ਅੰਮਿ੍ਤਸਰ, 16 ਸਤੰਬਰ (ਰੇਸ਼ਮ ਸਿੰਘ)-ਸਾਢੇ 3 ਲੱਖ ਦੀ ਫ਼ਿਰੌਤੀ ਖਾਤਰ 12 ਵਰਿ੍ਹਆਂ ਦੇ ਬੱਚੇ ਦਾ ਕਤਲ ਕਰਕੇ ਲਾਸ਼ ਨਹਿਰ 'ਚ ਰੋੜ ਦੇਣ ਦੇ ਚਰਚਿਤ ਮਾਮਲੇ 'ਚ ਅੱਜ ਗੋਤਾਖੋਰਾਂ ਵਲੋਂ ਬੱਚੇ ਦੀ ਲਾਸ਼ ਇਥੇ ਸੁਲਤਾਨਵਿੰਡ ਨਹਿਰ 'ਚੋਂ ਬਰਾਮਦ ਕਰ ਲਈ ਗਈ ਹੈ | ਜਦੋਂ ਕਿ ਗਿ੍ਫ਼ਤਾਰ ਕੀਤੇ ਦੋਸ਼ੀ ਦਾ ਪੁਲਿਸ ਵਲੋਂ ਅੱਜ ਤਿੰਨ ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ ਜਿਸ ਨੇ ਦੱਸਿਆ ਕਿ 10 ਦਿਨ ਤੋਂ ਦਿਹਾੜੀ ਨਾ ਮਿਲਣ ਕਾਰਨ ਉਸਨੇ ਪੈਸਿਆਂ ਖਾਤਰ ਵਾਕਿਫਕਾਰ ਬੱਚਾ ਅਗਵਾ ਕੀਤਾ ਸੀ, ਜਦੋਂ ਕਿ ਬੱਚੇ ਵਲੋਂ ਅਗਵਾਕਾਰ ਦਾ ਵਿਰੋਧ ਕੀਤੇ ਜਾਣ ਕਾਰਨ ਉਸਨੇ ਮੂੰਹ ਦਬਾ ਕੇ ਤੇ ਗਲ ਘੁੱਟ ਕੇ ਬੱਚੇ ਦਾ ਕਤਲ ਕਰ ਦਿੱਤਾ | ਅੱਜ ਇਹ ਖੁਲਾਸਾ ਕਰਦਿਆਂ ਪੁਲਿਸ ਕਮਿਸ਼ਨਰ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਮਿ੍ਤਕ ਰੋਹਿਤ ਕੁਮਾਰ (12) ਵਾਸੀ ਈਸਟ ਮੋਹਨ ਨਗਰ ਦਾ ਰਹਿਣ ਵਾਲਾ ਸੀ ਤੇ ਸਰਕਾਰੀ ਸਕੂਲ ਕੋਟ ਬਾਬਾ ਦੀਪ ਸਿੰਘ ਵਿਖੇ 7ਵੀਂ ਜਮਾਤ ਦਾ ਵਿਦਿਆਰਥੀ ਸੀ | ਬੱਚੇ ਦੇ ਪਿਤਾ ਗੋਰਖਨਾਥ ਵਲੋਂ ਫਿਰੌਤੀ ਲਈ ਆਈ ਮੋਬਾਈਲ ਕਾਲ ਉਪਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ, ਜਿਸ ਉਪਰੰਤ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਅਗਵਾਕਾਰ ਨੰਦਨ ਕੁਮਾਰ ਵਾਸੀ ਪਿੰਡ ਨਰਸਿੰਗ ਚੈਨਪੁਰ ਬਿਹਾਰ ਹਾਲ ਕਿਰਾਏਦਾਰ ਸੁਲਤਾਨਵਿੰਡ ਰੋਡ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਮੁੱਢਲੀ ਪੁਛਗਿੱਛ 'ਚ ਇਹ ਖੁਲਾਸਾ ਹੋਇਆ ਕਿ ਅਗਵਕਾਰ ਮਿ੍ਤਕ ਬੱਚੇ ਦੇ ਚਾਚੇ ਦਾ ਦੋਸਤ ਹੋਣ ਕਾਰਨ ਵਾਕਿਫਕਾਰ ਸੀ ਤੇ ਵਾਕਿਫਕਾਰ ਹੋਣ ਕਾਰਨ ਬੱਚੇ ਦੇ ਮਾਪਿਆਂ ਕੋਲ ਪੈਸੇ ਹੋਣ ਬਾਰੇ ਉਸਨੂੰ ਪਤਾ ਸੀ | ਉਸਨੇ ਪੁਲਿਸ ਨੂੰ ਦੱਸਿਆ ਕਿ ਪਿਛਲੇ 10 ਦਿਨਾਂ ਤੋਂ ਉਹ ਵੇਹਲਾ ਸੀ ਤੇ ਉਸਨੂੰ ਦਿਹਾੜੀ ਨਾ ਮਿਲਣ ਕਾਰਨ ਪੈਸਿਆਂ ਦੀ ਸਖਤ ਜਰੂਰਤ ਸੀ | ਜਿਸ ਕਾਰਨ ਉਹ ਬੱਚੇ ਨੂੰ ਅਗਵਾ ਕਰਨ ਦੀ ਯੋਜਨਾ ਘੜੀ ਤੇ ਬੱਚੇ ਨੂੰ ਵਰਗਲਾ ਕੇ ਆਪਣੇ ਮਕਾਨ 'ਚ ਲੈ ਗਿਆ ਤੇ ਬਾਅਦ 'ਚ ਜਦੋਂ ਬੱਚੇ ਨੇ ਉਸਦਾ ਵਿਰੋਧ ਕੀਤਾ ਤੇ ਘਰ ਜਾਣ ਦੀ ਜਿੱਦ ਕੀਤੀ ਤਾਂ ਉਸ ਵਲੋਂ ਰੋਕੇ ਜਾਣ 'ਤੇ ਬੱਚੇ ਨੇ ਉਸਨੂੰ ਗਾਲੀ ਗਲੋਚ ਕੀਤਾ, ਜਿਸ ਤੋਂ ਗੁੱਸੇ 'ਚ ਆ ਕੇ ਬੱਚੇ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਬੋਰੀ 'ਚ ਪਾ ਕੇ ਅਤੇ ਰਿਕਸ਼ਾ 'ਤੇ ਲੱਦ ਕੇ ਸੁਲਤਾਨਵਿੰਡ ਨਹਿਰ 'ਚ ਰੋੜ ਆਇਆ | ਉਨ੍ਹਾਂ ਦੱਸਿਆ ਕਿ ਕਥਿਤ ਕਾਤਲ ਦਾ ਤਿੰਨ ਦਿਨ ਦਾ ਰਿਮਾਂਡ ਲੈ ਲਿਆ ਗਿਆ ਹੈ ਤੇ ਫਿਰੌਤੀ ਮੰਗਣ ਲਈ ਵਰਤਿਆ ਮੋਬਾਈਲ ਫ਼ੋਨ ਤੇ ਬੱਚੇ ਵਲੋਂ ਪਹਿਨੀ ਗਈ ਟੀ.ਸ਼ਰਟ ਵੀ ਬਰਾਮਦ ਕਰ ਲਈ ਗਈ ਹੈ | ਇਸ ਮੌਕੇ ਡੀ. ਸੀ. ਪੀ. ਡੀ. ਸੁਡਰਵਿੱਜੀ ਜੁਆਇੰਟ ਕਮਿਸ਼ਨਰ , ਏ. ਡੀ. ਸੀ. ਪੀ. ਹਰਪਾਲ ਸਿੰਘ, ਜੁਗਰਾਜ ਸਿੰਘ ਆਦਿ ਅਧਿਕਾਰੀ ਹਾਜ਼ਰ ਸਨ |
ਅੰਮਿ੍ਤਸਰ, 16 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਸ੍ਰੀ ਗੁਰੂ ਗ੍ਰੰਥ ਸਾਹਿਬ: ਮਹੱਤਵ ਤੇ ਪ੍ਰਭਾਵ' ...
ਅੰਮਿ੍ਤਸਰ, 16 ਸਤੰਬਰ (ਰੇਸ਼ਮ ਸਿੰਘ)-ਕੋਰੋਨਾ ਦੇ ਅੱਜ ਕੇਵਲ ਦੋ ਮਾਮਲੇ ਮਿਲੇ ਹਨ ਜਦੋਂ ਕਿ 4 ਮਰੀਜ਼ ਕੋਰੋਨਾ ਮੁਕਤ ਹੋ ਕੇ ਸਿਹਤਯਾਬ ਹੋਏ ਹਨ | ਇਸ ਤਰ੍ਹਾਂ ਹੁਣ ਇਥੇ ਕੇਵਲ 11 ਮਰੀਜ਼ ਹੀ ਸਰਗਰਮ ਹਨ | ਦੂਜੇ ਪਾਸੇ ਚੰਗੀ ਖ਼ਬਰ ਇਹ ਵੀ ਹੈ ਕਿ ਇਥੇ ਅੱਜ ਕੋਈ ਵੀ ਮੌਤ ਕੋਰੋਨਾ ...
ਅੰਮਿ੍ਤਸਰ, 16 ਸਤੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਬੈਠਕ 18 ਸਤੰਬਰ ਨੂੰ ਹੋਵੇਗੀ | ਕੁੱਝ ਵਿਕਾਸ ਕਾਰਜਾਂ ਦੇ ਕੇਸਾਂ 'ਤੇ ਸੀਨੀਅਰ ਡਿਪਟੀ ਮੇਅਰ ਰਮਨ ਬਖ਼ਸੀ ਤੇ ਡਿਪਟੀ ਮੇਅਰ ਯੂਨਸ ਕੁਮਾਰ ਵਲੋਂ ਇਤਰਾਜ ਪ੍ਰਗਟ ਕੀਤੇ ਜਾਣ ਕਰਕੇ ਵਿਕਾਸ ...
ਅੰਮਿ੍ਤਸਰ, 16 ਸਤੰਬਰ (ਹਰਮਿੰਦਰ ਸਿੰਘ)-ਦੇਸ਼ ਦੀ ਸਿਆਸਤ 'ਵੀ.ਆਈ.ਪੀ. ਕਲਚਰ' ਦਾ ਸ਼ਿਕਾਰ ਹੈ | ਸਿਆਸਤਦਾਨਾਂ ਲਈ ਪ੍ਰਸ਼ਾਸਨ ਵੀ ਹਰ ਕਦਮ 'ਤੇ ਵੀ.ਆਈ.ਪੀ. ਇੰਤਜਾਮ ਕਰਦਾ ਹੈ | ਇਹ ਪ੍ਰਗਟਾਵਾ ਸਾਬਕਾ ਸਿਹਤ ਮੰਤਰੀ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਵਲੋਂ ਇਕ ਬਿਆਨ ਰਾਹੀਂ ...
ਅੰਮਿ੍ਤਸਰ, 16 ਸਤੰਬਰ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ ਵਿੱਦਿਅਕ ਸੇਵਾਵਾਂ ਪ੍ਰਦਾਨ ਕਰ ਰਹੇ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਮੌਕੇ ...
ਅੰਮਿ੍ਤਸਰ 16 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਅਜੋਕੇ ਪਦਾਰਥਵਾਦੀ ਯੁੱਗ 'ਚ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਆਪਣੀ ਸਰਕਾਰੀ ਡਿਊਟੀ ਨੂੰ ਵੀ ਸਮਾਜ ਸੇਵਾ ਵਜੋਂ ਅਪਨਾਉਂਦਿਆਂ ਬੜੀ ਤਨਦੇਹੀ ਤੇ ਈਮਾਨਦਾਰੀ ਨਾਲ ਨਿਭਾਉਂਦੇ ਹਨ | ਸਰਕਾਰੀ ਹਾਈ ਸਕੂਲ ...
ਅੰਮਿ੍ਤਸਰ, 16 ਸਤੰਬਰ (ਰੇਸ਼ਮ ਸਿੰਘ)-ਵੱਧ ਰਹੇ ਅਪਰਾਧਾਂ ਨੂੰ ਰੋਕਣ ਤੇ ਸੈਲਾਨੀਆਂ ਦੇ ਭੇਸ 'ਚ ਲੁਕੇ ਜਰਾਇਮਪੇਸ਼ਾ ਲੋਕਾਂ ਦੀ ਸ਼ਨਾਖਤ ਕਰਨ ਲਈ ਮੁੰਬਈ ਤੇ ਹੋਰ ਵੱਡੇ ਸ਼ਹਿਰਾਂ ਦੀ ਤਰਜ਼ 'ਤੇ ਸਿਟੀ ਵਿਜ਼ਟਰ ਇਨਫਰਮੇਸ਼ ਐਂਡ ਰਿਕਾਰਡ ਮੈਨੇਜਮੈਂਟ ਸਿਸਟਮ ਸ਼ਹਿਰ 'ਚ ...
ਅੰਮਿ੍ਤਸਰ, 16 ਸਤੰਬਰ (ਹਰਮਿੰਦਰ ਸਿੰਘ)-ਵਾਰਡ ਨੰ: 58 ਦੇ ਇਲਾਕੇ ਬਸਤੀ ਤਕੀਆ ਸ਼ਾਹ ਵਿਖੇ ਬੀਤੇ ਦਿਨਾਂ ਤੋਂ ਪੀਣ ਵਾਲੇ ਪਾਣੀ 'ਚ ਸੀਵਰੇਜ਼ ਦਾ ਗੰਦਾ ਪਾਣੀ ਮਿਲ ਕੇ ਆਉਣ 'ਤੇ ਵਿਰੋਧ ਜਤਾਉਂਦੇ ਹੋਏ ਇਲਾਕੇ ਦੇ ਲੋਕਾਂ ਨੇ ਸਥਾਨਕ ਲੋਹਗੜ੍ਹ ਚੌਕ ਰਸਤਾ ਰੋਕ ਇਲਾਕੇ ਦੇ ...
ਅੰਮਿ੍ਤਸਰ, 16 ਸਤੰਬਰ (ਹਰਮਿੰਦਰ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਸਬੰਧ 'ਚ ਭਾਰਤੀ ਜਨਤਾ ਪਾਰਟੀ ਦੇ ਸਾਰੇ ਵਰਕਰ ਇਸ ਨੂੰ ਸੇਵਾ ਹਫਤੇ ਵਜੋਂ ਮਨਾਉਣਗੇ | ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਮਹਾਜਨ ਨੇ ...
ਛੇਹਰਟਾ, 16 ਸਤੰਬਰ (ਸੁਰਿੰਦਰ ਸਿੰਘ ਵਿਰਦੀ)-ਪੁਲਿਸ ਕਮਿਸ਼ਨਰ ਵਿਕਰਮ ਜੀਤ ਦੁੱਗਲ ਦੇ ਹੁਕਮਾਂ ਤਹਿਤ ਏ. ਸੀ. ਪੀ. ਪੱਛਮੀ ਦੇਵਦੱਤ ਸ਼ਰਮਾ ਅਤੇ ਥਾਣਾ ਮੁਖੀ ਇੰਸਪੈਕਟਰ ਸੁਖਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੌਂਕੀ ਗੁਰੂ ਕੀ ਵਡਾਲੀ ਦੇ ਇੰਚਾਰਜ ਏ. ਐਸ. ਆਈ. ...
ਸੁਲਤਾਨਵਿੰਡ, 16 ਸਤੰਬਰ (ਗੁਰਨਾਮ ਸਿੰਘ ਬੁੱਟਰ)-ਅਕਾਲੀ-ਬਸਪਾ ਗਠਜੋੜ ਸਰਕਾਰ ਬਣਨ 'ਤੇ ਸੁਖਬੀਰ ਸਿੰਘ ਬਾਦਲ ਵਲੋਂ ਲੋਕਾਂ ਨਾਲ ਕੀਤੇ ਹਰੇਕ ਵਾਅਦਿਆਂ ਨੂੰ ਪਹਿਲਾਂ ਵਾਂਗ ਹੀ ਪੂਰਾ ਕਰਕੇ ਵਿਖਾਇਆ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ...
ਅੰਮਿ੍ਤਸਰ, 16 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਦੁਰਗਿਆਣਾ ਮੰਦਰ ਵਿਖੇ ਰਾਧਾ ਅਸ਼ਟਮੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਮੰਦਰ ਦੇ ਪੁਜਾਰੀਆਂ ਵਲੋਂ ਸਵੇਰ ਸਮੇਂ ਸ੍ਰੀ ਠਾਕੁਰ ਜੀ ਨੂੰ ਦੁੱਧ ਨਾਲ ਇਸ਼ਨਾਨ ਕਰਵਾਇਆ ਤੇ ਬਾਅਦ 'ਚ ...
ਚੱਬਾ, 16 ਸਤੰਬਰ (ਜੱਸਾ ਅਨਜਾਣ)-ਹਲਕਾ ਅਟਾਰੀ ਦੇ ਸੀਨੀਅਰ ਨੌਜਵਾਨ ਅਕਾਲੀ ਆਗੂ ਚੇਅਰਮੈਨ ਹਰਜੀਤ ਸਿੰਘ ਬਹੋੜੂ ਦੀ ਅਗਵਾਈ 'ਚ ਅਕਾਲੀ ਆਗੂਆਂ ਤੇ ਵਰਕਰਾਂ ਦੀ ਇਕੱਤਰਤਾ ਹੋਈ | ਜਿਸ 'ਚ ਸਾਬਕਾ ਕੈਬਨਿਟ ਮੰਤਰੀ ਤੇ ਹਲਕੇ ਦੇ ਉਮੀਦਵਾਰ ਜਥੇ. ਗੁਲਜ਼ਾਰ ਸਿੰਘ ਰਣੀਕੇ ...
ਅੰਮਿ੍ਤਸਰ, 16 ਸਤੰਬਰ (ਜੱਸ)-ਸਥਾਨਕ ਖ਼ਾਲਸਾ ਕਾਲਜ ਦੇ ਕਿਸਾਨ ਸਿਖਲਾਈ ਕੇਂਦਰ ਵਿਖੇ ਖੁੰਭਾਂ ਦੇ ਸਿਖਲਾਈ ਕੋਰਸ ਦੀ ਸ਼ੁਰੂਆਤ ਸਮੇਂ ਕਾਲਜ ਪਿ੍ੰਸੀਪਲ ਡਾ: ਮਹਿਲ ਸਿੰਘ ਵਲੋਂ ਸਿੱਖਿਆ ਪ੍ਰਾਪਤ ਕਰਨ ਵਾਲੇ ਕਿਸਾਨਾਂ ਤੇ ਕਿਸਾਨ ਅÏਰਤਾਂ ਨੂੰ ਖੁੰਭਾਂ ਦੀ ਕਾਸ਼ਤ ਨੂੰ ...
ਅੰਮਿ੍ਤਸਰ, 16 ਸਤੰਬਰ (ਗਗਨਦੀਪ ਸ਼ਰਮਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਹਰ ਸਾਲ ਸਮਾਜ ਨੂੰ ਨਵੇਂ ਵਿਦਿਆਰਥੀ ਦਿੰਦੀ ਹੈ ਜੋ ਕਿ ਸਮਾਜ ਦੇ ਵੱਖ-ਵੱਖ ਵਰਗਾਂ ਤੇ ਖੇਤਰਾਂ ਦੀ ਸੇਵਾ ਕਰਕੇ ਸਮਾਜ ਤੇ ਦੇਸ਼ ਦੀ ਤਰੱਕੀ 'ਚ ਆਪਣਾ ਯੋਗਦਾਨ ਪਾਉਂਦੇ ਹਨ | ਇਸ ਵਿਚ ਹੋਰ ਵਾਧਾ ...
ਅੰਮਿ੍ਤਸਰ, 16 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਦੇ ਵੱਖ-ਵੱਖ ਸਿੱਖਿਆ ਸੰਸਥਾਵਾਂ 'ਚ ਕੰਮ ਕਰਦੇ ਪਿ੍ੰਸੀਪਲਾਂ ਦਾ ਮਨੋਬਲ ਵਧਾਉਣ ਲਈ ਫੈੱਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਪੰਜਾਬ ਵਲੋਂ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਪਹਿਲਾ ਰਾਜ ...
ਅੰਮਿ੍ਤਸਰ, 16 ਸਤੰਬਰ (ਜਸਵੰਤ ਸਿੰਘ ਜੱਸ)-ਅੰਮਿ੍ਤਸਰ ਸ਼ਹਿਰ ਦੇ ਬਾਨੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਅੱਜ ਗੁਰੂ ਨਗਰੀ ਵਿਖੇ ਗੁਰਮਤਿ ਸਮਾਗਮਾਂ ਦੀ ਲੜੀ ਅਰੰਭ ਹੋ ਗਈ | ਇਸ ਲੜੀ ਦਾ ਪਹਿਲਾ ਗੁਰਮਤਿ ਸਮਾਗਮ ਅੱਜ ਦੇਰ ਸ਼ਾਮ ...
ਅੰਮਿ੍ਤਸਰ 16 ਸਤੰਬਰ (ਰੇਸ਼ਮ ਸਿੰਘ)-ਸਪਲੈਂਡਰ ਮੋਟਰਸਾਇਕਲ ਸਵਾਰ ਲੁਟੇਰਿਆਂ ਦੀ ਸ਼ਹਿਰ 'ਚ ਦਹਿਸ਼ਤ ਬਰਕਰਾਰ ਹੈ ਤੇ ਪਿਸਤੌਲ ਤਾਣ ਕੇ ਦੁਕਾਨਦਾਰਾਂ ਨੂੰ ਲੁੱਟਣ ਵਾਲੇ ਇਸ ਗੈਂਗ ਦਾ ਹਾਲੇ ਪੁਲਿਸ ਨੂੰ ਕੋਈ ਵੀ ਖੁਰਾ ਨਹੀਂ ਲਗਿਆ ਤੇ ਇਸ ਗੈਂਗ ਵਲੋਂ ਲਗਾਤਾਰ ...
ਮਾਨਾਂਵਾਲਾ, 16 ਸਤੰਬਰ (ਗੁਰਦੀਪ ਸਿੰਘ ਨਾਗੀ)-ਐੱਸ.ਐੱਸ. ਪੀ.ਅੰਮਿ੍ਤਸਰ (ਦਿਹਾਤੀ) ਦੀਆਂ ਹਦਾਇਤਾਂ ਅਨੁਸਾਰ ਡੀ. ਸੀ.ਪੀ. ਓ. ਗੌਰਵ ਤੂਰਾ ਦੀ ਰਹਿਨੁਮਾਈ ਹੇਠ ਸਾਂਝ ਕੇਂਦਰ ਦੇ ਜ਼ਿਲ੍ਹਾ ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ਕਾਹਲੋਂ ਤੇ ਸੁਪਰਵਿਜ਼ਨ ਅਫ਼ਸਰ ਕੁਲਦੀਪ ...
ਅੰਮਿ੍ਤਸਰ, 16 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਐਫ. ਆਈ. ਈ. ਓ. ਦੇ ਪ੍ਰਧਾਨ ਡਾ. ਏ. ਸਕਤੀਵੇਲ ਨੇ ਅਗਸਤ 2021 'ਚ ਨਿਰਯਾਤ ਦੇ 33.28 ਅਰਬ ਡਾਲਰ ਤੱਕ ਪਹੁੰਚਣ ਤੇ 45.76 ਪ੍ਰਤੀਸ਼ਤ ਦੇ ਪ੍ਰਭਾਵਸ਼ਾਲੀ ਵਾਧੇ ਨੂੰ ਦਰਸਾਉਂਦੇ ਵਪਾਰਕ ਅੰਕੜਿਆਂ ਦੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ...
ਛੇਹਰਟਾ 16 ਸਤੰਬਰ (ਸੁਰਿੰਦਰ ਸਿੰਘ ਵਿਰਦੀ)-ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੌਮਾਣਾ ਵਲੋਂ ਸ਼੍ਰੋਮਣੀ ਅਕਾਲੀ ਦਲ ਹਲਕਾ ਪੱਛਮੀ ਦੇ ਸਹਾਇਕ ਅਬਜਰਵਰ ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂੰ ਨੂੰ ਯੂਥ ਅਕਾਲੀ ਦਲ ਅੰਮਿ੍ਤਸਰ ਸ਼ਹਿਰੀ ਦਾ ...
ਛੇਹਰਟਾ, 16 ਸਤੰਬਰ (ਸੁਰਿੰਦਰ ਸਿੰਘ ਵਿਰਦੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਹਾਈਕਮਾਨ ਵਲੋਂ 2022 'ਚ ਆਉਣ ਵਾਲੀਆਂ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ 'ਚ ਵੱਡੇ ਪੱਧਰ 'ਤੇ ਉਮੀਦਵਾਰ ਐਲਾਨੇ ਗਏ ਹਨ | ਜਿਸ ਦੇ ਚੱਲਦਿਆਂ ਗੁਰੂ ...
ਅੰਮਿ੍ਤਸਰ, 16 ਸਤੰਬਰ (ਜੱਸ)-ਅੰਮਿ੍ਤਸਰ ਦੇ ਨੌਜਵਾਨ ਸ਼ਮਸ਼ੇਰ ਸਿੰਘ ਸਮਰਾ ਨੂੰ ਯੁੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੁਮਾਣਾ ਵਲੋਂ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤੇ ਜਾਣ 'ਤੇ ਵੱਖ-ਵੱਖ ਯੂਥ ਅਕਾਲੀ ਆਗੂਆਂ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ | ...
ਅੰਮਿ੍ਤਸਰ, 16 ਸਤੰਬਰ (ਜਸਵੰਤ ਸਿੰਘ ਜੱਸ)-ਬੀਤੇ ਦਿਨੀਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕ ਪਾਪੀ ਵਲੋਂ ਕੀਤੀ ਗਈ ਘਿਨੌਣੀ ਹਰਕਤ ਨਾ ਤਾਂ ਭੁੱਲਣਯੋਗ ਅਤੇ ਨਾ ਹੀ ਬਖਸ਼ਣਯੋਗ ਹੈ | ਇਸ ਗੱਲ ਦਾ ਪ੍ਰਗਟਾਵਾ ਅੱਜ ਇਥੇ ਆਲ ਇੰਡੀਆ ਸਿੱਖ ...
ਸੁਲਤਾਨਵਿੰਡ, 16 ਸਤੰਬਰ (ਗੁਰਨਾਮ ਸਿੰਘ ਬੁੱਟਰ)-ਪਿੰਡ ਸੁਲਤਾਨਵਿੰਡ ਦੀ ਵਾਰਡ ਨੰਬਰ 35 ਦੇ ਇਲਾਕੇ ਭਾਈ ਮੰਝ ਸਾਹਿਬ ਰੋਡ ਸੁਲਤਾਨਵਿੰਡ ਵਿਖੇ 'ਆਪ' ਦੇ ਵਰਕਰ ਰਛਪਾਲ ਸਿੰਘ ਦੀ ਅਗਵਾਈ ਹੇਠ ਦਫ਼ਤਰ ਖੋਲਿ੍ਹਆ ਗਿਆ ਜਿਸ ਦਾ ਹਲਕਾ ਦੱਖਣੀ ਤੋਂ ਇੰਚਾਰਜ ਡਾਕਟਰ ਇੰਦਰਬੀਰ ...
ਅੰਮਿ੍ਤਸਰ, 16 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਓਪਨ ਸਟੇਟ ਟੇਬਲ ਟੈਨਿਸ ਮੁਕਾਬਲੇ 'ਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਤੇ ਦੂਸਰਾ ਸਥਾਨ ਹਾਸਿਲ ਕੀਤਾ ਹੈ | ਇਸ ਸਬੰਧੀ ਪਿ੍ੰ: ਡਾ: ...
ਅੰਮਿ੍ਤਸਰ, 16 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪ੍ਰਾਇਮਰੀ ਕਾਡਰ ਦੀਆਂ ਤਰੱਕੀਆਂ ਵੱਖ-ਵੱਖ ਬਹਾਨਿਆਂ ਰਾਹੀਂ ਲਟਕਾਉਣ ਤੇ ਸੈਂਟਰ ਹੈੱਡ ਟੀਚਰ ਤੇ ਬੀ.ਪੀ.ਈ.ਓ. ਦੀ ਸੀਨੀਆਰਤਾ ਨੂੰ ਜ਼ਿਲ੍ਹੇ ਤੋਂ ਸਟੇਟ ਪੱਧਰ 'ਤੇ ਜਬਰੀ ਤਬਦੀਲ ...
ਛੇਹਰਟਾ, 16 ਸਤੰਬਰ (ਸੁਰਿੰਦਰ ਸਿੰਘ ਵਿਰਦੀ)-ਪੰਜਾਬ 'ਚ ਹੋਣ ਵਾਲੀਆਂ 2022 ਦੀਆਂ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਬਿਕਰਮ ਸਿੰਘ ਮਜੀਠੀਆ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਹਲਕਾ ਪੱਛਮੀ ਦੇ ਉਮੀਦਵਾਰ ਡਾ. ਦਲਬੀਰ ਸਿੰਘ ਵੇਰਕਾ ਦੇ ਦਿਸ਼ਾ ...
ਮਾਨਾਂਵਾਲਾ, 16 ਸਤੰਬਰ (ਗੁਰਦੀਪ ਸਿੰਘ ਨਾਗੀ)-ਵਿਧਾਨ ਸਭਾ ਹਲਕਾ ਅਟਾਰੀ ਦੇ ਸੀਨੀਅਰ ਅਕਾਲੀ ਆਗੂ ਤੇ ਨੰਬਰਦਾਰ ਨਵਤੇਜ ਸਿੰਘ ਬਸ਼ੰਬਰਪਰਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਰਾਜਵਿੰਦਰ ਕੌਰ ਕੁੱਝ ਦਿਨ ਬੀਮਾਰ ਰਹਿਣ ਮਗਰੋਂ ...
ਲੁਧਿਆਣਾ, 16 ਸਤੰਬਰ (ਸਲੇਮਪੁਰੀ) -ਜਿਹੜੇ ਵਿਅਕਤੀਆਂ ਨੂੰ ਘੱਟ ਸੁਣਾਈ ਦਿੰਦਾ ਹੈ, ਹੁਣ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਉਹ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ | ਸਮਾਜ ਦੇ ਹਰ ਵਰਗ ਦੇ ਉਨ੍ਹਾਂ ਲੋਕਾਂ ਲਈ, ਜਿਨ੍ਹਾਂ ਨੂੰ ਘੱਟ ਸੁਣਾਈ ਦਿੰਦਾ ...
ਅੰਮਿ੍ਤਸਰ, 16 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਜਥੇਬੰਦੀਆਂ ਵਲੋਂ ਮਹਿਤਾਬ ਸਿੰਘ ਸਿਰਸਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ, ਜਿਸ 'ਚ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਸ਼ਹਿਰ, ਕਸਬਿਆਂ ਤੇ ਪਿੰਡਾਂ ...
ਅੰਮਿ੍ਤਸਰ, 16 ਸਤੰਬਰ (ਗਗਨਦੀਪ ਸ਼ਰਮਾ)-ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਡਵੀਜ਼ਨ 'ਚ ਸਵੱਛਤਾ ਪਖਵਾੜਾ ਅੱਜ ਸ਼ੁਰੂ ਹੋ ਗਿਆ | 2 ਅਕਤੂਬਰ ਗਾਂਧੀ ਜੈਅੰਤੀ ਵਾਲੇ ਦਿਨ ਤੱਕ ਚੱਲਣ ਵਾਲੇ ਇਸ ਪਖਵਾੜੇ ਦੌਰਾਨ ਜਿੱਥੇ ਕੋਰੋਨਾ ਮਹਾਂਮਾਰੀ ਨੂੰ ਧਿਆਨ 'ਚ ਰੱਖਦੇ ਹੋਏ ਰੇਲਵੇ ...
ਵੇਰਕਾ, 16 ਸਤੰਬਰ (ਪਰਮਜੀਤ ਸਿੰਘ ਬੱਗਾ)-ਹਲਕਾ ਪੂਰਬੀ ਦੇ ਇਤਿਹਾਸਕ ਨਗਰ ਵੱਲ੍ਹਾ ਵਿਖੇ ਅਕਾਲੀ ਵਰਕਰਾਂ ਦੁਆਰਾ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਮੀਟਿੰਗ ਯੂਥ ਅਕਾਲੀ ਦਲ ਦੇ ਸੂਬਾ ਜਨਰਲ ਸਕੱਤਰ ਨੰਬਰਦਾਰ ਸੁਖਰਾਜ ...
ਛੇਹਰਟਾ, 16 ਸਤੰਬਰ (ਵਡਾਲੀ)-ਵਿਧਾਨ ਸਭਾ ਹਲਕਾ ਪੱਛਮੀ ਦੇ ਮੁੱਖ ਸੇਵਾਦਾਰ ਤੇ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ ਵਲੋਂ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦੇ ਹੋਏ ਹਲਕਾ ਪੱਛਮੀ ਦੇ ਅਧੀਨ ਪੈਂਦੀ ਵਾਰਡ ਨੰਬਰ 82 ਦੇ ਇੰਚਾਰਜ ਅਰਵੀਨ ਕੁਮਾਰ ਭਕਨਾ ਤੇ ਹੋਰਨਾਂ ...
ਅੰਮਿ੍ਤਸਰ, 16 ਸਤੰਬਰ (ਜੱਸ)-ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਕਾਰਜਸ਼ੀਲ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਕਾਲਜ ਵਿਦਿਆਰਥਣਾਂ ਦੇ ...
ਅੰਮਿ੍ਤਸਰ, 16 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਖੰਨਾ ਪੇਪਰ ਮਿੱਲ ਦੇ ਪਰਿਵਾਰ ਵਲੋਂ ਅੱਜ ਆਪਣੇ ਵੱਡੇ ਪੁੱਤਰ ਸਵ: ਮਨੀਸ਼ ਖੰਨਾ ਦੀ ਯਾਦ 'ਚ ਕੁਸ਼ਟ ਆਸ਼ਰਮ ਵਿਖੇ ਲੰਗਰ ਲਾਇਆ ਗਿਆ | ਇਸ ਮੌਕੇ ਖੰਨਾ ਪੇਪਰ ਮਿੱਲ ਦੇ ਚੇਅਰਮੈਨ ਬਿ੍ਜ ਮੋਹਨ ਖੰਨਾ, ਪਤਨੀ ਰੇਣੂ ਖੰਨਾ, ...
ਅੰਮਿ੍ਤਸਰ, 16 ਸਤੰਬਰ (ਰੇਸ਼ਮ ਸਿੰਘ)-ਸ਼ਹਿਰ 'ਚ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਚੱਲ ਰਹੇ ਵਿਕਾਸ ਕਾਰਜਾਂ ਤੇ ਟ੍ਰੈਫਿਕ ਵਿਵਸਥਾ ਨੂੰ ਲੈ ਕੇ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਆਪਣੀ ਰਿਹਾਇਸ਼ ਵਿਖੇ ਹੋਈ ਮੀਟਿੰਗ 'ਚ ਨਗਰ ਨਿਗਮ ...
ਅੰਮਿ੍ਤਸਰ, 16 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਔਰਤਾਂ ਦੀ ਪ੍ਰਮੁੱਖ ਸੰਸਥਾ ਫਿੱਕੀ ਫਲੋ ਅੰਮਿ੍ਤਸਰ ਵਲੋਂ ਚੇਅਰਪਰਸਨ ਮਨਜੋਤ ਢਿੱਲੋਂ ਦੀ ਅਗਵਾਈ ਹੇਠ 'ਦਾ ਰੂਡ ਸਾਗਾ' ਸਮਾਗਮ ਕਰਵਾਇਆ ਗਿਆ ਜਿਸ 'ਚ ਦੇਸ਼ ਦੇ ਪ੍ਰਸਿੱਧ ਪੱਤਰਕਾਰ ਵੀਰ ਸਾਂਘਵੀ ਨੇ ਮੁੱਖ ਮਹਿਮਾਨ ...
ਅੰਮਿ੍ਤਸਰ, 16 ਸਤੰਬਰ (ਜਸਵੰਤ ਸਿੰਘ ਜੱਸ)-ਇਕ ਦਹਾਕਾ ਪਹਿਲਾਂ ਇਕ ਰੇਲ ਹਾਦਸੇ 'ਚ ਦੋਵੇਂ ਲੱਤਾਂ ਗੁਆ ਚੁੱਕਾ ਅੰਮਿ੍ਤਸਰ ਦਾ ਨੌਜਵਾਨ ਰਾਜ਼ੇਸ਼ ਕੁਮਾਰ ਅਮਨਦੀਪ ਹਸਪਤਾਲ ਦੇ ਮੁੱਖ ਆਰਥੋਪੈਡਿਕ ਤੇ ਜੁਆਇੰਟ ਰਿਪਲੇਸਮੈਂਟ ਸਰਜਨ ਡਾ: ਅਵਤਾਰ ਸਿੰਘ ਦੇ ਸਹਿਯੋਗ ਨਾਲ ...
ਅੰਮਿ੍ਤਸਰ, 16 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਡਿਪਟੀ ਕਮਿਸ਼ਨਰ ਅੰਮਿ੍ਤਸਰ ਗੁਰਪ੍ਰੀਤ ਸਿੰਘ ਖਹਿਰਾ ਵਲੋਂ ਜਿਲ੍ਹਾ ਪ੍ਰੀਸ਼ਦ ਹਾਲ ਅੰਮਿ੍ਤਸਰ ਵਿਖੇ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਤੇ ਨਿਯੰਤਰਨ ਰੱਖਣ ਲਈ ਜ਼ਿਲ੍ਹੇ ਅੰਦਰ ਨਿਯੁਕਤ ਕੀਤੇ 47 ਕਲੱਸਟਰ ...
ਅੰਮਿ੍ਤਸਰ, 16 ਸਤੰਬਰ (ਸੁਰਿੰਦਰ ਕੋਛੜ)-ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਕਾਰਨ ਭਾਰਤ ਵਲੋਂ ਪਿਛਲੇ ਵਰ੍ਹੇ 16 ਮਾਰਚ ਨੂੰ ਅਸਥਾਈ ਤੌਰ 'ਤੇ ਬੰਦ ਕੀਤਾ ਗਿਆ ਕਰਤਾਰਪੁਰ ਲਾਂਘਾ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 20 ਤੋਂ 22 ਸਤੰਬਰ ਤੱਕ ਗੁਰਦੁਆਰਾ ਸ੍ਰੀ ...
ਅੰਮਿ੍ਤਸਰ, 16 ਸਤੰਬਰ (ਰੇਸ਼ਮ ਸਿੰਘ)-ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਆਉਂਦੀਆਂ ਸਾਰੀਆਂ ਵਾਰਡਾਂ 'ਚ ਵਿਕਾਸ ਕਾਰਜ ਆਪਣੇ ਅੰਤਿਮ ਪੜ੍ਹਾਅ 'ਤੇ ਹਨ ਤੇ 1-2 ਮਹੀਨੇ ਦੇ ਅੰਦਰ ਅੰਦਰ ਸਾਰੀਆਂ ਵਾਰਡਾਂ 'ਚ ਵਿਕਾਸ ਕਾਰਜ ਮੁਕੰਮਲ ਹੋ ਜਾਣਗੇ | ਇਨ੍ਹਾਂ ਸ਼ਬਦਾਂ ਦਾ ...
ਅੰਮਿ੍ਤਸਰ, 16 ਸਤੰਬਰ (ਜੱਸ)-ਖ਼ਾਲਸਾ ਕਾਲਜ ਦੇ ਅੰਗਰੇਜ਼ੀ ਵਿਭਾਗ ਵਲੋਂ ਕਵਿਤਾ ਉਚਾਰਣ ਮੁਕਾਬਲਾ ਕਰਵਾਇਆ ਗਿਆ | ਕਾਲਜ ਪਿ੍ੰਸੀਪਲ ਡਾ: ਮਹਿਲ ਸਿੰਘ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਸਮਾਗਮ ਦੀ ਪ੍ਰਧਾਨਗੀ ਪ੍ਰੋ: ਪ੍ਰਨੀਤ ਕੌਰ ਢਿੱਲੋਂ ਨੇ ...
ਅੰਮਿ੍ਤਸਰ, 16 ਸੰਤਬਰ (ਰੇਸ਼ਮ ਸਿੰਘ)-ਖੇਤਰੀ ਟਰਾਂਸਪੋਰਟ ਦਫ਼ਤਰ ਦੇ ਆਟੋਮੈਟੇਡ ਡਰਾਇੰਵਿਗ ਟੈਸਟ ਟਰੈਕ ਦੇ ਇੰਚਾਰਜ਼ ਨੂੰ ਮੁਅੱਤਲ ਕਰਨ ਉਪਰੰਤ ਟਰੈਕ ਮੁੜ ਦੋ ਦਿਨ ਲਈ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਲੋਕ ਖ਼ੱਜਲ ਖੁਆਰ ਹੋ ਰਹੇ ਹਨ ਜਦੋਂ ਕਿ ਪ੍ਰਸ਼ਾਸਨ ਨੇ ...
ਖ਼ਾਸਾ, 16 ਸਤੰਬਰ (ਗੁਰਨੇਕ ਸਿੰਘ ਪੰਨੂ)-ਸ੍ਰੀ ਅਨੰਦਪੁਰ ਸਾਹਿਬ (ਤਖ਼ਤ ਸ੍ਰ੍ਰੀ ਕੇਸਗੜ੍ਹ ਸਾਹਿਬ) ਵਿਖੇ ਬੀਤੇ ਕੱਲ੍ਹ ਵਾਪਰੀ ਘਟਨਾ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਦਰੇ ਗਏ ਹਨ | ਇਸ ਸਬੰਧੀ ਵਿਚਾਰ ਕਰਦਿਆਂ ਸਿੱਖ ਫੈੱਡਰੇਸ਼ਨ ਆਫ ਪੰਜਾਬ ਦੇ ਪ੍ਰਧਾਨ ਗੁਰਜੀਤ ...
ਅੰਮਿ੍ਤਸਰ, 16 ਸਤੰਬਰ (ਹਰਮਿੰਦਰ ਸਿੰਘ)-ਸ਼ਹਿਰ 'ਚ ਡੇਂਗੂ ਤੇ ਮਲੇਰੀਆ ਦੇ ਵੱਧ ਰਹੇ ਮਾਮਲਿਆਂ ਨੂੰ ਧਿਆਨ 'ਚ ਰੱਖਦੇ ਹੋਏ ਮੇਅਰ ਕਰਮਜੀਤ ਸਿੰਘ ਤੇ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਨੇ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਨਿਗਮ ਦੇ ਸਿਹਤ ਅਫ਼ਸਰਾਂ ਡਾ: ਸੌਰਭ ...
ਸੁਲਤਾਨਵਿੰਡ, 16 ਸਤੰਬਰ (ਗੁਰਨਾਮ ਸਿੰਘ ਬੁੱਟਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੋਕਪੱਖੀ ਨੀਤੀਆਂ ਕਰਕੇ ਲੋਕਾਂ ਵਲੋਂ ਭਰਪੂਰ ਹੁੰਗਾਰਾ ਦਿੱਤਾ ਜਾ ਰਿਹਾ ਹੈ | ਇਹ ਵਿਚਾਰ ਵਾਰਡ ਨੰਬਰ 35, ਪੱਤੀ ਬਲੌਲ, ਸੁਲਤਾਨਵਿੰਡ ਵਿਖੇ ਮੀਟਿੰਗ ਨੂੰ ...
ਛੇਹਰਟਾ, 16 ਸਤੰਬਰ (ਵਡਾਲੀ)-ਭਾਰਤੀ ਜਨਤਾ ਪਾਰਟੀ ਹਾਈਕਮਾਂਡ ਵਲੋਂ ਡਾ: ਰਜੀਵ ਕੁਮਾਰ ਨੂੰ ਐਜੂਕੇਸ਼ਨ ਸੈੱਲ ਦਾ ਜ਼ਿਲ੍ਹਾ ਪ੍ਰਧਾਨ ਅੰਮਿ੍ਤਸਰ ਨਿਯੁਕਤ ਕੀਤੇ ਜਾਣ 'ਤੇ ਉਨ੍ਹਾਂ ਪਾਰਟੀ ਹਾਈ ਕਮਾਂਡ ਤੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੂਬਾ ਸੰਗਠਨ ਮੰਤਰੀ ਦਿਨੇਸ਼ ...
ਮਾਨਾਂਵਾਲਾ, 16 ਸਤੰਬਰ (ਗੁਰਦੀਪ ਸਿੰਘ ਨਾਗੀ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਪਿੰਡ ਵਨਚੜੀ 'ਚ ਕਿਸਾਨਾਂ ਦਾ ਵਿਸ਼ਾਲ ਇਕੱਠ ਗੁਰਜੰਟ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ, ਜਿਸ 'ਚ ਕਿਸਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ...
ਰਾਜਾਸਾਂਸੀ, 16 ਸਤੰਬਰ (ਹਰਦੀਪ ਸਿੰਘ ਖੀਵਾ)-ਐਸ. ਓ. ਆਈ ਮਾਝਾ ਜ਼ੋਨ ਦੇ ਸਾਬਕਾ ਪ੍ਰਧਾਨ ਗੁਰਸ਼ਰਨ ਸਿੰਘ ਛੀਨਾ ਵਲੋਂ ਅਕਾਲੀ ਦਲ ਬਾਦਲ ਪਾਰਟੀ 'ਚ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਈਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ...
ਅੰਮਿ੍ਤਸਰ, 16 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸਥਾਨਕ ਡੀ. ਏ. ਵੀ. ਪਬਲਿਕ ਸਕੂਲ ਲਾਰੰਸ ਰੋਡ 'ਚ ਹਿੰਦੀ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਅਧਿਆਪਕਾਂ ਵਲੋਂ ਵਿਸ਼ੇਸ਼ ਪ੍ਰਾਰਥਨਾ ਸਭਾ ਵਿਚ ਬੱਚਿਆਂ ਨੂੰ ਹਿੰਦੀ ਦੇ ਮਹੱਤਵ ਦੇ ਬਾਰੇ ਦੱਸਿਆ | ਪੰਜਾਬ ...
ਅੰਮਿ੍ਤਸਰ, 16 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਪਿਛਲੇ ਦਿਨੀ ਸੇਵ ਗਰਲ ਚਾਈਲਡ ਟੂਰਨਾਮੈਂਟ ਡੀ. ਏ. ਵੀ. ਸਪੋਰਟਸ ਕੰਪਲੈਕਸ 'ਚ ਕੀਤਾ ਗਿਆ | ਖੇਡ ਟੂਰਨਾਮੈਂਟ 'ਚ ਸੂਬੇ ਦੀਆਂ 10 ਤੋਂ ਵੱਧ ਟੀਮਾਂ ਨੇ ਹਿੱਸਾ ਲਿਆ | ਟੂਰਨਾਮੈਂਟ 'ਚ ਬਾਸਕਟਬਾਲ ਤੇ ਵਾਲੀਬਾਲ ਦੇ ਮੈਚ ਵੀ ...
ਅੰਮਿ੍ਤਸਰ, 16 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਉਦਾਸੀਨ ਆਸ਼ਰਮ ਅਖਾੜਾ ਸੰਗਲਾਂ ਵਾਲਾ ਦੇ ਗੱਦੀ ਨਸ਼ੀਨ ਮਹੰਤ ਦਿਵਯਾਂਬਰ ਮੁਨੀ ਮਹਾਰਾਜ ਦੀ ਰਹਿਨੁਮਾਈ ਹੇਠ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ | ਸਮਾਗਮ ਦੌਰਾਨ ...
ਅੰਮਿ੍ਤਸਰ, 16 ਸਤੰਬਰ (ਜੱਸ)-ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਤੇ ਹੋਰਨਾਂ ਅਹੁਦੇਦਾਰਾਂ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ਼ਰਾਰਤੀ ਵਿਅਕਤੀ ਵਲੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਰਾਗੀ ...
ਅੰਮਿ੍ਤਸਰ, 16 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਪੈਨਸ਼ਨਰਜ਼ ਫ਼ਰੰਟ ਵਲੋਂ ਪੰਜਾਬ ਸਰਕਾਰ ਵਲੋਂ ਆਪਣੇ ਪੈਨਸ਼ਨ ਧਾਰਕਾਂ ਸਬੰਧੀ ਨਵੀਂ ਪੈਨਸ਼ਨ ਸਬੰਧੀ ਪੱਤਰ ਨੂੰ ਅੱਜ ਤੱਕ ਜਾਰੀ ਨਾ ਕਰਨ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ | ਮੀਟਿੰਗ ਤੋਂ ਬਾਅਦ ...
ਅੰਮਿ੍ਤਸਰ, 16 ਸਤੰਬਰ (ਰੇਸ਼ਮ ਸਿੰਘ)-ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ ਏਟਕ, ਇੰਟਕ, ਹਿੰਦ ਮਜ਼ਦੂਰ ਸਭਾ ਤੇ ਸੀ.ਟੀ.ਯੂ. ਪੰਜਾਬ ਵਲੋਂ ਸਾਂਝੇ ਤੌਰ 'ਤੇ ਮਜ਼ਦੂਰ ਮੰਗਾਂ ਨੂੰ ਲੈ ਕੇ 20 ਸਤੰਬਰ ਨੂੰ ਪੰਜਾਬ ਦੇ ਲੇਬਰ ਦਫ਼ਤਰ ਮੁਹਾਲੀ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ | ...
ਅੰਮਿ੍ਤਸਰ, 16 ਸਤੰਬਰ (ਹਰਮਿੰਦਰ ਸਿੰਘ)-ਸਥਾਨਕ ਰਣਜੀਤ ਐਵੀਨਿਊ ਵਿਖੇ ਰੇਹੜੀਆਂ ਵਾਲਿਆਂ ਨੂੰ ਨਗਰ ਨਿਗਮ ਦੇ ਮੁਲਾਜ਼ਮਾਂ ਵਲੋਂ ਹਟਾਏ ਜਾਣ ਦੇ ਵਿਰੋਧ 'ਚ ਆਲ ਇੰਡੀਆ ਰੇਹੜੀ ਫੜੀ ਯੂਨੀਅਨ ਪੰਜਾਬ ਦਾ ਵਫਦ ਡਾ: ਇੰਦਰਪਾਲ ਦੀ ਅਗਵਾਈ ਹੇਠ ਨਗਰ ਨਿਗਮ ਦਫ਼ਤਰ ਵਿਖੇ ਮੇਅਰ ...
ਅੰਮਿ੍ਤਸਰ, 16 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਅੰਮਿ੍ਤਸਰ ਸ਼ਹਿਰੀ ਦੀ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਭੋਲਾ ਦੀ ਅਗਵਾਈ 'ਚ ਹਲਕਾ ਕੇਂਦਰੀ ਦੇ ਇਲਾਕਾ ਮੂਲੇਚੱਕ ਵਿਖੇ ਜ਼ਿਲ੍ਹਾ ਇੰਚਾਰਜ ਪਿ੍ੰਸੀਪਲ ਨਰਿੰਦਰ ...
ਅੰਮਿ੍ਤਸਰ, 16 ਸਤੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦੇ ਸੇਵਾ-ਮੁਕਤ ਕਰਮਚਾਰੀਆਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਾਬਕਾ ਸਕੱਤਰ ਜੋਗਿੰਦਰ ਸਿੰਘ ਅਦਲੀਵਾਲ ਨੇ ਤਖ਼ਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ 'ਤੇ ...
ਅੰਮਿ੍ਤਸਰ, 16 ਸਤੰਬਰ (ਸਟਾਫ ਰਿਪੋਰਟਰ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਅਮੀਰ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ 'ਤੇ ਵਧਾਈ ਦਿੱਤੀ ਹੈ | ਇਥੋਂ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿਚ ਉਨ੍ਹਾਂ ਆਖਿਆ ਕਿ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX