ਤਾਜਾ ਖ਼ਬਰਾਂ


ਸਤਿਕਾਰਯੋਗ ਲਤਾ ਦੀਦੀ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ - ਪ੍ਰਧਾਨ ਮੰਤਰੀ
. . .  8 minutes ago
ਨਵੀਂ ਦਿੱਲੀ, 28 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਤਿਕਾਰਯੋਗ ਲਤਾ ਦੀਦੀ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਸ ਦੀ ਸੁਰੀਲੀ ਆਵਾਜ਼ ਦੁਨੀਆ ਭਰ ਵਿਚ ਗੂੰਜਦੀ ਹੈ। ਭਾਰਤੀ ਸੰਸਕ੍ਰਿਤੀ ਪ੍ਰਤੀ ਉਸ ਦੀ ਨਿਮਰਤਾ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ
. . .  7 minutes ago
ਨਵੀਂ ਦਿੱਲੀ, 28 ਸਤੰਬਰ - ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ। ਉਹ ਹਰ ਭਾਰਤੀ ਦੇ ਦਿਲ ਵਿਚ ਵੱਸਦੇ....
ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਭਗਤ ਸਿੰਘ ਦੀ ਸੋਚ 'ਤੇ ਪਹਿਰਾ ਦਈਏ ਤੇ ਉਨ੍ਹਾਂ ਦੀ ਹੋਂਦ ਨੂੰ ਅਮਰ ਰੱਖੀਏ - ਚਰਨਜੀਤ ਸਿੰਘ ਚੰਨੀ
. . .  35 minutes ago
ਨਵੀਂ ਦਿੱਲੀ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਹਰ ਭਾਰਤੀ ਦੀ ਰੂਹ 'ਚ ਵੱਸਦੇ ਹਨ। ਸਾਡੀ ਆਜ਼ਾਦੀ ਉਨ੍ਹਾਂ ਦੀ ਹੀ ਦੇਣ ਹੈ। ਨੌਜਵਾਨ ਉਮਰ ਵਿਚ ਦੇਸ਼ ਤੇ ਆਪਣੇ ਲੋਕਾਂ ਲਈ ....
ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਵੈਂਡੀ ਸ਼ੇਰਮਨ ਅਗਲੇ ਮਹੀਨੇ ਭਾਰਤ ਦੀ ਫੇਰੀ 'ਤੇ
. . .  54 minutes ago
ਵਾਸ਼ਿੰਗਟਨ, 28 ਸਤੰਬਰ - ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਵੈਂਡੀ ਸ਼ੇਰਮਨ ਅਗਲੇ ਮਹੀਨੇ ਭਾਰਤ ਦੀ ਫੇਰੀ 'ਤੇ ਦੋ -ਪੱਖੀ ਮੀਟਿੰਗਾਂ, ਸਿਵਲ....
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੰਤਰੀ ਮੰਡਲ ਦੀ ਮੀਟਿੰਗ ਦੀ ਕਰਨਗੇ ਪ੍ਰਧਾਨਗੀ
. . .  about 1 hour ago
ਨਵੀਂ ਦਿੱਲੀ, 28 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੰਤਰੀ ਮੰਡਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ....
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ 'ਤੇ ਅਦਾਰਾ ਅਜੀਤ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਦਾ ਹੈ
. . .  about 1 hour ago
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ 'ਤੇ ਅਦਾਰਾ ਅਜੀਤ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਦਾ ਹੈ
⭐ਮਾਣਕ - ਮੋਤੀ⭐
. . .  about 1 hour ago
⭐ਮਾਣਕ - ਮੋਤੀ⭐
ਮੁੱਖ ਮੰਤਰੀ ਚੰਨੀ ਨੇ ਰਾਜ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ 100 ਦਿਨਾਂ ਦਾ ਰੋਡਮੈਪ ਤਿਆਰ ਕਰਨ ਨੂੰ ਕਿਹਾ
. . .  1 day ago
ਚੰਡੀਗੜ੍ਹ, 27 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਸ਼ਾਸਕੀ ਸਕੱਤਰਾਂ ਨੂੰ ਉਨ੍ਹਾਂ ਦੇ ਵਿਭਾਗਾਂ ਦੇ 100 ਦਿਨਾਂ ਦਾ ਵਿਆਪਕ ਰੋਡਮੈਪ ਤਿਆਰ ਕਰਨ ਲਈ ਕਿਹਾ ਹੈ ਤਾਂ ਜੋ ਵਧੇਰੇ ਕੁਸ਼ਲਤਾ ਅਤੇ ਪਾਰਦਰਸ਼ਤਾ ਲਿਆਂਦੀ ...
ਥਾਣੇਦਾਰ ਨੇ ਅਦਾਲਤ ਜਾਂਦੇ ਵਕੀਲ ਦਾ ਪਾੜਿਆ ਸਿਰ
. . .  1 day ago
ਤਲਵੰਡੀ ਸਾਬੋ/ਸੀਂਗੋ ਮੰਡੀ 27 ਸਤੰਬਰ (ਲੱਕਵਿੰਦਰ ਸ਼ਰਮਾ)- ਅੱਜ ਭਾਰਤ ਬੰਦ ਦੌਰਾਨ ਇੱਕ ਨਾਕੇ ਕੋਲੋਂ ਲੰਘਦੇ ਵਕਤ ਰਸਤੇ ਵਿਚ ਰਸਤਾ ਰੋਕਣ ਲਈ ਰੱਖੇ ਢੋਲ ਪਾਸੇ ਕਰਕੇ ਲੰਘਣ ਲੱਗੇ ਇਕ ਨਾਮੀ ਵਕੀਲ ਨੂੰ ਪੁਲਿਸ ਦੇ ਇੱਕ ਥਾਣੇਦਾਰ ਨੇ ਸਿਰ ਵਿਚ ਸੱਟ ...
ਆਕਾਸ਼ ਮਿਜ਼ਾਈਲ ਦੇ ਨਵੇਂ ਸੰਸਕਰਣ - 'ਆਕਾਸ਼ ਪ੍ਰਾਈਮ' ਦਾ ਅੱਜ ਚਾਂਦੀਪੁਰ, ਉੜੀਸ਼ਾ ਤੋਂ ਸਫਲਤਾਪੂਰਵਕ ਪ੍ਰੀਖਣ
. . .  1 day ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਸੁਰੱਖਿਆ ਘਟਾਉਣ ਨੂੰ ਕਿਹਾ
. . .  1 day ago
ਅਮਰਪ੍ਰੀਤ ਸਿੰਘ ਦਿਓਲ ਪੰਜਾਬ ਦੇ ਐਡਵੋਕੇਟ ਜਨਰਲ ਨਿਯੁਕਤ
. . .  1 day ago
ਚਾਚੇ ਨਾਲ ਕੰਧ ਦੇ ਰੌਲ਼ੇ ਤੋਂ ਪ੍ਰੇਸ਼ਾਨ ਭਤੀਜੇ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  1 day ago
ਲੋਹਟਬੱਦੀ, 27 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ) - ਪਿੰਡ ਲੋਹਟਬੱਦੀ (ਲੁਧਿਆਣਾ) ਵਿਖੇ ਅੱਜ 42 ਸਾਲਾ ਵਿਅਕਤੀ ਨੇ ਆਰਥਿਕ ਤੰਗੀ ਨਾਲ ਜੂਝਦਿਆਂ ਅਤੇ ਸਕੇ ਚਾਚੇ ਨਾਲ ਮਕਾਨ ਦੀ ਕੰਧ ਤੋਂ ਪ੍ਰੇਸ਼ਾਨ ਅਤੇ ਕੋਈ ਸੁਣਵਾਈ ਨਾ ਹੋਣ ਕਾਰਨ ਅੱਜ...
ਸੁਪਰੀਮ ਕੋਰਟ ਦੀ ਕੇਂਦਰ ਸਮੇਤ ਰਾਸ਼ਟਰੀ ਪ੍ਰੀਖਿਆ ਬੋਰਡ ਅਤੇ ਰਾਸ਼ਟਰੀ ਮੈਡੀਕਲ ਕਮਿਸ਼ਨ ਨੂੰ ਫਟਕਾਰ
. . .  1 day ago
ਨਵੀਂ ਦਿੱਲੀ, 27 ਸਤੰਬਰ - ਸੁਪਰੀਮ ਕੋਰਟ ਨੇ ਪੋਸਟ ਗ੍ਰੈਜੂਏਟ ਨੈਸ਼ਨਲ ਏਲੀਜੀਬਿਲਿਟੀ ਕਮ ਐਂਟਰੈਂਸ ਟੈਸਟ-ਸੁਪਰ ਸਪੈਸ਼ਲਿਟੀ 2021 ਦੇ ਇਮਤਿਹਾਨ ਪੈਟਰਨ ਵਿਚ ਆਖਰੀ ਮਿੰਟ ਵਿਚ ਬਦਲਾਅ ਕਰਨ ਲਈ ਕੇਂਦਰ ...
ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ ਦਾ ਦਿਹਾਂਤ
. . .  1 day ago
ਕਪੂਰਥਲਾ, 27 ਸਤੰਬਰ (ਅਮਰਜੀਤ ਕੋਮਲ) - ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ (68) ਦਾ ਅੱਜ ਦੁਪਹਿਰ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ...
ਬਲੋਚ ਵਿਦਰੋਹੀਆਂ ਨੇ ਕੀਤਾ ਬੰਬ ਧਮਾਕਾ, ਨੁਕਸਾਨਿਆ ਗਿਆ ਮੁਹੰਮਦ ਅਲੀ ਜਿਨਾਹ ਦਾ ਬੁੱਤ
. . .  1 day ago
ਇਸਲਾਮਾਬਾਦ, 27 ਸਤੰਬਰ - ਬਲੋਚ ਵਿਦਰੋਹੀਆਂ ਨੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੇ ਬੁੱਤ ਨੂੰ ਬੰਬ ਧਮਾਕੇ ਵਿਚ ਉਡਾ ਦਿੱਤਾ | ਬਲੋਚਿਸਤਾਨ ਸੂਬੇ ਦੇ ਸਾਹਿਲੀ ਸ਼ਹਿਰ ਗਵਾਦਰ ਵਿਚ ਕੀਤੇ ਬੰਬ ਧਮਾਕੇ ਵਿਚ ਬੁੱਤ ਨੁਕਸਾਨਿਆ ਗਿਆ ਹੈ...
ਚੱਕਰਵਾਤੀ ਤੂਫ਼ਾਨ 'ਗੁਲਾਬ' ਦੇ ਚਲਦੇ ਅਲਰਟ ਜਾਰੀ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰੀ ਮੀਂਹ ਪੈਣ ਕਾਰਨ ਆਂਧਰਾ ਪ੍ਰਦੇਸ਼ - ਉੜੀਸਾ ਸਰਹੱਦ 'ਤੇ ਗੋਟਾ ਬੈਰਾਜ 'ਚ ਪਾਣੀ ਦਾ ਪੱਧਰ ਵਧ ਗਿਆ ਹੈ | ਜ਼ਿਕਰਯੋਗ ਹੈ ਕਿ ਉੜੀਸਾ ਅਤੇ ਆਂਧਰਾ ਪ੍ਰਦੇਸ਼ ਵਿਚ ਤਬਾਹੀ ਮਚਾਉਣ ਤੋਂ ਬਾਅਦ...
ਭਾਜਪਾ ਅਤੇ ਟੀ.ਐਮ.ਸੀ. ਵਰਕਰਾਂ ਵਿਚਕਾਰ ਹੋਈ ਝੜਪ
. . .  1 day ago
ਕੋਲਕਾਤਾ, 27 ਸਤੰਬਰ - ਭਵਾਨੀਪੁਰ ਉਪ ਚੋਣ ਦੇ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੇ ਵਰਕਰਾਂ ਦੀ ਅੱਜ ਕੋਲਕਾਤਾ ਵਿਚ ਝੜਪ ਹੋ ....
ਭਾਰਤ ਬੰਦ ਪੂਰੀ ਤਰ੍ਹਾਂ ਰਿਹਾ ਸਫਲ - ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਰਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਭਵਿੱਖ ਦੀ ਰਣਨੀਤੀ...
ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ
. . .  1 day ago
ਨਵੀਂ ਦਿੱਲੀ,27 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ | ਉੱਥੇ ਹੀ ਇਸ ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਦਿਨ ਹੈ...
ਨਰਮੇ ਦੀ ਫ਼ਸਲ ਤਬਾਹ ਹੋਣ ਕਾਰਨ ਕਿਸਾਨ ਵਲੋਂ ਖ਼ੁਦਕੁਸ਼ੀ
. . .  1 day ago
ਮਾਨਸਾ, 27 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਨੇੜਲੇ ਪਿੰਡ ਖ਼ਿਆਲਾ ਕਲਾਂ ਦੇ ਨੌਜਵਾਨ ਕਿਸਾਨ ਰਜਿੰਦਰ ਸਿੰਘ (27) ਪੁੱਤਰ ਨਾਹਰ ਸਿੰਘ ਨੇ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਕਾਰਨ ਤਬਾਹ ਹੋਣ...
ਭਾਰਤ ਬੰਦ ਕਾਰਨ ਬਾਜ਼ਾਰਾਂ 'ਚ ਛਾਈ ਬੇਰੌਣਕੀ
. . .  1 day ago
ਰਾਜਪੁਰਾ, 27 ਸਤੰਬਰ (ਰਣਜੀਤ ਸਿੰਘ) - ਅੱਜ ਭਾਰਤ ਬੰਦ ਕਾਰਨ ਸ਼ਹਿਰ ਦੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਹੇ। ਕਿਸਾਨ ਜਥੇਬੰਦੀਆਂ ਨੇ ਸੜਕੀ ਆਵਾਜਾਈ ਠੱਪ ਕਰ ਕੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ...
ਭਾਰਤ ਬੰਦ ਦੇ ਸੱਦੇ ਨੂੰ ਕੋਟਫੱਤਾ ਸਰਕਲ ਵਿਚ ਮਿਲਿਆ ਭਰਵਾਂ ਹੁੰਗਾਰਾ
. . .  1 day ago
ਕੋਟਫੱਤਾ,27 ਸਤੰਬਰ (ਰਣਜੀਤ ਸਿੰਘ ਬੁੱਟਰ) - ਸੰਯੁਕਤ ਕਿਸਾਨ ਮੋਰਚੇ ਦੀ 27 ਦੀ ਭਾਰਤ ਬੰਦ ਦੀ ਕਾਲ ਨੂੰ ਕੋਟਫੱਤਾ ਸਰਕਲ ਦੇ ਪਿੰਡਾਂ ਵਿਚ ਭਰਵਾਂ ਹੁੰਗਾਰਾ ਮਿਲਿਆ | ਕੋਟਸ਼ਮੀਰ ਦੀ ਉਗਰਾਹਾਂ ਇਕਾਈ ਨੇ ਦਸਮੇਸ਼ ਵੈੱਲਫੇਅਰ ਕਲੱਬ ਅਤੇ ਵੱਡੀ ...
ਮੋਦੀ ਦੇ ਕਾਲੇ ਕਾਨੂੰਨਾਂ ਨੇ ਲਈ ਇਕ ਹੋਰ ਕਿਸਾਨ ਦੀ ਜਾਨ
. . .  1 day ago
ਨੂਰਮਹਿਲ (ਜਲੰਧਰ) , 27 ਸਤੰਬਰ (ਜਸਵਿੰਦਰ ਸਿੰਘ ਲਾਂਬਾ) - ਕਿਸਾਨ ਬਘੇਲ ਰਾਮ ਦੀ ਦਿੱਲੀ ਸਿੰਘੂ ਬਾਰਡਰ 'ਤੇ ਅਚਾਨਕ ਸਵੇਰੇ ਮੌਤ ਹੋ ਗਈ, ਜੋ ਕਿ ਪਹਿਲੇ ਦਿਨ ਤੋਂ ਹੀ ਸੰਘਰਸ਼ ਨਾਲ ਜੁੜੇ ਹੋਏ...
ਕਿਸਾਨਾਂ ਨੇ ਪਟੜੀ 'ਤੇ ਲੰਮੇ ਪੈ ਕੇ ਰੋਕੀਆਂ ਰੇਲਾਂ
. . .  1 day ago
ਸੋਨੀਪਤ, 27 ਸਤੰਬਰ - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸੋਨੀਪਤ ਵਿਖੇ ਕਿਸਾਨਾਂ ਨੇ ਪਟੜੀ 'ਤੇ ਲੰਮੇ ਪੈ ਕੇ ਰੇਲਾਂ ਰੋਕੀਆਂ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 20 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਹੈ, ਅਸੰਭਵ ਨਹੀਂ। -ਐਲਵਰਟਸ

ਹੁਸ਼ਿਆਰਪੁਰ / ਮੁਕੇਰੀਆਂ

10ਵੀਂ ਦੇ ਨਤੀਜਿਆਂ 'ਚ ਵਿਦਿਆਰਥੀਆਂ ਨੇ ਗੱਡੇ ਝੰਡੇ

ਤਨਿਸ਼ਾ ਤੇ ਪਾਰਥ ਤਿਵਾੜੀ ਨੇ 95.6 ਫ਼ੀਸਦੀ ਅੰਕ ਪ੍ਰਾਪਤ ਕੀਤੇ
ਹੁਸ਼ਿਆਰਪੁਰ, 3 ਅਗਸਤ (ਬਲਜਿੰਦਰਪਾਲ ਸਿੰਘ)- ਸੀ.ਬੀ.ਐਸ.ਈ. ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ 'ਚ ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਪਿ੍ੰ: ਪੂਜਾ ਧੀਮਾਨ ਨੇ ਦੱਸਿਆ ਕਿ ਤਨਿਸ਼ਾ ਤੇ ਪਾਰਥ ਤਿਵਾੜੀ ਨੇ 95.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਸਕੂਲ ਦੇ 14 ਵਿਦਿਆਰਥੀਆਂ ਨੇ 95 ਫ਼ੀਸਦੀ ਤੋਂ ਵੱਧ ਅਤੇ 61 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਪ੍ਰਾਪਤੀ 'ਤੇ ਸਕੂਲ ਦੀ ਡੀਨ ਡਾ: ਸਿਮਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਦੇ ਵਧੀਆ ਤੇ ਹੋਣਹਾਰ ਅਧਿਆਪਕਾਂ ਨੂੰ ਜਾਂਦਾ ਹੈ | ਇਸ ਪ੍ਰਾਪਤੀ 'ਤੇ ਸਕੂਲ ਦੇ ਮੈਨੇਜਿੰਗ ਟਰੱਸਟੀ ਮਨਦੀਪ ਸਿੰਘ ਗਿੱਲ ਨੇ ਵੀ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ |
ਜੈਮਸ ਕੈਂਬਰਿਜ ਸਕੂਲ
ਹੁਸ਼ਿਆਰਪੁਰ, (ਬਲਜਿੰਦਰਪਾਲ ਸਿੰਘ)- ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਪਿ੍ੰ: ਵੈਸ਼ਾਲੀ ਸ਼ਰਮਾ ਨੇ ਦੱਸਿਆ ਕਿ ਇਸ ਪ੍ਰੀਖਿਆ 'ਚ ਸਕੂਲ ਦੇ 81 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਸ 'ਚੋਂ 15 ਵਿਦਿਆਰਥੀਆਂ ਨੇ 90 ਫ਼ੀਸਦੀ ਅੰਕ ਪ੍ਰਾਪਤ ਕੀਤੇ | ਉਨ੍ਹਾਂ ਦੱਸਿਆ ਕਿ ਗੁਰਮੇਹਰ ਸਹਾਏ ਨੇ 98 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ, ਆਰਿਅਨ ਡਡਵਾਲ ਨੇ 97.2 ਫ਼ੀਸਦੀ ਅੰਕ ਲੈ ਕੇ ਦੂਸਰਾ ਅਤੇ ਸਾਰਥੀ ਅਰੋੜਾ ਨੇ 96.4 ਫ਼ੀਸਦੀ ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ਦਾ ਸਿਹਰਾ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮਿਹਨਤ ਨੂੰ ਜਾਂਦਾ ਹੈ | ਇਸ ਪ੍ਰਾਪਤੀ 'ਤੇ ਸਕੂਲ ਦੇ ਸੀ.ਈ.ਓ. ਰਾਘਵ ਵਾਸਲ, ਪ੍ਰੈਜ਼ੀਡੈਂਟ ਕੇ.ਕੇ. ਵਾਸਲ ਤੇ ਚੇਅਰਮੈਨ ਸੰਜੀਵ ਵਾਸਲ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ |
ਜੀ.ਐਮ.ਏ. ਸਿਟੀ ਪਬਲਿਕ ਸਕੂਲ ਸਿੰਗੜੀਵਾਲਾ
ਹੁਸ਼ਿਆਰਪੁਰ, (ਬਲਜਿੰਦਰਪਾਲ ਸਿੰਘ)-ਜੀ.ਐਮ.ਏ. ਸਿਟੀ ਪਬਲਿਕ ਸਕੂਲ ਸਿੰਗੜੀਵਾਲਾ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ. ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਪਿ੍ੰ: ਅਨੀਤਾ ਅਰੋੜਾ ਨੇ ਦੱਸਿਆ ਕਿ ਲਾਲਾ ਤੇਂਦੂ ਵਿਸਵਾਲ ਨੇ 95.8 ਫ਼ੀਸਦੀ ਅੰਕ ਲੈ ਕੇ ਪਹਿਲਾ, ਬਲਜੀਤ ਸਿੰਘ ਨੇ 94.6 ਫ਼ੀਸਦੀ ਅੰਕ ਲੈ ਕੇ ਦੂਸਰਾ ਅਤੇ ਪਾਇਲ ਸੈਣੀ ਤੇ ਸੁਹਾਨਾ ਨੇ 94.4 ਫ਼ੀਸਦੀ ਅੰਕ ਲੇ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਸਕੂਲ ਦੇ 18 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਤੇ 32 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਇਸ ਪ੍ਰਾਪਤੀ 'ਤੇ ਸਕੂਲ ਦੇ ਚੇਅਰਮੈਨ ਸੁੰਦਰ ਸ਼ਾਮ ਅਰੋੜਾ ਵਲੋਂ ਅਧਿਆਪਕਾਂ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ |
ਜੀ.ਐਮ.ਏ. ਸਿਟੀ ਪਬਲਿਕ ਸਕੂਲ ਚੱਬੇਵਾਲ
ਹੁਸ਼ਿਆਰਪੁਰ, (ਬਲਜਿੰਦਰਪਾਲ ਸਿੰਘ)-ਸੀ.ਬੀ.ਐਸ.ਈ. ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ 'ਚ ਜੀ.ਐਮ.ਏ. ਸਿਟੀ ਪਬਲਿਕ ਸਕੂਲ ਚੱਬੇਵਾਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ | ਪਿ੍ੰ. ਡਾ: ਹਰਦੀਪ ਸਿੰਘ ਨੇ ਦੱਸਿਆ ਕਿ ਬਵਨਪ੍ਰੀਤ ਕੌਰ ਨੇ 93.8 ਫ਼ੀਸਦੀ ਅੰਕ ਲੈ ਕੇ ਪਹਿਲਾ, ਹਰਸਿਮਰਨਜੀਤ ਕੌਰ ਨੇ 91.8 ਫ਼ੀਸਦੀ ਅੰਕ ਲੈ ਕੇ ਦੂਸਰਾ ਅਤੇ ਰੋਹਿਤ ਸ਼ਰਮਾ ਨੇ 90.6 ਫ਼ੀਸਦੀ ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਇੰਗਲਿਸ਼ ਵਿਸ਼ੇ 'ਚ 95 ਅੰਕ ਪ੍ਰਾਪਤ ਕਰਨ ਵਾਲੇ ਵਰਿੰਦਾ, ਬਵਨ, ਨਾਨਕ, ਮਨਜੋਤ, ਹਿੰਦੀ ਵਿਸ਼ੇ 'ਚ 92 ਅੰਕ ਪ੍ਰਾਪਤ ਕਰਨ ਵਾਲੇ ਕੰਵਲਪ੍ਰੀਤ ਅਤੇ ਈਮਨਪ੍ਰੀਤ, ਗਣਿਤ ਵਿਸ਼ੇ 'ਚ ਬਵਨ 95 ਅੰਕ ਲੈ ਕੇ ਪਹਿਲੇ ਸਥਾਨ 'ਤੇ ਰਹੇ | ਇਸੇ ਤਰ੍ਹਾਂ ਸਮਾਜਿਕ ਵਿਗਿਆਨ ਵਿਸ਼ੇ 'ਚ ਓਮਾਸ਼ ਐਰੀ 90 ਅੰਕ, ਪੰਜਾਬੀ ਵਿਸ਼ੇ 'ਚ 95 ਅੰਕ ਤੇ ਕੰਪਿਊਟਰ 'ਚ 96 ਅੰਕ ਬਵਨ ਨੇ ਲੈ ਕੇ ਮਿਹਨਤ ਦਾ ਰੰਗ ਦਿਖਾਇਆ | ਇਸ ਪ੍ਰਾਪਤੀ 'ਤੇ ਸਕੂਲ ਚੇਅਰਮੈਨ ਸੁੰਦਰ ਸ਼ਾਮ ਅਰੋੜਾ ਨੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਵਧਾਈ |
ਪਰਲ ਇੰਟਰਨੈਸ਼ਨਲ ਸਕੂਲ
ਹਾਜੀਪੁਰ, (ਪੁਨੀਤ ਭਾਰਦਵਾਜ)- ਪਰਲਜ਼ ਇੰਟਰਨੈਸ਼ਨਲ ਸਕੂਲ ਭੱਲੋਵਾਲ ਦਾ ਸੀ.ਬੀ.ਐਸ.ਈ. ਬੋਰਡ ਦਾ 10ਵੀਂ ਕਲਾਸ ਦਾ ਨਤੀਜਾ 100 ਫ਼ੀਸਦੀ ਰਿਹਾ ਹੈ, ਜਿਸ ਵਿਚ ਦਸਵੀਂ ਜਮਾਤ ਦੇ ਗੁਰਮੀਤ ਸਿੰਘ ਨੇ 97.5 ਫ਼ੀਸਦੀ ਅੰਕ ਪ੍ਰਾਪਤ ਕੀਤੇ, ਮਹਿਕ ਚੌਧਰੀ ਨੇ 92.3 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਤੇ ਹਰਮਨਦੀਪ ਕੌਰ ਨੇ 89.3 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਮਹਿਕ, ਤਨੀਸ਼ਾ, ਕਨੀਸ਼ ਤੇ ਸਿਮਰਨ ਜੀਤ ਕੌਰ ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ | ਸਾਰੇ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕਰਕੇ ਪ੍ਰੀਖਿਆ ਪਾਸ ਕੀਤੀ | ਸਕੂਲ ਦੇ ਡਾਇਰੈਕਟਰ ਸਰਦਾਰ ਸਤਵਿੰਦਰ ਸਿੰਘ ਅਤੇ ਪਿ੍ੰਸੀਪਲ ਨੇ ਮਾਪਿਆਂ ਨੂੰ ਵਧਾਈ ਦਿੱਤੀ, ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ |
ਡੀ.ਏ.ਵੀ. ਪਬਲਿਕ ਸਕੂਲ
ਦਸੂਹਾ, (ਭੁੱਲਰ)- ਅੱਜ ਸੀ.ਬੀ.ਐਸ.ਸੀ. ਦੀ ਦੱਸਵੀਂ ਜਮਾਤ ਦੇ ਐਲਾਨੇ ਨਤੀਜਿਆਂ ਦੌਰਾਨ ਐਸ.ਵੀ.ਜੇ.ਸੀ. ਡੀ.ਏ.ਵੀ. ਪਬਲਿਕ ਸਕੂਲ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਲਵਪ੍ਰੀਤ ਸਿੰਘ 95 ਫੀਸਦੀ, ਮਨਲੀਨ ਕੌਰ 94 ਫ਼ੀਸਦੀ, ਵਿਪੁਲ ਸਿੰਘ ਰਾਨਾ 93.6 ਫੀਸਦੀ, ਸਨੇਹਪ੍ਰੀਤ ਕੌਰ ਅਤੇ ਰਿਤਿਕਾ ਢੀਂਗਰਾ 91.4 ਫੀਸਦੀ ਤੇ 90.6 ਅੰਕ ਹਾਸਲ ਕਰਕੇ ਕ੍ਰਮਵਾਰ ਪਹਿਲੇ, ਦੂਜੇ, ਤੀਜੇ, ਚੌਥੇ ਅਤੇ ਪੰਜਵੇਂ ਸਥਾਨ 'ਤੇ ਰਹੇ | 20 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਸਕੂਲ ਦੀ ਕਿ.ਯੂ.ਪੀ.ਆਈ 62.77 ਰਹੀ | ਇਸ ਮੌਕੇ ਪਿ੍ੰਸੀਪਲ ਅਤੇ ਰਿਜਨਲ ਆਫਿਸਰ ਅਲੋਕ ਬੇਤਾਬ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਨੂੰ ਅਤੇ ਸਮੂਹ ਸਟਾਫ ਨੂੰ ਤਹਿ ਦਿਲੋਂ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ |
ਵਿਕਟੋਰੀਆ ਇੰਟਰਨੈਸ਼ਨਲ ਸਕੂਲ
ਭੰਗਾਲਾ, (ਬਲਵਿੰਦਰਜੀਤ ਸਿੰਘ ਸੈਣੀ)-ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਦਾ ਦਸਵੀਂ ਜਮਾਤ ਦਾ ਨਤੀਜਾ ਸੀ.ਬੀ.ਐਸ.ਈ. ਵਲੋਂ ਐਲਾਨਿਆ ਗਿਆ ਤੇ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ ਜਿਸ ਵਿਚ ਕਨਵ ਠਾਕੁਰ ਨੇ 96 ਫ਼ੀਸਦੀ ਅੰਕ ਲੈ ਕੇ ਪਹਿਲਾ, ਤਾਨੀਆ ਸੈਣੀ ਨੇ 95 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਦੀਕਸ਼ਾ ਦੇਵੀ 93 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ | ਇਸ ਤੋਂ ਇਲਾਵਾ ਪਰੂਲ ਠਾਕੁਰ ਨੇ 92 ਫ਼ੀਸਦੀ, ਪਿ੍ਆ ਠਾਕੁਰ ਤੇ ਤਰਨਮਪ੍ਰੀਤ ਕੌਰ 90 ਫ਼ੀਸਦੀ, ਮਨਮੀਤ ਸਿੰਘ ਨੇ 89 ਫ਼ੀਸਦੀ ਅੰਕ, ਅਰਮਾਨਪ੍ਰੀਤ ਸਿੰਘ ਅਤੇ ਕੁਨਾਲ ਸਲਾਰੀਆ ਨੇ 88 ਫ਼ੀਸਦੀ, ਉਜਵਲਦੀਪ ਕੌਰ ਤੇ ਕੋਮਲ ਨੇ 87 ਫ਼ੀਸਦੀ ਅੰਕ, ਵਤਸਲਾ ਨੇ 85 ਫ਼ੀਸਦੀ, ਰਿਆ ਨੇ 84 ਫ਼ੀਸਦੀ, ਨਾਜਪ੍ਰੀਤ ਕੌਰ, ਮੁਸਕਾਨ ਤੇ ਕੋਮਲਪ੍ਰੀਤ ਕੌਰ ਨੇ 83 ਫ਼ੀਸਦੀ ਅੰਕ ਹਾਸਲ ਕਰਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਸਕੂਲ ਡਾਇਰੈਕਟਰਜ਼ ਜੀ.ਐਸ. ਮੁਲਤਾਨੀ, ਮੈਡਮ ਨੀਰੂ ਮੁਲਤਾਨੀ ਤੇ ਪਿ੍ੰ. ਮਿਸ ਅਰਚਨਾ ਸੂਦਨ ਨੇ ਸਕੂਲ ਦੇ ਸਟਾਫ਼, ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |
ਆਦੇਸ਼ ਇੰਟਰਨੈਸ਼ਨਲ ਸਕੂਲ ਮਿਆਣੀ
ਮਿਆਣੀ, (ਹਰਜਿੰਦਰ ਸਿੰਘ ਮੁਲਤਾਨੀ)- ਸੀ.ਬੀ.ਐੱਸ.ਈ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ 'ਚੋਂ ਆਦੇਸ਼ ਇੰਟਰਨੈਸ਼ਨਲ ਸਕੂਲ ਲਖਿੰਦਰ ਮਿਆਣੀ ਦਾ ਨਤੀਜਾ 100 ਫ਼ੀਸਦੀ ਰਿਹਾ | ਨਤੀਜੇ ਵਿਚ ਦਸਵੀਂ ਜਮਾਤ ਦੀ ਵਿਦਿਆਰਥਣ ਪਵਨਜੀਤ ਕੌਰ ਨੇ 96.3, ਜਸ਼ਨਪ੍ਰੀਤ ਕੌਰ ਤੇ ਅਮਨਪ੍ਰੀਤ ਕੌਰ ਨੇ 92.3 ਅਤੇ ਸੰਦੀਪ ਕੌਰ ਨੇ 86 ਪ੍ਰਤੀਸ਼ਤ ਅੰਕ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਸਕੂਲ ਚੇਅਰਮੈਨ ਡਾ. ਲਖਮੀਰ ਸਿੰਘ ਚੌਧਰੀ, ਪਿ੍ੰ. ਵਿਨੋਦ ਕੁਮਾਰ, ਵਾਈਸ ਪਿ੍ੰ. ਲਵਨੀਤ ਕੌਰ, ਅਧਿਆਪਕ ਅਮਨਪ੍ਰੀਤ ਕੌਰ, ਪ੍ਰਦੀਪ ਕੌਰ, ਰਾਜਵਿੰਦਰ ਕੌਰ, ਅੰਜੂ ਸ਼ਰਮਾ, ਮਨਪ੍ਰੀਤ ਕੌਰ, ਪੂਨਮ, ਕਿਰਨਦੀਪ ਕੌਰ ਤੇ ਕੇਸ਼ਵ ਸ਼ਰਮਾ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦੇ ਹੋਏ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਪਿ੍ੰ. ਵਿਨੋਦ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਵਿਚ 20 ਲੱਖ ਰੁਪਏ ਦੀ ਲਾਗਤ ਨਾਲ ਅਟੱਲ ਟਿੰਕਰਿੰਗ ਲੈਬ ਜਲਦ ਹੀ ਤਿਆਰ ਕੀਤੀ ਜਾਵੇਗੀ |
ਆਕਸਫੋਰਡ ਵਰਲਡ ਸਕੂਲ ਸਹੋੜਾ ਡਡਿਆਲ
ਨੰਗਲ ਬਿਹਾਲਾਂ, (ਵਿਨੋਦ ਮਹਾਜਨ)- ਆਕਸਫੋਰਡ ਵਰਲਡ ਸਕੂਲ ਸਹੋੜਾ ਡਡਿਆਲ ਦਾ ਨਤੀਜਾ 100 ਫ਼ੀਸਦੀ ਰਿਹਾ ਜਿਸ ਵਿਚ ਜਗਜੋਵਨ ਪ੍ਰੀਤ ਸਿੰਘ ਨੇ 95 ਫ਼ੀਸਦੀ ਅੰਕ ਲੈ ਕੇ ਪਹਿਲਾ, ਸੁਪ੍ਰੀਤ ਕੌਰ ਨੇ 94 ਫ਼ੀਸਦੀ ਲੈ ਕੇ ਦੂਸਰਾ, ਅੰਸ਼ਿਕਾ, ਕਸ਼ਿਸ਼ ਠਾਕੁਰ, ਸਾਕਸ਼ੀ ਰਾਣਾ ਅਤੇ ਕੁਸੁਮ ਠਾਕੁਰ ਨੇ 93 ਫ਼ੀਸਦੀ ਲੈ ਕੇ ਤੀਸਰਾ, ਪਾਇਲ ਨੇ 91 ਫ਼ੀਸਦੀ ਲੈ ਕੇ ਚੌਥਾ, ਤਿਮਾਂਸ਼ੂ ਨੇ 90 ਫ਼ੀਸਦੀ ਪੰਜਵਾਂ, ਸਿਮਰਨ ਰਾਣਾ ਨੇ 89 ਫ਼ੀਸਦੀ ਛੇਵਾਂ, ਚਿਰਾਗ਼ ਵਰਮਾ ਅਤੇ ਕੁਸਮ ਨੇ 88 ਫ਼ੀਸਦੀ ਲੈ ਕੇ ਸੱਤਵਾਂ ਦਰਜਾ ਹਾਸਲ ਕੀਤਾ | ਸਾਰੇ ਵਿਦਿਆਰਥੀਆਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਆਪਣੇ ਸਕੂਲ ਅਤੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ | ਵਿਦਿਆਰਥੀਆਂ ਦੀ ਇਸ ਪ੍ਰਾਪਤੀ ਤੇ ਸਕੂਲ ਦੇ ਚੇਅਰਮੈਨ ਡਾ. ਜੇ. ਐੱਸ. ਮਿਨਹਾਸ ਅਤੇ ਪਿ੍ੰਸੀਪਲ ਸਰੋਜ ਬਾਲਾ ਨੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |
ਓਕਡੇਲ ਸਕੂਲ ਬੁੱਲੋ੍ਹਵਾਲ
ਬੱੁਲ੍ਹੋਵਾਲ, (ਲੁਗਾਣਾ)- ਓਕਡੇਲ ਸੀਨੀ. ਸੈਕੰਡਰੀ ਸਕੂਲ ਬੁੱਲੋ੍ਹਵਾਲ ਜੋ ਡਾਇਰੈਕਟਰ ਰਾਜੀਵ ਇੰਦਰ ਮੋਹਣ ਸੈਣੀ ਦੀ ਅਗਵਾਈ ਹੇਠ ਚਲ ਰਿਹਾ ਹੈ, ਦਾ ਇਸ ਸਾਲ ਵੀ ਨਤੀਜਾ ਸੌ ਫ਼ੀਸਦੀ ਰਿਹਾ | ਪਿ੍ੰ. ਮੈਡਮ ਹਰਿੰਦਰ ਸੈਣੀ, ਵਾਈਸ ਪਿੰ੍ਰ. ਯਸਮੀਨ ਮੀਰ ਤੇ ਮੈਨੇਜਰ ਰਾਹੁਲ ਸੈਣੀ ਨੇ ਦੱਸਿਆ ਕਿ ਓਕਡੇਲ ਸੈਕੰਡਰੀ ਸਕੂਲ ਬੁੱਲੋ੍ਹਵਾਲ ਦੀ ਹੋਣਹਾਰ ਵਿਦਿਆਰਥੀਆ ਹਰਦੀਪਕ ਸਿੰਘ ਨੇ 98.8 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ, ਪ੍ਰਭਦੀਪ ਕੌਰ 95.2 ਪ੍ਰਤੀਸ਼ਤ ਅੰਕ ਲੈ ਕੇ ਦੂਜਾ ਤੇ ਮਿਤਾਲੀ ਸੈਣੀ ਨੇ 95 ਪ੍ਰਤੀਸ਼ਤ ਅੰਕ ਲੈ ਕੇ ਸਕੂਲ 'ਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਤੇ ਬਾਕੀ ਵਿਦਿਆਰਥੀਆਂ ਨੇ ਵੀ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ ਹਨ, ਜਿਨ੍ਹਾਂ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ਼ ਤੇ ਮਾਪਿਆਂ ਨੂੰ ਜਾਂਦਾ ਹੈ | ਇਸ ਦੌਰਾਨ ਅੱਵਲ ਆਉਣ ਵਾਲੇ ਵਿਦਿਆਰਥੀ ਹਰਦੀਪਕ ਸਿੰਘ ਦੀ ਤਮੰਨਾ ਹੈ ਕਿ ਉਹ ਉੱਚ ਵਿਦਿਆ ਹਾਸਲ ਕਰਕੇ ਸਿਵਲ ਸਰਵਿਸਿਜ਼ 'ਚ ਆਈ.ਏ ਐਸ. ਬਣ ਕੇ ਦੇਸ਼ ਦੀ ਸੇਵਾ ਕਰੇਗਾ |
ਸਪਿ੍ੰਗਡੇਲਜ ਪਬਲਿਕ ਸਕੂਲ ਗਾਲੜੀਆਂ
ਮੁਕੇਰੀਆਂ, (ਰਾਮਗੜ੍ਹੀਆ)- ਸਪਿ੍ੰਗਡੇਲਜ ਪਬਲਿਕ ਸਕੂਲ ਗਾਲੜੀਆਂ ਦਾ ਦਸਵੀਂ ਜਮਾਤ (2020-21) ਦਾ ਨਤੀਜਾ 100 ਫ਼ੀਸਦੀ ਰਿਹਾ, ਜਿਸ ਵਿਚ ਮੋਹਿਤ ਕਟਾਰੀਆ 97.1 ਫ਼ੀਸਦੀ ਅੰਕ ਲੈ ਕੇ ਪਹਿਲਾ, ਰਿਧਿਮਾ ਨੇ 96.6 ਫ਼ੀਸਦੀ ਅੰਕ ਲੈ ਕੇ ਦੂਸਰਾ, ਵੈਸ਼ੈਲੀ ਨੇ 91.4 ਫ਼ੀਸਦੀ ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਜੈਸਿਕਾ ਕੌਰ 90 ਫ਼ੀਸਦੀ, ਸਿਆ 89.4 ਫ਼ੀਸਦੀ, ਸੁਮਿਤ ਸਿੰਘ 87.4 ਫ਼ੀਸਦੀ, ਸੈਮਸਨ ਵਿਲਸਨ 84.4 ਫ਼ੀਸਦੀ, ਹਰਪ੍ਰੀਤ ਕੌਰ 84 ਫ਼ੀਸਦੀ, ਸੰਦੀਪ ਕਟਾਰੀਆ 82.1 ਫ਼ੀਸਦੀ, ਵੰਸ਼ਪ੍ਰੀਤ ਸਿੰਘ 82 ਫ਼ੀਸਦੀ ਅਤੇ ਜੈਸਮੀਨ ਕੌਰ ਨੇ 80 ਫ਼ੀਸਦੀ ਅੰਕ ਲੈ ਕੇ ਆਪਣੇ ਸਕੂਲ ਅਤੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ | ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਸਕੂਲ ਦੇ ਚੇਅਰਮੈਨ ਡਾ. ਜੇ. ਐੱਸ. ਮਿਨਹਾਸ ਅਤੇ ਪਿ੍ੰਸੀਪਲ ਡਾ. ਪੂਨਮ ਮਹਿਤਾ ਨੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |
ਸਿਲਵਰ ਓਕ ਸਕੂਲ ਸਾਹਬਾਜਪੁਰ
ਟਾਂਡਾ ਉੜਮੁੜ, (ਭਗਵਾਨ ਸਿੰਘ ਸੈਣੀ)- ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸਾਹਬਾਜਪੁਰ (ਟਾਂਡਾ) ਦੇ ਬੱਚਿਆਂ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕਰਕੇ ਸਕੂਲ, ਮਾਪਿਆਂ ਤੇ ਅਧਿਆਪਕਾਂ ਦਾ ਨਾਂਅ ਰੌਸ਼ਨ ਕੀਤਾ | ਪਿ੍ੰਸੀਪਲ ਰਕੇਸ਼ ਸ਼ਰਮਾ ਨੇ ਦੱਸਿਆ ਕਿ ਏਕਮਪ੍ਰੀਤ ਸਿੰਘ 95.2 ਫ਼ੀਸਦੀ, ਹਿਮਾਂਸ਼ੂ ਬਾਸਲ 95 ਫ਼ੀਸਦੀ, ਮਨਮੀਤ ਕੌਰ 95 ਫ਼ੀਸਦੀ ਅੰਕ ਲੈ ਕੇ ਸਕੂਲ 'ਚੋਂ ਅੱਵਲ ਸਥਾਨ ਪ੍ਰਾਪਤ ਕੀਤਾ | ਅਰਵਿੰਦਰ ਸਿੰਘ 92 ਫ਼ੀਸਦੀ, ਅਵੰਤਕਾ ਸ਼ੰਕਰ 90 ਫ਼ੀਸਦੀ, ਹਰਕਮਲ 88 ਫ਼ੀਸਦੀ, ਚਰਨਜੀਤ 85 ਫ਼ੀਸਦੀ, ਹਰਮਨਪ੍ਰੀਤ ਕੌਰ 85 ਫ਼ੀਸਦੀ, ਰਾਜਦੀਪ ਕੌਰ 83 ਫ਼ੀਸਦੀ, ਨਵਰੋਜ ਸਿੰਘ 81 ਫ਼ੀਸਦੀ, ਹਰਮਨਦੀਪ ਕੌਰ 80 ਫ਼ੀਸਦੀ, ਖੂਸ਼ੀ 80 ਫ਼ੀਸਦੀ, ਮਹਿਕਪ੍ਰੀਤ ਕੌਰ 80 ਫ਼ੀਸਦੀ ਅਤੇ ਸੁਪ੍ਰੀਤ ਕੌਰ ਨੇ 80 ਫ਼ੀਸਦੀ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਨਤੀਜੇ ਹਾਸਲ ਕੀਤੇ | ਸਕੂਲ ਚੇਅਰਮੈਨ ਤਰਲੋਚਨ ਸਿੰਘ ਨੇ ਬੱਚਿਆਂ ਦੇ ਮਾਤਾ-ਪਿਤਾ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਮੈਨੇਜਰ ਕਰਨਜੀਤ ਸਿੰਘ, ਤਰਨ ਸੈਣੀ, ਬਿਕਰਮਜੀਤ ਭੇਲਾ, ਅਮਰਜੀਤ ਕੌਰ, ਰਾਜਬੀਰ, ਰਾਜਵਿੰਦਰ, ਗਜਿੰਦਰਪਾਲ ਸਿੰਘ, ਵੈਸ਼ਾਲੀ, ਰਮਨਪ੍ਰੀਤ, ਸੰਜੀਵ, ਬਲਜੀਤ, ਪਰਮਜੀਤ, ਰਮਨਦੀਪ, ਹਰਮਿੰਦਰ, ਰਜਮੀਤ, ਮਧੂ, ਵਰਿੰਦਰ ਕੁਮਾਰ, ਰਜਨੀਸ਼ ਕੁਮਾਰ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ |

ਦਸਮੇਸ਼ ਪਬਲਿਕ ਸਕੂਲ ਚੱਕ ਅੱਲਾ ਬਖ਼ਸ਼ ਦਾ ਨਤੀਜਾ ਸ਼ਾਨਦਾਰ

ਮੁਕੇਰੀਆਂ, 3 ਅਗਸਤ (ਰਾਮਗੜ੍ਹੀਆ)- ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਅਧੀਨ ਚੱਲ ਰਹੇ ਦਸਮੇਸ਼ ਪਬਲਿਕ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਇਸ ਵਾਰ ਵੀ ਸ਼ਾਨਦਾਰ ਰਿਹਾ | ਪਿ੍ੰ. ਮਨਪ੍ਰੀਤ ਕੌਰ ਭੋਗਲ ਨੇ ਦੱਸਿਆ ਕਿ ਨਵਨੀਤ ਕੌਰ 98.6 ਫ਼ੀਸਦੀ, ਖੁਸ਼ਪ੍ਰੀਤ ...

ਪੂਰੀ ਖ਼ਬਰ »

ਤਪ ਸਥਾਨ ਬਾਬਾ ਬਲਵੰਤ ਸਿੰਘ ਤੇ ਚੈਰੀਟੇਬਲ ਹਸਪਤਾਲ ਸੇਵਾ ਅਤੇ ਸਿਮਰਨ ਦਾ ਕੇਂਦਰ-ਸਿੰਘ ਸਾਹਿਬ

ਟਾਂਡਾ ਉੜਮੁੜ, 3 ਅਗਸਤ (ਦੀਪਕ ਬਹਿਲ)- ਸੰਤ ਬਾਬਾ ਗੁਰਦਿਆਲ ਸਿੰਘ ਹੁਰਾਂ ਦੇ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਪਾਏ ਜਾਂਦੇ ਵਡਮੁੱਲੇ ਯੋਗਦਾਨ ਸਦਕਾ ਹਜ਼ਾਰਾਂ ਭਟਕੇ ਹੋਏ ਪ੍ਰਾਣੀ ਪੂਰਨ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਕੇ ਅੰਮਿ੍ਤ ਦੀ ਦਾਤ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਮੁਲਾਜ਼ਮਾਂ ਵਲੋਂ 4 ਘੰਟੇ ਕੀਤਾ ਬੱਸ ਅੱਡਾ ਜਾਮ

ਹੁਸ਼ਿਆਰਪੁਰ, 3 ਅਗਸਤ (ਬਲਜਿੰਦਰਪਾਲ ਸਿੰਘ)- ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮਾਂ ਦੀ ਕਮੇਟੀ ਵਲੋਂ ਦਿੱਤੇ ਸੰਘਰਸ਼ ਦੇ ਪ੍ਰੋਗਰਾਮ ਤਹਿਤ ਅੱਜ ਬੱਸ ਅੱਡਾ ਹੁਸ਼ਿਆਰਪੁਰ ਪੂਰੀ ਤਰ੍ਹਾਂ 4 ਘੰਟੇ ਲਈ ...

ਪੂਰੀ ਖ਼ਬਰ »

ਜ਼ਮੀਨ ਵੇਚਣ ਦੇ ਨਾਂਅ 'ਤੇ 23.50 ਲੱਖ ਠੱਗੇ, ਦੋਸ਼ੀ ਨਾਮਜ਼ਦ

ਹੁਸ਼ਿਆਰਪੁਰ, 3 ਅਗਸਤ (ਬਲਜਿੰਦਰਪਾਲ ਸਿੰਘ)-ਜ਼ਮੀਨ ਵੇਚਣ ਦੇ ਨਾਂਅ 'ਤੇ ਕਥਿਤ ਤੌਰ 'ਤੇ 23.50 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਬੁੱਲ੍ਹੋਵਾਲ ਪੁਲਿਸ ਨੇ ਇਕ ਕਥਿਤ ਦੋਸ਼ੀ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਕਾਬੂ

ਦਸੂਹਾ, 3 ਅਗਸਤ (ਭੁੱਲਰ)- ਦਸੂਹਾ ਪੁਲਸ ਵਲੋਂ ਇਕ ਵਿਅਕਤੀ ਕੋਲੋਂ 25 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ | ਐਸ.ਐੱਚ.ਓ. ਦਸੂਹਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਅਮਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਹੁਸ਼ਿਆਰਪੁਰ ਚੁੰਗੀ ਦਸੂਹਾ ਵਿਖੇ ਚੈਕਿੰਗ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਨੇ ਦਾਦੇ ਦੀ ਯਾਦ 'ਚ ਪਾਰਕ ਨੂੰ ਦਿੱਤੇ ਸਵਾ ਦੋ ਲੱਖ ਰੁਪਏ

ਟਾਂਡਾ ਉੜਮੁੜ, 3 ਅਗਸਤ (ਕੁਲਬੀਰ ਸਿੰਘ ਗੁਰਾਇਆ)- ਇੱਥੋਂ ਦੇ ਆਰਮੀ ਗਰਾਊਾਡ ਪਾਰਕ ਨੂੰ ਪਰਵਾਸੀ ਭਾਰਤੀ ਹਰਪ੍ਰੀਤ ਸਿੰਘ ਨੇ ਆਪਣੇ ਦਾਦੇ ਦੀ ਯਾਦ ਵਿਚ ਸਵਾ ਦੋ ਲੱਖ ਰੁਪਏ ਦਾ ਦਾਨ ਦਿੱਤਾ ਜਿਸ ਦੀ ਸਥਾਨਕ ਪ੍ਰਬੰਧਕਾਂ ਵਲੋਂ ਭਰਪੂਰ ਪ੍ਰਸੰਸਾ ਕੀਤੀ ਗਈ | ਹਰਪ੍ਰੀਤ ...

ਪੂਰੀ ਖ਼ਬਰ »

ਪਿੰਡ ਦਰਗਾਹੇੜੀ ਦੇ ਨੌਜਵਾਨਾਂ ਨੂੰ ਮਨਜੀਤ ਸਿੰਘ ਦਸੂਹਾ ਵਲੋਂ ਖੇਡ ਕਿੱਟ ਭੇਟ

ਟਾਂਡਾ ਉੜਮੁੜ, 3 ਅਗਸਤ (ਕੁਲਬੀਰ ਸਿੰਘ ਗੁਰਾਇਆ)- ਹਲਕਾ ਉੜਮੁੜ ਟਾਂਡਾ ਵਿੱਚ ਨੌਜਵਾਨ ਪੀੜ੍ਹੀ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਉੱਘੇ ਸਮਾਜ ਸੇਵਕ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਇੰਚਾਰਜ ਤੇ ਮਨਜੀਤ ਸਿੰਘ ਦਸੂਹਾ ਨੇ ...

ਪੂਰੀ ਖ਼ਬਰ »

73 ਬੋਤਲਾਂ ਸ਼ਰਾਬ ਸਮੇਤ 1 ਕਾਬੂ

ਬੀਣੇਵਾਲ, 3 ਅਗਸਤ (ਬੈਜ ਚੌਧਰੀ)-ਗੜ੍ਹਸ਼ੰਕਰ ਪੁਲਿਸ ਨੇ ਕੌਸ਼ਲ ਚੰਦਰ ਏ.ਐਸ.ਆਈ. ਦੀ ਅਗਵਾਈ ਵਿਚ ਗੁਪਤ ਸੂਚਨਾਂ ਦੇ ਆਧਾਰ 'ਤੇ ਬੀਤ ਇਲਾਕੇ ਦੇ ਪਿੰਡ ਡੱਲੇਵਾਲ ਵਿਚ ਅੱਜ ਸਵੇਰੇ ਇੱਕ ਹਵੇਲੀ ਵਿਚ ਛਾਪਾ ਮਾਰ ਕੇ 73 ਬੋਤਲਾਂ ਨਾਜਾਇਜ਼ ਸ਼ਰਾਬ (ਅੰਡਰਵਰਲਡ ਵਿਸਕੀ) ਸਮੇਤ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਟਾਂਡਾ ਉੜਮੁੜ, 3 ਅਗਸਤ (ਕੁਲਬੀਰ ਸਿੰਘ ਗੁਰਾਇਆ)- ਟਾਂਡਾ ਪੁਲਿਸ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ 240 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਇਸ ਸਬੰਧੀ ਥਾਣਾ ਮੁਖੀ ਟਾਂਡਾ ਬਿਕਰਮ ਸਿੰਘ ਨੇ ਦੱਸਿਆ ਕਿ ਪੁਲਿਸ ਟਾਂਡਾ ਹੁਸ਼ਿਆਰਪੁਰ ਰੋਡ 'ਤੇ ਗਸ਼ਤ ਕਰ ਰਹੀ ਸੀ ...

ਪੂਰੀ ਖ਼ਬਰ »

ਕਵੀ ਦਰਬਾਰ 7 ਨੂੰ

ਮਾਹਿਲਪੁਰ, 3 ਅਗਸਤ (ਰਜਿੰਦਰ ਸਿੰਘ)-ਪੰਜਾਬੀ ਸਾਹਿਤ ਸਭਾ ਮਾਹਿਲਪੁਰ ਵਲੋਂ 33ਵਾਂ ਸਾਲਾਨਾ 'ਸਾਵਣ ਆਇਆ' ਕਵੀ ਦਰਬਾਰ 7 ਅਗਸਤ ਨੂੰ ਸਵੇਰੇ 10:30 ਵਜੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਕਵੀ ਦਰਬਾਰ ਤੇ ਸਨਮਾਨ ਸਮਾਗਮ 8 ਨੂੰ

ਗੜ੍ਹਸ਼ੰਕਰ, 3 ਅਗਸਤ (ਧਾਲੀਵਾਲ)-ਦੋਆਬਾ ਸਾਹਿਤ ਸਭਾ ਗੜ੍ਹਸ਼ੰਕਰ ਵਲੋਂ 37ਵਾਂ ਕਵੀ ਦਰਬਾਰ ਅਤੇ ਸਾਲਾਨਾ ਸਨਮਾਨ ਸਮਾਰੋਹ ਮਿਤੀ 8 ਅਗਸਤ ਨੂੰ ਸਵੇਰੇ 10.30 ਵਜੇ ਤੋਂ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਰਵਾਇਆ ਜਾ ਰਿਹਾ ਹੈ | ਸਭਾ ਦੇ ਪ੍ਰਧਾਨ ...

ਪੂਰੀ ਖ਼ਬਰ »

ਭਾਈ ਕੁਲਦੀਪ ਸਿੰਘ ਮੈਮੋਰੀਅਲ ਗਰਲਜ਼ ਸੀ.ਸੈ. ਸਕੂਲ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ

ਮੁਕੇਰੀਆਂ, 3 ਅਗਸਤ (ਰਾਮਗੜ੍ਹੀਆ)-ਪੰਜਾਬ ਬੋਰਡ ਦੁਆਰਾ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜ਼ਿਆਂ ਵਿਚੋਂ ਜਥੇਦਾਰ ਭਾਈ ਕੁਲਦੀਪ ਸਿੰਘ ਚੱਕ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਚੱਕ ਅੱਲਾ ਬਖ਼ਸ਼ ਮੁਕੇਰੀਆਂ ਦੀਆਂ ਵਿਦਿਆਰਥਣਾਂ ਦੀਆਂ ਪ੍ਰਾਪਤੀਆਂ ...

ਪੂਰੀ ਖ਼ਬਰ »

ਤਸਕਰ ਕਾਬੂ

ਹੁਸ਼ਿਆਰਪੁਰ, 3 ਅਗਸਤ (ਬਲਜਿੰਦਰਪਾਲ ਸਿੰਘ)-ਥਾਣਾ ਚੱਬੇਵਾਲ ਪੁਲਿਸ ਨੇ ਇਕ ਤਸਕਰ ਨੂੰ ਕਾਬੂ ਕਰਕੇ ਉਸ ਤੋਂ 19 ਹਜ਼ਾਰ ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਕਥਿਤ ਦੋਸ਼ੀ ਦੀ ਪਹਿਚਾਣ ਮੰਜੂਰ ਮੁਹੰਮਦ ਵਾਸੀ ਜੱਸੋਵਾਲ ਵਜੋਂ ਹੋਈ ਹੈ | ...

ਪੂਰੀ ਖ਼ਬਰ »

ਰਾਜਿੰਦਰਾ ਅਕਾਦਮੀ ਮੁਕੇਰੀਆਂ ਵਲੋਂ ਵਿਦਿਆਰਥੀਆਂ ਨੂੰ ਕਿਤਾਬਾਂ ਤੇ ਵਰਦੀਆਂ ਭੇਟ

ਮੁਕੇਰੀਆਂ, 3 ਅਗਸਤ (ਰਾਮਗੜ੍ਹੀਆ)- ਰਾਜਿੰਦਰਾ ਅਕਾਦਮੀ ਅਤੇ ਵਿੱਦਿਆ ਕੇਅਰ ਮੁਕੇਰੀਆਂ 'ਚ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਮੁਹਿੰਮ ਤਹਿਤ ਚੱਲ ਰਹੇ ਹੈਲਥ ਕੇਅਰ ਦੇ ਸਪੈਸ਼ਲ ਕੋਰਸ ਲਈ ਵਿਦਿਆਰਥੀਆਂ ਨੂੰ ਵਰਦੀਆਂ ਅਤੇ ਸਿੱਖਿਆ ਸਮਗਰੀ ਭੇਟ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਵਿਕਾਸ ਦੇ ਦਮ 'ਤੇ ਪੰਜਾਬ 'ਚ ਮੁੜ ਬਣੇਗੀ ਕਾਂਗਰਸ ਦੀ ਸਰਕਾਰ-ਵਿਧਾਇਕਾ ਇੰਦੂ ਬਾਲਾ

ਮੁਕੇਰੀਆਂ, 3 ਅਗਸਤ (ਰਾਮਗੜ੍ਹੀਆ)- ਪੰਜਾਬ ਵਿਚ ਕਾਂਗਰਸ ਦੀ ਸਰਕਾਰ ਵਲੋਂ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਕਾਰਜਾਂ ਲਈ ਦਿਲ ਖੋਲ੍ਹ ਕੇ ਗਰਾਂਟਾਂ ਦਿੱਤੀਆਂ ਗਈਆਂ ਹਨ ਤੇ ਬਿਨਾਂ ਭੇਦਭਾਵ ਪਿੰਡਾਂ ਵਿਚ ਵਿਕਾਸ ਕਾਰਜ ਜਾਰੀ ਹਨ | ਇਨ੍ਹਾਂ ਵਿਕਾਸ ਕਾਰਜਾਂ ਦੇ ਦਮ 'ਤੇ ...

ਪੂਰੀ ਖ਼ਬਰ »

73 ਬੋਤਲਾਂ ਸ਼ਰਾਬ ਬਰਾਮਦ

ਗੜ੍ਹਸ਼ੰਕਰ, 3 ਅਗਸਤ (ਧਾਲੀਵਾਲ)- ਗੜ੍ਹਸ਼ੰਕਰ ਪੁਲਿਸ ਨੇ ਇਕ ਵਿਅਕਤੀ ਪਾਸੋਂ 73 ਬੋਤਲਾਂ ਸ਼ਰਾਬ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤਾ ਹੈ | ਪੁਲਿਸ ਨੇ ਜਤਿੰਦਰ ਕੁਮਾਰ ਜੋਤੀ ਪੁੱਤਰ ਗਿਆਨ ਚੰਦ ਵਾਸੀ ਡੱਲੇਵਾਲ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਵਲੋਂ ਸਰਕਾਰ ਬਣਨ 'ਤੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸ਼ਲਾਘਾਯੋਗ-ਰਾਠਾਂ

ਹੁਸ਼ਿਆਰਪੁਰ, 3 ਅਗਸਤ (ਬਲਜਿੰਦਰਪਾਲ ਸਿੰਘ)-ਆਗਾਮੀ ਚੋਣਾਂ ਨੂੰ ਲੈ ਕੇ ਪਾਰਟੀ ਵਲੋਂ ਬਣਾਈ ਗਈ ਰਣਨੀਤੀ ਅਤੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਜਾਣਕਾਰੀ ਦਿੰਦਿਆਂ ਜੋ ਵਿਚਾਰ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਗਟ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਵਲੋਂ ਕੀਤੇ ਐਲਾਨ ਨਾਲ ਲੋਕਾਂ 'ਚ ਖ਼ੁਸ਼ੀ ਦੀ ਲਹਿਰ-ਸੋਨੂੰ ਟੇਰਕਿਆਣਾ

ਹੁਸ਼ਿਆਰਪੁਰ, 3 ਅਗਸਤ (ਬਲਜਿੰਦਰਪਾਲ ਸਿੰਘ)- ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਵਰਿੰਦਰਜੀਤ ਸਿੰਘ ਸੋਨੂੰ ਟੇਰਕਿਆਣਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਸਰਕਾਰ ...

ਪੂਰੀ ਖ਼ਬਰ »

28.51 ਕਰੋੜ ਰੁਪਏ ਨਾਲ ਹੋਵੇਗਾ ਤਲਵਾੜਾ ਵਿਚ ਸੀਵਰੇਜ ਪ੍ਰਣਾਲੀ ਦਾ ਨਿਰਮਾਣ-ਅਰੁਣ ਡੋਗਰਾ

ਤਲਵਾੜਾ, 3 ਅਗਸਤ (ਵਿਸ਼ੇਸ਼ ਪ੍ਰਤੀਨਿਧ)- ਪੰਜਾਬ ਸਰਕਾਰ ਵਲੋਂ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਹਰ ਖੇਤਰ ਵਿਚ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ ਤੇ ਇਸੇ ਲੜੀ ਤਹਿਤ ਨਗਰ ਪੰਚਾਇਤ ਤਲਵਾੜਾ ਹੇਠ ਆਉਂਦੇ ਖੇਤਰ ਵਿਚ ਸੀਵਰੇਜ ਨਿਰਮਾਣ ਲਈ 28.51 ਕਰੋੜ ਰੁਪਏ ...

ਪੂਰੀ ਖ਼ਬਰ »

3 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 1 ਦੀ ਮੌਤ

ਹੁਸ਼ਿਆਰਪੁਰ, 3 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 3 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 28608 ਹੋ ਗਈ ਹੈ | ਇਸ ਸਬੰਧੀ ਸਿਹਤ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 1728 ਸੈਂਪਲਾਂ ...

ਪੂਰੀ ਖ਼ਬਰ »

ਘਰ 'ਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਦੇ ਦੋਸ਼, 4 ਨਾਮਜ਼ਦ

ਹੁਸ਼ਿਆਰਪੁਰ, 3 ਅਗਸਤ (ਬਲਜਿੰਦਰਪਾਲ ਸਿੰਘ)-ਘਰ 'ਚ ਦਾਖਲ ਹੋ ਕੇ ਕੁੱਟਮਾਰ ਕਰਨ ਦੇ ਦੋਸ਼ 'ਚ ਥਾਣਾ ਬੁੱਲ੍ਹੋਵਾਲ ਪੁਲਿਸ ਨੇ 4 ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਪਿੰਡ ਵਾਹਦ ਦੇ ਵਾਸੀ ਕੇਬਲ ਸਿੰਘ ਨੇ ਪੁਲਿਸ ...

ਪੂਰੀ ਖ਼ਬਰ »

ਪ੍ਰੋ. ਬੱਲੀ ਵਲੋਂ ਯੂਥ ਸਪੋਰਟਸ ਕਲੱਬਾਂ ਨੂੰ ਖੇਡ ਕਿੱਟਾਂ ਭੇਟ

ਦਸੂਹਾ, 3 ਅਗਸਤ (ਭੁੱਲਰ)- ਪਿੰਡ ਬੋਦਲ ਛਾਉਣੀ ਵਿਖੇ ਯੂਥ ਸਪੋਰਟਸ ਕਲੱਬਾਂ ਦੇ ਦੋ ਗਰੁੱਪਾਂ ਨੂੰ ਪ੍ਰੋ: ਬਲਦੇਵ ਸਿੰਘ ਬੱਲੀ ਬਲਾਕ ਸੰਮਤੀ ਮੈਂਬਰ ਵੱਲੋਂ ਸਪੋਰਟਸ ਕਿੱਟਾਂ ਭੇਟ ਕੀਤੀਆਂ ਗਈਆਂ | ਇਸ ਮੌਕੇ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ...

ਪੂਰੀ ਖ਼ਬਰ »

ਐਸ.ਪੀ.ਐਨ. ਕਾਲਜ ਦੇ ਵਿਦਿਆਰਥੀ ਯੂਨੀਵਰਸਿਟੀ ਦੀ ਮੈਰਿਟ ਸੂਚੀ 'ਚ

ਮੁਕੇਰੀਆਂ, 3 ਅਗਸਤ (ਰਾਮਗੜ੍ਹੀਆ)- ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਿਆ ਮੁਕੇਰੀਆਂ ਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਗਏ ਐਮ.ਐਸ.ਸੀ. ਭੌਤਿਕ ਵਿਗਿਆਨ ਸਮੈਸਟਰ ਤੀਜਾ ਦੇ ਨਤੀਜੇ ਸ਼ਾਨਦਾਰ ਰਹੇ | ਇਸ ਸਬੰਧੀ ਕਾਲਜ ਪਿ੍ੰਸੀਪਲ ਡਾ. ਸਮੀਰ ਸ਼ਰਮਾ ਨੇ ...

ਪੂਰੀ ਖ਼ਬਰ »

ਸੀਕਰੀ ਵਲੋਂ ਮਨਜੀਤ ਕੌਰ ਚੌਹਾਲ ਸੈਕਟਰ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ

ਹੁਸ਼ਿਆਰਪੁਰ, 3 ਅਗਸਤ (ਨਰਿੰਦਰ ਸਿੰਘ ਬੱਡਲਾ)- ਦੇਸ਼ ਦੀ ਸੰਸਦ ਦੇ 790 ਸੰਸਦ ਮੈਂਬਰਾਂ ਵਿਚੋਂ ਕੇਵਲ 10 ਪ੍ਰਤੀਸ਼ਤ ਔਰਤਾਂ ਹੀ ਸੰਸਦ ਮੈਂਬਰ ਹਨ ਜਦਕਿ ਭਾਰਤ ਦੀ ਰਾਜਨੀਤੀ ਵਿਚ ਇਨ੍ਹਾਂ ਦੀ ਭਾਗੀਦਾਰੀ ਵੀ ਮਰਦਾਂ ਦੇ ਬਰਾਬਰ ਹੋਣੀ ਚਾਹੀਦੀ ਹੈ | ਇਹ ਪ੍ਰਗਟਾਵਾ ਕਰਦੇ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਦੇ ਵਿਦਿਆਰਥੀਆਂ 'ਵਰਸਿਟੀ 'ਚ ਪਹਿਲੇ ਤਿੰਨ ਸਥਾਨਾਂ 'ਤੇ

ਦਸੂਹਾ, 3 ਅਗਸਤ (ਭੁੱਲਰ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਬੀ.ਵੋਕ. (ਹਾਰਡਵੇਅਰ ਨੈੱਟਵਰਕਿੰਗ) ਸਮੈਸਟਰ ਪੰਜਵਾਂ ਦੇ ਨਤੀਜਿਆਂ ਵਿੱਚ ਜੇ.ਸੀ.ਡੀ.ਏ.ਵੀ. ਕਾਲਜ ਦਸੂਹਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਪਿ੍ੰਸੀਪਲ ਡਾ. ਅਮਰਦੀਪ ...

ਪੂਰੀ ਖ਼ਬਰ »

ਵੁੱਡਬਰੀ ਵਰਲਡ ਸਕੂਲ ਦਾ ਸ਼ਾਨਦਾਰ ਨਤੀਜਾ

ਮੁਕੇਰੀਆਂ, 3 ਅਗਸਤ (ਰਾਮਗੜ੍ਹੀਆ)- ਵੁੱਡਬਰੀ ਵਰਲਡ ਸਕੂਲ ਦੇ ਵਿਦਿਆਰਥੀਆਂ ਦਾ 10ਵੀਂ ਸੀ.ਬੀ.ਐਸ.ਈ. ਬੋਰਡ ਪ੍ਰੀਖਿਆ ਨਤੀਜਾ 100 ਫ਼ੀਸਦੀ ਰਿਹਾ | ਇਸ ਤਹਿਤ ਹਰਪ੍ਰੀਤ ਕੌਰ ਨੇ 94.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਦੂਜੇ ਪਾਸੇ ਖਵਾਇਸ਼ ...

ਪੂਰੀ ਖ਼ਬਰ »

ਸੇਂਟ ਸੋਲਜਰ ਗਰੁੱਪ ਦੀਆਂ ਸਾਰੀਆਂ ਬ੍ਰਾਂਚਾਂ ਦਾ 10ਵੀਂ ਦਾ ਨਤੀਜਾ ਸ਼ਾਨਦਾਰ

ਹੁਸ਼ਿਆਰਪੁਰ, 3 ਅਗਸਤ (ਬਲਜਿੰਦਰਪਾਲ ਸਿੰਘ)- ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) ਨਵੀਂ ਦਿੱਲੀ ਵਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ 'ਚ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ ਦੀਆਂ ਸਾਰੀਆਂ ਹੁਸ਼ਿਆਰਪੁਰ ਬ੍ਰਾਂਚਾਂ ਦੇ ਨਤੀਜੇ ...

ਪੂਰੀ ਖ਼ਬਰ »

ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦਾ ਨਤੀਜਾ ਸੌ ਫ਼ੀਸਦੀ

ਦਸੂਹਾ, 3 ਅਗਸਤ (ਕੌਸ਼ਲ)- ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਜਿਸ ਤਹਿਤ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਇਸ ਮੌਕੇ ਸਮੂਹ ਮੈਨੇਜਿੰਗ ਕਮੇਟੀ, ਪ੍ਰਸਿੱਧ ਸਮਾਜ ਸੇਵੀ ...

ਪੂਰੀ ਖ਼ਬਰ »

ਰੋਟਰੀ ਕਲੱਬ ਦਸੂਹਾ ਵਲੋਂ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ

ਦਸੂਹਾ, 3 ਅਗਸਤ (ਕੌਸ਼ਲ)- ਰੋਟਰੀ ਕਲੱਬ ਦਸੂਹਾ ਵਲੋਂ ਦਸੂਹਾ ਦੇ ਵੱਖ-ਵੱਖ ਥਾਵਾਂ 'ਤੇ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਤਹਿਤ ਰੋਟਰੀ ਕਲੱਬ ਦਸੂਹਾ ਵਲੋਂ ਛਾਂਦਾਰ ਬੂਟੇ, ਫਲਦਾਰ ਬੂਟੇ ਅਤੇ ਸਜਾਵਟੀ ਬੂਟੇ ਯੋਗ ਥਾਵਾਂ 'ਤੇ ਲਗਾਏ ਗਏ | ਇਸ ਮੌਕੇ ਰੋਟਰੀ ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਨੈਤਿਕ ਫ਼ਰਜ਼-ਅਮੋਲਕ ਹੁੰਦਲ

ਘੋਗਰਾ, 3 ਅਗਸਤ (ਆਰ. ਐਸ. ਸਲਾਰੀਆ)- ਬਲਾਕ ਦਸੂਹਾ ਦੇ ਪਿੰਡ ਮੀਰਪੁਰ ਵਿਖੇ ਸਾਬਕਾ ਸੰਮਤੀ ਮੈਂਬਰ ਅਮੋਲਕ ਸਿੰਘ ਹੁੰਦਲ ਵਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਖੇਡ ਕਿੱਟ ਭੇਟ ਕੀਤੀ ਗਈ | ਇਸ ਮੌਕੇ 'ਤੇ ਸ. ਹੁੰਦਲ ਨੇ ਕਿਹਾ ਕਿ 'ਜਿੱਤੇਗਾ ਪੰਜਾਬ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਦਸੂਹਾ ਦੇ ਵਿਦਿਆਰਥੀ ਦੂਜੇ ਤੇ ਤੀਜੇ ਸਥਾਨ 'ਤੇ ਕਾਬਜ਼

ਦਸੂਹਾ, 3 ਅਗਸਤ (ਭੁੱਲਰ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਬੀ.ਐਸ.ਸੀ. (ਬਾਇਓ ਟੈਕਨਾਲੋਜੀ) ਸਮੈਸਟਰ ਪਹਿਲਾਂ ਦੇ ਨਤੀਜਿਆਂ 'ਚ ਜੇ.ਸੀ. ਡੀ.ਏ.ਵੀ. ਕਾਲਜ ਦਸੂਹਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ...

ਪੂਰੀ ਖ਼ਬਰ »

ਗੁਰੂ ਨਾਨਕ ਪਵਿੱਤਰ ਜੰਗਲ ਅੱਜੋਵਾਲ 'ਚ ਵਣ-ਮਹਾਂਉਤਸਵ ਮਨਾਇਆ

ਹੁਸ਼ਿਆਰਪੁਰ, 3 ਅਗਸਤ (ਨਰਿੰਦਰ ਸਿੰਘ ਬੱਡਲਾ)-ਗਰੀਬ ਅਤੇ ਬੇਸਹਾਰਾ ਬੱਚਿਆਂ ਨੂੰ ਵਿੱਦਿਆ ਪ੍ਰਦਾਨ ਕਰਨ ਵਾਲੇ ਗੁਰੂ ਨਾਨਕ ਇੰਟਰਨੈਸ਼ਨਲ ਟਰੱਸਟ ਯੂ.ਕੇ. ਵਲੋਂ ਸਥਾਪਿਤ ਗੁਰੂ ਪਵਿੱਤਰ ਜੰਗਲ ਅੱਜੋਵਾਲ ਵਿਖੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਵਿਕਰਮਜੀਤ ਸਿੰਘ ਸੋਨੂੰ ਟੇਰਕਿਆਣਾ ਦਾ ਕੌਲਪੁਰ ਵਿਚ ਸਨਮਾਨ ਕੀਤਾ

ਨੰਗਲ ਬਿਹਾਲਾਂ, 3 ਅਗਸਤ (ਵਿਨੋਦ ਮਹਾਜਨ)- ਵਿਕਰਮਜੀਤ ਸਿੰਘ ਸੋਨੂੰ ਟੇਰਕਿਆਣਾ ਦਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਯੂਥ ਪ੍ਰਧਾਨ ਬਣਨ 'ਤੇ ਜਥੇਦਾਰ ਬਲਦੇਵ ਸਿੰਘ ਕੌਲਪੁਰ ਦੇ ਨਿਵਾਸ ਸਥਾਨ 'ਤੇ ਨਿੱਘਾ ਸਵਾਗਤ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਸਟਰੀਟ ਵੈਂਡਰਾਂ ਨੂੰ ਸਿਖਲਾਈ ਦੇਣ ਸਬੰਧੀ ਕੈਂਪ

ਹੁਸ਼ਿਆਰਪੁਰ, 3 ਅਗਸਤ (ਬਲਜਿੰਦਰਪਾਲ ਸਿੰਘ)-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ)-ਕਮ-ਕਮਿਸ਼ਨਰ ਨਗਰ ਨਿਗਮ ਅਸ਼ਿਕਾ ਜੈਨ ਵਲੋਂ ਹੁਸ਼ਿਆਰਪੁਰ ਵਿਖੇ ਸਟਰੀਟ ਵੈਂਡਰਾਂ ਦੀ ਸਮਰੱਥਾ ਨਿਰਮਾਣ ਅਤੇ ਸਿਖਲਾਈ ਲਈ ਕੈਂਪ ਲਗਾਇਆ ਗਿਆ, ਜਿਸ 'ਚ ਸ਼ਹਿਰ ਦੀ ਹਦੂਦ ਅੰਦਰ ਕੰਮ ਕਰਦੇ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿ ਰਾਏ ਸਾਹਿਬ ਕਾਲਜ ਦਾ ਨਤੀਜਾ ਸ਼ਾਨਦਾਰ

ਚੱਬੇਵਾਲ, 3 ਅਗਸ਼ਤ (ਥਿਆੜਾ)-ਸ੍ਰੀ ਗੁਰੂ ਹਰਿ ਰਾਏ ਸਾਹਿਬ ਕਾਲਜ ਫ਼ਾਰ ਵਿਮੈਨ ਹਰੀਆਂ ਵੇਲਾਂ ਚੱਬੇਵਾਲ ਦਾ ਬੀ.ਐਸ.ਸੀ. (ਮੈਡੀਕਲ/ਨਾਨ ਮੈਡੀਕਲ) ਦਾ ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਪਿ੍ੰਸੀਪਲ ਡਾ. ਅਨੀਤਾ ਸਿੰਘ ਨੇ ਦੱਸਿਆ ਕਿ ਬੀ.ਐਸ.ਸੀ. ...

ਪੂਰੀ ਖ਼ਬਰ »

ਸ਼ਹੀਦਾਂ ਦੀ ਯਾਦ 'ਚ ਖ਼ੂਨ ਦਾਨ ਕਰਨ ਵਾਲੇ ਸਨਮਾਨਿਤ

ਹੁਸ਼ਿਆਰਪੁਰ, 3 ਅਗਸਤ (ਨਰਿੰਦਰ ਸਿੰਘ ਬੱਡਲਾ ਸਿੰਘ)-ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਮਹਾਨ ਸ਼ਹੀਦਾਂ ਦੀ ਯਾਦ ਵਿਚ ਪਿੰਡ ਖੱਬਲਾਂ ਦੇ ਨਿਵਾਸੀ ਸੇਵਾ ਸਿੰਘ ਅਤੇ ਲਖਬੀਰ ਸਿੰਘ, ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਸੇਵਾਵਾਂ ਨਿਭਾਅ ...

ਪੂਰੀ ਖ਼ਬਰ »

ਕਰਾੜੀ ਦੇ ਕਈ ਪਰਿਵਾਰ 'ਆਪ' 'ਚ ਸ਼ਾਮਿਲ-ਪ੍ਰੋ. ਮੁਲਤਾਨੀ

ਤਲਵਾੜਾ, 3 ਅਗਸਤ (ਰਾਜੀਵ ਓਸ਼ੋ)- ਮੁਕੇਰੀਆਂ ਹਲਕੇ ਦੇ ਕੰਢੀ ਏਰੀਏ ਦੇ ਬਹੁਤ ਹੀ ਮਸ਼ਹੂਰ ਪਿੰਡ ਕਰਾੜੀ (ਬਹਿਜੋਗਨ) ਦੇ ਖੇਡ ਸਟੇਡੀਅਮ ਵਿਚ ਬਹੁਤ ਹੀ ਭਰਵੀਂ ਮੀਟਿੰਗ ਆਮ ਆਦਮੀ ਪਾਰਟੀ ਮੁਕੇਰੀਆਂ ਦੇ ਸਾਬਕਾ ਹਲਕਾ ਇੰਚਾਰਜ ਤੇ ਪੰਜਾਬ ਸਟੇਟ ਦੇ ਜੁਆਇੰਟ ਸੈਕਟਰੀ ...

ਪੂਰੀ ਖ਼ਬਰ »

ਬੀਬੀ ਜੋਸ਼ ਵਲੋਂ ਪਿੰਡ ਸਹਿਜੋਵਾਲ ਵਿਖੇ ਵਰਕਰ ਮੀਟਿੰਗ ਕੀਤੀ

ਸ਼ਾਮਚੁਰਾਸੀ, 3 ਅਗਸਤ (ਗੁਰਮੀਤ ਸਿੰਘ ਖ਼ਾਨਪੁਰੀ)-ਸ਼੍ਰੋਮਣੀ ਅਕਾਲੀ ਦਲ ਹਲਕਾ ਸ਼ਾਮਚੁਰਾਸੀ ਦੀ ਇੰਚਾਰਜ ਅਤੇ ਸਾਬਕਾ ਮੰਤਰੀ ਬੀਬੀ ਮਹਿੰਦਰ ਕੌਰ ਜੋਸ਼ ਵਲੋਂ ਹਲਕੇ ਦੇ ਪਿੰਡਾਂ ਵਿਚ ਸ਼ੁਰੂ ਕੀਤੀਆਂ ਮੀਟਿੰਗਾਂ ਦੇ ਤਹਿਤ ਪਿੰਡ ਸਹਿਜੋਵਾਲ ਵਿਖੇ ਸ਼੍ਰੋਮਣੀ ...

ਪੂਰੀ ਖ਼ਬਰ »

ਮਨਜੀਤ ਦਸੂਹਾ ਵਲੋਂ ਕੰਧਾਲਾ ਜੱਟਾਂ ਦੇ ਨੌਜਵਾਨਾਂ ਨੂੰ ਕਿ੍ਕਟ ਕਿੱਟ ਭੇਟ

ਅੱਡਾ ਸਰਾਂ, 3 ਅਗਸਤ(ਹਰਜਿੰਦਰ ਸਿੰਘ ਮਸੀਤੀ)-ਹਲਕਾ ਇੰਚਾਰਜ ਉੜਮੁੜ ਟਾਂਡਾ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਤੇ ਉੱਘੇ ਸਮਾਜ ਸੇਵਕ ਸਰਦਾਰ ਮਨਜੀਤ ਸਿੰਘ ਦਸੂਹਾ ਨੇ ਹਲਕੇ ਦੇ ਪਿੰਡ ਕੰਧਾਲਾ ਜੱਟਾ ਦੇ ਡਾਕਟਰ ਭੀਮ ਰਾਓ ਅੰਬੇਦਕਰ ਯੂਥ ਕਲੱਬ ਦੇ ਨੌਜਵਾਨਾਂ ਨੂੰ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸਭਾ ਥਿੰਦਾ ਵਿਖੇ ਬੱਚਿਆਂ ਦਾ ਸਨਮਾਨ

ਦਸੂਹਾ, 3 ਅਗਸਤ (ਭੁੱਲਰ)- ਗੁਰਦੁਆਰਾ ਸਿੰਘ ਸਭਾ ਥਿੰਦਾ ਵਿਖੇ ਉੱਤਰੀ ਭਾਰਤ ਵਿਚੋਂ ਧਾਰਮਿਕ ਪ੍ਰੀਖਿਆ ਵਿਚੋਂ ਪਹਿਲੇ ਸਥਾਨ 'ਤੇ ਰਹਿਣ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਸੁਰਜੀਤ ਸਿੰਘ ਸਮਰਾ ਨੇ ਦੱਸਿਆ ਕਿ ਸਮਰਪ੍ਰੀਤ ਕੌਰ, ਸਿਮਰਦੀਪ ਕੌਰ ਤੇ ...

ਪੂਰੀ ਖ਼ਬਰ »

ਸੂਬਾ ਪੱਧਰੀ ਰੈਲੀ ਦੀ ਤਿਆਰੀ ਲਈ ਆਸ਼ਾ ਵਰਕਰਾਂ ਵਲੋਂ ਮੀਟਿੰਗ

ਗੜ੍ਹਸ਼ੰਕਰ, 3 ਅਗਸਤ (ਧਾਲੀਵਾਲ)-ਇੱਥੇ ਆਸ਼ਾ ਵਰਕਰ ਯੂਨੀਅਨ (ਸੀਟੂ) ਦੀ ਮੀਟਿੰਗ ਪ੍ਰਧਾਨ ਜੋਗਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਆਸ਼ਾ ਵਰਕਰਾਂ ਵਲੋਂ ਮੰਗਾਂ 'ਤੇ ਚਰਚਾ ਕਰਦਿਆਂ 9 ਅਗਸਤ ਨੂੰ ਮੋਹਾਲੀ ਵਿਖੇ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲੀ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਵਲੋਂ ਗਾਰੰਟੀ ਕਾਰਡ ਵੰਡ ਮੁਹਿੰਮ ਦੀ ਸ਼ੁਰੂਆਤ

ਦਸੂਹਾ, 3 ਅਗਸਤ (ਕੌਸ਼ਲ)- ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ 600 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਐਲਾਨ ਤੋਂ ਬਾਅਦ ਜ਼ਮੀਨੀ ਪੱਧਰ 'ਤੇ ਲੋਕਾਂ ਤੱਕ ਸੁਨੇਹਾ ਦੇਣ ਲਈ ਪਾਰਟੀ ਵਲੋਂ ਅਰਵਿੰਦ ਕੇਜਰੀਵਾਲ ਵਲੋਂ ਦਸਤਖਤ ਕੀਤਾ ਗਰੰਟੀ ਕਾਰਡ ਵੰਡਣ ਦੀ ...

ਪੂਰੀ ਖ਼ਬਰ »

ਕੋਟ-ਮੇਹਟਿਆਣਾ ਸੜਕ ਦਾ ਨਿਰਮਾਣ ਅੱਧ ਅਗਸਤ ਤੱਕ ਹੋਵੇਗਾ ਸ਼ੁਰੂ- ਡਾ: ਰਾਜ ਕੁਮਾਰ

ਹੁਸ਼ਿਆਰਪੁਰ, 3 ਅਗਸਤ (ਬਲਜਿੰਦਰਪਾਲ ਸਿੰਘ)-ਵਿਧਾਇਕ ਡਾ: ਰਾਜ ਕੁਮਾਰ ਚੱਬੇਵਾਲ ਵਲੋਂ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ | ਇਸ ਮੌਕੇ ਡਾ: ਰਾਜ ਕੁਮਾਰ ਨੇ ਸਬੰਧਿਤ ਮਹਿਕਮੇ ਅਤੇ ਅਧਿਕਾਰੀਆਂ ਨੂੰ ਉਚਿੱਤ ਨਿਰਦੇਸ਼ ਦਿੱਤੇ | ਇਸ ਮੌਕੇ ਉਨ੍ਹਾਂ ਦਫ਼ਤਰ 'ਚ ਆਏ ...

ਪੂਰੀ ਖ਼ਬਰ »

ਅਚਲਪੁਰ–ਬੀਤ 'ਚ ਕਿਸਾਨਾਂ ਦੀ ਮੀਟਿੰਗ

ਬੀਣੇਵਾਲ, 3 ਅਗਸਤ (ਬੈਜ ਚੌਧਰੀ)-ਤਹਿਸੀਲ ਗੜ੍ਹਸ਼ੰਕਰ ਦੇ ਕਿਸਾਨਾਂ ਦੀ ਸਾਂਝੀ ਮੀਟਿੰਗ ਬੀਤ ਇਲਾਕੇ ਦੇ ਪਿੰਡ ਅਚਲਪੁਰ ਵਿਚ ਡਾ: ਹਰਵਿੰਦਰ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੰੂਨਾਂ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਦਿੱਲੀ ਸੰਘਰਸ਼ ਲਈ ਪਿੰਡਾਂ 'ਚ ਲਾਮਬੰਦੀ

ਗੜ੍ਹਸ਼ੰਕਰ, 3 ਅਗਸਤ (ਧਾਲੀਵਾਲ)- ਕਿਰਤੀ ਕਿਸਾਨ ਯੂਨੀਅਨ ਤਹਿਸੀਲ ਗੜ੍ਹਸ਼ੰਕਰ ਵਲੋਂ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਲੀ ਦੇ ਬਾਰਡਰਾਂ 'ਤੇ ਚੱਲੀ ਕਿਸਾਨੀ ਸੰਘਰਸ਼ 'ਚ ਸ਼ਮੂਲੀਅਤ ਲਈ ਪਿੰਡਾਂ 'ਚ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਸੰਘਰਸ਼ ਸ਼ਾਮਿਲ ਹੋਣ ਲਈ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX