ਤਾਜਾ ਖ਼ਬਰਾਂ


ਜਿਉਂਦ ਮਾਈਨਰ ਰਜਵਾਹੇ ’ਚ ਪਾੜ ਪੈ ਜਾਣ ਕਾਰਨ ਕਣਕ ਦੀ ਫ਼ਸਲ ਪਾਣੀ ’ਚ ਡੁੱਬੀ
. . .  6 minutes ago
ਤਪਾ ਮੰਡੀ,2 ਦਸੰਬਰ (ਪ੍ਰਵੀਨ ਗਰਗ)- ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਮਹਿਤਾ ਕੱਟ ਨਜ਼ਦੀਕੀ ਜਿਉਂਦ ਮਾਈਨਰ ਰਜਵਾਹੇ ’ਚ ਪਾੜ ਪੈ ਜਾਣ ਕਾਰਨ 7 ਏਕੜ ਦੇ ਕਰੀਬ...
ਚੋਰਾਂ ਨੇ ਸਕੂਲ ਨੂੰ ਵੀ ਨਹੀਂ ਬਖ਼ਸ਼ਿਆ
. . .  13 minutes ago
ਚੌਗਾਵਾਂ, 2 ਦਸੰਬਰ (ਗੁਰਵਿੰਦਰ ਸਿੰਘ ਕਲਸੀ)- ਬੀਤੀ ਰਾਤ ਚੋਰਾਂ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਸੋੜੀਆ ਦੇ ਜਿੰਦਰੇ ਤੋੜਕੇ ਜ਼ਰੂਰੀ ਸਮਾਨ ਚੋਰੀ ਕਰਕੇ ਲੈ ਜਾਣ ਦੀ ਖ਼ਬਰ ਹੈ। ਇਸ ਸੰਬੰਧੀ ਸਕੂਲ ਦੀ...
ਪੰਜਾਬ ਪੁਲਿਸ ਦੇ 22 ਕਰਮਚਾਰੀ ਬਤੌਰ ਸੁਪਰਡੈਂਟ ਗ੍ਰੇਡ-2 ਕੀਤੇ ਗਏ ਪਦ ਉੱਨਤ
. . .  28 minutes ago
ਚੰਡੀਗੜ੍ਹ, 2 ਦਸੰਬਰ-ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ 'ਚ ਕੰਮ ਕਰ ਰਹੇ ਸੀਨੀਅਰ ਸਹਾਇਕ ਦੀ ਸੀਨੀਅਰਤਾ ਦੀ ਸੂਚੀ ਦੇ ਆਧਾਰ 'ਤੇ ਪੁਲਿਸ ਵਿਭਾਗ ਵਲੋਂ ਗਠਿਤ ਕਮੇਟੀ ਦੁਆਰਾ ਸੁਪਰਡੈਂਟ ਗ੍ਰੇਡ-2 ਦੇ ਕਾਡਰ ਵਿਚ 22 ਕਰਮਚਾਰੀਆਂ ਨੂੰ ਪੇਅ ਬੈਂਡ ਰੁਪਏ ਸਮੇਤ ਬਣਦੇ ਭੱਤਿਆਂ ਦੇ ਪ੍ਰਤੀ ਮਹੀਨਾ ਵਿਚ...
ਹਰਿਆਣਾ ਸਰਕਾਰ ਵਲੋਂ ਗੁਰੂ ਘਰਾਂ ’ਚ ਸਰਕਾਰੀ ਦਖ਼ਲ ਬਰਦਾਸ਼ਤ ਨਹੀਂ- ਐਡਵੋਕੇਟ ਧਾਮੀ
. . .  33 minutes ago
ਅੰਮ੍ਰਿਤਸਰ, 2 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਸਰਕਾਰ ਵਲੋਂ ਨਾਮਜ਼ਦ ਕੀਤੀ ਗਈ 38 ਮੈਂਬਰੀ ਐਡਹਾਕ ਹਰਿਆਣਾ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਮੂਲੋਂ ਰੱਦ...
ਜੰਮੂ ਕਸ਼ਮੀਰ :ਐਲ.ਓ.ਸੀ. ਦੇ ਆਲੇ-ਦੁਆਲੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਹਥਿਆਰ ਤੇ ਸ਼ੱਕੀ ਵਸਤੂਆਂ ਬਰਾਮਦ
. . .  51 minutes ago
ਸ੍ਰੀਨਗਰ, 2 ਦਸੰਬਰ-ਆਰਮੀ 8 ਆਰ.ਆਰ. ਅਤੇ ਜੰਮੂ-ਕਸ਼ਮੀਰ ਪੁਲਿਸ ਦੀਆਂ ਪਾਰਟੀਆਂ ਨੇ ਅੱਜ ਐਲ.ਓ.ਸੀ. ਦੇ ਆਲੇ-ਦੁਆਲੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ 2 ਏ.ਕੇ.-74 ਰਾਈਫਲਾਂ, 2 ਏ.ਕੇ. ਮੈਗਜ਼ੀਨ, ਏ.ਕੇ. ਦੇ 117 ਰੌਂਦ, 2 ਚੀਨੀ ਪਿਸਤੌਲ...
ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਖ-ਵੱਖ ਪੋਲਿੰਗ ਬੂਥਾਂ 'ਤੇ 30,000 ਸੁਰੱਖਿਆ ਕਰਮਚਾਰੀ ਕੀਤੇ ਜਾਣਗੇ ਤਾਇਨਾਤ
. . .  58 minutes ago
ਨਵੀਂ ਦਿੱਲੀ, 2 ਦਸੰਬਰ-ਦਿੱਲੀ ਪੁਲਿਸ ਦੇ ਅਧਿਕਾਰੀ ਐਸ.ਪੀ. ਹੁੱਡਾ ਨੇ ਕਿਹਾ ਕਿ ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਖ-ਵੱਖ ਪੋਲਿੰਗ ਬੂਥਾਂ 'ਤੇ 30,000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਨਾਜ਼ੁਕ...
ਸਮੁੰਦਰੀ ਸਰਹੱਦਾਂ ਦੀ ਰੱਖਿਆ ਲਈ ਮਜ਼ਬੂਤ ਜਲ ਸੈਨਾ ਸਮੇਂ ਦੀ ਮੁੱਖ ਲੋੜ- ਰੱਖਿਆ ਮੰਤਰੀ
. . .  about 1 hour ago
ਮਹਾਂਰਾਸ਼ਟਰ, 2 ਦਸੰਬਰ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੁੰਬਈ ਵਿਚ ਰੱਖਿਆ ਸ਼ਿਪਯਾਰਡ ’ਚ ਰੱਖਿਆ ਮੰਤਰਾਲੇ ਲਈ ਸਲਾਹਕਾਰ ਕਮੇਟੀ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇੱਥੇ ਬੋਲਦਿਆਂ...
ਗਿ੍ਫ਼ਤਾਰ ਕੀਤਾ ਗਿਆ ਹਰਪ੍ਰੀਤ ਸਿੰਘ ਹੈਪੀ ਨਿਰਦੋਸ਼- ਪਰਿਵਾਰਕ ਮੈਂਬਰ
. . .  about 1 hour ago
ਓਠੀਆਂ, 2 ਦਸੰਬਰ (ਗੁਰਵਿੰਦਰ ਸਿੰਘ ਛੀਨਾ)- ਕੌਮੀ ਜਾਂਚ ਏਜੰਸੀ ਵਲੋਂ ਦਿੱਲੀ ਤੋਂ ਗਿ੍ਫ਼ਤਾਰ ਕੀਤੇ ਗਏ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਮਿਆਦੀਆਂ ਦੇ ਰਹਿਣ ਵਾਲੇ ਅੱਤਵਾਦੀ ਹਰਪ੍ਰੀਤ ਸਿੰਘ ਮਲੇਸ਼ੀਆ ਜੋ ਲੁਧਿਆਣਾ ਬੰਬ...
ਫੀਫਾ ਵਿਸ਼ਵ ਕੱਪ 'ਚ ਅੱਜ ਦੱਖਣੀ ਕੋਰੀਆ-ਪੁਰਤਗਾਲ, ਘਾਨਾ-ਉਰੂਗੁਏ, ਕੈਮਰੂਨ-ਬ੍ਰਾਜ਼ੀਲ ਤੇ ਸਰਬੀਆ-ਸਵਿਟਜ਼ਰਲੈਂਡ ਦੇ ਮੈਚ
. . .  about 1 hour ago
ਦੋਹਾ, 2 ਦਸੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਅੱਜ ਕੋਰੀਆ ਅਤੇ ਪੁਰਤਗਾਲ ਦਾ ਮੈਚ ਰਾਤ 8.30, ਘਾਨਾ ਅਤੇ ਉਰੂਗੁਏ ਦਾ ਰਾਤ 8.30, ਕੈਮਰੂਨ ਅਤੇ ਬ੍ਰਾਜ਼ੀਲ ਦਾ ਰਾਤ 12.30 ਅਤੇ ਸਰਬੀਆ-ਸਵਿਟਜ਼ਰਲੈਂਡ...
ਗੋਲਡੀ ਬਰਾੜ ਨੂੰ ਜਲਦ ਲਿਆਂਦਾ ਜਾਵੇਗਾ ਭਾਰਤ-ਭਗਵੰਤ ਮਾਨ
. . .  about 1 hour ago
ਚੰਡੀਗੜ੍ਹ, 2 ਦਸੰਬਰ-ਮੂਸੇਵਾਲਾ ਹੱਤਆਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਕੈਲੇਫੋਰਨੀਆ ਪੁਲਿਸ ਵਲੋਂ ਹਿਰਾਸਤ 'ਚ ਲਏ ਜਾਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਬਿਆਨ ਵਿਚ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਮੁਖੀ ਹੋਣ ਦੇ ਨਾਤੇ ਮੈਂ ਤਸਦੀਕ...
ਦਿੱਲੀ ਨਗਰ ਨਿਗਮ ਚੋਣਾਂ ਵਾਲੇ ਦਿਨ ਮੈਟਰੋ ਸੇਵਾ ਸਵੇਰੇ 4 ਵਜੇ ਤੋਂ ਹੋਵੇਗੀ ਸ਼ੁਰੂ
. . .  about 2 hours ago
ਨਵੀਂ ਦਿੱਲੀ, 2 ਦਸੰਬਰ-ਡੀ.ਐਮ.ਆਰ.ਸੀ. ਅਨੁਸਾਰ 4 ਦਸੰਬਰ ਨੂੰ ਦਿੱਲੀ ਨਗਰ ਨਿਗਮ ਚੋਣਾਂ ਦੇ ਦਿਨ, ਸਾਰੀਆਂ ਲਾਈਨਾਂ 'ਤੇ ਦਿੱਲੀ ਮੈਟਰੋ ਰੇਲ ਸੇਵਾਵਾਂ ਸਾਰੇ ਟਰਮੀਨਲ ਸਟੇਸ਼ਨਾਂ ਤੋਂ ਸਵੇਰੇ 4 ਵਜੇ ਤੋਂ ਸ਼ੁਰੂ ਹੋਣਗੀਆਂ। ਸਾਰੀਆਂ ਲਾਈਨਾਂ 'ਤੇ ਸਵੇਰੇ 6 ਵਜੇ ਤੱਕ 30 ਮਿੰਟ ਦੇ ਅੰਤਰਾਲ ਨਾਲ ਰੇਲ ਗੱਡੀਆਂ...
ਸ੍ਰੀ ਮੁਕਤਸਰ ਨਾਲ ਸੰਬੰਧਤ ਹੈ ਗੋਲਡੀ ਬਰਾੜ, ਅਮਰੀਕਾ ਵਿਚ ਗ੍ਰਿਫ਼ਤਾਰੀ ਦੀ ਖ਼ਬਰ ਮਗਰੋਂ ਸ਼ਹਿਰ ਵਿਚ ਚਰਚਾ ਦਾ ਮਾਹੌਲ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 2 ਦਸੰਬਰ (ਰਣਜੀਤ ਸਿੰਘ ਢਿੱਲੋਂ)- ਵਿਸ਼ਵ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਮੁੱਖ ਮਾਸਟਰ ਮਾਈਂਡ ਵਜੋਂ ਜਾਣੇ ਜਾਂਦੇ ਗੋਲਡੀ ਬਰਾੜ ਦੀ ਅਮਰੀਕਾ ਦੇ...
ਗੋਲਡੀ ਬਰਾੜ ਨੂੰ ਹਿਰਾਸਤ 'ਚ ਲਏ ਜਾਣ ਦਾ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਲੋਂ ਸਵਾਗਤ
. . .  about 3 hours ago
ਮਾਨਸਾ, 2 ਦਸੰਬਰ-ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੂਸੇਵਾਲਾ ਹੱਤਿਆਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਹਿਰਾਸਤ 'ਚ ਲਏ ਜਾਣ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰੈੱਸ ਦੇ ਮਾਧਿਅਮ ਰਾਹੀਂ ਉਨ੍ਹਾਂ ਨੂੰ ਇਹ ਪਤਾ ਲੱਗਾ ਹੈ ਕਿ ਗੋਲਡੀ ਬਰਾੜ ਨੂੰ ਹਿਰਾਸਤ 'ਚ ਲੈ ਲਿਆ...
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਸਮੁੱਚਾ ਪ੍ਰਬੰਧਕੀ ਬੋਰਡ 6 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ
. . .  about 3 hours ago
ਅੰਮ੍ਰਿਤਸਰ, 2 ਦਸੰਬਰ (ਜਸਵੰਤ ਸਿੰਘ ਜੱਸ)- ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਅਤੇ ਪ੍ਰਬੰਧਕੀ ਬੋਰਡ ਦੇ ਚੱਲ ਰਹੇ ਵਿਵਾਦ ਦੌਰਾਨ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ...
ਰਾਸ਼ਟਰੀ ਪ੍ਰਦੂਸ਼ਣ ਰੋਕਥਾਮ ਦਿਵਸ
. . .  about 3 hours ago
ਰਾਸ਼ਟਰੀ ਪ੍ਰਦੂਸ਼ਣ ਰੋਕਥਾਮ ਦਿਵਸ
ਖੇਮਕਰਨ ਸੈਕਟਰ 'ਚ ਇਕ ਪਾਕਿਸਤਾਨੀ ਡਰੋਨ ਸਮੇਤ ਪੰਜ ਪੈਕਟ ਹੈਰੋਇਨ ਬਰਾਮਦ
. . .  about 3 hours ago
ਖੇਮਕਰਨ, 2 ਦਸੰਬਰ (ਰਾਕੇਸ਼ ਕੁਮਾਰ ਬਿੱਲਾ)-ਥਾਣਾ ਖੇਮਕਰਨ ਨੂੰ ਅੱਜ ਸਵੇਰੇ ਫਿਰ ਵੱਡੀ ਸਫਲਤਾ ਮਿਲੀ, ਜਦ ਐਸ.ਐਚ.ਓ ਇੰਸਪੈਕਟਰ ਕੰਵਲਜੀਤ ਰਾਏ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਬੀ.ਐਸ.ਐਫ. ਦੀ ਸਹਾਇਤਾ ਨਾਲ ਸਰਹੱਦ ਦੇ ਪਿੰਡ ਕਲਸ ਦੀ ਡਰੇਨ ਨਜ਼ਦੀਕ ਇਕ ਪਾਕਿਸਤਾਨੀ ਡਰੋਨ...
ਨਸ਼ੇ ਦੀ ਓਵਰਡੋਜ਼ ਨਾਲ 26 ਸਾਲ ਦੇ ਨੌਜਵਾਨ ਦੀ ਮੌਤ
. . .  about 4 hours ago
ਮੰਡੀ ਘੁਬਾਇਆ, 2 ਦਸੰਬਰ (ਅਮਨ ਬਵੇਜਾ)-ਜ਼ਿਲ੍ਹਾ ਫ਼ਾਜ਼ਿਲਕਾ ਦੇ ਅਧੀਨ ਪੈਂਦੀ ਮੰਡੀ ਘੁਬਾਇਆ ਦੇ ਨੇੜਲੇ ਖੇਤਾਂ ਦੇ ਵਿਚ ਨਸ਼ੇ ਦੀ ਓਵਰਡੋਜ ਨਾਲ 26 ਸਾਲਾਂ ਦੇ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਜਸਬੀਰ ਸਿੰਘ...
ਗਸ਼ਤ ਦੋਰਾਨ ਪੁਲਿਸ ਪਾਰਟੀ 'ਤੇ ਹਮਲਾ ਕਰਨ 'ਤੇ ਤਿੰਨ ਵਿਅਕਤੀਆ ਖ਼ਿਲਾਫ਼ ਪਰਚਾ ਦਰਜ, 35 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
. . .  about 3 hours ago
ਚੋਗਾਵਾਂ/ਉਠੀਆ, 2 ਦਸੰਬਰ (ਗੁਰਵਿੰਦਰ ਸਿੰਘ ਕਲਸੀ/ ਗੁਰਵਿੰਦਰ ਸਿੰਘ ਛੀਨਾ)-ਪੁਲਿਸ ਥਾਣਾ ਭਿੰਡੀਸੈਦਾ ਅਧੀਨ ਆਉਦੇ ਸਰਹੱਦੀ ਪਿੰਡ ਭੱਗੂਪੁਰ ਬੇਟ ਵਿਖੇ ਪੁਲਿਸ ਵਲੋਂ ਗਸ਼ਤ ਦੋਰਾਨ 35 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ ਕਰਨ 'ਤੇ ਦੋ ਵਿਅਕਤੀਆਂ ਵਲੋਂ ਸਰਕਾਰੀ...
ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਕੈਲੇਫੋਰਨੀਆਂ ਤੋਂ ਲਿਆ ਗਿਆ ਹਿਰਾਸਤ 'ਚ
. . .  about 3 hours ago
ਸਿਆਟਲ, 2 ਦਸੰਬਰ (ਹਰਮਨਪ੍ਰੀਤ ਸਿੰਘ)-ਅਮਰੀਕਾ ਦੀ ਕੈਲੀਫੋਰਨੀਆਂ ਪੁਲਿਸ ਨੇ ਸੰਸਾਰ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਗੋਲਡੀ ਬਰਾੜ ਨੂੰ ਅੱਜ ਆਪਣੀ ਹਿਰਾਸਤ ਵਿਚ ਲੈ ਲਿਆ ਹੈ। ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਨਵੰਬਰ ਮਹੀਨੇ...
ਭਾਰਤ ਜੀ-20 ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਸਮੇਤ ਗਲੋਬਲ ਸਿਖਰ ਟੇਬਲਾਂ 'ਤੇ ਆਪਣੀ ਜਗ੍ਹਾ ਬਣਾਉਣ ਲਈ ਤਿਆਰ
. . .  about 3 hours ago
ਨਿਊਯਾਰਕ, 2 ਦਸੰਬਰ -ਭਾਰਤ ਜੀ-20 ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਸਮੇਤ ਗਲੋਬਲ ਸਿਖਰ ਟੇਬਲਾਂ 'ਤੇ ਆਪਣੀ ਜਗ੍ਹਾ ਬਣਾਉਣ ਲਈ ਤਿਆਰ ਹੈ, ਕਿਉਂਕਿ ਦੇਸ਼ ਮੇਜ਼ 'ਤੇ ਹੱਲ ਲਿਆਉਣ ਲਈ ਤਿਆਰ ਹੈ।ਇਹ ਜਾਣਕਾਰੀ...
ਅਮਰੀਕਾ, ਫਰਾਂਸ ਵਲੋਂ ਯੂਕਰੇਨ 'ਚ 'ਯੁੱਧ ਅਪਰਾਧਾਂ' ਲਈ ਰੂਸ ਨੂੰ ਜਵਾਬਦੇਹ ਠਹਿਰਾਉਣ ਦਾ ਵਾਅਦਾ
. . .  about 5 hours ago
ਵਾਸ਼ਿੰਗਟਨ, 2 ਦਸੰਬਰ -ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਯੂਕਰੇਨ ਵਿਚ ਨਿਯਮਤ ਹਥਿਆਰਬੰਦ ਬਲਾਂ ਦੁਆਰਾ ਕੀਤੇ ਗਏ "ਵਿਆਪਕ ਦਸਤਾਵੇਜ਼ੀ ਅੱਤਿਆਚਾਰਾਂ ਅਤੇ ਯੁੱਧ ਅਪਰਾਧਾਂ" ਲਈ ਰੂਸ ਨੂੰ ਜਵਾਬਦੇਹ ਠਹਿਰਾਉਣ...
ਅਗਲੇ ਸਾਲ ਜੀ-20 ਸੰਮੇਲਨ ਵਿਚ ਹਿੱਸਾ ਲੈਣ ਲਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸੱਦਾ
. . .  about 5 hours ago
ਕੋਲਕਾਤਾ, 2 ਦਸੰਬਰ -ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅਗਲੇ ਸਾਲ ਜੀ-20 ਸੰਮੇਲਨ ਵਿਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ। ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨਰ ਅੰਦਾਲਿਬ ਇਲਿਆਸ ਨੇ ਕਿਹਾ ਕਿ ਗਲੋਬਲ ਦ੍ਰਿਸ਼ ਦੇ ਸੰਦਰਭ 'ਚ ਇਹ ਸੰਮੇਲਨ...
ਰੂਸ ਵਲੋਂ ਪਾਕਿਸਤਾਨ ਨੂੰ ਕੱਚੇ ਤੇਲ 'ਤੇ ਛੋਟ ਦੇਣ ਤੋਂ ਇਨਕਾਰ
. . .  about 5 hours ago
ਮਾਸਕੋ, 2 ਦਸੰਬਰ-ਰੂਸ ਨੇ ਪਾਕਿਸਤਾਨ ਨੂੰ ਕੱਚੇ ਤੇਲ 'ਤੇ 30-40 ਫ਼ੀਸਦੀ ਦੀ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ...
ਦਿੱਲੀ 'ਚ ਹਵਾ ਦੀ ਗੁਣਵੱਤਾ 'ਬਹੁਤ ਖ਼ਰਾਬ ਸ਼੍ਰੇਣੀ' 'ਚ
. . .  about 3 hours ago
ਨਵੀਂ ਦਿੱਲੀ, 2 ਦਸੰਬਰ-ਦਿੱਲੀ 'ਚ ਹਵਾ ਦੀ ਗੁਣਵੱਤਾ ਅੱਜ ਵੀ 'ਬਹੁਤ ਖ਼ਰਾਬ ਸ਼੍ਰੇਣੀ' 'ਚ ਹੈ। ਰਾਸ਼ਟਰੀ ਰਾਜਧਾਨੀ ਵਿਚ ਏਅਰ ਕੁਆਲਿਟੀ ਇੰਡੈਕਸ (ਏ.ਕਿਆਊ.ਆਈ.) ਅੱਜ ਸਵੇਰੇ 342 (ਬਹੁਤ ਖ਼ਰਾਬ ਸ਼੍ਰੇਣੀ) ਵਿਚ ਦਰਜ ਕੀਤਾ...
ਐਨ.ਆਈ.ਏ. ਵਲੋਂ ਫ਼ਰਾਰ ਅੱਤਵਾਦੀ ਹਰਪ੍ਰੀਤ ਸਿੰਘ ਹੈਪੀ ਮਲੇਸ਼ੀਆ ਗ੍ਰਿਫ਼ਤਾਰ
. . .  about 6 hours ago
ਅਜਨਾਲਾ, 2 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਫ਼ਰਾਰ ਅੱਤਵਾਦੀ ਹਰਪ੍ਰੀਤ ਸਿੰਘ ਹੈਪੀ ਮਲੇਸ਼ੀਆ ਨੂੰ ਦਿੱਲੀ ਤੋਂ ਉਦੋਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਮਲੇਸ਼ੀਆ ਦੇ ਕੁਆਲਾਲੰਪੁਰ ਤੋਂ ਪਹੁੰਚਿਆ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 3 ਅੱਸੂ ਸੰਮਤ 553

ਸੰਗਰੂਰ

ਡਾਕਟਰਾਂ ਦੀ ਕਮੀ ਨੂੰ ਲੈ ਕੇ ਪ੍ਰੋ. ਗੱਜਣਮਾਜਰਾ ਵਲੋਂ ਧਰਨਾ

ਅਮਰਗੜ੍ਹ, 17 ਸਤੰਬਰ (ਸੁਖਜਿੰਦਰ ਸਿੰਘ ਝੱਲ, ਜਤਿੰਦਰ ਮੰਨਵੀ)-ਸਰਕਾਰੀ ਹਸਪਤਾਲ ਅਮਰਗੜ੍ਹ ਵਿਖੇ ਡਾਕਟਰਾਂ ਦੀ ਕਮੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਹਲਕਾ ਅਮਰਗੜ੍ਹ ਤੋਂ ਇੰਚਾਰਜ ਅਤੇ ਕਿਸਾਨ ਵਿੰਗ ਦੇ ਉਪ ਪ੍ਰਧਾਨ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵਲੋਂ ਪੁਰਾਣੇ ਬੱਸ ਅੱਡੇ ਵਿਖੇ ਧਰਨਾ ਲਗਾਉਂਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ. ਗੱਜਣਮਾਜਰਾ ਨੇ ਕਿਹਾ ਕਿ ਉਨ੍ਹਾਂ ਵਲੋਂ ਕੁਝ ਸਮਾਂ ਪਹਿਲਾਂ ਇਹ ਮੰਗ ਚੁੱਕੀ ਗਈ ਸੀ ਕਿ ਸਰਕਾਰੀ ਹਸਪਤਾਲ ਅਮਰਗੜ੍ਹ ਅਤੇ ਅਹਿਮਦਗੜ੍ਹ ਜੋ ਕਿ ਵਿਧਾਨ ਸਭਾ ਹਲਕਾ ਅਮਰਗੜ੍ਹ ਅਧੀਨ ਆਉਂਦੇ ਹਨ, 'ਚ ਜਿਹੜੇ-ਜਿਹੜੇ ਡਾਕਟਰਾਂ ਦੀ ਕਮੀ ਹੈ ਉਸ ਨੂੰ ਪੂਰਾ ਕੀਤਾ ਜਾਵੇ, ਇਸ ਸਬੰਧੀ ਉਨ੍ਹਾਂ ਵਲੋਂ ਡੀ. ਸੀ. ਮਲੇਰਕੋਟਲਾ ਨੂੰ ਮੰਗ-ਪੱਤਰ ਵੀ ਸੌਂਪਿਆ ਗਿਆ ਪਰ ਪ੍ਰਸ਼ਾਸਨ ਨੇ ਡਾਕਟਰਾਂ ਦੀ ਕਮੀ ਨੂੰ ਤਾਂ ਕੀ ਪੂਰਾ ਕਰਨਾ ਸੀ ਸਗੋਂ ਸਰਕਾਰੀ ਹਸਪਤਾਲ ਅਮਰਗੜ੍ਹ ਵਿਖੇ ਡਿਊਟੀ ਕਰਦੇ ਦੋ ਡਾਕਟਰਾਂ ਅਤੇ ਦੋ ਸਟਾਫ਼ ਨਰਸਾਂ ਨੂੰ ਸਿਵਲ ਹਸਪਤਾਲ ਮਲੇਰਕੋਟਲਾ ਸੱਦ ਲਿਆ | ਪ੍ਰਸ਼ਾਸਨ ਦੇ ਇਸੇ ਵਰਤਾਰੇ ਖ਼ਿਲਾਫ਼ ਉਨ੍ਹਾਂ ਵਲੋਂ ਇਹ ਧਰਨਾ ਲਗਾਇਆ ਗਿਆ ਹੈ | ਇਸ ਮੌਕੇ ਨਿਰਭੈ ਸਿੰਘ ਨਾਰੀਕੇ, ਕੇਵਲ ਸਿੰਘ ਜਾਗੋਵਾਲ, ਸ਼ਮਸ਼ਾਦ ਅਲੀ, ਤਰਸੇਮ ਸਿੰਘ ਸੰਗਾਲਾ, ਨਿਸਾਰ ਅਹਿਮਦ, ਹਾਸ਼ਮ ਸੂਫ਼ੀ, ਸਾਬਕਾ ਸਰਪੰਚ ਬਲਵੀਰ ਸਿੰਘ ਬਾਠਾਂ, ਮਨਮੋਹਣ ਸਿੰਘ, ਹਾਕਮ ਸਿੰਘ, ਬਿੱਲੂ ਵੈਦ ਭੁਰਥਲਾ ਮੰਡੇਰ, ਹਰਬੰਸ ਸਿੰਘ, ਮਲਕੀਤ ਸਿੰਘ ਲਾਂਗੜੀਆਂ, ਮੋਹਣ ਸਿੰਘ ਭੱਟੀਆਂ, ਸਰਪੰਚ ਕੁਲਵਿੰਦਰ ਸਿੰਘ ਭੱਟੀਆਂ, ਰੋਹਤਾਸ਼ ਵਰਮਾ, ਜ਼ੈਲਦਾਰ ਅਵਤਾਰ ਸਿੰਘ ਬੁਰਜ ਆਦਿ ਨੇ ਸ਼ਿਰਕਤ ਕੀਤੀ |
ਸਿਵਲ ਸਰਜਨ ਵਲੋਂ ਬਦਲੀਆਂ ਰੱਦ-ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਵਲੋਂ ਲਈ ਘੁਰਕੀ ਤੇ ਪ੍ਰੋ. ਗੱਜਣਮਾਜਰਾ ਦੇ ਲਗਾਏ ਧਰਨੇ ਦੇ ਪ੍ਰਭਾਵ ਹੇਠ ਸਿਵਲ ਸਰਜਨ ਬਿੰਦੂ ਨਲਵਾ ਵਲੋਂ ਦੋ ਪੱਤਰ ਜਾਰੀ ਕੀਤੇ ਗਏ, ਪਹਿਲੇ ਪੱਤਰ 'ਚ ਉਨ੍ਹਾਂ ਵਲੋਂ ਡਾ. ਅਕਾਸ਼ ਜੈਨ ਅਤੇ ਪ੍ਰੀਤਇੰਦਰ ਕੌਰ ਦੀ ਮਲੇਰਕੋਟਲਾ ਵਿਖੇ ਲਗਾਈ ਡਿਊਟੀ ਨੂੰ ਰੱਦ ਕਰਦਿਆਂ ਹਸਪਤਾਲ ਅਮਰਗੜ੍ਹ ਵਿਖੇ ਹਾਜ਼ਰ ਹੋਣ ਦੇ ਆਦੇਸ਼ ਦਿੱਤੇ, ਜਦਕਿ ਦੂਜੇ ਪੱਤਰ 'ਚ ਸਟਾਫ਼ ਨਰਸ ਸ੍ਰੀਮਤੀ ਸਵੀਟੀ ਕੱਕੜ ਅਤੇ ਸ੍ਰੀਮਤੀ ਗੁਰਜੀਤ ਕੌਰ ਦੀ ਮਲੇਰਕੋਟਲਾ ਵਿਖੇ ਲਗਾਈ ਆਰਜ਼ੀ ਡਿਊਟੀ ਨੂੰ ਰੱਦ ਕਰਦਿਆਂ ਅਮਰਗੜ੍ਹ ਵਿਖੇ ਹਾਜ਼ਰ ਹੋਣ ਦੇ ਫੁਰਮਾਨ ਜਾਰੀ ਕੀਤੇ ਗਏ | ਉੱਧਰ ਅਮਰਗੜ੍ਹ ਤੋਂ ਸਿਵਲ ਸਰਜਨ ਦਫ਼ਤਰ ਮਲੇਰਕੋਟਲਾ ਲਗਾਏ ਗਏ 4 ਮੁਲਜ਼ਮਾਂ ਸਬੰਧੀ ਫਿਲਹਾਲ ਪ੍ਰਸ਼ਾਸਨ ਵਲੋਂ ਕੋਈ ਫ਼ੈਸਲਾ ਨਹੀਂ ਲਿਆ ਗਿਆ |

ਮੁਲਕ ਦਾ ਅੰਨਦਾਤਾ ਸੜਕਾਂ 'ਤੇ ਪਰ ਮੋਦੀ ਆਪਣਾ ਜਨਮ ਦਿਨ ਮਨਾਉਣ ਦੇ ਜਸ਼ਨਾਂ 'ਚ ਮਸ਼ਰੂਫ਼-ਬਲਦੇਵ ਸਿੰਘ ਮਾਨ

ਸੁਨਾਮ ਊਧਮ ਸਿੰਘ ਵਾਲਾ, 17 ਸਤੰਬਰ (ਭੁੱਲਰ, ਧਾਲੀਵਾਲ)-ਇਕ ਪਾਸੇ ਮੁਲਕ ਦਾ ਅੰਨਦਾਤਾ ਸਾਲ ਭਰ ਤੋਂ ਦਿੱਲੀ ਦੀਆਂ ਸੜਕਾਂ 'ਤੇ ਰੁਲ ਰਿਹਾ ਹੈ ਪਰ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਹੀ ਠਾਠ ਨਾਲ ਆਪਣਾ ਜਨਮ ਦਿਨ ਮਨਾ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ...

ਪੂਰੀ ਖ਼ਬਰ »

ਨਗਰ ਕੌ ਾਸਲ ਧੂਰੀ ਦੀ ਲਾਪਰਵਾਹੀ ਦੇ ਚੱਲਦਿਆਂ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ

ਧੂਰੀ, 17 ਸਤੰਬਰ (ਸੰਜੇ ਲਹਿਰੀ, ਦੀਪਕ)-ਨਗਰ ਕੌਂਸਲ ਧੂਰੀ ਦੇ ਅਧਿਕਾਰੀਆਂ ਦੀ ਲਾਪਰਵਾਹੀ ਦੇ ਚੱਲਦਿਆਂ ਕੂੜਾ ਚੁੱਕਣ ਲਈ ਸਾਲ 2019 'ਚ ਨਵੀਆਂ ਖ਼ਰੀਦੀਆਂ 42 ਦੇ ਕਰੀਬ ਰਿਕਸ਼ਾ-ਰੇਹੜੀਆਂ 'ਚੋਂ ਜ਼ਿਆਦਾਤਰ ਕਬਾੜ ਬਣ ਗਈਆਂ ਹਨ | ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਉੱਚ ...

ਪੂਰੀ ਖ਼ਬਰ »

ਜ਼ਮੀਨੀ ਰਿਕਾਰਡ ਖ਼ਰੀਦ ਪੋਰਟਲ 'ਤੇ ਪਾਉਣ ਨੂੰ ਲੈ ਕੇ ਕਿਸਾਨ ਤੇ ਆੜ੍ਹਤੀ ਬੇਚੈਨ

ਮੂਣਕ, 17 ਸਤੰਬਰ (ਕੇਵਲ ਸਿੰਗਲਾ) - ਐਤਕੀਂ ਝੋਨੇ ਦੀ ਖ਼ਰੀਦ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਦੋ ਵੱਡੀਆਂ ਮੁਸ਼ਕਿਲਾਂ ਕੇਂਦਰ ਸਰਕਾਰ ਵਲੋਂ ਝੋਨੇ ਦੇ ਮਾਪ ਦੰਡਾਂ ਨੂੰ ਸਖ਼ਤ ਕਰਨਾ ਅਤੇ ਜਿਨਸਾਂ ਦੀ ਖ਼ਰੀਦ ਲਈ ਜ਼ਮੀਨੀ ਰਿਕਾਰਡ ਨੂੰ ਖ਼ਰੀਦ ਪੋਰਟਲ 'ਤੇ ...

ਪੂਰੀ ਖ਼ਬਰ »

ਭਾਰਤ ਬੰਦ ਦੀਆਂ ਤਿਆਰੀਆਂ ਲਈ ਕੱਲ੍ਹ ਨੂੰ ਪਿੰਡ-ਪਿੰਡ ਜਾਣਗੀਆਂ ਪ੍ਰਚਾਰ ਗੱਡੀਆਂ

ਸੰਗਰੂਰ, 17 ਸਤੰਬਰ (ਧੀਰਜ ਪਸ਼ੌਰੀਆ)-27 ਸਤੰਬਰ ਦੇ ਭਾਰਤ ਬੰਦ ਨੂੰ ਸਫਲ ਕਰਨ ਲਈ 19 ਸਤੰਬਰ ਦਿਨ ਐਤਵਾਰ ਨੂੰ ਪਿੰਡ-ਪਿੰਡ ਪ੍ਰਚਾਰ ਗੱਡੀਆਂ ਜਾਣਗੀਆਂ ਜਿਨ੍ਹਾਂ ਉਪੱਰ ਲਾਊਡ ਸਪੀਕਰ ਵੀ ਲੱਗੇ ਹੋਣਗੇ | ਬੀ.ਕੇ.ਯੂ. ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ...

ਪੂਰੀ ਖ਼ਬਰ »

ਇਰਾਦਾ ਕਤਲ ਕੇਸ 'ਚ ਦੋ ਵਿਅਕਤੀਆਂ ਨੂੰ ਅੱਠ-ਅੱਠ ਸਾਲ ਦੀ ਕੈਦ

ਸੰਗਰੂਰ, 17 ਸਤੰਬਰ (ਧੀਰਜ ਪਸ਼ੌਰੀਆ)-ਜ਼ਿਲ੍ਹਾ ਸੈਸ਼ਨ ਜੱਜ ਹਰਪਾਲ ਸਿੰਘ ਦੀ ਅਦਾਲਤ ਨੇ ਇਰਾਦਾ ਕਤਲ ਦੇ ਇਕ ਕੇਸ 'ਚ ਮੁੱਦਈ ਪੱਖ ਦੇ ਵਕੀਲ ਗੁਰਤੇਜ ਸਿੰਘ ਗਰੇਵਾਲ ਵਲੋਂ ਕੀਤੀ ਗਈ ਪੈਰਵੀਂ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ 'ਤੇ ਜਤਿੰਦਰ ਸਿੰਘ ਉਰਫ਼ ਜੱਗੀ ਵਾਸੀ ...

ਪੂਰੀ ਖ਼ਬਰ »

ਬਿਜਲੀ ਵਿਭਾਗ ਨੇ ਸੁਣੀਆਂ ਖਪਤਕਾਰਾਂ ਦੀਆਂ ਸਮੱਸਿਆਵਾਂ

ਅਮਰਗੜ੍ਹ, 17 ਸਤੰਬਰ (ਸੁਖਜਿੰਦਰ ਸਿੰਘ ਝੱਲ)-ਪਾਵਰਕਾਮ ਵਲੋਂ ਜਾਰੀ ਹਦਾਇਤਾਂ ਤਹਿਤ ਖ਼ਪਤਕਾਰਾਂ ਦੀਆਂ ਸਮੱਸਿਆਵਾਂ ਸੁਣਨ ਲਈ ਬਿਜਲੀ ਵਿਭਾਗ ਵਲੋਂ ਉਪ ਮੰਡਲ ਦਫ਼ਤਰ ਅਮਰਗੜ੍ਹ ਵਿਖੇ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ਦੌਰਾਨ ਖਪਤਕਾਰਾਂ ਦੀਆਂ ਬਿਜਲੀ ਸਪਲਾਈ ...

ਪੂਰੀ ਖ਼ਬਰ »

'ਵਰਸਿਟੀ ਕਾਲਜ ਵਿਖੇ ਖੇਤਰੀ ਯੁਵਕ ਮੇਲਾ 22 ਅਕਤੂਬਰ ਤੋਂ

ਮੂਣਕ, 17 ਸਤੰਬਰ (ਗਮਦੂਰ ਧਾਲੀਵਾਲ)-ਯੂਨੀਵਰਸਿਟੀ ਕਾਲਜ, ਮੂਣਕ ਵਿਖੇ 22, 23, 24 ਤੇ 25 ਅਕਤੂਬਰ 2021 ਨੂੰ ਸੈਸ਼ਨ 2021-22 ਦਾ ਸੰਗਰੂਰ ਜੋਨ ਦਾ ਖੇਤਰੀ ਯੁਵਕ ਅਤੇ ਲੋਕ ਮੇਲਾ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪਿ੍ੰਸੀਪਲ ਡਾ. ਰਾਜਿੰਦਰ ਸਿੰਘ ਨੇ ...

ਪੂਰੀ ਖ਼ਬਰ »

ਵਿਦਿਆਰਥੀ ਏਕਤਾ ਕਮੇਟੀ ਵਲੋਂ 20 ਨੂੰ ਭੱਠਲ ਦੀ ਕੋਠੀ ਅੱਗੇ ਧਰਨਾ

ਮੂਣਕ, 17 ਸਤੰਬਰ (ਗਮਦੂਰ ਧਾਲੀਵਾਲ)-ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ ਦੇਹਲਾ ਸੀਹਾਂ ਦੇ ਯੂਨੀਵਰਸਿਟੀ ਕਾਲਜ ਮੂਣਕ 'ਚ ਕੀਤੇ ਜਾ ਰਹੇ ਰਲੇਵੇਂ ਸੰਬੰਧੀ ਵਿਦਿਆਰਥੀ ਏਕਤਾ ਕਮੇਟੀ ਅਤੇ ਪੀ.ਐਸ.ਯੂ. ਸ਼ਹੀਦ ਰੰਧਾਵਾ ਦੇ ਕਾਰਕੁਨਾਂ ਦੀ ਮੀਟਿੰਗ ਨੇਬਰਹੁੱਡ ਕੈਂਪਸ ...

ਪੂਰੀ ਖ਼ਬਰ »

ਬਾਕਸਿੰਗ ਦੇ ਪੰਜਾਬ ਪੱਧਰੀ ਮੁਕਾਬਲਿਆਂ 'ਚੋਂ ਕੁੱਪ-ਰੋਹੀੜਾ ਦੇ ਜੇਤੂ 2 ਖਿਡਾਰੀ ਕੀਤੇ ਸਨਮਾਨਿਤ

ਕੁੱਪ ਕਲਾਂ, 17 ਸਤੰਬਰ (ਮਨਜਿੰਦਰ ਸਿੰਘ ਸਰੌਦ)-ਪਿਛਲੇ ਦਿਨੀਂ ਦੇਸ਼ ਭਗਤ 'ਵਰਸਿਟੀ ਮੰਡੀ ਗੋਬਿੰਦਗੜ੍ਹ ਵਿਖੇ ਸੀਨੀਅਰ ਸਟੇਟ ਬਾਕਸਿੰਗ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਵਿਚ ਕੋਚਿੰਗ ਸੈਂਟਰ ਰੋਹੀੜਾ ਦੇ ਬਾਕਸਰ ਗੁਰਪ੍ਰੀਤ ਸਿੰਘ ਨੇ 51 ਕਿੱਲੋ ਭਾਰ ਵਰਗ 'ਚ ਚਾਂਦੀ ...

ਪੂਰੀ ਖ਼ਬਰ »

ਕਿਸਾਨ ਅੰਦੋਲਨ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ 'ਆਪ' ਨੇ ਕੱਢਿਆ ਮੋਮਬੱਤੀ ਮਾਰਚ

ਸੰਗਰੂਰ, 17 ਸਤੰਬਰ (ਧੀਰਜ ਪਸ਼ੌਰੀਆ) - ਆਮ ਆਦਮੀ ਪਾਰਟੀ ਪੰਜਾਬ ਨੇ ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ 'ਚ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੀ ਯਾਦ ਵਿਚ ਅਤੇ ਸ਼ਰਧਾਂਜਲੀ ਦੇਣ ਲਈ ਅੱਜ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਘਰਾਚੋਂ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਰੋਜ਼ਾਨਾ ਸੁਣੀਆਂ ਜਾਣਗੀਆਂ ਮੁਸ਼ਕਿਲਾਂ-ਐਸ.ਡੀ.ਓ

ਮੰਡਵੀ, 17 ਸਤੰਬਰ (ਪ੍ਰਵੀਨ ਮਦਾਨ)-ਪਾਵਰਕਾਮ ਦਫ਼ਤਰ ਵਿਖੇ ਕੰਮ ਵਾਲੇ ਦਿਨ ਹਰ ਰੋਜ਼ ਬਿਜਲੀ ਸੰਬੰਧੀ ਖਪਤਕਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ | ਇਸ ਸੰਬੰਧੀ ਗੱਲਬਾਤ ਕਰਦਿਆਂ ਐਸ.ਡੀ.ਓ. ਬੰਗਾ ਅਸ਼ੀਸ ਕੁਮਾਰ ਅਤੇ ਜੋਧਾ ਰਾਮ ਨੇ ਕਿਹਾ ਕਿ ਪੰਜਾਬ ਰਾਜ ਪਾਵਰ ...

ਪੂਰੀ ਖ਼ਬਰ »

ਐਸ.ਡੀ.ਐਮ. ਤੇ ਡੀ.ਐਸ.ਪੀ. ਨੂੰ ਕੀਤਾ ਸਨਮਾਨਿਤ

ਸੁਨਾਮ ਊਧਮ ਸਿੰਘ ਵਾਲਾ, 17 ਸਤੰਬਰ (ਰੁਪਿੰਦਰ ਸਿੰਘ ਸੱਗੂ)-ਵਿਸ਼ਵਕਰਮਾ ਭਵਨ ਕਮੇਟੀ ਸੁਨਾਮ ਵਲੋਂ ਅੱਜ ਕਮੇਟੀ ਦੇ ਪ੍ਰਧਾਨ ਅਜੈਬ ਸਿੰਘ ਸੱਗੂ ਦੀ ਅਗਵਾਈ 'ਚ ਕਰਵਾਏ ਇਕ ਧਾਰਮਿਕ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਐਸ.ਡੀ.ਐਮ. ਜਸਪ੍ਰੀਤ ਸਿੰਘ, ਡੀ.ਐਸ.ਪੀ. ਦਿਲਬਾਗ ...

ਪੂਰੀ ਖ਼ਬਰ »

ਮਾਡਰਨ ਸਕੂਲ ਨੇ ਸੂਬਾ ਪੱਧਰੀ ਦੋ ਇਨਾਮ ਜਿੱਤੇ

ਸੰਦੌੜ, 17 ਸਤੰਬਰ (ਗੁਰਪ੍ਰੀਤ ਸਿੰਘ ਚੀਮਾ)-ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਵਲੋਂ ਸੂਬੇ ਭਰ ਦੇ ਪ੍ਰਾਈਵੇਟ ਸਕੂਲਾਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ 'ਤੇ ਆਧਾਰਿਤ ਬਣਾਈਆਂ ਗਈਆਂ ਕੈਟਾਗਰੀਆਂ ਤਹਿਤ ਮਾਡਰਨ ਸੈਕੂਲਰ ਸਕੂਲ ...

ਪੂਰੀ ਖ਼ਬਰ »

ਕਬੱਡੀ ਲੀਗ ਕੱਲ੍ਹ-ਗੋਗੀ

ਸੂਲਰ ਘਰਾਟ, 17 ਸਤੰਬਰ (ਔਜਲਾ)-ਸਮੂਹ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਗਰੂਰ, ਬਰਨਾਲਾ, ਐਨ. ਆਰ. ਆਈ. ਵੀਰਾ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਿਸਾਨੀ ਸੰਘਰਸ਼ ਨੂੰ ਸਮਰਪਿਤ ਸੰਗਰੂਰ- ਬਰਨਾਲਾ ਕਬੱਡੀ ਲੀਗ ਪਿੰਡ ਛਾਹੜ ਵਿਖੇ ਕਰਵਾਈ ਜਾ ਰਹੀ ਹੈ | ਵਰਿੰਦਰ ...

ਪੂਰੀ ਖ਼ਬਰ »

ਸਿਵਲ ਹਸਪਤਾਲ ਵਿਖੇ ਦੂਰਬੀਨ ਰਾਹੀਂ ਪਿੱਤੇ ਦੇ ਆਪ੍ਰੇਸ਼ਨ ਦੀ ਸ਼ੁਰੂਆਤ-ਡਾ: ਔਲਖ

ਬਰਨਾਲਾ, 17 ਸਤੰਬਰ (ਰਾਜ ਪਨੇਸਰ)-ਸਿਵਲ ਹਸਪਤਾਲ ਬਰਨਾਲਾ ਵਲੋਂ ਬਰਨਾਲਾ ਨਿਵਾਸੀਆਂ ਨੂੰ ਇਕ ਹੋਰ ਨਵੀਂ ਸਹੂਲਤ ਦਿੰਦੇ ਹੋਏ ਦੂਰਬੀਨ ਰਾਹੀਂ ਪਿੱਤੇ ਦਾ ਆਪ੍ਰੇਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ | ਇਹ ਜਾਣਕਾਰੀ ਸਿਵਲ ਸਰਜਨ ਡਾ: ਜਸਵੀਰ ਸਿੰਘ ਔਲਖ ਨੇ ਦਿੱਤੀ ਤੇ ...

ਪੂਰੀ ਖ਼ਬਰ »

ਸਿਹਤ ਵਿਭਾਗ ਬਰਨਾਲਾ ਵਲੋਂ ਫੂਡ ਸੇਫ਼ਟੀ ਟੈਸਟਿੰਗ ਵੈਨ ਰਵਾਨਾ

ਬਰਨਾਲਾ, 17 ਸਤੰਬਰ (ਰਾਜ ਪਨੇਸਰ)-ਸਿਹਤ ਵਿਭਾਗ ਬਰਨਾਲਾ ਵਲੋਂ ਫੂਡ ਸੇਫ਼ਟੀ ਟੈਸਟਿੰਗ ਵੈਨ ਨੂੰ ਸਿਵਲ ਸਰਜਨ ਬਰਨਾਲਾ ਡਾ: ਜਸਬੀਰ ਸਿੰਘ ਔਲਖ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲ੍ਹੇ ਅੰਦਰ ਟੈਸਟਿੰਗ ਕਰਨ ਜ਼ਿਲ੍ਹਾ ਸਿਹਤ ਅਫ਼ਸਰ ਡਾ: ਜਸਪ੍ਰੀਤ ਸਿੰਘ ਗਿੱਲ ਵਲੋਂ ...

ਪੂਰੀ ਖ਼ਬਰ »

ਵਾਈ.ਐਸ. ਪਬਲਿਕ ਸਕੂਲ ਨੈਸ਼ਨਲ ਸਕੂਲ ਐਵਾਰਡ-2021 ਨਾਲ ਸਨਮਾਨਿਤ

ਬਰਨਾਲਾ, 17 ਸਤੰਬਰ (ਅਸ਼ੋਕ ਭਾਰਤੀ)-ਵਾਈ.ਐਸ. ਪਬਲਿਕ ਸਕੂਲ ਹੰਡਿਆਇਆ (ਬਰਨਾਲਾ) ਨੂੰ ਨੈਸ਼ਨਲ ਸਕੂਲ ਐਵਾਰਡ 2021 ਲਈ ਖੇਡਾਂ 'ਚ ਬੇਮਿਸਾਲ ਯੋਗਦਾਨ ਦੀ ਸ਼੍ਰੇਣੀ ਅਧੀਨ ਪੁਰਸਕਾਰ ਮਿਲਿਆ ਹੈ | ਇਹ ਜਾਣਕਾਰੀ ਸਕੂਲ ਦੇ ਪਿ੍ੰ. ਕੁਸਮ ਸ਼ਰਮਾ, ਵਾਈਸ ਪਿ੍ੰਸੀਪਲ ਸਚਿਨ ਗੁਪਤਾ ...

ਪੂਰੀ ਖ਼ਬਰ »

ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 20 ਨੂੰ ਰੱਖਣਗੇ ਨੀਂਹ–ਪੱਥਰ

ਬਰਨਾਲਾ, 17 ਸਤੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ ਸਿਹਤ ਸਹੂਲਤਾਂ ਵਿਚ ਵਾਧਾ ਕਰਨ ਲਈ ਹੰਡਿਆਇਆ ਵਿਖੇ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਟਰÏਮਾ ਸੈਂਟਰ ਬਣਨ ਜਾ ਰਿਹਾ ਹੈ¢ ਜਿਸ ਦੀ ਇਮਾਰਤ ਦਾ ...

ਪੂਰੀ ਖ਼ਬਰ »

ਫ਼ਤਹਿ ਗਰੁੱਪ ਨੇ ਵਿਸ਼ਵ ਫ਼ਸਟ ਏਡ ਦਿਵਸ ਮੌਕੇ 'ਤੇ ਮੁਕਾਬਲੇ ਕਰਵਾਏ

ਤਪਾ ਮੰਡੀ,­ 17 ਸਤੰਬਰ (ਵਿਜੇ ਸ਼ਰਮਾ)-ਫ਼ਤਹਿ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਵਲੋਂ ਫ਼ਸਟ ਏਡ ਦਿਵਸ ਮੌਕੇ ਪੋਸਟਰ ਮੇਕਿੰਗ ਤੇ ਭਾਸ਼ਣ ਮੁਕਾਬਲੇ ਕਰਵਾਏ | ਮੁੱਖ ਵਕਤਾ ਤੌਰ 'ਤੇ ਪੁੱਜੇ ਸੰਸਥਾ ਦੇ ਚੇਅਰਮੈਨ ਐਸ.ਐਸ. ਚੱਠਾ ਨੇ ਵਿਸ਼ਵ ਫ਼ਸਟ ਏਡ ਦਿਵਸ ਦੀ ...

ਪੂਰੀ ਖ਼ਬਰ »

ਗਰੀਨ ਫ਼ੀਲਡ ਕਾਨਵੈਂਟ ਸਕੂਲ ਵਿਖੇ ਵਿਸ਼ਵ ਓਜ਼ੋਨ ਦਿਵਸ ਮਨਾਇਆ

ਧਨੌਲਾ, 17 ਸਤੰਬਰ (ਜਤਿੰਦਰ ਸਿੰਘ ਧਨੌਲਾ)-ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗੜ੍ਹ ਵਿਖੇ ਵਿਸ਼ਵ ਓਜ਼ੋਨ ਦਿਵਸ ਮਨਾਇਆ ਗਿਆ | ਇਸ ਦੌਰਾਨ ਵਿਦਿਆਰਥੀਆਂ ਦੁਆਰਾ ਓਜ਼ੋਨ ਸਬੰਧੀ ਜਾਗਰੂਕ ਕਰਦੇ ਪੋਸਟਰ ਪ੍ਰਦਰਸ਼ਿਤ ਕੀਤੇ ਗਏ | ਇਸ ਮੌਕੇ ਵਿਦਿਆਰਥੀਆਂ ਨੂੰ ਓਜ਼ੋਨ ਦਿਵਸ ...

ਪੂਰੀ ਖ਼ਬਰ »

ਇੰਦਰਜੀਤ ਸਿੰਘ ਤਾਜੋਕੇ ਸਾਥੀਆਂ ਸਮੇਤ ਭਾਕਿਯੂ ਕਾਦੀਆਂ 'ਚ ਹੋਏ ਸ਼ਾਮਿਲ

ਬਰਨਾਲਾ, 17 ਸਤੰਬਰ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਭਾਜਪਾ ਦੇ ਯੂਵਾ ਮੋਰਚਾ ਬਰਨਾਲਾ ਦੇ ਪ੍ਰਧਾਨ ਇੰਦਰਜੀਤ ਸਿੰਘ ...

ਪੂਰੀ ਖ਼ਬਰ »

ਪ੍ਰਸ਼ਾਸਨਿਕ ਅਧਿਕਾਰੀ ਸਨਮਾਨਿਤ

ਛਾਜਲੀ, 17 ਸਤੰਬਰ (ਕੁਲਵਿੰਦਰ ਸਿੰਘ ਰਿੰਕਾ)-ਅੱਜ ਪਿੰਡ ਛਾਜਲੀ ਵਿਖੇ ਲੋਕ ਭਲਾਈ ਮੇਲਾ ਕਮੇਟੀ ਪੱਤੀ ਰੋਜ਼ਾ ਵਲੋਂ ਥਾਣਾ ਮੁਖੀ ਗਗਨਦੀਪ ਸਿੰਘ ਸਿੱਧੂ, ਏ.ਐਸ.ਆਈ. ਰਾਜਵੀਰ ਸਿੰਘ, ਹੌਲਦਾਰ ਖੁਸ਼ਵਿੰਦਰ ਸਿੰਘ, ਹੌਲਦਾਰ ਰਣਜੀਤ ਸਿੰਘ, ਸਿਪਾਹੀ ਜਨਕ ਰਾਜ, ਡਾ. ਗੁਰਚਰਨ ...

ਪੂਰੀ ਖ਼ਬਰ »

ਆਫਲਾਈਨ ਕਲਾਸਾਂ ਲਗਾਉਣ ਦੀ ਮੰਗ ਨੂੰ ਲੈ ਕੇ ਘੇਰਿਆ ਪਿ੍ੰਸੀਪਲ ਦਫ਼ਤਰ

ਸੰਗਰੂਰ, 17 ਸਤੰਬਰ (ਧੀਰਜ ਪਸ਼ੌਰੀਆ)-ਕੋਰੋਨਾ ਕਾਲ ਦੌਰਾਨ ਬੰਦ ਕੀਤੇ ਸਰਕਾਰੀ ਰਣਬੀਰ ਕਾਲਜ 'ਚ ਮੁੜ ਤੋਂ ਆਫਲਾਇਨ ਕਲਾਸਾਂ ਸ਼ੁਰੂ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਤਿੰਨ ਵਿਦਿਆਰਥੀ ਜਥੇਬੰਦੀਆਂ ਵਲੋਂ ਰੈਲੀ ਕਰਨ ਤੋਂ ਬਾਅਦ ਪਿ੍ੰਸੀਪਲ ਦਫ਼ਤਰ ਦਾ ਘਿਰਾਓ ਕੀਤਾ ...

ਪੂਰੀ ਖ਼ਬਰ »

ਹਾਰਨ ਮਾਰਨ ਨੂੰ ਲੈ ਕੇ ਹੋਏ ਝਗੜੇ 'ਚ ਮਾਮਲਾ ਦਰਜ

ਸੁਨਾਮ ਊਧਮ ਸਿੰਘ ਵਾਲਾ, 17 ਸਤੰਬਰ (ਧਾਲੀਵਾਲ, ਭੁੱਲਰ)-ਹਾਰਨ ਮਾਰਨ ਨੂੰ ਲੈ ਕੇ ਹੋਏ ਝਗੜੇ 'ਚ ਸੁਨਾਮ ਪੁਲਿਸ ਵਲੋਂ ਇਕ ਨਾਮਾਲੂਮ ਵਿਅਕਤੀ ਸਮੇਤ ਦੋ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਖ਼ਬਰ ਹੈ | ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਸੁਨਾਮ ਦੇ ਰਹਿਣ ਵਾਲੇ ਦੀਪਾਸ਼ੂ ...

ਪੂਰੀ ਖ਼ਬਰ »

ਸਟੇਟ ਐਵਾਰਡੀ ਅਧਿਆਪਕ ਅਮਰਿੰਦਰ ਸਿੰਘ ਬੀ.ਪੀ.ਈ.ਓ. ਵਲੋਂ ਸਨਮਾਨਿਤ

ਅਮਰਗੜ੍ਹ, 17 ਸਤੰਬਰ (ਸੁਖਜਿੰਦਰ ਸਿੰਘ ਝੱਲ)-ਪਿਛਲੇ ਦਿਨੀਂ ਅਧਿਆਪਕ ਦਿਵਸ ਮੌਕੇ ਪੰਜਾਬ ਸਰਕਾਰ ਵਲੋਂ ਰਾਜ ਪੁਰਸਕਾਰ ਪ੍ਰਾਪਤ ਕਰਨ ਵਾਲੇ ਅਧਿਆਪਕ ਅਮਰਿੰਦਰ ਸਿੰਘ ਰਾਮਪੁਰ ਛੰਨਾ ਨੂੰ ਬੀ.ਪੀ.ਈ.ਓ. ਦਫ਼ਤਰ ਵਲੋਂ ਸਨਮਾਨਿਤ ਕੀਤਾ ਗਿਆ | ਬਲਾਕ ਪ੍ਰਾਇਮਰੀ ਸਿੱਖਿਆ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਮੱਝ ਮਰੀ

ਸੰਦੌੜ 17 ਸਤੰਬਰ (ਜਸਵੀਰ ਸਿੰਘ ਜੱਸੀ)-ਨੇੜਲੇ ਪਿੰਡ ਕੁਠਾਲਾ ਵਿਖੇ ਟ੍ਰਾਂਸਫਰਮਰ ਦੀ ਸਵਿੱਚ 'ਚ ਕਰੰਟ ਆਉਣ ਕਰਨ ਇੱਕ ਮੱਝ ਮਰ ਗਈ | ਆਗੂ ਤਲਵੀਰ ਸਿੰਘ ਕੁਠਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਸ਼ਨਦੀਨ ਪੁੱਤਰ ਯੂਸਫ਼ ਆਪਣੀਆਂ ਮੱਝਾਂ ਨੂੰ ਵਾਪਸ ਘਰ ਲੈ ਕੇ ਜਾ ...

ਪੂਰੀ ਖ਼ਬਰ »

ਅਕਾਲੀ ਦਲ ਖੇਤੀ ਕਾਨੂੰਨਾਂ 'ਤੇ ਸਿਆਸਤ ਕਰ ਰਿਹਾ ਹੈ-ਮਾ. ਰਟੋਲ

ਕੌਹਰੀਆਂ, 17 ਸਤੰਬਰ (ਮਾਲਵਿੰਦਰ ਸਿੰਘ ਸਿੱਧੂ)-ਸ਼ੋ੍ਰਮਣੀ ਅਕਾਲੀ ਦਲ ਕੇਂਦਰ ਵਲੋਂ ਬਣਾਏ ਖੇਤੀ ਵਿਰੋਧੀ ਕਾਨੂੰਨਾਂ 'ਤੇ ਸਿਆਸਤ ਕਰ ਕੇ ਕਿਸਾਨੀ ਦੀ ਹਮਾਇਤ ਹਾਸਲ ਕਰਨੀ ਚਾਹੁੰਦਾ ਹੈ | ਇਹ ਵਿਚਾਰ ਮਾ. ਅਜੈਬ ਸਿੰਘ ਰਟੋਲ ਹਲਕਾ ਇੰਚਾਰਜ ਕਾਂਗਰਸ ਨੇ ਗੋਗੀ ਚੌਧਰੀ ...

ਪੂਰੀ ਖ਼ਬਰ »

ਜਬਰ ਜਨਾਹ ਦੇ ਦੋਸ਼ਾਂ 'ਚੋਂ ਬਰੀ

ਸੰਗਰੂਰ, 17 ਸਤੰਬਰ (ਧੀਰਜ ਪਸ਼ੌਰੀਆ)-ਜ਼ਿਲ੍ਹਾ ਸ਼ੈਸ਼ਨ ਜੱਜ ਹਰਪਾਲ ਸਿੰਘ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਲਲਿਤ ਗਰਗ ਵਲੋਂ ਕੀਤੀ ਪੈਰਵੀਂ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ 'ਤੇ ਜਬਰ ਜਨਾਹ ਦੇ ਦੋਸ਼ਾਂ 'ਚੋਂ ਅਰਪਿੰਦਰ ਸਿੰਘ ਵਾਸੀ ਭੱਟੀਵਾਲ ਕਲਾਂ ਨੂੰ ਬਰੀ ਕਰਨ ...

ਪੂਰੀ ਖ਼ਬਰ »

ਦਸਮੇਸ਼ ਮਾਡਲ ਸਕੂਲ ਨੂੰ ਮਿਲਿਆ ਸਰਬੋਤਮ ਅਕਾਦਮਿਕ ਕਾਰਗੁਜ਼ਾਰੀ ਪੁਰਸਕਾਰ

ਅਮਰਗੜ੍ਹ, 17 ਸਤੰਬਰ (ਸੁਖਜਿੰਦਰ ਸਿੰਘ ਝੱਲ)-ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਅਤੇ ਐਸੋਸੀਏਸ਼ਨ ਪੰਜਾਬ ਵਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੂੰਆਂ ਵਿਖੇ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ 'ਚ ਕਰਵਾਏ ਗਏ ਪਹਿਲੇ ਰਾਜ ਪੱਧਰੀ ਸਮਾਗਮ ਦੌਰਾਨ ਇਲਾਕੇ ਦੀ ਨਾਮਵਰ ...

ਪੂਰੀ ਖ਼ਬਰ »

ਰੁਜ਼ਗਾਰ ਮੇਲੇ 'ਚ 2072 ਨੌਜਵਾਨਾਂ ਦੀ ਚੋਣ ਦਾ ਦਾਅਵਾ

ਮਾਲੇਰਕੋਟਲਾ, 17 ਸਤੰਬਰ (ਪਰਮਜੀਤ ਸਿੰਘ ਕੁਠਾਲਾ)-ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ 7ਵੇਂ ਸੂਬਾ ਪੱਧਰੀ ਮੈਗਾ ਰੋਜ਼ਗਾਰ ਮੇਲੇ ਤਹਿਤ ਅੱਜ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਲਗਾਏ ਗਏ ਰੋਜ਼ਗਾਰ ਮੇਲੇ ਪੁੱਜੀਆਂ 2 ਦਰਜਨ ...

ਪੂਰੀ ਖ਼ਬਰ »

ਪ੍ਰਤਿਭਾ ਖੋਜ ਮੁਕਾਬਲੇ ਕਰਵਾਏ

ਸੰਦੌੜ, 17 ਸਤੰਬਰ (ਗੁਰਪ੍ਰੀਤ ਸਿੰਘ ਚੀਮਾ)-ਸੰਤ ਬਾਬਾ ਅਤਰ ਸੰਘ ਖ਼ਾਲਸਾ ਕਾਲਜ ਸੰਦੌੜ ਵਿਖੇ ਵਿਦਿਆਰਥੀਆਂ ਨੂੰ ਸਭਿਆਚਾਰ ਨਾਲ ਜੋੜਨ ਅਤੇ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਣ ਲਈ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ, ਜਿਸ 'ਚ ਕਾਲਜ ਦੀਆਂ ...

ਪੂਰੀ ਖ਼ਬਰ »

ਲੜਕੀਆਂ ਦੀ ਸੁਰੱਖਿਆ ਸਬੰਧੀ ਸੈਮੀਨਾਰ

ਭਵਾਨੀਗੜ੍ਹ, 17 ਸਤੰਬਰ (ਰਣਧੀਰ ਸਿੰਘ ਫੱਗੂਵਾਲਾ)-ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਸਖੀ ਵਨ ਸਟਾਪ ਸੈਂਟਰ ਸਕੀਮ ਦੇ ਅਧੀਨ ਸਰਕਾਰੀ ਲੜਕੀਆਂ ਦੀ ਸੁਰੱਖਿਆ ਸਬੰਧੀ ਸੈਮੀਨਾਰ ਲਗਾਇਆ | ਇਸ ਮੌਕੇ ਸੈਂਟਰ ਦੀ ਮਨੋਵਿਗਿਆਨਿਕ ਸਲਾਹਕਾਰ ਮੈਡਮ ...

ਪੂਰੀ ਖ਼ਬਰ »

ਵੱਖ-ਵੱਖ ਪਾਰਟੀਆਂ ਛੱਡ 20 ਪਰਿਵਾਰ 'ਆਪ' 'ਚ ਹੋਏ ਸ਼ਾਮਿਲ

ਮਲੇਰਕੋਟਲਾ/ਸੰਦੌੜ, 17 ਸਤੰਬਰ (ਪਾਰਸ ਜੈਨ, ਜਸਵੀਰ ਸਿੰਘ ਜੱਸੀ) - ਆਮ ਆਦਮੀ ਪਾਰਟੀ ਦੇ ਆਗੂਆਂ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਯੂਥ ਮੀਤ ਪ੍ਰਧਾਨ ਜਗਤਾਰ ਸਿੰਘ ਜੱਸਲ ਦੇ ਗ੍ਰਹਿ ਵਿਖੇ ਹੋਈ ਜਿਸ ਵਿਚ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ...

ਪੂਰੀ ਖ਼ਬਰ »

ਕਾਂਗਰਸੀਆਂ ਨੇ ਮੋਦੀ ਸਰਕਾਰ ਦਾ ਫੂਕਿਆ ਪੁਤਲਾ

ਲਹਿਰਾਗਾਗਾ, 17 ਸਤੰਬਰ (ਕੰਵਲਜੀਤ ਸਿੰਘ ਢੀਂਡਸਾ, ਅਸ਼ੋਕ ਗਰਗ)-ਖੇਤੀ ਕਾਨੂੰਨਾਂ ਖ਼ਿਲਾਫ਼ ਇਕ ਸਾਲ ਤੋਂ ਸੰਘਰਸ਼ ਲੜ ਰਹੇ ਕਿਸਾਨਾਂ ਦੇ ਹੱਕ 'ਚ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਮੀਡੀਆ ਪਨੈਲਿਸਟ ...

ਪੂਰੀ ਖ਼ਬਰ »

ਲਹਿਰਾਗਾਗਾ 'ਚ ਲੱਗੇ ਰੁਜ਼ਗਾਰ ਮੇਲੇ 'ਚ 3251 ਨੌਜਵਾਨਾਂ ਨੂੰ ਮਿਲਿਆ ਰੁਜ਼ਗਾਰ

ਲਹਿਰਾਗਾਗਾ, 17 ਸਤੰਬਰ (ਗਰਗ, ਢੀਂਡਸਾ, ਖੋਖਰ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ ਅੱਜ ਇੱਥੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਅਤੇ ਪੰਜਾਬ ...

ਪੂਰੀ ਖ਼ਬਰ »

ਗੁਰਸਾਗਰ ਮਸਤੂਆਣਾ ਸਾਹਿਬ ਦੇ ਮੁੱਖ ਗ੍ਰੰਥੀ ਦਾ ਬਾਬਾ ਬੁੱਢਾ ਸਾਹਿਬ ਜੀ ਪੁਰਸਕਾਰ ਨਾਲ ਸਨਮਾਨ

ਸੰਗਰੂਰ, 17 ਸਤੰਬਰ (ਸੁਖਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 417ਵੇਂ ਪ੍ਰਕਾਸ਼ ਪੁਰਬ ਅਤੇ ਗ੍ਰੰਥੀ ਸਥਾਪਨਾ ਦਿਵਸ ਨੂੰ ਸਮਰਪਿਤ ਸ਼ਹੀਦ ਭਾਈ ਮਨੀ ਸਿੰਘ ਗ੍ਰੰਥੀ ਸਭਾ ਸੰਗਰੂਰ ਵਲੋਂ ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਪੁਰਸਕਾਰ ਨਾਲ ...

ਪੂਰੀ ਖ਼ਬਰ »

ਦੋ ਅਧਿਕਾਰੀਆਂ ਦੀ ਨਿਯੁਕਤੀ 'ਤੇ ਕੀਤਾ ਸਨਮਾਨਿਤ

ਸੰਗਰੂਰ, 17 ਸਤੰਬਰ (ਚੌਧਰੀ ਨੰਦ ਲਾਲ ਗਾਂਧੀ)-ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਖ਼ੁਰਾਕ ਅਤੇ ਸਪਲਾਈਜ਼ ਦਫ਼ਤਰ ਵਿਖੇ ਖ਼ੁਰਾਕ ਸਿਵਲ ਸਪਲਾਈਜ਼ ਅਤੇ ਖੱਪਤਕਾਰ ਮਾਮਲੇ ਵਿਭਾਗ ਪੰਜਾਬ ਸਰਕਾਰ ਵਲੋਂ ਅਧਿਕਾਰੀਆਂ ਦੀਆਂ ਕੀਤੀਆਂ ਗਈਆਂ ਬਦਲੀਆਂ ਅਤੇ ...

ਪੂਰੀ ਖ਼ਬਰ »

ਮਸਤੂਆਣਾ ਸਾਹਿਬ ਵਿਖੇ ਗਰੀਬ ਪਰਿਵਾਰ ਦੀਆਂ ਲੜਕੀਆਂ ਦੇ ਕਰਵਾਏ ਵਿਆਹ

ਮਸਤੂਆਣਾ ਸਾਹਿਬ, 17 ਸਤੰਬਰ (ਦਮਦਮੀ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਵਲੋਂ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਹਿਯੋਗ ਸਦਕਾ 20ਵੀਂ ਸਦੀ ਦੀ ਮਹਾਨ ਸ਼ਖ਼ਸੀਅਤ ਵਿੱਦਿਆ ਦਾਨੀ ਸੰਤ ਅਤਰ ਸਿੰਘ ਜੀ ਦੀ ਯਾਦ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਟਰੱਸਟ ਵਲੋਂ 108 ਲੋੜਵੰਦਾਂ ਨੂੰ ਚੈੱਕ ਵੰਡੇ

ਸੰਗਰੂਰ, 17 ਸਤੰਬਰ (ਸੁਖਵਿੰਦਰ ਸਿੰਘ ਫੁੱਲ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੀ ਅਗਵਾਈ ਹੇਠ ਜ਼ਿਲ੍ਹਾ ਸੰਗਰੂਰ ਯੂਨਿਟ ਵਲੋਂ ਲੋੜਵੰਦ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX