ਜਲੰਧਰ, 14 ਸਤੰਬਰ (ਸ਼ਿਵ ਸ਼ਰਮਾ)-18 ਸਤੰਬਰ ਤੋਂ ਸ਼ੁਰੂ ਹੋ ਰਹੇ ਉੱਤਰੀ ਭਾਰਤ ਦੇ ਪ੍ਰਸਿੱਧ ਬਾਬਾ ਸੋਢਲ ਮੇਲੇ ਮੌਕੇ ਜਿੱਥੇ ਹੁਣ ਤੋਂ ਹੀ ਦੂਰ-ਦੂਰ ਤੋਂ ਸ਼ਰਧਾਲੂ ਆਉਣੇ ਸ਼ੁਰੂ ਹੋ ਗਏ ਹਨ, ਪਰ ਨਿਗਮ ਵਲੋਂ ਅਜੇ ਤੱਕ ਬਾਬਾ ਸੋਢਲ ਮੰਦਰ ਨੂੰ ਜਾਣ ਵਾਲੀਆਂ ਕਈ ਟੁੱਟੀਆਂ ਸੜਕਾਂ ਨੂੰ ਅਜੇ ਤੱਕ ਨਹੀਂ ਬਣਾਇਆ ਜਾ ਸਕਿਆ ਹੈ, ਜਦਕਿ ਅਜੇ ਵੀ ਕਈ ਸੜਕਾਂ 'ਤੇ ਕੂੜਾ ਪਿਆ ਹੈ | ਉਂਝ ਕਈ ਲੋਕਾਂ ਦਾ ਕਹਿਣਾ ਸੀ ਕਿ ਸੜਕਾਂ ਬਣਾਉਣ 'ਤੇ ਸਫ਼ਾਈ ਦਾ ਕੰਮ ਪਹਿਲਾਂ ਕਰਨਾ ਚਾਹੀਦਾ ਸੀ | ਨਗਰ ਨਿਗਮ ਨੇ ਚਾਹੇ ਮੰਦਰ ਦੇ ਬਾਹਰ ਵਾਲੇ ਪਾਸੇ ਤਾਂ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਪਰ ਇਸ ਨੂੰ ਬਣਾਉਣ 'ਚ ਵੀ ਕਈ ਖ਼ਾਮੀਆਂ ਪਾਈਆਂ ਜਾ ਰਹੀਆਂ ਹਨ ਕਿਉਂਕਿ ਸਹੀ ਸੜਕ ਬਣਾਉਣ ਲਈ ਪਹਿਲਾਂ ਤਾਂ ਮਸ਼ੀਨ ਨਾਲ ਹਵਾ ਮਾਰ ਕੇ ਸਫ਼ਾਈ ਕੀਤੀ ਜਾਂਦੀ ਹੈ, ਪਰ ਇਸ ਸੜਕ ਨੂੰ ਬਣਾਉਣ ਲਈ ਝਾੜੂ ਨਾਲ ਸਫ਼ਾਈ ਕੀਤੀ ਜਾ ਰਹੀ ਹੈ | ਨਿਗਮ ਵਲੋਂ ਹੁਣ ਟਾਂਡਾ ਫਾਟਕ ਤੋਂ ਲੈ ਕੇ ਸੋਢਲ ਫਾਟਕ ਤੱਕ ਵੀ ਸੜਕ ਸ਼ੁਰੂ ਕਰਨ ਦੀ ਗੱਲ ਕਹੀ ਗਈ ਹੈ | ਦੂਜੇ ਪਾਸੇ ਤੋਂ ਸੋਢਲ ਮੰਦਰ ਨੂੰ ਜਾਣ ਵਾਲੀਆਂ ਕਈ ਸੜਕਾਂ ਅਜੇ ਤੱਕ ਟੁੱਟੀਆਂ ਹਨ ਤੇ ਨਾਲ ਹੀ ਕਈ ਜਗ੍ਹਾ ਕੂੜਾ ਵੀ ਪਿਆ ਹੈ, ਜਿਨ੍ਹਾਂ ਵਿਚ ਕਾਲੀ ਮਾਤਾ ਮੰਦਰ ਅਤੇ ਗੁਝਾਪੀਰ ਵਿਚ ਕੂੜੇ ਦੇ ਢੇਰ ਦੇਖੇ ਜਾ ਸਕਦੇ ਹਨ | ਲੀਡਰ ਫ਼ੈਕਟਰੀ ਦੇ ਪਿਛਲੇ ਪਾਸੇ ਸੜਕ ਨੂੰ ਅਜੇ ਤੱਕ ਨਹੀਂ ਬਣਾਇਆ ਗਿਆ ਹੈ ਤੇ ਕਾਲੀ ਮਾਤਾ ਮੰਦਰ ਵਾਲੀ ਸੜਕ ਕਈ ਜਗਾ ਟੱੁਟੀ ਪਈ ਹੈ | ਕਈ ਜਗ੍ਹਾ ਅਜੇ ਵੀ ਲਾਈਟਾਂ ਬੰਦ ਪਈਆਂ ਹਨ | ਉੱਧਰ ਮੇਅਰ ਜਗਦੀਸ਼ ਰਾਜਾ, ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਤੇ ਜੇ.ਸੀ. ਅਮਿਤ ਸਰੀਨ, ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਤੇ ਹੋਰ ਅਧਿਕਾਰੀਆਂ ਨਾਲ ਸੋਢਲ ਮੰਦਰ ਜਾ ਕੇ ਜਿੱਥੇ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ ਤੇ ਉੱਥੇ ਉਨ੍ਹਾਂ ਨੇ ਐਲਾਨ ਕੀਤਾ ਕਿ ਇਸ ਜਗ੍ਹਾ 'ਤੇ 16 ਸਤੰਬਰ ਨੂੰ ਕੰਟਰੋਲ ਰੂਮ ਕਰਨਾ ਸ਼ੁਰੂ ਕਰ ਦੇਵੇਗਾ | ਇਸ ਵਿਚ ਲੋਕਾਂ ਨੂੰ ਸਹੂਲਤ ਲਈ 24 ਘੰਟੇ ਸਹੂਲਤਾਂ ਲਈ ਸੇਵਾਵਾਂ ਉਪਲਬਧ ਰਹਿਣਗੀਆਂ | ਕਰਨੇਸ਼ ਸ਼ਰਮਾ ਨੇ ਦੱਸਿਆ ਕਿ ਇਸ ਜਗ੍ਹਾ 'ਤੇ ਸਫ਼ਾਈ ਲਈ ਪੱਕੇ 8 ਮੁਲਾਜ਼ਮਾਂ ਨੂੰ ਨਿਯੁਕਤ ਕੀਤਾ ਗਿਆ ਹੈ | ਫੜ੍ਹੀ ਵਾਲਿਆਂ ਤੋਂ ਫ਼ੀਸ ਨਹੀਂ ਵਸੂਲ ਕੀਤੀ ਜਾਵੇਗੀ, ਪਰ ਉਨ੍ਹਾਂ ਨੂੰ ਸੜਕ ਤੋਂ ਪਿੱਛੇ ਰਹਿਣ ਦੀ ਹਦਾਇਤ ਦਿੱਤੀ ਗਈ ਹੈ | ਇਸ ਤੋਂ ਪਹਿਲਾਂ ਮੰਦਰ ਪੁੱਜਣ 'ਤੇ ਉਨਾਂ ਦਾ ਸਵਾਗਤ ਚੱਢਾ ਬਰਾਦਰੀ ਦੇ ਪ੍ਰਧਾਨ ਵਿਪਨ ਚੱਢਾ ਤੇ ਹੋਰ ਮੈਂਬਰਾਂ ਵਲੋਂ ਕੀਤਾ ਗਿਆ | ਮੰਦਰ 'ਚ ਉਨ੍ਹਾਂ ਦਾ ਸਨਮਾਨ ਕੀਤਾ ਗਿਆ |
18 ਸਤੰਬਰ ਨੂੰ ਸ਼ੁਰੂ ਹੋ ਰਹੇ ਬਾਬਾ ਸੋਢਲ ਮੇਲੇ ਦੀਆਂ ਤਿਆਰੀਆਂ ਦੇ ਮਾਮਲੇ ਵਿਚ ਤੇਜ਼ੀ ਲਿਆਉਂਦੇ ਹੋਏ ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਜੁਆਇੰਟ ਕਮਿਸ਼ਨਰ ਅਨੀਤਾ ਦਰਸ਼ੀ ਦੀ ਜਗ੍ਹਾ ਹੁਣ ਅਮਿਤ ਸਰੀਨ ਜੁਆਇੰਟ ਕਮਿਸ਼ਨਰ ਨੂੰ ਨਵਾਂ ਨੋਡਲ ਅਫ਼ਸਰ ਲਗਾ ਦਿੱਤਾ ...
ਜਲੰਧਰ, 14 ਸਤੰਬਰ (ਰਣਜੀਤ ਸਿੰਘ ਸੋਢੀ)- ਪੰਜਾਬ ਰੋਡਵੇਜ਼, ਪਨਬੱਸ, ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਦੇ ਰਾਹ ਪਏ ਹੋਏ ਸਨ, ਜਿਨ੍ਹਾਂ ਦੀ ਅੱਜ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ...
¸ ਮਾਮਲਾ ਜੌਹਲਾਂ ਪਿੰਡ ਦੇ ਖੇਤ 'ਚੋਂ ਨੌਜਵਾਨ ਦੀ ਲਾਸ਼ ਮਿਲਣ ਦਾ
ਜਲੰਧਰ, 14 ਸਤੰਬਰ (ਐੱਮ.ਐੱਸ. ਲੋਹੀਆ) - ਜਾਇਦਾਦ ਦੇ ਲਾਲਚ 'ਚ ਆਪਣੇ ਭਤੀਜੇ ਰਾਹੁਲ ਕੁਮਾਰ (17) ਪੁੱਤਰ ਸਵ. ਸੁਖਦੇਵ ਲਾਲ ਵਾਸੀ ਹਰਦਿਆਲ ਨਗਰ, ਜਲੰਧਰ ਦੀ ਹੱਤਿਆ ਦੀ ਸਾਜਿਸ਼ ਰਚਨ ਅਤੇ ਸੁਪਾਰੀ ਦੇਣ ...
ਜਲੰਧਰ, 14 ਸਤੰਬਰ (ਐੱਮ.ਐੱਸ. ਲੋਹੀਆ)- ਅੱਜ ਇਕ ਵਾਰ ਫਿਰ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ | ਇਹ ਇਸ ਲਈ ਵੀ ਚਿੰਤਾਜਨਕ ਹੈ ਕਿਉਂਕਿ ਆਮ ਦਿਨਾਂ ਦੇ ਮੁਕਾਬਲੇ ਬੀਤੇ ਦਿਨ ਕੋਰੋਨਾ ਵਾਇਰਸ ਦੀ ਜਾਂਚ ਲਈ ਭੇਜੇ ਗਏ ਸੈਂਪਲਾਂ ਦੀ ਗਿਣਤੀ ਬਹੁਤ ਘੱਟ ...
ਜਲੰਧਰ, 14 ਸਤੰਬਰ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਐੱਲ.ਕੇ. ਸਿੰਗਲਾ ਦੀ ਅਦਾਲਤ ਨੇ ਖੋਹਬਾਜ਼ੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਰਾਕੇਸ਼ ਕੁਮਾਰ ਉਰਫ਼ ਰਿੰਕੂ ਪੁੱਤਰ ਤਰਸੇਮ ਲਾਲ ਵਾਸੀ ਨੂਰਪੁੁਰ ਕਾਲੋਨੀ, ਮਕਸੂਦਾਂ ਨੂੰ 5 ਸਾਲ ਦੀ ਕੈਦ ਅਤੇ 10 ...
ਜਲੰਧਰ, 14 ਸਤੰਬਰ (ਐੱਮ.ਐੱਸ. ਲੋਹੀਆ)- ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਇਕ ਵਿਅਕਤੀ ਤੋਂ 5 ਗ੍ਰਾਮ ਹੈਰੋਇਨ ਬਰਾਮਦ ਕਰਕੇ ਥਾਣਾ ਡਵੀਜ਼ਨ ਨੰਬਰ-2 ਦੀ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ |, ਜਿਸ ਦੀ ਪਹਿਚਾਣ ਦੀਪਕ ਉਰਫ਼ ਕਾਕਾ ਪੁੱਤਰ ...
ਜਲੰਧਰ, 14 ਸਤੰਬਰ (ਐੱਮ. ਐੱਸ. ਲੋਹੀਆ)- ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚੋਂ ਵਾਹਨ ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਉਸ ਦੇ ਕਬਜ਼ੇ 'ਚੋਂ ਚੋਰੀ ਦੇ 2 ਮੋਟਰਸਾਈਕਲ ਬਰਾਮਦ ਕਰ ...
ਚੁਗਿੱਟੀ/ਜੰਡੂਸਿੰਘਾ, 14 ਸਤੰਬਰ (ਨਰਿੰਦਰ ਲਾਗੂ)-ਲੋਕ ਜਨ ਸੇਵਾ ਸੁਸਾਇਟੀ ਦੇ ਪ੍ਰਬੰਧਕਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸਥਾਨਕ ਮੁਹੱਲਾ ਭਾਰਤ ਨਗਰ ਵਿਖੇ 18ਵਾਂ ਸਾਲਾਨਾ ਮਾਂ ਭਗਵਤੀ ਜਾਗਰਣ ਕਰਵਾਇਆ ਗਿਆ, ਜਿਸ ਦੀ ਰੌਣਕ ਵਧਾਉਣ ਲਈ ਵੱਡੀ ਗਿਣਤੀ 'ਚ ਸ਼ਰਧਾਲੂਆਂ ...
ਚੁਗਿੱਟੀ/ਜੰਡੂਸਿੰਘਾ, 14 ਸਤੰਬਰ (ਨਰਿੰਦਰ ਲਾਗੂ)-ਪਿੰਡ ਬੋਲੀਨਾ-ਦੋਆਬਾ ਵਿਖੇ ਮੰਗਲਵਾਰ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਗਿਆਨ ਚੰਦ ਦੀ ਬਰਸੀ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਵੇਰੇ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ ਉਪਰੰਤ ਸੰਤ ...
ਚੁਗਿੱਟੀ/ਜੰਡੂਸਿੰਘਾ, 14 ਸਤੰਬਰ (ਨਰਿੰਦਰ ਲਾਗੂ)-ਥਾਣਾ ਪਤਾਰਾ ਅਧੀਨ ਆਉਂਦੇ ਪਿੰਡ ਢੱਡਾ ਲਾਗਿਓਾ ਪੁਲਿਸ ਵਲੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ, ਜਿਸ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ 'ਚ ਰਖਵਾਇਆ ਗਿਆ ਹੈ | ਇਸ ਸਬੰਧੀ ਉਕਤ ਥਾਣੇ ਤੋਂ ...
ਜਲੰਧਰ, 14 ਸਤੰਬਰ (ਸ਼ੈਲੀ)- ਸ੍ਰੀ ਸਿੱਧ ਬਾਬਾ ਸੋਢਲ ਮੇਲੇ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ 1000 ਪੁਲਿਸ ਅਧਿਕਾਰੀ ਤੇ ਕਰਮਚਾਰੀ ਤਾਇਨਾਤ ਰਹਿਣਗੇ | ਸ੍ਰੀ ਸਿੱਧ ਬਾਬਾ ਸੋਢਲ ਮੇਲੇ ਸਬੰਧੀ ਤਿਆਰੀਆਂ ਸਿਖ਼ਰਾਂ ਹਨ | ਅੱਜ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ...
ਜਲੰਧਰ, 14 ਸਤੰਬਰ (ਸ਼ਿਵ)- ਸੈਦਾਂ ਗੇਟ ਤੋਂ ਗਣੇਸ਼ ਦੀ ਮੂਰਤੀ ਨੂੰ ਬਿਆਸ ਦਰਿਆ ਵਿਚ ਜਲ ਪ੍ਰਵਾਹ ਕਰਨ ਜਾਣ ਲਈ ਕੇਂਦਰੀ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ, ਕੌਂਸਲਰ ਸ਼ੈਰੀ ਚੱਢਾ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ | ਜਲਪ੍ਰਵਾਹ ਜਾਣ ਲਈ ਲੋਕਾਂ ਦਾ ਉਤਸ਼ਾਹ ...
ਜਲੰਧਰ, 14 ਸਤੰਬਰ (ਸ਼ਿਵ)- ਨਗਰ ਨਿਗਮ ਵਿਚ ਮੇਅਰ ਜਗਦੀਸ਼ ਰਾਜਾ ਵਲੋਂ ਦੁਪਹਿਰ ਬਾਅਦ 3 ਵਜੇ ਤੋਂ ਲੈ ਕੇ 5 ਵਜੇ ਤੱਕ ਦਫ਼ਤਰ ਵਿਚ ਨਾ ਬੈਠਣ ਤੱਕ ਨਿਗਮ ਦੀਆਂ ਕਮੇਟੀਆਂ ਦੇ ਚੇਅਰਮੈਨਾਂ ਅਤੇ ਕੌਂਸਲਰਾਂ ਵਲੋਂ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਦਾ ਕੰਮ ਜਾਰੀ ਰਹਿ ਸਕਦਾ ...
ਜਮਸ਼ੇਰ ਖਾਸ, 14 ਸਤੰਬਰ (ਅਵਤਾਰ ਤਾਰੀ)-ਥਾਣਾ ਸਦਰ ਅਧੀਨ ਆਉਂਦੇ ਪਿੰਡ ਚਿੱਤੇਆਣੀ ਗੁਰਦੀਪ ਸਿੰਘ ਨੇ ਦੱਸਿਆ ਕਿ 11-9-21 ਤੋਂ ਉਸ ਦਾ ਭਰਾ ਹਰਦੀਪ ਸਿੰਘ ਉਰਫ਼ ਬੰਟੀ ਲਾਪਤਾ ਹੋ ਗਿਆ, ਜਿਸ 'ਤੇ ਹਰਦੀਪ ਸਿੰਘ ਦੇ ਘਰ ਵਾਪਸ ਨਾ ਆਉਣ ਕਰਕੇ ਮਿਤੀ 12-09-21 ਨੂੰ ਉਸ ਦੇ ਭਰਾ ਗੁਰਦੀਪ ...
ਜਲੰਧਰ, 14 ਸਤੰਬਰ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਨਦੀਪ ਕੌਰ ਬੇਦੀ ਦੀ ਅਦਾਲਤ ਨੇ ਲੜਕੀ ਵਿਆਹ ਦੇ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ਅਤੇ ਜਬਰ ਜਨਾਹ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਅੱਜ ਮੁਨੀਸ਼ ਬਜਾਜ ਵਾਸੀ ਜਲੰਧਰ ਨੂੰ ਬਰੀ ਕੀਤੇ ਜਾਣ ਦਾ ...
ਜਲੰਧਰ, 14 ਸਤੰਬਰ (ਚੰਦੀਪ ਭੱਲਾ)- ਜ਼ਿਲ੍ਹਾ ਤੇ ਸੈਸ਼ਨ ਜੱਜ ਰੂਪਿੰਦਰ ਜੀਤ ਚਹਿਲ ਦੀ ਅਦਾਲਤ ਨੇ ਕਤਲ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਰੰਜੀਤ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਧੀਰਪੁਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਉਕਤ ਖ਼ਿਲਾਫ਼ 23 ਦਸੰਬਰ 2018 ਨੂੰ ...
ਜਲੰਧਰ, 14 ਸਤੰਬਰ (ਰਣਜੀਤ ਸਿੰਘ ਸੋਢੀ)- ਭਾਰਤ ਦੀ ਪ੍ਰਮੁੱਖ ਯੂਨੀਵਰਸਿਟੀ ਐੱਲ.ਪੀ.ਯੂ. ਦੇ ਵਿਦਿਆਰਥੀਆਂ ਨੇ ਕੋਰੋਨਾ ਮਹਾਂਮਾਰੀ ਦੇ ਦੌਰਾਨ 5656 ਵਿਦਿਆਰਥੀਆਂ ਨੇ ਇੱਕੋ ਸਮੇਂ ਵਿਸ਼ੇਸ਼ ਵੀਡੀਓ 'ਮੈਂ ਐੱਲ.ਪੀ.ਯੂ. ਦਾ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਨੂੰ ਇਸ ਸਭ ਤੋਂ ...
ਜਲੰਧਰ, 14 ਸਤੰਬਰ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਲਲਿਤ ਕੁਮਾਰ ਸਿੰਗਲਾ ਦੀ ਅਦਾਲਤ ਨੇ ਗਊਾਸ਼ਾਲਾ ਸੰਚਾਲਕ ਧਰਮਵੀਰ ਬਖਸ਼ੀ ਵਲੋਂ ਲਾਈਵ ਹੋ ਕੇ ਖੁਦਕੁਸ਼ੀ ਕੀਤੇ ਜਾਣ ਦੇ ਮਾਮਲੇ 'ਚ ਨਾਮਜ਼ਦ ਤਿੰਨ ਵਿਅਕਤੀਆਂ ਸਿਮੈਂਟ ਵਪਾਰੀ ਰਾਮ ਮੋਹਨ, ਸੰਜੀਵ ...
ਚੁਗਿੱਟੀ/ਜੰਡੂਸਿੰਘਾ, 14 ਸਤੰਬਰ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਚੋਰੀਸ਼ੁਦਾ 2 ਐਕਟਿਵਾ ਸਮੇਤ ਗਿ੍ਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਮੁਖੀ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਸੰਜੀਵ ...
ਮਲਸੀਆਂ, 14 ਸਤੰਬਰ (ਸੁਖਦੀਪ ਸਿੰਘ)- ਸਹਿ-ਸਿੱਖਿਆ ਰਿਹਾਇਸ਼ੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ ਤਹਿਸੀਲ-ਸ਼ਾਹਕੋਟ ਜ਼ਿਲ੍ਹਾ ਜਲੰਧਰ ਵਿਖੇ 2022-23 ਲਈ ਨੌਵੀਂ ਜਮਾਤ ਦੇ ਦਾਖ਼ਲੇ ਲਈ ਆਨਲਾਈਨ ਦਾਖ਼ਲਾ ਫਾਰਮ 31 ਅਕਤੂਬਰ ਤੱਕ ਭਰੇ ਜਾ ਸਕਦੇ ਹਨ, ਜਿਸ ਲਈ ...
ਜਲੰਧਰ, 14 ਸਤੰਬਰ (ਚੰਦੀਪ ਭੱਲਾ)- ਡੀ.ਸੀ ਦਫਤਰ ਕਰਮਚਾਰੀ ਯੂਨੀਅਨ ਜਿਸ ਦੀਆਂ ਚੋਣਾਂ 24 ਅਗਸਤ ਨੂੰ ਹੋਈਆਂ ਸਨ ਤੇ ਇਸ 'ਚ ਨਰੇਸ਼ ਕੁਮਾਰ ਕੌਲ ਪ੍ਰਧਾਨ ਚੁਣੇ ਗਏ ਸਨ, ਇਸ ਯੂਨੀਅਨ ਨੂੰ ਅੱਜ ਭੰਗ ਕਰ ਦਿੱਤਾ ਗਿਆ ਹੈ | ਇਸ ਸਬੰਧੀ ਨਰੇਸ਼ ਕੁਮਾਰ ਨੇ ਆਪ ਹੀ ਇਕ ਪੱਤਰ ਡੀ.ਸੀ, ਏ. ...
ਜਲੰਧਰ, 14 ਸਤੰਬਰ (ਹਰਵਿੰਦਰ ਸਿੰਘ ਫੁੱਲ)- ਪ੍ਰਧਾਨ ਅਜੀਤ ਸਿੰਘ ਸੇਠੀ ਅਤੇ ਸਮੂਹ ਪ੍ਰਬੰਧਕ ਕਮੇਟੀ ਦੀ ਸੁਚੱਜੀ ਨਿਗਰਾਨੀ ਹੇਠ ਚੱਲ ਰਹੇ ਗੁਰੂੁ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ ਦੇ ਵਿਦਿਆਰਥੀਆਂ ਵਲੋਂ ਆਨਲਾਈਨ 'ਹਿੰਦੀ ਦਿਵਸ' ਮਨਾਇਆ ਗਿਆ | ਇਸ ਮੌਕੇ ...
ਜਲੰਧਰ ਛਾਉਣੀ, 14 ਸਤੰਬਰ (ਪਵਨ ਖਰਬੰਦਾ)- ਤਿਉਹਾਰਾਂ ਦੇ ਮੱਦੇਨਜ਼ਰ ਥਾਣਾ ਛਾਉਣੀ ਦੇ ਮੁਖੀ ਇੰਸਪੈਕਟਰ ਅਸ਼ਵਨੀ ਕੁਮਾਰ ਵਲੋਂ ਅੱਜ ਸਮੇਤ ਪੁਲਿਸ ਪਾਰਟੀ ਜਲੰਧਰ ਕੈਂਟ ਰੇਲਵੇ ਸਟੇਸ਼ਨ ਅਤੇ ਛਾਉਣੀ ਦੇ ਮੁੱਖ ਬਾਜ਼ਾਰਾਂ ਸਮੇਤ ਛਾਉਣੀ 'ਚ ਸਥਿਤ ਚੋਪਾਟੀ 'ਚ ਤਲਾਸ਼ੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX