ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ
. . .  6 minutes ago
ਨਵੀਂ ਦਿੱਲੀ, 28 ਸਤੰਬਰ - ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ। ਉਹ ਹਰ ਭਾਰਤੀ ਦੇ ਦਿਲ ਵਿਚ ਵੱਸਦੇ....
ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਭਗਤ ਸਿੰਘ ਦੀ ਸੋਚ 'ਤੇ ਪਹਿਰਾ ਦਈਏ ਤੇ ਉਨ੍ਹਾਂ ਦੀ ਹੋਂਦ ਨੂੰ ਅਮਰ ਰੱਖੀਏ - ਚਰਨਜੀਤ ਸਿੰਘ ਚੰਨੀ
. . .  23 minutes ago
ਨਵੀਂ ਦਿੱਲੀ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਹਰ ਭਾਰਤੀ ਦੀ ਰੂਹ 'ਚ ਵੱਸਦੇ ਹਨ। ਸਾਡੀ ਆਜ਼ਾਦੀ ਉਨ੍ਹਾਂ ਦੀ ਹੀ ਦੇਣ ਹੈ। ਨੌਜਵਾਨ ਉਮਰ ਵਿਚ ਦੇਸ਼ ਤੇ ਆਪਣੇ ਲੋਕਾਂ ਲਈ ....
ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਵੈਂਡੀ ਸ਼ੇਰਮਨ ਅਗਲੇ ਮਹੀਨੇ ਭਾਰਤ ਦੀ ਫੇਰੀ 'ਤੇ
. . .  42 minutes ago
ਵਾਸ਼ਿੰਗਟਨ, 28 ਸਤੰਬਰ - ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਵੈਂਡੀ ਸ਼ੇਰਮਨ ਅਗਲੇ ਮਹੀਨੇ ਭਾਰਤ ਦੀ ਫੇਰੀ 'ਤੇ ਦੋ -ਪੱਖੀ ਮੀਟਿੰਗਾਂ, ਸਿਵਲ....
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੰਤਰੀ ਮੰਡਲ ਦੀ ਮੀਟਿੰਗ ਦੀ ਕਰਨਗੇ ਪ੍ਰਧਾਨਗੀ
. . .  about 1 hour ago
ਨਵੀਂ ਦਿੱਲੀ, 28 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੰਤਰੀ ਮੰਡਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ....
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ 'ਤੇ ਅਦਾਰਾ ਅਜੀਤ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਦਾ ਹੈ
. . .  about 1 hour ago
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ 'ਤੇ ਅਦਾਰਾ ਅਜੀਤ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਦਾ ਹੈ
⭐ਮਾਣਕ - ਮੋਤੀ⭐
. . .  about 1 hour ago
⭐ਮਾਣਕ - ਮੋਤੀ⭐
ਮੁੱਖ ਮੰਤਰੀ ਚੰਨੀ ਨੇ ਰਾਜ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ 100 ਦਿਨਾਂ ਦਾ ਰੋਡਮੈਪ ਤਿਆਰ ਕਰਨ ਨੂੰ ਕਿਹਾ
. . .  1 day ago
ਚੰਡੀਗੜ੍ਹ, 27 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਸ਼ਾਸਕੀ ਸਕੱਤਰਾਂ ਨੂੰ ਉਨ੍ਹਾਂ ਦੇ ਵਿਭਾਗਾਂ ਦੇ 100 ਦਿਨਾਂ ਦਾ ਵਿਆਪਕ ਰੋਡਮੈਪ ਤਿਆਰ ਕਰਨ ਲਈ ਕਿਹਾ ਹੈ ਤਾਂ ਜੋ ਵਧੇਰੇ ਕੁਸ਼ਲਤਾ ਅਤੇ ਪਾਰਦਰਸ਼ਤਾ ਲਿਆਂਦੀ ...
ਥਾਣੇਦਾਰ ਨੇ ਅਦਾਲਤ ਜਾਂਦੇ ਵਕੀਲ ਦਾ ਪਾੜਿਆ ਸਿਰ
. . .  1 day ago
ਤਲਵੰਡੀ ਸਾਬੋ/ਸੀਂਗੋ ਮੰਡੀ 27 ਸਤੰਬਰ (ਲੱਕਵਿੰਦਰ ਸ਼ਰਮਾ)- ਅੱਜ ਭਾਰਤ ਬੰਦ ਦੌਰਾਨ ਇੱਕ ਨਾਕੇ ਕੋਲੋਂ ਲੰਘਦੇ ਵਕਤ ਰਸਤੇ ਵਿਚ ਰਸਤਾ ਰੋਕਣ ਲਈ ਰੱਖੇ ਢੋਲ ਪਾਸੇ ਕਰਕੇ ਲੰਘਣ ਲੱਗੇ ਇਕ ਨਾਮੀ ਵਕੀਲ ਨੂੰ ਪੁਲਿਸ ਦੇ ਇੱਕ ਥਾਣੇਦਾਰ ਨੇ ਸਿਰ ਵਿਚ ਸੱਟ ...
ਆਕਾਸ਼ ਮਿਜ਼ਾਈਲ ਦੇ ਨਵੇਂ ਸੰਸਕਰਣ - 'ਆਕਾਸ਼ ਪ੍ਰਾਈਮ' ਦਾ ਅੱਜ ਚਾਂਦੀਪੁਰ, ਉੜੀਸ਼ਾ ਤੋਂ ਸਫਲਤਾਪੂਰਵਕ ਪ੍ਰੀਖਣ
. . .  1 day ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਸੁਰੱਖਿਆ ਘਟਾਉਣ ਨੂੰ ਕਿਹਾ
. . .  1 day ago
ਅਮਰਪ੍ਰੀਤ ਸਿੰਘ ਦਿਓਲ ਪੰਜਾਬ ਦੇ ਐਡਵੋਕੇਟ ਜਨਰਲ ਨਿਯੁਕਤ
. . .  1 day ago
ਚਾਚੇ ਨਾਲ ਕੰਧ ਦੇ ਰੌਲ਼ੇ ਤੋਂ ਪ੍ਰੇਸ਼ਾਨ ਭਤੀਜੇ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  1 day ago
ਲੋਹਟਬੱਦੀ, 27 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ) - ਪਿੰਡ ਲੋਹਟਬੱਦੀ (ਲੁਧਿਆਣਾ) ਵਿਖੇ ਅੱਜ 42 ਸਾਲਾ ਵਿਅਕਤੀ ਨੇ ਆਰਥਿਕ ਤੰਗੀ ਨਾਲ ਜੂਝਦਿਆਂ ਅਤੇ ਸਕੇ ਚਾਚੇ ਨਾਲ ਮਕਾਨ ਦੀ ਕੰਧ ਤੋਂ ਪ੍ਰੇਸ਼ਾਨ ਅਤੇ ਕੋਈ ਸੁਣਵਾਈ ਨਾ ਹੋਣ ਕਾਰਨ ਅੱਜ...
ਸੁਪਰੀਮ ਕੋਰਟ ਦੀ ਕੇਂਦਰ ਸਮੇਤ ਰਾਸ਼ਟਰੀ ਪ੍ਰੀਖਿਆ ਬੋਰਡ ਅਤੇ ਰਾਸ਼ਟਰੀ ਮੈਡੀਕਲ ਕਮਿਸ਼ਨ ਨੂੰ ਫਟਕਾਰ
. . .  1 day ago
ਨਵੀਂ ਦਿੱਲੀ, 27 ਸਤੰਬਰ - ਸੁਪਰੀਮ ਕੋਰਟ ਨੇ ਪੋਸਟ ਗ੍ਰੈਜੂਏਟ ਨੈਸ਼ਨਲ ਏਲੀਜੀਬਿਲਿਟੀ ਕਮ ਐਂਟਰੈਂਸ ਟੈਸਟ-ਸੁਪਰ ਸਪੈਸ਼ਲਿਟੀ 2021 ਦੇ ਇਮਤਿਹਾਨ ਪੈਟਰਨ ਵਿਚ ਆਖਰੀ ਮਿੰਟ ਵਿਚ ਬਦਲਾਅ ਕਰਨ ਲਈ ਕੇਂਦਰ ...
ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ ਦਾ ਦਿਹਾਂਤ
. . .  1 day ago
ਕਪੂਰਥਲਾ, 27 ਸਤੰਬਰ (ਅਮਰਜੀਤ ਕੋਮਲ) - ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ (68) ਦਾ ਅੱਜ ਦੁਪਹਿਰ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ...
ਬਲੋਚ ਵਿਦਰੋਹੀਆਂ ਨੇ ਕੀਤਾ ਬੰਬ ਧਮਾਕਾ, ਨੁਕਸਾਨਿਆ ਗਿਆ ਮੁਹੰਮਦ ਅਲੀ ਜਿਨਾਹ ਦਾ ਬੁੱਤ
. . .  1 day ago
ਇਸਲਾਮਾਬਾਦ, 27 ਸਤੰਬਰ - ਬਲੋਚ ਵਿਦਰੋਹੀਆਂ ਨੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੇ ਬੁੱਤ ਨੂੰ ਬੰਬ ਧਮਾਕੇ ਵਿਚ ਉਡਾ ਦਿੱਤਾ | ਬਲੋਚਿਸਤਾਨ ਸੂਬੇ ਦੇ ਸਾਹਿਲੀ ਸ਼ਹਿਰ ਗਵਾਦਰ ਵਿਚ ਕੀਤੇ ਬੰਬ ਧਮਾਕੇ ਵਿਚ ਬੁੱਤ ਨੁਕਸਾਨਿਆ ਗਿਆ ਹੈ...
ਚੱਕਰਵਾਤੀ ਤੂਫ਼ਾਨ 'ਗੁਲਾਬ' ਦੇ ਚਲਦੇ ਅਲਰਟ ਜਾਰੀ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰੀ ਮੀਂਹ ਪੈਣ ਕਾਰਨ ਆਂਧਰਾ ਪ੍ਰਦੇਸ਼ - ਉੜੀਸਾ ਸਰਹੱਦ 'ਤੇ ਗੋਟਾ ਬੈਰਾਜ 'ਚ ਪਾਣੀ ਦਾ ਪੱਧਰ ਵਧ ਗਿਆ ਹੈ | ਜ਼ਿਕਰਯੋਗ ਹੈ ਕਿ ਉੜੀਸਾ ਅਤੇ ਆਂਧਰਾ ਪ੍ਰਦੇਸ਼ ਵਿਚ ਤਬਾਹੀ ਮਚਾਉਣ ਤੋਂ ਬਾਅਦ...
ਭਾਜਪਾ ਅਤੇ ਟੀ.ਐਮ.ਸੀ. ਵਰਕਰਾਂ ਵਿਚਕਾਰ ਹੋਈ ਝੜਪ
. . .  1 day ago
ਕੋਲਕਾਤਾ, 27 ਸਤੰਬਰ - ਭਵਾਨੀਪੁਰ ਉਪ ਚੋਣ ਦੇ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੇ ਵਰਕਰਾਂ ਦੀ ਅੱਜ ਕੋਲਕਾਤਾ ਵਿਚ ਝੜਪ ਹੋ ....
ਭਾਰਤ ਬੰਦ ਪੂਰੀ ਤਰ੍ਹਾਂ ਰਿਹਾ ਸਫਲ - ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਰਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਭਵਿੱਖ ਦੀ ਰਣਨੀਤੀ...
ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ
. . .  1 day ago
ਨਵੀਂ ਦਿੱਲੀ,27 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ | ਉੱਥੇ ਹੀ ਇਸ ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਦਿਨ ਹੈ...
ਨਰਮੇ ਦੀ ਫ਼ਸਲ ਤਬਾਹ ਹੋਣ ਕਾਰਨ ਕਿਸਾਨ ਵਲੋਂ ਖ਼ੁਦਕੁਸ਼ੀ
. . .  1 day ago
ਮਾਨਸਾ, 27 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਨੇੜਲੇ ਪਿੰਡ ਖ਼ਿਆਲਾ ਕਲਾਂ ਦੇ ਨੌਜਵਾਨ ਕਿਸਾਨ ਰਜਿੰਦਰ ਸਿੰਘ (27) ਪੁੱਤਰ ਨਾਹਰ ਸਿੰਘ ਨੇ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਕਾਰਨ ਤਬਾਹ ਹੋਣ...
ਭਾਰਤ ਬੰਦ ਕਾਰਨ ਬਾਜ਼ਾਰਾਂ 'ਚ ਛਾਈ ਬੇਰੌਣਕੀ
. . .  1 day ago
ਰਾਜਪੁਰਾ, 27 ਸਤੰਬਰ (ਰਣਜੀਤ ਸਿੰਘ) - ਅੱਜ ਭਾਰਤ ਬੰਦ ਕਾਰਨ ਸ਼ਹਿਰ ਦੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਹੇ। ਕਿਸਾਨ ਜਥੇਬੰਦੀਆਂ ਨੇ ਸੜਕੀ ਆਵਾਜਾਈ ਠੱਪ ਕਰ ਕੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ...
ਭਾਰਤ ਬੰਦ ਦੇ ਸੱਦੇ ਨੂੰ ਕੋਟਫੱਤਾ ਸਰਕਲ ਵਿਚ ਮਿਲਿਆ ਭਰਵਾਂ ਹੁੰਗਾਰਾ
. . .  1 day ago
ਕੋਟਫੱਤਾ,27 ਸਤੰਬਰ (ਰਣਜੀਤ ਸਿੰਘ ਬੁੱਟਰ) - ਸੰਯੁਕਤ ਕਿਸਾਨ ਮੋਰਚੇ ਦੀ 27 ਦੀ ਭਾਰਤ ਬੰਦ ਦੀ ਕਾਲ ਨੂੰ ਕੋਟਫੱਤਾ ਸਰਕਲ ਦੇ ਪਿੰਡਾਂ ਵਿਚ ਭਰਵਾਂ ਹੁੰਗਾਰਾ ਮਿਲਿਆ | ਕੋਟਸ਼ਮੀਰ ਦੀ ਉਗਰਾਹਾਂ ਇਕਾਈ ਨੇ ਦਸਮੇਸ਼ ਵੈੱਲਫੇਅਰ ਕਲੱਬ ਅਤੇ ਵੱਡੀ ...
ਮੋਦੀ ਦੇ ਕਾਲੇ ਕਾਨੂੰਨਾਂ ਨੇ ਲਈ ਇਕ ਹੋਰ ਕਿਸਾਨ ਦੀ ਜਾਨ
. . .  1 day ago
ਨੂਰਮਹਿਲ (ਜਲੰਧਰ) , 27 ਸਤੰਬਰ (ਜਸਵਿੰਦਰ ਸਿੰਘ ਲਾਂਬਾ) - ਕਿਸਾਨ ਬਘੇਲ ਰਾਮ ਦੀ ਦਿੱਲੀ ਸਿੰਘੂ ਬਾਰਡਰ 'ਤੇ ਅਚਾਨਕ ਸਵੇਰੇ ਮੌਤ ਹੋ ਗਈ, ਜੋ ਕਿ ਪਹਿਲੇ ਦਿਨ ਤੋਂ ਹੀ ਸੰਘਰਸ਼ ਨਾਲ ਜੁੜੇ ਹੋਏ...
ਕਿਸਾਨਾਂ ਨੇ ਪਟੜੀ 'ਤੇ ਲੰਮੇ ਪੈ ਕੇ ਰੋਕੀਆਂ ਰੇਲਾਂ
. . .  1 day ago
ਸੋਨੀਪਤ, 27 ਸਤੰਬਰ - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸੋਨੀਪਤ ਵਿਖੇ ਕਿਸਾਨਾਂ ਨੇ ਪਟੜੀ 'ਤੇ ਲੰਮੇ ਪੈ ਕੇ ਰੇਲਾਂ ਰੋਕੀਆਂ...
ਦਿੱਲੀ ਬਾਰਡਰ 'ਤੇ ਲੱਗਾ ਲੰਬਾ ਜਾਮ, ਗੱਡੀਆਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ
. . .  1 day ago
ਨਵੀਂ ਦਿੱਲੀ, 27 ਸਤੰਬਰ - ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਤੇ ਗਏ ਭਾਰਤ ਬੰਦ ਦੇ ਦੌਰਾਨ ਦਿੱਲੀ ਅਤੇ ਐਨ.ਸੀ.ਆਰ ਦੇ ਕਈ ਇਲਾਕਿਆਂ ਵਿਚ ਭਾਰੀ ਜਾਮ ਵੇਖਣ ਨੂੰ ਮਿਲਿਆ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 20 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਹੈ, ਅਸੰਭਵ ਨਹੀਂ। -ਐਲਵਰਟਸ

ਸੰਗਰੂਰ

ਜ਼ਿਲ੍ਹਾ ਸੰਗਰੂਰ ਦੇ ਸਕੂਲਾਂ ਦਾ ਸੀ.ਬੀ.ਐਸ.ਈ. ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਸੰਗਰੂਰ, 3 ਅਗਸਤ (ਧੀਰਜ ਪਸ਼ੌਰੀਆ)- ਫੋਰਚੂਨ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਅਕੋਈ ਸਾਹਿਬ (ਸੰਗਰੂਰ) ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਹਿਮਾਂਸ਼ੂ ਗਰਗ ਨੇ 95.8 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਸਕੂਲ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਸਕੂਲ ਦੇ 10 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ | ਸਕੂਲ ਦੇ ਚੇਅਰਮੈਨ ਪ੍ਰਤਾਪ ਸਿੰਘ ਧਾਲੀਵਾਲ, ਡਾਇਰੈਕਟਰ ਯਮਨ ਸ਼ਰਮਾ ਅਤੇ ਪਿ੍ੰਸੀਪਲ ਰਾਜਵੀਰ ਕੌਰ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ | ਸਪਰਿੰਗਡੇਲਜ ਪਬਲਿਕ ਸਕੂਲ ਸੰਗਰੂਰ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਸਕੂਲ ਦੇ ਡਾਇਰੈਕਟਰ ਜੀਵਨ ਗਰਗ ਨੇ ਦਸਿਆ ਕਿ ਅਕਾਸ਼ਦੀਪ ਸਿੰਘ ਨੇ 94 ਪ੍ਰਤੀਸ਼ਤ, ਜਸਤਾਨ ਸਿੰਘ ਨੇ 94 ਪ੍ਰਤੀਸ਼ਤ, ਪਰਥ ਖੰਨਾ ਨੇ 91.8 ਪ੍ਰਤੀਸ਼ਤ, ਅਰਸ਼ਦੀਪ ਕੌਰ ਨੇ 91.2 ਪ੍ਰਤੀਸ਼ਤ ਅਤੇ ਦਲਵੀਰ ਕੌਰ ਨੇ 90.8 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਸਫਲਤਾ ਪ੍ਰਾਪਤ ਕੀਤੀ ਹੈ | ਡਾਇਰੈਕਟਰ ਜੀਵਨ ਗਰਗ ਅਤੇ ਸਟਾਫ਼ ਨੇ ਸਾਰੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਲਾਅ-ਫਾਉਂਡੇਸ਼ਨ ਸਕੂਲ ਦਾ ਨਤੀਜਾ ਵੀ ਸ਼ਾਨਦਾਰ ਰਿਹਾ | ਸਕੂਲ ਦੇ ਡਾਇਰੈਕਟਰ ਯੋਗੇਸ਼ ਗਰਗ ਨੇ ਦੱਸਿਆ ਕਿ 35 ਬੱਚਿਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ, 110 ਬੱਚਿਆਂ ਦੀ ਫ਼ਸਟ ਡਵੀਜ਼ਨ ਆਈ ਹੈ | ਸਕੂਲ ਵਿਚੋਂ ਅੱਵਲ ਰਹਿਣ ਵਾਲੇ ਸੁਖਮਨਦੀਪ ਸਿੰਘ ਨੇ 99.4 ਪ੍ਰਤੀਸ਼ਤ, ਵੰਸ਼ਿਕਾ ਨੇ 99.2 ਪ੍ਰਤੀਸ਼ਤ ਅਤੇ ਵਰਦਾਨ ਗੁਪਤਾ ਨੇ 97.8 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ |
ਲਹਿਰਾਗਾਗਾ, (ਅਸ਼ੋਕ ਗਰਗ) - ਸੀ.ਬੀ.ਐਸ.ਈ. ਵਲੋਂ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜੇ ਵਿਚ ਸੀਬਾ ਸਕੂਲ ਲਹਿਰਾਗਾਗਾ ਦੇ 44 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਸ਼ਾਨਾਮਤੀ ਨਤੀਜਾ ਦਿੱਤਾ | ਸਕੂਲ ਦੇ 140 ਵਿਦਿਆਰਥੀਆਂ ਦਾ ਨਤੀਜਾ 100 ਫ਼ੀਸਦੀ ਰਿਹਾ | ਵਿਦਿਆਰਥੀ ਨਿਤਿਨ ਗੋਇਲ ਨੇ 96.6, ਅਰਚਿਤਾ ਨੇ 94.8, ਨੌਸ਼ੀਨ ਲਤਾ ਨੇ 94.4, ਗੋਤਮ ਸੇਤੀਆ ਨੇ 94, ਮਾਨਸੀ ਗੁਪਤਾ ਨੇ 94, ਜਸਪਿੰਦਰ ਕੌਰ ਨੇ 93.4, ਪ੍ਰਥਮ ਸਿੰਗਲਾ ਨੇ 93.2, ਨਿਤਿਨ ਤਾਇਲ ਨੇ 93, ਕਰਨਵੀਰ ਸਿੰਘ ਨੇ 93, ਵੰਸ਼ ਸਿੰਗਲਾ ਨੇ 92.8, ਸਨਮਪ੍ਰੀਤ ਸਿੰਘ ਨੇ 92.6, ਅਭਿਜੀਤ ਮਿੱਤਲ ਨੇ 92.6,
(ਬਾਕੀ ਸਫਾ 6 'ਤੇ)
ਮਨਸ਼ਾ ਪਸਰੀਜਾ ਨੇ 92.6, ਅਭਿਸ਼ੇਕ ਕਾਂਸਲ ਨੇ 92, ਨਮਨ ਕੁਮਾਰ ਨੇ 91.6, ਪਿਊਸ਼ ਸਿੰਗਲਾ ਨੇ 90.4 ਫ਼ੀਸਦੀ ਅੰਕ ਪ੍ਰਾਪਤ ਕੀਤੇ | ਇਸ ਮੌਕੇ ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਮੈਡਮ ਅਮਨ ਢੀਂਡਸਾ, ਪਿ੍ੰਸੀਪਲ ਬਿਬਿਨ ਅਲੈਗਜੈਂਡਰ, ਵਾਈਸ ਪਿ੍ੰਸੀਪਲ ਵਿਜੈ ਸਰੋਚ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
ਅਹਿਮਦਗੜ੍ਹ, (ਮਹੋਲੀ, ਸੋਢੀ) - ਦਿਆਨੰਦ ਆਦਰਸ਼ ਵਿਦਿਆਲਾ ਸੀ. ਸੈਕੰਡਰੀ ਸਕੂਲ ਦਾ 12ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ | ਕਾਮਰਸ ਗਰੁੱਪ ਵਿਚ ਮਨਨ 97 ਪ੍ਰਤੀਸ਼ਤ, ਅਨਮੋਲਦੀਪ ਕੌਰ 95.6 ਪ੍ਰਤੀਸ਼ਤ ਅਤੇ ਦੀਪਿਕਾ ਕੌਰ 95. 40 ਪ੍ਰਤੀਸ਼ਤ ਆਰਟਸ ਗਰੁੱਪ ਦੀਸ਼ਾ 97.20 ਪ੍ਰਤੀਸ਼ਤ, ਮਾਨਸੀ ਯਾਦਵ 94.6 ਪ੍ਰਤੀਸ਼ਤ ਅਤੇ ਰੂਪਾਲੀ ਨੇ 93.80 ਪ੍ਰਤੀਸ਼ਤ ਅੰਕ ਪ੍ਰਾਪਤ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ | ਸਕੂਲ ਕਮੇਟੀ ਪ੍ਰਧਾਨ ਡਾ ਸੁਨੀਤ ਹਿੰਦ, ਡਾਇਰੈਕਟਰ ਕੁਸਮ ਲਤਾ, ਪਿੰ੍ਰਸੀਪਲ ਵਰਸ਼ਾ ਕਾਲੜਾ ਦੀ ਅਗਵਾਈ ਵਿੱਚ ਬੱਚਿਆ ਦਾ ਮੂੰਹ ਮਿੱਠਾ ਕਰਵਾਇਆ ਗਿਆ | ਪ੍ਰਧਾਨ ਡਾ ਸੁਨੀਤ ਹਿੰਦ ਅਤੇ ਸਰਪ੍ਰਸ਼ਤ ਰਾਜ ਕੁਮਾਰ ਹਿੰਦ ਨੇ ਸਕੂਲ ਸਟਾਫ਼ ਦੀ ਸਰਾਹਨਾ ਕਰਦਿਆਂ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਤੇ ਮੀਤ ਪ੍ਰਧਾਨ ਮੰਗਤ ਰਾਏ ਗੋਇਲ, ਪਵਨ ਗੁਪਤਾ, ਅਸ਼ੋਕ ਕੁਮਾਰ, ਡਾ ਪੁਨੀਤ ਹਿੰਦ, ਵਿਵੇਕਸ਼ੀਲ, ਮੈਡਮ ਰਿਤੀਕਾ ਬੇਰੀ, ਪੂਨਮ, ਸੁਨੀਤ ਭਾਟੀਆ, ਸਪਨਾ ਸਿੰਗਲ ਆਦਿ ਮੌਜੂਦ ਸਨ |
ਸੰਗਰੂਰ, (ਸੁਖਵਿੰਦਰ ਸਿੰਘ ਫੁੱਲ)- ਅੱਜ ਬਾਅਦ ਦੁਪਹਿਰ ਸੀ.ਬੀ.ਐਸ.ਈ. ਵਲੋਂ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਵਿਚ ਹੋਲੀ ਹਾਰਟ ਸੀਨੀਅਰ ਸੈਕੰਡਰੀ ਕਾਨਵੈਂਟ ਸਕੂਲ, ਮੰਗਵਾਲ ਸੰਗਰੂਰ ਦੇ ਬੱਚਿਆਂ ਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੀਆਂ ਟਾਪ ਪੁਜੀਸ਼ਨ 'ਤੇ ਆਪਣੀ ਜਗ੍ਹਾ ਬਣਾਉਣ ਵਿਚ ਕਾਮਯਾਬ ਰਹੇ | 17 ਤੋਂ ਵੱਧ ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਉੱਪਰ ਅੰਕ ਪ੍ਰਾਪਤ ਕਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਜਿਨ੍ਹਾਂ ਵਿਚ ਵਿਦਿਆਰਥੀ ਸੌਰਵ ਕੁਮਾਰ ਅਤੇ ਵਿਦਿਆਰਥਣ ਹਰਸਿਮਰਨ ਕੌਰ ਨੇ 96 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਅਤੇ ਅੰਕਿਤ, ਰਮਨੇ ਅਤੇ ਮਨਵੀਰ ਕੌਰ ਨੇ 95 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਇਸ ਕਾਮਯਾਬੀ ਦਾ ਸਿਹਰਾ ਸਕੂਲ ਮੁਖੀ ਡਾ. ਚੰਨਪ੍ਰੀਤ ਕੌਰ ਚਹਿਲ ਨੂੰ ਜਾਂਦਾ ਹੈ |

ਸੀ.ਬੀ.ਜ਼ੈੱਡ ਦੋ ਸਾਥੀਆਂ, ਅਸਲ੍ਹੇ ਅਤੇ ਦੋ ਗੱਡੀਆਂ ਸਮੇਤ ਕਾਬੂ

ਮਲੇਰਕੋਟਲਾ, 3 ਅਗਸਤ (ਕੁਠਾਲਾ, ਹਨੀਫ਼ ਥਿੰਦ)- ਜ਼ਿਲ੍ਹਾ ਪੁਲਿਸ ਮਲੇਰਕੋਟਲਾ ਅਧੀਨ ਸੀ.ਆਈ.ਏ. ਮਾਹੋਰਾਣਾ ਦੀ ਟੀਮ ਵਲੋਂ ਕੀਤੀ ਇਕ ਵੱਡੀ ਕਾਰਵਾਈ ਤਹਿਤ ਅੱਜ ਇਕ ਵਿਅਕਤੀ ਅਤੇ ਉਸ ਦੇ ਦੋ ਸਾਥੀਆਂ ਨੂੰ ਦੋ ਪਿਸਤੌਲਾਂ ਤੇ ਦੋ ਗੱਡੀਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ...

ਪੂਰੀ ਖ਼ਬਰ »

ਸਰਕਾਰ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ - ਸਿੱਧੂ

ਲਹਿਰਾਗਾਗਾ, 3 ਅਗਸਤ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਦੁਰਲੱਭ ਸਿੰਘ ਸਿੱਧੂ ਨੇ ਹਲਕਾ ਲਹਿਰਾਗਾਗਾ ਵਿਚ ਹੋਈ ਭਾਰੀ ਬਰਸਾਤ ਕਾਰਨ ਕਈ ਪਿੰਡਾਂ ਦੇ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਪਾਣੀ ਵਿਚ ਡੁੱਬ ਜਾਣ ਅਤੇ ਪਿੰਡ ਲਹਿਲ ...

ਪੂਰੀ ਖ਼ਬਰ »

ਡੀ.ਸੀ. ਦੀ ਫੇਰੀ ਤੋਂ ਬਾਅਦ ਸੰਦੌੜ ਦਾ ਟਰੀਟਮੈਂਟ ਪਲਾਂਟ ਅਣਸੁਰੱਖਿਅਤ ਘੋਸ਼ਿਤ

ਸੰਦੌੜ, 3 ਅਗਸਤ (ਜਸਵੀਰ ਸਿੰਘ ਜੱਸੀ) - ਪੰਜਾਬ ਸਰਕਾਰ ਵਲੋਂ ਲੱਖਾਂ ਰੁਪਏ ਖ਼ਰਚ ਕੇ ਪਿੰਡਾਂ ਅੰਦਰ ਛੱਪੜਾਂ ਦੇ ਨਵੀਨੀਕਰਨ ਦੀ ਯੋਜਨਾ ਚਲਾਈ ਜਾ ਰਹੀ ਅਤੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਅਤੇ ਗੰਦੇ ਪਾਣੀ ਤੋਂ ਛੁਟਕਾਰਾ ਦਿਵਾਉਣ ਲਈ ਸੀਚੇਵਾਲ ਸਕੀਮ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ ਕਰਨ 'ਤੇ 1 ਕਾਬੂ

ਭਵਾਨੀਗੜ੍ਹ, 3 ਅਗਸਤ (ਰਣਧੀਰ ਸਿੰਘ ਫੱਗੂਵਾਲਾ)- ਸਥਾਨਕ ਪੁਲਿਸ ਵਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਸਥਾਨਕ ਅਜੀਤ ਨਗਰ ਦੇ ਵਾਸੀ ...

ਪੂਰੀ ਖ਼ਬਰ »

ਕੱਚੇ ਮੁਲਾਜ਼ਮਾਂ ਵਲੋਂ ਦੋ ਰੋਜ਼ਾ ਧਰਨਾ ਜਾਰੀ

ਸੰਗਰੂਰ, 3 ਅਗਸਤ (ਚੌਧਰੀ ਨੰਦ ਲਾਲ ਗਾਂਧੀ) - ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਵਲੋਂ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਲੈ ਕੇ 4 ਅਤੇ 5 ਅਗਸਤ ਨੂੰ ਦੋ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਵਿਭਾਗਾਂ ਦੇ ਕੰਮ ਦਾ ਮੁਕੰਮਲ ਬਾਈਕਾਟ ਕਰ ...

ਪੂਰੀ ਖ਼ਬਰ »

ਘੱਗਰ ਦਰਿਆ 'ਚ ਪਾਣੀ ਦਾ ਪੱਧਰ ਘਟਿਆ ਪਰ ਮੁਸ਼ਕਲਾਂ ਬਰਕਰਾਰ

ਮੂਣਕ, 3 ਅਗਸਤ (ਕੇਵਲ ਸਿੰਗਲਾ, ਵਰਿੰਦਰ ਭਾਰਦਵਾਜ)- ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਘੱਟ ਜਾਣ ਨਾਲ ਘੱਗਰ ਦਰਿਆ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੇ ਰਾਹਤ ਜ਼ਰੂਰ ਮਹਿਸੂਸ ਕੀਤੀ ਹੈ ਪਰ ਉਨ੍ਹਾਂ ਦੀਆਂ ਮੁਸ਼ਕਲਾਂ ਨਹੀ ਘਟੀਆਂ | ਘੱਗਰ ਪ੍ਰਭਾਵਿਤ ਕਿਸਾਨਾਂ ਨੂੰ ਅਜੇ ...

ਪੂਰੀ ਖ਼ਬਰ »

ਸਿੱਧੂ ਨੇ ਪਿੰਡਾਂ ਅੰਦਰ ਬਰਸਾਤ ਕਾਰਨ ਹੋਏ ਨੁਕਸਾਨ ਦਾ ਲਿਆ ਜਾਇਜ਼ਾ

ਲਹਿਰਾਗਾਗਾ, 3 ਅਗਸਤ (ਕੰਵਲਜੀਤ ਸਿੰਘ ਢੀਂਡਸਾ, ਅਸ਼ੋਕ ਗਰਗ)- ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਮੀਡੀਆ ਪਨੈਲਿਸਟ ਨੇ ਹਲਕਾ ਲਹਿਰਾਗਾਗਾ ਦੇ ਕਈ ਪਿੰਡਾਂ ਅੰਦਰ ਭਾਰੀ ਬਰਸਾਤ ਨਾਲ ਪਿੰਡਾਂ ਦੇ ...

ਪੂਰੀ ਖ਼ਬਰ »

ਅਕਾਲ ਡਿਗਰੀ ਕਾਲਜ ਲੜਕੀਆਂ ਬੰਦ ਨਹੀਂ ਕੀਤਾ ਜਾ ਰਿਹਾ

ਸੰਗਰੂਰ, 3 ਅਗਸਤ (ਚੌਧਰੀ ਨੰਦ ਲਾਲ ਗਾਂਧੀ) - ਸੰਤ ਅਤਰ ਸਿੰਘ ਜੀ ਮਸਤੂਆਣਾ ਦੇ ਸੰਕਲਪਾਂ ਨੂੰ ਸਮਰਪਿਤ ਅਕਾਲ ਡਿਗਰੀ ਕਾਲਜ ਲੜਕੀਆਂ ਸੰਗਰੂਰ ਬਾਰੇ ਪਿਛਲੇ ਸਮੇਂ ਤੋਂ ਬੇਬੁਨਿਆਦ, ਤੱਥਾਂ ਤੋਂ ਰਹਿਤ, ਗੁਮਰਾਹਕੁਨ ਢੰਗ ਨਾਲ ਝੂਠ ਫੈਲਾਇਆ ਜਾ ਰਿਹਾ ਹੈ ਕਿ ਇਸ ਕਾਲਜ ...

ਪੂਰੀ ਖ਼ਬਰ »

ਪੈਨਸ਼ਨਰਾਂ ਨੇ ਤੁਲਸੀ ਦੇ ਬੂਟੇ ਵੰਡ ਕੇ ਮਨਾਇਆ ਸਾਵਣ ਦਿਵਸ

ਸੰਗਰੂਰ, 3 ਅਗਸਤ (ਅਮਨਦੀਪ ਸਿੰਘ ਬਿੱਟਾ) - ਸਮਾਜ ਸੇਵਾ, ਲੋਕ ਭਲਾਈ, ਬਜ਼ੁਰਗਾਂ ਅਤੇ ਪੈਨਸ਼ਨਰਾਂ ਦੇ ਸਤਿਕਾਰ ਨੂੰ ਸਮਰਪਿਤ ਸਟੇਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਵਲੋਂ ਹਰ ਸਾਲ ਦੀ ਤਰ੍ਹਾਂ ਸਾਵਣ ਦਾ ਮਹੀਨਾ ਸਭਿਆਚਾਰਕ ਸਮਾਗਮ, ਸਨਮਾਨ ...

ਪੂਰੀ ਖ਼ਬਰ »

ਹੈੱਡਮਾਸਟਰ ਅਮਰਨਾਥ ਕੌਸ਼ਲ ਦੀ ਨਿੱਘੀ ਯਾਦ 'ਚ ਪਰਿਵਾਰ ਵਲੋਂ ਸਕੂਲ ਨੂੰ ਕੀਤੇ ਵੀਹ ਪੱਖੇ ਭੇਟ

ਲਹਿਰਾਗਾਗਾ, 3 ਅਗਸਤ (ਪ੍ਰਵੀਨ ਖੋਖਰ)- ਸਿੱਖਿਆ ਦੇ ਖੇਤਰ ਵਿਚ ਅਥਾਹ ਯੋਗਦਾਨ ਪਾਉਣ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਟਾਲ ਕਲਾਂ ਵਿੱਚ ਬਤੌਰ ਹੈੱਡਮਾਸਟਰ ਸੇਵਾ ਨਿਭਾ ਚੁੱਕੇ ਸਵ. ਅਮਰਨਾਥ ਕੌਸ਼ਲ ਦੀ ਨਿੱਘੀ ਯਾਦ ਨੂੰ ਸਮਰਪਿਤ ਉਨ੍ਹਾਂ ਦੇ ਸਪੁੱਤਰ ...

ਪੂਰੀ ਖ਼ਬਰ »

ਮੈਡੀਕਲ ਕਾਮਿਆਂ ਨੇ ਕੀਤੀ ਹੜਤਾਲ

ਸੰਗਰੂਰ, 3 ਅਗਸਤ (ਚੌਧਰੀ ਨੰਦ ਲਾਲ ਗਾਂਧੀ)- ਮੈਡੀਕਲ ਲੈਬ੍ਰੋਰੇਟਰੀ ਟੈਕਨੀਸ਼ੀਅਨ ਐਸੋਸੀਏਸ਼ਨ ਸਟੇਟ ਬਾਡੀ ਪੰਜਾਬ ਦੇ ਫ਼ੈਸਲੇ ਅਨੁਸਾਰ ਮੈਡੀਕਲ ਲੈਬ੍ਰੋਰੇਟਰੀ ਟੈਕਨੀਸੀਅਨ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਵਲੋਂ ਮੁਕੰਮਲ ਕਲਮ ਛੋੜ ਹੜਤਾਲ ਕੀਤੀ ਗਈ | ਜਿਸ ਦੀ ...

ਪੂਰੀ ਖ਼ਬਰ »

ਭਾਜਪਾ 'ਚ ਗਏ ਚੱਠਾ ਅਤੇ ਪ੍ਰੀਤਮ ਸਿੰਘ ਦਿੜ੍ਹਬਾ ਪਾਰਟੀ ਦੇ ਕੋਈ ਅਹੁਦੇਦਾਰ ਨਹੀਂ- ਝੂੰਦਾਂ

ਸੰਗਰੂਰ, 3 ਅਗਸਤ (ਸੁਖਵਿੰਦਰ ਸਿੰਘ ਫੁੱਲ) - ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਭਾਜਪਾ ਵਿਚ ਸ਼ਾਮਲ ਹੋਏ ਪੰਜਾਬ ਦੇ ਆਗੂਆਂ ਨਾਲ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਚੰਦ ਸਿੰਘ ਚੱਠਾ ਅਤੇ ਪ੍ਰੀਤਮ ਸਿੰਘ ਦਿੜ੍ਹਬਾ ਵੀ ...

ਪੂਰੀ ਖ਼ਬਰ »

ਸਰਕਾਰੀ ਸਕੂਲ ਵਿਖੇ ਸਲੋਗਨ ਮੁਕਾਬਲੇ ਕਰਵਾਏ

ਸੰਗਰੂਰ, 3 ਅਗਸਤ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਹਾਈ ਸਮਾਰਟ ਸਕੂਲ ਬਲਿਆਲ ਵਿਖੇ ਵਿਦਿਆਰਥੀਆਂ ਦੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਗਏ | ਮੁੱਖ ਅਧਿਆਪਕਾ ਸ਼ੀਨੂੰ ਨੇ ...

ਪੂਰੀ ਖ਼ਬਰ »

ਅਕਾਲੀ ਬਸਪਾ ਲੀਡਰਸ਼ਿਪ ਨੇ ਚੋਣ ਵਾਅਦੇ ਪੂਰੇ ਕਰਨ ਦਾ ਦਿੱਤਾ ਭਰੋਸਾ

ਸੰਗਰੂਰ, 3 ਅਗਸਤ (ਅਮਨਦੀਪ ਸਿੰਘ ਬਿੱਟਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਮੁੱਚੀ ਸੰਗਰੂਰ ਜੱਥੇਬੰਦੀ ਦੀ ਮੀਟਿੰਗ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਤੇਜਿੰਦਰ ਸਿੰਘ ਸੰਘਰੇੜੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਿਪੁਦਮਨ ਸਿੰਘ ...

ਪੂਰੀ ਖ਼ਬਰ »

ਵਾਈਸ ਚਾਂਸਲਰ ਦਾ ਕਾਲਜ ਵਿਚ ਪੁੱਜਣ 'ਤੇ ਕੀਤਾ ਘਿਰਾਓ

ਮੂਨਕ, 3 ਅਗਸਤ (ਗਮਦੂਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਨਵੇਂ ਸੈਸ਼ਨ ਤੋਂ ਵਿਦਿਆਰਥੀਆਂ ਦੀਆਂ ਫ਼ੀਸਾਂ ਵਿਚ 10 ਫ਼ੀਸਦੀ ਕੀਤੇ ਗਏ ਵਾਧੇ ਅਤੇ ਨਾਲ ਹੀ ਐਸ.ਸੀ. ਵਿਦਿਆਰਥੀਆਂ ਨੂੰ ਲਗਾਏ ਗਏ ਪੀ.ਟੀ.ਏ. ਫ਼ੰਡ ਖ਼ਿਲਾਫ਼ ਪੰਜਾਬ ਸਟੂਡੈਂਟਸ ਯੂਨੀਅਨ ...

ਪੂਰੀ ਖ਼ਬਰ »

ਸਤੌਜ ਅਕੈਡਮੀ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸੌ ਫ਼ੀਸਦੀ

ਧਰਮਗੜ੍ਹ, 3 ਅਗਸਤ (ਗੁਰਜੀਤ ਸਿੰਘ ਚਹਿਲ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸਹੀਦ ਊਧਮ ਸਿੰਘ ਅਕੈਡਮੀ ਸਤੌਜ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ | ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ.) ਨਵੀਂ ਦਿੱਲੀ ਵਲੋਂ ਐਲਾਨੇ ਇਸ ਨਤੀਜੇ 'ਚੋ ...

ਪੂਰੀ ਖ਼ਬਰ »

ਪੁਲਿਸ ਸਾਂਝ ਕੇਂਦਰ ਵਿਚ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਹੋਈ ਬੈਠਕ

ਮਲੇਰਕੋਟਲਾ, 3 ਅਗਸਤ (ਹਨੀਫ਼ ਥਿੰਦ) - ਜ਼ਿਲ੍ਹਾ ਸਾਂਝ ਕੇਂਦਰ ਮਲੇਰਕੋਟਲਾ ਦੀ ਇਕ ਬੈਠਕ ਡੀ.ਐੱਸ.ਪੀ. ਵਿਲੀਅਮ ਜੇਜੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ, ਵਾਤਾਵਰਨ ਸ਼ੁੱਧਤਾ, ਕੋਵਿਡ-19 ਸਬੰਧੀ ਵਿਚਾਰ ਚਰਚਾ ਹੋਈ | ਇਸ ਮੌਕੇ ਵਿਲੀਅਮ ...

ਪੂਰੀ ਖ਼ਬਰ »

ਸਿਮਰਪ੍ਰਤਾਪ ਵਲੋਂ ਮਜੀਠੀਆ ਨਾਲ ਪਾਰਟੀ ਮਜ਼ਬੂਤੀ ਸਬੰਧੀ ਵਿਚਾਰ ਵਟਾਂਦਰਾ

ਧੂਰੀ, 3 ਅਗਸਤ (ਸੁਖਵੰਤ ਸਿੰਘ ਭੁੱਲਰ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਯੂਥ ਪ੍ਰਧਾਨ ਐਡਵੋਕੇਟ ਸਿਮਰਪ੍ਰਤਾਪ ਸਿੰਘ ਬਰਨਾਲਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨਾਲ ਵਿਸੇਸ਼ ਤੌਰ 'ਤੇ ...

ਪੂਰੀ ਖ਼ਬਰ »

ਸੀਬਾ-ਹੋਲੀ ਮਿਸ਼ਨ ਸਪੋਰਟਸ ਅਕੈਡਮੀ ਸ਼ੁਰੂ

ਲਹਿਰਾਗਾਗਾ, 3 ਅਗਸਤ (ਅਸ਼ੋਕ ਗਰਗ)- ਸੀਬਾ-ਹੋਲੀ ਮਿਸ਼ਨ ਸਪੋਰਟਸ ਅਕੈਡਮੀ ਦਾ ਉਦਘਾਟਨ ਫਿਜ਼ੀਕਲ ਕਾਲਜ ਭਾਗੋ ਮਾਜਰਾ ਦੇ ਪਿ੍ੰਸੀਪਲ ਦਲਬਾਰਾ ਸਿੰਘ ਧਾਲੀਵਾਲ ਨੇ ਕੀਤਾ | ਇਸ ਮੌਕੇ ਹਾਜ਼ਰ ਪੂਰੇ ਇਲਾਕੇ ਦੇ ਖਿਡਾਰੀ ਅਤੇ ਕੋਚਾਂ ਨੇ ਇਸ ਕਦਮ ਨੂੰ ਸ਼ਲਾਘਾਯੋਗ ਦੱਸਿਆ ...

ਪੂਰੀ ਖ਼ਬਰ »

ਐਡਵੋਕੇਟ ਝੂੰਦਾਂ ਨੇ ਅਕਾਲੀ-ਬਸਪਾ ਗੱਠਜੋੜ ਦੀ ਮਜ਼ਬੂਤੀ ਲਈ ਡਿਊਟੀਆਂ ਲਗਾਈਆਂ

ਸ਼ੇਰਪੁਰ, 3 ਅਗਸਤ (ਦਰਸਨ ਸਿੰਘ ਖੇੜੀ)-ਜ਼ਿਲ੍ਹਾ ਅਕਾਲੀ ਜਥਾ ਸੰਗਰੂਰ ਦੇ ਪ੍ਰਧਾਨ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਨੇ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਜ਼ਿਲ੍ਹਾ ਸਕੱਤਰ ਜਨਰਲ ਦੇ ਗ੍ਰਹਿ ਵਿਖੇ ਬਸਪਾ ਦੇ ਸੂਬਾਈ ਜਨਰਲ ਸਕੱਤਰ ਚਮਕੌਰ ਸਿੰਘ ਵੀਰ, ਅਮਰੀਕ ਸਿੰਘ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨਰੇਗਾ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਵੀ ਧਿਆਨ ਦੇਵੇ - ਸੂਰਜਣਭੈਣੀ

ਮੰਡਵੀ, ਮੂਣਕ, 3 ਅਗਸਤ (ਮਦਾਨ, ਭਾਰਦਵਾਜ, ਸਿੰਗਲਾ) - ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਕੰਟਰੈਕਟ ਤੇ ਡਿਊਟੀ ਕਰ ਰਹੇ ਨਰੇਗਾ ਮੁਲਾਜ਼ਮਾਂ ਵਲੋਂ ਪਿਛਲੀ 9 ਜੁਲਾਈ ਤੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਲਗਾਤਾਰ ਸੰਘਰਸ਼ ਜਾਰੀ ਹੈ | ਮੂਣਕ ਇਲਾਕੇ ਦੇ ...

ਪੂਰੀ ਖ਼ਬਰ »

ਸ਼ਹੀਦ ਊਧਮ ਸਿੰਘ ਦੀ ਫ਼ਿਲਾਸਫ਼ੀ ਨੂੰ ਸਮਰਪਿਤ ਸੰਵਾਦ ਤੇ ਕਵੀ ਦਰਬਾਰ

ਸੁਨਾਮ ਊਧਮ ਸਿੰਘ ਵਾਲਾ, 3 ਅਗਸਤ (ਭੁੱਲਰ, ਧਾਲੀਵਾਲ)-ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਸਥਾਨਕ ਇਕਾਈ ਵਲੋਂ ਗਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੇ ਸਹਿਯੋਗ ਨਾਲ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਦੇ ਆਡੀਟੋਰੀਅਮ ਵਿਖੇ 'ਸ਼ਹੀਦ ਊਧਮ ਸਿੰਘ' ਦੀ ...

ਪੂਰੀ ਖ਼ਬਰ »

ਕੌਮੀ ਜੂਨੀਅਰ ਕੱਪ (ਅੰਡਰ-20) ਦੇ ਸ਼ਾਟਪੁੱਟ ਮੁਕਾਬਲੇ 'ਚੋਂ ਅਮਨਦੀਪ ਨੇ ਸੋਨੇ ਦਾ ਤਗਮਾ ਜਿੱਤਿਆ

ਮਲੇਰਕੋਟਲਾ, 3 ਅਗਸਤ (ਕੁਠਾਲਾ)-ਕੌਮੀ ਤੇ ਕੌਮਾਂਤਰੀ ਖੇਡ ਮੁਕਾਬਲਿਆਂ ਵਿਚ ਸੋਨੇ ਚਾਂਦੀ ਦੇ ਤਗਮਿਆਂ ਦੇ ਜੇਤੂ ਮਲੇਰਕੋਟਲੇ ਦੇ ਹੋਣਹਾਰ ਖਿਡਾਰੀ ਅਮਨਦੀਪ ਸਿੰਘ ਧਾਲੀਵਾਲ ਨੇ 19ਵੀਂ ਨੈਸ਼ਨਲ ਫੈਡਰੇਸ਼ਨ ਕੱਪ ਜੂਨੀਅਰ (ਅੰਡਰ-20) ਵਿਚ 19.15 ਮੀਟਰ ਦੂਰ ਸ਼ਾਟਪੁੱਟ ਸੁੱਟ ...

ਪੂਰੀ ਖ਼ਬਰ »

ਗੁਰੂ ਵਲੋਂ ਸ਼ਾਗਿਰਦ ਦੀ ਪੁਸਤਕ ਲੋਕ ਅਰਪਣ

ਚੀਮਾ ਮੰਡੀ, 3 ਅਗਸਤ (ਜਗਰਾਜ ਮਾਨ) - ਵਿਦਿਆਰਥੀ ਦੀ ਜ਼ਿੰਦਗੀ ਵਿਚ ਗੁਰੂ ਹਮੇਸ਼ਾ ਉਸ ਦੀ ਪ੍ਰਤਿਭਾ ਦੇ ਅੰਗ-ਸੰਗ ਵਿਚਰਦਾ ਹੈ | ਇਸੇ ਕਥਨ ਅਨੁਸਾਰ ਇਲਾਕੇ ਦੀ ਮਹੱਤਵਪੂਰਨ ਪ੍ਰਤਿਭਾ ਰਿਟਾਇਰਡ ਹੈੱਡਮਾਸਟਰ ਇੰਦਰਜੀਤ ਅੱਤਰੀ ਵਲੋਂ ਪਿੰਡ ਝਾੜੋਂ ਦੇ ਜੰਮਪਲ ਪ੍ਰੋਫੈਸਰ ...

ਪੂਰੀ ਖ਼ਬਰ »

ਖੇਤ ਦਿਵਸ ਮਨਾਇਆ

ਸੰਗਰੂਰ, 3 ਅਗਸਤ (ਅਮਨਦੀਪ ਸਿੰਘ ਬਿੱਟਾ) - ਖੇਤੀਬਾੜੀ ਵਿਭਾਗ ਵਲੋਂ ਮੁੱਖ ਖੇਤੀਬਾੜੀ ਅਫਸਰ ਡਾਕਟਰ ਜਸਵਿੰਦਰਪਾਲ ਸਿੰਘ ਗਰੇਵਾਲ ਦੀ ਰਹਿਨੁਮਾਈ ਹੇਠ ਪਿੰਡ ਭੰਮਾਬੱਦੀ ਵਿਖੇ ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਖੇਤ ਦਿਵਸ ਮਨਾਇਆ ਗਿਆ | ਖੇਤੀਬਾੜੀ ਅਫਸਰ ਡਾਕਟਰ ...

ਪੂਰੀ ਖ਼ਬਰ »

ਕਿਸਾਨ ਅੰਦੋਲਨ ਦੇ ਸ਼ਹੀਦ ਕਿਸਾਨ ਦੇ ਪਰਿਵਾਰ ਨੂੰ ਸੌ ਾਪਿਆ 5 ਲੱਖ ਰੁਪਏ ਦਾ ਚੈੱਕ

ਸੰਗਰੂਰ, 3 ਅਗਸਤ (ਧੀਰਜ ਪਸ਼ੌਰੀਆ) - ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੇ ਕਿਸਾਨ ਅੰਦੋਲਨ ਦੌਰਾਨ ਪਿੰਡ ਮੰਗਵਾਲ ਦੇ ਸ਼ਹੀਦ ਹੋਏ ਕਿਸਾਨ ਜਰਨੈਲ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵਲੋਂ ਆਈ ਸਹਾਇਤਾ ਦਾ 5 ਲੱਖ ਰੁਪਏ ਦੇ ਚੈੱਕ ਬੀ.ਕੇ.ਯੂ. ...

ਪੂਰੀ ਖ਼ਬਰ »

ਬਿਨਾਂ ਦਵਾਈਆਂ ਤੋਂ ਤੰਦਰੁਸਤ ਰਹਿਣ ਦੀ ਕੁਦਰਤੀ ਪ੍ਰਣਾਲੀ' ਵਿਸ਼ੇ 'ਤੇ ਸੈਮੀਨਾਰ 8 ਨੂੰ

ਸੰਗਰੂਰ, 3 ਅਗਸਤ (ਚੌਧਰੀ ਨੰਦ ਲਾਲ ਗਾਂਧੀ) - ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ 8 ਅਗਸਤ ਦਿਨ ਐਤਵਾਰ ਨੂੰ 10:00 ਵਜੇ ਹੋਟਲ ਈਟਿੰਗ ਮਾਲ, ਬਰਨਾਲਾ ਕੈਂਚੀਆਂ ਸੰਗਰੂਰ ਵਿਖੇ 'ਬਿਨਾ ਦਵਾਈਆਂ ਤੋਂ ਤੰਦਰੁਸਤ ਰਹਿਣ ਦੀ ਕੁਦਰਤੀ ਪ੍ਰਣਾਲੀ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਜਾ ...

ਪੂਰੀ ਖ਼ਬਰ »

ਕੇਜਰੀਵਾਲ ਸਰਕਾਰ ਨੇ ਡੀਜ਼ਲ 'ਤੇ ਵੈਟ ਘਟਾ ਕੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ- ਚੱਠਾ

ਧੂਰੀ, 3 ਅਗਸਤ (ਸੰਜੇ ਲਹਿਰੀ, ਦੀਪਕ)- ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਦੇ ਸੂਬਾ ਜੁਆਇੰਟ ਸਕੱਤਰ ਸ਼੍ਰੀ ਐਸ.ਐਸ.ਚੱਠਾ ਅਤੇ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਸ਼੍ਰੀ ਗੁਰਮੇਲ ਸਿੰਘ ਘਰਾਚੋ ਨੇ ਧੂਰੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ...

ਪੂਰੀ ਖ਼ਬਰ »

ਸਟੈਨੋ ਯੂਨੀਅਨ ਵਲੋਂ ਅਸਾਮੀਆਂ ਦਾ ਭਰਤੀ ਇਸ਼ਤਿਹਾਰ ਜਾਰੀ ਕਰਨ ਦੀ ਮੰਗ

ਸੰਗਰੂਰ, 3 ਅਗਸਤ (ਅਮਨਦੀਪ ਸਿੰਘ ਬਿੱਟਾ)- ਬੇਰੁਜ਼ਗਾਰ ਸਟੈਨੋ ਯੂਨੀਅਨ ਦੀ ਇਕੱਤਰਤਾ ਪੰਜਾਬ ਪ੍ਰਧਾਨ ਬਰਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਰੋਗਲਾ, ਸੈਕਟਰੀ ਹਰਿੰਦਰ ਸਿੰਘ ਸੁਨਾਮ ਅਤੇ ਗੋਬਿੰਦ ਸਿੰਘ ਸੰਗਰੂਰ ਦੀ ਰਹਿਨੁਮਾਈ ਹੇਠ ਸਿਟੀ ਪਾਰਕ ਵਿਖੇ ...

ਪੂਰੀ ਖ਼ਬਰ »

ਕਣਕ ਦੀ ਸਿੱਧੀ ਬਿਜਾਈ ਲਈ ਲੈੱਡ ਫੋਰਸ ਐਡਵਾਂਸ ਸੁਪਰ ਸੀਡਰ ਪੇਸ਼

ਅਮਰਗੜ੍ਹ, 3 ਅਗਸਤ (ਸੁਖਜਿੰਦਰ ਸਿੰਘ ਝੱਲ, ਜਤਿੰਦਰ ਮੰਨਵੀ)- ਕਿਸਾਨੀ ਲਈ ਨਵੀਂ ਉੱਚ ਤਕਨੀਕ ਦੀ ਮਿਆਰੀ ਮਸ਼ੀਨਰੀ ਤਿਆਰ ਕਰਨ ਵਾਲੀ ਪ੍ਰਸਿੱਧ ਕੰਪਨੀ ਲੈਂਡ ਫੋਰਸ ਵਲੋਂ ਕਣਕ ਦੀ ਸਿੱਧੀ ਬਿਜਾਈ ਲਈ ਐਡਵਾਂਸ ਸੁਪਰ ਸੀਡਰ ਪੇਸ਼ ਕੀਤਾ ਗਿਆ ਜੋ ਬਿਨਾਂ ਪਰਾਲੀ ਸਾੜੇ ਕਣਕ ...

ਪੂਰੀ ਖ਼ਬਰ »

ਤਹਿਦਿਲ ਦੇ ਵਿਦਿਆਰਥੀਆਂ ਨੇ ਆਇਲੈਟਸ ਵਿਚ ਮਾਰੀਆਂ ਸ਼ਾਨਦਾਰ ਮੱਲਾਂ

ਸੰਗਰੂਰ, 3 ਜੁਲਾਈ (ਅਮਨਦੀਪ ਸਿੰਘ ਬਿੱਟਾ) - ਤਹਿਦਿਲ ਅਕੈਡਮੀ ਦੇ ਡਾਇਰੈਕਟਰ ਸ. ਸੁਖਵਿੰਦਰ ਸਿੰਘ ਨੇ ਕਿਹਾ ਕਿ ਲਾਕਡਾਊਨ ਖ਼ਤਮ ਹੋਣ ਪਿੱਛੋਂ ਵਿਦਿਆਰਥੀਆਂ ਦਾ ਵਿਦੇਸ਼ ਜਾਣ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ | ਉਨ੍ਹਾਂ ਕਿਹਾ ਕਿ ਕੈਨੇਡਾ ਅਤੇ ਅਸਟ੍ਰੇਲੀਆ ਵਲੋਂ ...

ਪੂਰੀ ਖ਼ਬਰ »

ਸਿੰਗਲਾ ਦੇ ਯਤਨਾਂ ਸਦਕਾ ਹੀ ਸਿੱਖਿਆ ਬੋਰਡ ਰਿਹਾ ਭਾਰਤ ਵਿਚ ਮੋਹਰੀ - ਟੀਟੂ

ਸੰਗਰੂਰ, 3 ਅਗਸਤ (ਸੁਖਵਿੰਦਰ ਸਿੰਘ ਫੁੱਲ) - ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੇਇੰਦਰ ਸਿੰਗਲਾ ਦੇ ਯਤਨ ਸਦਕਾ ਹੀ ਪੰਜਾਬ ਪੂਰੇ ਭਾਰਤ ਵਰਸ਼ ਵਿਚ ਸਿੱਖਿਆ ਦੇ ਪ੍ਰਸਾਰ ਵਿਚ ਨੰਬਰ ਇਕ ਸੂਬਾ ਬਣ ਗਿਆ ਹੈ | ਪੰਜਾਬ ਟਰੇਡਰਜ਼ ਬੋਰਡ ਦੇ ਵਾਈਸ ਚੇਅਰਮੈਨ ਅਮਰਜੀਤ ਸਿੰਘ ...

ਪੂਰੀ ਖ਼ਬਰ »

ਬਾਦਲ ਵਲੋਂ ਕੀਤੇ ਲੋਕ ਹਿਤੈਸ਼ੀ ਵਾਅਦੇ 2022 'ਚ ਸ਼੍ਰੋਮਣੀ ਅਕਾਲੀ ਦਲ ਦੀ ਬਣਾਉਣਗੇੇ ਸਰਕਾਰ- ਸਿਬੀਆ

ਸੰਗਰੂਰ, 3 ਅਗਸਤ (ਦਮਨਜੀਤ ਸਿੰਘ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬੀਆਂ ਲਈ ਕੀਤੇ ਚੋਣ ਵਾਅਦਿਆਂ ਦਾ ਭਰਵਾ ਸਵਾਗਤ ਕਰਦਿਆਂ ਪਾਰਟੀ ਦੇ ਸੰਗਰੂਰ ਤੋਂ ਸੀਨੀਅਰ ਯੂਥ ਆਗੂ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗਗਨਦੀਪ ...

ਪੂਰੀ ਖ਼ਬਰ »

ਕਣਕ ਦੀ ਸਿੱਧੀ ਬਿਜਾਈ ਲਈ ਲੈੱਡ ਫੋਰਸ ਐਡਵਾਂਸ ਸੁਪਰ ਸੀਡਰ ਪੇਸ਼

ਅਮਰਗੜ੍ਹ, 3 ਅਗਸਤ (ਸੁਖਜਿੰਦਰ ਸਿੰਘ ਝੱਲ, ਜਤਿੰਦਰ ਮੰਨਵੀ)- ਕਿਸਾਨੀ ਲਈ ਨਵੀਂ ਉੱਚ ਤਕਨੀਕ ਦੀ ਮਿਆਰੀ ਮਸ਼ੀਨਰੀ ਤਿਆਰ ਕਰਨ ਵਾਲੀ ਪ੍ਰਸਿੱਧ ਕੰਪਨੀ ਲੈਂਡ ਫੋਰਸ ਵਲੋਂ ਕਣਕ ਦੀ ਸਿੱਧੀ ਬਿਜਾਈ ਲਈ ਐਡਵਾਂਸ ਸੁਪਰ ਸੀਡਰ ਪੇਸ਼ ਕੀਤਾ ਗਿਆ ਜੋ ਬਿਨਾਂ ਪਰਾਲੀ ਸਾੜੇ ਕਣਕ ...

ਪੂਰੀ ਖ਼ਬਰ »

ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅਕਾਲੀ ਦਲ (ਅ) ਨੇ ਡੀ.ਸੀ. ਨੂੰ ਦਿੱਤਾ ਯਾਦ ਪੱਤਰ

ਸੰਗਰੂਰ, 3 ਅਗਸਤ (ਅਮਨਦੀਪ ਸਿੰਘ ਬਿੱਟਾ)- ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵਲੋਂ ਪਾਰਟੀ ਦੇ ਕੌਮੀ ਜੱਥੇਬੰਦਕ ਸਕੱਤਰ ਜੱਥੇਦਾਰ ਗੁਰਨੈਬ ਸਿੰਘ ਰਾਮਪੁਰਾ, ਜ਼ਿਲ੍ਹਾ ਪ੍ਰਧਾਨ ਜੱਥੇਦਾਰ ਹਰਜੀਤ ਸਿੰਘ ਸੰਜੂਮਾ ਅਤੇ ਵਰਕਿੰਗ ਕਮੇਟੀ ਮੈਂਬਰ ਜੱਥੇਦਾਰ ਬਹਾਦਰ ...

ਪੂਰੀ ਖ਼ਬਰ »

ਪੰਚਾਇਤ ਨੇ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਖ਼ਾਲੀ ਕਰਾਉਣ ਸਬੰਧੀ ਕੇਂਦਰੀ ਵਿਦਿਆਲਾ ਅੱਗੇ ਦਿੱਤਾ ਰੋਸ ਧਰਨਾ

ਮਸਤੂਆਣਾ ਸਾਹਿਬ, 3 ਅਗਸਤ (ਦਮਦਮੀ)- ਕੇਂਦਰੀ ਵਿਦਿਆਲਾ ਕੋਲੋਂ ਪਿਛਲੇ ਗਿਆਰਾਂ ਸਾਲ ਤੋਂ ਪ੍ਰਾਇਮਰੀ ਸਕੂਲ ਦੀ ਇਮਾਰਤ ਨਾ ਖਾਲੀ ਕਰਨ ਅਤੇ ਕੇਂਦਰੀ ਵਿਦਿਆਲਾ ਨੂੰ ਪੰਚਾਇਤ ਵੱਲੋਂ ਦਸ ਏਕੜ ਜ਼ਮੀਨ ਦਾਨ ਵਜੋਂ ਨਾਂਅ ਕਰਾਉਣ ਦੇ ਬਾਵਜੂਦ ਪ੍ਰਬੰਧਕਾਂ ਵਲੋਂ ਸਕੂਲ ਦੀ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX