ਤਾਜਾ ਖ਼ਬਰਾਂ


ਪੁਲਵਾਮਾ ਵਿਚ ਦੋ ਜ਼ਮੀਨੀ ਕਰਮਚਾਰੀ ਗ੍ਰਿਫ਼ਤਾਰ
. . .  3 minutes ago
ਸ੍ਰੀਨਗਰ, 28 ਸਤੰਬਰ - ਪੁਲਿਸ ਨੇ ਮੰਗਲਵਾਰ ਨੂੰ ਪੁਲਵਾਮਾ ਵਿਚ ਦੋ ਅੱਤਵਾਦੀਆਂ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ੍ਰੀਨਗਰ ਪੁਲਿਸ ਨੇ ਪੁਲਵਾਮਾ ਪੁਲਿਸ ਅਤੇ 50 ਆਰ.ਆਰ. ਦੀ ਸਹਾਇਤਾ ਨਾਲ ...
ਕਰਿਆਨਾ ਸਟੋਰ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ
. . .  23 minutes ago
ਭਵਾਨੀਗੜ੍ਹ,28 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਭਵਾਨੀਗੜ੍ਹ ਮੁੱਖ ਸੜਕ 'ਤੇ ਇਕ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋ ਜਾਣ ਦੀ ਖ਼ਬਰ ਹੈ। ਦੁਕਾਨ ਦੇ ਮਾਲਕ ਡਿਪਟੀ ਚੰਦ ਗਰਗ ਨੇ ਦੱਸਿਆ ਕਿ ਉਹ ਬੀਤੀ....
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 18,795 ਨਵੇਂ ਕੋਰੋਨਾ ਮਾਮਲੇ , 79 ਮੌਤਾਂ
. . .  31 minutes ago
ਨਵੀਂ ਦਿੱਲੀ, 28 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 18,795 ਨਵੇਂ ਕੋਰੋਨਾ ਮਾਮਲੇ ਆਏ 79 ....
ਰਾਹੁਲ ਗਾਂਧੀ ਦਿੱਲੀ ਤੋਂ ਪੰਜਾਬ ਦੀ ਸਰਕਾਰ ਚਲਾਉਣਾ ਬੰਦ ਕਰੇ - ਮਜੀਠੀਆ
. . .  37 minutes ago
ਬੰਗਾ,28 ਸਤੰਬਰ (ਜਸਬੀਰ ਸਿੰਘ ਨੂਰਪੁਰ) ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮਦਿਨ 'ਤੇ ਸ਼ਰਧਾ ਦੇ ਫੁਲ ਭੇਟ ਕਰਨ ਪੁੱਜੇ ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਨੇ ਆਖਿਆ ਕਿ ....
ਸਤਿਕਾਰਯੋਗ ਲਤਾ ਦੀਦੀ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ - ਪ੍ਰਧਾਨ ਮੰਤਰੀ
. . .  54 minutes ago
ਨਵੀਂ ਦਿੱਲੀ, 28 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਤਿਕਾਰਯੋਗ ਲਤਾ ਦੀਦੀ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਸ ਦੀ ਸੁਰੀਲੀ ਆਵਾਜ਼ ਦੁਨੀਆ ਭਰ ਵਿਚ ਗੂੰਜਦੀ ਹੈ। ਭਾਰਤੀ ਸੰਸਕ੍ਰਿਤੀ ਪ੍ਰਤੀ ਉਸ ਦੀ ਨਿਮਰਤਾ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ
. . .  53 minutes ago
ਨਵੀਂ ਦਿੱਲੀ, 28 ਸਤੰਬਰ - ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ। ਉਹ ਹਰ ਭਾਰਤੀ ਦੇ ਦਿਲ ਵਿਚ ਵੱਸਦੇ....
ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਭਗਤ ਸਿੰਘ ਦੀ ਸੋਚ 'ਤੇ ਪਹਿਰਾ ਦਈਏ ਤੇ ਉਨ੍ਹਾਂ ਦੀ ਹੋਂਦ ਨੂੰ ਅਮਰ ਰੱਖੀਏ - ਚਰਨਜੀਤ ਸਿੰਘ ਚੰਨੀ
. . .  about 1 hour ago
ਨਵੀਂ ਦਿੱਲੀ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਹਰ ਭਾਰਤੀ ਦੀ ਰੂਹ 'ਚ ਵੱਸਦੇ ਹਨ। ਸਾਡੀ ਆਜ਼ਾਦੀ ਉਨ੍ਹਾਂ ਦੀ ਹੀ ਦੇਣ ਹੈ। ਨੌਜਵਾਨ ਉਮਰ ਵਿਚ ਦੇਸ਼ ਤੇ ਆਪਣੇ ਲੋਕਾਂ ਲਈ ....
ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਵੈਂਡੀ ਸ਼ੇਰਮਨ ਅਗਲੇ ਮਹੀਨੇ ਭਾਰਤ ਦੀ ਫੇਰੀ 'ਤੇ
. . .  about 1 hour ago
ਵਾਸ਼ਿੰਗਟਨ, 28 ਸਤੰਬਰ - ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਵੈਂਡੀ ਸ਼ੇਰਮਨ ਅਗਲੇ ਮਹੀਨੇ ਭਾਰਤ ਦੀ ਫੇਰੀ 'ਤੇ ਦੋ -ਪੱਖੀ ਮੀਟਿੰਗਾਂ, ਸਿਵਲ....
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੰਤਰੀ ਮੰਡਲ ਦੀ ਮੀਟਿੰਗ ਦੀ ਕਰਨਗੇ ਪ੍ਰਧਾਨਗੀ
. . .  about 2 hours ago
ਨਵੀਂ ਦਿੱਲੀ, 28 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੰਤਰੀ ਮੰਡਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ....
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ 'ਤੇ ਅਦਾਰਾ ਅਜੀਤ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਦਾ ਹੈ
. . .  about 2 hours ago
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ 'ਤੇ ਅਦਾਰਾ ਅਜੀਤ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਦਾ ਹੈ
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਮੁੱਖ ਮੰਤਰੀ ਚੰਨੀ ਨੇ ਰਾਜ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ 100 ਦਿਨਾਂ ਦਾ ਰੋਡਮੈਪ ਤਿਆਰ ਕਰਨ ਨੂੰ ਕਿਹਾ
. . .  1 day ago
ਚੰਡੀਗੜ੍ਹ, 27 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਸ਼ਾਸਕੀ ਸਕੱਤਰਾਂ ਨੂੰ ਉਨ੍ਹਾਂ ਦੇ ਵਿਭਾਗਾਂ ਦੇ 100 ਦਿਨਾਂ ਦਾ ਵਿਆਪਕ ਰੋਡਮੈਪ ਤਿਆਰ ਕਰਨ ਲਈ ਕਿਹਾ ਹੈ ਤਾਂ ਜੋ ਵਧੇਰੇ ਕੁਸ਼ਲਤਾ ਅਤੇ ਪਾਰਦਰਸ਼ਤਾ ਲਿਆਂਦੀ ...
ਥਾਣੇਦਾਰ ਨੇ ਅਦਾਲਤ ਜਾਂਦੇ ਵਕੀਲ ਦਾ ਪਾੜਿਆ ਸਿਰ
. . .  1 day ago
ਤਲਵੰਡੀ ਸਾਬੋ/ਸੀਂਗੋ ਮੰਡੀ 27 ਸਤੰਬਰ (ਲੱਕਵਿੰਦਰ ਸ਼ਰਮਾ)- ਅੱਜ ਭਾਰਤ ਬੰਦ ਦੌਰਾਨ ਇੱਕ ਨਾਕੇ ਕੋਲੋਂ ਲੰਘਦੇ ਵਕਤ ਰਸਤੇ ਵਿਚ ਰਸਤਾ ਰੋਕਣ ਲਈ ਰੱਖੇ ਢੋਲ ਪਾਸੇ ਕਰਕੇ ਲੰਘਣ ਲੱਗੇ ਇਕ ਨਾਮੀ ਵਕੀਲ ਨੂੰ ਪੁਲਿਸ ਦੇ ਇੱਕ ਥਾਣੇਦਾਰ ਨੇ ਸਿਰ ਵਿਚ ਸੱਟ ...
ਆਕਾਸ਼ ਮਿਜ਼ਾਈਲ ਦੇ ਨਵੇਂ ਸੰਸਕਰਣ - 'ਆਕਾਸ਼ ਪ੍ਰਾਈਮ' ਦਾ ਅੱਜ ਚਾਂਦੀਪੁਰ, ਉੜੀਸ਼ਾ ਤੋਂ ਸਫਲਤਾਪੂਰਵਕ ਪ੍ਰੀਖਣ
. . .  1 day ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਸੁਰੱਖਿਆ ਘਟਾਉਣ ਨੂੰ ਕਿਹਾ
. . .  1 day ago
ਅਮਰਪ੍ਰੀਤ ਸਿੰਘ ਦਿਓਲ ਪੰਜਾਬ ਦੇ ਐਡਵੋਕੇਟ ਜਨਰਲ ਨਿਯੁਕਤ
. . .  1 day ago
ਚਾਚੇ ਨਾਲ ਕੰਧ ਦੇ ਰੌਲ਼ੇ ਤੋਂ ਪ੍ਰੇਸ਼ਾਨ ਭਤੀਜੇ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  1 day ago
ਲੋਹਟਬੱਦੀ, 27 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ) - ਪਿੰਡ ਲੋਹਟਬੱਦੀ (ਲੁਧਿਆਣਾ) ਵਿਖੇ ਅੱਜ 42 ਸਾਲਾ ਵਿਅਕਤੀ ਨੇ ਆਰਥਿਕ ਤੰਗੀ ਨਾਲ ਜੂਝਦਿਆਂ ਅਤੇ ਸਕੇ ਚਾਚੇ ਨਾਲ ਮਕਾਨ ਦੀ ਕੰਧ ਤੋਂ ਪ੍ਰੇਸ਼ਾਨ ਅਤੇ ਕੋਈ ਸੁਣਵਾਈ ਨਾ ਹੋਣ ਕਾਰਨ ਅੱਜ...
ਸੁਪਰੀਮ ਕੋਰਟ ਦੀ ਕੇਂਦਰ ਸਮੇਤ ਰਾਸ਼ਟਰੀ ਪ੍ਰੀਖਿਆ ਬੋਰਡ ਅਤੇ ਰਾਸ਼ਟਰੀ ਮੈਡੀਕਲ ਕਮਿਸ਼ਨ ਨੂੰ ਫਟਕਾਰ
. . .  1 day ago
ਨਵੀਂ ਦਿੱਲੀ, 27 ਸਤੰਬਰ - ਸੁਪਰੀਮ ਕੋਰਟ ਨੇ ਪੋਸਟ ਗ੍ਰੈਜੂਏਟ ਨੈਸ਼ਨਲ ਏਲੀਜੀਬਿਲਿਟੀ ਕਮ ਐਂਟਰੈਂਸ ਟੈਸਟ-ਸੁਪਰ ਸਪੈਸ਼ਲਿਟੀ 2021 ਦੇ ਇਮਤਿਹਾਨ ਪੈਟਰਨ ਵਿਚ ਆਖਰੀ ਮਿੰਟ ਵਿਚ ਬਦਲਾਅ ਕਰਨ ਲਈ ਕੇਂਦਰ ...
ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ ਦਾ ਦਿਹਾਂਤ
. . .  1 day ago
ਕਪੂਰਥਲਾ, 27 ਸਤੰਬਰ (ਅਮਰਜੀਤ ਕੋਮਲ) - ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ (68) ਦਾ ਅੱਜ ਦੁਪਹਿਰ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ...
ਬਲੋਚ ਵਿਦਰੋਹੀਆਂ ਨੇ ਕੀਤਾ ਬੰਬ ਧਮਾਕਾ, ਨੁਕਸਾਨਿਆ ਗਿਆ ਮੁਹੰਮਦ ਅਲੀ ਜਿਨਾਹ ਦਾ ਬੁੱਤ
. . .  1 day ago
ਇਸਲਾਮਾਬਾਦ, 27 ਸਤੰਬਰ - ਬਲੋਚ ਵਿਦਰੋਹੀਆਂ ਨੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੇ ਬੁੱਤ ਨੂੰ ਬੰਬ ਧਮਾਕੇ ਵਿਚ ਉਡਾ ਦਿੱਤਾ | ਬਲੋਚਿਸਤਾਨ ਸੂਬੇ ਦੇ ਸਾਹਿਲੀ ਸ਼ਹਿਰ ਗਵਾਦਰ ਵਿਚ ਕੀਤੇ ਬੰਬ ਧਮਾਕੇ ਵਿਚ ਬੁੱਤ ਨੁਕਸਾਨਿਆ ਗਿਆ ਹੈ...
ਚੱਕਰਵਾਤੀ ਤੂਫ਼ਾਨ 'ਗੁਲਾਬ' ਦੇ ਚਲਦੇ ਅਲਰਟ ਜਾਰੀ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰੀ ਮੀਂਹ ਪੈਣ ਕਾਰਨ ਆਂਧਰਾ ਪ੍ਰਦੇਸ਼ - ਉੜੀਸਾ ਸਰਹੱਦ 'ਤੇ ਗੋਟਾ ਬੈਰਾਜ 'ਚ ਪਾਣੀ ਦਾ ਪੱਧਰ ਵਧ ਗਿਆ ਹੈ | ਜ਼ਿਕਰਯੋਗ ਹੈ ਕਿ ਉੜੀਸਾ ਅਤੇ ਆਂਧਰਾ ਪ੍ਰਦੇਸ਼ ਵਿਚ ਤਬਾਹੀ ਮਚਾਉਣ ਤੋਂ ਬਾਅਦ...
ਭਾਜਪਾ ਅਤੇ ਟੀ.ਐਮ.ਸੀ. ਵਰਕਰਾਂ ਵਿਚਕਾਰ ਹੋਈ ਝੜਪ
. . .  1 day ago
ਕੋਲਕਾਤਾ, 27 ਸਤੰਬਰ - ਭਵਾਨੀਪੁਰ ਉਪ ਚੋਣ ਦੇ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੇ ਵਰਕਰਾਂ ਦੀ ਅੱਜ ਕੋਲਕਾਤਾ ਵਿਚ ਝੜਪ ਹੋ ....
ਭਾਰਤ ਬੰਦ ਪੂਰੀ ਤਰ੍ਹਾਂ ਰਿਹਾ ਸਫਲ - ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਰਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਭਵਿੱਖ ਦੀ ਰਣਨੀਤੀ...
ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ
. . .  1 day ago
ਨਵੀਂ ਦਿੱਲੀ,27 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ | ਉੱਥੇ ਹੀ ਇਸ ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਦਿਨ ਹੈ...
ਨਰਮੇ ਦੀ ਫ਼ਸਲ ਤਬਾਹ ਹੋਣ ਕਾਰਨ ਕਿਸਾਨ ਵਲੋਂ ਖ਼ੁਦਕੁਸ਼ੀ
. . .  1 day ago
ਮਾਨਸਾ, 27 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਨੇੜਲੇ ਪਿੰਡ ਖ਼ਿਆਲਾ ਕਲਾਂ ਦੇ ਨੌਜਵਾਨ ਕਿਸਾਨ ਰਜਿੰਦਰ ਸਿੰਘ (27) ਪੁੱਤਰ ਨਾਹਰ ਸਿੰਘ ਨੇ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਕਾਰਨ ਤਬਾਹ ਹੋਣ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 20 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਹੈ, ਅਸੰਭਵ ਨਹੀਂ। -ਐਲਵਰਟਸ

ਫਰੀਦਕੋਟ

ਜ਼ਿਲ੍ਹਾ ਫਰੀਦਕੋਟ ਦੇ ਸਕੂਲਾਂ ਦਾ ਸੀ.ਬੀ.ਐਸ.ਈ.ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਫ਼ਰੀਦਕੋਟ, 3 ਅਗਸਤ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਪਬਲਿਕ ਸਕੂਲ ਦੇ ਪਿ੍ੰਸੀਪਲ ਕੁਲਦੀਪ ਕੌਰ ਨੇ ਦੱਸਿਆ ਕਿ ਸੀ.ਬੀ.ਐਸ.ਈ. ਵਲੋਂ 10ਵੀਂ ਦਾ ਨਤੀਜਾ ਬਿਨਾਂ ਬੋਰਡ ਇਮਤਿਹਾਨ ਲਏ ਇਕ ਤਿਆਰ ਕੀਤੀ ਗਈ ਨੀਤੀ ਰਾਹੀਂ ਐਲਾਨਿਆ ਗਿਆ | ਇਹ ਸੀ. ਬੀ. ਐਸ. ਈ. ਦੇ ਇਤਿਹਾਸ ਵਿਚ ਕੋਵਿਡ ਦੇ ਹਾਲਾਤਾਂ ਦੇ ਕਾਰਨ ਪਹਿਲੀ ਵਾਰ ਹੋਇਆ | ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਸਕੂਲ ਦੇ ਕੁੱਲ 260 ਵਿਦਿਆਰਥੀਆਂ ਦਾ ਨਤੀਜਾ ਐਲਾਨਿਆ ਗਿਆ ਜਿਨ੍ਹਾਂ ਵਿਚੋਂ ਤਿੰਨ ਵਿਦਿਆਰਥੀ ਹਰਸੰਗੀਤ ਕੌਰ, ਕੋਮਲਪ੍ਰੀਤ ਕੌਰ ਅਤੇ ਕਿਰਤਰੂਪ ਕੌਰ ਨੇ 98% ਅੰਕ ਲੈ ਕੇ ਪਹਿਲਾ ਸਥਾਨ, ਜਸਲੀਨ ਕੌਰ ਨੇ 97.4% ਅੰਕ ਲੈ ਕੇ ਦੂਜਾ ਸਥਾਨ ਅਤੇ ਕਰਨਪ੍ਰੀਤ ਕੌਰ ਨੇ 97.2% ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ | ਉਨ੍ਹਾਂ ਦੱਸਿਆ ਕੇ ਇਸ ਸਾਲ 84 ਵਿਦਿਆਰਥੀਆਂ ਨੇ 90% ਤੋਂ ਉੱਪਰ ਅੰਕ ਪ੍ਰਾਪਤ ਕੀਤੇ | ਉਨ੍ਹਾਂ ਨੇ ਕਿਹਾ ਕਿ ਬਾਬਾ ਫ਼ਰੀਦ ਦੀ ਰਹਿਮਤ ਸਦਕਾ ਹੀ ਅੱਜ ਇਹ ਵਿਦਿਆਰਥੀ ਉਚਾਈਆਂ ਨੂੰ ਛੂਹ ਰਹੇ ਹਨ | ਬਾਬਾ ਫ਼ਰੀਦ ਵਿਦਿਅਕ ਤੇ ਧਾਰਮਿਕ ਸੰਸਥਾਵਾਂ ਦੇ ਮੁਖੀ ਇੰਦਰਜੀਤ ਸਿੰਘ ਖਾਲਸਾ ਨੇ ਵੀ ਮਹਾਨ ਸੂਫੀ ਸੰਤ ਬਾਬਾ ਫ਼ਰੀਦ ਦੀਆਂ ਰਹਿਮਤਾਂ ਦਾ ਧੰਨਵਾਦ ਕੀਤਾ ਤੇ ਇਸ ਖੁਸ਼ੀ ਦੇ ਮੌਕੇ 'ਤੇ ਸਕੂਲ ਦੇ ਪਿ੍ੰਸੀਪਲ ਕੁਲਦੀਪ ਕੌਰ, ਕੋਆਰਡੀਨੈਟਰ ਨੀਰਜ ਸੇਠੀ, ਉਨ੍ਹਾਂ ਦੀ ਟੀਮ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਦਿਲੀ ਮੁਬਾਰਕਬਾਦ ਦਿੱਤੀ |
ਮਾਊਾਟ ਲਿਟਰਾ ਜ਼ੀ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ
ਸਥਾਨਕ ਮਾਊਾਟ ਲਿਟਰਾ ਜ਼ੀ ਸਕੂਲ ਦਾ 10ਵੀਂ ਦਾ ਨਤੀਜਾ ਸੀ. ਬੀ. ਐੱਸ.ਈ. ਵਲੋਂ ਐਲਾਨਿਆ ਗਿਆ , ਸ਼ਾਨਦਾਰ ਅਤੇ 100 ਫ਼ੀਸਦੀ ਰਿਹਾ ਜਿਸ ਵਿਚ ਤੁਸ਼ਾਰ ਗੁਲਾਟੀ ਨੇ 97%, ਇਕਬਾਲ ਸਿੰਘ ਨੇ 92%, ਮਨੋਜ ਕੁਮਾਰ ਨੇ 89%, ਅੰਕਿਤ ਕੁਮਾਰ ਨੇ 88% ਅਤੇ ਜੈਸਮੀਨ ਸੈਣੀ ਨੇ 87%, ਜਸਕੀਰਤ ਕੌਰ 87% ਅੰਕ ਹਾਸਿਲ ਕਰਕੇ ਪੂਰੇ ਇਲਾਕੇ ਵਿਚ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਇਸ ਤੋਂ ਇਲਾਵਾ ਸਾਰੇ ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿਚ ਪਾਸ ਹੋ ਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਸਕੂਲ ਦੇ ਚੇਅਰਮੈਨ ਇੰਜ. ਚਮਨ ਲਾਲ ਗੁਲਾਟੀ, ਸਕੂਲ ਸੈਕਟਰੀ ਪੰਕਜ ਗੁਲਾਟੀ ਅਤੇ ਪਿ੍ੰਸੀਪਲ ਯਸ਼ੂ ਧਿੰਗੜਾ ਨੇ ਅਵੱਲ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ |
ਐਸ.ਐਮ.ਡੀ ਸਕੂਲ ਨੇ ਮਾਰੀ ਬਾਜ਼ੀ
ਫ਼ਰੀਦਕੋਟ, (ਜਸਵੰਤ ਸਿੰਘ ਪੁਰਬਾ)-ਸੀ.ਬੀ.ਐੱਸ.ਈ. ਵਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਐਸ.ਐਮ.ਡੀ ਵਰਲਡ ਸਕੂਲ ਕੋਟਸੁਖੀਆ (ਫ਼ਰੀਦਕੋਟ) ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 100 ਪ੍ਰਤੀਸ਼ਤ ਰਿਹਾ | ਸਕੂਲ ਦੇ ਚੇਅਰਮੈਨ/ਡਾਇਰੈਕਟਰ ਰਾਜ ਥਾਪਰ ਨੇ ਦੱਸਿਆ ਕਿ ਦਸਵੀਂ ਜਮਾਤ ਦੀ ਸਕੂਲ ਮੈਰਿਟ ਸੂਚੀ ਵਿਚ ਮਹਿਕਪ੍ਰੀਤ ਕੌਰ ਬਰਾੜ ਸਪੁੱਤਰੀ ਰਾਣਾ ਰਣਜੀਤ ਸਿੰਘ ਬੱਗੇਆਣਾ ਨੇ 96.6 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ, ਹਰਮਨਜੀਤ ਸਿੰਘ ਸਪੁੱਤਰ ਅੰਗਰੇਜ਼ ਸਿੰਘ ਪਿੰਡ ਸਿਰਸੜੀ ਨੇ 95.4 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਅਤੇ ਗੁਰਕਮਲ ਕੌਰ ਸਪੁੱਤਰੀ ਸੇਵਾ ਸਿੰਘ ਪਿੰਡ ਮੱਲਕੇ ਨੇ 94.8 ਪ੍ਰਤੀਸ਼ਤ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ | ਇਸ ਤਰ੍ਹਾਂ ਸਾਰੇ ਹੀ ਵਿਦਿਆਰਥੀ ਪਹਿਲੇ ਦਰਜੇ ਵਿਚ ਪਾਸ ਹੋਏ ਹਨ | ਸਕੂਲ ਦੇ ਸਰਪ੍ਰਸਤ ਮੁਕੰਦ ਲਾਲ ਥਾਪਰ ਨੇ ਸਮੂਹ ਵਿਦਿਅਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਨਤੀਜਾ ਸਕੂਲ ਦੇ ਮਰਹੂਮ ਪਿ੍ੰਸੀਪਲ ਸਵਰਨਜੀਤ ਕੌਰ ਨੂੰ ਸਮਰਪਿਤ ਹੈ, ਜਿਨ੍ਹਾਂ ਦੀ ਅਣਥੱਕ ਮਿਹਨਤ ਅੱਜ ਸਾਡੇ ਸਾਰਿਆਂ ਦੇ ਸਾਹਮਣੇ ਹੈ | ਸਕੂਲ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਨੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਸੰਸਥਾ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ | ਇਸ ਮੌਕੇ ਸਕੂਲ ਦੇ ਟਰੱਸਟੀ ਸੰਤੋਖ ਸਿੰਘ ਸੋਢੀ, ਹਰਬੰਸ ਲਾਲ ਥਾਪਰ, ਪਿ੍ੰਸੀਪਲ ਮੀਨਾਕਸ਼ੀ ਕਪੂਰ, ਕੋਆਰਡੀਨੇਟਰ ਅਮਨਪ੍ਰੀਤ ਕੌਰ, ਊਸ਼ਾ ਰਾਣੀ, ਮਨਦੀਪ ਸਿੰਘ, ਰੇਨੂੰ ਚੁੱਘ, ਕੁਲਦੀਪ ਕੌਰ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ ਤੇ ਸਮੂਹ ਸਟਾਫ਼ ਹਾਜ਼ਰ ਸਨ |
ਦਿੱਲੀ ਇੰਟਰਨੈਸ਼ਨਲ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ
ਫ਼ਰੀਦਕੋਟ, (ਜਸਵੰਤ ਸਿੰਘ ਪੁਰਬਾ)-ਦਿੱਲੀ ਇੰਟਰਨੈਸ਼ਨਲ ਸਕੂਲ ਫ਼ਰੀਦਕੋਟ ਦਾ ਦਸਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਰਿਹਾ | ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਅਦਿੱਤਿਆ ਤਿਵਾੜੀ ਤੇ ਪੁਸ਼ਪਪ੍ਰੀਤ ਕੌਰ ਨੇ 98.6% ਅੰਕ ਪ੍ਰਾਪਤ ਕਰਕੇ ਪਹਿਲਾ, ਕਰਮਪ੍ਰੀਤ ਕੌਰ 98.4% ਅੰਕ ਲੈ ਕੇ ਦੂਜਾ ਅਤੇ ਪਰਾਂਜਲੀ ਨੇ 98% ਅੰਕ ਲੈ ਕੇ ਤੀਸਰਾ ਸਥਾਨ ਹਾਸਿਲ ਕੀਤਾ | ਇਸ ਤੋਂ ਇਲਾਵਾ ਵਿਦਿਆਰਥੀ ਹਰਮਨਪ੍ਰੀਤ ਸਿੰਘ ਨੇ 96% ਅੰਕ, ਗੌਤਮ ਨੇ 96.4% ਅੰਕ, ਨਵਜੋਤ ਕੌਰ ਨੇ 96% ਅੰਕ, ਅਸ਼ਨਿਆ ਜੋਸ਼ੀ ਨੇ 95% ਅੰਕ, ਅਮਿਤੋਜ ਤੇ ਗਗਨਪ੍ਰੀਤ ਕੌਰ ਨੇ 95% ਅੰਕ ਹਾਸਿਲ ਕਰਕੇ ਆਪਣੀ ਵੱਖਰੀ ਪ੍ਰਤਿਭਾ ਪੇਸ਼ ਕਰਕੇ ਅਦਾਰੇ ਦਾ ਨਾਂਅ ਰੌਸ਼ਨ ਕੀਤਾ | ਸੰਸਥਾ ਦੇ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿਚ ਪਾਸ ਹੋਏ ਹਨ | ਇਸ ਮੌਕੇ ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਆਸ਼ੀਸ਼ ਤੋਲਾ, ਡਾਇਰੈਕਟਰ ਅਨੁਪਮਾ ਤੋਲਾ ਨੇ ਇਨ੍ਹਾਂ ਪ੍ਰਾਪਤੀਆਂ ਲਈ ਸਕੂਲ ਦੇ ਪਿ੍ੰਸੀਪਲ ਨੀਲਮ ਵਰਮਾ, ਸਕੂਲ ਦੇ ਸਾਰੇ ਮਿਹਨਤੀ, ਯੋਗ ਤੇ ਅਣਥੱਕ ਅਧਿਆਪਕਾਂ ਦਾ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਸੰਸਥਾ ਦੇ ਚੇਅਰਮੈਨ ਆਸ਼ੀਸ਼ ਤੋਲਾ ਨੇ ਆਗਾਮੀ ਨਤੀਜਿਆਂ ਵਿਚ ਹੋਰ ਪ੍ਰਾਪਤੀਆਂ ਹਾਸਿਲ ਕਰਨ ਦੀ ਆਸ ਜਤਾਈ |
ਡੀ.ਵੀ.ਐਮ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ
ਸਾਦਿਕ, (ਆਰ.ਐਸ.ਧੁੰਨਾ)-ਡੀ.ਵੀ.ਐਮ ਪਬਲਿਕ ਸਕੂਲ ਸਾਦਿਕ ਦੇ ਵਿਦਿਆਰਥੀਆਂ ਨੇ ਦਸਵੀਂ ਜਾਮਤ ਦੇ ਨਤੀਜੇ 'ਚੋਂ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ | ਜਿਸ ਕਰਕੇ ਇਸ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ | ਇਸ ਨਤੀਜੇ 'ਚ ਸੁਖਮਨਵੀਰ ਕੌਰ ਨੇ ਪਹਿਲੀ ਪੁਜ਼ੀਸ਼ਨ ਹਾਸਿਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਏਕਮਬੀਰ ਕੌਰ ਦੂਜੇ ਸਥਾਨ 'ਤੇ ਰਹੀ ਜਦੋਂ ਕਿ ਰਮਨਦੀਪ ਕੌਰ ਅਤੇ ਮਨਵੀਰ ਕੌਰ ਦੋਵੇਂ ਤੀਜੇ ਸਥਾਨ 'ਤੇ ਰਹੀਆਂ | ਵਿਦਿਆਰਥਣਾਂ ਦੀ ਇਸ ਪ੍ਰਾਪਤੀ 'ਤੇ ਸਕੂਲ ਕਮੇਟੀ ਦੇ ਚੇਅਰਮੈਨ ਡਾ. ਮਦਨ ਮੋਹਨ ਅਤੇ ਪਿੰ੍ਰਸੀਪਲ ਰਾਜਦੀਪ ਕੌਰ ਬਰਾੜ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਮੂਹ ਸਕੂਲ ਸਟਾਫ਼ ਨੂੰ ਵਧਾਈ ਦਿੱਤੀ ਹੈ |
ਦਸਮੇਸ਼ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
ਫ਼ਰੀਦਕੋਟ, (ਜਸਵੰਤ ਸਿੰਘ ਪੁਰਬਾ)-ਸੀ.ਬੀ.ਐੱਸ.ਈ. ਨਵੀਂ ਦਿੱਲੀ ਵਲੋਂ ਅੱਜ ਐਨਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਦਸਮੇਸ਼ ਪਬਲਿਕ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਦੇ ਡਾਇਰੈਕਟਰ ਪਿ੍ੰਸੀਪਲ ਗੁਰਚਰਨ ਸਿੰਘ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਸ਼ੁਭਵੀਰ ਸਿੰਘ ਨੇ 99.4% ਤੇ ਆਰਿਅਨ ਸੋਢੀ ਨੇ 99.2% ਅੰਕ ਹਾਸਿਲ ਕਰਕੇ ਸਕੂਲ 'ਚੋਂ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਿਲ ਕੀਤਾ ਹੈ | ਇਸ ਤੋਂ ਇਲਾਵਾ ਅਰਮਾਨਦੀਪ ਸਿੰਘ, ਅਸ਼ਮੀਤ ਮੁਖਰਜੀ, ਵੰਸ਼ ਬਾਂਸਲ ਅਤੇ ਦਿਸ਼ਵਪ੍ਰੀਤ ਕੌਰ ਨੇ 99% ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ | ਸੀਨੀਅਰ ਕੋਆਡੀਨੇਟਰ ਨਿਤਿਨ ਮਿੱਲਤ ਨੇ ਦੱਸਿਆ ਕਿ ਇਸ ਸਾਲ ਸਕੂਲ ਦੇ ਕੁੱਲ 272 ਵਿਦਿਆਰਥੀ ਦਾ ਸੀ.ਬੀ.ਐੱਸ.ਈ. ਵਲੋਂ ਨਤੀਜਾ ਐਲਾਨਿਆ ਗਿਆ | ਜਿਸ ਵਿਚ ਰਿਕਾਰਡ 158 ਵਿਦਿਆਰਥੀਆਂ ਨੇ 90% ਤੋਂ ਉੱਪਰ ਅੰਕ ਹਾਸਿਲ ਕੀਤੇ ਅਤੇ 252 ਵਿਦਿਆਰਥੀਆਂ ਨੇ 80% ਤੋਂ ਉੱਪਰ ਅੰਕ ਹਾਸਿਲ ਕੀਤੇ | ਸੰਸਥਾ ਦੇ ਡਾਇਰੈਕਟਰ ਜਨਰਲ ਜਸਬੀਰ ਸਿੰਘ ਸੰਧੂ ਵਲੋਂ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ (ਬਾਕੀ ਸਫਾ 6 'ਤੇ)
ਕੇ ਵਧਾਈ ਦਿੱਤੀ ਗਈ | ਇਸ ਮੌਕੇ ਪਿ੍ੰਸੀਪਲ ਅਜੈ ਸ਼ਰਮਾ ਅਤੇ ਪਿ੍ੰਸੀਪਲ ਰਵਿੰਦਰ ਕੁਮਾਰ ਨੇ ਵੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |
ਰਿਸ਼ੀ ਮਾਡਲ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ
ਪੰਜਗਰਾੲੀਂ ਕਲਾਂ, (ਸੁਖਮੰਦਰ ਸਿੰਘ ਬਰਾੜ)-ਸੀ.ਬੀ.ਐਸ.ਈ. ਬੋਰਡ ਵਲੋਂ ਅੱਜ ਬਾਅਦ ਦੁਪਹਿਰ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿਚ ਰਿਸ਼ੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਦਸਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਦੀ ਪਿ੍ੰਸੀਪਲ ਸ਼ਿੰਦਰਪਾਲ ਕੌਰ ਨੇ ਦੱਸਿਆ ਕਿ ਬੋਰਡ ਵਲੋਂ ਐਲਾਨੇ ਗਏ ਨਤੀਜੇ ਵਿਚੋਂ ਸਿਮਰਨਜੀਤ ਕੌਰ ਨੇ 93.2 ਫ਼ੀਸਦੀ, ਅਵਨੀਤ ਕੌਰ ਬਰਾੜ ਨੇ 92.6 ਫ਼ੀਸਦੀ ਅਤੇ ਅਵਲੀਨ ਕੌਰ ਸੰਧੂ ਨੇ 92 ਫ਼ੀਸਦੀ ਅੰਕ ਹਾਸਿਲ ਕਰਕੇ ਸਕੂਲ ਮੈਰਿਟ ਵਿਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ | ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਦੇ ਸਕੂਲ ਦੇ ਮੁੱਖ ਪ੍ਰਬੰਧਕ ਵਿਜੇ ਕੁਮਾਰ ਭਾਰਦਵਾਜ, ਡਾਇਰੈਕਟਰ ਡਾ. ਸੰਜੇ ਚੁੱਘ, ਰਿਸ਼ੀ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੀ ਪਿ੍ੰਸੀਪਲ ਵਿਜੇ ਕੁਮਾਰੀ ਭਾਰਦਵਾਜ, ਵਾਈਸ ਪਿ੍ੰਸੀਪਲ ਗਗਨਦੀਪ ਸਿੰਘ, ਪਰਦੀਪ ਸਿੰਘ ਚਹਿਲ ਵਲੋਂ ਸਮੂਹ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਗਈ |

ਸਕੂਲਾਂ ਨੂੰ ਖੋਲ੍ਹਣ ਦਾ ਪੰਜਾਬ ਸਰਕਾਰ ਦਾ ਸਹੀ ਫ਼ੈਸਲਾ-ਮੱਤਾ

ਫ਼ਰੀਦਕੋਟ, 3 ਅਗਸਤ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਵਲੋਂ ਲੰਮੇਂ ਸਮੇਂ ਤੋਂ ਬੰਦ ਪਏ ਸਕੂਲ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ | ਸਕੂਲ ਖੋਲ੍ਹਣ ਦੇ ਫ਼ੈਸਲੇ ਦਾ ਜ਼ੋਰਦਾਰ ਸਵਾਗਤ ਕਰਦੇ ਹੋਏ ਸਮਾਜ ਸੇਵੀ ਕੁਲਬੀਰ ਸਿੰਘ ਮੱਤਾ ਨੇ ਕਿਹਾ ਕਿ ਲਗਪਗ ਡੇਢ ਸਾਲ ਤੋਂ ...

ਪੂਰੀ ਖ਼ਬਰ »

ਫ਼ਰੀਦਕੋਟ 'ਚ ਕੋਰੋਨਾ ਦੇ 2 ਨਵੇਂ ਮਾਮਲੇ , 1 ਕੋਰੋਨਾ ਮਰੀਜ਼ ਦੀ ਮੌਤ

ਫ਼ਰੀਦਕੋਟ, 3 ਅਗਸਤ (ਜਸਵੰਤ ਸਿੰਘ ਪੁਰਬਾ)-ਸਿਵਲ ਸਰਜਨ ਫ਼ਰੀਦਕੋਟ ਡਾ. ਸੰਜੇ ਕਪੂਰ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਈਆਂ ਰਿਪੋਰਟਾਂ ਵਿਚ ਜ਼ਿਲੇ੍ਹ ਅੰਦਰ 2 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ | ਜਦਕਿ 1 ਕੋਰੋਨਾ ਮਰੀਜ਼ ਦੀ ਮੌਤ ਹੋ ਗਈ ਹੈ | ਜ਼ਿਲ੍ਹੇ ਅੰਦਰ ਐਕਟਿਵ ...

ਪੂਰੀ ਖ਼ਬਰ »

60 ਹਜ਼ਾਰ ਰੁਪਏ ਦੀ ਲੁੱਟ ਦੀ ਘਟਨਾ ਨੂੰ ਪੁਲਿਸ ਨੇ ਸੁਲਝਾਇਆ

ਕੋਟਕਪੂਰਾ, 3 ਅਗਸਤ (ਮੇਘਰਾਜ, ਮੋਹਰ ਗਿੱਲ)-ਪਿਛਲੇ ਦਿਨੀਂ ਕੋਟਕਪੂਰਾ-ਫ਼ਰੀਦਕੋਟ ਸੜਕ 'ਤੇ ਸਥਿਤ ਰੇਲਵੇ ਪੁਲ 'ਤੇ ਵਾਪਰੀ 60,000 ਰੁਪਏ ਦੀ ਲੁੱਟ ਖੋਹ ਦੀ ਘਟਨਾ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ | ਪ੍ਰੈਸ ਕਾਨਫ਼ਰੰਸ ਦੌਰਾਨ ਡੀ.ਐਸ.ਪੀ ਕੋਟਕਪੂਰਾ ਬਲਕਾਰ ਸਿੰਘ ਸੰਧੂ ...

ਪੂਰੀ ਖ਼ਬਰ »

ਸੂਬੇਦਾਰ ਮਹਿੰਦਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਸਾਦਿਕ, 3 ਅਗਸਤ (ਆਰ. ਐਸ. ਧੁੰਨਾ)-ਸੂਬੇਦਾਰ ਮਹਿੰਦਰ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝੋਟੀਵਾਲਾ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਪਿ੍ੰਸੀਪਲ ਨਿਰਮਲ ਸਿੰਘ ਬੁੱਟਰ ਨੇ ਦੱਸਿਆ ਕਿ ਬਾਰ੍ਹਵੀਂ ਆਰਟਸ ਗਰੁੱਪ 'ਚੋਂ ਸੁਖਵੀਰ ...

ਪੂਰੀ ਖ਼ਬਰ »

ਭਾਈ ਰਸਬੀਰ ਸਿੰਘ ਸਿੱਧੂ ਨੇ ਨਵਾਂ ਨੱਥੇਵਾਲਾ 'ਚ ਪਰਵਿੰਦਰ ਸਿੰਘ ਨੂੰ ਨਵੇਂ ਡਿਪੂ ਦਾ ਲਾਇਸੰਸ ਸੌਂਪਿਆ

ਕੋਟਕਪੂਰਾ, 3 ਅਗਸਤ (ਮੇਘਰਾਜ)-ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਭਾਈ ਰਾਹੁਲ ਸਿੰਘ ਸਿੱਧੂ ਦੇ ਭਰਾ ਭਾਈ ਰਸਬੀਰ ਸਿੰਘ ਸਿੱਧੂ ਨੇ ਨਵਾਂ ਨੱਥੇਵਾਲਾ ਵਿਖੇ ਪਰਵਿੰਦਰ ਸਿੰਘ ਨੂੰ ਨਵੇਂ ਰਾਸ਼ਨ ਡਿਪੂ ਅਲਾਟ ਹੋਣ ਦਾ ਪ੍ਰਮਾਣ ਪੱਤਰ ਸੌਂਪਿਆ | ਉਨ੍ਹਾਂ ਕਿਹਾ ਕਿ ਕੈਪਟਨ ...

ਪੂਰੀ ਖ਼ਬਰ »

ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਦੋ ਲੁਟੇਰਿਆਂ ਨੇ ਖੋਹੀ ਆਲਟੋ ਕਾਰ

ਫ਼ਰੀਦਕੋਟ, 3 ਅਗਸਤ (ਜਸਵੰਤ ਸਿੰਘ ਪੁਰਬਾ)-ਬੀਤੀ ਰਾਤ ਫ਼ਰੀਦਕੋਟ-ਫ਼ਿਰੋਜ਼ਪੁਰ ਰੋਡ 'ਤੇ ਇਕ ਕਾਰ ਮਕੈਨਿਕ ਦੇ ਦੋ ਮੋਟਰਸਾਈਕਲ ਸਵਾਰਾਂ ਨੇ ਸਿਰ 'ਚ ਕਾਪਾ ਮਾਰ ਕੇ ਜ਼ਖ਼ਮੀ ਕਰਨ ਉਪਰੰਤ ਉਸਦੀ ਆਲਟੋ ਕਾਰ, ਮੋਬਾਈਲ ਫ਼ੋਨ ਤੇ 12 ਹਜ਼ਾਰ ਰੁਪਏ ਨਕਦੀ ਖੋਹਣ ਦਾ ਮਾਮਲਾ ...

ਪੂਰੀ ਖ਼ਬਰ »

ਦੜਾ ਸੱਟਾ ਲਾਉਣ ਦੇ ਦੋਸ਼ਾਂ 'ਚ ਇਕ ਕਾਬੂ, ਨਕਦੀ ਬਰਾਮਦ

ਫ਼ਰੀਦਕੋਟ, 3 ਅਗਸਤ (ਸਰਬਜੀਤ ਸਿੰਘ)-ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਸਥਾਨਕ ਦਾਣਾ ਮੰਡੀ ਨਜ਼ਦੀਕ ਦੜਾ ਸੱਟਾ ਲਾਉਣ ਦੇ ਦੋਸ਼ਾਂ 'ਚ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਕਾਬੂ ਕੀਤੇ ਗਏ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ...

ਪੂਰੀ ਖ਼ਬਰ »

ਪੰਜਾਬ ਸਟੇਟ ਕਰਮਚਾਰੀ ਦਲ ਕਾਰਜਕਾਰੀ ਕਮੇਟੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ

ਕੋਟਕਪੂਰਾ, 3 ਅਗਸਤ (ਮੇਘਰਾਜ)- ਪੰਜਾਬ ਸਟੇਟ ਕਰਮਚਾਰੀ ਦਲ ਜ਼ਿਲ੍ਹਾ ਫ਼ਰੀਦਕੋਟ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਕਿਰਨ ਪ੍ਰਕਾਸ਼ ਮਹਿਤਾ ਜ਼ਿਲ੍ਹਾ ਪ੍ਰਧਾਨ ਪੀ.ਡਬਲਯੂ.ਡੀ ਇੰਪਲਾਈਜ਼ ਯੂਨੀਅਨ ਅਤੇ ਬਲਰਾਜ ਸਿੰਘ ਸੇਖੋਂ ਸੂਬਾ ਮੀਤ ਪ੍ਰਧਾਨ ਪੰਜਾਬ ਸਟੇਟ ...

ਪੂਰੀ ਖ਼ਬਰ »

ਬੇਅਦਬੀ ਕਾਂਡ : ਅਦਾਲਤ ਨੇ ਡੇਰਾ ਪ੍ਰੇਮੀਆਂ ਨੂੰ ਚਲਾਨ ਦੀਆਂ ਨਕਲਾਂ ਮੁਹੱਈਆ ਕਰਵਾਈਆਂ

ਫ਼ਰੀਦਕੋਟ, 3 ਅਗਸਤ (ਸਰਬਜੀਤ ਸਿੰਘ)-ਸਾਲ 2015 'ਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਪਿੰਡ ਬਰਗਾੜੀ ਵਿਖੇ ਕੀਤੀ ਗਈ ਬੇਅਦਬੀ ਅਤੇ ਇਰਤਾਜ਼ਯੋਗ ਪੋਸਟਰ ਲਗਾਉਣ ਦੇ ਮਾਮਲੇ ਵਿਚ ਗਿ੍ਫ਼ਤਾਰ ਕੀਤੇ ਗਏ 6 ਡੇਰਾ ਪ੍ਰੇਮੀਆਂ ਨੂੰ ...

ਪੂਰੀ ਖ਼ਬਰ »

ਕਿਸਾਨ ਸਿਖਲਾਈ ਕੈਂਪ ਲਗਾਇਆ

ਪੰਜਗਰਾਈਾ ਕਲਾਂ, 3 ਅਗਸਤ (ਕੁਲਦੀਪ ਸਿੰਘ ਗੋਂਦਾਰਾ)-ਖੇਤੀਬਾੜੀ ਵਿਭਾਗ ਵਲੋਂ ਪਿੰਡ ਔਲਖ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਡਾ: ਸ਼ੁਭਕਰਨ ਸਿੰਘ ਧਾਲੀਵਾਲ ਨੇ ਝੋਨੇ ਅਤੇ ਨਰਮੇ ਦੀ ਫ਼ਸਲ ਦੇ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ...

ਪੂਰੀ ਖ਼ਬਰ »

ਮਾਤਾ ਵਿੱਦਿਆ ਦੇਵੀ ਕਲਾ ਸਾਹਿਤਕ ਮੰਚ ਦੀ ਪਹਿਲੀ ਮਾਸਿਕ ਇਕੱਤਰਤਾ

ਫ਼ਰੀਦਕੋਟ, 3 ਅਗਸਤ (ਜਸਵੰਤ ਸਿੰਘ ਪੁਰਬਾ)-ਮਾਤਾ ਵਿੱਦਿਆ ਦੇਵੀ ਕਲਾ ਸਾਹਿਤਕ ਮੰਚ ਫ਼ਰੀਦਕੋਟ ਦੀ ਪਹਿਲੀ ਮਾਸਿਕ ਇਕੱਤਰਤਾ ਰੈੱਡ ਕਰਾਸ ਸੀਨੀਅਰ ਸਿਟੀਜ਼ਨ ਦਫ਼ਤਰ ਵਿਖੇ ਪ੍ਰਧਾਨ ਸ਼ਿਵਨਾਥ ਦਰਦੀ ਦੀ ਅਗਵਾਈ ਅਤੇ ਬਲਵਿੰਦਰ ਸਿੰਘ ਫਿੱਡੇ ਦੀ ਪ੍ਰਧਾਨਗੀ ਹੇਠ ਹੋਈ | ...

ਪੂਰੀ ਖ਼ਬਰ »

ਜਿੰਮ, ਜਲ-ਘਰ ਅਤੇ ਲਾਇਬ੍ਰੇਰੀ ਬਣਾਉਣ ਦੀ ਮੰਗ

ਕੋਟਕਪੂਰਾ, 3 ਅਗਸਤ (ਮੋਹਰ ਸਿੰਘ ਗਿੱਲ)-ਨੌਜਵਾਨ ਭਾਰਤ ਸਭਾ ਵਲੋਂ ਪਿੰਡ ਢਿੱਲਵਾਂ ਕਲਾਂ ਵਿਖੇ ਬੰਦ ਅਤੇ ਖ਼ਸਤਾ ਹਾਲਤ ਵਾਟਰ ਵਰਕਸ ਨੂੰ ਢਹਾਉਣ ਅਤੇ ਸਾਫ਼ ਅਤੇ ਸ਼ੁੱਧ ਪਾਣੀ ਪਿੰਡ ਵਾਸੀਆਂ ਨੂੰ ਮੁਹੱਈਆ ਕਰਵਾਉਣ ਲਈ ਨਵਾਂ ਵਾਟਰ ਵਰਕਸ ਬਣਵਾਉਣ, ਨੌਜਵਾਨਾਂ ਲਈ ...

ਪੂਰੀ ਖ਼ਬਰ »

ਸਰਕਾਰੀ ਸਕੂਲ 'ਚ ਵਣ ਮਹਾਂਉਤਸਵ ਮਨਾਇਆ

ਸਾਦਿਕ, 3 ਅਗਸਤ (ਆਰ. ਐਸ. ਧੁੰਨਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਪ ਸਿੰਘ ਵਾਲਾ ਵਿਖੇ ਲਾਇਨਜ਼ ਕਲੱਬ ਫ਼ਰੀਦਕੋਟ ਦੇ ਸਹਿਯੋਗ ਨਾਲ ਵਣ ਮਹਾਂਉਤਸਵ ਮਨਾਇਆ ਗਿਆ | ਇਸ ਮੌਕੇ ਸਕੂਲ ਕੈਂਪਸ ਵਿਖੇ ਵੱਖ-ਵੱਖ ਕਿਸਮਾਂ ਦੇ ਛਾਂਦਾਰ ਰੁੱਖ ਲਗਾਏ ਗਏ | ਸਕੂਲ ਦੇ ਬੱਚਿਆਂ ਨੇ ...

ਪੂਰੀ ਖ਼ਬਰ »

ਡਾ. ਚਮਕੌਰ ਸਿੰਘ ਬਰਾੜ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਕੋਟਕਪੂਰਾ, 3 ਅਗਸਤ (ਮੋਹਰ ਸਿੰਘ ਗਿੱਲ)-ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ ਅਤੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਚਮਕੌਰ ਸਿੰਘ ਬਰਾੜ ਦੀ ਹੋਈ ਬੇਵਕਤੀ ਮੌਤ 'ਤੇ ਦਸਮੇਸ਼ ਨਗਰ ਦੇ ਸਰਪੰਚ ਭੁਪਿੰਦਰ ਸਿੰਘ ਵਿੱਕੀ ਬਰਾੜ, ਜ਼ਿਲ੍ਹਾ ਜਨਰਲ ...

ਪੂਰੀ ਖ਼ਬਰ »

ਕਿਸਾਨੀ ਝੰਡੇ ਨਾਲ ਮਨਾਈਆਂ ਤੀਆਂ

ਕੋਟਕਪੂਰਾ, 3 ਅਗਸਤ (ਮੋਹਰ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਮਹਿਲਾ ਵਿੰਗ ਪਿੰਡ ਹਰੀਨੌਂ ਇਕਾਈ ਵਲੋਂ ਪ੍ਰਧਾਨ ਅੰਮਿ੍ਤਪਾਲ ਕੌਰ ਦੀ ਅਗਵਾਈ ਹੇਠ ਕਿਸਾਨੀ ਸੰਘਰਸ਼ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਮਨਾਇਆ ਗਿਆ | ਪ੍ਰਧਾਨ ਅੰਮਿ੍ਤਪਾਲ ਕੌਰ ਨੇ ...

ਪੂਰੀ ਖ਼ਬਰ »

ਡੇਅਰੀ ਵਿਕਾਸ ਵਿਭਾਗ ਵਲੋਂ ਸਵੈ-ਰੁਜ਼ਗਾਰ ਸਬੰਧੀ ਆਨ-ਲਾਈਨ ਸਿਖਲਾਈ ਸ਼ੁਰੂ

ਫ਼ਰੀਦਕੋਟ, 3 ਅਗਸਤ (ਜਸਵੰਤ ਸਿੰਘ ਪੁਰਬਾ)-ਡੇਅਰੀ ਵਿਕਾਸ ਵਿਭਾਗ ਜੋ ਪਹਿਲਾਂ ਬੇਰੁਜ਼ਗਾਰ ਲੜਕੇ ਤੇ ਲੜਕੀਆਂ ਨੂੰ ਸਿਖਲਾਈ ਕੇਂਦਰਾਂ 'ਤੇ ਦੋ ਹਫ਼ਤੇ ਦੀ ਸਵੈ-ਰੁਜ਼ਗਾਰ ਸਿਖਲਾਈ ਦਿੰਦਾ ਆ ਰਿਹਾ ਸੀ ਅਤੇ ਲਾਕਡਾਊਨ ਕਰਕੇ ਪਿਛਲੇ ਸਾਲ 2020 ਵਿਚ ਮਾਰਚ ਮਹੀਨੇ ਤੋਂ ਲੈ ਕੇ ...

ਪੂਰੀ ਖ਼ਬਰ »

ਬਰਗਾੜੀ ਵਿਖੇ ਤੀਆਂ ਦਾ ਮੇਲਾ ਮਨਾਇਆ

ਬਰਗਾੜੀ, 3 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਕਸਬੇ ਦੀ ਗੋਂਦਾਰਾ ਅਤੇ ਬ੍ਰਾਹਮਣ ਪੱਤੀ ਦੀ ਧਰਮਸ਼ਾਲਾ ਵਿਖੇ ਔਰਤਾਂ, ਲੜਕੀਆਂ ਅਤੇ ਬੱਚੀਆਂ ਵਲੋਂ ਛਿੰਦਰਪਾਲ ਕੌਰ ਗੋਂਦਾਰਾ, ਗੁਰਪ੍ਰੀਤ ਕੌਰ ਗੋਂਦਾਰਾ, ਹਰਪ੍ਰੀਤ ਕੌਰ ਗੋਂਦਾਰਾ ਦੇ ਉੱਦਮ ਸਦਕਾ ਸਾਉਣ ਮਹੀਨੇ ਦਾ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਦੀਆਂ ਪੌਣੇ 9 ਬੋਤਲਾਂ ਸਮੇਤ 1 ਕਾਬੂ

ਪੰਜਗਰਾੲੀਂ ਕਲਾਂ, 3 ਅਗਸਤ (ਸੁਖਮੰਦਰ ਸਿੰਘ ਬਰਾੜ)-ਥਾਣਾ ਸਦਰ ਪੁਲਿਸ ਵਲੋਂ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਦੀਆਂ ਪੌਣੇ 9 ਬੋਤਲ ਸਮੇਤ ਕਾਬੂ ਕਰ ਲਏ ਜਾਣ ਦੀ ਖ਼ਬਰ ਹੈ | ਪੁਲਿਸ ਵਲੋਂ ਦਰਜ ਮਾਮਲੇ ਅਨੁਸਾਰ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਪੁਲਿਸ ...

ਪੂਰੀ ਖ਼ਬਰ »

ਭਾਰਤੀ ਹਾਕੀ ਟੀਮ ਦੇ ਪ੍ਰਦਰਸ਼ਨ ਤੋਂ ਹਾਕੀ ਪ੍ਰੇਮੀ ਨਹੀਂ ਹਨ ਨਿਰਾਸ਼

ਫ਼ਰੀਦਕੋਟ, 3 ਅਗਸਤ (ਜਸਵੰਤ ਸਿੰਘ ਪੁਰਬਾ)-ਅੱਜ ਭਾਰਤ ਦੀ ਪੁਰਸ਼ਾਂ ਦੀ ਹਾਕੀ ਟੀਮ ਵਲੋਂ ਟੋਕੀਓ ਵਿਚ 49 ਸਾਲ ਬਾਅਦ ਸੈਮੀਫ਼ਾਈਨਲ ਵਿਚ ਹਿੱਸਾ ਲਿਆ ਗਿਆ | ਅੱਜ ਭਾਰਤੀ ਟੀਮ ਸੈਮੀਫ਼ਾਈਨਲ ਵਿਚ ਬੇਸ਼ੱਕ ਬਰਾਜ਼ੀਲ ਹੱਥੋਂ ਹਾਰ ਗਈ ਪਰ ਓਲੰਪਿਕ ਵਿਚੋਂ ਮੈਡਲ ਦੀ ਆਸ ਹਾਲੇ ...

ਪੂਰੀ ਖ਼ਬਰ »

ਐਨ.ਪੀ.ਏ. 'ਚ ਕਟੌਤੀ ਨੂੰ ਲੈ ਕੇ ਡਾਕਟਰਾਂ ਦੀ ਹੜਤਾਲ ਜਾਰੀ

ਫ਼ਰੀਦਕੋਟ, 3 ਅਗਸਤ (ਜਸਵੰਤ ਸਿੰਘ ਪੁਰਬਾ)-ਛੇਵੇਂ ਪੇਅ ਕਮਿਸ਼ਨ ਦੇ ਵਿਰੋਧ 'ਚ ਅੱਜ ਡਾਕਟਰਾਂ ਵਲੋਂ ਆਪਣੇ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਸਿਵਲ ਹਸਪਤਾਲ ਫ਼ਰੀਦਕੋਟ ਦਾ ਮੁੱਖ ਗੇਟ ਬੰਦ ਕਰਕੇ ਗੇਟ ਦੇ ਬਾਹਰ ਧਰਨਾ ਲਗਾਇਆ ਗਿਆ | ਅੱਜ ਜ਼ਿਲ੍ਹਾ ਫ਼ਰੀਦਕੋਟ ਵਿਖੇ ...

ਪੂਰੀ ਖ਼ਬਰ »

ਗੁਰੂ ਨਾਨਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਪੰਜਗਰਾਈਾ ਕਲਾਂ, 3 ਅਗਸਤ (ਕੁਲਦੀਪ ਸਿੰਘ ਗੋਂਦਾਰਾ)-ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਨਾਨਕ ਦੇਵ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਾ ਕਲਾਂ ਦਾ ਨਤੀਜਾ 100 ...

ਪੂਰੀ ਖ਼ਬਰ »

ਸਕੂਲ ਖੁੱਲਣ 'ਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ

ਫ਼ਰੀਦਕੋਟ, 3 ਅਗਸਤ (ਚਰਨਜੀਤ ਸਿੰਘ ਗੋਂਦਾਰਾ)-ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਤੋਂ ਬਾਅਦ ਸਕੂਲ ਖੋਲਣ ਦੇ ਕੀਤੇ ਗਏ ਫ਼ੈਸਲੇ ਤਹਿਤ ਸੰਗਤ ਸਾਹਿਬ ਭਾਈ ਫ਼ੇਰੂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ 'ਚ ਆਏ ਵਿਦਿਆਰਥੀਆਂ ਦਾ ਸਕੂਲ ਪਿ੍ੰਸੀਪਲ ...

ਪੂਰੀ ਖ਼ਬਰ »

ਡਰਾਫਟਸਮੈਨ ਐਸੋਸੀਏਸ਼ਨ (ਮਾਨਤਾ ਪ੍ਰਾਪਤ) ਜ਼ਿਲ੍ਹਾ ਯੂਨਿਟ ਦੀ ਮੀਟਿੰਗ ਹੋਈ

ਫ਼ਰੀਦਕੋਟ, 3 ਅਗਸਤ (ਜਸਵੰਤ ਸਿੰਘ ਪੁਰਬਾ)-ਸਥਾਨਕ ਦਰਬਾਰ ਕੰਪਲੈਕਸ ਵਿਖੇ ਪੰਜਾਬ ਡਰਾਫਟਸਮੈਨ ਐਸੋਸੀਏਸ਼ਨ (ਮਾਨਤਾ ਪ੍ਰਾਪਤ) ਜ਼ਿਲ੍ਹਾ ਯੂਨਿਟ ਫ਼ਰੀਦਕੋਟ ਦੀ ਵਿਸ਼ੇਸ਼ ਮੀਟਿੰਗ ਮਨਜੀਤ ਸਿੰਘ ਸ਼ਤਾਬ ਸੀਨੀਅਰ ਮੈਂਬਰ ਹਾਈ ਪਾਵਰ ਕਮੇਟੀ ਅਤੇ ਸੂਬਾ ਮੀਤ ਪ੍ਰਧਾਨ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਵੱਲੋਂ ਖੇਤ ਦਿਵਸ ਮਨਾਇਆ

ਫ਼ਰੀਦਕੋਟ, 3 ਅਗਸਤ (ਸਤੀਸ਼ ਬਾਗ਼ੀ)-ਖੇਤੀਬਾੜੀ ਵਿਭਾਗ ਵਲੋਂ ਪਿੰਡ ਦਾਨਾ ਰੋਮਾਣਾ ਦੇ ਸਰਕਲ ਰੱਤੀਰੋੜੀ ਵਿਖੇ ਖੇਤ ਦਿਵਸ ਮਨਾਇਆ ਗਿਆ | ਇਸ ਮੌਕੇ ਖੇਤੀ ਮਾਹਿਰਾਂ ਡਾ. ਕਰਨਜੀਤ ਸਿੰਘ ਗਿੱਲ ਬਲਾਕ ਖੇਤੀਬਾੜੀ ਅਫ਼ਸਰ, ਡਾ. ਚਰਨਜੀਤ ਸਿੰਘ ਸਹਾਇਕ ਮਾਰਕੀਟਿੰਗ ਅਫ਼ਸਰ, ...

ਪੂਰੀ ਖ਼ਬਰ »

ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਦੇ ਸਟੋਰ ਦੀ ਛੱਤ ਡਿੱਗੀ

ਫ਼ਰੀਦਕੋਟ, 3 ਅਗਸਤ (ਸਤੀਸ਼ ਬਾਗ਼ੀ)-ਫ਼ਰੀਦਕੋਟ ਦੀ ਸਲੰਮ ਬਸਤੀ ਅੰਬੇਦਕਰ ਨਗਰ ਦੀ ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਦੇ ਸਟੋਰ ਦੀ ਛੱਤ ਡਿੱਗ ਗਈ ਜਦਕਿ ਡਿਸਪੈਂਸਰੀ ਦੇ ਇਕੋ ਇਕ ਸਟਾਫ਼ ਰੂਮ ਦੀ ਇਕ ਦੀਵਾਰ ਵਿਚ ਵੀ ਹੇਠਾਂ ਧਸ ਜਾਣ ਦੀ ਸੂਰਤ ਵਿਚ ਤਰੇੜਾਂ ਪੈ ਗਈਆਂ | ...

ਪੂਰੀ ਖ਼ਬਰ »

ਪੰਡਤ ਰੌਸ਼ਨ ਲਾਲ ਸ਼ਰਮਾ 'ਆਪ' ਕਿਸਾਨ ਵਿੰਗ ਦੇ ਜ਼ਿਲ੍ਹਾ ਜੁਆਇੰਟ ਸਕੱਤਰ ਨਿਯੁਕਤ

ਜੈਤੋ, 3 ਅਗਸਤ (ਭੋਲਾ ਸ਼ਰਮਾ)-ਆਮ ਆਦਮੀ ਪਾਰਟੀ ਦੇ ਮੁੱਢਲੇ ਤੇ ਵਫ਼ਾਦਾਰ ਵਰਕਰ ਪੰਡਿਤ ਰੌਸ਼ਨ ਲਾਲ ਸ਼ਰਮਾ ਨੂੰ ਪਾਰਟੀ ਨੇ ਬੀਤੇ ਦਿਨੀਂ ਢਾਂਚੇ ਦੇ ਵਿਸਥਾਰ ਦੌਰਾਨ ਕਿਸਾਨ ਵਿੰਗ ਦਾ ਜ਼ਿਲ੍ਹਾ ਜੁਆਇੰਟ ਸਕੱਤਰ ਨਿਯੁਕਤ ਕੀਤਾ ਹੈ | ਜ਼ਿਕਰਯੋਗ ਹੈ ਕਿ ਪੰਡਤ ਰੌਸ਼ਨ ...

ਪੂਰੀ ਖ਼ਬਰ »

ਕਾਰਗਿਲ ਦੇ ਸ਼ਹੀਦਾਂ ਦੀ ਯਾਦ 'ਚ ਖ਼ੂਨਦਾਨ ਕੈਂਪ ਲਗਾਇਆ

ਫ਼ਰੀਦਕੋਟ, 3 ਅਗਸਤ (ਜਸਵੰਤ ਸਿੰਘ ਪੁਰਬਾ)-ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਬਲੱਡ ਬੈਂਕ ਵਿਚ ਅਵਤਾਰ ਸਿੰਘ ਬਰਾੜ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ (ਰਜਿ:) ਫ਼ਰੀਦਕੋਟ ਵਲੋਂ ਦੇਸ਼ ਦੀ ਖਾਤਰ ਕਾਰਗਿਲ ਜੰਗ 'ਚ ਸ਼ਹੀਦ ਹੋਏ ਜਵਾਨਾਂ ਦੀ ਯਾਦ ਵਿਚ ...

ਪੂਰੀ ਖ਼ਬਰ »

ਸਮੂਹ ਠੇਕਾ ਮੁੁਲਾਜ਼ਮਾਂ ਨੂੰ ਪੱਕਾ ਕਰੇ ਪੰਜਾਬ ਸਰਕਾਰ-ਮੋਰਚਾ ਆਗੂ

ਜੈਤੋ, 3 ਅਗਸਤ (ਗੁਰਚਰਨ ਸਿੰਘ ਗਾਬੜੀਆ)-ਠੇਕਾ ਮੁੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਮੁੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ ਨਵੇਂ ਕਿਰਤ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਮੋਰਚੇ ਦੇ ਆਗੂ ਇਕਬਾਲ ਸਿੰਘ ਪੂਹਲਾ, ਗਗਨਦੀਪ ਸਿੰਘ, ਸੂਰਜ ਕੁੁਮਾਰ ...

ਪੂਰੀ ਖ਼ਬਰ »

ਸਿੱਖਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਪ੍ਰੰਤੂ ਹਿੰਦੂਆਂ ਦੇ ਪੱਖ 'ਚ ਫ਼ੈਸਲੇ ਕੀਤੇ ਜਾ ਰਹੇ ਹਨ-ਸਿਮਰਨਜੀਤ ਸਿੰਘ ਮਾਨ

ਜੈਤੋ, 3 ਅਗਸਤ (ਗੁਰਚਰਨ ਸਿੰਘ ਗਾਬੜੀਆ)-ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਗੁੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਿਚ ਸਿਰਸਾ ਸਾਧ ਨੇ ਸਾਜਿਸ਼ ਰਚੀ ਹੈ, ਬਹਿਬਲ ਕਲਾਂ ਵਿਚ ਦੋ ਸਿੰਘ ਸ਼ਹੀਦ ਹੋਏ ਅਤੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX