ਤਾਜਾ ਖ਼ਬਰਾਂ


ਪੁਲਵਾਮਾ ਵਿਚ ਦੋ ਜ਼ਮੀਨੀ ਕਰਮਚਾਰੀ ਗ੍ਰਿਫ਼ਤਾਰ
. . .  12 minutes ago
ਸ੍ਰੀਨਗਰ, 28 ਸਤੰਬਰ - ਪੁਲਿਸ ਨੇ ਮੰਗਲਵਾਰ ਨੂੰ ਪੁਲਵਾਮਾ ਵਿਚ ਦੋ ਅੱਤਵਾਦੀਆਂ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ੍ਰੀਨਗਰ ਪੁਲਿਸ ਨੇ ਪੁਲਵਾਮਾ ਪੁਲਿਸ ਅਤੇ 50 ਆਰ.ਆਰ. ਦੀ ਸਹਾਇਤਾ ਨਾਲ ...
ਕਰਿਆਨਾ ਸਟੋਰ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ
. . .  35 minutes ago
ਭਵਾਨੀਗੜ੍ਹ,28 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਭਵਾਨੀਗੜ੍ਹ ਮੁੱਖ ਸੜਕ 'ਤੇ ਇਕ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋ ਜਾਣ ਦੀ ਖ਼ਬਰ ਹੈ। ਦੁਕਾਨ ਦੇ ਮਾਲਕ ਡਿਪਟੀ ਚੰਦ ਗਰਗ ਨੇ ਦੱਸਿਆ ਕਿ ਉਹ ਬੀਤੀ....
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 18,795 ਨਵੇਂ ਕੋਰੋਨਾ ਮਾਮਲੇ , 79 ਮੌਤਾਂ
. . .  43 minutes ago
ਨਵੀਂ ਦਿੱਲੀ, 28 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 18,795 ਨਵੇਂ ਕੋਰੋਨਾ ਮਾਮਲੇ ਆਏ 79 ....
ਰਾਹੁਲ ਗਾਂਧੀ ਦਿੱਲੀ ਤੋਂ ਪੰਜਾਬ ਦੀ ਸਰਕਾਰ ਚਲਾਉਣਾ ਬੰਦ ਕਰੇ - ਮਜੀਠੀਆ
. . .  49 minutes ago
ਬੰਗਾ,28 ਸਤੰਬਰ (ਜਸਬੀਰ ਸਿੰਘ ਨੂਰਪੁਰ) ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮਦਿਨ 'ਤੇ ਸ਼ਰਧਾ ਦੇ ਫੁਲ ਭੇਟ ਕਰਨ ਪੁੱਜੇ ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਨੇ ਆਖਿਆ ਕਿ ....
ਸਤਿਕਾਰਯੋਗ ਲਤਾ ਦੀਦੀ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ - ਪ੍ਰਧਾਨ ਮੰਤਰੀ
. . .  about 1 hour ago
ਨਵੀਂ ਦਿੱਲੀ, 28 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਤਿਕਾਰਯੋਗ ਲਤਾ ਦੀਦੀ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਸ ਦੀ ਸੁਰੀਲੀ ਆਵਾਜ਼ ਦੁਨੀਆ ਭਰ ਵਿਚ ਗੂੰਜਦੀ ਹੈ। ਭਾਰਤੀ ਸੰਸਕ੍ਰਿਤੀ ਪ੍ਰਤੀ ਉਸ ਦੀ ਨਿਮਰਤਾ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ
. . .  about 1 hour ago
ਨਵੀਂ ਦਿੱਲੀ, 28 ਸਤੰਬਰ - ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ। ਉਹ ਹਰ ਭਾਰਤੀ ਦੇ ਦਿਲ ਵਿਚ ਵੱਸਦੇ....
ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਭਗਤ ਸਿੰਘ ਦੀ ਸੋਚ 'ਤੇ ਪਹਿਰਾ ਦਈਏ ਤੇ ਉਨ੍ਹਾਂ ਦੀ ਹੋਂਦ ਨੂੰ ਅਮਰ ਰੱਖੀਏ - ਚਰਨਜੀਤ ਸਿੰਘ ਚੰਨੀ
. . .  about 1 hour ago
ਨਵੀਂ ਦਿੱਲੀ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਹਰ ਭਾਰਤੀ ਦੀ ਰੂਹ 'ਚ ਵੱਸਦੇ ਹਨ। ਸਾਡੀ ਆਜ਼ਾਦੀ ਉਨ੍ਹਾਂ ਦੀ ਹੀ ਦੇਣ ਹੈ। ਨੌਜਵਾਨ ਉਮਰ ਵਿਚ ਦੇਸ਼ ਤੇ ਆਪਣੇ ਲੋਕਾਂ ਲਈ ....
ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਵੈਂਡੀ ਸ਼ੇਰਮਨ ਅਗਲੇ ਮਹੀਨੇ ਭਾਰਤ ਦੀ ਫੇਰੀ 'ਤੇ
. . .  about 1 hour ago
ਵਾਸ਼ਿੰਗਟਨ, 28 ਸਤੰਬਰ - ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਵੈਂਡੀ ਸ਼ੇਰਮਨ ਅਗਲੇ ਮਹੀਨੇ ਭਾਰਤ ਦੀ ਫੇਰੀ 'ਤੇ ਦੋ -ਪੱਖੀ ਮੀਟਿੰਗਾਂ, ਸਿਵਲ....
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੰਤਰੀ ਮੰਡਲ ਦੀ ਮੀਟਿੰਗ ਦੀ ਕਰਨਗੇ ਪ੍ਰਧਾਨਗੀ
. . .  about 2 hours ago
ਨਵੀਂ ਦਿੱਲੀ, 28 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੰਤਰੀ ਮੰਡਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ....
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ 'ਤੇ ਅਦਾਰਾ ਅਜੀਤ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਦਾ ਹੈ
. . .  about 2 hours ago
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ 'ਤੇ ਅਦਾਰਾ ਅਜੀਤ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਦਾ ਹੈ
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਮੁੱਖ ਮੰਤਰੀ ਚੰਨੀ ਨੇ ਰਾਜ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ 100 ਦਿਨਾਂ ਦਾ ਰੋਡਮੈਪ ਤਿਆਰ ਕਰਨ ਨੂੰ ਕਿਹਾ
. . .  1 day ago
ਚੰਡੀਗੜ੍ਹ, 27 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਸ਼ਾਸਕੀ ਸਕੱਤਰਾਂ ਨੂੰ ਉਨ੍ਹਾਂ ਦੇ ਵਿਭਾਗਾਂ ਦੇ 100 ਦਿਨਾਂ ਦਾ ਵਿਆਪਕ ਰੋਡਮੈਪ ਤਿਆਰ ਕਰਨ ਲਈ ਕਿਹਾ ਹੈ ਤਾਂ ਜੋ ਵਧੇਰੇ ਕੁਸ਼ਲਤਾ ਅਤੇ ਪਾਰਦਰਸ਼ਤਾ ਲਿਆਂਦੀ ...
ਥਾਣੇਦਾਰ ਨੇ ਅਦਾਲਤ ਜਾਂਦੇ ਵਕੀਲ ਦਾ ਪਾੜਿਆ ਸਿਰ
. . .  1 day ago
ਤਲਵੰਡੀ ਸਾਬੋ/ਸੀਂਗੋ ਮੰਡੀ 27 ਸਤੰਬਰ (ਲੱਕਵਿੰਦਰ ਸ਼ਰਮਾ)- ਅੱਜ ਭਾਰਤ ਬੰਦ ਦੌਰਾਨ ਇੱਕ ਨਾਕੇ ਕੋਲੋਂ ਲੰਘਦੇ ਵਕਤ ਰਸਤੇ ਵਿਚ ਰਸਤਾ ਰੋਕਣ ਲਈ ਰੱਖੇ ਢੋਲ ਪਾਸੇ ਕਰਕੇ ਲੰਘਣ ਲੱਗੇ ਇਕ ਨਾਮੀ ਵਕੀਲ ਨੂੰ ਪੁਲਿਸ ਦੇ ਇੱਕ ਥਾਣੇਦਾਰ ਨੇ ਸਿਰ ਵਿਚ ਸੱਟ ...
ਆਕਾਸ਼ ਮਿਜ਼ਾਈਲ ਦੇ ਨਵੇਂ ਸੰਸਕਰਣ - 'ਆਕਾਸ਼ ਪ੍ਰਾਈਮ' ਦਾ ਅੱਜ ਚਾਂਦੀਪੁਰ, ਉੜੀਸ਼ਾ ਤੋਂ ਸਫਲਤਾਪੂਰਵਕ ਪ੍ਰੀਖਣ
. . .  1 day ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਸੁਰੱਖਿਆ ਘਟਾਉਣ ਨੂੰ ਕਿਹਾ
. . .  1 day ago
ਅਮਰਪ੍ਰੀਤ ਸਿੰਘ ਦਿਓਲ ਪੰਜਾਬ ਦੇ ਐਡਵੋਕੇਟ ਜਨਰਲ ਨਿਯੁਕਤ
. . .  1 day ago
ਚਾਚੇ ਨਾਲ ਕੰਧ ਦੇ ਰੌਲ਼ੇ ਤੋਂ ਪ੍ਰੇਸ਼ਾਨ ਭਤੀਜੇ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  1 day ago
ਲੋਹਟਬੱਦੀ, 27 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ) - ਪਿੰਡ ਲੋਹਟਬੱਦੀ (ਲੁਧਿਆਣਾ) ਵਿਖੇ ਅੱਜ 42 ਸਾਲਾ ਵਿਅਕਤੀ ਨੇ ਆਰਥਿਕ ਤੰਗੀ ਨਾਲ ਜੂਝਦਿਆਂ ਅਤੇ ਸਕੇ ਚਾਚੇ ਨਾਲ ਮਕਾਨ ਦੀ ਕੰਧ ਤੋਂ ਪ੍ਰੇਸ਼ਾਨ ਅਤੇ ਕੋਈ ਸੁਣਵਾਈ ਨਾ ਹੋਣ ਕਾਰਨ ਅੱਜ...
ਸੁਪਰੀਮ ਕੋਰਟ ਦੀ ਕੇਂਦਰ ਸਮੇਤ ਰਾਸ਼ਟਰੀ ਪ੍ਰੀਖਿਆ ਬੋਰਡ ਅਤੇ ਰਾਸ਼ਟਰੀ ਮੈਡੀਕਲ ਕਮਿਸ਼ਨ ਨੂੰ ਫਟਕਾਰ
. . .  1 day ago
ਨਵੀਂ ਦਿੱਲੀ, 27 ਸਤੰਬਰ - ਸੁਪਰੀਮ ਕੋਰਟ ਨੇ ਪੋਸਟ ਗ੍ਰੈਜੂਏਟ ਨੈਸ਼ਨਲ ਏਲੀਜੀਬਿਲਿਟੀ ਕਮ ਐਂਟਰੈਂਸ ਟੈਸਟ-ਸੁਪਰ ਸਪੈਸ਼ਲਿਟੀ 2021 ਦੇ ਇਮਤਿਹਾਨ ਪੈਟਰਨ ਵਿਚ ਆਖਰੀ ਮਿੰਟ ਵਿਚ ਬਦਲਾਅ ਕਰਨ ਲਈ ਕੇਂਦਰ ...
ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ ਦਾ ਦਿਹਾਂਤ
. . .  1 day ago
ਕਪੂਰਥਲਾ, 27 ਸਤੰਬਰ (ਅਮਰਜੀਤ ਕੋਮਲ) - ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ (68) ਦਾ ਅੱਜ ਦੁਪਹਿਰ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ...
ਬਲੋਚ ਵਿਦਰੋਹੀਆਂ ਨੇ ਕੀਤਾ ਬੰਬ ਧਮਾਕਾ, ਨੁਕਸਾਨਿਆ ਗਿਆ ਮੁਹੰਮਦ ਅਲੀ ਜਿਨਾਹ ਦਾ ਬੁੱਤ
. . .  1 day ago
ਇਸਲਾਮਾਬਾਦ, 27 ਸਤੰਬਰ - ਬਲੋਚ ਵਿਦਰੋਹੀਆਂ ਨੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੇ ਬੁੱਤ ਨੂੰ ਬੰਬ ਧਮਾਕੇ ਵਿਚ ਉਡਾ ਦਿੱਤਾ | ਬਲੋਚਿਸਤਾਨ ਸੂਬੇ ਦੇ ਸਾਹਿਲੀ ਸ਼ਹਿਰ ਗਵਾਦਰ ਵਿਚ ਕੀਤੇ ਬੰਬ ਧਮਾਕੇ ਵਿਚ ਬੁੱਤ ਨੁਕਸਾਨਿਆ ਗਿਆ ਹੈ...
ਚੱਕਰਵਾਤੀ ਤੂਫ਼ਾਨ 'ਗੁਲਾਬ' ਦੇ ਚਲਦੇ ਅਲਰਟ ਜਾਰੀ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰੀ ਮੀਂਹ ਪੈਣ ਕਾਰਨ ਆਂਧਰਾ ਪ੍ਰਦੇਸ਼ - ਉੜੀਸਾ ਸਰਹੱਦ 'ਤੇ ਗੋਟਾ ਬੈਰਾਜ 'ਚ ਪਾਣੀ ਦਾ ਪੱਧਰ ਵਧ ਗਿਆ ਹੈ | ਜ਼ਿਕਰਯੋਗ ਹੈ ਕਿ ਉੜੀਸਾ ਅਤੇ ਆਂਧਰਾ ਪ੍ਰਦੇਸ਼ ਵਿਚ ਤਬਾਹੀ ਮਚਾਉਣ ਤੋਂ ਬਾਅਦ...
ਭਾਜਪਾ ਅਤੇ ਟੀ.ਐਮ.ਸੀ. ਵਰਕਰਾਂ ਵਿਚਕਾਰ ਹੋਈ ਝੜਪ
. . .  1 day ago
ਕੋਲਕਾਤਾ, 27 ਸਤੰਬਰ - ਭਵਾਨੀਪੁਰ ਉਪ ਚੋਣ ਦੇ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੇ ਵਰਕਰਾਂ ਦੀ ਅੱਜ ਕੋਲਕਾਤਾ ਵਿਚ ਝੜਪ ਹੋ ....
ਭਾਰਤ ਬੰਦ ਪੂਰੀ ਤਰ੍ਹਾਂ ਰਿਹਾ ਸਫਲ - ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ, 27 ਸਤੰਬਰ - ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਰਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਭਵਿੱਖ ਦੀ ਰਣਨੀਤੀ...
ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ
. . .  1 day ago
ਨਵੀਂ ਦਿੱਲੀ,27 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ | ਉੱਥੇ ਹੀ ਇਸ ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਦਿਨ ਹੈ...
ਨਰਮੇ ਦੀ ਫ਼ਸਲ ਤਬਾਹ ਹੋਣ ਕਾਰਨ ਕਿਸਾਨ ਵਲੋਂ ਖ਼ੁਦਕੁਸ਼ੀ
. . .  1 day ago
ਮਾਨਸਾ, 27 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਨੇੜਲੇ ਪਿੰਡ ਖ਼ਿਆਲਾ ਕਲਾਂ ਦੇ ਨੌਜਵਾਨ ਕਿਸਾਨ ਰਜਿੰਦਰ ਸਿੰਘ (27) ਪੁੱਤਰ ਨਾਹਰ ਸਿੰਘ ਨੇ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਕਾਰਨ ਤਬਾਹ ਹੋਣ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 20 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਹੈ, ਅਸੰਭਵ ਨਹੀਂ। -ਐਲਵਰਟਸ

ਸ੍ਰੀ ਮੁਕਤਸਰ ਸਾਹਿਬ

ਜ਼ਿਲ੍ਹਾ ਮੁਕਤਸਰ ਦੇ ਸਕੂਲਾਂ ਦਾ ਸੀ.ਬੀ.ਐਸ.ਈ.ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਹਰਸੀਰਤ ਕੌਰ ਭੁੱਲਰ ਨੇ 97 ਪ੍ਰਤੀਸ਼ਤ, ਰਾਣਾ ਰਣਬੀਰ ਸਿੰਘ ਬਰਾੜ ਨੇ 96.2 ਪ੍ਰਤੀਸ਼ਤ ਅਤੇ ਨਵਨੀਤ ਕੌਰ ਨੇ 95 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ
ਸ੍ਰੀ ਮੁਕਤਸਰ ਸਾਹਿਬ, 3 ਅਗਸਤ (ਰਣਜੀਤ ਸਿੰਘ ਢਿੱਲੋਂ)-ਸੀ.ਬੀ.ਐੱਸ.ਈ. ਬੋਰਡ ਵਲੋਂ ਅੱਜ ਐਲਾਨੇ ਦਸਵੀਂ ਕਲਾਸ ਦੇ ਨਤੀਜਿਆਂ ਵਿਚ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਸਿੰਬਲਪ੍ਰੀਤ ਕੌਰ ਗਰੇਵਾਲ ਨੇ ਦੱਸਿਆ ਕਿ ਸੰਸਥਾ ਦੀ ਵਿਦਿਆਰਥਣ ਹਰਸੀਰਤ ਕੌਰ ਭੁੱਲਰ ਨੇ ਅੰਗਰੇਜ਼ੀ ਵਿਸ਼ੇ ਵਿਚੋਂ 99, ਪੰਜਾਬੀ 97, ਗਣਿਤ 97, ਸਾਇੰਸ 96 ਅਤੇ ਸ਼ੋਸ਼ਲ ਸਾਇੰਸ ਵਿਚੋਂ 96 ਨੰਬਰ (ਕੁੱਲ 97 ਪ੍ਰਤੀਸ਼ਤ) ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਰਾਣਾ ਰਣਬੀਰ ਸਿੰਘ ਬਰਾੜ ਨੇ 96.2 ਪ੍ਰਤੀਸ਼ਤ ਅੰਕ ਲੈ ਕੇ ਦੂਜਾ ਅਤੇ ਨਵਨੀਤ ਕੌਰ ਨੇ 95 ਪ੍ਰਤੀਸ਼ਤ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ 23 ਬੱਚਿਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇੇ | 90 ਪ੍ਰਤੀਸ਼ਤ ਤੋਂ ਵੱਧ ਅੰਕ ਵਾਲਿਆਂ ਵਿਚ ਅਮਰੀਨ ਕੌਰ ਬਰਾੜ ਨੇ 90 ਪ੍ਰਤੀਸ਼ਤ, ਹਰਮਨਵੀਰ ਕੌਰ 94.02 ਪ੍ਰਤੀਸ਼ਤ, ਅਰਸ਼ਦੀਪ ਕੌਰ 91.4 ਪ੍ਰਤੀਸ਼ਤ, ਇਸ਼ਾਨ ਨਵੋਰੀਆ 94.6 ਪ੍ਰਤੀਸ਼ਤ, ਬਹਾਵਦੀਪ ਸਿੰਘ 93 ਪ੍ਰਤੀਸ਼ਤ, ਈਸ਼ਵਰੀਤ ਕੌਰ 94.2 ਪ੍ਰਤੀਸ਼ਤ, ਜਸਮਨ ਸਿੰਘ 90.8 ਪ੍ਰਤੀਸ਼ਤ, ਜਸਦੀਪ ਸਿੰਘ ਭੁੱਲਰ 94 ਪ੍ਰਤੀਸ਼ਤ, ਜਸਮਨਜੋਤ ਸਿੰਘ 92.8 ਪ੍ਰਤੀਸ਼ਤ, ਕਿਰਤਵੀਰ ਕੌਰ 90.6 ਪ੍ਰਤੀਸ਼ਤ, ਮਨਰੀਤ ਕੌਰ 94 ਪ੍ਰਤੀਸ਼ਤ, ਮਹਿਕਜੋਤ ਕੌਰ 93.06 ਪ੍ਰਤੀਸ਼ਤ, ਨਵਜੋਤ ਸਿੰਘ 91.8 ਪ੍ਰਤੀਸ਼ਤ, ਪ੍ਰਭਨੂਰ ਸਿੰਘ 91.8 ਪ੍ਰਤੀਸ਼ਤ, ਪਰਅਨਿਆ ਗਰਗ 90.6 ਪ੍ਰਤੀਸ਼ਤ, ਸਮਰਿੰਦਰ ਕੌਰ 91 ਪ੍ਰਤੀਸ਼ਤ, ਸੁਖਮਨਪ੍ਰੀਤ ਕੌਰ 91 ਪ੍ਰਤੀਸ਼ਤ, ਸੋਹਰੀਤ ਕੌਰ 94.4 ਪ੍ਰਤੀਸ਼ਤ, ਸਿਵਮ 94.2 ਪ੍ਰਤੀਸ਼ਤ, ਯਸ਼ਨ 91.4 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਇਸ ਮੌਕੇ ਪਿ੍ੰਸੀਪਲ ਸ੍ਰੀਮਤੀ ਗਰੇਵਾਲ ਨੇ ਇਸ ਸਫ਼ਲਤਾ ਦਾ ਸਿਹਰਾ ਆਪਣੇ ਮਿਹਨਤੀ ਸਟਾਫ਼ ਨੂੰ ਦਿੰਦੇ ਹੋਏ ਮਾਪਿਆਂ, ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ |
ਇਮਪੀਰੀਅਲ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ
ਸ੍ਰੀ ਮੁਕਤਸਰ ਸਾਹਿਬ,(ਢਿੱਲੋਂ)-ਸੀ.ਬੀ.ਐੱਸ.ਈ. ਬੋਰਡ ਵਲੋਂ ਅੱਜ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਵਿਚ ਇਮਪੀਰੀਅਲ ਪਬਲਿਕ ਸਕੂਲ ਸ੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀਆਂ ਨੇ ਸੌ ਫ਼ੀਸਦੀ ਨਤੀਜੇ ਨਾਲ ਵਧੀਆ ਅੰਕ ਹਾਸਿਲ ਕੀਤੇ ਹਨ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਪਿ੍ੰਸੀਪਲ ਸੋਮ ਪ੍ਰਕਾਸ਼ ਨੇ ਦੱਸਿਆ ਕਿ ਸਕੂਲ ਦੇ 10 ਪ੍ਰਤੀਸ਼ਤ ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ, 20 ਪ੍ਰਤੀਸ਼ਤ ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅਤੇ 30 ਪ੍ਰਤੀਸ਼ਤ ਵਿਦਿਆਰਥੀਆਂ ਨੇ 70 ਫ਼ੀਸਦੀ ਤੋਂ ਵੱਧ ਅੰਕ ਲੈ ਕੇ ਆਪਣਾ ਅਤੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਉਨ੍ਹਾਂ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਰਮਣੀਕ ਕੌਰ ਨੇ 98 ਪ੍ਰਤੀਸ਼ਤ ਨੰਬਰ ਲੈ ਕੇ ਇਤਿਹਾਸ ਰਚਿਆ, ਜਦਕਿ ਜਸ਼ਨਪ੍ਰੀਤ ਸਿੰਘ ਨੇ 95 ਪ੍ਰਤੀਸ਼ਤ ਅੰਕ ਲੈ ਕੇ ਸਕੂਲ ਵਿਚੋਂ ਦੂਜਾ ਸਥਾਨ ਅਤੇ ਆਲਮ ਕਟਾਰੀਆ ਨੇ 93 ਪ੍ਰਤੀਸ਼ਤ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਮਨਮੀਤ ਕੌਰ ਬਰਾੜ ਨੇ 91.4 ਪ੍ਰਤੀਸ਼ਤ ਅਤੇ ਮਹਿਕਪ੍ਰੀਤ ਕੌਰ ਨੇ 90 ਪ੍ਰਤੀਸ਼ਤ ਅੰਕ ਲੈ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ | ਇਸ ਮੌਕੇ ਸਕੂਲ ਮੈਨੇਜਮੈਂਟ ਕੰਵਰਦੀਪ ਸਿੰਘ ਕੁਲਾਰ ਅਤੇ ਸੁਖਬੀਰ ਕੌਰ ਵਲੋਂ ਬੱਚਿਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਗਈ | ਸਕੂਲ ਮੈਨੇਜਮੈਂਟ ਨੇ ਚੰਗੇ ਨਤੀਜੇ ਦਾ ਸਿਹਰਾ ਪਿ੍ੰਸੀਪਲ ਸੋਮ ਪ੍ਰਕਾਸ਼ ਦੀ ਅਣਥੱਕ ਮਿਹਨਤ, ਮਿਹਨਤੀ ਸਟਾਫ਼ ਅਤੇ ਬੱਚਿਆਂ ਦੀ ਮਿਹਨਤ ਸਿਰ ਬੰਨਿ੍ਹਆ ਅਤੇ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ |
ਡੀ.ਏ.ਵੀ. ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ
ਮਲੋਟ, (ਪਾਟਿਲ)-ਸੀ.ਬੀ.ਐਸ.ਈ. ਨਵੀਂ ਦਿੱਲੀ ਵਲੋਂ ਅੱਜ ਐਲਾਨੇ ਗਏ 10ਵੀਂ ਦੇ ਨਤੀਜੇ 'ਚ ਡੀ.ਏ.ਵੀ. ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਦੇ ਵਿਦਿਆਰਥੀਆਂ ਨੇ ਪਿਛਲੇ ਸਾਲ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ ਅਤੇ ਨਵੇਂ ਰਿਕਾਰਡ ਕਾਇਮ ਕੀਤੇ | ਪਿ੍ੰਸੀਪਲ ਸ੍ਰੀਮਤੀ ਸੰਧਿਆ ਬਠਲਾ ਨੇ ਦੱਸਿਆ ਕਿ ਸਕੂਲ ਵਿਚ ਪਹਿਲਾ ਸਥਾਨ ਅਭਿਸ਼ੇਕ ਗੋਇਲ ਪੁੱਤਰ ਸੰਦੀਪ ਕੁਮਾਰ ਗੋਇਲ ਨੇ 95.6 ਪ੍ਰਤੀਸ਼ਤ, ਦੂਸਰਾ ਸਥਾਨ ਅਨਮੋਲਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਨੇ 500 ਵਿਚੋਂ 477 ਅੰਕ ਪ੍ਰਾਪਤ ਕਰਕੇ ਹਾਸਲ ਕੀਤਾ, ਜਦਕਿ ਤੀਜੇ ਸਥਾਨ 'ਤੇ ਫ਼ਰੀਨ ਗਰਗ ਪੁੱਤਰ ਪ੍ਰੇਮ ਕੁਮਾਰ ਗਰਗ ਨੇ 500 ਵਿਚੋਂ 475 ਅੰਕ ਪ੍ਰਾਪਤ ਕਰਕੇ ਰਹੀ | ਇਸ ਤੋਂ ਇਲਾਵਾ ਸ਼ਾਹੀਨ ਖ਼ਾਨ ਪੁੱਤਰੀ ਸੰਜੇ ਖਾਨ ਨੇ 500 ਵਿਚੋਂ 473 ਅੰਕ, ਆਦੇਸ਼ ਪੋਪਲੀ ਪੁੱਤਰ ਸੋਮਨਾਥ ਪੋਪਲੀ ਨੇ 471 ਅੰਕ, ਸਮਰਦੀਪ ਸਿੰਘ ਸੋਢੀ ਪੁੱਤਰ ਜੋਗਿੰਦਰ ਸਿੰਘ 470 ਅੰਕ, ਏਕਸ਼ਨੂਰਦੀਪ ਕੌਰ ਪੁੱਤਰੀ ਸੁਖਵਿੰਦਰ ਸਿੰਘ ਨੇ 468 ਅੰਕ, ਸੂਰਿਆ ਜੁਨੇਜਾ ਪੁੱਤਰ ਯੁਧਿਸ਼ਠਾਰ ਕੁਮਾਰ ਜੁਨੇਜਾ ਨੇ 463 ਅੰਕ, ਸਿਮਰਨ ਪੁੱਤਰੀ ਨਰੇਸ਼ ਕੁਮਾਰ ਨੇ 460 ਅੰਕ ਹਾਸਲ ਕੀਤੇ | ਇਸ ਮੌਕੇ ਪਿ੍ੰਸੀਪਲ ਸੰਧਿਆ ਬਠਲਾ ਨੇ ਹੋਣਹਾਰ ਬੱਚਿਆਂ, ਮਿਹਨਤੀ ਅਧਿਆਪਕਾਂ, ਸਹਿਯੋਗੀ ਮਾਪਿਆਂ ਨੂੰ ਨਤੀਜੇ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਵਿਦਿਆਰਥੀਆਂ ਨੇ ਨਵੇਂ ਰਿਕਾਰਡ ਸਥਾਪਿਤ ਕਰਕੇ ਸਕੂਲ, ਸ਼ਹਿਰ, ਮਾਪਿਆਂ ਅਤੇ ਅਧਿਆਪਕਾਂ ਦਾ ਨਾਂਅ ਰੌਸ਼ਨ ਕੀਤਾ ਹੈ |
ਜੀ.ਟੀ.ਬੀ. ਖਾਲਸਾ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
ਮਲੋਟ, (ਰਣਜੀਤ ਸਿੰਘ ਪਾਟਿਲ)-ਸੀ.ਬੀ.ਐੱਸ.ਈ ਬੋਰਡ ਵਲੋਂ ਲਈ ਗਈ 10ਵੀਂ ਸ਼੍ਰੇਣੀ ਦੀ ਮਾਰਚ 2021 ਦੀ ਸਲਾਨਾ ਪ੍ਰੀਖਿਆ ਦੇ ਐਲਾਨੇ ਗਏ ਨਤੀਜੇ ਵਿਚ ਜੀ.ਟੀ.ਬੀ. ਖ਼ਾਲਸਾ ਪਬਲਿਕ ਸੀਨੀ: ਸੈਕੰਡਰੀ ਸਕੂਲ ਮਲੋਟ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ | ਸੰਸਥਾ ਦੇ ਕੁੱਲ 108 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਸ ਵਿਚੋਂ ਸੰਸਥਾ ਦੀ ਵਿਦਿਆਰਥਣ ਹਰਮਨਦੀਪ ਕੌਰ ਬਰਾੜ ਨੇ 96.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਦਵਰੋਜ਼ਪ੍ਰੀਤ ਸਿੰਘ ਨੇ 94.6 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਦੂਸਰਾ ਸਥਾਨ ਅਤੇ ਅਨਮੋਲਪ੍ਰੀਤ ਕੌਰ ਨੇ 93.8 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਤੀਸਰਾ ਸਥਾਨ ਹਾਸਲ ਕੀਤਾ | ਇਸ ਮੌਕੇ ਚੇਅਰਮੈਨ ਸ: ਗੁਰਦੀਪ ਸਿੰਘ ਸੰਧੂ ਅਤੇ ਪਿ੍ੰਸੀਪਲ ਸ੍ਰੀਮਤੀ ਹੇਮਲਤਾ ਕਪੂਰ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਹੌਂਸਲਾ ਅਫਜਾਈ ਕੀਤੀ |

ਡਾਕਟਰ ਬਣਨਾ ਚਾਹੁੰਦੀ ਹੈ ਮੈਟਿ੍ਕ ਦੀ ਟਾਪਰ ਵਿਦਿਆਰਥਣ ਹਰਸੀਰਤ ਕੌਰ ਭੁੱਲਰ

ਸ੍ਰੀ ਮੁਕਤਸਰ ਸਾਹਿਬ, 3 ਅਗਸਤ (ਰਣਜੀਤ ਸਿੰਘ ਢਿੱਲੋਂ)-ਸੀ.ਬੀ.ਐੱਸ.ਈ. ਬੋਰਡ ਵਲੋਂ ਅੱਜ ਐਲਾਨੇ ਦਸਵੀਂ ਕਲਾਸ ਦੇ ਨਤੀਜਿਆਂ ਵਿਚ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਦੀ ਵਿਦਿਆਰਥਣ ਹਰਸੀਰਤ ਕੌਰ ਭੁੱਲਰ ਪੁੱਤਰੀ ਅੰਜਨਦੀਪ ਸਿੰਘ ਭੁੱਲਰ ਤੇ ਜਸਵੀਰ ਕੌਰ ਵਾਸੀ ਪਿੰਡ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਕਿਸਾਨ ਦੀ ਮੌਤ

ਦੋਦਾ, 3 ਅਗਸਤ (ਰਵੀਪਾਲ)-ਪਿੰਡ ਮੱਲਣ ਦੇ ਇਕ ਕਿਸਾਨ ਦੀ ਖੇਤ ਮੋਟਰ ਚਲਾਉਣ ਸਮੇਂ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ | ਪਿੰਡ ਮੱਲਣ ਦੇ ਮੁਹਤਬਰ ਬਿੰਦਰ ਸਿੰਘ ਸੋਥਾ ਨੇ ਦੱਸਿਆ ਮਲਕੀਅਤ ਸਿੰਘ ਪੁੱਤਰ ਗੁਲਜ਼ਾਰ ਸਿੰਘ ਜੋ ਕਿ ਆਪਣੇ ਖੇਤ ਮੋਟਰ ਚਲਾਉਣ ਸਮੇਂ ਬਿਜਲੀ ...

ਪੂਰੀ ਖ਼ਬਰ »

ਦੇਸ਼ ਵਿਚ ਹੀ ਪੜ੍ਹਾਈ ਕਰਕੇ ਡਾਕਟਰ ਬਣੇਗੀ ਨਵਨੀਤ ਕੌਰ ਬਰਾੜ

ਸ੍ਰੀ ਮੁਕਤਸਰ ਸਾਹਿਬ, 3 ਅਗਸਤ (ਰਣਜੀਤ ਸਿੰਘ ਢਿੱਲੋਂ)-ਸੀ.ਬੀ.ਐੱਸ.ਈ. ਬੋਰਡ ਵਲੋਂ ਅੱਜ ਐਲਾਨੇ ਦਸਵੀਂ ਕਲਾਸ ਦੇ ਨਤੀਜਿਆਂ ਵਿਚ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਦੀ ਵਿਦਿਆਰਥਣ ਨਵਨੀਤ ਕੌਰ ਬਰਾੜ ਪੁੱਤਰੀ ਸੁਦਾਗਰ ਸਿੰਘ ਬਰਾੜ ਤੇ ਕੁਲਦੀਪ ਕੌਰ ਵਾਸੀ ਪਿੰਡ ...

ਪੂਰੀ ਖ਼ਬਰ »

ਨੀਟ 'ਚ ਸਫ਼ਲਤਾ ਹਾਸਿਲ ਕਰਕੇ ਡਾਕਟਰੀ ਖੇਤਰ ਵਿਚ ਜਾਵੇਗਾ ਰਾਣਾ ਰਣਬੀਰ ਸਿੰਘ ਬਰਾੜ

ਸ੍ਰੀ ਮੁਕਤਸਰ ਸਾਹਿਬ, 3 ਅਗਸਤ (ਰਣਜੀਤ ਸਿੰਘ ਢਿੱਲੋਂ)-ਸੀ.ਬੀ.ਐੱਸ.ਈ. ਬੋਰਡ ਵਲੋਂ ਅੱਜ ਐਲਾਨੇ ਦਸਵੀਂ ਕਲਾਸ ਦੇ ਨਤੀਜਿਆਂ ਵਿਚ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀ ਰਾਣਾ ਰਣਬੀਰ ਸਿੰਘ ਬਰਾੜ ਪੁੱਤਰ ਬਲਵਿੰਦਰ ਸਿੰਘ ਮਿੰਟੂ ਤੇ ਕਿਰਨਵੀਰ ਕੌਰ ਵਾਸੀ ...

ਪੂਰੀ ਖ਼ਬਰ »

ਜ਼ਿਲੇ 'ਚ ਇਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ

ਸ੍ਰੀ ਮੁਕਤਸਰ ਸਾਹਿਬ, 3 ਅਗਸਤ (ਸ. ਰ.)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਦੇ ਇਕ ਹੋਰ ਪਾਜ਼ੀਟਿਵ ਮਰੀਜ਼ ਦੀ ਪੁਸ਼ਟੀ ਹੋਈ ਹੈ, ਜੋ ਕਿ ਗਿੱਦੜਬਾਹਾ ਨਾਲ ਸਬੰਧਿਤ ਹੈ | ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿਚ ਹੁਣ ਤੱਕ 18725 ਮਰੀਜ਼ਾਂ ਦੀ ਪੁਸ਼ਟੀ ਹੋਈ ...

ਪੂਰੀ ਖ਼ਬਰ »

ਜਲ ਸਪਲਾਈ ਕਾਮਿਆਂ ਨੇ ਸਮੂਹਿਕ ਛੁੱਟੀ ਲੈ ਕੇ ਕੀਤਾ ਰੋਸ ਪ੍ਰਦਰਸ਼ਨ

ਸ੍ਰੀ ਮੁਕਤਸਰ ਸਾਹਿਬ, 3 ਅਗਸਤ (ਰਣਜੀਤ ਸਿੰਘ ਢਿੱਲੋਂ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ 'ਤੇ ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਜ਼ਿਲ੍ਹਾ ਕਮੇਟੀ ਸ੍ਰੀ ਮੁਕਤਸਰ ਸਾਹਿਬ ਵਲੋਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਵਿਖੇ ਕਾਨੂੰਨੀ ਵਰਕਸ਼ਾਪ ਲਗਾਈ

ਸ੍ਰੀ ਮੁਕਤਸਰ ਸਾਹਿਬ, 3 ਅਗਸਤ (ਰਣਜੀਤ ਸਿੰਘ ਢਿੱਲੋਂ)-ਪੰਜਾਬ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਸ੍ਰੀ ਮੁਕਤਸਰ ਸਾਹਿਬ ਵਲੋਂ ਆਜ਼ਾਦੀ ਦੇ 75ਵੇਂ ਸਾਲ ਨੂੰ ਯਾਦਗਾਰ ਬਣਾਉਂਦੇ ਹੋਏ 'ਕਾਨੂੰਨੀ ਸਿੱਖਿਆ-ਨਿਆਂ ਦਾ ਸੰਕੇਤ' ਵਿਸ਼ੇ 'ਤੇ ਆਨਲਾਈਨ ਕਾਨੂੰਨੀ ਵਰਕਸ਼ਾਪ ਲਾਈ ...

ਪੂਰੀ ਖ਼ਬਰ »

ਬਾਗ਼ਬਾਨੀ ਵਿਭਾਗ ਨੇ ਫ਼ਲਾਂ ਦੇ ਵੰਡੇ ਬੀਜ

ਗਿੱਦੜਬਾਹਾ, 3 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਬਾਗ਼ਬਾਨੀ ਵਿਭਾਗ ਗਿੱਦੜਬਾਹਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗਿੱਦੜਬਾਹਾ ਵਿਖੇ ਫ਼ਲਾਂ ਦੇ ਬੀਜ ਵੰਡਣ ਲਈ ਕੈਂਪ ਲਾਇਆ ਗਿਆ | ਇਸ ਮੌਕੇ ਬਾਗ਼ਬਾਨੀ ਵਿਭਾਗ ਗਿੱਦੜਬਾਹਾ ਦੇ ਅਧਿਕਾਰੀਆਂ ਅਮਨਦੀਪ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਪੁਲਿਸ ਕਰਮਚਾਰੀ ਦੀ ਮੌਤ

ਸ੍ਰੀ ਮੁਕਤਸਰ ਸਾਹਿਬ, 3 ਅਗਸਤ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਲਾਈਨ ਵਿਖੇ ਕਰੰਟ ਲੱਗਣ ਨਾਲ ਨੌਜਵਾਨ ਪੁਲਿਸ ਕਰਮਚਾਰੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਸ਼ੇਰ ਬਹਾਦਰ (20 ਸਾਲ) ਪੁੱਤਰ ਸਵ: ਬਲਜਿੰਦਰ ਸਿੰਘ ...

ਪੂਰੀ ਖ਼ਬਰ »

ਟਰੱਕ ਦੀ ਟੱਕਰ ਨਾਲ ਮੋਟਰਸਾਇਕਲ ਚਾਲਕ ਦੀ ਮੌਤ

ਦੋਦਾ, 3 ਅਗਸਤ (ਰਵੀਪਾਲ)-ਸਥਾਨਕ ਪੈਟਰੋਲ ਪੰਪ ਨੇੜੇ ਟਰੱਕ ਤੇ ਮੋਟਰਸਾਇਕਲ ਦੀ ਆਹਮੋ-ਸਾਹਮਣੇ ਟੱਕਰ ਨਾਲ ਮੋਟਰਸਾਇਕਲ ਸਵਾਰ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਮੌਕੇ 'ਤੇ ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੱਗਾ ਸਿੰਘ (40) ਪੁੱਤਰ ਗੁਰਦੇਵ ਸਿੰਘ ਵਾਸੀ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਵਲੋਂ ਚੋਣ ਮੈਨੀਫੈਸਟੋ ਜਾਰੀ ਕਰਨ ਉਪਰੰਤ ਯੂਥ ਅਕਾਲੀ ਦਲ ਵਲੋਂ ਪਿੰਡ ਬਾਦਲ ਵਿਖੇ ਖ਼ੁਸ਼ੀ ਮਨਾਈ

ਲੰਬੀ, 3 ਅਗਸਤ (ਸ਼ਿਵਰਾਜ ਸਿੰਘ ਬਰਾੜ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਾਰੀ ਕੀਤੇ ਗਏ ਆਪਣੇ ਚੋਣ ਮੈਨੀਫੈਸਟੋ ਉਪਰੰਤ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਅਕਾਸ਼ਦੀਪ ਸਿੰਘ ਮਿੱਡੂਖੇੜਾ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਐਲਾਨੇ 13 ਵਾਅਦਿਆਂ ਨੂੰ ਕਾਡਰ ਨੇ ਦੱਸਿਆ ਬੁਨਿਆਦੀ ਬਿਹਤਰੀ ਲਈ ਮੀਲ ਪੱਥਰ

ਮੰਡੀ ਕਿੱਲਿਆਂਵਾਲੀ, 3 ਅਗਸਤ (ਇਕਬਾਲ ਸਿੰਘ ਸ਼ਾਂਤ)-ਅਕਾਲੀ ਦਲ (ਬ) ਵਲੋਂ 2022 ਚੋਣਾਂ 'ਚ ਮੁੱਢਲੇ ਮਨੋਰਥ ਪੱਤਰ ਤਹਿਤ ਐਲਾਨੇ 13 ਵੱਡੇ ਵਾਅਦਿਆਂ ਨੂੰ ਪਾਰਟੀ ਕਾਡਰ ਨੇ ਜਨਤਾ ਦੇ ਬੁਨਿਆਦੀ ਬਿਹਤਰੀ ਲਈ ਮੀਲ ਪੱਥਰ ਦੱਸਿਆ ਹੈ | ਇਨ੍ਹਾਂ ਐਲਾਨਾਂ ਮਗਰੋਂ ਮੰਡੀ ਵਿਖੇ ...

ਪੂਰੀ ਖ਼ਬਰ »

ਸਿਵਲ ਸਰਜਨ ਵਲੋਂ ਕੀਤਾ ਗਿਆ ਲੈਬਾਰਟਰੀ ਦਾ ਉਦਘਾਟਨ

ਸ੍ਰੀ ਮੁਕਤਸਰ ਸਾਹਿਬ, 3 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਅਬੋਹਰ ਰੋਡ ਵਿਖੇ ਗੁਰਪ੍ਰੀਤ ਸਿੰਘ ਵਲੋਂ ਢੱਲੋਂ ਲੈਬਾਰਟਰੀ ਖੋਲ੍ਹੀ ਗਈ ਹੈ, ਜਿਸ ਦਾ ਉਦਘਾਟਨ ਅੱਜ ਮੁੱਖ ਮਹਿਮਾਨ ਸਿਵਲ ਸਰਜਨ ਡਾ: ਰੰਜੂ ਸਿੰਗਲਾ ਵਲੋਂ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਟੀ.ਐੱਸ.ਯੂ. ਵਲੋਂ ਰੈਲੀ

ਸ੍ਰੀ ਮੁਕਤਸਰ ਸਾਹਿਬ, 3 ਅਗਸਤ (ਰਣਜੀਤ ਸਿੰਘ ਢਿੱਲੋਂ)-ਟੀ.ਐੱਸ.ਯੂ. ਸ੍ਰੀ ਮੁਕਤਸਰ ਸਾਹਿਬ ਵਲੋਂ ਅੱਜ ਮੰਗਾਂ ਨੂੰ ਲੈ ਕੇ ਰੈਲੀ ਕੀਤੀ ਗਈ | ਇਸ ਮੌਕੇ ਸਬ-ਡਵੀਜ਼ਨ ਪ੍ਰਧਾਨ ਬੱਲਾ ਸਿੰਘ, ਡਵੀਜ਼ਨ ਆਗੂ ਗੁਰਦਿੱਤ ਸਿੰਘ, ਬਲਜਿੰਦਰ ਸਿੰਘ ਤੋਂ ਇਲਾਵਾ ਸਰਕਲ ਪ੍ਰਧਾਨ ...

ਪੂਰੀ ਖ਼ਬਰ »

ਸੁੱਚਾ ਸਿੰਘ ਕੋਟਭਾਈ ਬੀ.ਕੇ.ਯੂ. ਉਗਰਾਹਾਂ ਦੇ ਜਨਰਲ ਸਕੱਤਰ ਚੁਣੇ

ਗਿੱਦੜਬਾਹਾ, 3 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਸੀ ਮੁਕਤਸਰ ਸਾਹਿਬ ਦੇ ਬਲਾਕ ਗਿੱਦੜਬਾਹਾ ਦੀ ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਦੀ ਅਗਵਾਈ ਹੇਠ ਗੁਰਦੁਆਰਾ ਗੁਪਤਸਰ ਵਿਖੇ ਹੋਈ, ਜਿਸ ਵਿਚ ...

ਪੂਰੀ ਖ਼ਬਰ »

ਤੇਜ਼ ਵਰਖਾ ਕਾਰਨ ਮੀਂਹ ਤੇ ਸੀਵਰੇਜ ਦੇ ਪਾਣੀ ਨਾਲ ਭਰੀਆਂ ਸੜਕਾਂ

ਮਲੋਟ, 3 ਅਗਸਤ (ਰਣਜੀਤ ਸਿੰਘ ਪਾਟਿਲ, ਅਜਮੇਰ ਸਿੰਘ ਬਰਾੜ)-ਮੰਗਲਵਾਰ ਦੁਪਹਿਰ ਸਮੇਂ ਮਲੋਟ ਵਿਖੇ ਹੋਈ ਭਾਰੀ ਵਰਖਾ ਕਾਰਨ ਸ਼ਹਿਰ ਦੀਆਂ ਵਧੇਰੇ ਸੜਕਾਂ ਮੀਂਹ ਅਤੇ ਸੀਵਰੇਜ ਦੇ ਗੰਦੇ ਪਾਣੀ ਨਾਲ ਭਰ ਗਈਆਂ | ਸ਼ਹਿਰ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿਚ ਘੰਟਿਆਂ ਬੱਧੀ ...

ਪੂਰੀ ਖ਼ਬਰ »

ਆਲ ਇੰਡੀਆ ਰਾਜੀਵ ਗਾਂਧੀ ਬਿ੍ਗੇਡ ਵਿਚ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ

ਸ੍ਰੀ ਮੁਕਤਸਰ ਸਾਹਿਬ, 3 ਅਗਸਤ (ਰਣਜੀਤ ਸਿੰਘ ਢਿੱਲੋਂ)-ਕਾਂਗਰਸ ਪਾਰਟੀ ਵਲੋਂ ਆਲ ਇੰਡੀਆ ਰਾਜੀਵ ਗਾਂਧੀ ਬਿ੍ਗੇਡ ਵਿਚ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਗਈਆਂ ਹਨ | ਇਸ ਮੌਕੇ ਮਨਦੀਪ ਸਿੰਘ ਪੁੱਤਰ ਰਾਮਗੁਰਦਾਸ ਸਿੰਘ ਵਾਸੀ ਪਿੰਡ ਬਧਾਈ ਨੂੰ ਬਿ੍ਗੇਡ ਦਾ ...

ਪੂਰੀ ਖ਼ਬਰ »

ਦਿੱਲੀ ਸੰਘਰਸ਼ 'ਚ ਜਾਣ ਲਈ ਕਿਸਾਨਾਂ ਨੂੰ ਪ੍ਰੇਰਿਆ

ਗਿੱਦੜਬਾਹਾ, 3 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਵੱਖ-ਵੱਖ ਪਿੰਡਾਂ ਵਿਚ ਕਿਸਾਨ ਮੋਰਚੇ ਨੂੰ ਮਜ਼ਬੂਤ ਕਰਨ ਲਈ ਨਾਨਕ ਸਿੰਘ ਬਲਾਕ ਖ਼ਜ਼ਾਨਚੀ ਫ਼ਕਰਸਰ, ਪੈੱ੍ਰਸ ਸਕੱਤਰ ਬਲਜਿੰਦਰ ਸਿੰਘ ਤੇ ਜਗਮੀਤ ਸਿੰਘ ਇਕਾਈ ...

ਪੂਰੀ ਖ਼ਬਰ »

ਓ.ਬੀ.ਸੀ. ਵਰਗ ਦੇ ਅਧਿਕਾਰਾਂ ਅਤੇ ਮੰਗਾਂ ਨੂੰ ਲੈ ਕੇ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਭੇਜਿਆ

ਸ੍ਰੀ ਮੁਕਤਸਰ ਸਾਹਿਬ, 3 ਅਗਸਤ (ਰਣਜੀਤ ਸਿੰਘ ਢਿੱਲੋਂ)-ਓ.ਬੀ.ਸੀ. ਵਰਗ ਦੇ ਅਧਿਕਾਰਾਂ ਅਤੇ ਮੰਗਾਂ ਨੂੰ ਲੈ ਕੇ ਰਾਸ਼ਟਰੀ ਪਛੜਾ ਵਰਗ ਮੋਰਚਾ ਨਵੀਂ ਦਿੱਲੀ ਦੇ ਸੱਦੇ 'ਤੇ ਪਵਨ ਪਰਜਾਪਤੀ ਮੁੱਖ ਜਨਰਲ ਸਕੱਤਰ ਪਰਜਾਪਤ (ਕੁੰਮਹਾਰ) ਮਹਾਂ ਸੰਘ ਪੰਜਾਬ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਡਾ: ਸੁਨੀਲ ਅਰੋੜਾ ਦਾ ਤਬਾਦਲਾ ਹੋਣ 'ਤੇ ਸਮਾਜ ਸੇਵੀ ਸੰਸਥਾਵਾਂ 'ਚ ਭਾਰੀ ਰੋਸ-ਡਾ: ਗਿੱਲ

ਮਲੋਟ, 3 ਅਗਸਤ (ਰਣਜੀਤ ਸਿੰਘ ਪਾਟਿਲ)-ਸਿਵਲ ਹਸਪਤਾਲ ਮਲੋਟ 'ਚ ਤਾਂ ਪਹਿਲਾਂ ਹੀ ਡਾਕਟਰਾਂ ਦੀ ਘਾਟ ਮਹਿਸੂਸ ਹੋ ਰਹੀ ਹੈ | ਹੁਣ ਛਾਤੀ ਦੇ ਰੋਗਾਂ ਦੇ ਮਾਹਿਰ ਡਾ: ਸੁਨੀਲ ਅਰੋੜਾ ਐਮ.ਡੀ. ਦਾ ਸਿਵਲ ਹਸਪਤਾਲ ਮਲੋਟ ਤੋਂ ਤਬਾਦਲਾ ਕਰ ਦਿੱਤਾ ਹੈ, ਜਿਸ ਕਰਕੇ ਸਮੁੱਚੇ ਇਲਾਕੇ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਟਰੱਸਟ ਵਲੋਂ ਮੁਫ਼ਤ ਸਿਲਾਈ ਸੈਂਟਰ ਸ਼ੁਰੂ

ਸ੍ਰੀ ਮੁਕਤਸਰ ਸਾਹਿਬ, 3 ਅਗਸਤ (ਢਿੱਲੋਂ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਟਰੱਸਟੀ ਡਾ: (ਪ੍ਰੋ.) ਐੱਸ.ਪੀ. ਸਿੰਘ ਉਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਚਲਾਏ ਜਾ ਰਹੇ ਮੁਫ਼ਤ ਸਿਲਾਈ ਤੇ ਕਢਾਈ ...

ਪੂਰੀ ਖ਼ਬਰ »

ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮਾਂ ਨੇ ਕੰਮ ਠੱਪ ਕਰਕੇ ਕੀਤਾ ਰੋਸ ਪ੍ਰਦਰਸ਼ਨ

ਮਲੋਟ, 3 ਅਗਸਤ (ਰਣਜੀਤ ਸਿੰਘ ਪਾਟਿਲ)-ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਸੀ.ਐਚ.ਬੀ.ਸੀ.ਐਚ. ਡਬਲਿਊ ਅਤੇ ਕੱਚੇ ਕਾਮਿਆਂ ਨੇ ਮੁਕੰਮਲ ਤੌਰ 'ਤੇ ਕੰਮ ਠੱਪ ਕਰਕੇ ਮਲੋਟ ਵਿਖੇ ਰੋਸ ਪ੍ਰਦਰਸ਼ਨ ਕੀਤਾ | ਸਮੂਹ ਵਿਭਾਗਾਂ ਦੇ ਠੇਕਾ ਕਾਮਿਆਂ ਨੂੰ ਪੱਕੇ ਕਰਨ, ਛਾਂਟੀ ...

ਪੂਰੀ ਖ਼ਬਰ »

ਸੰਜੀਵ ਕੁਮਾਰ ਬਣੇ ਮੋਬਾਈਲ ਯੂਨੀਅਨ ਦੇ ਪ੍ਰਧਾਨ

ਸ੍ਰੀ ਮੁਕਤਸਰ ਸਾਹਿਬ, 3 ਅਗਸਤ (ਸ. ਰ.)-ਸ੍ਰੀ ਮੁਕਤਸਰ ਸਾਹਿਬ ਭਾਰਤੀ ਵਪਾਰ ਮੰਡਲ ਦੇ ਸ਼ਹਿਰੀ ਪ੍ਰਧਾਨ ਅਨਿਲ ਅਨੇਜਾ ਨੇ ਮੋਬਾਇਲ ਯੂਨੀਅਨ ਨਾਲ ਮੀਟਿੰਗ ਕੀਤੀ | ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਤਰਸੇਮ ਗੋਇਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸੰਜੀਵ ...

ਪੂਰੀ ਖ਼ਬਰ »

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਭੁੱਖ ਹੜਤਾਲ 7 ਤੋਂ

ਸ੍ਰੀ ਮੁਕਤਸਰ ਸਾਹਿਬ, 3 ਅਗਸਤ (ਰਣਜੀਤ ਸਿੰਘ ਢਿੱਲੋਂ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ 7 ਅਗਸਤ ਤੋਂ ਕਾਂਗਰਸੀ ਮੰਤਰੀਆਂ ਦੇ ਘਰਾਂ ਅੱਗੇ ਦੋ-ਦੋ ਦਿਨ ਭੁੱਖ ਹੜਤਾਲ ਕੀਤੀ ਜਾਵੇਗੀ ਅਤੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਕੇ ਰੋਸ ...

ਪੂਰੀ ਖ਼ਬਰ »

ਸਰਕਾਰੀ ਸਕੂਲ ਵਿਰਕ ਖੇੜਾ ਦਾ ਨਤੀਜਾ ਸ਼ਾਨਦਾਰ ਰਿਹਾ

ਮਲੋਟ, 3 ਅਗਸਤ (ਰਣਜੀਤ ਸਿੰਘ ਪਾਟਿਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਰਕ ਖੇੜਾ ਦਾ ਨਤੀਜਾ ਸੌ ਫ਼ੀਸਦੀ ਰਿਹਾ | ਸਕੂਲ ਦੇ 25 ਵਿਦਿਆਰਥੀਆਂ ਨੇ ਸਲਾਨਾ ਪ੍ਰੀਖਿਆ ਦਿੱਤੀ ਅਤੇ ਇਸ 'ਚੋਂ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਹੋਈ

ਸ੍ਰੀ ਮੁਕਤਸਰ ਸਾਹਿਬ, 3 ਅਗਸਤ (ਰਣਜੀਤ ਸਿੰਘ ਢਿੱਲੋਂ)-ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਬੋਹੜ ਸਿੰਘ ਥਾਂਦੇਵਾਲਾ ਨੂੰ ਸਰਬਸੰਮਤੀ ਨਾਲ ਐਸੋਸੀਏਸ਼ਨ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਵਲੋਂ ਕਿਸਾਨ ਸਿਖਲਾਈ ਕੈਂਪ ਲਗਾਇਆ

ਸ੍ਰੀ ਮੁਕਤਸਰ ਸਾਹਿਬ, 3 ਅਗਸਤ (ਰਣਜੀਤ ਸਿੰਘ ਢਿੱਲੋਂ)-ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਡਾ: ਚਰਨਜੀਤ ਸਿੰਘ ਕੈਂਥ ਦੀ ਅਗਵਾਈ ਹੇਠ ਮਿਸ਼ਨ ਤੰਦਰੁਸਤ ਪੰਜਾਬ ਅਤੇ ਆਤਮਾ ਸਕੀਮ ਤਹਿਤ ...

ਪੂਰੀ ਖ਼ਬਰ »

ਤੀਆਂ ਦਾ ਤਿਉਹਾਰ ਮਨਾਇਆ

ਗਿੱਦੜਬਾਹਾ, 3 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਪਿੰਡ ਛੱਤਿਆਣਾ ਵਿਖੇ ਸਰਪੰਚ ਰਾਜਿੰਦਰ ਸਿੰਘ ਰਾਜਾ ਦੀ ਅਗਵਾਈ ਵਿਚ ਸਮੂਹ ਗ੍ਰਾਮ ਪੰਚਾਇਤ ਵਲੋਂ ਪਿੰਡ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿਚ ਤੀਆਂ ਦੇ ਤਿਉਹਾਰ ਦੀ ਸ਼ੁਰੂਆਤ ਕੀਤੀ | ਇਸ ਮੌਕੇ ਸਰਪੰਚ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX