ਜਲੰਧਰ ਛਾਉਣੀ, 15 ਸਤੰਬਰ (ਪਵਨ ਖਰਬੰਦਾ)- ਏਅਰ ਫੋਰਸ ਦੇ 9 ਪਾਇਲਟ 18 ਸਤੰਬਰ ਨੂੰ ਜਲੰਧਰ ਕੈਂਟ ਦੇ ਕਟੋਚ ਸਟੇਡੀਅਮ ਤੋਂ ਸੂਰਜ ਕਿਰਨ ਐਰੋਬੈਟਿਕ ਦੇ ਤੇਜ਼ ਚੱਲਣ ਵਾਲੇ ਜੈੱਟ ਜਹਾਜ਼ਾਂ ਰਾਹੀਂ ਆਪਣੇ ਕਰਤੱਬ ਦਿਖਾਉਣਗੇ ਤੇ ਇਸ ਦੇ ਨਾਲ ਹੀ ਅਸਮਾਨ 'ਚ ਏਅਰ ਸ਼ੋ ਦਿਖਾਉਂਦੇ ਹੋਏ ਵੱਖ-ਵੱਖ ਕਲਾਬਾਜ਼ੀਆਂ ਦੇ ਕਰਤੱਬ ਆਦਿ ਵੀ ਦਿਖਾਉਣਗੇ, ਜੋ ਬਹੁਤ ਹੀ ਦੇਖਣਯੋਗ ਨਜ਼ਾਰਾ ਹੋਵੇਗਾ | ਇਸ ਸਬੰਧੀ ਬੀਤੇ ਕਈ ਦਿਨਾਂ ਤੋਂ ਭਾਰਤੀ ਹਵਾਈ ਸੈਨਾ ਦੇ ਪਾਇਲਟਾਂ ਵਲੋਂ ਜਲੰਧਰ ਕੈਂਟ ਤੇ ਆਦਮਪੁਰ ਸਮੇਤ ਲਾਗਲੇ ਇਲਾਕਿਆਂ 'ਚ ਹਵਾਈ ਅਭਿਆਸ ਕੀਤਾ ਜਾ ਰਿਹਾ ਹੈ, ਜਿਸ ਨੂੰ ਸਵੇਰ ਸਮੇਂ ਦੇਖਿਆ ਜਾ ਸਕਦਾ ਹੈ ਤੇ ਇਹ ਅਭਿਆਸ ਜਲੰਧਰ ਦੇ ਲਾਗਲੇ ਖੇਤਰਾਂ 'ਚ ਰਹਿਣ ਵਾਲੇ ਲੋਕਾਂ 'ਚ ਖਿੱਚ ਦਾ ਕੇਂਦਰ ਬਣਿਆ ਹੋਣਿਆ ਹੈ, ਜਿਸ ਨੂੰ ਲੋਕ ਸੜਕਾਂ ਅਤੇ ਆਪਣੀਆਂ ਛੱਤਾਂ ਤੋਂ ਦੇਖ ਰਹੇ ਹਨ | ਇਹ ਏਅਰ ਸ਼ੋਅ ਭਾਰਤੀ ਹਵਾਈ ਸੈਨਾ ਤੇ ਵਜ਼ਰਾ ਕੋਰ ਵਲੋਂ ਸਾਂਝੇ ਤੌਰ 'ਤੇ 18 ਸਤੰਬਰ ਕਰਵਾਇਆ ਜਾ ਰਿਹਾ ਹੈ | ਇਹ ਵੀ ਜਾਣਕਾਰੀ ਮਿਲੀ ਹੈ ਕਿ ਜਲੰਧਰ ਦੇ ਕਟੋਚ ਸਟੇਡੀਅਮ 'ਚ ਕਰਵਾਏ ਜਾਣ ਵਾਲੇ ਇਸ ਏਅਰ ਸ਼ੋਅ 'ਚ ਸਕਾਲਡਨ ਲੀਡਰ ਨਵਜੋਤ ਸਿੰਘ ਹੋਣਗੇ, ਜੋ ਸੈਨਿਕ ਸਕੂਲ ਕਪੂਰਥਲਾ 'ਚ ਸਨ ਤੇ ਉਹ ਇਸ ਦਸਤੇ ਦਾ ਹਿੱਸਾ ਹੋਣਗੇ | ਇਹ ਵੀ ਜਾਣਕਾਰੀ ਮਿਲੀ ਹੈ ਕਿ 23-24 ਸਤੰਬਰ ਨੂੰ ਏਅਰ ਫੋਰਸ ਵਲੋਂ ਚੰਡੀਗੜ੍ਹ ਦੀ ਸੁਖਨਾ ਝੀਲ ਨੇੜੇ ਵੀ ਏਅਰ ਸ਼ੋਅ ਕੀਤਾ ਜਾਵੇਗਾ | ਜਲੰਧਰ ਕੈਂਟ ਦੇ ਕਟੋਚ ਸਟੇਡੀਅਮ 'ਚ ਹੋਣ ਵਾਲਾ ਇਹ ਏਅਰ ਸ਼ੋਅ ਸਵੇਰੇ 9:45 ਵਜੇ 'ਤੇ ਮਾਡਲ ਟਾਊਨ ਅਤੇ ਲਾਗਲੇ ਖੇਤਰਾਂ ਦੇ ਲੋਕ ਆਪਣੀਆਂ ਛੱਤਾਂ ਰਾਹੀਂ ਵੀ ਦੇਖ ਸਕਣਗੇ | ਦੱਸਣਯੋਗ ਹੈ ਕਿ ਇਹ ਆਯੋਜਨ 1971 ਦੇ ਭਾਰਤ-ਪਾਕਿ ਜੰਗ ਦੇ ਚੱਲ ਰਹੇ ਗੋਲਡਨ ਜੁਬਲੀ ਸਮਾਗਮ ਦਾ ਇਕ ਹਿੱਸਾ ਹੈ ਤੇ ਟੀਮ ਇੱਸੇਵਾਲ ਖੇਤਰ 'ਚ ਵੀ ਪ੍ਰਦਰਸ਼ਨ ਕਰ ਚੁੱਕੀ ਹੈ, ਜਿੱਥੇ ਪਰਮਵੀਰ ਚੱਕਰ ਪੁਰਸਕਾਰ ਵਿਜੇਤਾ ਫਲਾਈਾਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਦਾ ਸਵਾਗਤ ਕੀਤਾ ਗਿਆ | ਆਉਣ ਵਾਲੇ ਦਿਨਾਂ 'ਚ ਟੀਮਾਂ ਵਲੋਂ ਫਿਰੋਜ਼ਪੁਰ ਤੇ ਅੰਮਿ੍ਤਸਰ ਦੀਆਂ ਸਰਹੱਦਾਂ 'ਤੇ ਵੀ ਪ੍ਰਦਰਸ਼ਨ ਕੀਤੇ ਜਾਣਗੇ | ਅੱਜ ਵੀ ਸਵੇਰ ਸਮੇਂ ਟੀਮਾਂ ਵਲੋਂ ਆਦਮਪੁਰ ਤੋਂ ਜਲੰਧਰ ਦੇ ਲਾਗਲੇ ਖੇਤਰਾਂ 'ਚ ਹਵਾਈ ਅਭਿਆਸ ਕੀਤਾ ਗਿਆ, ਜਿਸ ਨੂੰ ਲੋਕ ਸੜਕਾਂ 'ਤੇ ਆਪਣੀਆਂ ਗੱਡੀਆਂ ਤੇ ਵਾਹਨ ਆਦਿ ਰੋਕ ਕੇ ਦੇਖਦੇ ਰਹੇ |
ਜਲੰਧਰ, 15 ਸਤੰਬਰ (ਐੱਮ. ਐੱਸ. ਲੋਹੀਆ)- ਟੂਟੀਆਂ ਠੀਕ ਕਰਨ ਲਈ ਘਰ 'ਚ ਦਾਖ਼ਲ ਹੋਏ ਵਿਅਕਤੀ ਨੇ ਔਰਤ 'ਤੇ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਗੰਭੀਰ ਹਾਲਤ 'ਚ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ | ਵਾਰਦਾਤ ਕਰਕੇ ਫ਼ਰਾਰ ਹੋ ਰਹੇ ਮੁਲਜ਼ਮ ...
ਜਲੰਧਰ, 15 ਸਤੰਬਰ (ਸ਼ਿਵ)- ਮੇਅਰ ਜਗਦੀਸ਼ ਰਾਜਾ ਤੋਂ ਨਾਰਾਜ਼ ਚੱਲ ਰਹੇ ਕਈ ਕਾਂਗਰਸੀ ਕੌਂਸਲਰ ਹੁਣ ਲਗਾਤਾਰ ਚੰਡੀਗੜ੍ਹ ਜਾ ਕੇ ਮੰਤਰੀਆਂ ਤੇ ਅਫ਼ਸਰਾਂ ਨੂੰ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਸ਼ਿਕਾਇਤਾਂ ਕਰਕੇ ਉਨ੍ਹਾਂ ਨੂੰ ਹੱਲ ਕਰਨ ਲਈ ਮਿਲ ਰਹੇ ਹਨ | ਕੁਝ ਦਿਨ ...
ਜਲੰਧਰ, 15 ਸਤੰਬਰ (ਐੱਮ.ਐੱਸ. ਲੋਹੀਆ)- ਕਾਜ਼ੀ ਮੰਡੀ ਦੇ ਧਰਮਾ ਕਤਲ ਕਾਂਡ 'ਚ 6 ਸਾਲ ਦੀ ਸਜ਼ਾ ਕੱਟ ਚੁੱਕੇ ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਵਿਅਕਤੀ ਤੋਂ 10 ਗ੍ਰਾਮ ਹੈਰੋਇਨ ਬਰਾਮਦ ਕਰਕੇ ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਨੇ ਉਸ ਨੂੰ ...
ਜਲੰਧਰ, 15 ਸਤੰਬਰ (ਸ਼ਿਵ ਸ਼ਰਮਾ)- ਪੰਜਾਬ ਸਰਕਾਰ ਨੇ ਜਲੰਧਰ ਦੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਜੀ.ਐਸ.ਟੀ. ਦਾ ਤੀਜਾ ਜ਼ਿਲ੍ਹਾ ਬਣਾਉਣ ਦਾ ਫ਼ੈਸਲਾ ਕੀਤਾ ਹੈ ਜਿਸ ਤਹਿਤ ਹੁਣ ਦਫ਼ਤਰਾਂ 'ਚ ਆਪਣੇ ਕੰਮ ਕਰਵਾਉਣ ਲਈ ਕਾਰੋਬਾਰੀਆਂ ਨੂੰ ਭਟਕਣਾ ਨਹੀਂ ਪਏਗਾ | ...
ਜਲੰਧਰ, 15 ਸਤੰਬਰ (ਐੱਮ. ਐੱਸ. ਲੋਹੀਆ)- ਸਥਾਨਕ ਫੁੱਟਬਾਲ ਚੌਕ ਨੇੜੇ ਕਾਰ 'ਚ ਆਏ ਨੌਸਰਬਾਜ਼ ਇਕ ਔਰਤ ਦੀ ਸੋਨੇ ਦੀ ਚੂੜੀ ਲੈ ਕੇ ਫ਼ਰਾਰ ਹੋ ਗਏ | ਪੀੜਤ ਔਰਤ ਸ਼ਸ਼ੀ ਬਾਲਾ ਪਤਨੀ ਜਗਦੀਸ਼ ਰਾਜ ਵਾਸੀ ਸ਼ਾਸ਼ਤਰੀ ਨਗਰ, ਜੇ.ਪੀ. ਨਗਰ, ਜਲੰਧਰ ਨੇ ਦੱਸਿਆ ਕਿ ਉਹ ਅੰਮਿ੍ਤਸਰ 'ਚ ...
ਜਲੰਧਰ ਛਾਉਣੀ, 15 ਸਤੰਬਰ (ਪਵਨ ਖਰਬੰਦਾ)- ਥਾਣਾ ਰਾਮਾ ਮੰਡੀ ਦੀ ਉਪ ਪੁਲਿਸ ਚੌਕੀ ਦਕੋਹਾ ਦੇ ਅਧੀਨ ਆਉਂਦੀ ਦਕੋਹਾ ਰੋਡ ਨੇੜੇ ਸਥਿਤ ਭਗਵਾਨ ਵਾਲਮੀਕਿ ਮੰਦਰ ਦੇ ਬਿਲਕੁਲ ਨਾਲ ਲਗਦੇ ਪਲਾਟ 'ਚ ਕਾਂਗਰਸੀ ਆਗੂ ਵਿਜੇ ਕੁਮਾਰ ਦਕੋਹਾ ਵਲੋਂ ਲਗਵਾਏ ਜਾ ਰਹੇ ਮੋਬਾਈਲ ਟਾਵਰ ਦੇ ...
ਜਲੰਧਰ, 15 ਸਤੰਬਰ (ਰਣਜੀਤ ਸਿੰਘ ਸੋਢੀ)- ਐਨ.ਟੀ.ਏ. ਵਲੋਂ ਇੰਜੀਨੀਅਰਿੰਗ ਦੀ ਸਿੱਖਿਆ ਪ੍ਰਾਪਤ ਕਰਨ ਲਈ ਪ੍ਰਵੇਸ਼ ਪ੍ਰੀਖਿਆ ਦੇਸ਼ ਭਰ 'ਚੋਂ ਲਈ ਗਈ | ਇਸ ਵਾਰ ਐਨ.ਟੀ.ਏ. ਨੇ ਵਿਦਿਆਰਥੀਆਂ ਨੂੰ ਜੇ.ਈ.ਈ. ਐਡਵਾਂਸਡ ਦੀ ਪ੍ਰੀਖਿਆ ਲਈ ਕੁਆਲੀਫਾਈ ਕਰਨ ਲਈ ਚਾਰ ਵਾਰ ਮੌਕਾ ਦਿੱਤਾ ...
ਜਲੰਧਰ, 15 ਸਤੰਬਰ (ਐੱਮ.ਐੱਸ. ਲੋਹੀਆ)- ਪੁੱਡਾ ਕੰਪਲੈਕਸ 'ਚ ਇਕ ਦੁਕਾਨ ਦੇ ਬਾਹਰ ਸ਼ਟਰਿੰਗ ਕਰ ਰਹੇ ਦੋ ਪ੍ਰਵਾਸੀ ਮਜ਼ਦੂਰਾਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ, ਜਿਨ੍ਹਾਂ ਦੀ ਪਹਿਚਾਣ ਮਨਸ਼ਾ ਰਾਮ ਪੁੱਤਰ ਸੀਤਾ ਰਾਮ ਵਾਸੀ ਬਹਰਾਇਚ, ਯੂ.ਪੀ. ਅਤੇ ਘਨਈਆ ਰਾਮ (30) ਪੁੱਤਰ ...
ਜਲੰਧਰ, 15 ਸਤੰਬਰ (ਚੰਦੀਪ ਭੱਲਾ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰ ਤੇ ਭਾਜਪਾ ਲੀਗਲ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਦੱਸੇ ਜਾਣ ਵਾਲੇ ਵਕੀਲ ਲਖਣ ਗਾਂਧੀ ਖ਼ਿਲਾਫ਼ ਅੰਮਿ੍ਤਸਰ 'ਚ ਕੇਸ ਦਰਜ ਕਰਨ ਅਤੇ ਉਸ ਦੀ ਗਿ੍ਫ਼ਤਰੀ ਦੇ ਵਿਰੋਧ 'ਚ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ...
ਜਲੰਧਰ, 15 ਸਤੰਬਰ (ਸ਼ੈਲੀ)-ਬੀਤੀ ਦੇਰ ਰਾਤ ਕਿਸ਼ਨਪੁਰਾ ਚੌਕ 'ਚ ਇਕ ਅਹਾਤੇ ਦੇ ਮੁਲਾਜ਼ਮ ਤੇ ਕੁਝ ਨੌਜਵਾਨਾਂ 'ਚ ਬਹਿਸ ਹੋ ਗਈ | ਬਹਿਸ ਏਨੀ ਵਧ ਗਈ ਕਿ ਕੁਝ ਸਮੇਂ ਬਾਅਦ ਉਹੀ ਨੌਜਵਾਨ ਆਪਣੇ ਸਾਥੀਆਂ ਸਮੇਤ ਅਹਾਤੇ 'ਤੇ ਪਹੁੰਚੇ ਤੇ ਕਰਮਚਾਰੀ ਦੇ ਨਾਲ ਕੁੱਟਮਾਰ ਕਰਕੇ ...
ਮਕਸੂਦਾਂ, 15 ਸਤੰਬਰ (ਸਤਿੰਦਰ ਪਾਲ ਸਿੰਘ)- ਜਲੰਧਰ ਮਕਸੂਦਾਂ ਥਾਣਾ ਨੰਬਰ-1 ਦੇ ਇਲਾਕੇ ਦੇ ਸ਼ਿਵ ਨਗਰ ਦੇ ਕੋਲ ਪੁਲਿਸ ਨੇ 40 ਕਮਰਸ਼ੀਅਲ ਗੈਸ ਸਿਲੰਡਰਾਂ ਦੇ ਨਾਲ ਲੱਦੇ ਇਕ ਟੈਂਪੂ ਨੂੰ ਜ਼ਬਤ ਕੀਤਾ ਹੈ ਤੇ ਗੱਡੀ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਹੈ | ਉਸ ਤੋਂ ਪੁੱਛਗਿੱਛ ...
ਜਲੰਧਰ, 15 ਸਤੰਬਰ (ਸ਼ਿਵ)- ਈ.ਟੀ.ਓ. ਅਮਨ ਗੁਪਤਾ ਦੀ ਅਗਵਾਈ ਵਿਚ ਜੀ.ਐਸ.ਟੀ. ਦੀ ਮੋਬਾਈਲ ਵਿੰਗ ਦੀ ਟੀਮ ਵੱਲੋਂ ਸਟੇਸ਼ਨ ਦੇ ਬਾਹਰੋਂ ਫੜੇ ਗਏ ਬੂਟਾਂ ਨਾਲ ਭਰੇ 92 ਨਗਾਂ ਵਿਚੋਂ 12 ਨਗ ਬਿਨਾਂ ਬਿੱਲ ਦੇ ਨਿਕਲੇ ਹਨ | ਦੱਸਿਆ ਜਾਂਦਾ ਹੈ ਕਿ ਅਮਨ ਗੁਪਤਾ ਨੇ ਸਟਾਫ਼ ਕੋਲੋਂ ਇਸ ...
ਜਲੰਧਰ, 15 ਸਤੰਬਰ (ਸਾਬੀ)- ਆਲ ਇੰਡੀਆ ਸਿਵਲ ਸਰਵਿਸਿਜ ਬੈਡਮਿੰਟਨ ਟੂਰਨਾਮੈਂਟ ਜੋ 24 ਤੋਂ 30 ਸਤੰਬਰ ਤੱਕ ਨਵੀ ਦਿੱਲੀ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਟੂਰਨਾਮੈਂਟ ਦੇ 'ਚ ਹਿੱਸਾ ਲੈਣ ਵਾਲੀ ਪੰਜਾਬ ਟੀਮ ਦੇ ਚੋਣ ਟਰਾਇਲ ਮੁਹਾਲੀ ਵਿਖੇ ਕਰਵਾਏ ਗਏ ਤੇ ਇਸ ਦੇ ਵਿਚ 19 ...
ਮਕਸੂਦਾਂ, 15 ਸਤੰਬਰ (ਸਤਿੰਦਰ ਪਾਲ ਸਿੰਘ)- ਥਾਣਾ ਅੱਠ ਦੇ ਅਧੀਨ ਆਉਂਦੇ ਫੋਕਲ ਪੁਆਇੰਟ ਏਰੀਏ 'ਚ ਪੱਤਰਕਾਰ ਸ਼ੁਭੇਂਦੂ ਬੈਨਰਜੀ ਨੂੰ ਦਾਤਰ ਮਾਰ ਕੇ ਲੁੱਟ-ਖੋਹ ਕਰ ਲਈ ਗਈ | ਇਸ ਸਬੰਧੀ ਉਨ੍ਹਾਂ ਦੱਸਿਆ ਕਿ ਉਹ ਆਪਣੇ ਘਰ ਪੈਦਲ ਜਾ ਰਹੇ ਸਨ | ਫੋਕਲ ਪੁਆਇੰਟ ਚੌਕ ਦੇ ਕੋਲ ...
ਕਰਤਾਰਪੁਰ, 15 ਸਤੰਬਰ (ਭਜਨ ਸਿੰਘ)- ਗਰਾਮ ਪੰਚਾਇਤਾਂ ਨੂੰ ਉਨ੍ਹਾਂ ਦੇ ਪਿੰਡਾਂ 'ਚ ਠੋਸ ਤੇ ਤਰਲ ਰਹਿੰਦ-ਖੂੰਹਦ ਦੇ ਕੁਸ਼ਲ ਪ੍ਰਬੰਧਨ ਵਰਗੇ ਵਿਕਾਸ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਪਿੰਡਾਂ 'ਚ ਠੋਸ ਤੇ ਤਰਲ ਰਹਿੰਦ-ਖੂੰਹਦ ਦੇ ...
ਜਲੰਧਰ, 15 ਸਤੰਬਰ (ਸ਼ਿਵ)- ਪਨਸਪ ਪੰਜਾਬ ਦੇ ਚੇਅਰਮੈਨ ਤਜਿੰਦਰ ਸਿੰਘ ਬਿੱਟੂ ਨੇ ਅਪਾਹਜ ਆਸ਼ਰਮ ਵਿਚ ਲੋੜਵੰਦਾਂ ਲੋਕਾਂ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਲਈ ਪ੍ਰਬੰਧ ਕਮੇਟੀ ਦੇ ਚੇਅਰਮੈਨ ਤਰਸੇਮ ਕਪੂਰ ਤੇ ਹੋਰ ਮੈਂਬਰਾਂ ਦੀ ਸ਼ਲਾਘਾ ਕੀਤੀ ਕਿ ਉਹ ਇੱਥੇ ਆ ਕੇ ...
ਜਲੰਧਰ, 15 ਸਤੰਬਰ (ਸ਼ਿਵ)- ਲੰਬੇ ਸਮੇਂ ਤੋਂ ਵਿਕ ਰਹੇ ਨਕਲੀ ਜੀ.ਆਈ. ਪਾਈਪ ਫਿਟਿੰਗ ਵੇਚਣ ਵਾਲਿਆਂ ਖ਼ਿਲਾਫ਼ ਪਾਈਪ ਮੈਨੂਫੈਕਚਰਿੰਗ ਐਸੋਸੀਏਸ਼ਨ ਨੇ ਮੋਰਚਾ ਖੋਲ੍ਹਦੇ ਹੋਏ ਕਿਹਾ ਹੈ ਕਿ ਨਕਲੀ ਸਾਮਾਨ ਵਿਕਣ ਨਾਲ ਉਨ੍ਹਾਂ ਦਾ ਕਾਰੋਬਾਰ ਦਾ ਨੁਕਸਾਨ ਹੋ ਰਿਹਾ ਹੈ ਤੇ ਇਸ ...
ਚੁਗਿੱਟੀ/ਜੰਡੂਸਿੰਘਾ, 15 ਸਤੰਬਰ (ਨਰਿੰਦਰ ਲਾਗੂ)-ਬੀਤੇ ਕੱਲ੍ਹ ਥਾਣਾ ਪਤਾਰਾ ਅਧੀਨ ਆਉਂਦੇ ਪਿੰਡ ਢੱਡਾ ਲਾਗੇ ਮਿਲੀ ਇਕ ਵਿਅਕਤੀ ਦੀ ਲਾਸ਼ ਦੀ ਪਛਾਣ ਨਹੀਂ ਹੋ ਸਕੀ | ਇਹ ਜਾਣਕਾਰੀ ਏ.ਐੱਸ.ਆਈ. ਚਮਨ ਲਾਲ ਵਲੋਂ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਸ਼ਨਾਖ਼ਤ ਲਈ ...
ਜਲੰਧਰ, 15 ਸਤੰਬਰ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਨਦੀਪ ਕੌਰ ਦੀ ਅਦਾਲਤ ਨੇ ਮਹਿਲਾ ਨੂੰ ਡਰਾ ਧਮਕਾ ਕੇ ਜਬਰ ਜਨਾਹ ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਵਿਸ਼ਾਲ ਉਰਫ਼ ਸਚਿਨ ਪੁੱਤਰ ਤਰਸੇਮ ਲਾਲ ਵਾਸੀ ਗਾਂਧੀ ਨਗਰ ਜਲੰਧਰ ਨੂੰ 7 ਸਾਲ ਦੀ ਕੈਦ ...
ਜਲੰਧਰ, 15 ਸਤੰਬਰ (ਐੱਮ. ਐੱਸ. ਲੋਹੀਆ) - ਅੱਜ ਕੋਰੋਨਾ ਪ੍ਰਭਾਵਿਤ ਇਕ ਮਰੀਜ਼ ਹੋਰ ਮਿਲਣ ਨਾਲ ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤਾਂ ਦੀ ਕੁੱਲ ਗਿਣਤੀ 63279 ਹੋ ਗਈ ਹੈ | ਜ਼ਿਲ੍ਹੇ 'ਚ ਹੁਣ ਤੱਕ 1505 ਕੋਰੋਨਾ ਪ੍ਰਭਾਵਿਤ ਮਰੀਜ਼ ਆਪਣੀ ਜਾਨ ਗਵਾ ਚੁੱਕੇ ਹਨ | ਅੱਜ ਆਈਆਂ ਰਿਪੋਰਟਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX