ਤਾਜਾ ਖ਼ਬਰਾਂ


ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਦੇ ਓਮੀਕਰੋਨ ਵਾਇਰਸ ਨੂੰ ਲੈ ਕੇ ਜਾਰੀ ਕੀਤੀ ਚੇਤਾਵਨੀ
. . .  8 minutes ago
ਜੇਨੇਵਾ,30 ਨਵੰਬਰ - ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਦੇ ਓਮੀਕਰੋਨ ਵਾਇਰਸ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਡਬਲਯੂ.ਐਚ.ਓ. ਨੇ ਕਿਹਾ ਹੈ ਕਿ ਓਮੀਕਰੋਨ ਤੋਂ ਲਾਗ ਫੈਲਣ ਦਾ ਖ਼ਤਰਾ ਬਹੁਤ ਜ਼ਿਆਦਾ ਹੈ ਅਤੇ ਇਸ ਦੇ ਬਹੁਤ ਗੰਭੀਰ ਨਤੀਜੇ ਹੋ ਸਕਦੇ ਹਨ...
ਫ਼ੌਜ 'ਚ ਤਿੰਨ ਲੱਖ ਹੋਰ ਸੈਨਿਕਾਂ ਦੀ ਭਰਤੀ ਕਰੇਗਾ ਚੀਨ , ਰਾਸ਼ਟਰਪਤੀ ਨੇ ਦਿੱਤਾ ਹੁਕਮ
. . .  18 minutes ago
ਬੀਜਿੰਗ, 30 ਨਵੰਬਰ - ਚੀਨ ਛੇਤੀ ਹੀ ਜੰਗ ਦੌਰਾਨ ਫ਼ਰੰਟ ਲਾਈਨਾਂ 'ਤੇ ਤਾਇਨਾਤੀ ਲਈ ਤਿੰਨ ਲੱਖ ਹੋਰ ਸੈਨਿਕਾਂ ਦੀ ਭਰਤੀ ਕਰਨ ਜਾ ਰਿਹਾ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਫ਼ੌਜ ਵਿਚ ਹੋਰ ਭਰਤੀ ਕਰਨ ਦੇ ਨਿਰਦੇਸ਼ ਦਿੱਤੇ...
ਗਡਕਰੀ ਦਾ ਐਲਾਨ - 'ਕਾਰ ਨਿਰਮਾਤਾਵਾਂ ਨੂੰ 100% ਬਾਇਓ-ਈਥਾਨੌਲ 'ਤੇ ਚੱਲਣ ਵਾਲੇ ਇੰਜਨ ਬਣਾਉਣ ਦਾ ਦਵਾਂਗੇ ਨਿਰਦੇਸ਼
. . .  24 minutes ago
ਨਵੀਂ ਦਿੱਲੀ, 30 ਨਵੰਬਰ - ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਮਹਿੰਗੇ ਪੈਟਰੋਲ ਅਤੇ ਡੀਜ਼ਲ ਤੋਂ ਛੁਟਕਾਰਾ ਪਾਉਣ ਲਈ ਵੱਡਾ ਫ਼ੈਸਲਾ ਲੈਣ ਜਾ ਰਹੇ ਹਨ। ਸੋਮਵਾਰ ਨੂੰ ਇਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ...
ਓਮੀਕਰੋਨ ਵੈਰੀਐਂਟ ਨੂੰ ਲੈ ਕੇ ਸੂਰਤ ਦੇ ਹੀਰਾ ਵਪਾਰੀ ਚਿੰਤਾ 'ਚ
. . .  33 minutes ago
ਸੂਰਤ, 30 ਨਵੰਬਰ - ਗੁਜਰਾਤ ਦੇ ਸੂਰਤ ਦੇ ਹੀਰਾ ਵਪਾਰੀ ਕੋਰੋਨਾ ਦੇ ਓਮੀਕਰੋਨ ਵੈਰੀਐਂਟ ਨੂੰ ਲੈ ਕੇ ਚਿੰਤਤ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਾ ਸਿੱਧਾ ਅਸਰ ਉਨ੍ਹਾਂ ਦੇ ਕਾਰੋਬਾਰ 'ਤੇ ਪਵੇਗਾ। ਜ਼ਿਕਰਯੋਗ ਹੈ ਕਿ ਇਕ ਵਪਾਰੀ ਦਾ ਕਹਿਣਾ ਹੈ ਕਿ ਸੂਰਤ ਦਾ...
ਦਿੱਲੀ ਤੋਂ 4 ਨਾਈਜੀਰੀਅਨ ਨਾਗਰਿਕਾਂ ਭਾਰੀ ਨਕਦੀ ਸਮੇਤ ਗ੍ਰਿਫ਼ਤਾਰ
. . .  40 minutes ago
ਨਵੀਂ ਦਿੱਲੀ, 30 ਨਵੰਬਰ - ਦਿੱਲੀ ਤੋਂ 4 ਨਾਈਜੀਰੀਅਨ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਨਾਈਜੀਰੀਅਨ ਨਾਗਰਿਕਾਂ ਵਲੋਂ ਧੋਖੇ ਨਾਲ ਇਕ ਔਰਤ ਤੋਂ 27 ਲੱਖ ਰੁਪਏ ਆਪਣੇ ਖਾਤੇ ਵਿਚ ਟਰਾਂਸਫਰ ਕਰਵਾਏ ਸਨ...
ਅਰਜਨਟੀਨਾ ਦੇ ਲਿਓਨਲ ਮੇਸੀ ਨੇ ਇਕ ਵਾਰ ਫਿਰ ਵਿਸ਼ਵ ਦੇ ਸਰਵੋਤਮ ਫੁੱਟਬਾਲਰ ਦਾ ਪੁਰਸਕਾਰ ਜਿੱਤਿਆ
. . .  47 minutes ago
ਬਿਊਨਸ ਆਇਰਸ, 30 ਨਵੰਬਰ - ਅਰਜਨਟੀਨਾ ਦੇ ਲਿਓਨੇਲ ਮੇਸੀ ਨੇ ਰਿਕਾਰਡ ਸੱਤਵੀਂ ਵਾਰ ਵਿਸ਼ਵ ਦੇ ਸਰਵੋਤਮ ਫੁਟਬਾਲਰ ਦਾ ਬੈਲੋਨ ਡੀ'ਓਰ ਐਵਾਰਡ ਜਿੱਤਿਆ...
⭐ਮਾਣਕ - ਮੋਤੀ⭐
. . .  about 1 hour ago
⭐ਮਾਣਕ - ਮੋਤੀ⭐
ਦਿੱਲੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਸ਼ਾਰਜਾਹ ਤੋਂ ਆਏ ਦੋ ਯਾਤਰੀਆਂ ਤੋਂ ਫੜੇ 73 ਆਈਫੋਨ-13
. . .  1 day ago
ਟਵਿਟਰ ਦੇ ਸੀ.ਈ.ਓ. ਜੈਕ ਡੋਰਸੀ ਨੇ ਦਿੱਤਾ ਅਸਤੀਫਾ, ਪਰਾਗ ਅਗਰਵਾਲ ਸੰਭਾਲਣਗੇ ਕਮਾਨ
. . .  1 day ago
ਸੈਨ ਫਰਾਂਸਿਸਕੋ, 29 ਨਵੰਬਰ - ਟਵਿੱਟਰ ਦੇ ਸਹਿ-ਸੰਸਥਾਪਕ ਅਤੇ ਸੀ.ਈ.ਓ. ਜੈਕ ਡੋਰਸੀ ਨੇ ਕੰਪਨੀ ਦੇ ਸੀ.ਈ.ਓ. ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਤੋਂ ਬਾਅਦ ਕੰਪਨੀ ਦੇ ਬੋਰਡ ਨੇ ਟਵਿਟਰ ਦੇ ਮੁੱਖ ...
ਮੁੱਖ ਮੰਤਰੀ ਚੰਨੀ ਨੇ ਸਿੱਖਿਆ ਵਿਭਾਗ ਵਿਚ 10,880 ਖਾਲੀ ਅਸਾਮੀਆਂ ਨੂੰ ਦਿੱਤੀ ਪ੍ਰਵਾਨਗੀ
. . .  1 day ago
ਚੰਡੀਗੜ੍ਹ , 29 ਨਵੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਬੈਠਕ ਦੌਰਾਨ ਸਿੱਖਿਆ ਵਿਭਾਗ ਵਿਚ 10,880 ਖਾਲੀ ਅਸਾਮੀਆਂ ਨੂੰ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਰੀਰਕ ਸਿੱਖਿਆ ਅਧਿਆਪਕਾਂ ਦੀਆਂ...
ਭਾਰਤ ਵਿਖੇ ਅਧਰੰਗ ਦਾ ਇਲਾਜ ਕਰਵਾ ਕੇ ਬੱਚੀ ਇਸ਼ਾਲ ਪਾਕਿਸਤਾਨ ਹੋਈ ਰਵਾਨਾ
. . .  1 day ago
ਅਟਾਰੀ, 29 ਨਵੰਬਰ ( ਗੁਰਦੀਪ ਸਿੰਘ ਅਟਾਰੀ )-ਭਾਰਤ ਦੇ ਜੋਧਪੁਰ ਸ਼ਹਿਰ ਵਿਚ ਅਧਰੰਗ ਦਾ ਇਲਾਜ ਕਰਵਾ ਠੀਕ ਹੋ ਕੇ ਇਸ਼ਾਲ ਹੱਸਦੀ ਖੇਡਦੀ ਮਾਤਾ ਪਿਤਾ ਨਾਲ ਪਾਕਿਸਤਾਨ ਰਵਾਨਾ ਹੋ ...
ਆਰ.ਬੀ.ਆਈ. ਨੇ ਯੂਨੀਅਨ ਬੈਂਕ ਆਫ ਇੰਡੀਆ 'ਤੇ 1 ਕਰੋੜ ਰੁਪਏ ਦਾ ਲਗਾਇਆ ਜੁਰਮਾਨਾ
. . .  1 day ago
ਉੱਚ ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਭਾਰਤ ਸਰਕਾਰ ਨੇ ਕੋਰੋਨਾ ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਇਕ ਨਵੀਂ ਟਰੈਵਲ ਐਡਵਾਈਜ਼ਰੀ ਕੀਤੀ ਜਾਰੀ
. . .  1 day ago
ਕਿਸਾਨ ਜਥੇਬੰਦੀਆਂ ਨੇ ਸੱਦੀ 1 ਦਸੰਬਰ ਨੂੰ ਹੰਗਾਮੀ ਬੈਠਕ: ਹਰਮੀਤ ਸਿੰਘ ਕਾਦੀਆਂ
. . .  1 day ago
ਨਵੀਂ ਦਿੱਲੀ, 29 ਨਵੰਬਰ-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਇਕ ਦਸੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਹੰਗਾਮੀ ਬੈਠਕ ਹੋਵੇਗੀ, ਜਿਨ੍ਹਾਂ ਵਲੋਂ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ..
ਕੇਜਰੀਵਾਲ ਦੇ ਧੋਖੇ ਤੇ ਝੂਠ ਤੋਂ ਸੁਚੇਤ ਰਹਿਣ ਪੰਜਾਬੀ : ਮਨਜਿੰਦਰ ਸਿੰਘ ਸਿਰਸਾ
. . .  1 day ago
ਨਵੀਂ ਦਿੱਲੀ, 29 ਨਵੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਕਾਲੀ ਦਲ ਦੇ ਕੌਮੀ ਬੁਲਾਰੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 'ਆਪ' ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ...
ਲਖਨਊ ਏਅਰਪੋਰਟ ਪਹੁੰਚਣ ਵਾਲੇ ਯਾਤਰੀਆਂ ਲਈ ਪ੍ਰੋਟੋਕਾਲ ਕੀਤਾ ਜਾਰੀ
. . .  1 day ago
ਲਖਨਊ, 29 ਨਵੰਬਰ- ਉੱਤਰ ਪ੍ਰਦੇਸ਼ 'ਚ ਕੋਰੋਨਾ ਦੇ ਵੈਰੀਏਂਟ ਨੂੰ ਲੈ ਕੇ ਲਖਨਊ ਏਅਰਪੋਰਟ 'ਤੇ ਪਹੁੰਚਣ ਵਾਲੇ ਯਾਤਰੀਆਂ ਦੇ ਲਈ ਲਖਨਊ ਡੀ.ਐੱਮ. ਨੇ ਪ੍ਰੋਟੋਕਾਲ ਜਾਰੀ ਕੀਤਾ। ਥਰਮਲ ਸਕੈਨਿੰਗ 'ਚ ਲੱਛਣ...
ਜਾਪਾਨ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਤੀਬਰਤਾ ਮਾਪੀ ਗਈ 6.5
. . .  1 day ago
ਜਾਪਾਨ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਤੀਬਰਤਾ ਮਾਪੀ ਗਈ 6.5...
ਦਿੱਲੀ ਦੇ ਨਿਰਮਾਣ ਕੰਮਾਂ ’ਤੇ ਅਗਲੇ ਆਦੇਸ਼ਾਂ ਤੱਕ ਰੋਕ: ਮੰਤਰੀ ਗੋਪਾਲ ਰਾਏ
. . .  1 day ago
ਨਵੀਂ ਦਿੱਲੀ, 29 ਨਵੰਬਰ-ਦਿੱਲੀ-ਐੱਨ.ਸੀ.ਆਰ. ਵਿਚ ਤੇਜ਼ੀ ਨਾਲ ਵਿਗੜ ਰਹੀ ਹਵਾ ਦੇ ਮੱਦੇਨਜ਼ਰ, ਦਿੱਲੀ ਸਰਕਾਰ ਨੇ ਅੱਜ ਕੁੱਝ ਸੁਧਾਰਾਤਮਕ ਉਪਾਅ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ..
ਦਿੱਲੀ: ਮੁੱਖ ਮੰਤਰੀ ਕੇਜਰੀਵਾਲ ਨੇ ਕੋਰੋਨਾ ਨਾਲ ਮਰਨ ਵਾਲੇ ਪਰਿਵਾਰਾਂ ਨੂੰ ਦਿੱਤੀ ਆਰਥਿਕ ਸਹਾਇਤਾ
. . .  1 day ago
ਨਵੀਂ ਦਿੱਲੀ, 29 ਨਵੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਕਾਰਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਮਿਲੇ ਅਤੇ ਆਰਥਿਕ ਸਹਾਇਤਾ ਦਿੱਤੀ। ਇਸ ਮੌਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 'ਸੁਨੀਤਾ...
ਇਹ ਖੇਤੀਬਾੜੀ ਕਾਨੂੰਨ ਇਕ ਬਿਮਾਰੀ ਸੀ: ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ, 29 ਨਵੰਬਰ- ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਖੇਤੀਬਾੜੀ ਕਾਨੂੰਨਾਂ ਦੇ ਰੱਦ ਹੋਣ ਬਾਅਦ ਕਿਹਾ ਕਿ ਇਹ ਕਾਲਾ ਕਾਨੂੰਨ ਇਕ ਬਿਮਾਰੀ ਸੀ, ਜਿੰਨੀ ਜਲਦੀ ਕੱਟੀ ਗਈ..
ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ: ਹਰਜਿੰਦਰ ਸਿੰਘ ਧਾਮੀ
. . .  1 day ago
ਅੰਮ੍ਰਿਤਸਰ, 29 ਨਵੰਬਰ (ਹਰਮਿੰਦਰ ਸਿੰਘ)- ਸ਼੍ਰੋਮਣੀ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਦਰਪੇਸ਼ ਚੁਣੌਤੀਆਂ ਨੂੰ ਦੂਰ ਕਰਨ ਅਤੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਸੰਭਵ ਯਤਨ ਕੀਤੇ ਜਾਣਗੇ...
ਪਿ੍ਰੰਸੀਪਲ ਸੁਰਿੰਦਰ ਸਿੰਘ ਬਣੇ ਜੂਨੀਅਰ ਮੀਤ ਪ੍ਰਧਾਨ
. . .  1 day ago
ਅੰਮ੍ਰਿਤਸਰ, 29 ਨਵੰਬਰ (ਜਸਵੰਤ ਸਿੰਘ, ਹਰਮਿੰਦਰ ਸਿੰਘ)-ਪਿ੍ਰੰਸੀਪਲ ਸੁਰਿੰਦਰ ਸਿੰਘ ਬਣੇ ਜੂਨੀਅਰ ਮੀਤ ਪ੍ਰਧਾਨ
ਸਕਰੀਨਿੰਗ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਗਿਆਰਾਂ ਮੈਂਬਰੀ ਅੰਤ੍ਰਿੰਗ ਕਮੇਟੀ ਦੀ ਸਰਬਸੰਮਤੀ ਨਾਲ ਕੀਤੀ ਗਈ ਚੋਣ
. . .  1 day ago
ਅੰਮ੍ਰਿਤਸਰ, 29 ਨਵੰਬਰ (ਜਸਵੰਤ ਸਿੰਘ)-ਸਕਰੀਨਿੰਗ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਗਿਆਰਾਂ ਮੈਂਬਰੀ ਅੰਤ੍ਰਿੰਗ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਦਸ...
ਰਘੂਜੀਤ ਸਿੰਘ ਵਿਰਕ ਬਣੇ ਸੀਨੀਅਰ ਮੀਤ ਪ੍ਰਧਾਨ
. . .  1 day ago
ਅੰਮ੍ਰਿਤਸਰ, 29 ਨਵੰਬਰ (ਹਰਮਿੰਦਰ ਸਿੰਘ)- ਰਘੂਜੀਤ ਸਿੰਘ ਵਿਰਕ ਬਣੇ ਸੀਨੀਅਰ ਮੀਤ ਪ੍ਰਧਾਨ..
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 1 ਅੱਸੂ ਸੰਮਤ 553

ਸ੍ਰੀ ਮੁਕਤਸਰ ਸਾਹਿਬ

ਜਨਤਕ ਸਿੱਖਿਆ ਨੂੰ ਝੂਠੇ ਅੰਕੜਿਆਂ ਤੱਕ ਸੀਮਤ ਕਰਨ ਵਾਲੇ ਸਿੱਖਿਆ ਸਕੱਤਰ ਦਾ ਪੁਤਲਾ ਫ਼ੂਕਿਆ

ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਦੀ ਸ਼ਹਿ 'ਤੇ ਜਨਤਕ ਸਿੱਖਿਆ ਦਾ ਮੁਕੰਮਲ ਉਜਾੜਾ ਕਰ ਰਹੇ, ਸਿੱਖਿਆ ਨੂੰ ਮਹਿਜ਼ ਝੂਠੇ ਅੰਕੜਿਆਂ ਤੱਕ ਸੀਮਤ ਕਰਨ ਵਾਲੇ ਅਤੇ ਅਧਿਆਪਕਾਂ ਦੀਆਂ ਮੰਗਾਂ-ਮਸਲੇ ਲਟਕਾਉਣ ਵਾਲੇ ਸਿੱਖਿਆ ਸਕੱਤਰ ਦੇ ਵਿਰੋਧ ਵਿਚ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੂਬਾਈ ਸੱਦੇ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਜ਼ਿਲੇ੍ਹ ਵਿਚ ਸਿੱਖਿਆ ਸਕੱਤਰ ਵਲੋਂ ਵੱਖ-ਵੱਖ ਸਕੂਲਾਂ ਵਿਚ ਪਾਈ ਫੇਰੀ ਦੇ ਮੱਦੇਨਜ਼ਰ 'ਸਕੱਤਰ ਭਜਾਓ, ਸਿੱਖਿਆ ਬਚਾਓ' ਦੇ ਨਾਅਰੇ ਬੁਲੰਦ ਕਰਦਿਆਂ ਪੁਤਲਾ ਫ਼ੂਕ ਕੇ ਸਖ਼ਤ ਵਿਰੋਧ ਜ਼ਾਹਿਰ ਕੀਤਾ ਗਿਆ | ਇਸ ਮੌਕੇ ਪਵਨ ਕੁਮਾਰ, ਮਨੋਹਰ ਲਾਲ ਸ਼ਰਮਾ ਅਤੇ ਪਰਗਟ ਜੰਬਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਂਝੇ ਅਧਿਆਪਕ ਮੋਰਚੇ ਦੀਆਂ ਪੰਜਾਬ ਸਰਕਾਰ ਨਾਲ ਹੋਈਆਂ ਮੀਟਿੰਗਾਂ ਦੇ ਅਧਿਆਪਕ ਪੱਖੀ ਫ਼ੈਸਲਿਆਂ ਅਨੁਸਾਰ ਮਸਲੇ ਹੱਲ ਕਰਨ ਵਿਚ ਸਿੱਖਿਆ ਸਕੱਤਰ ਵਲੋਂ ਅੜੀਅਲ ਰੁਖ਼ ਅਖ਼ਤਿਆਰ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਨਾਲ ਅਧਿਆਪਕ ਜਥੇਬੰਦੀਆਂ ਦੀ ਬਣੀ ਸਹਿਮਤੀ ਅਨੁਸਾਰ ਸੰਘਰਸ਼ਾਂ ਦੌਰਾਨ ਹੋਈਆਂ ਵਿਕਟੇਮਾਈਜ਼ੇਸ਼ਨਾਂ ਰੱਦ ਕਰਨ ਦੀ ਥਾਂ ਅਧਿਆਪਕਾਂ ਨੂੰ ਮੁੜ ਤੋਂ ਵਿਕਟੇਮਾਈਜ਼ ਕੀਤਾ ਜਾ ਰਿਹਾ ਹੈ | ਸਿੱਖਿਆ ਸਕੱਤਰ ਵਲੋਂ ਅਸਲ ਸਿੱਖਿਆ ਤੇ ਪਾਠਕ੍ਰਮ ਦੇ ਤੱਤ ਰੂਪ ਨੂੰ ਖੂਹ ਖਾਤੇ ਪਾ ਕੇ, ਆਪੇ ਖੜ੍ਹੇ ਕੀਤੇ ਗ਼ੈਰ-ਸੰਵਿਧਾਨਕ ਢਾਂਚੇ ਰਾਹੀਂ ਕੇਵਲ ਨੈਸ਼ਨਲ ਅਚੀਵਮੈਂਟ ਸਰਵੇ ਦੀ ਤਿਆਰੀ ਅਤੇ ਨਿੱਜੀਕਰਨ ਪੱਖੀ ਆਨਲਾਈਨ ਸਿੱਖਿਆ ਵਿਚ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮਾਨਸਿਕ ਪ੍ਰੇਸ਼ਾਨੀ ਦੀ ਸਿਖਰ ਤੱਕ ਝੋਕਿਆ ਜਾ ਰਿਹਾ ਹੈ | ਮੁਲਾਂਕਣ ਪ੍ਰਕਿਰਿਆ ਨੂੰ ਕੇਵਲ ਬਹੁ-ਵਿਕਲਪੀ ਪ੍ਰਸ਼ਨਾਂ ਅਤੇ ਸਰਵੇ ਲਈ ਤਿਆਰੀ ਤੱਕ ਸੀਮਤ ਕਰਕੇ ਵਿਦਿਆਰਥੀਆਂ ਵਿਚੋਂ ਸਿਰਜਣਾਤਮਿਕ ਖ਼ਤਮ ਕੀਤੀ ਜਾ ਰਹੀ ਹੈ | ਬਦਲੀਆਂ, ਪੈਂਡਿੰਗ ਤਰੱਕੀਆਂ ਤੇ ਵਿਕਟੇਮਾਈਜ਼ੇਸ਼ਨਾਂ ਦੇ ਮਾਮਲੇ ਹੱਲ ਨਾ ਕਰਕੇ ਇਕ-ਇਕ ਪਿ੍ੰਸੀਪਲ, ਅਧਿਆਪਕ ਤੇ ਕਲਰਕ ਉੱਪਰ ਕਈ-ਕਈ ਸਕੂਲਾਂ ਦਾ ਭਾਰ ਪਾ ਕੇ ਹਜ਼ਾਰਾਂ ਪੋਸਟਾਂ ਖ਼ਤਮ ਕੀਤੀਆਂ ਜਾ ਰਹੀਆਂ ਹਨ ਅਤੇ ਕੇਂਦਰ ਸਰਕਾਰ ਵਲੋਂ ਲਿਆਂਦੀ ਨਿੱਜੀਕਰਨ ਪੱਖੀ ਸਿੱਖਿਆ ਨੀਤੀ-2020 ਨੂੰ ਲਾਗੂ ਕਰਕੇ ਪ੍ਰਾਇਮਰੀ, ਮਿਡਲ, ਹਾਈ ਸਮੇਤ ਛੋਟੇ ਸਕੇਲ ਦੇ ਸਾਰੇ ਸਕੂਲਾਂ ਨੂੰ ਮਰਜਿੰਗ ਦੇ ਨਾਂਅ ਹੇਠ ਬੰਦ ਕਰਕੇ ਸਿੱਖਿਆ ਦਾ ਕਾਰਪੋਰੇਟੀ ਮਾਡਲ ਖੜ੍ਹਾ ਕੀਤਾ ਜਾ ਰਿਹਾ ਹੈ | ਅਧਿਆਪਕ ਆਗੂਆਂ ਮਨਜੀਤ ਸਿੰਘ, ਕੁਲਵਿੰਦਰ ਸਿੰਘ, ਪਰਮਜੀਤ ਸਿੰਘ, ਪ੍ਰਮਾਤਮਾ ਸਿੰਘ, ਮਨਦੀਪ ਸਿੰਘ, ਕੁਲਬੀਰ ਜੋਸ਼ੀ, ਵਿਕਰਮ ਸੰਧੂ, ਹਰਪ੍ਰੀਤ ਸਿੰਘ, ਰਾਜਵਿੰਦਰ ਸਿੰਘ ਨੇ ਕਿਹਾ ਕਿ ਜਨਤਕ ਸਿੱਖਿਆ ਨੂੰ ਝੂਠੇ ਅੰਕੜਿਆਂ ਤੱਕ ਸੀਮਤ ਕਰਕੇ ਆਮ ਲੋਕਾਂ ਦੇ ਬੱਚਿਆਂ ਦੀ ਸਿੱਖਿਆ ਦਾ ਬੇੜਾ ਬਹਾਉਣ ਵਾਲੇ ਸਿੱਖਿਆ ਸਕੱਤਰ ਨੂੰ ਸਿੱਖਿਆ ਵਿਭਾਗ 'ਚੋਂ ਹਟਾਇਆ ਜਾਵੇ, ਸਿੱਖਿਆ ਵਰਗੇ ਸੰਵੇਦਨਸ਼ੀਲ ਵਿਭਾਗ ਨੂੰ ਅਫ਼ਸਰਸ਼ਾਹੀ ਵਾਲੀ ਧੌਂਸ ਅਨੁਸਾਰ ਚਲਾਉਣ ਦੀ ਥਾਂ ਸਿੱਖਿਆ ਦੇ ਮਨੋਵਿਗਿਆਨਕ ਨਿਯਮਾਂ ਅਨੁਸਾਰ ਚਲਾਇਆ ਜਾਵੇ, ਡੀ.ਪੀ.ਆਈਜ਼., ਡਾਇਰੈਕਟਰਾਂ ਸਮੇਤ ਸਾਰੇ ਸਿੱਖਿਆ ਅਧਿਕਾਰੀ ਵਿਭਾਗ ਵਿਚੋਂ ਹੀ ਲਾਏ ਜਾਣ, ਨਵੀਂ ਭਰਤੀ ਅਤੇ ਤਰੱਕੀ ਪ੍ਰਕਿਰਿਆ ਰਾਹੀਂ ਅਧਿਆਪਕਾਂ ਦੀ ਵੱਡੀ ਕਮੀ ਦੂਰ ਕਰਨ, ਹਰੇਕ ਸਕੂਲ ਵਿਚ ਕਲਰਕ, ਸੇਵਾਦਾਰ ਆਦਿ ਦੀ ਭਰਤੀ ਕਰਕੇ ਅਧਿਆਪਕਾਂ ਦਾ ਬੋਝ ਘਟਾਉਣਾ, ਸਮੇਂ ਸਿਰ ਪਾਠ ਪੁਸਤਕਾਂ ਮੁਹੱਈਆ ਕਰਵਾਉਣਾ, ਬੀ.ਐੱਲ.ਓ. ਡਿਊਟੀਆਂ ਸਮੇਤ ਅਧਿਆਪਕਾਂ ਤੋਂ ਸਾਰੇ ਗੈਰ ਵਿੱਦਿਅਕ ਕੰਮ ਲੈਣੇ ਬੰਦ ਕਰਨੇ ਚਾਹੀਦੇ ਹਨ | ਆਗੂਆਂ ਨੇ ਸਿੱਖਿਆ ਸਕੱਤਰ ਦਾ ਵਿਰੋਧ ਜਾਰੀ ਰੱਖਣ ਦਾ ਐਲਾਨ ਵੀ ਕੀਤਾ ਗਿਆ | ਇਸ ਮੌਕੇ ਕੰਵਲਜੀਤ ਪਾਲ, ਲਖਵਿੰਦਰ ਸਿੰਘ, ਵਿਸ਼ੂ ਛਾਬੜਾ, ਸੁਰਜੀਤ ਧਾਲੀਵਾਲ, ਨਛੱਤਰ ਸਿੰਘ ਨੂਰ, ਜਗਦੀਪ ਸਿੰਘ, ਕਿਰਨਦੀਪ ਸਿੰਘ, ਮਨੋਜ ਕੁਮਾਰ, ਪਰਵਿੰਦਰ ਸਿੰਘ, ਅਮਨ ਖੁਰਾਣਾ ਹਾਜ਼ਰ ਸਨ |

ਸੜਕਾਂ ਅਤੇ ਪੁਰਾਣੇ ਬਣੇ ਪੁਲਾਂ ਦੀ ਸਾਰ ਲੈਣ ਦੀ ਮੰਗ

ਰੁਪਾਣਾ, 15 ਸਤੰਬਰ (ਜਗਜੀਤ ਸਿੰਘ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਆਸ-ਪਾਸ ਪਿੰਡਾਂ ਨੂੰ ਜਾਣ ਵਾਲੀਆਂ ਮੇਨ ਸੜਕਾਂ ਉਪਰ ਨਹਿਰਾਂ, ਖਾਲਿਆਂ ਅਤੇ ਕੱਸੀਆਂ ਤੇ ਵੱਡੀ ਗਿਣਤੀ 'ਚ ਪੁਲ ਬਣੇ ਹੋਏ ਹਨ, ਜੋ ਇਹ ਪੁਲ ਪੁਰਾਣੇ ਬਣੇ ਹੋਣ ਕਾਰਨ ਬਹੁਤ ਨੀਵੇਂ ਹੋ ਚੁੱਕੇ ਹਨ, ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ

ਗਿੱਦੜਬਾਹਾ, 15 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਆਲ ਪੰਜਾਬ ਮੁਲਾਜ਼ਮ ਆਂਗਣਵਾੜੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਤੇ ਸੂਬਾ ਕਮੇਟੀ ਦੇ ਸੱਦੇ ਤੇ ਅੱਜ ਗਿੱਦੜਬਾਹਾ ਹਲਕੇ ਦੇ ਪਿੰਡਾਂ ਮਨੀਆਂਵਾਲਾ, ਛੱਤਿਆਣਾ ਕੋਠੇ ਦਸਮੇਸ਼ ਨਗਰ, ਬੁੱਟਰ ਬਖੂਹਾ ਤੇ ...

ਪੂਰੀ ਖ਼ਬਰ »

ਅੱਜ ਲੱਗ ਰਹੇ ਰੁਜ਼ਗਾਰ ਮੇਲੇ ਦਾ ਨੌਜਵਾਨ ਵੱਧ ਤੋਂ ਵੱਧ ਲਾਹਾ ਲੈਣ-ਕਰਨ ਕੌਰ ਬਰਾੜ

ਮੰਡੀ ਬਰੀਵਾਲਾ, 15 ਸਤੰਬਰ (ਨਿਰਭੋਲ ਸਿੰਘ)-ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਚ 16 ਸਤੰਬਰ ਨੂੰ ਲੱਗ ਰਹੇ 7ਵੇਂ ਮੈਗਾ ਰੁਜ਼ਗਾਰ ਮੇਲੇ ਦਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ ਅਤੇ ਕੈਪਟਨ ਸਰਕਾਰ ਚੋਣਾਂ ਦੌਰਾਨ ਲੋਕਾਂ ਨਾਲ ...

ਪੂਰੀ ਖ਼ਬਰ »

ਕਿੱਲੋ ਅਫ਼ੀਮ ਦੇ ਮਾਮਲੇ 'ਚ ਨਾਮਜ਼ਦ ਦੋਵੇਂ ਦੋਸ਼ੀ ਅਦਾਲਤ ਵਲੋਂ ਬਰੀ

ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਹਰਮਹਿੰਦਰ ਪਾਲ)-ਵਧੀਕ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਨੇ ਇਕ ਕਿੱਲੋ ਅਫ਼ੀਮ ਦੇ ਮਾਮਲੇ ਵਿਚ ਪੁਲਿਸ ਵਲੋਂ ਨਾਮਜ਼ਦ ਕੀਤੇ ਦੋਵੇਂ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਲੰਬੀ ਦੀ ...

ਪੂਰੀ ਖ਼ਬਰ »

ਹੁਣ ਕੱਪੜੇ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦੇ ਵੀ ਪਾਟਣਗੇ'-ਜਿਆਣੀ ਦੇ ਇਸ ਬਿਆਨ 'ਤੇ ਕਿਸਾਨਾਂ ਵਲੋਂ ਤਿੱਖਾ ਪ੍ਰਤੀਕਰਮ

ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਰਣਜੀਤ ਸਿੰਘ ਢਿੱਲੋਂ)-ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਵਲੋਂ ਬੀਤੇ ਦਿਨ ਇਹ ਬਿਆਨ ਦਿੱਤਾ ਗਿਆ ਸੀ ਕਿ ਜਿਸ ਤਰ੍ਹਾਂ ਭਾਜਪਾ ਆਗੂਆਂ ਦੇ ਕੱਪੜੇ ਪਾੜੇ ਗਏ ਹਨ ਅਤੇ ਹੁਣ ਕਿਸਾਨ ਜਥੇਬੰਦੀਆਂ ਦੇ ...

ਪੂਰੀ ਖ਼ਬਰ »

ਦੋ ਕਿੱਲੋ ਅਫ਼ੀਮ ਸਮੇਤ ਇਕ ਜਣਾ ਕਾਬੂ

ਲੰਬੀ, 15 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਚੌਕੀ ਭਾਈਕਾ ਕੇਰਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਦੋ ਕਿੱਲੋ ਅਫ਼ੀਮ ਸਮੇਤ ਇਕ ਜਣੇ ਨੰੂ ਕਾਬੂ ਕਰ ਲਿਆ ਗਿਆ | ਚੌਕੀ ਇੰਚਾਰਜ ਐਸ.ਆਈ. ਅਮਰੀਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ...

ਪੂਰੀ ਖ਼ਬਰ »

ਪੰਜਾਬ ਸਟੂਡੈਂਟਸ ਯੂਨੀਅਨ ਨੇ ਰੋਸ ਮਾਰਚ ਕੱਢਿਆ

ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਰਣਜੀਤ ਸਿੰਘ ਢਿੱਲੋਂ)-ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਸੂਬਾ ਪੱਧਰੀ ਸੱਦੇ ਤਹਿਤ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਤੋਂ ਡੀ.ਸੀ. ਦਫ਼ਤਰ ਤੱਕ ਰੋਸ ਮਾਰਚ ਕਰਕੇ ਲੜਕੀਆਂ ਦੀ ਪੀ.ਐੱਚ.ਡੀ. ਤੱਕ ਮੁਫ਼ਤ ਵਿੱਦਿਆ, ਇਤਿਹਾਸਕ ...

ਪੂਰੀ ਖ਼ਬਰ »

ਪ੍ਰਾਪਰਟੀ ਡੀਲਰ ਜਥੇਬੰਦੀ ਵਲੋਂ ਡੀ.ਸੀ.ਦਫ਼ਤਰ ਅੱਗੇ ਰੋਸ ਪ੍ਰਦਰਸ਼ਨ

ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਰਣਧੀਰ ਸਿੰਘ ਸਾਗੂ, ਹਰਮਹਿੰਦਰ ਪਾਲ)-ਪ੍ਰਾਪਰਟੀ ਡੀਲਰ ਜਥੇਬੰਦੀ ਦੇ ਪ੍ਰਧਾਨ ਅਸ਼ੋਕ ਕੁਮਾਰ ਚੁੱਘ, ਨਰਿੰਦਰ ਕੁਮਾਰ, ਮਨਜੀਤ ਸਿੰਘ ਰੱਖਰਾ, ਰਮਿੰਦਰ ਬੇਰੀ, ਬਿੱਟੂ ਸ਼ਰਮਾ, ਕਰਮਜੀਤ ਕਰਮਾ, ਅਭੈ ਜੱਗਾ, ਸਤਵੰਤ ਸਿੰਘ ਬੇਦੀ, ਸੁਰਜੀਤ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੀ ਮੀਟਿੰਗ ਹੋਈ

ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਸਥਾਨਕ ਜਨਰਲ ਬੱਸ ਸਟੈਂਡ ਵਿਖੇ ਹੋਈ | ਇਸ ਮੌਕੇ ਆਗੂਆਂ ਨੇ ਦੱਸਿਆ ਕਿ ਬੀਤੇ ਕੱਲ੍ਹ ਯੂਨੀਅਨ ਦੀ ...

ਪੂਰੀ ਖ਼ਬਰ »

ਪੁਲਿਸ ਵਿਭਾਗ ਨੇ ਬਰੀਵਾਲਾ ਦੀ ਅਨਾਜ ਮੰਡੀ 'ਚ ਲਾਇਆ ਜਾਗਰੂਕਤਾ ਕੈਂਪ

ਮੰਡੀ ਬਰੀਵਾਲਾ, 15 ਸਤੰਬਰ (ਨਿਰਭੋਲ ਸਿੰਘ)-ਪੁਲਿਸ ਵਿਭਾਗ ਨੇ ਬਰੀਵਾਲਾ ਦੀ ਅਨਾਜ ਮੰਡੀ ਵਿਚ ਜਾਗਰੂਕਤਾ ਕੈਂਪ ਲਾਇਆ ਗਿਆ | ਇਸ ਸਮੇਂ ਏ.ਐਸ.ਆਈ. ਹਰਮੰਦਰ ਸਿੰਘ ਨੇ ਕਿਹਾ ਕਿ ਵਾਹਨਾਂ ਤੇ ਨੰਬਰ ਪਲੇਟਾਂ ਨਾ ਲੱਗਣ ਤੇ ਜੁਰਮਾਨਾ ਹੋ ਸਕਦਾ ਹੈ | ਇਸ ਤੋਂ ਇਲਾਵਾ ਉਨ੍ਹਾਂ ਨੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਤੋਂ ਗ੍ਰਾਂਟ ਪਾਸ ਕਰਵਾਉਣ ਅਤੇ ਰੁਕੀਆਂ ਹੋਈਆਂ ਤਨਖ਼ਾਹਾਂ ਜਾਰੀ ਕਰਵਾਉਣ ਸਬੰਧੀ ਮੰਗ ਪੱਤਰ ਸੌਂਪਿਆ

ਮਲੋਟ, 15 ਸਤੰਬਰ (ਪਾਟਿਲ)-ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨੌਲੋਜੀ ਮਲੋਟ ਵਿਖੇ ਸਮੂਹ ਮੈਂਬਰ ਜੁਆਇੰਟ ਐਕਸ਼ਨ ਕਮੇਟੀ ਮਿਮਿਟ ਸਟਾਫ਼ ਮਲੋਟ ਵਲੋਂ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੂੰ ਪੰਜਾਬ ਸਰਕਾਰ ਤੋਂ ਗ੍ਰਾਂਟ ਪਾਸ ਕਰਵਾਉਣ ਅਤੇ ...

ਪੂਰੀ ਖ਼ਬਰ »

ਆਦਰਸ਼ ਨਗਰ ਵਿਖੇ ਧੂਮਧਾਮ ਨਾਲ ਹੋਇਆ 'ਸ੍ਰੀ ਗਣੇਸ਼ ਮੂਰਤੀ ਵਿਸਰਜਨ' ਸਮਾਗਮ

ਮਲੋਟ, 15 ਸਤੰਬਰ (ਪਾਟਿਲ)-ਆਦਰਸ਼ ਨਗਰ ਗਲੀ ਨੰਬਰ 3 ਵਿਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਸ੍ਰੀ ਗਣੇਸ਼ ਉਤਸਵ ਦੀ ਸਮਾਪਤੀ ਮੌਕੇ ਸ੍ਰੀ ਗਣੇਸ਼ ਜੀ ਦੀ ਮੂਰਤੀ ਵਿਸਰਜਨ ਕੀਤੀ ਗਈ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ, ਐਡਵਰਡਗੰਜ ਐਸੋਸੀਏਸ਼ਨ ...

ਪੂਰੀ ਖ਼ਬਰ »

ਭਾਜਪਾ ਆਗੂ ਹਰਿੰਦਰ ਸਿੰਘ ਕਾਹਲੋਂ ਦੇ ਬਿਆਨ ਦੀ ਕਿਸਾਨ ਜਥੇਬੰਦੀਆਂ ਵਲੋਂ ਨਿੰਦਾ

ਮੰਡੀ ਬਰੀਵਾਲਾ, 15 ਸਤੰਬਰ (ਨਿਰਭੋਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਬਲਾਕ ਬਰੀਵਾਲਾ ਦੇ ਪ੍ਰਧਾਨ ਖੁਸ਼ਵੰਤ ਸਿੰਘ ਬਾਹਲਾ ਹਰੀਕੇ ਕਲਾਂ, ਪੂਰਨ ਸਿੰਘ ਵੱਟੂ, ਗੁਰਦੇਵ ਸਿੰਘ ਵੱਟੂ, ਸੁਖਦੇਵ ਸਿੰਘ ਬੂੜਾ ਗੁੱਜਰ, ਮਨਜੀਤ ਰਾਮ ਸ਼ਰਮਾ, ਬਲਦੇਵ ਸਿੰਘ ...

ਪੂਰੀ ਖ਼ਬਰ »

ਆਦਰਸ਼ ਨਗਰ ਵਿਖੇ ਧੂਮਧਾਮ ਨਾਲ ਹੋਇਆ 'ਸ੍ਰੀ ਗਣੇਸ਼ ਮੂਰਤੀ ਵਿਸਰਜਨ' ਸਮਾਗਮ

ਮਲੋਟ, 15 ਸਤੰਬਰ (ਪਾਟਿਲ)-ਆਦਰਸ਼ ਨਗਰ ਗਲੀ ਨੰਬਰ 3 ਵਿਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਸ੍ਰੀ ਗਣੇਸ਼ ਉਤਸਵ ਦੀ ਸਮਾਪਤੀ ਮੌਕੇ ਸ੍ਰੀ ਗਣੇਸ਼ ਜੀ ਦੀ ਮੂਰਤੀ ਵਿਸਰਜਨ ਕੀਤੀ ਗਈ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ, ਐਡਵਰਡਗੰਜ ਐਸੋਸੀਏਸ਼ਨ ...

ਪੂਰੀ ਖ਼ਬਰ »

ਪ੍ਰਧਾਨ ਨਵਜਿੰਦਰ ਸਿੰਘ ਕਰਮਗੜ੍ਹ ਨੇ ਸ: ਬਾਦਲ ਤੋਂ ਲਿਆ ਅਸ਼ੀਰਵਾਦ

ਮਲੋਟ, 15 ਸਤੰਬਰ (ਅਜਮੇਰ ਸਿੰਘ ਬਰਾੜ)-ਯੂਥ ਅਕਾਲੀ ਦਲ ਦੇ ਨਵ ਨਿਯੁਕਤ ਪ੍ਰਧਾਨ ਨਵਜਿੰਦਰ ਸਿੰਘ ਕਰਮਗੜ੍ਹ ਜੋ ਬਲਾਕ ਸੰਮਤੀ ਮੈਂਬਰ ਵੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ...

ਪੂਰੀ ਖ਼ਬਰ »

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ 7ਵਾਂ ਰੋਜ਼ਗਾਰ ਮੇਲਾ ਅੱਜ

ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਸ਼ਮਿੰਦਰ ਸਿੰਘ ਬੱਤਰਾ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ 7ਵੇਂ ਮੈਗਾ ਰੋਜ਼ਗਾਰ ਮੇਲੇ ਦੇ ਆਖਰੀ ਪੜਾਅ ਵਿਚ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ 16 ਸਤੰਬਰ ਨੂੰ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਅੱਜ ਲੱਗਣਗੇ ਵਿਸ਼ੇਸ਼ ਕੋਵਿਡ ਟੀਕਾਕਰਨ ਕੈਂਪ-ਸਿਵਲ ਸਰਜਨ

ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹੇ ਅੰਦਰ ਕੋਰੋਨਾ ਟੀਕਾਕਰਨ ਮੁਹਿੰਮ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਅਤੇ ਲੋਕ ਬੜੇ ਉਤਸ਼ਾਹ ਨਾਲ ਟੀਕਾਕਰਨ ਕਰਵਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਰੰਜੂ ਸਿੰਗਲਾ ਨੇ ਦੱਸਿਆ ...

ਪੂਰੀ ਖ਼ਬਰ »

ਪਿੰਡ ਖੋਖਰ ਵਿਖੇ ਕਈ ਪਰਿਵਾਰ 'ਆਪ' 'ਚ ਸ਼ਾਮਿਲ

ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਰਣਧੀਰ ਸਿੰਘ ਸਾਗੂ)-ਸੂਬੇ ਅੰਦਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਅਤੇ ਸਾਰੀਆਂ ਪਾਰਟੀ ਤਿਆਰੀਆਂ 'ਚ ਜੁਟ ਚੁੱਕੀਆਂ ਹਨ | ਇਸੇ ਲੜੀ ਤਹਿਤ ਪਿੰਡ ਖੋਖਰ ਵਿਖੇ ਵਰਕਰ ਬਿੱਕਰ ਸਿੰਘ ਘਾਰੂ ਦੀ ਅਗਵਾਈ ...

ਪੂਰੀ ਖ਼ਬਰ »

ਮੁੱਖ ਖੇਤੀਬਾੜੀ ਅਫ਼ਸਰ ਨੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਕੀਤੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਸ਼ਮਿੰਦਰ ਸਿੰਘ ਬੱਤਰਾ, ਹਰਮਹਿੰਦਰ ਪਾਲ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਡਾ: ਚਰਨਜੀਤ ਸਿੰਘ ਕੈਂਥ ਦੀ ਪ੍ਰਧਾਨਗੀ ਹੇਠ ਦਫ਼ਤਰ ਮੁੱਖ ਖੇਤੀਬਾੜੀ ...

ਪੂਰੀ ਖ਼ਬਰ »

ਰੋਗੀ ਸੁਰੱਖਿਆ ਹਫ਼ਤੇ ਤਹਿਤ ਵੱਖ-ਵੱਖ ਪਿੰਡਾਂ 'ਚ ਕੈਂਪ ਲਾਏ ਗਏ

ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਿਵਲ ਸਰਜਨ ਡਾ: ਰੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸ਼ ਅਤੇ ਸੀ.ਐੱਚ.ਸੀ. ਚੱਕ ਸ਼ੇਰੇਵਾਲਾ ਦੇ ਐੱਸ.ਐੱਮ.ਓ. ਡਾ: ਸੁਨੀਲ ਕੁਮਾਰ ਬਾਂਸਲ ਦੀ ਅਗਵਾਈ ਵਿਚ ਸਿਹਤ ਵਿਭਾਗ ਵਲੋਂ 11 ਤੋਂ 17 ਸਤੰਬਰ ਤੱਕ ਰੋਗੀ ਸੁਰੱਖਿਆ ...

ਪੂਰੀ ਖ਼ਬਰ »

ਅਲਾਇੰਸ ਕਲੱਬ ਜ਼ਿਲ੍ਹਾ 111 ਦੀ ਮੀਟਿੰਗ ਹੋਈ

ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਸ਼ਮਿੰਦਰ ਸਿੰਘ ਬੱਤਰਾ, ਰਣਧੀਰ ਸਿੰਘ ਸਾਗੂ)-ਅਲਾਇੰਸ ਕਲੱਬ ਜ਼ਿਲ੍ਹਾ 111 ਦੀ ਮੀਟਿੰਗ ਜ਼ਿਲ੍ਹਾ ਗਵਰਨਰ ਨਿਰੰਜਣ ਸਿੰਘ ਰੱਖਰਾ ਦੀ ਰਹਿਨੁਮਾਈ ਹੇਠ ਹੋਈ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕੈਬਨਿਟ ਸਕੱਤਰ ਅਰਵਿੰਦਰ ਪਾਲ ...

ਪੂਰੀ ਖ਼ਬਰ »

ਬਚਪਨ ਸਕੂਲ 'ਚ ਹਿੰਦੀ ਦਿਵਸ ਮੌਕੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ

ਮਲੋਟ, 15 ਸਤੰਬਰ (ਪਾਟਿਲ)-ਮਲੋਟ ਦੇ ਸਕਾਈ ਮਾਲ ਸਥਿਤ ਬਚਪਨ ਸਕੂਲ ਵਿਚ ਹਿੰਦੀ ਦਿਵਸ ਮੌਕੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਸਕੂਲ ਦੀ ਕੋਆਰਡੀਨੇਟਰ ਮੈਡਮ ਸਾਕਸ਼ੀ ਕਸਰੀਜਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਸਕੂਲ ਦੇ ਬੱਚਿਆਂ ਵਲੋਂ ਕਵਿਤਾਵਾਂ ਪੇਸ਼ ...

ਪੂਰੀ ਖ਼ਬਰ »

ਡੀ.ਏ.ਵੀ. ਐਡਵਰਡ ਗੰਜ ਪਬਲਿਕ ਸਕੂਲ ਮਲੋਟ ਵਿਖੇ ਸਮਾਗਮ ਕਰਵਾਇਆ

ਮਲੋਟ, 15 ਸਤੰਬਰ (ਪਾਟਿਲ)-ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਦੇ ਸਬੰਧ 'ਚ ਡੀ.ਏ.ਵੀ. ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਵਲੋਂ ਪ੍ਰੋ. ਮਨੀਸ਼ ਵਾਇਰ ਦੇ ਸਮਰਥਨ ਵਿਚ ਇਕ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਸ੍ਰੀ ਐਚ.ਆਰ. ਗੰਧਾਰ ਉੱਪ ਪ੍ਰਧਾਨ ...

ਪੂਰੀ ਖ਼ਬਰ »

ਬਾਬਾ ਫ਼ਰੀਦ ਕਾਲਜ ਦੇ ਪ੍ਰੋ: ਉੱਪਲ 'ਬੈੱਸਟ ਰਿਸਰਚ ਐਵਾਰਡ-2021' ਨਾਲ ਹੋਏ ਸਨਮਾਨਿਤ

ਮਲੋਟ, 15 ਸਤੰਬਰ (ਅਜਮੇਰ ਸਿੰਘ ਬਰਾੜ)-ਐਮ.ਟੀ.ਸੀ. ਗਰੁੱਪ ਦੁਆਰਾ ਵਰਲਡ ਐਜੂਕੇਸ਼ਨ ਸਮਿਟ-2021' ਸਿੱਖਿਆ ਦੇ ਖੇਤਰ ਵਿਚ ਹੋ ਰਹੇ ਪਰਿਵਰਤਨਾਂ ਸਬੰਧੀ ਆਨਲਾਈਨ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਿੱਖਿਆ ਮਾਹਿਰਾਂ ਨੇ ਭਾਗ ਲਿਆ | ਇਸ ਦੌਰਾਨ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਮੀਟਿੰਗ ਹੋਈ

ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਸ਼ਮਿੰਦਰ ਸਿੰਘ ਬੱਤਰਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬੂੜਾ ਗੁੱਜਰ ਦੀ ਪ੍ਰਧਾਨਗੀ ਹੇਠ ਸਥਾਨਕ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ...

ਪੂਰੀ ਖ਼ਬਰ »

ਪੰਜਾਬ ਸਟੇਟ ਵੈਟਰਨਰੀ ਆਫ਼ੀਸਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ

ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਟੇਟ ਵੈਟਰਨਰੀ ਆਫ਼ੀਸਰ ਐਸੋਸੀਏਸ਼ਨ ਦੇ ਸੂਬਾਈ ਅਹੁਦੇਦਾਰਾਂ ਦੀ ਅੱਜ ਹੋਈ ਚੋਣ ਵਿਚ ਡਾ: ਗੁਰਦਿੱਤ ਸਿੰਘ ਔਲਖ ਵਾਸੀ ਸ੍ਰੀ ਮੁਕਤਸਰ ਸਾਹਿਬ ਸੂਬਾ ਪ੍ਰਧਾਨ ਚੁਣੇ ਗਏ, ਜਦਕਿ ਡਾ: ਸਰਬਜੀਤ ਸਿੰਘ ...

ਪੂਰੀ ਖ਼ਬਰ »

ਦੀਪਕ ਸਿੰਘ ਨੂੰ ਮਾਰਕੀਟ ਕਮੇਟੀ ਵਲੋਂ ਤਰਸ ਦੇ ਆਧਾਰ 'ਤੇ ਨੌਕਰੀ ਦਿੱਤੀ

ਮਲੋਟ, 15 ਸਤੰਬਰ (ਅਜਮੇਰ ਸਿੰਘ ਬਰਾੜ)-ਮਾਰਕਿਟ ਕਮੇਟੀ ਮਲੋਟ ਵਲੋਂ ਤਰਸ ਦੇ ਆਧਾਰ 'ਤੇ ਆਕਸ਼ਨ ਰਿਕਾਰਡਰ ਦੀ ਅਸਾਮੀ ਲਈ ਨਿਯੁਕਤੀ ਪੱਤਰ ਦੀਪਕ ਸਿੰਘ ਪੁੱਤਰ ਤਰਸੇਮ ਸਿੰਘ ਨੂੰ ਦਿੱਤਾ ਗਿਆ | ਨਿਯੁਕਤੀ ਪੱਤਰ ਮਾਰਕਿਟ ਕਮੇਟੀ ਦੇ ਚੇਅਰਮੈਨ ਰਸ਼ਪਾਲ ਸਿੰਘ ਖੁੱਡੀਆਂ ...

ਪੂਰੀ ਖ਼ਬਰ »

ਭਾਜਪਾ ਤੋਂ ਕਿਨਾਰਾ ਕਰ ਚੁੱਕੇ ਆਗੂ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਣ ਦੀਆਂ ਤਿਆਰੀਆਂ

ਲੰਬੀ, 15 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਆਉਣ ਵਾਲੇ ਦਿਨਾਂ ਵਿਚ ਮਾਲਵੇ ਦੇ ਇਕ ਕੱਦਾਵਰ ਭਾਜਪਾ ਤੋਂ ਕਿਨਾਰਾ ਕਰ ਚੁੱਕੇ ਆਗੂ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਦੀਆਂ ਤਿਆਰੀ ਹੋ ਰਹੀਆਂ ਹਨ | ਅਤੀ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਮਾਲਵੇ ...

ਪੂਰੀ ਖ਼ਬਰ »

ਮਿਮਿਟ ਕਾਲਜ ਮਲੋਟ ਵਿਖੇ 7ਵਾਂ ਰੋਜ਼ਗਾਰ ਮੇਲਾ ਲਾਇਆ

ਮਲੋਟ, 15 ਸਤੰਬਰ (ਪਾਟਿਲ, ਅਜਮੇਰ ਸਿੰਘ ਬਰਾੜ)-ਮਲੋਟ ਦੇ ਮਿਮਿਟ ਕਾਲਜ ਵਿਖੇ ਰੋਜ਼ਗਾਰ ਮੇਲਾ ਲਗਾਇਆ ਗਿਆ, ਜਿਸਦਾ ਉਦਘਾਟਨ ਮੁੱਖ ਮਹਿਮਾਨ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਅਜਾਇਬ ਸਿੰਘ ਭੱਟੀ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ | ਡਿਪਟੀ ਸਪੀਕਰ ਅਤੇ ਮਲੋਟ ਦੇ ...

ਪੂਰੀ ਖ਼ਬਰ »

ਨਸ਼ੀਲੇ ਟੀਕੇ ਰੱਖਣ ਦੇ ਦੋਸ਼ 'ਚ 10 ਸਾਲ ਕੈਦ ਤੇ ਲੱਖ ਰੁਪਏ ਜੁਰਮਾਨਾ

ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਹਰਮਹਿੰਦਰ ਪਾਲ, ਰਣਧੀਰ ਸਿੰਘ ਸਾਗੂ)-ਵਧੀਕ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਨਸ਼ੇ ਵਾਲੇ 40 ਟੀਕੇ ਰੱਖਣ ਦੇ ਇਕ ਦੋਸ਼ੀ ਨੂੰ 10 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ, ਜੁਰਮਾਨਾ ਅਦਾ ਨਾ ਕਰਨ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX