ਕਪੂਰਥਲਾ, 14 ਸਤੰਬਰ (ਵਿ.ਪ੍ਰ.)-ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਦੇਣ ਲਈ ਜ਼ਿਲ੍ਹੇ ਵਿਚ 1 ਲੱਖ 24175 ਪਰਿਵਾਰਾਂ ਨੂੰ ਕਾਰਡ ਜਾਰੀ ਕੀਤੇ ਜਾਣੇ ਹਨ, ਜਿਸ ਵਿਚੋਂ 86516 ਵਿਅਕਤੀਆਂ ਨੂੰ ਇਸ ਯੋਜਨਾ ਤਹਿਤ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ | ਇਹ ਜਾਣਕਾਰੀ ਦੀਪਤੀ ਉੱਪਲ ਡਿਪਟੀ ਕਮਿਸ਼ਨਰ ਨੇ ਕਾਰਡ ਬਣਾਉਣ ਵਾਲੀਆਂ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਇਕ ਮੀਟਿੰਗ ਦੌਰਾਨ ਕਹੀ | ਉਨ੍ਹਾਂ ਕਿਹਾ ਕਿ ਅਗਲੇ 10 ਦਿਨਾਂ ਅੰਦਰ ਬਾਕੀ ਰਹਿੰਦੇ ਪਰਿਵਾਰਾਂ ਨੂੰ ਵੀ ਕਾਰਡ ਜਾਰੀ ਕੀਤੇ ਜਾਣਗੇ | ਉਨ੍ਹਾਂ ਐੱਸ.ਡੀ.ਐਮ., ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਕਿਸਾਨਾਂ, ਪੰਜਾਬ ਵਰਕਰਜ਼ ਬੋਰਡ ਕੋਲ ਰਜਿਸਟਰਡ ਉਸਾਰੀ ਕਾਮਿਆਂ, ਆਟਾ ਦਾਲ ਯੋਜਨਾ ਧਾਰਕ ਵਿਅਕਤੀਆਂ, ਪੀਲੇ ਕਾਰਡ ਧਾਰਕ ਪੱਤਰਕਾਰਾਂ ਤੇ ਛੋਟੇ ਵਪਾਰੀਆਂ ਨੂੰ ਲਾਭ ਦੇਣ ਲਈ ਹਰ ਰੋਜ਼ ਕਾਰਡ ਬਣਾਉਣ ਦੀ ਪ੍ਰਗਤੀ ਦਾ ਜਾਇਜ਼ਾ ਲੈਣ | ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ ਜਾਂ ਵਾਰਡਾਂ ਵਿਚ ਅਜੇ ਤੱਕ ਲੋਕਾਂ ਦੇ ਕਾਰਡ ਨਹੀਂ ਬਣੇ, ਉੱਥੇ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਏ ਜਾਣ | ਮੀਟਿੰਗ ਵਿਚ ਰਾਜੀਵ ਵਰਮਾ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ, ਐਸ.ਪੀ. ਆਂਗਰਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਡਾ: ਜੈਇੰਦਰ ਸਿੰਘ ਐਸ.ਡੀ.ਐਮ. ਕਪੂਰਥਲਾ, ਰਣਜੀਤ ਸਿੰਘ ਭੁੱਲਰ ਐਸ.ਡੀ.ਐਮ. ਸੁਲਤਾਨਪੁਰ ਲੋਧੀ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਸੁਲਤਾਨਪੁਰ ਲੋਧੀ, 14 ਸਤੰਬਰ (ਨਰੇਸ਼ ਹੈਪੀ, ਥਿੰਦ)-ਸੁਲਤਾਨਪੁਰ ਲੋਧੀ-ਕਪੂਰਥਲਾ ਪਾਜੀਆ ਰੋਡ ਡਿੰਗਾ ਪੁਲ ਨੇੜੇ ਮਹਿੰਦਰਾ ਪਿਕਅਪ ਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਇਕ ਬੱਚਾ ਭਿਆਨਕ ਰੂਪ ਵਿਚ ਜ਼ਖਮੀ ਹੋਣ ਦੀ ਖ਼ਬਰ ਪ੍ਰਾਪਤ ...
ਕਪੂਰਥਲਾ, 14 ਸਤੰਬਰ (ਵਿ.ਪ੍ਰ.)-ਸਥਾਨਕ ਹਿੰਦੂ ਕੰਨਿਆ ਕਾਲਜ ਦੇ ਹਿੰਦੀ ਵਿਭਾਗ ਵਲੋਂ ਹਿੰਦੀ ਸਪਤਾਹ ਦੇ ਸਬੰਧ ਵਿਚ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਡਾ: ਤਜਿੰਦਰ ਕੌਰ ਸਹਾਇਕ ਪ੍ਰੋਫੈਸਰ ਹਿੰਦੀ ਵਿਭਾਗ ਨੇ ਵਿਦਿਆਰਥੀਆਂ ਨੂੰ ਹਿੰਦੀ ਭਾਸ਼ਾ ਦੇ ਮਹੱਤਵ 'ਤੇ ਵਿਸ਼ਵ ...
ਫਗਵਾੜਾ, 14 ਸਤੰਬਰ (ਕਿੰਨੜਾ)-ਭਾਰਤੀ ਜੀਵਨ ਬੀਮਾ ਦੀ ਸ਼ਾਖਾ ਫਗਵਾੜਾ ਵਿਖੇ ਅੱਜ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਮੁਤਾਬਿਕ ਸਮੂਹ ਸਟਾਫ਼ ਵਲੋਂ ਹਿੰਦੀ ਦਿਵਸ ਮਨਾਇਆ ਗਿਆ | ਇਸ ਮੌਕੇ ਸਮੂਹ ਸਟਾਫ਼, ਫ਼ੀਲਡ ਸਟਾਫ਼ ਵੱਲੋਂ ਸ਼ਾਖਾ ਦੇ ਮੈਨੇਜਰ ...
ਫਗਵਾੜਾ, 14 ਸਤੰਬਰ (ਤਰਨਜੀਤ ਸਿੰਘ ਕਿੰਨੜਾ)-ਲਾਇਨਜ਼ ਕਲੱਬ ਫਗਵਾੜਾ ਸਮਾਇਲ 321-ਡੀ ਵਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਇਕ ਸਮਾਗਮ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ (ਲੜਕੇ) ਮੇਹਲੀ ਵਿਖੇ ਕਰਵਾਇਆ ਗਿਆ | ਜਿਸ ਵਿਚ ਵੱਖ-ਵੱਖ ਸਕੂਲਾਂ ਦੇ 31 ਅਧਿਆਪਕਾਂ ਨੂੰ ਉਨ੍ਹਾਂ ...
ਫਗਵਾੜਾ, 14 ਸਤੰਬਰ (ਹਰਜੋਤ ਸਿੰਘ ਚਾਨਾ)-ਡਾ. ਅੰਬੇਡਕਰ ਮੂਲ ਨਿਵਾਸੀ ਮੁਕਤੀ ਮੋਰਚਾ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਪਿਛਲੇ ਸਮੇਂ ਦੌਰਾਨ ਮਲੇਰਕੋਟਲਾ ਨੂੰ ਜ਼ਿਲੇ੍ਹ ਦਾ ਦਰਜਾ ਦਿੱਤਾ ਗਿਆ ਹੈ ਉਸੇ ਤਰਜ਼ 'ਤੇ ...
ਕਪੂਰਥਲਾ, 14 ਸਤੰਬਰ (ਵਿ.ਪ੍ਰ.)-ਡੇਅਰੀ ਵਿਕਾਸ ਵਿਭਾਗ ਵਲੋਂ ਯੋਗ ਲਾਭਪਾਤਰੀਆਂ ਲਈ 2 ਹਫ਼ਤਿਆਂ ਦਾ ਡੇਅਰੀ ਸਿਖਲਾਈ ਕੋਰਸ 20 ਸਤੰਬਰ ਤੋਂ ਫਗਵਾੜਾ ਤੇ ਤਰਨ ਤਾਰਨ ਵਿਚ ਸ਼ੁਰੂ ਕੀਤਾ ਜਾ ਰਿਹਾ ਹੈ | ਦਵਿੰਦਰ ਸਿੰਘ ਡਿਪਟੀ ਡਾਇਰੈਕਟਰੀ ਡੇਅਰੀ ਵਿਭਾਗ ਨੇ ਦੱਸਿਆ ਕਿ ਇਸ ...
ਕਪੂਰਥਲਾ, 14 ਸਤੰਬਰ (ਸਡਾਨਾ)-ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਦਕਿ 519 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ | ਜ਼ਿਲ੍ਹੇ ਵਿਚ ਮਰੀਜ਼ਾਂ ਦੀ ਗਿਣਤੀ 17822 ਹੋ ਗਈ ਹੈ, ਜਿਨ੍ਹਾਂ ਵਿਚੋਂ 15 ਐਕਟਿਵ ਮਾਮਲੇ ਹਨ ਤੇ 17253 ਮਰੀਜ਼ ਸਿਹਤਯਾਬ ...
ਫਗਵਾੜਾ, 14 ਸਤੰਬਰ (ਹਰਜੋਤ ਸਿੰਘ ਚਾਨਾ)-ਨਜ਼ਦੀਕੀ ਪਿੰਡ ਖੇੜਾ ਦੇ ਇੱਕ ਨੌਜਵਾਨ ਵਲੋਂ ਸਲਫ਼ਾਸ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਸਤਨਾਮਪੁਰਾ ਪੁਲਿਸ ਨੇ ਤਿੰਨ ਮੈਂਬਰਾਂ ਖ਼ਿਲਾਫ਼ ਧਾਰਾ 306, 34 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ | ਐੱਸ.ਐਚ.ਓ ...
ਫੱਤੂਢੀਂਗਾ, 14 ਸਤੰਬਰ (ਬਲਜੀਤ ਸਿੰਘ)-ਕੇਂਦਰ ਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪਹਿਲਾਂ ਹੀ ਕਰਜ਼ੇ ਵਿਚ ਡੁੱਬੇ ਕਿਸਾਨਾਂ ਨੂੰ ਮਹਿੰਗੇ ਭਾਅ 'ਤੇ ਖੇਤੀ ਲਈ ਡੀ.ਏ.ਪੀ. ਮਿਲਣ ਕਾਰਨ ਆਰਥਿਕ ਤੌਰ 'ਤੇ ਬੋਝ ਪੈ ਰਿਹਾ ਹੈ | ਸਰਕਾਰ ਦੀ ਗਲਤ ਨੀਤੀ ਕਾਰਨ 50 ...
ਫੱਤੂਢੀਂਗਾ, 14 ਸਤੰਬਰ (ਬਲਜੀਤ ਸਿੰਘ)-ਕੇਂਦਰ ਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪਹਿਲਾਂ ਹੀ ਕਰਜ਼ੇ ਵਿਚ ਡੁੱਬੇ ਕਿਸਾਨਾਂ ਨੂੰ ਮਹਿੰਗੇ ਭਾਅ 'ਤੇ ਖੇਤੀ ਲਈ ਡੀ.ਏ.ਪੀ. ਮਿਲਣ ਕਾਰਨ ਆਰਥਿਕ ਤੌਰ 'ਤੇ ਬੋਝ ਪੈ ਰਿਹਾ ਹੈ | ਸਰਕਾਰ ਦੀ ਗਲਤ ਨੀਤੀ ਕਾਰਨ 50 ...
ਫਗਵਾੜਾ, 14 ਸਤੰਬਰ (ਤਰਨਜੀਤ ਸਿੰਘ ਕਿੰਨੜਾ)-ਸੂਜੇਫ ਬੰਗਾ ਮੈਮੋਰੀਅਲ ਚਿਲਡਰਨ ਵੈੱਲਫੇਅਰ ਟਰੱਸਟ ਫਗਵਾੜਾ ਵਲੋਂ ਸੂਜੇਫ ਦੇ 14ਵੇਂ ਜਨਮ ਦਿਨ ਮੌਕੇ ਸੂਜੇਫ ਦੀ ਯਾਦ ਨੂੰ ਸਮਰਪਿਤ ਬੱਚਿਆਂ ਦੇ ਕੁਸ਼ਤੀ ਮੁਕਾਬਲੇ ਰਾਏਪੁਰ ਡੱਬਾ ਰੈਸਲਿੰਗ ਅਕੈਡਮੀ ਲੇਨ ਨੰਬਰ 2 ਪਰਮ ...
ਕਪੂਰਥਲਾ, 14 ਸਤੰਬਰ (ਅਮਰਜੀਤ ਕੋਮਲ)-ਸੀ.ਏ. ਦੀ ਪ੍ਰੀਖਿਆ ਵਿਚ ਆਲ ਇੰਡੀਆ 'ਚੋਂ 10ਵਾਂ ਰੈਂਕ ਪ੍ਰਾਪਤ ਕਰਨ ਵਾਲੇ ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਸ਼ੁਭਮ ਗੁਪਤਾ ਦੇ ਸਨਮਾਨ 'ਚ ਅੱਜ ਸਕੂਲ ਵਿਚ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਦੀ ...
ਭੁਲੱਥ, 14 ਸਤੰਬਰ (ਮਨਜੀਤ ਸਿੰਘ ਰਤਨ)-ਪ੍ਰਵਾਸੀ ਭਾਰਤੀ ਗਿਆਨ ਸਿੰਘ (ਜਰਮਨ) ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਦੇ ਵਿਦਿਆਰਥੀਆਂ ਨੂੰ ਸੰਗੀਤ ਵੱਲ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਸਕੂਲ ਨੂੰ ਸੰਗੀਤਕ ਸਾਜ ਪ੍ਰਦਾਨ ਕੀਤੇ | ਸੰਗੀਤਕ ਸਾਜ ਪ੍ਰਦਾਨ ਕਰਨ ...
ਕਪੂਰਥਲਾ, 14 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਸ਼ਰਨ ਸਿੰਘ ਕਪੂਰ ਨੇ ਪਾਰਟੀ ਦਾ ਦਫ਼ਤਰ ਖ਼ੋਲ੍ਹ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ...
ਹੁਸੈਨਪੁਰ, 14 ਸਤੰਬਰ (ਸੋਢੀ)- ਭਗਵਾਨ ਵਾਲਮੀਕ ਦਾ ਪ੍ਰਗਟ ਦਿਵਸ ਨਾਮਲੇਵਾ ਸੰਗਤਾਂ ਵਲੋਂ ਧੂਮਧਾਮ ਨਾਲ ਮਨਾਉਣ ਲਈ ਤਿਆਰੀਆਂ ਅਰੰਭ ਕਰ ਦਿੱਤੀਆਂ ਹਨ ਜਦਕਿ ਰਹਿੰਦੀਆਂ ਬਾਕੀ ਸੰਗਤਾਂ ਨੂੰ ਵੀ ਤਿਆਰੀਆਂ ਅਰੰਭ ਕਰ ਦੇਣੀਆਂ ਚਾਹੀਦੀਆਂ ਹਨ | ਇਹ ਸ਼ਬਦ ਕੌਮ ਦੇ ...
ਫਗਵਾੜਾ, 14 ਸਤੰਬਰ (ਹਰਜੋਤ ਸਿੰਘ ਚਾਨਾ)-ਸਮਾਜ ਸੇਵਾ ਦੇ ਖੇਤਰ 'ਚ ਚੰਗਾ ਨਾਮਣਾ ਖੱਟਣ ਵਾਲੀ ਗੁਰੂ ਨਾਨਕ ਮਿਸ਼ਨ ਵੈੱਲਫੇਅਰ ਸੁਸਾਇਟੀ ਦੀ ਹੋਈ ਮੀਟਿੰਗ 'ਚ ਅੱਜ ਸਰਬ ਸੰਮਤੀ ਨਾਲ ਜਸਵੰਤ ਸਿੰਘ ਸੈਂਹਬੀ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਦਕਿ ਬਾਕੀ ਮੈਂਬਰਾਂ 'ਚ ...
ਜਲੰਧਰ, 14 ਸਤੰਬਰ (ਰਣਜੀਤ ਸਿੰਘ ਸੋਢੀ)- ਭਾਰਤ ਦੀ ਪ੍ਰਮੁੱਖ ਯੂਨੀਵਰਸਿਟੀ ਐੱਲ.ਪੀ.ਯੂ. ਦੇ ਵਿਦਿਆਰਥੀਆਂ ਨੇ ਕੋਰੋਨਾ ਮਹਾਂਮਾਰੀ ਦੇ ਦੌਰਾਨ 5656 ਵਿਦਿਆਰਥੀਆਂ ਨੇ ਇੱਕੋ ਸਮੇਂ ਵਿਸ਼ੇਸ਼ ਵੀਡੀਓ 'ਮੈਂ ਐੱਲ.ਪੀ.ਯੂ. ਦਾ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਨੂੰ ਇਸ ਸਭ ਤੋਂ ...
ਨਡਾਲਾ, 14 ਸਤੰਬਰ (ਮਾਨ)-ਨੰਬਰਦਾਰ ਯੂਨੀਅਨ ਪੰਜਾਬ ਜ਼ਿਲ੍ਹਾ ਕਪੂਰਥਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਵੰਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਕੇਂਦਰ ਸਰਕਾਰ ਵਲੋਂ ਕਣਕ ਦੇ ਮੁੱਲ ਵਿਚ 40 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕੀਤੇ ਵਾਧੇ ਦੀ ...
ਫਗਵਾੜਾ, 14 ਸਤੰਬਰ (ਪ.ਪ.)-ਇੱਥੋਂ ਦੇ ਹਦੀਆਬਾਦ ਖੇਤਰ 'ਚ ਪੈਂਦੀ ਅਰੋੜਾ ਕਾਲੋਨੀ ਵਿਖੇ ਪ੍ਰਸ਼ਾਸਨ ਵਲੋਂ ਬਣਾਏ ਗਏ ਮੈਟੀਰੀਅਲ ਰਿਕਵਰੀ ਫੈਕਲਟੀ ਪਲਾਟ 'ਚ ਜਦੋਂ ਸਬਜ਼ੀਆਂ ਪੁੱਜੀਆਂ ਤਾਂ ਮੁਹੱਲਾ ਵਾਸੀਆਂ ਨੇ ਇਸ ਖ਼ਿਲਾਫ਼ ਡਟ ਕੇ ਮੁਜ਼ਾਹਰਾ ਕੀਤਾ ਤੇ ਧਰਨਾ ਲਗਾ ...
ਕਪੂਰਥਲਾ, 14 ਸਤੰਬਰ (ਸਡਾਨਾ)-ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ਨੂੰ ਲੈ ਕੇ ਅੱਜ ਦੁਪਹਿਰ ਦੇ ਸਮੇਂ ਮਸਜਿਦ ਚੌਕ ਨੇੜੇ ਬਣੀ ਇੰਪਰੂਵਮੈਂਟ ਟਰੱਸਟ ਦੀ ਮਾਰਕੀਟ ਵਿਚ ਸੈਮਸੰਗ ਕੰਪਨੀ ਦੇ ਮੋਬਾਈਲ ਸਰਵਿਸ ਸੈਂਟਰ ਵਿਚ ਦੋ ਧਿਰਾਂ ਦਰਮਿਆਨ ਝਗੜਾ ਹੋ ਗਿਆ | ਇਸ ਮੌਕੇ ਸਰਵਿਸ ...
ਨਡਾਲਾ, 14 ਸਤੰਬਰ (ਪ.ਪ.)-ਬੀਤੀ ਰਾਤ ਚੋਰਾਂ ਵਲੋਂ ਨਡਾਲਾ ਦੇ ਮੁੱਖ ਬਾਜ਼ਾਰ 'ਚ ਇਕ ਮਨਿਆਰੀ ਦੀ ਦੁਕਾਨ ਦੇ ਤਾਲੇ ਤੋੜ ਕੇ ਨਕਦੀ ਤੇ ਹੋਰ ਸਾਮਾਨ ਚੋਰੀ ਕਰ ਲਿਆ ਗਿਆ | ਗੁਲਸ਼ਨ ਗਿਫ਼ਟ ਸੈਂਟਰ ਦੇ ਮਾਲਕ ਗੁਰਮੇਜ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ...
ਭੁਲੱਥ, 14 ਸਤੰਬਰ (ਮਨਜੀਤ ਸਿੰਘ ਰਤਨ)-ਬੀਬੀ ਜਗੀਰ ਕੌਰ ਪ੍ਰਧਾਨ ਐੱਸ.ਜੀ.ਪੀ.ਸੀ. ਵਲੋਂ ਪਿੰਡ ਭਗਵਾਨਪੁਰ ਵਿਖੇ ਅਕਾਲੀ ਆਗੂ ਅਮਰਜੀਤ ਸਿੰਘ ਧਾਲੀਵਾਲ ਦੇ ਭਾਣਜੇ ਜਿੰਨਾ ਦੀ ਬੀਤੇ ਦਿਨੀਂ ਮੌਤ ਹੋ ਗਈ ਸੀ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਦਾ ...
ਕਪੂਰਥਲਾ, 14 ਸਤੰਬਰ (ਵਿ.ਪ੍ਰ.)-ਬਹੁਜਨ ਸਮਾਜ ਪਾਰਟੀ ਦੀ ਇਕ ਮੀਟਿੰਗ ਸਥਾਨਕ ਮੁਹੱਲਾ ਬ੍ਰਹਮਕੁੰਡ ਸ਼ਾਲੀਮਾਰ ਐਵੀਨਿਊ ਵਿਚ ਜ਼ਿਲ੍ਹਾ ਇੰਚਾਰਜ ਹਰਿੰਦਰ ਸ਼ੀਤਲ ਤੇ ਪਾਰਟੀ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਰਣਜੀਤ ਰੇਨੂੰ ਦੀ ਅਗਵਾਈ ਵਿਚ ਹੋਈ | ਮੀਟਿੰਗ ਵਿਚ ...
ਕਪੂਰਥਲਾ, 14 ਸਤੰਬਰ (ਸਡਾਨਾ)-ਇਕ ਲੜਕੀ ਦਾ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋਏ ਲੁਟੇਰਿਆਂ 'ਚੋਂ ਲੋਕਾਂ ਨੇ ਇਕ ਨੌਜਵਾਨ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ, ਜਦਕਿ ਸਿਟੀ ਪੁਲਿਸ ਨੇ ਸ਼ਿਕਾਇਤਕਰਤਾ ਲੜਕੀ ਦੇ ਬਿਆਨਾਂ ਤਹਿਤ ਦੋ ਵਿਅਕਤੀਆਂ ਵਿਰੁੱਧ ...
ਕਪੂਰਥਲਾ, 14 ਸਤੰਬਰ (ਸਡਾਨਾ)-ਇਕ ਔਰਤ ਨਾਲ ਛੇੜਛਾੜ ਕਰਨ ਦੇ ਮਾਮਲੇ ਸਬੰਧੀ ਸਿਟੀ ਪੁਲਿਸ ਨੇ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਪੀੜਤ ਔਰਤ ਵਾਸੀ ਪ੍ਰੀਤ ਨਗਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੇ ਬੱਚੇ ਵਿਦੇਸ਼ ...
ਕਪੂਰਥਲਾ, 14 ਸਤੰਬਰ (ਵਿ.ਪ੍ਰ.)-ਪ੍ਰੇਮ ਜੋਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਜੀਤ ਨਗਰ ਕਪੂਰਥਲਾ ਵਿਚ ਹਿੰਦੀ ਦਿਵਸ ਸਬੰਧੀ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸਕੂਲ ਦੇ ਪ੍ਰਬੰਧਕ ਇੰਜ: ਗੁਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਹਿੰਦੀ ਦਿਵਸ ਦੀ ਮਹੱਤਤਾ ਬਾਰੇ ...
ਕਪੂਰਥਲਾ, 14 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਮਾਸਟਰ ਕੇਡਰ ਯੂਨੀਅਨ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ, ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਇਕ ਮੀਟਿੰਗ ਹੋਈ ਜਿਸ ਵਿਚ ਅਧਿਆਪਕ ...
ਕਪੂਰਥਲਾ, 14 ਸਤੰਬਰ (ਅਮਰਜੀਤ ਕੋਮਲ)-ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਚ 150 ਕਰੋੜ ਰੁਪਏ ਦੀ ਲਾਗਤ ਨਾਲ 10 ਏਕੜ ਰਕਬੇ ਵਿਚ ਡਾ: ਬੀ.ਆਰ. ਅੰਬੇਡਕਰ ਦੇ ਜੀਵਨ ਫ਼ਲਸਫੇ ਦੇ ਆਧਾਰਿਤ ਸਥਾਪਿਤ ਕੀਤਾ ਜਾਣ ਵਾਲਾ ਡਾ: ਬੀ.ਆਰ. ਅੰਬੇਡਕਰ ਅਜਾਇਬ ਘਰ ਦੁਨੀਆ ਭਰ ਵਿਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX