ਤਾਜਾ ਖ਼ਬਰਾਂ


ਦਿੱਲੀ ਨਗਰ ਨਿਗਮ ਚੋਣਾਂ ਦੇ ਸਾਰੇ 250 ਵਾਰਡਾਂ ਵਿਚ ਸ਼ਾਮ 5.30 ਵਜੇ ਤੱਕ ਲਗਭਗ 50% ਪੋਲਿੰਗ ਦਰਜ
. . .  about 1 hour ago
ਮੱਧ ਪ੍ਰਦੇਸ਼ : ਰਤਲਾਮ ਜ਼ਿਲੇ 'ਚ ਬੇਕਾਬੂ ਟਰੱਕ ਦਾ ਟਾਇਰ ਫਟਣ ਤੋਂ ਬਾਅਦ ਹਾਦਸੇ 'ਚ 5 ਦੀ ਮੌਤ, 11 ਜ਼ਖਮੀ - ਰਤਲਾਮ ਡੀ.ਐਮ
. . .  about 1 hour ago
ਪਹਿਲੇ ਇਕ ਦਿਨਾ ਮੈਚ 'ਚ ਬੰਗਲਾਦੇਸ਼ ਨੇ 1 ਵਿਕਟ ਨਾਲ ਹਰਾਇਆ ਭਾਰਤ
. . .  about 2 hours ago
ਗੁਜਰਾਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਂਧੀਨਗਰ ਵਿਚ ਆਪਣੀ ਮਾਤਾ ਹੀਰਾਬੇਨ ਮੋਦੀ ਨੂੰ ਮਿਲੇ
. . .  about 3 hours ago
ਪੰਜਾਬ ਸਰਕਾਰ ਵਲੋਂ ਪਹਿਲੀ ਜਨਵਰੀ ਤੋਂ ਅੰਗਹੀਣਾਂ ਅਤੇ ਨੇਤਰਹੀਣਾਂ ਨੂੰ 1000 ਰੁਪਏ ਸਫਰੀ ਭੱਤਾ ਦੇਣ ਦਾ ਐਲਾਨ
. . .  about 3 hours ago
ਲੁਧਿਆਣਾ ,4 ਦਸੰਬਰ ( ਸਲੇਮਪੁਰੀ )- ਪੰਜਾਬ ਸਰਕਾਰ ਵਲੋਂ ਨੇਤਰਹੀਣਾਂ ਅਤੇ ਅੰਗਹੀਣਾਂ ਲਈ ਬੰਦ ਪਿਆ ਸਫਰੀ ਭੱਤਾ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ । ਪੰਜਾਬ ਸਰਕਾਰ ਦੇ ਸਮਾਜਿਕ ...
ਛੱਤ ਬੀੜ ਚਿੜੀਆ ਘਰ ਵਿਖੇ ਕੌਮਾਂਤਰੀ ਚੀਤਾ ਦਿਵਸ ਮਨਾਇਆ
. . .  about 4 hours ago
ਜ਼ੀਰਕਪੁਰ, 4 ਦਸੰਬਰ (ਹੈਪੀ ਪੰਡਵਾਲਾ) - ਜੰਗਲੀ ਜਾਨਵਰਾਂ ਦੀ ਸੁਰੱਖਿਆ ਬਾਬਤ ਜਾਗਰੂਕਤਾ ਫੈਲਾਉਣ ਲਈ ਹਰ ਸਾਲ 4 ਦਸੰਬਰ ਨੂੰ ਕੌਮਾਂਤਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ । ਇਸੇ ਸੰਦਰਵ 'ਚ ਛੱਤਬੀੜ ਚਿੜੀਆਘਰ ...
ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਕਾਰਡ ਵਿਚੋਂ ਨਵਜੰਮਿਆ ਬੱਚਾ ਚੋਰੀ
. . .  about 4 hours ago
ਬਠਿੰਡਾ, 4 ਦਸੰਬਰ - ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਕਾਰਡ ਵਿਚੋਂ ਨਵਜੰਮਿਆ ਬੱਚਾ ਚੋਰੀ ਹੋ ਗਿਆ । ਜਾਣਕਾਰੀ ਅਨੁਸਾਰ ਇਕ ਲੜਕੀ ਨਰਸ ਬਣ ਕੇ ਆਈ ਅਤੇ ਕਿਹਾ ਕਿ ਬੱਚੇ ਨੂੰ ਚੈੱਕ ਕਰਨਾ ਹੈ ...
ਨਵੀਂ ਦਿੱਲੀ : ਕਾਂਗਰਸ 6 ਜਨਵਰੀ ਤੋਂ ਚਲਾਏਗੀ 'ਹੱਥ ਨਾਲ ਹੱਥ ਜੋੜੋ ਅਭਿਆਨ'
. . .  about 4 hours ago
ਫੀਫਾ ਵਿਸ਼ਵ ਕੱਪ 'ਚ ਅੱਜ ਫਰਾਂਸ-ਪੋਲੈਂਡ, ਅਤੇ ਇੰਗਲੈਂਡ-ਸੈਨੇਗਲ ਦੇ ਮੈਚ
. . .  about 5 hours ago
ਦੋਹਾ, 4 ਦਸੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਰਾਊਂਡ-16 'ਚ ਅੱਜ ਫਰਾਂਸ ਅਤੇ ਪੋਲੈਂਡ ਦਾ ਮੈਚ ਰਾਤ 8.30 ਅਤੇ ਇੰਗਲੈਂਡ-ਸੈਨੇਗਲ ਦਾ ਮੈਚ ਰਾਤ 12.30 ਵਜੇ...
ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਬਣੇਗੀ ਭਾਜਪਾ ਸਰਕਾਰ-ਅਨੁਰਾਗ ਠਾਕੁਰ
. . .  about 5 hours ago
ਹਿਸਾਰ, 4 ਦਸੰਬਰ-ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਹਰਿਆਣਾ ਦੇ ਹਿਸਾਰ ਵਿਖੇ ਕਿਹਾ ਕਿ ਦਿੱਲੀ ਨਗਰ ਨਿਗਮ ਚੋਣਾਂ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣ ਚੋਣਾਂ ਵਿਚ ਤਿੰਨਾਂ ਥਾਵਾਂ 'ਤੇ ਕਮਲ ਖਿੜੇਗਾ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼...
ਸੇਬਾਂ ਦੀਆਂ ਪੇਟੀਆਂ ਚੁੱਕਣ ਵਾਲਿਆਂ 'ਤੇ ਮਾਮਲਾ ਦਰਜ
. . .  about 6 hours ago
ਫ਼ਤਹਿਗੜ੍ਹ ਸਾਹਿਬ, 4 ਦਸੰਬਰ-ਕੌਮੀ ਰਾਜ ਮਾਰਗ 'ਤੇ ਪੈਂਦੇ ਪਿੰਡ ਰਾਜਿੰਦਰਗੜ੍ਹ ਨੇੜੇ ਅੱਜ ਤੜਕੇ ਸੇਬਾਂ ਦਾ ਭਰਿਆ ਟਰੱਕ ਪਲਟ ਜਾਣ ਦੀ ਖ਼ਬਰ ਹੈ। ਇਸ ਦੌਰਾਨ ਉੱਥੋਂ ਲੰਘਣ ਵਾਲੇ ਰਾਹਗੀਰ ਟਰੱਕ ਚਾਲਕ ਦੀ ਸਾਰ ਲੈਣ ਦੀ ਬਜਾਏ 1200 ਵੱਧ ਸੇਬ ਦੀਆਂ ਭਰੀਆ ਪੇਟੀਆਂ ਚੁੱਕ ਲੈ ਗਏ। ਇਸ ਘਟਨਾ...।
ਰਾਹੁਲ ਗਾਂਧੀ ਸੰਸਦ ਦੇ ਸਰਦ ਰੁੱਤ ਇਜਲਾਸ 'ਚ ਨਹੀਂ ਹੋਣਗੇ ਸ਼ਾਮਿਲ
. . .  about 6 hours ago
ਨਵੀਂ ਦਿੱਲੀ, 4 ਦਸੰਬਰ-ਕਾਂਗਰਸੀ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਚੱਲ ਰਹੀ ਹੈ। ਇਸ ਲਈ ਰਾਹੁਲ ਗਾਂਧੀ ਸੰਸਦ ਦੇ ਸਰਦ ਰੁੱਤ ਇਜਲਾਸ 'ਚ ਸ਼ਾਮਿਲ...
ਭਾਰਤ-ਬੰਗਲਾਦੇਸ਼ ਪਹਿਲਾ ਇਕ ਦਿਨਾਂ ਮੈਚ:ਭਾਰਤ ਦੀ ਪੂਰੀ ਟੀਮ 186 ਦੌੜਾਂ ਬਣਾ ਕੇ ਆਊਟ
. . .  about 6 hours ago
ਢਾਕਾ, 4 ਦਸੰਬਰ-ਭਾਰਤ ਅਤੇ ਬੰਗਲਾਦੇਸ਼ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਪੂਰੀ ਟੀਮ 41.2 ਓਵਰਾਂ 'ਚ 186 ਦੌੜਾਂ ਬਣਾ ਕੇ ਆਊਟ ਹੋ ਗਈ।ਭਾਰਤ ਵਲੋਂ ਕੇ.ਐਲ.ਰਾਹੁਲ...
15 ਦਸੰਬਰ ਨੂੰ ਪੰਜਾਬ ਦੇ ਟੋਲ ਪਲਾਜ਼ੇ ਕੀਤੇ ਜਾਣਗੇ ਬੰਦ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਐਲਾਨ
. . .  about 5 hours ago
ਫ਼ਾਜ਼ਿਲਕਾ, 4 ਦਸੰਬਰ (ਪ੍ਰਦੀਪ ਕੁਮਾਰ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਵੱਡੇ ਐਕਸ਼ਨ ਦਾ ਐਲਾਨ ਕੀਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬੇ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਗੇਟ ਬੰਦ ਕਰਨ ਅਤੇ ਮੰਤਰੀਆਂ, ਵਿਧਾਇਕਾਂ...
ਵੱਖ-ਵੱਖ ਮਾਮਲਿਆਂ 'ਚ ਦੋ ਵਿਅਕਤੀਆਂ ਵਲੋਂ ਖ਼ੁਦਕੁਸ਼ੀ
. . .  about 7 hours ago
ਲੌਂਗੋਵਾਲ, 4 ਦਸੰਬਰ (ਵਿਨੋਦ, ਖੰਨਾ)-ਲੌਂਗੋਵਾਲ ਵਿਖੇ 2 ਵੱਖ-ਵੱਖ ਮਾਮਲਿਆਂ ਵਿਚ 2 ਨੌਜਵਾਨਾਂ ਵਲੋਂ ਖੁਦਕੁਸ਼ੀ ਕਰਨ ਦੇ ਦੁਖਦ ਸਮਾਚਾਰ ਪ੍ਰਾਪਤ ਹੋਏ ਹਨ। ਐੱਸ.ਐੱਚ.ਓ. ਬਲਵੰਤ ਸਿੰਘ...
ਰਾਜਸਥਾਨ: ਕਾਂਸਟੇਬਲ ਨੂੰ ਕਥਿਤ ਤੌਰ 'ਤੇ ਥੱਪੜ ਮਾਰਨ ਦੇ ਮਾਮਲੇ 'ਚ ਭਾਜਪਾ ਦੀ ਸਾਬਕਾ ਸੰਸਦ ਕ੍ਰਿਸ਼ਣੇਂਦਰ ਕੌਰ ਖ਼ਿਲਾਫ਼ ਮਾਮਲਾ ਦਰਜ
. . .  about 6 hours ago
ਕਾਂਗਰਸ 6 ਜਨਵਰੀ ਤੋਂ ਚਲਾਏਗੀ 'ਹੱਥ ਨਾਲ ਹੱਥ ਜੋੜੋ ਅਭਿਆਨ'
. . .  about 7 hours ago
ਨਵੀਂ ਦਿੱਲੀ, 4 ਦਸੰਬਰ-ਕਾਂਗਰਸੀ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਅੱਜ ਕਾਂਗਰਸ ਸੰਚਾਲਨ ਕਮੇਟੀ ਦੀ ਮੀਟਿੰਗ ਵਿਚ ਦੋ ਗੱਲਾਂ 'ਤੇ ਚਰਚਾ ਹੋਈ। ਪਹਿਲਾ ਸਾਡੀ ਪਾਰਟੀ ਦਾ ਪੂਰਾ ਸੈਸ਼ਨ ਹੈ, ਜਿਸ ਨੂੰ ਅਸੀਂ ਫਰਵਰੀ ਦੇ ਦੂਜੇ ਅੱਧ ਵਿੱਚ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ...
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ "ਸੀਸ ਸਸਕਾਰ ਦਿਵਸ" ਮੌਕੇ ਸਮਾਗਮ
. . .  about 7 hours ago
ਸ੍ਰੀ ਅਨੰਦਪੁਰ ਸਾਹਿਬ,4 ਦਸੰਬਰ (ਜੇ ਐਸ ਨਿੱਕੂਵਾਲ/ਕਰਨੈਲ ਸਿੰਘ ਸੈਣੀ)-ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ, ਹਿੰਦ ਦੀ ਚਾਦਰ ਤਿਲਕ ਜੰਝੂ ਦੇ ਰਾਖੇ ਪਾਤਸ਼ਾਹੀ ਨੌਵੀਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ...
ਅਸੀਂ ਹਰਿਆਣਾ ਅਤੇ ਹੋਰ ਸੂਬਿਆਂ ਦੇ ਗੈਂਗਸਟਰਾਂ ਵਿਰੁੱਧ ਲੜ ਰਹੇ ਹਾਂ-ਗਹਿਲੋਤ
. . .  about 7 hours ago
ਜੈਪੁਰ, 4 ਦਸੰਬਰ-ਸੀਕਰ ਵਿਚ ਬੀਤੇ ਦਿਨ ਹੋਈ ਗੋਲੀਬਾਰੀ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਮੁਲਜ਼ਮ ਬਾਹਰੋਂ ਆਏ ਸਨ ਜਦਕਿ ਕੁਝ ਰਾਜਸਥਾਨ ਦੇ ਵੀ ਸਨ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੁਝ ਗਰੋਹ...
ਬੀ.ਐਸ.ਐਫ਼. ਵਲੋਂ ਹੈਰੋਇਨ ਤੇ ਡਰੋਨ ਬਰਾਮਦ
. . .  about 8 hours ago
ਅਮਰਕੋਟ, 4 ਸਤੰਬਰ (ਭੱਟੀ)-ਬੀ.ਐਸ.ਐਫ਼. ਦੀ 103 ਬਟਾਲੀਅਨ ਵਲੋਂ ਖੋਜ ਅਭਿਆਨ ਦੌਰਾਨ ਹੈਰੋਇਨ ਤੇ ਡਰੋਨ ਦੀ ਬਰਾਮਦਗੀ ਹੋਈ ਹੈ। ਕੋਈ ਵੱਡੇ ਪੈਕੇਟ ਚੋ ਤਿੰਨ ਕਿਲੋ ਦੇ ਲਗਭਗ ਹੈਰੋਇਨ ਬਰਾਮਦ ਹੋਣ ਬਾਰੇ ਜਾਣਕਾਰੀ...
ਰਾਜਸਥਾਨ ਪੁਲਿਸ ਵਲੋਂ ਗੈਂਗਸਟਰ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰ ਗ੍ਰਿਫ਼ਤਾਰ
. . .  about 7 hours ago
ਸੀਕਰ, 4 ਦਸੰਬਰ-ਨਾਮੀ ਗੈਂਗਸਟਰ ਰਾਜੂ ਠੇਠ ਹੱਤਿਆ ਮਾਮਲੇ 'ਚ ਰਾਜਸਥਾਨ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਜਸਥਾਨ ਦੇ ਡੀ.ਜੀ.ਪੀ. ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਦੋ ਦੀ ਪਛਾਣ...
ਦਿੱਲੀ ਨਗਰ ਨਿਗਮ ਚੋਣਾਂ:ਦੁਪਹਿਰ 12 ਵਜੇ ਤੱਕ 18 ਫ਼ੀਸਦੀ ਵੋਟਿੰਗ
. . .  about 8 hours ago
ਪ੍ਰਧਾਨ ਮੰਤਰੀ ਵਲੋਂ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ
. . .  about 8 hours ago
ਨਵੀਂ ਦਿੱਲੀ, 4 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ...
ਭਾਰਤ-ਬੰਗਲਾਦੇਸ਼ ਪਹਿਲਾ ਇਕ ਦਿਨਾਂ ਮੈਚ:ਧਵਨ, ਰੋਹਿਤ ਤੋਂ ਬਾਅਦ ਕੋਹਲੀ ਵੀ ਆਊਟ, 13.3 ਓਵਰਾਂ ਤੋਂ ਬਾਅਦ ਭਾਰਤ 57/3
. . .  about 8 hours ago
2047 ਤੱਕ ਭਾਰਤ ਨੂੰ ਬਣਾਉਣਾ ਹੈ ਇਕ ਵਿਕਸਤ ਦੇਸ਼-ਹਰਦੀਪ ਪੁਰੀ
. . .  about 8 hours ago
ਨਵੀਂ ਦਿੱਲੀ, 4 ਦਸੰਬਰ-ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੋਟ ਪਾਉਣ ਤੋਂ ਬਾਅਦ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਅਸੀਂ 2047 ਤੱਕ ਭਾਰਤ ਨੂੰ ਇਕ ਵਿਕਸਤ ਦੇਸ਼ ਬਣਾਉਣਾ ਹੈ।ਹਾਲ ਹੀ ਵਿਚ ਇਕ ਰਿਪੋਰਟ ਵਿਚ ਭਵਿੱਖਬਾਣੀ ਕੀਤੀ ਗਈ ਹੈ ਕਿ ਅਗਲੇ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 31 ਭਾਦੋਂ ਸੰਮਤ 553

ਬਰਨਾਲਾ

ਸੰਯੁਕਤ ਕਿਸਾਨ ਮੋਰਚਾ : ਧਰਨੇ ਦਾ 349ਵਾਂ ਦਿਨ

'ਧਰਨੇ ਹਰਿਆਣੇ ਲੈ ਜਾਉ' ਵਾਲੇ ਕੈਪਟਨ ਦੇ ਬਿਆਨ ਨੇ ਕਾਂਗਰਸ ਦਾ ਕਿਸਾਨ-ਪੱਖੀ ਚਿਹਰਾ ਨੰਗਾ ਕੀਤਾ-ਆਗੂ

ਬਰਨਾਲਾ, 14 ਸਤੰਬਰ (ਅਸ਼ੋਕ ਭਾਰਤੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਬਰਨਾਲਾ ਦੇ ਰੇਲਵੇ ਸਟੇਸ਼ਨ ਵਿਖੇ ਲਗਾਇਆ ਧਰਨਾ 349ਵੇਂ ਦਿਨ 'ਚ ਸ਼ਾਮਿਲ ਹੋ ਗਿਆ | ਬੁਲਾਰਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ ਦੀ ਸਖ਼ਤ ਨਿਖੇਧੀ ਕੀਤੀ, ਜਿਸ 'ਚ ਉਸ ਨੇ ਕਿਸਾਨਾਂ ਨੂੰ ਪੰਜਾਬ 'ਚੋਂ ਧਰਨੇ ਚੁੱਕ ਕੇ ਹਰਿਆਣਾ ਲੈ ਜਾਣ ਦੀ ਗੱਲ ਆਖੀ ਸੀ | ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਰਣਧੀਰ ਸਿੰਘ ਰਾਜਗੜ੍ਹ, ਉਜਾਗਰ ਸਿੰਘ ਬੀਹਲਾ, ਮੇਲਾ ਸਿੰਘ ਕੱਟੂ, ਗੁਰਮੇਲ ਸ਼ਰਮਾ, ਗੁਰਚਰਨ ਸਿੰਘ ਸੁਰਜੀਤਪੁਰਾ, ਬਲਵੀਰ ਕੌਰ ਕਰਮਗੜ੍ਹ, ਬਲਜੀਤ ਸਿੰਘ ਚੁਹਾਣਕੇ, ਬੂਟਾ ਸਿੰਘ ਠੀਕਰੀਵਾਲਾ, ਗੁਰਦੇਵ ਮਾਂਗੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਦਾ ਬਿਆਨ ਸੁਣ ਕੇ ਉਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੋਈ | ਅਸਲ 'ਚ ਇਨ੍ਹਾਂ ਕਾਰਪੋਰੇਟ-ਪੱਖੀ ਤੇ ਲੋਕ-ਵਿਰੋਧੀ ਨਵਉਦਾਰਵਾਦੀ ਨੀਤੀਆਂ ਦੀ ਜਨਮ-ਦਾਤੀ ਕਾਂਗਰਸ ਪਾਰਟੀ ਹੀ ਹੈ | ਆਗੂਆਂ ਨੇ ਪਿਛਲੇ ਦਿਨੀਂ ਹਿਮਾਚਲ ਦੇ ਸੇਬ ਉਤਪਾਦਕਾਂ ਵਲੋਂ ਕੀਤੇ ਰੋਸ ਪ੍ਰਦਰਸ਼ਨਾਂ ਨੂੰ ਸ਼ੁੱਭ ਸੰਕੇਤ ਕਿਹਾ | ਅੱਜ ਕੱਲ੍ਹ ਸੇਬ ਉਤਪਾਦਕਾਂ ਤੇ ਖਪਤਕਾਰਾਂ ਦੀ ਬਹੁਤ ਲੁੱਟ ਹੋ ਰਹੀ ਹੈ | ਆਗੂਆਂ ਨੇ ਕਿਹਾ ਕਿ ਸੇਬ ਉਤਪਾਦਕ ਸਮਝ ਚੁੱਕੇ ਹਨ ਕਿ ਅਡਾਨੀ ਕਾਰਪੋਰੇਟ ਘਰਾਣੇ ਨੇ ਦਿਉ-ਕੱਦ ਕੋਲਡ ਸਟੋਰ ਕਿਸਾਨਾਂ ਦੇ ਫ਼ਾਇਦੇ ਲਈ ਨਹੀਂ ਬਣਾਏ ਗਏ, ਬਲਕਿ ਸੇਬ ਮੰਡੀ ਨੂੰ ਕੰਟਰੋਲ ਕਰਨ ਅਤੇ ਕੀਮਤਾਂ ਨੂੰ ਆਪਣੀ ਮਰਜ਼ੀ ਅਨੁਸਾਰ ਘੁਮਾਉਣ ਲਈ ਬਣਾਏ ਗਏ ਹਨ | ਖੇਤੀ ਕਾਨੂੰਨਾਂ ਦੇ ਲਾਗੂ ਹੋ ਜਾਣ ਬਾਅਦ ਇਹ ਸ਼ਿਕੰਜਾ ਹੋਰ ਵੀ ਕੱਸਿਆ ਜਾਵੇਗਾ | ਧਰਨੇ ਦੌਰਾਨ ਆਲ ਇੰਡੀਆ ਕਿਸਾਨ ਸਭਾ ਦੇ ਆਗੂ ਗੁਰਮੇਲ ਸ਼ਰਮਾ ਭਦੌੜ ਨੇ ਆਪਣੀ ਪੋਤਰੀ ਗੁਰਮੇਹਰ ਸ਼ਰਮਾ ਦੇ ਜਨਮ ਦੀ ਖ਼ੁਸ਼ੀ 'ਚ 2100 ਰੁਪਏ ਦੀ ਆਰਥਿਕ ਸਹਾਇਤਾ ਕੀਤੀ | ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਰਾਏਕੋਟ ਰੋਡ ਸੰਘੇੜਾ ਨਜ਼ਦੀਕ ਰਿਲਾਇੰਸ ਪੈਟਰੋਲ ਪੰਪ 'ਤੇ ਲਗਾਇਆ ਧਰਨਾ ਵੀ ਜਾਰੀ ਹੈ | ਇਸ ਮੌਕੇ ਕੁਲਜੀਤ ਸਿੰਘ ਵਜੀਦਕੇ, ਗੁਰਮੇਲ ਸਿੰਘ ਭੱਦਲਵਡ, ਬਿਧੀ ਚੰਦ ਸੰਘੇੜਾ, ਮੇਜਰ ਸਿੰਘ ਗੁੰਮਟੀ, ਗੁਰਮੇਲ ਸਿੰਘ, ਰਾਜਪਾਲ ਸਿੰਘ ਪੰਡੋਰੀ, ਰਾਮ ਸਿੰਘ ਸੰਘੇੜਾ, ਕੁਲਦੀਪ ਸਿੰਘ ਚੁਹਾਣਕੇ, ਸੁਖਵਿੰਦਰ ਸਿੰਘ ਸੰਧੂ ਆਦਿ ਹਾਜ਼ਰ ਸਨ |

ਮਾਮਲਾ ਨਗਰ ਕੌ ਾਸਲ ਵਲੋਂ ਲਗਾਏ ਗਏ ਸਾਈਨ ਬੋਰਡਾਂ ਦੇ ਘਪਲੇ ਦਾ

ਕੌਂਸਲਰ ਹੇਮਰਾਜ ਨੇ ਸ਼ਹਿਰ ਵਿਚ ਸਾਈਨ ਬੋਰਡ ਲਗਾ ਕੇ ਦਰਸਾਈ ਬੋਰਡ ਦੀ ਅਸਲ ਕੀਮਤ-ਇੱਕ ਘੰਟੇ ਬਾਅਦ ਹੀ ਬੋਰਡ ਹੋਏ ਗਾਇਬ

ਬਰਨਾਲਾ, 14 ਸਤੰਬਰ (ਰਾਜ ਪਨੇਸਰ)-ਬੀਤੇ ਦਿਨੀਂ ਨਗਰ ਕੌਂਸਲ ਬਰਨਾਲਾ ਵਲੋਂ ਸ਼ਹਿਰ ਦੀ ਹਰੇਕ ਗਲੀ ਅੱਗੇ ਸਾਈਨ ਬੋਰਡ ਲਗਾਏ ਗਏ ਸਨ ਜਿਸ ਵਿਚ ਗਲੀ/ਮੁਹੱਲਾ ਨੰਬਰ, ਕੌਂਸਲਰ, ਵਾਰਡ ਨੰਬਰ ਲਿਖਿਆ ਗਿਆ ਸੀ | ਪਰ ਬੋਰਡ ਲਗਾਏ ਜਾਣ ਦੇ ਕੁਝ ਦਿਨਾਂ ਬਾਅਦ ਹੀ ਕੌਂਸਲਰ ਹੇਮਰਾਜ ...

ਪੂਰੀ ਖ਼ਬਰ »

ਬੈਂਕ ਵਲੋਂ ਸਮੇਂ ਸਿਰ ਪੈਮੇਂਟ ਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਵਿਦਿਆਰਥੀ ਦਾ ਭਵਿੱਖ ਖ਼ਤਰੇ ਵਿਚ ਪਿਆ

ਸ਼ਹਿਣਾ, 14 ਸਤੰਬਰ (ਸੁਰੇਸ਼ ਗੋਗੀ)-ਸ਼ਹਿਣਾ ਵਿਖੇ ਇਕ ਬੈਂਕ ਦੀ ਬ੍ਰਾਂਚ ਵਲੋਂ ਸਮੇਂ ਸਿਰ ਖਾਤੇ ਵਿਚੋਂ ਪੇਮੈਂਟ ਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਇਕ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ 'ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ | ਸ਼ਹਿਣਾ ਦੇ ਅਸ਼ੋਕ ਕੁਮਾਰ ...

ਪੂਰੀ ਖ਼ਬਰ »

ਹਲਕਾ ਮਹਿਲ ਕਲਾਂ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਬੀਬੀ ਘਨੌਰੀ ਨਾਲ ਡਟ ਕੇ ਖੜ੍ਹਨ ਦਾ ਕੀਤਾ ਐਲਾਨ

ਮਹਿਲ ਕਲਾਂ, 14 ਸਤੰਬਰ (ਅਵਤਾਰ ਸਿੰਘ ਅਣਖੀ)-ਹਲਕਾ ਮਹਿਲ ਕਲਾਂ ਨਾਲ ਸਬੰਧਤ ਕਾਂਗਰਸੀ ਸਰਪੰਚਾਂ, ਪੰਚਾਂ ਅਤੇ ਪੰਚਾਇਤ ਸੰਮਤੀ ਮੈਂਬਰਾਂ ਦੀ ਭਰਵੀਂ ਇਕੱਤਰਤਾ ਪ੍ਰਧਾਨ ਜਸਵਿੰਦਰ ਸਿੰਘ ਮਾਂਗਟ ਦੀ ਅਗਵਾਈ ਹੇਠ ਅਨਾਜ ਮੰਡੀ ਮਹਿਲ ਕਲਾਂ ਵਿਖੇ ਹੋਈ | ਜਿਸ ਦੌਰਾਨ ...

ਪੂਰੀ ਖ਼ਬਰ »

ਕਿਸਾਨੀ ਮੋਰਚੇ ਨੂੰ ਹੁਲਾਰਾ ਦੇਣ ਲਈ ਕਿਸਾਨ ਪੰਚਾਇਤ ਜੁੜੀ

ਟੱਲੇਵਾਲ, 14 ਸਤੰਬਰ (ਸੋਨੀ ਚੀਮਾ)-ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਨਿਰਦੇਸ਼ਾਂ ਤਹਿਤ ਪਿੰਡ ਟੱਲੇਵਾਲ ਖ਼ੁਰਦ ਵਿਖੇ ਕਿਸਾਨੀ ਮੋਰਚੇ ਨੂੰ ਹੁਲਾਰਾ ਦੇਣ ਸੁਤੰਤਰਤਾ ਸੰਗਰਾਮੀ ਤਾਰਾ ਸਿੰਘ ਕਮਿਊਨਿਟੀ ਹਾਲ ਵਿਚ ਪਿੰਡ ਦੀ ਕਿਸਾਨ ਪੰਚਾਇਤ ਜੁੜੀ ਜਿਸ ਵਿਚ ਪਿੰਡ ...

ਪੂਰੀ ਖ਼ਬਰ »

ਨਗਰ ਸੁਧਾਰ ਟਰੱਸਟ ਵਲੋਂ ਸਕੂਲ ਲਈ ਛੱਡੀ ਜਗ੍ਹਾ 'ਤੇ ਹੋ ਰਹੇ ਕਬਜ਼ੇ ਦਾ ਮਾਮਲਾ ਫਿਰ ਗਰਮਾਇਆ

ਬਰਨਾਲਾ, 14 ਸਤੰਬਰ (ਰਾਜ ਪਨੇਸਰ)-ਨਗਰ ਸੁਧਾਰ ਟਰੱਸਟ ਵਲੋਂ 22 ਏਕੜ ਕਾਲੋਨੀ ਕੱਟਣ ਸਮੇਂ ਸਕੂਲ ਲਈ ਕਰੀਬ 33 ਵਿਸਵੇ ਜਗ੍ਹਾ ਛੱਡੀ ਗਈ ਸੀ ਜਿਸ ਵਿਚ ਕੁਝ ਲੋਕਾਂ ਨੇ ਦਰਖਤ ਲਗਾ ਕੇ ਤੇ ਭਗਵਾਨ ਦੀ ਮੂਰਤੀ ਰੱਖ ਕੇ ਪੂਜਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਪੱਤੀ ਰੋਡ ਦੇ ...

ਪੂਰੀ ਖ਼ਬਰ »

7ਵੇਂ ਮੈਗਾ ਰੋਜ਼ਗਾਰ ਮੇਲੇ 'ਚ ਵੱਖ-ਵੱਖ ਕੰਪਨੀਆਂ ਵਲੋਂ ਨੌਜਵਾਨਾਂ ਨੂੰ ਦਿੱਤਾ ਰੋਜ਼ਗਾਰ

ਬਰਨਾਲਾ, 14 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵਲੋਂ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ 7ਵਾਂ ਮੈਗਾ ਰੋਜ਼ਗਾਰ ਮੇਲਾ ਲਗਾਇਆ ਗਿਆ | ਜਿਸ ਵਿਚ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਸ਼ਿਰਕਤ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ

ਤਪਾ ਮੰਡੀ, 14 ਸਤੰਬਰ (ਪ੍ਰਵੀਨ ਗਰਗ)-ਤਪਾ ਢਿਲਵਾਂ ਲਿੰਕ ਰੋਡ 'ਤੇ ਪਿਕਅਪ ਗੱਡੀ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਤਪਾ ਵਿਖੇ ਜੇਰੇ ਇਲਾਜ ਬਲਵਿੰਦਰ ਸਿੰਘ ...

ਪੂਰੀ ਖ਼ਬਰ »

ਐਸ.ਜੀ.ਐਨ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਟੱਲੇਵਾਲ, 14 ਸਤੰਬਰ (ਸੋਨੀ ਚੀਮਾ)-ਐਸ.ਜੀ.ਐਨ. ਇੰਟਰਨੈਸ਼ਨਲ ਸਕੂਲ ਦੀਵਾਨਾ ਦੇ ਵਿਦਿਆਰਥੀਆਂ ਦਿਲਪ੍ਰੀਤ ਸਿੰਘ ਪੁੱਤਰ ਗੁਰਜੀਤ ਸਿੰਘ ਅਤੇ ਜਸਕਰਨ ਸਿੰਘ ਪੁੱਤਰ ਇੰਦਰਜੀਤ ਸਿੰਘ ਨੇ ਪਿੰਡ ਕੁਤਬਾ ਵਿਖੇ ਹੋਏ 200 ਮੀਟਰ ਦੌੜ ਮੁਕਾਬਲਿਆਂ ਵਿਚ ਪਹਿਲਾ ਅਤੇ ਦੂਜਾ ਸਥਾਨ ...

ਪੂਰੀ ਖ਼ਬਰ »

ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ 19 ਨੂੰ

ਮਹਿਲ ਕਲਾਂ, 14 ਸਤੰਬਰ (ਅਵਤਾਰ ਸਿੰਘ ਅਣਖੀ)-ਸਮਾਜ ਅੰਦਰ ਦਿਨ ਬ ਦਿਨ ਵਧਦੇ ਜਾ ਰਹੇ ਨਸ਼ਿਆਂ ਦੇ ਪ੍ਰਭਾਵ ਨੂੰ ਰੋਕਣ ਲਈ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਪੰਜਾਬ ਵਲੋਂ ਵਿਸ਼ੇਸ਼ ਜਾਗਰੂਕਤਾ ਸੈਮੀਨਾਰ 19 ਸਤੰਬਰ ਨੂੰ ਅਨਾਜ ਮੰਡੀ ਮਹਿਲ ਕਲਾਂ ਵਿਖੇ ਕਰਵਾਇਆ ਜਾ ...

ਪੂਰੀ ਖ਼ਬਰ »

10 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਮੋਟਰਸਾਈਕਲ ਸਵਾਰ ਦੋ ਨੌਜਵਾਨ ਕਾਬੂ

ਤਪਾ ਮੰਡੀ, 14 ਸਤੰਬਰ (ਪ੍ਰਵੀਨ ਗਰਗ)-ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਭਾਗੀਰਥ ਸਿੰਘ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤਪਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 10 ਹਜ਼ਾਰ ਨਸ਼ੀਲੀਆਂ ਗੋਲੀਆਂ ਅਤੇ ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਕਾਬੂ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਸੰਯੁਕਤ ਹਮਿਖ਼ਆਲੀ ਪਾਰਟੀਆਂ ਨਾਲ ਕਰੇਗਾ ਗੱਠਜੋੜ-ਐਡਵੋਕੇਟ ਗਿੰਦੀ

ਹੰਡਿਆਇਆ, 14 ਸਤੰਬਰ (ਗੁਰਜੀਤ ਸਿੰਘ ਖੁੱਡੀ)-ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰਖਦਿਆਂ ਪਾਰਟੀ ਆਗੂਆਂ ਵਲੋਂ ਗਤੀਵਿਧੀਆਂ ਸ਼ੁਰੂ ਕੀਤੀਆਂ ਜਿਸ ਦੇ ਤਹਿਤ ਪਿੰਡ ਧਨੌਲਾ ...

ਪੂਰੀ ਖ਼ਬਰ »

ਵਿਧਾਨ ਸਭਾ ਵਿਚ ਸਾਬਕਾ ਸੈਨਿਕ ਵਿੰਗ ਨੂੰ ਪ੍ਰਤੀਨਿਧਤਾ ਦੇਣ ਦੀ ਕੀਤੀ ਮੰਗ

ਬਰਨਾਲਾ, 14 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਆਗਾਮੀ ਵਿਧਾਨ ਸਭਾ ਚੋਣਾਂ ਵਿਚ ਸਾਬਕਾ ਸੈਨਿਕ ਵਿੰਗ ਨੂੰ ਵੀ ਪ੍ਰਤੀਨਿਧਤਾ ਦੇਣ ਲਈ ਸਾਬਕਾ ਸੈਨਿਕ ਵਿੰਗ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਵਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਅਤੇ ਸੂਬਾ ਸਕੱਤਰ ਸੂਬੇਦਾਰ ਸਰਬਜੀਤ ...

ਪੂਰੀ ਖ਼ਬਰ »

ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸਕੂਲ 'ਚ ਕਰਵਾਏ ਗੁਰਬਾਣੀ ਕੰਠ ਦੇ ਮੁਕਾਬਲੇ

ਤਪਾ ਮੰਡੀ, 14 ਸਤੰਬਰ (ਵਿਜੇ ਸ਼ਰਮਾ)-ਨੇੜਲੇ ਪਿੰਡ ਤਾਜੋਕੇ ਦੇ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਹਾਈ ਸਕੂਲ ਵਿਖੇ ਗੁਰਬਾਣੀ ਕੰਠ ਦੇ ਮੁਕਾਬਲੇ ਤਪ ਅਸਥਾਨ ਸੰਤ ਬਾਬਾ ਪੰਜਾਬ ਸਿੰਘ ਦੇ ਮੁੱਖ ਸੇਵਾਦਾਰ ਬਾਬਾ ਬੂਟਾ ਸਿੰਘ ਦੀ ਅਗਵਾਈ 'ਚ ਕਰਵਾਏ ਗਏ ਜਿਸ ਵਿਚ 10 ...

ਪੂਰੀ ਖ਼ਬਰ »

ਰਾਧਾ ਅਸ਼ਟਮੀ ਦਾ ਤਿਉਹਾਰ ਮਨਾਇਆ

ਤਪਾ ਮੰਡੀ, 14 ਸਤੰਬਰ (ਪ੍ਰਵੀਨ ਗਰਗ)-ਸ੍ਰੀ ਸ਼ਿਆਮ ਪ੍ਰਚਾਰ ਮੰਡਲ ਤਪਾ ਵਲੋਂ ਰਾਧਾ ਅਸ਼ਟਮੀ ਦਾ ਤਿਉਹਾਰ ਅੰਦਰਲੀ ਗਊਸ਼ਾਲਾ ਰਾਧਾ ਕਿ੍ਸ਼ਨ ਮੰਦਰ ਵਿਖੇ ਮਨਾਇਆ ਗਿਆ, ਜਿਸ 'ਚ ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ...

ਪੂਰੀ ਖ਼ਬਰ »

ਜਗਜੀਤਪੁਰਾ ਦੇ ਅਧੂਰੇ ਵਿਕਾਸ ਕਾਰਜਾਂ ਲਈ ਗ੍ਰਾਂਟ ਦੇ ਗੱਫੇ ਦਿੱਤੇ ਜਾਣਗੇ-ਪਿਰਮਲ ਸਿੰਘ ਧੌਲਾ

ਸ਼ਹਿਣਾ, 14 ਸਤੰਬਰ (ਸੁਰੇਸ਼ ਗੋਗੀ)-ਜਗਜੀਤਪੁਰਾ ਦੇ ਅਧੂਰੇ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਵਲੋਂ ਛੇਤੀ ਗ੍ਰਾਂਟਾਂ ਦੇ ਗੱਫੇ ਦਿੱਤੇ ਜਾਣਗੇ | ਇਹ ਸ਼ਬਦ ਹਲਕਾ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਜਗਜੀਤਪੁਰਾ ਦੇ ਪੰਚ ਮਨਜਿੰਦਰ ਸਿੰਘ ਧਾਲੀਵਾਲ ਦੇ ਘਰ ਪਿੰਡ ...

ਪੂਰੀ ਖ਼ਬਰ »

ਭਾਈ ਰੂਪ ਚੰਦ ਸਕੂਲ 'ਬੈਸਟ ਸਕੂਲ ਆਫ਼ ਇਨਫਰਾਸਟਰੱਕਚਰ' ਐਵਾਰਡ ਨਾਲ ਸਨਮਾਨਿਤ

ਭਦੌੜ, 14 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਸਿੱਖਿਆ ਦੇ ਖੇਤਰ 'ਚ ਬੁਲੰਦੀਆਂ ਹਾਸਲ ਕਰਨ ਵਾਲਾ ਭਾਈ ਰੂਪ ਚੰਦ ਪਬਲਿਕ ਸਕੂਲ ਭਾਈ ਰੂਪਾ ਨੂੰ ਫੈੱਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਪੰਜਾਬ ਵਲੋਂ ਕਰਵਾਏ ਗਏ ਸਰਵੇ ਦੌਰਾਨ 'ਬੈਸਟ ਸਕੂਲ ਆਫ਼ ...

ਪੂਰੀ ਖ਼ਬਰ »

ਸਕਾਈ ਹਾਕਸ ਆਈਲੈਟਸ ਤੇ ਇਮੀਗੇ੍ਰਸ਼ਨ ਦੇ ਲਗਾਤਾਰ ਸ਼ਾਨਦਾਰ ਨਤੀਜੇ

ਸ਼ਹਿਣਾ, 14 ਸਤੰਬਰ (ਸੁਰੇਸ਼ ਗੋਗੀ)-ਸਨਅਤੀ ਕਸਬਾ ਪੱਖੋਂ ਕੈਂਚੀਆਂ ਵਿਖੇ ਸਕਾਈ ਹਾਕਸ ਆਈਲੈਟਸ ਤੇ ਇਮੀਗੇ੍ਰਸ਼ਨ ਸੈਂਟਰ ਦੇ ਲਗਾਤਾਰ ਸ਼ਾਨਦਾਰ ਨਤੀਜੇ ਆ ਰਹੇ ਹਨ | ਸੰਸਥਾ ਦੇ ਐੱਮ.ਡੀ. ਰਾਜਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਜੈਸਮੀਨ ਪੁੱਤਰੀ ਕਮਲਜੀਤ ਖ਼ਾਨ ਵਾਸੀ ...

ਪੂਰੀ ਖ਼ਬਰ »

ਕੌਮਾਂਤਰੀ ਨਿਸ਼ਾਨੇਬਾਜ਼ ਨਮਨਵੀਰ ਸਿੰਘ ਬਰਾੜ ਨੂੰ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਸ਼ਹਿਣਾ, 14 ਸਤੰਬਰ (ਸੁਰੇਸ਼ ਗੋਗੀ)-ਕੌਮਾਂਤਰੀ ਨਿਸ਼ਾਨੇਬਾਜ਼ ਨਮਨਵੀਰ ਸਿੰਘ ਬਰਾੜ ਨੂੰ ਉਨ੍ਹਾਂ ਦੇ ਜੱਦੀ ਪਿੰਡ ਈਸ਼ਰ ਸਿੰਘ ਵਾਲਾ ਵਿਖੇ ਸੈਂਕੜੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ | ਜ਼ਿਕਰਯੋਗ ਹੈ ਕਿ ਹੋਣਹਾਰ ਕੌਮਾਂਤਰੀ ਨਿਸ਼ਾਨੇਬਾਜ਼ ਨਮਨਵੀਰ ...

ਪੂਰੀ ਖ਼ਬਰ »

ਮਜ਼ਦੂਰਾਂ ਦੀ ਜਗ੍ਹਾ ਅੱਗੇ ਧੱਕੇ ਨਾਲ ਰੇਹੜੀਆਂ ਲਗਾਉਣ ਖ਼ਿਲਾਫ਼ ਕਾਰਵਾਈ ਦੀ ਮੰਗ

ਬਰਨਾਲਾ, 14 ਸਤੰਬਰ (ਰਾਜ ਪਨੇਸਰ)-ਸਥਾਨਕ ਵਾਲਮੀਕਿ ਚੌਕ ਨਜ਼ਦੀਕ ਮਜ਼ਦੂਰਾਂ ਦੇ ਆਰਾਮ ਵਾਲੀ ਜਗ੍ਹਾ ਅੱਗੇ ਇਕ ਪ੍ਰਧਾਨ ਵਲੋਂ ਧੱਕੇ ਨਾਲ ਰੇਹੜੀਆਂ ਲਗਾਉਣ 'ਤੇ ਪ੍ਰਸ਼ਾਸਨ ਖ਼ਿਲਾਫ਼ ਮਜ਼ਦੂਰਾਂ ਵਲੋਂ ਨਾਅਰੇਬਾਜ਼ੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਗਈ ਹੈ | ਜਾਣਕਾਰੀ ...

ਪੂਰੀ ਖ਼ਬਰ »

ਗਰੀਨ ਫ਼ੀਲਡ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਵਲੋਂ ਆਈ. ਸੀ. ਆਈ. ਸੀ. ਆਈ. ਬੈਂਕ ਦਾ ਦੌਰਾ

ਧਨੌਲਾ, 14 ਸਤੰਬਰ (ਜਤਿੰਦਰ ਸਿੰਘ ਧਨੌਲਾ)-ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗੜ੍ਹ ਦੇ ਵਿਦਿਆਰਥੀਆਂ ਨੂੰ ਚੇਅਰਮੈਨ ਸੁਖਮਿੰਦਰ ਸਿੰਘ ਗਿੱਲ ਦੀਆਂ ਹਦਾਇਤਾਂ ਅਨੁਸਾਰ ਬੈਂਕਾਂ ਦੇ ਕੰਮਕਾਜ ਬਾਰੇ ਜਾਣੂੰ ਕਰਵਾਉਣ ਦੇ ਲਈ ਮੈਨੇਜਰ ਮਹਿੰਦਰ ਸਿੰਘ ਦੀ ਅਗਵਾਈ ਹੇਠ ਆਈ. ...

ਪੂਰੀ ਖ਼ਬਰ »

ਐਡਵੋਕੇਟ ਰਾਹੀ ਨੂੰ ਉਮੀਦਵਾਰ ਐਲਾਨੇ ਜਾਣ ਦੀ ਖ਼ੁਸ਼ੀ 'ਚ ਵਰਕਰਾਂ ਨੇ ਲੱਡੂ ਵੰਡੇ

ਤਪਾ ਮੰਡੀ, 14 ਸਤੰਬਰ (ਪ੍ਰਵੀਨ ਗਰਗ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 2022 ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਉਮੀਦਵਾਰਾਂ ਦੀ ਜਾਰੀ ਕੀਤੀ ਗਈ ਸੂਚੀ 'ਚ ਹਲਕਾ ਭਦੌੜ ਤੋਂ ਐਡਵੋਕੇਟ ਸਤਨਾਮ ਸਿੰਘ ਰਾਹੀ ਨੂੰ ਅਕਾਲੀ ਦਲ ਅਤੇ ਬਸਪਾ ਦਾ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਬਰਾਮਦ

ਬਰਨਾਲਾ, 14 ਸਤੰਬਰ (ਰਾਜ ਪਨੇਸਰ)-ਥਾਣਾ ਸਿਟੀ-1 ਪੁਲਿਸ ਵਲੋਂ 100 ਪੱਤੇ ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਭਾਗੀਰਥ ਸਿੰਘ ਮੀਨਾ ਦੀਆਂ ...

ਪੂਰੀ ਖ਼ਬਰ »

ਮਹਿਲਾ ਕੌ ਾਸਲਰ ਨੂੰ ਬੇਹੋਸ਼ੀ ਵਾਲੀ ਦਵਾਈ ਸੁੰਘਾ ਕੇ ਵਾਲੀਆਂ ਤੇ ਮੋਬਾਈਲ ਖੋਹੇ ਲੁਟੇਰਿਆਂ ਨੇ ਮਹਿਲਾ ਕੌ ਾਸਲਰ ਦੀ ਕੁੱਟਮਾਰ ਵੀ ਕੀਤੀ

ਬਰਨਾਲਾ, 14 ਸਤੰਬਰ (ਰਾਜ ਪਨੇਸਰ)-ਅੱਜ ਸ਼ਾਮੀਂ ਨਗਰ ਕੌਂਸਲ ਬਰਨਾਲਾ ਦੇ ਵਾਰਡ ਨੰ: 7 ਤੋਂ ਮਹਿਲਾ ਕੌਂਸਲਰ ਕਰਮਜੀਤ ਕੌਰ ਨੂੰ ਲੁਟੇਰੇ ਕੋਈ ਬੇਹੋਸ਼ੀ ਵਾਲੀ ਸੁੰਘਾ ਕੇ ਉਸ ਤੋਂ ਸੋਨੇ ਦੀਆਂ ਬਾਲੀਆਂ ਅਤੇ ਮੋਬਾਇਲ ਲੁੱਟ ਕੇ ਫਰਾਰ ਹੋ ਗਏ | ਇਸ ਦੌਰਾਨ ਲੁਟੇਰਿਆਂ ਵਲੋਂ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸ਼ਹਿਣਾ ਵਿਖੇ ਮੀਟਿੰਗ ਹੋਈ

ਸ਼ਹਿਣਾ, 14 ਸਤੰਬਰ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਬਲਾਕ ਪੱਧਰੀ ਮੀਟਿੰਗ ਸ਼ਹਿਣਾ ਵਿਖੇ ਭੋਲਾ ਸਿੰਘ ਛੰਨਾ ਬਲਾਕ ਪ੍ਰਧਾਨ ਅਤੇ ਕੁਲਵੰਤ ਸਿੰਘ ਜਨਰਲ ਸਕੱਤਰ ਦੀ ਅਗਵਾਈ ਵਿਚ ਗੁਰਦੁਆਰਾ ਤਿ੍ਵੇਣੀ ਸਾਹਿਬ ਵਿਖੇ ਹੋਈ | ਇਸ ਮੌਕੇ ਸੰਬੋਧਨ ...

ਪੂਰੀ ਖ਼ਬਰ »

ਨਗਰ ਕੌਂਸਲ ਦੇ ਸਾਈਨ ਬੋਰਡ ਘਪਲੇ ਸਬੰਧੀ ਸ਼ੋ੍ਰਮਣੀ ਅਕਾਲੀ ਦਲ ਨੇ ਵੀ ਚੁੱਪੀ ਤੋੜੀ

ਬਰਨਾਲਾ, 14 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਪਿਛਲੇ ਕਾਫ਼ੀ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਨਗਰ ਕੌਂਸਲ ਬਰਨਾਲਾ ਦੇ ਸਾਈਨ ਬੋਰਡ ਘਪਲੇ ਸਬੰਧੀ ਅੱਜ ਸ਼ੋ੍ਰਮਣੀ ਅਕਾਲੀ ਦਲ ਨੇ ਵੀ ਆਪਣੀ ਚੁੱਪੀ ਤੋੜ ਦਿੱਤੀ ਹੈ | ਜ਼ਿਕਰਯੋਗ ਹੈ ਕਿ ਨਗਰ ਕੌਂਸਲ ਬਰਨਾਲਾ ਵਲੋਂ ...

ਪੂਰੀ ਖ਼ਬਰ »

ਛੋਟੇ ਬੱਚਿਆਂ ਦੀ ਘਰੇਲੂ ਦੇਖਭਾਲ ਸਬੰਧੀ ਆਸ਼ਾ ਵਰਕਰਾਂ ਨੂੰ ਕੀਤਾ ਸਿੱਖਿਅਤ

ਤਪਾ ਮੰਡੀ, 14 ਸਤੰਬਰ (ਪ੍ਰਵੀਨ ਗਰਗ)-ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਬ ਡਵੀਜ਼ਨਲ ਹਸਪਤਾਲ ਤਪਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪਰਵੇਸ ਕੁਮਾਰ ਦੀ ਅਗਵਾਈ 'ਚ ਛੋਟੇ ਬੱਚਿਆਂ ਦੀ ਘਰੇਲੂ ਦੇਖਭਾਲ ਪ੍ਰੋਗਰਾਮ ਅਧੀਨ ਘਰਾਂ ...

ਪੂਰੀ ਖ਼ਬਰ »

ਭਾਜਪਾ 'ਚ ਸ਼ਾਮਿਲ ਹੋਏ ਸਰਪੰਚ ਵਿਰੁੱਧ ਭੜਕਿਆ ਪਿੰਡ ਵਾਸੀਆਂ ਦਾ ਗ਼ੁੱਸਾ

ਮਹਿਲ ਕਲਾਂ, 14 ਸਤੰਬਰ (ਅਵਤਾਰ ਸਿੰਘ ਅਣਖੀ, ਤਰਸੇਮ ਸਿੰਘ ਗਹਿਲ)-ਬੀਤੇ ਦਿਨੀਂ ਚੰਡੀਗੜ੍ਹ ਵਿਖੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋਏ ਪਿੰਡ ਚੰਨਣਵਾਲ ਦੇ ਸਰਪੰਚ ਬੂਟਾ ਸਿੰਘ ਦਾ ਪਿੰਡ ਵਾਸੀਆਂ ਵਲੋਂ ਭਰਵਾਂ ਇਕੱਠ ਕਰ ਕੇ ਡਟਵਾਂ ਵਿਰੋਧ ਕੀਤਾ ਗਿਆ | ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX