ਤਾਜਾ ਖ਼ਬਰਾਂ


ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦੇ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ ਆਈਆਂ ਸਾਹਮਣੇ
. . .  1 day ago
'ਬੇਬੁਨਿਆਦ' ਦੋਸ਼, ਕਾਂਗਰਸ 'ਸੌਦੇ ਅਤੇ ਕਮਿਸ਼ਨ' ਦੇ ਦੋਹਰੇ ਥੰਮ੍ਹਾਂ 'ਤੇ ਆਧਾਰਿਤ-ਰਵੀ ਸ਼ੰਕਰ ਪ੍ਰਸਾਦ
. . .  1 day ago
ਅਦਾਲਤੀ ਕੰਪਲੈਕਸ ਦੇ ਬਾਹਰ ਗੋਲੀ ਚੱਲਣ ਦੇ ਮਾਮਲੇ ਵਿਚ ਕਾਂਗਰਸੀ ਆਗੂ ਸਮੇਤ 8 ਨਾਮਜ਼ਦ
. . .  1 day ago
ਲੁਧਿਆਣਾ , 7 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਅਦਾਲਤੀ ਕੰਪਲੈਕਸ ਦੇ ਬਾਹਰ ਦੋ ਧੜਿਆਂ ਵਿਚਕਾਰ ਗੋਲੀ ਚੱਲਣ ਕਾਰਨ ਜ਼ਖ਼ਮੀ ਹੋਏ ਦੋ ਨੌਜਵਾਨਾਂ ਦੇ ਮਾਮਲੇ ਵਿਚ ਪੁਲਿਸ ਨੇ ਕਾਂਗਰਸੀ ਆਗੂ ਇੰਦਰਪਾਲ ...
ਪ੍ਰਕਿਰਿਆ ਅਨੁਸਾਰ, ਤੁਰਕੀ, ਸੀਰੀਆ ਜਾ ਰਹੇ ਭਾਰਤੀ ਹਵਾਈ ਸੈਨਾ ਦੇ ਜਹਾਜ਼ ਪਾਕਿਸਤਾਨ ਉੱਪਰ ਨਹੀਂ ਲੈ ਰਹੇ ਹਨ ਉਡਾਣ ਦਾ ਰਸਤਾ
. . .  1 day ago
ਤੁਰਕੀ ਭੁਚਾਲ: ਦਿੱਲੀ ਸਥਿਤ ਤੁਰਕੀ ਦੁਤਾਵਾਸ ਦਾ ਝੰਡਾ ਅੱਧਾ ਝੁਕਾਇਆ
. . .  1 day ago
ਨਵੀਂ ਦਿੱਲੀ, 7 ਫਰਵਰੀ- 6 ਫਰਵਰੀ ਨੂੰ ਦੇਸ਼ ਵਿਚ ਆਏ ਵਿਨਾਸ਼ਕਾਰੀ ਭੁਚਾਲ ਵਿਚ 5000 ਤੋਂ ਵੱਧ ਲੋਕਾਂ ਦੀ ਮੌਤ ਦੇ ਸੋਗ ਲਈ ਦਿੱਲੀ ਸਥਿਤ ਤੁਰਕੀ ਦੇ ਦੂਤਾਵਾਸ ਵਿਚ ਤੁਰਕੀ ਦਾ ਝੰਡਾ ਅੱਧਾ ਝੁਕਾ....
ਭੂਟਾਨ ਦੇ ਸੰਸਦੀ ਵਫ਼ਦ ਵਲੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 7 ਫਰਵਰੀ- ਭੂਟਾਨ ਦੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਵਾਂਗਚੁਕ ਨਾਮਗਾਇਲ ਦੀ ਅਗਵਾਈ ਵਿਚ ਭੂਟਾਨ ਦੇ ਇਕ ਸੰਸਦੀ ਵਫ਼ਦ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ....
ਤੁਰਕੀ ਭੁਚਾਲ: ਪ੍ਰਭਾਵਿਤ 10 ਪ੍ਰਾਂਤਾਂ ਵਿਚ 3 ਮਹੀਨਿਆਂ ਦੀ ਐਮਰਜੈਂਸੀ ਘੋਸ਼ਿਤ
. . .  1 day ago
ਅੰਕਾਰਾ, 7 ਫਰਵਰੀ- ਤੁਰਕੀ ਦੀ ਅਨਾਦੋਲੂ ਨਿਊਜ਼ ਏਜੰਸੀ ਨੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਕਿ ਰਾਸ਼ਟਰਪਤੀ ਨੇ ਭੁਚਾਲ ਦੇ ਝਟਕਿਆਂ ਨਾਲ ਪ੍ਰਭਾਵਿਤ 10 ਪ੍ਰਾਂਤਾਂ ਵਿਚ 3 ਮਹੀਨਿਆਂ ਦੀ ਐਮਰਜੈਂਸੀ ਦੀ ਘੋਸ਼ਣਾ....
ਬਿਹਾਰ: ਪਾਰਟੀ ਦੌਰਾਨ ਚੱਲੀ ਗੋਲੀ ਵਿਚ ਇਕ ਸਾਲਾ ਬੱਚੇ ਦੀ ਮੌਤ
. . .  1 day ago
ਪਟਨਾ, 7 ਫਰਵਰੀ- ਨਾਲੰਦਾ ਦੇ ਪਰਮਾਨੰਦ ਬੀਘਾ ਪਿੰਡ ’ਚ ਜਨਮ ਦਿਨ ਦੀ ਪਾਰਟੀ ਦੌਰਾਨ ਬੰਦਿਆਂ ਦੇ ਗੈਂਗ ਵਲੋਂ 10-15 ਰਾਊਂਡ ਗੋਲੀਆਂ ਚਲਾਉਣ ਨਾਲ ਇਕ ਸਾਲ ਦੇ ਬੱਚੇ ਦੀ ਮੌਤ ਹੋ ਗਈ। ਸਦਰ ਦੇ ਡੀ. ਐਸ. ਪੀ ਨੇ ਦੱਸਿਆ ਕਿ ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ ਅਗਲੇਰੀ ਜਾਂਚ.......
ਤੁਰਕੀ ਭੁਚਾਲ: ਭਾਰਤ ਸਰਕਾਰ ਨੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫ਼ੋਰਸ ਤਾਇਨਾਤ ਕਰਨ ਦੇ ਦਿੱਤੇ ਨਿਰਦੇਸ਼
. . .  1 day ago
ਨਵੀਂ ਦਿੱਲੀ, 7 ਫਰਵਰੀ- ਭਾਰਤ ਸਰਕਾਰ ਨੇ ਤੁਰਕੀ ਦੇ ਪ੍ਰਭਾਵਿਤ ਖ਼ੇਤਰਾਂ ਵਿਚ ਬਚਾਅ ਅਤੇ ਰਾਹਤ ਕਾਰਜ ਕਰਨ ਲਈ ਗਾਜ਼ੀਆਬਾਦ ਅਤੇ ਕੋਲਕਾਤਾ ਬੇਸ ਤੋਂ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫ਼ੋਰਸ ਦੇ 101 ਕਰਮਚਾਰੀਆਂ ਵਾਲੇ 2 ਸ਼ਹਿਰੀ ਖ਼ੋਜ ਅਤੇ ਬਚਾਅ ਟੀਮਾਂ ਨੂੰ ਤਾਇਨਾਤ......
ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਧਮਕੀ ਭਰੀ ਕਾਲ ਦੇ ਸੰਬੰਧ ਵਿਚ 25 ਸਾਲਾ ਵਿਅਕਤੀ ਗਿ੍ਫ਼ਤਾਰ
. . .  1 day ago
ਮਹਾਰਾਸ਼ਟਰ, 7 ਫਰਵਰੀ- ਮੁੰਬਈ ਪੁਲਿਸ ਨੇ ਦੱਸਿਆ ਕਿ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਧਮਕੀ ਭਰੀ ਕਾਲ ਦੇ ਸੰਬੰਧ ਵਿਚ ਮੁੰਬਈ ਦੇ ਗੋਵੰਡੀ ਖ਼ੇਤਰ ਤੋਂ ਇਕ 25 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ....
ਤ੍ਰਿਪੁਰਾ ਵਿਚ ਪਹਿਲਾਂ ਨਾਲੋਂ ਕਾਫ਼ੀ ਚੰਗਾ ਬਦਲਾਅ ਹੋਇਆ ਹੈ- ਰਾਜਨਾਥ ਸਿੰਘ
. . .  1 day ago
ਅਗਰਤਲਾ, 7 ਫਰਵਰੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੱਛਮੀ ਤ੍ਰਿਪੁਰਾ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਅਗਰਤਲਾ ਵਿਚ ਗੰਦਗੀ ਸੀ, ਸੜਕਾਂ ਚੰਗੀਆਂ ਨਹੀਂ ਸਨ, ਮੈਂ ਕਈ ਇਲਾਕਿਆਂ ਵਿਚ ਗਿਆ ਸੀ, ਲੋਕ ਕਹਿੰਦੇ ਸਨ ਕਿ ਇੱਤੇ ਬਿਜਲੀ ਕਦੋਂ ਚਲੇਗੀ, ਇਹ ਕਿਹਾ ਨਹੀਂ ਜਾ ਸਕਦਾ। ਅਸੀਂ ਅੱਜ ਅਗਰਤਲਾ...
ਤੁਰਕੀ ਤੇ ਸੀਰੀਆ ਲਈ ਸ਼੍ਰੋਮਣੀ ਕਮੇਟੀ ਨੇ ਕੀਤੀ ਮਦਦ ਦੀ ਪੇਸ਼ਕਸ਼
. . .  1 day ago
ਅੰਮ੍ਰਿਤਸਰ, 7 ਫ਼ਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤੁਰਕੀ ਅਤੇ ਸੀਰੀਆ ’ਚ ਭੁਚਾਲ ਆਉਣ ਕਾਰਨ ਹੋਏ ਜਾਨੀ ਤੇ ਮਾਲੀ ਨੁਕਸਾਨ ’ਤੇ ਦੁੱਖ ਪ੍ਰਗਟ ਕਰਦਿਆਂ ਸ਼੍ਰੋਮਣੀ ਕਮੇਟੀ ਵਲੋਂ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਐਡਵੋਕੇਟ ਧਾਮੀ ਨੇ ਭਾਰਤ....
ਮੋਦੀ ਤੇ ਅਡਾਨੀ ਮਿਲ ਕੇ ਕੰਮ ਕਰ ਰਹੇ ਹਨ- ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 7 ਫਰਵਰੀ- ਲੋਕ ਸਭਾ ਵਿਚ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਕਿਹਾ ਕਿ ਅਡਾਨੀ ਨੇ 20 ਸਾਲਾਂ ’ਚ ਭਾਜਪਾ ਨੂੰ ਕਿੰਨਾ ਪੈਸਾ ਦਿੱਤਾ? ਉਨ੍ਹਾਂ ਕਿਹਾ ਕਿ ਪਹਿਲਾਂ ਮੋਦੀ ਅਡਾਨੀ ਦੇ ਜਹਾਜ਼ ’ਚ ਜਾਂਦੇ ਸਨ, ਹੁਣ ਅਡਾਨੀ ਮੋਦੀ ਦੇ ਜਹਾਜ਼ ’ਚ ਜਾਂਦੇ ਹਨ। ਮੋਦੀ ਅਤੇ ਅਡਾਨੀ ਮਿਲ....
ਅੰਤਰਰਾਜੀ ਕਾਰਾਂ ਅਤੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼, 6 ਗ੍ਰਿਫ਼ਤਾਰ
. . .  1 day ago
ਐਸ. ਏ. ਐਸ. ਨਗਰ 7 ਫਰਵਰੀ (ਜਸਬੀਰ ਸਿੰਘ ਜੱਸੀ)- ਮੋਹਾਲੀ ਪੁਲਿਸ ਵਲੋਂ ਵਾਹਨ ਚੋਰ ਗਰੋਹ ਦਾ ਪਰਦਾਫ਼ਾਸ਼ ਕੀਤਾ ਗਿਆ ਹੈ। ਇਸ ਸੰਬੰਧੀ ਮੋਹਾਲੀ ਦੇ ਐਸ. ਐਸ. ਪੀ. ਡਾ. ਸੰਦੀਪ ਗਰਗ ਵਲੋਂ ਪ੍ਰੈਸ ਕਾਨਫ਼ਰੰਸ ਕਰਕੇ ਜਾਣਕਾਰੀ ਦਿੱਤੀ ਗਈ। ਚੋਰ ਇੱਥੋਂ ਗੱਡੀਆਂ ਚੋਰੀ ਕਰਕੇ ਦੂਜੇ ਜ਼ਿਲ੍ਹਿਆਂ ਵਿਚ ਜਾ ਕੇ ਵੇਚਦੇ ਸਨ। ਡਾ. ਸੰਦੀਪ ਕੁਮਾਰ...
ਪੁਲਿਸ ਨੂੰ ਮਿਲਿਆ ਸਾਧੂ ਸਿੰਘ ਧਰਮਸੋਤ ਦਾ ਤਿੰਨ ਦਿਨਾਂ ਰਿਮਾਂਡ
. . .  1 day ago
ਐਸ. ਏ .ਐਸ. ਨਗਰ, 7 ਫਰਵਰੀ (ਜਸਬੀਰ ਸਿੰਘ ਜੱਸੀ)- ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਪੰਜਾਬ ਵਿਜੀਲੈਂਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਧੂ ਸਿੰਘ ਧਰਮਸੋਤ ਨੂੰ ਤਿੰਨ ਦਿਨਾਂ ਦੇ ਲਈ ਪੁਲਿਸ......
ਤੁਰਕੀ ਵਿਚ ਆਇਆ ਭੁਚਾਲ ਇਕ ਵੱਡੀ ਤਬਾਹੀ- ਭਾਰਤ ਵਿਚ ਤੁਰਕੀ ਅੰਬੈਸਡਰ
. . .  1 day ago
ਨਵੀਂ ਦਿੱਲੀ, 7 ਫਰਵਰੀ- ਭਾਰਤ ਵਿਚ ਤੁਰਕੀ ਦੇ ਅੰਬੈਸਡਰ ਨੇ ਦੱਸਿਆ ਕਿ ਤੁਰਕੀ ’ਚ 7.7 ਤੀਬਰਤਾ ਦਾ ਭੁਚਾਲ ਆਇਆ, ਦੋ ਘੰਟੇ ਬਾਅਦ ਹੀ 7.6 ਦੀ ਤੀਬਰਤਾ ਦਾ ਇਕ ਹੋਰ ਭੁਚਾਲ ਆਇਆ। ਇਸ ਨਾਲ ਦੱਖਣ-ਪੂਰਬੀ ਤੁਰਕੀ ਵਿਚ 14 ਮਿਲੀਅਨ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਇਕ ਵੱਡੀ ਤਬਾਹੀ ਹੈ, ਜਿਸ ਵਿ....
ਸੁਪਰੀਮ ਕੋਰਟ ਨੇ ਅਗਸਤਾ ਵੈਸਟਲੈਂਡ ਹੈਲੀਕਾਪਟਰ ਘੁਟਾਲੇ ਦੇ ਦੋਸ਼ੀ ਦੀ ਜ਼ਮਾਨਤ ਕੀਤੀ ਖ਼ਾਰਜ
. . .  1 day ago
ਨਵੀਂ ਦਿੱਲੀ, 7 ਫਰਵਰੀ- ਸੁਪਰੀਮ ਕੋਰਟ ਨੇ ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਘੁਟਾਲੇ ਦੇ ਦੋਸ਼ੀ ਬ੍ਰਿਟਿਸ਼ ਨਾਗਰਿਕ ਕ੍ਰਿਸ਼ਚੀਅਨ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਖ਼ਾਰਜ ਕਰ ਦਿੱਤੀ...
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਸਰਕਾਰੀ ਦਫ਼ਤਰਾਂ ਦੀ ਅਚਨਚੇਤ ਚੈਕਿੰਗ
. . .  1 day ago
ਅਜਨਾਲਾ, 7 ਫਰਵਰੀ (ਗੁਰਪ੍ਰੀਤ ਸਿੰਘ ਅਜਨਾਲਾ)- ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਖ਼ੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਅਚਾਨਕ ਅਜਨਾਲਾ ਸ਼ਹਿਰ ਦੇ ਵੈਟਨਰੀ ਹਸਪਤਾਲ, ਤਹਿਸੀਲ ਦਫ਼ਤਰ ਅਤੇ ਐਸ. ਡੀ. ਐਮ ਦਫ਼ਤਰ ਦੀ ਅਚਨਚੇਤ ਚੈਕਿੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਪਟਵਾਰਖ਼ਾਨੇ...
ਭਾਰਤੀ ਹਵਾਬਾਜ਼ੀ ਰੈਗੂਲੇਟਰ ਨੇ ਕਾਰਗੋ ਦੀ ਆਵਾਜ਼ਾਈ ਲਈ ਤੁਰਕੀ ਲਈ ਸੰਚਾਲਿਤ ਉਡਾਣਾਂ ਨੂੰ ਲੈ ਕੇ ਭਾਰਤੀ ਕੈਰੀਅਰਾਂ ਨਾਲ ਕੀਤੀ ਮੀਟਿੰਗ
. . .  1 day ago
ਨਵੀਂ ਦਿੱਲੀ, 7 ਫਰਵਰੀ- ਭਾਰਤੀ ਹਵਾਬਾਜ਼ੀ ਰੈਗੂਲੇਟਰ ਨੇ ਵਪਾਰਕ ਅਨੁਸੂਚਿਤ ਉਡਾਣਾਂ ਵਿਚ ਕਾਰਗੋ ਦੀ ਆਵਾਜ਼ਾਈ ਲਈ ਤੁਰਕੀ ਲਈ ਸੰਚਾਲਿਤ ਉਡਾਣਾਂ ਨੂੰ ਲੈ ਕੇ ਭਾਰਤੀ ਕੈਰੀਅਰਾਂ ਨਾਲ ਇਕ ਮੀਟਿੰਗ ਕੀਤੀ ਹੈ। ਇੰਡੀਗੋ ਨੇ ਇਸਤਾਂਬੁਲ ਲਈ ਬੋਇੰਗ 777 ਏਅਰਕ੍ਰਾਫ਼ਟ ਦੀ ਵਰਤੋਂ ਕਰਦੇ ਹੋਏ ਆਪਣੀਆਂ ਨਿਰਧਾਰਤ ਵਪਾਰਕ...
ਅਮਿਤ ਸ਼ਾਹ ਅੱਜ ਕਰਨਗੇ ਗ੍ਰਹਿ ਮੰਤਰਾਲੇ ਦੀ ਸੰਸਦੀ ਸਲਾਹਕਾਰ ਕਮੇਟੀ ਦੀ ਮੀਟਿੰਗ
. . .  1 day ago
ਨਵੀਂ ਦਿੱਲੀ, 7 ਫਰਵਰੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸ਼ਾਮ ਖੱਬੇ ਪੱਖੀ ਕੱਟੜਵਾਦ ਦੇ ਮੁੱਦੇ ’ਤੇ ਗ੍ਰਹਿ ਮੰਤਰਾਲੇ ਦੀ ਸੰਸਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ...
ਭਾਰਤ ਜੋੜੋ ਯਾਤਰਾ' ਦੌਰਾਨ ਸੁਣੀ ਲੋਕਾਂ ਦੀ ਆਵਾਜ਼-ਲੋਕ ਸਭਾ 'ਚ ਬੋਲੇ ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 7 ਫਰਵਰੀ-ਲੋਕ ਸਭਾ 'ਚ ਬੋਲਦਿਆਂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ' ਦੌਰਾਨ ਸੈਰ ਕਰਦਿਆਂ ਅਸੀਂ ਲੋਕਾਂ ਦੀ ਆਵਾਜ਼ ਸੁਣੀ ਅਤੇ ਅਸੀਂ ਆਪਣੀ ਆਵਾਜ਼ ਵੀ ਰੱਖੀ। ਅਸੀਂ ਯਾਤਰਾ ਦੌਰਾਨ ਬੱਚਿਆਂ, ਔਰਤਾਂ, ਬਜ਼ੁਰਗਾਂ ਨਾਲ ਗੱਲਬਾਤ...
ਪਾਵਰਕਮ ਅਤੇ ਟਰਾਂਸਕੋਂ ਦੇ ਠੇਕਾ ਮੁਲਜ਼ਮਾਂ ਵਲੋਂ ਮੁੱਖ ਮੰਤਰੀ ਮਾਨ ਦੀ ਕੋਠੀ ਦਾ ਘਿਰਾਓ
. . .  1 day ago
ਸੰਗਰੂਰ, 7 ਫਰਵਰੀ ( ਦਮਨਜੀਤ ਸਿੰਘ )- ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਨੂੰ ਅੱਜ ਪਾਵਰਕਮ ਅਤੇ ਟਰਾਂਸਕੋ ਦੇ ਠੇਕਾ ਮੁਲਾਜਮਾਂ ਵਲੋਂ ਘੇਰਾ ਪਾਇਆ ਹੋਇਆ ਹੈ । ਸੈਂਕੜਿਆਂ ਦੀ ਤਾਦਾਦ ਵਿਚ ਇਕੱਤਰ ਹੋਏ ਠੇਕਾ ਮੁਲਾਜਮਾਂ ਵਲੋਂ ਪੰਜਾਬ ਸਰਕਾਰ ਉੱਤੇ ਵਾਅਦਾ ਖ਼ਿਲਾਫ਼ੀ....
ਰਿਸ਼ਵਤ ਲੈਂਦਾ ਪਾਵਰਕਾਮ ਦਾ ਜੇ. ਈ. ਵਿਜੀਲੈਂਸ ਵਲੋਂ ਕਾਬੂ
. . .  1 day ago
ਗੁਰੂ ਹਰ ਸਹਾਏ, 7 ਫਰਵਰੀ (ਹਰਚਰਨ ਸਿੰਘ ਸੰਧੂ)- ਗੁਰੂ ਹਰ ਸਹਾਏ ਅੰਦਰ ਕੀਤੀ ਕਾਰਵਾਈ ਅਧੀਨ ਬਿਜਲੀ ਬੋਰਡ ਦੇ ਇਕ ਜੇ. ਈ. ਨੂੰ ਵਿਜੀਲੈਂਸ ਵਲੋਂ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਅਧੀਨ ਕਾਬੂ ਕੀਤਾ ਹੈ। ਪਿੰਡ ਕੁਟੀ ਵਾਸੀ ਦਲੀਪ ਸਿੰਘ ਪੁੱਤਰ ਮਾਹਣਾ ਸਿੰਘ ਦਾ ਦੋਸ਼ ਸੀ ਕਿ ਜੇ.ਈ. ਬਖ਼ਸ਼ੀਸ਼ ਸਿੰਘ ਨੇ ਉਸ ਕੋਲੋਂ ਰਿਸ਼ਵਤ ਵਜੋਂ 20...
ਜਲੰਧਰ ਸ਼ਹਿਰ ਦੇ ਸਾਬਕਾ ਮੇਅਰ ਸੁਨੀਲ ਜੋਤੀ ਦਾ ਦਿਹਾਂਤ
. . .  1 day ago
ਜਲੰਧਰ, 7 ਫਰਵਰੀ- ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰ ਦੇ ਸਾਬਕਾ ਮੇਅਰ ਅਤੇ ਪਾਰਟੀ ਦੇ ਸੀਨੀਅਰ ਆਗੂ ਸੁਨੀਲ ਜੋਤੀ ਦਾ ਅੱਜ ਦਿਹਾਂਤ ਹੋ ਗਿਆ। ਇਸ ਕਾਰਨ ਅੱਜ ਸ਼ਾਮ 3:15 ਵਜੇ ਸਰਕਟ ਹਾਊਸ ਜਲੰਧਰ ਵਿਖੇ ਹੋਣ ਵਾਲੀ ਪ੍ਰੈਸ ...
ਤੁਰਕੀ ਵਿਚ ਆਇਆ 5.4 ਤੀਬਰਤਾ ਦਾ ਪੰਜਵਾਂ ਭੁਚਾਲ, ਮਰਨ ਵਾਲਿਆਂ ਦੀ ਗਿਣਤੀ ਪਹੁੰਚੀ 5000
. . .  1 day ago
ਅੰਕਾਰਾ, 7 ਫਰਵਰੀ- ਯੂ.ਐਸ.ਜੀ.ਐਸ. ਦੇ ਅਨੁਸਾਰ ਪੂਰਬੀ ਤੁਰਕੀ ਵਿਚ 5.4 ਤੀਬਰਤਾ ਦਾ ਪੰਜਵਾਂ ਭੁਚਾਲ ਆਇਆ ਹੈ। ਭੁਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 5,000 ਤੱਕ ਪਹੁੰਚ ਗਈ ਹੈ।
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 1 ਅੱਸੂ ਸੰਮਤ 553

ਬਰਨਾਲਾ

ਲੋਕ ਰੋਹ ਕਾਰਨ ਭਾਜਪਾ 'ਚ ਸ਼ਾਮਿਲ ਹੋਣ ਵਾਲੇ ਇਕ-ਇਕ ਕਰ ਕੇ ਮੁੱਕਰਨ ਲੱਗੇ

ਮਹਿਲ ਕਲਾਂ, 15 ਸਤੰਬਰ (ਅਵਤਾਰ ਸਿੰਘ ਅਣਖੀ)-ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਏ ਪਿੰਡ ਚੰਨਣਵਾਲ ਦੇ ਸਰਪੰਚ ਅਤੇ ਉਨ੍ਹਾਂ ਦੇ ਸਾਥੀਆਂ ਦਾ ਪਿੰਡ 'ਚ ਕਿਸਾਨ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਵਲੋਂ ਜ਼ਬਰਦਸਤ ਵਿਰੋਧ ਹੋਣ ਤੋਂ ਬਾਅਦ ਭਾਜਪਾ 'ਚ ਸ਼ਾਮਲ ਹੋਣ ਵਾਲਿਆਂ ਨੇ ਇੱਕ-ਇੱਕ ਕਰ ਮੁਕਰਨਾ ਸ਼ੁਰੂ ਕਰ ਦਿੱਤਾ ਹੈ | ਹਾਲਾਂਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਫੇਸਬੁੱਕ ਪੇਜ਼ 'ਤੇ ਪਈ ਵੀਡੀਓ 'ਚ ਇਹ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਇਨ੍ਹਾਂ ਆਗੂਆਂ ਵਲੋਂ ਬਗੈਰ ਕਿਸੇ ਝਿਜਕ ਤੋਂ ਆਪਣਾ ਨਾਂਅ ਅਨਾਊਾਸ ਹੋਣ ਤੋਂ ਬਾਅਦ ਇਕ-ਇਕ ਕਰ ਕੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਹਰਜੀਤ ਸਿੰਘ ਗਰੇਵਾਲ ਤੋਂ ਭਾਜਪਾ ਦੇ ਚਿੰਨ੍ਹ ਵਾਲੀਆਂ ਪੱਟੀਆਂ ਗਲ਼ 'ਚ ਪਵਾ ਰਹੇ ਹਨ ਅਤੇ ਬਾਅਦ 'ਚ ਇਨ੍ਹਾਂ ਵਲੋਂ ਭਾਜਪਾ ਆਗੂਆਂ ਨਾਲ ਗਰੁੱਪ ਫੋਟੋ ਵੀ ਕਰਵਾਈ ਗਈ ਪਰ ਜਿਉਂ ਹੀ ਇਹ ਵੀਡੀਓ ਤੇ ਖ਼ਬਰਾਂ ਵਾਇਰਲ ਹੋਈਆਂ ਤਾਂ ਇਨ੍ਹਾਂ ਆਗੂਆਂ ਨੂੰ ਲੋਕਾਂ ਦੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਇਨ੍ਹਾਂ ਆਗੂਆਂ ਨੇ ਭਾਜਪਾ 'ਚ ਸ਼ਾਮਲ ਹੋਣ ਇਨਕਾਰ ਕਰਦਿਆਂ ਹਾਸੋ ਹੀਣੀਆਂ ਸਫ਼ਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ | ਪਿੰਡ ਪੰਡੋਰੀ ਤੋਂ ਸਾਬਕਾ ਸਰਪੰਚ ਦੇ ਪੁੱਤਰ ਸੁਰਿੰਦਰ ਸਿੰਘ ਪੱਪੀ ਨੇ ਕਿਹਾ ਕਿ ਉਹ ਆਪਣੇ ਇਕ ਸਾਥੀ ਨਾਲ ਪੀ.ਜੀ.ਆਈ. ਤੋਂ ਦਵਾਈ ਲੈਣ ਗਏ ਸੀ, ਉੱਥੇ ਉਨ੍ਹਾਂ ਦੇ ਇਕ ਮਿੱਤਰ ਦਾ ਫ਼ੋਨ ਆ ਗਿਆ ਉਸ ਉਸ ਨੂੰ ਭਾਜਪਾ ਦੇ ਦਫ਼ਤਰ 'ਚ ਮਿਲਣ ਚਲੇ ਗਏ, ਜਿੱਥੇ ਉਨ੍ਹਾਂ ਦੇ ਧੱਕੇ ਨਾਲ ਗਲ਼ ਭਾਜਪਾ ਦੀ ਪੱਟੀ ਪਾ ਦਿੱਤੀ | ਉਨ੍ਹਾਂ ਨੂੰ ਅੱਜ ਪਤਾ ਲੱਗਿਆ ਵੀ ਉਹ ਭਾਜਪਾ 'ਚ ਸ਼ਾਮਲ ਹੋ ਗਏ ਹਨ, ਜਦਕਿ ਅਜਿਹੀ ਕੋਈ ਗੱਲ ਨਹੀਂ ਹੈ | ਇਸੇ ਤਰ੍ਹਾਂ ਹੀ ਪਿੰਡ ਚੰਨਣਵਾਲ ਵਿਖੇ ਲਗਾਤਾਰ ਦੂਸਰੇ ਦਿਨ ਵਿਰੋਧ ਹੋਣ ਕਾਰਨ ਸਰਪੰਚ ਬੂਟਾ ਸਿੰਘ ਦੇ ਇਕ ਸਾਥੀ ਜਗਰੂਪ ਸਿੰਘ ਨੇ ਭਾਜਪਾ ਤੋਂ ਕਿਨਾਰਾ ਕਰ ਲਿਆ ਹੈ, ਪਿੰਡ ਵਾਸੀਆਂ ਨੂੰ ਸਪੱਸ਼ਟੀਕਰਨ ਦਿੰਦਿਆਂ ਉਨ੍ਹਾਂ ਕਿਹਾ ਕਿ 2017 'ਚ ਸਾਡੇ ਪਰਿਵਾਰ ਦੇ ਬੱਚੇ ਨੇ ਖ਼ੁਦਕੁਸ਼ੀ ਕਰ ਲਈ ਸੀ, ਭਾਜਪਾ ਆਗੂ ਉਸ ਨੂੰ ਮੁਆਵਜ਼ੇ ਦਾ ਲਾਲਚ ਦੇ ਕੇ ਚੰਡੀਗੜ੍ਹ ਦਫ਼ਤਰ ਲੈ ਗਏ | ਜਿੱਥੇ ਮੌਜੂਦ ਆਗੂਆਂ ਨੇ ਉਨ੍ਹਾਂ ਦੇ ਗਲ 'ਚ ਭਾਜਪਾ ਦੀ ਪੱਟੀ ਪਾ ਕੇ ਭਾਜਪਾ 'ਚ ਸ਼ਾਮਲ ਹੋਣ ਦੀ ਖ਼ਬਰ ਫੈਲਾਅ ਦਿੱਤੀ | ਉਨ੍ਹਾਂ ਮੰਨਿਆ ਕਿ ਭਾਜਪਾ 'ਚ ਸ਼ਾਮਲ ਹੋਣਾ ਉਨ੍ਹਾਂ ਦੀ ਵੱਡੀ ਭੁੱਲ ਸੀ, ਉਹ ਕਿਸਾਨਾਂ ਤੇ ਪਿੰਡ ਵਾਸੀਆਂ ਦੇ ਨਾਲ ਖੜੇ ਹਨ | ਪਿੰਡ ਰਾਏਸਰ ਪੰਜਾਬ ਦੇ ਵਿਅਕਤੀ ਜਸਵਿੰਦਰ ਸਿੰਘ ਜੱਸੀ ਨੇ ਕਿਹਾ ਕਿ ਚੰਨਣਵਾਲ ਦੇ ਦੋ ਪੰਚਾਂ ਦੇ ਆਖੇ ਲੱਗ ਕੇ ਉਹ ਚੰਡੀਗੜ੍ਹ ਚਲੇ ਗਏ, ਜਿੱਥੇ ਉਨ੍ਹਾਂ ਨੂੰ ਧੋਖੇ ਨਾਲ ਭਾਜਪਾ 'ਚ ਸ਼ਾਮਲ ਕੀਤਾ ਗਿਆ | ਉਹ ਸਮੂਹ ਪਿੰਡ ਵਾਸੀਆਂ ਤੋਂ ਇਸ ਗਲਤੀ ਲਈ ਖਿਮਾ ਜਾਚਨਾ ਕਰਦੇ ਹਨ | ਇਸ ਮੌਕੇ ਉਨ੍ਹਾਂ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ |
ਚੰਨਣਵਾਲ 'ਚ ਅੱਜ ਦੂਜੇ ਦਿਨ ਵੀ ਮਾਹੌਲ ਰਿਹਾ ਤਣਾਅਪੂਰਨ
ਪਿੰਡ ਚੰਨਣਵਾਲ ਵਿਖੇ ਅੱਜ ਦੂਸਰੇ ਦਿਨ ਵੀ ਮਾਹੌਲ ਤਣਾਅਪੂਰਨ ਰਿਹਾ | ਇਸ ਸਥਿਤੀ ਨੂੰ ਕਾਬੂ ਰੱਖਣ ਦੇ ਮੱਦੇਨਜ਼ਰ ਦੂਜੇ ਦਿਨ ਸੀ.ਆਈ.ਏ. ਸਟਾਫ਼ ਹੰਡਿਆਇਆ ਦੇ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਥਾਣਿਆਂ ਸਬੰਧਤ ਪੁਲਿਸ ਚੱਪੇ-ਚੱਪੇ 'ਤੇ ਤਾਇਨਾਤ ਰਹੀ | ਇਸ ਮੌਕੇ ਭਾਕਿਯੂ ਕਾਦੀਆਂ ਦੇ ਇਕਾਈ ਪ੍ਰਧਾਨ ਦਲਵੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਸਮੂਹ ਪਿੰਡ ਵਾਸੀਆਂ ਦੀ ਰਾਇ ਨਾਲ ਸਰਪੰਚ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਰੰਭ ਦਿੱਤੀ ਹੈ ਅਤੇ ਬਾਈਕਾਟ ਕਰ ਦਿੱਤਾ ਹੈ, ਹੁਣ ਉਹ ਇਸ ਮਾਮਲੇ ਨੂੰ ਹੋਰ ਤੂਲ ਨਹੀਂ ਦੇਣਾ ਚਾਹੁੰਦੇ | ਕਿਸੇ ਵੀ ਪੱਖ ਤੋਂ ਪਿੰਡ ਦੇ ਮਾਹੌਲ ਨੂੰ ਵਿਗਾੜਿਆ ਨਹੀਂ ਜਾਵੇਗਾ | ਆਗੂ ਸੁਖਵਿੰਦਰ ਸਿੰਘ ਸੁੱਖੀ, ਗੁਰਜੰਟ ਸਿੰਘ, ਗੁਰਚਰਨ ਸਿੰਘ, ਗੁਰਦੀਪ ਸਿੰਘ ਬਾਠ, ਅਵਤਾਰ ਸਿੰਘ, ਮਨਦੀਪ ਸਿੰਘ ਜਟਾਣਾ, ਹਰਵਿੰਦਰ ਸਿੰਘ, ਆੜ੍ਹਤੀਆ ਕੁਲਵੀਰ ਸਿੰਘ, ਭਾਕਿਯੂ ਰਾਜੇਵਾਲ ਦੇ ਇਕਾਈ ਪ੍ਰਧਾਨ ਜਗਜੀਤ ਸਿੰਘ ਨੇ ਕਿਹਾ ਕਿ ਭਾਜਪਾ ਵਲੋਂ ਕਿਸਾਨੀ ਸੰਘਰਸ਼ ਨੂੰ ਤਾਰੋਪੀਡ ਕਰਨ ਲਈ ਘਟੀਆ ਅਜਿਹੀਆਂ ਚਾਲਾਂ ਚੱਲੀਆਂ ਜਾ ਰਹੀਆ ਹਨ, ਜਿਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਸਮੂਹ ਲੋਕਾਂ ਨੂੰ ਕਿਸਾਨ ਅੰਦੋਲਨ ਦਾ ਸਾਥ ਦੇਣ ਦੀ ਅਪੀਲ ਕੀਤੀ | ਉਧਰ ਅੱਜ ਵੀ ਸਰਪੰਚ ਅਤੇ ਉਨ੍ਹਾਂ ਦੇ ਸਾਥੀ ਆਪਣੇ ਫ਼ੈਸਲੇ 'ਤੇ ਕਾਇਮ ਹਨ, ਉਨ੍ਹਾਂ ਵਲੋਂ ਪਿੰਡ ਵਾਸੀਆਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ |

ਸ਼ਹਿਰ 'ਚ ਬਣ ਰਹੀਆਂ ਬੇਸਮੈਂਟ ਬਿਲਡਿੰਗਾਂ ਵੱਲ ਨਗਰ ਕੌ ਾਸਲ ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦਾ ਨਹੀਂ ਕੋਈ ਧਿਆਨ

ਬਰਨਾਲਾ, 15 ਸਤੰਬਰ (ਰਾਜ ਪਨੇਸਰ)-ਸ਼ਹਿਰ ਬਰਨਾਲਾ ਅੰਦਰ ਪਿਛਲੇ ਸਮੇਂ ਤੋਂ ਬਣ ਰਹੀਆਂ ਬੇਸਮੈਂਟਾਂ ਵਾਲੀਆਂ ਬਿਲਡਿੰਗਾਂ ਵੱਲ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦਾ ਕੋਈ ਧਿਆਨ ਨਾ ਹੋਣ ਕਾਰਨ ਬਿਲਡਿੰਗਾਂ ਬਣਾਉਣ ਸਮੇਂ ਹੋ ਰਹੀਆਂ ਬੇਨਿਯਮੀਆਂ ਨਾਲ ਜਿੱਥੇ ਸਰਕਾਰੀ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਯੋਜਨਾ ਤਹਿਤ ਬਣਨ ਵਾਲੀ ਸੜਕ ਦਾ ਨਿਰਮਾਣ ਰੁਕਣ ਕਾਰਨ ਪਿੰਡਾਂ ਦੇ ਲੋਕ ਔਖੇ

ਸ਼ਹਿਣਾ, 15 ਸਤੰਬਰ (ਸੁਰੇਸ਼ ਗੋਗੀ)-ਮੌੜ ਨਾਭਾ ਤੋਂ ਤਪਾ, ਭਦੌੜ ਰੋਡ ਵਾਇਆ ਧਰਮਪਰਾ ਮੌੜ ਮਕਸੂਥਾਂ ਸੜਕ ਜੋ ਚੌੜੀ ਕਰ ਕੇ ਬਣਾਈ ਜਾਣੀ ਹੈ ਪਰ ਲੰਬੇ ਸਮੇਂ ਤੋਂ ਸੜਕ ਦਾ ਨਿਰਮਾਣ ਰੁਕਣ ਕਾਰਨ ਉਪਰੋਕਤ ਪਿੰਡਾਂ ਦੇ ਕਿਸਾਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਪਰਾਲੀ ਦੇ ਪ੍ਰਬੰਧਨ ਲਈ ਚੇਤਨਾ ਮੁਹਿੰਮ ਤਹਿਤ ਡੀ. ਸੀ. ਵਲੋਂ ਜਾਗਰੂਕਤਾ ਵੈਨ ਰਵਾਨਾ

ਬਰਨਾਲਾ, 15 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਬਾਰੇ ਜਾਗਰੂਕ ਕਰਨ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਖੇਤਰੀ ਦਫ਼ਤਰ ਸੰਗਰੂਰ ਵਲੋਂ ਜਾਗਰੂਕਤਾ ਵੈਨ ਚਲਾਈ ਗਈ ਹੈ, ਜਿਸ ਨੂੰ ਅੱਜ ...

ਪੂਰੀ ਖ਼ਬਰ »

ਮਾਂ ਤੋਂ ਵਿਛੜੇ ਰੋਜ਼ ਦੇ ਛੋਟੇ ਬੱਚੇ ਨੂੰ ਵਣ ਵਿਭਾਗ ਦੇ ਅਧਿਕਾਰੀਆਂ ਹਵਾਲੇ ਕੀਤਾ

ਮਹਿਲ ਕਲਾਂ, 15 ਸਤੰਬਰ (ਤਰਸੇਮ ਸਿੰਘ ਗਹਿਲ)-ਬਲਾਕ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਰਾਏਸਰ ਵਿਖੇ ਪਿੰਡ ਦੇ ਦੋ ਵਿਅਕਤੀਆਂ ਨੂੰ ਜ਼ਖ਼ਮੀ ਹਾਲਤ ਵਿਚ ਮਿਲੇ ਰੋਜ਼ ਦੇ ਇਕ ਛੋਟੇ ਬੱਚੇ ਨੂੰ ਵੈਟਰਨਰੀ ਇੰਸਪੈਕਟਰ ਸੰਦੀਪ ਸਿੰਘ ਸਰਾਂ ਦੀ ਅਗਵਾਈ ਹੇਠ ਵਣ ਵਿਭਾਗ ਦੇ ...

ਪੂਰੀ ਖ਼ਬਰ »

ਧਨੌਲਾ ਵਿਖੇ ਆਂਗਣਵਾੜੀ ਵਰਕਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ

ਧਨੌਲਾ, 15 ਸਤੰਬਰ (ਚੰਗਾਲ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੂਬਾ ਕਮੇਟੀ ਦੇ ਸੱਦੇ 'ਤੇ ਪੰਜਾਬ ਅੰਦਰ ਸੂਬਾ ਸਰਕਾਰ ਦੇ ਪੁਤਲੇ ਸਾੜੇ ਗਏ | ਇਸੇ ਤਹਿਤ ਜ਼ਿਲ੍ਹਾ ਬਰਨਾਲਾ ਦੇ ਸਰਕਲ ਧਨੌਲਾ ਵਿਖੇ ਸਰਕਲ ਪ੍ਰਧਾਨ ਅੰਮਿ੍ਤਪਾਲ ਕੌਰ ਦੀ ਅਗਵਾਈ ਹੇਠ ਆਂਗਣਵਾੜੀ ...

ਪੂਰੀ ਖ਼ਬਰ »

ਪੰਜਾਬ ਨੈਸ਼ਨਲ ਬੈਂਕ ਨੇ ਮਿਡਲ ਸਕੂਲ ਰਾਏਸਰ ਨੂੰ ਕੰਪਿਊਟਰ ਤੇ ਇਨਵਰਟਰ ਦਿੱਤਾ

ਮਹਿਲ ਕਲਾਂ, 15 ਸਤੰਬਰ (ਤਰਸੇਮ ਸਿੰਘ ਗਹਿਲ)-ਸਰਕਾਰੀ ਮਿਡਲ ਸਕੂਲ ਪਿੰਡ ਰਾਏਸਰ ਪਟਿਆਲਾ ਨੰੂ ਪੰਜਾਬ ਨੈਸ਼ਨਲ ਬੈਂਕ ਵਲੋਂ ਇਕ ਕੰਪਿਊਟਰ ਅਤੇ ਇਨਵਰਟਰ ਦਾਨ ਵਿਚ ਦਿੱਤਾ ਗਿਆ | ਇਸ ਸਮੇਂ ਸਕੂਲ ਵਿਚ ਵਿਸ਼ੇਸ਼ ਰੂਪ ਵਿਚ ਪਹੁੰਚੇ ਪੰਜਾਬ ਨੈਸ਼ਨਲ ਬੈਂਕ ਸੰਗਰੂਰ ਜੋਨ ਦੇ ...

ਪੂਰੀ ਖ਼ਬਰ »

ਬਿਜਲੀ ਬੋਰਡ ਧਨੌਲਾ ਦੇ ਸਹਾਇਕ ਲਾਈਨਮੈਨਾਂ ਵਲੋਂ ਮੀਟਿੰਗ

ਧਨੌਲਾ, 15 ਸਤੰਬਰ (ਚੰਗਾਲ)-ਬਿਜਲੀ ਬੋਰਡ ਸਬ-ਡਵੀਜ਼ਨ ਨੰਬਰ 1 ਅਤੇ ਨੰਬਰ 2 ਦੇ ਸਹਾਇਕ ਲਾਈਨਮੈਨਾਂ ਦੀ ਮੀਟਿੰਗ ਧਨੌਲਾ ਬਿਜਲੀ ਬੋਰਡ ਦਫ਼ਤਰ ਵਿਚ ਹੋਈ | ਜਿਸ ਵਿਚ ਨਵੀਂ ਹੋਂਦ ਵਿਚ ਆਈ ਮੁਲਾਜ਼ਮ ਜਥੇਬੰਦੀ ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਪੰਜਾਬ ਬਣਨ 'ਤੇ ...

ਪੂਰੀ ਖ਼ਬਰ »

ਲੌਂਗਪੁਰੀ ਸਕੂਲ ਪੱਖੋ ਕਲਾਂ ਅਥਲੈਟਿਕਸ ਮੀਟ ਦੀਆਂ ਜੇਤੂ ਵਿਦਿਆਰਥਣਾਂ ਦਾ ਸਨਮਾਨ

ਰੂੜੇਕੇ ਕਲਾਂ, 15 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਅਥਲੈਟਿਕਸ ਮੀਟ ਦੇ ਜੇਤੂ ਵਿਦਿਆਰਥੀਆਂ ਨੂੰ ਸੰਸਥਾ ਦੇ ਪ੍ਰਧਾਨ ਸੰਤ ਚਰਨਪੁਰੀ, ਐਮ.ਡੀ. ਮੈਡਮ ...

ਪੂਰੀ ਖ਼ਬਰ »

ਐਸ.ਡੀ. ਕਾਲਜ ਬਰਨਾਲਾ ਦੇ ਅਧਿਆਪਕਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਬਰਨਾਲਾ, 15 ਸਤੰਬਰ (ਅਸ਼ੋਕ ਭਾਰਤੀ)-ਐਸ.ਡੀ. ਕਾਲਜ ਦੇ ਅਧਿਆਪਕਾਂ ਵਲੋਂ ਪੀ.ਸੀ.ਸੀ.ਟੀ. ਯੂਨੀਅਨ ਵਲੋਂ ਚੱਲ ਰਹੀ ਰਾਜ ਪੱਧਰੀ ਰੈਲੀ ਤਹਿਤ ਕਾਲਜ ਕੈਂਪਸ 'ਚ ਰੋਸ ਮੁਜ਼ਾਹਰਾ ਕੀਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਡਾ: ਬਹਾਦਰ ਸਿੰਘ ਨੇ ਕਿਹਾ ਕਿ ...

ਪੂਰੀ ਖ਼ਬਰ »

ਸਿੱਖਿਆ ਸਕੱਤਰ ਵਲੋਂ ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਸਕੂਲਾਂ ਦਾ ਦੌਰਾ

ਧਨੌਲਾ, 15 ਸਤੰਬਰ (ਚੰਗਾਲ)-ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕਿ੍ਸ਼ਨ ਕੁਮਾਰ ਵਲੋਂ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਨੈਸ਼ਨਲ ਅਚੀਵਮੈਂਟ ਸਰਵੇਖਣ ਦੀਆਂ ਸਕੂਲ ਪੱਧਰ 'ਤੇ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮਾਂ ਨੇ ਸਰਕਾਰ ਦਾ ਫੂਕਿਆ ਪੁਤਲਾ

ਹੰਡਿਆਇਆ, 15 ਸਤੰਬਰ (ਗੁਰਜੀਤ ਸਿੰਘ ਖੁੱਡੀ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ 'ਚ ਸੂਬੇ ਦੇ ਪਿੰਡਾਂ 'ਚ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਦੇ ਤਹਿਤ ਕਸਬਾ ਹੰਡਿਆਇਆ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ...

ਪੂਰੀ ਖ਼ਬਰ »

ਸਾਂਝੇ ਅਧਿਆਪਕ ਮੋਰਚੇ ਨੇ ਸਿੱਖਿਆ ਸਕੱਤਰ ਦੀ ਅਰਥੀ ਫੂਕੀ

ਬਰਨਾਲਾ, 15 ਸਤੰਬਰ (ਅਸ਼ੋਕ ਭਾਰਤੀ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਫ਼ੈਸਲੇ ਅਨੁਸਾਰ ਅੱਜ ਸਿੱਖਿਆ ਸਕੱਤਰ ਦੇ ਬਰਨਾਲਾ ਜ਼ਿਲੇ੍ਹ ਵਿਚ ਆਉਣ 'ਤੇ ਜ਼ਿਲ੍ਹਾ ਬਰਨਾਲਾ ਇਕਾਈ ਨੇ ਸਿੱਖਿਆ ਸਕੱਤਰ ਦੀ ਅਰਥੀ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ...

ਪੂਰੀ ਖ਼ਬਰ »

ਪੁਲਿਸ ਨੇ ਚੋਰਾਂ ਨੂੰ ਕਾਬੂ ਕਰ ਕੇ ਚੋਰੀ ਦਾ ਸਾਮਾਨ ਕੀਤਾ ਬਰਾਮਦ

ਤਪਾ ਮੰਡੀ, 15 ਸਤੰਬਰ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਪੁਲਿਸ ਜ਼ਿਲ੍ਹਾ ਬਰਨਾਲਾ ਦੇ ਮੁਖੀ ਭਾਗੀਰਥ ਸਿੰਘ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ.ਪੀ. ਜਗਵਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਅਤੇ ਚੋਰੀ ਦੀਆਂ ਵਾਰਦਾਤਾਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਉਸ ਵੇਲੇ ...

ਪੂਰੀ ਖ਼ਬਰ »

ਰੇਲਵੇ ਸਟੇਸ਼ਨ ਬਰਨਾਲਾ ਵਿਖੇ ਸੰਯੁਕਤ ਕਿਸਾਨ ਮੋਰਚਾ ਵਲੋਂ ਧਰਨੇ ਦਾ 350ਵਾਂ ਦਿਨ

ਬਰਨਾਲਾ, 15 ਸਤੰਬਰ (ਅਸ਼ੋਕ ਭਾਰਤੀ)-ਰੇਲਵੇ ਸਟੇਸ਼ਨ ਬਰਨਾਲਾ ਵਿਖੇ ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਾਇਆ ਧਰਨਾ 350ਵੇਂ ਦਿਨ ਵੀ ਜਾਰੀ ਰਿਹਾ | ਧਰਨੇ 'ਚ ਪੰਜਾਬ ਬੀਜੇਪੀ ਨੇਤਾ ਹਰਿੰਦਰ ਕਾਹਲੋਂ ਵਲੋਂ 'ਕਿਸਾਨਾਂ ਨੂੰ ਡਾਂਗਾਂ ...

ਪੂਰੀ ਖ਼ਬਰ »

ਅਕਾਲ ਡਿਗਰੀ ਕਾਲਜ ਮਸਤੂਆਣਾ ਵਲੋਂ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਨੂੰ ਸਮਰਪਿਤ ਸਮਾਗਮ

ਧਨੌਲਾ, 15 ਸਤੰਬਰ (ਚੰਗਾਲ)-ਪਿੰਡ ਰਾਜਗੜ੍ਹ ਵਿਖੇ ਅੰਤਰਰਾਸ਼ਟਰੀ ਲੋਕਤੰਤਰ ਦਿਵਸ 'ਤੇ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੇ ਲੋਕ ਪ੍ਰਸ਼ਾਸਨ ਵਿਭਾਗ ਵਲੋਂ ਗ੍ਰਾਮ ਸਭਾ 'ਤੇ ਸੱਥ ਚਰਚਾ ਬੈਨਰ ਹੇਠ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਕਾਲਜ ਦੇ ਲੋਕ ਪ੍ਰਸ਼ਾਸਨ ...

ਪੂਰੀ ਖ਼ਬਰ »

ਟਰਾਈਡੈਂਟ ਧੌਲਾ ਵਿਖੇ ਕਰਮਚਾਰੀ ਸਿਹਤ ਸੰਭਾਲ ਪ੍ਰੋਗਰਾਮ ਕਰਵਾਇਆ

ਰੂੜੇਕੇ ਕਲਾਂ, 15 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਕਿਰਤ ਕਮਿਸ਼ਨਰ ਪੰਜਾਬ ਦੇ ਆਦੇਸ਼ਾਂ ਅਨੁਸਾਰ ਸਾਹਿਲ ਗੋਇਲ ਡਿਪਟੀ ਡਾਇਰੈਕਟਰ ਫੈਕਟਰੀਜ਼ ਵਲੋਂ ਟਰਾਈਡੈਂਟ ਉਦਯੋਗ ਧੌਲਾ ਵਿਖੇ ਦੋ ਰੋਜ਼ਾ ਕਰਮਚਾਰੀ ਸਿਹਤ ਸੰਭਾਲ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ | ...

ਪੂਰੀ ਖ਼ਬਰ »

ਪਿੰਡ ਧਨੌਲਾ ਖ਼ੁਰਦ ਵਿਖੇ ਹਰਿੰਦਰ ਦਾਸ ਤੋਤਾ ਦਾ ਭਾਜਪਾ 'ਚ ਸ਼ਾਮਿਲ ਹੋਣ 'ਤੇ ਵਿਰੋਧ

ਹੰਡਿਆਇਆ, 15 ਸਤੰਬਰ (ਗੁਰਜੀਤ ਸਿੰਘ ਖੁੱਡੀ)-ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਪਿੰਡਾਂ ਤੋਂ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਦਾ ਵਿਰੋਧ ਕਿਸਾਨ ਯੂਨੀਅਨ ਅਤੇ ਪਿੰਡਾਂ ਦੇ ਵਾਸੀਆਂ ਵਲੋਂ ਲਗਾਤਾਰ ਜਾਰੀ ਹੈ | ਬੀਤੇ ਕੱਲ੍ਹ ਜ਼ਿਲ੍ਹੇ ਦੇ ਪਿੰਡ ...

ਪੂਰੀ ਖ਼ਬਰ »

ਪਿੰਡ ਧਰਮਪੁਰਾ ਮੌੜ ਵਿਖੇ ਭਾਕਿਯੂ ਸਿੱਧੂਪੁਰ ਦੀ ਇਕਾਈ ਗਠਿਤ

ਸ਼ਹਿਣਾ, 15 ਸਤੰਬਰ (ਸੁਰੇਸ਼ ਗੋਗੀ)-ਪਿੰਡ ਧਰਮਪੁਰਾ ਮੌੜ ਵਿਖੇ ਭਾਕਿਯੂ ਏਕਤਾ ਸਿੱਧੂਪੁਰ ਵਲੋਂ ਪਿੰਡ ਇਕਾਈ ਦੀ ਚੋਣ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲੌਰ ਸਿੰਘ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਕ੍ਰਮਵਾਰ ਪਿੰਡਾਂ 'ਚ ਇਕਾਈਆਂ ਗਠਿਤ ਕਰ ...

ਪੂਰੀ ਖ਼ਬਰ »

ਤਰਸਯੋਗ ਲਿੰਕ ਸੜਕਾਂ ਦੀ ਕਾਂਗਰਸ ਨੇ ਲਈ ਸਾਰ-ਬਾਬੂ ਅਜੇ ਕੁਮਾਰ

ਟੱਲੇਵਾਲ, 15 ਸਤੰਬਰ (ਸੋਨੀ ਚੀਮਾ)-ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਇਲਾਕੇ ਦੇ ਸੈਂਕੜੇ ਪਿੰਡਾਂ ਦੀਆਂ ਸੜਕਾਂ ਲੁੱਕ ਲਈ ਤਰਸ ਗਈਆਂ ਸਨ ਅਤੇ ਲਿੰਕ ਸੜਕਾਂ 'ਤੇ ਪਏ ਡੂੰਘੇ-ਡੂੰਘੇ ਟੋਇਆਂ ਕਾਰਨ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਸਨ, ਜਦਕਿ ਹੁਣ ਇਹ ਸੜਕਾਂ ...

ਪੂਰੀ ਖ਼ਬਰ »

ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਕਾਊਾਸਲਰ ਦੀ ਨਿਯੁਕਤੀ

ਬਰਨਾਲਾ, 15 ਸਤੰਬਰ (ਅਸ਼ੋਕ ਭਾਰਤੀ)-ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਕੋਵਿਡ-19 ਦੀ ਮਹਾਂਮਾਰੀ ਤੋਂ ਬਾਅਦ ਬਦਲੇ ਹਾਲਾਤ ਨੂੰ ਦੇਖਦੇ ਹੋਏ ਬੱਚਿਆਂ ਦੀ ਮਾਨਸਿਕਤਾ ਵਿਚ ਤਬਦੀਲੀ ਕਰਨ ਲਈ ਇਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ, ਜਿਸ ਤਹਿਤ ਸਕੂਲ ਵਲੋਂ ...

ਪੂਰੀ ਖ਼ਬਰ »

ਟਰੈਫ਼ਿਕ ਨਿਯਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਲੋਕ ਸਹਿਯੋਗ ਕਰਨ-ਮਨੀਸ਼ ਕੁਮਾਰ

ਭਦੌੜ, 15 ਸਤੰਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਕਸਬਾ ਭਦੌੜ ਵਿਚ ਟਰੈਫ਼ਿਕ ਨਿਯਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਅਤੇ ਬਿਨਾਂ ਕੰਮ ਦੇ ਸੜਕਾਂ 'ਤੇ ਘੁੰਮ ਰਹੇ ਨੌਜਵਾਨਾਂ ਅਤੇ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਜੋ ਬਿਨਾਂ ਲਾਇਸੰਸ ਤੋਂ ਕਿਸੇ ਵਾਹਨ ਦੀ ਵਰਤੋ ਕਰ ...

ਪੂਰੀ ਖ਼ਬਰ »

ਸੰਤ ਬਾਬਾ ਨੰਦ ਸਿੰਘ ਤੇ ਸੰਤ ਬਾਬਾ ਈਸ਼ਰ ਸਿੰਘ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

ਮਹਿਲ ਕਲਾਂ, 15 ਸਤੰਬਰ (ਅਵਤਾਰ ਸਿੰਘ ਅਣਖੀ)-ਠਾਠ ਨਾਨਕਸਰ ਮਹਿਲ ਕਲਾਂ ਦੇ ਵਿਖੇ ਚੱਲ ਰਹੇ 56ਵੇਂ ਸਾਲਾਨਾ ਸੰਤ ਸਮਾਗਮ ਦੇ ਛੇਵੇਂ ਦਿਨ ਨਾਨਕਸਰ ਸੰਪਰਦਾਇ ਦੇ ਬਾਨੀ ਸੰਤ ਬਾਬਾ ਨੰਦ ਸਿੰਘ ਜੀ ਅਤੇ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ...

ਪੂਰੀ ਖ਼ਬਰ »

ਮਾਮਲਾ ਸ਼ਹਿਰ ਬਰਨਾਲਾ 'ਚ ਲੱਗੇ ਸਾਈਨ ਬੋਰਡਾਂ ਦਾ ਸਾਈਨ ਬੋਰਡਾਂ ਦੀ ਪੇਮੈਂਟ ਟੈਂਡਰਾਂ ਸਮੇਂ ਬਣੇ ਐਸਟੀਮੇਟ ਅਨੁਸਾਰ ਹੀ ਕੀਤੀ ਜਾਵੇਗੀ-ਈ.ਓ.

ਬਰਨਾਲਾ, 15 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਸ਼ਹਿਰ ਬਰਨਾਲਾ ਵਿਚ ਨਗਰ ਕੌਂਸਲ ਵਲੋਂ ਗਲੀ-ਮੁਹੱਲਿਆਂ ਅੱਗੇ ਲਗਾਏ ਗਏ ਸਾਈਨ ਬੋਰਡਾਂ ਦੀ ਕੀਮਤ ਦੇ ਮਾਮਲੇ ਵਿਚ ਪਿਛਲੇ ਕੁਝ ਦਿਨਾਂ ਤੋਂ ਘਪਲੇਬਾਜ਼ੀ ਦੇ ਪੈ ਰਹੇ ਰੌਲੇ ਦੇ ਚਲਦਿਆਂ ਜਿੱਥੇ ਬੀਤੇ ਦਿਨ ਕੌਂਸਲਰ ਹੇਮਰਾਜ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਵਿਅਕਤੀ ਤੋਂ ਮੋਬਾਈਲ ਖੋਹ ਕੇ ਫ਼ਰਾਰ

ਤਪਾ ਮੰਡੀ, 15 ਸਤੰਬਰ (ਪ੍ਰਵੀਨ ਗਰਗ)-ਤਪਾ ਪੁਲਿਸ ਨੂੰ ਜਿੱਥੇ ਅੱਜ ਵੱਡੀ ਸਫਲਤਾ ਮਿਲੀ, ਉੱਥੇ ਨਿਰਾਸ਼ਾ ਵੀ ਦੇਖਣ ਨੂੰ ਮਿਲੀ, ਜਦੋਂ ਬੀਤੀ ਰਾਤ ਅਣਪਛਾਤੇ ਮੋਟਰਸਾਈਕਲ ਸਵਾਰ ਸੈਰ ਕਰ ਰਹੇ ਇਕ ਵਿਅਕਤੀ ਤੋਂ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ, ਜਿਸ ਸਬੰਧੀ ਉਕਤ ਵਿਅਕਤੀ ...

ਪੂਰੀ ਖ਼ਬਰ »

ਨਿਰਮਾਣ ਅਧੀਨ ਘਰ 'ਚੋਂ 40 ਬੰਡਲ ਤਾਰ ਚੋਰੀ, ਮਾਮਲਾ ਦਰਜ

ਬਰਨਾਲਾ, 15 ਸਤੰਬਰ (ਰਾਜ ਪਨੇਸਰ)-ਬਰਨਾਲਾ ਸ਼ਹਿਰ 'ਚ ਲਗਾਤਾਰ ਲੁੱਟ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ, ਜਿਸ ਨੂੰ ਪ੍ਰਸ਼ਾਸਨ ਰੋਕਣ 'ਚ ਬੇਵੱਸ ਦਿਖਾਈ ਜਾਪਦਾ ਹੈ | ਹੁਣ ਇਕ ਹੋਰ ਚੋਰੀ ਦਾ ਮਾਮਲਾ ਨਿਰਮਾਣ ਅਧੀਨ ਘਰ ਵਿਚ 40 ਬੰਡਲ ਬਿਜਲੀ ਦੀ ਤਾਰ ...

ਪੂਰੀ ਖ਼ਬਰ »

ਠੇਕਾ ਸ਼ਰਾਬ ਦੇਸੀ ਸਮੇਤ ਇਕ ਕਾਬੂ

ਭਦੌੜ, 15 ਸਤੰਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਕਸਬਾ ਭਦੌੜ ਵਿਖੇ ਪੁਲਿਸ ਨੇ ਇਕ ਵਿਅਕਤੀ ਨੂੰ 32 ਬੋਤਲਾਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਜਿਸ ਦੀ ਪਹਿਚਾਣ ਵਿੱਕੀ ਕੁਮਾਰ ਵਾਸੀ ਭਦੌੜ ਵਜੋਂ ਹੋਈ ਹੈ | ਥਾਣਾ ਮੁਖੀ ਮੁਨੀਸ਼ ਕੁਮਾਰ ਨੇ ਦੱਸਿਆ ਕਿ ਏ.ਐਸ.ਆਈ. ਦੇਸ ...

ਪੂਰੀ ਖ਼ਬਰ »

ਜੀ.ਐਨ. ਸਕੂਲ ਸੁਖਪੁਰਾ ਵਿਖੇ ਹਿੰਦੀ ਦਿਵਸ ਮਨਾਇਆ

ਸ਼ਹਿਣਾ, 15 ਸਤੰਬਰ (ਸੁਰੇਸ਼ ਗੋਗੀ)-ਜੀ.ਐਨ. ਇੰਟਰਨੈਸ਼ਨਲ ਸਕੂਲ ਸੁਖਪੁਰਾ ਵਿਖੇ 75ਵੇਂ ਹਿੰਦੀ ਦਿਵਸ ਮੌਕੇ ਸਕੂਲ ਵਿਚ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ | ਜਿਸ ਵਿਚ ਸਕੂਲ ਦੇ ਛੇਵੀਂ ਕਲਾਸ ਤੋਂ ਲੈ ਕੇ ਨੌਵੀਂ ਕਲਾਸ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਿਸਿਆਂ ਜਿਵੇਂ ਕਿ ...

ਪੂਰੀ ਖ਼ਬਰ »

ਬਾਬਾ ਸ੍ਰੀਚੰਦ ਜੀ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ

ਤਪਾ ਮੰਡੀ, 15 ਸਤੰਬਰ (ਪ੍ਰਵੀਨ ਗਰਗ)-ਡੇਰਾ ਬਾਬਾ ਇੰਦਰਦਾਸ ਵਿਖੇ ਡੇਰਾ ਸੰਚਾਲਕ ਸੰਤ ਬਾਬਾ ਭਗਵਾਨ ਦਾਸ ਦੀ ਦੇਖ-ਰੇਖ ਹੇਠ ਉਦਾਸੀਨ ਸੰਪਰਦਾਇ ਆਚਾਰੀਆ ਭਗਵਾਨ ਸ੍ਰੀ ਚੰਦ ਜੀ ਦਾ 527ਵਾਂ ਪ੍ਰਕਾਸ਼ ਦਿਵਸ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਚੰਦਰ ਸਿਧਾਂਤ ਸਾਗਰ ...

ਪੂਰੀ ਖ਼ਬਰ »

ਸਾਬਕਾ ਸਰਪੰਚ ਨੇ ਭਾਜਪਾ 'ਚ ਸ਼ਾਮਿਲ ਨਾ ਹੋਣ ਬਾਰੇ ਦਿੱਤਾ ਸਪੱਸ਼ਟੀਕਰਨ

ਭਦੌੜ, 15 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਬੀਤੇ ਦਿਨੀਂ ਭਾਜਪਾ ਵਿਚ ਸ਼ਾਮਿਲ ਹੋਏ ਪਿੰਡ ਦੀ ਦੀਪਗੜ੍ਹ ਦੇ ਸਾਬਕਾ ਸਰਪੰਚ ਮੰਦਰ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਉਸ ਨੂੰ ਹਨੇਰੇ 'ਚ ਰੱਖ ਕੇ ਭਾਜਪਾ ਆਗੂਆਂ ਵਲੋਂ ਅਜਿਹਾ ਕੀਤਾ ਗਿਆ ਹੈ, ਜਦਕਿ ਭਾਜਪਾ ਨਾਲ ...

ਪੂਰੀ ਖ਼ਬਰ »

ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਪਸ਼ੂ ਪਾਲਕਾਂ ਲਈ ਮੁਫ਼ਤ ਡੇਅਰੀ ਸਿਖਲਾਈ 20 ਤੋਂ

ਬਰਨਾਲਾ, 15 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਡੇਅਰੀ ਵਿਕਾਸ ਵਿਭਾਗ ਵਲੋਂ ਜ਼ਿਲ੍ਹਾ ਬਰਨਾਲਾ/ਸੰਗਰੂਰ ਵਿਖੇ ਅਨੁਸੂਚਿਤ ਜਾਤੀਆਂ ਨਾਲ ਸੰਬਧਿਤ ਪਸ਼ੂ ਪਾਲਕਾਂ ਲਈ ਮੁਫ਼ਤ ਡੇਅਰੀ ਸਿਖਲਾਈ ਕੋਰਸ 20 ਸਤੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਸੀਟੂ ਵਲੋਂ ਸੁਵਿਧਾ ਕੇਂਦਰ ਦੇ ਮੁਲਾਜ਼ਮਾਂ ਦੇ ਰਵੱਈਏ ਪ੍ਰਤੀ ਕੀਤਾ ਗਿਆ ਰੋਸ ਜ਼ਾਹਰ

ਬਰਨਾਲਾ, 15 ਸਤੰਬਰ (ਅਸ਼ੋਕ ਭਾਰਤੀ)-ਵੱਖ-ਵੱਖ ਕੰਮਾਂ ਲਈ ਮੁਖ ਸੁਵਿਧਾ ਕੇਂਦਰ ਬਰਨਾਲਾ ਵਿਚ ਲੋੜਵੰਦ ਲੋਕਾਂ ਨੂੰ ਉਸ ਵੇਲੇ ਭਾਰੀ ਨਿਰਾਸਾ ਹੋਈ ਜਦੋਂ ਆਪਣੇ ਦੂਰ ਦੁਰਾਡੇ ਦੇ ਪਿੰਡਾਂ ਤੋਂ ਚੱਲ ਕੇ ਆਏ | ਇਨ੍ਹਾਂ ਲੋਕਾਂ ਨੂੰ 9:30 ਸਵੇਰੇ ਤੋਂ ਪਹਿਲਾਂ ਹੀ ਇਹ ਕਹਿ ਕੇ ...

ਪੂਰੀ ਖ਼ਬਰ »

ਹੰਡਿਆਇਆ ਤੇ ਖੁੱਡੀ ਕਲਾਂ ਵਿਖੇ ਬਾਬਾ ਸ੍ਰੀਚੰਦ ਜੀ ਦੇ ਜਨਮ ਦਿਹਾੜੇ ਮੌਕੇ ਭੋਗ ਪਾਏ

ਹੰਡਿਆਇਆ, 15 ਸਤੰਬਰ (ਗੁਰਜੀਤ ਸਿੰਘ ਖੁੱਡੀ)-ਡੇਰਾ ਦੀਵਾਨੇ ਹੰਡਿਆਇਆ ਵਿਖੇ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਕੇ ਭੋਗ ਪਾਏ ਗਏ | ਡੇਰੇ ਦੇ ਮੁੱਖ ਸੇਵਾਦਾਰ ਮਹੰਤ ਨਿਰਮਲ ਦਾਸ ਚੇਲਾ ਮਹੰਤ ਸੁਖਮਿੰਦਰ ਦਾਸ ਦੀ ...

ਪੂਰੀ ਖ਼ਬਰ »

ਪਿੰਡ ਪੱਖੋਕੇ ਤੇ ਬਖ਼ਤਗੜ੍ਹ ਵਿਖੇ ਬਾਬਾ ਸ੍ਰੀਚੰਦ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਟੱਲੇਵਾਲ, 15 ਸਤੰਬਰ (ਸੋਨੀ ਚੀਮਾ)-ਪਿੰਡ ਪੱਖੋਕੇ ਦੇ ਡੇਰਾ ਬਾਬਾ ਭੂਰੀ ਵਾਲਾ ਢਾਬ ਵਿਖੇ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਨੌਵੀਂ ਦਾਸ ਦੀ ਅਗਵਾਈ ਵਿਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦਾ ਅਵਤਾਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX