ਤਾਜਾ ਖ਼ਬਰਾਂ


ਰਾਸ਼ਟਰਪਤੀ ਵਲਾਦੀਮੀਰ ਪੁਤਿਨ ਰੂਸ ਲਈ ਰਵਾਨਾ, ਕਰੀਬ 5 ਘੰਟੇ ਭਾਰਤ 'ਚ ਰਹੇ
. . .  1 day ago
ਵਿਜੀਲੈਂਸ ਟੀਮ ਨੇ ਪਟਵਾਰੀ ਨੂੰ 15000 ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
. . .  1 day ago
ਡਮਟਾਲ, 6 ਦਸੰਬਰ (ਰਾਕੇਸ਼ ਕੁਮਾਰ)-ਵਿਜੀਲੈਂਸ ਵਿਭਾਗ ਦੀ ਟੀਮ ਨੇ ਇਕ ਪਟਵਾਰੀ ਨੂੰ 15000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਹ ਪਟਵਾਰੀ ਕਿਸੇ ਵਿਅਕਤੀ ਦੀ ਜ਼ਮੀਨ ਦਾ ਪਤਾ ਲਗਾਉਣ...
ਰੂਸੀ ਰਾਸ਼ਟਰਪਤੀ ਪੁਤਿਨ ਦੇ ਭਾਰਤ ਦੌਰੇ 'ਤੇ 28 ਸਮਝੌਤਿਆਂ 'ਤੇ ਕੀਤੇ ਦਸਤਖ਼ਤ
. . .  1 day ago
ਨਵੀਂ ਦਿੱਲੀ, 6 ਦਸੰਬਰ - ਰੂਸੀ ਰਾਸ਼ਟਰਪਤੀ ਪੁਤਿਨ ਦੀ ਭਾਰਤ ਫੇਰੀ 'ਤੇ ਬੋਲਦਿਆਂ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਇਸ ਫੇਰੀ ਦੌਰਾਨ 28 ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ। ਸਮਝੌਤਿਆਂ ਵਿਚ...
ਕੈਟਰੀਨਾ ਕੈਫ ਤੇ ਵਿਕੀ ਕੌਸ਼ਲ ਆਪਣੇ ਵਿਆਹ ਸਮਾਗਮ ਲਈ ਸਵਾਏ ਮਾਧੋਪੁਰ ਹੋਏ ਰਵਾਨਾ
. . .  1 day ago
ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ
. . .  1 day ago
ਅੰਮ੍ਰਿਤਸਰ ,6 ਦਸੰਬਰ (ਜਸਵੰਤ ਸਿੰਘ ਜੱਸ )- ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਉਹ ਅੱਜ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵੱਖ-ਵੱਖ ...
ਲੋਕ ਸਭਾ ਨੇ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਸੋਧ) ਬਿੱਲ, 2021 ਕੀਤਾ ਪਾਸ
. . .  1 day ago
ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ ਨੇ ਪੁਤਿਨ ਨਾਲ ਕੀਤੀ ਗੱਲਬਾਤ ,ਦੁਨੀਆ 'ਚ ਨਵੇਂ ਸਮੀਕਰਨ ਉਭਰ ਕੇ ਸਾਹਮਣੇ ਆਏ
. . .  1 day ago
ਨਵੀਂ ਦਿੱਲੀ- ਲੋਕ ਸਭਾ ਕੱਲ੍ਹ ਤੱਕ ਮੁਲਤਵੀ
. . .  1 day ago
ਪਤਨੀ ਦਾ ਬੇਰਹਿਮੀ ਨਾਲ ਗਲਾ ਘੁੱਟ ਕੇ ਕਤਲ, ਪਤੀ ਮੌਕੇ ਤੋਂ ਫਰਾਰ
. . .  1 day ago
ਸੋਨੀਪਤ, 6 ਦਸੰਬਰ (ਨਫੇ ਸਿੰਘ ਸੈਣੀ)- ਰਿਸ਼ੀ ਕਾਲੋਨੀ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।ਪੁਲਿਸ ਨੇ ਰਿਸ਼ਤੇਦਾਰਾਂ ...
ਜੇਕਰ ਕਿਸੇ ਸੂਬੇ ਦਾ ਮੁੱਖ ਮੰਤਰੀ ਰੇਤ ਚੋਰ ਹੋਵੇ ਤਾਂ ਕੀ ਉਹ ਸੂਬਾ ਤਰੱਕੀ ਕਰ ਸਕਦਾ ਹੈ ?- ਅਰਵਿੰਦ ਕੇਜਰੀਵਾਲ
. . .  1 day ago
ਰੂਸ ਦੇ ਰਾਸ਼ਟਰਪਤੀ ਪੁਤਿਨ ਪਹੁੰਚੇ ਦਿੱਲੀ, ਹੈਦਰਾਬਾਦ ਹਾਊਸ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ
. . .  1 day ago
ਨਵੀਂ ਦਿੱਲੀ, 6 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਦਰਾਬਾਦ ਹਾਊਸ 'ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ ।
ਪਿੰਡ ਕਰਮੂਵਾਲਾ ਦੇ ਨੌਜਵਾਨ ਦੀ ਜੌਰਡਨ 'ਚ ਭੇਦ ਭਰੇ ਹਲਾਤਾਂ ਵਿਚ ਮੌਤ, ਮ੍ਰਿਤਕ ਦੇਹ ਭਾਰਤ ਲਿਆਉਣ ਲਈ ਪਰਿਵਾਰ ਨੇ ਭਗਵੰਤ ਮਾਨ ਨੂੰ ਲਾਈ ਗੁਹਾਰ
. . .  1 day ago
ਖੋਸਾ ਦਲ ਸਿੰਘ, 6 ਦਸੰਬਰ (ਮਨਪ੍ਰੀਤ ਸਿੰਘ ਸੰਧੂ) - ਵਿਦੇਸ਼ ਵਿਚ ਰੋਜੀ ਰੋਟੀ ਦੀ ਭਾਲ ਵਿਚ ਗਏ ਫ਼ਿਰੋਜ਼ਪੁਰ ਦੇ ਪਿੰਡ ਕਰਮੂਵਾਲਾ ਦੇ ਨੌਜਵਾਨ ਸੁਖਵੀਰ ਸਿੰਘ ਦੀ ਜੌਰਡਨ ਦੇ ਸ਼ਹਿਰ ਅਮਾਨ ਵਿਖੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ...
ਪਾਕਿਸਤਾਨੀ ਫੌਜ ਦਾ ਹਵਾਬਾਜ਼ੀ ਹੈਲੀਕਾਪਟਰ ਸਿਆਚਿਨ ਵਿਖੇ ਹੋਇਆ ਕਰੈਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਸੁਰਿੰਦਰ ਕੋਛੜ ) - ਪਾਕਿਸਤਾਨੀ ਫੌਜ ਦਾ ਹਵਾਬਾਜ਼ੀ ਹੈਲੀਕਾਪਟਰ ਸਿਆਚਿਨ ਵਿਖੇ ਕਰੈਸ਼ ਹੋ ਗਿਆ ਹੈ। ਦੋਵੇਂ ਪਾਇਲਟ ਮੇਜਰ ਇਰਫਾਨ ਬਰਚਾ ਅਤੇ ਮੇਜਰ ਰਾਜਾ ਜ਼ੀਸ਼ਾਨ ਜਹਾਂਜ਼ੇਬ ਦੀ ਇਸ ਘਟਨਾ ਵਿਚ...
ਸੁਖਬੀਰ ਸਿੰਘ ਬਾਦਲ ਵਲੋਂ ਕੱਬਡੀ ਖਿਡਾਰੀਆਂ ਲਈ ਵੱਡੇ ਐਲਾਨ
. . .  1 day ago
ਚੰਡੀਗੜ੍ਹ, 6 ਦਸੰਬਰ - ਪੰਜਾਬ ਭਰ ਦੇ ਕਬੱਡੀ ਖਿਡਾਰੀਆਂ, ਕੋਚਾਂ ਅਤੇ ਐਸੋਸੀਏਸ਼ਨਾਂ ਦੇ ਮੈਂਬਰਾਂ ਨੇ ਅੱਜ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਪੂਰਾ ਸਮਰਥਨ ਦੇਣ ਦੀ ਗੱਲ ਕਹੀ ਹੈ...
ਕਾਂਗਰਸ ਨੇ ਅਜੇ ਮਾਕਨ ਦੀ ਪ੍ਰਧਾਨਗੀ ਹੇਠ ਸਕਰੀਨਿੰਗ ਕਮੇਟੀ ਦਾ ਕੀਤਾ ਗਠਨ
. . .  1 day ago
ਨਵੀਂ ਦਿੱਲੀ, 6 ਦਸੰਬਰ - ਕਾਂਗਰਸ ਨੇ ਅਜੇ ਮਾਕਨ ਦੀ ਪ੍ਰਧਾਨਗੀ ਹੇਠ ਸਕਰੀਨਿੰਗ ਕਮੇਟੀ ਦਾ ਗਠਨ ਕੀਤਾ ...
ਕਾਂਗਰਸ ਵਲੋਂ ਚੋਣ ਕਮੇਟੀਆਂ ਦਾ ਐਲਾਨ
. . .  1 day ago
ਨਵੀਂ ਦਿੱਲੀ, 6 ਦਸੰਬਰ - ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਅੰਬਿਕਾ ਸੋਨੀ ਨੂੰ ਚੋਣ ਤਾਲਮੇਲ ਕਮੇਟੀ ਦੀ ਚੇਅਰਪਰਸਨ, ਸੁਨੀਲ ਜਾਖੜ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਮੈਨੀਫੈਸਟੋ ਕਮੇਟੀ ਦਾ...
ਇਸ ਸਾਲ ਦਿੱਲੀ ਵਿਚ ਡੇਂਗੂ ਨਾਲ ਜੂਝਦੇ ਹੋਏ 15 ਲੋਕਾਂ ਦੀ ਹੋਈ ਮੌਤ
. . .  1 day ago
ਨਵੀਂ ਦਿੱਲੀ, 6 ਦਸੰਬਰ - ਇਸ ਸਾਲ ਦਿੱਲੀ ਵਿਚ ਡੇਂਗੂ ਨਾਲ ਜੂਝਦੇ ਹੋਏ 15 ਲੋਕਾਂ ਦੀ ਮੌਤ ਹੋ ਗਈ ਹੈ | ਜ਼ਿਕਰਯੋਗ ਹੈ ਕਿ ਇਹ ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ 6 ਸਾਲਾਂ ਵਿਚ ਸਭ ਤੋਂ ਵੱਧ ਹੈ | ਅੰਕੜੇ ਦਿਖਾਉਂਦੇ ਹਨ ਕਿ ਰਾਸ਼ਟਰੀ ਰਾਜਧਾਨੀ ਵਿਚ 2021 ਵਿਚ...
ਕੇਂਦਰ ਸਰਕਾਰ ਪਾਕਿਸਤਾਨ ਦੇ ਨਾਲ ਦੁਬਾਰਾ ਵਪਾਰ ਖੋਲ੍ਹਣ ਲਈ ਕਰੇ ਵਿਚਾਰ - ਚਰਨਜੀਤ ਸਿੰਘ ਚੰਨੀ
. . .  1 day ago
ਅੰਮ੍ਰਿਤਸਰ, 6 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ) - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਪਾਕਿਸਤਾਨ ਨਾਲ ਦੁਬਾਰਾ ਵਪਾਰ ਖੋਲ੍ਹਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਹ ਪੰਜਾਬ ਸਰਕਾਰ ਵਲੋਂ ਇਕ ਚਿੱਠੀ ਵੀ....
ਜਿੱਥੇ ਆਪ ਨੇ ਰੇਡ ਕੀਤੀ ਉੱਥੇ ਨਾਜਾਇਜ਼ ਮਾਈਨਿੰਗ ਹੁੰਦੀ ਹੈ - ਰਾਘਵ ਚੱਢਾ
. . .  1 day ago
ਚੰਡੀਗੜ੍ਹ, 6 ਦਸੰਬਰ - ਜਿੱਥੇ ਆਪ ਨੇ ਰੇਡ ਕੀਤੀ ਉੱਥੇ ਨਾਜਾਇਜ਼ ਮਾਈਨਿੰਗ ਹੁੰਦੀ ਹੈ - ਰਾਘਵ ਚੱਢਾ...
ਸੀ. ਐੱਮ. ਚੰਨੀ ਖੁਦ ਰੇਤ ਦੇ ਸੱਭ ਤੋਂ ਵੱਡੇ ਮਾਫ਼ੀਆ - ਰਾਘਵ ਚੱਢਾ
. . .  1 day ago
ਚੰਡੀਗੜ੍ਹ, 6 ਦਸੰਬਰ - ਸੀ. ਐੱਮ. ਚੰਨੀ ਖੁਦ ਰੇਤ ਦੇ ਸੱਭ ਤੋਂ ਵੱਡੇ ਮਾਫ਼ੀਆ - ਰਾਘਵ ਚੱਢਾ...
ਪਿੰਡ ਕਮਾਲੂ ਸਵੈਚ ਦੇ ਕਿਸਾਨ ਦਾ ਟਿਕਰੀ ਬਾਰਡਰ 'ਤੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ
. . .  1 day ago
ਮੌੜ ਮੰਡੀ, 6 ਦਸੰਬਰ (ਗੁਰਜੀਤ ਸਿੰਘ ਕਮਾਲੂ) - ਭਾਵੇਂ ਕਿ ਕਿਸਾਨੀ ਕਾਨੂੰਨ ਰੱਦ ਹੋ ਚੁੱਕੇ ਹਨ ਪਰ ਅਜੇ ਵੀ ਕਿਸਾਨ ਬਾਕੀ ਰਹਿੰਦੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੇ ਮੋਰਚਿਆਂ 'ਤੇ ਡਟੇ ਹੋਏ ਹਨ . ਦਿੱਲੀ ਦੇ ਟਿਕਰੀ ਬਾਰਡਰ 'ਤੇ ਬੀਤੀ ਰਾਤ ਸਬ ਡਵੀਜ਼ਨ ਮੌੜ ਦੇ ਪਿੰਡ ਕਮਾਲੂ ਸਵੈਚ ਦੇ ਇਕ ਕਿਸਾਨ ਦਾ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਸ਼ੇਸ਼ ਸਮਾਗਮ ਦੌਰਾਨ 5 ਚੇਅਰ ਸਥਾਪਿਤ ਕੀਤੀਆਂ ਗਈਆਂ
. . .  1 day ago
ਅੰਮ੍ਰਿਤਸਰ, 6 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ ) - ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਸ਼ੇਸ਼ ਸਮਾਗਮ ਦੌਰਾਨ 5 ਚੇਅਰ ਸਥਾਪਿਤ ਕੀਤੀਆਂ ਗਈਆਂ, ਜਿਸ ਦਾ ਰਸਮੀ ਤੌਰ 'ਤੇ ਉਦਘਾਟਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੀਤਾ ਗਿਆ ....
ਪੰਚਾਇਤੀ ਜ਼ਮੀਨ 'ਚ ਕੰਧ ਕਰਨ ਨੂੰ ਲੈ ਕੇ ਦੋ ਧਿਰਾਂ 'ਚ ਹੋਈ ਲੜਾਈ, 5 ਜ਼ਖ਼ਮੀ
. . .  1 day ago
ਲੋਪੋਕੇ, 6 ਦਸੰਬਰ (ਗੁਰਵਿੰਦਰ ਸਿੰਘ ਕਲਸੀ) - ਪੁਲਿਸ ਥਾਣਾ ਲੋਪੋਕੇ ਅਧੀਨ ਪਿੰਡ ਮੁਮੰਦ ਸੌੜੀਆ ਵਿਖੇ ਪੰਚਾਇਤੀ ਜ਼ਮੀਨ ਪਿੰਡ ਦੀ ਸਾਂਝੀ ਗਲੀ ਉੱਪਰ ਜਬਰੀ ਕੰਧ ਕਰਨ ਨੂੰ ਲੈ ਕੇ ਦੋ ਧਿਰਾਂ ਵਿਚ ਹੋਈ ਲੜਾਈ 'ਚ ਦੋਹਾਂ ਧਿਰਾਂ ਦੇ 5 ਵਿਅਕਤੀ ਜ਼ਖ਼ਮੀ...
ਮੈਂ ਕਾਦੀਆਂ ਤੋਂ 2022 ਦੀ ਚੋਣ ਲੜਾਂਗਾ - ਪ੍ਰਤਾਪ ਸਿੰਘ ਬਾਜਵਾ
. . .  1 day ago
ਕਾਦੀਆਂ, 6 ਦਸੰਬਰ (ਪ੍ਰਦੀਪ ਸਿੰਘ ਬੇਦੀ) - ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਬੀਤੇ ਦਿਨ ਆਪਣੇ ਫੇਸਬੁੱਕ 'ਤੇ ਇਕ ਪੋਸਟ ਨੂੰ ਸ਼ੇਅਰ ਕੀਤਾ ਸੀ ਜਿਸ ਵਿਚ ਉਨ੍ਹਾਂ ਵਲੋਂ ਲਿਖਿਆ ਗਿਆ ਸੀ ਕਿ ਉਹ ਆਪਣੀ ਕਰਮ ਭੂਮੀ ਲਈ ਰਵਾਨਾ ਹੋ ਰਹੇ ਹਨ ਜਿੱਥੇ ਉਨ੍ਹਾਂ ...
ਨਾਗਾਲੈਂਡ ਗੋਲੀਬਾਰੀ ਘਟਨਾ : ਅੱਤਵਾਦੀਆਂ ਨੂੰ ਲੈ ਕੇ ਜਾਣ ਵਾਲੇ ਵਾਹਨ ਦੇ ਸ਼ੱਕ 'ਤੇ ਗੋਲੀਬਾਰੀ ਕੀਤੀ ਗਈ - ਸ਼ਾਹ
. . .  1 day ago
ਨਵੀਂ ਦਿੱਲੀ, 6 ਦਸੰਬਰ - ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਾਲੈਂਡ ਗੋਲੀਬਾਰੀ ਘਟਨਾ 'ਤੇ ਬੋਲਦੇ ਹੋਏ ਕਿਹਾ ਕਿ ਫ਼ੌਜ ਨੂੰ ਓਟਿੰਗ, ਮੋਨ ਵਿਚ ਅੱਤਵਾਦੀਆਂ ਦੀ ਗਤੀਵਿਧੀ ਬਾਰੇ ਸੂਚਨਾ ਮਿਲੀ ਸੀ। ਇਸ ਆਧਾਰ 'ਤੇ 21 ਕਮਾਂਡੋਜ਼ ਨੇ ਸ਼ੱਕੀ ਇਲਾਕੇ 'ਚ ਘੇਰਾਬੰਦੀ ਕੀਤੀ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 2 ਅੱਸੂ ਸੰਮਤ 553

ਬਠਿੰਡਾ

ਪਿੰਡ ਚੱਕ ਫ਼ਤਹਿ ਸਿੰਘ ਵਾਲਾ ਵਾਸੀਆਂ ਦੇ ਏਕੇ ਨੇ ਨਸ਼ਾ ਸੌਦਾਗਰਾਂ ਦੇ ਹੱਥ ਖੜ੍ਹੇ ਕਰਵਾਏ

ਭੁੱਚੋ ਮੰਡੀ, 16 ਸਤੰਬਰ (ਪਰਵਿੰਦਰ ਸਿੰਘ ਜੌੜਾ)- ਚੱਕ ਫਤਿਹ ਸਿੰਘ ਵਾਲਾ ਦੇ ਜਨਤਕ ਦਬਾਅ ਨੇ ਨਸ਼ਿਆਂ ਦੇ ਸੌਦਾਗਰਾਂ ਦੇ ਹੱਥ ਖੜ੍ਹੇ ਕਰਵਾ ਦਿੱਤੇ ਜੋ ਕੰਮ ਪੁਲਿਸ ਅਤੇ ਕਾਨੂੰਨ ਦਾ ਡਰ ਵਰਿ੍ਹਆਂ ਤੱਕ ਨਾ ਕਰਵਾਇਆ ਸਕਿਆ, ਉਹ ਲੋਕਾਂ ਦੇ ਏਕੇ ਨੇ ਸਿਰਫ਼ 48 ਘੰਟਿਆਂ 'ਚ ਕਰਵਾ ਦਿੱਤਾ | ਨਸ਼ਾ ਤਸਕਰਾਂ ਨੇ ਪਿੰਡ ਅਤੇ ਨੇੜਲੇ ਖੇਤਰਾਂ ਦੇ ਲੋਕਾਂ ਦੇ ਨੱਕ ਵਿਚ ਦਮ ਕਰ ਰੱਖਿਆ ਸੀ | ਪਿੰਡ ਦੇ 2 ਦਰਜਨ ਦੇ ਕਰੀਬ ਤੇ ਹੋਰਨਾਂ ਖੇਤਰਾਂ ਦੇ ਸੈਂਕੜੇ ਨੌਜਵਾਨ ਇਨ੍ਹਾਂ ਨਸ਼ੇ ਦੇ ਸੌਦਾਗਰਾਂ ਨੇ ਚਿੱਟੇ ਦੇ ਆਦੀ ਕਰ ਦਿੱਤੇ ਸਨ | ਪਿੰਡ ਵਾਸੀਆਂ ਨੇ 15/20 ਬਾਹਰਲੇ ਨੌਜਵਾਨਾਂ ਨੂੰ ਨਸ਼ਾ ਖ਼ਰੀਦਣ ਆਇਆਂ ਨੂੰ ਕਾਬੂ ਕਰਕੇ ਜਦੋਂ ਭੁੱਚੋ ਪੁਲਿਸ ਹਵਾਲੇ ਕੀਤਾ ਤਾਂ ਪੁਲਿਸ ਨੇ ਕੁਝ ਬਰਾਮਦ ਨਾ ਹੋਣ ਦੀ ਗੱਲ ਆਖ ਕੇ ਉਨ੍ਹਾਂ ਨੂੰ ਛੱਡ ਦਿੱਤਾ | ਬਲਵਿੰਦਰ ਕੌਰ ਉਰਫ਼ ਮਖਣੀ ਨਾ ਦੀ ਔਰਤ ਕੋਲੋਂ 6 ਗ੍ਰਾਮ ਹੈਰੋਇਨ ਬਰਾਮਦ ਹੋਣ 'ਤੇ ਉਸ ਖ਼ਿਲਾਫ਼ ਤਾਂ ਮੁਕੱਦਮਾ ਦਰਜ ਕਰ ਲਿਆ ਗਿਆ, ਪ੍ਰੰਤੂ ਜਦੋਂ ਹੋਰਨਾਂ ਨਸ਼ਾ ਤਸਕਰਾਂ ਖ਼ਿਲਾਫ਼ ਵੀ ਕਾਰਵਾਈ ਕਰਨ ਨੂੰ ਕਿਹਾ ਗਿਆ ਤਾਂ ਪੁਲਿਸ ਨੇ ਹੱਥ ਕਾਨੂੰਨ ਨਾਲ ਬੱਝੇ ਹੋਣ ਦੀ ਗੱਲ ਕਹੀ | ਅੱਤ ਤੋਂ ਅੱਕੇ ਪਿੰਡ ਵਾਸੀਆਂ ਨੇ 14 ਸਤੰਬਰ ਨੂੰ ਪਿੰਡ ਦੀਆਂ ਨਿੰਮ੍ਹਾਂ ਹੇਠ ਵੱਡਾ ਇਕੱਠ ਕਰ ਲਿਆ ਤੇ ਖੁੱਲ੍ਹੀ ਵਿਚਾਰ ਚਰਚਾ ਉਪਰੰਤ ਬਕਾਇਦਾ ਮਤਾ ਪਾ ਕੇ ਠੋਕਵਾਂ ਐਲਾਨ ਕਰ ਦਿੱਤਾ ਕਿ ਨਸ਼ਿਆਂ ਦੇ ਸੌਦਾਗਰਾਂ ਦਾ ਨਾ ਸਿਰਫ਼ ਜਨਤਕ ਬਾਈਕਾਟ ਹੀ ਕੀਤਾ ਜਾਵੇਗਾ, ਸਗੋਂ ਉਨ੍ਹਾਂ ਦੇ ਨਾਵਾਂ ਵਾਲੇ ਬੋਰਡ ਵੀ ਜਨਤਕ ਤੌਰ 'ਤੇ ਲਾਏ ਜਾਣਗੇ ਤੇ ਪੁਲਿਸ ਕੇਸ ਦਰਜ ਹੋਣ 'ਤੇ ਕੋਈ ਵੀ ਉਨ੍ਹਾਂ ਦੀ ਜ਼ਮਾਨਤ ਦੇਣ ਨਹੀਂ ਜਾਵੇਗਾ | ਇਹ ਵੀ ਕਿ ਜੇਕਰ ਕੋਈ ਵਿਅਕਤੀ ਜ਼ਮਾਨਤ ਦੇਣ ਜਾਵੇਗਾ ਤਾਂ ਉਸ ਦਾ ਵੀ ਜਨਤਕ ਬਾਈਕਾਟ ਕੀਤਾ ਜਾਵੇਗਾ | ਇਸ ਦਬਾਅ ਦਾ ਅਜਿਹਾ ਅਸਰ ਹੋਇਆ ਕਿ ਸਿਰਫ਼ 2 ਦਿਨਾਂ ਵਿਚ ਹੀ ਨਸ਼ਾ ਤਸਕਰਾਂ ਦੀਆਂ ਲੇਲੜੀਆਂ ਨਿਕਲ ਗਈਆਂ | ਅੱਜ ਜਦੋਂ ਫਿਰ ਤੋਂ ਨਿਮਾਂ ਹੇਠਾਂ ਪਿੰਡ ਵਾਸੀਆਂ ਦਾ ਇਕੱਠ ਹੋਇਆ ਤਾਂ ਪਿੰਡ ਦੇ 2 ਵੱਡੇ ਨਸ਼ਾ ਤਸਕਰਾਂ ਨੇ ਆ ਕੇ ਮੁਆਫ਼ੀ ਮੰਗਦਿਆਂ ਅੱਗੇ ਤੋਂ ਨਸ਼ਾ ਨਾ ਵੇਚਣ ਦੀ ਤੌਬਾ ਕੀਤੀ | ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਇਕ ਮਹੀਨੇ ਦੀ ਮੁਹਲਤ ਦਿੱਤੀ ਤੇ ਕਿਹਾ ਕਿ ਇਸ ਦੌਰਾਨ ਉਨ੍ਹਾਂ 'ਤੇ ਨਜ਼ਰ ਰੱਖੀ ਜਾਵੇਗੀ ਅਤੇ ਜੇਕਰ ਉਹ ਆਪਣੀ ਕਹਿਣੀ 'ਤੇ ਖਰੇ ਉਤਰੇ ਤਾਂ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ | ਇਸ ਤੋਂ ਪਹਿਲਾਂ ਕਿਸਾਨਾਂ ਨੇ ਉਨ੍ਹਾਂ ਦੇ ਘਰਾਂ ਤੋਂ ਕਿਸਾਨ ਜਥੇਬੰਦੀਆਂ ਦੇ ਝੰਡੇ ਵੀ ਉਤਾਰ ਲਏ ਸਨ | ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ ਦਾ ਕਹਿਣਾ ਸੀ ਕਿ ਅਜੇ ਵੀ ਪਿੰਡ ਵਿਚ 2 ਵੱਡੇ ਬਘਿਆੜ ਨਸ਼ਾ ਤਸਕਰ ਬਾਕੀ ਹਨ, ਜਿਨ੍ਹਾਂ ਨੇ ਦਰਜਨਾਂ ਛੋਟੇ ਨਸ਼ਾ ਤਸਕਰਾਂ ਦੀ ਲੜੀ ਬਣਾ ਰੱਖੀ ਹੈ | ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ ਨਸ਼ਿਆਂ ਖ਼ਿਲਾਫ਼ ਮੁਹਿੰਮ ਲਗਾਤਾਰ ਜਾਰੀ ਹੈ ਤੇ ਬਾਕੀ ਨਸ਼ਾ ਤਸਕਰਾਂ ਨੂੰ ਵੀ ਸਬਕ ਸਿਖਾ ਕੇ ਪਹਿਲਾਂ ਪਿੰਡ ਵਿਚੋਂ ਨਸ਼ਿਆਂ ਦੇ ਰੂਪ ਵਿਚ ਕੋਹੜ ਕੱਢਿਆ ਜਾਵੇਗਾ ਤੇ ਫਿਰ ਜੋ ਨੌਜਵਾਨ ਇਨ੍ਹਾਂ ਨਸ਼ਿਆਂ ਦੀ ਗਿ੍ਫ਼ਤ ਵਿਚ ਫਸ ਚੁੱਕੇ ਹਨ, ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਦੂਜੇ ਪਿੰਡਾਂ ਨੂੰ ਵੀ ਇਸੇ ਤਰ੍ਹਾਂ ਜਨਤਕ ਦਬਾਅ ਬਣਾ ਕੇ ਸਮੁੱਚੇ ਪੰਜਾਬ ਨੂੰ ਨਸ਼ਿਆਂ ਤੋਂ ਰਹਿਤ ਕਰਕੇ ਨਸ਼ਿਆਂ ਕਾਰਨ ਘਰਾਂ 'ਚ ਨੌਜਵਾਨਾਂ ਦੇ ਵਿਛ ਰਹੇ ਸੱਥਰਾਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ |

-ਜੇ.ਈ.ਈ. ਮੇਨ-2021-

ਬਠਿੰਡਾ ਦੇ ਪੁਲਕਿਤ ਨੂੰ ਕੈਪਟਨ, ਹਰਸਿਮਰਤ ਤੇ ਮਨਪ੍ਰੀਤ ਵਲੋਂ ਵਧਾਈ

ਬਠਿੰਡਾ, 16 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਸ਼ਹਿਰ ਦੇ ਪੁਲਕਿਤ ਗੋਇਲ ਨੇ ਜੇ.ਈ.ਈ. ਮੇਨ (2021) ਦੇ ਬੀਤੇ ਦਿਨੀਂ ਐਲਾਨੇ ਨਤੀਜੇ ਵਿਚ 100 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੇਸ਼ ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਇਸ ਪ੍ਰਾਪਤੀ 'ਤੇ ਉਨ੍ਹਾਂ ਨੂੰ ਸੂਬੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਜ਼ਖਮੀ

ਰਾਮਾਂ ਮੰਡੀ, 16 ਸਤੰਬਰ (ਤਰਸੇਮ ਸਿੰਗਲਾ)- ਬੀਤੀ ਦੇਰ ਸ਼ਾਮ ਬੰਗੀ ਰੋਡ 'ਤੇ ਦੋ ਮੋਟਰ-ਸਾਈਕਲ ਦੀ ਹੋਈ ਭਿੜੰਤ ਵਿਚ ਇਕ ਵਿਅਕਤੀ ਗੱਗੂ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਕੈਲੇਵਾਂਦਰ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਜ਼ਖ਼ਮੀ ਵਿਅਕਤੀ ਨੂੰ ਹੈਲਪ ਲਾਈਨ ਵੈੱਲਫੇਅਰ ...

ਪੂਰੀ ਖ਼ਬਰ »

ਬੈ-ਨਾਮਾ ਘੱਟ ਰਕਬਿਆਂ ਦੀਆਂ ਰਜਿਸਟਰੀਆਂ ਸਬੰਧੀ ਐਨ.ਓ.ਸੀ. ਨੂੰ ਲੈ ਕੇ ਪਿੰਡਾਂ ਦੇ ਲੋਕ ਦੁਬਿਧਾ 'ਚ

ਸੀਂਗੋ ਮੰਡੀ, 16 ਸਤੰਬਰ(ਪਿ੍ੰਸ ਗਰਗ)- ਪਿਛਲੇ ਦਿਨਾਂ 'ਚ ਬੈ ਨਾਮਾ ਦੀਆਂ ਰਜਿਸਟਰੀਆਂ ਦੀਆਂ ਐਨ.ਓ.ਸੀ. ਨੂੰ ਲੈ ਕੇ ਅਦਾਲਤ ਦੇ ਹੁਕਮਾਂ ਉਪਰੰਤ ਸਰਕਾਰ ਵਲੋਂ ਕੋਈ ਵਿਧੀ ਨਾ ਲਾਗੂ ਕਰਨ 'ਤੇ ਜਿੱਥੇ ਸੂਬੇ ਭਰ ਅੰਦਰ ਹੀ ਰਜਿਸਟਰੀਆਂ ਦੇ ਕੰਮਕਾਜ 'ਤੇ ਕਾਫੀ ਪ੍ਰਭਾਵ ਪਿਆ ਹੈ ...

ਪੂਰੀ ਖ਼ਬਰ »

ਜ਼ਲਿ੍ਹਆਂਵਾਲਾ ਬਾਗ ਅੰਦਰ ਦਾਖ਼ਲ ਹੋਣ ਲਈ ਟਿਕਟ ਲਗਾਉਣਾ ਸ਼ਹੀਦਾਂ ਦਾ ਅਪਮਾਨ- ਕਮਾਲੂ

ਰਾਮਾਂ ਮੰਡੀ, 16 ਸਤੰਬਰ (ਤਰਸੇਮ ਸਿੰਗਲਾ)- ਸਰਕਾਰ ਵਲੋਂ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਸਥਿਤ ਜਲਿ੍ਹਆਂਵਾਲਾ ਬਾਗ ਅੰਦਰ ਦਾਖਲ ਹੋਣ ਲਈ ਟਿਕਟ ਲਗਾਏ ਜਾਣ ਦੇ ਫ਼ੈਸਲੇ ਦੀ ਨਿੰਦਾ ਕਰਦੇ ਹੋਏ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਸਾਬਕਾ ਪ੍ਰਧਾਨ ਮੇਜਰ ਸਿੰਘ ...

ਪੂਰੀ ਖ਼ਬਰ »

ਜ਼ਿਲੇ੍ਹ 'ਚ ਡੇਂਗੂ ਦਾ ਪ੍ਰਕੋਪ ਲਗਾਤਾਰ ਜਾਰੀ, ਸਿਹਤ ਵਿਭਾਗ ਦੇ ਪ੍ਰਬੰਧ ਅਧੂਰੇ

ਬਠਿੰਡਾ, 16 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਤੋਂ ਬਾਅਦ ਹੁਣ ਬਠਿੰਡਾ ਜ਼ਿਲੇ੍ਹ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਦਿਨੋਂ-ਦਿਨ ਲਗਾਤਾਰ ਵਧਣੀ ਸ਼ੁਰੂ ਹੋ ਚੁੱਕੀ ਹੈ | ਸਿਹਤ ਵਿਭਾਗ ਦੇ ਅੰਕੜੇ ਅਨੁਸਾਰ ਡੇਂਗੂ ਦੇ ਮਰੀਜ਼ਾਂ ਦੀ ...

ਪੂਰੀ ਖ਼ਬਰ »

ਪੰਜਾਬ ਦਾ ਭੱਠਾ ਲਘੂ ਉਦਯੋਗ ਆਖ਼ਰੀ ਸਾਹਾਂ 'ਤੇ - ਭੱਠਾ ਮਾਲਕ ਐਸੋਸੀਏਸ਼ਨ

ਬਠਿੰਡਾ, 16 ਸਤੰਬਰ (ਵੀਰਪਾਲ ਸਿੰਘ)- ਭੱਠਾ ਮਾਲਕ ਐਸੋਸੀਏਸ਼ਨ ਬਠਿੰਡਾ ਵਲੋਂ ਘੋੜੇ ਦੀ ਰਫ਼ਤਾਰ ਨਾਲ ਵੱਧ ਰਹੀ ਮਹਿੰਗਾਈ ਨਾਲ ਲਘੂ ਉਦਯੋਗ 'ਤੇ ਪੈ ਰਹੇ ਬੋਝ ਨੂੰ ਲੈ ਕੇ ਬਠਿੰਡਾ ਵਿਖੇ ਮੀਟਿੰਗ ਰੱਖੀ ਗਈ | ਭੱਠਾ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਸੰਧੂ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

ਸੰਗਤ ਮੰਡੀ, 16 ਸਤੰਬਰ (ਰੁਪਿੰਦਰਜੀਤ ਸਿੰਘ/ਅੰਮਿ੍ਤਪਾਲ ਸ਼ਰਮਾ)- ਪੰਜਾਬ ਵਿਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਲੋਂ 13 ਤੋਂ 30 ਸਤੰਬਰ ਤੱਕ ਪੰਜਾਬ ਸਰਕਾਰ ਦੇ ਫੂਕੇ ਜਾ ਰਹੇ ਪੁਤਲਿਆਂ ਦੀ ਲੜੀ ਤਹਿਤ ਅੱਜ ਸੰਗਤ ਬਲਾਕ ਦੇ ਪਿੰਡ ਪੱਕਾ ਕਲਾਂ ਵਿਖੇ ਪੰਜਾਬ ਸਰਕਾਰ ਦਾ ...

ਪੂਰੀ ਖ਼ਬਰ »

ਬਾਬਾ ਫ਼ਰੀਦ ਕਾਲਜ ਆਫ਼ ਇੰਜੀਨੀਅਰਿੰਗ ਤੇ ਟੈਕਨਾਲੋਜੀ 'ਚ 'ਰਾਸ਼ਟਰੀ ਇੰਜੀਨੀਅਰ ਦਿਵਸ' ਮਨਾਇਆ

ਬਠਿੰਡਾ, 16 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਾਬਾ ਫ਼ਰੀਦ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਵਿਖੇ 'ਰਾਸ਼ਟਰੀ ਇੰਜੀਨੀਅਰ ਦਿਵਸ' ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ | ਇਸ ਸਾਲ ਇੰਜੀਨੀਅਰਿੰਗ ਦਿਵਸ ਦਾ ਮੁੱਖ ਥੀਮ 'ਸਿਹਤਮੰਦ ਗ੍ਰਹਿ ਲਈ ...

ਪੂਰੀ ਖ਼ਬਰ »

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਮੀਟਿੰਗਾਂ ਦਾ ਸਿਲਸਿਲਾ ਜਾਰੀ

ਰਾਮਪੁਰਾ ਫੂਲ, 16 ਸਤੰਬਰ (ਗੁਰਮੇਲ ਸਿੰਘ ਵਿਰਦੀ)- ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਵੱਖ-ਵੱਖ ਪਿੰਡਾਂ ਵਿਚ ਮਜ਼ਦੂਰਾਂ ਦੀ ਰੈਲੀ ਕੀਤੀ ਗਈ | ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਸੇਲਬਰਾਹ, ਜਗਸੀਰ ਸਿੰਘ, ਗੁਰਸੇਵਕ ਸਿੰਘ, ਬੱਗਾ ਸਿੰਘ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦਾ ਕਾਫ਼ਲਾ ਸਾਬਕਾ ਵਿਧਾਇਕ ਸਿੰਗਲਾ ਦੀ ਅਗਵਾਈ 'ਚ ਦਿੱਲੀ ਰਵਾਨਾ

ਬਠਿੰਡਾ, 16 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਖ਼ਿਲਾਫ਼ 17 ਸਤੰਬਰ ਨੂੰ ਦਿੱਲੀ ਵਿਚ ਰੋਸ ਧਰਨਾ ਦਿੱਤਾ ਜਾ ਰਿਹਾ ਹੈ | ...

ਪੂਰੀ ਖ਼ਬਰ »

ਸਥਾਨਕ ਰੇਲਵੇ ਸਟੇਸ਼ਨ 'ਤੇ ਲੱਗਿਆ ਪੱਕਾ ਮੋਰਚਾ ਜਾਰੀ

ਰਾਮਪੁਰਾ ਫੂਲ, 16 ਸਤੰਬਰ (ਗੁਰਮੇਲ ਸਿੰਘ ਵਿਰਦੀ)- ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਸੰਯੁਕਤ ਮੋਰਚੇ ਦੇ ਸੱਦੇ 'ਤੇ ਭਾਕਿਯੂ ਏਕਤਾ ਡਕੌਂਦਾ ਦੀ ਅਗਵਾਈ ਵਿਚ ਸਥਾਨਕ ਰੇਲਵੇ ਸਟੇਸ਼ਨ 'ਤੇ ਲੱਗਿਆ ਪੱਕਾ ਮੋਰਚਾ ਅੱਜ 348ਵੇਂ ਦਿਨ ਵੀ ਜਾਰੀ ...

ਪੂਰੀ ਖ਼ਬਰ »

ਬਠਿੰਡਾ ਦੇ ਕਮਲ ਸਿੰਗਲਾ ਐਸੋਸੀਏਟ ਦੇ 2 ਸਟੂਡੈਂਟ ਬਣੇ ਸੀ.ਏ.

ਬਠਿੰਡਾ, 16 ਸਤੰਬਰ (ਵੀਰਪਾਲ ਸਿੰਘ)- ਬਠਿੰਡਾ ਦੇ ਕਮਲ ਸਿੰਗਲਾ ਐਸੋਸੀਏਟ ਦੇ 2 ਸਟੂਡੈਂਟਸ ਵਲੋਂ ਸੀ.ਏ. ਦੀ ਪ੍ਰੀਖਿਆ ਪਾਸ ਕਰਕੇ ਛੋਟੀ ਉਮਰ ਵਿਚ ਸੀ.ਏ. ਬਣਨ ਦਾ ਮਾਣ ਹਾਸਲ ਕੀਤਾ | ਅਵਿਨਾਸ਼ ਗਰਗ ਸਪੁੱਤਰ ਤਰਸੇਮ ਚੰਦ ਵਾਸੀ ਕਾਲਿਆਂ ਵਾਲੀ ਵਲੋਂ ਆਲ ਇੰਡੀਆ ਸੀ.ਏ. ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਸਮੇਂ ਹਮੇਸ਼ਾ ਟਰੱਕ ਆਪ੍ਰਟੇਰਾਂ ਦਾ ਨੁਕਸਾਨ ਹੋਇਆ- ਮਹਿਰਾਜ

ਰਾਮਪੁਰਾ ਫੂਲ, 16 ਸਤੰਬਰ (ਗੁਰਮੇਲ ਸਿੰਘ ਵਿਰਦੀ)- ਸਥਾਨਕ ਬਾਬਾ ਇੰਦਰ ਦਾਸ ਟਰੱਕ ਯੂਨੀਅਨ ਵਿਚ ਹੋ ਰਹੀਂ ਲੁੱਟ ਦਾ ਖ਼ੁਲਾਸਾ ਕਰਦਿਆਂ ਟਰਾਂਸਪੋਟਰ ਨਿਰਮਲ ਸਿੰਘ ਗਿੱਲ ਮਹਿਰਾਜ ਨੇ ਖ਼ਾਲਸਾ ਮਾਰਕੀਟ ਵਿਚ ਰੱਖੀ ਪੈੱ੍ਰਸ ਕਾਨਫ਼ਰੰਸ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਚੇਤਕ ਕੋਰ ਸੈਨਾ ਵਲੋਂ 1971 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ

ਬਠਿੰਡਾ, 16 ਸਤੰਬਰ (ਵੀਰਪਾਲ ਸਿੰਘ)- ਸੈਨਾ ਪਰਬਤਾਰੋਹੀ ਟੀਮ ਨੇ ਕੈਪਟਨ ਮਨੋਜ ਕੁਮਾਰ ਅਤੇ ਨਾਇਬ ਸੂਬੇਦਾਰ ਮਾਲਾ ਰਾਮ ਦੀ ਅਗਵਾਈ ਵਿਚ ਮਾਊਾਟ ਭਾਗੀਰਥੀ-2 ਦੀ '6521 ਮੀਟਰ-21365 ਫੁੱਟ' ਉੱਚੀ ਪਹਾੜੀ ਦੀ ਚੜ੍ਹਾਈ ਨੂੰ ਸਫ਼ਲਤਾ ਪੂਰਵਕ ਸਰ ਕੀਤਾ | ਭਾਰਤੀ ਫੌਜ ਵਲੋਂ ਕੀਤਾ ਗਿਆ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਕਾਨਵੈਂਟ ਸਕੂਲ ਨੂੰ ਮਿਲਿਆ ਬੈਸਟ ਸਕੂਲ ਐਵਾਰਡ

ਨਥਾਣਾ, 16 ਸਤੰਬਰ (ਗੁਰਦਰਸ਼ਨ ਲੁੱਧੜ)- ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਵਲੋਂ ਯੂਨੀਵਰਸਿਟੀ ਕੈਂਪਸ ਘੜੰੂਆਂ ਵਿਖੇ ਕਰਵਾਏ ਸਮਾਗਮ ਦੌਰਾਨ ਸ੍ਰੀ ਗੁਰੂ ਹਰਗੋਬਿੰਦ ਕਾਨਵੈਂਟ ਸਕੂਲ ਨਥਾਣਾ ਨੂੰ ਬੈਸਟ ਸਕੂਲ ਦਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੇ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਮੂਹਰੇ ਹੋ ਕੇ ਪੰਜਾਬ ਦੇ ਮਸਲਿਆ ਦੀ ਲੜਾਈ ਲੜੀ- ਬਰਾੜ

ਮੌੜ ਮੰਡੀ, 16 ਸਤੰਬਰ (ਗੁਰਜੀਤ ਸਿੰਘ ਕਮਾਲੂ)- ਤਿੰਨ ਖੇਤੀ ਕਾਨੂੰਨ ਜੋ ਕਿ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਤਿਆਰੀ ਵਾਲੇ ਕਾਨੂੰਨ ਹਨ | ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ ਹਰਿਆਣਾ ਤੇ ਯੂ. ਪੀ. ਦੇ ਕਿਸਾਨ ਪਿਛਲੇ ਕਾਫੀ ਮਹੀਨਿਆਂ ਤੋਂ ਦਿੱਲੀ ਦੀਆਂ ...

ਪੂਰੀ ਖ਼ਬਰ »

ਸਵਾਮੀ ਦਯਾਨੰਦ ਕਾਲਜ ਆਫ਼ ਐਜੂਕੇਸ਼ਨ ਦੇ ਬੀ. ਐਡ ਦਾ ਨਤੀਜਾ ਸੌ ਫ਼ੀਸਦੀ ਰਿਹਾ

ਲਹਿਰਾ ਮੁਹੱਬਤ, 16 ਸਤੰਬਰ (ਸੁਖਪਾਲ ਸਿੰਘ ਸੁੱਖੀ) - ਪੰਜਾਬੀ ਯੂਨੀਵਰਸਿਟੀ ਵਲੋਂ ਐਲਾਨੇ ਨਤੀਜਿਆਂ 'ਚੋਂ ਸਿੱਖਿਆ ਸੰਸਥਾ ਸਵਾਮੀ ਦਯਾਨੰਦ ਕਾਲਜ ਆਫ਼ ਐਜੂਕੇਸ਼ਨ ਲਹਿਰਾ ਬੇਗਾ (ਬਠਿੰਡਾ) ਦੇ ਵਿਦਿਆਰਥੀਆਂ ਨੇ ਬੀ. ਐਡ. ਭਾਗ ਦੂਜਾ ਸਮੈਸਟਰ ਚੌਥਾ 'ਚੋਂ ਵਧੀਆ ...

ਪੂਰੀ ਖ਼ਬਰ »

ਰਵੀਪ੍ਰੀਤ ਸਿੰਘ ਸਿੱਧੂ ਵਲੋਂ ਵੱਖ-ਵੱਖ ਪਿੰਡਾਂ ਦਾ ਦੌਰਾ

ਤਲਵੰਡੀ ਸਾਬੋ, 16 ਸਤੰਬਰ (ਰਵਜੋਤ ਸਿੰਘ ਰਾਹੀ) - 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਤਲਵੰਡੀ ਸਾਬੋ ਦੇ ਯੂਥ ਰਾਜਨੀਤਿਕ ਆਗੂ ਤੇ ਸਮਾਜ ਸੇਵੀ ਰਵੀਪ੍ਰੀਤ ਸਿੰਘ ਨੇ ਹਲਕੇ ਦੇ ਲੋਕਾਂ ਨਾਲ ਰਾਬਤਾ ਕਾਇਮ ਕਰਨ ਲਈ ਸ਼ੁਰੂ ਕੀਤੀਆਂ ਗਈਆਂ ਗਤੀਵਿਧੀਆਂ ਵਿਚ ਤੇਜ਼ੀ ...

ਪੂਰੀ ਖ਼ਬਰ »

ਜ਼ਿਲ੍ਹਾ ਕਬੱਡੀ ਟੀਮਾਂ ਜੂਨੀਅਰ ਸੀਨੀਅਰ ਵਰਗ ਲੜਕੇ-ਲੜਕੀਆਂ ਦੇ ਚੋਣ ਟਰਾਇਲ 19 ਨੂੰ

ਬਠਿੰਡਾ, 16 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸ. ਸਿਕੰਦਰ ਸਿੰਘ ਮਲੂਕਾ ਜ਼ਿਲ੍ਹਾ ਪ੍ਰਧਾਨ ਕਬੱਡੀ ਐਸੋਸੀਏਸ਼ਨ ਬਠਿੰਡਾ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਬੱਡੀ ਟੀਮਾਂ ਜੂਨੀਅਰ ਸੀਨੀਅਰ ਵਰਗ ਲੜਕੇ-ਲੜਕੀਆਂ ਅਤੇ ਸੀਨੀਅਰ ਵਰਗ ਲੜਕੀਆਂ ਦੇ ਚੋਣ ਟਰਾਇਲ 19 ...

ਪੂਰੀ ਖ਼ਬਰ »

ਪੱਕਾ ਕਲਾਂ ਵਿਖੇ ਸਵੱਛ ਭਾਰਤ ਮਿਸ਼ਨ ਤਹਿਤ ਬਣਨਗੇ ਸਾਂਝੇ ਪਖ਼ਾਨੇ

ਸੰਗਤ ਮੰਡੀ, 16 ਸਤੰਬਰ (ਰੁਪਿੰਦਰਜੀਤ ਸਿੰਘ)- ਨਜ਼ਦੀਕੀ ਪਿੰਡ ਪੱਕਾ ਕਲਾਂ ਵਿਖੇ ਸਵੱਛ ਭਾਰਤ ਮਿਸ਼ਨ ਤਹਿਤ ਸਾਂਝੇ ਪਖਾਨੇ ਬਣਾਉਣ ਦੇ ਕੰਮ ਦੀ ਸ਼ੁਰੂਆਤ ਸਰਪੰਚ ਅੰਗਰੇਜ਼ ਸਿੰਘ ਸੰਧੂ ਨੇ ਕਹੀ ਨਾਲ ਟੱਕ ਲਗਾ ਕੇ ਕੀਤੀ | ਉਕਤ ਪਖਾਨੇ ਕਮਿਊਨਿਟੀ ਹਾਲ (ਨਜ਼ਦੀਕ ਗੁਰਥੜੀ ...

ਪੂਰੀ ਖ਼ਬਰ »

ਪੋਸ਼ਣ ਹਫ਼ਤੇ ਸੰਬੰਧੀ ਸੈਮੀਨਾਰ ਕਰਵਾਇਆ

ਬੱਲੂਆਣਾ, 16 ਸਤੰਬਰ (ਗੁਰਨੈਬ ਸਾਜਨ)- ਬਠਿੰਡਾ ਦੇ ਪਿੰਡ ਚੁੱਘੇ ਕਲਾਂ ਦੇ ਸੈਂਟਰ ਨੰਬਰ 220 ਵਿਖੇ ਸਮਾਜਿਕ ਸੁਰੱਖਿਆ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਵਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਬਲਾਕ ਬਠਿੰਡਾ ਵਲੋਂ ਪੋਸ਼ਣ ਮਾਹ ...

ਪੂਰੀ ਖ਼ਬਰ »

ਕਿਸਾਨ ਫ਼ਸਲੀ ਵਿਭਿੰਨਤਾ ਲਿਆਉਣ ਲਈ ਬਾਗ਼ਬਾਨੀ ਕਿੱਤੇ ਨਾਲ ਜੁੜਣ- ਗਿੱਲ

ਬਠਿੰਡਾ, 16 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਡਾਇਰੈਕਟਰ ਬਾਗ਼ਬਾਨੀ ਪੰਜਾਬ ਗੁਲਾਬ ਸਿੰਘ ਗਿੱਲ ਵਲੋਂ ਖੇਤੀ ਭਵਨ ਬਠਿੰਡਾ ਵਿਖੇ ਬਾਗ਼ਬਾਨੀ ਨਾਲ ਜੁੜੇ ਕਿਸਾਨਾਂ / ਬਾਗ਼ਬਾਨਾਂ ਨਾਲ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਜ਼ਿਲ੍ਹਾ ਬਠਿੰਡਾ ਤੇ ਮਾਨਸਾ ਦੇ ...

ਪੂਰੀ ਖ਼ਬਰ »

ਨਿਸ਼ਕਾਮ ਨਿਰੋਲ ਧਾਰਮਿਕ ਸੁਸਾਇਟੀ ਵਲੋਂ ਗੁਰਮਤਿ ਸਮਾਗਮ

ਬਠਿੰਡਾ, 16 ਸਤੰਬਰ (ਅਵਤਾਰ ਸਿੰਘ)- ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ਨਿਸ਼ਕਾਮ ਨਿਰੋਲ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਅਤੇ ਇਲਾਕੇ ਦੀ ਸੰਗਤ ਦੇ ਸਾਂਝੇ ਉੱਦਮ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ...

ਪੂਰੀ ਖ਼ਬਰ »

ਬਾਲ ਵਿਕਾਸ ਵਿਭਾਗ ਵਲੋਂ ਪੋਸ਼ਣ ਮਾਹ ਮੁਹਿੰਮ ਦੀ ਸ਼ੁਰੂਆਤ

ਗੋਨਿਆਣਾ, 16 ਸਤੰਬਰ (ਲਛਮਣ ਦਾਸ ਗਰਗ)- ਬਲਾਕ ਬਠਿੰਡਾ ਦੇ ਸਰਕਲ ਗੋਨਿਆਣਾ ਮੰਡੀ ਵਿਖੇ ਸਮਾਜਿਕ ਸੁਰੱਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਮੰਤਰਾਲੇ ਵਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਊਸ਼ਾ ਰਾਣੀ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਬਠਿੰਡਾ ਵਲੋਂ ਪੋਸ਼ਣ ਮਹੀਨਾ ...

ਪੂਰੀ ਖ਼ਬਰ »

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਹਿੰਦੀ ਤੇ ਇੰਜੀਨੀਅਰ ਦਿਵਸ ਮਨਾਇਆ

ਤਲਵੰਡੀ ਸਾਬੋ, 16 ਸਤੰਬਰ (ਰਵਜੋਤ ਸਿੰਘ ਰਾਹੀ)- ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਲਜ ਆਫ ਬੇਸਿਕ ਸਾਇੰਸਿਜ਼ ਐਂਡ ਹਿਊਮੈਨਟੀਜ਼ ਤੇ ਗੁਰੂ ਗੋਬਿੰਦ ਸਿੰਘ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਲੋਂ ਡਾ: ਨੀਲਮ ਗਰੇਵਾਲ (ਉੱਪ ਕੁਲਪਤੀ) ਦੇ ਦਿਸ਼ਾ ...

ਪੂਰੀ ਖ਼ਬਰ »

ਕਵਿਤਾ ਗਾਇਨ ਮੁਕਾਬਲਾ ਕਰਵਾਇਆ

ਬਠਿੰਡਾ, 16 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਰਕਾਰੀ ਪੌਲੀਟੈਕਨਿਕ ਕਾਲਜ, ਬਠਿੰਡਾ ਵਲੋਂ ਕਾਲਜ ਵਿਖੇ ਹਿੰਦੀ ਦਿਵਸ ਮਨਾਇਆ ਗਿਆ | ਇਸ ਮੌਕੇ ਅੰਤਰ ਵਿਭਾਗੀ ਹਿੰਦੀ ਕਵਿਤਾ ਗਾਨ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਦਾ ਥੀਮ ਆਜ਼ਾਦੀ ਦਾ ਅੰਮਿ੍ਤ ਮਹਾਂ ...

ਪੂਰੀ ਖ਼ਬਰ »

ਪੋਸ਼ਣ ਅਭਿਆਨ ਤਹਿਤ ਲਗਾਇਆ ਜਾਗਰੂਕਤਾ ਕੈਂਪ

ਸੰਗਤ ਮੰਡੀ, 16 ਸਤੰਬਰ (ਅੰਮਿ੍ਤਪਾਲ ਸ਼ਰਮਾ)- ਸੰਗਤ ਬਲਾਕ ਦੇ ਵੱਖ-ਵੱਖ ਪਿੰਡਾਂ 'ਚ ਸਿਹਤ ਵਿਭਾਗ ਵੱਲੋਂ ਪੋਸ਼ਣ ਅਭਿਆਨ ਤਹਿਤ ਜਾਗਰੂਕਤਾ ਕੈਂਪ ਲਗਾਏ ਗਏ | ਐੱਸ.ਐੱਮ.ਓ. ਡਾ. ਅੰਜੂ ਕਾਂਸਲ ਨੇ ਦੱਸਿਆ ਕਿ ਚੱਲ ਰਹੇ ਪੋਸ਼ਣ ਅਭਿਆਨ ਮਹੀਨੇ ਤਹਿਤ ਪਿੰਡ ਸੰਗਤ ਕਲਾਂ, ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਨੂੰ ਕੁਪੋਸ਼ਣ ਵਾਲੇ ਬੱਚੇ ਦੀ ਪਛਾਣ ਸਬੰਧੀ ਜਾਗਰੂਕਤਾ ਸਮਾਗਮ

ਮਹਿਰਾਜ, 16 ਸਤੰਬਰ (ਸੁਖਪਾਲ ਮਹਿਰਾਜ)- ਪੰਜਾਬ ਸਟੇਟ ਰੂਲ ਲਾਇਵ ਹੁੱਡ ਮਿਸ਼ਨ ਵਲੋਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਭਾਗ ਫੂਲ ਦੇ ਸਹਿਯੋਗ ਨਾਲ ਆਂਗਣਵਾੜੀ ਸੈਟਰਾਂ ਵਿਚ ਕੁਪੋਸ਼ਣ ਵਾਲੇ ਬੱਚਿਆਂ ਦੀ ਪਛਾਣ ਕਰਨ ਲਈ ਪਿੰਡ ਮਹਿਰਾਜ ਵਿਖੇ ਇਕ ਜਾਗਰੂਕਤਾ ਸਮਾਗਮ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਮਾਰੀਆਂ ਮੱਲਾਂ

ਸੰਗਤ ਮੰਡੀ, 16 ਸਤੰਬਰ (ਅੰਮਿ੍ਤਪਾਲ ਸ਼ਰਮਾ)- ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਮੱਲਾਂ ਮਾਰੀਆਂ ਹਨ | ਕਾਲਜ ਪ੍ਰੋਫੈਸਰ ਸੰਦੀਪ ਅਰੋੜਾ ਨੇ ਦੱਸਿਆ ਕਿ ਪਿਛਲੇ ਦਿਨੀਂ ਐੱਸ.ਐੱਸ.ਡੀ. ਕਾਲਜ ਬਠਿੰਡਾ ਵਿਖੇ ...

ਪੂਰੀ ਖ਼ਬਰ »

ਨਸ਼ਾ ਇਕੱਲੇ ਨਸ਼ੇੜੀ ਦਾ ਨਹੀਂ ਪੂਰੇ ਪਰਿਵਾਰ ਦੀ ਬਰਬਾਦੀ ਦਾ ਕਾਰਨ ਬਣਦਾ - ਗੁਰਜੰਟ ਸਿੰਘ

ਰਾਮਾਂ ਮੰਡੀ, 16 ਸਤੰਬਰ (ਤਰਸੇਮ ਸਿੰਗਲਾ) - ਰਿਫਾਇਨਰੀ ਪੁਲਿਸ ਚੌਕੀ ਇੰਚਾਰਜ ਗੁਰਜੰਟ ਸਿੰਘ ਐਸ.ਆਈ. ਵਲੋਂ ਪੁਲਿਸ ਟੀਮ ਦੇ ਸਹਿਯੋਗ ਨਾਲ ਆਟੋ ਰਿਕਸ਼ਾ ਸਟੈਂਡ ਵਿਖੇ ਆਟੋ ਚਾਲਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ...

ਪੂਰੀ ਖ਼ਬਰ »

ਹਨੀ ਭੁੱਚੋਂ ਖ਼ੁਰਦ ਵਲੋਂ ਆਜ਼ਾਦੀ ਘੁਲਾਟੀਏ ਪਰਿਵਾਰਾਂ ਨਾਲ ਮੀਟਿੰਗ

ਭੁੱਚੋ ਮੰਡੀ, 16 ਸਤੰਬਰ (ਪਰਵਿੰਦਰ ਸਿੰਘ ਜੌੜਾ) - ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਅਮਰਜੀਤ ਸਿੰਘ ਹਨੀ ਭੁੱਚੋ ਖ਼ੁਰਦ ਵਲੋਂ ਲਹਿਰਾ ਬੇਗਾ ਵਿਖੇ ਆਜ਼ਾਦੀ ਘੁਲਾਟੀਏ ਪਰਿਵਾਰਾਂ ਨਾਲ ਗੁਰਦੁਆਰਾ ਸਹਿਬ ਵਿਖੇ ਮੀਟਿੰਗ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਵਲੋਂ ਵਰਕਰ ਮਿਲਣੀ

ਬਠਿੰਡਾ, 16 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਨੇ ਹਲਕੇ ਦੇ ਅੱਧਾ ਦਰਜਨ ਪਿੰਡਾਂ 'ਚ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਤੇ ਸਭਨਾਂ ਨੂੰ ...

ਪੂਰੀ ਖ਼ਬਰ »

ਮੋਟਰ-ਸਾਈਕਲ 'ਤੇ ਪਿੰਡ ਜਾ ਰਹੇ ਵਿਅਕਤੀ ਦੀ ਦੌਰਾ ਪੈਣ ਨਾਲ ਮੌਤ

ਰਾਮਾਂ ਮੰਡੀ, 16 ਸਤੰਬਰ (ਤਰਸੇਮ ਸਿੰਗਲਾ)- ਅੱਜ ਦੇਰ ਸ਼ਾਮ ਇਕ ਮੋਟਰ ਸਾਈਕਲ ਸਵਾਰ ਜਸਵੀਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਬੰਗੀ ਦੀਪਾ ਸਿੰਘ ਦੀ ਉਸ ਸਮੇਂ ਮੌਤ ਹੋ ਗਈ ਜਦ ਉਹ ਆਪਣੇ ਮੋਟਰਸਾਈਕਲ ਰਾਹੀਂ ਆਪਣੇ ਪਿੰਡ ਬੰਗੀ ਦੀਪਾ ਸਿੰਘ ਜਾ ਰਿਹਾ ਸੀ ਤੇ ਰਾਹ ...

ਪੂਰੀ ਖ਼ਬਰ »

ਤਿੰਨ ਨੌਜਵਾਨਾਂ ਵਲੋਂ ਇਕ ਨੌਜਵਾਨ ਦੀ ਕੁੱਟਮਾਰ

ਗੋਨਿਆਣਾ, 16 ਸਤੰਬਰ (ਲਛਮਣ ਦਾਸ ਗਰਗ)- ਥਾਣਾ ਨੇਹੀਂਆਂ ਵਾਲਾ ਅਧੀਨ ਪੈਂਦੇ ਇਕ ਪਿੰਡ ਵਿਚ ਤਿੰਨ ਨੌਜਵਾਨਾਂ ਵਲੋਂ ਇਕ ਨੌਜਵਾਨ ਦੀ ਕੁੱਟਮਾਰ ਕੀਤੀ ਗਈ | ਸਰਬਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਵਾੜਾ ਕਿ੍ਸ਼ਨਪੁਰਾ (ਸ੍ਰੀ ਮੁਕਤਸਰ ਸਾਹਿਬ) ਨੇ ਪੁਲਿਸ ਕੋਲ ...

ਪੂਰੀ ਖ਼ਬਰ »

ਔਰਤਾਂ ਨੂੰ ਸਵੈ ਰੁਜ਼ਗਾਰ ਦੀ ਸਹੂਲਤ ਲਈ ਈ-ਵੈਂਡਿੰਗ ਕਾਰਟ ਮਿਸ਼ਨ ਤਹਿਤ ਆਟੋ ਰਿਕਸ਼ਾ ਵੰਡੇ

ਬਠਿੰਡਾ, 16 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਵਿਖੇ ਔਰਤਾਂ ਨੂੰ ਸਵੈ-ਰੁਜ਼ਗਾਰ ਦੀਆ ਸਹੂਲਤਾਂ ਦੇਣ ਲਈ ਤਿੰਨ ਇਲੈਕਟਿ੍ਕ ਆਟੋ ਰਿਕਸ਼ਾ (ਈ-ਵੈਂਡਿੰਗ ਕਾਰਟ) ਆਜੀਵਕਾ ਮਿਸ਼ਨ ਤਹਿਤ ਏ.ਡੀ.ਸੀ.ਡੀ. ਪਰਮਵੀਰ ਸਿੰਘ ਦੀ ਅਗਵਾਈ 'ਚ ਵੰਡੇ ਗਏ | ...

ਪੂਰੀ ਖ਼ਬਰ »

ਘਟਨਾ ਲਈ ਟਾਸਕ ਫੋਰਸ ਮੁਲਾਜ਼ਮਾਂ ਦੀ ਨਲਾਇਕੀ ਦੀ ਸਖ਼ਤ ਨਿੰਦਿਆ

ਬਠਿੰਡਾ, 16 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਤਖ਼ਤ ਸ੍ਰੀ ਅਨੰਦਪੁਰ ਸਾਹਿਬ 'ਚ ਬੇਅਦਬੀ ਮਾਮਲੇ 'ਤੇ ਸਿੱਖ ਜਥੇਬੰਦੀਆਂ ਨੇ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਤੇ ਤਖ਼ਤ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਤੋਂ ਅਸਤੀਫ਼ੇ ਦੀ ਮੰਗ ਕਰਦਿਆਂ ਘਟਨਾ ਲਈ ਮੌਕੇ ਦੀ ਟਾਸਕ ...

ਪੂਰੀ ਖ਼ਬਰ »

ਟੁੱਟੀਆਂ ਸੜਕਾਂ ਕਾਰਨ ਸ਼ਹਿਰ ਦੀ ਹਾਲਤ ਬਣੀ ਤਰਸਯੋਗ

ਰਾਮਪੁਰਾ ਫੂਲ, 16 ਸਤੰਬਰ (ਗੁਰਮੇਲ ਸਿੰਘ ਵਿਰਦੀ)- ਸਥਾਨਕ ਸ਼ਹਿਰ ਅੰਦਰ ਬਣੀਆਂ ਸੜਕਾਂ ਦੀ ਹਾਲਤ ਇੰਨੀ ਕੁ ਖਸਤਾ ਹੈ ਕਿ ਥਾਂ-ਥਾ ਖੱਡੇ ਬਣੇ ਹੋਏ ਹਨ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ | ਫ਼ੈਕਟਰੀ ਰੋਡ, ਰੇਲਵੇ ਰੋਡ, ਆਰੀਆ ਸਕੂਲ ਰੋਡ ਆਦਿ ਸੜਕਾਂ ਦਾ ...

ਪੂਰੀ ਖ਼ਬਰ »

ਰੋਜ਼ਗਾਰ ਮੇਲੇ ਦੌਰਾਨ 2500 ਤੋਂ ਵਧੇਰੇ ਬੇਰੁਜ਼ਗਾਰਾਂ ਨੇ ਕੀਤੀ ਸ਼ਮੂਲੀਅਤ

ਰਾਮਪੁਰਾ ਫੂਲ, 16 ਸਤੰਬਰ (ਗੁਰਮੇਲ ਸਿੰਘ ਵਿਰਦੀ)- ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲੇ੍ਹ 'ਚ 7ਵੇਂ ਰੋਜ਼ਗਾਰ ਮੇਲਿਆਂ ਦੀ ਲੜੀ ਤਹਿਤ ਟੀ.ਪੀ.ਡੀ. ਮਾਲਵਾ ਕਾਲਜ ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ ਰਾਮਪੁਰਾ ਫੂਲ ਵਿਖੇ ਲਗਾਏ ਗਏ ਮੈਗਾ ...

ਪੂਰੀ ਖ਼ਬਰ »

ਪੌਸ਼ਟਿਕਤਾ ਦੀ ਸਿੱਖਿਆ ਸਬੰਧੀ ਜਾਣਕਾਰੀ ਦੇਣ ਲਈ ਪੋਸ਼ਣ ਮਹੀਨਾ ਮਨਾਇਆ

ਭੁੱਚੋ ਮੰਡੀ, 16 ਸਤੰਬਰ (ਬਿੱਕਰ ਸਿੰਘ ਸਿੱਧੂ)- ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਨਥਾਣਾ ਅਤੇ ਭੁੱਚੋ ਕਲਾਂ ਵਲੋਂ ਪੋਸ਼ਣ ਮਾਹ ਸਤੰਬਰ 2021 ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਮੰਤਵ ...

ਪੂਰੀ ਖ਼ਬਰ »

ਬੀ.ਸੀ.ਆਈ ਵਲੋਂ ਪਿੰਡਾਂ 'ਚ ਕਿਸਾਨ ਸਿਖਲਾਈ ਕੈਂਪ ਲਗਾਇਆ

ਰਾਮਾਂ ਮੰਡੀ, 16 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ) - ਅੰਬੂਜਾ ਸੀਮਿੰਟ ਫਾਊਡੇਸ਼ਨ ਦੇ ਬੀ.ਸੀ.ਆਈ ਪ੍ਰੋਜੈਕਟ ਵਲੋਂ ਪ੍ਰੋਡਿਊਸਰ ਯੂਨਿਟ 11 ਦੇ ਮੈਨੇਜਰ ਪ੍ਰੀਤਪਾਲ ਸਿੰਘ ਦੀ ਅਗਵਾਈ ਹੇਠ ਸਟਾਫ਼ ਵਲੋਂ ਪ੍ਰੋਡਿਊਸਰ ਯੂਨਿਟ 11 ਦੇ ਵੱਖ-ਵੱਖ ਪਿੰਡਾਂ ਵਿਚ ਗੁਲਾਬੀ ਸੁੰਡੀ ...

ਪੂਰੀ ਖ਼ਬਰ »

ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਲਗਾਇਆ

ਰਾਮਾਂ ਮੰਡੀ, 16 ਸਤੰਬਰ (ਅਮਰਜੀਤ ਸਿੰਘ ਲਹਿਰੀ) - ਰਿਫ਼ਾਇੰਨਰੀ ਚੌਂਕੀ ਪੁਲਿਸ ਵਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਐਸ.ਐਸ.ਪੀ ਬਠਿੰਡਾ ਦੇ ਦਿਸ਼ਾ ਨਿਰਦੇਸ਼ਾ ਹੇਠ ਥਾਣਾ ਮੁਖੀ ਪਰਵਿੰਦਰ ਸਿੰਘ ਸੇਖੋਂ ਦੀ ਅਗਵਾਈ ਵਿਚ ਰਿਫ਼ਾਇੰਨਰੀ ਚੌਂਕੀ ਪੁਲਿਸ ਇੰਚਾਰਜ਼ ...

ਪੂਰੀ ਖ਼ਬਰ »

ਲੋਕ ਡਾਕ ਵਿਭਾਗ ਦੀਆਂ ਸਕੀਮਾਂ ਦਾ ਭਰਵਾਂ ਲਾਭ ਉਠਾਉਣ - ਮਨੀਸ਼ਾ ਬਾਂਸਲ

ਬਠਿੰਡਾ, 16 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਪੰਜਾਬ ਡਾਕ ਵਿਭਾਗ ਦੇ ਪੋਸਟ ਮਾਸਟਰ ਜਨਰਲ ਸ੍ਰੀਮਤੀ ਮੁਨੀਸ਼ਾ ਬਾਂਸਲ ਬਾਦਲ ਅੱਜ ਬਠਿੰਡਾ ਡਾਕ ਡਵੀਜ਼ਨ ਵਿਖੇ ਪੁੱਜੇ, ਜਿਥੇ ਉਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਡਾਕ ਵਿਭਾਗ ਦੇ ਕੰਮਾਂ ਸਬੰਧੀ ਵਿਸਥਾਰ ...

ਪੂਰੀ ਖ਼ਬਰ »

ਇੰਜ: ਕਮਲਜੀਤ ਸਿੰਘ ਮਾਨ 20 ਨੂੰ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ

ਰਾਮਾਂ ਮੰਡੀ, 16 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ)- ਸੀਨੀਅਰ ਕਾਰਜਕਾਰੀ ਇੰਜੀਨੀਅਰ ਵੰਡ ਮੰਡਲ ਮੋੜ ਇੰਜ. ਕਮਲਜੀਤ ਸਿੰਘ ਮਾਨ ਮਿਤੀ 20 ਸਤੰਬਰ ਨੂੰ ਸਵੇਰੇ 10 ਵਜੇ ਤੋਂ 12 ਵਜੇ ਤੱਕ ਉਪ ਮੰਡਲ ਰਾਮਾਂ ਵਿਖੇ ਬਿਜਲੀ ਸਬੰਧੀ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ | ਸਮੂਹ ...

ਪੂਰੀ ਖ਼ਬਰ »

ਵੱਖ-ਵੱਖ ਪਾਰਟੀਆਂ ਛੱਡ ਕੇ ਡੇਢ ਦਰਜਨ ਪਰਿਵਾਰ 'ਆਪ' 'ਚ ਸ਼ਾਮਿਲ

ਰਾਮਪੁਰਾ ਫੂਲ, 16 ਸਤੰਬਰ (ਗੁਰਮੇਲ ਸਿੰਘ ਵਿਰਦੀ) - ਵਿਧਾਨ ਸਭਾ ਹਲਕਾ ਰਾਮਪੁਰਾ ਫੂਲ 'ਚ ਆਮ ਆਦਮੀ ਪਾਰਟੀ ਨੂੰ ਉਦੋਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਵੱਖ-ਵੱਖ ਪਾਰਟੀਆਂ ਛੱਡ ਕੇ ਸ਼ਹਿਰ ਦੇ ਗਾਂਧੀ ਨਗਰ ਗਲੀ ਨੰਬਰ ਵਿਚ ਕੀਤੀ ਗਈ ਵਲੰਟੀਅਰ ਮੀਟਿੰਗ ਦੌਰਾਨ ਤਕਰੀਬਨ ...

ਪੂਰੀ ਖ਼ਬਰ »

ਕਿਸਾਨ ਸਿਖਲਾਈ ਕੈਂਪ ਲਗਾ ਕੇ ਗੁਲਾਬੀ ਸੁੰਡੀ ਦੀ ਰੋਕਥਾਮ ਪ੍ਰਤੀ ਕੀਤਾ ਜਾਵੇ ਜਾਗਰੂਕ -ਡਾ. ਸਿੱਧੂ

ਬਠਿੰਡਾ, 16 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਸੁਖਦੇਵ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਖੇਤੀ ਭਵਨ ਬਠਿੰਡਾ ਵਿਖੇ ਨਰਮੇ ਦੀ ਫ਼ਸਲ ਸਬੰਧੀ ਤੀਜੀ ਅੰਤਰਰਾਜੀ ਸਲਾਹਕਾਰ ਅਤੇ ਮੋਨਟਰਿੰਗ ਕਮੇਟੀ ਦੀ ...

ਪੂਰੀ ਖ਼ਬਰ »

ਪੇਂਡੂ ਬੱਸ ਰੂਟ ਚਲਾਉਣ ਨੂੰ ਲੈ ਕੇ ਵਿਦਿਆਰਥੀਆਂ ਵਲੋਂ ਐੱਸ.ਡੀ.ਐਮ. ਨੂੰ ਮੰਗ ਪੱਤਰ

ਸਰਦੂਲਗੜ੍ਹ, 16 ਸਤੰਬਰ (ਜੀ.ਐਮ.ਅਰੋੜਾ)- ਪੰਜਾਬ ਸਟੂਡੈਂਟਸ ਫੈਡਰੇਸ਼ਨ ਇਕਾਈ ਬਲਰਾਜ ਸਿੰਘ ਭੂੰਦੜ ਮੈਮੋਰੀਅਲ ਯੂਨੀਵਰਸਿਟੀ ਕਾਲਜ ਸਰਦੂਲਗੜ੍ਹ ਦੇ ਵਿਦਿਆਰਥੀਆਂ ਨੇ ਪੇਂਡੂ ਰੂਟ 'ਤੇ ਸਰਕਾਰੀ ਬੱਸਾਂ ਚਲਾਉਣ ਅਤੇ ਕਾਲਜ ਦੇ ਨਜ਼ਦੀਕ ਰਤੀਆ ਮੁੱਖ ਸੜਕ 'ਤੇ ਬੱਸ ਸਟਾਪ ...

ਪੂਰੀ ਖ਼ਬਰ »

ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮਾਜ ਸੇਵੀ ਸਨਮਾਨਿਤ

ਮਾਨਸਾ, 16 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਸ੍ਰੀ ਪ੍ਰੇਮ ਕੁਮਾਰ ਅਰੋੜਾ ਨੇ ਗੁਰਦੁਆਰਾ ਸਿੰਘ ਸਭਾ ਮਾਨਸਾ ਵਿਖੇ ਨਤਮਸਤਕ ਹੋ ਕੇ ਗੁਰੂ ਦਾ ਸ਼ੁਕਰਾਨਾ ਕੀਤਾ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੂੰ ਨਾਲ ਲੈ ਕੇ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼- ਕਰਮ ਸਿੰਘ ਗਿੱਲ

ਬੁਢਲਾਡਾ, 16 ਸਤੰਬਰ- ਕਰਮ ਸਿੰਘ ਗਿੱਲ ਦਾ ਜਨਮ 1940 'ਚ ਮਾਤਾ ਪ੍ਰਸਿੰਨ ਕੌਰ ਦੀ ਕੁੱਖੋਂ ਪਿਤਾ ਸੂਬੇਦਾਰ ਬਿਹਾਰਾ ਸਿੰਘ ਗਿੱਲ ਦੇ ਘਰ ਈਪੂ (ਮਲੇਸ਼ੀਆ) ਵਿਖੇ ਹੋਇਆ | ਉਨ੍ਹਾਂ ਆਪਣੀ ਪੜ੍ਹਾਈ ਵੀ ਵਿਦੇਸ਼ੀ ਧਰਤੀ ਮਲੇਸ਼ੀਆ ਦੇ ਕੈਂਬਰਿਜ ਸਕੂਲ ਤੋਂ ਕੀਤੀ | ਉਹ ਸਾਲ 1958 'ਚ ...

ਪੂਰੀ ਖ਼ਬਰ »

ਪੰਜਾਬ ਸਰਕਾਰ ਧਾਰਾ 295 'ਚ ਬਦਲਾਅ ਕਰਨ ਲਈ ਚੁੱਕੇ ਕਦਮ-ਐਡ. ਖਾਰਾ

ਬਠਿੰਡਾ, 16 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਦਿਨੋਂ ਦਿਨ ਵਧ ਰਹੀਆਂ ਘਟਨਾਵਾਂ ਇਕ ਚਿੰਤਾ ਦਾ ਵਿਸ਼ਾ ਹੈ | ਇਸ ਬਹੁਤ ਹੀ ਗੰਭੀਰ ਮਸਲੇ 'ਤੇ ਗੰਭੀਰ ਵਿਚਾਰ ਕਰਨ ਦੀ ਲੋੜ ਹੈ | ਇਸੇ ਕਰਕੇ ਧਾਰਾ-295 ਵਿਚ ਸੋਧ ਕਰਨ ਦੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX