ਜ਼ੀਰਾ, 14 ਸਤੰਬਰ (ਜੋਗਿੰਦਰ ਸਿੰਘ ਕੰਡਿਆਲ, ਮਨਜੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਜਾਰੀ ਗਰਾਂਟਾਂ ਤਹਿਤ ਬਲਾਕ ਜ਼ੀਰਾ ਦੀਆਂ ਵੱਖ-ਵੱਖ ਪੰਚਾਇਤਾਂ ਨੂੰ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਵਿਕਾਸ ਕਾਰਜਾਂ ਲਈ 10 ਕਰੋੜ 67 ਲੱਖ ਦੇ ਚੈੱਕ ਤਕਸੀਮ ਕੀਤੇ ਗਏ | ਇਸ ਸਬੰਧੀ ਬਲਾਕ ਸੰਮਤੀ ਜ਼ੀਰਾ ਦੇ ਚੇਅਰਮੈਨ ਮਹਿੰਦਰਜੀਤ ਸਿੰਘ ਸਿੱਧੂ, ਹਰਜਿੰਦਰ ਸਿੰਘ ਡੀ.ਡੀ.ਪੀ.ਓ ਫ਼ਿਰੋਜ਼ਪੁਰ, ਗੁਰਪ੍ਰੀਤ ਸਿੰਘ ਢਿੱਲੋਂ ਬੀ.ਡੀ.ਪੀ.ਓ ਜ਼ੀਰਾ ਅਤੇ ਜਸਵੰਤ ਸਿੰਘ ਐੱਸ.ਡੀ.ਓ ਪੰਚਾਇਤੀ ਰਾਜ ਦੀ ਦੇਖ-ਰੇਖ ਹੇਠ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਜ਼ੀਰਾ ਦੇ ਕਮਿਊਨਿਟੀ ਹਾਲ ਵਿਚ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵਿਧਾਇਕ ਜ਼ੀਰਾ, ਕੁਲਬੀਰ ਸਿੰਘ ਟਿੰਮੀ ਚੇਅਰਮੈਨ ਮਾਰਕੀਟ ਕਮੇਟੀ ਜ਼ੀਰਾ, ਬਲਵਿੰਦਰ ਸਿੰਘ ਬੁੱਟਰ ਉਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਦੇ ਨਾਲ ਰਸ਼ਪਾਲ ਸਿੰਘ ਗਿੱਲ ਪ੍ਰਧਾਨ ਨਗਰ ਕੌਂਸਲ, ਸਰਵਿੰਦਰ ਸਿੰਘ ਅਵਾਣ, ਜਸਬੀਰ ਸਿੰਘ ਬਾਠ ਸਰਪੰਚ, ਬਲਕਾਰ ਸਿੰਘ ਸਰਪੰਚ ਵਕੀਲਾਂ ਵਾਲਾ ਅਤੇ ਗੁਰਪ੍ਰੇਮ ਸਿੰਘ ਬੱਬੂ ਸਰਪੰਚ ਸੇਖ਼ਵਾਂ ਵੀ ਹਾਜ਼ਰ ਸਨ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਪੰਚਾਇਤਾਂ ਨੂੰ ਹੁਣ ਇਹ ਰਹਿੰਦੇ ਵਿਕਾਸ ਕਾਰਜਾਂ ਲਈ ਗਰਾਂਟਾਂ ਦੇ ਚੈੱਕ ਦਿੱਤੇ ਗਏ ਹਨ, ਜਦੋਂ ਕਿ ਪਹਿਲਾਂ ਹੀ ਵੱਡੀ ਪੱਧਰ 'ਤੇ ਪਿੰਡਾਂ ਦਾ ਵਿਕਾਸ ਕਰਵਾ ਕੇ ਮੂੰਹ ਮੁਹਾਂਦਰਾ ਬਦਲਿਆ ਜਾ ਚੁੱਕਾ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਦੇ ਪੰਚ-ਸਰਪੰਚ ਬਿਨਾਂ ਕਿਸੇ ਭੇਦ-ਭਾਵ ਦੇ ਪਾਰਦਰਸ਼ੀ ਢੰਗ ਨਾਲ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾ ਕੇ ਮਿਸਾਲ ਪੈਦਾ ਕਰਨ | ਇਸ ਮੌਕੇ ਪ੍ਰਕਾਸ਼ ਕੌਰ ਵਾਈਸ ਚੇਅਰਪਰਸਨ ਬਲਾਕ ਸੰਮਤੀ, ਬਲਾਕ ਸੰਮਤੀ ਮੈਂਬਰ ਹਰਨੇਕ ਸਿੰਘ ਸੇਖ਼ਵਾਂ, ਦਵਿੰਦਰ ਸਿੰਘ ਕੱਸੋਆਣਾ, ਹਰਮੰਦਰ ਸਿੰਘ, ਅਮਰਜੀਤ ਸਿੰਘ, ਜਸਵੰਤ ਕੌਰ, ਨਵਕਿਰਨ ਕੌਰ ਗੋਗੋਆਣੀ, ਹਰਬੰਸ ਕੌਰ, ਗੁਰਮੀਤ ਕੌਰ, ਜਗੀਰ ਸਿੰਘ ਸਾਬਕਾ ਸਰਪੰਚ ਕਟੋਰਾ, ਗੁਰਭਗਤ ਸਿੰਘ ਗਿੱਲ ਕੌਂਸਲਰ, ਸਰਪੰਚ ਸੁਰਜੀਤ ਸਿੰਘ ਸੰਧੂ, ਦਲਵਿੰਦਰ ਸਿੰਘ ਗੋਸ਼ਾ ਮਰੂੜ, ਕੁਲਜੀਤ ਸਿੰਘ ਗਿੱਲ ਸਾਧੂਵਾਲਾ, ਦਰਸ਼ਨ ਸਿੰਘ ਨੌਰੰਗ ਸਿੰਘ ਵਾਲਾ, ਬਲਦੇਵ ਸਿੰਘ ਬੋਤੀਆਂ ਵਾਲਾ, ਸੁਖਚੈਨ ਸਿੰਘ ਬਰਾੜ ਫੇਰੋਕੇ, ਗੁਰਮੇਲ ਸਿੰਘ ਸਰਪੰਚ, ਸੁਖਵੀਰ ਸਿੰਘ ਹੁੰਦਲ ਸ਼ੂਸ਼ਕ, ਗਗਨਦੀਪ ਸਿੰਘ ਗਿੱਲ ਮਨਸੂਰਦੇਵਾ, ਜੋਗਿੰਦਰ ਸਿੰਘ ਸਰਪੰਚ ਬੂਈਆਂ ਵਾਲਾ, ਹਰਦੀਪ ਸਿੰਘ ਸਰਪੰਚ ਝਤਰਾ, ਜਨਕ ਰਾਜ ਸਰਪੰਚ ਵਾੜਾ ਪੋਹਵਿੰਡ, ਬਲਜਿੰਦਰ ਸਿੰਘ ਕੋਠੇ ਅੰਬਰਹਰ, ਦਰਸ਼ਨ ਸਿੰਘ ਸਰਪੰਚ, ਚਮਕੌਰ ਸਿੰਘ ਲੌਹੁਕੇ ਕਲਾਂ, ਸਤਵੰਤ ਸਿੰਘ ਗਿੱਲ ਪੰਡੋਰੀ, ਹਰਜੀਤ ਸਿੰਘ ਬਰਾੜ ਸਰਪੰਚ ਕੋਠੇ ਸਰੈਣ ਸਿੰਘ, ਬਲਜੀਤ ਸਿੰਘ ਬਰਾੜ ਬੋੜਾਂਵਾਲੀ, ਅੰਗਰੇਜ਼ ਸਿੰਘ ਹੋਲਾਂਵਾਲੀ, ਬਲਵੀਰ ਸਿੰਘ ਮਲਸੀਆਂ ਕਲਾਂ, ਸੁਖਦੇਵ ਸਿੰਘ ਸੰਧੂ ਭੜਾਣਾ, ਸੰਤੋਖ ਸਿੰਘ ਮਿਹਰ ਸਿੰਘ ਵਾਲਾ, ਜਸਵੀਰ ਸਿੰਘ ਹਾਮਦ ਵਾਲਾ, ਬਲਵੀਰ ਸਿੰਘ ਰਾਮਗੜ੍ਹ, ਲਖਵਿੰਦਰ ਸਿੰਘ ਨਵਾਂ ਜ਼ੀਰਾ, ਹਰਪ੍ਰੀਤ ਸਿੰਘ ਕੋਹਾਲਾ, ਸੁਖਦੇਵ ਸਿੰਘ ਮਣਕਿਆਂ ਵਾਲੀ, ਬਲਜਿੰਦਰ ਸਿੰਘ ਗਿੱਲ, ਰੂਬਲ ਵਿਰਦੀ ਪੀ.ਏ ਆਦਿ ਉਚੇਚੇ ਤੌਰ 'ਤੇ ਹਾਜ਼ਰ ਸਨ |
ਤਲਵੰਡੀ ਭਾਈ, 14 ਸਤੰਬਰ (ਕੁਲਜਿੰਦਰ ਸਿੰਘ ਗਿੱਲ)- ਸੂਬੇ ਅੰਦਰ ਜਦੋਂ ਵੀ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਉਦੋਂ-ਉਦੋਂ ਹੀ ਦਲਿਤਾਂ ਤੇ ਗ਼ਰੀਬ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਨੀਤੀਆਂ ਬਣੀਆਂ ਹਨ, ਜਿਨ੍ਹਾਂ 'ਤੇ ਬਲਬੂਤੇ ਆਰਥਿਕ ਤੌਰ 'ਤੇ ਪਛੜੇ ਲੋਕਾਂ ਨੂੰ ...
ਮਮਦੋਟ, 14 ਸਤੰਬਰ (ਸੁਖਦੇਵ ਸਿੰਘ ਸੰਗਮ)- ਹਲਕਾ ਫ਼ਿਰੋਜ਼ਪੁਰ ਦਿਹਾਤੀ ਦੀ ਵਿਧਾਇਕਾ ਮੈਡਮ ਸਤਿਕਾਰ ਕੌਰ ਗਹਿਰੀ ਨੇ ਮਮਦੋਟ ਬਲਾਕ ਦੇ ਕਰੀਬ ਇਕ ਦਰਜਨ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਗਰਾਂਟ ਦੇ ਚੈੱਕ ਵੰਡਣ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਤੇ ...
ਗੁਰੂਹਰਸਹਾਏ, 14 ਸਤੰਬਰ (ਹਰਚਰਨ ਸਿੰਘ ਸੰਧੂ)- ਹਲਕੇ ਦੇ ਤਿੰਨ ਕਿਸਾਨ ਜੋ ਦਿੱਲੀ ਅੰਦੋਲਨ ਦੌਰਾਨ ਫ਼ੌਤ ਹੋਏ ਸਨ, ਦੇ ਵਾਰਿਸਾਂ ਨੂੰ ਮੁਆਵਜ਼ਾ ਦਿਵਾਉਣ ਲਈ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਪਹਿਲਾਂ ਐੱਸ.ਡੀ.ਐਮ. ਦਫ਼ਤਰ ਗੁਰੂਹਰਸਹਾਏ ਅਤੇ ਬਾਅਦ ਵਿਚ ...
ਕੁੱਲਗੜ੍ਹੀ 14 ਸਤੰਬਰ (ਸੁਖਜਿੰਦਰ ਸਿੰਘ ਸੰਧੂ)- ਥਾਣਾ ਕੁੱਲਗੜ੍ਹੀ ਦੇ ਮੁਖੀ ਅਭਿਨਵ ਚੌਹਾਨ ਦੀ ਅਗਵਾਈ ਵਿਚ ਪੁਲਿਸ ਵਲੋਂ ਕਾਰਵਾਈ ਕਰਦਿਆਂ ਐੱਸ.ਆਈ. ਪਰਮਜੀਤ ਕੌਰ ਨੇ ਬਸੰਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਬਜੀਤਪੁਰ ਕਾਲੋਨੀ ਤੋਂ 1400 ਰੁਪਏ ਅਤੇ ਮੋਬਾਈਲ ਖੋਹਣ ...
ਫ਼ਿਰੋਜ਼ਪੁਰ, 14 ਸਤੰਬਰ (ਗੁਰਿੰਦਰ ਸਿੰਘ)- ਕੇਂਦਰੀ ਜੇਲ੍ਹ ਅੰਦਰ ਕੈਦੀਆਂ, ਹਵਾਲਾਤੀਆਂ ਵਲੋਂ ਮੋਬਾਈਲ ਫੋਨਾਂ ਦੀ ਵਰਤੋਂ ਸਬੰਧੀ ਜੇਲ੍ਹ ਪ੍ਰਸ਼ਾਸਨ ਵਲੋਂ ਸਖ਼ਤ ਰੁੱਖ ਅਖ਼ਤਿਆਰ ਕਰਨ ਦੇ ਬਾਅਦ ਹੁਣ ਤਲਾਸ਼ੀ ਦੌਰਾਨ ਹਵਾਲਾਤੀ ਦੇ ਬੈਗ ਵਿਚੋਂ ਮੱਚਿਆ ਹੋਇਆ ...
ਫ਼ਿਰੋਜ਼ਪੁਰ, 14 ਸਤੰਬਰ (ਤਪਿੰਦਰ ਸਿੰਘ)- ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਜ਼ਿਲ੍ਹਾ ਪੱਧਰ 'ਤੇ ਬਾਲ ਸਾਹਿਤ ਕੁਇਜ਼ ਮੁਕਾਬਲੇ ਕਰਵਾਏ ਜਾ ਰਹੇ ਹਨ | ਜ਼ਿਲ੍ਹਾ ਪੱਧਰ 'ਤੇ ਇਹ ਮੁਕਾਬਲੇ 6 ਅਕਤੂਬਰ ਦਿਨ ਬੁੱਧਵਾਰ ਨੂੰ ਸਵੇਰੇ ...
ਫ਼ਿਰੋਜ਼ਪੁਰ, 14 ਸਤੰਬਰ (ਗੁਰਿੰਦਰ ਸਿੰਘ)- ਕੇਂਦਰੀ ਜੇਲ੍ਹ ਅੰਦਰ ਕੈਦੀਆਂ, ਹਵਾਲਾਤੀਆਂ ਵਲੋਂ ਮੋਬਾਈਲ ਫੋਨਾਂ ਦੀ ਵਰਤੋਂ ਸਬੰਧੀ ਜੇਲ੍ਹ ਪ੍ਰਸ਼ਾਸਨ ਵਲੋਂ ਸਖ਼ਤ ਰੁੱਖ ਅਖ਼ਤਿਆਰ ਕਰਨ ਦੇ ਬਾਅਦ ਹੁਣ ਤਲਾਸ਼ੀ ਦੌਰਾਨ ਹਵਾਲਾਤੀ ਦੇ ਬੈਗ ਵਿਚੋਂ ਮੱਚਿਆ ਹੋਇਆ ...
ਜ਼ੀਰਾ, 14 ਸਤੰਬਰ (ਮਨਜੀਤ ਸਿੰਘ ਢਿੱਲੋਂ)-ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਸਰਕਲ ਪ੍ਰਧਾਨ ਕੁਲਵਿੰਦਰ ਕੌਰ ਸ਼ਾਹਵਾਲਾ ਦੀ ਅਗਵਾਈ ਹੇਠ ਜ਼ੀਰਾ ਨੇੜਲੇ ਪਿੰਡ ਪਿੰਡ ਵਾੜਾ ਪੋਹਵਿੰਡੀਆਂ ਅਤੇ ਅਵਾਨ ਵਿਖੇ ਪੰਜਾਬ ...
ਗੁਰੂਹਰਸਹਾਏ, 14 ਸਤੰਬਰ (ਕਪਿਲ ਕੰਧਾਰੀ)- ਨਾਰਦਰਨ ਰੇਲਵੇ ਪਸੰਜਰ ਸੰਮਤੀ ਦੇ ਪ੍ਰਧਾਨ ਚਰਨਜੀਤ ਸਿੰਘ ਮੱਕੜ ਅਤੇ ਪੱਪੂ ਮੋਗਾ ਵਲੋਂ ਸਥਾਨਕ ਨਗਰ ਕੌਂਸਲ ਦੀ ਸੀਨੀਅਰ ਵਾਈਸ ਪ੍ਰਧਾਨ ਦੇ ਨਿਵਾਸ ਸਥਾਨ ਫ਼ਰੀਦਕੋਟ ਰੋੜ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਹਲਕੇ ਦੇ ...
ਫ਼ਿਰੋਜ਼ਪੁਰ, 14 ਸਤੰਬਰ (ਰਾਕੇਸ਼ ਚਾਵਲਾ)- ਥਾਣਾ ਕੈਂਟ ਪੁਲਿਸ ਵਲੋਂ 150 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਦਰਜ ਮਾਮਲੇ ਵਿਚ ਸਹਾਇਕ ਥਾਣੇਦਾਰ ਅੰਗਰੇਜ਼ ਸਿੰਘ ਨਾਰਕੋਟਿਕ ਸੈੱਲ ਫ਼ਿਰੋਜ਼ਪੁਰ ਸਮੇਤ ...
ਜ਼ੀਰਾ, 14 ਸਤੰਬਰ (ਮਨਜੀਤ ਸਿੰਘ ਢਿੱਲੋਂ)-ਸਾਬਕਾ ਸੈਨਿਕ ਲੀਗ ਬਲਾਕ ਜ਼ੀਰਾ ਦੀ ਮਹੀਨਾਵਾਰ ਮੀਟਿੰਗ ਜੀਵਨ ਮੱਲ ਸਮਾਰਟ ਸਕੂਲ ਲੜਕੇ ਵਿਖੇ ਜਥੇਬੰਦੀ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਵਰਨਾਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਸੈਨਿਕ ਪੈਨਸ਼ਨ ਵਿਚ ਆਈਆਂ ...
ਫ਼ਿਰੋਜ਼ਪੁਰ, 14 ਸਤੰਬਰ (ਗੁਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਐਲਾਨੇ ਪਾਰਟੀ ਉਮੀਦਵਾਰਾਂ ਵਿਚ ਫ਼ਿਰੋਜ਼ਪੁਰ ਦਿਹਾਤੀ ਹਲਕੇ ਤੋਂ ਸਾਬਕਾ ਵਿਧਾਇਕ ਜੁਗਿੰਦਰ ਸਿੰਘ ਜਿੰਦੂ ...
ਜ਼ੀਰਾ, 14 ਸਤੰਬਰ (ਜੋਗਿੰਦਰ ਸਿੰਘ ਕੰਡਿਆਲ)- ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਅਤੇ ਐਸੋਸੀਏਸ਼ਨ ਆਫ਼ ਪੰਜਾਬ ਵਲੋਂ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਵਿਖੇ ਕਰਵਾਏ ਗਏ ਐਫ.ਏ.ਪੀ ਸਟੇਟ ਅਵਾਰਡ-2021 ਦੌਰਾਨ ਸਥਾਨਕ ਦੂਨ ਵੈਲੀ ਕੈਂਬਰਿਜ ਸੀਨੀਅਰ ਸੈਕੰਡਰੀ ਸਕੂਲ ...
ਲੱਖੋ ਕੇ ਬਹਿਰਾਮ, 14 ਸਤੰਬਰ (ਰਾਜਿੰਦਰ ਸਿੰਘ ਹਾਂਡਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਦੀ ਅਗਵਾਈ ਹੇਠ ਫ਼ਿਰੋਜ਼ਪੁਰ-ਫ਼ਾਜ਼ਿਲਕਾ ਮੁੱਖ ਮਾਰਗ 'ਤੇ ਗੁਰਦੁਆਰਾ ਪ੍ਰਗਟ ਸਾਹਿਬ ਕੋਲ ਲਗਾਇਆ ਧਰਨਾ ਤੀਜੇ ਦਿਨ ਵਿਚ ਦਾਖਲ ਹੋ ...
ਫ਼ਿਰੋਜ਼ਪੁਰ, 14 ਸਤੰਬਰ (ਤਪਿੰਦਰ ਸਿੰਘ)- ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੀ.ਜੀ.ਆਈ ਚੰਡੀਗੜ੍ਹ ਦੇ ਕਮਿਊਨਿਟੀ ਮੈਡੀਸਨ ਸਕੂਲ ਪਬਲਿਕ ਹੈਲਥ ਵਿਭਾਗ ਦੀ ਟੀਮ ਵਲੋਂ ਫ਼ਿਰੋਜ਼ਪੁਰ ਦੇ ਲਗਭਗ 160 ਸਟਰੀਟ ਵੈਂਡਰ ਨੂੰ 4 ਰੋਜ਼ਾ ਸਿਖਲਾਈ ਦਿੱਤੀ ਗਈ | ਇਸ ਦੌਰਾਨ ਟੀਮ ਵਲੋਂ ...
ਫ਼ਿਰੋਜ਼ਪੁਰ, 14 ਸਤੰਬਰ (ਸੰਧੂ)-ਸਥਾਨਕ ਬਾਬਾ ਬੁੱਢਾ ਸਾਹਿਬ ਜੀ ਪਾਠੀ ਗ੍ਰੰਥੀ ਸਭਾ ਵਲੋਂ ਪ੍ਰਧਾਨ ਭਾਈ ਅਵਤਾਰ ਸਿੰਘ ਫੌਜੀ ਦੀ ਦੇਖ-ਰੇਖ ਹੇਠ ਗੁਰਦੁਆਰਾ ਸ੍ਰੀ ਸੰਗਤਸਰ ਸਾਹਿਬ ਸ਼ਹੀਦ ਭਗਤ ਸਿੰਘ ਨਗਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ...
ਫ਼ਿਰੋਜ਼ਪੁਰ, 14 ਸਤੰਬਰ (ਸੋਢੀ)- ਪੰਜਾਬ ਅੰਦਰ ਰਿਵਾਇਤੀ ਪਾਰਟੀਆਂ ਦੀਆਂ ਲੋਕ ਮਾਰੂ ਨੀਤੀਆਂ ਤੇ ਲੁੱਟ-ਖਸੁੱਟ ਤੋਂ ਲੋਕ ਭਾਰੀ ਪ੍ਰੇਸ਼ਾਨੀ ਦੇ ਦੌਰ ਵਿਚ ਹਨ, ਜਿਸ ਕਰਕੇ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ, ਜਿਸ ਦੇ ਚੱਲਦੇ ਸੂਬੇ ਦੀ ਜਨਤਾ ਇਨ੍ਹਾਂ ਪਾਰਟੀਆਂ ਨੂੰ ...
ਫ਼ਿਰੋਜ਼ਪੁਰ, 14 ਸਤੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਤੋਂ ਦੋ ਵਾਰ ਵਿਧਾਇਕ ਰਹੇ ਸਾਬਕਾ ਭਾਜਪਾ ਵਿਧਾਇਕ ਸੁਖਪਾਲ ਸਿੰਘ ਨੰਨੂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਭਾਜਪਾ ਛੱਡਣ ਤੋਂ ਬਾਅਦ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਚੋਣ ਸਬੰਧੀ ਬੀਤੇ ਕੱਲ੍ਹ ਤੋਂ ...
ਗੁਰੂਹਰਸਹਾਏ, 14 ਸਤੰਬਰ (ਕਪਿਲ ਕੰਧਾਰੀ)- 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਕੱਲ੍ਹ ਵੱਖ-ਵੱਖ ਹਲਕਿਆਂ ਤੋਂ ਆਪਣੇ 64 ...
ਫ਼ਿਰੋਜ਼ਪੁਰ, 14 ਸਤੰਬਰ (ਗੁਰਿੰਦਰ ਸਿੰਘ)- ਆਗਾਮੀ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਫ਼ਿਰੋਜ਼ਪੁਰ ਦਿਹਾਤੀ (ਰਿਜ਼ਰਵ) ਹਲਕੇ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਜੋਗਿੰਦਰ ਸਿੰਘ ਜਿੰਦੂ ਅੱਜ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ...
ਕੁੱਲਗੜ੍ਹੀ, 14 ਸਤੰਬਰ (ਸੰਧੂ)- ਪੁਲਿਸ ਥਾਣਾ ਕੱੁਲਗੜ੍ਹੀ ਦੇ ਅਧੀਨ ਪਿੰਡ ਕਾਕੂ ਵਾਲਾ ਵਿਖੇ ਬੀਤੀ ਰਾਤ ਚੋਰਾਂ ਨੇ ਇਕ ਮੋਬਾਈਲ ਫ਼ੋਨਾਂ ਦੀ ਦੁਕਾਨ ਦੀ ਛੱਤ ਵਿਚ ਪਾੜ ਪਾ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ | ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ...
ਫ਼ਿਰੋਜ਼ਸ਼ਾਹ, 14 ਸਤੰਬਰ (ਸਰਬਜੀਤ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ਜੋਗਿੰਦਰ ਸਿੰਘ ਜਿੰਦੂ ਨੂੰ ਪਾਰਟੀ ਟਿਕਟ ਮਿਲਣ 'ਤੇ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਹੈ | ਹਲਕੇ ਅਧੀਨ ਪੈਂਦੇ ਕਸਬਾ ਫ਼ਿਰੋਜ਼ਸ਼ਾਹ ਸਮੇਤ ਨੇੜਲੇ ...
ਮਮਦੋਟ, 14 ਸਤੰਬਰ (ਸੁਖਦੇਵ ਸਿੰਘ ਸੰਗਮ)- ਦੁਨੀਆ ਭਰ ਵਿਚ ਸਮਾਜਿਕ ਕਾਰਜਾਂ ਲਈ ਪ੍ਰਸਿੱਧ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮਮਦੋਟ ਵਲੋਂ ਮੈਨੇਜਿੰਗ ਟਰੱਸਟੀ ਐੱਸ.ਪੀ. ਸਿੰਘ ਓਬਰਾਏ ਦੀ ਹਦਾਇਤ 'ਤੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਅਤੇ ਮਹਿਲਾ ਵਿੰਗ ...
ਫ਼ਿਰੋਜ਼ਪੁਰ, 14 ਸਤੰਬਰ (ਰਾਕੇਸ਼ ਚਾਵਲਾ)- ਪੰਜਾਬ ਯੂਨੀਵਰਸਿਟੀ ਸੈਨੇਟ ਇਲੈੱਕਸ਼ਨ ਵਿਚ ਚੋਣ ਲੜ ਰਹੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਅਤੇ ਸਾਬਕਾ ਵਧੀਕ ਐਡਵੋਕੇਟ ਜਰਨਲ ਪੰਜਾਬ ਲਜਵੰਤ ਸਿੰਘ ਵਿਰਕ ਨੇ ਅੱਜ ਫ਼ਿਰੋਜ਼ਪੁਰ ਬਾਰ ਦਾ ਦੌਰਾ ਕੀਤਾ | ਇੱਥੇ ...
ਫ਼ਿਰੋਜ਼ਪੁਰ, 14 ਸਤੰਬਰ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਦਿਹਾਤੀ ਹਲਕੇ ਅੰਦਰ ਕਾਂਗਰਸ ਦੇ ਸਰਗਰਮ ਆਗੂ ਸ਼ਮਸ਼ੇਰ ਸਿੰਘ ਰੁਕਨਾ ਬੇਗੂ ਨੂੰ ਕਾਂਗਰਸ ਪਾਰਟੀ ਦੇ ਐੱਸ.ਸੀ. ਅਤੇ ਐੱਸ.ਟੀ. ਵਿਭਾਗ ਦੇ ਜ਼ਿਲ੍ਹਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ, ਜਿਸ ਨੂੰ ...
ਫ਼ਿਰੋਜ਼ਪੁਰ, 14 ਸਤੰਬਰ (ਤਪਿੰਦਰ ਸਿੰਘ)- ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਮਹਿਲਾ ਵਿੰਗ ਦਾ ਵਫ਼ਦ ਅੱਜ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵੀਰਪਾਲ ਕੌਰ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਨਵੇਂ ਡਿਪਟੀ ਕਮਿਸ਼ਨਰ ਵਿਨੀਤ ...
ਗੁਰੂਹਰਸਹਾਏ, 14 ਸਤੰਬਰ (ਕਪਿਲ ਕੰਧਾਰੀ)- ਅੱਜ ਇੱਥੇ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਹਿੰਦੀ ਦਿਵਸ ਮਨਾਇਆ ਗਿਆ | ਇਸ ਪ੍ਰੋਗਰਾਮ ਵਿਚ ਸਭ ਤੋਂ ਪਹਿਲਾਂ ਹਿੰਦੀ ਦਿਵਸ ਨੂੰ ਸਮਰਪਿਤ ਬੱਚਿਆਂ ਨੇ ਭਾਸ਼ਣ ਦਿੱਤੇ ਅਤੇ ਹਿੰਦੀ ਦਿਵਸ ਦੇ ਮਹੱਤਵ ...
ਮਖੂ, 14 ਸਤੰਬਰ (ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ)- ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਇਕ ਹੰਗਾਮੀ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਵਲੋਂ ਨਾਮਜ਼ਦ ਜ਼ੀਰਾ ਹਲਕੇ ਤੋਂ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਭਾਊ ਪਿਆਰਾ ਸਿੰਘ ਸਭਰਾ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX