ਤਾਜਾ ਖ਼ਬਰਾਂ


ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਵੈਂਡੀ ਸ਼ੇਰਮਨ ਅਗਲੇ ਮਹੀਨੇ ਭਾਰਤ ਦੀ ਫੇਰੀ 'ਤੇ
. . .  14 minutes ago
ਵਾਸ਼ਿੰਗਟਨ, 28 ਸਤੰਬਰ - ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਵੈਂਡੀ ਸ਼ੇਰਮਨ ਅਗਲੇ ਮਹੀਨੇ ਭਾਰਤ ਦੀ ਫੇਰੀ 'ਤੇ ਦੋ -ਪੱਖੀ ਮੀਟਿੰਗਾਂ, ਸਿਵਲ....
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੰਤਰੀ ਮੰਡਲ ਦੀ ਮੀਟਿੰਗ ਦੀ ਕਰਨਗੇ ਪ੍ਰਧਾਨਗੀ
. . .  45 minutes ago
ਨਵੀਂ ਦਿੱਲੀ, 28 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੰਤਰੀ ਮੰਡਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ....
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ 'ਤੇ ਅਦਾਰਾ ਅਜੀਤ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਦਾ ਹੈ
. . .  about 1 hour ago
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ 'ਤੇ ਅਦਾਰਾ ਅਜੀਤ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਦਾ ਹੈ
⭐ਮਾਣਕ - ਮੋਤੀ⭐
. . .  about 1 hour ago
⭐ਮਾਣਕ - ਮੋਤੀ⭐
ਮੁੱਖ ਮੰਤਰੀ ਚੰਨੀ ਨੇ ਰਾਜ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ 100 ਦਿਨਾਂ ਦਾ ਰੋਡਮੈਪ ਤਿਆਰ ਕਰਨ ਨੂੰ ਕਿਹਾ
. . .  1 day ago
ਚੰਡੀਗੜ੍ਹ, 27 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਸ਼ਾਸਕੀ ਸਕੱਤਰਾਂ ਨੂੰ ਉਨ੍ਹਾਂ ਦੇ ਵਿਭਾਗਾਂ ਦੇ 100 ਦਿਨਾਂ ਦਾ ਵਿਆਪਕ ਰੋਡਮੈਪ ਤਿਆਰ ਕਰਨ ਲਈ ਕਿਹਾ ਹੈ ਤਾਂ ਜੋ ਵਧੇਰੇ ਕੁਸ਼ਲਤਾ ਅਤੇ ਪਾਰਦਰਸ਼ਤਾ ਲਿਆਂਦੀ ...
ਥਾਣੇਦਾਰ ਨੇ ਅਦਾਲਤ ਜਾਂਦੇ ਵਕੀਲ ਦਾ ਪਾੜਿਆ ਸਿਰ
. . .  1 day ago
ਤਲਵੰਡੀ ਸਾਬੋ/ਸੀਂਗੋ ਮੰਡੀ 27 ਸਤੰਬਰ (ਲੱਕਵਿੰਦਰ ਸ਼ਰਮਾ)- ਅੱਜ ਭਾਰਤ ਬੰਦ ਦੌਰਾਨ ਇੱਕ ਨਾਕੇ ਕੋਲੋਂ ਲੰਘਦੇ ਵਕਤ ਰਸਤੇ ਵਿਚ ਰਸਤਾ ਰੋਕਣ ਲਈ ਰੱਖੇ ਢੋਲ ਪਾਸੇ ਕਰਕੇ ਲੰਘਣ ਲੱਗੇ ਇਕ ਨਾਮੀ ਵਕੀਲ ਨੂੰ ਪੁਲਿਸ ਦੇ ਇੱਕ ਥਾਣੇਦਾਰ ਨੇ ਸਿਰ ਵਿਚ ਸੱਟ ...
ਆਕਾਸ਼ ਮਿਜ਼ਾਈਲ ਦੇ ਨਵੇਂ ਸੰਸਕਰਣ - 'ਆਕਾਸ਼ ਪ੍ਰਾਈਮ' ਦਾ ਅੱਜ ਚਾਂਦੀਪੁਰ, ਉੜੀਸ਼ਾ ਤੋਂ ਸਫਲਤਾਪੂਰਵਕ ਪ੍ਰੀਖਣ
. . .  1 day ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਸੁਰੱਖਿਆ ਘਟਾਉਣ ਨੂੰ ਕਿਹਾ
. . .  1 day ago
ਅਮਰਪ੍ਰੀਤ ਸਿੰਘ ਦਿਓਲ ਪੰਜਾਬ ਦੇ ਐਡਵੋਕੇਟ ਜਨਰਲ ਨਿਯੁਕਤ
. . .  1 day ago
ਚਾਚੇ ਨਾਲ ਕੰਧ ਦੇ ਰੌਲ਼ੇ ਤੋਂ ਪ੍ਰੇਸ਼ਾਨ ਭਤੀਜੇ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  1 day ago
ਲੋਹਟਬੱਦੀ, 27 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ) - ਪਿੰਡ ਲੋਹਟਬੱਦੀ (ਲੁਧਿਆਣਾ) ਵਿਖੇ ਅੱਜ 42 ਸਾਲਾ ਵਿਅਕਤੀ ਨੇ ਆਰਥਿਕ ਤੰਗੀ ਨਾਲ ਜੂਝਦਿਆਂ ਅਤੇ ਸਕੇ ਚਾਚੇ ਨਾਲ ਮਕਾਨ ਦੀ ਕੰਧ ਤੋਂ ਪ੍ਰੇਸ਼ਾਨ ਅਤੇ ਕੋਈ ਸੁਣਵਾਈ ਨਾ ਹੋਣ ਕਾਰਨ ਅੱਜ...
ਸੁਪਰੀਮ ਕੋਰਟ ਦੀ ਕੇਂਦਰ ਸਮੇਤ ਰਾਸ਼ਟਰੀ ਪ੍ਰੀਖਿਆ ਬੋਰਡ ਅਤੇ ਰਾਸ਼ਟਰੀ ਮੈਡੀਕਲ ਕਮਿਸ਼ਨ ਨੂੰ ਫਟਕਾਰ
. . .  1 day ago
ਨਵੀਂ ਦਿੱਲੀ, 27 ਸਤੰਬਰ - ਸੁਪਰੀਮ ਕੋਰਟ ਨੇ ਪੋਸਟ ਗ੍ਰੈਜੂਏਟ ਨੈਸ਼ਨਲ ਏਲੀਜੀਬਿਲਿਟੀ ਕਮ ਐਂਟਰੈਂਸ ਟੈਸਟ-ਸੁਪਰ ਸਪੈਸ਼ਲਿਟੀ 2021 ਦੇ ਇਮਤਿਹਾਨ ਪੈਟਰਨ ਵਿਚ ਆਖਰੀ ਮਿੰਟ ਵਿਚ ਬਦਲਾਅ ਕਰਨ ਲਈ ਕੇਂਦਰ ...
ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ ਦਾ ਦਿਹਾਂਤ
. . .  1 day ago
ਕਪੂਰਥਲਾ, 27 ਸਤੰਬਰ (ਅਮਰਜੀਤ ਕੋਮਲ) - ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ (68) ਦਾ ਅੱਜ ਦੁਪਹਿਰ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ...
ਬਲੋਚ ਵਿਦਰੋਹੀਆਂ ਨੇ ਕੀਤਾ ਬੰਬ ਧਮਾਕਾ, ਨੁਕਸਾਨਿਆ ਗਿਆ ਮੁਹੰਮਦ ਅਲੀ ਜਿਨਾਹ ਦਾ ਬੁੱਤ
. . .  1 day ago
ਇਸਲਾਮਾਬਾਦ, 27 ਸਤੰਬਰ - ਬਲੋਚ ਵਿਦਰੋਹੀਆਂ ਨੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੇ ਬੁੱਤ ਨੂੰ ਬੰਬ ਧਮਾਕੇ ਵਿਚ ਉਡਾ ਦਿੱਤਾ | ਬਲੋਚਿਸਤਾਨ ਸੂਬੇ ਦੇ ਸਾਹਿਲੀ ਸ਼ਹਿਰ ਗਵਾਦਰ ਵਿਚ ਕੀਤੇ ਬੰਬ ਧਮਾਕੇ ਵਿਚ ਬੁੱਤ ਨੁਕਸਾਨਿਆ ਗਿਆ ਹੈ...
ਚੱਕਰਵਾਤੀ ਤੂਫ਼ਾਨ 'ਗੁਲਾਬ' ਦੇ ਚਲਦੇ ਅਲਰਟ ਜਾਰੀ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰੀ ਮੀਂਹ ਪੈਣ ਕਾਰਨ ਆਂਧਰਾ ਪ੍ਰਦੇਸ਼ - ਉੜੀਸਾ ਸਰਹੱਦ 'ਤੇ ਗੋਟਾ ਬੈਰਾਜ 'ਚ ਪਾਣੀ ਦਾ ਪੱਧਰ ਵਧ ਗਿਆ ਹੈ | ਜ਼ਿਕਰਯੋਗ ਹੈ ਕਿ ਉੜੀਸਾ ਅਤੇ ਆਂਧਰਾ ਪ੍ਰਦੇਸ਼ ਵਿਚ ਤਬਾਹੀ ਮਚਾਉਣ ਤੋਂ ਬਾਅਦ...
ਭਾਜਪਾ ਅਤੇ ਟੀ.ਐਮ.ਸੀ. ਵਰਕਰਾਂ ਵਿਚਕਾਰ ਹੋਈ ਝੜਪ
. . .  1 day ago
ਕੋਲਕਾਤਾ, 27 ਸਤੰਬਰ - ਭਵਾਨੀਪੁਰ ਉਪ ਚੋਣ ਦੇ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੇ ਵਰਕਰਾਂ ਦੀ ਅੱਜ ਕੋਲਕਾਤਾ ਵਿਚ ਝੜਪ ਹੋ ....
ਭਾਰਤ ਬੰਦ ਪੂਰੀ ਤਰ੍ਹਾਂ ਰਿਹਾ ਸਫਲ - ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਰਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਭਵਿੱਖ ਦੀ ਰਣਨੀਤੀ...
ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ
. . .  1 day ago
ਨਵੀਂ ਦਿੱਲੀ,27 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ | ਉੱਥੇ ਹੀ ਇਸ ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਦਿਨ ਹੈ...
ਨਰਮੇ ਦੀ ਫ਼ਸਲ ਤਬਾਹ ਹੋਣ ਕਾਰਨ ਕਿਸਾਨ ਵਲੋਂ ਖ਼ੁਦਕੁਸ਼ੀ
. . .  1 day ago
ਮਾਨਸਾ, 27 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਨੇੜਲੇ ਪਿੰਡ ਖ਼ਿਆਲਾ ਕਲਾਂ ਦੇ ਨੌਜਵਾਨ ਕਿਸਾਨ ਰਜਿੰਦਰ ਸਿੰਘ (27) ਪੁੱਤਰ ਨਾਹਰ ਸਿੰਘ ਨੇ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਕਾਰਨ ਤਬਾਹ ਹੋਣ...
ਭਾਰਤ ਬੰਦ ਕਾਰਨ ਬਾਜ਼ਾਰਾਂ 'ਚ ਛਾਈ ਬੇਰੌਣਕੀ
. . .  1 day ago
ਰਾਜਪੁਰਾ, 27 ਸਤੰਬਰ (ਰਣਜੀਤ ਸਿੰਘ) - ਅੱਜ ਭਾਰਤ ਬੰਦ ਕਾਰਨ ਸ਼ਹਿਰ ਦੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਹੇ। ਕਿਸਾਨ ਜਥੇਬੰਦੀਆਂ ਨੇ ਸੜਕੀ ਆਵਾਜਾਈ ਠੱਪ ਕਰ ਕੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ...
ਭਾਰਤ ਬੰਦ ਦੇ ਸੱਦੇ ਨੂੰ ਕੋਟਫੱਤਾ ਸਰਕਲ ਵਿਚ ਮਿਲਿਆ ਭਰਵਾਂ ਹੁੰਗਾਰਾ
. . .  1 day ago
ਕੋਟਫੱਤਾ,27 ਸਤੰਬਰ (ਰਣਜੀਤ ਸਿੰਘ ਬੁੱਟਰ) - ਸੰਯੁਕਤ ਕਿਸਾਨ ਮੋਰਚੇ ਦੀ 27 ਦੀ ਭਾਰਤ ਬੰਦ ਦੀ ਕਾਲ ਨੂੰ ਕੋਟਫੱਤਾ ਸਰਕਲ ਦੇ ਪਿੰਡਾਂ ਵਿਚ ਭਰਵਾਂ ਹੁੰਗਾਰਾ ਮਿਲਿਆ | ਕੋਟਸ਼ਮੀਰ ਦੀ ਉਗਰਾਹਾਂ ਇਕਾਈ ਨੇ ਦਸਮੇਸ਼ ਵੈੱਲਫੇਅਰ ਕਲੱਬ ਅਤੇ ਵੱਡੀ ...
ਮੋਦੀ ਦੇ ਕਾਲੇ ਕਾਨੂੰਨਾਂ ਨੇ ਲਈ ਇਕ ਹੋਰ ਕਿਸਾਨ ਦੀ ਜਾਨ
. . .  1 day ago
ਨੂਰਮਹਿਲ (ਜਲੰਧਰ) , 27 ਸਤੰਬਰ (ਜਸਵਿੰਦਰ ਸਿੰਘ ਲਾਂਬਾ) - ਕਿਸਾਨ ਬਘੇਲ ਰਾਮ ਦੀ ਦਿੱਲੀ ਸਿੰਘੂ ਬਾਰਡਰ 'ਤੇ ਅਚਾਨਕ ਸਵੇਰੇ ਮੌਤ ਹੋ ਗਈ, ਜੋ ਕਿ ਪਹਿਲੇ ਦਿਨ ਤੋਂ ਹੀ ਸੰਘਰਸ਼ ਨਾਲ ਜੁੜੇ ਹੋਏ...
ਕਿਸਾਨਾਂ ਨੇ ਪਟੜੀ 'ਤੇ ਲੰਮੇ ਪੈ ਕੇ ਰੋਕੀਆਂ ਰੇਲਾਂ
. . .  1 day ago
ਸੋਨੀਪਤ, 27 ਸਤੰਬਰ - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸੋਨੀਪਤ ਵਿਖੇ ਕਿਸਾਨਾਂ ਨੇ ਪਟੜੀ 'ਤੇ ਲੰਮੇ ਪੈ ਕੇ ਰੇਲਾਂ ਰੋਕੀਆਂ...
ਦਿੱਲੀ ਬਾਰਡਰ 'ਤੇ ਲੱਗਾ ਲੰਬਾ ਜਾਮ, ਗੱਡੀਆਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ
. . .  1 day ago
ਨਵੀਂ ਦਿੱਲੀ, 27 ਸਤੰਬਰ - ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਤੇ ਗਏ ਭਾਰਤ ਬੰਦ ਦੇ ਦੌਰਾਨ ਦਿੱਲੀ ਅਤੇ ਐਨ.ਸੀ.ਆਰ ਦੇ ਕਈ ਇਲਾਕਿਆਂ ਵਿਚ ਭਾਰੀ ਜਾਮ ਵੇਖਣ ਨੂੰ ਮਿਲਿਆ...
ਦਿੱਲੀ ਤੋਂ ਬਿਹਾਰ ਤੱਕ ਭਾਰਤ ਬੰਦ ਦਾ ਅਸਰ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰਤ ਬੰਦ ਦੇ ਦੌਰਾਨ ਦਿੱਲੀ, ਯੂਪੀ ਅਤੇ ਆਸਪਾਸ ਦੇ ਇਲਾਕਿਆਂ ਵਿਚ ਪੁਲਿਸ ਅਲਰਟ 'ਤੇ ਹੈ। ਦਰਜਨ ਤੋਂ ਵੱਧ ਸਿਆਸੀ ਪਾਰਟੀਆਂ, ਸੰਗਠਨਾਂ ਨੇ ਇਸ ਬੰਦ ਦਾ ਸਮਰਥਨ ਕੀਤਾ...
ਸ਼੍ਰੋਮਣੀ ਕਮੇਟੀ ਦੇ ਦਫ਼ਤਰ ਆਮ ਵਾਂਗ ਰਹੇ ਖੁੱਲ੍ਹੇ, ਮੁਲਾਜ਼ਮਾਂ 'ਚ ਪਾਈ ਗਈ ਨਾਰਾਜ਼ਗੀ
. . .  1 day ago
ਅੰਮ੍ਰਿਤਸਰ, 27 ਸਤੰਬਰ (ਜਸਵੰਤ ਸਿੰਘ ਜੱਸ) - ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਜਿਥੇ ਅੰਮ੍ਰਿਤਸਰ ਵਿਚ ਪੂਰਨ ਸਮਰਥਨ ਮਿਲਿਆ ਹੈ, ਉਥੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਆਮ ਵਾਂਗ ਖੁੱਲ੍ਹੇ ਰਹੇ। ਸ਼੍ਰੋਮਣੀ ਕਮੇਟੀ ਜਿਸ ਵਲੋਂ ਇੱਕ ਪਾਸੇ ਕਿਸਾਨ ਸੰਘਰਸ਼ ਨੂੰ ਸਮਰਥਨ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 20 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਹੈ, ਅਸੰਭਵ ਨਹੀਂ। -ਐਲਵਰਟਸ

ਬਠਿੰਡਾ

ਸੀ. ਬੀ. ਐੱਸ. ਈ. ਦਸਵੀਂ ਦੇ ਨਤੀਜਿਆਂ 'ਚ ਲੜਕੀਆਂ ਨੇ ਮਾਰੀ ਬਾਜ਼ੀ

ਬਠਿੰਡਾ, 3 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸੀ. ਬੀ. ਐੱਸ. ਈ. ਵਲੋਂ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਵਿਚ ਲੜਕੀਆਂ ਨੇ ਬਾਜ਼ੀ ਮਾਰੀ ਹੈ | ਜ਼ਿਲ੍ਹੇ ਵਿਚੋਂ ਸੇਂਟ ਜੇਵੀਂਅਰ ਸਕੂਲ, ਬਠਿੰਡਾ ਦੀ ਵਿਦਿਆਰਥਣ ਸ਼ਿ੍ਸ਼ਟੀ ਗੌਰ ਤੇ ਦਿੱਲੀ ਪਬਲਿਕ ਸਕੂਲ ਦੇ ਵਿਦਿਆਰਥੀ ਗੁਰਨੂਰ ਸਿੰਘ ਅੱਵਲ ਰਹੇ ਹਨ, ਜਿਨ੍ਹਾਂ ਨੇ 500 ਵਿਚੋਂ 499 ਅੰਕ ਪ੍ਰਾਪਤ ਕੀਤੇ ਹਨ | ਸੇਂਟ ਜੇਵੀਅਰ ਸਕੂਲ, ਬਠਿੰਡਾ ਦੇ ਕੁਲ 299 ਵਿਦਿਆਰਥੀਆਂ ਵਿਚੋਂ 39 ਵਿਦਿਆਰਥੀਆਂ ਨੇ 95 ਫ਼ੀਸਦੀ ਤੋਂ ਵੱਧ ਅਤੇ 100 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ | ਸਕੂਲ ਦੇ ਪਿ੍ੰਸੀਪਲ ਫਾਦਰ ਸਿਡਲਾਏ ਫਰਟਾਡੋ ਨੇ ਚੰਗੇ ਨਤੀਜਿਆਂ ਲਈ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਅਧਿਆਪਕਾਂ ਨੂੰ ਮੁਬਾਰਕਵਾਦ ਦਿੱਤੀ ਹੈ ਅਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਹੈ | ਉਨ੍ਹਾਂ ਦੱਸਿਆ ਕਿ ਵਿਦਿਆਰਥਣ ਸ਼ਿ੍ਸ਼ਟੀ ਗੌਰ ਤੋਂ ਇਲਾਵਾ ਵਿਦਿਆਰਥਣ ਮੰਸ਼ ਗੁਪਤਾ ਤੇ ਇਰਾ ਅਰੋੜਾ ਨੇ 498-498 ਅੰਕ ਲੈ ਕੇ ਦੂਸਰਾ ਸਥਾਨ ਅਤੇ ਮੋਕਸ਼ ਗਰਗ ਨੇ 497 ਅੰਕ ਤੇ ਚਾਹਤ ਮੰਗਲਾ ਨੇ 495 ਅੰਕ ਲੈ ਕੇ ਚੌਥਾ ਸਥਾਨ ਹਾਸਲ ਕੀਤਾ ਹੈ | ਇਸੇ ਤਰ੍ਹਾਂ ਹਰਿਕਿ੍ਸ਼ਨ ਪਬਲਿਕ ਸਕੂਲ ਦੀ ਦਸਵੀਂ ਕਲਾਸ ਦਾ ਨਤੀਜਾ ਵੀ ਸ਼ਾਨਦਾਰ ਰਿਹਾ | ਸਕੂਲ ਪਿ੍ੰਸੀਪਲ ਜਤਿੰਦਰ ਕੌਰ ਨੇ ਦੱਸਿਆ ਕਿ ਸਕੂਲ ਦੇ 24 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ | ਵਿਦਿਆਰਥੀ ਗੁਰਅੰਸ਼ ਸਿੰਘ ਨੇ 96.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ, ਕਮਕਸ਼ੀ ਸ਼ਰਮਾ ਨੇ 95.2ਫ਼ੀਸਦੀ ਅੰਕਾਂ ਨਾਲ ਦੂਜਾ ਤੇ ਅਰਸ਼ ਬਾਂਸਲ ਨੇ 94.8 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ |
ਜੀ. ਜੀ. ਐੱਸ. ਸਕੂਲ ਦਾ ਦਸਵੀਂ ਦਾ ਨਤੀਜਾ 100 ਫੀਸਦੀ ਰਿਹਾ
ਭਗਤਾ ਭਾਈਕਾ, (ਸੁਖਪਾਲ ਸਿੰਘ ਸੋਨੀ)-ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਦੀ ਦਸਵੀਂ (ਸੀ. ਬੀ. ਐਸ. ਈ.) ਜਮਾਤ ਦਾ ਨਤੀਜਾ 100 ਫੀਸਦੀ ਰਿਹਾ | ਦਸਵੀਂ ਜਮਾਤ ਦੇ ਕੁੱਲ 58 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜੋ ਕਿ ਸਾਰੇ ਹੀ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕੀਤੇ ਹਨ | ਸਕੂਲ ਦੇ ਕੁੱਲ ਬੱਚਿਆਂ ਵਿਚੋਂ 3 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ, 14 ਬੱਚਿਆਂ ਨੇ 80 ਫੀਸਦੀ ਤੋਂ ਵੱਧ, 14 ਬੱਚਿਆਂ ਨੇ 70 ਫੀਸਦੀ ਤੋਂ ਵੱਧ ਅਤੇ 16 ਬੱਚਿਆਂ ਨੇ 60 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦੇ ਨਾਮ ਬਲਾਕ ਭਗਤਾ ਭਾਈਕਾ ਵਿਚ ਰੋਸ਼ਨ ਕੀਤਾ | ਸਕੂਲ ਦੇ ਪਿ੍ੰਸੀਪਲ ਗੁਰਿੰਦਰ ਕੌਰ ਨੇ ਦੱਸਿਆ ਕਿ ਦਸਵੀਂ ਜਮਾਤ ਵਿਚੋਂ ਜਸ਼ਨਪ੍ਰੀਤ ਕੌਰ ਸਪੁੱਤਰੀ ਕੁਲਵੰਤ ਸਿੰਘ ਨੇ 93.6 ਫੀਸਦੀ ਨੰਬਰ ਪ੍ਰਾਪਤ ਕਰਕੇ ਪਹਿਲਾ ਸਥਾਨ, ਰਵਿੰਦਰ ਕੌਰ ਸਪੁੱਤਰੀ ਗੁਰਪ੍ਰੀਤ ਸਿੰਘ ਨੇ 91.2 ਫੀਸਦੀ ਨੰਬਰ ਪ੍ਰਾਪਤ ਕਰਕੇ ਦੂਸਰਾ ਸਥਾਨ, ਹਰਲੀਨ ਕੌਰ ਬਰਾੜ ਸਪੁੱਤਰੀ ਮਨਦੀਪ ਸਿੰਘ ਬਰਾੜ ਨੇ 91 ਫੀਸਦੀ ਨੰਬਰ ਹਾਸਿਲ ਕਰਕੇ ਤੀਸਰਾ ਸਥਾਨ, ਐਸ਼ਮੀਨ ਕੌਰ ਸਪੁੱਤਰੀ ਅਵਤਾਰ ਸਿੰਘ ਨੇ 89.4 ਫੀਸਦੀ ਅਤੇ ਸੁਖਦੀਪ ਕੌਰ ਸਪੁੱਤਰੀ ਗੁਰਜਿੰਦਰ ਸਿੰਘ ਨੇ 89.4 ਫੀਸਦੀ ਨੰਬਰ ਹਾਸਿਲ ਕਰਕੇ ਚੌਥਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਹੀ ਕੋਮਲਪ੍ਰੀਤ ਕੌਰ ਸਪੁੱਤਰੀ ਜਸਵਿੰਦਰ ਸਿੰਘ ਨੇ 87.4 ਫੀਸਦੀ, ਜਸ਼ਨਦੀਪ ਕੌਰ ਸਪੁੱਤਰੀ ਜਸਵੀਰ ਸਿੰਘ ਨੇ 87 ਫੀਸਦੀ, ਸੁਖਰਾਜ ਸਿੰਘ ਸਪੁੱਤਰ ਰੇਸ਼ਮ ਸਿੰਘ 86.4 ਫੀਸਦੀ ,ਸੁਖਪ੍ਰੀਤ ਕੌਰ ਸਪੁੱਤਰੀ ਗੁਰਸੇਵਕ ਸਿੰਘ ਨੇ 84.8 ਫੀਸਦੀ, ਅਰਸ਼ਦੀਪ ਕੌਰ ਸਪੁੱਤਰੀ ਮੁਖਤਿਆਰ ਸਿੰਘ ਨੇ 84.6 ਫੀਸਦੀ ਅੰਕ ਪ੍ਰਾਪਤ ਕੀਤੇ | ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ 100 ਫੀਸਦੀ ਨਤੀਜੇ ਲਈ ਪਿ੍ੰਸੀਪਲ ਮੈਡਮ, ਸਮੂਹ ਸਟਾਫ, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਪਿ੍ੰਸੀਪਲ ਗੁਰਿੰਦਰ ਕੌਰ ਨੇ ਸਾਰੇ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਚੰਗਾ ਨਤੀਜਾ ਸਭ ਦੀ ਮਿਹਨਤ ਦਾ ਫਲ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੋਰ ਵੱਧ ਨੰਬਰ ਹਾਸਿਲ ਕਰਨ ਅਤੇ ਵੱਧ ਤੋਂ ਵੱਧ ਮਿਹਨਤ ਕਰਨ ਲਈ ਪੇ੍ਰਰਿਤ ਕੀਤਾ |
ਸੰਤ ਕਬੀਰ ਕਾਨਵੈਂਟ ਸਕੂਲ ਦਾ 10ਵੀਂ ਦਾ ਨਤੀਜਾ ਸ਼ਾਨਦਾਰ ਰਿਹਾ
ਭੁੱਚੋ ਮੰਡੀ, (ਬਿੱਕਰ ਸਿੰਘ ਸਿੱਧੂ)-ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਦਾ 10ਵੀ ਸੀ .ਬੀ. ਐੱਸ. ਈ. ਦਾ ਨਤੀਜਾ 100% ਰਿਹਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪਿ੍ੰਸੀਪਲ ਮੈਡਮ ਅੰਜੂ ਡੋਗਰਾ ਨੇ ਦੱਸਿਆ ਕਿ ਕੁੱਲ 74 ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿਚੋਂ 4 ਵਿਦਿਆਰਥੀਆਂ ਨੇ 90% ਤੋਂ ਵੱਧ, 8 ਵਿਦਿਆਰਥੀਆਂ ਨੇ 85%, 5 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ | ਟਿਸ਼ਾ ਨੇ 94.8% ਅੰਕ ਲੈ ਕੇ ਸਕੂਲ ਵਿਚੋਂ ਪਹਿਲਾ ਸਥਾਨ, ਸੋਮਲ ਅਰੋੜਾ ਨੇ 94.4% ਅੰਕ ਲੈ ਕੇ ਦੂਸਰਾ ਅਤੇ ਜੈਦੀਪ ਕੌਰ ਨੇ 93.6% ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਸਕੂਲ ਦੇ ਐੱਮ. ਡੀ. ਪ੍ਰੋਫੈਸਰ ਐੱਮ. ਐੱਲ. ਅਰੋੜਾ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਸੁੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਹੈ | ਪਿ੍ੰਸੀਪਲ ਮੈਡਮ ਡੋਗਰਾ ਨੇ ਵਿਦਿਆਰਥੀਆਂ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਉਹ ਇਸ ਤਰ੍ਹਾਂ ਜ਼ਿੰਦਗੀ ਵਿਚ ਮਿਹਨਤ ਕਰ ਕੇ ਸਫ਼ਲਤਾ ਪ੍ਰਾਪਤ ਕਰਦੇ ਰਹਿਣ ਅਤੇ ਆਪਣੇ ਮਾਤਾ-ਪਿਤਾ ਤੇ ਸਕੂਲ ਦਾ ਨਾਂਅ ਰੌਸ਼ਨ ਕਰਦੇ ਰਹਿਣ | ਇਸ ਮੌਕੇ ਸਕੂਲ ਦੀ ਵਾਇਸ ਪਿ੍ੰਸੀਪਲ ਕੁੁਲਵੰਤ ਕੌਰ, ਮੈਡਮ ਸਾਲੂ ਅਤੇ ਜੀਵਨ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |

ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਯਾਤਰੀ ਦੀਆਂ ਲੱਤਾਂ ਕੱਟੀਆਂ

ਸੰਗਤ ਮੰਡੀ, 3 ਅਗਸਤ (ਅੰਮਿ੍ਤਪਾਲ ਸ਼ਰਮਾ)-ਬਠਿੰਡਾ-ਬੀਕਾਨੇਰ ਰੇਲ ਲਾਈਨ 'ਤੇ ਪੈਂਦੇ ਸੰਗਤ ਮੰਡੀ ਰੇਲਵੇ ਸਟੇਸ਼ਨ 'ਤੇ ਯਾਤਰੀ ਗੱਡੀ ਦੀ ਲਪੇਟ 'ਚ ਆਉਣ ਨਾਲ ਇਕ ਯਾਤਰੀ ਦੀਆਂ ਦੋਵੇਂ ਲੱਤਾਂ ਕੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਸ਼ਾਮ 4 ...

ਪੂਰੀ ਖ਼ਬਰ »

ਕਾਰਾਂ ਦੀ ਆਹਮੋ ਸਾਹਮਣੀ ਟੱਕਰ, ਦੋ ਸਾਲਾਂ ਬੱਚੀ ਦੀ ਮੌਤ

ਕੋਟਫੱਤਾ, 3 ਅਗਸਤ (ਰਣਜੀਤ ਸਿੰਘ ਬੁੱਟਰ)-ਬਠਿੰਡਾ-ਮਾਨਸਾ ਰੋਡ 'ਤੇ ਕੋਟਫੱਤਾ ਅਤੇ ਕੋਟਸ਼ਮੀਰ ਵਿਚਕਾਰ ਦੋ ਕਾਰਾਂ ਦੀ ਆਹਮੋ ਸਾਹਮਣੀ ਟੱਕਰ ਵਿਚ ਇਕ ਕਾਰ ਸਵਾਰ 2 ਸਾਲਾਂ ਬੱਚੀ ਦੀ ਮੌਤ ਹੋ ਗਈ | ਕੋਟਸ਼ਮੀਰ ਚੌਕੀ ਦੇ ਹੌਲਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਮੌੜ ਮੰਡੀ ...

ਪੂਰੀ ਖ਼ਬਰ »

ਜਲ ਸਪਲਾਈ ਕਾਮਿਆਂ ਵਲੋਂ ਰੋਸ ਪ੍ਰਦਰਸ਼ਨ

ਬਠਿੰਡਾ, 3 ਅਗਸਤ (ਅਵਤਾਰ ਸਿੰਘ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ 'ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਬਠਿੰਡਾ ਵਲੋਂ ਜਲ ਸਪਲਾਈ ਵਿਭਾਗ ਦੇ ਉਪ ਮੰਡਲ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ | ਜਲ ...

ਪੂਰੀ ਖ਼ਬਰ »

ਸਿਹਤ ਤੇ ਵੈਟਰਨਰੀ ਡਾਕਟਰਾਂ ਵਲੋਂ ਦੂਜੇ ਦਿਨ ਓ. ਪੀ. ਡੀਜ਼ ਮੁਕੰਮਲ ਬੰਦ, ਜ਼ਿਲ੍ਹਾ ਦਫ਼ਤਰਾਂ 'ਚ ਕੰਮਕਾਜ ਕੀਤਾ ਠੱਪ

ਬਠਿੰਡਾ, 3 ਅਗਸਤ, (ਪ੍ਰੀਤਪਾਲ ਸਿੰਘ ਰੋਮਾਣਾ)-ਪੰਜਾਬ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਲਗਾਤਾਰ ਦੂਜੇ ਦਿਨ ਵੀ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੁਆਰਾ ਸਿਵਲ ਸਰਜਨ ਦਫ਼ਤਰ ਨੂੰ ਤਾਲਾ ਲਗਾ ਕੇ ਓ. ਪੀ. ਡੀਜ਼ ਸੇਵਾਵਾਂ ਨੂੰ ਮੁਕੰਮਲ ਬੰਦ ਰੱਖਿਆ ਗਿਆ | ਜ਼ਿਕਰਯੋਗ ...

ਪੂਰੀ ਖ਼ਬਰ »

ਕਰਿਆਨੇ ਦੀ ਦੁਕਾਨ 'ਚ ਚੋਰੀ

ਸੰਗਤ ਮੰਡੀ, 3 ਅਗਸਤ (ਅੰਮਿ੍ਤਪਾਲ ਸ਼ਰਮਾ)-ਸੰਗਤ ਮੰਡੀ 'ਚ ਪਿਛਲੇ ਕਈ ਦਿਨਾ ਤੋਂ ਲਗਾਤਾਰ ਚੋਰੀ ਤੇ ਲੁੱਟ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਪਰ ਚੋਰਾਂ ਨੂੰ ਨੱਥ ਪਾਉਣ ਲਈ ਪੁਲਿਸ ਦੇ ਹੱਥ ਅਜੇ ਤੱਕ ਖ਼ਾਲੀ ਹਨ | ਸੰਗਤ ਮੰਡੀ ਵਾਸੀ ਸੋਨੂੰ ਸ਼ਰਮਾ ਪੁੱਤਰ ਭੀਮਸੈਨ ...

ਪੂਰੀ ਖ਼ਬਰ »

ਸੁਖਬੀਰ ਦੇ 13 ਨੁਕਾਤੀ ਪ੍ਰੋਗਰਾਮ ਦੇ ਐਲਾਨ ਦਾ ਸ਼੍ਰੋਮਣੀ ਅਕਾਲੀ ਦਲ ਵਲੋਂ ਸਵਾਗਤ

ਬਠਿੰਡਾ, 3 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਆਉਣ 'ਤੇ 13 ਨੁਕਾਤੀ ਪ੍ਰੋਗਰਾਮਾਂ ਦੇ ਐਲਾਨ ਦਾ ਪਾਰਟੀ ਆਗੂਆਂ ਤੇ ਵਰਕਰਾਂ ਨੇ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ...

ਪੂਰੀ ਖ਼ਬਰ »

ਕੋਰੋਨਾ ਕਾਲ ਦੌਰਾਨ ਵਧੀਆ ਕਾਰਗੁਜ਼ਾਰੀ ਲਈ ਸਿਵਲ ਸਰਜਨ ਬਠਿੰਡਾ ਨੂੰ ਕੀਤਾ ਸਨਮਾਨਿਤ

ਬਠਿੰਡਾ, 3 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸੂਬਾ ਸਰਕਾਰ ਵਲੋਂ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਸਿਹਤ ਮੰਤਰੀ ਬਲਬੀਰ ਸਿਘ ਸਿੱਧੂ ਵਲੋਂ ਕਰੋਨਾ ਮਹਾਂਮਾਰੀ ਕਾਲ ਦੌਰਾਨ ਉੱਤਮ ਸੇਵਾਵਾਂ ਨਿਭਾਉਣ ਵਾਲੇ ਕਰੋਨਾ ਵਾਰੀਅਰਜ਼ ਡਾਕਟਰਾਂ ਤੇ ਸਿਹਤ ਅਮਲੇ ਦੇ ...

ਪੂਰੀ ਖ਼ਬਰ »

ਨੌਜਵਾਨ ਨੇ ਰਜਬਾਹੇ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਰਾਮਪੁਰਾ ਫੂਲ, 3 ਅਗਸਤ (ਗੁਰਮੇਲ ਸਿੰਘ ਵਿਰਦੀ)-ਸਥਾਨਕ ਸ਼ਹਿਰ ਦੇ ਰਜਬਾਹੇ ਵਿਚ ਇਕ ਨੌਜਵਾਨ ਵਲੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਏ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਰੋਹਿਤ ਗੋਇਲ (28) ਪੁੱਤਰ ਸੰਦੀਪ ਗੋਇਲ ਜੋ ਕਿ ਆਪਣੇ ਭਰਾ ...

ਪੂਰੀ ਖ਼ਬਰ »

ਲਾਹਣ ਸਮੇਤ ਦੋਸ਼ੀ ਕਾਬੂ

ਗੋਨਿਆਣਾ, 3 ਅਗਸਤ (ਬਰਾੜ ਆਰ. ਸਿੰਘ)-ਥਾਣਾ ਨੇਹੀਂਆਂ ਵਾਲਾ ਅਧੀਨ ਪੈਂਦੇ ਪਿੰਡ ਬਲਾਹੜ੍ਹ ਮਹਿਮਾ ਦੇ ਇਕ ਵਿਅਕਤੀ ਤੋਂ ਪੁਲਿਸ ਵਲੋਂ 20 ਲੀਟਰ ਲਾਹਣ ਬਰਾਮਦ ਹੋਣ ਉਪਰੰਤ ਹਿਰਾਸਤ ਵਿਚ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪਿੰਡ ਦੇ ਕਥਿਤ ...

ਪੂਰੀ ਖ਼ਬਰ »

ਬਾਬਾ ਮੋਨੀ ਜੀ ਡਿਗਰੀ ਕਾਲਜ ਦਾ ਬਾਰ੍ਹਵੀਂ ਦਾ ਨਤੀਜਾ ਸੌ ਫੀਸਦੀ ਰਿਹਾ

ਲਹਿਰਾ ਮੁਹੱਬਤ, 3 ਅਗਸਤ (ਭੀਮ ਸੈਨ ਹਦਵਾਰੀਆ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ 'ਚੋਂ ਬਾਬਾ ਮੋਨੀ ਜੀ ਡਿਗਰੀ ਕਾਲਜ ਲਹਿਰਾ ਮੁਹੱਬਤ ਦਾ ਨਤੀਜਾ ਸੌ ਫੀਸਦੀ ਰਿਹਾ | ਕਾਲਜ ਦੀਆਂ ਵਿਦਿਆਰਥਣਾਂ ਜਸਪ੍ਰੀਤ ਕੌਰ (91%) ਪੁੱਤਰੀ ...

ਪੂਰੀ ਖ਼ਬਰ »

ਬੀ. ਐੱਫ. ਸੀ. ਐੱਮ. ਟੀ. ਬਠਿੰਡਾ ਵਲੋਂ ਹਾਇਰ ਐਜੂਕੇਸ਼ਨ ਰੀਵਿਊ-2021 ਦੇ ਸਰਵੇਖਣ 'ਚ 10ਵਾਂ ਸਥਾਨ ਪ੍ਰਾਪਤ

ਬਠਿੰਡਾ, 3 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਬਠਿੰਡਾ (ਇਕ ਮੋਹਰੀ ਬੀ-ਸਕੂਲ) ਨੇ ਹਾਇਰ ਐਜੂਕੇਸ਼ਨ ਰੀਵਿਊ-2021 ਦੇ ਅਨੁਸਾਰ 10ਵਾਂ ਸਥਾਨ ਪ੍ਰਾਪਤ ਕੀਤਾ ਹੈ | ਹਾਲ ਹੀ ਵਿਚ ਹਾਇਰ ਐਜੂਕੇਸ਼ਨ ਰੀਵਿਊ ਨੇ ਚੋਟੀ ਦੇ 100 ...

ਪੂਰੀ ਖ਼ਬਰ »

ਸਭ ਤੋਂ ਵੱਧ ਪੜਿ੍ਹਆ ਲਿਖਿਆ ਅਤੇ ਉੱਚ ਅਫ਼ਸਰਾਂ ਦਾ ਪਿੰਡ ਹੈ ਸਰਦਾਰਗੜ੍ਹ

ਗੁਰਨੈਬ ਸਾਜਨ 94780-16757 ਪਿੰਡ ਦੀ ਪਹਿਚਾਣ- ਬਠਿੰਡਾ-ਮਲੋਟ ਨੈਸ਼ਨਲ ਹਾਈਵੇ 15 ਤੋਂ ਵਾਇਆ ਕਰਮਗੜ੍ਹ ਸਤਰਾਂ ਤੋਂ ਦੱਖਣ ਦਿਸ਼ਾ ਵੱਲ ਢਾਈ ਕਿੱਲੋਮੀਟਰ ਬਠਿੰਡਾ ਤੋਂ 25 ਕਿੱਲੋਮੀਟਰ ਤੇ ਗਿੱਦੜਬਹਾ ਤੋਂ 10 ਕਿੱਲੋਮੀਟਰ 'ਤੇ ਵੱਸਿਆ ਪਿੰਡ ਸਰਦਾਰਗੜ੍ਹ 160 ਸਾਲ ਪਹਿਲਾਂ ...

ਪੂਰੀ ਖ਼ਬਰ »

ਹਰਨੇਕ ਸਿੰਘ ਆਲ ਇੰਡੀਆ ਜਾਟ ਮਹਾਂ ਸਭਾ, ਹਲਕਾ ਭੁੱਚੋ ਦੇ ਪ੍ਰਧਾਨ ਨਿਯੁਕਤ

ਬਠਿੰਡਾ, 3 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕਾਂਗਰਸ ਹਾਈਕਮਾਂਡ ਵਲੋਂ ਹਰਨੇਕ ਸਿੰਘ ਢੇਲਵਾਂ ਨੂੰ ਆਲ ਇੰਡੀਆ ਜਾਟ ਮਹਾਂ ਸਭਾ ਹਲਕਾ ਭੁੱਚੋ ਦਾ ਪ੍ਰਧਾਨ, ਪਲਵਿੰਦਰ ਸਿੰਘ ਚੱਕ ਰਾਮ ਸਿੰਘ ਵਾਲਾ ਨੂੰ ਬਲਾਕ ਨਥਾਣਾ ਤੇ ਹਰਜਿੰਦਰ ਸਿੰਘ ਹਰਰਾਏਪੁਰ ਨੂੰ ਬਲਾਕ ...

ਪੂਰੀ ਖ਼ਬਰ »

ਸਿੱਟ ਨੇ ਸੀਲ ਬੰਦ ਲਿਫ਼ਾਫੇ 'ਚ ਪੰਜਾਬ-ਹਰਿਆਣਾ ਹਾਈਕੋਰਟ ਨੂੰ ਸੌਂਪੀ ਰਿਪੋਰਟ

ਬਠਿੰਡਾ, 3 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਤਕਰੀਬਨ 4 ਮਹੀਨੇ ਪਹਿਲਾਂ ਇਕ ਵਿਧਵਾ ਔਰਤ ਨਾਲ ਹੋਏ ਜਬਰ ਜਨਾਹ ਮਾਮਲੇ ਦੀ ਜਾਂਚ ਕਰ ਰਹੀ ਤਿੰਨ ਮਹਿਲਾ ਅਧਿਕਾਰੀ ਅਧਾਰਿਤ ਸਿੱਟ ਨੇ ਅੱਜ ਪੰਜਾਬ-ਹਰਿਆਣਾ ਹਾਈਕੋਰਟ ਨੂੰ ਸੀਲ ਬੰਦ ਲਿਫ਼ਾਫੇ 'ਚ ਪੂਰੀ ਜਾਂਚ ਰਿਪੋਰਟ ...

ਪੂਰੀ ਖ਼ਬਰ »

ਅਦਾਲਤ ਵਲੋਂ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਸਮੇਤ 10 ਜਣੇ ਬਰੀ

ਰਾਮਪੁਰਾ ਫੂਲ, 3 ਅਗਸਤ (ਗੁਰਮੇਲ ਸਿੰਘ ਵਿਰਦੀ)-ਅਦਾਲਤ ਸਬ ਡਵੀਜ਼ਨਲ ਜੁਡੀਸੀਅਲ ਮੈਜਿਸਟ੍ਰੇਟ ਰਾਮਪੁਰਾ ਫੂਲ ਵਲੋਂ ਸਾਬਕਾ ਕੈਬਨਿਟ ਮੰਤਰੀ ਸਿੰਕਦਰ ਸਿੰਘ ਮਲੂਕਾ ਸਮੇਤ 10 ਵਿਅਕਤੀਆਂ ਨੂੰ ਬਰੀ ਕਰ ਦਿੱਤਾ ਗਿਆ ਹੈ | ਐਡਵੋਕੇਟ ਅਜੀਤਪਾਲ ਸਿੰਘ ਮੰਡੇਰ ਨੇ ਦੱਸਿਆ ...

ਪੂਰੀ ਖ਼ਬਰ »

ਕੋਟਸ਼ਮੀਰ ਪਾਵਰਕਾਮ ਨੇ ਬਿਜਲੀ ਚੋਰੀ ਦਾ ਕੇਸ ਫੜਿਆ

ਬਠਿੰਡਾ, 3 ਅਗਸਤ (ਪੱਤਰ ਪ੍ਰੇਰਕ)-ਪਾਵਰਕਾਮ ਵੰਡ ਮੰਡਲ ਮੌੜ ਦੇ ਸੀਨੀਅਰ ਕਾਰਜਕਾਰੀ ਇੰਜ਼ੀਨੀਅਰ ਕਮਲਜੀਤ ਸਿੰਘ ਮਾਨ ਤੇ ਸਬ ਡਵੀਜ਼ਨ ਕੋਟਸ਼ਮੀਰ ਦੇ ਐੱਸ.ਡੀ.ਓ. ਹਿਮਾਂਸੂ ਤਨਵਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਟਸ਼ਮੀਰ ਦੇ ਇਕ ਘਰ ਵਿਚ ਤਾਰ ਨੂੰ ਸਿੱਧੀ ...

ਪੂਰੀ ਖ਼ਬਰ »

ਹਰਨੇਕ ਸਿੰਘ ਆਲ ਇੰਡੀਆ ਜਾਟ ਮਹਾਂ ਸਭਾ, ਹਲਕਾ ਭੁੱਚੋ ਦੇ ਪ੍ਰਧਾਨ ਨਿਯੁਕਤ
ਅਦਾਲਤ ਵਲੋਂ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਸਮੇਤ 10 ਜਣੇ ਬਰੀ
ਮੀਂਹ ਨਾਲ ਜਲ-ਥਲ ਹੋਇਆ ਬਠਿੰਡਾ ਸ਼ਹਿਰ, ਪਾਣੀ 'ਚ ਰੁੜ੍ਹੇ ਸਕੂਟਰ, ਮੋਟਰਸਾਈਕਲ ਤੇ ਕਾਰਾਂ

ਬਠਿੰਡਾ, 3 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕਾਂਗਰਸ ਹਾਈਕਮਾਂਡ ਵਲੋਂ ਹਰਨੇਕ ਸਿੰਘ ਢੇਲਵਾਂ ਨੂੰ ਆਲ ਇੰਡੀਆ ਜਾਟ ਮਹਾਂ ਸਭਾ ਹਲਕਾ ਭੁੱਚੋ ਦਾ ਪ੍ਰਧਾਨ, ਪਲਵਿੰਦਰ ਸਿੰਘ ਚੱਕ ਰਾਮ ਸਿੰਘ ਵਾਲਾ ਨੂੰ ਬਲਾਕ ਨਥਾਣਾ ਤੇ ਹਰਜਿੰਦਰ ਸਿੰਘ ਹਰਰਾਏਪੁਰ ਨੂੰ ਬਲਾਕ ...

ਪੂਰੀ ਖ਼ਬਰ »

ਮੀਂਹ ਨਾਲ ਜਲ-ਥਲ ਹੋਇਆ ਬਠਿੰਡਾ ਸ਼ਹਿਰ, ਪਾਣੀ 'ਚ ਰੁੜ੍ਹੇ ਸਕੂਟਰ, ਮੋਟਰਸਾਈਕਲ ਤੇ ਕਾਰਾਂ

ਬਠਿੰਡਾ, 3 ਅਗਸਤ (ਸੱਤਪਾਲ ਸਿੰਘ ਸਿਵੀਆਂ)-ਭਾਰੀ ਮੀਂਹ ਨਾਲ ਬਠਿੰਡਾ ਸ਼ਹਿਰ ਜਲ-ਥਲ ਹੋ ਗਿਆ, ਜਿਸ ਕਾਰਨ ਸ਼ਹਿਰ ਦੇ ਨੀਵੇਂ ਇਲਾਕੇ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਏ ਤੇ ਉੱਥੇ ਖੜ੍ਹੇ ਲੋਕਾਂ ਦੇ ਵਾਹਨ ਪਾਣੀ ਵਿਚ ਡੁੱਬ ਗਏ | ਪਾਣੀ ਵਿਚ ਡੁੱਬੇ ਇਨ੍ਹਾਂ ਇਲਾਕਿਆਂ ਦੇ ...

ਪੂਰੀ ਖ਼ਬਰ »

ਮਗਨਰੇਗਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਪੰਜਾਬ ਦੇ 18 ਲੱਖ ਮਜ਼ਦੂਰਾਂ ਦਾ ਕੰਮ ਠੱਪ

ਬਠਿੰਡਾ, 3 ਅਗਸਤ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਚ ਠੇਕਾ ਆਧਾਰਿਤ ਸੇਵਾਵਾਂ ਨਿਭਾਅ ਰਹੇ ਮਗਨਰੇਗਾ ਮੁਲਾਜ਼ਮਾਂ ਨੇ ਪੱਕੇ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪਿਛਲੇ ਮਹੀਨੇ ਤੋਂ ਮੁਕੰਮਲ ਹੜ੍ਹਤਾਲ ਕੀਤੀ ਹੋਈ ਹੈ, ਜਿਸ ਕਾਰਨ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਤੋਂ ਕਿਸਾਨਾਂ ਨੂੰ ਮੁਨਾਦੀ ਕਰਨ ਤੋਂ ਰੋਕਿਆ

ਭੁੱਚੋ ਮੰਡੀ, 3 ਅਗਸਤ (ਪਰਵਿੰਦਰ ਸਿੰਘ ਜੌੜਾ, ਬਿੱਕਰ ਸਿੰਘ ਸਿੱਧੂ)-ਜਦੋਂ ਪੰਜਾਬ ਸਮੇਤ ਸਮੁੱਚੇ ਮੁਲਕ ਦੇ ਕਿਸਾਨਾਂ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਆਰ-ਪਾਰ ਦਾ ਸੰਘਰਸ਼ ਚੱਲ ਰਿਹਾ ਹੈ, ਅਜਿਹੇ ਵਿਚ ਪਿੰਡ ਚੱਕ ਫ਼ਤਹਿ ਸਿੰਘ ਵਾਲਾ ਦੇ ...

ਪੂਰੀ ਖ਼ਬਰ »

ਮੁਲਤਾਨੀਆ ਪੁਲ ਦੀ ਹਾਲਤ ਨਾਜ਼ੁਕ, ਬੀ ਐਂਡ ਆਰ ਵਿਭਾਗ ਨੇ ਰਾਹਗੀਰਾਂ ਨੂੰ ਪੁਲ ਉਪਰੋਂ ਜਾਣ ਤੋਂ ਰੋਕਿਆ

ਬਠਿੰਡਾ, 3 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਸ਼ਹਿਰ 'ਚ ਤੇਜ਼ ਪਈ ਬਰਸਾਤ ਕਾਰਨ ਬਠਿੰਡਾ ਮੁਲਤਾਨੀਆ ਪੁੱਲ ਦੀ ਹਾਲਤ ਖ਼ਸਤਾ ਬਣੀ ਹੋਈ ਹੈ, ਪਰ ਹਾਲਤ ਖ਼ਸਤਾ ਹੋਣ ਕਾਰਨ ਕਿਸੇ ਸਮੇਂ ਵੱਡੀ ਦੁਰਘਟਨਾ ਦੇ ਬਚਾਅ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਬੀ ਐਂਡ ਆਰ ਦੇ ...

ਪੂਰੀ ਖ਼ਬਰ »

ਸੱਪ ਦੇ ਡੰਗਣ ਨਾਲ ਕਿਸਾਨ ਦੀ ਮੌਤ

ਬਾਲਿਆਂਵਾਲੀ, 3 ਅਗਸਤ (ਕੁਲਦੀਪ ਮਤਵਾਲਾ)-ਆਪਣੀ ਨਾਮਾਤਰ ਘਰੇਲੂ ਜ਼ਮੀਨ ਸਮੇਤ 5-6 ਕਿੱਲੇ ਠੇਕੇ-ਹਿੱਸੇ 'ਤੇ ਲੈ ਕੇ ਵਾਹੀ ਕਰਕੇ ਮੁਸ਼ਕਿਲ ਨਾਲ ਘਰ ਦਾ ਚੁੱਲਾ ਤਪਾਉਂਦੇ 5 ਕੁਆਰੀਆਂ ਧੀਆਂ ਦੇ ਪਿਤਾ ਜਗਸੀਰ ਸਿੰਘ (42) ਪੁੱਤਰ ਗੁਰਦੇਵ ਸਿੰਘ ਰਾਮਦਾਸੀਆ ਸਿੱਖ ਵਾਸੀ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਲੂਆਣਾ ਦਾ ਨਤੀਜਾ ਰਿਹਾ ਸ਼ਾਨਦਾਰ

ਬੱਲੂਆਣਾ, 3 ਅਗਸਤ (ਗੁਰਨੈਬ ਸਾਜਨ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਲੂਆਣਾ ਦਾ 12ਵੀਂ ਦਾ ਨਤੀਜਾ 100 ਫੀਸਦੀ ਰਿਹਾ | ਸਕੂਲ ਦੇ 41 'ਚੋਂ 41 ਪ੍ਰੀਖਿਆਰਥੀ ਸਫ਼ਲ ਹੋਏ | ਇਸ ਨਤੀਜੇ ਸਬੰਧੀ ਪਿੰ੍ਰ: ਸ਼ਿਵ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ, ਸਿੱਖਿਆ ਮੰਤਰੀ ਤੇ ਸਕੱਤਰ ...

ਪੂਰੀ ਖ਼ਬਰ »

ਹਰਨੇਕ ਸਿੰਘ ਜੱਟ ਮਹਾਂ ਸਭਾ ਦੇ ਹਲਕਾ ਪ੍ਰਧਾਨ ਨਿਯੁਕਤ

ਨਥਾਣਾ, 3 ਅਗਸਤ (ਗੁਰਦਰਸ਼ਨ ਲੁੱਧੜ)-ਹਰਨੇਕ ਸਿੰਘ ਢੇਲਵਾਂ ਨੂੰ ਆਲ ਇੰਡੀਆ ਜੱਟ ਮਹਾਂ ਸਭਾ ਵਿਧਾਨ ਸਭਾ ਹਲਕਾ ਭੁੱਚੋ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਜੱਟ ਮਹਾਂ ਸਭਾ ਦੇ ਨੇਤਾਵਾਂ ਅਤੇ ਕਾਂਗਰਸੀ ਆਗੂਆਂ ਵੱਲੋਂ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌ ਾਪਿਆ ਗਿਆ | ...

ਪੂਰੀ ਖ਼ਬਰ »

ਯੂਥ ਅਕਾਲੀ ਵਰਕਰਾਂ ਦੀ ਮੀਟਿੰਗ ਹੋਈ

ਰਾਮਾਂ ਮੰਡੀ, 3 ਅਗਸਤ (ਤਰਸੇਮ ਸਿੰਗਲਾ)-ਕੁਝ ਮਹੀਨੇ ਪਹਿਲਾ ਹੀ ਹਲਕਾ ਤਲਵੰਡੀ ਸਾਬੋ ਤੋਂ ਐਲਾਨੇ ਗਏ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਸਾਬਕਾ ਵਿਧਾਇਕ ਵਲੋਂ ਮਿਸ਼ਨ-2022 ਨੂੰ ਲੈ ਕੇ ਅੱਜ ਸ਼ਾਂਤੀ ਹਾਲ ਵਿਚ ਯੂਥ ਅਕਾਲੀ-ਬਸਪਾ ਵਰਕਰਾਂ ਨਾਲ ...

ਪੂਰੀ ਖ਼ਬਰ »

ਸਰਕਾਰੀ ਸਕੂਲ ਕੋਟਗੁਰੂ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਮਾਰੀਆਂ ਮੱਲਾਂ

ਸੰਗਤ ਮੰਡੀ, 3 ਅਗਸਤ (ਅੰਮਿ੍ਤਪਾਲ ਸ਼ਰਮਾ)-ਸੰਗਤ ਮੰਡੀ ਨੇੜਲੇ ਪਿੰਡ ਕੋਟਗੁਰੂ ਦੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਸਿੱਖਿਆ ਵਿਭਾਗ ਵਲੋਂ ਚਲਾਏ ਜਾ ਰਹੇ ਇੰਗਲਿਸ਼ ਬੂਸਟਰ ਕਲੱਬ ਅਧੀਨ ਸਮੇਂ-ਸਮੇਂ 'ਤੇ ਕਰਵਾਏ ਗਏ ਜ਼ਿਲ੍ਹਾ ਤੇ ਬਲਾਕ ਪੱਧਰੀ ਮੁਕਾਬਲਿਆਂ 'ਚ ...

ਪੂਰੀ ਖ਼ਬਰ »

ਜੈਨ ਗਰਲਜ਼ ਕਾਲਜ 'ਚ 'ਮੇਲਾ ਤੀਆਂ ਤੀਜ ਦੀਆਂ' ਕਰਵਾਇਆ

ਰਾਮਾਂ ਮੰਡੀ, 1 ਅਗਸਤ (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਤਪਾਚਾਰਿਆ ਹੇਮ ਕੁੰਵਰ ਆਰ. ਐੱਲ. ਡੀ. ਜੈਨ ਗਰਲਜ਼ ਕਾਲਜ ਵਿਖੇ ਮੇਲਾ ਤੀਆਂ ਤੀਜ ਦੀਆਂ ਤਿਉਹਾਰ ਡਾ. ਰਵੀ ਰਸ਼ਮੀ ਮਹਾਰਾਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਾਲਜ ਪ੍ਰਧਾਨ ਡਾ. ਗਿਆਨ ਚੰਦ ਜੈਨ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਵਿਧਾਇਕ ਕਮਾਲੂ ਵਲੋਂ ਮੀਂਹ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਨਿਰੀਖਣ

ਮੌੜ ਮੰਡੀ, 3 ਅਗਸਤ (ਗੁਰਜੀਤ ਸਿੰਘ ਕਮਾਲੂ)-ਬੀਤੇ ਦਿਨੀਂ ਹੋਈ ਭਾਰੀ ਬਾਰਿਸ਼ ਕਾਰਨ ਇਲਾਕੇ ਅੰਦਰ ਝੋਨੇ ਅਤੇ ਨਰਮੇਂ ਦੀ ਫ਼ਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ | ਇਲਾਕੇ ਦੇ ਪਿੰਡਾਂ ਵਿਚ ਜਿੱਥੇ ਕਈ ਘਰਾਂ ਦਾ ਨੁਕਸਾਨ ਹੋਇਆ ਹੈ ਉੱਥੇ ਬਲਾਕ ਦੇ ਸਾਰੇ ਹੀ ਪਿੰਡਾਂ ...

ਪੂਰੀ ਖ਼ਬਰ »

ਹਲਕਾ ਇੰਚਾਰਜ ਜਟਾਣਾ ਨੇ ਮੀਂਹ ਨਾਲ ਖ਼ਰਾਬ ਹੋਈਆਂ ਫ਼ਸਲਾਂ ਦਾ ਲਿਆ ਜਾਇਜ਼ਾ

ਤਲਵੰਡੀ ਸਾਬੋ, 3 ਅਗਸਤ (ਰਵਜੋਤ ਸਿੰਘ ਰਾਹੀ, ਰਣਜੀਤ ਸਿੰਘ ਰਾਜੂ)-ਜ਼ਿਲ੍ਹਾ ਬਠਿੰਡਾ ਦਿਹਾਤੀ ਪ੍ਰਧਾਨ ਤੇ ਹਲਕਾ ਤਲਵੰਡੀ ਸਾਬੋ ਦੇ ਕਾਂਗਰਸੀ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਵਲੋਂ ਹਲਕੇ ਦੇ ਪਿੰਡ ਜਗਾ ਰਾਮ ਤੀਰਥ ਤੇ ਫ਼ਤਿਹਗੜ੍ਹ ਨੌਂ ਆਬਾਦ ਸਮੇਤ ਹੋਰਨਾਂ ...

ਪੂਰੀ ਖ਼ਬਰ »

ਐੱਸ. ਸੀ. ਵਿੰਗ ਸਰਕਲ ਮਹਿਰਾਜ ਦੇ ਅਹੁਦੇਦਾਰਾਂ ਦੀ ਬੈਠਕ ਹੋਈ

ਮਹਿਰਾਜ, 3 ਅਗਸਤ (ਸੁਖਪਾਲ ਮਹਿਰਾਜ)- ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਸਰਕਲ ਮਹਿਰਾਜ ਦੇ ਅਹੁਦੇਦਾਰਾਂ ਦੀ ਅਹਿਮ ਬੈਠਕ ਪ੍ਰਧਾਨ ਕੁਲਦੀਪ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਆਗਾਮੀ ਚੋਣਾਂ ਨੂੰ ਲੈ ਕੇ ਵਿਚਾਰ ਵਟਾਂਟਰਾ ਕੀਤਾ ਗਿਆ ਤੇ ਹਲਕਾ ਇੰਚਾਰਜ ...

ਪੂਰੀ ਖ਼ਬਰ »

ਸਮਾਜ ਸੇਵੀ ਸੰਸਥਾ ਇੰਨਰਵੀਲ ਨੇ ਅਹੁਦੇ ਸੰਭਾਲ ਸਮਾਰੋਹ ਕਰਵਾਇਆ

ਬਠਿੰਡਾ, 3 ਅਗਸਤ (ਅਵਤਾਰ ਸਿੰਘ)-ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਇੰਨਰਵੀਲ ਸਾਈਨ ਦੁਆਰਾ ਨਵ ਨਿਯੁਕਤ ਮੁੱਖ ਕਾਰਜਕਾਰੀ ਮੈਂਬਰਾਂ ਦਾ 2021-22 ਦੇ ਲਈ ਅਹੁੱਦੇ ਸੰਭਾਲ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਜ਼ਿਲ੍ਹਾ ਅਧਿਕਾਰੀ ਸ੍ਰੀਮਤੀ ਨੀਤਾ ਪੁਰੀ ਨੇ ਵਿਸ਼ੇਸ ਰੂਪ ...

ਪੂਰੀ ਖ਼ਬਰ »

ਰੁਲਦੂ ਸਿੰਘ ਵਲੋਂ ਬੋਲੀ ਭਾਸ਼ਾ ਅਤੇ ਉਸ 'ਤੇ ਹੋਇਆ ਹਮਲਾ ਦੁਖਦਾਈ-ਗੁਰਦੀਪ ਸਿੰਘ ਬਠਿੰਡਾ

ਬਠਿੰਡਾ, 3 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)- ਯੂਨਾਈਟਿਡ ਅਕਾਲੀ ਦਲ ਦੀ ਵਰਚੁਅਲ ਮੀਟਿੰਗ ਗੁਰਦੀਪ ਸਿੰਘ ਬਠਿੰਡਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਰੁਲਦੂ ਸਿੰਘ ਮਾਨਸਾ ਦੇ ਟੈਂਟ 'ਤੇ ਹੋਏ ਹਮਲੇ ਸਬੰਧੀ ਗੰਭੀਰ ਵਿਚਾਰਾਂ ...

ਪੂਰੀ ਖ਼ਬਰ »

ਹਲਕਾ ਇੰਚਾਰਜ ਖੁਸ਼ਬਾਜ਼ ਜਟਾਣਾ ਨੇ ਕਾਂਗਰਸੀ ਵਰਕਰਾਂ ਨਾਲ ਕੀਤੀ ਮੀਟਿੰਗ

ਤਲਵੰਡੀ ਸਾਬੋ, 3 ਅਗਸਤ (ਰਵਜੋਤ ਸਿੰਘ ਰਾਹੀ)-ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਕਾਂਗਰਸੀ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਜ਼ੋਨ ਬੂਥ ਕੋਆਰਡੀਨੇਟਰਾਂ, ਸਮੂਹ ...

ਪੂਰੀ ਖ਼ਬਰ »

ਅਕਾਲ ਯੂਨੀਵਰਸਿਟੀ 'ਚ ਗੁਰਮਤਿ ਗਿਆਨ ਪ੍ਰੀਖਿਆ ਦਾ ਆਯੋਜਨ

ਤਲਵੰਡੀ ਸਾਬੋ, 3 ਅਗਸਤ (ਰਵਜੋਤ ਸਿੰਘ ਰਾਹੀ)- ਸਥਾਨਕ ਅਕਾਲ ਯੂਨੀਵਰਸਿਟੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਨਿਰੰਤਰ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਆਯੋਜਨ ਕਰਦੀ ਰਹਿੰਦੀ ਹੈ | ਇਸੇ ਤਹਿਤ ਯੂਨੀਵਰਸਿਟੀ ਵਲੋਂ ਬੀਤੇ ਦਿਨੀਂ ...

ਪੂਰੀ ਖ਼ਬਰ »

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਕੀਤੀ ਸਰਕਲ ਭਾਈਰੂਪਾ ਦੀ ਚੋਣ

ਭਾਈਰੂਪਾ, 3 ਅਗਸਤ (ਵਰਿੰਦਰ ਲੱਕੀ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਸਰਕਲ ਭਾਈਰੂਪਾ ਦੀ ਮੀਟਿੰਗ ਕਸਬਾ ਭਾਈਰੂਪਾ ਵਿਖੇ ਸਰਬਜੀਤ ਕੌਰ ਮਹਿਰਾਜ ਦੀ ਅਗਵਾਈ ਹੇਠ ਹੋਈ, ਜਿਸ 'ਚ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਇਸ ...

ਪੂਰੀ ਖ਼ਬਰ »

1984 ਦੇ ਦਿੱਲੀ ਦੰਗਾ ਪੀੜਤ ਪਰਿਵਾਰਾਂ ਨੂੰ ਰਾਖਵਾਂਕਰਨ ਵਿਚੋਂ ਬਾਹਰ ਕਰਕੇ ਅਕਾਲੀ ਦਲ ਬਾਦਲ ਨੇ ਕੀਤਾ ਧੋਖਾ-ਸੋਹਲ

ਬਠਿੰਡਾ, 3 ਅਗਸਤ (ਵੀਰਪਾਲ ਸਿੰਘ)- 1984 ਵਿਚ ਦਿੱਲੀ ਦੇ ਦੰਗਾ ਪੀੜਤ ਪਰਿਵਾਰ ਨਾਲ 2011 ਦੀ ਬਾਦਲ ਸਰਕਾਰ ਵਲੋਂ ਰਾਖਵਾ ਕਰਨ ਦੀ ਲਿਸਟ ਵਿਚੋਂ ਬਾਹਰ ਕਰਕੇ ਪੀੜਤ ਸਿੱਖਾਂ ਨਾਲ ਵੱਡਾ ਧੋਖਾ ਕੀਤਾ ਸੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਹਿੰਦਰ ਸਿੰਘ ਸੋਹਲ ਸਾਬਕਾ ਕੌਂਸਲਰ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਸਕੂਲ ਵਿਖੇ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ

ਭਗਤਾ ਭਾਈਕਾ, 3 ਅਗਸਤ (ਸੁਖਪਾਲ ਸਿੰਘ ਸੋਨੀ) - ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਸ਼ਾਨਦਾਰ ਰਿਹਾ | ਸਕੂਲ ਦੀ ਬਾਰ੍ਹਵੀਂ ਜਮਾਤ ਦੇ ਕੁੱਲ 41 ਵਿਦਿਆਰਥੀ ਸਨ, ਜਿੰਨ੍ਹਾ ਚੋਂ 8 ਵਿਦਿਆਰਥੀਆਂ ਨੇ 90 ਫ਼ੀਸਦੀ, 8 ਬੱਚਿਆਂ ਨੇ ...

ਪੂਰੀ ਖ਼ਬਰ »

ਪੰਜਾਬ ਰਾਜ ਅੰਤਰ ਜ਼ਿਲ੍ਹਾ ਅੰਡਰ-19 ਕ੍ਰਿਕਟ ਟੂਰਨਾਮੈਂਟ

ਬਠਿੰਡਾ, 3 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ) - ਪੰਜਾਬ ਰਾਜ ਅੰਤਰ ਜ਼ਿਲ੍ਹਾ ਅੰਡਰ-19 ਕ੍ਰਿਕਟ ਟੂਰਨਾਮੈਂਟ 'ਚ ਮੇਜ਼ਬਾਨ ਬਠਿੰਡਾ ਦੀ ਟੀਮ ਨੇ ਗਰੁੱਪ-ਏ ਦੇ ਦੂਸਰੇ ਰੋਮਾਂਚਕ ਮੈਚ 'ਚ ਪਟਿਆਲਾ ਖ਼ਿਲਾਫ਼ 3 ਵਿਕਟਾਂ ਨਾਲ ਜਿੱਤ ਦਰਜ ਕੀਤੀ ਹੈ | ਬਠਿੰਡਾ ਦੀ ਲਗਾਤਾਰ ਇਹ ...

ਪੂਰੀ ਖ਼ਬਰ »

ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਬਾਰ੍ਹਵੀਂ ਦੇ ਨਤੀਜੇ 'ਚ ਬਠਿੰਡਾ ਜ਼ਿਲ੍ਹੇ ਦਾ ਨਤੀਜਾ ਰਿਹਾ 95.54 ਫ਼ੀਸਦੀ

ਬਠਿੰਡਾ, 3 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਬਠਿੰਡਾ ਜ਼ਿਲੇ੍ਹ ਦਾ ਨਤੀਜਾ 95.54 ਫ਼ੀਸਦੀ ਰਿਹਾ ਹੈ | ਜ਼ਿਲਿ੍ਹਆਂ ਦੀ ਸੂਚੀ 'ਚ ਬਠਿੰਡਾ ਨਤੀਜੇ ਦੇ ਅਧਾਰ 'ਤੇ 16ਵੇਂ ਸਥਾਨ 'ਤੇ ਰਿਹਾ | ...

ਪੂਰੀ ਖ਼ਬਰ »

ਪੰਜਾਬ ਕੇਂਦਰੀ ਯੂਨੀਵਰਸਿਟੀ ਵਲੋਂ 'ਮੀਡੀਆ 'ਚ ਰੁਜ਼ਗਾਰ ਦੀਆਂ ਸੰਭਾਵਨਾਵਾਂ' ਵਿਸ਼ੇ 'ਤੇ ਵਿਚਾਰ ਚਰਚਾ

ਬਠਿੰਡਾ, 3 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)-ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਲੋਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਆਰ. ਪੀ. ਤਿਵਾੜੀ ਦੀ ਯੋਗ ਅਗਵਾਈ ਹੇਠ ਸਾਹਿਤ ਦੇ ਵਿਦਿਆਰਥੀਆਂ ਲਈ ਮੀਡੀਆ ਵਿਚ ਰੁਜ਼ਗਾਰ ਦੀਆਂ ਸੰਭਾਵਨਾਵਾਂ ਵਿਸ਼ੇ ...

ਪੂਰੀ ਖ਼ਬਰ »

2022 ਦੀਆਂ ਚੋਣਾਂ 'ਚ ਅਕਾਲੀ-ਬਸਪਾ ਦੀ ਬਣੇਗੀ ਸਰਕਾਰ- ਬਰਾੜ

ਮਹਿਮਾ ਸਰਜਾ, 3 ਅਗਸਤ (ਬਲਦੇਵ ਸੰਧੂ)-ਹਲਕਾ ਭੁੱਚੋ ਦੇ ਪਿੰਡਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ (ਗੋਨਿਆਣਾ) ਵਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਕ-ਇਕ ਵਿਅਕਤੀ ਤੱਕ ਪਹੁੰਚ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਅੱਜ ਉਹ ਪਿੰਡ ...

ਪੂਰੀ ਖ਼ਬਰ »

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਵਾਤਾਵਰਨ ਬਚਾਓ ਜਾਗਰੂਕਤਾ ਰੈਲੀ ਕੱਢੀ

ਤਲਵੰਡੀ ਸਾਬੋ, 3 ਅਗਸਤ (ਰਵਜੋਤ ਸਿੰਘ ਰਾਹੀ/ਰਣਜੀਤ ਸਿੰਘ ਰਾਜੂ)-ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਵਲੋਂ ਡਾ. ਨੀਲਮ ਗਰੇਵਾਲ ਉੱਪ ਕੁਲਪਤੀ ਦੀ ਰਹਿਨੁਮਾਈ ਤੇ ਡਾ. ਗੁਰਜੰਟ ਸਿੰਘ ਸਿੱਧੂ ਡੀਨ ਖੇਤੀਬਾੜੀ ਕਾਲਜ ਦੀ ਦੇਖ-ਰੇਖ ਹੇਠ ਵਾਤਾਵਰਨ ਦੀ ...

ਪੂਰੀ ਖ਼ਬਰ »

ਸੰਮਾ ਸਿੱਧੂ ਯੂਥ ਕਾਂਗਰਸ ਬਲਾਕ ਭਗਤਾ ਦੇ ਪ੍ਰਧਾਨ ਨਿਯੁਕਤ

ਭਗਤਾ ਭਾਈਕਾ, 3 ਅਗਸਤ (ਸੁਖਪਾਲ ਸਿੰਘ ਸੋਨੀ)-ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹਿਰ ਦੇ ਨੌਜਵਾਨ ਜਸਵਿੰਦਰ ਸਿੰਘ (ਸੰਮਾ ਸਿੱਧੂ) ਨੰੂ ਯੂਥ ਕਾਂਗਰਸ ਬਲਾਕ ਭਗਤਾ ਭਾਈਕਾ ਦਾ ਪ੍ਰਧਾਨ ਨਿਯੱੁਕਤ ਕੀਤਾ ਗਿਆ ਹੈ | ਇਹ ਐਲਾਨ ...

ਪੂਰੀ ਖ਼ਬਰ »

ਜੇ.ਸੀ.ਬੀ. ਤੇ ਹਾਈਡਰਾ ਮਸ਼ੀਨ ਆਪ੍ਰੇਟਰਾਂ ਵਲੋਂ ਯੂਨੀਅਨ ਦਾ ਗਠਨ

ਬਠਿੰਡਾ, 3 ਅਗਸਤ (ਸੱਤਪਾਲ ਸਿੰਘ ਸਿਵੀਆਂ)- ਜੇ. ਸੀ. ਬੀ. ਤੇ ਹਾਈਡਰਾ ਮਸ਼ੀਨ ਆਪ੍ਰੇਟਰਾਂ ਵਲੋਂ ਸਥਾਨਕ ਗੁਰਦੁਆਰਾ ਹਾਜੀਰਤਨ ਸਾਹਿਬ ਦੇ ਬਾਹਰੀ ਹਾਲ ਵਿਖੇ ਇਕੱਤਰਤਾ ਕਰਕੇ 'ਜੇ. ਸੀ. ਬੀ. ਤੇ ਹਾਈਡਰਾ ਮਸ਼ੀਨ ਆਪ੍ਰੇਟਰ ਯੂਨੀਅਨ' ਦਾ ਗਠਿਨ ਕੀਤਾ ਗਿਆ | ਗੋਰਾ ਸਿੰਘ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX