤ ਸਿੰਘ ਪੁਰੇਵਾਲ, ਰਾਜੀਵ ਪਰਾਸ਼ਰ ਤੇ ਹੋਰ ਸਟਾਫ਼ ਦੇ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇੰਜ. ਪਰਮਜੀਤ ਸਿੰਘ ਦਾ ਕਹਿਣਾ ਸੀ ਕਿ ਇਸ ਵੇਲੇ ਮੀਟਰ ਲੈਬ 'ਚ ਸਿੰਗਲ ਫੇਸ, ਤਿੰਨ ਫੇਸ ਅਤੇ ਦੂਜੇ ਮੀਟਰਾਂ ਦੀ ਕੋਈ ਕਮੀ ਨਹੀਂ ਹੈ। ਜਲੰਧਰ ਇਨਫੋਰਸਮੈਂਟ ਵਲੋਂ ਚੋਰੀ ਵਾਲੇ ਕੇਸਾਂ ਵਿਚ ਹੁਣ ਉਨ੍ਹਾਂ ਦੇ ਅਹਾਤਿਆਂ 'ਤੇ ਸਮਾਰਟ ਮੀਟਰ ਲਗਾਏ ਜਾ ਰਹੇ ਹਨ। ਇਸ ਮੌਕੇ ਐੱਸ. ਡੀ. ਓ. ਰਣਜੀਤ ਸਿੰਘ, ਜੇ. ਈ. ਕੁਲਵਿੰਦਰ ਕੁਮਾਰ, ਤਰੁਨ ਇਕਬਾਲ, ਪ੍ਰਦੀਪ ਕੁਮਾਰ ਜੇ. ਈ., ਬਲਵਿੰਦਰ ਸਿੰਘ ਹਾਜ਼ਰ ਸਨ।
ਚੋਰੀ ਫੜਨ ਲਈ ਬਿਜਲੀ ਟੀਮਾਂ ਵਲੋਂ ਛਾਪੇ, 7.67 ਲੱਖ ਜੁਰਮਾਨਾ
ਸੀ. ਐੱਮ. ਡੀ. ਪਾਵਰਕਾਮ ਸ੍ਰੀ ਏ. ਵੇਣੂ. ਪ੍ਰਸ਼ਾਦ ਅਤੇ ਡਾਇਰੈਕਟਰ ਵੰਡ ਇੰਜ: ਡੀ. ਆਈ. ਪੀ. ਐੱਸ. ਗਰੇਵਾਲ, ਇੰਜ: ਜੈਨਿੰਦਰ ਦਾਨੀਆਂ ਮੁੱਖ ਇੰਜ: ਵੰਡ ਉੱਤਰੀ ਜ਼ੋਨ ਜਲੰਧਰ ਵਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਜਲੰਧਰ ਹਲਕੇ ਦੇ ਉੱਪ ਮੁੱਖ ਇੰਜੀਨੀਅਰ ਇੰਜ: ਹਰਜਿੰਦਰ ਸਿੰਘ ਬਾਂਸਲ ਦੀ ਦੇਖ ਰੇਖ ਹੇਠ ਪੂਰਬ ਮੰਡਲ, ਕੈਂਟ ਮੰਡਲ, ਮਾਡਲ ਟਾਊਨ ਮੰਡਲ, ਪੱਛਮ ਮੰਡਲ ਅਤੇ ਫਗਵਾੜਾ ਮੰਡਲ ਅਧੀਨ ਸਵੇਰ ਦੇ ਸਮੇਂ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਜਲੰਧਰ ਹਲਕੇ ਅਧੀਨ 965 ਕੇਸ ਚੈੱਕ ਕੀਤੇ ਗਏ, ਜਿਸ 'ਚ 13 ਕੇਸ ਚੋਰੀ ਦੇ ਅਤੇ ਹੋਰ ਬੇਨਿਯਮੀਆਂ ਪਾਈਆਂ ਗਈਆਂ। ਇਸ ਚੈਕਿੰਗ 'ਚ ਖਪਤਕਾਰਾਂ ਨੂੰ ਕੁੱਲ 7.67 ਲੱਖ ਰਕਮ ਦਾ ਜੁਰਮਾਨਾ ਚਾਰਜ ਕੀਤਾ ਗਿਆ। ਚੋਰੀ ਦੇ ਕੇਸ 'ਚ ਇਨ੍ਹਾਂ ਖਪਤਕਾਰਾਂ ਵਿਰੁੱਧ ਬਿਜਲੀ ਐਕਟ 2003 ਦੇ ਮੁਤਾਬਿਕ ਸੈਕਸ਼ਨ 135 ਅਧੀਨ ਐਂਟੀ ਪਾਵਰ ਥੈਫਟ, ਥਾਣਿਆਂ 'ਚ ਪਰਚਾ ਵਿਚ ਦਰਜ ਕਰਵਾਇਆ ਜਾ ਰਿਹਾ ਹੈ। ਉੱਪ ਮੁੱਖ ਇੰਜ: ਹਰਜਿੰਦਰ ਸਿੰਘ ਬਾਂਸਲ ਵਲੋਂ ਖਪਤਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਬਿਜਲੀ ਦੀ ਚੋਰੀ ਨਾ ਕਰਨ ।

ਐਤਵਾਰ ਨੂੰ ਕੋਰੋਨਾ ਟੀਕਾਕਰਨ ਦੌਰਾਨ ਲੱਗੀਆਂ 14 ਹਜ਼ਾਰ ਤੋਂ ਵੱਧ ਖੁਰਾਕਾਂ

ਜਲੰਧਰ, 1 ਅਗਸਤ (ਐੱਮ. ਐੱਸ. ਲੋਹੀਆ)-ਜ਼ਿਲ੍ਹਾ ਸਿਹਤ ਵਿਭਾਗ ਵਲੋਂ ਅੱਜ ਕੋਵੀਸ਼ੀਲਡ ਟੀਕਿਆਂ ਦੀ ਬੀਤੀ ਰਾਤ ਆਈ ਸਪਲਾਈ ਦੀ ਇਕੋ ਦਿਨ 'ਚ ਖ਼ਪਤ ਕਰ ਲਈ ਗਈ ਹੈ | ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ 14 ਹਜ਼ਾਰ ਦੇ ਕਰੀਬ ਕੋਵੀਸ਼ੀਲਡ ਟੀਕੇ ਆਏ ਸਨ ਜੋ ਵੱਖ-ਵੱਖ ਟੀਕਾਕਰਨ ...

ਪੂਰੀ ਖ਼ਬਰ »

ਭਾਰਤੀ ਹਾਕੀ ਟੀਮ ਦੇ ਟੋਕੀਓ ਉਲੰਪਿਕ ਦੇ ਸੈਮੀਫਾਈਨਲ 'ਚ ਪੁੱਜਣ 'ਤੇ ਜਲੰਧਰ ਦੇ ਖਿਡਾਰੀਆਂ ਦੇ ਪਰਿਵਾਰਾਂ 'ਚ ਖੁਸ਼ੀ ਦੀ ਲਹਿਰ

ਜਲੰਧਰ, 1 ਅਗਸਤ (ਸਾਬੀ)-ਭਾਰਤੀ ਹਾਕੀ ਟੀਮ ਦੇ ਟੋਕੀਓ ਉਲੰਪਿਕ ਦੇ ਸੈਮੀਫਾਈਨਲ 'ਚ ਪੁੱਜਣ 'ਤੇ ਮਿੱਠਾਪੁਰ ਤੇ ਖੁਸਰੋਪੁਰ (ਜਲੰਧਰ) ਵਿਖੇ ਰਹਿ ਰਹੇ ਪੰਜਾਬੀ ਖਿਡਾਰੀਆਂ ਦੇ ਪਰਿਵਾਰਾਂ 'ਚ ਖੁਸ਼ੀ ਦੀ ਲਹਿਰ ਹੈ ਤੇ ਖੇਡ ਪ੍ਰੇਮੀਆਂ ਨੇ ਵੀ ਭਾਰਤੀ ਹਾਕੀ ਟੀਮ ਦੇ ਇਸ ...

ਪੂਰੀ ਖ਼ਬਰ »

ਹੁਸ਼ਿਆਰਪੁਰ ਤੋਂ ਐਕਟਿਵਾ ਚੋਰੀ ਕਰਨ ਵਾਲਾ ਜਲੰਧਰ 'ਚ ਕਾਬੂ

ਜਲੰਧਰ, 1 ਅਗਸਤ (ਸ਼ੈਲੀ)- ਥਾਣਾ ਦੋ ਦੀ ਪੁਲਿਸ ਨੇ ਹੁਸ਼ਿਆਰਪੁਰ ਤੋਂ ਚੋਰੀ ਕੀਤੀ ਐਕਟਿਵਾ ਬਰਾਮਦ ਕਰ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਦੋਸ਼ੀ ਦੀ ਪਹਿਚਾਣ ਸੂਰਜ ਠਾਕੂਰ ਪੁੱਤਰ ਸ਼ਾਮ ਸੂੰਦਰ ਨਿਵਾਸੀ ਇੰਦੌਰ ਰੋਡ, ਊਨਾ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ | ...

ਪੂਰੀ ਖ਼ਬਰ »

ਅੱਜ ਜ਼ਿਲ੍ਹਾ ਪੱਧਰ 'ਤੇ ਧਰਨਾ ਦੇਣਗੇ ਮੈਡੀਕਲ ਲੈਬ ਟੈਕਨੀਸ਼ੀਅਨ

ਜਲੰਧਰ, 1 ਅਗਸਤ (ਐੱਮ. ਐੱਸ. ਲੋਹੀਆ)-ਸਰਕਾਰ ਤੋਂ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਲਗਾਤਾਰ ਪ੍ਰਦਰਸ਼ਨ ਅਤੇ ਹੜਤਾਲ ਕਰ ਰਹੇ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ 2 ਅਗਸਤ ਅਤੇ 3 ਅਗਸਤ ਨੂੰ ਜ਼ਿਲ੍ਹਾ ਪੱਧਰ 'ਤੇ ਧਰਨੇ ਲਗਾ ਕੇ ਪ੍ਰਦਰਸ਼ਨ ਕਰਨਗੇ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਰੋਟਰੀ ਕਲੱਬ ਆਫ਼ ਜਲੰਧਰ ਈਕੋ ਦੇ ਜਗਜੀਤ ਸਿੰਘ ਬਣੇ ਪ੍ਰਧਾਨ

ਜਲੰਧਰ, 1 ਅਗਸਤ (ਰਣਜੀਤ ਸਿੰਘ ਸੋਢੀ)-ਰੋਟਰੀ ਕਲੱਬ ਆਫ਼ ਜਲੰਧਰ ਈਕੋ ਦਾ ਪ੍ਰਧਾਨਗੀ ਸਮਾਰੋਹ ਸਥਾਨਕ ਇਕ ਹੋਟਲ ਵਿਖੇ ਹੋਇਆ, ਜਿਸ 'ਚ ਰੋਟੇਰੀਅਨ ਜਗਜੀਤ ਸਿੰਘ ਦੀ ਪ੍ਰਧਾਨ ਵਜੋਂ ਤਾਜਪੋਸ਼ੀ ਕੀਤੀ ਗਈ | ਇਸ ਸਮਾਰੋਹ 'ਚ ਵਿਸ਼ੇਸ਼ ਤੌਰ 'ਤੇ ਮੁੱਖ ਮਹਿਮਾਨ ਅਤੇ ...

ਪੂਰੀ ਖ਼ਬਰ »

ਕੰਮ-ਧੰੰਦਾ ਨਾ ਹੋਣ ਤੋਂ ਪ੍ਰੇਸ਼ਾਨ ਵਿਅਕਤੀ ਵਲੋਂ ਖ਼ੁਦਕੁਸ਼ੀ

ਚੁਗਿੱਟੀ/ਜੰਡੂਸਿੰਘਾ, 1 ਅਗਸਤ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ ਕੰਮ-ਧੰਦਾ ਨਾ ਹੋਣ ਤੋਂ ਪ੍ਰੇਸ਼ਾਨ ਇਕ ਵਿਅਕਤੀ ਵਲੋਂ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ | ਇਸ ਸਬੰਧੀ ਇਤਲਾਹ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ...

ਪੂਰੀ ਖ਼ਬਰ »

ਐੱਸ. ਸੀ. ਕਮਿਸ਼ਨ ਵਲੋਂ ਆਈ. ਜੀ. ਤੋਂ 20 ਨੂੰ ਸਟੇਟਸ ਰਿਪੋਰਟ ਤਲਬ

ਜਲੰਧਰ, 1 ਅਗਸਤ (ਹਰਵਿੰਦਰ ਸਿੰਘ ਫੁੱਲ)-ਨਸ਼ਾ ਛੁਡਾਊ ਕੇਂਦਰ 'ਚ ਕੁੱਟਮਾਰ ਨਾਲ ਹੋਈ ਨੌਜਵਾਨ ਦੀ ਮੌਤ ਦਾ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਗੰਭੀਰ ਨੋਟਿਸ ਲੈਂਦੇ ਹੋਏ ਮਾਮਲੇ 'ਚ 20 ਅਗਸਤ ਨੂੰ ਸਟੇਟਸ ਰਿਪੋਰਟ ਤਲਬ ਕਰ ਲਈ ਹੈ | ਬਲਬੀਰ ਕੌਰ ਵਿਧਵਾ ਸਵ. ...

ਪੂਰੀ ਖ਼ਬਰ »

ਕਈ ਦਿਨਾਂ ਤੋਂ ਬੰਦ ਸੀਵਰੇਜ ਤੋਂ ਅੱਕੇ ਚੁਗਿੱਟੀ ਨਿਵਾਸੀਆਂ ਵਲੋਂ ਵਿਧਾਇਕ ਬੇਰੀ ਖ਼ਿਲਾਫ਼ ਰੋਸ ਪ੍ਰਦਰਸ਼ਨ

ਚੁਗਿੱਟੀ/ਜੰਡੂਸਿੰਘਾ, 1 ਅਗਸਤ (ਨਰਿੰਦਰ ਲਾਗੂ)-ਪਿਛਲੇ ਕਈ ਦਿਨਾਂ ਤੋਂ ਬੰਦ ਹੋਏ ਸੀਵਰੇਜ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਵਾਰਡ ਨੰ: 14 ਦੇ ਮੁਹੱਲਾ ਚੁਗਿੱਟੀ ਦੇ ਵਸਨੀਕਾਂ ਵਲੋਂ ਐਤਵਾਰ ਨੂੰ ਹਲਕਾ ਵਿਧਾਇਕ ਰਜਿੰਦਰ ਬੇਰੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ...

ਪੂਰੀ ਖ਼ਬਰ »

ਸਬਜ਼ੀ ਮੰਡੀ ਬੰਦ ਕਰਵਾਈ

ਜਲੰਧਰ, 1 ਅਗਸਤ (ਸ਼ਿਵ)-ਨਗਰ ਨਿਗਮ ਦੀ ਤਹਿਬਾਜ਼ਾਰੀ ਵਿਭਾਗ ਦੀ ਇਕ ਟੀਮ ਨੇ ਮਾਡਲ ਟਾਊਨ 'ਚ ਲੱਗਦੀ ਸਬਜ਼ੀ ਮੰਡੀ ਜੋ ਗੁਰੂ ਤੇਗ਼ ਬਹਾਦਰ ਨਗਰ ਦੀ ਬੈਕ ਸਾਈਡ ਸੀ, ਉਸ ਨੂੰ ਅੱਜ ਬੰਦ ਕਰਵਾ ਦਿੱਤਾ ਗਿਆ | ਨਿਗਮ ਦੇ ਅਫ਼ਸਰਾਂ ਦੇ ਨਾਲ ਸਬਜ਼ੀ ਮੰਡੀ ਹਟਾਉਣ ਵੇਲੇ ਪੁਲਿਸ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ ਨੂੰ ਤਿੱਖਾ ਕਰਨ ਅਤੇ ਭਾਜਪਾ ਦੇ ਵਿਰੋਧ ਸਬੰਧੀ ਕਿਸਾਨ ਜਥੇਬੰਦੀਆਂ ਤੇ ਪਤਵੰਤਿਆਂ ਦੀ ਮੀਟਿੰਗ

ਜੰਡਿਆਲਾ ਮੰਜਕੀ, 1 ਅਗਸਤ (ਸੁਰਜੀਤ ਸਿੰਘ ਜੰਡਿਆਲਾ)-ਕਿਸਾਨ ਯੂਨੀਅਨ ਰਾਜੇਵਾਲ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਬਲਾਕ ਪ੍ਰਧਾਨ ਪਰਗਟ ਸਿੰਘ ਸਰਹਾਲੀ ਅਤੇ ਕੁਲਵਿੰਦਰ ਸਿੰਘ ਮਸ਼ਿਆਣਾ ਦੀ ਪ੍ਰਧਾਨਗੀ ਹੇਠ ਨਜ਼ਦੀਕੀ ਪਿੰਡ ਸਰਹਾਲੀ 'ਚ ਵਿਧਾਨ ਸਭਾ ਹਲਕਾ ...

ਪੂਰੀ ਖ਼ਬਰ »

ਦੋਆਬਾ ਖ਼ਾਲਸਾ ਮਾਡਲ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਜਲੰਧਰ, 1 ਅਗਸਤ (ਰਣਜੀਤ ਸਿੰਘ ਸੋਢੀ)-ਦੋਆਬਾ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਦੇ ਪਿ੍ੰਸੀਪਲ ਨੀਲਮ ਕੌਰ ਬੈਂਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦਾ ਨਤੀਜਾ ...

ਪੂਰੀ ਖ਼ਬਰ »

ਜ਼ਿਲ੍ਹਾ ਜਲੰਧਰ ਜੂਡੋ ਐਸੋਸੀਏਸ਼ਨ ਵਲੋਂ ਬੈਲਟ ਪ੍ਰੀਖਿਆ ਸ਼ੁਰੂ

ਜਲੰਧਰ, 1 ਅਗਸਤ (ਸਾਬੀ)-ਜ਼ਿਲ੍ਹਾ ਜਲੰਧਰ ਜੂਡੋ ਐਸੋਸੀਏਸ਼ਨ ਵਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਬੈਲਟ ਪ੍ਰੀਖਿਆ ਦੇ ਮੁਕਾਬਲੇ ਸ਼ੁਰੂ ਕਰਵਾਏ ਗਏ | ਇਸ ਦੇ ਉਦਘਾਟਨੀ ਮੌਕੇ ਬਤੌਰ ਮੁੱਖ ਮਹਿਮਾਨ ਜ਼ਿਲ੍ਹਾ ਖੇਡ ਅਫਸਰ ਜਲੰਧਰ ...

ਪੂਰੀ ਖ਼ਬਰ »

ਅਵਤਾਰ ਨਗਰ ਦੀ ਘਟੀਆ ਬਣਾਈ ਗਈ 9 ਨੰਬਰ ਗਲੀ ਤੋੜੀ

ਜਲੰਧਰ, 1 ਅਗਸਤ (ਸ਼ਿਵ)-ਕਾਂਗਰਸ ਸਰਕਾਰ ਦੇ ਕਾਰਜਕਾਲ ਦੇ ਆਖ਼ਰੀ ਸਾਲ 'ਚ ਠੇਕੇਦਾਰਾਂ ਵਲੋਂ ਘਟੀਆ ਸੜਕਾਂ ਬਣਾਉਣ ਦੇ ਮਾਮਲੇ ਲਗਾਤਾਰ ਆ ਰਹੇ ਹਨ ਪਰ ਇਸ ਤਰ੍ਹਾਂ ਦੇ ਕਈ ਮਾਮਲੇ ਆਉਣ ਤੋਂ ਬਾਅਦ ਤਾਂ ਹੁਣ ਕਾਰਵਾਈ ਕਰਨ ਦੀ ਜਗ੍ਹਾ ਠੇਕੇਦਾਰਾਂ ਨੂੰ ਕਲੀਨ ਚਿੱਟਾਂ ...

ਪੂਰੀ ਖ਼ਬਰ »

ਜਮਸ਼ੇਰ ਇਲਾਕੇ ਦੀਆਂ ਟੁੱਟੀਆਂ ਸੜਕਾਂ ਕਾਰਨ ਲੋਕ ਡਾਢੇ ਪ੍ਰੇਸ਼ਾਨ

ਜਮਸ਼ੇਰ ਖ਼ਾਸ, 1 ਅਗਸਤ (ਅਵਤਾਰ ਤਾਰੀ)-ਹਲਕਾ ਜਲੰਧਰ ਛਾਉਣੀ ਅਧੀਨ ਆਉਂਦੇ ਅਤੇ ਜਲੰਧਰ ਦੇ ਨਾਲ ਲੱਗਦੇ ਕਸਬਾ ਜਮਸ਼ੇਰ ਖਾਸ ਦੀਆਂ ਕਈ ਸੜਕਾਂ ਬੁਰੀ ਤਰ੍ਹਾਂ ਟੁੱਟ ਭੱਜ ਦੀਆਂ ਸ਼ਿਕਾਰ ਹਨ ਤੇ ਡੇਅਰੀ ਕੰਪਲੈਕਸ 'ਚੋਂ ਕਾਦੀਆਂ ਵਾਲੀ ਲੰਘਦੀ ਸੜਕ ਦਾ ਮਾੜਾ ਹਾਲ ਹੈ | ਇਸ ...

ਪੂਰੀ ਖ਼ਬਰ »

ਇੰਸਪੈਕਟਰ ਸੁਖਬੀਰ ਸਿੰਘ ਨੇ ਡਵੀਜ਼ਨ-1 ਦਾ ਕਾਰਜਭਾਰ ਸੰਭਾਲਿਆ

ਮਕਸੂਦਾਂ, 1 ਅਗਸਤ (ਸਤਿੰਦਰ ਪਾਲ ਸਿੰਘ)-ਅੱਜ ਇੱਥੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਜੋ ਫ਼ੇਰਬਦਲ ਕੀਤਾ ਗਿਆ ਸੀ, ਉਸ ਮੁਤਾਬਿਕ ਇੰਸਪੈਕਟਰ ਸੁਖਬੀਰ ਸਿੰਘ ਨੂੰ ਡਵੀਜ਼ਨ-1 ਦਾ ਕਾਰਜਭਾਰ ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ | ਇੰਸਪੈਕਟਰ ...

ਪੂਰੀ ਖ਼ਬਰ »

ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਖੋਲਿ੍ਹਆ ਸੇਵਾ ਕੇਂਦਰ

ਮੰਡ, 1 ਅਗਸਤ (ਬਲਜੀਤ ਸਿੰਘ ਸੋਹਲ)- ਪੰਜਾਬ ਸਰਕਾਰ ਨੇ ਸੇਵਾ ਕੇਂਦਰਾਂ ਨੂੰ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ, ਜਿਸ ਤਹਿਤ ਪਿੰਡ ਗਿੱਲਾਂ ਦਾ ਸੇਵਾ ਕੇਂਦਰ ਕਾਮਨ ਸਰਵਿਸ ਸੈਂਟਰ ਅਤੇ ਈ-ਗਵਰਨੈਂਸ ਸੇਵਾਵਾਂ ਅਧੀਨ ਮੁੜ ਖੋਲਿ੍ਹਆ ਗਿਆ | ਇਹ ਸੇਵਾ ਕੇਂਦਰ ਖੁੱਲ੍ਹਣ ਨਾਲ ...

ਪੂਰੀ ਖ਼ਬਰ »

ਅਵਤਾਰ ਨਗਰ ਦੀ ਘਟੀਆ ਬਣਾਈ ਗਈ 9 ਨੰਬਰ ਗਲੀ ਤੋੜੀ

ਜਲੰਧਰ, 1 ਅਗਸਤ (ਸ਼ਿਵ)-ਕਾਂਗਰਸ ਸਰਕਾਰ ਦੇ ਕਾਰਜਕਾਲ ਦੇ ਆਖ਼ਰੀ ਸਾਲ 'ਚ ਠੇਕੇਦਾਰਾਂ ਵਲੋਂ ਘਟੀਆ ਸੜਕਾਂ ਬਣਾਉਣ ਦੇ ਮਾਮਲੇ ਲਗਾਤਾਰ ਆ ਰਹੇ ਹਨ ਪਰ ਇਸ ਤਰ੍ਹਾਂ ਦੇ ਕਈ ਮਾਮਲੇ ਆਉਣ ਤੋਂ ਬਾਅਦ ਤਾਂ ਹੁਣ ਕਾਰਵਾਈ ਕਰਨ ਦੀ ਜਗ੍ਹਾ ਠੇਕੇਦਾਰਾਂ ਨੂੰ ਕਲੀਨ ਚਿੱਟਾਂ ...

ਪੂਰੀ ਖ਼ਬਰ »

ਥਾਣਾ ਮੁਖੀ ਸੁਖਦੇਵ ਸਿੰਘ ਨੇ ਅਹੁਦਾ ਸੰਭਾਲਿਆ

ਜਮਸ਼ੇਰ ਖਾਸ, 1 ਅਗਸਤ (ਅਵਤਰ ਤਾਰੀ)-ਥਾਣਾ ਸਦਰ ਜਲੰਧਰ ਦੇ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਨੇ ਥਾਣਾ ਮੁਖੀ ਦਾ ਅਹੁਦਾ ਸੰਭਾਲਣ ਉਪਰੰਤ ਦੱਸਿਆ ਕਿ ਇਲਾਕੇ 'ਚ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਹਲਕੇ ਵਿਚ ਮਾੜੇ ...

ਪੂਰੀ ਖ਼ਬਰ »

ਹੇਮਕੁੰਟ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

ਜਲੰਧਰ, 1 ਅਗਸਤ (ਰਣਜੀਤ ਸਿੰਘ ਸੋਢੀ)-ਹੇਮਕੁੰਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਰੋਡ ਜਲੰਧਰ ਦਾ ਸੀ. ਬੀ. ਐੱਸ. ਈ. ਵਲੋਂ ਐਲਾਨਿਆ ਗਿਆ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਕਾਮਰਸ ਵਿਸ਼ੇ ਨਾਲ ਰਾਜਵੀਰ ਕੌਰ ਨੇ 94.8 ਫ਼ੀਸਦੀ ਅੰਕ ਪ੍ਰਾਪਤ ਕਰਕੇ ...

ਪੂਰੀ ਖ਼ਬਰ »

ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ

ਜਲੰਧਰ, 1 ਅਗਸਤ (ਹਰਵਿੰਦਰ ਸਿੰਘ ਫੁੱਲ)-ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ਼ ਵਿਖੇ ਆਜ਼ਾਦੀ ਸੰਗਰਾਮ ਦੇ ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਦਾ ਸ਼ਹੀਦੀ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਅੰਮਿ੍ਤ ਵੇਲੇ ਸਜਾਏ ਗਏ ਦੀਵਾਨ 'ਚ ਪੰਜ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਚੱਲ ਰਹੇ ਸਮਾਗਮਾਂ ਤਹਿਤ ਕੱਢੀ ਪ੍ਰਭਾਤ ਫੇਰੀ

ਜਲੰਧਰ, 1 ਅਗਸਤ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਗੁਰ ਹਰਿਕਿ੍ਸ਼ਨ ਸਾਹਿਬ ਕ੍ਰਿਸ਼ਨਾ ਨਗਰ ਵਿਖੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਚੱਲ ਰਹੇ ਸਮਾਗਮ ਤਹਿਤ ਅੱਜ ਸਵੇਰੇ ਅੰਮਿ੍ਤ ਵੇਲੇ ਪ੍ਰਭਾਤ ਫੇਰੀ ਕੱਢੀ ਗਈ, ਜਿਸ 'ਚ ਵੱਡੀ ਗਿਣਤੀ 'ਚ ...

ਪੂਰੀ ਖ਼ਬਰ »

ਕੇ. ਐੱਮ. ਵੀ. ਦੀਆਂ ਵਿਦਿਆਰਥਣਾਂ ਨੇ ਬਾਰ੍ਹਵੀਂ ਦੇ ਪ੍ਰੀਖਿਆ ਨਤੀਜਿਆਂ 'ਚ ਮਾਰੀਆਂ ਮੱਲਾਂ

ਜਲੰਧਰ, 1 ਅਗਸਤ (ਰਣਜੀਤ ਸਿੰਘ ਸੋਢੀ)-ਕੇ. ਐੱਮ. ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਦੀਆਂ ਬਾਰ੍ਹਵੀਂ ਦੀਆਂ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ 'ਚ ਮੱਲਾਂ ਮਾਰਦੇ ਹੋਏ ਵਿਦਿਆਲਾ ਦਾ ਨਾਂਅ ਰੌਸ਼ਨ ਕੀਤਾ | ਮੈਡੀਕਲ, ਨਾਨ-ਮੈਡੀਕਲ, ...

ਪੂਰੀ ਖ਼ਬਰ »

ਇਕ ਹਲਕੇ ਤੱਕ ਸੀਮਤ ਰਿਹਾ 'ਗੰਦਗੀ ਤੋਂ ਆਜ਼ਾਦੀ' ਬਾਰੇ ਕੀਤਾ ਜਾਗਰੂਕਤਾ ਪ੍ਰੋਗਰਾਮ

ਜਲੰਧਰ, 1 ਅਗਸਤ (ਸ਼ਿਵ)-ਕੇਂਦਰ ਸਰਕਾਰ ਦੀ ਹਦਾਇਤ 'ਤੇ ਅਗਸਤ ਦੇ ਮਹੀਨੇ ਦੇ ਚਾਰ ਐਤਵਾਰਾਂ ਨੂੰ ਸਫ਼ਾਈ, ਕੂੜਾ, ਪਲਾਸਟਿਕ ਮੁਕਤ ਕਰਨ ਬਾਰੇ ਪ੍ਰੋਗਰਾਮ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਕੇਵਲ ਵਿਹਾਰ ਤੇ ਸ਼ਾਮ ਨੂੰ ਨਿੱਕੂ ਪਾਰਕ 'ਚ ਜਾਗਰੂਕਤਾ ਪ੍ਰੋਗਰਾਮ ...

ਪੂਰੀ ਖ਼ਬਰ »

ਜਲੰਧਰ 'ਚ ਕੰਨਾਂ ਦਾ ਮੁਫ਼ਤ ਟੈਸਟ ਅਤੇ ਘੱਟ ਮੁੱਲ 'ਤੇ ਕੰਨਾਂ ਦੀਆਂ ਮਸ਼ੀਨਾਂ ਉਪਲਬਧ

ਲੁਧਿਆਣਾ, 1 ਅਗਸਤ (ਅ.ਬ.)-ਜਿਹੜੇ ਵਿਅਕਤੀਆਂ ਨੂੰ ਘੱਟ ਸੁਣਾਈ ਦਿੰਦਾ ਹੈ, ਉਨ੍ਹਾਂ ਨੂੰ ਘਬਰਾਉੁਣ ਦੀ ਲੋੜ ਨਹੀਂ ਹੈ ਕਿਉਂਕਿ ਉਹ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ | ਸਮਾਜ ਦੇ ਹਰ ਵਰਗ ਲਈ ਬਹੁਤ ਵਧੀਆ ਤੇ 55 ਫ਼ੀਸਦੀ ਛੋਟ ਉੱਪਰ ਕੰਨ ਦੀਆਂ ਮਸ਼ੀਨਾਂ 3 ਅਗਸਤ ਦਿਨ ...

ਪੂਰੀ ਖ਼ਬਰ »

900 ਮੀਟਰ ਲੰਬਾ ਹੋਵੇਗਾ ਗੜ੍ਹਾ ਫਾਟਕ 'ਤੇ ਬਣਨ ਵਾਲਾ ਫਲਾਈਓਵਰ

ਸ਼ਿਵ ਜਲੰਧਰ, 1 ਅਗਸਤ-ਗੜਾ ਫਾਟਕ ਦੇ ਉੱਪਰ ਸਮਾਰਟ ਸਿਟੀ ਦੇ ਖ਼ਰਚੇ 'ਤੇ ਬਣਾਏ ਜਾਣ ਵਾਲੇ ਇਸ ਫਲਾਈਓਵਰ ਦੀ ਲੰਬਾਈ ਕਰੀਬ 900 ਮੀਟਰ ਹੋਵੇਗੀ | ਗੜਾ ਫਾਟਕ ਦੇ ਕੋਲ ਲੰਬੇ ਸਮੇਂ ਤੱਕ ਟ੍ਰੈਫ਼ਿਕ ਰਹਿੰਦਾ ਹੈ ਅਤੇ ਕਾਫ਼ੀ ਦੇਰ ਤੋਂ ਇਸ ਫਾਟਕ 'ਤੇ ਫਲਾਈਓਵਰ ਨੂੰ ਬਣਾਉਣ ਲਈ ...

ਪੂਰੀ ਖ਼ਬਰ »

ਨਹਿਰੀ ਵਿਭਾਗ ਦੀ ਅਣਗਹਿਲੀ ਕਾਰਨ ਕਿਸਾਨਾਂ ਦੀ 60 ਏਕੜ ਝੋਨੇ ਦੀ ਫਸਲ ਬਰਬਾਦ

ਕਰਤਾਰਪੁਰ, 1 ਅਗਸਤ (ਭਜਨ ਸਿੰਘ)-ਬੀਤੇ ਦਿਨਾਂ 'ਚ ਪਿਆ ਮੀਂਹ ਜਿੱਥੇ ਕਿਸਾਨਾਂ ਲਈ ਸੁੱਖ ਦਾ ਸਾਹ ਲੈ ਕੇ ਆਇਆ, ਉੱਥੇ ਕੁਝ ਕਿਸਾਨਾਂ ਲਈ ਮੁਸੀਬਤ ਵੀ ਬਣ ਗਿਆ | ਇੱਥੋਂ ਨੇੜੇ ਸਥਿਤ ਪਿੰਡ ਫ਼ਤਿਹ ਜਲਾਲ ਅਤੇ ਸਰਾਏ ਖ਼ਾਸ ਦੇ ਖੇਤਾਂ ਵਿਚੋਂ ਦੀ ਬਣਾਇਆ ਜਾ ਰਿਹਾ ਨਹਿਰੀ ...

ਪੂਰੀ ਖ਼ਬਰ »

ਸਟੇਟ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਨਕੋਦਰ, 1 ਅਗਸਤ (ਤਿਲਕ ਰਾਜ ਸ਼ਰਮਾ/ਗੁਰਵਿੰਦਰ ਸਿੰਘ)-ਸਟੇਟ ਪਬਲਿਕ ਸਕੂਲ ਨਕੋਦਰ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਸਾਇੰਸ ਵਿਭਾਗ 'ਚ ਅਦਿਤੀ ਜੈਨ 95.2 ਫ਼ੀਸਦੀ ਅੰਕ ਅਤੇ ਪਵਨਪ੍ਰੀਤ ਕੌਰ ਵੀ 95.2 ਫ਼ੀਸਦੀ ਅੰਕ ਲੈ ਕੇ ਸਕੂਲ 'ਚ ਅੱਵਲ ਰਹੀਆਂ ਜਦਕਿ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ

ਕਰਤਾਰਪੁਰ, 1 ਅਗਸਤ (ਭਜਨ ਸਿੰਘ)-ਜਦ ਤੱਕ ਕੇਂਦਰ ਦੀ ਮੋਦੀ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ, ਤਦ ਤੱਕ ਦਿੱਲੀ ਦੇ ਬਾਰਡਰਾਂ ਉੱਪਰ ਕਿਸਾਨਾਂ ਤੇ ਮਜ਼ਦੂਰਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ, ਜਿਸ ਲਈ ਕਿਸਾਨ ਹੁਣ ਫਿਰ ਤੋਂ ਦਿੱਲੀ ਨੂੰ ਚਾਲੇ ਪਾਉਣ | ਇਹ ...

ਪੂਰੀ ਖ਼ਬਰ »

ਪਿੰਡ ਸੀਤਲਪੁਰ ਵਿਖੇ ਮਹਿੰਦਰ ਸਿੰਘ ਕੇ.ਪੀ. ਵਲੋਂ ਪਾਣੀ ਵਾਲੀ ਟੈਂਕੀ ਬਣਾਉਣ ਦਾ ਉਦਘਾਟਨ

ਕਿਸ਼ਨਗੜ੍ਹ, 1 ਅਗਸਤ (ਹੁਸਨ ਲਾਲ)-ਪਿੰਡ ਸੀਤਲਪੁਰ ਵਿਖੇ ਹਲਕਾ ਆਦਮਪੁਰ ਦੇ ਇੰਚਾਰਜ ਸਾਬਕਾ ਕੈਬਨਿਟ ਮੰਤਰੀ ਮਹਿੰਦਰ ਸਿੰਘ ਕੇ.ਪੀ. ਵਲੋਂ ਗ੍ਰਾਮ ਪੰਚਾਇਤ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ 'ਚ ਪਿੰਡ 'ਚ ਵੱਡੀ ਸ਼ੁੱਧ ਪੀਣਯੋਗ ਪਾਣੀ ਟੈਂਕੀ, ਜਲ ਸਪਲਾਈ ...

ਪੂਰੀ ਖ਼ਬਰ »

ਡੀ. ਸੀ. ਵਲੋਂ ਡਾ. ਗੁਰਪ੍ਰੀਤ ਸਿੰਘ ਦਾ ਪ੍ਰਸੰਸਾ ਪੱਤਰ ਨਾਲ ਸਨਮਾਨ

ਸ਼ਾਹਕੋਟ, 1 ਅਗਸਤ (ਸੁਖਦੀਪ ਸਿੰਘ)- ਸਰਕਾਰੀ ਡਿਸਪੈਂਸਰੀ ਤਲਵੰਡੀ ਸੰਘੇੜਾ (ਸ਼ਾਹਕੋਟ) ਵਿਖੇ ਸੇਵਾਵਾਂ ਨਿਭਾਅ ਰਹੇ ਰੂਰਲ ਮੈਡੀਕਲ ਅਫ਼ਸਰ ਡਾ. ਗੁਰਪ੍ਰੀਤ ਸਿੰਘ ਵਲੋਂ ਕੋਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਨਿਭਾਈਆਂ ਸ਼ਾਨਦਾਰ ਸੇਵਾਵਾਂ ਕਰਕੇ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਦਾ 21 ਪੰਜਾਬ ਬਟਾਲੀਅਨ ਦੇ ਐੱਨ. ਸੀ. ਸੀ. ਅਧਿਕਾਰੀਆਂ ਵਲੋਂ ਦੌਰਾ

ਮਲਸੀਆਂ, 1 ਅਗਸਤ (ਸੁਖਦੀਪ ਸਿੰਘ)- 21 ਪੰਜਾਬ ਬਟਾਲੀਅਨ ਐੱਨ. ਸੀ. ਸੀ. ਦੇ ਕਮਾਂਡਿੰਗ ਅਫ਼ਸਰ ਕਰਨਲ ਹਿਤੇਸ਼ ਦੁੱਗਲ ਸੈਨਾ ਮੈਡਲ ਅਤੇ ਪ੍ਰਸ਼ਾਸਨਿਕ ਅਧਿਕਾਰੀ ਕਰਨਲ ਵਰਿੰਦਰ ਸਿੰਘ, ਸੂਬੇਦਾਰ ਮੇਜਰ ਜਰਨੈਲ ਸਿੰਘ, ਸੂਬੇਦਾਰ ਸਰਬਜੀਤ ਸਿੰਘ (ਟ੍ਰੇਨਿੰਗ ਜੇ.ਸੀ.ਓ.), ...

ਪੂਰੀ ਖ਼ਬਰ »

ਆਜ਼ਾਦੀ ਦਿਹਾੜੇ ਦੇ ਸਬੰਧ 'ਚ ਪੁਲਿਸ ਵਲੋਂ ਜਨਤਕ ਥਾਵਾਂ ਦੀ ਵਿਸ਼ੇਸ਼ ਚੈਕਿੰਗ

ਫਿਲੌਰ, 1 ਅਗਸਤ (ਸਤਿੰਦਰ ਸ਼ਰਮਾ)-ਸਥਾਨਕ ਪੁਲਿਸ ਦੇ ਸਬ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਹੇਠ ਅੱਜ ਰੇਲਵੇ ਪੁਲਿਸ ਸਟੇਸ਼ਨ ਦੇ ਮੁਖੀ ਧਰਮਪਾਲ, ਏ. ਐੱਸ. ਆਈ. ਛਿੰਦਾ ਸਿੰਘ, ਏ. ਐੱਸ. ਆਈ. ਸੁਭਾਸ਼ ਚੰਦਰ ਵਲੋਂ ਡੌਗ ਸਕੁਐਡ, ਏ. ਟੀ. ਐੱਸ. ਅਤੇ ਪੁਲਿਸ ਕਰਮਚਾਰੀਆਂ ਨਾਲ ...

ਪੂਰੀ ਖ਼ਬਰ »

ਕੰਨਿਆ ਸੀਨੀਅਰ ਸਕੈਡੰਰੀ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ

ਮਹਿਤਪੁਰ, 1 ਅਗਸਤ (ਮਿਹਰ ਸਿੰਘ ਰੰਧਾਵਾ)-ਸਰਕਾਰੀ ਕੰਨਿਆ ਸੀਨੀਅਰ ਸਕੈਡੰਰੀ ਸਮਾਰਟ ਸਕੂਲ ਮਹਿਤਪੁਰ ਦਾ ਨਤੀਜਾ ਸੌ ਫੀਸਦੀ ਰਿਹਾ | ਸਕੂਲ ਪਿ੍ੰਸੀਪਲ ਹਰਜੀਤ ਸਿੰਘ ਨੇ ਦੱਸਿਆ ਕਿ ਸਕੂਲ ਦੀਆਂ 165 ਵਿਦਿਆਰਥਣਾਂ ਬਾਰ੍ਹਵੀਂ ਦੀ ਪ੍ਰੀਖਿਆ 'ਚ ਬੈਠੀਆਂ ਜਿਨ੍ਹਾਂ 'ਚੋਂ 15 ...

ਪੂਰੀ ਖ਼ਬਰ »

ਐੱਸ. ਟੀ. ਐੱਸ. ਸਕੂਲ ਵਰਲਡ ਦਾ ਨਤੀਜਾ ਸੌ ਫ਼ੀਸਦੀ ਰਿਹਾ

ਗੁਰਾਇਆ, 1 ਅਗਸਤ (ਬਲਵਿੰਦਰ ਸਿੰਘ)-ਐੱਸ. ਟੀ. ਐੱਸ. ਸਕੂਲ ਵਰਲਡ ਦੀ ਬਾਰ੍ਹਵੀਂ ਦੇ ਸੀ. ਬੀ. ਐੱਸ. ਈ. ਦੇ ਵਿਦਿਆਰਥੀਆਂ ਦਾ ਨਤੀਜਾ ਸੌ ਫੀਸਦੀ ਰਿਹਾ | ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਸਕੂਲ ਦਾ ਹੀ ਨਹੀਂ ਬਲਕਿ ਆਪਣੇ ਮਾਤਾ-ਪਿਤਾ ਤੇ ਇਲਾਕੇ ਦਾ ਵੀ ਨਾਂਅ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰਾਂ ਲਈ ਕਣਕ ਦਾ ਟਰੱਕ ਰਵਾਨਾ

ਸ਼ਾਹਕੋਟ, 1 ਅਗਸਤ (ਸਚਦੇਵਾ)- ਗੁਰਦੁਆਰਾ ਬਾਬਾ ਸੁਖਚੈਨ ਦਾਸ ਬਾਜਵਾ ਕਲਾਂ (ਸ਼ਾਹਕੋਟ) ਤੋਂ ਸ਼ਾਹਕੋਟ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰਾਂ ਲਈ ਕਣਕ ਦਾ ਟਰੱਕ ਹਲਕਾ ਸ਼ਾਹਕੋਟ ਤੋਂ ਅਕਾਲੀ ਦਲ ਦੇ ਇੰਚਾਰਜ ...

ਪੂਰੀ ਖ਼ਬਰ »

ਪੀ. ਐੱਨ. ਬੀ. ਨੇ ਸਰਕਾਰੀ ਬੀਮਾ ਯੋਜਨਾ ਤਹਿਤ ਸੈਮੀਨਾਰ ਲਗਾਇਆ

ਮੱਲ੍ਹੀਆਂ ਕਲਾਂ, 1 ਅਗਸਤ (ਮਨਜੀਤ ਮਾਨ)-ਅੱਡਾ ਮੱਲ੍ਹੀਆਂ ਕਲਾਂ ਵਿਖੇ ਸਥਿਤ ਪੰਜਾਬ ਨੈਸ਼ਨਲ ਬੈਂਕ ਵਲੋਂ ਮੈਨੇਜਰ ਅਰੁਣ ਮਹਿਤਾ ਦੀ ਅਗਵਾਈ ਹੇਠ ਸਰਕਾਰੀ ਬੀਮਾ ਯੋਜਨਾ ਤਹਿਤ ਸੈਮੀਨਾਰ ਲਗਾਇਆ ਗਿਆ, ਜਿਸ 'ਚ ਇਲਾਕੇ ਦੇ ਬੈਂਕ ਖਾਤਾਧਾਰਕ ਤੇ ਹੋਰ ਪਤਵੰਤੇ ਸ਼ਾਮਿਲ ...

ਪੂਰੀ ਖ਼ਬਰ »

ਸੇਂਟ ਜੂਡਸ ਕਾਨਵੈਂਟ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

ਸ਼ਾਹਕੋਟ, 1 ਅਗਸਤ (ਸਚਦੇਵਾ)- ਸੇਂਟ ਜੂਡਸ ਕਾਨਵੈਂਟ ਸਕੂਲ ਸ਼ਾਹਕੋਟ ਦਾ ਆਈ. ਸੀ. ਐੱਸ. ਸੀ. ਬੋਰਡ ਦਾ ਦਸਵੀਂ ਜਮਾਤ ਦਾ ਨਤੀਜਾ ਇਸ ਸਾਲ ਵੀ ਸੌ ਫ਼ੀਸਦੀ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਸਕੂਲ ਦੇ ਡਾਇਰੈਕਟਰ ਫਾਦਰ ਬੈਟਸਨ ਜੁਆਏ ਤੇ ਪਿ੍ੰਸੀਪਲ ਸਿਸਟਰ ਡੈਲਫੀ ਜੋਸਫ਼ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪਿੰਡ ਸਾਦਿਕਪੁਰ ਵਿਖੇ ਮੀਟਿੰਗ

ਸ਼ਾਹਕੋਟ, 1 ਅਗਸਤ (ਸੁਖਦੀਪ ਸਿੰਘ)-ਸ਼ਾਹਕੋਟ ਦੇ ਪਿੰਡ ਸਾਦਿਕਪੁਰ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸ਼ਹੀਦ ਸੰਦੀਪ ਕੁਮਾਰ ਗੱਬਰ ਤਲਵੰਡੀ ਸੰਘੇੜਾ ਜ਼ੋਨ ਵਲੋਂ ਪ੍ਰਧਾਨ ਨਿਰਮਲ ਸਿੰਘ ਦੀ ਅਗਵਾਈ 'ਚ ਕਮੇਟੀ ਦਾ ਗਠਨ ਕੀਤਾ ਗਿਆ | ਇਸ ਮੌਕੇ ਆਗੂਆਂ ਨੇ ਕਿਹਾ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਧਾਨ ਸੋਬਤੀ ਵਲੋਂ ਵੱਖ-ਵੱਖ ਮੰਡਲਾਂ ਦੇ ਇੰਚਾਰਜ ਨਿਯੁਕਤ

ਸ਼ਾਹਕੋਟ, 1 ਅਗਸਤ (ਸਚਦੇਵਾ)-ਭਾਜਪਾ ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਪ੍ਰਧਾਨ ਸੁਦਰਸ਼ਨ ਸੋਬਤੀ (ਕਾਲਾ ਪਹਿਲਵਾਨ) ਨੇ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਦੇ ਵੱਖ-ਵੱਖ ਮੰਡਲਾਂ ਦੇ ਇੰਚਾਰਜ ਨਿਯੁਕਤ ਕੀਤੇ ਹਨ | ਜ਼ਿਲ੍ਹਾ ਪ੍ਰਧਾਨ ਸੁਦਰਸ਼ਨ ...

ਪੂਰੀ ਖ਼ਬਰ »

ਨਰੇਗਾ ਮੁਲਾਜ਼ਮ 3 ਤੇ 4 ਨੂੰ ਡੀ. ਸੀ ਦਫ਼ਤਰ ਬਾਹਰ ਦੇਣਗੇ ਧਰਨਾ-ਸਤਨਾਮ ਸਿੰਘ

ਸ਼ਾਹਕੋਟ, 1 ਅਗਸਤ (ਸਚਦੇਵਾ)- ਜ਼ਿਲ੍ਹਾ ਜਲੰਧਰ ਦੇ ਨਰੇਗਾ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਡੀ. ਸੀ. ਦਫ਼ਤਰ ਜਲੰਧਰ ਬਾਹਰ ਰੋਸ ਧਰਨਾ ਦਿੱਤਾ ਜਾ ਰਿਹਾ ਹੈ | ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਭੋਇਪੁਰ ਨੇ ਕਿਹਾ ਕਿ ...

ਪੂਰੀ ਖ਼ਬਰ »

ਸਟੇਟ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਸ਼ਾਹਕੋਟ, 1 ਅਗਸਤ (ਸਚਦੇਵਾ)- ਸਟੇਟ ਪਬਲਿਕ ਸਕੂਲ ਸ਼ਾਹਕੋਟ ਦਾ ਸੀ. ਬੀ. ਐੱਸ. ਈ. ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਕੰਵਰ ਨੀਲ ਕਮਲ ਨੇ ਦੱਸਿਆ ਕਿ ਮੈਡੀਕਲ ਗਰੁੱਪ 'ਚ ਸੁਖਮਨਪ੍ਰੀਤ ਢਿੱਲੋਂ ਨੇ 92 ਫ਼ੀਸਦੀ ...

ਪੂਰੀ ਖ਼ਬਰ »

ਸ਼ਹੀਦੀ ਦਿਵਸ ਨੂੰ ਸਮਰਪਿਤ ਦੋਆਬਾ ਪੇਂਡੂ ਕਬੱਡੀ ਲੀਗ ਭਲਕੇ-ਪੰਮਾ ਨਿਮਾਜ਼ੀਪੁਰ

ਮਲਸੀਆਂ, 1 ਅਗਸਤ (ਸੁਖਦੀਪ ਸਿੰਘ)-ਕਬੱਡੀ ਕੈਂਪ ਮਲਸੀਆਂ ਵਲੋਂ ਸ਼ਹੀਦ ਊਧਮ ਸਿੰਘ ਦੇ 81ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ 3 ਅਗਸਤ ਨੂੰ ਦੋਆਬਾ ਪੇਂਡੂ ਕਬੱਡੀ ਲੀਗ ਸੀਜ਼ਨ-6 ਪਿੰਡ ਨਿਮਾਜ਼ੀਪੁਰ (ਸ਼ਾਹਕੋਟ) ਵਿਖੇ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਵਲੋਂ ਬੀ. ਸੀ. ਵਿੰਗ ਦੀਆਂ ਅਹੁਦੇਦਾਰੀਆਂ ਦਾ ਐਲਾਨ-ਵਿਧਾਇਕ ਟੀਨੂੰ

ਆਦਮਪੁਰ, 1 ਅਗਸਤ (ਹਰਪ੍ਰੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬ) ਵਿਧਾਨ ਸਭਾ ਹਲਕਾ ਆਦਮਪੁਰ ਦੇ ਹਲਕਾ ਵਿਧਾਇਕ ਪਵਨ ਕੁਮਾਰ ਵਲੋਂ ਬੀ. ਸੀ. ਵਿੰਗ ਦੀਆਂ ਅਹੁਦੇਦਾਰੀਆਂ ਦੇਣ ਸਬੰਧੀ ਪਾਰਟੀ ਦਫ਼ਤਰ ਆਦਮਪੁਰ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ 'ਚ ਮੁੱਖ ...

ਪੂਰੀ ਖ਼ਬਰ »

ਸ਼ਹੀਦੀ ਦਿਵਸ ਨੂੰ ਸਮਰਪਿਤ ਦੋਆਬਾ ਪੇਂਡੂ ਕਬੱਡੀ ਲੀਗ ਭਲਕੇ-ਪੰਮਾ ਨਿਮਾਜ਼ੀਪੁਰ

ਮਲਸੀਆਂ, 1 ਅਗਸਤ (ਸੁਖਦੀਪ ਸਿੰਘ)-ਕਬੱਡੀ ਕੈਂਪ ਮਲਸੀਆਂ ਵਲੋਂ ਸ਼ਹੀਦ ਊਧਮ ਸਿੰਘ ਦੇ 81ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ 3 ਅਗਸਤ ਨੂੰ ਦੋਆਬਾ ਪੇਂਡੂ ਕਬੱਡੀ ਲੀਗ ਸੀਜ਼ਨ-6 ਪਿੰਡ ਨਿਮਾਜ਼ੀਪੁਰ (ਸ਼ਾਹਕੋਟ) ਵਿਖੇ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਸੰਗੋਵਾਲ ਵਿਖੇ ਜੀ. ਓ. ਜੀ. ਦੀ ਮਹੀਨਾਵਾਰ ਮੀਟਿੰਗ

ਮਹਿਤਪੁਰ, 1 ਅਗਸਤ (ਮਿਹਰ ਸਿੰਘ ਰੰਧਾਵਾ)-ਤਹਿਸੀਲ ਨਕੋਦਰ ਦੇ ਜੀ. ਓ. ਜੀ. ਦੀ ਮਹੀਨਾਵਾਰ ਮੀਟਿੰਗ ਸੰਗੋਵਾਲ ਸੀਨੀਅਰ ਸਕੈਡੰਰੀ ਸਕੂਲ ਵਿਖੇ ਹੋਈ | ਇਸ 'ਚ ਕਰਨਲ ਵਿਜੈ ਕੁਮਾਰ ਤਹਿਸੀਲ ਇੰਚਾਰਜ ਨਕੋਦਰ, ਕੈਪਟਨ ਕੁਲਦੀਪ ਸਿੰਘ ਸੀਨੀਅਰ ਸੁਪਰਵਾਈਜ਼ਰ ਤੋਂ ਇਲਾਵਾ ਡਾ. ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX