ਤਾਜਾ ਖ਼ਬਰਾਂ


ਕਰਿਆਨਾ ਸਟੋਰ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ
. . .  13 minutes ago
ਭਵਾਨੀਗੜ੍ਹ,28 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਭਵਾਨੀਗੜ੍ਹ ਮੁੱਖ ਸੜਕ 'ਤੇ ਇਕ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋ ਜਾਣ ਦੀ ਖ਼ਬਰ ਹੈ। ਦੁਕਾਨ ਦੇ ਮਾਲਕ ਡਿਪਟੀ ਚੰਦ ਗਰਗ ਨੇ ਦੱਸਿਆ ਕਿ ਉਹ ਬੀਤੀ....
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 18,795 ਨਵੇਂ ਕੋਰੋਨਾ ਮਾਮਲੇ , 79 ਮੌਤਾਂ
. . .  21 minutes ago
ਨਵੀਂ ਦਿੱਲੀ, 28 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 18,795 ਨਵੇਂ ਕੋਰੋਨਾ ਮਾਮਲੇ ਆਏ 79 ....
ਰਾਹੁਲ ਗਾਂਧੀ ਦਿੱਲੀ ਤੋਂ ਪੰਜਾਬ ਦੀ ਸਰਕਾਰ ਚਲਾਉਣਾ ਬੰਦ ਕਰੇ - ਮਜੀਠੀਆ
. . .  27 minutes ago
ਬੰਗਾ,28 ਸਤੰਬਰ (ਜਸਬੀਰ ਸਿੰਘ ਨੂਰਪੁਰ) ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮਦਿਨ 'ਤੇ ਸ਼ਰਧਾ ਦੇ ਫੁਲ ਭੇਟ ਕਰਨ ਪੁੱਜੇ ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਨੇ ਆਖਿਆ ਕਿ ....
ਸਤਿਕਾਰਯੋਗ ਲਤਾ ਦੀਦੀ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ - ਪ੍ਰਧਾਨ ਮੰਤਰੀ
. . .  44 minutes ago
ਨਵੀਂ ਦਿੱਲੀ, 28 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਤਿਕਾਰਯੋਗ ਲਤਾ ਦੀਦੀ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਸ ਦੀ ਸੁਰੀਲੀ ਆਵਾਜ਼ ਦੁਨੀਆ ਭਰ ਵਿਚ ਗੂੰਜਦੀ ਹੈ। ਭਾਰਤੀ ਸੰਸਕ੍ਰਿਤੀ ਪ੍ਰਤੀ ਉਸ ਦੀ ਨਿਮਰਤਾ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ
. . .  43 minutes ago
ਨਵੀਂ ਦਿੱਲੀ, 28 ਸਤੰਬਰ - ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ। ਉਹ ਹਰ ਭਾਰਤੀ ਦੇ ਦਿਲ ਵਿਚ ਵੱਸਦੇ....
ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਭਗਤ ਸਿੰਘ ਦੀ ਸੋਚ 'ਤੇ ਪਹਿਰਾ ਦਈਏ ਤੇ ਉਨ੍ਹਾਂ ਦੀ ਹੋਂਦ ਨੂੰ ਅਮਰ ਰੱਖੀਏ - ਚਰਨਜੀਤ ਸਿੰਘ ਚੰਨੀ
. . .  about 1 hour ago
ਨਵੀਂ ਦਿੱਲੀ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਹਰ ਭਾਰਤੀ ਦੀ ਰੂਹ 'ਚ ਵੱਸਦੇ ਹਨ। ਸਾਡੀ ਆਜ਼ਾਦੀ ਉਨ੍ਹਾਂ ਦੀ ਹੀ ਦੇਣ ਹੈ। ਨੌਜਵਾਨ ਉਮਰ ਵਿਚ ਦੇਸ਼ ਤੇ ਆਪਣੇ ਲੋਕਾਂ ਲਈ ....
ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਵੈਂਡੀ ਸ਼ੇਰਮਨ ਅਗਲੇ ਮਹੀਨੇ ਭਾਰਤ ਦੀ ਫੇਰੀ 'ਤੇ
. . .  about 1 hour ago
ਵਾਸ਼ਿੰਗਟਨ, 28 ਸਤੰਬਰ - ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਵੈਂਡੀ ਸ਼ੇਰਮਨ ਅਗਲੇ ਮਹੀਨੇ ਭਾਰਤ ਦੀ ਫੇਰੀ 'ਤੇ ਦੋ -ਪੱਖੀ ਮੀਟਿੰਗਾਂ, ਸਿਵਲ....
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੰਤਰੀ ਮੰਡਲ ਦੀ ਮੀਟਿੰਗ ਦੀ ਕਰਨਗੇ ਪ੍ਰਧਾਨਗੀ
. . .  1 minute ago
ਨਵੀਂ ਦਿੱਲੀ, 28 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੰਤਰੀ ਮੰਡਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ....
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ 'ਤੇ ਅਦਾਰਾ ਅਜੀਤ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਦਾ ਹੈ
. . .  about 2 hours ago
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ 'ਤੇ ਅਦਾਰਾ ਅਜੀਤ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਦਾ ਹੈ
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਮੁੱਖ ਮੰਤਰੀ ਚੰਨੀ ਨੇ ਰਾਜ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ 100 ਦਿਨਾਂ ਦਾ ਰੋਡਮੈਪ ਤਿਆਰ ਕਰਨ ਨੂੰ ਕਿਹਾ
. . .  1 day ago
ਚੰਡੀਗੜ੍ਹ, 27 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਸ਼ਾਸਕੀ ਸਕੱਤਰਾਂ ਨੂੰ ਉਨ੍ਹਾਂ ਦੇ ਵਿਭਾਗਾਂ ਦੇ 100 ਦਿਨਾਂ ਦਾ ਵਿਆਪਕ ਰੋਡਮੈਪ ਤਿਆਰ ਕਰਨ ਲਈ ਕਿਹਾ ਹੈ ਤਾਂ ਜੋ ਵਧੇਰੇ ਕੁਸ਼ਲਤਾ ਅਤੇ ਪਾਰਦਰਸ਼ਤਾ ਲਿਆਂਦੀ ...
ਥਾਣੇਦਾਰ ਨੇ ਅਦਾਲਤ ਜਾਂਦੇ ਵਕੀਲ ਦਾ ਪਾੜਿਆ ਸਿਰ
. . .  1 day ago
ਤਲਵੰਡੀ ਸਾਬੋ/ਸੀਂਗੋ ਮੰਡੀ 27 ਸਤੰਬਰ (ਲੱਕਵਿੰਦਰ ਸ਼ਰਮਾ)- ਅੱਜ ਭਾਰਤ ਬੰਦ ਦੌਰਾਨ ਇੱਕ ਨਾਕੇ ਕੋਲੋਂ ਲੰਘਦੇ ਵਕਤ ਰਸਤੇ ਵਿਚ ਰਸਤਾ ਰੋਕਣ ਲਈ ਰੱਖੇ ਢੋਲ ਪਾਸੇ ਕਰਕੇ ਲੰਘਣ ਲੱਗੇ ਇਕ ਨਾਮੀ ਵਕੀਲ ਨੂੰ ਪੁਲਿਸ ਦੇ ਇੱਕ ਥਾਣੇਦਾਰ ਨੇ ਸਿਰ ਵਿਚ ਸੱਟ ...
ਆਕਾਸ਼ ਮਿਜ਼ਾਈਲ ਦੇ ਨਵੇਂ ਸੰਸਕਰਣ - 'ਆਕਾਸ਼ ਪ੍ਰਾਈਮ' ਦਾ ਅੱਜ ਚਾਂਦੀਪੁਰ, ਉੜੀਸ਼ਾ ਤੋਂ ਸਫਲਤਾਪੂਰਵਕ ਪ੍ਰੀਖਣ
. . .  1 day ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਸੁਰੱਖਿਆ ਘਟਾਉਣ ਨੂੰ ਕਿਹਾ
. . .  1 day ago
ਅਮਰਪ੍ਰੀਤ ਸਿੰਘ ਦਿਓਲ ਪੰਜਾਬ ਦੇ ਐਡਵੋਕੇਟ ਜਨਰਲ ਨਿਯੁਕਤ
. . .  1 day ago
ਚਾਚੇ ਨਾਲ ਕੰਧ ਦੇ ਰੌਲ਼ੇ ਤੋਂ ਪ੍ਰੇਸ਼ਾਨ ਭਤੀਜੇ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  1 day ago
ਲੋਹਟਬੱਦੀ, 27 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ) - ਪਿੰਡ ਲੋਹਟਬੱਦੀ (ਲੁਧਿਆਣਾ) ਵਿਖੇ ਅੱਜ 42 ਸਾਲਾ ਵਿਅਕਤੀ ਨੇ ਆਰਥਿਕ ਤੰਗੀ ਨਾਲ ਜੂਝਦਿਆਂ ਅਤੇ ਸਕੇ ਚਾਚੇ ਨਾਲ ਮਕਾਨ ਦੀ ਕੰਧ ਤੋਂ ਪ੍ਰੇਸ਼ਾਨ ਅਤੇ ਕੋਈ ਸੁਣਵਾਈ ਨਾ ਹੋਣ ਕਾਰਨ ਅੱਜ...
ਸੁਪਰੀਮ ਕੋਰਟ ਦੀ ਕੇਂਦਰ ਸਮੇਤ ਰਾਸ਼ਟਰੀ ਪ੍ਰੀਖਿਆ ਬੋਰਡ ਅਤੇ ਰਾਸ਼ਟਰੀ ਮੈਡੀਕਲ ਕਮਿਸ਼ਨ ਨੂੰ ਫਟਕਾਰ
. . .  1 day ago
ਨਵੀਂ ਦਿੱਲੀ, 27 ਸਤੰਬਰ - ਸੁਪਰੀਮ ਕੋਰਟ ਨੇ ਪੋਸਟ ਗ੍ਰੈਜੂਏਟ ਨੈਸ਼ਨਲ ਏਲੀਜੀਬਿਲਿਟੀ ਕਮ ਐਂਟਰੈਂਸ ਟੈਸਟ-ਸੁਪਰ ਸਪੈਸ਼ਲਿਟੀ 2021 ਦੇ ਇਮਤਿਹਾਨ ਪੈਟਰਨ ਵਿਚ ਆਖਰੀ ਮਿੰਟ ਵਿਚ ਬਦਲਾਅ ਕਰਨ ਲਈ ਕੇਂਦਰ ...
ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ ਦਾ ਦਿਹਾਂਤ
. . .  1 day ago
ਕਪੂਰਥਲਾ, 27 ਸਤੰਬਰ (ਅਮਰਜੀਤ ਕੋਮਲ) - ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ (68) ਦਾ ਅੱਜ ਦੁਪਹਿਰ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ...
ਬਲੋਚ ਵਿਦਰੋਹੀਆਂ ਨੇ ਕੀਤਾ ਬੰਬ ਧਮਾਕਾ, ਨੁਕਸਾਨਿਆ ਗਿਆ ਮੁਹੰਮਦ ਅਲੀ ਜਿਨਾਹ ਦਾ ਬੁੱਤ
. . .  1 day ago
ਇਸਲਾਮਾਬਾਦ, 27 ਸਤੰਬਰ - ਬਲੋਚ ਵਿਦਰੋਹੀਆਂ ਨੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੇ ਬੁੱਤ ਨੂੰ ਬੰਬ ਧਮਾਕੇ ਵਿਚ ਉਡਾ ਦਿੱਤਾ | ਬਲੋਚਿਸਤਾਨ ਸੂਬੇ ਦੇ ਸਾਹਿਲੀ ਸ਼ਹਿਰ ਗਵਾਦਰ ਵਿਚ ਕੀਤੇ ਬੰਬ ਧਮਾਕੇ ਵਿਚ ਬੁੱਤ ਨੁਕਸਾਨਿਆ ਗਿਆ ਹੈ...
ਚੱਕਰਵਾਤੀ ਤੂਫ਼ਾਨ 'ਗੁਲਾਬ' ਦੇ ਚਲਦੇ ਅਲਰਟ ਜਾਰੀ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰੀ ਮੀਂਹ ਪੈਣ ਕਾਰਨ ਆਂਧਰਾ ਪ੍ਰਦੇਸ਼ - ਉੜੀਸਾ ਸਰਹੱਦ 'ਤੇ ਗੋਟਾ ਬੈਰਾਜ 'ਚ ਪਾਣੀ ਦਾ ਪੱਧਰ ਵਧ ਗਿਆ ਹੈ | ਜ਼ਿਕਰਯੋਗ ਹੈ ਕਿ ਉੜੀਸਾ ਅਤੇ ਆਂਧਰਾ ਪ੍ਰਦੇਸ਼ ਵਿਚ ਤਬਾਹੀ ਮਚਾਉਣ ਤੋਂ ਬਾਅਦ...
ਭਾਜਪਾ ਅਤੇ ਟੀ.ਐਮ.ਸੀ. ਵਰਕਰਾਂ ਵਿਚਕਾਰ ਹੋਈ ਝੜਪ
. . .  1 day ago
ਕੋਲਕਾਤਾ, 27 ਸਤੰਬਰ - ਭਵਾਨੀਪੁਰ ਉਪ ਚੋਣ ਦੇ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੇ ਵਰਕਰਾਂ ਦੀ ਅੱਜ ਕੋਲਕਾਤਾ ਵਿਚ ਝੜਪ ਹੋ ....
ਭਾਰਤ ਬੰਦ ਪੂਰੀ ਤਰ੍ਹਾਂ ਰਿਹਾ ਸਫਲ - ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਰਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਭਵਿੱਖ ਦੀ ਰਣਨੀਤੀ...
ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ
. . .  1 day ago
ਨਵੀਂ ਦਿੱਲੀ,27 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ | ਉੱਥੇ ਹੀ ਇਸ ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਦਿਨ ਹੈ...
ਨਰਮੇ ਦੀ ਫ਼ਸਲ ਤਬਾਹ ਹੋਣ ਕਾਰਨ ਕਿਸਾਨ ਵਲੋਂ ਖ਼ੁਦਕੁਸ਼ੀ
. . .  1 day ago
ਮਾਨਸਾ, 27 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਨੇੜਲੇ ਪਿੰਡ ਖ਼ਿਆਲਾ ਕਲਾਂ ਦੇ ਨੌਜਵਾਨ ਕਿਸਾਨ ਰਜਿੰਦਰ ਸਿੰਘ (27) ਪੁੱਤਰ ਨਾਹਰ ਸਿੰਘ ਨੇ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਕਾਰਨ ਤਬਾਹ ਹੋਣ...
ਭਾਰਤ ਬੰਦ ਕਾਰਨ ਬਾਜ਼ਾਰਾਂ 'ਚ ਛਾਈ ਬੇਰੌਣਕੀ
. . .  1 day ago
ਰਾਜਪੁਰਾ, 27 ਸਤੰਬਰ (ਰਣਜੀਤ ਸਿੰਘ) - ਅੱਜ ਭਾਰਤ ਬੰਦ ਕਾਰਨ ਸ਼ਹਿਰ ਦੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਹੇ। ਕਿਸਾਨ ਜਥੇਬੰਦੀਆਂ ਨੇ ਸੜਕੀ ਆਵਾਜਾਈ ਠੱਪ ਕਰ ਕੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 20 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਹੈ, ਅਸੰਭਵ ਨਹੀਂ। -ਐਲਵਰਟਸ

ਜਲੰਧਰ

ਸੀ. ਬੀ. ਐੱਸ. ਈ. ਦੇ ਦਸਵੀਂ ਜਮਾਤ ਦੇ ਨਤੀਜੇ 'ਚੋਂ ਇਨੋਸੈਂਟ ਹਾਰਟਸ ਦੀ ਮਹਿਕ ਜ਼ਿਲ੍ਹੇ ਭਰ 'ਚੋਂ ਰਹੀ ਅੱਵਲ

ਜਲੰਧਰ, 3 ਅਗਸਤ (ਰਣਜੀਤ ਸਿੰਘ ਸੋਢੀ)-ਸੀ. ਬੀ. ਐੱਸ. ਈ. ਵਲੋਂ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ, ਜਿਸ 'ਚੋਂ ਇਨੋਸੈਂਟ ਹਾਰਟਸ ਗਰੱਪ ਦੀ ਵਿਦਿਆਰਥਣ ਮਹਿਕ ਗੁਪਤਾ ਪੁੱਤਰੀ ਵਿਕਾਸ ਗੁਪਤਾ ਤੇ ਚੈਰੀ ਅਗਰਵਾਲ ਵਾਸੀ ਆਦਰਸ਼ ਨਗਰ ਨੇ 99.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਜਲੰਧਰ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਮਹਿਕ ਦੇ ਪਿਤਾ ਉਦਯੋਗਪਤੀ ਤੇ ਮਾਤਾ ਘਰੇਲੂ ਔਰਤ ਹਨ | ਉਹ ਆਪਣੀ ਅਗਲੇਰੀ ਸਿੱਖਿਆ ਕਾਮਰਸ ਵਿਸ਼ੇ ਨਾਲ ਪ੍ਰਾਪਤ ਕਰਕੇ ਸੀ. ਏ. ਬਣਨਾ ਚਾਹੁੰਦੀ ਹੈ | ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਦੀ ਵਿਦਿਆਰਥਣ ਸਾਨੀਆ ਅਰੋੜਾ ਤੇ ਮਾਨਸੀ ਅਗਰਵਾਲ ਨੇ 99.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਾਂਝੇ ਰੂਪ 'ਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ | ਸਾਨੀਆ ਦੇ ਪਿਤਾ ਸੁਰੇਸ਼ ਕੁਮਾਰ ਇੰਜੀਨੀਅਰ ਅੰਬੂਜਾ ਸੀਮੈਂਟ ਤੇ ਮਾਤਾ ਸੁਮਨ ਸਰਕਾਰੀ ਸਕੂਲ 'ਚ ਅਧਿਆਪਕ ਹਨ ਤੇ ਮਿੱਠਾ ਪੁਰ ਨਿਵਾਸੀ ਹਨ | ਸਾਨੀਆ ਅਗਲੇਰੀ ਸਿੱਖਿਆ ਨਾਨ-ਮੈਡੀਕਲ ਵਿਸ਼ੇ ਨਾਲ ਕਰਕੇ ਇੰਜੀਨੀਅਰ ਬਣਨਾ ਚਾਹੁਦੀ ਹੈ | ਮਾਨਸੀ ਅਗਰਵਾਲ ਦੇ ਪਿਤਾ ਕਰਨਦੀਪ ਅਗਰਵਾਲ ਤੇ ਮਾਤਾ ਸੁਮਿਤਾ ਘਰੇਲੂ ਔਰਤ ਹਨ | ਮਾਨਸੀ ਦੇ ਪਿਤਾ ਫਾਰਮਾਸਿਸਟ ਹਨ ਤੇ ਉਹ ਭੋਗਪੁਰ ਨਿਵਾਸੀ ਹਨ | ਇਨੋਸੈਂਟ ਹਾਰਟਸ ਸਕੂਲ ਦੀ ਵਿਦਿਆਰਥਣ ਆਸ਼ੀਨਾ ਸ਼ਰਮਾ ਪੁੱਤਰੀ ਡਾ. ਵਿਨੇ ਕੁਮਾਰ ਸ਼ਰਮਾ ਤੇ ਡਾ. ਅਮਨਜੋਤੀ ਸ਼ਰਮਾ ਵਾਸੀ ਦਿਓਲ ਨਗਰ ਨੇ 99.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਆਸ਼ੀਨਾ ਦੇ ਪਿਤਾ ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਵਿਖੇ ਪਿ੍ੰਸੀਪਲ ਹਨ ਤੇ ਮਾਤਾ ਜੀ ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਖੇ ਲੈਕਚਰਾਰ ਹਨ | ਆਸ਼ੀਨਾ ਅਗਲੇਰੀ ਸਿੱਖਿਆ ਨਾਨ-ਮੈਡੀਕਲ ਵਿਸ਼ੇ ਨਾਲ ਪ੍ਰਾਪਤ ਕਰਕੇ ਇੰਜੀਨੀਅਰ ਬਣਨਾ ਚਾਹੁੰਦੀ ਹੈ | ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਦੀ ਵਿਦਿਆਰਥਣ ਜਪਜੀ ਪੁੱਤਰੀ ਤੇਜਿੰਦਰ ਸਿੰਘ ਤੇ ਸਵਰਨਜੀਤ ਕੌਰ ਵਾਸੀ ਕ੍ਰਿਸ਼ਨਪੁਰਾ ਨੇ ਵੀ 99.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਜਪਜੀ ਦੇ ਪਿਤਾ ਰੇਲਵੇ 'ਚ ਜੂਨੀਅਰ ਇੰਜੀਨੀਅਰ ਤੇ ਮਾਤਾ ਸਰਕਾਰੀ ਅਧਿਆਪਕ ਹਨ | ਜਪਜੀ ਅਗਲੇਰੀ ਸਿੱਖਿਆ ਮੈਡੀਕਲ ਵਿਸ਼ੇ ਨਾਲ ਕਰਕੇ ਦਿਮਾਗੀ ਰੋਗਾਂ ਦੀ ਮਾਹਿਰ ਡਾਕਟਰ ਬਣਨਾ ਚਾਹੁੰਦੀ ਹੈ | ਜਪਜੀ ਚੈੱਸ ਦੀ ਕੌਮੀ ਖਿਡਾਰਨ ਹੈ ਤੇ ਮਿਊਜ਼ਿਕ ਦੀ ਸ਼ੌਕੀਨ ਹੈ | ਉਹ ਕੀਰਤਨ ਮੁਕਾਬਲਿਆਂ 'ਚ ਵੀ ਹਿੱਸਾ ਲੈਂਦੀ ਰੰਹਿਦੀ ਹੈ | ਏ. ਪੀ. ਜੇ. ਸਕੂਲ ਦੀ ਵਿਦਿਆਰਥਣ ਆਰੂਸ਼ੀ ਮਿੱਤਲ ਪੁੱਤਰੀ ਸੰਜੇ ਮਿੱਤਲ ਤੇ ਅਨੀਤਾ ਮਿੱਤਲ ਵਾਸੀ ਨਿਊ ਜਵਾਹਰ ਨਗਰ ਨੇ ਵੀ 99.2 ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ | ਆਰੂਸ਼ੀ ਦੇ ਪਿਤਾ ਟਰੇਡਿੰਗ ਦਾ ਕੰਮ ਕਰਦੇ ਹਨ ਤੇ ਮਾਤਾ ਘਰੇਲੂ ਔਰਤ ਹਨ | ਆਰੂਸ਼ੀ ਅਗਲੇਰੀ ਸਿੱਖਿਆ ਮੈਡੀਕਲ ਵਿਸ਼ੇ ਨਾਲ ਕਰਕੇ ਡਾਕਟਰ ਬਣਨਾ ਚਾਹੁੰਦੀ ਹੈ | ਇਸੇ ਹੀ ਸਕੂਲ ਦੀ ਵਿਦਿਆਰਥਣ ਅਨੱਨਿਆ ਚੋਪੜਾ ਪੁੱਤਰੀ ਡਾ. ਰਾਹੁਲ ਚੋਪੜਾ ਤੇ ਡਾ. ਅਨੁਪਮ ਚੋਪੜਾ ਵਾਸੀ ਜੀ. ਟੀ. ਬੀ. ਨਗਰ ਨੇ ਵੀ 99.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ | ਅਨੱਨਿਆਂ ਦੇ ਪਿਤਾ ਦਾ ਮੈਡੀਸਕੈਨ ਸੈਂਟਰ ਤੇ ਮਾਤਾ ਚਾਵਲਾ ਨਰਸਿੰਗ ਹੋਮ 'ਚ ਮਹਿਲਾ ਰੋਗ ਦੇ ਮਾਹਿਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ | ਅਨੱਨਿਆ ਅਗਲੇਰੀ ਸਿੱਖਿਆ ਮੈਡੀਕਲ ਵਿਸ਼ੇ ਨਾਲ ਪ੍ਰਾਪਤ ਕਰਕੇ ਡਾਕਟਰ ਬਣਨਾ ਚਾਹੰੁਦੀ ਹੈ |
ਸੇਂਟ ਸੋਲਜਰ ਵਿਦਿਆਰਥੀਆਂ ਦਾ 10ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਸੀ. ਬੀ. ਐੱਸ. ਈ. ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ 'ਚ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਪਰਚਮ ਲਹਿਰਾਇਆ | ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਅਤੇ ਵਾਈਸ ਚੇਅਰਪਰਸਨ ਸ੍ਰੀਮਤੀ ਸੰਗੀਤਾ ਚੋਪੜਾ ਨੇ ਦੱਸਿਆ ਕਿ ਗਰੁੱਪ ਦੀਆਂ ਸਾਰੀਆਂ ਬ੍ਰਾਂਚਾਂ ਦਾ ਨਤੀਜਾ ਸ਼ਾਨਦਾਰ ਰਿਹਾ, ਜਿਸ 'ਚ ਗੁਰਨੂਰ ਕੌਰ ਨੇ 98 ਫ਼ੀਸਦੀ, ਪਵਨਪ੍ਰੀਤ ਕੌਰ ਨੇ 97.6 ਫ਼ੀਸਦੀ, ਅਰਸ਼ੀ ਨੇ 96.6 ਫ਼ੀਸਦੀ, ਹਰਲੀਨ ਕੌਰ ਬਾਜਵਾ, ਪੱਲਵੀ ਕੁਮਾਰੀ ਨੇ 95.8 ਫ਼ੀਸਦੀ, ਰਵਨੀਤ ਕੌਰ 95.4 ਫ਼ੀਸਦੀ, ਪ੍ਰਭਜੋਤ ਕੌਰ, ਗੁਰਸਿਮਰਨ ਕੌਰ ਨੇ 95.2 ਫ਼ੀਸਦੀ, ਅਲਫਰੇਡ ਨੇ 95 ਫ਼ੀਸਦੀ, ਰਿਤੀਕ ਬਾਂਸਲ ਨੇ 94.8 ਫ਼ੀਸਦੀ, ਦਿਸ਼ਾ ਸੈਣੀ, ਕਸ਼ਿਤੀ, ਪਲਕਪ੍ਰੀਤ ਕੌਰ, ਜੈਸਮੀਨ ਸੈਣੀ, ਗੁਰਜੀਤ ਕੌਰ ਨੇ 94.6 ਫ਼ੀਸਦੀ, ਸਿਮਰਤੀ ਮੰਡਲ, ਲਿਵਾਂਸ਼ੁ ਵਾਲੀਆ, ਮਹਿਕਪ੍ਰੀਤ ਕੌਰ 94.4 ਫ਼ੀਸਦੀ, ਸਿਮਰਪ੍ਰੀਤ, ਗੁਰਨੂਰ ਕੌਰ ਨੇ 94 ਫ਼ੀਸਦੀ, ਅਵਨੀਤ, ਹਰਮਨਪ੍ਰੀਤ, ਦਿਵਿਆਂਸ਼ੁ ਗੁਪਤਾ, ਅਰਮਾਨਦੀਪ ਸਿੰਘ ਨੇ 93.6 ਫ਼ੀਸਦੀ, ਸੁਹਾਨੀ ਠਾਕੁਰ, ਨੂਰਪ੍ਰੀਤ ਕੌਰ, ਰਮਨਦੀਪ ਕੌਰ, ਸੁਹਾਨਾ ਸ਼ਰਮਾ ਨੇ 93.6 ਫ਼ੀਸਦੀ, ਹਰਲੀਨ, ਕੇਸ਼ਿਕਾ ਸੈਣੀ, ਯੁਵਰਾਜ ਸਿੰਘ ਚਾਹਲ ਨੇ 93.4 ਫ਼ੀਸਦੀ, ਵੰਸ਼ਿਕਾ ਪਾਲ, ਸੰਜਨਾ ਠਾਕੁਰ, ਦਿਵਿਆਂਸ਼ੁ ਸੈਣੀ, ਨਿਤੀਕਾ ਰਾਣੀ, ਸਿਮਰਜੋਤ ਨੇ 93.2 ਫ਼ੀਸਦੀ, ਮੁਸਕਾਨ, ਚਾਰੂ, ਯੁਗ ਗੋਇਲ ਨੇ 93 ਫ਼ੀਸਦੀ, ਤਰਨਜੀਤ ਸਿੰਘ, ਅਨਮੋਲ ਜਨਾਗਲ ਨੇ 93 ਫ਼ੀਸਦੀ, ਨਵਨੀਤ ਕੌਰ ਨੇ 92. 8 ਫ਼ੀਸਦੀ, ਅੰਕੁਰ, ਨੈਨਾ, ਸ਼ਰੇਯਾਂਸ਼ ਪਾਂਡੇ, ਅਨੁਸ਼ਕਾ ਗੁਪਤਾ ਨੇ 92.6 ਫ਼ੀਸਦੀ, ਗੁਰਿੰਦਰ ਕੌਰ, ਕੈਰਵੀ ਰਾਣਾ ਨੇ 92.4 ਫ਼ੀਸਦੀ, ਗਗਨਪ੍ਰੀਤ ਕੌਰ ਨੇ 92.2 ਫ਼ੀਸਦੀ, ਕਿਰਨਵੀਰ ਕੌਰ, ਬਰਿੰਦਰ ਸਿੰਘ ਨੇ 92 ਫ਼ੀਸਦੀ, ਆਦਰਸ਼ ਠਾਕੁਰ, ਰੋਹਿਤ ਰਾਣਾ, ਸਮਿ੍ਤੀ ਆਹੂਜਾ, ਸਿ੍ਸ਼ਟੀ ਸ਼ਰਮਾ ਨੇ 92 ਫ਼ੀਸਦੀ, ਦੀਕਸ਼ਾ, ਸ਼ਿਵਜੋਤ, ਸੇਜਲ ਸ਼ਰਮਾ, ਗੁਰਲੀਨ ਕੌਰ ਨੇ 91.8 ਫ਼ੀਸਦੀ, ਨਵਦੀਪ ਕੌਰ ਨੇ 91.6 ਫ਼ੀਸਦੀ, ਅਮੀਸ਼ਾ ਨੇ 91.4 ਫ਼ੀਸਦੀ, ਖੁਸ਼ੀ ਖੇਮਕਾ ਨੇ 91.2 ਫ਼ੀਸਦੀ, ਅੰਕਿਤ ਕੁਮਾਰ, ਰੁਖਸਾਨਾ, ਮਾਨਲੀਨ ਕੌਰ ਆਨੰਦ, ਸ਼ਰਣਦੀਪ ਕੌਰ ਨੇ 91 ਫ਼ੀਸਦੀ, ਸੋਮਾਂਸ਼ੁ ਭਾਰਦਵਾਜ ਨੇ 91 ਫ਼ੀਸਦੀ, ਪਰਨੀਤ ਕੌਰ ਨੇ 90.8 ਫ਼ੀਸਦੀ, ਰੀਤੀਕਾ ਨੇ 90.6 ਫ਼ੀਸਦੀ, ਸ਼ਰਣਪ੍ਰੀਤ ਕੌਰ, ਸੀਮੋਨ, ਕਸ਼ਿਸ਼, ਛਵੀ ਦਹਿਆ, ਪ੍ਰਭਜੋਤ ਕੌਰ ਨੇ 90 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ | ਚੇਅਰਮੈਨ ਸ੍ਰੀ ਚੋਪੜਾ ਅਤੇ ਵਾਈਸ ਚੇਅਰਪਰਸਨ ਸ੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਸ਼ੁੱਭ ਕਾਮਨਾਵਾਂ ਦਿੱਤੀਆਂ | ਸਟੇਟ ਪਬਲਿਕ ਸਕੂਲ ਦਾ ਨਤੀਜਾ ਰਿਹਾ ਸੌ ਫ਼ੀਸਦੀ
ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਦਾ ਸੀ. ਬੀ. ਐੱਸ. ਈ. ਵਲੋਂ ਐਲਾਨਿਆ ਗਿਆ ਦਸਵੀਂ ਦਾ ਨਤੀਜਾ ਸੌ ਫੀਸਦੀ ਰਿਹਾ | ਵਿਦਿਆਰਥੀਆਂ ਨੇ ਚੰਗੇ ਅੰਕ ਲੈ ਕੇ ਆਪਣੇ ਸਕੂਲ ਅਤੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ | ਸੁਖਪ੍ਰੀਤ ਕੌਰ ਨੇ 96.4% ਅੰਕ ਲੈ ਕੇ ਸਕੂਲ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਦੇ ਨਾਲ ਹੀ ਤਨੂੰ ਨੇ 92.2% ਅੰਕ ਲੈ ਕੇ ਦੂਜਾ ਸਥਾਨ ਅਤੇ ਕੋਮਲਪ੍ਰੀਤ ਨੇ 91.6% ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਸਮਾਜਿਕ ਸਿੱਖਿਆ 'ਚੋਂ ਕੋਮਲਪ੍ਰੀਤ ਨੇ 99 ਅੰਕ, ਸੁਖਪ੍ਰੀਤ ਕੌਰ ਨੇ ਸਾਇੰਸ ਵਿਚੋਂ 98 ਅੰਕ, ਅੰਗਰੇਜ਼ੀ 'ਚੋਂ 97 ਅੰਕ, ਗਣਿਤ 'ਚੋਂ 96 ਅੰਕ ਪੰਜਾਬੀ 'ਚੋਂ 93 ਅੰਕ ਅਤੇ ਹਿੰਦੀ 'ਚੋਂ ਤਨੂੰ ਨੇ 94 ਅੰਕ ਪ੍ਰਾਪਤ ਕੀਤੇ | ਸਕੂਲ ਦੇ ਪ੍ਰੈਜ਼ੀਡੈਂਟ ਡਾ. ਨਰੋਤਮ ਸਿੰਘ, ਵਾਈਸ ਪ੍ਰੈਜ਼ੀਡੈਂਟ ਡਾ. ਗਗਨਦੀਪ ਕੌਰ ਅਤੇ ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਸਵੀਨਾ ਬਹਿਲ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹ•ਾਂ ਦੀ ਸਫ਼ਲਤਾ 'ਤੇ ਵਧਾਈ ਦਿੱਤੀ |
ਡਿਪਸ ਸੰਸਥਾਵਾਂ ਦੇ 43 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ
ਡਿਪਸ ਸੰਸਥਾਵਾਂ ਦੇ ਵੱਖ-ਵੱਖ ਸਕੂਲਾਂ ਦੇ 10ਵੀਂ ਦੇ ਵਿਦਿਆਰਥੀਆਂ ਦਾ ਨਤੀਜਾ ਸੌ ਫੀਸਦੀ ਰਿਹਾ | ਐੱਮ. ਡੀ. ਤਰਵਿੰਦਰ ਸਿੰਘ, ਸੀ. ਏ. ਓ. ਰਮਨੀਕ ਸਿੰਘ, ਜਸ਼ਨ ਸਿੰਘ ਅਤੇ ਸੀ. ਈ. ਓ. ਮੋਨਿਕਾ ਮੰਦੋਤਰਾ ਨੇ ਸਾਰੇ ਹੋਣਹਾਰ ਵਿਦਿਆਰਥੀਆਂ ਅਤੇ ਸਕੂਲ ਪਿ੍ੰਸੀਪਲਾਂ ਨੂੰ ਵਧਾਈ ਦਿੱਤੀ | ਕਰੋਲ ਬਾਗ ਦੀ ਅਕਸ਼ਪ੍ਰੀਤ, ਅਰਬਨ ਅਸਟੇਟ ਦੀ ਹਰਸ਼ਦੀਪ, ਮਹਿਤਾ ਚੌਕ ਦੀ ਅਨਾਯਤ ਨੇ 97.4, ਕਰੋਲ ਬਾਗ ਦੀ ਜਸਲੀਨ, ਨੂਰਮਹਿਲ ਦੀ ਸਿਮਰਨਜੀਤ ਕੌਰ ਨੇ 96.4, ਹਰਿਆਣਾ ਦੀ ਕਿਰਤੀ ਨੇ 96.2, ਜੀ. ਬੀ. ਨੂਰਮਹਿਲ ਦੀ ਪਿ੍ਯੰਕਾ ਨੇ 95.6, ਟਾਂਡਾ ਦੇ ਸ਼ਨਪ੍ਰੀਤ ਸਿੰਘ ਨੇ 95.2, ਕਰੋਲ ਬਾਗ ਦੀ ਹਰਨੂਰ, ਰਈਆ ਦੀ ਮਹਿਕਪ੍ਰੀਤ, ਕਪੂਰਥਲਾ ਦੀ ਮੋਨਿਕਾ ਅਤੇ ਪਾਵਿਕਾ ਸ਼ਰਮਾ, ਅਰਬਨ ਅਸਟੇਟ ਦੀ ਦਿਵਾਂਸ਼ੀ ਨੇ94.8, ਸੂਰਾਨਸੀ ਦੀ ਪਿ੍ਅਲ ਨੇ 94.6, ਹਿਮਾਂਸ਼ੂ 94.4, ਤਾਨਿਆ 94.2, ਮਹਿਤਾ ਚੌਕ ਦੀ ਹਰਲੀਨ ਕੌਰ ਅਤੇ ਹਰਮਨਪ੍ਰੀਤ ਨੇ 94, ਸੂਰਨੂਸੀ ਦੇ ਮੇਹਰਜੋਤ 93.8, ਮਹਿਤਾ ਚੌਕ ਦੀ ਨਵਰੂਪ ਅਤੇ ਕਿਰਨਦੀਪ ਨੇ 93.6, ਭੋਗਪੁਰ ਦੀ ਜਸਲੀਨ ਕੌਰ ਨੇ 93.4, ਟਾਂਡਾ ਦੀ ਸਿਮਰਨਪ੍ਰੀਤ ਕੌਰ ਨੇ 93.2, ਭੋਗਪੁਰ ਦੇ ਬਲਪ੍ਰੀਤ ਸਿੰਘ ਨੇ 92.8, ਅਰਬਨ ਅਸਟੇਟ ਦੇ ਕਿ੍ਸ਼ ਅਤੇ ਬੇਗੋਵਾਲ ਦੇ ਰਸ਼ਪਾਲ ਨੇ 92.4, ਦਿਵਿਤ ਕੁਮਾਰ ਨੇ 92.2, ਸੂਰਨੂਸੀ ਦੇ ਯਸਿਕ ਅਤੇ ਟਾਂਡਾ ਦੀ ਹਰਨੀਤ ਕੌਰ ਨੇ 92, ਸੂਰਨੂਸੀ ਦੇ ਭਵਿਕ ਨੇ 91.6, ਕਰੋਲ ਬਾਗ ਦੀ ਹਰਸਿਮਰਨ ਅਤੇ ਮਹਿਤਾ ਚੌਕ ਦੀ ਅਵਨੀਤ ਨੇ91.4, ਸੂਰਨੂਸੀ ਦੀ ਖੁਸ਼ਪ੍ਰੀਤ 91.2, ਕਰੋਲ ਬਾਗ ਦੇ ਸਾਰਾਂਸ਼ ਬੱਤਰਾ ਅਤੇ ਕੁਸੁਮ ਨੇ 91, ਅਰਬਨ ਅਸਟੇਟ ਦੇ ਅਭਿਨਵ ਨੇ 90.8, ਕਰੋਲ ਬਾਗ ਦੇ ਨਮਨ, ਅਰਬਨ ਅਸਟੇਟ ਦੀ ਭਾਵਿਕਾ ਅਤੇ ਪੀਯੂਸ਼ ਨੇ 90.6, ਨੂਰਮਹਿਲ ਦੀ ਸਰਪ੍ਰੀਤ ਨੇ90.6, ਸੂਰਨੁਸੀ ਦੇ ਭੁਵਨੇਸ਼, ਉਗੀ ਦੇ ਸ਼ਗੂਨ ਅਤੇ ਮਹਿਤਾ ਚੌਕ ਦੀ ਜੋਬਨਪ੍ਰੀਤ ਨੇ 90.2 ਅੰਕ ਪ੍ਰਾਪਤ ਕੀਤੇ |
ਬਿ੍ਟਿਸ਼ ਓਲੀਵੀਆ ਸਕੂਲ ਦੇ ਬੱਚਿਆਂ ਨੇ 99 ਫੀਸਦੀ ਅੰਕ ਲੈ ਕੇ ਸਕੂਲ ਦਾ ਨਾਂਅ ਕੀਤਾ ਰੌਸ਼ਨ
ਜਲੰਧਰ ਛਾਉਣੀ, (ਪਵਨ ਖਰਬੰਦਾ)-ਬਿ੍ਟਿਸ਼ ਓਲੀਵੀਆ ਸਕੂਲ ਨੇ ਅੱਜ 10ਵੀਂ ਦੇ ਨਤੀਜਿਆਂ 'ਚ ਇਕ ਵਾਰ ਫਿਰ ਰਿਕਾਰਡ ਤੋੜਦੇ ਹੋ ਏ ਜਿੱਥੇ ਸੌ ਫੀਸਦੀ ਨਤੀਜੇ ਹਾਸਲ ਕੀਤੇ, ਉੱਥੇ ਹੀ 10ਵੀਂ ਜਮਾਤ ਦੀ ਵਿਦਿਆਰਥਣ ਸਿਮਰਨਪ੍ਰੀਤ ਕੌਰ ਅਤੇ ਮੇਘਨਾ ਨੱਢਾ ਨੇ 95 ਫੀਸਦੀ ਅੰਕ ਪ੍ਰਾਪਤ ਕਰਦੇ ਹੋਏ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਇਕ ਵਾਰ ਫਿਰ ਚਮਕਾਉਣ 'ਚ ਅਹਿਮ ਰੋਲ ਅਦਾ ਕੀਤਾ | ਜਾਣਕਾਰੀ ਦਿੰਦੇ ਹੋਏ ਸਕੂਲ ਦੇ ਚੇਅਰਮੈਨ ਵਿਜੇ ਮੈਣੀ ਤੇ ਡਾਇਰੈਕਟਰ ਮੋਨਿਕਾ ਮੈਣੀ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਗੁਰਸਿਮਰਨ ਕੌਰ ਨੇ 94 ਫੀਸਦੀ ਅੰਕ ਲੈ ਕੇ ਦੂਸਰਾ ਅਤੇ ਅਕਸ਼ੇ ਕੁਮਾਰ ਨੇ 93 ਫੀਸਦੀ ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ | ਉਨ੍ਹਾਂ ਦੱਸਿਆ ਕਿ ਪ੍ਰਤਿਗਿਆ, ਮਹਿਕ, ਹਰਨੂਰ ਅਤੇ ਮਾਨਸੀ ਨੇ 92 ਫੀਸਦੀ ਅੰਕ ਹਾਸਲ ਕਰਕੇ ਚੌਥਾ ਸਥਾਨ ਹਾਸਲ ਕਰਦੇ ਹੋਏ ਜ਼ਿਲ੍ਹੇ ਦੇ ਸਕੂਲਾਂ 'ਚ ਆਪਣੀ ਇਕ ਵੱਖਰੀ ਛਾਪ ਛੱਡਣ 'ਚ ਅਹਿਮ ਰੋਲ ਅਦਾ ਕੀਤਾ | ਚੇਅਰਮੈਨ ਵਿਜੈ ਮੈਣੀ ਨੇ ਦੱਸਿਆ ਕਿ ਕਈ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ 'ਚ 99 ਫੀਸਦੀ, 98 ਫੀਸਦੀ ਤੇ ਦਕਸ਼ ਨੇ 90 ਫੀਸਦੀ ਅੰਕ ਲੈ ਕੇ ਆਪਣੀ ਵੱਖਰੀ ਛਾਪ ਛੱਡੀ | ਡਾਇਰੈਕਟਰ ਮੋਨਿਕਾ ਮੈਣੀ ਨੇ ਕਿਹਾ ਕਿ ਸਕੂਲ ਦੇ ਹਰ ਸਾਲ ਵਧੀਆ ਨਤੀਜੇ ਆਉਣ ਦੇ ਪਿੱਛੇ ਸਭ ਤੋਂ ਵੱਡਾ ਹੱਥ ਸਕੂਲ ਦੇ ਸਟਾਫ਼ ਮੈਂਬਰਾਂ ਤੇ ਬੱਚਿਆਂ ਦੀ ਮਿਹਨਤ ਹੈ, ਜਿਸ ਸਦਕਾ ਅੱਜ ਬਿ੍ਟਿਸ਼ ਓਲੀਵੀਆ ਸਕੂਲ ਜ਼ਿਲ੍ਹੇ ਦੇ ਸਕੂਲਾਂ 'ਚ ਆਪਣੀ ਵੱਖਰੀ ਪਛਾਣ ਬਣਾ ਚੁੱਕਿਆ ਹੈ | ਚੇਅਰਮੈਨ ਵਿਜੈ ਮੈਣੀ, ਡਾਇਰੈਕਟਰ ਮੋਨਿਕਾ ਮੈਣੀ ਤੇ ਪਿ੍ੰ. ਪਰਮਿੰਦਰ ਮਿਨਹਾਸ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਵੱਲ ਰਹਿਣ ਵਾਲੇ ਬੱਚਿਆਂ ਨੂੰ ਜਲਦ ਹੀ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ |
ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜਾਰਾ ਦਾ 10ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਜਲੰਧਰ ਛਾਉਣੀ, (ਪਵਨ ਖਰਬੰਦਾ)-ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜਾਰਾ ਜੋ ਕਿ ਪੇਂਡੂ ਖੇਤਰ 'ਚ ਮਿਆਰੀ ਸਿੱਖਿਆ ਦੇਣ ਲਈ ਗੁਰੂ ਤੇਗ ਬਹਾਦਰ ਐਜੂਕੇਸ਼ਨਲ ਟਰੱਸਟ ਵਲੋਂ ਚਲਾਇਆ ਜਾ ਰਿਹਾ ਹੈ, ਦਾ 10ਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ | ਜਾਣਕਾਰੀ ਦਿੰਦੇ ਹੋਏ ਸਕੱਤਰ ਸੁਰਜੀਤ ਸਿੰਘ ਚੀਮਾ, ਡਾਇਰੈਕਟਰ ਨਿਸ਼ਾ ਮੜੀਆ ਤੇ ਪਿ੍ੰ. ਸ੍ਰੀਮਤੀ ਅਮਿਤਾਲ ਕੌਰ ਨੇ ਸਕੂਲ ਦਾ ਸੌ ਫੀਸਦੀ ਨਤੀਜਾ ਆਉਣ 'ਤੇ ਵਿਦਿਆਰਥੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ | ਸਕੂਲ ਡਾਇਰੈਕਟਰ ਸ੍ਰੀਮਤੀ ਨਿਸ਼ਾ ਮੜੀਆ ਨੇ ਦੱਸਿਆ ਕਿ ਗੁਰਕਮਲ ਕੌਰ ਨੇ 98 ਫੀਸਦੀ ਅੰਕ ਲੈ ਕੇ ਸਕੂਲ 'ਚੋਂ ਪਹਿਲਾ ਸਥਾਨ ਹਾਸਲ ਕੀਤਾ | ਹਰਸਿਮਰਨ ਕੌਰ ਨੇ 96 ਫੀਸਦੀ, ਜਸਪ੍ਰੀਤ ਕੌਰ ਨੇ 94 ਫੀਸਦੀ, ਸਿਮਰਨਜੋਤ ਕੌਰ ਵਿਰਦੀ ਨੇ 93 ਫੀਸਦੀ, ਅੰਜਲੀ ਨੇ 91 ਫੀਸਦੀ ਅੰਕ ਲੈ ਕੇ ਕ੍ਰਮਵਾਰ ਦੂਸਰਾ, ਤੀਸਰਾ, ਚੌਥਾ ਤੇ ਪੰਜਵਾ ਸਥਾਨ ਹਾਸਲ ਕੀਤਾ | ਅੰਗਰੇਜੀ 'ਚੋਂ ਜਸਪ੍ਰੀਤ ਕੌਰ ਨੇ 94, ਹਰਸਿਮਰਨ ਕੌਰ ਨੇ 93, ਅੰਜਲੀ ਨੇ 92, ਆਸਥਾ ਨੇ 90 ਅੰਕ ਪ੍ਰਾਪਤ ਕੀਤੇ | ਹਿੰਦੀ ਵਿਸ਼ੇ 'ਚੋਂ ਅੰਜਲੀ ਨੇ 98, ਜਸਪ੍ਰੀਤ ਕੌਰ ਨੇ 97, ਹਰਸਿਮਰਨ ਕੌਰ ਨੇ 96, ਗੁਰਕਮਲ ਕੌਰ ਨੇ 96, ਆਸਥਾ ਨੇ 94 ਅੰਕ ਪ੍ਰਾਪਤ ਕੀਤੇ | ਪੰਜਾਬੀ 'ਚ ਗੁਰਕਮਲ ਕੌਰ ਨੇ 98, ਆਸਥਾ ਨੇ 97, ਹਰਸਿਮਰਨ ਕੌਰ ਨੇ 95 ਅੰਕ ਪ੍ਰਾਪਤ ਕੀਤੇ | ਸਾਇੰਸ 'ਚੋਂ ਗੁਰਕਮਲ ਕੌਰ ਨੇ 98, ਹਰਸਿਮਰਨ ਕੌਰ ਨੇ 90 ਅੰਕ ਪ੍ਰਾਪਤ ਕੀਤੇ | ਆਈ. ਟੀ. 'ਚ ਗੁਰਕਮਲ ਕੌਰ ਨੇ 99, ਹਰਸਿਮਰਨ ਕੌਰ ਨੇ 98, ਸਿਮਰਨਜੋਤ ਕੌਰ ਵਿਰਦੀ ਨੇ 97, ਆਸਥਾ ਨੇੇ 96, ਜਸਪ੍ਰੀਤ ਕੌਰ ਨੇ 95 ਅੰਕ ਪ੍ਰਾਪਤ ਕੀਤੇ | ਇਸ ਮੌਕੇ ਸਕੂਲ ਦੇ ਸਕੱਤਰ ਸਸੁਰਜੀਤ ਸਿੰਘ ਚੀਮਾ, ਡਾਇਰੈਕਟਰ ਸ੍ਰੀਮਤੀ ਨਿਸ਼ਾ ਮੜੀਆ ਅਤੇ ਪਿ੍ੰ. ਅਮਿਤਾਲ ਕੌਰ ਨੇ ਸਾਰੇ ਵਿਦਿਰਥੀਆਂ, ਬੱਚਿਆਂ ਦੇ ਪਰਿਵਾਰਕ ਮੈਂਬਰਾਂ ਤੇ ਸਕਲੂ ਸਟਾਫ਼ ਨੂੰ ਕੋਰੋਨਾ ਕਾਲ ਦੌਰਾਨ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕੀਤਾ |
ਕੈਂਬਰਿਜ ਇੰਟਰਨੈਸ਼ਨਲ ਸਕੂਲ (ਕੋ-ਐੱਡ.) ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਜਲੰਧਰ, (ਰਣਜੀਤ ਸਿੰਘ ਸੋਢੀ)- 2021 ਕੈਂਬਰਿਜ ਇੰਟਰਨੈਸ਼ਨਲ ਸਕੂਲ (ਕੋ-ਐੱਡ.), ਜਲੰਧਰ ਦਾ ਸੀ. ਬੀ. ਐੱਸ. ਈ. ਵਲੋਂ ਐਲਾਨਿਆ ਗਿਆ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਆਨਲਾਈਨ ਜਮਾਤਾਂ 'ਚ ਪੜ੍ਹਾਈ ਕਰਨਾ ਇਕ ਚੁਣੌਤੀ ਸੀ ਪਰ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਸਿਰਲੱਥ ਮਿਹਨਤ ਸਦਕਾ ਕੈਂਬਰਿਜ ਇੰਟਰਨੈਸ਼ਨਲ ਸਕੂਲ (ਕੋ-ਐੱਡ.) ਜਲੰਧਰ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਤੀਜੇ ਹਮੇਸ਼ਾ ਦੀ ਤਰ੍ਹਾਂ ਵਧੀਆ ਰਹੇ | ਸਿਧਾਰਥ ਮਿਗਲਾਨੀ 99.4% ਤੇ ਡਿੰਪਲਵੀਰ ਸਿੰਘ 99.4% ਅੰਕ ਪ੍ਰਾਪਤ ਕਰਕੇ ਸੰਸਥਾ 'ਚੋਂ ਪਹਿਲਾ, ਸਿਮਰਤ ਕੌਰ 98.6% ਅੰਕ ਪ੍ਰਾਪਤ ਕਰਕੇ ਸੰਸਥਾ 'ਚੋਂ ਦੂਸਰਾ, ਨਿਮਿਤਬੀਰ ਸਿੰਘ ਵਾਲੀਆ 97.6% ਅੰਕ ਪ੍ਰਾਪਤ ਕਰਕੇ ਸੰਸਥਾ 'ਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ | ਵਿਦਿਆਰਥੀਆਂ ਨੇ ਕੁਝ ਹਦਾਇਤਾਂ ਦਾ ਜ਼ਿਕਰ ਕੀਤਾ, ਜਿਸ ਤਹਿਤ ਉਨ੍ਹਾਂ ਨੂੰ ਕਾਮਯਾਬੀ ਮਿਲਣ 'ਚ ਸਹਾਈ ਹੋਈ ਹੈ | ਸੰਸਥਾ ਵਿਦਿਆਰਥੀਆਂ ਨੂੰ ਭਵਿੱਖ ਲਈ ਟੀਚੇ ਸਥਾਪਤ ਕਰਨਾ, ਸਮੇਂ ਦਾ ਪ੍ਰਬੰਧਨ ਕਰਨਾ, ਨਿਯਮਤ ਤੌਰ 'ਤੇ ਜਮਾਤ 'ਚ ਹਿੱਸਾ ਲੈਣਾ ਅਤੇ ਸਭ ਤੋਂ ਮਹੱਤਵਪੂਰਨ ਤੌਰ 'ਤੇ ਮਿਹਨਤ ਅਤੇ ਸਮਰਪਣ ਕਰਨਾ ਜ਼ਰੂਰੀ ਹੈ | ਸਕੂਲ ਦੇ ਚੇਅਰਮੈਨ ਨਿਤਿਨ ਕੋਹਲੀ, ਉੱਪ ਚੇਅਰਮੈਨ ਦੀਪਕ ਭਾਟੀਆ, ਪ੍ਰੈਜ਼ੀਡੈਂਟ ਪੂਜਾ ਭਾਟੀਆ, ਉੱਪ ਪੈ੍ਰਜ਼ੀਡੈਂਟ ਪਾਰਥ ਭਾਟੀਆ, ਡਾਇਰੈਕਟਰ ਅਤੇ ਪਿ੍ੰਸੀਪਲ ਡਾ. ਰਵਿੰਦਰ ਕੌਰ ਮਾਹਲ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ 'ਚ ਸਫਲਤਾ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ |
ਗੁਰੂ ਅੰਗਦ ਦੇਵ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
ਜਲੰਧਰ ਛਾਉਣੀ, (ਪਵਨ ਖਰਬੰਦਾ)-ਗੁਰੂ ਅੰਗਦ ਦੇਵ ਪਬਲਿਕ ਸਕੂਲ ਰਾਮਾ ਮੰਡੀ ਦਾ ਸੀ. ਬੀ. ਐੱਸ. ਸੀ. ਵਲੋਂ ਐਲਾਨਿਆ ਗਿਆ 10ਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦੇ ਹੋਏ ਸਕੂਲ ਦੇ ਚੇਅਰਮੈਨ ਅਜੀਤ ਸਿੰਘ ਕਾਲੜਾ ਤੇ ਮੈਡਮ ਪਰਮਜੀਤ ਕੌਰ ਨੇ ਦੱਸਿਆ ਕਿ ਜਿੱਥੇ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ ਹੈ, ਉੱਥੇ ਹੀ ਸਕੂਲ ਦੀ ਵਿਦਿਆਰਥਣ ਹਰਲੀਨ ਕੌਰ ਨੇ 95 ਫੀਸਦੀ ਅੰਕ ਲੈ ਕੇ ਪਹਿਲਾ ਤੇ ਸੰਧਿਆ ਨੇ 94 ਫੀਸਦੀ ਅੰਕ ਲੈ ਕੇ ਦੂਸਰਾ ਸਥਾਨ ਹਾਸਲ ਕਰਦੇ ਹੋਏ ਸਕੂਲ ਦਾ ਇਕ ਵਾਰ ਫਿਰ ਨਾਂਅ ਰੌਸ਼ਨ ਕੀਤਾ | ਉਨ੍ਹਾਂ ਦੱਸਿਆ ਕਿ ਮੋਹਦੀਪ ਨੇ 89 ਫੀਸਦੀ ਅਤੇ ਹਰਸਿਮਰਨ ਸਿੰਘ ਨੇ 85 ਫੀਸਦੀ ਅੰਕ ਹਾਸਲ ਕੀਤੇ | ਸਕੂਲ ਚੇਅਰਮੈਨ ਅਜੀਤ ਸਿੰਘ ਕਾਲੜਾ, ਮੈਡਮ ਪਰਮਜੀਤ ਕੌਰ ਤੇ ਪਿ੍ੰ. ਸਾਹਿਬਾ ਅਤੇ ਸਟਾਫ਼ ਮੈਂਬਰਾਂ ਨੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | (ਬਾਕੀ ਸਫਾ 7)
ਕੈਂਬਰਿਜ ਇੰਟਰਨੈਸ਼ਲ ਸਕੂਲ ਫ਼ਾਰ ਗਰਲਜ਼ ਦਾ ਨਤੀਜਾ ਰਿਹਾ ਸੌ ਫ਼ੀਸਦੀ
ਜਲੰਧਰ, (ਰਣਜੀਤ ਸਿੰਘ ਸੋਢੀ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਫ਼ਾਰ ਗਰਲਜ਼ ਦੀਆਂ ਵਿਦਿਆਰਥਣਾਂ ਨੇ ਸੀ. ਬੀ. ਐੱਸ. ਈ. ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ 'ਚ ਮੱਲਾਂ ਮਾਰਦਿਆਂ ਆਪਣਾ, ਮਾਪਿਆਂ ਤੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਕਰੋਨਾ ਮਹਾਂਮਾਰੀ ਦੇ ਇਸ ਸੰਕਟ ਭਰੇ ਸਮੇਂ ਵਿਚ ਵੀ ਵਿਦਿਆਰਥਣਾਂ ਨੂੰ ਅਧਿਆਪਕਾਂ ਵਲੋਂ ਨਵੇਂ-ਨਵੇਂ ਤਕਨੀਕੀ ਸਾਧਨਾਂ ਰਾਹੀਂ ਸਿੱਖਿਆ ਦਿੱਤੀ ਗਈ, ਜਿਸ ਦਾ ਨਤੀਜਾ ਸ਼ਾਨਦਾਰ ਰਿਹਾ | ਕੈਂਬਰਿਜ ਇੰਟਰਨੈਸ਼ਨਲ ਸਕੂਲ ਫ਼ਾਰ ਗਰਲਜ਼ ਦੀ ਸਮੁੱਚੀ ਟੀਮ ਨੇ ਹਰ ਲੋੜੀਂਦੇ ਯਤਨ ਰਾਹੀਂ ਵਿਦਿਆਰਥਣਾਂ ਦਾ ਸਾਥ ਦਿੱਤਾ | ਸਾਲ 2020-21 ਦਸਵੀਂ ਦਾ ਨਤੀਜੇ 'ਚੋਂ ਹੈਜੀਆ ਅਤੇ ਅਦਿਤੀ ਨੇ 99% ਅੰਕ ਪ੍ਰਾਪਤ ਕਰਕੇ ਸੰਸਥਾ 'ਚੋਂ ਪਹਿਲਾ ਸਥਾਨ, ਗੁਰਸਿਮਰਨ ਤੇ ਖੁਸ਼ੀ ਸ਼ਰਮਾ ਨੇ 98.2% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ, ਸੁਖਨੂਰ ਨੇ 98% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਕੁੰਜਮ ਨੇ 97.8% ਅੰਕ, ਰੂਪੀਨਾ ਨੇ 97.4% ਅੰਕ, ਵਿਧਿਤਾ ਨੇ 97.4% ਅੰਕ, ਰੂਬਾਬ– 97.4% ਅੰਕ, ਰਿਆ ਸ਼ੂਰ ਨੇ 96.8% ਅੰਕ, ਏਕਮਪ੍ਰੀਤ ਨੇ 96.8% ਅੰਕ, ਕਿ੍ਸ਼ਿਕਾ ਚੱਡਾ ਨੇ 96.8% ਅੰਕ, ਤਨਵੀ ਨੇ 96.4% ਅੰਕ, ਸੰਧਿਆ ਨੇ 95.4% ਅੰਕ, ਮਹਿਕ 95.4% ਅੰਕ, ਜੇਸਨੂਰ ਨੇ 95.8% ਅੰਕ, ਮਿਸ਼ਠੀ ਨੇ 95.2% ਅੰਕ, ਸੁਖਮਨ ਸੰਘਾ ਨੇ 95% ਅੰਕ, ਭਾਵਿਕਾ ਨੇ 95.4% ਅੰਕ ਪ੍ਰਾਪਤ ਕੀਤੇ | ਅਕਾਦਮਿਕ ਡਾਇਰੈਕਟਰ ਮੈਡਮ ਦੀਪਾ ਡੋਗਰਾ ਤੇ ਪਿ੍ੰਸੀਪਲ ਕਿਰਨਜੋਤ ਕੌਰ ਢਿੱਲੋਂ ਨੇ ਵਿਦਿਆਰਥਣਾਂ ਦੀ ਵਧੀਆ ਕਾਰਗੁਜ਼ਾਰੀ 'ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਹੋਇਆ ਹਮੇਸ਼ਾ ਅੱਗੇ ਵਧਣ ਲਈ ਪ੍ਰੇਰਿਤ ਕੀਤਾ |


ਠੇਕਾ ਮੁਲਾਜਮਾਂ ਦੀ ਹੜਤਾਲ ਕਰਕੇ 4 ਘੰਟੇ ਬੰਦ ਰਿਹਾ ਬੱਸ ਅੱਡਾ

ਜਲੰਧਰ, 3 ਅਗਸਤ (ਹਰਵਿੰਦਰ ਸਿੰਘ ਫੁੱਲ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਅੱਜ ਪਨਬਸ ਦੇ ਠੇਕਾ ਮੁਲਾਜ਼ਮਾਂ ਵਲੋਂ ਰੈਗੂਲਰ ਕਰਨ ਦੀ ਮੰਗ ਲੈ ਕੇ 3 ਅਤੇ 4 ਅਗਸਤ ਨੂੰ ਦੋ ਦਿਨਾਂ ਦੀ ਸਮੂਹਿਕ ਛੁੱਟੀ ਲੈ ਕੇ ਜਲੰਧਰ ਦਾ ਬੱਸ ਅੱਡਾ 4 ਘੰਟੇ ਲਈ ਮੁਕੰਮਲ ...

ਪੂਰੀ ਖ਼ਬਰ »

ਨਿਗਮ ਦੇ ਹਵਾਲੇ ਹੋਣਗੇ ਫੋਕਲ ਪੁਆਇੰਟ, ਲੈਦਰ ਤੇ ਸਰਜੀਕਲ ਕੰਪਲੈਕਸ

ਜਲੰਧਰ, 3 ਅਗਸਤ (ਸ਼ਿਵ)- 25 ਸਾਲ ਬਾਅਦ ਸ਼ਹਿਰ ਦੇ ਸਨਅਤੀ ਇਲਾਕੇ ਫੋਕਲ ਪੁਆਇੰਟ, ਸਪੋਰਟਸ ਐਂਡ ਸਰਜੀਕਲ ਕੰਪਲੈਕਸ ਅਤੇ ਲੈਦਰ ਕੰਪਲੈਕਸ ਸੰਭਾਲ ਲਈ ਨਗਰ ਨਿਗਮ ਦੇ ਹਵਾਲੇ ਹੋਣ ਜਾ ਰਹੇ ਹਨ | ਇਸ ਨਾਲ ਜਿੱਥੇ ਤਿੰਨੇਂ ਕੰਪਲੈਕਸਾਂ 'ਚ ਸਨਅਤੀ ਇਕਾਈਆਂ ਚਲਾ ਰਹੇ ...

ਪੂਰੀ ਖ਼ਬਰ »

ਵੈਸਟ ਹਲਕੇ 'ਚ ਸੀਵਰ ਬੰਦ ਹੋਣ 'ਤੇ ਜੇ. ਈ. ਮੁਅੱਤਲ, ਐਕਸੀਅਨ ਸਮੇਤ 3 ਨੂੰ ਕਾਰਨ ਦੱਸੋ ਨੋਟਿਸ ਜਾਰੀ

ਜਲੰਧਰ, 3 ਅਗਸਤ (ਸ਼ਿਵ)-ਵੈਸਟ ਹਲਕੇ ਦੇ ਕਈ ਇਲਾਕਿਆਂ 'ਚ ਲੰਬੇ ਸਮੇਂ ਤੋਂ ਬੰਦ ਸੀਵਰ ਹੋਣ ਦੇ ਮਾਮਲੇ 'ਚ ਜੁਆਇੰਟ ਕਮਿਸ਼ਨਰ ਅਮਿੱਤ ਸਰੀਨ ਨੇ ਸਬੰਧਿਤ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਰਵਾਈ ਕਰਦੇ ਹੋਏ ਓ. ਐਂਡ. ਐੱਮ. ਵਿਭਾਗ ਜੀ. ਈ. ਹਰਿੰਦਰ ਸਿੰਘ ਨੂੰ ਮੁਅੱਤਲ ਕਰਨ ਅਤੇ ...

ਪੂਰੀ ਖ਼ਬਰ »

ਰੋਡ ਸੰਘਰਸ਼ ਕਮੇਟੀ ਤੇ ਕਿਸਾਨ ਜਥੇਬੰਦੀਆਂ ਨੇ ਫੂਕੇ ਕੇਂਦਰ ਤੇ ਰਾਜ ਸਰਕਾਰ ਦੇ ਪੁਤਲੇ

ਜਲੰਧਰ, 3 ਅਗਸਤ (ਜਸਪਾਲ ਸਿੰਘ)-ਰੋਡ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਅਗਵਾਈ ਹੇਠ ਇਕੱਤਰ ਹੋਏ ਵੱਡੀ ਗਿਣਤੀ ਕਿਸਾਨਾਂ ਵਲੋਂ ਅੱਜ ਜਲੰਧਰ ਦੇ ਆਲੇ-ਦੁਆਲੇ ਬਣਾਈ ਜਾਣ ਵਾਲੀ ਰਿੰਗ ਰੋਡ ਅਤੇ ਐਕਸਪ੍ਰੈੱਸ ਵੇਅ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ...

ਪੂਰੀ ਖ਼ਬਰ »

ਡਾਕਟਰਾਂ ਦੀ ਹੜਤਾਲ ਦੇ ਨਾਲ-ਨਾਲ ਸਿਹਤ ਵਿਭਾਗ ਦੇ ਹੋਰ ਮੁਲਾਜ਼ਮਾਂ ਵਲੋਂ ਵੀ ਕੰਮਕਾਜ ਠੱਪ

ਜਲੰਧਰ, 3 ਅਗਸਤ (ਐੱਮ. ਐੱਸ. ਲੋਹੀਆ)-ਸਰਕਾਰ ਤੋਂ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਲਗਾਤਾਰ ਹੜਤਾਲ 'ਤੇ ਚੱਲ ਰਹੇ ਡਾਕਟਰਾਂ ਕਰਕੇ ਜਿੱਥੇ ਮਰੀਜ਼ ਪ੍ਰੇਸ਼ਾਨ ਹੋ ਰਹੇ ਹਨ, ਉੱਥੇ ਸਿਹਤ ਵਿਭਾਗ ਦੇ ਹੋਰ ਮੁਲਾਜ਼ਮਾਂ ਨੇ ਵੀ ਕੰਮਕਾਜ ਠੱਪ ਕਰ ਦਿੱਤਾ ਹੈ | ਅੱਜ ਮੈਡੀਕਲ ...

ਪੂਰੀ ਖ਼ਬਰ »

ਕਿਸਾਨਾਂ ਨੂੰ ਯੂਰੀਆ ਦੀ ਸੰਜਮ ਨਾਲ ਵਰਤੋਂ ਦੀ ਸਲਾਹ

ਜਲੰਧਰ, 3 ਅਗਸਤ (ਜਸਪਾਲ ਸਿੰਘ)-ਝੋਨੇ 'ਚ ਨਾਈਟੋਜਨ ਤੱਤ ਵਾਲੀ ਯੂਰੀਆ ਖਾਦ ਦੀ ਵਰਤੋਂ ਸੰਜਮ ਅਤੇ ਸੰਕੋਚ ਨਾਲ ਕਰਨ ਦੀ ਕਿਸਾਨਾਂ ਨੂੰ ਸਲਾਹ ਦਿੰਦੇ ਹੋਏ ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਲਵਾਈ ਤੋਂ 6 ਹਫਤੇ ਬਾਅਦ ਯੂਰੀਆ ਖਾਦ ਨੂੰ ...

ਪੂਰੀ ਖ਼ਬਰ »

ਪਾਣੀ ਦੀ ਖ਼ਰਾਬੀ ਤੋਂ ਲੋਕ ਪ੍ਰੇਸ਼ਾਨ

ਚੁਗਿੱਟੀ/ਜੰਡੂਸਿੰਘਾ, 3 ਅਗਸਤ (ਨਰਿੰਦਰ ਲਾਗੂ)-ਵਾਰਡ ਨੰ: 14 ਅਧੀਨ ਆਉਂਦੇ ਮੁਹੱਲਾ ਚੁਗਿੱਟੀ ਤੇ ਇਸ ਦੇ ਨਾਲ ਲੱਗਦੇ ਖੇਤਰ ਦੀਆਂ ਸਰਕਾਰੀ ਟੂਟੀਆਂ 'ਚ ਕੁਝ ਦਿਨਾਂ ਤੋਂ ਆ ਰਹੇ ਗੰਦਗੀ ਰਲੇ ਪਾਣੀ ਕਾਰਨ ਇਲਾਕਾ ਵਸਨੀਕ ਪ੍ਰੇਸ਼ਾਨ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਪੰਚ ਰਤਨ ਕਾਲੋਨੀ 'ਚ ਦੇਰ ਰਾਤ ਘਰ 'ਚ ਚੋਰੀ ਕਰਨ ਆਏ ਇਕ ਵਿਅਕਤੀ ਨੂੰ ਕੀਤਾ ਪੁਲਿਸ ਹਵਾਲੇ, ਦੋ ਫਰਾਰ

ਜਲੰਧਰ ਛਾਉਣੀ, 3 ਅਗਸਤ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਖੇਤਰਾਂ 'ਚ ਲੁੱਟਾਂ-ਖੋਹਾਂ ਅਤੇ ਚੋਰੀਆਂ ਦੀਆਂ ਵਾਰਦਾਤਾਂ ਹੋਣਾ ਆਮ ਗੱਲ ਹੋ ਗਈ ਹੈ ਤੇ ਪੁਲਿਸ ਦੀ ਢਿੱਲੀ ਕਾਰਗੁਜਾਰੀ ਕਾਰਨ ਚੋਰਾਂ ਅਤੇ ਮਾੜੇ ਅਨਸਰਾਂ ਦੇ ਹੌਂਸਲੇ ਦਿਨੋ-ਦਿਨ ਵਧਦੇ ਹੀ ...

ਪੂਰੀ ਖ਼ਬਰ »

ਐੱਸ. ਡੀ. ਓ. 'ਤੇ ਹਮਲਾ ਕਰਨ ਵਾਲੇ ਖ਼ਿਲਾਫ਼ ਹੋਵੇ ਕਾਰਵਾਈ-ਅਮਰੀ

ਜਲੰਧਰ, 3 ਅਗਸਤ (ਸ਼ਿਵ)-ਭਾਜਪਾ ਦਿਹਾਤੀ ਦੇ ਪ੍ਰਧਾਨ ਅਮਰਜੀਤ ਸਿੰਘ ਅਮਰੀ ਨੇ ਐੱਸ. ਡੀ. ਓ. ਪਾਵਰਕਾਮ ਨੀਰਜ ਪਪਲਾਨੀ ਦੇ ਉੱਪਰ ਇਕ ਅਫ਼ਸਰ ਵਲੋਂ ਹਮਲਾ ਕਰਨ ਦੇ ਮਾਮਲੇ ਵਿਚ ਕਾਰਵਾਈ ਦੀ ਮੰਗ ਕੀਤੀ ਹੈ | ਅਮਰੀ ਨੇ ਐੱਸ. ਡੀ. ਓ. ਨੀਰਜ ਪਪਲਾਨੀ ਦਾ ਉਨ੍ਹਾਂ ਦੇ ਘਰ ਜਾ ਕੇ ...

ਪੂਰੀ ਖ਼ਬਰ »

ਸੁਖਬੀਰ ਵਲੋਂ ਕੀਤੇ ਗਏ ਐਲਾਨਾਂ ਤੋਂ ਸਾਰੇ ਵਰਗਾਂ 'ਚ ਖੁਸ਼ੀ ਦੀ ਲਹਿਰ-ਨਿੱਝਰ

ਜਲੰਧਰ, 3 ਅਗਸਤ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਵੱਖ-ਵੱਖ ਵਰਗਾਂ ਲਈ ਕੀਤੇ ਗਏ ਐਲਾਨਾਂ ਦਾ ਯੂਥ ਅਕਾਲੀ ਦਲ ਜਲੰਧਰ ਦਿਹਾਤੀ ਦੇ ਪ੍ਰਧਾਨ ਤੇਜਿੰਦਰ ਸਿੰਘ ਨਿੱਝਰ ਨੇ ਜ਼ੋਰਦਾਰ ਸਵਾਗਤ ਕਰਦੇ ਹੋਏ ਕਿਹਾ ਹੈ ਕਿ ...

ਪੂਰੀ ਖ਼ਬਰ »

ਅੱਜ ਸਰਕਾਰੀ ਹਸਪਤਾਲਾਂ 'ਚ ਹੋਵੇਗਾ ਟੀਕਾਕਰਨ

ਜਲੰਧਰ, 3 ਅਗਸਤ (ਐੱਮ. ਐੱਸ. ਲੋਹੀਆ)- ਸਿਹਤ ਵਿਭਾਗ ਦੀਆਂ ਟੀਕਾਕਰਨ ਟੀਮਾਂ ਵਲੋਂ ਅੱਜ ਜ਼ਿਲ੍ਹੇ 'ਚ ਕੇਵਲ ਕੋਵੈਕਸੀਨ ਦੇ ਟੀਕੇ ਲਗਾਏ ਗਏ, ਜਿਸ ਦਾ 3 ਹਜ਼ਾਰ ਦੇ ਕਰੀਬ ਵਿਅਕਤੀਆਂ ਨੇ ਲਾਭ ਲਿਆ | ਮਿਲੀ ਜਾਣਕਾਰੀ ਅਨੁਸਾਰ ਅੱਜ ਰਾਤ ਨੂੰ ਸਿਹਤ ਵਿਭਾਗ ਨੂੰ 3 ਹਜ਼ਾਰ ਦੇ ...

ਪੂਰੀ ਖ਼ਬਰ »

ਡੀ.ਜੀ.ਐਮ. ਬਣਨ 'ਤੇ ਭੂਸ਼ਨ ਸ਼ਰਮਾ ਦਾ ਸਨਮਾਨ

ਜਲੰਧਰ ਛਾਉਣੀ, 3 ਅਗਸਤ (ਪਵਨ ਖਰਬੰਦਾ)-ਸਰਕਲ ਹੈੱਡ ਭੂਸ਼ਨ ਸ਼ਰਮਾ (ਪੁਰਬੀ) ਨੂੰ ਡੀਜੀਐਮ ਬਣਾਏ ਜਾਣ ਦੀ ਖੁਸ਼ੀ 'ਚ ਅੱਜ ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਅਫ਼ਸਰ ਐਸੋਸੀਏਸ਼ਨ (ਪੁਰਬੀ) ਦੀ ਟੀਮ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਦੌਰਾਨ ਐਸੋਸੀਏਸ਼ਨ ਦੇ ...

ਪੂਰੀ ਖ਼ਬਰ »

ਗੁ: ਪਾਤਸ਼ਾਹੀ ਛੇਵੀਂ ਲੰਮਾ ਪਿੰਡ ਵਿਖੇ ਕਰਵਾਏ ਊਧਮ ਸਿੰਘ ਦੇ ਸ਼ਹੀਦੀ ਦਿਵਸ ਸਬੰਧੀ ਗੁਰਮਤਿ ਸਮਾਗਮ

ਚੁਗਿੱਟੀ/ਜੰਡੂਸਿੰਘਾ, 3 ਅਗਸਤ (ਨਰਿੰਦਰ ਲਾਗੂ)-ਲੰਮਾ ਪਿੰਡ ਖੇਤਰ 'ਚ ਸਥਿਤ ਗੁ: ਪਾਤਸ਼ਾਹੀ ਛੇਵੀਂ ਵਿਖੇ ਮੀਰੀ-ਪੀਰੀ ਵੈੱਲਫ਼ੇਅਰ ਸੇਵਾ ਸੁਸਾਇਟੀ ਦੇ ਪ੍ਰਬੰਧਕਾਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ...

ਪੂਰੀ ਖ਼ਬਰ »

ਨਿੱਜੀ ਬੱਸ ਮਾਲਕਾਂ ਦੀਆਂ ਸਮੱਸਿਆਵਾਂ ਦਾ ਹੈਨਰੀ ਨੇ ਮੁੱਖ ਮੰਤਰੀ ਕੋਲ ਉਠਾਇਆ ਮਸਲਾ

ਜਲੰਧਰ, 3 ਅਗਸਤ (ਸ਼ਿਵ)- ਸਾਬਕਾ ਕੈਬਨਿਟ ਮੰਤਰੀ ਅਤੇ ਪੰਜਾਬ ਮੋਟਰ ਯੂਨੀਅਨ ਦੇ ਪ੍ਰਧਾਨ ਅਵਤਾਰ ਹੈਨਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਬੱਸ ਮਾਲਕਾਂ ਨੂੰ ਮੌਜੂਦਾ ਸਮੇਂ ਵਿਚ ਆ ਰਹੀਆਂ ਸਮੱਸਿਆਵਾਂ ਦਾ ਮੁੱਦਾ ਉਠਾ ਕੇ ਉਨ੍ਹਾਂ ਨੂੰ ਹੱਲ ਕਰਵਾਉਣ ਦੀ ...

ਪੂਰੀ ਖ਼ਬਰ »

ਮਿਡ-ਡੇ-ਮੀਲ ਦਫਤਰੀ ਕਰਮਚਾਰੀ ਯੂਨੀਅਨ ਨੇ ਵਿਧਾਇਕ ਬੇਰੀ ਨੂੰ ਦਿੱਤਾ ਮੰਗ ਪੱਤਰ

ਜਲੰਧਰ, 3 ਅਗਸਤ (ਰਣਜੀਤ ਸਿੰਘ ਸੋਢੀ)-ਸਰਵ ਸਿੱਖਿਆ ਅਭਿਆਨ ਮਿਡ-ਡੇ-ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਆਗੂ ਆਸ਼ੀਸ਼ ਜੁਲਾਹਾ, ਸ਼ੋਭਿਤ ਭਗਤ, ਮੋਹਿਤ ਸ਼ਰਮਾ ਰਾਜੀਵ ਸ਼ਰਮਾ ਤੇ ਵਿਸ਼ਾਲ ਮਹਾਜਨ ਦੀ ਅਗਵਾਈ 'ਚ ਕੱਚੇ ਮੁਲਾਜ਼ਮਾਂ ਨੇ ਪੱਕੇ ਕਰਨ ਦੀ ਲਟਕਦੀ ਮੰਗ ਨੂੰ ...

ਪੂਰੀ ਖ਼ਬਰ »

ਪਬਲਿਕ ਸਕੂਲ ਕੁੱਕੜ ਪਿੰਡ ਦਾ ਨਤੀਜਾ ਰਿਹਾ ਸ਼ਾਨਦਾਰ

ਜਲੰਧਰ, 3 ਅਗਸਤ (ਜਸਪਾਲ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਦੇ ਨਤੀਜੇ 'ਚ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਕੜ ਪਿੰਡ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਅਰਵਿੰਦਰ ਬੈਂਸ ਨੇ ਦੱਸਿਆ ਕਿ ਪ੍ਰੀਖਿਆ 'ਚ ਮੁਸਕਾਨ ਨੇ 93.8 ਫੀਸਦੀ ਅੰਕ ...

ਪੂਰੀ ਖ਼ਬਰ »

ਪਿੰਡ ਰਾਏਪੁਰ-ਰਸੂਲਪੁਰ ਨਜ਼ਦੀਕ ਨਹਿਰੀ ਸੂਏ 'ਚੋਂ ਅਣਪਛਾਤੀ ਔਰਤ ਦੀ ਲਾਸ਼ ਮਿਲੀ

ਕਿਸ਼ਨਗੜ੍ਹ, 3 ਅਗਸਤ (ਹੁਸਨ ਲਾਲ, ਸਤਿੰਦਰ ਪਾਲ ਸਿੰਘ)-ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਸਥਿਤ ਅੱਡਾ ਰਾਏਪੁਰ-ਰਸੂਲਪੁਰ ਨਜ਼ਦੀਕ ਬਿਸਤ-ਦੁਆਬ ਨਹਿਰ ਤੋਂ ਨਿਕਲਦੇ ਸੂਏ ਦੀ ਇਕ ਪੁਲੀ ਕੋਲੋਂ ਇਕ ਅਣਪਛਾਤੀ ਔਰਤ ਦੀ ਲਾਸ਼ ਮਿਲਣ ਕਾਰਨ ਇਲਾਕੇ 'ਚ ਸਹਿਮ ਦਾ ਮਾਹੌਲ ...

ਪੂਰੀ ਖ਼ਬਰ »

ਕੌਂਸਲਰ ਰਾਜੂ ਤੇ ਪਵਨ ਨੇ ਸੰਭਾਲਿਆ ਟਰੱਸਟੀ ਦਾ ਕਾਰਜਭਾਰ

ਜਲੰਧਰ, 3 ਅਗਸਤ (ਸ਼ਿਵ)- ਕੌਂਸਲਰ ਮਨਮੋਹਨ ਸਿੰਘ ਰਾਜੂ ਤੇ ਪਵਨ ਕੁਮਾਰ ਨੇ ਇੰਪਰੂਵਮੈਂਟ ਟਰੱਸਟ ਦਫਤਰ 'ਚ ਜਾ ਕੇ ਟਰੱਸਟੀ ਦਾ ਕਾਰਜਭਾਰ ਸੰਭਾਲ ਲਿਆ | ਇਸ ਮੌਕੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਸਮੇਤ ਵਿਧਾਇਕ ਰਜਿੰਦਰ ਬੇਰੀ, ਪ੍ਰਗਟ ਸਿੰਘ ਮੇਅਰ ਜਗਦੀਸ਼ ਰਾਜਾ ...

ਪੂਰੀ ਖ਼ਬਰ »

ਸੁਖਬੀਰ ਵਲੋਂ ਕੀਤੇ ਐਲਾਨਾਂ ਦਾ ਜ਼ਿਲ੍ਹਾ ਅਕਾਲੀ ਦਲ ਸ਼ਹਿਰੀ ਵਲੋਂ ਸਵਾਗਤ

ਜਲੰਧਰ, 3 ਅਗਸਤ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਵੱਖ-ਵੱਖ ਵਰਗਾਂ ਲਈ ਕੀਤੇ ਗਏ ਐਲਾਨਾਂ ਦਾ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਪ੍ਰਧਾਨ ਜਥੇ. ਕੁਲਵੰਤ ਸਿੰਘ ਮੰਨਣ ਦੀ ਅਗਵਾਈ ਹੇਠ ਇਕੱਤਰ ਹੋਏ ਵੱਡੀ ਗਿਣਤੀ 'ਚ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਜਲੰਧਰ ਦੇ ਅਹਾਤੇ 'ਚ ਰੱਦ ਕੀਤੇ ਬੂਥਾਂ ਦੀ ਨਿਲਾਮੀ 24 ਨੂੰ

ਜਲੰਧਰ, 3 ਅਗਸਤ (ਚੰਦੀਪ ਭੱਲਾ)-ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਜਲੰਧਰ ਦੇ ਅਹਾਤੇ 'ਚ ਰੱਦ ਕੀਤੇ ਗਏ ਬੂਥਾਂ ਦੀ ਨਿਲਾਮੀ ਦੋ ਸਾਲਾਂ ਵਾਸਤੇ ਮਿਤੀ 1-10-21 ਤੋਂ 30-09-23 ਤੱਕ ਦੇ ਸਮੇਂ ਲਈ 24-08-21 ਨੂੰ ਸਵੇਰੇ 11 ਵਜੇ ਉੱਪ ਮੰਡਲ ਮੈਜਿਸਟ੍ਰੇਟ ਜਲੰਧਰ-1 ਦੀ ਪ੍ਰਧਾਨਗੀ ਹੇਠ ਉਨ੍ਹਾਂ ...

ਪੂਰੀ ਖ਼ਬਰ »

ਵਿਧਾਨ ਸਭਾ ਹਲਕਾ ਜਲੰਧਰ ਉੱਤਰੀ ਲਈ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਜਲੰਧਰ-1 ਏ. ਆਰ. ਓ.-1 ਨਿਯੁਕਤ

ਜਲੰਧਰ, 3 ਅਗਸਤ(ਚੰਦੀਪ ਭੱਲਾ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਲੰਧਰ ਘਨਸ਼ਿਆਮ ਥੋਰੀ ਨੇ ਜਾਣਕਾਰੀ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਵਿਧਾਨ ਸਭਾ ਹਲਕਾ ਜਲੰਧਰ ਉੱਤਰੀ ਲਈ ਸਹਾਇਕ ਆਬਕਾਰੀ ਤੇ ਕਰ ...

ਪੂਰੀ ਖ਼ਬਰ »

ਸਮਾਰਟ ਸਿਟੀ 'ਚ ਧਾਂਦਲੀਆਂ ਨੂੰ ਲੈ ਕੇ ਅਕਾਲੀ-ਬਸਪਾ ਨੇ ਲਗਾਇਆ ਧਰਨਾ

ਜਲੰਧਰ,3 ਅਗਸਤ (ਸ਼ਿਵ)- ਕਾਂਗਰਸ, ਭਾਜਪਾ ਤੋਂ ਬਾਅਦ ਹੁਣ ਅਕਾਲੀ ਦਲ-ਬਸਪਾ ਨੇ ਵੀ ਸਮਾਰਟ ਸਿਟੀ ਦੇ ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਵਿਚ ਧਾਂਦਲੀਆਂ ਦਾ ਦੋਸ਼ ਲਗਾਉਂਦੇ ਹੋਏ ਜ਼ਿਲ੍ਹਾ ਅਕਾਲੀ ਦਲ ਜਥਾ ਸ਼ਹਿਰੀ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ, ਬਸਪਾ ਪ੍ਰਧਾਨ ...

ਪੂਰੀ ਖ਼ਬਰ »

ਪਾਈਪਾਂ ਮੰਗਵਾਉਣ ਨਾਲ ਲੋਕਾਂ ਦਾ ਭਾਰੀ ਨੁਕਸਾਨ-ਭੰਡਾਰੀ

ਜਲੰਧਰ, 3 ਅਗਸਤ (ਸ਼ਿਵ)- ਸਾਬਕਾ ਸੀ. ਪੀ. ਐੱਸ. ਅਤੇ ਭਾਜਪਾ ਦੇ ਸੀਨੀਅਰ ਆਗੂ ਕ੍ਰਿਸ਼ਨ ਦੇਵ ਭੰਡਾਰੀ ਨੇ ਸ਼ਹਿਰ ਵਿਚ ਨਹਿਰੀ ਪਾਣੀ ਪ੍ਰਾਜੈਕਟ ਦੀਆਂ ਮੰਗਵਾਈਆਂ ਗਈਆਂ ਪਾਈਪਾਂ ਨਾਲ ਰੋਕੀਆਂ ਗਈ ਜਗਾ ਤੋਂ ਨਾਰਾਜ਼ ਹੋ ਕੇ ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਤੋਂ ਜਵਾਬ ...

ਪੂਰੀ ਖ਼ਬਰ »

ਜ਼ਿਲ੍ਹਾ ਜਲੰਧਰ ਜੂਡੋ ਐਸੋਸੀਏਸ਼ਨ ਵੱਲੋਂ ਜੂਡੋ ਬੈਲਟ ਪ੍ਰੀਖਿਆ ਮੁਕਾਬਲੇ ਕਰਵਾਏ

ਜਲੰਧਰ, 3 ਅਗਸਤ (ਸਾਬੀ)- ਜ਼ਿਲ੍ਹਾ ਜਲੰਧਰ ਜੂਡੋ ਐਸੋਸੀਏਸ਼ਨ ਵੱਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਜੂਡੋ ਬੈਲਟ ਪ੍ਰੀਖਿਆ ਮੁਕਾਬਲੇ ਕਰਵਾਏ ਗਏ | ਇਸ ਮੌਕੇ 'ਤੇ ਬਤੌਰ ਮੁੱਖ ਮਹਿਮਾਨ ਵਿਧਾਇਕ ਰਜਿੰਦਰ ਬੇਰੀ ਨੇ ਖਿਡਾਰੀਆਂ ...

ਪੂਰੀ ਖ਼ਬਰ »

ਬ੍ਰਾਹਮਣ ਸਮਾਜ ਦੇ ਮਸਲੇ ਪਹਿਲ ਦੇ ਤੌਰ 'ਤੇ ਹੱਲ ਕਰਾਂਗੇ-ਸ਼ੁਕਲਾ

ਜਲੰਧਰ, 3 ਅਗਸਤ (ਸ਼ਿਵ)-ਬ੍ਰਾਹਮਣ ਕਲਿਆਣ ਬੋਰਡ ਦੇ ਨਵੇਂ ਬਣੇ ਚੇਅਰਮੈਨ ਸ੍ਰੀ ਸ਼ੁਕਲਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮਾਜ ਦੇ ਮਸਲੇ ਹੱਲ ਕਰਨ ਲਈ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ, ਉਹ ਮੈਂਬਰ ਰਵੀ ਸ਼ਰਮਾ ਤੇ ਬਾਕੀ ਮੈਂਬਰਾਂ ਨਾਲ ਮਿਲ ...

ਪੂਰੀ ਖ਼ਬਰ »

ਮਲੇਸ਼ੀਆ 'ਚ ਧੋਖਾ ਦੇਣ ਵਾਲੇ ਟਰੈਵਲ ਏਜੰਟਾਂ ਨੂੰ ਕੀਤਾ ਜਾਵੇ ਡਿਪੋਰਟ-ਮਨਪ੍ਰੀਤ ਸਿੰਘ

ਜਲੰਧਰ, 3 ਅਗਸਤ (ਐੱਮ.ਐੱਸ. ਲੋਹੀਆ)-ਏਜੰਟਾਂ ਦੇ ਜ਼ਰੀਏ ਪਤਨੀ ਦੇ ਨਾਲ ਮਲੇਸ਼ੀਆ ਗਏ ਵਿਅਕਤੀ ਨੇ ਆਪਣੇ ਨਾਲ ਹੋਈ ਧੋਖਾਧੜੀ ਦੀ ਦਾਸਤਾਨ ਸੁਣਾਉਂਦੇ ਹੋਏ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਲੇਸ਼ੀਆ 'ਚ ਬੈਠੇ ਦੋ ਏਜੰਟਾਂ ਨੂੰ ਡਿਪੋਰਟ ਕਰਵਾ ਕੇ ਭਾਰਤ ਲਿਆਂਦਾ ਜਾਵੇ ਅਤੇ ...

ਪੂਰੀ ਖ਼ਬਰ »

ਤਜਿੰਦਰ ਕੁਮਾਰ ਬਣੇ ਸੀਨੀਅਰ ਵਾਤਾਵਰਨ ਅਧਿਕਾਰੀ

ਜਲੰਧਰ, 3 ਅਗਸਤ (ਸ਼ਿਵ)-ਤਜਿੰਦਰ ਕੁਮਾਰ ਨੇ ਸੀਨੀਅਰ ਵਾਤਾਵਰਨ ਅਧਿਕਾਰੀ ਵਜੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਦਫਤਰ ਜਲੰਧਰ ਜ਼ੋਨ 'ਚ ਆਪਣਾ ਅਹੁਦਾ ਸੰਭਾਲ ਲਿਆ ਹੈ | ਤਜਿੰਦਰ ਕੁਮਾਰ ਪਟਿਆਲਾ ਦਫਤਰ ਤੋਂ ਬਦਲ ਕੇ ਜਲੰਧਰ ਆਏ ਹਨ | ਉਨ੍ਹਾਂ ਤੋਂ ਪਹਿਲਾਂ ਇੰਜੀ. ਹਰਬੀਰ ...

ਪੂਰੀ ਖ਼ਬਰ »

ਸੜਕ ਕੰਢੇ ਕੀਤੀ ਜਾ ਰਹੀ ਨਾਜਾਇਜ਼ ਉਸਾਰੀ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ- ਜਗਜੀਤ ਸੰਮੀਪੁਰ

ਲਾਂਬੜਾ, 3 ਅਗਸਤ (ਪਰਮੀਤ ਗੁਪਤਾ)- ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਅਧੀਨ ਬਣੀ ਬਾਜੜਾ ਸੰਮੀਪੁਰ ਲਿੰਕ ਸੜਕ ਉੱਤੇ ਸ਼ਰਾਰਤੀ ਅਨਸਰਾਂ ਵੱਲੋਂ ਸੜਕ ਦੇ ਕਿਨਾਰਿਆਂ ਨੂੰ ਤੋੜ ਕੇ ਪਲਾਂਟ ਦੀ ਚਾਰ ਦਿਵਾਰੀ ਕਰ ਸਰਕਾਰੀ ਜਗ੍ਹਾ ਉੱਤੇ ਕੀਤੇ ਜਾ ਰਿਹਾ ਨਾਜਾਇਜ਼ ਕਬਜ਼ਾ ...

ਪੂਰੀ ਖ਼ਬਰ »

ਪੁਲਿਸ ਦੇ ਆਲਾ ਅਫ਼ਸਰਾਂ ਨੇ ਸੁਣੀਆਂ ਸਨਅਤਕਾਰਾਂ ਦੀਆਂ ਸਮੱਸਿਆਵਾਂ

ਮਕਸੂਦਾਂ, 3 ਅਗਸਤ (ਲਖਵਿੰਦਰ ਪਾਠਕ)-ਥਾਣਾ 8 'ਚ ਬਣੇ ਸਾਂਝ ਕੇਂਦਰ 'ਚ ਅੱਜ ਸ਼ਾਮ ਪੁਲਿਸ ਦੇ ਆਲਾ ਅਫ਼ਸਰਾਂ ਨੇ ਸਨਅਤਕਾਰਾਂ ਨਾਲ ਇਕ ਮੀਟਿੰਗ ਕਰ ਉਨ੍ਹਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਬਾਰੇ ਜਾਣਕਾਰੀ ਹਾਸਲ ਕੀਤੀ | ਮੀਟਿੰਗ 'ਚ ਡੀ.ਸੀ.ਪੀ. ਲਾਅ ਐਂਡ ਆਰਡਰ ਜਗਮੋਹਨ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਦੇ ਮਾਮਲੇ 'ਚ 10 ਸਾਲ ਦੀ ਕੈਦ

ਜਲੰਧਰ, 3 ਅਗਸਤ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਰੁਣ ਨਾਗਪਾਲ ਦੀ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਕੁਲਦੀਪ ਸਿੰਘ ਉਰਫ ਕੀਪਾ ਪੁੱਤਰ ਬਲਦੇਵ ਸਿੰਘ ਵਾਸੀ ਮਾਹਲਾਂ, ਗੁਰਾਇਆ ਨੂੰ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ...

ਪੂਰੀ ਖ਼ਬਰ »

85 ਦੇ ਸੰਸਦ ਦੇ ਘਿਰਾਓ ਸਬੰਧੀ ਕੀਤੀਆਂ ਵਿਚਾਰਾਂ

ਜਲੰਧਰ, 3 ਅਗਸਤ (ਜਸਪਾਲ ਸਿੰਘ)-ਯੂਥ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ਵਨ ਭੱਲਾ ਵਲੋਂ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਨਿਵਾਸ ਨਾਲ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ ਗਈ | ਇਸ ਮੌਕੇ ਉਨ੍ਹਾਂ ਵਲੋਂ ਕੌਮੀ ਪ੍ਰਧਾਨ ਨਾਲ 5 ਅਗਸਤ ਨੂੰ ਯੂਥ ਕਾਂਗਰਸ ...

ਪੂਰੀ ਖ਼ਬਰ »

ਭਾਰਤੀ ਮਹਿਲਾ ਹਾਕੀ ਟੀਮ ਨੂੰ ਸੈਮੀਫਾਈਨਲ 'ਚ ਪੁੱਜਣ 'ਤੇ ਖੇਡ ਜਗਤ ਵਲੋਂ ਵਧਾਈ

ਜਲੰਧਰ, 3 ਅਗਸਤ (ਸਾਬੀ)- ਟੋਕੀਓ ਉਲੰਪਿਕ ਦੇ ਵਿਚ ਭਾਰਤੀ ਮਹਿਲਾ ਹਾਕੀ ਟੀਮ ਨੇ ਤਿੰਨ ਵਾਰੀ ਦੇ ਉਲੰਪਿਕ ਚੈਪੀਅਨ ਆਸਟਰੇਲੀਆ ਨੂੰ ਕੁਆਟਰ ਫਾਈਨਲ 'ਚੋਂ ਰਹਾ ਕੇ ਸੈਮੀਫਾਈਨਲ ਦੇ ਵਿਚ ਥਾਂ ਪੱਕੀ ਕਰਕੇ ਇਕ ਨਵਾਂ ਇਤਿਹਾਸ ਕਾਇਮ ਕੀਤਾ ਤੇ ਹੁਣ ਭਾਰਤੀ ਮਹਿਲਾ ਹਾਕੀ ਟੀਮ ...

ਪੂਰੀ ਖ਼ਬਰ »

ਜੀ. ਟੀ. ਰੋਡ ਦੇ ਦੁਕਾਨਦਾਰਾਂ ਨੇ ਰੱਖੇ ਨਿੱਜੀ ਸੁਰੱਖਿਆ ਗਾਰਡ

ਜਲੰਧਰ, 3 ਅਗਸਤ (ਸ਼ਿਵ)-ਸ਼ਹਿਰ 'ਚ ਲਗਾਤਾਰ ਵਧ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਕਰਕੇ ਲੋਕਾਂ 'ਚ ਜਿੱਥੇ ਸਹਿਮ ਵਧ ਰਿਹਾ ਹੈ, ਉੱਥੇ ਹੁਣ ਦੁਕਾਨਦਾਰਾਂ ਨੇ ਤਾਂ ਆਪਣੇ ਨਿੱਜੀ ਸੁਰੱਖਿਆ ਗਾਰਡ ਵੀ ਰੱਖਣੇ ਸ਼ੁਰੂ ਕਰ ਦਿੱਤੇ ਹਨ | ਪੁਰਾਣੀ ਜੀ. ਟੀ. ਰੋਡ ਦੇ ਦੁਕਾਨਦਾਰ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ

ਮੰਡ, 3 ਅਗਸਤ (ਬਲਜੀਤ ਸਿੰਘ ਸੋਹਲ)-ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਮੰਡ ਵਿਖੇ ਹੋਈ, ਜਿਸ 'ਚ ਆਗੂਆਂ ਵਲੋਂ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਹੋਰ ਮਜ਼ਬੂਤੀ ਲਿਆਉਣ ਦੇ ਮਕਸਦ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜਥੇਬੰਦੀ ਨਾਲ ਜੋੜਨ ਲਈ ਜਥੇਬੰਦਕ ਢਾਂਚੇ ਦਾ ਵਿਸਥਾਰ ...

ਪੂਰੀ ਖ਼ਬਰ »

ਪੰਜ ਪੀਰ ਦੀ ਨਵੀਂ ਬਣਦੀ ਸੜਕ ਕੋਲ ਹੀ ਫਸ ਗਿਆ ਬਜਰੀ ਦਾ ਟਿੱਪਰ

ਜਲੰਧਰ, 3 ਅਗਸਤ(ਸ਼ਿਵ) - ਨਹਿਰੀ ਪਾਣੀ ਪ੍ਰਾਜੈਕਟ ਦੇ ਤਹਿਤ ਸ਼ਹਿਰ ਦੀਆਂ ਕਈ ਸੜਕਾਂ ਨੂੰ ਤੋੜ ਕੇ ਪਾਈਪਾਂ ਪਾਉਣ ਦਾ ਕੰਮ ਤਾਂ ਚੱਲ ਰਿਹਾ ਹੈ, ਪਰ ਸੜਕਾਂ ਨੂੰ ਬਣਾਉਣ ਦਾ ਕੰਮ 3 ਮਹੀਨੇ ਤੋਂ ਨਾ ਕਰਨ ਕਰਕੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਦੁਕਾਨਦਾਰਾਂ ਨੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX