ਰਣਜੀਤ ਸਿੰਘ ਢਿੱਲੋਂ
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਕਾਲਜ ਵਿਖੇ ਪੰਜਾਬ ਸਰਕਾਰ ਵਲੋਂ ਲਾਏ ਰੁਜ਼ਗਾਰ ਮੇਲੇ ਵਿਚ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਬੀ.ਐੱਡ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਰੁਜ਼ਗਾਰ ਮੇਲੇ ਵਿਚ ਹੀ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਇਸ ਸਮੇਂ ਅਫ਼ਸਰਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ | ਕਰੀਬ ਅੱਧਾ ਘੰਟਾ ਰੋਸ ਪ੍ਰਦਰਸ਼ਨ ਚੱਲਦਾ ਰਿਹਾ ਅਤੇ ਬਾਅਦ 'ਚ ਤਹਿਸੀਲਦਾਰ ਨੇ ਪਹੁੰਚ ਕੇ ਉਨ੍ਹਾਂ ਨੂੰ ਸ਼ਾਂਤ ਕੀਤਾ ਅਤੇ ਮੰਗ ਪੱਤਰ ਪ੍ਰਾਪਤ ਕੀਤਾ | ਪਹਿਲਾਂ ਇਸ ਸਬੰਧੀ ਕਿਸੇ ਅਧਿਕਾਰੀ ਅਤੇ ਪੁਲਿਸ ਨੂੰ ਭਿਣਕ ਨਹੀਂ ਸੀ ਅਤੇ ਜਦੋਂ ਰੋਜ਼ਗਾਰ ਮੇਲੇ ਦੇ ਟੈਂਟ ਦੇ ਬਾਹਰ ਬੇਰੁਜ਼ਗਾਰ ਸਾਂਝਾ ਮੋਰਚਾ ਦਾ ਬੈਨਰ ਫੜ ਕੇ ਨੌਜਵਾਨ ਨਾਅਰੇ ਲਾਉਣ ਲੱਗੇ ਤਾਂ ਇਕਦਮ ਹਰ ਪਾਸੇ ਭਾਜੜ ਪੈ ਗਈ | ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਕਾਂਗਰਸ ਸਰਕਾਰ ਲਈ ਅੱਜ ਰੁਜ਼ਗਾਰ ਮੇਲੇ ਵਿਚ ਸਥਿਤੀ ਤਣਾਅਪੂਰਨ ਅਤੇ ਹਾਸੋਹੀਣੀ ਬਣ ਗਈ, ਜਦੋਂ ਕਾਂਗਰਸ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਹੋਣ ਲੱਗੀ | ਇਸ ਰੋਹ ਭਰਪੂਰ ਪ੍ਰਦਰਸ਼ਨ ਦੌਰਾਨ ਕੈਪਟਨ ਸਰਕਾਰ ਖ਼ਿਲਾਫ਼ ਵੱਖ-ਵੱਖ ਨਾਅਰੇ ਲਾਉਂਦਿਆਂ ਬੇਰੁਜ਼ਗਾਰਾਂ ਨੇ ਸਰਕਾਰ ਨੂੰ ਖ਼ੂਬ ਕੋਸਿਆ | ਬੇਰੁਜ਼ਗਾਰ ਬੀ.ਐੱਡ. ਟੈੱਟ ਪਾਸ ਅਧਿਆਪਕ ਆਪਣੀਆਂ ਮੰਗਾਂ ਨਾਲ ਸਬੰਧਿਤ ਚਾਰਟ ਅਤੇ ਬੈਨਰ ਲੈ ਕੇ ਨਾਅਰੇਬਾਜ਼ੀ ਕਰਦੇ ਹੋਏ ਰੁਜ਼ਗਾਰ ਮੇਲੇ ਵਿਚ ਦਾਖ਼ਲ ਹੋ ਗਏ | ਯੂਨੀਅਨ ਆਗੂ ਬਲਜਿੰਦਰ ਸਿੰਘ ਗਿਲਜੇਵਾਲਾ ਦੀ ਅਗਵਾਈ ਵਿਚ ਬਹੁਤੇ ਬੇਰੁਜ਼ਗਾਰਾਂ ਨੇ ਦੋਸ਼ ਲਾਇਆ ਕਿ ਰੁਜ਼ਗਾਰ ਦੀ ਮੰਗ ਕਰਦੇ ਬੇਰੁਜ਼ਗਾਰ ਸੰਗਰੂਰ ਅਤੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਪੁਲਿਸ ਦੀਆਂ ਡਾਂਗਾ ਦਾ ਸੇਕ ਝੱਲ ਰਹੇ ਹਨ, ਜਿਨ੍ਹਾਂ ਨੂੰ ਰੁਜ਼ਗਾਰ ਦੀ ਬਜਾਏ ਪਰਚੇ ਦਿੱਤੇ ਜਾ ਰਹੇ ਹਨ | ਕਰੀਬ ਸਾਢੇ ਅੱਠ ਮਹੀਨਿਆਂ ਤੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦੇ ਗੇਟ 'ਤੇ ਮੋਰਚਾ ਜਾਰੀ ਹੈ, ਜਿਥੋਂ ਸਿੱਖਿਆ ਮੰਤਰੀ ਲਾਪਤਾ ਹਨ | ਦੂਜੇ ਪਾਸੇ ਫ਼ਾਜ਼ਿਲਕਾ ਦਾ ਬੇਰੁਜ਼ਗਾਰ ਨੌਜਵਾਨ ਮੁਨੀਸ਼ ਕੁਮਾਰ 21 ਅਗਸਤ ਤੋਂ ਸੰਗਰੂਰ ਵਿਖੇ ਹੀ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਉੱਪਰ ਚੜਿ੍ਹਆ ਹੋਇਆ ਹੈ | ਬੇਰੁਜ਼ਗਾਰ ਆਗੂਆਂ ਬਸੰਤ ਸਿੰਘ ਭੁੱਟੀਵਾਲਾ, ਚੰਨਾ ਸ਼ੇਰਗੜ੍ਹ, ਰਣਜੀਤ ਸਿੰਘ ਭੁੱਟੀਵਾਲਾ ਨੇ ਕਿਹਾ ਕਿ ਦਰਜਨਾਂ ਥਾਵਾਂ 'ਤੇ ਅਜਿਹੇ ਮੇਲਿਆਂ ਦੇ ਡਰਾਮਿਆਂ ਦਾ ਪਰਦਾਫਾਸ਼ ਕੀਤਾ ਜਾ ਚੁੱਕਾ ਹੈ ਅਤੇ ਅੱਗੇ ਵੀ ਮੁਹਿੰਮ ਜਾਰੀ ਰਹੇਗੀ | ਉਨ੍ਹਾਂ ਕਿਹਾ ਕਿ ਬੇਰੁਜ਼ਗਾਰ 19 ਅਤੇ 23 ਸਤੰਬਰ ਨੂੰ ਮੁੜ ਮੋਤੀ ਮਹਿਲ ਜਾਣਗੇ, ਕਿਉਂਕਿ ਕਾਂਗਰਸ ਸਰਕਾਰ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਅਸਾਮੀਆਂ ਵੱਡੀ ਗਿਣਤੀ ਵਿਚ ਭਰਨ ਤੋਂ ਟਾਲਾ ਵੱਟਣ ਉਮਰ ਹੱਦ ਸਮੇਤ ਅਨੇਕਾਂ ਹੋਰ ਮੰਗਾਂ ਨੂੰ ਦਰਕਿਨਾਰ ਕਰਦੀ ਆ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਬੇਰੁਜ਼ਗਾਰ ਮੇਲਿਆਂ ਦੇ ਨਾਂਅ ਤੇ ਸਰਕਾਰ ਡਰਾਮੇ ਕਰ ਰਹੀ ਹੈ, ਜਦਕਿ ਉੱਚ ਡਿਗਰੀਆਂ ਲੈ ਕੇ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਹਨ | ਰੁਜ਼ਗਾਰ ਮੰਗਣ ਤੇ ਲਾਠੀਆਂ ਵਰ੍ਹਾਈਆਂ ਜਾ ਰਹੀਆਂ ਹਨ | ਹੁਣ ਰੋਜ਼ਗਾਰ ਮੇਲੇ ਲਾ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਪ੍ਰਾਈਵੇਟ ਕੰਪਨੀਆਂ ਸੱਦ ਕੇ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ, ਜਿਸ ਨੂੰ ਬੇਰੁਜ਼ਗਾਰ ਬਰਦਾਸ਼ਤ ਨਹੀਂ ਕਰਨਗੇ ਅਤੇ ਪੰਜਾਬ ਸਰਕਾਰ ਦਾ ਵਿਰੋਧ ਕਰਨਗੇ | ਇਸ ਮੌਕੇ ਰਣਜੀਤ ਸਿੰਘ ਸਰਾਏਨਾਗਾ, ਮਨਪ੍ਰੀਤ ਸਿੰਘ ਥਾਂਦੇਵਾਲਾ, ਵਕੀਲ ਸਿੰਘ ਭੁੱਟੀਵਾਲਾ, ਸਲੋਚਨਾ, ਮਨਪ੍ਰੀਤ, ਨੀਲਮ, ਸਨੀ ਆਦਿ ਹਾਜ਼ਰ ਸਨ |
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ, ਰਣਧੀਰ ਸਿੰਘ ਸਾਗੂ) - ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ 7ਵਾਂ ਰੁਜ਼ਗਾਰ ਮੇਲਾ ਲਾਇਆ ਗਿਆ, ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਐਮ.ਕੇ. ਅਰਾਵਿੰਦ ਕੁਮਾਰ ਨੇ ਕੀਤਾ | ਇਸ ਮੇਲੇ ਵਿਚ 2037 ਬੇਰੁਜ਼ਗਾਰਾਂ ...
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਗੁਰਦਾਸ ਗਿਰਧਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਬਹੁਤ ਨੀਵੀਂ ਪੱਧਰ ਦੀ ਰਾਜਨੀਤੀ 'ਤੇ ਉੱਤਰ ਆਈ ਹੈ | ਦੇਸ਼ ਦੇ ਇਕ ਸਮਰਪਿਤ ਸਮਾਜ ...
ਮਲੋਟ, 16 ਸਤੰਬਰ (ਪਾਟਿਲ)-ਦਿੱਲੀ ਵਿਖੇ 17 ਸਤੰਬਰ ਨੂੰ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਤੋਂ ਸੰਸਦ ਭਵਨ ਤੱਕ ਖੇਤੀ ਨਾਲ ਸਬੰਧਿਤ ਤਿੰਨ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਹੋਣ ਵਾਲੇ ਵਿਸ਼ਾਲ ਰੋਸ ਮਾਰਚ ਵਿਚ ਸ਼ਾਮਿਲ ਹੋਣ ਲਈ ਹਲਕਾ ਮਲੋਟ ਤੋਂ ਸਾਬਕਾ ਵਿਧਾਇਕ ...
ਮਲੋਟ, 16 ਸਤੰਬਰ (ਪਾਟਿਲ) - ਸੀ.ਐਚ.ਸੀ. ਆਲਮਵਾਲਾ ਐਸ.ਐਮ.ਓ ਡਾ.ਜਗਦੀਪ ਚਾਵਲਾ ਦੀ ਅਗਵਾਈ ਵਿਚ ਸਿਹਤ ਵਿਭਾਗ ਵਲੋਂ 11 ਤੋਂ 17 ਸਤੰਬਰ ਤੱਕ ਰੋਗੀ ਸੁਰੱਖਿਆ ਹਫ਼ਤਾ ਮਨਾਇਆ ਜਾ ਰਿਹਾ ਹੈ | ਇਸ ਬਾਰੇ ਦੱਸਦਿਆਂ ਬੀ.ਈ.ਈ. ਹਰਮਿੰਦਰ ਕੌਰ ਅਤੇ ਸੀ.ਐਚ.ਓ ਨਰਿੰਦਰ ਕੌਰ ਨੇ ਕਿਹਾ ਕਿ ...
ਦੋਦਾ, 16 ਸਤੰਬਰ (ਰਵੀਪਾਲ) - ਪਾਵਰਕਾਮ ਸਬ ਡਵੀਜ਼ਨ ਦਫ਼ਤਰ ਦੋਦਾ ਵਿਖੇ ਅੱਜ ਇੰਜ: ਪਰਮਿੰਦਰ ਬਾਂਸਲ ਵਧੀਕ ਨਿਗਰਾਨ ਇੰਜੀਨੀਅਰ ਮੰਡਲ ਗਿੱਦੜਬਾਹਾ ਦੀ ਅਗਵਾਈ 'ਚ ਵਾਧੂ ਆਏ ਬਿਜਲੀ ਬਿੱਲਾਂ ਸਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ ਵਿਸ਼ੇਸ਼ ਕੈਂਪ ਲਾਇਆ ਗਿਆ | ਐਸ.ਡੀ.ਓ. ...
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਮੰਡੀ ਬਰੀਵਾਲਾ ਪੁਲਿਸ ਦੇ ਅਧੀਨ ਆਉਂਦੇ ਇਕ ਪਿੰਡ ਵਿਖੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵਲੋਂ ਹੀ ਗੁਰਦੁਆਰਾ ਸਾਹਿਬ ਦੀ ਗੋਲਕ 'ਚੋਂ ਚੋਰੀ ਕਰਨ ਦੀ ਵੀਡੀਓ ...
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਧੀਰ ਸਿੰਘ ਸਾਗੂ) - ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੀ ਅਗਵਾਈ ਹੇਠ ਸੂਬੇ ਦੇ ਸਕੂਲ ਸਿੱਖਿਆ ਵਿਭਾਗ ਨੂੰ ਕੇਂਦਰ ਸਰਕਾਰ ਵਲੋਂ 12 ਨਵੰਬਰ ਨੂੰ ਕਰਵਾਏ ਜਾ ਰਹੇ ਨੈਸ਼ਨਲ ਅਚੀਵਮੈਂਟ ਸਰਵੇਖਣ ਵਿਚੋਂ ਮੋਹਰੀ ਬਣਾਉਣ ਲਈ ਲਗਾਤਾਰ ...
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ) - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਚੌਥੇ ਦਿਨ ਜ਼ਿਲੇ੍ਹ ਦੇ 27 ਪਿੰਡਾਂ ਵਿਚ ...
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਹਰਮਹਿੰਦਰ ਪਾਲ) - ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਪੰਜਾਬ ਚੰਡੀਗੜ੍ਹ ਨੇ ਕਾਰਜਸਾਧਕ ਅਫ਼ਸਰ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਨੂੰ ਆਦੇਸ਼ ਜਾਰੀ ਕੀਤੇ ਹਨ ਕਿ 2/11 ਹਿੱਸਾ ਆਫ ਜੀ.ਐਸ.ਟੀ ਮਹੀਨਾਵਾਰ ਰਾਸ਼ੀ ਕਾਰਜਕਾਰੀ ਇੰਜੀਨੀਅਰ ...
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਧੀਰ ਸਿੰਘ ਸਾਗੂ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ: ਐੱਸ.ਪੀ. ਸਿੰਘ ਉਬਰਾਏ ਵਲੋਂ ਡਾ: ਬਲਜੀਤ ਕੌਰ ਆਈ ਸਰਜਨ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੀਆਂ ਮਾਨਵਤਾ ਪ੍ਰਤੀ ਸੇਵਾਵਾਂ ਨੂੰ ਵੇਖਦੇ ਹੋਏ ਜ਼ਿਲ੍ਹਾ ...
ਮੰਡੀ ਬਰੀਵਾਲਾ, 16 ਸਤੰਬਰ (ਨਿਰਭੋਲ ਸਿੰਘ) - ਜਸਕਰਨ ਸਿੰਘ, ਗੁਰਸੇਵਕ ਸਿੰਘ, ਗੁਰਦੇਵ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੱਕ ਮੋਤਲੇਵਾਲਾ ਵਿਚ ਆਰ.ਓ.ਪਲਾਂਟ ਨਾ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ...
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ) - ਸਿਵਲ ਸਰਜਨ ਡਾ: ਰੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸ਼ ਅਤੇ ਸੀ.ਐੱਚ.ਸੀ. ਚੱਕ ਸ਼ੇਰੇਵਾਲਾ ਦੇ ਐਸ.ਐਮ.ਓ. ਡਾ: ਸੁਨੀਲ ਬਾਂਸਲ ਦੀ ਅਗਵਾਈ ਹੇਠ ਬਲਾਕ ਵਿਖੇ ਵੱਖ-ਵੱਖ ਥਾਵਾਂ 'ਤੇ ਕੋਰੋਨਾ ...
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ ਵਿਚ ਸ੍ਰੀ ਮੁਕਤਸਰ ਸਾਹਿਬ ਤੋਂ ਦਿੱਲੀ ਲਈ ਸ਼ੋ੍ਰਮਣੀ ਅਕਾਲੀ ਦਲ ...
ਗਿੱਦੜਬਾਹਾ, 16 ਸਤੰਬਰ (ਪਰਮਜੀਤ ਸਿੰਘ ਥੇੜ੍ਹੀ) - ਸ਼੍ਰੋਮਣੀ ਅਕਾਲੀ ਦਲ ਹਲਕਾ ਗਿੱਦੜਬਾਹਾ ਦੇ ਮੁੱਖ ਸੇਵਾਦਾਰ ਅਤੇ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਪਿੰਡ ਚੋਟੀਆਂ ਵਿਖੇ ਇਸਤਰੀ ਅਕਾਲੀ ਦਲ ਦੀ ਆਗੂ ਪਰਮਜੀਤ ਕੌਰ ਪ੍ਰਧਾਨ ...
ਮਲੋਟ, 16 ਸਤੰਬਰ (ਅਜਮੇਰ ਸਿੰਘ ਬਰਾੜ) - ਪੁਲਿਸ ਵਲੋਂ ਜ਼ਿਲ੍ਹੇ ਅੰਦਰ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਾਲ-ਨਾਲ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਨੂੰ ਨਸ਼ਾ ਛੱਡਣ ਲਈ ਵੀ ਪ੍ਰੇਰਿਆ ਜਾ ਰਿਹਾ ਹੈ | ਚੌਕੀ ਪੰਨੀਵਾਲਾ ਫੱਤਾ ਦੇ ਇੰਚਾਰਜ ਸੁਖਜੀਤ ਸਿੰਘ ਤੇ ਸਮੂਹ ...
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਸ਼ਮਿੰਦਰ ਸਿੰਘ ਬੱਤਰਾ, ਹਰਮਹਿੰਦਰ ਪਾਲ)- ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ:ਬੀ.ਆਰ ਅੰਬੇਡਕਰ ਪੋਰਟਲ ਰਾਹੀਂ ਪੋਸਟ ਮੈਟਿ੍ਕ ਸਕਾਲਰਸ਼ਿਪ ਫਾਰ ਐਸ.ਸੀ ...
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਧੀਰ ਸਿੰਘ ਸਾਗੂ) - ਦ ਗਲੈਡੀਓਲਸ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਪਹਿਲੀ ਤੋਂ ਤੀਜੀ ਕਲਾਸ ਦੇ ਸਾਰੇ ਵਿਦਿਆਰਥੀਆਂ ਵਲੋਂ ਸੈਂਡਵਿਚ ਬਣਾਉਣ ਦੀ ਵਿਧੀ ਅਤੇ ਸਬਜ਼ੀਆਂ ਦੀ ਖ਼ਰੀਦਦਾਰੀ ਅਤੇ ਵੇਚਣ ਸਬੰਧੀ ਗਤੀਵਿਧੀ ਕਰਵਾਈ ਗਈ, ...
ਲੰਬੀ, 16 ਸਤੰਬਰ (ਸ਼ਿਵਰਾਜ ਸਿੰਘ ਬਰਾੜ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਹੇਠ 17 ਜਨਵਰੀ ਨੰੂ ਕਾਲਾ ਦਿਨ ਮਨਾਉਣ ਲਈ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਕਾਸ਼ਦੀਪ ਸਿੰਘ ਮਿੱਡੂਖੇੜਾ ਦੀ ਅਗਵਾਈ ਵਿਚ ਸੈਂਕੜੇ ...
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸਿਵਲ ਸਰਜਨ ਡਾ: ਰੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਅੱਜ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ 'ਚ ਮੈਗਾ ਡਰਾਈਵ ਕੋਰੋਨਾ ਟੀਕਾਕਰਨ ਕੈਂਪ ਚੱਲ ਰਹੇ ਹਨ | ਇਸ ਤਹਿਤ ...
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ) - ਕੇਂਦਰ ਸਰਕਾਰ ਵਲੋਂ ਜਲਿ੍ਹਆਂਵਾਲੇ ਬਾਗ਼ ਦੀ ਨਵੀਨੀਕਰਨ ਦੇ ਨਾਂਅ 'ਤੇ ਪੁਰਾਤਨ ਦਿੱਖ ਖ਼ਤਮ ਕਰ ਦਿੱਤੀ ਗਈ ਹੈ | ਸ਼ਹੀਦ ਊਧਮ ਸਿੰਘ ਦਾ ਬੁੱਤ ਵੀ ਗੈਰ-ਰਵਾਇਤੀ ਅਤੇ ਗੈਰ ਪ੍ਰਚੱਲਿਤ ਤਰੀਕੇ ਨਾਲ ਸਥਾਪਤ ...
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਡਾ: ਰੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸ਼ ਅਤੇ ਡਾ: ਸੀਮਾ ਗੋਇਲ, ਡਾ: ਵਿਕਰਮ ਅਸੀਜਾ ਦੀ ਅਗਵਾਈ ਹੇਠ ਡੇਂਗੂ, ਮਲੇਰੀਆ, ਚਿਕਨਗੁਨੀਆ ਆਦਿ ਰੋਗਾਂ ਦੇ ਫ਼ੈਲਣ ਤੋਂ ਬਚਾਅ ...
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਧੀਰ ਸਿੰਘ ਸਾਗੂ) - ਪਿਛਲੇ ਦਿਨਾਂ ਤੋਂ ਨਗਰ ਕੌਂਸਲ ਵਿਚ ਪ੍ਰਧਾਨਗੀ ਨੂੰ ਲੈ ਕੇ ਕਾਟੋ-ਕਲੇਸ਼ ਚੱਲ ਰਿਹਾ ਹੈ | 13 ਨਗਰ ਕੌਂਸਲਰਾਂ ਨੇ ਲਿਖਤੀ ਰੂਪ ਵਿਚ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਤੇ ਕਾਂਗਰਸ ਦੀ ਸ੍ਰੀ ਮੁਕਤਸਰ ਸਾਹਿਬ ਤੋਂ ...
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਧੀਰ ਸਿੰਘ ਸਾਗੂ, ਸ਼ਮਿੰਦਰ ਸਿੰਘ ਬੱਤਰਾ) - ਮੁੱਖ ਖੇਤੀਬਾੜੀ ਅਫ਼ਸਰ ਡਾ:ਚਰਨਜੀਤ ਸਿੰਘ ਕੈਂਥ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸ੍ਰੀ ਮੁਕਤਸਰ ਸਾਹਿਬ ਵਲੋਂ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ, ਜਿਸਦੀ ...
ਲੰਬੀ, 16 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਬਾਗ਼ਬਾਨੀ ਪੰਜਾਬ ਦੇ ਡਾਇਰੈਕਟਰ ਡਾ: ਗੁਲਾਬ ਸਿੰਘ ਗਿੱਲ ਬਾਗ਼ਬਾਨਾਂ ਦੀਆਂ ਸਮੱਸਿਆਵਾਂ ਸੁਣਨ ਲਈ ਸਿਟਰਸ ਅਸਟੇਟ ਪਿੰਡ ਬਾਦਲ ਵਿਖੇ ਪਹੁੰਚੇ, ਜਿਸ ਵਿਚ ਹਲਕੇ ਦੇ ਬਾਗ਼ਬਾਨਾਂ ਨੇ ਹਿੱਸਾ ਲਿਆ | ਮੌਕੇ ਡਾ: ਗੁਲਾਬ ਸਿੰਘ ...
ਮਲੋਟ, 16 ਸਤੰਬਰ (ਪਾਟਿਲ) - ਯੂ.ਜੀ.ਸੀ ਦੀ (ਐਨ ਐਸ ਕਯੂ ਐਫ) ਸਕੀਮ ਅਧੀਨ ਦੇ ਪਿਛਲੇ ਸਾਲ ਸ਼ੁਰੂ ਹੋਏ ਨਵੇਂ ਡਿਪਲੋਮਾ ਕੋਰਸਾਂ 'ਚ ਡੀ.ਏ.ਵੀ. ਕਾਲਜ, ਮਲੋਟ ਦੇ ਖੇਤੀਬਾੜੀ ਡਿਪਲੋਮਾ ਦੇ ਵਿਦਿਆਰਥੀਆਂ ਦਾ ਸੈਕਟਰ ਸਕਿੱਲ ਪ੍ਰੀਖਿਆ ਵਿਚ ਸ਼ਾਨਦਾਰ ਨਤੀਜਾ ਰਿਹਾ | ਨੋਡਲ ਅਫ਼ਸਰ ...
-ਰਣਜੀਤ ਸਿੰਘ ਢਿੱਲੋਂ- ਸ੍ਰੀ ਮੁਕਤਸਰ ਸਾਹਿਬ, 16 ਸਤੰਬਰ - ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਪੰਜਾਬ ਸਰਕਾਰ ਵਲੋਂ ਲਾਏ ਗਏ ਰੋਜ਼ਗਾਰ ਮੇਲੇ 'ਚ ਨੌਕਰੀ ਲੈਣ ਲਈ ਪੁੱਜੇ ਬੇਰੁਜ਼ਗਾਰ ਨੌਜਵਾਨਾਂ ਨਾਲ 'ਅਜੀਤ' ਵਲੋਂ ਗੱਲਬਾਤ ਕੀਤੀ ਗਈ, ਜਿਸ ਦੌਰਾਨ ...
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਮੂਹ ਸ੍ਰੀ ਸੁਖਮਨੀ ਸਾਹਿਬ ਸੁਸਾਇਟੀਆਂ, ਜਥਾ ਬਾਬਾ ਬਿਧੀ ਚੰਦ ਜੀ ਛਾਉਣੀ ਅਤੇ ਹੋਰ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ 18 ਸਤੰਬਰ ਨੂੰ ਰਾਤ 8 ਵਜੇ ਤੋਂ ਸਵੇਰ ਤੱਕ ਅਖੰਡ ਕੀਰਤਨ ਸਮਾਗਮ ਅਤੇ ਰੈਣ ਸਬਾਈ ...
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਚੜ੍ਹੇਵਣ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸੀ.ਜੇ.ਐੱਮ. ਅਮਨ ਸ਼ਰਮਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ...
ਲੰਬੀ, 16 ਸਤੰਬਰ (ਮੇਵਾ ਸਿੰਘ)-ਬਲਾਕ ਲੰਬੀ ਦੇ ਪਿੰਡ ਦਿਉਣਖੇੜਾ ਦੀ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਪਿੰਡ ਵਿਚ ਚਿੱਟੇ ਦਾ ਨਸ਼ਾ ਵੇਚਣ ਵਾਲਿਆਂ ਤੇ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਵੱਡੀ ...
ਮੰਡੀ ਕਿੱਲਿਆਂਵਾਲੀ, 16 ਸਤੰਬਰ (ਇਕਬਾਲ ਸਿੰਘ ਸ਼ਾਂਤ)-ਰਿਸ਼ਵਤੀ ਕਾਰਗੁਜਾਰੀਆਂ ਲਈ ਪੜਤਾਲ ਦੇ ਝਟਕੇ ਲੈ ਰਿਹਾ ਪਾਵਰਕਾਮ ਅਮਲਾ ਮੁੱਖ ਸੜਕਾਂ 'ਤੇ ਨਾਜਾਇਜ਼ ਕਬਜ਼ੇ ਕਰਵਾਉਣ 'ਚ ਮੋਹਰੀ ਹੋ ਗਿਆ ਹੈ | ਪਾਵਰਕਾਮ ਨੇ ਮੰਡੀ ਕਿੱਲਿਆਂਵਾਲੀ 'ਚ ਮਾਲਵਾ ਬਾਈਪਾਸ 'ਤੇ ...
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਦਿੱਤੇ ਗਏ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਅੱਜ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਇੰਦਰਜੀਤ ਸਿੰਘ ਸਪਾਲਾਂ ...
ਮੰਡੀ ਬਰੀਵਾਲਾ, 16 ਸਤੰਬਰ (ਨਿਰਭੋਲ ਸਿੰਘ) - ਬਰੀਵਾਲਾ ਦੇ ਥਾਣਾ ਮੁਖੀ ਰਮਨ ਕੁਮਾਰ ਦੀ ਬਰੀਵਾਲਾ ਦੇ ਮੈਡੀਕਲ ਪੈ੍ਰਕਟੀਸ਼ਨਰਾਂ ਨਾਲ ਮੀਟਿੰਗ ਹੋਈ | ਇਸ ਸਮੇਂ ਬਰੀਵਾਲਾ ਦੇ ਥਾਣਾ ਮੁਖੀ ਨੇ ਕਿਹਾ ਕਿ ਜੇਕਰ ਉਨ੍ਹਾਂ ਤੋਂ ਕੋਈ ਵਿਅਕਤੀ ਮੈਡੀਕਲ ਨਸ਼ੇ ਦੀ ਮੰਗ ਕਰਦਾ ...
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਸ਼ਮਿੰਦਰ ਸਿੰਘ ਬੱਤਰਾ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਨੁਸਾਰ ਜੋ ਉਨ੍ਹਾਂ ਵਲੋਂ ਪਿੰਡਾਂ ਅਤੇ ਸ਼ਹਿਰਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ, ਉਸ ਵਿਕਾਸ ਦੀ ਲਹਿਰ ਤੋਂ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਸੰਗੂਧੌਣ ਵਾਂਝਾ ਰਹਿ ...
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ) - ਯੁਵਕ ਸੇਵਾਵਾਂ ਵਿਭਾਗ ਪੰਜਾਬ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਰੈੱਡ ਰਿਬਨ ਕਲੱਬਾਂ ਦੇ ਜ਼ਿਲ੍ਹਾ ਪੱਧਰੀ ...
ਮਲੋਟ, 16 ਸਤੰਬਰ (ਅਜਮੇਰ ਸਿੰਘ ਬਰਾੜ) - ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਬਾਬਾ ਸ਼ਹੀਦਾਂ ਪਿੰਡ ਮਲੋਟ ਵਿਖੇ 18, 19 ਤੇ 20 ਸਤੰਬਰ ਨੂੰ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ...
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸਿਵਲ ਸਰਜਨ ਡਾ: ਰੰਜੂ ਸਿੰਗਲਾ ਦੀਆਂ ਹਦਾਇਤਾਂ ਅਨੁਸਾਰ ਡਾ: ਸੀਮਾ ਗੋਇਲ ਅਤੇ ਡਾ: ਵਿਕਰਮ ਅਸੀਜਾ ਐਪੀਡਮੈਲੋਜਿਸਟ ਦੀ ਅਗਵਾਈ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਡੇਂਗੂ ਵਿਰੋਧੀ ਗਤੀਵਿਧੀਆਂ ...
ਕੋਟ ਈਸੇ ਖਾਂ, 16 ਸਤੰਬਰ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ) - ਇਲਾਕੇ ਦੇ ਉੱਘੇ ਧਾਰਮਿਕ ਅਸਥਾਨ ਪਿੰਡ ਮਸੀਤਾਂ ਦੇ ਸ੍ਰੀ ਗੁਰੂ ਨਾਨਕਸਰ ਗੁਰਦੁਆਰਾ ਵਿਖੇ ਮੁੱਖ ਸੇਵਾਦਾਰ ਸੰਤ ਕਾਰਜ ਸਿੰਘ ਦੀ ਅਗਵਾਈ ਤਹਿਤ ਅੱਸੂ ਮਹੀਨੇ ਦੀ ਸੰਗਰਾਂਦ ਦਿਹਾੜੇ ਸਬੰਧੀ ...
ਬਾਘਾ ਪੁਰਾਣਾ, 16 ਸਤੰਬਰ (ਗੁਰਮੀਤ ਸਿੰਘ ਮਾਣੂੰਕੇ) - ਸਥਾਨਕ ਸ਼ਹਿਰ ਦੀ ਕੋਟਕਪੂਰਾ ਰੋਡ 'ਤੇ ਸਥਿਤ ਨਾਮਵਰ ਆਈਲਟਸ ਸੰਸਥਾ ਪ੍ਰਫੈਕਟ ਆਈਲਟਸ ਅਕੈਡਮੀ ਐਂਡ ਇਮੀਗ੍ਰੇਸ਼ਨ ਤੋਂ ਕੋਚਿੰਗ ਲੈ ਕੇ ਹਰ ਹਫ਼ਤੇ ਅਨੇਕਾਂ ਵਿਦਿਆਰਥੀ ਚੰਗੇ ਬੈਂਡ ਪ੍ਰਾਪਤ ਕਰ ਕੇ ਵਿਦੇਸ਼ ਜਾ ...
ਫ਼ਤਿਹਗੜ੍ਹ ਪੰਜਤੂਰ, 16 ਸਤੰਬਰ (ਜਸਵਿੰਦਰ ਸਿੰਘ ਪੋਪਲੀ) - ਮੋਗਾ ਜ਼ਿਲ੍ਹੇ ਦੀ ਵਿੱਦਿਅਕ ਸੰਸਥਾ ਦਿੱਲੀ ਕਾਨਵੈਂਟ ਸਕੂਲ ਮੁੰਡੀ ਜਮਾਲ 'ਚ ਚੇਅਰਮੈਨ ਬਲਜੀਤ ਸਿੰਘ ਭੁੱਲਰ, ਬਲਵਿੰਦਰ ਸਿੰਘ ਸੰਧੂ ਅਤੇ ਪਿ੍ੰਸੀਪਲ ਵਿਪਨ ਕੁਮਾਰ ਤੇ ਸਕੂਲ ਸਟਾਫ਼ ਦੀ ਰਹਿਨੁਮਾਈ ਹੇਠ ...
ਮੋਗਾ, 16 ਸਤੰਬਰ (ਸੁਰਿੰਦਰਪਾਲ ਸਿੰਘ) - ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਗਰੁੱਪ ਆਫ਼ ਸਕੂਲਜ਼ ਦਾ ਹਿੱਸਾ ਚੰਦ ਨਵਾਂ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ...
ਮਲੋਟ, 16 ਸਤੰਬਰ (ਅਜਮੇਰ ਸਿੰਘ ਬਰਾੜ) - ਮੋਟਰਾਂ ਵਾਲੀ ਬਿਜਲੀ ਤੋਂ ਤੰਗ ਹੋਏ ਕਿਸਾਨਾਂ ਨੇ ਅੱਜ ਐਕਸੀਅਨ ਦਫ਼ਤਰ ਮੂਹਰੇ ਇਕੱਠੇ ਹੋ ਕੇ ਪੂਰੀ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ | ਪਿੰਡ ਜੰਡਵਾਲਾ ਚੜ੍ਹਤ ਸਿੰਘ ਅਤੇ ਸ਼ੇਖੂ ਪਿੰਡ ਦੇ ਕਿਸਾਨਾਂ ਨੇ ਐਕਸੀਅਨ ਬਿਜਲੀ ...
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਹਰਮਹਿੰਦਰ ਪਾਲ) - ਸਾਂਝੇ ਮਜ਼ਦੂਰ ਮੋਰਚੇ ਵਲੋਂ ਪਟਿਆਲੇ ਧਰਨੇ ਦੌਰਾਨ ਮਨਵਾਈਆਂ ਮੰਗਾਂ ਨੂੰ ਲਾਗੂ ਕਰਵਾਉਂਦਿਆਂ ਪੁੱਟੇ ਮੀਟਰ ਵਾਪਸ ਲਗਵਾਉਣ ਨੂੰ ਲੈ ਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਪਿੰਡ ਬਰਕੰਦੀ 'ਚ ਇਕਾਈ ਪ੍ਰਧਾਨ ...
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਅਰੁਨਵੀਰ ਵਸ਼ਿਸ਼ਟ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਮਨ ਸ਼ਰਮਾ ਸਿਵਲ ਜੱਜ ...
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸੰਗੀਤ, ਕਲਾ ਤੇ ਸੱਭਿਆਚਾਰ ਦੇ ਪ੍ਰਚਾਰ ਪਸਾਰ ਲਈ ਵਚਨਬੱਧ ਆਈ.ਐਸ.ਓ. ਤੋਂ ਪ੍ਰਮਾਣਿਤ ਸੰਸਥਾ 'ਰਿਧਮ ਇੰਸਟੀਚਿਊਟ ਆਫ਼ ਪਰਫੋਰਮਿੰਗ ਆਰਟਸ ਨੇੜੇ ਬਾਈਪਾਸ ਕੋਟਕਪੂਰਾ ਸ੍ਰੀ ਮੁਕਤਸਰ ਸਾਹਿਬ ਵਲੋਂ 6 ਅਕਤੂਬਰ ...
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਧੀਰ ਸਿੰਘ ਸਾਗੂ)-ਸਿੱਖਿਆ ਸਕੱਤਰ ਸ੍ਰੀ ਕਿ੍ਸ਼ਨ ਕੁਮਾਰ ਵਲੋਂ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਕੂਲਾਂ ਦਾ ਪ੍ਰੇਰਨਾਦਾਇਕ ਦੌਰਾ ਕੀਤਾ ਗਿਆ | ਆਪਣੇ ਇਸ ਦੌਰੇ ਦੌਰਾਨ ਉਨ੍ਹਾਂ ਨੇ ਅਧਿਆਪਕਾਂ ਵਲੋਂ ਨੈਸ਼ਨਲ ...
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਹਰਜੀਤ ਸਿੰਘ ਗਰੇਵਾਲ, ਕੁਲਦੀਪ ਸਿੰਘ ਭੰਗੇਵਾਲਾ ਨਵੀਂ ਦਿੱਲੀ ਵਿਖੇ ਭਾਰਤ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਪੰਜਾਬ ਦੇ ...
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਧੀਰ ਸਿੰਘ ਸਾਗੂ)-ਸ਼ਤਾਬਦੀ ਸਮਾਰੋਹ ਦੌਰਾਨ ਸੰਨ 2005 ਵਿਚ ਕੈਪਟਨ ਅਮਰਿੰਦਰ ਸਿੰਘ ਨੇ 40 ਮੁਕਤਿਆਂ ਦੀ ਯਾਦ ਵਿਚ ਮੀਨਾਰ-ਏ-ਮੁਕਤੇ ਬਣਾਇਆ ਸੀ ਅਤੇ ਕਰੋੜਾਂ ਰੁਪਏ ਖ਼ਰਚ ਕੇ ਸ਼ਹਿਰ ਨੂੰ ਬਹੁਤ ਵਧੀਆ ਯਾਦਗਾਰੀ ਤੋਹਫ਼ਾ ਦਿੱਤਾ ਸੀ, ...
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ)-ਕਾਂਗਰਸ ਪਾਰਟੀ ਮਹਿਲਾ ਵਿੰਗ ਦਾ ਵਫ਼ਦ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਨੂੰ ਮਿਲਿਆ | ਜਿਸ ਸਬੰਧੀ ਪ੍ਰਧਾਨ ਵੀਰਪਾਲ ਕੌਰ ਨੇ ਦੱਸਿਆ ਕਿ ਇਲਾਕੇ ਵਿਚ ਵਧ ਰਹੀਆਂ ਚੋਰੀਆਂ ਅਤੇ ਲੁੱਟ ਖੋਹ ਦੀਆਂ ...
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ)-ਕਲਾ ਤੇ ਸੱਭਿਆਚਾਰ ਦੇ ਪ੍ਰਚਾਰ ਪਸਾਰ ਲਈ ਇਲਾਕੇ ਦੀ ਪ੍ਰਸਿੱਧ ਮਾਨਤਾ ਪ੍ਰਾਪਤ ਸੰਸਥਾ ਰਿਧਮ ਇੰਸਟੀਚਿਊਟ ਆਫ਼ ਪ੍ਰੋਫਾਰਮਿੰਗ ਆਰਟਸ ਨੇੜੇ ਬਾਈਪਾਸ ਕੋਟਕਪੂਰਾ ਸ੍ਰੀ ਮੁਕਤਸਰ ਸਾਹਿਬ ਵਲੋਂ 6 ਅਕਤੂਬਰ ਨੂੰ ...
ਮਲੋਟ, 16 ਸਤੰਬਰ (ਪਾਟਿਲ, ਅਜਮੇਰ ਸਿੰਘ ਬਰਾੜ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਜੈ ਜਵਾਲਾ ਜੋਤੀ ਮੰਦਿਰ ਮਲੋਟ ਵਲੋਂ ਸ੍ਰੀ ਜਵਾਲਾ ਜੀ ਦਰਬਾਰ ਵਿਚ ਝੰਡਾ ਚੜ੍ਹਾਇਆ ਜਾ ਰਿਹਾ ਹੈ | ਸ੍ਰੀ ਜਵਾਲਾ ਜੀ ਵਿਚ ਚੜ੍ਹਾਏ ਜਾਣ ਵਾਲੇ ਝੰਡੇ ਦੀ ਅੱਜ ਨਗਰ ਵਿਚ ਸ਼ੋਭਾ ਯਾਤਰਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX