ਤਾਜਾ ਖ਼ਬਰਾਂ


ਅਲਬਰਟਾ 'ਚ ਕੋਵਿਡ-19 ਦੇ 15886 ਨਵੇਂ ਮਾਮਲੇ ਹੋਏ ਦਰਜ, 23 ਨਵੀਆਂ ਮੌਤਾਂ
. . .  1 minute ago
ਕੈਲਗਰੀ, 18 ਜਨਵਰੀ (ਜਸਜੀਤ ਸਿੰਘ ਧਾਮੀ) - ਅਲਬਰਟਾ ਸੂਬੇ ਅੰਦਰ ਪਿਛਲੇ 3 ਦਿਨਾਂ ਦੀ ਆਈ ਕੋਵਿਡ-19 ਦੀ ਰਿਪੋਰਟ ਮੁਤਾਬਿਕ 15886 ਨਵੇਂ ਮਾਮਲੇ ਦਰਜ ਹੋਏ ਹਨ. ਸੂਬੇ ਵਿਚ ਕੋਵਿਡ-19 ਨਾਲ 23 ਹੋਰ ਨਵੀਆਂ ਮੌਤਾਂ ਦੀ ਰਿਪੋਰਟ ਸਾਹਮਣੇ ਆਈ, ਜਿਨ੍ਹਾਂ...
ਸਾਬਕਾ ਮੁੱਖ ਮੰਤਰੀ ਐਨ.ਚੰਦਰਬਾਬੂ ਨਾਇਡੂ ਹੋਏ ਕੋਰੋਨਾ ਪਾਜ਼ੀਟਿਵ
. . .  17 minutes ago
ਨਵੀਂ ਦਿੱਲੀ, 18 ਜਨਵਰੀ - ਸਾਬਕਾ ਮੁੱਖ ਮੰਤਰੀ ਅਤੇ ਆਂਧਰਾ ਪ੍ਰਦੇਸ਼ ਵਿਚ ਵਿਰੋਧੀ ਧਿਰ ਦੇ ਮੌਜੂਦਾ ਨੇਤਾ, ਐਨ ਚੰਦਰਬਾਬੂ ਨਾਇਡੂ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ...
ਇਕ ਵਾਰ ਫਿਰ ਮਹਿਸੂਸ ਕੀਤੇ ਗਏ ਭੁਚਾਲ ਦੇ ਝਟਕੇ
. . .  about 1 hour ago
ਨਵੀਂ ਦਿੱਲੀ, 18 ਜਨਵਰੀ - 4.3 ਦੀ ਤੀਬਰਤਾ ਦਾ ਭੂਚਾਲ ਸਵੇਰੇ 7:52 ਵਜੇ ਚੂਰਾਚੰਦਪੁਰ, ਮਣੀਪੁਰ, ਨਗੋਪਾ, ਮਿਜ਼ੋਰਮ ਤੋਂ 46 ਕਿਲੋਮੀਟਰ ਪੂਰਬ-ਉੱਤਰ-ਪੂਰਬ ਵਿਚ ਆਇਆ ਹੈ | ਇਹ ਜਾਣਕਾਰੀ ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ...
ਪ੍ਰਧਾਨ ਮੰਤਰੀ ਮੋਦੀ ਅੱਜ ਭਾਜਪਾ ਵਰਕਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕਰਨਗੇ ਗੱਲਬਾਤ
. . .  about 1 hour ago
ਨਵੀਂ ਦਿੱਲੀ, 18 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਗ੍ਰਹਿ ਮੈਦਾਨ ਵਾਰਾਣਸੀ ਵਿਚ ਭਾਜਪਾ ਵਰਕਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ...
ਹਿਮਾਚਲ ਪ੍ਰਦੇਸ਼ : ਢਿੱਗਾਂ ਡਿੱਗਣ ਕਾਰਨ ਇਕ ਮਜ਼ਦੂਰ ਦੀ ਮੌਤ, ਇਕ ਜ਼ਖ਼ਮੀ
. . .  about 1 hour ago
ਬਿਲਾਸਪੁਰ,18 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੇ ਕੋਠੀਪੁਰਾ ਵਿਚ ਏਮਜ਼ ਦੇ ਨਿਰਮਾਣ ਅਧੀਨ ਬਿਜਲੀ ਫੀਡਰ ਵਿਚ ਢਿੱਗਾਂ ਡਿੱਗਣ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ ਅਤੇ...
ਫ਼ਿਰੋਜ਼ਪੁਰ ਦਿਹਾਤੀ ਹਲਕੇ ਤੋਂ ਆਪ ਨੇ ਪੁਰਾਣੇ ਜੁਝਾਰੂ ਆਗੂ ਰਜਨੀਸ਼ ਦਹਿਆ ਨੂੰ ਬਣਾਇਆ ਉਮੀਦਵਾਰ
. . .  about 1 hour ago
ਫ਼ਿਰੋਜ਼ਪੁਰ,18 (ਕੁਲਬੀਰ ਸਿੰਘ ਸੋਢੀ) - ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਦਿਹਾਤੀ ਤੋਂ ਬੀਤੇ ਦਿਨ ਆਪ ਉਮੀਦਵਾਰ ਆਸ਼ੂ ਬਾਂਗੜ ਵਲੋਂ ਪਾਰਟੀ ਨੂੰ ਅਲਵਿਦਾ ਕਹਿ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰ ਲਈ ਸੀ...
ਡੇਰਾਬਸੀ ਪੰਡਵਾਲਾ ਭੱਠੇ ਤੋਂ 9 ਬੰਧੂਆ ਮਜ਼ਦੂਰਾਂ ਨੂੰ ਪ੍ਰਸ਼ਾਸਨ ਨੇ ਛੁਡਵਾਇਆ
. . .  about 1 hour ago
ਡੇਰਾ ਬੱਸੀ,18 ਜਨਵਰੀ (ਰਣਬੀਰ ਸਿੰਘ ਪੜ੍ਹੀ ) - ਡੇਰਾਬਸੀ ਨੇੜੇ ਪੈਂਦੇ ਪਿੰਡ ਪੰਡਵਾਲਾ ਵਿਖੇ ਸਥਿਤ ਪੀ.ਜੀ.ਐਸ. ਨਾਮਕ ਇੱਟਾਂ ਦੇ ਭੱਠੇ ਤੋਂ ਕਥਿਤ ਤੌਰ 'ਤੇ ਬੰਧੂਆ ਮਜ਼ਦੂਰੀ ਕਰ ਰਹੇ 9 ਪ੍ਰਵਾਸੀ ਮਜ਼ਦੂਰਾਂ ਨੂੰ ਪ੍ਰਸ਼ਾਸਨ ਨੇ ਛੁਡਵਾਇਆ ਹੈ ...
⭐ਮਾਣਕ - ਮੋਤੀ⭐
. . .  about 1 hour ago
⭐ਮਾਣਕ - ਮੋਤੀ⭐
ਡਾ. ਅਮਰਜੀਤ ਸਿੰਘ ਮਾਨ ਸੁਨਾਮ ਤੋਂ ਹੋਣਗੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ
. . .  1 day ago
ਊਧਮ ਸਿੰਘ ਵਾਲਾ,17 ਜਨਵਰੀ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ, ਧੀਰਜ)- ਸੰਯੁਕਤ ਸਮਾਜ ਮੋਰਚਾ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ...
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਬੁਲਾਰਿਆਂ ਦੀ ਸੂਚੀ ਕੀਤੀ ਜਾਰੀ
. . .  1 day ago
ਦਿਹਾਤੀ ਹਲਕੇ ਤੋਂ ਮੋੜਾ ਸਿੰਘ ਅਣਜਾਣ ਨੂੰ ਬਣਾਇਆ ਸੰਯੁਕਤ ਸਮਾਜ ਮੋਰਚੇ ਨੇ ਉਮੀਦਵਾਰ
. . .  1 day ago
ਫ਼ਿਰੋਜ਼ਪੁਰ ,17 (ਕੁਲਬੀਰ ਸਿੰਘ ਸੋਢੀ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਦਿਹਾਤੀ ਦੇ ਨੌਜਵਾਨ ਮੋੜਾ ਸਿੰਘ ਅਣਜਾਣ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸੰਯੁਕਤ ਸਮਾਜ ਮੋਰਚੇ ਵਲੋਂ ਹਲਕਾ ਦਿਹਾਤੀ ਤੋਂ ...
ਸੰਯੁਕਤ ਸਮਾਜ ਮੋਰਚਾ ਵਲੋਂ ਬਲਵਿੰਦਰ ਸਿੰਘ ਰਾਜੂ ਨੂੰ ਬਟਾਲਾ ਤੋਂ ਆਪਣਾ ਉਮੀਦਵਾਰ ਐਲਾਨਿਆ
. . .  1 day ago
ਕਾਦੀਆਂ, 17 ਜਨਵਰੀ (ਪ੍ਰਦੀਪ ਸਿੰਘ ਬੇਦੀ) - ਸੰਯੁਕਤ ਸਮਾਜ ਮੋਰਚਾ ਵਲੋਂ ਬੇਟ ਖੇਤਰ ਵਿਚ ਰਹਿਣ ਵਾਲੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਨੂੰ ਬਟਾਲਾ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।ਇਸ ਮੌਕੇ ਬਲਵਿੰਦਰ ਸਿੰਘ ਰਾਜੂ ਨੇ ਹਾਈਕਮਾਂਡ ਦਾ...
ਸਮੂਹਿਕ ਜਬਰ ਜਨਾਹ ਕਰਨ ਵਾਲੇ 3 ਦੋਸ਼ੀ ਪੁਲਿਸ ਅੜਿੱਕੇ
. . .  1 day ago
ਰਾਂਚੀ, 17 ਜਨਵਰੀ - ਦਿਹਾਤੀ ਰਾਂਚੀ ਦੇ ਚੰਨੋ ਇਲਾਕੇ ਵਿਚ ਇਕ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਸਮੂਹਿਕ ਜਬਰ ਜਨਾਹ ਕਰਨ ਵਾਲੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਐੱਸ.ਆਈ.ਟੀ. ਦਾ ਗਠਨ ਕੀਤਾ ...
ਕਾਂਗਰਸ ਵਿਚ ਸ਼ਾਮਿਲ ਹੋਏ ਆਸ਼ੂ ਬੰਗੜ
. . .  1 day ago
ਚੰਡੀਗੜ੍ਹ, 17 ਜਨਵਰੀ - ਜ਼ਿਲ੍ਹਾ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਫਿਰੋਜਪੁਰ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ...
ਕੋਰੋਨਾ ਵਾਇਰਸ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਵਿਧਾਇਕ ਬੈਂਸ ਦੀ ਜ਼ਮਾਨਤ ਰੱਦ
. . .  1 day ago
ਲੁਧਿਆਣਾ, 17 ਜਨਵਰੀ (ਪਰਮਿੰਦਰ ਸਿੰਘ ਆਹੂਜਾ) - ਕੋਰੋਨਾ ਵਾਇਰਸ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ...
ਸੰਯੁਕਤ ਸਮਾਜ ਮੋਰਚਾ ਵਲੋਂ 30 ਉਮੀਦਵਾਰਾਂ ਦੀ ਦੂਸਰੀ ਸੂਚੀ ਦਾ ਐਲਾਨ
. . .  1 day ago
ਲੁਧਿਆਣਾ,17 ਜਨਵਰੀ (ਪੁਨੀਤ ਬਾਵਾ) - ਸੰਯੁਕਤ ਸਮਾਜ ਮੋਰਚਾ ਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਵਲੋਂ ਅੱਜ 30 ਉਮੀਦਵਾਰਾਂ ਦੀ ਦੂਸਰੀ ਸੂਚੀ ਦਾ ਐਲਾਨ ਕੀਤਾ ਗਿਆ।ਇਹ ਐਲਾਨ ਪ੍ਰੇਮ ਸਿੰਘ ਭੰਗੂ, ਪ੍ਰੋ .ਮਨਜੀਤ ਸਿੰਘ, ਰਛਪਾਲ ਸਿੰਘ ਜੋੜੇ ਮਾਜਰਾ ਵਲੋਂ ਕੀਤਾ ਗਿਆ ਹੈ |...
ਕਰਨਾਟਕ : 287 ਨਵੇਂ ਓਮੀਕਰੋਨ ਕੇਸਾਂ ਦੀ ਪੁਸ਼ਟੀ, ਵਧੀ ਚਿੰਤਾ
. . .  1 day ago
ਕਰਨਾਟਕ, 17 ਜਨਵਰੀ - ਕਰਨਾਟਕ ਵਿਚ ਅੱਜ 287 ਨਵੇਂ ਓਮੀਕਰੋਨ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕਰਨਾਟਕ ਵਿਚ ਕੁੱਲ ਗਿਣਤੀ 766 ਹੋ ਗਈ ਹੈ | ਜ਼ਿਕਰਯੋਗ ਹੈ ਕਿ ਭਾਰਤ ਵਿਚ ਓਮੀਕਰੋਨ ਦੇ ਮਾਮਲੇ ਲਗਾਤਾਰ ਵੱਧ ਰਹੇ...
ਅਬੂ ਧਾਬੀ ਵਿਚ ਤੇਲ ਕੰਪਨੀ ਦੇ ਡਿਪੂ ਦੇ ਨੇੜੇ ਤਿੰਨ ਤੇਲ ਟੈਂਕ ਫਟੇ, ਦੋ ਭਾਰਤੀ ਨਾਗਰਿਕਾਂ ਸਮੇਤ ਤਿੰਨ ਦੀ ਮੌਤ
. . .  1 day ago
ਅਬੂ ਧਾਬੀ, 17 ਜਨਵਰੀ - ਅਬੂ ਧਾਬੀ ਵਿਚ ਤੇਲ ਕੰਪਨੀ ਦੇ ਡਿਪੂ ਦੇ ਨੇੜੇ ਤਿੰਨ ਤੇਲ ਟੈਂਕ ਫੱਟ ਗਏ ਹਨ | ਇਸ ਦੀ ਜ਼ਿੰਮੇਵਾਰੀ ਹਾਉਥੀ ਵਲੋਂ ਲਈ ਗਈ ਹੈ | ਜ਼ਿਕਰਯੋਗ ਹੈ ਕਿ ਦੁਬਈ ਦੀ ਅਲ-ਅਰਬੀਆ ਇੰਗਲਿਸ਼ ਦੀ ਰਿਪੋਰਟ ਅਨੁਸਾਰ ਤਿੰਨ...
ਹਿਮਾਚਲ ਪ੍ਰਦੇਸ਼ : ਢਿੱਗਾਂ ਡਿੱਗਣ ਦੀ ਘਟਨਾ ਵਿਚ ਤਿੰਨ ਲੋਕਾਂ ਦੀ ਮੌਤ
. . .  1 day ago
ਸ਼ਿਮਲਾ, 17 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਵਿਚ ਮੇਨੂਸ ਰੋਡ ਐੱਨ. ਐਚ. 707 ਨੇੜੇ ਢਿੱਗਾਂ ਡਿੱਗਣ ਦੀ ਘਟਨਾ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ...
ਮੁੜ ਕਾਂਗਰਸ ਵਿਚ ਸ਼ਾਮਿਲ ਹੋਏ ਭਗਵੰਤਪਾਲ ਸਿੰਘ ਸੱਚਰ
. . .  1 day ago
ਅੰਮ੍ਰਿਤਸਰ,17 ਜਨਵਰੀ - ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਨਾ ਮਿਲਣ ਤੋਂ ਨਾਰਾਜ਼ ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਜੋ ਕਿ ਕੱਲ੍ਹ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ...
ਪਠਾਨਕੋਟ ਅੰਦਰ ਕੋਰੋਨਾ ਦੇ 197 ਨਵੇਂ ਮਾਮਲੇ ਆਏ,2 ਮਰੀਜ਼ ਦੀ ਮੌਤ
. . .  1 day ago
ਪਠਾਨਕੋਟ,17 ਜਨਵਰੀ (ਸੰਧੂ) ਪਠਾਨਕੋਟ ਅੰਦਰ ਅੱਜ ਫਿਰ ਲਗਾਤਾਰ ਕੋਰੋਨਾ ਦਾ ਵੱਡਾ ਬਲਾਸਟ ਹੋਇਆ ਹੈ ਤੇ ਸਿਹਤ ਵਿਭਾਗ ਨੂੰ ਮਿਲੀਆਂ ਜਾਂਚ ਰਿਪੋਰਟਾਂ ਅਨੁਸਾਰ 197 ਨਵੇਂ ਕੋਰੋਨਾ ਮਰੀਜ਼ ਆਏ ਹਨ ਤੇ 2....
ਬਹਿਰਾਮ ਵਿਖੇ ਇਕ ਘਰ ਵਿਚ ਅੱਗ ਲੱਗਣ ਨਾਲ ਲੱਖਾਂ ਦਾ ਹੋਇਆ ਨੁਕਸਾਨ
. . .  1 day ago
ਬਹਿਰਾਮ,17 ਜਨਵਰੀ (ਨਛੱਤਰ ਸਿੰਘ ਬਹਿਰਾਮ ) - ਬਹਿਰਾਮ ਵਿਖੇ ਸੋਮਵਾਰ ਦੁਪਹਿਰ ਬਾਅਦ ਇਕ ਘਰ ਵਿਚ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੱਣ ਦਾ ਸਮਾਚਾਰ ਪ੍ਰਾਪਤ ਹੋਇਆ...
ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਏ ਭਗਵੰਤਪਾਲ ਸਿੰਘ ਸੱਚਰ ਨੂੰ ਮਨਾਉਣ ਪਹੁੰਚੇ ਵੱਡੇ ਲੀਡਰ
. . .  1 day ago
ਅੰਮ੍ਰਿਤਸਰ, 17 ਜਨਵਰੀ - ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਨਾ ਮਿਲਣ ਤੋਂ ਨਾਰਾਜ਼ ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਜੋ ਕਿ ਕੱਲ੍ਹ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ, ਉਨ੍ਹਾਂ ਨੂੰ ਮਨਾਉਣ ਲਈ ਪੰਜਾਬ ਦੇ ਉਪ ਮੁੱਖ ਮੰਤਰੀ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਿ ਕੀ ਪਉੜੀ ਵਿਖੇ ਲੱਗੇ ਫ਼ਰਸ਼ ਤੇ ਗਾਰਡਰਾਂ ਦੀ ਸੇਵਾ ਕਰਵਾਈ
. . .  1 day ago
ਅੰਮ੍ਰਿਤਸਰ, 17 ਜਨਵਰੀ (ਜਸਵੰਤ ਸਿੰਘ ਜੱਸ) - ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਿ ਕੀ ਪਉੜੀ ਦੇ ਸਥਾਨ 'ਤੇ ਬਣੇ ਸੁਨਹਿਰੀ ਸ਼ੈੱਡ ਹੇਠ ਲੱਗੇ ਫ਼ਰਸ਼ ਨੂੰ ਤਬਦੀਲ ਕਰ ਕੇ ਨਵਾਂ ਲਗਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਅਸਥਾਨ 'ਤੇ ਬਣੇ ਸ਼ੈੱਡ ਹੇਠ ਲੋਹੇ ਦੇ ਗਾਰਡਰ ਲੱਗੇ ਹੋਏ ਸਨ, ਜੋ ...
ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਵਾਪਸ ਪਰਤ ਰਹੀਆਂ ਸੰਗਤਾਂ 'ਤੇ ਹਮਲੇ ਦੀ ਸ਼੍ਰੋਮਣੀ ਕਮੇਟੀ ਵਲੋਂ ਸਖ਼ਤ ਨਿੰਦਾ
. . .  1 day ago
ਅੰਮ੍ਰਿਤਸਰ, 17 ਜਨਵਰੀ (ਜੱਸ) - ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਦਰਸ਼ਨ ਕਰ ਕੇ ਵਾਪਸ ਪਰਤ ਰਹੀਆਂ ਸੰਗਤਾਂ 'ਤੇ ਬਿਹਾਰ ਅੰਦਰ ਕੁਝ ਲੋਕਾਂ ਵਲੋਂ ਹਮਲਾ ਕਰ ਕੇ ਜ਼ਖ਼ਮੀ ਕਰਨ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ ਵਿਚ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 31 ਭਾਦੋਂ ਸੰਮਤ 553

ਰਾਸ਼ਟਰੀ-ਅੰਤਰਰਾਸ਼ਟਰੀ

ਪਾਕਿਸਤਾਨ ਤਾਲਿਬਾਨ ਅਤੇ ਹੱਕਾਨੀ ਨੂੰ ਪਨਾਹ ਦੇਣ 'ਚ ਸ਼ਾਮਿਲ-ਬਲਿੰਕਨ

ਸਿਆਟਲ, 14 ਸਤੰਬਰ (ਹਰਮਨਪ੍ਰੀਤ ਸਿੰਘ)-ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਤਾਲਿਬਾਨ ਨੂੰ ਕੌਮਾਂਤਰੀ ਮੰਗਾਂ ਪੂਰੀਆਂ ਨਾ ਕਰਨ ਤੱਕ ਉਸ ਨੂੰ ਜਾਇਜ਼ ਠਹਿਰਾਉਣ ਤੋਂ ਇਨਕਾਰ ਕਰੇ | ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਅਫ਼ਗਾਨਿਸਤਾਨ ਦੇ ਅੱਤਵਾਦੀਆਂ ਦਾ ਸਮਰਥਨ ਕੀਤਾ ਹੈ | ਅੱਜ ਅਮਰੀਕੀ ਕਾਂਗਰਸ ਦੇ ਪਾਰਲੀਮੈਂਟ ਮੈਂਬਰਾਂ ਵਲੋਂ 20 ਸਾਲਾ ਲੜਾਈ ਵਿਚ ਅਮਰੀਕਾ ਦੇ ਸਾਥੀ ਪਾਕਿਸਤਾਨ ਉੱਤੇ ਸਖ਼ਤ ਰੁਖ਼ ਅਪਨਾਉਣ ਲਈ ਜ਼ੋਰ ਪਾਇਆ ਗਿਆ | ਵਿਦੇਸ਼ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵੀ ਬਾਕੀ ਅੰਤਰਰਾਸ਼ਟਰੀ ਭਾਈਚਾਰੇ ਵਾਂਗ ਤਾਲਿਬਾਨ ਸਰਕਾਰ ਤੋਂ ਲੋੜੀਂਦੀਆਂ ਸ਼ਰਤਾਂ ਪੂਰੀਆਂ ਹੋਣ ਤੱਕ ਕਿਸੇ ਕਿਸਮ ਦੀ ਮਾਨਤਾ ਨਾ ਦੇਵੇ | ਉਨ੍ਹਾਂ ਕਿਹਾ ਕਿ ਤਾਲਿਬਾਨ ਨੂੰ ਇਹ ਯਕੀਨੀ ਕਰਨਾ ਪਵੇਗਾ ਕਿ ਜੋ ਲੋਕ ਅਫ਼ਗਾਨਿਸਤਾਨ ਛੱਡਣਾ ਚਾਹੁੰਦੇ ਹਨ, ਉਨ੍ਹਾਂ ਨੂੰ ਬਾਹਰ ਜਾਣ ਦੇਵੇਗਾ ਅਤੇ ਲੜਕੀਆਂ ਅਤੇ ਔਰਤਾਂ ਦਾ ਸਨਮਾਨ ਕਰੇਗਾ, ਉਨ੍ਹਾਂ ਦੇ ਅਧਿਕਾਰਾਂ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ | ਨਾਲ ਹੀ ਤਾਲਿਬਾਨ ਨੂੰ ਇਹ ਵੀ ਵਾਅਦਾ ਕਰਨਾ ਪਵੇਗਾ ਕਿ ਉਹ ਦੇਸ਼ ਨੂੰ ਬਾਹਰੀ ਦਹਿਸ਼ਤਗਰਦ ਦਾ ਅੱਡਾ ਨਹੀਂ ਬਣਨ ਦੇਵੇਗਾ | ਬਲਿੰਕੇਨ ਨੇ ਕਿਹਾ ਕਿ ਪਾਕਿਸਤਾਨ ਦੀਆਂ ਨੀਤੀਆਂ ਜ਼ਿਆਦਾਤਰ ਅਮਰੀਕਾ ਦੇ ਨੁਕਸਾਨ ਵਿਚ ਰਹੀਆਂ ਹਨ ਅਤੇ ਦੂਜਿਆਂ ਦੇ ਹੱਕ 'ਚ | ਉਨ੍ਹਾਂ ਕਿਹਾ ਕਿ ਅਮਰੀਕਾ ਵਲੋਂ ਨਾਮਜ਼ਦ ਅੱਤਵਾਦੀਆਂ ਨੂੰ ਪਾਕਿਸਤਾਨ ਨੇ ਪਨਾਹ ਦਿੱਤੀ, ਜਿਨ੍ਹਾਂ ਵਿਚ ਤਾਲਿਬਾਨੀ ਗਰੁੱਪ ਦੇ ਮੈਂਬਰ ਹੱਕਾਨੀ ਵੀ ਸ਼ਾਮਿਲ ਹੈ | ਉਨ੍ਹਾਂ ਕਿਹਾ ਕਿ ਹੁਣ ਅਜਿਹਾ ਨਹੀਂ ਹੋਵੇਗਾ | ਪਾਕਿਸਤਾਨ ਨੂੰ ਇਕ ਪਾਸੇ ਸਪੱਸ਼ਟ ਤੌਰ 'ਤੇ ਹੋਣਾ ਪਵੇਗਾ |

ਬਰਤਾਨੀਆ 'ਚ 12 ਤੋਂ 15 ਸਾਲ ਦੇ ਬੱਚਿਆਂ ਦਾ ਟੀਕਾਕਰਨ ਨੂੰ ਪ੍ਰਵਾਨਗੀ

ਲੰਡਨ 14 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਿ੍ਟੇਨ ਦੇ ਮੁੱਖ ਮੈਡੀਕਲ ਅਧਿਕਾਰੀਆਂ ਦੀਆਂ ਸਲਾਹਾਂ ਤੋਂ ਬਾਅਦ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਵਿਡ-19 ਵੈਕਸੀਨ ਦਿੱਤੇ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ | ਮੈਡੀਕਲ ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਨੇ ...

ਪੂਰੀ ਖ਼ਬਰ »

43 ਹਸਪਤਾਲਾਂ 'ਚ ਆਈ.ਸੀ.ਯੂ. ਬੈੱਡ ਨਾ ਮਿਲਣ ਕਾਰਨ ਦਿਲ ਦੇ ਮਰੀਜ਼ ਨੇ ਤੋੜਿਆ ਦਮ

ਸੈਕਰਾਮੈਂਟੋ 14 ਸਤੰਬਰ (ਹੁਸਨ ਲੜੋਆ ਬੰਗਾ)-73 ਸਾਲਾ ਰੇਅ ਡੇਮੋਨੀਆ ਨਾਮੀ ਵਿਅਕਤੀ ਕੋਵਿਡ-19 ਦਾ ਮਰੀਜ਼ ਨਹੀਂ ਸੀ ਪ੍ਰੰਤੂ ਉਹ ਅਸਿੱਧੇ ਤੌਰ 'ਤੇ ਕੋਵਿਡ ਮਰੀਜ਼ਾਂ ਕਾਰਨ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ | ਉਹ ਦਿਲ ਦਾ ਮਰੀਜ਼ ਸੀ ਤੇ ਉਸ ਨੂੰ ਆਈ.ਸੀ.ਯੂ. ਬੈੱਡ ਦੀ ...

ਪੂਰੀ ਖ਼ਬਰ »

ਫਲੀਟਵੁੱਡ-ਪੋਰਟਕੈਲਸ ਸੰਸਦੀ ਹਲਕੇ 'ਤੇ ਟਿਕੀਆਂ ਪੰਜਾਬੀਆਂ ਦੀਆਂ ਨਜ਼ਰਾਂ

ਐਬਟਸਫੋਰਡ, 14 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੀਆਂ 20 ਸਤੰਬਰ ਨੂੰ ਹੋ ਰਹੀਆਂ ਸੰਸਦੀ ਚੋਣਾਂ ਵਾਸਤੇ ਫਲੀਟਵੱੁਡ-ਪੋਰਟਕੈਲਸ ਸੰਸਦੀ ਹਲਕੇ ਤੋਂ 3 ਪੰਜਾਬੀਆਂ ਤੇ ਇਕ ਅੰਗਰੇਜ਼ ਉਮੀਦਵਾਰ ਵਿਚਕਾਰ ਮੁਕਾਬਲਾ ਹੋ ਰਿਹਾ ਹੈ | ਇਸ ਸੰਸਦੀ ਹਲਕੇ ਦੀ ਕੁੱਲ ਵੋਟ 80 ...

ਪੂਰੀ ਖ਼ਬਰ »

ਜੇ ਕੰਗਨਾ 20 ਨੂੰ ਪੇਸ਼ ਨਾ ਹੋਈ ਤਾਂ ਵਾਰੰਟ ਕੱਢੇ ਜਾਣਗੇ-ਅਦਾਲਤ

ਮੁੰਬਈ, 14 ਸਤੰਬਰ (ਏਜੰਸੀ)-ਜਾਵੇਦ ਅਖ਼ਤਰ-ਕੰਗਨਾ ਰਣੌਤ ਮਾਨਹਾਨੀ ਕੇਸ ਵਿਚ ਅੰਧੇਰੀ ਮੈਜਿਸਟ੍ਰੇਟ ਅਦਾਲਤ ਨੇ ਅੱਜ ਸੁਣਵਾਈ ਕੀਤੀ ਪਰ ਅਦਾਲਤ ਨੇ ਇਹ ਸੁਣਵਾਈ ਹੁਣ 20 ਸਤੰਬਰ ਤੱਕ ਟਾਲ ਦਿੱਤੀ ਹੈ | ਜੇਕਰ ਕੰਗਨਾ 20 ਸਤੰਬਰ ਨੂੰ ਅਦਾਲਤ ਸਾਹਮਣੇ ਪੇਸ਼ ਨਹੀਂ ਹੁੰਦੀ ਤਾਂ ...

ਪੂਰੀ ਖ਼ਬਰ »

ਬਿ੍ਸਬੇਨ 'ਚ ਪੰਜਾਬੀ ਭਾਈਚਾਰੇ ਦੇ 2 ਗਰੁੱਪਾਂ 'ਚ ਖੂਨੀ ਟਕਰਾਅ- 8 ਜ਼ਖ਼ਮੀ

ਬਿ੍ਸਬੇਨ, 14 ਸਤੰਬਰ (ਮਹਿੰਦਰਪਾਲ ਸਿੰਘ ਕਾਹਲੋਂ)-ਬਿ੍ਸਬੇਨ 'ਚ ਬੀਤੀ ਦੇਰ ਰਾਤ ਹੋਏ ਖੂਨੀ ਟਕਰਾਅ ਸਬੰਧੀ ਕੁਈਨਸਲੈਂਡ ਪੁਲਿਸ ਵਲੋਂ ਜਾਰੀ ਸੂਚਨਾ ਅਨੁਸਾਰ 40 ਦੇ ਲਗਪਗ ਭਾਰਤੀ ਭਾਈਚਾਰੇ ਦੇ 2 ਗਰੁੱਪਾਂ ਵਿਚ ਲੜਾਈ ਹੋਈ | ਇਹ ਦੋਵੇਂ ਗਰੁੱਪਾਂ ਦੇ ਨੌਜਵਾਨ ਇਕ-ਦੂਜੇ ਦੇ ...

ਪੂਰੀ ਖ਼ਬਰ »

39ਵੀਂ ਨੈਸ਼ਨਲ ਸ਼ੂਟਿੰਗ ਬਾਲ 'ਚੋਂ ਪੰਜਾਬ ਬਣਿਆ ਚੈਪੀਅਨ

ਜਲੰਧਰ, 14 ਸਤੰਬਰ (ਸਾਬੀ)-39ਵੀਂ ਸੀਨੀਅਰ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਜੋ ਰਾਜਸਥਾਨ ਵਿਖੇ ਕਰਵਾਈ ਗਈ 'ਚੋਂ ਪੰਜਾਬ ਦੀ ਲੜਕੇ ਵਰਗ ਦੀ ਟੀਮ ਨੇ ਯੂ.ਪੀ. ਨੂੰ 15-7 ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ | ਪ੍ਰਧਾਨ ਜਤਿੰਦਰ ਜੈਨ ਤੇ ਜਨਰਲ ਸਕੱਤਰ ਕੌਰ ਸਿੰਘ ...

ਪੂਰੀ ਖ਼ਬਰ »

ਕੈਨੇਡਾ ਵਲੋਂ ਆਰਜ਼ੀ ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਦੀ ਮੋਹਲਤ 'ਚ ਵਾਧਾ

ਟੋਰਾਂਟੋ, 14 ਸਤੰਬਰ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਕੈਨੇਡਾ 'ਚ ਆਰਜ਼ੀ (ਵਿਜ਼ਟਰ) ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਅਪਲਾਈ ਕਰਨ ਦੀ ਮੋਹਲਤ 28 ਫਰਵਰੀ 2022 ਤੱਕ ਵਧਾ ਦਿੱਤੀ ਗਈ ਹੈ | ਮੰਤਰਾਲੇ ਵਲੋਂ ਬੀਤੇ ਸਾਲ (24 ਅਗਸਤ, 2020) ਕੋਰੋਨਾ ਵਾਇਰਸ ...

ਪੂਰੀ ਖ਼ਬਰ »

ਬਰਤਾਨੀਆ ਦੀ ਸੰਸਦ 'ਚ 'ਐਂਗਲੋ ਸਿੱਖ ਇਤਿਹਾਸ ਅਤੇ ਬਰਤਾਨਵੀ ਸਿੱਖ' ਵਿਸ਼ੇ 'ਤੇ ਵਿਸ਼ੇਸ਼ ਸਮਾਗਮ

ਲੰਡਨ 14 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਸੰਸਦ ਵਿਚ 'ਐਂਗਲੋ ਸਿੱਖ ਇਤਿਹਾਸ ਅਤੇ ਬਰਤਾਨਵੀ ਸਿੱਖ' ਵਿਸ਼ੇ 'ਤੇ ਵਿਸ਼ੇਸ਼ ਸਮਾਗਮ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫਾਰ ਸਿੱਖਸ ਵਲੋਂ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਕਰਦਿਆਂ ਚੇਅਰਪਰਸਨ ...

ਪੂਰੀ ਖ਼ਬਰ »

ਕੈਲੀਫੋਰਨੀਆ ਦੇ ਗਵਰਨਰ ਨੂੰ ਵਾਪਸ ਬੁਲਾਉਣ ਲਈ ਹੋ ਰਹੀ ਚੋਣ 'ਚ ਡੈਮੋਕ੍ਰੈਟਿਕ ਪਾਰਟੀ ਦਾ ਭਵਿੱਖ ਦਾਅ 'ਤੇ

ਸੈਕਰਾਮੈਂਟੋ 14 ਸਤੰਬਰ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੂੰ ਵਾਪਸ ਬੁਲਾਉਣ ਲਈ ਹੋ ਰਹੀ ਮੁੜ ਇਤਿਹਾਸਕ ਚੋਣ 'ਚ ਡੈਮੋਕੇ੍ਰਟਿਕ ਪਾਰਟੀ ਦਾ ਰਾਜਸੀ ਭਵਿੱਖ ਦਾਅ ਉਪਰ ਲੱਗਾ ਹੋਇਆ ਹੈ | ਕੈਲੀਫੋਰਨੀਆ ਇਕ ਅਜਿਹਾ ਰਾਜ ਹੈ, ਜਿੱਥੇ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਮਾਂ ਦਾ ਦਿਹਾਂਤ

ਲੰਡਨ 14 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਿ੍ਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਮਾਂ ਸ਼ਾਰਲੋਟੇ ਜੌਹਨਸਨ ਵਹਿਲ ਦਾ ਲੰਡਨ ਦੇ ਸੇਂਟ ਮੈਰੀ ਹਸਪਤਾਲ 'ਚ ਦਿਹਾਂਤ ਹੋ ਗਿਆ | 79 ਸਾਲਾ ਸ਼ਾਰਲੋਟ ਪੇਸ਼ੇ ਵਜੋਂ ਪੇਂਟਰ ਸੀ ਅਤੇ ਪਾਰਕਿੰਸਨਸ ਬਿਮਾਰੀ ਤੋਂ ...

ਪੂਰੀ ਖ਼ਬਰ »

ਬੌਰਿਸ ਜੌਹਨਸਨ ਦੀ ਦਾਅਵਤ 'ਚ ਪੰਜਾਬੀ ਕਾਰੋਬਾਰੀ ਤਜਿੰਦਰ ਸਿੰਘ ਸੇਖੋਂ ਸ਼ਾਮਿਲ

ਲੰਡਨ, 14 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵਲੋਂ ਬੀਤੇ ਦਿਨੀਂ 10 ਡਾਊਨਿੰਗ ਸਟਰੀਟ ਵਿਚ ਆਪਣੇ ਮੰਤਰੀ ਮੰਡਲ, ਕਾਰੋਬਾਰੀਆਂ ਅਤੇ ਪਾਰਟੀ ਦੇ ਖ਼ਾਸ ਮੈਂਬਰਾਂ ਨੂੰ ਦਾਅਵਤ ਦਿੱਤੀ, ਜਿਸ 'ਚ ਪੰਜਾਬੀ ਕਾਰੋਬਾਰੀ ਤਜਿੰਦਰ ਸਿੰਘ ...

ਪੂਰੀ ਖ਼ਬਰ »

ਕੈਲਗਰੀ ਸਕਾਈਵਿਊ ਸੀਟ 'ਤੇ ਜੈਗ ਸਹੋਤਾ, ਚਾਹਲ ਤੇ ਗਿੱਲ 'ਚ ਤਿਕੌਣਾ ਮੁਕਾਬਲਾ

ਕੈਲਗਰੀ, 14 ਸਤੰਬਰ (ਜਸਜੀਤ ਸਿੰਘ ਧਾਮੀ)-ਕੈਨੇਡਾ ਵਿਚ ਫੈਡਰਲ ਚੋਣਾਂ 20 ਸਤੰਬਰ ਨੂੰ ਕਰਵਾਈਆਂ ਜਾ ਰਹੀਆਂ ਹਨ | ਇਸ ਤੋਂ ਪਹਿਲਾਂ ਐਡਵਾਂਸ ਪੋਲਿੰਗ ਜੋ ਕਿ 4 ਦਿਨ ਸਵੇਰੇ 9 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਕਰਵਾਈ ਗਈ | ਕੈਲਗਰੀ ਵਿਚ ਐਡਵਾਂਸ ਪੋਲਿੰਗ ਸਮੇਂ ਲੋਕਾਂ ਵਿਚ ...

ਪੂਰੀ ਖ਼ਬਰ »

ਜਥੇਦਾਰ ਹਰਪ੍ਰੀਤ ਸਿੰਘ ਵਲੋਂ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਤਾੜਨਾ

ਲੰਡਨ, 14 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਕੇ. ਦੌਰੇ 'ਤੇ ਆਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਤਖ਼ਤ ਸ੍ਰੀ ਕੇਸਗੜ੍ਹ• ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ਦੀ ਨਿੰਦਾ ਕਰਦਿਆਂ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਕਲੱਬ ਹੇਜ਼ ਵਲੋਂ ਸਮਰ ਮੇਲਾ 2021

ਲੰਡਨ 14 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ਼ਹੀਦ ਭਗਤ ਸਿੰਘ ਕਲੱਬ ਹੇਜ਼ ਯੂ. ਕੇ. ਵਲੋਂ ਪ੍ਰਤਾਪ ਸਿੰਘ ਮੋਮੀ, ਕਰਮਜੀਤ ਸਿੰਘ ਕੰਮਾ ਔਜਲਾ ਅਤੇ ਰਾਜਵਿੰਦਰ ਸਿੰਘ ਦੇ ਉੱਦਮ ਨਾਲ ਹੇਜ਼ ਵਿਖੇ ਸਮਰ ਮੇਲਾ 2021 ਕਰਵਾਇਆ ਗਿਆ। ਜਿਸ 'ਚ ਕੋਰੋਨਾ ਕਾਰਨ ਲੱਗੀ ਤਾਲਾਬੰਦੀ ਹਟਣ ...

ਪੂਰੀ ਖ਼ਬਰ »

ਕੈਲੀਫੋਰਨੀਆ 'ਚ ਹੋਇਆ 'ਢਾਡੀ ਨੱਥਾ ਤੇ ਢਾਡੀ ਅਬਦੁੱਲਾ' ਢਾਡੀ ਸਭਾ ਦਾ ਗਠਨ

ਸਾਨ ਫਰਾਂਸਿਸਕੋ, 14 ਸਤੰਬਰ (ਐੱਸ.ਅਸ਼ੋਕ ਭੌਰਾ)-ਢਾਡੀ ਨੱਥਾ ਤੇ ਢਾਡੀ ਅਬਦੁੱਲਾ ਸ਼੍ਰੋਮਣੀ ਢਾਡੀ ਸਭਾ ਦੇ ਚੇਅਰਮੈਨ ਢਾਡੀ ਤਲਵੀਰ ਸਿੰਘ ਕੋਮਲ (ਯੂ.ਐੱਸ.ਏ.) ਨੇ ਕੈਲੀਫੋਰਨੀਆ ਦੇ ਸ਼ਹਿਰ ਮਨਟੀਕਾ ਵਿਖੇ ਵੱਖਰੀ ਢਾਡੀ ਸਭਾ ਦਾ ਐਲਾਨ ਕੀਤਾ। ਢਾਡੀ ਕੋਮਲ ਨੇ 'ਅਜੀਤ' ਨਾਲ ਗੱਲ ...

ਪੂਰੀ ਖ਼ਬਰ »

ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 26ਵੀਂ ਬਰਸੀ ਮੌਕੇ ਫਰਿਜ਼ਨੋ 'ਚ ਸਮਾਗਮ

* ਕਿਸਾਨੀ ਸੰਘਰਸ਼ ਦੌਰਾਨ ਜਾਨਾਂ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ, 9/11 ਦੇ ਦੁਖਾਂਤ ਨੂੰ ਵੀ ਕੀਤਾ ਯਾਦ ਸਾਨ ਫਰਾਂਸਿਸਕੋ, 14 ਸਤੰਬਰ (ਐੱਸ.ਅਸ਼ੋਕ ਭੌਰਾ)-ਸਿੱਖ ਕੌਮ ਦੇ ਮਹਾਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 26ਵੀਂ ਬਰਸੀ ਫਰਿਜ਼ਨੋ 'ਚ ਉਨ੍ਹਾਂ ਦੀ ਯਾਦ 'ਚ ਬਣੇ ਖਾਲੜਾ ਪਾਰਕ ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ

ਓਸਲੋ, 14 ਸਤੰਬਰ (ਡਿੰਪਾ ਵਿਰਕ)-ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਓਸਲੋ ਅਤੇ ਗੁਰਦੁਆਰਾ ਨਾਨਕ ਨਿਵਾਸ ਲੀਅਰ ਨਾਰਵੇ ਵਿਖੇ ਸਿੱਖ ਸੰਗਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ...

ਪੂਰੀ ਖ਼ਬਰ »

ਲੇਖਕ ਰਵਿੰਦਰ ਰਵੀ ਦੀਆਂ ਚਾਰ ਪੁਸਤਕਾਂ ਦਾ ਲੋਕ ਅਰਪਣ

ਐਸਟਸਫੋਰਡ, 14 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਕੇਂਦਰੀ ਪੰਜਾਬੀ ਲੇਖਕ ਸਭਾ ਉਤੱਰੀ ਅਮਰੀਕਾ ਦੀ ਜ਼ੂਮ ਮੀਟਿੰਗ ਹੋਈ। ਇਸ ਮੌਕੇ ਸਦੀਵੀਂ ਵਿਛੋੜਾ ਦੇ ਗਏ ਪ੍ਰਸਿੱਧ ਸਾਹਿਤਕਾਰ ਜੋਗਿੰਦਰ ਸ਼ਮਸ਼ੇਰ ਸਿੰਘ ਨੂੰ ਸਭਾ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਪ੍ਰਸਿੱਧ ਨਾਟਕ ...

ਪੂਰੀ ਖ਼ਬਰ »

ਕੈਨੇਡਾ 'ਚ 'ਪੰਜਾਬ ਦਿਵਸ' ਨੂੰ ਸਮਰਪਿਤ 'ਪੰਜਾਬ ਡੇਅ ਮੇਲਾ'

ਟੋਰਾਂਟੋਂ 14 ਸਤੰਬਰ (ਹਰਜੀਤ ਸਿੰਘ ਬਾਜਵਾ)-ਕੋਰੋਨਾ ਕਾਰਨ ਪਿਛਲੇ ਲਗਪਗ ਡੇਢ-ਦੋ ਸਾਲਾਂ ਮਗਰੋਂ ਆਰ. ਕੇ. ਇੰਟਰਟੇਨਮੈਂਟ, ਮਹਿਫਿਲ ਮੀਡੀਆ ਅਤੇ ਪੰਜਾਬ ਡੇਅ ਮੇਲੇ ਦੇ ਕਰਤਾ-ਧਰਤਾ ਜਸਵਿੰਦਰ ਸਿੰਘ ਖੋਸਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਪੰਜਾਬ ਦਿਵਸ ਨੂੰ ...

ਪੂਰੀ ਖ਼ਬਰ »

ਸਿੱਖ ਜਥੇਬੰਦੀਆਂ ਵਲੋਂ ਰਾਜਸੀ ਸ਼ਰਨ ਤਂੋ ਇਨਕਾਰ ਕਰਨ ਦੇ ਫ਼ੈਸਲੇ 'ਤੇ ਸਰਕਾਰ ਨੂੰ ਵਿਚਾਰ ਕਰਨ ਦੀ ਅਪੀਲ

ਫਰੈਂਕਫਰਟ, 14 ਸਤੰਬਰ (ਸੰਦੀਪ ਕੌਰ ਮਿਆਣੀ)- ਜਰਮਨ 'ਚ ਸਿੱਖ ਕੌਮ ਦੇ ਹੱਕਾਂ ਹਿੱਤਾਂ ਵਾਸਤੇ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ ਭਾਈ ਗੁਰਚਰਨ ਸਿੰਘ ਗੁਰਾਇਆ ਵਰਲੱਡ ਸਿੱਖ ਪਾਰਲੀਮੈਂਟ, ਭਾਈ ਗੁਰਦਿਆਲ ਸਿੰਘ ਲਾਲੀ ਸਿੱਖ ਫਡੈਰੇਸ਼ਨ ਜਰਮਨੀ, ਭਾਈ ਗੁਰਪਾਲ ਸਿੰਘ ਬੱਬਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX